Home Blog Page 1949

ਦਿੱਲੀ ‘ਚ ਕੋਰੋਨਾ ਦੇ 1227 ਨਵੇਂ ਮਾਮਲੇ ਆਏ ਸਾਹਮਣੇ, 8 ਮਰੀਜ਼ਾਂ ਦੀ ਹੋਈ ਮੌਤ

0

ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਰਫਤਾਰ ਫੜ ਰਹੇ ਹਨ। ਲਗਾਤਾਰ ਕੋਰੋਨਾ ਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਦੇ 1227 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 8 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਅੰਕੜਿਆਂ ਤੋਂ ਮਿਲੀ ਹੈ। ਇਸ ਤੋਂ ਪਹਿਲਾਂ ਪਿਛਲੇ ਲਗਾਤਾਰ 12 ਦਿਨਾਂ ਤੋਂ ਦਿੱਲੀ ਵਿੱਚ ਰੋਜ਼ਾਨਾ ਕੋਰੋਨਾ ਦੇ 2000 ਤੋਂ ਵੱਧ ਮਾਮਲੇ ਆ ਰਹੇ ਸਨ। ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਦੇ 2162 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਦੱਸਿਆ ਕਿ ਸੋਮਵਾਰ ਨੂੰ ਕੋਰੋਨਾ ਲਈ 8421 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ‘ਚੋਂ 1227 ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।

ਵਿਭਾਗ ਅਨੁਸਾਰ ਸੋਮਵਾਰ ਨੂੰ ਨਵੇਂ ਮਾਮਲਿਆਂ ਦੇ ਨਾਲ ਦਿੱਲੀ ਵਿੱਚ ਸੰਕਰਮਣ ਦੇ 19,85,822 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 8 ਮੌਤਾਂ ਨਾਲ ਇੱਥੇ ਮਹਾਮਾਰੀ ‘ਚ ਜਾਨ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 26,389 ਹੋ ਗਈ ਹੈ। ਹੈਲਥ ਬੁਲੇਟਿਨ ਦੇ ਅਨੁਸਾਰ ਇਸ ਸਮੇਂ ਦਿੱਲੀ ਵਿੱਚ ਕੁੱਲ 7,519 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ ‘ਚੋਂ 5,760 ਮਰੀਜ਼ਾਂ ਦਾ ਹੋਮ ਆਈਸੋਲੇਸ਼ਨ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਵਿਭਾਗ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ 9,416 ਬੈੱਡ ਰਾਖਵੇਂ ਰੱਖੇ ਗਏ ਹਨ, ਜਿਨ੍ਹਾਂ ‘ਚੋਂ ਸੋਮਵਾਰ ਨੂੰ 594 ਬਿਸਤਰੇ ਭਰੇ ਗਏ। ਬੁਲੇਟਿਨ ਦੇ ਅਨੁਸਾਰ ਕੋਰੋਨਾ ਮਰੀਜ਼ ਦੇਖਭਾਲ ਕੇਂਦਰ ਅਤੇ ਕੋਰੋਨਾ ਸਿਹਤ ਕੇਂਦਰ ਵਿੱਚ ਸਾਰੇ ਬੈੱਡ ਅਜੇ ਵੀ ਖਾਲੀ ਹਨ। ਦਿੱਲੀ ਵਿੱਚ ਇਸ ਸਮੇਂ ਕੁੱਲ 335 ਕੰਟੇਨਮੈਂਟ ਜ਼ੋਨ ਹਨ।

ਬਿਹਾਰ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਅੱਜ, 31 ਮੰਤਰੀ ਚੁੱਕਣਗੇ ਸਹੁੰ

0

ਬਿਹਾਰ ‘ਚ ਨਿਤੀਸ਼ ਕੁਮਾਰ ਦੇ ਮੰਤਰੀ ਮੰਡਲ ਦਾ ਅੱਜ ਯਾਨੀ ਮੰਗਲਵਾਰ ਨੂੰ ਵਿਸਥਾਰ ਹੋਣ ਜਾ ਰਿਹਾ ਹੈ। ਸੋਮਵਾਰ ਨੂੰ ਮੰਤਰੀ ਮੰਡਲ ਵਿਸਥਾਰ ਤੋਂ ਇਕ ਦਿਨ ਪਹਿਲਾਂ ਨਿਤੀਸ਼ ਕੁਮਾਰ ਨੇ 20 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਤੇਜਸਵੀ ਯਾਦਵ ਨੇ 2020 ਦੀਆਂ ਚੋਣਾਂ ਵਿੱਚ 10 ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ ਕੀਤਾ ਸੀ।

ਜਾਣਕਾਰੀ ਮੁਤਾਬਕ ਜੇਡੀਯੂ ਕੋਟੇ ਤੋਂ ਵਿਜੇ ਕੁਮਾਰ ਚੌਧਰੀ, ਬਿਜੇਂਦਰ ਪ੍ਰਸਾਦ ਯਾਦਵ, ਅਸ਼ੋਕ ਚੌਧਰੀ, ਸ਼ਰਵਨ ਕੁਮਾਰ, ਸੰਜੇ ਕੁਮਾਰ ਝਾਅ, ਲਾਸੀ ਸਿੰਘ, ਸੁਨੀਲ ਕੁਮਾਰ, ਜਯੰਤ ਰਾਜ ਅਤੇ ਜਾਮਾ ਖਾਨ ਮੰਤਰੀ ਬਣ ਰਹੇ ਹਨ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਜ਼ਾਦ ਸੁਮਿਤ ਕੁਮਾਰ ਸਿੰਘ ਅਤੇ ਜੀਤਨ ਰਾਮ ਮਾਂਝੀ ਦੀ ਪਾਰਟੀ ‘ਹਮ’ ਤੋਂ ਸੰਤੋਸ਼ ਕੁਮਾਰ ਸੁਮਨ ਨੂੰ ਵੀ ਮੰਤਰੀ ਬਣਾਇਆ ਜਾਵੇਗਾ। ਰਾਸ਼ਟਰੀ ਜਨਤਾ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੇਜ ਪ੍ਰਤਾਪ ਯਾਦਵ, ਸੁਧਾਕਰ ਸਿੰਘ, ਆਲੋਕ ਮਹਿਤਾ, ਅਨੀਤਾ ਦੇਵੀ, ਚੰਦਰਸ਼ੇਖਰ ਯਾਦਵ, ਸੁਰੇਂਦਰ ਯਾਦਵ, ਸਰਵਜੀਤ ਪਾਸਵਾਨ, ਸਮੀਰ ਮਹਾਸੇਠ, ਮਾਸਟਰ ਕਾਰਤੀਕੇਯ ਸਿੰਘ, ਸ਼ਾਹਨਵਾਜ਼ ਆਲਮ, ਰਾਹੁਲ ਤਿਵਾੜੀ ਅਤੇ ਸੁਨੀਲ ਸਿੰਘ ਦੇ ਨਾਂ ਸ਼ਾਮਿਲ ਹਨ।

ਬਿਹਾਰ ਦੀ ਮਹਾਗਠਜੋੜ ਸਰਕਾਰ ਵਿੱਚ ਵੱਖ ਵੱਖ ਪਾਰਟੀਆਂ ਦੇ 31 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਵੇਗਾ। ਮੰਤਰੀਆਂ ਨੂੰ ਸਹੁੰ ਚੁਕਾਉਣ ਦਾ ਸਮਾਗਮ ਅੱਜ ਰਾਜ ਭਵਨ ਵਿਖੇ 11.30 ਵਜੇ ਹੋਵੇਗਾ। ਸਰਕਾਰ ਵਿੱਚ ਸਭ ਤੋਂ ਵੱਧ 79 ਵਿਧਾਇਕ ਰਾਜਦ ਦੇ ਹਨ, ਜਦੋਂ ਕਿ ਦੂਜੇ ਨੰਬਰ ਉਤੇ ਜੇਡੀਯੂ ਦੇ ਵਿਧਾਇਕਾਂ ਹਨ।

ਮਹਾਗਠਜੋੜ ਸਰਕਾਰ ਵਿੱਚ ਸਭ ਤੋਂ ਵੱਧ ਮੰਤਰੀ ਵੀ ਵੱਡੀ ਪਾਰਟੀ ਰਾਜਦ ਦੇ ਹੋਣਗੇ। ਮੰਤਰੀ ਮੰਡਲ ਵਿੱਚ ਰਾਸ਼ਟਰੀ ਜਨਤਾ ਦਲ ਦੇ 16, ਜੇਡੀਯੁ ਦੇ 11, ਕਾਂਗਰਸ ਦੇ 2, ‘ਹਮ’ ਦਾ 1 ਅਤੇ ਇਕ ਆਜ਼ਾਦ ਵਿਧਾਇਕ ਮੰਤਰੀ ਹੋਵੇਗਾ।

ਜੰਕ ਫੂਡ ਦੇ ਜ਼ਿਆਦਾ ਸੇਵਨ ਨਾਲ ਇਨ੍ਹਾਂ ਬਿਮਾਰੀਆਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

0

ਜੰਕ ਫੂਡ ਦਾ ਜ਼ਿਆਦਾ ਸੇਵਨ ਸਿਹਤ ਲਈ ਬਹੁਤ ਹੀ ਖਤਰਨਾਕ ਸਾਬਿਤ ਹੋ ਸਕਦਾ ਹੈ। ਫਾਸਟ ਫੂਡ ‘ਚ ਪੀਜ਼ਾ, ਬਰਗਰ, ਪੈਟੀਜ਼, ਪੇਸਟਰੀ, ਕੁਕੀਜ਼, ਮੋਮੋਜ਼, ਚਾਉਮੀਨ ਸਮੇਤ ਕਈ ਚੀਜ਼ਾਂ ਸ਼ਾਮਲ ਹਨ। ਜੇਕਰ ਇਹ ਚੀਜ਼ਾਂ ਕਦੇ-ਕਦਾਈਂ ਖਾ ਲਈਆਂ ਜਾਣ ਤਾਂ ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜੇਕਰ ਤੁਸੀਂ ਫਾਸਟ ਫੂਡ ਖਾਣ ਦੇ ਆਦੀ ਹੋ ਗਏ ਹੋ ਅਤੇ ਹਰ ਰੋਜ਼ ਇਸ ਨੂੰ ਖਾਂਦੇ ਹੋ ਤਾਂ ਸਿਹਤ ਲਈ ਵੱਡਾ ਖਤਰਾ ਹੋ ਸਕਦਾ ਹੈ।

ਫਾਸਟ ਫੂਡ ਸਿਹਤ ਲਈ ਖਤਰਨਾਕ ਕਿਉਂ ਹੈ?

ਹੈਲਥਲਾਈਨ ਦੀ ਰਿਪੋਰਟ ਮੁਤਾਬਕ ਫਾਸਟ ਫੂਡ ‘ਚ ਕੈਲੋਰੀ ਅਤੇ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਦਕਿ ਪੋਸ਼ਕ ਤੱਤ ਬਹੁਤ ਘੱਟ ਹੁੰਦੇ ਹਨ। ਫਾਸਟ ਫੂਡ ਵਿੱਚ ਟਰਾਂਸ ਫੈਟ ਹੁੰਦਾ ਹੈ, ਜੋ ਸਰੀਰ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਵਾਧੂ ਚਰਬੀ, ਚੀਨੀ ਅਤੇ ਨਮਕ ਦਾ ਸੁਮੇਲ ਫਾਸਟ ਫੂਡ ਨੂੰ ਸਵਾਦਿਸ਼ਟ ਬਣਾਉਂਦਾ ਹੈ ਪਰ ਇਹ ਸਾਡੇ ਸਰੀਰ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਹ ਤਿੰਨੋਂ ਚੀਜ਼ਾਂ ਕਾਰਡੀਓਵੈਸਕੁਲਰ ਪ੍ਰਣਾਲੀ ‘ਤੇ ਦਬਾਅ ਪਾਉਂਦੀਆਂ ਹਨ ਅਤੇ ਲੋਕ ਬਿਮਾਰ ਹੋ ਜਾਂਦੇ ਹਨ।

ਇਨ੍ਹਾਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ

ਕਈ ਅਧਿਐਨਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਫਾਸਟ ਫੂਡ ‘ਚ ਪਾਇਆ ਜਾਣ ਵਾਲਾ ਟਰਾਂਸ ਫੈਟ ਖੂਨ ‘ਚ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ। ਇਸ ਨਾਲ ਟਾਈਪ 2 ਡਾਇਬਟੀਜ਼ ਅਤੇ ਦਿਲ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਲੂਣ ਦੇ ਜ਼ਿਆਦਾ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ। ਫਾਸਟ ਫੂਡ ‘ਚ ਕੈਲੋਰੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਲੋਕਾਂ ਦਾ ਭਾਰ ਵਧਦਾ ਹੈ ਅਤੇ ਲੋਕ ਮੋਟੇ ਹੋ ਜਾਂਦੇ ਹਨ। ਇਸ ਨਾਲ ਅਸਥਮਾ ਅਤੇ ਸਾਹ ਦੀਆਂ ਹੋਰ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।

ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ

ਫਾਸਟ ਫੂਡ ਖਾਣ ਨਾਲ ਤੁਹਾਡੀ ਭੁੱਖ ਥੋੜੀ ਦੇਰ ਲਈ ਤਾਂ ਬੁਝ ਸਕਦੀ ਹੈ ਪਰ ਲੰਬੇ ਸਮੇਂ ਤੱਕ ਅਜਿਹਾ ਕਰਨਾ ਖਤਰਨਾਕ ਹੈ। ਜਿਹੜੇ ਲੋਕ ਫਾਸਟ ਫੂਡ ਅਤੇ ਪ੍ਰੋਸੈਸਡ ਪੇਸਟਰੀਆਂ ਖਾਂਦੇ ਹਨ, ਉਨ੍ਹਾਂ ਵਿੱਚ ਡਿਪਰੈਸ਼ਨ ਹੋਣ ਦੀ ਸੰਭਾਵਨਾ ਹੋਰ ਲੋਕਾਂ ਨਾਲੋਂ 51% ਵੱਧ ਹੁੰਦੀ ਹੈ। ਜੰਕ ਫੂਡ ਅਤੇ ਫਾਸਟ ਫੂਡ ਵਿੱਚ ਮੌਜੂਦ ਤੱਤ ਤੁਹਾਡੀ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਕ ਅਧਿਐਨ ਵਿਚ ਪਾਇਆ ਗਿਆ ਕਿ ਪ੍ਰੋਸੈਸਡ ਫੂਡ ਵਿਚ ਮੌਜੂਦ ਰਸਾਇਣ ਸਰੀਰ ਵਿਚ ਹਾਰਮੋਨਸ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪ੍ਰਜਨਨ ਸਮਰੱਥਾ ਨੂੰ ਘਟਾਉਂਦੇ ਹਨ।

ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਆਈਆਂ ਧਮਕੀ ਵਾਲੀਆਂ ਕਾਲਾਂ, 1 ਵਿਅਕਤੀ ਗ੍ਰਿਫਤਾਰ

0

ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਕਾਰਨ ਹੜਕੰਪ ਮਚ ਗਿਆ ਹੈ।

ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਸੋਮਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਵਾਲੀਆਂ ਕਾਲਾਂ ਪ੍ਰਾਪਤ ਹੋਈਆਂ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਇੱਕ 56 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ।

ਜਾਣਕਾਰੀ ਅਨੁਸਾਰ ਅੱਠ ਕਾਲਾਂ ਕਥਿਤ ਤੌਰ ‘ਤੇ ਪ੍ਰਾਪਤ ਹੋਈਆਂ ਸਨ। ਹਸਪਤਾਲ ਦੇ ਅਧਿਕਾਰੀਆਂ ਨੇ ਡੀਬੀ ਮਾਰਗ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਕਾਲਰ ਦੀ ਸਥਿਤੀ ਦਾ ਪਤਾ ਲਗਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਨੂੰ ਭੌਮਿਕ ਨਾਂ ਦੇ 56 ਸਾਲਾ ਵਿਅਕਤੀ ਨੂੰ ਮੁੰਬਈ ਦੇ ਦਹਿਸਰ ਉਪਨਗਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਕਥਿਤ ਤੌਰ ‘ਤੇ ਸ਼ੱਕੀ ਨੂੰ ਡੀਬੀ ਮਾਰਗ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ।

ਮੁੰਬਈ ਪੁਲਿਸ ਮੁਤਾਬਕ ਧਮਕੀਆਂ ਦੇਣ, ਜਾਨੋਂ ਮਾਰਨ ਦੀ ਧਮਕੀ ਦੇਣ, ਭੱਦੀ ਭਾਸ਼ਾ ਵਰਤਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਾਹਮਣੇ ਵਾਲਾ ਵਿਅਕਤੀ ਵਾਰ-ਵਾਰ ਇੱਕੋ ਗੱਲ ਕਹਿੰਦਾ ਰਿਹਾ, ਉਹ ਫ਼ੋਨ ‘ਤੇ ਗੱਲ ਕਰ ਰਿਹਾ ਸੀ ਕਿ ਮੈਂ ਅੰਬਾਨੀ ਪਰਿਵਾਰ ਨੂੰ ਮਾਰਨ ਜਾ ਰਿਹਾ ਹਾਂ, ਉਨ੍ਹਾਂ ਨੇ ਮਰਨਾ ਹੈ। ਪੁਲਿਸ ਨੇ ਇਹ ਫੋਨ ਕਾਲ ਰਿਕਾਰਡ ਸੁਣ ਲਿਆ ਹੈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਮੁਢਲਾ ਅੰਦਾਜ਼ਾ ਜਤਾਇਆ ਹੈ ਕਿ ਇਹ ਵਿਅਕਤੀ ਮਾਨਸਿਕ ਰੋਗੀ ਜਾਂ ਕਿਸੇ ਤਣਾਅ ‘ਚ ਹੋ ਸਕਦਾ ਹੈ। ਪੁਲਿਸ ਨੇ ਅੰਦਾਜ਼ਾ ਲਗਾਇਆ ਹੈ ਕਿ ਵਿਅਕਤੀ ਮਾਨਸਿਕ ਤੌਰ ‘ਤੇ ਤਣਾਅ ਵਿਚ ਸੀ, ਜਿਸ ਕਾਰਨ ਉਸ ਨੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਇਕ ਤੋਂ ਬਾਅਦ ਇਕ ਫੋਨ ਕੀਤੇ ਹੋ ਸਕਦੇ ਹਨ।

ਇਸ ਦੌਰਾਨ ਅੰਬਾਨੀ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੰਬਾਨੀ ਦੀ ਸੁਰੱਖਿਆ ਦੇ ਮੁਖੀ ਨੇ ਮੁੰਬਈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਜੇਕਰ ਸੁਰੱਖਿਆ ਵਧਾਉਣ ਦੀ ਲੋੜ ਪਈ ਤਾਂ ਤੁਰੰਤ ਕਦਮ ਚੁੱਕੇ ਜਾਣਗੇ। ਅੰਬਾਨੀ ਦੇ ਅੰਤਾਲਿਆ ਨਿਵਾਸ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਸੁਤੰਤਰਤਾ ਦਿਵਸ ‘ਤੇ CM ਭਗਵੰਤ ਮਾਨ ਨੇ ਸਫਾਈ ਕਰਮਚਾਰੀਆਂ ਨੂੰ ਦਿੱਤਾ ਤੋਹਫਾ, 3600 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸੌਂਪੇ ਪੱਤਰ

0

ਲੁਧਿਆਣਾ : ਸੁਤੰਤਰਤਾ ਦਿਵਸ ਮੌਕੇ 3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਪੱਕਾ ਕਰਨ ਦੇ ਪੱਤਰ ਵੰਡੇ।

ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ ਦੋ ਸਫ਼ਾਈ ਸੇਵਕਾਂ ਦੀਪਲ ਕੁਮਾਰ ਤੇ ਮੋਨਿਕਾ ਨੂੰ ਸੰਕੇਤਕ ਤੌਰ ਉਤੇ ਪੱਤਰ ਸੌਂਪ ਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਭਲਾਈ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਿਊਂਸਿਪਲ ਕਾਰਪੋਰੇਸ਼ਨ ਨਾਲ ਤਕਰੀਬਨ 3600 ਸਫ਼ਾਈ ਕਰਮਚਾਰੀ/ਸਫ਼ਾਈ ਮਿੱਤਰ ਠੇਕੇ ਉਤੇ ਕੰਮ ਕਰ ਰਹੇ ਹਨ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਮੁਹਿੰਮ ਅੱਜ ਸੰਕੇਤਕ ਤੌਰ ਉਤੇ ਸ਼ੁਰੂ ਕੀਤੀ ਗਈ ਹੈ ਅਤੇ ਬਾਕੀ ਬਚਦੇ ਮੁਲਾਜ਼ਮਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਸੇਵਾਵਾਂ ਪੱਕੀਆਂ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੀਆਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਾਰੇ ਸਫ਼ਾਈ ਕਰਮਚਾਰੀਆਂ ਦੀਆਂ ਸੇਵਾਵਾਂ ਪੱਕੀਆਂ ਕਰਨ ਦਾ ਵਾਅਦਾ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪਰਉਪਕਾਰ ਦੇ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਆਪ ਸਰਕਾਰ ਇਨ੍ਹਾਂ ਮੁਲਾਜ਼ਮਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਹਰੇਕ ਲੋੜੀਂਦਾ ਕਦਮ ਚੁੱਕਿਆ ਜਾਵੇਗਾ।

ਇਸ ਦੌਰਾਨ ਮੁੱਖ ਮੰਤਰੀ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ https://ludhianacity.punjabpolice.gov.in/ਨਵੀਂ ਵੈੱਬਸਾਈਟ ਵੀ ਲਾਂਚ ਕੀਤੀ। ਉਨ੍ਹਾਂ ਕਿਹਾ ਕਿ ਇਸ ਵੈੱਬਸਾਈਟ ਉਤੇ ਲੋਕ ਆਪਣੀਆਂ ਸ਼ਿਕਾਇਤਾਂ ਆਨਲਾਈਨ ਦਰਜ ਕਰਵਾ ਸਕਣਗੇ, ਜਿਸ ਤੋਂ ਬਾਅਦ ਉਹ ਘਰ ਬੈਠੇ-ਬੈਠੇ ਇਨ੍ਹਾਂ ਸ਼ਿਕਾਇਤਾਂ ਉਤੇ ਹੋਈ ਕਾਰਵਾਈ ਉਤੇ ਨਜ਼ਰ ਰੱਖ ਸਕਣਗੇ ਤੇ ਰਿਪੋਰਟ ਹਾਸਲ ਕਰ ਸਕਣਗੇ। ਇਸ ਵੈੱਬਸਾਈਟ ਰਾਹੀਂ ਲੋਕ ਪੀ.ਸੀ.ਸੀ. ਰਿਪੋਰਟ, ਐਫ.ਆਈ.ਆਰ. ਡਾਊਨਲੋਡ, ਸਾਰੇ ਅਧਿਕਾਰੀਆਂ, ਥਾਣਾ ਮੁਖੀਆਂ ਤੇ ਹੋਰਾਂ ਦੇ ਸੰਪਰਕ ਨੰਬਰ ਵੀ ਹਾਸਲ ਕਰ ਸਕਣਗੇ।

ਬਿਲ ਗੇਟਸ ਨੇ PM ਮੋਦੀ ਨੂੰ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ, ਭਾਰਤ ਦੇ ਵਿਕਾਸ ਨੂੰ ਦੱਸਿਆ ਪ੍ਰੇਰਨਾਦਾਇਕ

0

ਭਾਰਤ ਅੱਜ ਆਪਣਾ 76ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ‘ਤੇ ਦੁਨੀਆ ਭਰ ਤੋਂ ਸ਼ੁੱਭਕਾਮਨਾਵਾਂ ਆ ਰਹੀਆਂ ਹਨ। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਭਾਰਤ ਦੇ ਵਿਕਾਸ ਦੀ ਅਗਵਾਈ ਕਰਦੇ ਹੋਏ ਸਿਹਤ ਸੰਭਾਲ ਅਤੇ ਡਿਜੀਟਲ ਤਬਦੀਲੀ ਨੂੰ ਤਰਜੀਹ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਵਧਾਈ ਦਿੱਤੀ ਹੈ।

ਬਿਲ ਗੇਟਸ ਨੇ ਟਵੀਟ ਕੀਤਾ, ‘ਜਿਵੇਂ ਕਿ ਭਾਰਤ ਆਪਣਾ 75ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਵਿਕਾਸ ਦੀ ਅਗਵਾਈ ਕਰਦੇ ਹੋਏ ਸਿਹਤ ਸੰਭਾਲ ਅਤੇ ਡਿਜੀਟਲ ਪਰਿਵਰਤਨ ਨੂੰ ਤਰਜੀਹ ਦੇਣ ਲਈ ਵਧਾਈ ਦਿੰਦਾ ਹਾਂ। ਇਨ੍ਹਾਂ ਖੇਤਰਾਂ ਵਿੱਚ ਭਾਰਤ ਦੀ ਤਰੱਕੀ ਪ੍ਰੇਰਨਾਦਾਇਕ ਹੈ ਅਤੇ ਅਸੀਂ ਇਸ ਯਾਤਰਾ ਵਿੱਚ ਭਾਗੀਦਾਰ ਬਣ ਕੇ ਭਾਗਸ਼ਾਲੀ ਹਾਂ।

ਭਾਰਤੀ-ਅਮਰੀਕੀ ਪੁਲਾੜ ਯਾਤਰੀ ਰਾਜਾ ਚਾਰੀ ਨੇ ਵੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਭਾਰਤ ਨੂੰ 76ਵਾਂ ਸੁਤੰਤਰਤਾ ਦਿਵਸ ਮਨਾਉਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ‘ਭਾਰਤੀ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ, ਮੈਂ ਭਾਰਤੀ ਭਾਈਚਾਰੇ ਨੂੰ ਯਾਦ ਕਰ ਰਿਹਾ ਹਾਂ। ਮੈਂ ਸਪੇਸ ਸਟੇਸ਼ਨ ਤੋਂ ਦੇਖ ਸਕਦਾ ਹਾਂ ਕਿ ਮੇਰੇ ਪ੍ਰਵਾਸੀ ਪਿਤਾ ਦਾ ਘਰ ਹੈਦਰਾਬਾਦ ਕਿਵੇਂ ਚਮਕ ਰਿਹਾ ਹੈ। ਨਾਸਾ ਇੱਕ ਅਜਿਹੀ ਥਾਂ ਹੈ ਜਿੱਥੇ ਭਾਰਤੀ-ਅਮਰੀਕੀ ਹਰ ਰੋਜ਼ ਕੁਝ ਅਜਿਹਾ ਕਰਦੇ ਹਨ ਜਿਸ ਨਾਲ ਫ਼ਰਕ ਪੈਂਦਾ ਹੈ। ਮੈਂ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਵਿੱਚ ਸੁਤੰਤਰਤਾ ਦਿਵਸ ਦੇ ਜਸ਼ਨ ਦੀ ਉਡੀਕ ਕਰ ਰਿਹਾ ਹਾਂ।

ਸ਼ਹੀਦ ਹੋਣ ਤੋਂ 38 ਸਾਲ ਬਾਅਦ ਘਰ ਪਰਤ ਰਹੀ ਫੌਜੀ ਦੀ ਮ੍ਰਿਤਕ ਦੇਹ

0

ਸਿਆਚਿਨ ‘ਚ ਜਾਨ ਗਵਾਉਣ ਵਾਲੇ ਸ਼ਹੀਦ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਦੀ ਮ੍ਰਿਤਕ ਦੇਹ 38 ਸਾਲ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਪਹੁੰਚੇਗੀ। ਉਹ 19 ਕੁਮਾਉਂ ਰੈਜੀਮੈਂਟ ਨਾਲ ਜੁੜੇ ਹੋਏ ਸੀ। 29 ਮਈ 1984 ਨੂੰ ਸਿਆਚਿਨ ਵਿੱਚ ਆਪਰੇਸ਼ਨ ਮੇਘਦੂਤ ਦੌਰਾਨ ਉਹ ਬਰਫ਼ ਦੇ ਤੋਦੇ ਦਾ ਸ਼ਿਕਾਰ ਹੋ ਗਏ। ਉਸ ਸਮੇਂ ਉਨ੍ਹਾਂ ਦਾ ਸ਼ਵ ਨਹੀਂ ਮਿਲਿਆ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਦੀ ਤਲਾਸ਼ ਜਾਰੀ ਸੀ।

13 ਅਗਸਤ ਨੂੰ ਚੰਦਰਸ਼ੇਖਰ ਦੀ ਮ੍ਰਿਤਕ ਦੇਹ ਦੀ ਸੂਚਨਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਮੰਗਲਵਾਰ ਨੂੰ ਉਨ੍ਹਾਂ ਦੀ ਦੇਹ ਨੂੰ ਉਤਰਾਖੰਡ ਦੇ ਹਲਦਵਾਨੀ ਲਿਆਂਦਾ ਜਾਵੇਗਾ, ਜਿੱਥੇ ਫੌਜੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਉੱਤਰਾਖੰਡ ਦੇ ਅਲਮੋੜਾ ਦੇ ਦਵਾਰਹਾਟ ਦੇ ਹਥੀਗੁਰ ਬਿੰਟਾ ਦੇ ਰਹਿਣ ਵਾਲੇ ਚੰਦਰਸ਼ੇਖਰ ਦੀ ਉਮਰ ਉਸ ਸਮੇਂ 28 ਸਾਲ ਸੀ। ਉਹ 15 ਦਸੰਬਰ 1971 ਨੂੰ ਕੁਮਾਉਂ ਰੈਜੀਮੈਂਟ ਸੈਂਟਰ ਰਾਣੀਖੇਤ ਤੋਂ ਭਰਤੀ ਹੋਏ ਸੀ। ਹਰਬੋਲਾ ਦੀ ਸ਼ਹਾਦਤ ਸਮੇਂ ਉਨ੍ਹਾਂ ਦੀ ਵੱਡੀ ਬੇਟੀ ਦੀ ਉਮਰ 8 ਸਾਲ ਅਤੇ ਛੋਟੀ ਬੇਟੀ ਦੀ ਉਮਰ 4 ਸਾਲ ਦੇ ਕਰੀਬ ਸੀ।

1984 ਵਿੱਚ ਸਿਆਚਿਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜਾਈ ਹੋਈ ਸੀ। ਭਾਰਤੀ ਫੌਜ ਨੇ 13 ਅਪ੍ਰੈਲ 1984 ਨੂੰ ਸਿਆਚਿਨ ਗਲੇਸ਼ੀਅਰ ‘ਤੇ ਆਪ੍ਰੇਸ਼ਨ ਮੇਘਦੂਤ ਦੀ ਸ਼ੁਰੂਆਤ ਕੀਤੀ। ਚੰਦਰਸ਼ੇਖਰ ਉਸ ਟੀਮ ਦਾ ਹਿੱਸਾ ਸੀ ਜਿਸ ਨੂੰ ਪੁਆਇੰਟ 5965 ‘ਤੇ ਕਬਜ਼ਾ ਕਰਨ ਲਈ ਭੇਜਿਆ ਗਿਆ ਸੀ। ਇੱਕ 19 ਮੈਂਬਰੀ ਗਸ਼ਤ ਟੀਮ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆਉਣ ਕਾਰਨ ਲਾਪਤਾ ਹੋ ਗਈ ਸੀ। ਬਾਅਦ ਵਿੱਚ 14 ਦੀਆਂ ਲਾਸ਼ਾਂ ਮਿਲੀਆਂ, ਪਰ 5 ਦਾ ਪਤਾ ਨਹੀਂ ਲੱਗ ਸਕਿਆ।

ਹਾਲ ਹੀ ਵਿੱਚ ਜਦੋਂ ਸਿਆਚਿਨ ਗਲੇਸ਼ੀਅਰ ਦੀ ਬਰਫ਼ ਪਿਘਲਣੀ ਸ਼ੁਰੂ ਹੋਈ ਤਾਂ ਇੱਕ ਵਾਰ ਫਿਰ ਗੁਆਚੇ ਸੈਨਿਕਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਕੋਸ਼ਿਸ਼ ਦੌਰਾਨ 13 ਅਗਸਤ ਨੂੰ ਇੱਕ ਹੋਰ ਸਿਪਾਹੀ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਦੀ ਲਾਸ਼ ਗਲੇਸ਼ੀਅਰ ‘ਤੇ ਇੱਕ ਪੁਰਾਣੇ ਬੰਕਰ ਵਿੱਚ ਮਿਲੀ। ਹਰਬੋਲਾ ਦੀ ਪਛਾਣ ਉਸ ਦੇ ਡਿਸਕ ਨੰਬਰ ਤੋਂ ਹੋਈ ਸੀ। ਇਹ ਉਹੀ ਨੰਬਰ ਹੈ ਜੋ ਉਸ ਨੂੰ ਫੌਜ ਨੇ ਦਿੱਤਾ ਹੈ। ਹਰਬੋਲਾ ਦੀ ਡਿਸਕ ‘ਤੇ ਨੰਬਰ (4164584) ਲਿਖਿਆ ਹੋਇਆ ਸੀ।

ਭਿਆਨਕ ਸੜਕ ਹਾਦਸੇ ‘ਚ 5 ਸ਼ਰਧਾਲੂਆਂ ਦੀ ਹੋਈ ਮੌਤ

0

ਰਾਜਸਥਾਨ ਦੇ ਪਾਲੀ ਜ਼ਿਲ੍ਹੇ ‘ਚ ਦੇਰ ਰਾਤ ਇਕ ਬੇਕਾਬੂ ਟਰਾਲੇ ਨੇ ਸੜਕ ਕਿਨਾਰੇ ਲੰਗਰ ਵੱਲ ਜਾ ਰਹੇ ਸ਼ਰਧਾਲੂਆਂ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। 4 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜੋਧਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਟਰਾਲਾ ਚਾਲਕ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ।

ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਨੇ ਜ਼ਖਮੀਆਂ ਨੂੰ ਰੋਹਟ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜੋਧਪੁਰ ਰੈਫਰ ਕਰ ਦਿੱਤਾ ਗਿਆ। ਪਾਲੀ ਜ਼ਿਲੇ ਦੇ ਰੋਹਟ ਥਾਣਾ ਖੇਤਰ ‘ਚ ਬੰਦਈ ਪੁਲੀਆ-ਦਲਪਤਗੜ੍ਹ ਵਿਚਾਲੇ ਰਾਮਦੇਵਰਾ ‘ਤੇ ਸ਼ਰਧਾਲੂਆਂ ਲਈ ਲੰਗਰ ਦਾ ਆਯੋਜਨ ਕੀਤਾ ਗਿਆ ਸੀ। ਰਾਤ ਕਰੀਬ ਇੱਕ ਵਜੇ ਭੀਲਵਾੜਾ ਦੇ ਲੋਕਾਂ ਦਾ ਇੱਕ ਟੋਲਾ ਰਾਮਦੇਵਰਾ ਵੱਲ ਜਾਂਦੇ ਹੋਏ ਇੱਥੇ ਰੁਕਿਆ।

ਹਰ ਕੋਈ ਸੜਕ ਦੇ ਕਿਨਾਰੇ ਬਣੇ ਤੰਬੂ ਵੱਲ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਨਾਲ ਆਇਆ ਟਰਾਲਾ ਲੋਕਾਂ ਨੂੰ ਲਤਾੜਦਾ ਹੋਇਆ ਅੱਗੇ ਨਿਕਲ ਗਿਆ। ਇਸ ‘ਚ ਭੀਲਵਾੜਾ ਦੇ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 6 ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ‘ਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

ਪੰਜਾਬੀ ਸਿਤਾਰਿਆਂ ਨੇ ਇਸ ਤਰ੍ਹਾਂ ਦਿੱਤੀ ਆਜ਼ਾਦੀ ਦਿਹਾੜੇ ਦੀ ਵਧਾਈ

0

ਅੱਜ ਦੇਸ਼ ਭਰ ’ਚ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪੂਰਾ ਦੇਸ਼ ਇਸ ਆਜ਼ਾਦੀ ਦਿਹਾੜੇ ਨੂੰ ਧੂਮਧਾਮ ਨਾਲ ਮਨਾ ਰਿਹਾ ਹੈ। ਹਰ ਕੋਈ ਅਜ਼ਾਦੀ ਦਿਵਸ ਦੀ ਆਪਣੇ- ਆਪਣੇ ਤਰੀਕੇ ਨਾਲ ਵਧਾਈ ਦੇ ਰਿਹਾ ਹੈ। ਜਿਥੇ ਇਸ ਮੌਕੇ ਰਾਜਨੀਤਕ ਤੇ ਬਾਲੀਵੁੱਡ ਸਿਤਾਰੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦੇ ਰਹੇ ਹਨ, ਉਥੇ ਪੰਜਾਬੀ ਸਿਤਾਰੇ ਵੀ ਪਿੱਛੇ ਨਹੀਂ ਹਨ। ਪੰਜਾਬੀ ਕਲਾਕਾਰ ਕੁਝ ਇਸ ਤਰੀਕੇ ਨਾਲ ਆਪਣੇ ਚਾਹੁਣ ਵਾਲਿਆਂ ਨੂੰ ਵਧਾਈਆਂ ਦੇ ਰਹੇ ਹਨ–

ਗਾਇਕ ਗੁਰਦਾਸ ਮਾਨ ਨੇ ਤਿਰੰਗੇ ਝੰਡੇ ਦੀ ਤਸਵੀਰਾਂ ਸਾਂਝੀਆਂ ਕਰਦਿਆਂ ਇੰਸਟਾਗ੍ਰਾਮ ’ਤੇ ਆਜ਼ਾਦੀ ਦਿਹਾੜਾ ਮੁਬਾਰਕ ਲਿਖਿਆ ਹੈ।

ਗੁਰਪ੍ਰੀਤ ਘੁੱਗੀ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਖੜ੍ਹੇ ਨਜ਼ਰ ਆ ਰਹੇ ਹਨ। ਜਿਸ ‘ਚ ਲਿਖਿਆ ਹੈ ਆਜ਼ਾਦੀ ਦਿਹਾੜਾ ਮੁਬਾਰਕ ਹੋਵੇ।

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸ਼ਿਕਾਗੋ ਵਿਖੇ ਭਾਰਤੀਆਂ ਨਾਲ ਆਜ਼ਾਦੀ ਦਿਹਾੜਾ ਮਨਾਇਆ। ਗੁਰੂ ਰੰਧਾਵਾ ਨੇ ਸ਼ਿਕਾਗੋ ਵਿਖੇ ਆਜ਼ਾਦੀ ਦਿਹਾੜਾ ਮਨਾਉਣ ਦੀ ਇਕ ਤਸਵੀਰ ਤੇ ਵੀਡੀਓ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਇੰਸਟਾਗ੍ਰਾਮ ’ਤੇ ਆਪਣੇ ਘਰ ਵਿਖੇ ਤਿਰੰਗਾ ਲਗਾਉਂਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਦੇ ਪਿੱਛੇ ਬੀ ਪਰਾਕ ਦਾ ਮਸ਼ਹੂਰ ਗੀਤ ‘ਤੇਰੀ ਮਿੱਟੀ’ ਸੁਣਾਈ ਦੇ ਰਿਹਾ ਹੈ।

ਗਾਇਕਾ ਨੇਹਾ ਕੱਕੜ ਨੇ ‘ਇੰਡੀਅਨ ਆਈਡਲ’ ਦੇ ਸੈੱਟ ਤੋਂ ਤਿਰੰਗੇ ਝੰਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਦੀ ਕੈਪਸ਼ਨ ’ਚ ਉਸ ਨੇ ‘ਏ ਵਤਨ, ਵਤਨ ਮੇਰੇ ਆਬਾਦ ਰਹੇ ਤੂੰ’ ਲਿਖਦਿਆਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ।

ਗਾਇਕ ਮੀਕਾ ਸਿੰਘ ਨੇ ਆਪਣੇ ਘਰ ਦੀ ਬਾਲਕਨੀ ’ਚ ਲੱਗੇ ਤਿਰੰਗੇ ਝੰਡੇ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਬੈਕਗਰਾਊਂਡ ’ਚ ਦਲੇਰ ਮਹਿੰਦੀ ਦਾ ਗੀਤ ‘ਰੰਗ ਦੇ ਬਸੰਤੀ’ ਸੁਣਾਈ ਦੇ ਰਿਹਾ ਹੈ।

ਗਾਇਕ ਮਾਸਟਰ ਸਲੀਮ ਨੇ ਇੰਸਟਾ ’ਤੇ ਆਜ਼ਾਦੀ ਦਿਹਾੜੇ ਦੀ ਤਸਵੀਰ ਪੋਸਟ ਕੀਤੀ ਹੈ ਤੇ ਨਾਲ ਹੀ ਹਾਈ ਫਾਈਵ ਤੇ ਦਿਲ ਵਾਲੀ ਇਮੋਜੀ ਵੀ ਕੈਪਸ਼ਨ ’ਚ ਸਾਂਝੀ ਕੀਤੀ।

 

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਨਵਾਂਸ਼ਹਿਰ ‘ਚ ਲਹਿਰਾਇਆ ਤਿਰੰਗਾ

0

ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ’ਚ ਜਸ਼ਨ ਦਾ ਮਾਹੌਲ ਹੈ। ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਪੰਜਾਬ ‘ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ ਨਵਾਂਸ਼ਹਿਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਤਿਰੰਗਾ ਝੰਡਾ ਲਹਿਰਾਇਆ।

ਇਸ ਦੌਰਾਨ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ।