Home Blog Page 1969

CWG 2022: ਅਚਿੰਤ ਸ਼ੇਓਲੀ ਨੇ ਭਾਰਤ ਲਈ ਤੀਜਾ Gold Medal ਜਿੱਤਿਆ

0

ਭਾਰਤੀ ਵੇਟਲਿਫਟਰ ਅਚਿੰਤਾ ਸ਼ੇਓਲੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਇਤਿਹਾਸ ਰਚ ਦਿੱਤਾ ਹੈ। 20 ਸਾਲਾ ਅਚਿੰਤਾ ਨੇ ਪੁਰਸ਼ਾਂ ਦੇ 73 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ ਤੀਜਾ ਸੋਨ ਤਮਗਾ ਹੈ। ਪੱਛਮੀ ਬੰਗਾਲ ਦੀ 21 ਸਾਲਾ ਅਚਿੰਤਾ ਸ਼ੇਓਲੀ ਨੇ ਸਨੈਚ ਵਿੱਚ 143 ਕਿਲੋ ਭਾਰ ਚੁੱਕਿਆ, ਜੋ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਹੈ।

ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 6 ਤਗਮੇ ਜਿੱਤੇ ਹਨ ਅਤੇ ਸਾਰੇ ਤਗਮੇ ਵੇਟਲਿਫਟਿੰਗ ਵਿੱਚ ਆਏ ਹਨ। ਭਾਰਤ ਨੇ ਹੁਣ ਤੱਕ ਤਿੰਨ ਸੋਨ ਤਗਮੇ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ। ਅਚਿੰਤਾ ਸ਼ੇਓਲੀ ਨੇ, 30 ਜੁਲਾਈ (ਸ਼ਨੀਵਾਰ) ਤੋਂ ਪਹਿਲਾਂ ਪੁਰਸ਼ਾਂ ਦੇ 55 ਕਿਲੋ ਭਾਰ ਵਰਗ ਵਿੱਚ ਸੰਕੇਤ ਮਹਾਦੇਵ ਸਰਗਰ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਗੁਰੂਰਾਜਾ ਪੁਜਾਰੀ ਨੇ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਇਸ ਦੇ ਨਾਲ ਹੀ ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੇ 49 ਕਿਲੋ ਭਾਰ ਵਰਗ ‘ਚ ਸੋਨ ਤਗਮਾ ਜਿੱਤਿਆ। ਬਿੰਦਿਆਰਾਣੀ ਦੇਵੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਚੌਥਾ ਤਗਮਾ ਦਿਵਾਇਆ। ਉਸ ਨੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਭਾਰਤ ਦੇ ਯੁਵਾ ਸਨਸਨੀ ਜੇਰੇਮੀ ਲਾਲਰਿਨੁੰਗਾ ਨੇ 67 ਕਿਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।

ਮੋਗਾ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ

0
Moga police got the transit remand of Lawrence Bishnoi

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲਿਸ ਕੋਲ ਟਰਾਂਜਿਟ ਰਿਮਾਂਡ ‘ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਡਿਪਟੀ ਮੇਅਰ ਦੇ ਭਰਾ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾਵੇਗੀ ।

 

LPG ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਰੇਟ

0

LPG ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਅਗਸਤ ਦੇ ਪਹਿਲੇ ਦਿਨ ਖਪਤਕਾਰਾਂ ਨੂੰ ਖੁਸ਼ਖਬਰੀ ਮਿਲੀ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਤੇਲ ਕੰਪਨੀਆਂ ਵੱਲੋਂ ਕਟੌਤੀ ਕੀਤੀ ਗਈ ਹੈ। ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 36 ਰੁਪਏ ਦੀ ਕਟੌਤੀ ਕੀਤੀ ਗਈ ਹੈ। 19 ਕਿਲੋ ਗੈਸ ਸਿਲੰਡਰ ਜਿਸ ਦੀ ਪਹਿਲਾਂ ਕੀਮਤ 2012 ਰੁਪਏ 50 ਪੈਸੇ ਸੀ ਹੁਣ ਘਟ ਕੇ 1976 ਰੁਪਏ ਰਹਿ ਗਈ ਹੈ। ਇਹ ਕੀਮਤਾਂ ਦਿੱਲੀ, ਮੁੰਬਈ ਤੋਂ ਲੈ ਕੇ ਦੇਸ਼ ਦੇ ਹੋਰ ਸਾਰੇ ਸ਼ਹਿਰਾਂ ਵਿੱਚ ਲਾਗੂ ਹੋ ਗਈਆਂ ਹਨ।

ਐਲਪੀਜੀ ਸਿਲੰਡਰਾਂ ‘ਤੇ ਇਹ ਕਟੌਤੀ ਵਪਾਰਕ ਸਿਲੰਡਰਾਂ ‘ਤੇ ਲਾਗੂ ਹੁੰਦੀ ਹੈ। ਇੰਡੀਅਨ ਆਇਲ ਦੇ ਨਵੇਂ ਰੇਟ ਮੁਤਾਬਕ ਦਿੱਲੀ ‘ਚ ਹੁਣ 19 ਕਿਲੋ ਦਾ ਵਪਾਰਕ LPG ਸਿਲੰਡਰ 1976.50 ਰੁਪਏ ‘ਚ ਮਿਲੇਗਾ। 31 ਜੁਲਾਈ ਤੱਕ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2012.50 ਰੁਪਏ ਸੀ। ਇਸ ਤੋਂ ਪਹਿਲਾਂ ਕੰਪਨੀ ਨੇ 6 ਜੁਲਾਈ ਨੂੰ ਕੀਮਤ ‘ਚ ਕਟੌਤੀ ਕੀਤੀ ਸੀ। ਫਿਰ ਕਮਰਸ਼ੀਅਲ ਸਿਲੰਡਰ ਦੀ ਕੀਮਤ 2021 ਰੁਪਏ ਤੋਂ ਘਟਾ ਕੇ 2012.50 ਰੁਪਏ ਕਰ ਦਿੱਤੀ ਗਈ ਸੀ।

ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1053 ਰੁਪਏ ਹੈ। ਇਸ ਦੀਆਂ ਕੀਮਤਾਂ 19 ਮਈ ਨੂੰ ਬਦਲੀਆਂ ਗਈਆਂ, ਫਿਰ ਕੀਮਤਾਂ 1003 ਰੁਪਏ ਤੋਂ ਵਧਾ ਕੇ 1053 ਰੁਪਏ ਕਰ ਦਿੱਤੀਆਂ ਗਈਆਂ। ਕੋਲਕਾਤਾ ਵਿੱਚ ਘਰੇਲੂ ਐਲਪੀਜੀ ਦੀ ਕੀਮਤ 1079 ਰੁਪਏ, ਮੁੰਬਈ ਵਿੱਚ 1052 ਰੁਪਏ ਅਤੇ ਚੇਨਈ ਵਿੱਚ 1068.50 ਰੁਪਏ ਹੈ।

ED ਨੇ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੂੰ ਲਿਆ ਹਿਰਾਸਤ ’ਚ

0

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਐਤਵਾਰ ਨੂੰ ਮੁੰਬਈ ਵਿੱਚ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੂੰ ਹਿਰਾਸਤ ਵਿੱਚ ਲੈ ਲਿਆ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਮੁੰਬਈ ‘ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਦੇ ਘਰ ‘ਤੇ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਈਡੀ ਨੇ ਰਾਉਤ ਖ਼ਿਲਾਫ਼ ਕਈ ਸੰਮਨ ਜਾਰੀ ਕੀਤੇ ਸਨ, ਉਨ੍ਹਾਂ ਨੂੰ 27 ਜੁਲਾਈ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਸੀ।

ਈਡੀ) ਨੇ ਪਾਤਰਾ ਚਾਲ ਜ਼ਮੀਨੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੇ ਸਿਲਸਿਲੇ ’ਚ ਸ਼ਿਵ ਸੈਨਾ ਆਗੂ ਸੰਜੈ ਰਾਊਤ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ ਨੌਂ ਘੰਟੇ ਤੱਕ ਕਾਰਵਾਈ ਕੀਤੀ ਅਤੇ ਰਾਊਤ ਨੂੰ ਦੱਖਣੀ ਮੁੰਬਈ ਸਥਿਤ ਏਜੰਸੀ ਦੇ ਦਫ਼ਤਰ ਲਿਜਾਣ ਤੋਂ ਪਹਿਲਾਂ ਉਨ੍ਹਾਂ ਤੋਂ ਪੁੱਛ-ਪੜਤਾਲ ਵੀ ਕੀਤੀ। ਸੰਜੈ ਰਾਊਤ ਨੂੰ ਜਦੋਂ ਈਡੀ ਦੀ ਟੀਮ ਆਪਣੇ ਨਾਲ ਲਿਜਾ ਰਹੀ ਸੀ ਤਾਂ ਰਾਊਤ ਦੇ ਬੰਗਲੇ ‘ਮੈਤਰੀ’ ਦੇ ਬਾਹਰ ਵੱਡੀ ਗਿਣਤੀ ’ਚ ਉਨ੍ਹਾਂ ਦੇ ਹਮਾਇਤੀ ਇਕੱਠੇ ਹੋ ਗਏ। ਸੰਜੈ ਰਾਊਤ ਨੇ ਆਪਣੇ ਸਮਰਥਕਾਂ ਵੱਲ ਦੇਖ ਕੇ ਹੱਥ ਵੀ ਹਿਲਾਇਆ। ਇਸ ਮੌਕੇ ਸੰਜੈ ਰਾਊਤ ਦੀ ਪਤਨੀ ਵਰਸ਼ਾ ਉਨ੍ਹਾਂ ਦੀ ਮਾਂ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਇਸ ਕੇਸ ਵਿੱਚ ਅੱਜ ਸਵੇਰੇ ਸੱਤ ਵਜੇ ਸ਼ਿਵ ਸੈਨਾ ਆਗੂ ਤੇ ਸੰਸਦ ਮੈਂਬਰ ਸੰਜੈ ਰਾਊਤ ਦੀ ਰਿਹਾਇਸ਼ ‘ਮੈਤਰੀ’ ’ਤੇ ਛਾਪਾ ਮਾਰਿਆ। ਈਡੀ ਦੇ ਅਧਿਕਾਰੀਆਂ ਨਾਲ ਸੀਆਰਪੀਐੱਫ ਦੇ ਸੁਰੱਖਿਆ ਕਰਮੀ ਵੀ ਸਨ। ਰਾਊਤ ਨੂੰ ਮੁੰਬਈ ਦੇ ਇੱਕ ਚਾਲ ਦੇ ਪੁਨਰ ਵਿਕਾਸ ਅਤੇ ਉਨ੍ਹਾਂ ਦੀ ਪਤਨੀ ਤੇ ਹੋਰ ਸਹਿਯੋਗੀਆਂ ਦੀ ਸ਼ਮੂਲੀਅਤ ਵਾਲੇ ਲੈਣ-ਦੇਣ ’ਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਕੇਸ ’ਚ ਪੁੱਛ-ਪੜਤਾਲ ਲਈ ਤਲਬ ਕੀਤਾ ਗਿਆ ਸੀ।

ਰਾਊਤ ਇਸ ਮਾਮਲੇ ’ਚ ਆਪਣਾ ਬਿਆਨ ਦੇਣ ਲਈ ਪਹਿਲੀ ਜੁਲਾਈ ਨੂੰ ਮੁੰਬਈ ’ਚ ਏਜੰਸੀ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਨੂੰ ਦੋ ਵਾਰ ਤਲਬ ਕੀਤਾ ਪਰ ਮੌਨਸੂਨ ਸੈਸ਼ਨ ’ਚ ਸ਼ਾਮਲ ਹੋਣ ਦਾ ਹਵਾਲਾ ਦੇ ਕੇ ਉਹ ਪੇਸ਼ ਨਾ ਹੋਏ। ਇਸ ਮਗਰੋਂ ਈਡੀ ਨੇ ਅੱਜ ਸਵੇਰੇ ਸੱਤ ਵਜੇ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਅਤੇ ਉੱਥੇ ਕਈ ਘੰਟੇ ਕਾਰਵਾਈ ਕਰਨ ਤੋਂ ਬਾਅਦ ਸ਼ਾਮ ਨੂੰ ਸੰਜੈ ਰਾਊਤ ਨੂੰ ਹਿਰਾਸਤ ਵਿੱਚ ਲੈ ਲਿਆ। ਈਡੀ ਵੱਲੋਂ ਮਾਰੇ ਗਏ ਛਾਪੇ ਦੌਰਾਨ ਵੱਡੀ ਗਿਣਤੀ ’ਚ ਸ਼ਿਵ ਸੈਨਾ ਵਰਕਰ ਰਾਊਤ ਦੀ ਰਿਹਾਇਸ਼ ਅੱਗੇ ਇਕੱਠੇ ਹੋਏ ਗਏ ਤੇ ਉਨ੍ਹਾਂ ਏਜੰਸੀ ਦੀ ਕਾਰਵਾਈ ਦਾ ਵਿਰੋਧ ਕੀਤਾ। ਪਾਰਟੀ ਵਰਕਰਾਂ ਨੇ ਭਗਵਾ ਰੰਗ ਦੇ ਝੰਡੇ ਤੇ ਬੈਨਰ ਲੈ ਕੇ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਰਾਊਤ ਨੇ ਘਰ ਦੀ ਖਿੜਕੀ ਤੋਂ ਆਪਣੇ ਸਮਰਥਕਾਂ ਵੱਲ ਹੱਥ ਵੀ ਹਿਲਾਇਆ। ਸੈਨਾ ਵਰਕਰਾਂ ਨੇ ਈਡੀ ਦੇ ਵਾਹਨਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਸਥਾਨਕ ਪੁਲੀਸ ਨੇ ਉਨ੍ਹਾਂ ਨੂੰ ਹਟਾ ਦਿੱਤਾ। ਸੰਜੈ ਰਾਊਤ ਦੇ ਛੋਟੇ ਭਰਾ ਤੇ ਵਿਧਾਇਕ ਸੁਨੀਲ ਰਾਊਤ ਇਸ ਸਮੇਂ ਪੁਲੀਸ ਨਾਲ ਬਹਿਸਦੇ ਦਿਖਾਈ ਦਿੱਤੇ। ਸੁਨੀਲ ਰਾਊਤ ਨੇ ਦਾਅਵਾ ਕੀਤਾ ਕਿ ਈਡੀ ਨੂੰ ਪਾਤਰਾ ਚਾਲ ਕੇਸ ’ਚ ਸੰਜੈ ਰਾਊਤ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਦੂਜੇ ਪਾਸੇ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਇਲਾਕੇ ’ਚ ਸਥਿਤ ਈਡੀ ਦੇ ਦਫਤਰ ਅੱਗੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।

ਵਾਪਰਿਆ ਦਰਦਨਾਕ ਹਾਦਸਾ, ਕਰੰਟ ਲੱਗਣ ਨਾਲ 10 ਕਾਂਵੜੀਆਂ ਦੀ ਹੋਈ ਮੌਤ

0

ਪੱਛਮੀ ਬੰਗਾਲ ਦੇ ਕੂਚ ਬਿਹਾਰ ‘ਚ ਐਤਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪਿਕਅੱਪ ਵੈਨ ‘ਚ ਕਰੰਟ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਸਾਰੇ ਕਾਂਵੜੀਏ ਸਨ। ਹਾਦਸੇ ‘ਚ ਕਈ ਲੋਕ ਝੁਲਸ ਗਏ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਜਨਰੇਟਰ (ਡੀਜੇ ਸਿਸਟਮ) ਦੀ ਵਾਇਰਿੰਗ ਕਾਰਨ ਹੋਇਆ ਹੈ, ਜੋ ਕਿ ਪਿਕਅੱਪ ਦੇ ਪਿਛਲੇ ਪਾਸੇ ਲਗਾਇਆ ਗਿਆ ਸੀ। ਇਹ ਪਿਕਅੱਪ ਵੈਨ ਜਲਪੇਸ਼ ਲਈ ਜਾ ਰਹੀ ਸੀ। ਝੁਲਸ ਗਏ ਲੋਕਾਂ ਨੂੰ ਜਲਪਾਈਗੁੜੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਪਿਕਅੱਪ ਵੈਨ ਵਿੱਚ 27 ਲੋਕ ਸਵਾਰ ਸਨ। ਇਨ੍ਹਾਂ ‘ਚੋਂ 16 ਲੋਕਾਂ ਨੂੰ ਜਲਪਾਈਗੁੜੀ ਦੇ ਹਸਪਤਾਲ ‘ਚ ਰੈਫਰ ਕੀਤਾ ਗਿਆ। ਜਦਕਿ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿਕਅੱਪ ਵੈਨ ਵਿੱਚ ਡੀਜੇ ਸਿਸਟਮ ਦੇ ਜਨਰੇਟਰ ਦੀਆਂ ਤਾਰਾਂ ਕਾਰਨ ਇਹ ਘਟਨਾ ਵਾਪਰੀ ਹੋ ਸਕਦੀ ਹੈ। ਇਸ ਕਾਰਨ ਪੂਰੇ ਵਾਹਨ ਵਿੱਚ ਕਰੰਟ ਫੈਲਿਆ ਹੋ ਸਕਦਾ ਹੈ।

ਮਾਥਾਭੰਗਾ ਦੇ ਐਸਪੀ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਜਲਪਾਈਗੁੜੀ ਦੇ ਹਸਪਤਾਲ ਭੇਜਿਆ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। ਏਐਸਪੀ ਨੇ ਦੱਸਿਆ ਕਿ ਪਿਕਅੱਪ ਨੂੰ ਜ਼ਬਤ ਕਰ ਲਿਆ ਗਿਆ ਹੈ। ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ।

ਹਾਈ ਯੂਰਿਕ ਐਸਿਡ ਤੋਂ ਰਾਹਤ ਪਾਉਣ ਲਈ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ

0

ਗਠੀਆ ਆਮ ਤੌਰ ‘ਤੇ ਸਰੀਰ ਦੇ ਕਾਰਜ ਅਤੇ ਲਾਈਫਸਟਾਈਲ ਨੂੰ ਪ੍ਰਭਾਵਿਤ ਕਰਦਾ ਹੈ। ਗਠੀਆ ਦਾ ਦਰਦ ਅਤੇ ਸੋਜ ਦਾ ਅਨੁਭਵ ਹੋਣ ‘ਤੇ ਆਪਣੇ ਕੰਮ ਅਤੇ ਡੇਲੀ ਐਕਟੀਵਿਟੀਜ਼ ‘ਤੇ ਧਿਆਨ ਕੇਂਦਰਿਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਗਠੀਆ ਸਰੀਰ ‘ਚ ਯੂਰਿਕ ਐਸਿਡ ਕ੍ਰਿਸਟਲ ਦੇ ਕਾਰਨ ਜੋੜਾਂ ਦੀ ਸੋਜ ਪੈਦਾ ਕਰਦਾ ਹੈ ਅਤੇ ਰੋਗੀ ਨੂੰ ਜੋੜਾਂ ‘ਚ ਦਰਦ, ਸੋਜ, ਲਾਲਗੀ ਦਾ ਅਨੁਭਵ ਹੋ ਸਕਦਾ ਹੈ। ਹਾਈ ਯੂਰਿਕ ਐਸਿਡ ਬਣਨ ਦੀ ਸਥਿਤੀ ਨੂੰ ਹਾਈਪਰਯੂਰੀਸੀਮੀਆ ਦੇ ਰੂਪ ‘ਚ ਜਾਣਿਆ ਜਾਂਦਾ ਹੈ।

ਹਾਈ ਪ੍ਰੋਟੀਨ ਡਾਈਟ, ਮੋਟਾਪਾ, ਪਰਿਵਾਰਿਕ ਇਤਿਹਾਸ, ਕਿਡਨੀ ਦੀਆਂ ਬੀਮਾਰੀਆਂ ਅਤੇ ਵਾਰ-ਵਾਰ ਹੋਣ ਵਾਲੀ ਸਰਜਰੀ ਵਾਲੇ ਰੋਗੀਆਂ ‘ਚ ਗਠੀਆਂ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਸੀਂ ਕੁਝ ਕਾਰਗਰ ਘਰੇਲੂ ਉਪਚਾਰਾਂ ਦੀ ਮਦਦ ਨਾਲ ਹਾਈ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹਾਂ।

ਅਦਰਕ
ਅਦਰਕ ਸੋਜ ਅਤੇ ਦਰਦ ਲਈ ਕਾਰਗਰ ਜੜ੍ਹੀ ਬੂਟੀ ਹੈ। ਇਹ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ ਅਤੇ ਜੋੜਾਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਅਦਰਕ ਦਾ ਪੇਸਟ ਬਣਾਓ ਅਤੇ ਪ੍ਰਭਾਵਿਤ ਥਾਂ ‘ਤੇ ਲਗਾਓ।
ਮੇਥੀ ਦਾਣਾ

ਮੇਥੀ ਸੋਜ ਤੋਂ ਰਾਹਤ ਦਿਵਾ ਕੇ ਗਠੀਆ ਦੇ ਇਲਾਜ ‘ਚ ਮਦਦ ਕਰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਯੂਰਿਕ ਐਸਿਡ ਲੈਵਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਕ ਚਮਚਾ ਮੇਥੀ ਦਾਣਾ ਲਓ ਅਤੇ ਇਸ ਨੂੰ ਰਾਤ ਭਰ ਅੱਧਾ ਕੱਪ ਪਾਣੀ ‘ਚ ਭਿਓਂ ਦਿਓ ਤੇ ਫਿਰ ਸਵੇਰ ਭਿੱਜੇ ਹੋਏ ਬੀਜਾਂ ਨੂੰ ਚਬਾ ਕੇ ਪਾਣੀ ਪੀ ਲਓ।

ਧਨੀਏ ਦੇ ਬੀਜ
ਧਨੀਏ ‘ਚ ਐਂਟੀ-ਆਕਸੀਡੈਂਟ ਅਤੇ ਪਾਚਨ ਗੁਣ ਹੁੰਦੇ ਹਨ। ਇਸ ਪ੍ਰਕਾਰ ਇਹ ਯੂਰਿਕ ਐਸਿਡ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਕ ਗਲਾਸ ਪਾਣੀ ‘ਚ ਇਕ ਚਮਚਾ ਧਨੀਆ ਪਾਊਡਰ ਮਿਲਾ ਕੇ ਸੇਵਨ ਕਰੋ।

ਹਲਦੀ
ਹਲਦੀ ਇਕ ਜੜ੍ਹੀ ਬੂਟੀ ਹੈ ਜਿਸ ‘ਚ ਕਈ ਸਿਹਤ ਸਬੰਧੀ ਲਾਭ ਹੁੰਦੇ ਹਨ। ਇਹ ਸੋਜ ਨੂੰ ਘੱਟ ਕਰਨ ਅਤੇ ਜੈਂਥਿਕ ਆਕਸੀਡੈਂਟ (ਇਕ ਐਂਜਾਇਮ ਜੋ ਯੂਰਿਕ ਐਸਿਡ ਬਣਦਾ ਹੈ) ਦੀ ਗਤੀਵਿਧੀ ਨੂੰ ਘੱਟ ਕਰਕੇ ਦਰਦ ਤੋਂ ਰਾਹਤ ਦੇਣ ਵਾਲਾ ਮੰਨਿਆ ਜਾਂਦਾ ਹੈ।

ਚੈਰੀ
ਚੈਰੀ ਦੀ ਰੋਜ਼ਾਨਾ ਵਰਤੋਂ ਨਾਲ ਗਠੀਆ ਦਾ ਖਤਰਾ ਲਗਭਗ 35 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਰੋਜ਼ਾਨਾ ਅੱਧੇ ਤੋਂ ਇਕ ਕੱਪ ਚੈਰੀ ਲਓ।

ਲਸਣ
ਲਸਣ ਸਭ ਤੋਂ ਚੰਗਾ ਘਰੇਲੂ ਉਪਾਅ ਹੈ ਜੋ ਸਰੀਰ ਤੋਂ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ।

ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਕੋਲੋਂ ਮੋਬਾਈਲ ਫੋਨ ਹੋਇਆ ਬਰਾਮਦ

0

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਚਰਚਾ ਵਿਚ ਆਏ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਕੋਲੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਸਮੇਤ ਸਿੰਮ ਕਾਰਡ ਬਰਾਮਦ ਹੋਣ ਅਤੇ ਤਲਾਸ਼ੀ ਦੌਰਾਨ ਜੇਲ੍ਹ ਪ੍ਰਸਾਸ਼ਨ ਨੂੰ ਧਮਕੀਆਂ ਦੇਣ ਤੇ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਦੀ ਪ੍ਰਾਪਤ ਹੋਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨਾ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਪੁਲਿਸ ਨੂੰ ਭੇਜੇ ਪੱਤਰ ਨੰਬਰ 4024 ਵਿਚ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸਮੇਤ ਸਾਥੀ ਕਰਮਚਾਰੀਆਂ ਦੇ ਗੁਪਤ ਸੂਚਨਾ ਦੇ ਆਧਾਰ ’ਤੇ ਹਾਈ ਸਕਿਉਰਿਟੀ ਜੋਨ ਦੇ ਸੈੱਲ ਬਲਾਕ ਨੰਬਰ 3 ਦੀ ਚੱਕੀ ਨੰਬਰ 1 ਵਿਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦੀ ਤਲਾਸ਼ੀ ਕਰਨ ’ਤੇ ਉਸ ਕੋਲੋਂ ਇਕ ਮੋਬਾਈਲ ਫੋਨ ਮਾਰਕਾ ਸੈਮਸੰਗ ਟੱਚ ਸਕਰੀਨ ਸਮੇਤ ਏਅਰਟੈੱਲ ਕੰਪਨੀ ਦਾ ਸਿੰਮ ਕਾਰਡ ਬਰਾਮਦ ਹੋਇਆ। ਸਹਾਇਕ ਸੁਪਰਟੈਂਡੈਂਟ ਅਨੁਸਾਰ ਜਦ ਇਸ ਹਵਾਲਾਤੀ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਤਾਂ ਉਸਨੇ ਜੇਲ੍ਹ ਪ੍ਰਸਾਸ਼ਨ ਨੂੰ ਧਮਕੀਆਂ ਦਿੱਤੀਆਂ ਅਤੇ ਮੌਕੇ ’ਤੇ ਮੌਜੂਦ ਜੇਲ੍ਹ ਅਧਿਕਾਰੀਆਂ ਨਾਲ ਬਦਸਲੂਕੀ ਨਾਲ ਪੇਸ਼ ਆਇਆ ਤੇ ਅਪਸ਼ਬਦ ਬੋਲੇ।

ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜੰਗ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਦੀ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ  ਫ਼ਿਰੋਜ਼ਪੁਰ ਵਿਖੇ ਗੈਂਗਸਟਰ ਹਵਾਲਾਤੀ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਖੰਡੇ ਵਾਲਾ ਚੌਂਕ ਤਲਵੰਡੀ ਸਾਬੇ ਜ਼ਿਲ੍ਹਾ ਬਠਿੰਡਾ ਹਾਲ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਖਿਲਾਫ਼ ਧਾਰਾ 52-ਏ ਪ੍ਰੀਜਨਜ਼ ਐਕਟ, 506 ਆਈ.ਪੀ.ਸੀ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੰਕੀਪੌਕਸ ਦਾ ਵਧਿਆ ਖਤਰਾ! ਹਰਿਆਣਾ ‘ਚ ਮੰਕੀਪੌਕਸ ਦੇ 2 ਸ਼ੱਕੀ ਮਾਮਲੇ ਆਏ ਸਾਹਮਣੇ

0

ਕੋਰੋਨਾ ਮਹਾਂਮਾਰੀ ਅਜੇ ਖਤਮ ਨਹੀਂ ਹੋਈ ਕਿ ਇੱਕ ਹੋਰ ਬਿਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਹੁਣ ਮੰਕੀਪੌਕਸ ਨਾਂ ਦੇ ਵਾਇਰਸ ਦੇ ਮਰੀਜ਼ ਦੇਸ਼ ਅੰਦਰ ਸਾਹਮਣੇ ਆ ਰਹੇ ਹਨ। ਹੁਣ ਤੱਕ ਭਾਰਤ ਅੰਦਰ ਮੰਕੀਪੌਕਸ ਦੇ ਕਈ ਮਾਮਲੇ ਸਾਹਮਣੇ ਆ ਗਏ ਹਨ। ਹੁਣ ਹਰਿਆਣਾ ‘ਚ ਮੰਕੀਪੌਕਸ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਦੋ ਬੱਚਿਆਂ ਵਿੱਚ ਮੰਕੀਪੌਕਸ ਦੇ ਲੱਛਣ ਪਾਏ ਗਏ ਹਨ। ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਨਾਲ ਹੀ ਉਨ੍ਹਾਂ ਦਾ ਸੈਂਪਲ ਜਾਂਚ ਲਈ ਦਿੱਲੀ ਏਮਜ਼ ਭੇਜਿਆ ਗਿਆ ਹੈ।

ਦਿੱਲੀ ‘ਚ ਮੰਕੀਪੌਕਸ ਦਾ ਮਰੀਜ਼ ਮਿਲਣ ਤੋਂ ਬਾਅਦ ਹਰਿਆਣਾ ਦਾ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕੋਈ ਵਿਅਕਤੀ 21 ਦਿਨਾਂ ਵਿੱਚ ਵਿਦੇਸ਼ ਯਾਤਰਾ ਤੋਂ ਵਾਪਸ ਆਇਆ ਹੈ ਅਤੇ ਉਸ ਵਿੱਚ ਕੋਈ ਸ਼ੱਕੀ ਲੱਛਣ ਹਨ ਤਾਂ ਉਸ ਨੂੰ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਕਰਵਾਉਣਾ ਪਵੇਗਾ। ਖਾਸ ਤੌਰ ‘ਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ‘ਚ ਵੀ ਇੱਕ ਸ਼ੱਕੀ ਮਰੀਜ਼ ਮਿਲਿਆ ਸੀ।ਇਸਦੇ ਨਾਲ ਹੀ ਦੱਸ ਦਈਏ ਕਿ ਕੇਰਲਾ ‘ਚ ਵੀ ਮੰਕੀਪੌਕਸ ਦੇ ਹੁਣ ਤੱਕ 3 ਮਾਮਲੇ ਸਾਹਮਣੇ ਆ ਚੁੱਕੇ ਹਨ।

ਪੰਜਾਬ ਸਰਕਾਰ ਨੇ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਲਗਾਉਣ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ

0

ਪੰਜਾਬ ਸਰਕਾਰ ਨੇ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਲਗਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਅਹੁਦੇ ‘ਤੇ ਅਨਮੋਲ ਰਤਨ ਸਿੱਧੂ ਸਨ। ਉਨ੍ਹਾਂ ਨੇ 19 ਜੁਲਾਈ ਨੂੰ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਰਾਜਾ ਵੜਿੰਗ ਨੇ VC ਡਾ.ਰਾਜ ਬਹਾਦੁਰ ਨਾਲ ਕੀਤੀ ਮੁਲਾਕਾਤ

0

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਸਤੀਫਾ ਦੇ ਚੁੱਕੇ ਡਾ.ਰਾਜ ਬਹਾਦੁਰ ਨਾਲ ਮੁਲਾਕਾਤ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਡਾ.ਰਾਜ ਬਹਾਦੁਰ ਦੀ ਅੱਖਾਂ ‘ਚ ਬੇਵਸੀ ਸੀ। ਉਨ੍ਹਾਂ ਨੇ ਕਿਹਾ ਕਿ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਖੜ੍ਹਾ ਹੈ।

ਇਸ ਮੌਕੇ ਡਾ.ਰਾਜ ਬਹਾਦੁਰ ਭਾਵੁਕ ਹੋ ਗਏ । ਰਾਜਾ ਵੜਿੰਗ ਨੇ ਕਿਹਾ ਕਿ ਡਾ.ਰਾਜ ਬਹਾਦੁਰ ਨੇ ਕੋਰੋਨਾ ਕਾਲ ਵਿਚ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਿਊਟੀ ਕੀਤੀ। ਹਜ਼ਾਰਾਂ ਲੋਕਾਂ ਨੇ ਕਿਹਾ ਹੈ ਕਿ ਡਾ.ਰਾਜ ਬਹਾਦੁਰ ਨੇ ਬਹੁਤ ਵਧੀਆ ਕੰਮ ਕੀਤਾ ਹੈ।