Home Blog Page 2

ਸਰਕਾਰ ਮਿਡ-ਡੇ-ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਲਈ ਵਚਨਬੱਧ : ਚੀਮਾ

0
Harpal Cheema

ਚੰਡੀਗੜ੍ਹ, 22 ਸਤੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਸਿੰਘ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਮਿਡ-ਡੇ-ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਲਈ ਵਚਨਬੱਧ ਹੈ ।

ਹਰਪਾਲ ਚੀਮਾ ਨੇ ਕੀਤੀ ਮੁਲਾਜਮਾਂ ਦੀਆਂ ਯੂਨੀਅਨਾਂ ਨਾਲ ਮੀਟਿੰਗ

ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਮਿਡ-ਡੇ-ਮੀਲ ਸਕੀਮ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਯੂਨੀਅਨਾਂ ਤੇ ਮਾਣ-ਭੱਤਾ ਵਰਕਰਾਂ ਦੇ ਸਾਂਝੇ ਮੋਰਚੇ ਨਾਲ ਮੀਟਿੰਗਾਂ ਕੀਤੀਆਂ । ਉਨ੍ਹਾਂ ਨੇ ਵਰਕਰਾਂ ਦੀਆਂ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਤੇ ਮਸਲਿਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ।

ਚੀਮਾ ਨੇ ਵਿਭਾਗੀ ਪੱਧਰ ਦੇ ਮਸਲਿਆਂ ਨੂੰ ਦਿੱਤੇ ਹੱਲ ਕਰਨ ਦੇ ਨਿਰਦੇਸ਼

ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਵਿਭਾਗੀ ਪੱਧਰ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ । ਰੁਜ਼ਗਾਰ ਦੇ ਕੁੱਝ ਮਾਮਲਿਆਂ ਨਾਲ ਸਬੰਧਤ ਸਾਰੀਆਂ ਜਾਇਜ਼ ਤਜਵੀਜ਼ਾਂ ਪਰਸੋਨਲ ਵਿਭਾਗ ਨੂੰ ਤੇ ਵਿੱਤੀ ਪਹਿਲੂਆਂ ਵਾਲੇ ਮਾਮਲੇ ਵਿੱਤ ਵਿਭਾਗ ਨੂੰ ਭੇਜੇ ਜਾਣ ਦੇ ਨਿਰਦੇਸ਼ ਦਿੱਤੇ ਹਨ । ਉਨ੍ਹਾਂ ਨੇ ਯੂਨੀਅਨ ਲੀਡਰਸਿ਼ਪ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ (Government of Punjab) ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਸਬੰਧੀ ਲੋੜੀਂਦੀ ਕਾਗ਼ਜ਼ੀ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ ।

ਜਿਲਾ ਸਿੱਖਿਆ ਵਿਭਾਗ ਨੂੰ ਕੀਤੀਆਂ ਹਦਾਇਤਾਂ

ਕਾਮਿਆਂ ਲਈ ਤੁਰੰਤ ਰਾਹਤ ਯਕੀਨੀ ਬਣਾਉਣ ਵਾਸਤੇ ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਿ਼ਲਾ ਪੱਧਰੀ ਅਧਿਕਾਰੀ ਮਿਡ-ਡੇ-ਮੀਲ ਵਰਕਰਾਂ ਨੂੰ ਜ਼ਮੀਨੀ ਪੱਧਰ ‘ਤੇ ਆ ਰਹੀਆਂ ਵਿਵਹਾਰਕ ਮੁਸ਼ਕਲਾਂ ਦੀ ਸਰਗਰਮੀ ਨਾਲ ਨਿਗਰਾਨੀ ਕਰਨ ਤੇ ਉਨ੍ਹਾਂ ਦਾ ਤੁਰੰਤ ਹੱਲ ਕੱਢਣ ।

ਪੰਜਾਬ `ਚ ਨਸਿ਼ਆਂ ਖਿਲਾਫ ਸੀ. ਐੱਮ. ਮਾਨ ਨੇ ਲਾਗੂ ਕੀਤੀ `ਬਿੱਗ-5` ਰਣਨੀਤੀ

0
Bhagwant Mann

ਜਲੰਧਰ, 22 ਸਤੰਬਰ 2026 : ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ (Chief Minister) ਦੀ ਅਗਵਾਈ ਹੇਠ ਸਰਕਾਰ ਨੇ `ਬਿੱਗ-5` ਰਣਨੀਤੀ ਤਹਿਤ 5 ਮੁੱਖ ਖੇਤਰਾਂ `ਤੇ ਕੇਂਦਰਿਤ ਕੀਤਾ ਹੈ ।

ਕਿਹੜੇ ਪੰਜ ਖੇਤਰਾਂ ‘ਤੇ ਕੇਂਦਰਿਤ ਕੀਤਾ ਗਿਆ ਹੈ ਮੁਹਿੰਮ ਨੂੰ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਵਲੋਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਤਹਿਤ ਯੁੱਧ ਨਸਿ਼ਆਂ ਵਿਰੁੱਧ ਜੋ ਬਿਗ-5 ਰਣਨੀਤੀ ਤਹਿਤ ਪੰਜ ਮੁੱਖ ਖੇਤਰਾਂ ਨੂੰ ਕੇਂਦਰਿਤ ਕੀਤਾ ਗਿਆ ਹੈ ਤਹਿਤ ਇਸ `ਚ ਪੁਲਸ ਕਾਰਵਾਈ, ਨਸ਼ੇ ਦੀ ਰੋਕਥਾਮ, ਨੌਜਵਾਨਾਂ ਸ਼ਮੂਲੀਅਤ ਅਤੇ ਇਲਾਜ ਤੇ ਮੁੜ-ਵਸੇਬੇ ਨੂੰ ਸ਼ਾਮਲ ਕੀਤਾ ਗਿਆ ਹੈ ।

ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਮਾਰਚ-25 ਤੋਂ ਸਤੰਬਰ-2026 ਤੱਕ ਕਿੰਨੇ ਕੇਸ ਕੀਤੇ ਹਨ ਦਰਜ

ਮੁੱਖ ਮੰਤਰੀ ਭਗਵੰਤ ਮਾਨ ਦੇ ਅਨੁਸਾਰ ਮਾਰਚ-2025 ਤੋਂ ਸਤੰਬਰ 2026 ਤੱਕ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ 61,824 ਐੱਫ. ਆਈ. ਆਰਜ਼ ਦਰਜ ਕਰਕੇ 81,433 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਮਿਆਦ `ਚ 3,918 ਕਿੱਲੋ ਹੈਰੋਇਨ, 991 ਕਿੱਲੋ ਅਫ਼ੀਮ, 47 ਟਨ ਭੁੱਕੀ, 1,416 ਕਿੱਲੋ ਗਾਂਜਾ ਅਤੇ 65 ਲੱਖ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ । ਉਨ੍ਹਾਂ ਕਿਹਾ ਕਿ ਪੰਜਾਬ ਨਸ਼ੇ ਖਿਲਾਫ ਫੈਸਲਾਕੁੰਨ ਲੜਾਈ ਲੜ ਰਿਹਾ ਹੈ । ਉੱਨ੍ਹਾਂ ਕਿਹਾ ਕਿ ਨਸ਼ੇ ਦੀ ਰੋਕਥਾਮ ਤਹਿਤ 3,600 ਸਕੂਲਾਂ ‘ਚ ਲਗਭਗ 7.5 ਲੱਖ ਵਿਦਿਆਰਥੀਆਂ ਨੂੰ 14 ਹਫ਼ਤਿਆਂ ਦਾ ਨਸ਼ਾ ਵਿਰੋਧੀ ਸਿਲੇਬਸ ਪੜ੍ਹਾਇਆ ਜਾ ਰਿਹਾ ਹੈ। ਉੱਥੇ ਹੀ ਲੱਗਭਗ 1.25 ਲੱਖ ਮੈਂਬਰ 15,000 ਪਿੰਡਾਂ ਅਤੇ ਵਾਰਡਾਂ ਦੀਆਂ ਸੁਰੱਖਿਆ ਕਮੇਟੀਆਂ ਨਾਲ ਜੁੜੇ ਹੋਏ ਹਨ ।

ਵਿਰੋਧੀ ਧਿਰ ਸੱਤਾ ਵਿਚ ਆਇਆ ਤਾਂ ਹੋਣਗੀਆਂ ਲੋਕ ਹਿਤੈਸ਼ੀ ਯੋਜਨਾਵਾਂ ਬੰਦ : ਭਗਵੰਤ ਮਾਨ

ਸਰਕਾਰ ਦੇ ਮੁਤਾਬਕ,`ਸੇਫ਼ ਪੰਜਾਬ` ਵਟਸਐਪ ਹੈਲਪਲਾਈਨ `ਤੇ 51,000 ਤੋਂ ਵੱਧ ਸੂਚਨਾਵਾਂ ਪ੍ਰਾਪਤ ਹੋਈਆਂ ਹਨ । ਪੰਜਾਬ ਸਰਕਾਰ (Government of Punjab) ਦੇ ਮੁਤਾਬਕ, `ਬਿੱਗ-5` ਰਣਨੀਤੀ ਦਾ ਮਕਸਦ ਨਸ਼ੇ ਦੀ ਸਪਲਾਈ `ਤੇ ਕਾਰਵਾਈ ਦੇ ਨਾਲ-ਨਾਲ ਰੋਕਥਾਮ, ਕਮਿਊਨਿਟੀ ਰਿਪੋਰਟਿੰਗ, ਇਲਾਜ ਅਤੇ ਮੁੜ-ਵਸੇਬੇ ਨੂੰ ਮਜ਼ਬੂਤ ਕਰਨਾ ਹੈ । ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅਜਨਾਲਾ ਵਿਧਾਨ ਸਭਾ ਖੇਤਰ ਦੇ ਪਿੰਡ ਸੰਸਰਾ ‘ਚ ਆਯੋਜਿਤ `ਲੋਕ ਮਿਲਣੀ` ਪ੍ਰੋਗਰਾਮ ਦੌਰਾਨ ਵਿਰੋਧੀ ਧਿਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਉਹ ਸੱਤਾ ‘ਚ ਆਏ ਤਾਂ ਪੰਜਾਬ ‘ਚ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਯਾਤਰਾ ਅਤੇ 1000 ਰੁਪਏ ਦੀ ਸਨਮਾਨ ਰਾਸ਼ੀ ਵਰਗੀਆਂ ਯੋਜਨਾਵਾਂ ਬੰਦ ਕਰ ਦੇਣਗੇ ।

ਪੁਲਸ ਹਿਰਾਸਤ ਵਿਚ ਮੌਤ ਦੇ ਮਾਮਲੇ ’ਚ ਚਾਰ ਮੁਲਾਜ਼ਮ ਦੋਸ਼ੀ ਕਰਾਰ

0
Narinder Deep

ਬਠਿੰਡਾ, 22 ਸਤੰਬਰ 2026 : ਜਿਲਾ ਬਠਿੰਡਾ (Bathinda) ਵਿਖੇ ਨਸ਼ਾ ਤਸਕਰੀ ਮਾਮਲੇ ਵਿਚ ਪਕੜੇ ਗਏ ਵਿਅਕਤੀ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਮਾਮਲੇ ਵਿਚ ਚਾਰ ਮੁਲਾਜਮਾਂ ਨੂੰ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ ।

ਕੌਣ ਹਨ ਇਹ ਚਾਰ ਪੁਲਸ ਮੁਲਾਜਮ

ਮਿਲੀ ਜਾਣਕਾਰੀ ਅਨੁਸਾਰ ਨਸ਼ਾ ਤਸਕਰੀ (Drug trafficking) ਦੇ ਮਾਮਲੇ ਵਿਚ ਪਕੜੇ ਗਏ ਨਰਿੰਦਰਦੀਪ ਸਿੰਘ ਦੀ ਪੁਲਸ ਹਿਰਾਸਤ (Police custody) ਵਿਚ ਹੋਈ ਮੌਤ ਦੇ ਮਾਮਲੇ ਵਿਚ ਮਾਨਯੋਗ ਅਦਾਲਤ ਵਲੋਂ ਜਿਨ੍ਹਾਂ ਚਾਰ ਪੁਲਸ ਮੁਲਾਜਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਵਿਚ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਉਰਫ਼ ਤਾਰੀ, ਹੈੱਡ ਕਾਂਸਟੇਬਲ ਲਖਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਗੁਰਪਾਲ ਸਿੰਘ ਸ਼ਾਮਲ ਹਨ ।

ਕੀ ਦੱਸਿਆ ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਵਿਚ

ਉਕਤ ਵਿਅਕਤੀ ਨਰਿੰਦਰਦੀਪ ਸਿੰਘ (Narinderdeep Singh) ਦੀ ਪੁਲਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਜਾਂਚ ਕਰ ਰਹੇ ਬਠਿੰਡਾ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਪ੍ਰਭਜੋਤ ਭੱਟੀ ਨੇ ਸਤੰਬਰ ਵਿਚ ਹੀ ਜਾਂਚ ਕਾਰਵਾਈ ਮੁਕੰਮਲ ਕਰਕੇ ਆਪਣੀ ਰਿਪੋਰਟ ਬਠਿੰਡਾ ਦੇ ਸੈਸ਼ਨ ਜੱਜ ਨੂੰ ਦੇ ਦਿੱਤੀ ਸੀ ।

ਸੀ. ਜੇ. ਐਮ. ਨੇ ਆਪਣੀ ਜਾਂਚ ਰਿਪੋਰਟ ਵਿੱਚ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਦੇ ਸਰੀਰ ਦੇ ਸੰਵੇਦਨਸ਼ੀਲ ਹਿੱਸਿਆਂ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ, ਜੋ ਕਿ ਬਿਜਲੀ ਦੇ ਝਟਕੇ ਦੇਣ ਅਤੇ ਅੰਨ੍ਹਾ ਤਸ਼ੱਦਦ ਢਾਹੁਣ ਕਾਰਨ ਹੋਏ ਸਨ । ਇਸ ਤੋਂ ਇਲਾਵਾ ਜਾਂਚ ਰਿਪੋਰਟ ਵਿੱਚ ਬਠਿੰਡਾ ਪੁਲਸ ਦੇ ਤਤਕਾਲੀ ਉੱਚ ਸੁਪਰਵਾਈਜ਼ਰੀ ਅਫ਼ਸਰਾਂ ਨੂੰ ਵੀ ਡਿਊਟੀ ਵਿੱਚ ਘੋਰ ਲਾਪ੍ਰਵਾਹੀ ਦਾ ਜਿ਼ੰਮੇਵਾਰ ਠਹਿਰਾਇਆ ਗਿਆ ਹੈ ।

ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 4 ਵਿਅਕਤੀਆਂ ਦੀ ਮੌਤ

0
Kullu Accident

ਹਿਮਾਚਲ ਪ੍ਰਦੇਸ਼, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕੁੱਲੂ ਤੇ ਖੇਤਰ ਅਨੀ ਵਿਖੇ ਇਕ ਕਾਰ ਦੇ ਖੱਡ ਵਿਚ ਡਿੱਗ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਦੋਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਜਿਲਾ ਕੁੱਲੂ ਦੇ ਅਨੀ ਖੇਤਰ ਵਿਚ ਜੋ ਇਕ ਕਾਰ ਦੇ ਖੱਡ ਵਿਚ ਡਿੱਗ ਜਾਣ ਕਾਰਨ ਕਾਰ ਵਿਚ ਸਵਾਰ ਪੰਜ ਵਿਅਕਤੀਆਂ ਵਿਚੋਂ ਚਾਰ ਦੀ ਮੌਤ ਹੋ ਗਈ ਹੈ ਤੇ ਇਕ ਗੰਭੀਰ ਜਖਮੀ (Seriously injured) ਹੋ ਗਿਆ ਹੈ ਵਾਲਾ ਇਹ ਸੜਕ ਹਾਦਸਾ ਅੱਜ ਸਵੇਰੇ ਤੜਕਸਾਰ ਸਾਢੇ ਤਿੰਨ ਵਜੇ ਦੇ ਕਰੀਬ ਵਾਪਰਿਆ ਹੈ ।

ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੀਤੇ ਬਚਾਅ ਕਾਰਜ ਸ਼ੁਰੂ

ਉਕਤ ਵਾਪਰੇ ਸੜਕ ਹਾਦਸੇ (Road accidents) ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਸ, ਜਿਲਾ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰਦਿਆਂ ਖੱਡ ਵਿਚ ਡਿੱਗੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਜਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਪਹੁਚਾਇਆ । ਜਿਨ੍ਹਾਂ ਵਿਅਕਤੀਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾਇਆ ਗਿਆ ।

ਚਾਰ ਨੌਜਵਾਨਾਂ ਨੇ ਸੜਕ ‘ਤੇ ਤੁਰੀ ਜਾਂਦੀ ਲੜਕੀ ਨਾਲ ਕੀਤਾ ਜਬਰ ਜਨਾਹ

0
Pathankot Rape

ਪਠਾਨਕੋਟ, 22 ਸਤੰਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਅਧੀਨ ਆਉਂਦੇ ਪਿੰਡ ਵਿਖੇ ਇਕ ਸੜਕ ‘ਤੇ ਤੁਰੀ ਜਾਂਦੀ ਲੜਕੀ ਨਾਲ ਚਾਰ ਨੌਜਵਾਨਾਂ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਹੈ ।

ਪੀੜ੍ਹਤ ਲੜਕੀ ਨੇ ਦਰਜ ਕਰਵਾਈ ਘਟਨਾਕ੍ਰਮ ਦੀ ਹੈਲਪ ਲਾਈਨ ਨੰਬਰ ‘ਤੇ ਸਿਕਾਇਤ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਅਧੀਨ ਪੈਂਦੇ ਜਿਸ ਪਿੰਡ ਵਿਚ ਦਿਨ ਦਿਹਾੜੇ ਸੜਕ ‘ਤੇ ਤੁਰੀ ਜਾਂਦੀ ਲੜਕੀ ਨਾਲ ਚਾਰ ਨੌਜਵਾਨਾਂ ਵਲੋਂ ਜਬਰ ਜਨਾਹ ਕੀਤਾ ਗਿਆ ਹੈ ਦੀ ਸਿ਼ਕਾਇਤ ਜਦੋਂ ਲੜਕੀ ਵਲੋਂ ਹੈਲਪ ਲਾਈਨ ਨੰਬਰ ‘ਤੇ ਕੀਤੀ ਗਈ ਤਾਂ ਪੁਲਸ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਤੁਰੰਤ ਸੀਨੀਅਰ ਅਧਿਕਾਰੀਆਂ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚਿਆ ਗਿਆ । ਪੁਲਸ ਵਲੋਂ ਲੜਕੀ ਦੀ ਸਿ਼ਕਾਇਤ ਦੇ ਆਧਾਰ ‘ਤੇ ਕੇਸ ਦਰਜ (Case registered) ਕਰਕੇ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਉਕਤ ਜਬਰ ਜਨਾਹ ਦੇ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ (Police officer) ਨੇ ਦੱਸਿਆ ਕਿ ਪੀੜਤਾ ਦੀ ਸਿਕਾਇਤ ਦੇ ਆਧਾਰ ‘ਤੇ ਸਬੰਧਤ ਧਾਰਾਵਾਂ ਧਾਰਾ 70 (1)) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤੋਂ ਵੀ ਕੁਝ ਆਪਸੀ ਰੰਜਸ਼ ਅਤੇ ਲੜਾਈ-ਝਗੜਾ ਰਿਹਾ ਹੈ । ਪੁਲਸ ਅਧਿਕਾਰੀ ਨੇ ਦਸਿਆ ਕਿ ਪੁਲਸ ਵਲੋਂ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਪੁਲਸ ਅਧਿਕਾਰੀ ਨੇ ਭਰੋਸਾ ਦੁਆਇਆ ਹੈ ਕਿ ਜਾਂਚ ਵਿੱਚ ਜੋ ਵੀ ਤੱਥ ਅਤੇ ਸੱਚਾਈ ਸਾਹਮਣੇ ਆਵੇਗੀ, ਉਸ ਨੂੰ ਜਲਦੀ ਹੀ ਜਨਤਕ ਕੀਤਾ ਜਾਵੇਗਾ ।

ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

0
Women Commission

ਜਮੂਈ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਜਮੂਈ ਵਿਖੇ ਨਾਬਾਲਗ ਵਿਦਿਆਰਥਣ ਨਾਲ ਕੀਤੀ ਬਦਸਲੂਕੀ ‘ਤੇ ਭਾਰਤੀ ਮਹਿਲਾ ਕਮਿਸ਼ਨ ਵਲੋਂ ਨੋਟਿਸ (Notice) ਲਿਆ ਗਿਆ ਹੈ ।

ਕੀ ਨੋਟਿਸ ਲਿਆ ਗਿਆ ਹੈ ਮਹਿਲਾ ਕਮਿਸ਼ਨ ਵਲੋਂ

ਉਪਰੋਕਤ ਵਾਪਰੇ ਬਦਸਲੂਕੀ ਵਾਲੇ ਘਟਨਾਕ੍ਰਮ ਸਬੰਧੀ ਜੋ ਬਿਹਾਰ ਰਾਜ ਮਹਿਲਾ ਕਮਿਸ਼ਨ ਤੋਂ ਇਲਾਵਾ ਭਾਰਤੀ ਮਹਿਲਾ ਕਮਿਸ਼ਨ (National Commission for Women (India)) ਵਲੋਂ ਵੀ ਉਕਤ ਘਟਨਾ ਦਾ ਸਖ਼ਤ ਨੋਟਿਸ ਲਿਆ ਗਿਆ ਹੈ ਤਹਿਤ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਨੇ ਬਿਹਾਰ ਦੇ ਡਾਇਰੈਕਟਰ ਜਨਰਲ ਆਫ ਪੁਲਸ ਨੂੰ ਪੱਤਰ ਲਿਖ ਕੇ ਹੁਕਮ ਦਿੱਤੇ ਹਨ ਕਿ ਉਹ ਤੁਰੰਤ ਐਫ. ਆਈ. ਆਰ. ਦਰਜ (FIR registered) ਕਰਨ ਅਤੇ ਵੀਡੀਓ ਫੁਟੇਜ ਦੇ ਆਧਾਰ ਤੇ ਸਮੁੱਚੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਗ੍ਰਿਫ਼ਤਾਰ ਕਰਕੇ ਇਕ ਨਿਰਪੱਖ ਅਤੇ ਸਮਾਂਬੱਧ ਜਾਂਚ ਯਕੀਨੀ ਬਣਾਈ ਜਾਵੇ ।

ਕੀ ਹੈ ਪੂਰਾ ਮਾਮਲਾ

ਪ੍ਰਾਪਤ ਸੂਚਨਾ ਮੁਤਾਬਕ ਜਿਸ ਲੜਕੀ ਨਾਲ ਕੁੱਝ ਵਿਅਕਤੀਆਂ ਵਲੋਂ ਬਦਸਲੂਕੀ (Mistreatment) ਕੀਤੀ ਗਈ ਵਾਲੀ ਘਟਨਾਕ੍ਰਮ ਦੀ ਸਿ਼ਕਾਰ ਲੜਕੀ ਆਪਣੇ ਸਹਿਪਾਠੀ ਨਾਲ ਜਦੋਂ ਘੁੰਮ ਕੇ ਵਾਪਸ ਪਰਤ ਰਹੀ ਸੀ ਤਾਂ ਜਮੂਈ ਵਿਖੇ ਸੜਕ ‘ਤੇ ਜਾਂਦੇ ਵੇਲੇ ਕੁੱਝ ਵਿਅਕਤੀਆਂ ਵਲੋਂ ਉਕਤ ਲੜਕੀ ਅਤੇ ਲੜਕੇ ਨੂੰ ਰੋਕ ਲਿਆ ਗਿਆ ਅਤੇ ਲੜਕੀ ਨਾਲ ਹੱਦ ਨਾਲੋਂ ਵਧ ਬਦਸਲੂਕੀ ਕੀਤੀ ਗਈ, ਜਿਸਦੀ ਇਕ ਰਾਹਗੀਰ ਵਲੋਂ ਵੀਡੀਓ ਬਣਾ ਲਈ ਗਈ, ਜਿਸਦੀ ਚੁਫੇਰੇਓਂ ਨਿੰਦਾ ਕੀਤੀ ਜਾ ਰਹੀ ਹੈ ।

ਕਿੰਨੇ ਵਿਅਕਤੀ ਹਨ ਘਟਨਾਕ੍ਰਮ ਵਿਚ ਸ਼ਾਮਲ

ਜਾਣਕਾਰੀ ਮੁਤਾਬਕ ਉਕਤ ਬਦਸਲੂਕੀ ਵਾਲੇ ਘਟਨਾਕ੍ਰਮ ਵਿਚ ਕੁੱਲ 7 ਵਿਅਕਤੀ ਸ਼ਾਮਲ ਦੱਸੇ ਜਾ ਰਹੇ ਹਨ ਤੇ ਜਿਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਜਦੋਂ ਕਿ ਬਾਕੀਆਂ ਦੀ ਫੜੋ-ਫੜੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਉਪਰੋਕਤ ਘਟਨਾਕ੍ਰਮ ਸਬੰਧੀ ਬਿਹਾਰ ਰਾਜ ਮਹਿਲਾ ਕਮਿਸ਼ਨ ਵਲੋਂ ਵੀ ਸਖ਼ਤ ਨੋਟਿਸ ਲਿਆ ਗਿਆ ਹੈ ।

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

0
Zaheer Khan

ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Super Kings) ਵਲੋਂ ਆਗਾਮੀ ਸੀਜ਼ਨ ਲਈ ਆਪਣਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ ।

ਖਾਨ ਨੇ ਕਿਸ ਦੀ ਥਾਂ ਲਈ ਹੈ

ਮਿਲੀ ਜਾਣਕਾਰੀ ਅਨੁਸਾਰ ਜ਼ਹੀਰ ਨੇ ਸਟੀਫਨ ਫਲੇਮਿੰਗ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ 18 ਸੀਜ਼ਨਾਂ ਤੱਕ ਟੀਮ ਦੀ ਕਮਾਨ ਸੰਭਾਲੀ । ਸੀ. ਐੱਸ. ਕੇ. ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਐਲਾਨ ਕਰਦਿਆਂ ਲਿਖਿਆ ਹੈ ਕਿ ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ (Head Coach) ਵਜੋਂ ਜ਼ਹੀਰ ਖ਼ਾਨ ਦਾ ਸਵਾਗਤ ਹੈ ।

ਦੱਸਣਯੋਗ ਹੈ ਕਿ ਫਲੇਮਿੰਗ ਨੇ ਪਿਛਲੇ ਸਾਲ ਜੁਲਾਈ ਵਿੱਚ ਪੰਜ ਵਾਰ ਦੀ ਚੈਂਪੀਅਨ ਸੀ. ਐੱਸ. ਕੇ. ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ । ਸਮਝਿਆ ਜਾਂਦਾ ਹੈ ਕਿ ਸੀ. ਐੱਸ. ਕੇ. ਦੀ ਕ੍ਰਿਕਟ ਪ੍ਰਬੰਧਨ ਕਮੇਟੀ ਵਿੱਚ ਸ਼ਾਮਲ ਐੱਮ. ਐੱਸ. ਧੋਨੀ, ਕਪਤਾਨ ਰੁਤੁਰਾਜ ਗਾਇਕਵਾੜ ਅਤੇ ਮਾਲਕ ਰੂਪਾ ਗੁਰੂਨਾਥ ਇਸ ਵਾਰ ਇੱਕ ਭਾਰਤੀ ਕੋਚ ਚਾਹੁੰਦੇ ਸਨ ।

ਆਪਣੇ ਕਰੀਅਰ ਦੌਰਾਨ ਜ਼ਹੀਰ ਖਾਨ ਨੇ ਕਿੰਨੇ ਟੈਸਟ ਮੈਚ ਖੇਡੇ ਹਨ

ਜਿ਼ਕਰਯੋਗ ਹੈ ਕਿ ਜਲਦ ਹੀ 48 ਸਾਲ ਦੇ ਹੋਣ ਵਾਲੇ ਜ਼ਹੀਰ ਖਾਨ (Zaheer Khan) ਨੇ ਭਾਰਤ ਲਈ 92 ਟੈਸਟ, 200 ਇੱਕ ਰੋਜ਼ਾ ਅਤੇ 17 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ । 2011 ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਕ ਖ਼ਿਤਾਬੀ ਜਿੱਤ ਦੌਰਾਨ ਉਹ 21 ਵਿਕਟਾਂ ਲੈ ਕੇ ਟੂਰਨਾਮੈਂਟ ਵਿੱਚ ਟੀਮ ਦੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਸਨ। ਜ਼ਹੀਰ 2024 ਸੀਜ਼ਨ ਵਿੱਚ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ ।

 

ਅਦਾਲਤ ਵਿਚ ਗਵਾਹੀ ਦੇ ਕੇ ਵਾਪਸ ਆਉਂਦੇ ਸਮੇਂ ਗੈਂਗਸਟਰ ਦੇ ਭਰਾ ’ਤੇ ਫਾਇਰਿੰਗ

0
Sonipat Firring

ਸੋਨੀਪਤ, 22 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਸੋਨੀਪਤ ਵਿਖੇ ਕੁੱਝ ਕਾਰ ਸਵਾਰਾਂ ਵਲੋਂ ਗੈਂਗਸਟਰ ਰਵਿੰਦਰ ਪੁਗਥਲਾ ਦੇ ਭਰਾ ਅਤੇ ਰਿਸ਼ਤੇਦਾਰਾਂ ‘ਤੇ ਗੋਲੀਬਾਰੀ (Firing) ਕੀਤੇ ਜਾਣ ਦਾ ਸਮਾਚਾਰ ਹੈ ।

ਕਦੋਂ ਵਾਪਰਿਆ ਘਟਨਾਕ੍ਰਮ

ਮਿਲੀ ਜਾਣਕਾਰੀ ਅਨੁਸਾਰ ਉਕਤ ਗੋਲੀਬਾਰੀ ਘਟਨਾਕ੍ਰਮ ਉਸ ਵੇਲੇ ਵਾਪਰਿਆ ਜਦੋਂ ਗੈਂਗਸਟਰ ਰਵਿੰਦਰ ਪੁਗਥਲਾ (Gangster Ravinder Pugthala) ਦਾ ਭਰਾ ਅਤੇ ਹੋਰ ਰਿਸ਼ਤੇਦਾਰ ਇਕ ਜ਼ਮੀਨ ਦੇ ਮਾਮਲੇ ਵਿਚ ਅਦਾਲਤ ਵਿਚ ਗਵਾਹੀ ਦੇ ਕੇ ਵਾਪਸ ਪਰਤ ਰਹੇ ਸਨ ਕਿ ਅਚਾਨਕ ਦੋ ਕਾਰ ਸਵਾਰਾਂ ਨੇ ਉਕਤ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ ਪਰ ਕਾਰ ਦੇ ਬੁਲਟ ਪਰੂਫ ਹੋਣ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ।

ਕੀ ਦੱਸਿਆ ਰਵਿੰਦਰ ਨੇ

ਉਪਰੋਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਕਾਰਨ ਇਹ ਵਾਰਦਾਤ ਹੋਈ ਹੈ । ਰਵਿੰਦਰ ਨੇ ਖੇੜੀ ਦਮਕਨ ਦੇ ਰਹਿਣ ਵਾਲੇ ਨੌਜਵਾਨਾਂ ‘ਤੇ ਫਾਇਰਿੰਗ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜ਼ਮੀਨ ਦੀ ਕੀਮਤ 100 ਕਰੋੜ ਹੈ ਅਤੇ ਇਹ ਇੱਕ ਕਰੋੜ ਵਿੱਚ ਦਿੱਤੀ ਗਈ ਹੈ, ਜਿਸਦੇ ਚਲਦਿਆਂ ਹੀ ਉਹ ਉਸੇ ਦੀ ਗਵਾਹੀ ਲਈ ਆਏ ਸਨ ਅਤੇ ਵਾਪਸ ਜਾਂਦੇ ਸਮੇਂ ਹਮਲਾ ਕੀਤਾ ਗਿਆ ।

ਕੀ ਦੱਸਿਆ ਜਾਂਚ ਅਧਿਕਾਰੀ ਨੇ

ਦਿਨ-ਦਿਹਾੜੇ ਹੋਈ ਇਸ ਗੋਲੀਬਾਰੀ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ । ਸੂਚਨਾ ਮਿਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ । ਜਾਂਚ ਅਧਿਕਾਰੀ ਨੇ ਦੱਸਿਆ ਕਿ ਰਵਿੰਦਰ ਜੋ ਕਿ ਬੜੌਤਾ ਪਿੰਡ ਦੇ ਰਹਿਣ ਵਾਲੇ ਹੈ ਦਾ ਜ਼ਮੀਨ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਦੂਜਾ ਪੱਖ ਇਸੇ ਗੱਲ ਨੂੰ ਲੈ ਕੇ ਰੰਜਸ਼ ਰੱਖਦਾ ਹੈ, ਜਿਸ ਕਾਰਨ ਅੱਜ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਦੀ ਪਛਾਣ ਹੋ ਗਈ ਹੈ ਅਤੇ ਗ੍ਰਿਫ਼ਤਾਰੀ (Arrest) ਲਈ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

ਹਰਚਰਨ ਭੁੱਲਰ ਰਿਸ਼ਵਤ ਕਾਂਡ ਦਾ ਸ਼ਿਕਾਇਤਕਰਤਾ ਹੋਵੇਗਾ ਅਦਾਲਤ ’ਚ ਪੇਸ਼

0
Harcharan Bhullar

ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਭੁੱਲਰ (DIG Bhullar) ਰਿਸ਼ਵਤ ਮਾਮਲੇ ਵਿਚ ਸਿ਼ਕਾਇਤਕਰਤਾ ਵਲੋਂ ਪਹਿਲੀ ਵਾਰ ਅਦਾਲਤ ਵਿਚ ਪੇਸ਼ ਹੋਇਆ ਜਾਵੇਗਾ ।

ਕੌਣ ਹੈ ਇਹ ਸਿ਼ਕਾਇਤਕਰਤਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਰੋਪੜ ਰੇਂਜ ਦੇ ਜਿਸ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਨੂੰ ਸੀ. ਬੀ. ਆਈ. ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ‘ਤੇ ਰਿਸ਼ਵਤ ਲੈਂਦਿਆਂ ਉਸਦੇ ਇਕ ਵਿਚੋਲੀਏ ਨਾਲ ਪਕੜ ਲਿਆ ਸੀ ਵਾਲੇ ਮਾਮਲੇ ਵਿਚ ਜਿਸ ਵਿਅਕਤੀ ਵਲੋਂ ਸਿ਼ਕਾਇਤ ਕੀਤੀ ਗਈ ਸੀ ਦੀ ਪਛਾਣ ਮੰਡੀ ਗੋਬਿੰਦਗੜ੍ਹ ਦੇ ਪ੍ਰਸਿੱਧ ਵਪਾਰੀ ਆਕਾਸ਼ ਬੱਤਾ (Akash Batta) ਦੇ ਤੌਰ ‘ਤੇ ਹੋਈ ਹੈ । ਜਿਸਨੂੰ ਮਾਨਯੋਗ ਸੀ. ਬੀ. ਆਈ. ਅਦਾਲਤ ਵਲੋਂ ਸੰਮੰਨ ਵੀ ਭੇਜੇ ਗਏ ਹਨ ।

ਕਦੋਂ ਹੋਣਗੇ ਆਕਾਸ਼ ਬੱਤਾ ਅਦਾਲਤ ਵਿਚ ਪੇਸ਼

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮਾਮਲੇ ਵਿਚ ਸੀ. ਬੀ. ਆਈ. ਅਦਾਲਤ (CBI Court) ਵਿਚ ਸਿਕਾਇਤਕਰਤਾ ਆਕਾਸ਼ ਬੱਤਾ 24 ਸਤੰਬਰ ਨੂੰ ਪੇੇਸ਼ ਹੋਣਗੇ ਅਤੇ ਇਸ ਮੌਕੇ ਉਨ੍ਹਾਂ ਵਲੋਂ ਆਪਣੀ ਗਵਾਹੀ ਦਰਜ ਕਰਵਾਈ ਜਾਵੇਗੀ । ਦੱਸਣਯੋਗ ਹੈ ਕਿ ਆਕਾਸ਼ ਬੱਤਾ ਨੇ ਹੀ ਭੁੱਲਰ ਵਲੋਂ ਉਸਨੂੰ ਕਿਸੇ ਅਪਰਾਧਕ ਮਾਮਲੇ ਵਿਚ ਗ੍ਰਿਫ਼ਤਾਰੀ ਦਾ ਡਰ ਦਿਖਾਕੇ ਰਿਸ਼ਵਤ ਮੰਗਣ ਦੀ ਸਿ਼ਕਾਇਤ ਕੀਤੀ ਗਈ ਸੀ ।

ਵਿੱਤੀ ਵਰ੍ਹੇ 2026-27 ਦੌਰਾਨ ਬੁਢਾਪਾ ਪੈਨਸ਼ਨ ਲਈ ਕਰੋੜਾਂ ਜਾਰੀ : ਬਲਜੀਤ ਕੌਰ

0
Baljit Kaur

ਚੰਡੀਗੜ੍ਹ, 21 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿੱਤੀ ਸਾਲ 2026-27 ਦੌਰਾਨ ਬੁਢਾਪਾ ਪੈਨਸ਼ਨ (Old age pension) ਲਈ ਕਰੋੜਾਂ ਜਾਰੀ ਕੀਤੇ ਗਏ ਹਨ ।

ਕਿੰਨੇ ਕਰੋੜ ਕੀਤੇ ਗਏ ਹਨ ਜਾਰੀ

ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗਾਂ ਦੇ ਮਾਣ-ਸਤਿਕਾਰ, ਸੁਰੱਖਿਆ ਅਤੇ ਸਮਾਜਿਕ ਸਹਾਰੇ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ 2026-27 ਦੌਰਾਨ ਬੁਢਾਪਾ ਪੈਨਸ਼ਨ ਸਕੀਮ ਤਹਿਤ ਹੁਣ ਤੱਕ ਲਗਭਗ 2,147 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਦਾ ਲਾਭ ਸੂਬੇ ਦੇ 24 ਲੱਖ ਤੋਂ ਵੱਧ ਬਜ਼ੁਰਗ ਨਾਗਰਿਕਾਂ ਨੂੰ ਮਿਲ ਰਿਹਾ ਹੈ ।

ਮਾਨ ਸਰਕਾਰ ਦੀ ਅਗਵਾਈ ਹੇਠ ਬੁਢਾਪਾ ਪੈਨਸ਼ਨ ਦੀ ਹੋ ਰਹੀ ਹੈ ਸਮੇਂ ਸਿਰ ਅਦਾਇਗੀ

ਡਾ. ਬਲਜੀਤ ਕੌਰ ਨੇ ਕਿਹਾ ਕਿ ਬੁਢਾਪਾ ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਸੋਚ ਅਤੇ ਪਾਰਦਰਸ਼ੀ ਪ੍ਰਸ਼ਾਸਨ ਦਾ ਸਬੂਤ ਹੈ । ਇਹ ਸਕੀਮ ਬਜ਼ੁਰਗਾਂ ਲਈ ਆਰਥਿਕ ਸਹਾਰਾ ਬਣ ਕੇ ਉਨ੍ਹਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਸਤਿਕਾਰ ਨਾਲ ਜੀਵਨ ਬਤੀਤ ਕਰਨ ‘ਚ ਮਦਦ ਕਰ ਰਹੀ ਹੈ ।

ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਲਈ ਕੀਤਾ ਹੈ 4 ਹਜ਼ਾਰ ਕਰੋੜ ਦੇ ਬਜਟ ਦਾ ਪ੍ਰਬੰਧ

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ (Punjab Government) ਵੱਲੋਂ ਵਿੱਤੀ ਵਰ੍ਹੇ 2026-27 ਲਈ ਬੁਢਾਪਾ ਪੈਨਸ਼ਨ ਸਕੀਮ ਲਈ 4,000 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਸੂਬੇ ਵਿਚ ਸਮਾਜਿਕ ਸੁਰੱਖਿਆ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਲੋੜਵੰਦ ਵਰਗਾਂ ਦੇ ਕਲਿਆਣ ਲਈ ਸਰਕਾਰ ਦੇ ਦੁਰਅੰਦੇਸ਼ੀ ਨਜ਼ਰੀਏ ਨੂੰ ਦਰਸਾਉਂਦਾ ਹੈ ।