Home Blog Page 1991

CNG ਤੇ PNG ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਨਵੇਂ ਰੇਟ

0

ਮਹਿੰਗਾਈ ਦਾ ਬੋਝ ਆਮ ਆਦਮੀ ‘ਤੇ ਲਗਾਤਾਰ ਵਧਦਾ ਜਾ ਰਿਹਾ ਹੈ। ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਮੁੰਬਈ ਵਿੱਚ ਇੱਕ ਵਾਰ ਫਿਰ CNG ਅਤੇ PNG ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਕੰਪਰੈੱਸਡ ਨੈਚੁਰਲ ਗੈਸ (ਸੀਐਨਜੀ) ਅਤੇ ਪਾਈਪਡ ਨੈਚੁਰਲ ਗੈਸ (ਪੀਐਨਜੀ) ਦੀਆਂ ਕੀਮਤਾਂ ਵਿੱਚ ਕ੍ਰਮਵਾਰ 4 ਰੁਪਏ ਅਤੇ 3 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਮੁੰਬਈ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸੀਐਨਜੀ 80 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੋਵੇਗੀ, ਜਦੋਂ ਕਿ ਪੀਐਨਜੀ 48.50 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ (ਐਸਸੀਐਮ) ਵਿੱਚ ਉਪਲਬਧ ਹੋਵੇਗੀ।

2022 ਵਿੱਚ ਮੁੰਬਈ ਵਿੱਚ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਇਹ ਚੌਥਾ ਵਾਧਾ ਹੈ। ਕੀਮਤਾਂ ਵਿੱਚ ਵਾਧੇ ਤੋਂ ਪਹਿਲਾਂ, ਮੁੰਬਈ ਨੂੰ ਇੱਕ ਕਿਲੋ ਸੀਐਨਜੀ ਲਈ 76 ਰੁਪਏ ਅਦਾ ਕਰਨੇ ਪੈਂਦੇ ਸਨ, ਜਦੋਂ ਕਿ ਪੀਐਨਜੀ ਦੀ ਕੀਮਤ 45.50 ਰੁਪਏ ਪ੍ਰਤੀ ਐਸਐਮਸੀ ਸੀ। ਇਸ ਤੋਂ ਪਹਿਲਾਂ 30 ਅਪ੍ਰੈਲ 2022 ਨੂੰ ਮਹਾਂਨਗਰ ਗੈਸ ਨੇ ਸੀਐਨਜੀ ਦੀਆਂ ਕੀਮਤਾਂ ਵਿੱਚ 4 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਸੀ। ਪਰ ਉਦੋਂ ਪੀਐਨਜੀ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ ਸਨ।

ਐਮਜੀਐਲ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਹਾਂਨਗਰ ਗੈਸ ਲਿਮਿਟੇਡ (ਐਮਜੀਐਲ) ਨੇ ਹਮੇਸ਼ਾ ਆਪਣੇ ਗਾਹਕਾਂ ਲਈ ਕੀਮਤ ਸਥਿਰਤਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਦੋਂ ਤੋਂ ਇਨਪੁਟ ਗੈਸ ਦੀ ਕੀਮਤ ਵਿਚ ਕਾਫੀ ਵਾਧਾ ਹੋਇਆ ਹੈ, ਇਸ ਲਈ ਗੈਸ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਕੀਮਤਾਂ ਵਿੱਚ ਵਾਧੇ ਤੋਂ ਬਾਅਦ ਮੁੰਬਈ ਵਿੱਚ ਟੈਕਸੀ ਕਿਰਾਏ ਅਤੇ ਮਾਲ ਦੀ ਆਵਾਜਾਈ ਮਹਿੰਗੀ ਹੋਣ ਦੀ ਉਮੀਦ ਹੈ। ਦੂਜੇ ਪਾਸੇ ਟੈਕਸੀ ਯੂਨੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਮਹਿੰਗੀ ਸੀਐਨਜੀ ਦੀ ਮਾਰ ਝੱਲਣੀ ਪੈ ਰਹੀ ਹੈ ਅਤੇ ਉਨ੍ਹਾਂ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਜੇਕਰ ਕਿਰਾਇਆ ਨਹੀਂ ਵਧਾਇਆ ਜਾਂਦਾ ਹੈ, ਤਾਂ ਉਨ੍ਹਾਂ ਕੋਲ ਆਪਣੀ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।

ਦੱਸ ਦੇਈਏ ਕਿ ਰਾਜ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ 1 ਅਪ੍ਰੈਲ ਤੋਂ ਵੈਟ ਘਟਾ ਦਿੱਤਾ ਸੀ। ਪਰ ਕੇਂਦਰ ਸਰਕਾਰ ਨੇ 1 ਅਪ੍ਰੈਲ ਤੋਂ ਘਰੇਲੂ ਅਤੇ ਦਰਾਮਦ ਕੁਦਰਤੀ ਗੈਸ ਦੀਆਂ ਕੀਮਤਾਂ ‘ਚ 110 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਕਾਰਨ ਕੰਪਨੀਆਂ ਦੀ ਇਨਪੁਟ ਲਾਗਤ ਲਗਾਤਾਰ ਵਧ ਰਹੀ ਸੀ।

ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ

0

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੂੰ ਹਰ ਕੋਈ ਜਾਣਦਾ ਹੈ। ਉਨ੍ਹਾਂ ਦੀ ਗਾਇਕੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੇ ਬੇਹੱਦ ਕਰੀਬ ਸੀ। ਸਿੱਧੂ ਮੂਸੇਵਾਲਾ ਨੂੰ ਅਫਸਾਨਾ ਖ਼ਾਨ ਆਪਣਾ ਵੱਡਾ ਭਰਾ ਮੰਨਦੀ ਸੀ। ਅਜਿਹਾ ਕੋਈ ਦਿਨ ਨਹੀਂ ਹੈ, ਜਦੋਂ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਕੋਈ ਪੋਸਟ ਸਾਂਝੀ ਨਾ ਕੀਤੀ ਹੋਵੇ।

ਹਾਲ ਹੀ ’ਚ ਅਫਸਾਨਾ ਸਿੱਧੂ ਮੂਸੇ ਵਾਲਾ ਦੀ ਮਾਂ ਨੂੰ ਮਿਲੀ, ਜਿਸ ਦੀ ਇਕ ਵੀਡੀਓ ਅਫਸਾਨਾ ਨੇ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਅਫਸਾਨਾ ਸਿੱਧੂ ਮੂਸੇਵਾਲਾ ਦੀ ਮਾਂ ਦੇ ਗਲ ਲੱਗੀ ਨਜ਼ਰ ਆ ਰਹੀ ਹੈ।

ਵੀਡੀਓ ਦੀ ਕੈਪਸ਼ਨ ’ਚ ਅਫਸਾਨਾ ਲਿਖਦੀ ਹੈ, ‘ਮੈਂ ਆਪਣੇ ਬਾਈ ਸਿੱਧੂ ਮੂਸੇ ਵਾਲਾ ਦੇ ਸਾਰੇ ਸੁਪਨੇ ਪੂਰੇ ਕਰਨੇ, ਆਪਣੇ ਮਾਤਾ-ਪਿਤਾ ਨਾਲ ਸਾਰੇ ਖਵਾਬ ਬਾਈ ਦੇ ਪੂਰੇ ਕਰਨੇ। ਸਿੱਧੂ ਬਾਈ ਹਮੇਸ਼ਾ ਮੇਰੇ ਦਿਲ ’ਚ ਹੈ।’’

ਦੱ

ਸ ਦੇਈਏ ਕਿ ਇਸ ਤੋਂ ਪਹਿਲਾਂ ਅਫਸਾਨਾ ਨੇ ਸਿੱਧੂ ਮੂਸੇਵਾਲਾ ਨਾਲ ਇਕ ਰੀਲ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ’ਚ ਅਫਸਾਨਾ ਨੇ  ਲਿਖਿਆ ਸੀ, ‘‘ਵੱਡੇ ਬਾਈ ਸਿੱਧੂ ਮੂਸੇਵਾਲਾ ਬਹੁਤ ਯਾਦ ਕਰ ਰਹੀ ਹਾਂ। ਕੁਝ ਹੁੰਦੇ ਨੇ ਭਰਾ ਜਾਨ ਤੋਂ ਪਿਆਰੇ, ਜਿਨ੍ਹਾਂ ਬਿਨਾਂ ਰਿਹਾ ਨਹੀਂ ਜਾਂਦਾ। ਹਰ ਇਕ ਨੂੰ ਸਾਡੇ ਆਲਾ ਕਿਹਾ ਨਹੀਂ ਜਾਂਦਾ। ਵਾਪਸ ਆ ਜਾ ਬਾਈ।’’

 

ਵਜ਼ੀਫਾ ਘੁਟਾਲੇ ‘ਚ ਜਾਂਚ ਦੇ ਹੁਕਮ ਕੀਤੇ ਜਾਰੀ: CM ਭਗਵੰਤ ਮਾਨ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਸੀ ਸਕਾਲਰਸ਼ਿਪ ਦੇ ਘੁਟਾਲੇ ਨੂੰ ਲੈ ਕੇ ਸੰਬੰਧਿਤ ਫਾਈਲਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਜਾਰੀ ਕੀਤੀ ਵਜੀਫਾ ਰਾਸ਼ੀ ਦੀਆਂ ਫ਼ਾਈਲਾਂ ਮੇਰੇ ਕੋਲ ਆਈਆਂ..ਪ੍ਰਾਈਵੇਟ ਅਦਾਰਿਆਂ ਨੂੰ ਦਿੱਤੇ ਫੰਡਾਂ ‘ਚ ਗੜਬੜੀ ਵਿਖਾਈ ਦਿੱਤੀ..ਜਾਂਚ ਲਈ ਹੁਕਮ ਜਾਰੀ ਕਰ ਦਿੱਤੇ.. ਸਾਡੇ SC ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਾਉਣ ਵਾਲਿਆਂ ਦੋਸ਼ੀਆਂ ਖ਼ਿਲਾਫ਼ ਜ਼ਰੂਰ ਕਾਰਵਾਈ ਕਰਾਂਗੇ..ਲੋਕਾਂ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ..ਮਾਨ ਸਰਕਾਰ ਇਸ ਸੰਬੰਧੀ ਪੂਰੀ ਜਾਂਚ ਕਰੇਗੀ । ਇਸ ਮਾਮਲੇ ਵਿਚ ਸਰਕਾਰ ਸਖਤ ਕਾਰਵਾਈ ਕਰ ਸਕਦੀ ਹੈ।

 

 

ਗ੍ਰੇਟ ਖਲੀ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ

0

ਜਲੰਧਰ ਮੁੱਖ ਮਾਰਗ ‘ਤੇ ਬੀਤੇ ਦਿਨੀ ਟੋਲ ਪਲਾਜ਼ਾ ਮੁਲਾਜ਼ਮਾਂ ਵਲੋਂ ਗ੍ਰੇਟ ਖਲੀ ਨਾਲ ਦੁਰਵਿਵਹਾਰ ਕੀਤਾ ਗਿਆ। ਜਿਸ ਲਈ ਗ੍ਰੇਟ ਖਲੀ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਉੱਚ ਅਧਿਕਾਰੀਆਂ ਵਲੋਂ ਇਸਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਗ੍ਰੇਟ ਖਲੀ ਆਪਣੇ ਸਾਥੀਆਂ ਨਾਲ ਪੁਲਿਸ ਕਮਿਸ਼ਨਰ ਦੇ ਦਫਤਰ ਪਹੁੰਚੇ ਅਤੇ ਉਨ੍ਹਾਂ ਨੇ ਮੈਡਮ ਪ੍ਰਗਿਆ ਜੈਨ ਨੂੰ ਸ਼ਿਕਾਇਤ ਦਿੱਤੀ।

ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲੀਪ ਰਾਣਾ ਉਰਫ ਗ੍ਰੇਟ ਖਲੀ ਨੇ ਦੱਸਿਆ ਕਿ ਬੀਤੇ ਦਿਨੀ ਉਹ ਜਲੰਦਰ ਤੋਂ ਕਰਨਾਲ ਜਾ ਰਹੇ ਸਨ, ਜਦੋਂ ਉਹ ਲਾਡੋਵਾਲ ਨੇੜੇ ਸਥਿਤ ਟੋਲ ਪਲਾਜ਼ਾ ‘ਤੇ ਪਹੁੰਚੇ ਤਾਂ ਉੱਥੇ ਮੌਜੂਦ ਮੁਲਾਣਮਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਜ਼ਿੱਦ ਕਰਨ ਲੱਗੇ। ਉਨ੍ਹਾਂ ਨੇ ਦੱਸਿਆ ਕਿ ਸਮਾਂ ਨਾ ਹੋਣ ਕਾਰਨ ਉਨ੍ਹਾ ਨੇ ਫੋਟੋ ਖਿਚਵਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੇ ਇਨ੍ਹਾਂ ਮੁਲਾਜ਼ਮਾਂ ਵਲੋਂ ਗ੍ਰੇਟ ਖਲੀ ਦੀ ਕਾਰ ਨੂੰ ਉੱਥੋਂ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਵਲੋਂ ਦੁਰਵਿਵਹਾਰ ਕੀਤਾ ਗਿਆ। ਗ੍ਰੇਟ ਖਲੀ ਨੇ ਉਨ੍ਹਾ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।

CM ਭਗਵੰਤ ਮਾਨ ਨੇ ਗੁਰੂ ਪੂਰਨਿਮਾ ਮੌਕੇ ਦਿੱਤੀਆਂ ਵਧਾਈਆਂ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਪੂਰਨਿਮਾ ਦੇ ਸ਼ੁੱਭ ਦਿਹਾੜੇ ਮੌਕੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹਨ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮਨੁੱਖਤਾ ਨੂੰ ਅਗਿਆਨਤਾ ਦੇ ਹਨ੍ਹੇਰੇ ਤੋਂ ਦੂਰ ਕਰਦਿਆਂ ਗਿਆਨ ਦੀ ਰੋਸ਼ਨੀ ਬਖ਼ਸ਼ਣ ਵਾਲੀਆਂ

ਸਮੂਹ ਮਹਾਨ ਸ਼ਖ਼ਸੀਅਤਾਂ ਦੀ ਮਹਾਨ ਘਾਲਣਾ ਨੂੰ ਗੁਰੂ ਪੂਰਨਿਮਾ ਮੌਕੇ ਪ੍ਰਣਾਮ..!

Sidhu Moosewala Murder Case: ਅਦਾਲਤ ਨੇ ਪ੍ਰਿਆਵਰਤ ਫੌਜੀ ਸਮੇਤ 4 ਮੁਲਜ਼ਮਾਂ ਦੇ ਰਿਮਾਂਡ ‘ਚ ਕੀਤਾ ਵਾਧਾ

0
Phool Picked Up Sidhu MooseWala

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਅੱਜ ਪੁਲਿਸ ਵਲੋਂ ਗੈਂਗਸਟਰ ਪ੍ਰਿਆਵਰਤ ਫੌਜੀ ਸਮੇਤ ਕਸ਼ਿਸ਼, ਕੇਸ਼ਵ ਤੇ ਦੀਪਕ ਨੂੰ ਮਾਨਸਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਦਾ ਪੁਲਿਸ ਰਿਮਾਂਡ 17 ਜੁਲਾਈ ਤੱਕ ਵਧਾ ਦਿੱਤਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੜੀ ਹੀ ਬੇਰਹਮੀ ਨਾਲ 29 ਮਈ ਨੂੰ ਪਿੰਡ ਜਵਾਹਰਕੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਲਾ ਕਤਲ ਮਾਮਲੇ ‘ਚ ਹੁਣ ਤੱਕ ਦਿੱਲੀ ਦੀ ਸਪੈਸ਼ਲ ਸੈੱਲ ਵਲੋਂ ਕਈ ਸ਼ਾਰਪ ਸ਼ੂਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਤੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।

‘ਪਦਮ ਸ਼੍ਰੀ ਕੌਰ ਸਿੰਘ’ ਫਿਲਮ ਬਹੁਤ ਜਲਦ ਹੋਣ ਜਾ ਰਹੀ ਰਿਲੀਜ਼, ਦਰਸ਼ਕ ਜਲਦ ਦੇਖ ਸਕਣਗੇ ਸਿਨੇਮਾ ਘਰਾਂ ‘ਚ

0

‘ਪਦਮ ਸ਼੍ਰੀ ਕੌਰ ਸਿੰਘ’ ਫਿਲਮ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਹੈ। ਦਰਸ਼ਕਾਂ ਦਾ ਹੈ ਇੰਤਜ਼ਾਰ ਬਹੁਤ ਜਲਦ ਖਤਮ ਹੋਣ ਜਾ ਰਿਹਾ ਹੈ। ਦਰਸ਼ਕਾਂ ਇਸ ਫਿਲ਼ਮ ਨੂੰ ਬਹੁਤ ਛੇਤੀ ਸਿਨੇਮਾ ਘਰਾਂ ‘ਚ ਜਾ ਕੇ ਦੇਖ ਸਕਣਗੇ। ਜੀ ਹਾਂ ਇਸ ਫਿਲਮ ਨੂੰ ਰਿਲੀਜ਼ ਹੋਣ ‘ਚ ਕੁੱਝ ਹੀ ਦਿਨ ਬਾਕੀ ਰਹਿ ਗਏ ਹਨ। ਦੱਸ ਦਈਏ ਕਿ ਇਸ ਫਿਲਮ ਦੇ ਰਿਲੀਜ਼ ਹੋਣ ‘ਚ ਸਿਰਫ 9 ਦਿਨ ਬਾਕੀ ਰਹਿ ਗਏ ਹਨ। ਪਦਮ ਸ਼੍ਰੀ ਕੌਰ ਸਿੰਘ ਫਿਲਮ 22 ਜੁਲਾਈ 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਸੰਬੰਧੀ ਇੱਕ ਪੋਸਟਰ ਰਾਹੀਂ ਇਹ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ।

ਇੱਕ ਕਹਾਣੀ ਜਿਸ ਦੇ ਸਾਹਮਣੇ ਆਉਣ ਲਈ 37 ਸਾਲਾਂ ਦਾ ਇੰਤਜ਼ਾਰ ਕਰਨਾ ਪਿਆ ਹੈ। ਇਹ ਫ਼ਿਲਮ ਪੰਜਾਬ ਦੇ ਇੱਕ ‘ਪਦਮ ਸ਼੍ਰੀ ’ਅਤੇ ‘ਅਰਜੁਨ ਐਵਾਰਡ’  ਜੇਤੂ ਅਣਗੌਲੇ ਬਾਕਸਰ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਪ੍ਰਾਪਤੀਆਂ ਦੀ ਕਹਾਣੀ ਹੈ ਜੋ ਉਸਦੇ ਅਧਮੋਏ ਸੁਪਨਿਆਂ ਦੀ ਬਾਤ ਪਾਉਂਦੀ ਸਰਕਾਰੀ ਸਿਸਟਮ ਤੇ ਕਰਾਰੀ ਚੋਟ ਕਰਦੀ ਹੈ। ਇਹ ਫਿਲਮ ਭਾਰਤੀ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਕੌਰ ਸਿੰਘ ਦੀ ਜੀਵਨੀ ਨੂੰ ਬਿਆਨ ਕਰਦੀ ਹੈ। ਉਹ ਪੰਜਾਬ ਦੇ ਮਾਲਵਾ ਖੇਤਰ ਤੋਂ ਇੱਕ ਮੁੱਕੇਬਾਜ਼ ਹੈ ਅਤੇ ਭਾਰਤੀ ਇਤਿਹਾਸ ਵਿੱਚ ਸਭ ਤੋਂ ਵੱਧ ਸਨਮਾਨਿਤ ਮੁੱਕੇਬਾਜ਼ਾਂ ਵਿੱਚੋਂ ਇੱਕ ਹੈ।

ਕੌਰ ਸਿੰਘ ਨੇ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਗੋਲਡ ਮੈਡਲ (1979), ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ (1980) ਵਿੱਚ ਗੋਲਡ ਮੈਡਲ ਅਤੇ ਹੈਵੀਵੇਟ ਵਰਗ ਦੀਆਂ ਏਸ਼ੀਅਨ ਖੇਡਾਂ (1982) ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਇਸ ਫ਼ਿਲਮ ਵਿੱਚ ਰਾਜ ਕਾਕੜਾ ਨੇ ਕੋਚ ਦਾ ਕਿਰਦਾਰ ਨਿਭਾਇਆ ਹੈ ਜੋ ਫ਼ੌਜੀ ਕੌਰ ਸਿੰਘ ਅੰਦਰ ਦੇਸ਼ ਕੌਮ ਪ੍ਰਤੀ ਸੇਵਾ ਦਾ ਜ਼ਜ਼ਬਾ ਭਰਦਾ ਹੈ ਕਿਊਕਿ ਕੌਰ ਸਿੰਘ ਸਿਰਫ਼ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਸ਼ਰਤ ਪੂਰੀ ਕਰਨ ਲਈ ਫ਼ੌਜ ਵਿੱਚ ਭਰਤੀ ਹੁੰਦਾ ਹੈ। ਰਾਜ ਕਾਕੜਾ ਹੀ ਉਸਨੂੰ ਬਾਕਸਿੰਗ ਦੀ ਟਰੇਨਿੰਗ ਦਿੰਦਾ ਹੈ ਤੇ ਪਦਮ ਸ਼੍ਰੀ ਐਵਾਰਡ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦਾ ਹੈੇ। ਇੱਕ ਸਹੀ ਕੋਚ ਬਣਕੇ ਉਸਨੂੰ ਮਹਾਨ ਬਾਕਸਰ ਮੁਹੰਮਦ ਅਲੀ ਨਾਲ ਲੜਨ ਲਈ ਪ੍ਰੇਰਿਤ ਕਰਦਾ ਹੈ।

‘ਪਦਮ ਸ਼੍ਰੀ ਕੌਰ ਸਿੰਘ’ ਵਿੱਚ ਰਾਜ ਕਾਕੜਾ ਨੇ ਅਦਾਕਾਰੀ ਦੇ ਨਾਲ ਨਾਲ ਗੀਤ ਵੀ ਲਿਖੇ ਹਨ ਜਿੰਨ੍ਹਾ ਨੂੰ ਰਣਜੀਤ ਬਾਵਾ, ਕਮਾਲ ਖਾਨ ਗੁਰਲੇਜ਼ ਅਖ਼ਤਰ ਆਦਿ ਕਲਾਕਾਰਾਂ ਨੇ ਗਾਇਆ ਹੈ। ਫ਼ਿਲਮ ਦੇ ਲੇਖਕ-ਨਿਰਦੇਸ਼ਕ ਵਿਕਰਮ ਪ੍ਰਧਾਨ ਹਨ,ਜਿਨ੍ਹਾਂ ਨੇ  ‘ਕੌਰ ਸਿੰਘ’ ਦੀ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਪਰਦੇ ‘ਤੇ ਲਿਆਉਣ ਦਾ ਯਤਨ ਕੀਤਾ ਹੈ। ਫ਼ਿਲਮ ਵਿੱਚ ਕਰਮ ਬਾਠ, ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ, ਸੁਖਬੀਰ ਗਿੱਲ,  ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੇ ਮੁੱਖ ਪ੍ਰੋਡਿਊਸਰ ਕਰਮ ਬਾਠ ਤੇ ਵਿੱਕੀ ਮਾਨ ਹਨ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।

ਪੀਆਰਟੀਸੀ ਤੇ ਪਨਬੱਸ ਵਰਕਰਾਂ ਵਲੋਂ ਅੱਜ ਕੀਤਾ ਜਾਵੇਗਾ ਚੱਕਾ ਜਾਮ

0

ਪੰਜਾਬ ’ਚ ਬੁੱਧਵਾਰ ਨੂੰ PUNBUS ਤੇ PRTC ਦੀਆਂ ਬੱਸਾਂ ਦੋ ਘੰਟੇ ਨਹੀਂ ਚੱਲਣਗੀਆਂ। ਸੂਬੇ ਦੇ ਸਾਰੇ ਬੱਸ ਸਟੈਂਡ ਦੋ ਘੰਟੇ ਲਈ ਬੰਦ ਕੀਤੇ ਜਾਣਗੇ। ਮੁਲਾਜ਼ਮ ਆਪਣੀ ਤਨਖ਼ਾਹ ਵਧਾਉਣ ਤੇ ਪੱਕਾ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਸਨ। ਸੂਬੇ ’ਚ ਪਨਬੱਸ ਤੇ ਪੀਆਰਟੀਸੀ ਦੇ ਅੰਦੋਲਨ ਕਰਨ ਵਾਲੇ ਮੁਲਾਜ਼ਮਾਂ ਨੇ ਕਿਹਾ ਕਿ 13 ਜੁਲਾਈ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡ ਦੋ ਘੰਟੇ ਲਈ ਬੰਦ ਰੱਖੇ ਜਾਣਗੇ। ਕੱਚੇ ਵਰਕਰਾਂ ਨੂੰ ਪੱਕਾ ਕਰਨ ਅਤੇ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੜਤਾਲ ਕੀਤੀ ਜਾ ਰਹੀ ਹੈ।

7 ਜੁਲਾਈ 2022 ਨੂੰ ਜਥੇਬੰਦੀ ਵੱਲੋ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮ ਆਪਣੀਆਂ ਨੋਕਰੀਆ ਰੈਗੂਲਰ ਕਰਾਉਣ ਲਈ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਾਉਣ ਲਈ ਸ਼ਘੰਰਸ਼ ਕਰਦੇ ਆ ਰਹੇ ਹਨ। ਪਰ ਮੰਗਾ ਪੂਰੀਆਂ ਕਰਨ ਦੀ ਬਿਜਾਏ ਨਿਗੁਣਨੀਆ ਤਨਖਾਹਾਂ ਵੀ ਸਮੇ ਸਿਰ ਨਾ ਖਾਤੇ ਵਿੱਚ ਪਾ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ ਹੱਕੀ ਮੰਗਾ ਲਈ ਸ਼ਘੰਰਸ਼ ਲੜ ਰਹੇ ਮੁਲਾਜ਼ਮਾਂ ਦੀ ਅਵਾਜ ਨੂੰ ਦਬਾਉਣ ਲਈ ਤਾਨਾਸ਼ਾਹੀ ਫਰਮਾਨ ਜਾਰੀ ਕੀਤੀ ਜਾ ਰਹੇ ਹਨ ਜਿਵੇਂ ਕਿ ਤਨਖ਼ਾਹ ਦੇ ਮੁੱਦੇ ਜਾ ਹੋਰ ਮੰਗਾਂ ਤੇ ਸੋਸ਼ਲ ਮੀਡੀਆ ਰਾਹੀਂ ਜਾਂ ਪ੍ਰੈੱਸ ਨੋਟ ਜਾਰੀ ਕਰਨ ਤੇ ਤੁਗਲਕੀ ਫਰਮਾਨ ਜਾਰੀ ਕਰਦਿਆਂ ਵਿਭਾਗੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਯੂਨੀਅਨ ਵਲੋਂ ਹਮੇਸ਼ਾ ਸੰਘਰਸ਼ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਤਿੱਖੇ ਸੰਘਰਸ਼ ਕਰਨ ਅਤੇ ਮੁਲਾਜ਼ਮਾਂ ਦੇ ਹੋ ਰਹੇ ਸ਼ੋਸ਼ਣ ਖਿਲਾਫ ਯੂਨੀਅਨ ਆਪਣੀ ਅਵਾਜ਼ ਬੁਲੰਦ ਕਰੇਗੀ।

ਦੱਖਣੀ ਕੈਲੀਫੋਰਨੀਆ ‘ਚ ਹੋਈ ਗੋਲੀਬਾਰੀ, 2 ਦੀ ਹੋਈ ਮੌਤ

0

ਦੱਖਣੀ ਕੈਲੀਫੋਰਨੀਆ ਵਿੱਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਇਸ ਗੋਲੀਬਾਰੀ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਜ਼ਖ਼ਮੀ ਵੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰ ਦੁਕਾਨਾਂ ‘ਤੇ ਫਾਈਰਿੰਗ ਹੋਈ ਹੈ।ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀਆਂ ਚਾਰ ਵਿਚੋਂ 3 ਘਟਨਾਵਾਂ ‘ਚ ਇੱਕ ਹੀ ਵਿਅਕਤੀ ਸ਼ਾਮਿਲ ਸੀ।ਗੋਲੀਬਾਰੀ ਦੀ ਪਹਿਲੀ ਘਟਨਾ ਦੇਰ ਰਾਤ 1:50 ਮਿੰਟ ‘ਤੇ ਰਿਵਰਸਾਈਟ ‘ਤੇ ਹੋਈ।ਇਸਤੋਂ ਬਾਅਦ ਤੜਕੇ 3 ਵਜੇ ਸਾਂਤਾ ਏਨਾ ‘ਚ ਗੋਲੀਬਾਰੀ ਹੋਈ।

ਸਾਂਤਾ ਏਨਾ ਦੀ ਪੁਲਿਸ ਬੁਲਾਰੇ ਸਾਰਜੈਂਚਟ ਮਾਰੀਆ ਲੋਪੇਜ਼ ਨੇ ਦੱਸਿਆ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸਾਂਤਾ ਏਨਾ ਵਿੱਚ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੇ ‘7 ਇਲੈਵਨ ਦੀਆਂ ਦੁਕਾਨਾਂ ‘ਤੇ ਸੋਮਵਾਰ ਨੂੰ ਸਵੇਰੇ 4 ਵੱਜਕੇ 18 ਮਿੰਟ ‘ਤੇ ਗੋਲੀਬਾਰੀ ਕੀਤੀ।

ਸਿਮਰਜੀਤ ਸਿੰਘ ਬੈਂਸ ਦੀ ਭਲਕੇ ਲੁਧਿਆਣਾ ਅਦਾਲਤ ਵਿਚ ਹੋਵੇਗੀ ਪੇਸ਼ੀ

0

ਬਲਾਤਕਾਰ ਦੇ ਮਾਮਲੇ ਵਿਚ ਨਾਮਜ਼ਦ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਭਲਕੇ 14    ਜੁਲਾਈ ਨੂੰ ਅਦਾਲਤ ‘ਚ ਪੇਸ਼ੀ ਹੋਏਗੀ। ਬੈਂਸ ਦਾ 3 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਜਾ ਰਿਹਾ ਹੈ।। ਪੁਲਿਸ ਵਲੋਂ ਉਨ੍ਹਾਂ ਨੂੰ ਭਲਕੇ ਲੁਧਿਆਣਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਕਿ ਸਿਮਰਨਜੀਤ ਸਿੰਘ ਬੈਂਸ ਨੇ 11 ਜੁਲਾਈ ਨੂੰ ਲੁਧਿਆਣਾ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਉਹਨਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਉਹਨਾਂ ’ਤੇ ਇਕ ਮਹਿਲਾ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲੱਗਾ ਸੀ।