Home Blog Page 1992

ਭਾਰੀ ਬਾਰਿਸ਼ ਤੋਂ ਬਾਅਦ MP ਦੇ 33 ਜ਼ਿਲ੍ਹਿਆਂ ‘ਚ ਹਾਈ ਅਲਰਟ, ਗੁਜਰਾਤ ‘ਚ ਹੜ੍ਹ ਕਾਰਨ 69 ਲੋਕਾਂ ਦੀ ਹੋਈ ਮੌਤ

0

ਦੇਸ਼ ਦੇ 25 ਰਾਜਾਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਗੁਜਰਾਤ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਮੀਂਹ ਅਤੇ ਹੜ੍ਹ ਕਾਰਨ 24 ਘੰਟਿਆਂ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ। ਜੂਨ ਤੋਂ ਹੁਣ ਤੱਕ ਗੁਜਰਾਤ ਵਿੱਚ 69 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ ਨਾਗਪੁਰ ਦੀ ਤਹਿਸੀਲ ਸਾਵਨੇਰ ਵਿੱਚ ਇੱਕ ਕਾਰ ਵੱਡੇ ਨਾਲੇ ਵਿੱਚ ਰੁੜ੍ਹ ਗਈ। ਕਾਰ ‘ਚ 6 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 3 ਦੀ ਮੌਤ ਹੋ ਗਈ। ਬਾਕੀ ਤਿੰਨ ਲੋਕਾਂ ਦੀ ਭਾਲ ਜਾਰੀ ਹੈ।

ਗੁਜਰਾਤ ਦੇ ਅਹਿਮਦਾਬਾਦ ਵਿੱਚ ਐਤਵਾਰ ਰਾਤ ਨੂੰ ਵੀ ਕਾਫ ਮੀਂਹ ਪਿਆ। ਇਸ ਦੇ ਨਾਲ ਹੀ ਸੂਰਤ ਸਮੇਤ 6 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਰਾਜਕੋਟ ਦੇ ਹਸਪਤਾਲ ‘ਚ ਪਾਣੀ ਭਰ ਜਾਣ ਕਾਰਨ ਮਰੀਜ਼ਾਂ ਨੂੰ ਕਿਸੇ ਹੋਰ ਥਾਂ ‘ਤੇ ਭੇਜ ਦਿੱਤਾ ਗਿਆ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਸੋਮਵਾਰ ਨੂੰ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ ਭੋਪਾਲ, ਇੰਦੌਰ ਅਤੇ ਜਬਲਪੁਰ ਸਮੇਤ 33 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ।

ਅਗਲੇ ਤਿੰਨ ਦਿਨਾਂ ਤੱਕ ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਭਾਰੀ ਮੀਂਹ ਤੋਂ ਬਾਅਦ ਮੁੰਬਈ ‘ਚ ਹਾਈ ਟਾਈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਛੱਤੀਸਗੜ੍ਹ ‘ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਸੂਬੇ ਦਾ ਆਂਧਰਾ ਪ੍ਰਦੇਸ਼ ਨਾਲ ਸੰਪਰਕ ਟੁੱਟ ਗਿਆ ਹੈ।

ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜੇ, ਮਿਲਿਟਰੀ ਜਹਾਜ਼ ਰਾਹੀਂ ਪਹੁੰਚੇ ਮਾਲਦੀਵ

0

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇਸ਼ ਛੱਡ ਕੇ ਭੱਜ ਗਏ ਹਨ। ਰਾਜਪਕਸ਼ੇ ਨੇ 139 ਦਿਨਾਂ ਦੇ ਵਿਰੋਧ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਦਾ ਅੱਜ ਸੰਸਦ ‘ਚ ਐਲਾਨ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਅੰਤਰਿਮ ਰਾਸ਼ਟਰਪਤੀ ਦੇ ਨਾਂ ਦਾ ਵੀ ਐਲਾਨ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਉਹ ਆਪਣੇ ਪੂਰੇ ਪਰਿਵਾਰ ਨਾਲ ਮਾਲਦੀਵ ਲਈ ਰਵਾਨਾ ਹੋ ਗਏ। ਅੱਜ ਯਾਨੀ 13 ਜੁਲਾਈ ਨੂੰ ਉਨ੍ਹਾਂ ਨੇ ਅਧਿਕਾਰਤ ਤੌਰ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਜਪਕਸ਼ੇ ਦੇ ਛੋਟੇ ਭਰਾ ਅਤੇ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨੇ ਵੀ ਸ਼੍ਰੀਲੰਕਾ ਛੱਡਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਰੋਕ ਦਿੱਤਾ ਗਿਆ।

ਦੱਸ ਦਈਏ ਕਿ ਸ਼੍ਰੀਲੰਕਾ ‘ਚ ਭਾਰੀ ਆਰਥਿਕ ਸੰਕਟ ਦੇ ਵਿਚਕਾਰ ਹਫੜਾ-ਦਫੜੀ ਦਾ ਮਾਹੌਲ ਹੈ। ਪਿਛਲੇ ਹਫਤੇ ਰਾਜਪਕਸ਼ੇ ਨੂੰ ਭਾਰੀ ਜਨਤਕ ਰੋਸ ਦੇ ਵਿਚਕਾਰ ਆਪਣੀ ਸਰਕਾਰੀ ਰਿਹਾਇਸ਼ ਤੋਂ ਭੱਜਣਾ ਪਿਆ ਸੀ। ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਦੀਆਂ ਤਿੰਨ ਮੁੱਖ ਇਮਾਰਤਾਂ – ਰਾਸ਼ਟਰਪਤੀ ਭਵਨ, ਰਾਸ਼ਟਰਪਤੀ ਸਕੱਤਰੇਤ ਅਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼, ਟੈਂਪਲ ਟ੍ਰੀਜ਼ ‘ਤੇ ਕਬਜ਼ਾ ਕਰ ਲਿਆ ਹੈ।

ਏਅਰਫੋਰਸ ਦੇ ਜਹਾਜ਼ਾਂ ਤੋਂ ਭੱਜੇ

ਮੀਡੀਆ ਰਿਪੋਰਟਾਂ ਮੁਤਾਬਕ ਫੌਜ ਦੇ ਜਹਾਜ਼ ਐਂਟੋਨੋਵ-32 ਤੋਂ ਦੇਰ ਰਾਤ ਕੁੱਲ ਚਾਰ ਲੋਕ ਰਵਾਨਾ ਹੋਏ। ਇਸ ਵਿੱਚ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ, ਉਨ੍ਹਾਂ ਦੀ ਪਤਨੀ ਅਤੇ ਬਾਡੀਗਾਰਡ ਸ਼ਾਮਲ ਹਨ। ਇਹ ਸਾਰੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੁਆਂਢੀ ਦੇਸ਼ ਮਾਲਦੀਵ ਲਈ ਰਵਾਨਾ ਹੋਏ। ਇਹ ਸਾਰੇ ਰਾਜਧਾਨੀ ਮਾਲੇ ਤੱਕ ਪਹੁੰਚ ਗਏ ਹਨ।

ਗੋਟਾਬਾਯਾ ਰਾਜਪਕਸ਼ੇ ਨੂੰ ਡਰ ਸੀ ਕਿ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਜਿਹੇ ‘ਚ ਉਹ ਏਅਰਫੋਰਸ ਦੀ ਵਿਸ਼ੇਸ਼ ਫਲਾਈਟ ‘ਚ ਦੇਸ਼ ਛੱਡ ਕੇ ਭੱਜ ਗਏ। ਮੀਡੀਆ ਰਿਪੋਰਟ ਅਨੁਸਾਰ ਉਹ ਦੇਰ ਰਾਤ ਮਾਲਦੀਵ ਲਈ ਰਵਾਨਾ ਹੋ ਗਏ।

ਦੋ ਦਿਨ ਪਹਿਲਾਂ ਰਾਜਪਕਸ਼ੇ ਦੇ ਦੇਸ਼ ਛੱਡਣ ਦੀ ਚਰਚਾ ਸੀ। ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਰਾਜਪਕਸ਼ੇ ਦੇ ਸਹਿਯੋਗੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ 15 ਪਾਸਪੋਰਟਾਂ ਨਾਲ ਹਵਾਈ ਅੱਡੇ ‘ਤੇ ਪਹੁੰਚੇ – ਪਹਿਲੀ ਮਹਿਲਾ ਇਓਮਾ ਰਾਜਪਕਸ਼ੇ ਸਮੇਤ। ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:25 ਵਜੇ ਦੁਬਈ ਲਈ ਰਵਾਨਾ ਹੋਣ ਵਾਲੀ ਸ਼੍ਰੀਲੰਕਾਈ ਏਅਰਲਾਈਨਜ਼ ਦੀ ਫਲਾਈਟ ਵਿੱਚ ਸੀਟ ਬੁੱਕ ਕੀਤੀ ਗਈ ਸੀ। ਪਰ ਇਮੀਗ੍ਰੇਸ਼ਨ ਸਟਾਫ਼ ਨੇ ਰਾਸ਼ਟਰਪਤੀ ਦੇ ਸਹਿਯੋਗੀਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਪਾਸਪੋਰਟਾਂ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਰਾਜਪਕਸ਼ੇ ਅਤੇ ਉਨ੍ਹਾਂ ਦਾ ਪਰਿਵਾਰ ‘ਕਰਾਸ ਚੈਕ’ ਲਈ ਸਰੀਰਕ ਤੌਰ ‘ਤੇ ਮੌਜੂਦ ਨਹੀਂ ਸੀ।

ਸ਼੍ਰੀਲੰਕਾ ਵਿੱਚ ਹਫੜਾ-ਦਫੜੀ

ਸ੍ਰੀਲੰਕਾ ਵਿੱਚ ਸਿਆਸੀ ਅਨਿਸ਼ਚਿਤਤਾ ਬਣੀ ਰਹੀ। ਤੇਲ ਪੰਪਾਂ ‘ਤੇ ਅਜੇ ਵੀ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਦੇਸ਼ ‘ਚ ਬੁੱਧਵਾਰ ਰਾਤ ਤੋਂ 450 ਗ੍ਰਾਮ ਬ੍ਰੈੱਡ ਦੀ ਕੀਮਤ ‘ਚ 20 ਰੁਪਏ ਦਾ ਵਾਧਾ ਹੋਵੇਗਾ। ਹੋਰ ਬੇਕਰੀ ਉਤਪਾਦਾਂ ਦੀ ਕੀਮਤ ਵਿੱਚ 10 ਰੁਪਏ ਦਾ ਵਾਧਾ ਹੋਵੇਗਾ। ਸ੍ਰੀਲੰਕਾ ਦੀ ਡੇਲੀ ਮਿਰਰ ਨਿਊਜ਼ ਵੈੱਬਸਾਈਟ ਨੇ ਆਲ ਸੀਲੋਨ ਬੇਕਰੀ ਓਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਨਕੇ ਜੈਵਰਧਨੇ ਦੇ ਹਵਾਲੇ ਨਾਲ ਕਿਹਾ ਕਿ ਕਣਕ ਦੇ ਆਟੇ ਦੀ ਕੀਮਤ ਵਿੱਚ 32 ਰੁਪਏ ਪ੍ਰਤੀ ਕਿਲੋ ਦੇ ਵਾਧੇ ਕਾਰਨ ਕੀਮਤ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

Nokia C21 Plus ਭਾਰਤ ‘ਚ ਹੋਇਆ ਲਾਂਚ, ਜਾਣੋ ਇਸ ਦੇ ਫੀਚਰਜ਼

0

ਨੋਕੀਆ ਨੇ ਮੰਗਲਵਾਰ ਨੂੰ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ Nokia C21 Plus ਲਾਂਚ ਕੀਤਾ ਹੈ। ਨੋਕੀਆ C21 ਪਲੱਸ ‘ਚ ਸੁਰੱਖਿਆ ਲਈ 13-ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਅਤੇ ਰੀਅਰ-ਮਾਊਂਟਡ ਫਿੰਗਰਪ੍ਰਿੰਟ ਸੈਂਸਰ ਹੈ। ਕੰਪਨੀ ਦਾ ਦਾਅਵਾ ਹੈ ਕਿ ਇੱਕ ਵਾਰ ਫੁੱਲ ਚਾਰਜ ਹੋਣ ‘ਤੇ 3 ਦਿਨਾਂ ਦਾ ਬੈਟਰੀ ਬੈਕਅਪ ਲਿਆ ਜਾ ਸਕਦਾ ਹੈ। ਇਸ ਫੋਨ ਦੇ 3 ਜੀਬੀ ਰੈਮ ਵਾਲੇ 32 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 10,299 ਰੁਪਏ ਹੈ। ਨੋਕੀਆ ਸੀ21 ਪਲੱਸ ਨੂੰ ਦੋ ਸਾਲ ਦੇ ਸੁਰੱਖਿਆ ਅਪਡੇਟ ਵੀ ਮਿਲਣਗੇ।

ਇਸ ਫੋਨ ਨੂੰ ਦੋ ਸਟੋਰੇਜ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ। ਇਸ ਦੇ 32 ਜੀਬੀ ਸਟੋਰੇਜ ਵੇਰੀਐਂਟ ਦੇ ਨਾਲ 3 ਜੀਬੀ ਰੈਮ ਦੀ ਕੀਮਤ 10,299 ਰੁਪਏ ਹੈ ਅਤੇ 64 ਜੀਬੀ ਸਟੋਰੇਜ ਵੇਰੀਐਂਟ ਦੇ ਨਾਲ 4 ਜੀਬੀ ਰੈਮ ਦੀ ਕੀਮਤ 11,299 ਰੁਪਏ ਹੈ। ਇਹ ਫੋਨ ਦੋ ਰੰਗ ਵਿਕਲਪਾਂ ਡਾਰਕ ਸਿਆਨ ਅਤੇ ਵਾਰਮ ਗ੍ਰੇ ਵਿੱਚ ਸੂਚੀਬੱਧ ਹੈ। ਇਸ ਫੋਨ ਦੇ ਨਾਲ ਵੌਕਸ ਵਾਇਰਡ ਈਅਰਫੋਨ ਵੀ ਉਪਲੱਬਧ ਹਨ। ਨੋਕੀਆ ਨੇ ਅਜੇ ਤੱਕ ਇਸ ਦੀ ਖਰੀਦ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਇਸ ਸਮਾਰਟਫੋਨ ਨੂੰ ਜਲਦ ਹੀ ਰਿਟੇਲ ਅਤੇ ਈ-ਕਾਮਰਸ ਪਲੇਟਫਾਰਮ ‘ਤੇ ਖਰੀਦ ਲਈ ਉਪਲੱਬਧ ਕਰਵਾਇਆ ਜਾਵੇਗਾ।

ਇਸ ਫੋਨ ‘ਚ 6.5-ਇੰਚ ਦੀ HD+ ਡਿਸਪਲੇ ਹੈ, ਜੋ 20:9 ਦੇ ਆਸਪੈਕਟ ਰੇਸ਼ੋ ਨਾਲ ਆਉਂਦਾ ਹੈ। ਇਸ ਫੋਨ ‘ਚ ਆਕਟਾ ਕੋਰ ਦਾ Unisoc SC9863A ਪ੍ਰੋਸੈਸਰ ਦਿੱਤਾ ਗਿਆ ਹੈ। ਨੋਕੀਆ ਸੀ21 ਪਲੱਸ ਐਂਡ੍ਰਾਇਡ 11 ਦੇ ਨਾਲ ਆਉਂਦਾ ਹੈ ਅਤੇ ਇਸ ‘ਚ ਕੰਪਨੀ ਦੋ ਸਾਲਾਂ ਲਈ ਸੁਰੱਖਿਆ ਅਪਡੇਟ ਦੇਵੇਗੀ। ਸੁਰੱਖਿਆ ਲਈ ਫੋਨ ‘ਚ ਫਿੰਗਰਪ੍ਰਿੰਟ ਸੈਂਸਰ ਅਤੇ AI ਫੇਸ ਅਨਲਾਕ ਫੀਚਰਸ ਵੀ ਦਿੱਤੇ ਗਏ ਹਨ।

ਨੋਕੀਆ ਸੀ21 ਪਲੱਸ ‘ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ‘ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ ਦੂਜਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਇਸ ਫੋਨ ‘ਚ 5 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ‘ਚ ਫਰੰਟ ਅਤੇ ਰੀਅਰ ਸਾਈਨ LED ਫਲੈਸ਼ ਵੀ ਉਪਲੱਬਧ ਹੈ।

ਇਸ ਫੋਨ ‘ਚ 5,050mAh ਦੀ ਬੈਟਰੀ ਅਤੇ 10W ਚਾਰਜਿੰਗ ਸਪੋਰਟ ਹੈ। ਬੈਟਰੀ ਦੇ ਬਾਰੇ ‘ਚ ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ ‘ਤੇ ਇਸ ਨੂੰ 3 ਦਿਨਾਂ ਤੱਕ ਆਰਾਮ ਨਾਲ ਚਲਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਫੋਨ ‘ਚ 3.5mm ਹੈੱਡਫੋਨ ਜੈਕ, ਮਾਈਕ੍ਰੋ USB ਪੋਰਟ ਅਤੇ ਬਲੂਟੁੱਥ v4.2 ਹੈ। ਇਸ ਫੋਨ ਦਾ ਵਜ਼ਨ ਕਰੀਬ 175 ਗ੍ਰਾਮ ਹੈ।

ਐਮੀ ਵਿਰਕ ਦੀ ਨਵੀਂ ਫਿਲਮ ‘ਬਾਜਰੇ ਦਾ ਸਿੱਟਾ’ ਦਾ ਗੀਤ ‘ਵੀਣੀ ਦੇ ਵਿੱਚ ਵੰਗ’ ਅੱਜ ਹੋਵੇਗਾ ਰਿਲੀਜ਼

0

ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਦੀ ਨਵੀਂ ਫਿਲਮ ‘ਬਾਜਰੇ ਦਾ ਸਿੱਟਾ’ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ।ਦਰਸ਼ਕਾਂ ਨੂੰ ਹੁਣ ਕੁੱਝ ਦਿਨ ਹੀ ਇੰਤਜ਼ਾਰ ਕਰਨਾ ਪਵੇਗਾ। ਐਮੀ ਵਿਰਕ ਨੇ ਪੰਜਾਬੀ ਇੰਡਸਟਰੀ ‘ਚ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਹਨ।ਦਰਸ਼ਕਾਂ ਵਲੋਂ ਉਨ੍ਹਾਂ ਦੀਆਂ ਫਿਲਮ ਕਾਫੀ ਪਸੰਦ ਕੀਤੀਆਂ ਜਾਦੀਆਂ ਹਨ। ਐਮੀ ਵਿਰਕ ਦੀ ਨਵੀਂ ਫਿਲਮ ‘ਬਾਜਰੇ ਦਾ ਸਿੱਟਾ’ ਦਾ ਵੀ ਦਰਸ਼ਕਾਂ ਵਲੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤ ਜਾ ਰਿਹਾ ਹੈ। ਐਮੀ ਵਿਰਕ ਦੀ ਆਉਣ ਵਾਲੀ ਫਿਲਮ ‘ਬਾਜਰੇ ਦਾ ਸਿੱਟਾ’ ਦੇ ਕਈ ਗੀਤ ਰਿਲੀਜ਼ ਹੋ ਗਏ ਹਨ। ਐਮੀ ਵਿਰਕ ਦੀ ਨਵੀਂ ਫਿਲਮ ‘ਬਾਜਰੇ ਦਾ ਸਿੱਟਾ’ ਦਾ ਇੱਕ ਹੋਰ ਗੀਤ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਇਸ ਫਿਲਮ ਦਾ ਗੀਤ ‘ਵੀਣੀ ਦੇ ਵਿੱਚ ਵੰਗ’ ਅੱਜ ਸ਼ਾਮ 6 ਵਜੇ ਰਿਲੀਜ਼ ਹੋਣ ਜਾ ਰਿਹਾ ਹੈ।

ਇਸ ਤੋਂ ਪਹਿਲਾਂ ‘ਬਾਜਰੇ ਦਾ ਸਿੱਟਾ’ ਟਾਈਟਲ ਸੌਗ ਤੇ ਗੀਤ Surme Dani’ ਤੇ ‘ਸਿਰਨਾਵਾਂ’ ਰਿਲੀਜ਼ ਹੋਇਆ ਸੀ। ਇਸ ਫਿਲਮ ਦੇ ਇਹ ਗੀਤ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤੇ ਜਾ ਰਹੇ ਹਨ। ਇਸ ਫਿਲਮ ‘ਚ ਐਮੀ ਵਿਰਕ ਤੇ ਤਾਨੀਆ ਦੀ ਬਹੁਤ ਹੀ ਖਾਸ ਭੂਮਿਕਾ ਹੈ।

ਇਹ ਫਿਲਮ 70-80 ਦੇ ਦਹਾਕੇ ‘ਤੇ ਆਧਾਰਿਤ ਹੈ। ਇਹ ਕਹਾਣੀ ਇੱਕ ਸੁਪਨੇ ਦੇ ਟੁੱਟਣ ਦੀ ਹੈ। ਜਦੋਂ ਕਿਸੇ ਦਾ ਸੁਪਨਾ ਟੁੱਟਦਾ ਹੈ ਤਾਂ ਬਹੁਤ ਦੁੱਖ ਹੁੰਦਾ ਹੈ। ਇਸ ਫਿਲਮ ‘ਚ ਦੋ ਭੈਣਾਂ ਤਾਨੀਆ ਅਤੇ ਨੂਰ ਚਾਹਲ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਜਿਨ੍ਹਾਂ ਦੀ ਖੂਬਸੂਰਤ ਆਵਾਜ਼ ਇੱਕ ਸੰਗੀਤ ਲੇਬਲ ਦੇ ਮਾਲਕ ਨੂੰ ਆਕਰਸ਼ਿਤ ਕਰਦੀ ਹੈ। ਉਹ ਉਨ੍ਹਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਦੋਵਾਂ ਨੂੰ ਗੀਤ ਰਿਕਾਰਡ ਕਰਨ ਦੇਣ।

ਉਨ੍ਹਾਂ ਦਾ ਪਰਿਵਾਰ ਮੰਨਦਾ ਹੈ, ਪਰ ਉਸ ਸਮੇਂ ਲੋਕਾਂ ਦੀ ਸੋਚ ਇੰਨੀ ਅਗਾਂਹਵਧੂ ਨਹੀਂ ਸੀ। ਉਹ ਕੁੜੀਆਂ ਦੇ ਗੀਤਾਂ ਨੂੰ ਗਲਤ ਸਮਝਦਾ ਸੀ। ਇਸ ਤੋਂ ਬਾਅਦ ਹਰ ਕੋਈ ਉਸ ਦੇ ਪਰਿਵਾਰ ਦੀ ਆਲੋਚਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਐਮੀ ਵਿਰਕ ਦੀ ਐਂਟਰੀ ਹੁੰਦੀ ਹੈ ਅਤੇ ਉਸ ਦਾ ਵਿਆਹ ਤਾਨੀਆ ਨਾਲ ਹੋ ਜਾਂਦਾ ਹੈ।

ਐਮੀ ਨਾਲ ਵਿਆਹ ਹੋਣ ਤੋਂ ਬਾਅਦ ਤਾਨੀਆ ਦਾ ਗਾਉਣ ਦਾ ਸੁਪਨਾ ਵੀ ਹੱਥੋਂ ਨਿਕਲ ਗਿਆ। ਐਮੀ ਫੈਸਲਾ ਕਰਦਾ ਹੈ ਕਿ ਉਸਦੀ ਪਤਨੀ ਗੀਤ ਨਹੀਂ ਗਾਉਗੀ। ਇੰਨਾ ਹੀ ਨਹੀਂ ਉਹ ਉਨ੍ਹਾਂ ਨੂੰ ਘਰ ‘ਚ ਵੀ ਗਾਉਣ ਤੋਂ ਇਨਕਾਰ ਕਰਦਾ ਹੈ। ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ।

ਪੰਜਾਬ ਸਰਕਾਰ ਵਲੋਂ ਵਿਕਾਸ ਪਰਾਸ਼ਰ ਸੋਸ਼ਲ ਮੀਡੀਆ ਦੇ ਡਾਇਰੈਕਟਰ ਨਿਯੁਕਤ

0

ਪੰਜਾਬ ਸਰਕਾਰ ਨੇ ਵਿਕਾਸ ਪਰਾਸ਼ਰ ਨੂੰ ਸੋਸ਼ਲ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।  ਉਹ ਪੰਜਾਬ ਸਟੇਟ ਮੀਡੀਆ ਸੋਸਾਇਟੀ (ਪਨਮੀਡੀਆ) ਅਧੀਨ ਦਫ਼ਤਰ ਵਿੱਚ ਤਾਇਨਾਤ ਹਨ। ਦਸ ਦੇਈਏ ਕਿ ਵਿਕਾਸ ਪਰਾਸ਼ਰ ਨੂੰ ਪਿਛਲੀ ਸਰਕਾਰਾਂ ਦੇ ਕਾਰਜਕਾਲ ‘ਚ ਵੀ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਕੰਮ ਨੂੰ ਦੇਖਦੇ  ਹੋਏ ਉਨ੍ਹਾਂ ਨੂੰ ਮੁੜ ਤੋਂ ਇਸ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ।

ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਸੀਨੀਅਰ ਆਬਜ਼ਰਵਰ ਤੇ ਆਬਜ਼ਰਵਰ ਕੀਤੇ ਨਿਯੁਕਤ

0

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਸੀਨੀਅਰ ਆਬਜ਼ਰਵਰ ਅਤੇ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਚਿਨ ਪਾਇਲਟ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਵੇਖੋ ਸੂਚੀ

ਬਲੋਚਿਸਤਾਨ ‘ਚ ਮੀਂਹ ਨੇ ਮਚਾਈ ਤਬਾਹੀ, 62 ਲੋਕਾਂ ਦੀ ਹੋਈ ਮੌਤ

0

ਬਲੋਚਿਸਤਾਨ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਭਾਰੀ ਮੀਂਹ ਨੇ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਮੀਂਹ ਕਾਰਨ 24 ਬੱਚਿਆਂ ਸਮੇਤ 62 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਖੇਤਰ ਦੇ ਸੈਂਕੜੇ ਲੋਕ ਪ੍ਰਭਾਵਿਤ ਹੋਏ ਹਨ। ਬਲੋਚਿਸਤਾਨ ਸੂਬੇ ‘ਚ ਭਾਰੀ ਮੀਂਹ ਕਾਰਨ ਹੋਏ ਵੱਖ-ਵੱਖ ਹਾਦਸਿਆਂ ‘ਚ ਘੱਟੋ-ਘੱਟ 48 ਲੋਕ ਜ਼ਖਮੀ ਹੋ ਗਏ ਜਦਕਿ 670 ਤੋਂ ਵੱਧ ਘਰ ਢਹਿ ਗਏ। ਮੀਂਹ ਕਾਰਨ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ।

ਪਾਕਿਸਤਾਨ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਨੇ ਕਿਹਾ ਕਿ ਇਹ ਮੌਤਾਂ ਬੋਲਾਨ, ਕਵੇਟਾ, ਝੌਬ, ਦੱਕੀ, ਖੁਜਦਾਰ, ਕੋਹਲੂ, ਕੇਚ, ਮਸਤੁੰਗ, ਹਰਨਈ, ਕਿਲਾ ਸੈਫੁੱਲਾ ਅਤੇ ਸਿਬੀ ਵਿੱਚ ਹੋਈਆਂ ਹਨ। ਰਿਪੋਰਟ ਮੁਤਾਬਕ ਹਾਲ ਹੀ ‘ਚ ਹੋਈ ਮਾਨਸੂਨ ਬਾਰਸ਼ ਕਾਰਨ ਹੱਬ ਡੈਮ ਦਾ ਪਾਣੀ ਦਾ ਪੱਧਰ 334 ਫੁੱਟ ਹੋ ਗਿਆ ਹੈ, ਜਦਕਿ ਸਮਰੱਥਾ 339 ਫੁੱਟ ਹੈ।

ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸੇ ਪਾਣੀ ਵਿਚ ਡੁੱਬ ਗਏ ਸਨ, ਜਿਸ ਨੇ ਸੂਬਾਈ ਅਧਿਕਾਰੀਆਂ ਦੇ ਵੱਡੇ ਦਾਅਵਿਆਂ ਦਾ ਪਰਦਾਫਾਸ਼ ਕੀਤਾ, ਜਿਨ੍ਹਾਂ ਨੇ ਸਥਿਤੀ ਨਾਲ ਨਜਿੱਠਣ ਲਈ ਐਮਰਜੈਂਸੀ ਲਾਗੂ ਕੀਤੀ ਸੀ। ਭਾਰੀ ਮੀਂਹ ਕਾਰਨ ਗਾਰਡਨ ਦੇ ਜੁੱਤੀ ਬਾਜ਼ਾਰ ਇਲਾਕੇ ‘ਚ 5 ਵਿਅਕਤੀ ਜਦਕਿ ਕੋਰੰਗੀ ਦੇ ਬਿਲਾਲ ਕਾਲੋਨੀ ਇਲਾਕੇ ‘ਚ ਇਕ ਹੋਰ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

ਸ਼ਹਿਰ ਦੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਆਵਾਜਾਈ ਬੰਦ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਭਰ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਦੋਂ ਕਿ ਰਾਤ ਭਰ ਪਏ ਮੀਂਹ ਤੋਂ ਬਾਅਦ ਕੋਰੰਗੀ ਕਾਜ਼ਵੇਅ ਰੋਡ ‘ਤੇ ਪਾਣੀ ਭਰ ਗਿਆ।

ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ, ਪੀਏਐਫ ਬੇਸ ਮਸਰੂਰ ਵਿੱਚ ਸਭ ਤੋਂ ਵੱਧ 119.5 ਮਿਲੀਮੀਟਰ, ਡਿਫੈਂਸ ਫੇਜ਼-2 ਵਿੱਚ 106.6 ਮਿਲੀਮੀਟਰ, ਓਰੰਗੀ ਟਾਊਨ ਵਿੱਚ 56.2 ਮਿਲੀਮੀਟਰ, ਕਾਇਦਾਬਾਦ ਵਿੱਚ 56 ਮਿਲੀਮੀਟਰ, ਪੁਰਾਣੇ ਹਵਾਈ ਅੱਡੇ ਵਿੱਚ 49.8 ਮਿਲੀਮੀਟਰ ਮੀਂਹ ਪਿਆ। ਗੁਲਸ਼ਨ-ਏ-ਹਦੀਦ ਵਿੱਚ 46.5 ਮਿਲੀਮੀਟਰ, ਨਾਜ਼ਿਮਾਬਾਦ ਵਿੱਚ 31.8 ਮਿਲੀਮੀਟਰ, ਜਿਨਾਹ ਟਰਮੀਨਲ ਵਿੱਚ 29.6 ਮਿਲੀਮੀਟਰ, ਸੁਰਜਾਨੀ ਟਾਊਨ ਵਿੱਚ 14.4 ਮਿਲੀਮੀਟਰ ਅਤੇ ਯੂਨੀਵਰਸਿਟੀ ਰੋਡ ਵਿੱਚ 14.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਅਮਰਿੰਦਰ ਗਿੱਲ ਦੀ ਫਿਲਮ ‘ਛੱਲਾ ਮੁੜ ਕੇ ਨੀ ਆਇਆ’ ਦਾ ਦਰਸ਼ਕ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ, ਜਲਦ ਹੋਣ ਜਾ ਰਹੀ ਹੈ ਰਿਲੀਜ਼

0

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਰਿੰਦਰ ਗਿੱਲ ਜਲਦ ਹੀ ਆਪਣੀ ਨਵੀਂ ਫਿਲਮ ਰਾਹੀਂ ਆਪਣੇ ਦਰਸ਼ਕਾਂ ਦੇ ਰੁਬਰੂ ਹੋਣਗੇ। ਦੱਸ ਦਈਏ ਕਿ ਬਹੁਤ ਜਲਦ ਉਨ੍ਹਾਂ ਦੀ ਨਵੀਂ ਫਿਲਮ ‘ਛੱਲਾ ਮੁੜ ਕੇ ਨੀ ਆਇਆ’ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਪੰਜਾਬੀ ਫਿਲਮ ਹੁਣ ਜਲਦ ਹੀ ਦਰਸ਼ਕ ਸਿਨੇਮਾ ਘਰਾਂ ‘ਚ ਦੇਖ ਸਕਣਗੇ। ਅਮਰਿੰਦਰ ਗਿੱਲ ਦੇ ਫੈਨਸ ਦੇ ਇੰਤਜ਼ਾਰ ਦਾ ਬਹੁਤ ਜਲਦ ਖਤਮ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਫਿਲਮ ‘ਛੱਲਾ ਮੁੜ ਕੇ ਨੀ ਆਇਆ’ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 29 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਅਮਰਿੰਦਰ ਗਿੱਲ, ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਹੋਰ ਮਸ਼ਹੂਰ ਕਲਾਕਾਰ ਨਜ਼ਰ ਆਉਣਗੇ।

ਇਹ ਪ੍ਰੋਜੈਕਟ ਇਸ ਪੱਖੋਂ ਖਾਸ ਹੈ ਕਿਉਂਕਿ ਇਸ ਫਿਲਮ ‘ਚ ਦਰਸ਼ਕ ਅੰਬਰਦੀਪ ਸਿੰਘ ਤੇ ਅਮਰਿੰਦਰ ਗਿੱਲ ਨੂੰ ਇਕੱਠੇ ਦੇਖਣਗੇ।ਅਮਰਿੰਦਰ ਗਿੱਲ ਤੇ ਅੰਬਰਦੀਪ ਸਿੰਘ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਹੁਣ ਤੱਕ ਦੀਆਂ ਫਿਲਮਾਂ ਨੂੰ ਦਰਸ਼ਕਾਂ ਵਲੋਂ ਬਹੁਤ ਹੀ ਪਿਆਰ ਮਿਲਿਆ ਹੈ। ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਆਉਣ ਵਾਲੀ ਫਿਲ਼ਮ ਵੀ ਬੇਹੱਦ ਪਸੰਦ ਆਵੇਗੀ। ਫਿਲਮ ਦੀ ਸਕ੍ਰਿਪਟ ਅੰਬਰਦੀਪ ਸਿੰਘ ਨੇ ਲਿਖੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅੰਬਰਦੀਪ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੇਖਕਾਂ ਚੋਂ ਇੱਕ ਹੈ ਤੇ ਉਨ੍ਹਾਂ ਦੀ ਕਲਮ ਨੇ ਹਮੇਸ਼ਾ ਸ਼ਾਨਦਾਰ ਕਹਾਣੀਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਹਨ।

ਫਿਲਮ ਦਾ ਡਾਇਰੈਕਸ਼ਨ ਹੋਰ ਕੋਈ ਨਹੀਂ ਸਗੋਂ ਅਮਰਿੰਦਰ ਗਿੱਲ ਖੁਦ ਕਰ ਰਹੇ ਹਨ। ਇਹ ਫਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਤੇ ਅੰਬਰਦੀਪ ਫਿਲਮਜ਼ ਦੇ ਸਹਿਯੋਗੀ ਬੈਨਰ ਹੇਠ ਵੀ ਪੇਸ਼ ਕੀਤੀ ਜਾ ਰਹੀ ਹੈ। ਫਿਲਮ ਦਾ ਨਿਰਮਾਣ ਕਾਰਜ ਗਿੱਲ ਨੇ ਕੀਤਾ ਹੈ। ਫਿਲਮ ਦਾ ਐਲਾਨ ਕਾਫੀ ਸਮਾਂ ਪਹਿਲਾਂ ਹੋ ਗਿਆ ਸੀ ਪਰ ਹੁਣ ਲੰਬੇ ਇੰਤਜ਼ਾਰ ਮਰਗੋਂ ਦਰਸ਼ਕਾਂ ਨੂੰ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਹੈ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਸਿਵਲ ਹਸਪਤਾਲ ਦਾ ਅਚਨਚੇਤ ਕੀਤਾ ਦੌਰਾ

0

ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵਲੋਂ ਸਿਵਲ ਹਸਪਤਾਲ ਰੂਪਨਗਰ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਨੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਅਤੇ ਚੱਲ ਰਹੇ ਇਲਾਜ ਦੇ ਬਾਰੇ ਪੁੱਛਿਆ। ਇਸਦੇ ਨਾਲ ਹੀ ਸਿਵਲ ਹਸਪਤਾਲ ਵਿਚ ਸਫਾਈ ਦੇ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਸਿਹਤ ਮੰਤਰੀ ਨੇ ਜੱਚਾ ਬੱਚਾ ਕੇਂਦਰ ਦਾ ਵੀ ਦੌਰਾ ਕੀਤਾ। ਗਰਭਵਤੀ ਔਰਤਾਂ ਦੇ ਇਲਾਜ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ, ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ, ਐਸਐਮਓ ਤਰਸੇਮ ਸਿੰਘ ਆਦਿ ਵੀ ਮੌਜੂਦ ਸਨ।

 

ਪੰਜਾਬ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਬਾਰੇ ਜਾਰੀ ਕੀਤੇ ਨਵੇਂ ਹੁਕਮ, ਹਟਾਈ ਇਹ ਸ਼ਰਤ

0

ਪੰਜਾਬ ਸਰਕਾਰ ਨੇ ਘਰੇਲੂ ਖ਼ਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਪ੍ਰਤੀ ਮਹੀਨਾ ਦੇਣ ਬਾਰੇ ਅਤੇ ਘਰੇਲੂ ਖ਼ਪਤਕਾਰਾਂ ਦੇ ਮਿਤੀ 31 ਦਸੰਬਰ 2021 ਤੱਕ ਦੇ ਬਕਾਇਆ ਬਿੱਲਾਂ ਦੀ ਮੁਆਫ਼ੀ ਲਈ ਨਵੇਂ ਹੁਕਮ ਜਾਰੀ ਕੀਤੇ ਹਨ।

ਇਸਦੇ ਨਾਲ ਹੀ ਪੰਜਾਬ ਵਿੱਚ 1 ਜੁਲਾਈ ਤੋਂ ਸਰਕਾਰ ਨੇ ਪ੍ਰਤੀ ਬਿੱਲ 600 ਯੂਨਿਟ ਮੁਫਤ ਬਿਜਲੀ ਸਕੀਮ ਵਿੱਚ ਕੁਝ ਸ਼ਰਤਾਂ ਹਟਾ ਦਿੱਤੀਆਂ ਹਨ। ਇਸ ਤੋਂ ਬਾਅਦ (ਬੀਪੀਐਲ) ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਮਿਲਣਗੇ। ਦੂਜੇ ਪਾਸੇ SC, BC ਅਤੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਹਰ ਬਿੱਲ ‘ਤੇ 600 ਯੂਨਿਟ ਬਿਜਲੀ ਮੁਫਤ ਮਿਲੇਗੀ। ਇਸ ਸਬੰਧੀ ਸਰਕਾਰ ਨੇ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਭੇਜਿਆ ਹੈ।

ਸਰਕਾਰ ਦੀ ਮੁਫਤ ਬਿਜਲੀ ਸਕੀਮ
ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਜੇਕਰ ਸਰਕਾਰ ਬਣੀ ਤਾਂ ਉਹ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਹਰ ਘਰ ਨੂੰ ਦੇਵੇਗੀ। ਸਰਕਾਰ ਬਣਦਿਆਂ ਹੀ ਇਸ ਨੂੰ ਪਹਿਲੀ ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ‘ਚ ਕੁਝ ਬਦਲਾਅ ਕੀਤੇ ਗਏ ਹਨ। ਪੰਜਾਬ ‘ਚ 2 ਮਹੀਨਿਆਂ ‘ਚ ਬਿੱਲ ਜਨਰੇਟ ਹੁੰਦਾ ਹੈ, ਇਸ ਲਈ ਹਰ ਬਿੱਲ ‘ਚ 600 ਯੂਨਿਟ ਮੁਫਤ ਮਿਲਣਗੇ।

ਹੁਣ ਬਦਲਾਅ ਨਾਲ ਕੀ ਹੋਵੇਗਾ?
ਸਰਕਾਰ ਵੱਲੋਂ ਸ਼ਰਤ ਹਟਾਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਅਨੁਸੂਚਿਤ ਜਾਤੀ (ਐਸ.ਸੀ.), ਪੱਛੜੀ ਸ਼੍ਰੇਣੀ (ਬੀ.ਸੀ.) ਅਤੇ ਸੁਤੰਤਰਤਾ ਸੈਨਾਨੀਆਂ ਨੂੰ ਲਾਭ ਮਿਲੇਗਾ। ‘ਆਪ’ ਸਰਕਾਰ ਨੇ ਮੁਫਤ ਬਿਜਲੀ ‘ਚ 1 ਕਿਲੋਵਾਟ ਦੀ ਸ਼ਰਤ ਹਟਾ ਦਿੱਤੀ ਹੈ। ਉਨ੍ਹਾਂ ਦਾ ਕੁਨੈਕਸ਼ਨ ਕਿੰਨੇ ਵੀ ਕਿਲੋਵਾਟ ਹੈ, ਉਨ੍ਹਾਂ ਨੂੰ ਹਰ ਹਾਲਤ ਵਿੱਚ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਉਨ੍ਹਾਂ ਨੂੰ ਵਾਧੂ ਯੂਨਿਟ ਦੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।