ਚੰਡੀਗੜ੍ਹ, 12 ਨਵੰਬਰ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਪੂਰੇ ਪੰਜਾਬ ਸੂਬੇ ‘ਚ 1000 ਹੋਰ ਦਿਹਾਤੀ ਖੇਡ ਮੈਦਾਨਾਂ (Playgrounds) ਦਾ ਉਦਘਾਟਨ ਕਰ ਕੇ ਜਨਤਾ ਨੂੰ ਸਮਰਪਿਤ ਕੀਤਾ ਹੈ ।
ਟੀਚੇ ਮਿਥੇ ਵਿਚੋਂ ਕਿੰਨੇ ਖੇਡ ਮੈਦਾਨਾਂ ਦਾ ਹੋ ਚੁੱਕਿਐ ਉਦਘਾਟਨ
ਇਸ ਦੇ ਨਾਲ ਹੀ 3,100 ਮੈਦਾਨਾਂ ਦੇ ਮਿਥੇ ਟੀਚੇ ‘ਚੋਂ ਹੁਣ ਤੱਕ 1,764 ਮੈਦਾਨਾਂ ਦਾ ਉਦਘਾਟਨ ਹੋ ਚੁੱਕਾ ਹੈ । ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਾਹਪੁਰ ਵਿਚ ਆਾਯੋਜਿਤ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਨੂੰ ਆਉਣ 4 ਵਾਲੇ ਸਮੇਂ ‘ਚ ਅੰਤਰਰਾਸ਼ਟਰੀ ਖਿਡਾਰੀਆਂ ਦਾ ਕੇਂਦਰ ਬਣਾਇਆ ਜਾਵੇਗਾ ।
ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਦਿੱਤੀ ਜਾ ਰਹੀ ਹੈ ਪਹਿਲ : ਮੁੱਖ ਮੰਤਰੀ
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਊਰਜਾ ਨੂੰ ਹਾਂਪੱਖੀ ਦਿਸ਼ਾ ਦੇਣ ਲਈ ਸਰਕਾਰ ਖੇਡਾਂ ਨੂੰ ਪਹਿਲ ਦੇ ਰਹੀ ਹੈ । ਇਨ੍ਹਾਂ ਮੈਦਾਨਾਂ ‘ਚ ਫੁੱਟਬਾਲ, ਹਾਕੀ, ਵਾਲੀਬਾਲ ਅਤੇ ਕ੍ਰਿਕਟ ਦੀਆਂ ਸਹੂਲਤਾਂ ਦੇ ਨਾਲ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਮੈਦਾਨਾਂ ‘ਚ ਚੇਨ ਲਿੰਕ ਫੈਂਸਿੰਗ, ਵਾਕਿੰਗ ਟ੍ਰੈਕ, ਹਾਈ ਮਾਸਟ ਲਾਈਟਾਂ, ਵੱਖ-ਵੱਖ ਬਾਥਰੂਮ, ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ । ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਫੁੱਟਬਾਲ ਅਤੇ ਵਾਲੀਬਾਲ ਦੇ ਕੋਚ ਵੀ ਤਾਇਨਾਤ ਕੀਤੇ ਜਾਣਗੇ ।









