Home Blog Page 191

ਅਨਿਲ ਅੰਬਾਨੀ ਦੀਆਂ ਈ. ਡੀ. ਨੇ ਕੀਤੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ

0
Anil Ambani

ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇੇਟ (Enforcement Directorate) ਨੇ ਅਨਿਲ ਅਬਾਨੀ ਦੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ (Attachment of assets) ਕਰ ਦਿੱਤੀਆਂ ਹਨ ।

ਕਿੰਨੇ ਕਰੋੜ ਦੀ ਸੰਪਤੀਆਂ ਕੀਤੀਆਂ ਗਈਆਂ ਹਨ ਕੁਰਕ

ਮਿਲੀ ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸ ਨੇ ਰਿਲਾਇੰਸ ਗਰੁੱਪ ਦੇ ਪ੍ਰਧਾਨ ਅਨਿਲ ਅੰਬਾਨੀ ਦੀਆਂ ਕੰਪਨੀਆਂ ਰਿਲਾਇੰਸ ਹੋਮ ਫਾਇਨੈਂਸ ਲਿਮਿਟੇਡ ਅਤੇ ਰਿਲਾਇੰਸ ਕਮਰਸ਼ੀਅਲ ਫਾਇਨੈਂਸ ਲਿਮਟਿਡ ਨਾਲ ਸੰਬੰਧਿਤ ਜਾਂਚ ਦੇ ਤਹਿਤ 581.65 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਸੰਪਤੀ ਕੁਰਕ ਕੀਤੀ ਹੈ ।

ਕਿਥੇ ਕਿਥੇ ਸੰਪਤੀਆਂ ਕੁਰਕ ਕਰਨ ਦਾ ਅੰਤਰਿਮ ਹੁਕਮ ਕੀਤਾ ਹੈ ਜਾਰੀ

ਕੇਂਦਰੀ ਏਜੰਸੀ ਈ. ਡੀ. ਵਲੋਂ ਜੋ ਅਨਿਲ ਅੰਬਾਨੀ (Anil Ambani) ਦੀਆਂ ਕਰੋੜਾਂ ਦੀਆਂ ਸੰਪੱਤੀਆਂ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ ਵਿਚ ਗੋਆ, ਕੇਰਲ, ਕਰਨਾਟਕ, ਪੰਜਾਬ, ਤਮਿਲਨਾਡੂ, ਉੱਤਰ ਪ੍ਰਦੇਸ਼, ਹਰਿਆਣਾ, ਝਾਰਖੰਡ, ਮਹਾਰਾਸ਼ਟਰ, ਦਿੱਲੀ, ਪੱਛਮੀ ਬੰਗਾਲ, ਆਂਧ੍ਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਮੀਨਾਂ ਸ਼ਾਮਲ ਹਨ ।

ਕਦੋਂ ਕੀਤੀ ਗਈ ਹੈ ਇਹ ਕਾਰਵਾਈ

ਇਹ ਕਾਰਵਾਈ 6 ਮਾਰਚ ਨੂੰ ਰਿਲਾਇੰਸ ਪਾਵਰ ਲਿਮਟਿਡ ਖਿ਼ਲਾਫ਼ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਫੇਮਾ) ਦੇ ਤਹਿਤ ਚਲਾਈ ਗਈ ਤਲਾਸ਼ੀ ਮੁਹਿੰਮ ਤੋਂ ਬਾਅਦ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਸੰਪਤੀਆਂ ਕੁਰਕ ਕੀਤੀਆਂ ਗਈਆਂ ਸਨ । ਏਜੰਸੀ ਨੇ ਕਿਹਾ ਕਿ ਹੁਣ ਤੱਕ ਕੁਰਕ ਕੀਤੀਆਂ ਸੰਪਤੀਆਂ ਦਾ ਕੁੱਲ ਮੁੱਲ 16,310 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ।

Read More : ਈ. ਡੀ. ਨੇ ਕੀਤੀ ਮੁੰਬਈ ਅਤੇ ਹੈਦਰਾਬਾਦ ਵਿਖੇ ਕਈ ਥਾਵਾਂ ਤੇ ਛਾਪੇਮਾਰੀਆਂ

ਕਰੋੜਾਂ ਦੇ ਘੁਟਾਲੇ ਵਿਚ ਆਈ. ਡੀ. ਐਫ. ਸੀ. ਬੈਂਕ ਦੇ ਮੁਲਾਜਮਾਂ ਵਿਰੁੱਧ ਕੇਸ ਦਰਜ

0
Bank

ਚੰਡੀਗੜ੍ਹ, 13 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਕਰੋੜਾਂ ਰੁਪਇਆਂ ਦੇ ਘਪਲੇ ਦੇ ਮਾਮਲੇ ਵਿਚ ਆਈ. ਡੀ. ਐਫ. ਸੀ. ਬੈਂਕ (I. D. F. C. Bank) ਮੁਲਾਜਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ।

ਕਿੰਨੇ ਦਾ ਹੈ ਘੁਟਾਲਾ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਦੀ ਸੰਸਥਾ (ਚੰਡੀਗੜ੍ਹ ਰਿਨਿਊਏਬਲ ਐਨਰਜ਼ੀ ਅਤੇ ਸਾਇੰਸ ਐਂਡ ਟੈਕਨਾਲੋਜੀ ਪ੍ਰੋਮੋਸ਼ਨ ਸੁਸਾਇਟੀ) ਦੇ ਬੈਂਕ ਖਾਤਿਆਂ ਵਿਚੋੋਂ ਕਰੋੜਾਂ ਰੁਪਏ ਦੀ ਅਣ-ਅਧਿਕਾਰਤ ਨਿਕਾਸੀ ਅਤੇ ਹੇਰਾਫੇਰੀ ਦੇ ਮਾਮਲੇ ਵਿਚ ਆਈ. ਡੀ. ਐਫ. ਸੀ. ਬੈਂਕ ਮੁਲਾਜਮਾਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਉਕਤ ਘਪਲਾ 75 ਕਰੋੜ ਰੁਪਏ (Scam of Rs 75 crore) ਦਾ ਦੱਸਿਆ ਜਾ ਰਿਹਾ ਹੈ । ਇਸ ਸਬੰਧੀ ਮਾਮਲਾ ਚੰਡੀਗੜ੍ਹ ਪੁਲਸ ਦੇ ਆਰਥਿਕ ਅਪਰਾਧ ਸ਼ਾਖਾ ਸੈਕਟਰ-17 ਵਿਖੇ ਦਰਜ ਕੀਤਾ ਗਿਆ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਬੈਂਕ ਰਿਕਾਰਡਾਂ ਦੀ ਪੜ੍ਹਤਾਲ ਦੌਰਾਨ ਜੋ 75. 16 ਕਰੋੜ ਦਾ ਘਪਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਜਿਨ੍ਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਭੈ ਕੁਮਾਰ, ਸੀਮਾ ਧੀਮਾਨ, ਰਿਭਵ ਰਿਸ਼ੀ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ । ਇਹ ਸਾਰੇ ਹੀ ਬੈਂਕ ਦੀ ਚੰਡੀਗੜ੍ਹ ਦੇ 32 ਸੈਕਟਰ ਵਿਖੇ ਤਾਇਨਾਤ ਹਨ ।

Read More : ਆਈ. ਡੀ. ਐਫ. ਸੀ. ਫਰਸਟ ਬੈਂਕ ਧੋਖਾਧੜੀ ਮਾਮਲੇ ਵਿਚ ਚਾਰ ਗ੍ਰਿਫ਼ਤਾਰ

ਜੇਹਾਦੀ ਸਰਗਰਮੀਆਂ ਦੀ ਯੋਜਨਾ ਬਣਾ ਰਹੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

0
Police

ਮਾਲੇਰਕੋਟਲਾ, 12 ਮਾਰਚ 2026 : ਪੰਜਾਬ ਦੇ ਜਿਲਾ ਮਾਲੇਰਕੋਟਲਾ (Malerkotla District) ਵਿਖੇ ਪੰਜਾਬ ਪੁਲਸ ਵਲੋਂ ਜੇਹਾਦੀ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹਨ ਇਹ ਤਿੰਨੋ ਜਣੇ

ਮਾਲੇਰਕੋਟਲਾ ਪੁਲਸ (Malerkotla Police) ਵਲੋਂ ਕੀਤੀ ਗਈ ਇਸ ਵੱਡੀ ਸਫ਼ਲਤਾਪੂਰਵਕ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. (ਸਥਾਨਕ) ਗੁਰਸ਼ਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਅਪ੍ਰੇਸ਼ਨ ਸੀ. ਆਈ. ਏ. ਏ. ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਸਾਈਬਰ ਕਰਾਈਮ ਥਾਣਾ ਮੁਖੀ ਇੰਸਪੈਕਟਰ ਮਨਜੋਤ ਸਿੰਘ ਦੀ ਟੀਮ ਵਲੋਂ ਨੇਪਰੇ ਚਾੜ੍ਹਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਤਿੰਨਾਂ ਨੂੰ ਕੱਟੜਪੰਥੀ ਵਿਚਾਰਧਾਰਾ (Radical ideology) ਰਾਹੀਂ ਜੇਹਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਵਿਚ ਫਰਹਾਨ ਅੰਜੁਮ ਪੁੱਤਰ ਇਰਾਫਨ ਅੰਜੁਮ ਵਾਸੀ ਮੁਹੱਲਾ ਲੁਹਾਰ ਮਲੇਰ, ਅਦਨਾਨ ਖਾਨ ਉਰਫ ਨੰਨੂ ਅਤੇ ਵਾਰਿਸ ਅਲੀ ਸ਼ਾਮਲ ਹਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਇਨ੍ਹਾਂ ਕੋਲੋਂ

ਪੁਲਸ ਵਲੋਂ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਇਕ 32 ਬੋਰ ਦਾ ਦੇਸੀ ਪਿਸਤੌਲ, ਤਿੰਨ ਜਿੰਦਾ ਕਾਰਤੂਸ ਅਤੇ ਚਾਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ । ਉਪਰੋਕਤ ਅਧਿਕਾਰੀ ਨੇ ਦੱਸਿਆ ਕਿ ਗੁਪਤਾ ਸੂਚਨਾ ਦੇ ਆਧਾਰ ਤੇ ਅਜਿਹੀਆਂ ਗਤੀਵਿਧੀਆਂ ਵਿਰੁੱਧ ਸਾਈਬਰ ਕਰਾਈਮ ਥਾਣਾ (Cyber ​​Crime Police Station) ਮਾਲੇਰਕੋਟਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ । ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਫਰਹਾਨ ਅੰਜੁਮ ਮੋਤੀ ਬਾਜ਼ਾਰ ਦੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ, ਇਸਟਾਗ੍ਰਮ ਅਤੇ ਵਟਸਐਪ ਰਾਹੀਂ ਕੱਟੜਪੰਥੀ ਵਿਚਾਰਧਾਰਾ ਦਾ ਪ੍ਰਾਰ ਕਰ ਰਿਹਾ ਸੀ ਅਤੇ ਨੌਜਵਾਨਾਂ ਨੂੰ ਜੇਹਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦਾ ਸੀ ।

ਪੁੱਛਗਿੱਛ ਦੌਰਾਨ ਕੀ ਦੱਸਿਆ ਫਰਹਾਨ ਨੇ

ਪੁਲਸ ਵਲੋਂ ਕੀਤੀ ਗਈ ਜਾਂਚ ਦੌਰਾਨ ਫਰਹਾਨ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਧਾਰਮਿਕ ਪ੍ਰਚਾਰਕਾਂ ਡਾਕਟਰ ਇਸਰਾਰ ਅਹਿਮਦ ਅਤੇ ਯੁਸੂਫ ਪਸਰੌਰੀ ਦੇ ਭੜਕਾਊ ਭਾਸ਼ਣਾਂ ਅਤੇ ਵੀਡੀਓਜ ਤੋਂ ਪ੍ਰਭਾਵਿਤ ਹੋਇਆ ਸੀ, ਜਿਸ ਤੋਂ ਬਾਅਦ ਉਸਨੇ ਵੀ ਜੇਹਾਦ ਕਰਨ ਦਾ ਮਨ ਬਣਾ ਲਿਆ ਤੇ ਅਜਿਹਾ ਕਰਨ ਲਈ ਆਪਣੇ ਦੋ ਸਾਥੀਆਂ ਅਦਨਾਨ ਖਾਨ ਉਰਫ ਨਨੂੰ ਅਤੇ ਵਾਰਿਸ ਅਲੀ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ ।

ਪੁਲਸ ਮੁਤਾਬਕ ਇਨ੍ਹਾਂ ਨੂੰ ਦੁਬਈ ਤੋਂ 2500 ਰੁਪਏ ਦੀ ਫੰਡਿੰਗ ਵੀ ਮਿਲੀ ਸੀ । ਜਿਸ ਤੋਂ ਬਾਅਦ ਇਨ੍ਹਾਂ ਨੇ ਕੁੱਝ ਲੋਕਾਂ ਦੀ ਹੱਤਿਆ ਕਰਨ ਦੀ ਸਾਜਿਸ਼ ਘੜੀ ਸੀ ਤਾਂ ਜੋ ਦਹਿਸ਼ਤ ਫੈਲਾ ਕੇ ਜਿਥੇ ਖੁਦ ਨੂੰ ਮਸ਼ਹੂਰ ਕੀਤਾ ਜਾ ਸਕੇ, ਉਥੇ ਹੀ ਦੇਸ਼ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਸਕੇ । ਪੁਲਸ ਵਲੋਂ ਉਕਤ ਤਿੰਨਾਂ ਤੋਂ ਬਰਾਮਦ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਅਕਾਊਂਟ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਖੁਲਾਸੇ ਹੋ ਸਕਣ ।

Read More : ਬਿਟਕੁਆਇਨ ਘਪਲੇ ਵਿਚ ਸੀ. ਬੀ. ਆਈ. ਨੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਮਾਂ ਨੇ ਚਾਰ ਧੀਆਂ ਨੂੰ ਖੂਹ ਵਿਚ ਸੁੱਟਣ ਤੋਂ ਬਾਅਦ ਵਿਚ ਖੁਦ ਵੀ ਕੀਤੀ ਖੁਦਕੁਸ਼ੀ

0
Suicide

ਮੱਧ ਪ੍ਰਦੇੇਸ਼, 12 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਜਿਲਾ ਸਾਗਰ ਵਿਖੇ ਇਕ ਮਾਂ ਵਲੋਂ ਚਾਰ ਧੀਆਂ ਨੂੰ ਖੂਹ ਵਿਚ ਸੁੱਟਣ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ ।

ਕਦੋਂ ਵਾਪਰੀ ਘਟਨਾ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸਾਗਰ ਜਿਲ੍ਹੇ (Sagar District) ਵਿੱਚ ਇੱਕ ਮਾਂ ਨੇ ਆਪਣੀਆਂ ਚਾਰ ਮਾਸੂਮ ਧੀਆਂ (Four innocent daughters) ਨੂੰ ਖੂਹ ਵਿੱਚ ਸੁੱਟਣ ਤੋਂ ਬਾਅਦ ਖੁਦ ਵੀ ਖੁਦਕੁਸ਼ੀ (Suicide) ਕਰ ਲਏ ਜਾਣ ਦੀ ਘਟਨਾ ਵਾਪਰੀ ਹੈ ਉਹ ਘਟਨਾ ਵੀਰਵਾਰ ਦੁਪਹਿਰ ਨੂੰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ । ਇਹ ਘਟਨਾ ਕੇਸਲੀ ਥਾਣਾ ਖੇਤਰ ਦੇ ਨੰਹੀ ਦੇਵਰੀ ਖਮਾਰੀਆ ਪਿੰਡ ਵਿੱਚ ਵਾਪਰੀ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਵਿਤਾ ਬਾਈ (28) ਅਤੇ ਉਸ ਦੀਆਂ ਧੀਆਂ ਅੰਸਿ਼ਕਾ (7), ਰਕਸ਼ਾ (5) ਅਤੇ ਦੀਕਸ਼ਾ (3) ਵਜੋਂ ਹੋਈ ਹੈ । ਤਿੰਨਾਂ ਧੀਆਂ ਦੀਆਂ ਲਾਸ਼ਾਂ ਨੇੜਲੇ ਖੂਹ ਵਿੱਚੋਂ ਮਿਲੀਆਂ ਗਈਆਂ ਹਨ ਜਦਕਿ ਕਿ 5 ਮਹੀਨੇ ਦੀ ਮਨੀਸ਼ਾ ਦੀ ਭਾਲ ਜਾਰੀ ਸੀ ।

ਔੌਰਤ ਦੀ ਲਾਸ਼ ਮਿਲੀ ਘਰ ਅੰਦਰੋਂ ਫੰਦੇ ਨਾਲ ਲਟਕਦੀ

ਪਰਿਵਾਰਕ ਮੈਂਬਰਾਂ ਅਨੁਸਾਰ ਔਰਤ ਦਾ ਪਤੀ ਚੰਦਰਭਾਨ ਲੋਧੀ ਕੰਮ ‘ਤੇ ਬਾਹਰ ਗਿਆ ਹੋਇਆ ਸੀ । ਉਸ ਸਮੇਂ ਉਸ ਦੀ ਸੱਸ ਅਤੇ ਭਰਜਾਈ ਘਰ ਵਿੱਚ ਮੌਜੂਦ ਸਨ ਅਤੇ ਉਹ ਸੁੱਤੇ ਹੋਏ ਸਨ । ਸਵੇਰੇ ਜਦੋਂ ਦਰਵਾਜ਼ਾ ਕਾਫ਼ੀ ਦੇਰ ਤੱਕ ਨਾ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੂੰ ਸ਼ੱਕ ਹੋਇਆ । ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਔਰਤ ਦੀ ਲਾਸ਼ ਘਰ ਦੇ ਅੰਦਰ ਫੰਦੇ ਨਾਲ ਲਟਕਦੀ ਮਿਲੀ, ਜਦਕਿ ਕੁੜੀਆਂ ਅੰਦਰ ਮੌਜੂਦ ਨਹੀਂ ਸਨ । ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ । ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲੈਣ ‘ਤੇ ਤਿੰਨ ਕੁੜੀਆਂ ਦੀਆਂ ਲਾਸ਼ਾਂ ਇੱਕ ਖੂਹ ਵਿੱਚੋਂ ਮਿਲੀਆਂ ।

Read More : ਫਤਿਹਪੁਰ ਨੇੜੇ ਮਾਂ ਤੇ ਪੁੱਤਰ ਸਮੇਤ 3 ਦੀ ਹੱਤਿਆ

ਪੱਛਮੀ ਬੰਗਾਲ `ਚ ਭਾਜਪਾ ਨੇਤਾ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ

0
Gun shot

ਬਾਰੁਈਪੁਰ, 12 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ (West Bengal) ਦੇ ਦੱਖਣ-24 ਵਿਖੇ ਲੰਘੇ ਦਿਨੀਂ ਇਕ ਨੇਤਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ (Injured) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਉਹ ਨੇਤਾ ਜਿਸਦੇ ਗੋਲੀ ਮਾਰੀ ਗਈ

ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜਿ਼ਲੇ ‘ਚ ਲੰਘੇ ਦਿਨੀਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸਥਾਨਕ ਨੇਤਾ ਨੂੰ ਗੋਲੀ ਮਾਰੀ (Shot) ਗਈ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਗਰ ਦੀਪ ‘ਚ ਮੋਟਰਸਾਈਕਲ ਸਵਾਰ ਹਮਲਾਵਰ ਤ੍ਰਿਲੋਕੇਸ਼ ਢਾਲੀ (Trilokesh Dhali) ਨੂੰ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ ।

ਗੋਲੀ ਲੱਗਣ ਤੋਂ ਬਾਅਦ ਲਿਜਾਇਆ ਗਿਆ ਕੋਲਕਾਤਾ

ਢਾਲੀ ਨੂੰ ਪਹਿਲਾਂ ਸਥਾਨਕ ਹਸਪਤਾਲ ‘ਚ ਮੁਢਲਾ ਇਲਾਜ ਦਿੱਤਾ ਗਿਆ ਅਤੇ ਬਾਅਦ ‘ਚ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕੋਲਕਾਤਾ ਲਿਜਾਇਆ ਗਿਆ । ਇਹ ਘਟਨਾ ਗੰਗਾਸਾਗਰ ਤਟੀ ਥਾਣਾ ਖੇਤਰ ‘ਚ ਗੰਗਾਸਾਗਰ ਬੱਸ ਅੱਡੇ ਅਤੇ ਸ੍ਰੀਧਾਮ ਬੱਸ ਅੱਡੇ ਦੇ ਵਿਚਕਾਰ ਵਾਪਰੀ ।

Read More : ਫਰੀਦਾਬਾਦ ਵਿਖੇ ਤਕਰਾਰ ਤੋਂ ਬਾਅਦ ਪਤੀ ਨੇ ਪਤਨੀ ਨੂੰ ਮਾਰੀ ਗੋਲੀ

ਕੋਟਾ `ਚ ਸੋਸ਼ਲ ਮੀਡੀਆ ਰੀਲਜ਼ ਨੂੰ ਲੈ ਕੇ ਵਿਦਿਆਰਥੀ ਦਾ ਕਤਲ

0
Murder

ਕੋਟਾ, 12 ਮਾਰਚ 2026 : ਕੋਟਾ (Quota) ‘ਚ ਸੋਸ਼ਲ ਮੀਡੀਆ ਰੀਲਜ਼ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ 2-3 ਨੌਜਵਾਨਾਂ ਨੇ ਕਥਿਤ ਤੌਰ ‘ਤੇ ਲੋਹੇ ਦੀਆਂ ਰਾਡਾਂ ਅਤੇ ਚਾਕੂ ਨਾਲ ਵਾਰ ਕਰ ਕੇ 17 ਸਾਲਾ ਇਕ ਵਿਦਿਆਰਥੀ ਦਾ ਕਤਲ (Student murder) ਕਰ ਦਿੱਤਾ ।

ਕਤਲ ਕੀਤਾ ਗਿਆ ਵਿਦਿਆਰਥੀ 11ਵੀਂ ਜਮਾਤ ਦਾ ਹੈ

ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ 11 ਵਜੇ ਉਦਯੋਗ ਨਗਰ ਥਾਣਾ ਖੇਤਰ ਦੇ ਪ੍ਰੇਮ ਨਗਰ ‘ਚ ਵਾਪਰੀ । ਪੀੜਤ ਇਕ ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ ਜਦੋਂ ਹੀ ਉਸ ਨੂੰ ਰੋਕਿਆ ਗਿਆ । ਮ੍ਰਿਤਕ ਦੀ ਪਛਾਣ ਪ੍ਰੇਮ ਨਗਰ ਦੇ ਜਗਾ ਬਸਤੀ ਨਿਵਾਸੀ 11ਵੀਂ ਜਮਾਤ ਦੇ ਵਿਦਿਆਰਥੀ ਸ਼ੁਭਮ ਸੈਨ (Student Shubham Sen) ਵਜੋਂ ਹੋਈ ਹੈ । ਪੁਲਸ ਅਨੁਸਾਰ ਚੌਥ ਮਾਤਾ ਮੰਦਰ ਨੇੜੇ ਹੋਏ ਹਮਲੇ ‘ਚ ਸੈਨ ਨੂੰ ਗੰਭੀਰ ਸੱਟਾਂ ਲੱਗੀਆਂ । ਉਸ ਨੂੰ ਤੁਰੰਤ ਨਿਊ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਇੰਸਪੈਕਟਰ ਜਿਤੇਂਦਰ ਸਿੰਘ ਨੇ ਕੀ ਦੱਸਿਆ

ਉਦਯੋਗ ਨਗਰ ਸਰਕਲ ਇੰਸਪੈਕਟਰ ਜਿਤੇਂਦਰ ਸਿੰਘ ਨੇ ਦੱਸਿਆ ਕਿ ਸੈਨ ਦੇ ਪੇਟ ‘ਚ ਡੂੰਘੇ ਜ਼ਖਮ ਸਨ ਅਤੇ ਜਿ਼ਆਦਾ ਖੂਨ ਵਗਣ ਕਾਰਨ ਉਹ ਮੌਕੇ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ । ਇੰਸਪੈਕਟਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸਿਕਾਇਤ ਤੋਂ ਬਾਅਦ ਪੁਲਸ ਨੇ ਵਿਸ਼ਾਲ ਅਤੇ ਰਾਜ ਬੱਚਾ ਨਾਮੀ 2 ਮੁਲਜ਼ਮਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ (Case registered) ਕੀਤਾ ਹੈ । ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਅਜੇ ਤੱਕ ਉਨ੍ਹਾਂ ਨੂੰ ਫੜਿਆ ਨਹੀਂ ਜਾ ਸਕਿਆ ਹੈ ।

Read More : ਲੋਹੇ ਦੀ ਰਾਡ ਮਾਰ ਕੇ ਕੀਤਾ ਪੁਲਸ ਅਧਿਕਾਰੀ ਦਾ ਕਤਲ

ਲਾਲ ਕਿਲਾ ਧਮਾਕੇ ਦੇ 2 ਮੁਲਜ਼ਮਾਂ ਦੀ ਹਿਰਾਸਤ 5 ਦਿਨ ਵਧੀ

0
Custody

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇਕ ਅਦਾਲਤ (Delhi Court) ਵਲੋਂ ਲਾਲ ਕਿਲੇ ਨੇੜੇ ਬੰਬ ਧਮਾਕੇ ਵਿਚ ਸ਼ਾਮਲ ਦੋ ਵਿਅਕਤੀਆਂ ਦੀ ਹਿਰਾਸਤ ਵਿਚ ਵਾਧਾ ਕਰ ਦਿੱਤਾ ਹੈ ।

ਕਿੰਨੇ ਦਿਨਾਂ ਦੀ ਤੇ ਕੀ ਹਿਰਾਸਤ ਦਿੱਤੀ ਗਈ ਹੈ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲਾ ਦੇ ਨੇੜੇ ਧਮਾਕੇ (Explosions near Red Fort) ਦੀ ਸਾਜਿਸ਼ ‘ਚ ਕਥਿਤ ਤੌਰ ‘ਤੇ ਸ਼ਾਮਲ 2 ਮੁਲਜ਼ਮਾਂ ਦੀ ਹਿਰਾਸਤ (Detention) ‘ਚ ਪੁੱਛਗਿੱਛ ਦੀ ਮਿਆਦ ਬੁੱਧਵਾਰ ਨੂੰ 5 ਦਿਨਾਂ ਲਈ ਵਧਾ ਦਿੱਤੀ । ਵਿਸ਼ੇਸ਼ ਜੱਜ ਪੀਤਾਂਬਰ ਦੱਤ ਨੇ ਬੰਦ ਕਮਰੇ `ਚ ਸੁਣਵਾਈ ਤੋਂ ਬਾਅਦ ਜ਼ਮੀਰ ਅਹਿਮਦ ਅਹਨਗਰ ਅਤੇ ਤੁਫ਼ੈਲ ਅਹਿਮਦ ਭਟ ਦੀ ਐੱਨ. ਆਈ. ਏ. (N. I. A.) ਹਿਰਾਸਤ ਵਧਾ ਦਿੱਤੀ ।

ਅੱਤਵਾਦੀ ਵਿਰੋਧੀ ਏਜੰਸੀ ਨੇ ਹੁਣ ਤੱਕ ਇਸ ਮਾਮਲੇ ਵਿਚ 11 ਨੂੰ ਗ੍ਰਿਫ਼ਤਾਰ

ਜੰਮੂ-ਕਸ਼ਮੀਰ ਦੇ ਗਾਂਦਰਬਲ ਦੇ ਅਹਨਗਰ ਅਤੇ ਸ਼੍ਰੀਨਗਰ ਦੇ ਭਟ ਨੂੰ ਦਿੱਲੀ ਬੰਬ ਧਮਾਕੇ ਨਾਲ ਸਬੰਧਤ ਸਾਜਿ਼ਸ਼ ‘ਚ ਸ਼ਮੂਲੀਅਤ ਦੇ ਦੋਸ਼ ਹੇਠ ਫਰਵਰੀ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ । ਐੱਨ. ਆਈ. ਏ. ਨੇ ਉਨ੍ਹਾਂ ਦੇ ਖੂਨ ਦੇ ਨਮੂਨੇ ਅਤੇ ਹੋਰ ਸਬੂਤ ਮੈਜਿਸਟ੍ਰੇਟ ਅਦਾਲਤ ਦੇ ਸਾਹਮਣੇ ਪੇਸ਼ ਕੀਤੇ । ਅੱਤਵਾਦ ਵਿਰੋਧੀ ਏਜੰਸੀ (Counter-Terrorism Agency) ਨੇ ਇਸ ਮਾਮਲੇ ‘ਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।

Read More : ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ

ਫਤਿਹਪੁਰ ਨੇੜੇ ਮਾਂ ਤੇ ਪੁੱਤਰ ਸਮੇਤ 3 ਦੀ ਹੱਤਿਆ

0
Fatehpur

ਫਤਿਹਪੁਰ, 12 ਮਾਰਚ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਫਤਿਹਪੁਰ ਵਿਖੇ ਤਿੰਨ ਵਿਅਕਤੀਆਂ ਦੀ ਲਾਸ਼ਾਂ (Bodies of three people) ਇਕ ਬੰਦ ਕਮਰੇ ਵਿਚ ਮਿਲਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਕੌਣ ਹਨ ਮਰਨ ਵਾਲੇ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਫਤਿਹਪੁਰ (Fatehpur) ਨੇੜੇ ਇਕ ਘਰ ‘ਚ ਤਿੰਨ ਵਿਅਕਤੀਆਂ ਦੀ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਇਕ ਮਾਂ ਤੇ ਪੁੱਤਰ ਸਮੇਤ 3 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ । ਜਾਣਕਾਰੀ ਮੁਤਾਬਕ ਲੰਘੇ ਦਿਨ ਸ਼ਾਮ ਨੂੰ ਇਕ ਕਮਰੇ ‘ਚ ਉਨ੍ਹਾਂ ਦੀਆਂ ਖੂਨ ਨਾਲ ਲੱਥਪੱਥ (Bloodstained) ਲਾਸ਼ਾਂ ਮਿਲੀਆਂ । ਦਰਵਾਜ਼ਾ ਜੋ ਕਿ ਅੰਦਰੋਂ ਬੰਦ ਸੀ ਦੇ ਚਲਦਿਆਂ ਸ਼ੁਰੂਆਤੀ ਜਾਂਚ ‘ਚ ਕਤਲ ਅਤੇ ਖੁਦਕੁਸ਼ੀ ਦੋਵੇਂ ਤਰ੍ਹਾਂ ਦੀਆਂ ਸੰਭਾਵਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ।

ਦਰਵਾਜ਼ਾ ਬੰਦ ਹੋਣ ਕਾਰਨ ਤੋੜ ਕੇ ਹੀ ਅੰਦਰ ਜਾਣਾ ਪਿਆ ਸੁਸ਼ੀਲ ਨੂੰ

ਚੌਫੇਰਵਾ ਪਿੰਡ ਦਾ ਸੁਨੀਲ ਆਪਣੇ ਵੱਡੇ ਭਰਾ ਸੁਸ਼ੀਲ, ਭਰਜਾਈ ਸੁਸ਼ੀਲਾ ਤੇ ਭਤੀਜੇ ਅਮਰ ਨਾਲ ਰਹਿੰਦਾ ਸੀ । ਸੁਸ਼ੀਲ ਬੁੱਧਵਾਰ ਸ਼ਾਮ 7:30 ਵਜੇ ਦੇ ਕਰੀਬ ਘਰ ਪਹੁੰਚਿਆ ਤਾਂ ਉਸ ਨੇ ਦਰਵਾਜ਼ਾ ਅੰਦਰੋਂ ਬੰਦ ਵੇਖਿਆ । ਸੁਸ਼ੀਲ ਨੇ ਲੋਹੇ ਦੀ ਰਾਡ ਨਾਲ ਦਰਵਾਜ਼ਾ ਤੋੜਿਆ ਤੇ ਅੰਦਰ ਗਿਆ । ਉਸ ਦੀ ਪਤਨੀ ਸੁਸ਼ੀਲਾ ਤੇ ਪੁੱਤਰ ਅਮਰ ਖੂਨ ਨਾਲ ਲੱਥਪੱਥ ਪਏ ਸਨ । ਸੁਨੀਲ ਸਾਹ ਲੈ ਰਿਹਾ ਸੀ । ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਸੁਨੀਲ ਨੂੰ ਤੁਰੰਤ ਹਸਪਤਾਲ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਲੋਹੇ ਦੀ ਰਾਡ ਮਾਰ ਕੇ ਕੀਤਾ ਪੁਲਸ ਅਧਿਕਾਰੀ ਦਾ ਕਤਲ

ਪੇਸ਼ਾਵਰ ਵਿਖੇ ਬਣੇ ਕੌਂਸਲੇਟ ਨੂੰ ਸਥਾਈ ਤੌਰ ਤੇ ਬੰਦ ਕਰੇਗਾ ਅਮਰੀਕਾ

0
consulate

ਵਾਸਿ਼ੰਗਟਨ, 12 ਮਾਰਚ 2026 : ਅਮਰੀਕਾ (America) ਵਲੋਂ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਬਣੇ ਕੌਂਸਲੇਟ (consulate) ਨੂੰ ਸਥਾਈ ਤੌਰ ਤੇ ਬੰਦ ਕਰਨ (close) ਦਾ ਫ਼ੈਸਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਆਖਿਆ ਐਸੋਸੀਏਟਿਡ ਪ੍ਰੈਸ ਨੇ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ (US State Department) ਵਲੋਂ ਜੋ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਬਣੇ ਅਮਰੀਕੀ ਕੌਂਸਲੇਟ (American Consulate) ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਟਿਡ ਪ੍ਰੈਸ ਨੇ ਦੱਸਿਆ ਕਿ ਬੁੱਧਵਾਰ ਨੂੰ ਪ੍ਰਾਪਤ ਨੋਟੀਫਿਕੇਸ਼ਨ ਦੀ ਇੱਕ ਕਾਪੀ ਅਨੁਸਾਰ ਵਿਭਾਗ ਨੇ ਇਸ ਹਫ਼ਤੇ ਕਾਂਗਰਸ ਨੂੰ ਕੌਂਸਲੇਟ ਨੂੰ ਬੰਦ ਕਰਨ ਦੇ ਆਪਣੇ ਇਰਾਦੇ ਬਾਰੇ ਸੂਚਿਤ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਨਾਲ ਸਾਲਾਨਾ 7.5 ਮਿਲੀਅਨ ਡਾਲਰ ਦੀ ਬਚਤ ਹੋਵੇਗੀ ਅਤੇ ਪਾਕਿਸਤਾਨ ਵਿੱਚ ਅਮਰੀਕੀ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਇਸਦੀ ਯੋਗਤਾ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ ।

Read More : ਵੀਜ਼ਾ ਅਪੁਆਇੰਟਮੈਂਟਾਂ ਪਾਕਿਸਤਾਨ ਵਿਚ ਅਮਰੀਕਾ ਨੇ ਕੀਤੀਆਂ ਮੁਅੱਤਲ

ਕੈਨੇਡਾ ਪੁਲਸ ਨੇ ਹਰਸ਼ਰਨ ਵਿਰੁੱਧ ਵਾਰੰਟ ਜਾਰੀ ਕਰਦਿਆਂ ਵਾਂਟੇਡ ਐਲਾਨਿਆ

0
Wanted

ਕੈਨੇਡਾ, 12 ਮਾਰਚ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਸਿੱਖ ਵਿਅਕਤੀ ਵਿਰੁੱਧ ਪੁਲਸ ਵਲੋਂ ਵਾਰੰਟ ਜਾਰੀ ਕਰਦਿਆਂ ਉਸਨੂੰ ਵਾਂਟੇਡ (Wanted) ਐਲਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਪੰਜਾਬੀ ਮੂਲ ਦੇ ਜੋ ਇਕ ਸਿੱਖ ਵਿਅਕਤੀ ਨੂੰ ਕੈਨੇਡਾ ਦੀ ਪੁਲਸ ਵਲੋਂ ਵਾਰੰਟ (Warrant) ਜਾਰੀ ਕਰਦਿਆਂ ਉਸਨੂੰ ਵਾਂਟੇਡ ਐਲਾਨਿਆਂ ਗਿਆ ਹੈ ਦਾ ਨਾਮ ਹਰਸ਼ਰਨ ਸਿੰਘ ਆਹਲੂਵਾਲੀਆ (Harsharan Singh Ahluwalia) ਦੱਸਿਆ ਗਿਆ ਹੈ । ਉਕਤ ਵਿਅਕਤੀ ਜੋ ਕਿ 34 ਸਾਲਾਂ ਦਾ ਹੈ ਵਲੋਂ ਕੈਨੇਡਾ ਵਿਖੇ ਫਰਜ਼ੀ ਐਡਵੋਕੇੇਟ ਬਣ ਕੇ ਲੋਕਾਂ ਦੇ ਵੀਜ਼ੇ ਲਗਵਾਉਣ ਦੇ ਨਾਮ ਦੇ ਠੱਗੀ ਕੀਤੀ ਹੈ ।

ਕਿੰਨੇ ਮਾਮਲੇ ਦਰਜ ਕੀਤੇ ਗਏ ਹਨ ਪੁਲਸ ਵਲੋਂ

ਕੈਨੇਡਾ ਦੇ ਓਨਟਾਰੀਓ ਦੀ ਵਾਟਰਲੂ ਰੀਜਨਲ ਪੁਲਸ (Waterloo Regional Police) ਨੇ ਮੁਲਜ਼ਮ ਵਿਰੁੱਧ ਧੋਖਾਧੜੀ ਅਤੇ ਫਰਜ਼ੀ ਪਛਾਣ ਦੱਸਣ ਦੇ 6 ਗੰਭੀਰ ਅਪਰਾਧਿਕ ਮਾਮਲੇ (Criminal cases) ਦਰਜ ਕੀਤੇ ਹਨ । ਪੁਲਸ ਨੇ ਉਸ ਵਿਰੁੱਧ ਜਿਥੇ ਅਧਿਕਾਰਤ ਵਾਰੰਟ ਜਾਰੀ ਕੀਤੇ ਹਨ, ਉਥੇ ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਮਾਰਚ 2025 ਤੋਂ ਜਨਵਰੀ 2026 ਦੇ ਵਿਚਕਾਰ ਕਈ ਹੋਰ ਲੋਕਾਂ ਨੂੰ ਵੀ ਆਪਣਾ ਸਿਕਾਰ ਬਣਾਇਆ ਹੋ ਸਕਦਾ ਹੈ । ਪੁਲਸ ਮੁਤਾਬਕ ਹਰਸ਼ਰਨ ਆਹਲੂਵਾਲੀਆ ਜੋ ਕਿਚਨਰ (ਓਨਟਾਰੀਓ) ਦਾ ਰਹਿਣ ਵਾਲਾ ਹੈ ਅਤੇ ਉਸ ਕੋਲ ਕੈਨੇਡੀਅਨ ਪਾਸਪੋਰਟ ਹੈ ਕੋਈ ਰਜਿਸਟਰਡ ਵਕੀਲ ਨਹੀਂ ਹੈ ਪਰ ਕਾਨੂੰਨੀ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ ।

ਕੀ ਕੀਤਾ ਵਕੀਲ ਬਣ ਕੇ ਆਹਲੂਵਾਲੀਆ ਨੇ

ਹਰਸ਼ਰਨ ਸਿੰਘ ਆਹਲੂਵਾਲੀਆ ਨੇ ਖ਼ੁਦ ਨੂੰ ਇਕ ਪੇਸ਼ੇਵਰ ਇਮੀਗ੍ਰੇਸ਼ਨ ਵਕੀਲ ਦੱਸ ਕੇ ਲੋਕਾਂ ਨੂੰ ਵਰਕ ਵੀਜ਼ਾ ਦਿਵਾਉਣ ਦੇ ਨਾਮ `ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ । ਉਸਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਖ਼ੁਦ ਨੂੰ ਓਨਟਾਰੀਓ ਦਾ ਰਜਿਸਟਰਡ ਵਕੀਲ ਦੱਸਿਆ । ਉਹ ਪੀੜਤਾਂ ਤੋਂ ਵੀਜ਼ਾ ਪ੍ਰੋਸੈਸਿੰਗ ਅਤੇ ਕਾਨੂੰਨੀ ਫ਼ੀਸ ਦੇ ਨਾਮ ‘ਤੇ 5-5 ਹਜ਼ਾਰ ਕੈਨੇਡੀਅਨ ਡਾਲਰ ਵਸੂਲਦਾ ਸੀ। ਜਾਂਚ `ਚ ਪਤਾ ਲੱਗਿਆ ਹੈ ਕਿ ਪੈਸੇ ਲੈਣ ਦੇ ਬਾਵਜੂਦ ਉਸ ਨੇ ਸਰਕਾਰੀ ਪੋਰਟਲ ‘ਤੇ ਵੀਜ਼ਾ ਦੀ ਕੋਈ ਅਰਜ਼ੀ ਦਾਇਰ ਨਹੀਂ ਕੀਤੀ ਸੀ । ਉਹ ਇਕ ਵਾਰ `ਚ ਵੱਡੀ ਰਕਮ ਲੈਣ ਦੀ ਬਜਾਏ ‘ਪ੍ਰਕਿਰਿਆ ਜਾਰੀ ਹੈ`ਦਾ ਬਹਾਨਾ ਬਣਾ ਕੇ ਮਹੀਨਿਆਂ ਤੱਕ ਕਿਸ਼ਤਾਂ ਵਿੱਚ ਪੈਸੇ
ਲੈਂਦਾ ਸੀ ।

ਪੁਲਸ ਨੇ ਕੀਤੀ ਹੈ ਹਰਸ਼ਰਨ ਦੀ ਫੋਟੋ ਜਾਰੀ

ਕੈਨੇਡਾ ਪੁਲਸ (Canada Police) ਨੇ ਮੁਲਜ਼ਮ ਦੀ ਫੋਟੋ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲੇ ਜਾਂ ਕੋਈ ਹੋਰ ਵਿਅਕਤੀ ਇਸ ਦੀ ਠੱਗੀ ਦਾ ਸਿਕਾਰ ਹੋਇਆ ਹੈ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ ।

Read More : ਅਮਰੀਕਾ ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ ਨੂੰ ਕੱਢਿਆ ਬਾਹਰ