Home Blog Page 1968

ਹੁਸ਼ਿਆਰਪੁਰ ‘ਚ ਕਾਂਗਰਸ ਨੂੰ ਵੱਡਾ ਝਟਕਾ, ਮੇਅਰ ਸੁਰਿੰਦਰ ਛਿੰਦਾ 3 ਕੌਸਲਰਾਂ ਸਮੇਤ ‘AAP’ ‘ਚ ਹੋਏ ਸ਼ਾਮਿਲ

0

ਕਾਂਗਰਸ ਪਾਰਟੀ ਨੂੰ ਹੁਸ਼ਿਆਰਪੁਰ ‘ਚ ਵੱਡਾ ਝਟਕਾ ਲੱਗਾ ਹੈ। ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਛਿੰਦਾ 3 ਕੌਸਲਰਾਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੇਅਰ ਸੁਰਿੰਦਰ ਛਿੰਦਾ ਪਹਿਲਾ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਸੁੰਦਰ ਅਰੋੜਾ ਦੇ ਕਰੀਬੀ ਹਨ।

ਮੰਕੀਪੌਕਸ ਨਾਲ ਭਾਰਤ ‘ਚ ਹੋਈ ਪਹਿਲੀ ਮੌਤ

0

ਮੰਕੀਪੌਕਸ ਦਾ ਖਤਰਾ ਵਧਦਾ ਜਾ ਰਿਹਾ ਹੈ। ਦੇਸ਼ ‘ਚ ਇਸ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਗਏ ਹਨ। ਕੇਂਦਰ ਸਰਕਾਰ ਨੇ  ਮੰਕੀਪੌਕਸ ਵਾਇਰਸ ਨੂੰ ਲੈ ਕੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਬੀਮਾਰੀ ਦੀ ਰੋਕਥਾਮ, ਜਾਂਚ, ਇਲਾਜ ਅਤੇ ਟੀਕਾਕਰਨ ਸਬੰਧੀ ਦਿਸ਼ਾ-ਨਿਰੇਦਸ਼ ਤੈਅ ਕਰੇਗੀ। ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਇਸ ਟਾਸਕ ਫੋਰਸ ਦੇ ਪ੍ਰਧਾਨ ਹੋਣਗੇ।

ਟਾਸਕ ਫੋਰਸ ਦੇ ਗਠਨ ਦਾ ਫੈਸਲਾ 26 ਜੁਲਾਈ ਨੂੰ ਦੇਸ਼ ’ਚ ਚੱਲ ਰਹੀ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਹੋਈ ਇਕ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਸੀ। ਸੂਤਰਾਂ ਮੁਤਾਬਕ ਇਹ ਟਾਸਕ ਫੋਰਸ ਦੇਸ਼ ’ਚ ਵਾਇਰਸ ਦਾ ਪਤਾ ਲਾਉਣ ਲਈ ਜਾਂਚ ਕੇਂਦਰਾਂ ’ਚ ਵਿਸਥਾਰ ਨੂੰ ਲੈ ਕੇ ਸਰਕਾਰ ਦਾ ਮਾਰਗਦਰਸ਼ਨ ਕਰੇਗਾ ਅਤੇ ਇਸ ਬੀਮਾਰੀ ਦੀ ਰੋਕਥਾਮ ਲਈ ਟੀਕਾਕਰਨ ਸਬੰਧੀ ਪਹਿਲੂਆਂ ’ਤੇ ਨਜ਼ਰ ਰੱਖੇਗਾ।

ਦੁਨੀਆ ਭਰ ’ਚ ਮੰਕੀਪੌਕਸ ਦਾ ਕਹਿਰ ਵੱਧਣਾ ਜਾ ਰਿਹਾ ਹੈ। ਭਾਰਤ ’ਚ ਕੇਰਲ ਤੋਂ 13 ਜੁਲਾਈ ਨੂੰ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਹੁਣ ਤੱਕ ਕੁੱਲ 4 ਕੇਸ ਸਾਹਮਣੇ ਆ ਚੁੱਕੇ ਹਨ। ਅਫਰੀਕਾ ਤੋਂ ਨਿਕਲ ਕੇ ਮੰਕੀਪੌਕਸ ਦਾ ਵਾਇਰਸ ਬੀਤੇ ਕੁਝ ਦਿਨਾਂ ’ਚ ਹੀ 75 ਤੋਂ ਵੱਧ ਦੇਸ਼ਾਂ ’ਚ ਪਹੁੰਚ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਹਾਲ ’ਚ ਮੰਕੀਪਾਕਸ ਨੂੰ ਵੈਸ਼ਵਿਕ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਹੈ।

ਦੱਸਣਯੋਗ ਹੈ ਕਿ ਹਾਲ ਹੀ ’ਚ ਸੰਯੁਕਤ ਅਰਬ ਅਮੀਰਾਤ ਤੋਂ ਕੇਰਲ ਪਰਤੇ 22 ਸਾਲਾ ਨੌਜਵਾਨ ਦੀ ਮੰਕੀਪੌਕਸ ਕਾਰਨ ਸ਼ਨੀਵਾਰ ਨੂੰ ਮੌਤ ਹੋ ਗਈ। ਉਸ ਦਾ ਤ੍ਰਿਸ਼ੂਲ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਨੌਜਵਾਨ ਦੇ ਨਮੂਨਿਆਂ ਦੀ ਜਾਂਚ ਲਈ ਪੁਣੇ ‘ਚ ਸਥਿਤ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ (ਐੱਨ.ਆਈ.ਵੀ.) ਭੇਜਿਆ ਗਿਆ ਸੀ, ਜਿਸ ’ਚ ਮੰਕੀਪੌਕਸ ਵਾਇਰਸ ਦੀ ਪੁਸ਼ਟੀ ਹੋਈ ਹੈ।

ਰਾਇਲ ਐਨਫੀਲਡ ਹੰਟਰ 350 ਦਾ ਟੀਜ਼ਰ ਹੋਇਆ ਰਿਲੀਜ਼, ਬਹੁਤ ਜਲਦ ਲਾਂਚ ਹੋਵੇਗੀ ਸਭ ਤੋਂ ਸਸਤੀ ਬਾਇਕ

0

Royal Enfield ਨੇ ਆਪਣੀ ਆਉਣ ਵਾਲੀ ਬਾਈਕ ਰਾਇਲ ਐਨਫੀਲਡ ਹੰਟਰ 350 (Royal Enfield Hunter 350) ਦਾ ਟੀਜ਼ਰ ਜਾਰੀ ਕੀਤਾ ਹੈ। ਇਸ ਬਾਈਕ ਨੂੰ ਲੈ ਕੇ ਬਜ਼ਾਰ ‘ਚ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਅਤੇ ਲਾਂਚ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਕਾਫੀ ਚਰਚਾ ਹੋ ਚੁੱਕੀ ਹੈ ਅਤੇ ਹੁਣ ਕੰਪਨੀ ਇਸ ਬਾਈਕ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੱਸ ਦਈਏ ਕਿ ਖਰੀਦਦਾਰਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਅਤੇ ਰਾਇਲ ਐਨਫੀਲਡ ਹੰਟਰ 350 ਨੂੰ 7 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਰਾਇਲ ਐਨਫੀਲਡ ਪਹਿਲਾਂ ਹੀ 350cc ਸੈਗਮੈਂਟ ‘ਤੇ ਹਾਵੀ ਹੈ। ਰਾਇਲ ਐਨਫੀਲਡ ਕਲਾਸਿਕ 350 (Royal Enfield Classic 350) ਭਾਰਤ ਵਿੱਚ ਸਭ ਤੋਂ ਮਸ਼ਹੂਰ 350cc ਬਾਈਕ ਹੈ।

ਕੰਪਨੀ ਨੇ ਇਸ ਟੀਜ਼ਰ ਨੂੰ ਟਵਿਸਟ ਦੇ ਨਾਲ ਜਾਰੀ ਕੀਤਾ ਹੈ। ਟੀਜ਼ਰ ‘ਚ ‘ਬੁਲੇਟ ਮੇਰੀ ਜਾਨ’ (Bullet Meri Jaan) ਦਾ ਨਾਅਰਾ ਵੀ ਨਜ਼ਰ ਆ ਰਿਹਾ ਹੈ ਅਤੇ 5 ਅਗਸਤ 2022 ਦੀ ਤਾਰੀਖ ਵੀ ਨਜ਼ਰ ਆ ਰਹੀ ਹੈ। ਸੰਭਵ ਹੈ ਕਿ ਕੰਪਨੀ ਇਸ ਤਰੀਕ ‘ਤੇ ਨਵੀਂ ਬੁਲੇਟ ਪੇਸ਼ ਕਰ ਸਕਦੀ ਹੈ।

ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਬਾਈਕ ‘ਚ 349cc ਇੰਜਣ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਾਈਕ ਦਾ ਸਿੰਗਲ ਸਿਲੰਡਰ ਇੰਜਣ 20bhp ਦੀ ਪਾਵਰ ਜਨਰੇਟ ਕਰ ਸਕਦਾ ਹੈ।

ਇਹ ਉਹੀ ਮੋਟਰ ਹੈ ਜੋ ਰਾਇਲ ਐਨਫੀਲਡ ਮੀਟੀਅਰ ਵਿੱਚ ਵਰਤੀ ਜਾਂਦੀ ਹੈ ਅਤੇ ਖਾਸ ਗੱਲ ਇਹ ਹੈ ਕਿ ਹੰਟਰ ਕੰਪਨੀ ਦੀ ਸਭ ਤੋਂ ਸਸਤੀ ਅਤੇ ਛੋਟੀ ਬਾਈਕ ਹੋਵੇਗੀ।ਇਸ ਦੀ ਲੰਬਾਈ 2055mm ਹੈ ਜਦਕਿ ਚੌੜਾਈ 800mm ਹੈ। ਬਾਈਕ ਦਾ ਵ੍ਹੀਲਬੇਸ 1370mm ਹੈ ਅਤੇ ਇਸ ਦਾ ਵਜ਼ਨ 360kg ਹੈ। ਬਾਈਕ ਦੀ ਕੀਮਤ ਕਰੀਬ 1.5 ਲੱਖ ਰੁਪਏ ਹੋ ਸਕਦੀ ਹੈ।

ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਖਰਚੇ ਦਾ ਇੰਤਜ਼ਾਮ ਹੋ ਗਿਆ ਹੈ: CM ਅਰਵਿੰਦ ਕੇਜਰੀਵਾਲ

0

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫਤ ਦੇਣ ਲਈ ਪੂਰੇ ਸਾਲ ਦਾ ਖਰਚਾ ਨਿਕਲ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਅਤੇ ਆਗੂ ਪੁੱਛ ਰਹੇ ਸਨ ਕਿ ਪੈਸਾ ਕਿੱਥੋਂ ਆਵੇਗਾ, ਸਰਕਾਰ ਘਾਟੇ ਵਿੱਚ ਜਾਵੇਗੀ। ਜੇਕਰ ਇਮਾਨਦਾਰੀ ਨਾਲ ਕੰਮ ਕਰੀਏ ਤਾਂ ਪੈਸੇ ਦੀ ਕੋਈ ਕਮੀ ਨਹੀਂ ਹੈ। ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇ ਕੇ ਨਹੀਂ ਭ੍ਰਿਸ਼ਟਾਚਾਰ ਕਾਰਨ ਘਾਟੇ ਵਿੱਚ ਜਾਂਦੀਆਂ ਹਨ।

ਦੱਸ ਦਈਏ ਕਿ ‘ਆਪ’ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਆਉਣ ਪਿੱਛੋਂ ਆਮਦਨੀ ਵਿਚ ਚੋਖਾ ਵਾਧਾ ਹੋਇਆ ਹੈ। ਦਾਅਵਾ ਹੈ ਕਿ ਪਿਛਲੇ ਸਾਲ ਪਹਿਲੀ ਤਿਮਾਹੀ ‘ਚ ਸਰਕਾਰ ਨੂੰ 15000 ਕਰੋੜ ਦਾ ਟੈਕਸ ਮਿਿਲਆ ਸੀ, ਇਸ ਵਾਰ 21000 ਕਰੋੜ ਦਾ ਟੈਕਸ ਮਿਿਲਆ ਹੈ। ਪਾਰਟੀ ਦਾ ਕਹਿਣਾ ਹੈ ਕਿ ਇਮਾਨਦਾਰ ਰਾਜਨੀਤੀ ਹੀ ਭਵਿੱਖ ਹੈ, ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ।

 

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਿਲਿਆ ਗੰਨ ਲਾਇਸੈਂਸ, ਜਾਨ ਤੋਂ ਮਾਰਨ ਦੀ ਮਿਲੀ ਸੀ ਧਮਕੀ

0

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਗੰਨ ਲਾਇਸੈਂਸ ਮਿਲ ਗਿਆ ਹੈ। ਜਿਸ ਲਈ ਉਹ ਕੁਝ ਦਿਨ ਪਹਿਲਾਂ ਮੁੰਬਈ ਪੁਲਿਸ ਕਮਿਸ਼ਨਰ ਨੂੰ ਮਿਲੇ ਸਨ। ਸਲਮਾਨ ਖਾਨ ਨੂੰ ਕੁਝ ਸਮਾਂ ਪਹਿਲਾਂ ਲਾਰੇਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਸਲਮਾਨ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਸੀ। ਜਿੱਥੇ ਸਲਮਾਨ ਨੂੰ ਗੰਨ ਲਾਇਸੈਂਸ ਮਿਲ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਆਪਣੀ ਗੱਡੀ ਵੀ ਅਪਗ੍ਰੇਡ ਕਰ ਲਈ ਹੈ।

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ 22 ਜੁਲਾਈ ਨੂੰ ਮੁੰਬਈ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ।ਉਦੋਂ ਦੱਸਿਆ ਗਿਆ ਸੀ ਕਿ ਸਲਮਾਨ ਨੇ ਅਸਲਾ ਲਾਇਸੈਂਸ ਦੀ ਅਰਜ਼ੀ ਲਈ ਪੁਲਿਸ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਸੀ। ਅਜਿਹੇ ‘ਚ ਹੁਣ ਖਬਰਾਂ ਮੁਤਾਬਕ ਸਲਮਾਨ ਖਾਨ ਨੂੰ ਬੰਦੂਕ ਦਾ ਲਾਇਸੈਂਸ ਮਿਲ ਗਿਆ ਹੈ। ਇਸ ਅਰਜ਼ੀ ਤੋਂ ਬਾਅਦ ਅਧਿਕਾਰਤ ਦਸਤਾਵੇਜ਼ਾਂ ਦੀ ਪੜਤਾਲ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਹੋਈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੰਦੂਕ ਦਾ ਲਾਇਸੈਂਸ ਜਾਰੀ ਕੀਤਾ ਗਿਆ।

“ਛੱਲਾ ਮੁੜਕੇ ਨਹੀਂ ਆਇਆ” ਨੇ ਮੁੜ ਪੰਜਾਬੀ ਸਿਨੇਮਾ ‘ਚ ਪਾਈ ਜਾਨ

0

ਕੋਵਿਡ ਮਹਾਂਮਾਰੀ ਤੋਂ ਬਾਅਦ ਜਦੋਂ ਪੰਜਾਬੀ ਸਿਨੇਮਾ ਵੈਂਟੀਲੇਟਰ ‘ਤੇ ਪੈ ਗਿਆ ਸੀ ਤਾਂ “ਚੱਲ ਮੇਰਾ ਪੁੱਤ 2” ਨੇ “ਸੰਜੀਵਨੀ ਬੂਟੀ” ਦਾ ਕੰਮ ਕੀਤਾ। ਹੁਣ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਫਿਲਮਾਂ ਧੜਾਧੜ ਫਲਾਪ ਹੋ ਰਹੀਆਂ ਹਨ ਤਾਂ ਇਸ ਆਲਮ ਵਿੱਚ “ਛੱਲਾ ਮੁੜਕੇ ਨਹੀਂ ਆਇਆ” ਨੇ ਮੁੜ ਪੰਜਾਬੀ ਸਿਨੇਮਾ ਵਿੱਚ ਜਾਨ ਫੂਕੀ।

ਪੰਜਾਬੀ ਫਿਲਮਾਂ ਤੋਂ ਨਿਰਾਸ਼ ਹੋ ਚੁੱਕੇ ਦਰਸ਼ਕਾਂ ਨੂੰ ਮੁੜ ਸਿਨੇਮਾ ਵਿੱਚ ਲਿਆਂਦਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬੀ ਫਿਲਮਾਂ ਦਾ ਇਹ ਹਸ਼ਰ ਦੇਖਕੇ ਬਹੁਤ ਸਾਰੇ ਫ਼ਿਲਮ ਮੇਕਰਾਂ ਨੇ ਆਪਣੀਆਂ ਫਿਲਮਾਂ ਦੀ ਰਿਲੀਜ ਡੇਟ ਅੱਗੇ ਪਾ ਲਈ ਸੀ। ਜਦਕਿ ਜੂਨ-ਜੁਲਾਈ ਦਾ ਮਹੀਨਾ ਫਿਲਮਾਂ ਲਈ ਬੈਸਟ ਸਮਾਂ ਮੰਨਿਆਂ ਜਾਂਦਾ ਹੈ। ਇਹਨਾਂ ਮਹੀਨਿਆਂ ਵਿੱਚ ਫਿਲਮਾਂ ਦੀ ਮਾਰਾ ਮਾਰ ਹੁੰਦੀ ਹੈ। ਪਰ ਫਿਲਮਾਂ ਦਾ ਹਾਲ ਦੇਖਕੇ ਸਭ ਮੈਦਾਨ ਛੱਡ ਰਹੇ ਸਨ।

ਦੱਸ ਦਈਏ ਕਿ ਅਜਿਹੇ ਵਿੱਚ “ਛੱਲਾ ਮੁੜਕੇ ਨਹੀਂ ਆਇਆ” ਨੇ ਸਭ ਦੇ ਚਿਹਰਿਆਂ ‘ਤੇ ਖੁਸ਼ੀ ਲਿਆਂਦੀ ਹੈ। ਇਹ “ਰਿਦਮ ਬੁਆਏਜ ਇੰਟਰਟੇਨਮੈਂਟ” ਦਾ ਪੰਜਾਬੀ ਸਿਨੇਮਾ ਪ੍ਰਤੀ ਸਿਦਕ, ਜਜ਼ਬਾ ਤੇ ਸਮਝ ਦਾ ਕਮਾਲ ਹੈ ਕਿ ਉਹ ਅਚਾਨਕ ਆਉਂਦੇ ਹਨ ਤੇ “ਮੁਰਦੇ ‘ਚ ਰੂਹ ਫੂਕ ਕੇ” ਮੁੜ ਆਪਣੇ ਕੰਮੀ ਲੱਗ ਜਾਂਦੇ ਹਨ। ਪੰਜਾਬੀ ਸਿਨਮਾ ਨੂੰ ਅਜਿਹੀਆਂ ਮਿਆਰੀ ਫਿਲਮਾਂ ਤੇ ਚੰਗੀਆਂ ਟੀਮਾਂ ਹੀ ਤਾਰ ਸਕਦੀਆਂ ਹਨ। ਇਸ ਲਈ ਪੰਜਾਬੀ ਸਿਨੇਮਾ ਨੂੰ ਅਜਿਹੀਆਂ ਵਧੀਆ ਟੀਮਾਂ ਦੀ ਲੋੜ ਹੈ ਤਾਂ ਜੋ ਪੰਜਾਬੀ ਸਿਨੇਮਾ ‘ਚ ਮੁੜ ਪਹਿਲਾਂ ਵਰਗੀਆਂ ਰੌਣਕ ਲੱਗ ਸਕਣ।

ਸੰਜੇ ਅਰੋੜਾ ਨੇ ਕਮਿਸ਼ਨਰ ਦਿੱਲੀ ਪੁਲਿਸ ਵਜੋਂ ਸੰਭਾਲਿਆ ਚਾਰਜ

0

ਤਾਮਿਲਨਾਡੂ ਕੈਡਰ ਦੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਅਧਿਕਾਰੀ ਦੇ ਸੰਜੇ ਅਰੋੜਾ ਨੂੰ ਦਿੱਲੀ ਪੁਲਿਸ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸੰਜੇ ਅਰੋੜਾ ਆਈ ਪੀ ਐੱਸ ਨੇ ਅੱਜ ਦਿੱਲੀ ਪੁਲਿਸ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਹੈ। 1998 ਬੈਚ ਦੇ ਤਾਮਿਲਨਾਡੂ ਬੈਚ ਦੇ ਆਈ ਪੀ ਐਸ ਅਫ਼ਸਰ ਅਰੋੜਾ ਨੂੰ ਕੱਲ੍ਹ ਕੇਂਦਰ ਸਰਕਾਰ ਨੇ ਕਮਿਸ਼ਨਰ ਦਿੱਲੀ ਪੁਲਿਸ ਨਿਯੁਕਤ ਕੀਤਾ ਸੀ।

ਉਹ 31 ਜੁਲਾਈ 2025 ਨੂੰ ਆਪਣੀ ਸੇਵਾ ਮੁਕਤੀ ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ। ਗ੍ਰਹਿ ਮੰਤਰਾਲੇ ਦੁਆਰਾ ਐਤਵਾਰ ਨੂੰ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਡਿਵੀਜ਼ਨ MHA ਨੇ ਤਾਮਿਲਨਾਡੂ ਕੇਡਰ ਤੋਂ ਸੰਜੇ ਅਰੋੜਾ 1988 ਦੇ ਅੰਤਰ-ਕੇਡਰ ਡੈਪੂਟੇਸ਼ਨ ਲਈ ਅਥਾਰਟੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ 1997 ਤੋਂ 2000 ਤੱਕ ਉੱਤਰਾਖੰਡ ਦੇ ਮਤਲੀ ਵਿੱਚ ਇੱਕ ਬਾਰਡਰ ਗਾਰਡਿੰਗ ਆਈ.ਟੀ.ਬੀ.ਪੀ. ਬਟਾਲੀਅਨ ਦੀ ਕਮਾਂਡਿੰਗ ਕੀਤੀ। 31 ਅਗਸਤ 2021 ਨੂੰ ਫੋਰਸ ਦੇ 31ਵੇਂ ਮੁਖੀ ਵਜੋਂ ਡੀਜੀ ਆਈਟੀਬੀਪੀ ਦਾ ਅਹੁਦਾ ਸੰਭਾਲਿਆ।

ਪਟਿਆਲਾ ‘ਚ ਬਣੇ ਹੜ੍ਹਾਂ ਵਰਗੇ ਹਾਲਾਤ, ਪ੍ਰਸ਼ਾਸਨ ਨੇ ਅਲਰਟ ਕੀਤਾ ਜਾਰੀ

0

ਲਗਾਤਾਰ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਪਟਿਆਲਾ ‘ਚ ਹੜ੍ਹ ਵਰਗੀ ਸਥਿਤੀ ਨੂੰ ਦੇਖਦੇ ਹੋਏ ਪ੍ਰਸਾਸ਼ਨ ਦੇ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ, ਪਟਿਆਲਾ ਦੇ ਨਾਲ ਲੱਗਦੇ ਦਰਿਆ ਅਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਪਾਣੀ ਵਧਣ ਦਾ ਮੁੱਖ ਕਾਰਨ ਲਗਾਤਾਰ ਹੋ ਰਹੀ ਬਰਸਾਤ ਹੈ।

ਉਥੇ ਹੀ ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ  ਭਾਰੀ ਮੀਂਹ ਦੇ ਮੱਦੇਨਜ਼ਰ ਸਰਕਾਰੀ ਵਿਭਾਗਾਂ ਨੇ ਅਲਰਟ ਜ਼ਾਰੀ ਕਰ ਦਿੱਤਾ ਹੈ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਭੋਜਨ, ਬਚਾਅ ਅਤੇ ਮੈਡੀਕਲ ਸਪਲਾਈ ਦੇ ਹੋਰ ਪ੍ਰਬੰਧ ਕਰਨ ਲਈ ਕਿਹਾ ਹੈ।

ਖ਼ਬਰਾਂ ਦੀ ਮੰਨੀਏ ਤਾਂ ਬਦੀ ਨਦੀ ਨੇ 2019 ਵਿੱਚ ਗੋਪਾਲ ਕਲੋਨੀ ਨੂੰ ਪ੍ਰਭਾਵਿਤ ਕੀਤਾ ਸੀ, ਜਿਸ ਤੋਂ ਬਾਅਦ ਨਿਵਾਸੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਣਾ ਪਿਆ ਸੀ। ਬਦੀ ਨਦੀ ਇੱਕ ਮੌਸਮੀ ਡਰੇਨ ਹੈ ਜੋ ਫਤਹਿਗੜ੍ਹ ਸਾਹਿਬ ਦੇ ਜਲਗਾਹ ਖੇਤਰ ਵਿੱਚੋਂ ਨਿਕਲਦੀ ਹੈ।

 

ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 10 ਦਿਨਾਂ ਦੇ ਰਿਮਾਂਡ ‘ਤੇ ਭੇਜਿਆ

0

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸਤੋਂ ਬਾਅਦ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲਿਸ ਕੋਲ ਟਰਾਂਜਿਟ ਰਿਮਾਂਡ ‘ਤੇ ਭੇਜ ਦਿੱਤਾ। ਮੋਗਾ ਕੋਰਟ ‘ਚ ਪੇਸ਼ੀ ਤੋਂ ਬਾਅਦ ਮੋਗਾ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅਦਾਲਤ ਨੇ 10 ਦਿਨ ਦਾ ਰਿਮਾਂਡ ਦੇ ਦਿੱਤਾ ਹੈ।

ਮੋਗਾ ਪੁਲਿਸ ਨੂੰ ਇਹ ਰਿਮਾਂਡ 209/21 ਨੰਬਰ ਮੁਕੱਦਮੇ ਦੇ ਸਬੰਧ ਵਿਚ ਮਿਲਿਆ ਹੈ। ਲਾਰੈਂਸ ਦੇ ਸ਼ਾਰਪਸ਼ੂਟਰ ਮੋਨੂ ਡਾਗਰ ਵੱਲੋਂ ਡਿਪਟੀ ਮੇਅਰ ਦੇ ਭਰਾ ’ਤੇ ਪਿਛਲੇ ਸਾਲ ਹਮਲਾ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ‘ਚ ਲਾਰੈਂਸ ਤੋਂ ਮੋਗਾ ਪੁਲਿਸ ਪੁੱਛਗਿੱਛ ਕਰੇਗੀ।ਦੱਸ ਦਈਏ ਕਿ ਮੋਨੂੰ ਡਾਗਰ ਇਸ ਸਮੇਂ ਫਰੀਦਕੋਟ ਜੇਲ੍ਹ ‘ਚ ਬੰਦ ਹੈ।

 

ਰਾਸ਼ਟਰਮੰਡਲ ਖੇਡਾਂ 2022: PM ਮੋਦੀ ਨੇ Gold Medal ਜਿੱਤਣ ‘ਤੇ ਵੇਟਲਿਫਟਰ ਅਚਿੰਤਾ ਸ਼ੇਓਲੀ ਨੂੰ ਦਿੱਤੀ ਵਧਾਈ

0

ਭਾਰਤੀ ਵੇਟਲਿਫਟਰ ਅਚਿੰਤਾ ਸ਼ੇਓਲੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਇਤਿਹਾਸ ਰਚ ਦਿੱਤਾ ਹੈ। 20 ਸਾਲਾ ਅਚਿੰਤਾ ਨੇ ਪੁਰਸ਼ਾਂ ਦੇ 73 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। PM ਮੋਦੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਸੋਨ ਤਗਮਾ ਜਿੱਤਣ ਲਈ ਵੇਟਲਿਫਟਰ ਅਚਿੰਤਾ ਸ਼ਿਉਲੀ ਨੂੰ ਵਧਾਈ ਦਿੱਤੀ ਹੈ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ ਤੀਜਾ ਸੋਨ  ਤਗਮਾ ਹੈ।

ਅਚਿੰਤਾ ਸ਼ੂਲੀ ਨੇ ਪੁਰਸ਼ਾਂ ਦੇ 73 ਕਿਲੋ ਫਾਈਨਲ ਵਿੱਚ 313 ਕਿਲੋ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਹੈ। ਈਵੈਂਟ ਦੌਰਾਨ, ਉਸਨੇ ਸਨੈਚ ਰਾਊਂਡ ਵਿੱਚ ਆਪਣੀ ਆਖਰੀ ਕੋਸ਼ਿਸ਼ ਵਿੱਚ 143 ਕਿਲੋਗ੍ਰਾਮ ਭਾਰ ਚੁੱਕ ਕੇ ਇੱਕ ਨਵਾਂ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਕਾਇਮ ਕੀਤਾ। ਅਚਿੰਤਾ ਸ਼ੇਓਲੀ ਨੇ ਆਪਣੀ ਤੀਜੀ ਕਲੀਨ ਐਂਡ ਜਰਕ ਕੋਸ਼ਿਸ਼ ਵਿੱਚ 170 ਕਿਲੋਗ੍ਰਾਮ ਦੀ ਸਫਲ ਲਿਫਟ ਨਾਲ ਕੁੱਲ 313 ਕਿਲੋਗ੍ਰਾਮ (143 ਕਿਲੋਗ੍ਰਾਮ 170 ਕਿਲੋਗ੍ਰਾਮ) ਭਾਰ ਚੁੱਕਿਆ।

ਉਨ੍ਹਾਂ ਨੇ ਸੋਮਵਾਰ ਨੂੰ ਟਵੀਟ ਕਰਕੇ ਕਿਹਾ, ‘ਖੁਸ਼ੀ ਹੈ ਕਿ ਪ੍ਰਤਿਭਾਸ਼ਾਲੀ ਅਚਿੰਤਾ ਸ਼ੇਓਲੀ ਨੇ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਿਆ ਹੈ। ਉਹ ਆਪਣੇ ਸ਼ਾਂਤ ਸੁਭਾਅ ਅਤੇ ਦ੍ਰਿੜਤਾ ਲਈ ਜਾਣਿਆ ਜਾਂਦਾ ਹੈ। ਇਸ ਵਿਸ਼ੇਸ਼ ਪ੍ਰਾਪਤੀ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ। ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।