Home Blog Page 1935

ਵੱਡੇ ਪੱਧਰ ‘ਤੇ ਹੋਣੀ ਸੀ ਗਊਆਂ ਦੀ ਤਸਕਰੀ, 2 ਤਸਕਰ ਗਊਆਂ ਦੇ ਭਰੇ ਟਰੱਕ ਨਾਲ ਕੀਤੇ ਗ੍ਰਿਫਤਾਰ

0

ਕੋਟਕਪੂਰਾ : ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਗਊ ਸੇਵਕਾਂ ਦੀ ਮਦਦ ਨਾਲ ਪੁਲਿਸ ਨੇ ਗਊਆਂ ਦਾ ਭਰਿਆ ਇਕ ਟਰੱਕ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਤਿੰਨ-ਚਾਰ ਤਸਕਰ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜਣ ’ਚ ਕਾਮਯਾਬ ਹੋ ਗਏ।

ਗਊ ਰਕਸ਼ਾ ਦਲ ਪੰਜਾਬ ਦੇ ਜਨਰਲ ਸਕੱਤਰ ਬਾਬਾ ਗਰੀਬ ਦਾਸ ਨੇ ਦੱਸਿਆ ਕਿ ਗੁਪਤਾ ਸੂਚਨਾ ਮਿਲੀ ਸੀ ਕਿ ਬਠਿੰਡਾ ਵਾਲੇ ਪਾਸਿਓਂ ਇਕ ਟਰੱਕ ’ਚ ਲੱਦ ਕੇ ਗਊਆਂ ਜੰਮੂ-ਕਸ਼ਮੀਰ ਲਿਜਾਈਆਂ ਜਾ ਰਹੀਆਂ ਹਨ। ਟਰੱਕ ਨੂੰ ਨਾਕਿਆਂ ਤੋਂ ਬਚਾਉਣ ਲਈ ਇਕ ਸਵਿਫਟ ਕਾਰ ਟਰੱਕ ਤੋਂ ਅੱਗੇ-ਅਗੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਨੂੰ ਗਊ ਸੇਵਕਾਂ ਨੇ ਉਕਤ ਕਾਰ ਨੂੰ ਰੋਕਿਆ ਤਾਂ ਉਸ ’ਚ ਸਵਾਰ ਤਿੰਨ-ਚਾਰ ਗਊ ਤਸਕਰ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜ ਗਏ।

ਹਾਲਾਂਕਿ ਕਾਰ ਦਾ ਡਰਾਈਵਰ ਗਿ੍ਰਫ਼ਤਾਰ ਕਰ ਲਿਆ ਗਿਆ। ਸੂਚਨਾ ਦਿੱਤੇ ਜਾਣ ’ਤੇ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਇਸ ਤੋਂ ਬਾਅਦ ਟਰੱਕ ਵੀ ਰੋਕ ਲਿਆ ਗਿਆ। ਟਰੱਕ ’ਚੋਂ 18 ਗਊਆਂ ਤੇ ਢੱਠੇ ਬਰਾਮਦ ਕੀਤੇ ਗਏ। ਪੁਲਿਸ ਨੇ ਗਊਆਂ ਬਾਬਾ ਮਲਕੀਤ ਦਾਸ ਦੀ ਗਊਸ਼ਾਲਾ ਭੇਜ ਕੇ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

SHO ਮਨੋਜ ਕੁਮਾਰ, ਏਐੱਸਆਈ ਸੁਖਜੀਤ ਸਿੰਘ ਨੇ ਦੱਸਿਆ ਕਿ ਗਊ ਤਸਕਰੀ ਮਾਮਲੇ ’ਚ ਕਾਰ ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

ਕਾਂਗਰਸ ਦੀ ‘ਭਾਰਤ ਜੋੜੋ ਨਿਆ ਯਾਤਰਾ ਮਨੀਪੁਰ ਤੋਂ ਹੋਵੇਗੀ ਸ਼ੁਰੂ, ਸਰਕਾਰ ਨੇ ਦਿੱਤੀ ਇਜਾਜ਼ਤ

0

ਕਾਂਗਰਸ ਦੀ 66 ਦਿਨਾਂ ਲੰਬੀ ਭਾਰਤ ਜੋੜੋ ਨਿਆ ਯਾਤਰਾ ਨੂੰ ਆਖਰਕਾਰ ਮਣੀਪੁਰ ਤੋਂ ਕੱਢਣ ਦੀ ਇਜਾਜ਼ਤ ਮਿਲ ਗਈ ਹੈ। ਹਾਲਾਂਕਿ ਇਜਾਜ਼ਤ ਮਿਲਣ ਤੋਂ ਕੁਝ ਘੰਟੇ ਪਹਿਲਾਂ ਹੀ ਕਾਂਗਰਸ ਨੇ ਮਨੀਪੁਰ ਸਰਕਾਰ ‘ਤੇ ਮਨਜ਼ੂਰੀ ਨਾ ਦੇਣ ਦੇ ਗੰਭੀਰ ਦੋਸ਼ ਲਾਏ ਸਨ। ਇਹ ਵੀ ਕਿਹਾ ਗਿਆ ਸੀ ਕਿ ਅੱਠ ਦਿਨ ਪਹਿਲਾਂ ਰਾਜ ਸਰਕਾਰ ਤੋਂ ਯਾਤਰਾ ਦੀ ਇਜਾਜ਼ਤ ਮੰਗੀ ਗਈ ਸੀ, ਪਰ ਕੋਈ ਜਵਾਬ ਨਹੀਂ ਦਿੱਤਾ ਗਿਆ ।
ਇਸ ਦੌਰਾਨ ਮਣੀਪੁਰ ਸਰਕਾਰ ਨੇ ਸ਼ਰਤਾਂ ਦੇ ਨਾਲ ਕਾਂਗਰਸ ਨੂੰ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ। ਜਿਸ ਵਿੱਚ ਹਾਜ਼ਰ ਹੋਣ ਵਾਲੇ ਵਿਅਕਤੀਆਂ ਦੀ ਨਿਰਧਾਰਤ ਸੰਖਿਆ ਸਮੇਤ ਹਰੇਕ ਦੇ ਨਾਵਾਂ ਦੀ ਸੂਚੀ ਪਹਿਲਾਂ ਤੋਂ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਅਤੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਬੁੱਧਵਾਰ ਨੂੰ ਗੱਲਬਾਤ ਕਰਦੇ ਹੋਏ ਪਾਰਟੀ ਦੀ 14 ਜਨਵਰੀ ਤੋਂ ਮਣੀਪੁਰ ਤੋਂ ਸ਼ੁਰੂ ਹੋ ਰਹੀ ਭਾਰਤ ਜੋੜੋ ਨਿਆਯਾ ਯਾਤਰਾ ਨਾਲ ਸਬੰਧਤ ਵੈੱਬਸਾਈਟ ਜਾਰੀ ਕੀਤੀ।

ਇਹ ਵੀ ਦੱਸਿਆ ਕਿ ਯਾਤਰਾ ਨਾਲ ਸਬੰਧਤ ਹਰ ਗਤੀਵਿਧੀ ਅਤੇ ਪ੍ਰੋਗਰਾਮ ਦਾ ਵੇਰਵਾ ਇਸ ਵੈੱਬਸਾਈਟ ‘ਤੇ ਮੌਜੂਦ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਯਾਤਰਾ ਅਤੇ ਨਿਆ ਯੋਧਾ ਮੁਹਿੰਮ ਨਾਲ ਸਬੰਧਤ ਪੈਂਫਲੈਟ ਵੀ ਲਾਂਚ ਕੀਤਾ।

ਬਠਿੰਡਾ ‘ਚ ਹੈਰੀ ਮੌੜ ਦੇ ਘਰ NIA ਦੀ ਰੇਡ

0

NIA ਨੇ ਅੱਜ ਸਵੇਰੇ-ਸਵੇਰੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਪੰਜਾਬ ‘ਚ NIA ਨੇ ਬ.ਦਮਾ.ਸ਼ ਹੈਰੀ ਮੌੜ ਦੇ ਘਰ ਛਾਪਾ ਮਾਰਿਆ। ਟੀਮਾਂ ਸਵੇਰੇ ਕਰੀਬ 5 ਵਜੇ ਹੈਰੀ ਮੌੜ ਦੇ ਘਰ ਪਹੁੰਚੀਆਂ। ਕਾਫੀ ਦੇਰ ਤੱਕ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਤੋਂ ਬਾਅਦ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਬ.ਦਮਾ.ਸ਼ ਇਸ ਸਮੇਂ ਜੇਲ੍ਹ ਵਿੱਚ ਹੈ।

ਦੱਸ ਦੇਈਏ ਕਿ ਹੈਰੀ ਮੌੜ ਦਾ ਨਾਂ ਕਈ ਗੰਭੀਰ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਰਿਹਾ ਹੈ। NIA ਦੀ ਟੀਮ ਸਵੇਰੇ 5 ਵਜੇ ਉਸ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਹੈਰੀ ਮੌੜ ਦੇ ਘਰ ਪਹੁੰਚ ਗਈ ਅਤੇ ਘਰ ਨੂੰ ਘੇਰ ਲਿਆ। ਟੀਮ ਨੇ ਘਰ ਦੀ ਤਲਾਸ਼ੀ ਲਈ, ਪਰਿਵਾਰਕ ਮੈਂਬਰਾਂ ਤੋਂ ਕਈ ਸਵਾਲ ਪੁੱਛੇ ਅਤੇ ਘਰ ਨੂੰ ਸੀਲ ਕਰ ਦਿੱਤਾ। NIA ਨੇ ਘਰ ਦੇ ਬਾਹਰ ਸੀਲ ‘ਤੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ।

ਇਸ ਦੇ ਨਾਲ ਹੀ ਇੱਕ ਟੀਮ ਫ਼ਿਰੋਜ਼ਪੁਰ ਵੀ ਪਹੁੰਚ ਗਈ ਹੈ। ਇੱਥੇ ਦੋ ਘਰਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। NIA ਨੇ ਕੁਝ ਦਿਨ ਪਹਿਲਾਂ ਵੀ ਹੈਰੀ ਮੌੜ ਦੇ ਘਰ ਵੀ ਛਾਪਾ ਮਾਰਿਆ ਸੀ। ਪੰਜਾਬ ਦੀ ਜੇਲ੍ਹ ਵਿੱਚ ਬੰਦ ਬ.ਦਮਾ.ਸ਼ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣ ਵਾਲਾ ਹੈ। ਉਹ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ।

ਹਰਿਆਣਾ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਦੇ ਘਰਾਂ ‘ਚ NIA ਦੀ ਰੇਡ

0

ਅੱਜ ਵੀਰਵਾਰ ਸਵੇਰੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਅੰਕਿਤ ਸੇਰਸਾ ਅਤੇ ਪ੍ਰਿਅਵਰਤ ਫੌਜੀ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ।

ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੋਨੀਪਤ ਦੇ ਪਿੰਡ ਸੇਰਸਾ ਦਾ ਵਸਨੀਕ ਹੈ, ਜਦਕਿ ਪ੍ਰਿਅਵਰਤ ਫ਼ੌਜੀ ਪਿੰਡ ਗੜ੍ਹੀ ਸਿਸਾਣਾ ਦਾ ਰਹਿਣ ਵਾਲਾ ਹੈ। NIA ਦੀ ਟੀਮ ਸਵੇਰੇ 5 ਵਜੇ ਦੋਹਾਂ ਦੇ ਘਰ ਪਹੁੰਚੀ।

ਐਨਆਈਏ ਅਧਿਕਾਰੀਆਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਦੋਵਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ। ਇਸ ਤੋਂ ਪਹਿਲਾਂ ਵੀ NIA ਨੇ ਦੋਵਾਂ ਦੇ ਘਰਾਂ ‘ਤੇ ਤਿੰਨ ਵਾਰ ਛਾਪੇਮਾਰੀ ਕੀਤੀ ਸੀ। ਇਸ ਤੋਂ ਇਲਾਵਾ ਸਥਾਨਕ ਪੁਲਿਸ ਵੀ ਇਨ੍ਹਾਂ ਪਿੰਡਾਂ ਵਿੱਚ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ।

HDFC ਸਮੇਤ ਇਨ੍ਹਾਂ ਬੈਂਕਾਂ ਨੇ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਜਾਣੋ ਨਵੇਂ ਰੂਲਸ

0

HDFC ਬੈਂਕ ਨੇ ਰੇਲਗੀਆ ਤੇ ਮਿਲੇਨੀਆ ਕ੍ਰੈਡਿਟ ਕਾਰਡ ਦੇ ਨਿਯਮ ਵਿਚ ਬਦਲਾਅ ਕੀਤਾ ਹੈ। 1 ਦਸੰਬਰ 2023 ਤੋਂ ਰੇਗਲੀਆ ਕਾਰਡ ਦੇ ਲਈ ਲਾਊਂਜ ਅਕਸੈਸ ਦੇ ਨਿਯਮ ਵਿਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ ਮੁਤਾਬਕ ਲਾਊਂਜ ਅਕਸੈਸ ਪ੍ਰੋਗਰਾਮ ਕ੍ਰੈਡਿਟ ਕਾਰਡ ਦੇ ਖਰਚ ‘ਤੇ ਬੇਸਡ ਹੋਵੇਗਾ। ਇਕ ਕੈਲੰਡਰ ਤਿਮਾਹੀ ਵਿਚ ਇਕ ਲੱਖ ਤੋਂ ਵੱਧ ਖਰਚ ਕਰਨ ‘ਤੇ ਤੁਹਾਨੂੰ ਦੋ ਲਾਊਂਜ ਅਕਸੈਸ ਵਾਊਚਰ ਮਿਲ ਸਕਣਗੇ।ਇਸੇ ਤਰ੍ਹਾਂ HDFC ਮਿਲੇਨੀਆ ਕਾਰਡ ‘ਤੇ ਹਰ ਤਿਮਾਹੀ ਵਿਚ 1 ਲੱਖ ਦਾ ਖਰਚ ਕਰਨ ‘ਤੇ ਤੁਹਾਨੂੰ ਇਕ ਲਾਊਂਜ ਅਕਸੈਸ ਮਿਲੇਗਾ।

SBI ਕਾਰਡ ਮੁਤਾਬਕ 1 ਜਨਵਰੀ 2024 ਤੋਂ ਤੁਹਾਡੇ ਪੇਟੀਐੱਮ ਐੱਸਬੀਆਈ ਕ੍ਰੈਡਿਟ ਕਾਰਡ ‘ਤੇ ਕਿਰਾਇਆ ਭੁਗਤਾਨ ਲੈਣ-ਦੇਣ ਲਈ ਕੈਸ਼ਬੈਕ ਬੰਦ ਕਰ ਦਿੱਤਾ ਗਿਆ ਹੈ। 1 ਨਵੰਬਰ 2023 ਤੋਂ ਸਿੰਪਲੀਕਲਿੱਕ ਐਡਵਾਂਟੇਜ ਐੱਸਬੀਆਈ ਕਾਰਡ ਦਾ ਇਜੀਡਾਇਨਰ ਆਨਲਾਈਨ ਖਰੀਦਦਾਰੀ ਲਈ 10X ਰਿਵਾਰਡ ਪੁਆਇੰਟ ਹੁਣ 5X ਰਿਵਾਰਡ ਪੁਆਇੰਟ ਹੋਵੇਗਾ।

ਅਪੋਲੋ 24X7, ਬੁਕਮਾਇਸ਼ੋ, ਕਲੀਅਰਟ੍ਰਿਪ, ਡੋਮਿਨੋਜ, ਮਿੰਤਰਾ, ਨੇਟਮੇਡਸ ਤੇ ਯਾਤਰਾ ‘ਤੇ ਕੀਤੀ ਗਈ ਆਨਲਾਈਨ ਖਰੀਦਦਾਰੀ ਲਈ ਤੁਹਾਡੇ ਕਾਰਡ ‘ਚ 10X ਰਿਵਾਰਡ ਪੁਆਇੰਟ ਜੋੜੇ ਜਾਣਗੇ।

ਐਕਸਿਸ ਬੈਂਕ ਨੇ ਵੀ ਕ੍ਰੈਡਿਟ ਕਾਰਡਧਾਰਕਾਂ ਲਈ ਕੁਝ ਅਹਿਮ ਬਦਲਾਅ ਕੀਤੇ ਹਨ।ਐਕਸਿਸ ਬੈਂਕ ਨੇ ਮੈਗਨਸ ਕ੍ਰੈਡਿਟ ਕਾਰਡ ਦੀ ਐਨੂਅਲ ਫੀਸ ਅਤੇ ਜੁਆਇਨਿੰਗ ਗਿਫਟ ਵਿਚ ਬਦਲਾਅ ਕੀਤਾ ਹੈ। ਬੈਂਕ ਨੇ ਐਕਸਿਸ ਬੈਂਕ ਰਿਜ਼ਰਵ ਕ੍ਰੈਡਿਟ ਕਾਰਡ ਦੇ ਨਿਯਮ ਤੇ ਸ਼ਰਤਾਂ ਵਿਚ ਵੀ ਬਦਲਾਅ ਕੀਤਾ ਹੈ।

ICICI ਬੈਂਕ ਵੱਲੋਂ ਕ੍ਰੈਡਿਟ ਕਾਰਡਧਾਰਕਾਂ ਲਈ ਜਲਦ ਏਅਰਪੋਰਟ ਲਾਊਂਜ ਅਕਸੈਸ ਤੇ ਕਾਰਡਾਂ ਦੇ ਰਿਵਾਰਡ ਪੁਆਇੰਟ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਲਾਗੂ ਕੀਤਾ ਜਾਣ ਵਾਲਾ ਹੈ। ਆਈਸੀਆਈਸੀਆਈ ਬੈਂਕ ਦੀ ਵੈੱਬਸਾਈਟ ਮੁਤਾਬਕ 1 ਅਪ੍ਰੈਲ 2024 ਤੋਂ ਤੁਸੀਂ ਪਿਛਲੀ ਕੈਲੰਡਰ ਤਿਮਾਹੀ ਵਿਚ 35000 ਰੁਪਏ ਖਰਚ ਕਰਕੇ ਏਅਰਪੋਰਟ ਲਾਊਂਜ ਦਾ ਐਕਸਿਸ ਲੈ ਸਕਦੇ ਹਨ। ਪਿਛਲੇ ਕੈਲੰਡਰ ਤਿਮਾਹੀ ਵਿਚ ਕੀਤਾ ਗਿਆ ਖਰਚ ਅਗਲੀ ਕੈਲੰਡਰ ਤਿਮਾਹੀ ਲਈ ਅਕਸੈਸ ਨੂੰ ਅਨਲਾਕ ਕਰ ਦੇਵੇਗਾ।

CM ਮਾਨ ਅੱਜ ਪਹੁੰਚਣਗੇ ਜਲੰਧਰ, ‘ਧੀਆਂ ਦੀ ਲੋਹੜੀ’ ਪ੍ਰੋਗਰਾਮ ‘ਚ ਕਰਨਗੇ ਸ਼ਿਰਕਤ

0

ਪੰਜਾਬ ਦੇ CM ਭਗਵੰਤ ਮਾਨ ਅੱਜ ਜਲੰਧਰ ਪਹੁੰਚਣਗੇ। ਇਸ ਦੌਰਾਨ ਮੁੱਖ ਮੰਤਰੀ ਜਲੰਧਰ ਦੇ ਮਾਡਲ ਟਾਊਨ ਸਥਿਤ ਦਯਾਨੰਦ ਮਾਡਲ ਸਕੂਲ ‘ਚ ਆਯੋਜਿਤ ‘ਧੀਆਂ ਦੀ ਲੋਹੜੀ’ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਸਕੂਲ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਹੈ। ਡੀਏਪੀ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਅਰਵਿੰਦ ਘਈ ਵੀ ਹਾਜ਼ਰ ਹੋਣਗੇ।

ਦਯਾਨੰਦ ਮਾਡਲ ਸਕੂਲ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਨੇ ਦੱਸਿਆ- ਸਕੂਲ ਦੇ ਵਿਹੜੇ ਵਿੱਚ ‘ਧੀਆਂ ਦੀ ਲੋਹੜੀ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਭਗਵੰਤ ਮਾਨ ਪਹੁੰਚ ਰਹੇ ਹਨ। ਪ੍ਰੋਗਰਾਮ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਨੂੰ ਸੀਐਮ ਦੇ ਆਉਣ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਤੁਰੰਤ ਪੂਰੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ। ਪੁਲਿਸ ਨੇ ਪ੍ਰੋਗਰਾਮ ਵਾਲੀ ਥਾਂ ਦੇ ਆਲੇ-ਦੁਆਲੇ ਨਾਕਾਬੰਦੀ ਕਰ ਦਿੱਤੀ ਹੈ। ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ।

 

 

ਮਾਨਸਾ ‘ਚ 2 ਬਜ਼ੁਰਗਾਂ ਦਾ ਤੇਜ਼ਧਾਰ ਹਥਿ.ਆਰਾਂ ਨਾਲ ਕੀਤਾ ਕਤ.ਲ

0

ਮਾਨਸਾ ‘ਚ 2 ਬਜ਼ੁਰਗਾਂ ਦਾ ਕਤਲ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਪਿੰਡ ਅਹਿਮਦਪੁਰ ‘ਚ ਇੱਕ ਬਜ਼ੁਰਗ ਔਰਤ ਤੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ।

ਇਹ ਦੋਨੋਂ ਬਜ਼ੁਰਗ ਗੁਆਂਢੀ ਸਨ ਤੇ ਰਿਸ਼ਤੇ ‘ਚ ਦਿਉਰ ਭਰਜਾਈ ਸਨ। ਫਿਲਹਾਲ ਇਸ ਮਾਮਲੇ ਚ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਜੰਗੀਰ ਸਿੰਘ (62) ਅਤੇ ਰਣਜੀਤ ਕੌਰ (60) ਵਾਸੀ ਅਹਿਮਦਪੁਰ ਗੁਆਂਢੀ ਸਨ ਅਤੇ ਰਿਸ਼ਤੇ ‘ਚ ਦਿਉਰ ਭਰਜਾਈ ਸਨ। ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਪਰ ਅਜੇ ਤੱਕ ਮਾਮਲੇ ‘ਚ ਕੁਝ ਪਤਾ ਨਹੀਂ ਚੱਲਿਆ ਕਿ ਇਹ ਕਤਲ ਕਿਉਂ ਕੀਤਾ ਗਿਆ ਹੈ। ਫਿਲਹਾਲ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਮਾਮਲੇ ਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਲੰਧਰ ‘ਚ ਸਬ-ਇੰਸਪੈਕਟਰ ਦੀ ਗੋ.ਲੀ ਲੱਗਣ ਨਾਲ ਹੋਈ ਮੌ.ਤ

0

ਜਲੰਧਰ ‘ਚ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗ ਜਾਣ ਨਾਲ ਮੌ.ਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਥਾਣਾ-2 ਤਹਿਤ ਆਉਂਦੇ ਦਿਹਾਤੀ ਸੀਆਈਏ ਸਟਾਫ ਪੁਲਿਸ ਦੇ ਦਫ਼ਤਰ ਦੇ ਬਾਹਰ ਬਣੀ ਪਾਰਕਿੰਗ ਵਿਚ ਕਾਰ ’ਚ ਬੈਠੇ ਸਬ-ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਭੋਗਪੁਰ ਦੇ ਭੁਪਿੰਦਰ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਸਬ-ਇੰਸਪੈਕਟਰ ਸੀਆਈਏ ਸਟਾਫ ਦੀ ਪਾਰਕਿੰਗ ’ਚ ਗੱਡੀ ’ਚ ਬੈਠ ਕੇ ਸਰਕਾਰੀ ਪਿਸਤੌਲ ਸਾਫ ਕਰ ਰਿਹਾ ਸੀ ਤੇ ਇਸ ਦੌਰਾਨ ਅਚਾਨਕ ਚੱਲੀ ਗੋਲੀ ਉਸ ਦੇ ਸਿਰ ’ਚ ਲੱਗੀ।

ਇਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸਬ-ਇੰਸਪੈਕਟਰ ਭੁਪਿੰਦਰ ਸਿੰਘ ਸੀਆਈਏ ਦਿਹਾਤੀ ’ਚ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਨ। ਥਾਣਾ-2 ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਕਾਰ ਤੇ ਸਰਕਾਰੀ ਪਿਸਤੌਲ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ।

ਟਰਾਂਸਪੋਰਟ ਮੰਤਰੀ ਨੇ ਵਾਹਨਾਂ ਚਾਲਕਾਂ ਨੂੰ ਦਿੱਤੀ ਚਿਤਾਵਨੀ, ਨਾ ਦਿੱਤਾ ਧਿਆਨ ਤਾਂ ਹੋ ਸਕਦਾ ਹੈ ਭਾਰੀ ਜੁਰਮਾਨਾ

0

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਲੋਕਾਂ ਨੂੰ ਆਪਣੇ ਵਾਹਨਾਂ ‘ਤੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਗਵਾੳੇੁਣ ਦੀ ਅਪੀਲ ਕੀਤੀ ਹੈ। ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਨੋਟੀਫਿਕੇਸ਼ਨ ਅਨੁਸਾਰ ਵਾਹਨਾਂ ‘ਤੇ ਹਾਈ ਸਕਿਉਰਿਟੀ ਨੰਬਰ ਪਲੇਟ (ਐਚ.ਐਸ.ਆਰ.ਪੀ) ਲਗਵਾੳੇੁਣ ਲਾਜ਼ਮੀ ਹੈ।

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤਹਿਤ ਹੀ ਪੰਜਾਬ ਰਾਜ ਵਿਚ ਵੀ ਹਾਈ ਸਕਿਉਰਿਟੀ ਨੰਬਰ ਪਲੇਟ ਸਾਰੇ ਵਾਹਨਾਂ ਲਈ ਲਾਜ਼ਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਚਲਾਨ ਦੇ ਨਾਲ-ਨਾਲ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਾਉਣ ਸਬੰਧੀ ਵੱਖਰੇ ਸੈਂਟਰ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ ਘਰ ਵਿੱਚ ਜਾ ਕੇ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ ਜਿਸ ਦਾ ਲੋਕ ਲਾਭ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਨੂੰ ਹਾਈ ਸਕਿਉਰਿਟੀ ਨੰਬਰ ਪਲੇਟ ਲੁਆਉਣ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਮੀਡੀਆ ਮਾਧਿਅਮਾਂ ਰਾਹੀਂ ਮੁਹਿੰਮ ਚਲਾਈ ਗਈ ਸੀ ਜਿਸ ਸਦਕਾ ਜ਼ਿਆਦਾਤਰ ਲੋਕਾਂ ਵੱਲੋਂ ਆਪਣੇ ਵਾਹਨਾਂ ‘ਤੇ ਹਾਈਸਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਲੁਆਈ ਜਾ ਚੁੱਕੀ ਹੈ। ਉਨ੍ਹਾਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ‘ਤੇ ਹਾਈਸਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਲਗਾਉਣਾ ਯਕੀਨੀ ਬਣਾਉਣ।