Home Blog Page 192

ਕੈਨੇਡਾ ਪੁਲਸ ਨੇ ਹਰਸ਼ਰਨ ਵਿਰੁੱਧ ਵਾਰੰਟ ਜਾਰੀ ਕਰਦਿਆਂ ਵਾਂਟੇਡ ਐਲਾਨਿਆ

0
Wanted

ਕੈਨੇਡਾ, 12 ਮਾਰਚ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਸਿੱਖ ਵਿਅਕਤੀ ਵਿਰੁੱਧ ਪੁਲਸ ਵਲੋਂ ਵਾਰੰਟ ਜਾਰੀ ਕਰਦਿਆਂ ਉਸਨੂੰ ਵਾਂਟੇਡ (Wanted) ਐਲਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਪੰਜਾਬੀ ਮੂਲ ਦੇ ਜੋ ਇਕ ਸਿੱਖ ਵਿਅਕਤੀ ਨੂੰ ਕੈਨੇਡਾ ਦੀ ਪੁਲਸ ਵਲੋਂ ਵਾਰੰਟ (Warrant) ਜਾਰੀ ਕਰਦਿਆਂ ਉਸਨੂੰ ਵਾਂਟੇਡ ਐਲਾਨਿਆਂ ਗਿਆ ਹੈ ਦਾ ਨਾਮ ਹਰਸ਼ਰਨ ਸਿੰਘ ਆਹਲੂਵਾਲੀਆ (Harsharan Singh Ahluwalia) ਦੱਸਿਆ ਗਿਆ ਹੈ । ਉਕਤ ਵਿਅਕਤੀ ਜੋ ਕਿ 34 ਸਾਲਾਂ ਦਾ ਹੈ ਵਲੋਂ ਕੈਨੇਡਾ ਵਿਖੇ ਫਰਜ਼ੀ ਐਡਵੋਕੇੇਟ ਬਣ ਕੇ ਲੋਕਾਂ ਦੇ ਵੀਜ਼ੇ ਲਗਵਾਉਣ ਦੇ ਨਾਮ ਦੇ ਠੱਗੀ ਕੀਤੀ ਹੈ ।

ਕਿੰਨੇ ਮਾਮਲੇ ਦਰਜ ਕੀਤੇ ਗਏ ਹਨ ਪੁਲਸ ਵਲੋਂ

ਕੈਨੇਡਾ ਦੇ ਓਨਟਾਰੀਓ ਦੀ ਵਾਟਰਲੂ ਰੀਜਨਲ ਪੁਲਸ (Waterloo Regional Police) ਨੇ ਮੁਲਜ਼ਮ ਵਿਰੁੱਧ ਧੋਖਾਧੜੀ ਅਤੇ ਫਰਜ਼ੀ ਪਛਾਣ ਦੱਸਣ ਦੇ 6 ਗੰਭੀਰ ਅਪਰਾਧਿਕ ਮਾਮਲੇ (Criminal cases) ਦਰਜ ਕੀਤੇ ਹਨ । ਪੁਲਸ ਨੇ ਉਸ ਵਿਰੁੱਧ ਜਿਥੇ ਅਧਿਕਾਰਤ ਵਾਰੰਟ ਜਾਰੀ ਕੀਤੇ ਹਨ, ਉਥੇ ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਮਾਰਚ 2025 ਤੋਂ ਜਨਵਰੀ 2026 ਦੇ ਵਿਚਕਾਰ ਕਈ ਹੋਰ ਲੋਕਾਂ ਨੂੰ ਵੀ ਆਪਣਾ ਸਿਕਾਰ ਬਣਾਇਆ ਹੋ ਸਕਦਾ ਹੈ । ਪੁਲਸ ਮੁਤਾਬਕ ਹਰਸ਼ਰਨ ਆਹਲੂਵਾਲੀਆ ਜੋ ਕਿਚਨਰ (ਓਨਟਾਰੀਓ) ਦਾ ਰਹਿਣ ਵਾਲਾ ਹੈ ਅਤੇ ਉਸ ਕੋਲ ਕੈਨੇਡੀਅਨ ਪਾਸਪੋਰਟ ਹੈ ਕੋਈ ਰਜਿਸਟਰਡ ਵਕੀਲ ਨਹੀਂ ਹੈ ਪਰ ਕਾਨੂੰਨੀ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ ।

ਕੀ ਕੀਤਾ ਵਕੀਲ ਬਣ ਕੇ ਆਹਲੂਵਾਲੀਆ ਨੇ

ਹਰਸ਼ਰਨ ਸਿੰਘ ਆਹਲੂਵਾਲੀਆ ਨੇ ਖ਼ੁਦ ਨੂੰ ਇਕ ਪੇਸ਼ੇਵਰ ਇਮੀਗ੍ਰੇਸ਼ਨ ਵਕੀਲ ਦੱਸ ਕੇ ਲੋਕਾਂ ਨੂੰ ਵਰਕ ਵੀਜ਼ਾ ਦਿਵਾਉਣ ਦੇ ਨਾਮ `ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ । ਉਸਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਖ਼ੁਦ ਨੂੰ ਓਨਟਾਰੀਓ ਦਾ ਰਜਿਸਟਰਡ ਵਕੀਲ ਦੱਸਿਆ । ਉਹ ਪੀੜਤਾਂ ਤੋਂ ਵੀਜ਼ਾ ਪ੍ਰੋਸੈਸਿੰਗ ਅਤੇ ਕਾਨੂੰਨੀ ਫ਼ੀਸ ਦੇ ਨਾਮ ‘ਤੇ 5-5 ਹਜ਼ਾਰ ਕੈਨੇਡੀਅਨ ਡਾਲਰ ਵਸੂਲਦਾ ਸੀ। ਜਾਂਚ `ਚ ਪਤਾ ਲੱਗਿਆ ਹੈ ਕਿ ਪੈਸੇ ਲੈਣ ਦੇ ਬਾਵਜੂਦ ਉਸ ਨੇ ਸਰਕਾਰੀ ਪੋਰਟਲ ‘ਤੇ ਵੀਜ਼ਾ ਦੀ ਕੋਈ ਅਰਜ਼ੀ ਦਾਇਰ ਨਹੀਂ ਕੀਤੀ ਸੀ । ਉਹ ਇਕ ਵਾਰ `ਚ ਵੱਡੀ ਰਕਮ ਲੈਣ ਦੀ ਬਜਾਏ ‘ਪ੍ਰਕਿਰਿਆ ਜਾਰੀ ਹੈ`ਦਾ ਬਹਾਨਾ ਬਣਾ ਕੇ ਮਹੀਨਿਆਂ ਤੱਕ ਕਿਸ਼ਤਾਂ ਵਿੱਚ ਪੈਸੇ
ਲੈਂਦਾ ਸੀ ।

ਪੁਲਸ ਨੇ ਕੀਤੀ ਹੈ ਹਰਸ਼ਰਨ ਦੀ ਫੋਟੋ ਜਾਰੀ

ਕੈਨੇਡਾ ਪੁਲਸ (Canada Police) ਨੇ ਮੁਲਜ਼ਮ ਦੀ ਫੋਟੋ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲੇ ਜਾਂ ਕੋਈ ਹੋਰ ਵਿਅਕਤੀ ਇਸ ਦੀ ਠੱਗੀ ਦਾ ਸਿਕਾਰ ਹੋਇਆ ਹੈ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ ।

Read More : ਅਮਰੀਕਾ ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ ਨੂੰ ਕੱਢਿਆ ਬਾਹਰ

ਸੁਪਰੀਮ ਕੋਰਟ ਨੇ ਮੂਸੇਵਾਲਾ ਕਤਲ ਮਾਮਲੇ ਦੇ ਦੋ ਮੁਲਜਮਾਂ ਨੂੰ ਦਿੱਤੀ ਜ਼ਮਾਨਤ

0
Supreme Court

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਸੁਪਰੀਮ ਕੋਰਟ (Supreme Court) ਵਲੋਂ ਅੱਜ ਪ੍ਰਸਿੱਧ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਮੁਲਜਮਾਂ ਨੂੰ ਜ਼ਮਾਨਤ (Bail granted to two accused) ਦੇ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹਨ ਦੋਵੇਂ ਜਣੇ ਜਿਨ੍ਹਾਂ ਨੂੰ ਦਿੱਤੀ ਗਈ ਹੈ ਜ਼ਮਾਨਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿ਼ਲਾ ਮਾਨਸਾ ਵਿਖੇ ਜੋ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਅੱਜ ਦੋ ਮੁਲਜਮਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ । ਜਿਨ੍ਹਾਂ ਨੂੰ ਜਮਾਨਤ ਦਿੱਤੀ ਗਈ ਹੈ ਵਿਚ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ (Pawan Bishnoi and Jagtar Singh) ਸ਼ਾਮਲ ਹਨ ।

ਦੱਸਣਯੋਗ ਹੈ ਕਿ ਦੋਹਾਂ ਦੀ ਕਈ ਵਾਰ ਜ਼ਮਾਨਤ ਸੈਸ਼ਨ ਕੋਰਟ ਤੋਂ ਖਾਰਜ ਹੋ ਚੁੱਕੀ ਸੀ, ਜਿਸਦੇ ਚਲਦਿਆਂ ਸੁਪਰੀਮ ਕੋਰਟ ਵਿਚ ਪਾਈ ਗਈ ਪਟੀਸ਼ਨ ਤੇ ਅੱਜ ਕੋਰਟ ਨੇ ਜ਼ਮਾਨਤ ਦੇ ਦਿੱਤੀ ।ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ-2022 ਨੂੰ ਪਿੰਡ ਜਵਾਹਰਕੇ ਨੇੜੇ ਉਦੋਂ ਉਨ੍ਹਾਂ ਦੀ ਥਾਰ ਗੱਡੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ ।

ਕੀ ਦੋਸ਼ ਸੀ ਪਵਨ ਬਿਸ਼ਨੋਈ ਤੇ

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪਵਨ ਬਿਸ਼ਨੋਈ ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਵਲੋਂ ਮੂਸੇਵਾਲਾ ਕਤਲ ਕੇਸ ਦੇ ਮੁਲਜਮਾਂ ਨੂੰ ਬੁਲੈਰੋ ਗੱਡੀ ਮੁਹੱਈਆ ਕਰਵਾਈ ਗਈ ਸੀ ਪਰ ਮੁਲਜ਼ਮ ਬਿਸ਼ਨੋਈ ਨੇ ਆਪਣੀ ਜ਼ਮਾਨਤ ਪਟੀਸ਼ਨ (Bail petition) ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ । ਉਸਦਾ ਕਹਿਣਾ ਸੀ ਕਿ ਉਸਨੂੰ ਮੋਗਾ ਦੇ ਐਸ. ਐਸ. ਪੀ. ਨੇ ਫਸਾਇਆ ਸੀ । ਪਵਨ ਬਿਸ਼ਨੋਈ ਨੇ ਕਿਹਾ ਕਿ ਉਸਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਕੋਈ ਗੱਡੀ ਮੁਹੱਈਆ ਨਹੀਂ ਕਰਵਾਈ ਸੀ ।

Read More : ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਦਿੱਤੀ ਪੱਕੀ ਜ਼ਮਾਨਤ

ਸੀ. ਬੀ. ਆਈ. ਨੇ ਵਿੱਤੀ ਧੋਖਾਧੜੀ ਮਾਮਲੇ ਵਿਚ 15 ਥਾਵਾਂ ਤੇ ਕੀਤੀ ਛਾਪੇਮਾਰੀ

0
CBI

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਵਲੋਂ ਅੱਜ ਆਨ-ਲਾਈਨ ਵਿੱਤੀ ਧੋਖਾਧੜੀ ਦੇ ਸਬੰਧ ਵਿਚ ਵੱਖ-ਵੱਖ ਸੂਬਿਆਂ ਵਿਚ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

ਕੀ ਆਖਿਆ ਜਾਂਚ ਅਧਿਕਾਰੀ ਨੇ

ਜਾਂਚ ਅਧਿਕਾਰੀਆਂ ਅਨੁਸਾਰ ਅਸ਼ੋਕ ਕੁਮਾਰ ਸ਼ਰਮਾ ਕਥਿਤ ਤੌਰ ‘ਤੇ ਦਿੱਲੀ-ਗੁਰੂਗ੍ਰਾਮ ਸਰਹੱਦ ‘ਤੇ ਸਥਿਤ ਬਿਜਵਾਸਨ ਵਿੱਚ ਆਪਣੇ ਬਿਜਵਾਸਨ ਸਮੂਹ ਦਫਤਰ ਤੋਂ ਜਾਅਲੀ ਨਿਵੇਸ਼ ਯੋਜਨਾਵਾਂ, ਸਾਈਬਰ ਧੋਖਾਧੜੀ, ਗੈਰ-ਕਾਨੂੰਨੀ ਕ੍ਰਿਪਟੋਕਰੰਸੀ ਲੈਣ-ਦੇਣ ਅਤੇ ਪਾਰਟ-ਟਾਈਮ ਨੌਕਰੀਆਂ ਦੀਆਂ ਧੋਖਾਧੜੀ (Fraud) ਵਾਲੀਆਂ ਪੇਸ਼ਕਸ਼ਾਂ ਨਾਲ ਜੁੜੇ ਇੱਕ ਵੱਡੇ ਸੰਗਠਿਤ ਘੁਟਾਲੇ ਵਿੱਚ ਸ਼ਾਮਲ ਸੀ ।

ਗਿਰੋਹ ਨੇ ਕੀਤੀ ਸੀ ਪੀੜ੍ਹਤਾਂ ਨਾਲ ਕਰੋੜਾਂ ਦੀ ਧੋਖਾਧੜੀ

ਸੀ. ਬੀ. ਆਈ. ਨੇ ਕਿਹਾ ਕਿ ਗਿਰੋਹ ਨੇ ਕਥਿਤ ਤੌਰ ‘ਤੇ ਪਿਛਲੇ ਸਾਲ ਹੀ ਪੀੜਤਾਂ ਨਾਲ 900 ਕਰੋੜ ਦੀ ਧੋਖਾਧੜੀ ਕੀਤੀ ਸੀ। ਜਾਂਚ ਏਜੰਸੀ ਨੇ ਕਿਹਾ ਕਿ ਹੁਣ ਤੱਕ ਪਛਾਣੀਆਂ ਗਈਆਂ 15 ਸ਼ੈੱਲ ਕੰਪਨੀਆਂ ਦੇ ਨੈੱਟਵਰਕ ਰਾਹੀਂ ਪੈਸੇ ਨੂੰ ਘੁਸਪੈਠ ਅਤੇ ਲਾਂਡਰ ਕੀਤਾ ਗਿਆ ਸੀ । ਦੱਸਣਯੋਗ ਹੈ ਕਿ ਇਹ ਮਾਮਲਾ ਵਿਦੇਸ਼ਾਂ ਤੋਂ ਮਨੀ ਲਾਂਡਰਿੰਗ (Money laundering) ਅਤੇ ਇੱਕ ਆਫਸ਼ੋਰ ਫਿਨਟੈਕ ਪਲੇਟਫਾਰਮ, ਮੁੱਖ ਤੌਰ ‘ਤੇ ਦੁਬਈ-ਅਧਾਰਤ ਪੀ. ਵਾਈ. ਵਾਈ. ਪੀ. ਐਲ. ਨਾਲ ਸਬੰਧਤ ਹੈ ।

ਸੀ. ਬੀ. ਆਈ. ਕਰ ਰਹੀ ਹੈ ਸ਼ਰਮਾ ਦੀ ਹਿਰਾਸਤ ਦੀ ਮੰਗ

ਕੇਂਦਰੀ ਜਾਂਚ ਬਿਊਰੋ ਵਲੋਂ ਹੁਣ ਕਥਿਤ ਗਿਰੋਹ ਦੇ ਨੇਤਾ ਅਸ਼ੋਕ ਕੁਮਾਰ ਸ਼ਰਮਾ, ਇੱਕ ਚਾਰਟਰਡ ਅਕਾਊਂਟੈਂਟ, ਜਿਸਨੂੰ ਹਾਲ ਹੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਦੀ ਹਿਰਾਸਤ ਦੀ ਮੰਗ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਾਈਬਰ ਕ੍ਰਾਈਮ ਬ੍ਰਾਂਚ (Cyber ​​Crime Branch) (ਆਈ. ਸੀ. ਬੀ.) ਨੇ ਇਹ ਮਾਮਲਾ ਸੀ. ਬੀ. ਆਈ. ਨੂੰ ਸੌਂਪ ਦਿੱਤਾ ।

Read More : ਬਿਟਕੁਆਇਨ ਘਪਲੇ ਵਿਚ ਸੀ. ਬੀ. ਆਈ. ਨੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਮਹਿਲਾਵਾਂ ਤੇ ਟਿੱਪਣੀ ਮਾਮਲੇ ਵਿਚ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਖਹਿਰਾ

0
Sukhpal Khaira

ਚੰਡੀਗੜ੍ਹ, 12 ਮਾਰਚ 2026 : ਪੰਜਾਬ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾਵਾਰ ਦੇਣ ਦੇ ਐਲਾਨ ਤੇ ਟਿੱਪਣੀ ਕਰਨ ਤੇ ਸੁਖਪਾਲ ਖਹਿਰਾ (Sukhpal Khaira) ਮਹਿਲਾ ਕਮਿਸ਼ਨ ਅੱਗੇ ਅੱਜ ਪੇਸ਼ ਨਹੀਂ ਹੋਏ ।

ਖਹਿਰਾ ਦੇ ਪੁੱਤਰ ਤੇ ਵਕੀਲ ਮਹਿਤਾਬ ਖਹਿਰਾ ਨੇ ਰੱਖਿਆ ਖਹਿਰਾ ਦਾ ਪੱਖ

ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਕਾਂਗਰਸੀ ਵਿਧਾਇਕ (Congress MLA) ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women’s Commission) ਦੇ ਕੋਲ ਪੇਸ਼ ਹੋ ਕੇ ਆਪਣਾ ਰੱਖਿਆ ਜਾਣਾ ਸੀ ਦੇ ਮਾਮਲੇ ਵਿਚ ਸੁਖਪਾਲ ਖਹਿਰਾ ਪੇਸ਼ ਨਹੀਂ ਹੋਏ ਬਲਕਿ ਉਨ੍ਹਾਂ ਵਲੋਂ ਉਨ੍ਹਾਂ ਦੇ ਪੁੱਤਰ ਤੇ ਵਕੀਲ ਦੇ ਤੌਰ ਤੇ ਮਹਿਤਾਬ ਖਹਿਰਾ ਕਮਿਸ਼ਨ ਕੋਲ ਪੇਸ਼ ਹੋਏ ਤੇ ਉਨ੍ਹਾਂ ਦਾ ਪੱਖ ਰੱਖਿਆ ।

ਕੀ ਕਾਰਨ ਸੀ ਕਮਿਸ਼ਨ ਵਲੋਂ ਖਹਿਰਾ ਨੂੰ ਕਮਿਸ਼ਨ ਕੋਲ ਆ ਕੇ ਪੱਖ ਰੱਖਣ ਦਾ

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ 1 ਹਜ਼ਾਰ ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਬਾਰੇ ਸੁਖਪਾਲ ਖਹਿਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਟਿੱਪਣੀ (Comment) ਕੀਤੀ ਸੀ । ਮਹਿਲਾ ਕਮਿਸ਼ਨ ਨੇ ਇਸ ਟਿੱਪਣੀ ਨੂੰ ਔਰਤਾਂ ਦੀ ਮਾਨ-ਮਰਿਆਦਾ ਦੇ ਖਿ਼ਲਾਫ਼ ਮੰਨਦਿਆਂ ਇਸ ਦਾ ਸੂ-ਮੋਟੋ ਨੋਟਿਸ ਲਿਆ ਸੀ ਅਤੇ ਖਹਿਰਾ ਨੂੰ 12 ਮਾਰਚ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਸੀ । ਦੱਸਣਯੋਗ ਹੈ ਕਿ ਕਮਿਸ਼ਨ ਦੀ ਚੇਅਰਪਰਸਨ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਸਿਆਸੀ ਲਾਹੇ ਲਈ ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

Read More : ਪੰਜਾਬ ਵਿਧਾਨ ਸਭਾ ਵਿਚ ਖਹਿਰਾ ਵਿਰੁੱਧ ਹੋਇਆ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ

ਗੈਸ ਸਿਲੰਡਰਾਂ ਦੀ ਜਮ੍ਹਾਖੋਰੀ ਤੇ ਬਲੈਕ ਕਰਨ ਤੇ ਕੀਤੀ ਜਾਵੇਗੀ ਕਾਰਵਾਈ : ਮੁੱਖ ਮੰਤਰੀ

0
Chief Minister

ਚੰਡੀਗੜ੍ਹ, 12 ਮਾਰਚ 2026 : ਮੱਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦੇ ਚਲਦਿਆਂ ਜੋ ਗੈਸ ਦੀ ਸਪਲਾਈ (Gas supply) ਤੇ ਮਾੜਾ ਅਸਰ ਪਿਆ ਹੈ ਦੇ ਕਾਰਨ ਵਪਾਰਕ ਸਿਲੰਡਰ ਮਿਲਣੇ ਬੰਦ ਹੋ ਗਏ ਹਨ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਸਮੁੱਚੇ ਡਿਪਟੀ ਕਮਿਸ਼ਨਰਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿਚ ਕਿਤੇ ਵੀ ਗੈਸ ਦੀ ਕੋਈ ਕਮੀ ਨਾ ਆਵੇ । ਗੈਸ ਦੀ ਸਪਲਾਈ ਦੇ ਚਲਦਿਆਂ ਜਮ੍ਹਾਖੋਰੀ ਤੇ ਬਲੈਕ (Hoarding and Black) ਵਿਚ ਸਿਲੰਡਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਯੁੱਧ ਕਾਰਨ ਜਿਥੇ ਵਪਾਰਕ ਸਿਲੰਡਰ ਮਿਲਣੇ ਬੰਦ ਹੋ ਗਏ ਹਨ ਉਥੇ ਘਰੇਲੂ ਸਿਲੰਡਰਾਂ ਦੀ ਬੁਕਿੰਗ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ । ਸਰਵਰ ਡਾਊਨਟਾਈਮ ਕਾਰਨ ਨਹੀਂ ਮਿਲ ਰਹੇ ਹਨ । ਅੰਮ੍ਰਿਤਸਰ ਵਿੱਚ ਇੱਕ ਗੈਸ ਏਜੰਸੀ ਨੂੰ ਵੱਡੀ ਭੀੜ ਕਾਰਨ ਬੰਦ ਕਰ ਦਿੱਤਾ ਗਿਆ ।

ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਲਈ ਏਜੰਸੀਆਂ ਤੇ ਪੁਲਸ ਅਧਿਕਾਰੀ ਤਾਇਨਾਤ ਕੀਤੇ ਜਾ ਰਹੇ ਹਨ

ਜਾਣਕਾਰੀ ਮੁਤਾਬਕ ਜਲੰਧਰ ਵਿੱਚ ਲੋਕਾਂ ਵਲੋਂ ਕਾਲੇ ਰੰਗ ਵਿੱਚ ਵਪਾਰਕ ਸਿਲੰਡਰ (Commercial cylinder) ਖਰੀਦਣ ਲਈ ਮਜਬੂਰ ਹੋਇਆ ਜਾ ਰਿਹਾ ਹੈ। ਇੱਕ ਸਿਲੰਡਰ ਜੋ ਪਹਿਲਾਂ 1600 ਵਿੱਚ ਮਿਲਦਾ ਸੀ ਹੁਣ 3500 ਵਿੱਚ ਮਿਲਦਾ ਹੈ । ਜਦੋਂ ਕਿ ਘਰੇਲੂ ਸਿਲੰਡਰ ਘਰਾਂ ਵਿੱਚ ਪਹੁੰਚਾਏ ਜਾਂਦੇ ਸਨ, ਹੁਣ ਸਥਿਤੀ ਅਜਿਹੀ ਹੋ ਗਈ ਹੈ ਕਿ ਲੋਕ ਸਿਲੰਡਰਾਂ ਨਾਲ ਏਜੰਸੀਆਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਹਨ । ਚੰਡੀਗੜ੍ਹ ਦੇ ਸੈਕਟਰ 38 ਵਿੱਚ ਗੈਸ ਸਪਲਾਈ ਤੀਜੇ ਦਿਨ ਪਹੁੰਚ ਗਈ ਹੈ, ਜਿਸ ਨਾਲ ਏਜੰਸੀ ਦੇ ਬਾਹਰ ਲੋਕਾਂ ਵਿੱਚ ਰੋਸ ਹੈ । ਹੁਣ ਇੱਕ ਸਿਲੰਡਰ ਮਿਲਣ ਤੋਂ ਬਾਅਦ ਅਗਲੀ ਬੁਕਿੰਗ ਵੀ 30 ਦਿਨਾਂ ਬਾਅਦ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਾਰੇ ਘਰਾਂ ਨੂੰ ਸਿਲੰਡਰ ਮਿਲਣ ਨੂੰ ਯਕੀਨੀ ਬਣਾਉਣ ਲਈ ਗੈਸ ਏਜੰਸੀਆਂ ‘ਤੇ ਪੁਲਸ ਅਧਿਕਾਰੀ ਤਾਇਨਾਤ ਕੀਤੇ ਜਾ ਰਹੇ ਹਨ ।

Read More : ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਕਾਰਨ ਵੱਖ-ਵੱਖ ਕਾਰੋਬਾਰ ਪ੍ਰਭਾਵਿਤ

ਪੰਜਾਬ ਵਿਧਾਨ ਸਭਾ ਵਿਚ ਖਹਿਰਾ ਵਿਰੁੱਧ ਹੋਇਆ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ

0
Speaker

ਚੰਡੀਗੜ੍ਹ, 12 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਚੱਲ ਰਹੇ ਸੈਸ਼ਨ ਦੇ ਛੇਵੇਂ ਦਿਨ (Sixth day of the session) ਕਾਂਗਰਸੀ ਵਿਧਾਇਕ ਖਹਿਰਾ ਵਿਰੁੱਧ ਵਿਸ਼ੇਸ਼ ਅਧਿਕਾਰ ਦਾ ਮਤਾ ਪਾਸ ਕੀਤਾ ਗਿਆ ਹੈ ।

ਕਿਊਂ ਪਾਸ ਕੀਤਾ ਗਿਆ ਵਿਸ਼ੇਸ਼ ਅਧਿਕਾਰ ਮਤਾ

ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਪੰਜਾਬ ਵਿਧਾਨ ਸਭਾ (Punjab Legislative Assembly) ਵਿਚ ਚੱਲ ਰਹੇ ਸੈਸ਼ਨ ਦੇ 6ਵੇਂ ਦਿਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਿਰੁੱਧ ਵਿਸ਼ੇਸ਼ ਅਧਿਕਾਰ (Privileges) ਦਾ ਮਤਾ ਪਾਸ ਕੀਤਾ ਗਿਆ ਹੈ ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤਾ ਗਿਆ ਸੀ । ਉਕਤ ਪਾਸ ਕੀਤੇ ਗਏ ਮਤੇ ਵਿਚ ਖਹਿਰਾ ਤੇ ਸਦਨ ਦੀ ਮਰਿਆਦਾ ਭੰਗ ਕਰਨ ਦਾ ਦੋਸ਼ ਹੈ ।

ਇਸ ਮੌਕੇ ਡਾ. ਸੁੱਖਵਿੰਦਰ ਸੁੱਖੀ ਦੀ ਟਿੱਪਣੀ ‘ਤੇ ਕਾਂਗਰਸੀ ਭੜਕ ਗਏ । ਜਿਸ ਮਗਰੋਂ ਸੁਖਵਿੰਦਰ ਕੋਟਲੀ ਅਤੇ ਡਾ. ਸੁੱਖੀ ਆਹਮੋ ਸਾਹਮਣੇ ਹੋਏ । ਸੁੱਖਪਾਲ ਸਿੰਘ ਖਹਿਰਾ (Sukhpal Singh Khaira) ਖਿਲਾਫ਼ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਮਤਾ ਪਾਸ (Resolution passed) ਕਰ ਦਿੱਤਾ ਗਿਆ ਹੈ । ਇਥੇ ਹੀ ਬਸ ਨਹੀਂ ਵਿਧਾਨ ਸਭਾ ਵਿੱਚ ਨਾਜਾਇਜ਼ ਮਾਇਨਿੰਗ ਦਾ ਮੁੱਦਾ ਵੀ ਗੂੰਜਿਆ । ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਡਾਇਰੈਕਟਰ ਦੇ ਪੀ. ਏ. ਵਲੋਂ ਰਿਸ਼ਵਤ ਇਕੱਠੀ ਕਰਨ ਦਾ ਦੋਸ਼ ਲਗਾਉਂਦਿਆਂ ਕਈ ਅਧਿਕਾਰੀਆਂ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ।

Read More : ਵਿਧਾਨ ਸਭਾ ਵਿਚ ਚੀਮਾ ਤੇ ਖਹਿਰਾ ਵਿਚਕਾਰ ਹੋਈ ਜ਼ਬਰਦਸਤ ਬਹਿਸ

 

ਬਿਟਕੁਆਇਨ ਘਪਲੇ ਵਿਚ ਸੀ. ਬੀ. ਆਈ. ਨੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

0
CBI

ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਵਲੋਂ ਕਰੋੜਾਂ ਰੁਪਏ ਦੇ ਬਿਟਕੁਆਇਨ ਕਰੰਸੀ ਘਪਲੇ ਦੇ ਮੁੱਖ ਮੁਲਜਮ (Chief accused) ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਜਿਸਨੂੰ ਸੀ. ਬੀ. ਆਈ. ਨੇ ਕੀਤਾ ਹੈ ਗ੍ਰਿ਼ਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੇ ਜੋ 20 ਹਜ਼ਾਰ ਕਰੋੜ ਰੁਪਏ ਦੇ ਗੇਨ ਬਿਟਕੁਆਇਨ ਕਰੰਸੀ ਘਪਲੇ (Gain Bitcoin Currency Scam) ਦੇ ਮੁੱਖ ਮੁਲਜ਼ਮ ਤੇ ਡਾਰਵਿਨ ਲੈਬਸ ਦੇ ਸਹਿ-ਸੰਸਥਾਪਕ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਦਾ ਨਾਮ ਆਯੁਸ਼ ਹੈ । ਸੀ. ਬੀ. ਆਈ. ਨੇ ਆਯੁਸ਼ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ । ਉਸ ਨੂੰ `ਤੇ ਦੇਸ਼ ਛੱਡ ਕੇ ਭੱਜਣ ਦੀ ਕੋਸਿ਼ਸ਼ ਕਰਦੇ ਸਮੇਂ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ।

ਡਾਰਵਿਨ ਲੈਬਸ ਨੇ ਕੀਤਾ ਸੀ ਡਿਜ਼ੀਟਲ ਬੁਨਿਆਦੀ ਢਾਂਚੇ ਨੂੰ ਡਿਜ਼ਾਈਨ ਵਿਕਸਤ

ਸੀ. ਬੀ. ਆਈ. ਅਨੁਸਾਰ ਡਾਰਵਿਨ ਲੈਬਸ ਨੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਡਿਜ਼ਾਈਨ ਵਿਕਸਤ ਕੀਤਾ ਜੋ ਕਥਿਤ ਧੋਖਾਦੇਹੀ ਵਾਲੇ ਅਦਾਰੇ ਗੇਨ ਬਿਟਕੁਆਇਨ ਦੇ ਸੰਚਾਲਨ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦਾ ਸੀ । ਜਾਂਚ ਦੌਰਾਨ ਏਜੰਸੀ ਨੇ ਡਾਰਵਿਨ ਲੈਬਸ ਪ੍ਰਾਈਵੇਟ ਲਿਮਟਿਡ ਤੇ ਇਸ ਦੇ ਸਹਿ-ਸੰਸਥਾਪਕਾਂ, ਵਾਰਸ਼ਨੇ, ਸਾਹਿਲ ਬਾਗਲਾ, ਅਤੇ ਨਿਕੁੰਜ ਜੈਨ, ਮੁੱਖ ਪੂੰਜੀ ਅਧਿਕਾਰੀ ਅਤੇ ਵਾਓਮੀ ਏਆਈ ਦੇ ਸੰਸਥਾਪਕ, ਦੀ ਐਮ. ਕੈਪ ਨਾਮਕ ਕ੍ਰਿਪਟੋਕਰੰਸੀ ਟੋਕਨ ਅਤੇ ਇਸਦੇ ਸੰਬੰਧਤ ਈ. ਆਰ. ਸੀ. -20 ਸਮਾਰਟ ਕੰਟਰੈਕਟ ਦੇ ਡਿਜ਼ਾਈਨ, ਵਿਕਾਸ ਅਤੇ ਵਰਤੋਂ ਵਿੱਚ ਕਥਿਤ ਸ਼ਮੂਲੀਅਤ ਦਾ ਪਤਾ ਲਗਾਇਆ ।

Read More : ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ

ਹਾਈਕੋਰਟ ਨੇ ਰੱਖਿਆ ਐਨ. ਐਸ. ਏ. ਵਾਲੀ ਪਟੀਸ਼ਨ ਤੇ ਫ਼ੈਸਲਾ ਸੁਰੱਖਿਅਤ

0
High Court

ਚੰਡੀਗੜ੍ਹ, 12 ਮਾਰਚ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (Amritpal Singh) ਦੀ ਐਨ. ਐਸ. ਏ. ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ (Petition) ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ ।

ਦੋਹਾਂ ਧਿਰਾਂ ਨੂੰ ਸੁਣਨ ਤੋ ਬਾਅਦ ਲਿਆ ਹੈ ਅਦਾਲਤ ਨੇ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਨੇ ਜੋ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿ਼ਤਪਾਲ ਸਿੰਘ ਦੀ ਨਜ਼ਰਬੰਦੀ (ਐਨ. ਐਸ. ਏ.) (N. S. A.) ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਫ਼ੈਸਲਾ ਸੁਰੱਖਿਅਤ ਕੀਤਾ ਹੈ ਉਹ ਹਾਈਕੋਰਟ ਨੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਕੀਤਾ ਹੈ । ਸਰਕਾਰ ਵੱਲੋਂ ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਅਮ੍ਰਿਤਪਾਲ ਸਿੰਘ ਦੇ ਕੈਨੇਡਾ ਸਥਿਤ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਹੋਰ ਗੈਂਗਸਟਰਾਂ ਨਾਲ ਸੰਬੰਧ ਅਤੇ 15 ਵਿਅਕਤੀਆਂ ਦੀ ਦਰਜ ਕੀਤੀ ਗਈ ‘ਹਿਟ ਲਿਸਟ’ ਇਸ ਮਾਮਲੇ ਦੇ ਦੋ ਮੁੱਖ ਆਧਾਰ ਹਨ ।

Read More : ਗੁਰਦਾਸਪੁਰ ਐਨਕਾਊਂਟਰ ਮਾਮਲਾ ਪਹੁੰਚਿਆ ਪੰਜਾਬ ਅਤੇ ਹਰਿਆਣਾ ਹਾਈਕੋਰਟ

ਤੇਜ ਰਫ਼ਤਾਰ ਕਾਰ ਚਾਲਕ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ

0
Road Acident

ਜਲੰਧਰ, 12 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਲਾਂਬਾ ਪਿੰਡ ਚੌਂਕ ਫਲਾਈਵਰ ਦੇ ਨੇੜੇ ਇਕ ਤੇਜ ਰਫ਼ਤਾਰ ਕਾਰ (Fast car) ਵਲੋਂ ਇਕ ਬਾਈਕ ਸਵਾਰ ਨੂੰ ਟੱਕਰ (Biker hit) ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ।

ਕੌਣ ਹੈ ਇਹ ਬਾਈਕ ਸਵਾਰ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਚ ਜੋ ਇਕ ਤੇਜ ਰਫ਼ਤਾਰ ਕਾਰ ਚਾਲਕ ਵਲੋਂ ਕਾਰ ਨਾਲ ਬਾਈਕ ਨੂੰ ਟੱਕਰ ਮਾਰ ਕੇ ਬਾਈਕ ਸਵਾਰ ਨੂੰ ਮੌਤ (Death) ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਮੋਟਰਸਾਈਕਲ ਸਵਾਰ ਮ੍ਰਿਤਕ ਦੀ ਪਛਾਣ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਅਰੁਣ ਦੇ ਤੌਰ ਤੇ ਹੋਈ ਹੈ ।

ਕੀ ਦੱਸਿਆ ਪ੍ਰਤੱਖਦਰਸ਼ੀ ਨੇ

ਸਥਾਨਕ ਦੁਕਾਨਦਾਰ ਮਨਜੀਤ ਕੁਮਾਰ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੇ ਸਾਹਮਣੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਬਿਨਾਂ ਰੁਕੇ ਭੱਜ ਗਿਆ। ਘਟਨਾ ਤੋਂ ਲਗਭਗ ਇੱਕ ਘੰਟੇ ਬਾਅਦ ਪੁਲਸ ਮੌਕੇ `ਤੇ ਪਹੁੰਚੀ ਅਤੇ ਲਾਸ਼ (Corpse) ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਵਲੋਂ ਘਟਨਾ ਵਾਲੀ ਥਾਂ ਦੇ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਹੀ ਕਾਰ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ ।

Read More : ਕੰਮ ਤੋਂ ਪਰਤ ਰਹੇ ਮਜ਼ਦੂਰ ਦੀ ਕਰੇਨ ਦੀ ਲਪੇਟ ‘ਚ ਆਉਣ ਨਾਲ ਮੌ/ਤ 

ਅਮਰੀਕਾ ਨੇ ਦਿੱਤੇ ਭਾਰਤ ਦੀ ਉਦਯੋਗਿਕ ਉਤਪਾਦਨ ਸਮਰੱਥਾ ਦੀ ਜਾਂਚ ਦੇ ਹੁਕਮ

0
Trump

ਵਾਸਿ਼ੰਗਟਨ, 12 ਮਾਰਚ 2026 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਵਲੋਂ ਭਾਰਤ ਵਿਰੋਧੀ ਕਾਰਵਾਈਆਂ ਦੇ ਚਲਦਿਆਂ ਭਾਰਤ ਦੀ ਉਦਯੋਗਿਕ ਉਤਪਾਦਨ ਸਮਰੱਥਾ ਦੀ ਜਾਂਚ ਦੇ ਹੁਕਮ ਦਿੱਤੇ ਹਨ ।

ਕਿਸ ਐਕਟ ਤਹਿਤ ਕੀਤੀ ਜਾਵੇਗੀ ਇਹ ਜਾਂਚ

ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਵਿਚ ਜੋ ਮੱਧ ਪੂਰਬ ’ਚ ਜੰਗ ਚੱਲ ਰਹੀ ਹੈ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ (US President) ਡੋਨਾਲਡ ਟਰੰਪ ਨੇ ਭਾਰਤ ਵਿਰੁੱਧ ਵੱਡੀ ਕਾਰਵਾਈ ਦੀਆਂ ਤਿਆਰੀਆਂ ਸ਼ੁਰੂ ਕਰਦਿਆਂ ਭਾਰਤ ਦੀ ਉਦਯੋਗਿਕ ਉਤਪਾਦਨ ਸਮਰੱਥਾ (India’s industrial production capacity) ਦੀ ਜਾਂਚ ਦੇ ਹੁਕਮ ਦਿੱਤੇ ਹਨ । ਜੋ ਇਹ ਹੁਕਮ ਅਮਰੀਕਾ ਨੇ ਦਿੱਤੇ ਹਨ ਤਹਿਤ ਜਾਂਚ 1974 ਦੇ ਵਪਾਰ ਐਕਟ ਦੀ ਧਾਰਾ 301 ਦੇ ਤਹਿਤ ਕੀਤੀ ਜਾਵੇਗੀ । ਇਥੇ ਹੀ ਬਸ ਨਹੀਂ ਇਹ ਜਾਂਚ ਭਾਰਤ ਸਮੇਤ ਲਗਭਗ 16 ਦੇਸ਼ਾਂ ਨੂੰ ਕਵਰ ਕਰੇਗੀ । ਜਾਂਚ ਪੂਰੀ ਹੋਣ ਤੋਂ ਬਾਅਦ ਟਰੰਪ ਭਾਰਤ ਸਮੇਤ ਸਾਰੇ 16 ਦੇਸ਼ਾਂ ਦੇ ਸਮਾਨ ‘ਤੇ ਨਵੇਂ ਟੈਰਿਫ ਲਗਾ ਸਕਦੇ ਹਨ ।

ਜਾਂਚ ਭਾਰਤ ਤੋਂ ਇਲਾਵਾ ਜਾਂਚ ਵਿਚ ਹੋਰ ਕਿਹੜੇ ਕਿਹੜੇ ਹੋਣਗੇ ਸ਼ਾਮਲ

ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ (US Trade Representative Jamieson Greer) ਨੇ ਅਧਿਕਾਰਤ ਤੌਰ ‘ਤੇ ਜਾਂਚ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੁਆਰਾ ਲਗਾਏ ਗਏ ਟੈਰਿਫਾਂ ਨੂੰ ਗੈਰ-ਕਾਨੂੰਨੀ ਐਲਾਨ ਕਰਨ ਅਤੇ ਉਨ੍ਹਾਂ ਨੂੰ ਰੱਦ ਕਰਨ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਸਾਰੇ ਦੇਸ਼ਾਂ ‘ਤੇ ਨਵਾਂ 15 ਪ੍ਰਤੀਸ਼ਤ ਟੈਰਿਫ ਲਗਾਇਆ । ਹੁਣ ਭਾਰਤ ਸਮੇਤ 16 ਪ੍ਰਮੁੱਖ ਅਰਥ ਵਿਵਸਥਾਵਾਂ ਦੀ ਉਤਪਾਦਨ ਸਮਰੱਥਾ ਦੀ ਜਾਂਚ ਕੀਤੀ ਜਾਵੇਗੀ । ਇਸ ਸੂਚੀ ਵਿੱਚ ਭਾਰਤ, ਚੀਨ, ਯੂਰਪੀਅਨ ਯੂਨੀਅਨ, ਮੈਕਸੀਕੋ, ਜਾਪਾਨ, ਦੱਖਣੀ ਕੋਰੀਆ, ਤਾਈਵਾਨ, ਸਵਿਟਜ਼ਰਲੈਂਡ, ਨਾਰਵੇ, ਇੰਡੋਨੇਸ਼ੀਆ, ਸਿੰਗਾਪੁਰ, ਥਾਈਲੈਂਡ, ਮਲੇਸ਼ੀਆ, ਕੰਬੋਡੀਆ, ਵੀਅਤਨਾਮ ਅਤੇ ਬੰਗਲਾਦੇਸ਼ ਸ਼ਾਮਲ ਹਨ ।

Read More : ਅਮਰੀਕੀ ਰਾਸ਼ਟਰਪਤੀ ਕਰ ਰਹੇ ਹਨ ਅਮਰੀਕਾ ਵਿਚ ਸ਼ਰਾਬ ਦੇ ਪਾਬੰਦੀ ਦੀ ਤਿਆਰੀ