Home Blog Page 190

ਭੇਦਭਾਵ ਖ਼ਤਮ ਕਰਨ ਲਈ ਜਾਤ ਨੂੰ ਮਨ ਵਿਚੋਂ ਖਤਮ ਕਰਨ ਦੀ ਲੋੜ : ਭਾਗਵਤ

0
Mohan Bhagwat

ਛਤਰਪਤੀ ਸੰਭਾਜੀਨਗਰ, 19 ਜਨਵਰੀ 2026 : ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) (R. S. S.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜੇਕਰ ਜਾਤੀਗਤ ਭੇਦਭਾਵ (Caste discrimination) ਨੂੰ ਖ਼ਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਾਤ ਨੂੰ ਮਨ `ਚੋਂ ਖਤਮ ਕਰਨਾ ਹੋਵੇਗਾ ।

ਪਹਿਲਾਂ ਜਾਤ ਦਾ ਸਬੰਧ ਪੇਸ਼ੇ ਅਤੇ ਕੰਮ ਕਰਕੇ ਸੀ ਪਰ ਬਾਅਦ ਵਿਚ ਸਮਾਜ ਵਿਚ ਦਬਦਬਾ ਬਣਾ ਲਿਆ

ਭਾਗਵਤ ਨੇ ਇੱਥੇ ਆਯੋਜਿਤ ਇਕ ਜਨਤਕ ਵਿਚਾਰ-ਚਰਚਾ ਸਮਾਰੋਹ `ਚ ਕਿਹਾ ਕਿ ਪਹਿਲਾਂ ਜਾਤ ਦਾ ਸਬੰਧ ਪੇਸ਼ੇ ਅਤੇ ਕੰਮ ਕਰ ਕੇ ਸੀ ਪਰ ਬਾਅਦ `ਚ ਇਸ ਨੇ ਸਮਾਜ `ਚ ਦਬਦਬਾ ਬਣਾ ਲਿਆ ਅਤੇ ਭੇਦਭਾਵ ਦਾ ਕਾਰਨ ਬਣੀ । ਇਹ ਸਮਾਰੋਹ ਸੰਘ ਦੇ ਸ਼ਤਾਬਦੀ ਸਾਲ (Centenary year of the Sangh) ਦੇ ਮੌਕੇ ਆਯੋਜਿਤ ਕੀਤਾ ਗਿਆ ਸੀ, ਜਿਸ `ਚ ਉਨ੍ਹਾਂ ਨੇ ਜਨਤਾ ਨਾਲ ਵਿਚਾਰ-ਚਰਚਾ ਕੀਤੀ । ਸੂਬਾ ਸੰਘਚਾਲਕ ਅਨਿਲ ਭਾਲੇਰਾਓ ਵੀ ਮੰਚ `ਤੇ ਮੌਜੂਦ ਸਨ । ਭਾਗਵਤ ਨੇ ਜਾਤੀਵਾਦ ਦੀ ਸਮੱਸਿਆ `ਤੇ ਗੱਲ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਆਪਣੇ ਮਨ `ਚੋਂ ਕੱਢ ਦੇਣ । ਉਨ੍ਹਾਂ ਕਿਹਾ ਕਿ ਇਸ ਭੇਦਭਾਵ ਨੂੰ ਖ਼ਤਮ ਕਰਨ ਲਈ ਜਾਤ ਨੂੰ ਮਨ `ਚੋਂ ਖਤਮ ਕਰਨਾ ਹੋਵੇਗਾ । ਜੇ ਇਸ ਨੂੰ ਈਮਾਨਦਾਰੀ ਨਾਲ ਕੀਤਾ ਜਾਂਦਾ ਹੈ ਤਾਂ 10 ਤੋਂ 12 ਸਾਲਾਂ `ਚ ਜਾਤੀਵਾਦ ਖਤਮ ਹੋ ਜਾਵੇਗਾ ।

ਸੰਘ ਦਾ ਮਕਸਦ ਭਾਰਤ ਨੂੰ ਇਸਦਾ ਸਰਵੋਤਮ ਮਾਣ ਦੁਆਉਣਾ ਹੈ

ਸਮਾਰੋਹ `ਚ ਮੌਜੂਦ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੋਹਨ ਭਾਗਵਤ (Mohan Bhagwat) ਨੇ ਕਿਹਾ ਕਿ ਸੰਘ ਦਾ ਮਕਸਦ ਭਾਰਤ ਨੂੰ ਇਸ ਦਾ ਸਰਵੋਤਮ ਮਾਣ ਦਿਵਾਉਣਾ ਹੈ, ਨਾਲ ਹੀ ਸਮਾਜ ਨੂੰ ਵੀ ਨਾਲ ਲੈ ਕੇ ਚੱਲਣਾ ਹੈ । ਇਸ ਤੋਂ ਪਹਿਲਾਂ ਭਾਗਵਤ ਨੇ ਮੁੰਬਈ `ਚ ਕਿਹਾ ਕਿ ਜਦੋਂ ਤੱਕ ਧਰਮ ਭਾਰਤ ਦਾ ਮਾਰਗਦਰਸ਼ਨ ਕਰਦਾ ਰਹੇਗਾ, ਦੇਸ਼ `ਵਿਸ਼ਵਗੁਰੂ’ ਬਣਿਆ ਰਹੇਗਾ । ਉਨ੍ਹਾਂ ਕਿਹਾ ਕਿ ਅਜਿਹਾ ਅਧਿਆਤਮਿਕ ਗਿਆਨ ਦੁਨੀਆ ਦੇ ਦੂਜੇ ਹਿੱਸਿਆਂ `ਚ ਨਹੀਂ ਪਾਇਆ ਜਾਂਦਾ ।

Read more : ਰਾਮ ਮੰਦਰ ਤੋਂ ਬਾਅਦ ਹੁਣ `ਰਾਸ਼ਟਰੀ ਮੰਦਰ` ਬਣਾਉਣ ਦਾ ਸਮਾਂ : ਭਾਗਵਤ

ਪੰਜਾਬ ‘ਚ ਖਤਮ ਹੋ ਗਈ ਹੈ ਜਬਰਦਸਤੀ-ਡਰ ਤੇ ਅਕਾਲੀਆਂ ਦੀ ਧੱਕੇਸ਼ਾਹੀ : ਮਾਨ

0
Bhagwant Mann

ਅੰਮ੍ਰਿਤਸਰ, 19 ਜਨਵਰੀ 2026 : ਪੰਜਾਬ ਦੇ ਮਜੀਠਾ ਵਿਖੇ ਆਯੋਜਿਤ ਇਕ ਸੂਬਾ ਪੱਧਰੀ ਸਮਾਗਮ ਦੌਰਾਨ ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) 23 ਪੇਂਡੂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਡਰ ਦਾ ਦੌਰ, “ਜਬਰਦਸਤੀ ਦਾ ਦੌਰ” ਅਤੇ ਅਕਾਲੀਆਂ ਦੀ ਧੱਕੇਸ਼ਾਹੀ ਖਤਮ ਹੋ ਗਈ ਹੈ । ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਡਰਾਉਣ-ਧਮਕਾਉਣ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਵਿਕਾਸ, ਜਵਾਬਦੇਹੀ ਅਤੇ ਲੋਕ ਭਲਾਈ ‘ਤੇ ਕੇਂਦ੍ਰਿਤ ਮਾਡਲ ਨੂੰ ਅਪਣਾਇਆ ਹੈ ।

ਅਕਾਲੀਆਂ ਦੀ ਸੱਤਾ ਵਿਚ ਵਾਪਸੀ ਦਾ ਮਤਲਬ ਬੇਅਦਬੀ ਅਤੇ ਬੇਕਸੂਰਾਂ ਤੇ ਗੋਲੀਬਾਰੀ ਵੱਲ ਵਾਪਸੀ ਹੋਵੇਗਾ

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਅਕਾਲੀਆਂ ਦੀ ਸੱਤਾ ਵਿੱਚ ਵਾਪਸੀ ਹੁੰਦੀ ਹੈ ਤਾ ਉਸਦਾ ਅਰਥ ਬੇਅਦਬੀ ਅਤੇ ਨਿਰਦੋਸ਼ ਲੋਕਾਂ ‘ਤੇ ਗੋਲੀਬਾਰੀ ਵੱਲ ਵਾਪਸੀ ਹੋਵੇਗਾ । ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਜਨਰਲ ਡਾਇਰ ਦੀ ਮੇਜ਼ਬਾਨੀ ਨੂੰ ਰਾਤ ਦੇ ਖਾਣੇ ਲਈ ਰਾਜ ਨਾਲ ਵਿਸ਼ਵਾਸਘਾਤ ਦੱਸਿਆ, ਜਿਸਨੂੰ ਪੰਜਾਬ ਦੇ ਲੋਕ ਕਦੇ ਨਹੀਂ ਭੁੱਲਣਗੇ ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਗੁਰੂ ਸਾਹਿਬ (Guru Sahib) ਦੀ ਸੇਵਾ ਕਰਨੀ ਚਾਹੀਦੀ ਹੈ, ਕਿਸੇ ਵੀ ਰਾਜਨੀਤਿਕ ਪਰਿਵਾਰ ਦੇ ਹਿੱਤਾਂ ਦੀ ਸੇਵਾ ਨਹੀਂ ਕਰਨੀ ਚਾਹੀਦੀ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਫ਼ਤ ਬਿਜਲੀ, ਸੜਕਾਂ ਦੀ ਮੁਰੰਮਤ ਅਤੇ ਲੋਕ-ਪੱਖੀ ਸ਼ਾਸਨ ਨੇ ਸੜੀ ਹੋਈ ਰਾਜਨੀਤੀ ਦੀ ਥਾਂ ਲੈ ਲਈ ਹੈ, ਜਿਸ ਨਾਲ ਮਜੀਠੀਆ ਵਿੱਚ 11.32 ਕਰੋੜ ਰੁਪਏ ਦੇ ਪ੍ਰੋਜੈਕਟਾਂ ਨਾਲ ਵਿਕਾਸ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ ।

ਪਹਿਲਾਂ ਇਹ ਇਲਾਕਾ ਲਗਾਤਾਰ ਡਰ ਦੇ ਪਰਛਾਵੇਂ ਹੇਠ ਸੀ ਰਹਿੰਦਾ : ਮਾਨ

ਮਜੀਠੀਆ ਵਿੱਚ 23 ਨਵੀਆਂ ਪੇਂਡੂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ, ਇਹ ਇਲਾਕਾ ਲਗਾਤਾਰ ਡਰ ਦੇ ਪਰਛਾਵੇਂ ਹੇਠ ਰਹਿੰਦਾ ਸੀ । ਇਸ ਇਲਾਕੇ ਦਾ ‘ਜਨਰਲ’ ਹੋਣ ਦਾ ਦਾਅਵਾ ਕਰਨ ਵਾਲਾ ਇੱਕ ਵਿਅਕਤੀ ਆਮ ਲੋਕਾਂ ਵਿਰੁੱਧ ਝੂਠੇ ਕੇਸਾਂ ਨੂੰ ਹਥਿਆਰ ਵਜੋਂ ਵਰਤਦਾ ਸੀ । ਕਾਂਗਰਸ ਅਤੇ ਅਕਾਲੀ ਸਰਕਾਰਾਂ ਵਿਚਕਾਰ ਮਿਲੀਭੁਗਤ ਨੇ ਦਹਿਸ਼ਤ ਦਾ ਰਾਜ ਸ਼ੁਰੂ ਕੀਤਾ ਅਤੇ ਲੋਕ ਸਰਕਾਰ (Government) ਵਿਰੁੱਧ ਬੋਲਣ ਤੋਂ ਡਰਦੇ ਸਨ।” ਉਨ੍ਹਾਂ ਕਿਹਾ ਕਿ ਇਹ ਡਰ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਕਿਉਂਕਿ ਲੋਕ ਹੁਣ ਸੱਤਾ ਵਿੱਚ ਹਨ ਅਤੇ ਉਨ੍ਹਾਂ ਨੇ ਅਜਿਹੀ ਸੌੜੀ ਰਾਜਨੀਤੀ ਨੂੰ ਫੈਸਲਾਕੁੰਨ ਤੌਰ ‘ਤੇ ਸੂਬੇ ਤੋਂ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਹੈ ।

ਸਾਡਾ ਇੱਕੋ ਇੱਕ ਉਦੇਸ਼ ਗੁੰਮ ਹੋਈਆਂ ਮੂਰਤੀਆਂ ਨੂੰ ਲੱਭਣਾ ਹੈ : ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੇਤਾਵਨੀ ਦਿੱਤੀ ਕਿ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਲਿਆਉਣਾ ਪੰਜਾਬ ਨੂੰ ਕਾਲੇ ਯੁੱਗ ਵਿੱਚ ਵਾਪਸ ਧੱਕਣ ਦੇ ਬਰਾਬਰ ਹੋਵੇਗਾ । ਉਨ੍ਹਾਂ ਕਿਹਾ ਕਿ ਇਸਦਾ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਿਰਦੋਸ਼ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਅਤੇ ਆਮ ਲੋਕਾਂ ‘ਤੇ ਅੱਤਿਆਚਾਰਾਂ ਵੱਲ ਵਾਪਸੀ ਹੋਵੇਗਾ ।

ਉਨ੍ਹਾਂ ਅੱਗੇ ਕਿਹਾ ਕਿ ਅਕਾਲੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਦੇ ਕੁਕਰਮਾਂ ਨੇ ਸੂਬਾ ਸਰਕਾਰ (State Government) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ 328 ਸਰੂਪਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਬਣਾਉਣ ਲਈ ਮਜਬੂਰ ਕੀਤਾ । ਉਨ੍ਹਾਂ ਕਿਹਾ ਕਿ ਸਾਡਾ ਇੱਕੋ ਇੱਕ ਉਦੇਸ਼ ਗੁੰਮ ਹੋਈਆਂ ਮੂਰਤੀਆਂ ਨੂੰ ਲੱਭਣਾ ਹੈ। ਸਾਡਾ ਧਾਰਮਿਕ ਸੰਸਥਾਵਾਂ ਵਿੱਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ ।

Read More : ਪੰਜਾਬ ਸਰਕਾਰ ਨੇ ਬਣਾਇਆ ਹੈ ਸਟੈਂਪ ਡਿਊਟੀ ਦੀ ਜਾਇਜ਼ ਵਸੂਲੀ ਨੂੰ ਯਕੀਨੀ

ਭਾਰਤੀ ਮੂਲ ਦੀ ਮਹਿਲਾ ਦਾ ਕੈਨੇਡਾ ਵਿਖੇ ਕੀਤਾ ਦੋਸਤ ਨੇ ਕਤਲ

0
Amanpreet Kaur

ਸੰਗਰੂਰ, 19 ਜਨਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਦੀ ਵਸਨੀਕ ਇਕ ਮਹਿਲਾ ਅਮਨਪ੍ਰੀਤ ਕੌਰ (Woman Amanpreet Kaur) ਜੋ ਕਿ ਕੈਨੇਡਾ ਵਿਖੇ ਪੱਕੇ ਤੌਰ ਤੇ ਰਹਿੰਦੀ ਸੀ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਤੇ ਕਿਸ ਕਾਰਨ ਕੀਤਾ ਔਰਤ ਦਾ ਕਤਲ

ਪੰਜਾਬ ਦੇ ਸੰਗਰੂਰ ਤੋਂ ਇੱਕ ਨੌਜਵਾਨ ਔਰਤ ਜੋ ਆਪਣੇ ਪਰਿਵਾਰ ਲਈ ਬਿਹਤਰ ਜਿ਼ੰਦਗੀ ਪ੍ਰਦਾਨ ਕਰਨ ਲਈ ਕੈਨੇਡਾ ਗਈ ਸੀ, ਉਸ ਦਾ ਉਸਦੇ ਦੋਸਤ ਨੇ ਕਤਲ (Murder) ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਇੱਕ ਸਥਾਈ ਕੈਨੇਡੀਅਨ ਨਾਗਰਿਕ ਸੀ । ਉੱਤਰ ਪ੍ਰਦੇਸ਼ ਦਾ ਇੱਕ ਨੌਜਵਾਨ ਉਸ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਵੀ ਸਥਾਈ ਨਾਗਰਿਕਤਾ ਪ੍ਰਾਪਤ ਕਰ ਸਕੇ ।

ਨੌਜਵਾਨ ਨੇ ਪਕੜੇ ਜਾਣ ਦੇ ਡਰ ਨਾਲ ਮਾਰੀ ਭਾਰਤ ਉਡਾਰੀ

ਕੈਨੇਡਾ ਵਿਖੇ ਪੀ. ਆਰ. ਪ੍ਰਾਪਤ ਮਹਿਲਾ ਦੇ ਕਤਲ ਮਾਮਲੇ ਵਿਚ ਨਾਮ ਸਾਹਮਣੇ ਆਉਣ ਅਤੇ ਉਸਦੇ ਟਿਕਾਣੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲੇ ਤੋਂ ਪਹਿਲਾਂ ਹੀ ਨੌਜਵਾਨ ਆਪਣੇ ਆਪ ਨੂੰ ਫਸਦਾ ਦੇਖ ਭਾਰਤ ਭੱਜ ਗਿਆ । ਉਤਰ ਪ੍ਰਦੇਸ਼ (Uttar Pradesh) ਦੇ ਜਿਸ ਨੌਜਵਾਨ ਤੇ ਕਤਲ ਦਾ ਦੋਸ਼ ਲੱਗਿਆ ਹੈ ਨੇ ਮਾਮਲੇ ਵਿਚ ਫਸਣ ਤੋਂ ਬਚਣ ਲਈ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦਿੱਤੀਆਂ ਪਰ ਜਦੋਂ ਪਰਿਵਾਰ ਵਲੋਂ ਫਿਰ ਵੀ ਪਿੱਛੇ ਨਾ ਹਟਿਆ ਗਿਆ ਤਾਂ ਨੌਜਵਾਨ ਹਥਿਆਰ ਨਾਲ ਲੈਸ ਹੋ ਕੇ ਪੰਜਾਬ ਦੇ ਸੰਗਰੂਰ ਵਿੱਚ ਉਨ੍ਹਾਂ ਦੇ ਘਰ ਗਿਆ ।

ਆਖਰਕਾਰ ਧਮਕੀਆਂ ਦੇਣ ਤੇ ਪੁਲਸ ਨੇ ਕਰ ਲਿਆ ਨੌਜਵਾਨ ਕਾਬੂ

ਜਿਸ ਨੌਜਵਾਨ ਵਲੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਮਾਮਲਾ ਰਫਾ ਦਫਾ ਕਰਨ ਦੇ ਚਲਦਿਆਂ ਧਮਕੀਆਂ (Threats) ਦਿੱਤੀਆਂ ਜਾ ਰਹੀਆਂ ਸਨ ਨੂੰ ਪੁਲਸ ਨੇ ਜਿਥੇ ਇਕ ਪਾਸੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ, ਉਥੇ ਦੂਸਰੇ ਪਾਸੇ ਉਸ ਨੂੰ ਗ੍ਰਿਫ਼ਤਾਰ (Arrested) ਵੀ ਕਰ ਲਿਆ ਹੈ ।

Read More : ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਕੈਨੇਡਾ ਦੇ ਜੰਗਲਾਂ ਵਿਚੋਂ

ਇੰਗਲੈਂਡ `ਚ ਵਾਪਰੇ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

0
Youth Death

ਗੁਰਦਾਸਪੁਰ, 19 ਜਨਵਰੀ 2026 : ਜਿ਼ਲਾ ਗੁਰਦਾਸਪੁਰ (Gurdaspur) ਦੇ ਪਿੰਡ ਨੰਗਲ ਬ੍ਰਾਹਮਣਾਂ ਦੇ ਨੌਜਵਾਨ ਕੇਸ਼ਵ ਸ਼ਰਮਾ ਦੀ ਇੰਗਲੈਂਡ `ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਦੌਰਾਨ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ । ਕੇਸ਼ਵ ਸ਼ਰਮਾ ਚਾਰ ਮਹੀਨੇ ਪਹਿਲਾਂ ਹੀ ਤਿੰਨ ਸਾਲਾਂ ਦੇ ਸਟੱਡੀ ਵੀਜ਼ੇ `ਤੇ ਇੰਗਲੈਂਡ ਗਿਆ ਸੀ।

ਹਾਦਸਾ ਕਾਰਾਂ ਦੀ ਆਪਸੀ ਟੱਕਰ ਕਾਰਨ ਵਾਪਰਿਆ

ਜਾਣਕਾਰੀ ਮੁਤਾਬਕ ਇਹ ਹਾਦਸਾ (Accident) ਕਾਰਾਂ ਦੀ ਆਪਸੀ ਟੱਕਰ ਦੌਰਾਨ ਵਾਪਰਿਆ, ਜਿਸ `ਚ ਕੇਸ਼ਵ ਦੀ ਮੌਕੇ `ਤੇ ਹੀ ਮੌਤ ਹੋ ਗਈ । ਕੇਸ਼ਵ ਸ਼ਰਮਾ (Keshav Sharma) ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਨੰਗਲ ਬ੍ਰਾਹਮਣਾਂ `ਚ ਸੋਗ ਦੀ ਲਹਿਰ ਦੌੜ ਗਈ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ ਜਲਦੀ ਹੀ ਆਪਣੀ ਭੈਣ ਦੀ ਅਗੇਂਜਮੈਂਟ ਲਈ ਭਾਰਤ ਵਾਪਸ ਆਉਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ । ਉਨ੍ਹਾਂ ਨੇ ਦੱਸਿਆ ਕਿ ਕੇਸ਼ਵ ਆਪਣੇ ਚਾਚਾ-ਤਾਇਆ ਦੇ ਤਿੰਨ ਪਰਿਵਾਰਾਂ `ਚੋਂ ਵੀ ਇਕਲੌਤਾ -ਪੁੱਤਰ ਸੀ, ਜਦਕਿ ਉਸ ਦੀਆਂ ਦੋ ਸ਼ਕੀਆਂ ਭੈਣਾਂ ਹਨ ।

Read More : ਆਸਟ੍ਰੇਲੀਆ ਵਿਚ ਸੜਕ ਹਾਦਸੇ ਵਿਚ ਮੌਤ ਦੇ ਘਾਟ ਉੱਤਰਿਆ ਨੌਜਵਾਨ

ਉੱਤਰਾਖੰਡ ਸਰਕਾਰ ਦੇਵੇਗੀ ਆਵਾਰਾ ਪਸ਼ੂਆਂ ਨੂੰ ਰੱਖਣ ਲਈ 12 ਹਜ਼ਾਰ ਮਹੀਨਾ

0
Animals

ਪਿਥੌਰਾਗੜ੍ਹ, 19 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰਾਖੰਡ ਸਰਕਾਰ (Government of Uttarakhand) ਨੇ ਸੜਕਾਂ ਤੇ ਖੇਤਾਂ ਤੋਂ ਆਵਾਰਾ ਪਸ਼ੂਆਂ ਨੂੰ ਹਟਾ ਦੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਅਜਿਹੀਆਂ ਦੋ ਯੋਜਨਾਵਾਂ ਸ਼ੁਰੂ ਕੀਤੀਆਂ ਹਨ । ਇਸ ਅਧੀਨ ਇਨ੍ਹਾਂ ਜਾਨਵਰਾਂ ਨੂੰ ਸ਼ਰਨ ਦੇਣ ਵਾਲੇ ਲੋਕ ਪ੍ਰਤੀ ਮਹੀਨਾ 12,000 ਰੁਪਏ ਤੱਕ ਕਮਾ ਸਕਦੇ ਹਨ ।

ਪਸ਼ੂ ਪਾਲਣ ਵਿਭਾਗ ਦੀ ਇਹ ਯੋਜਨਾ ਹੈ ਸਿਰਫ਼ ਪੇਂਡੂ ਖੇਤਰਾਂ ਲਈ

ਅਧਿਕਾਰੀਆਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ (Animal Husbandry Department) ਦੀਆਂ ਇਹ ਯੋਜਨਾਵਾਂ ਸਿਰਫ ਪੇਂਡੂ ਖੇਤਰਾਂ ਲਈ ਹਨ । ਪਿਥੌਰਾਗੜ੍ਹ ਦੇ ਮੁੱਖ ਪਸ਼ੂ ਚਿਕਿਤਸਾ ਅਧਿਕਾਰੀ ਡਾ. ਯੋਗੇਸ਼ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਮੁੱਖ ਮੰਤਵ ਆਵਾਰਾ ਪਸ਼ੂਆਂ (Stray animals) ਨੂੰ ਆਸਰਾ, ਭੋਜਨ ਤੇ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ ਤੇ ਨਾਲ ਹੀ ਉਨ੍ਹਾਂ ਤੋਂ ਫਸਲਾਂ ਦੀ ਰੱਖਿਆ ਕਰਨਾ ਵੀ ਹੈ । ਯੋਗੇਸ਼ ਨੇ ਕਿਹਾ ਕਿ ਦੂਜੀ ਯੋਜਨਾ ਜਿਸ ਨੂੰ `ਗਊਸ਼ਾਲਾ ਯੋਜਨਾ` ਕਿਹਾ ਜਾਂਦਾ ਹੈ, ਸ਼ੁਰੂ ਕੀਤੀ ਗਈ ਹੈ । ਇਸ ਅਧੀਨ ਵਿਅਕਤੀ ਆਪਣੀ ਗਊਸ਼ਾਲਾ `ਚ ਕਿਸੇ ਵੀ ਗਿਣਤੀ `ਚ -ਆਵਾਰਾ ਜਾਨਵਰ ਰੱਖ ਸਕਦੇ ਹਨ ।

Read More : ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਸੂਬਾ-ਪੱਧਰੀ ਕਾਰਜ ਯੋਜਨਾ ਸ਼ੁਰੂ

ਹਿੰਦੂ ਨੇਤਾ ਸਿ਼ਵ ਕਛੀ ਨੇ ਵੀਡੀਓ ਜਾਰੀ ਕਰਕੇ ਕੀਤੀ ਅਪੀਲ

0
Shiv Kachhi

ਗੁਰਦਾਸਪੁਰ/ਇਸਲਾਮਾਬਾਦ, 19 ਜਨਵਰੀ 2026 : ਪਾਕਿਸਤਾਨ (Pakistan) ਦੇ ਸਿੰਧ ਸੂਬੇ `ਚ ਹਿੰਦੂ ਘੱਟ ਗਿਣਤੀ ਅਧਿਕਾਰ ਕਾਰਕੁਨ ਅਤੇ ਨੇਤਾ ਸਿ਼ਵਾ ਕਛੀ (Shiv Kachhi) ਨੇ ਇਕ ਭਾਵੁਕ ਵੀਡੀਓ ਅਪੀਲ ਜਾਰੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਨਾਬਾਲਗ ਹਿੰਦੂ ਲੜਕੀਆਂ (Minor Hindu girls) ਨੂੰ ਜਬਰੀ ਅਗਵਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵਿਰੁੱਧ ਆਵਾਜ਼ ਉਠਾਉਣ ਕਾਰਨ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਹੈ ।

ਪਾਕਿਸਤਾਨ `ਚ ਹਿੰਦੂ ਨੇਤਾ ਦੇ ਕਤਲ ਦਾ ਫਤਵਾ ਜਾਰੀ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਉਨ੍ਹਾਂ ਨੇ ਤਹਿਰੀਕ-ਏ-ਲੱਬੈਕ ਪਾਕਿਸਤਾਨ (Tehreek-e-Labbaik Pakistan) (ਟੀ. ਐੱਲ. ਪੀ.) ਦੇ ਸਰਹਿੰਦੀ ਗੁੱਟ ਨਾਲ ਜੁੜੇ ਮੌਲਵੀਆਂ `ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਉਸ ਦੇ ਖਿਲਾਫ ਫਤਵਾ ਜਾਰੀ ਕਰ ਕੇ ਕਤਲ ਦੀ ਧਮਕੀ ਦਿੱਤੀ ਹੈ । ਸਿ਼ਵਾ ਕਛੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ, ਸਿੰਧ ਸਰਕਾਰ ਅਤੇ ਪੁਲਸ ਪੂਰੀ ਤਰ੍ਹਾਂ ਚੁੱਪ ਹੈ, ਜਿਸ ਨੂੰ ਉਹ ਸੂਬੇ ਦੀ ਅਸਫਲਤਾ ਅਤੇ ਅਪਰਾਧਿਕ ਮਿਲੀਭੁਗਤ ਕਰਾਰ ਦੇ ਰਹੇ ਹਨ ।

ਸਿ਼ਵਾ ਕਛੀ ਘੱਟ ਗਿਣਤੀ ਅਧਿਕਾਰ ਸੰਗਠਨ ਦਰਵਾਰ ਇਤੇਹਾਦ ਦੇ ਹਨ ਪ੍ਰਧਾਨ ਤੇ ਸੰਸਥਾਪਕ

ਦੱਸਣਯੋਗ ਹੈ ਕਿ ਸਿ਼ਵਾ ਕਛੀ ਘੱਟ ਗਿਣਤੀ ਅਧਿਕਾਰ ਸੰਗਠਨ ਦਰਵਾਰ ਇਤੇਹਾਦ ਦੇ ਪ੍ਰਧਾਨ ਅਤੇ ਸੰਸਥਾਪਕ ਹਨ । ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਪੋਸਟ ਕਰਦੇ ਹੋਏ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਸੰਯੁਕਤ ਰਾਸ਼ਟਰ, ਅਮਰੀਕੀ ਸਰਕਾਰ, ਹਿਊਮਨ ਰਾਈਟਸ ਵਾਚ, ਐਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਸੰਗਠਨਾਂ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਜੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪਾਕਿਸਤਾਨ ਸਰਕਾਰ ਦੀ ਹੋਵੇਗੀ ।

Read More : ਲਸ਼ਕਰ ਅੱਤਵਾਦੀ ਨੇ ਦਿੱਤੀ ਸਿੱਧੇ ਖੁੱਲ੍ਹੀ ਖੁੱਲ੍ਹੀ ਧਮਕੀ

ਰੇਲ ਹਾਦਸਾ ਵਾਪਰਨ ਕਾਰਨ ਸਪੇਨ ਵਿਚ ਹੋਈ 21 ਜਣਿਆਂ ਦੀ ਮੌਤ

0
Train Accident

ਸਪੇਨ, 19 ਜਨਵਰੀ 2026 : ਵਿਦੇਸ਼ੀ ਮੁਲਕ ਸਪੇਨ (Spain) ਵਿਖੇ ਇਕ ਭਿਆਨਕ ਰੇਲ ਹਾਦਸਾ (Train accident) ਵਾਪਰਨ ਨਾਲ ਘੱਟੋ ਘੱਟ 21 ਵਿਅਕਤੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਵਾਪਰਿਆ ਹਾਦਸਾ

ੳਕਤ ਰੇਲ ਹਾਦਸਾ ਜੋ ਕਿ ਬੀਤੇ ਦਿਨ ਦੱਖਣੀ ਸਪੇਨ ਵਿਚ ਦੋ ਰੇਲਾਂ ਦੇ ਆਪਸ ਵਿਚ ਟਕਰਾਉਣ ਕਰਕੇ ਵਾਪਰਿਆ ਹੈ ਇਕ ਰੇਲ ਜੋ ਮਾਲਾਗਾ ਤੋਂ ਰਾਜਧਾਨੀ ਮੈਡ੍ਰਿਡ ਜਾ ਰਹੀ ਸੀ ਕਿ ਤੇਜ਼ ਰਫ਼ਤਾਰ (Fast pace) ਹੋਣ ਕਾਰਨ ਕੋਰਡੋਬਾ ਸ਼ਹਿਰ ਦੇ ਨੇੜੇ ਅਦਮੁਜ਼ ਵਿਖੇ ਪਟੜੀ ਤੋਂ ਉਤਰ ਗਈ ਅਤੇ ਦੂਜੇ ਪਾਸੇ ਤੋਂ ਆ ਰਹੀ ਮੈਡ੍ਰਿਡ ਤੋਂ ਹੁਏਲਵਾ ਜਾ ਰਹੀ ਇੱਕ ਰੇਲਗੱਡੀ ਨਾਲ ਟਕਰਾ ਗਈ ।

ਦੋਵਾਂ ਰੇਲ ਗੱਡੀਆਂ (Trains) ਦੇ ਕਈ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ । ਬਚਾਅ ਕਰਮਚਾਰੀ ਮੌਕੇ `ਤੇ ਪਹੁੰਚੇ ਅਤੇ ਲੋਕਾਂ ਨੂੰ ਬਾਹਰ ਕੱਢਿਆ । ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ । ਫਿਲਹਾਲ ਬਚਾਅ ਕਾਰਜ ਜਾਰੀ ਹਨ ਅਤੇ 73 ਜ਼ਖ਼ਮੀ ਯਾਤਰੀਆਂ ਨੂੰ ਛੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ।

Read More : ਬਾਗਪਤ `ਚ ਰੇਲ ਹਾਦਸਾ ਟਲਿਆ

Strategies for Advocating for Your Child’s Rights in Wyoming

0

Strategies for Advocating for Your Child’s Rights in Wyoming

Every parent wants to ensure their child’s rights are protected and respected. In Wyoming, navigating the complexities of child advocacy requires knowledge, determination, and a proactive approach. Whether it’s understanding educational rights, health care options, or legal protections, being informed is key. Here are several strategies that can help you effectively advocate for your child in this state.

Understand the Legal Framework

Before you can advocate effectively, it’s important to understand the legal landscape surrounding children’s rights in Wyoming. The state has specific laws that protect children’s rights in various contexts, including education, healthcare, and family law. Familiarize yourself with resources such as the Wisconsin Child Power of Attorney overview, which provides insight into legal documents that can empower parents in making decisions on behalf of their children.

These laws can vary significantly based on the situation. For instance, educational rights are governed by federal laws like the Individuals with Disabilities Education Act (IDEA), which ensures children with disabilities receive appropriate education and services. Understanding these legalities will provide you with a solid foundation for your advocacy efforts.

Build a Support Network

No one should have to advocate alone. Building a support network of other parents, educators, and professionals can be invaluable. Connect with local advocacy groups, parent-teacher associations, and community organizations focused on children’s rights. These groups often have resources, workshops, and events that can provide additional insights and support.

Moreover, having allies makes it easier to share experiences and strategies. When you face challenges, knowing others who have been through similar situations can offer not only emotional support but also practical advice on navigating the system.

Stay Informed about Educational Rights

In Wyoming, education is a key area where parents can advocate for their children. Understanding the rights your child has in school, such as the right to a free and appropriate public education, is essential. Attend school board meetings and engage with teachers and administrators to stay updated on policies that affect your child.

Also, familiarize yourself with special education services if your child has unique needs. The process can sometimes feel overwhelming, but knowing how to request services and what accommodations are available can significantly impact your child’s educational experience.

Effective Communication with Professionals

When advocating for your child, communication is vital. Whether you’re interacting with teachers, medical professionals, or social workers, clear and effective communication can make a difference. Be prepared to articulate your child’s needs and rights confidently. Keep records of your communications, including dates, names, and notes on discussions.

Don’t hesitate to ask questions if something is unclear. Professionals are there to help, and a collaborative approach often yields the best outcomes. Building respectful relationships can lead to better support for your child.

Utilize Available Resources

Many resources are available to help parents manage advocacy. From state-specific websites to national organizations, these resources can offer essential information and support. For instance, organizations focused on specific disabilities can provide tailored advice and advocacy strategies.

  • National Parent Helpline: Offers emotional support and advocacy resources.
  • Wyoming Department of Health: Provides information on health care rights and services.
  • Local legal aid organizations: Can assist with legal questions and rights.

Engaging with these resources can enhance your ability to advocate effectively, especially when you encounter challenges that require expert advice.

Know When to Seek Legal Help

While you may feel empowered to advocate for your child, there may be times when professional legal assistance is necessary. If you encounter significant barriers, such as disputes over education services or custody issues, consulting with an attorney who specializes in children’s rights can be beneficial. They can offer guidance on your rights and options, ensuring that you’re fully informed before proceeding.

Legal help can also assist in drafting important documents, such as a power of attorney, which can help you manage decisions on behalf of your child when necessary.

Practice Self-Care During the Advocacy Journey

Advocacy can be emotionally draining. It’s easy to become overwhelmed when fighting for your child’s rights. Remember to take care of yourself so you can continue to be an effective advocate. Schedule regular breaks, seek support from friends or family, and allow yourself moments to recharge. Your well-being is essential not only for you but also for your child, who looks to you for strength and support.

Advocating for your child’s rights is a journey that requires commitment and courage. With the right strategies and support, you can manage the complexities of the system in Wyoming and ensure your child’s rights are upheld, creating a brighter future for them.

ਮਾਮਲਾ ਕੁੱਟਮਾਰ ਦੇ ਦੋਸ਼ਾਂ ਦਾ

0
Jharkhand High Court

ਰਾਂਚੀ, 17 ਜਨਵਰੀ 2026 : ਝਾਰਖੰਡ ਹਾਈ ਕੋਰਟ (Jharkhand High Court) ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਖਿਲਾਫ ਰਾਂਚੀ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ `ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ।

ਕੀ ਆਖਿਆ ਜਸਟਿਸ ਦਿਵੇਦੀ ਦੀ ਬੈਂਚ ਨੇ

ਜਸਟਿਸ ਸੰਜੇ ਕੁਮਾਰ ਦਿਵੇਦੀ (Justice Sanjay Kumar Dwivedi) ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸਪੱਸ਼ਟ ਸ਼ਬਦਾਂ `ਚ ਕਿਹਾ ਕਿ ਜਾਂਚ ਦੇ ਨਾਂ `ਤੇ ਕਿਸੇ ਕੇਂਦਰੀ ਏਜੰਸੀ ਦੇ ਕੰਮਕਾਜ `ਚ ਰੁਕਾਵਟ ਨਹੀਂ ਪਾਈ ਜਾ ਸਕਦੀ । ਕੋਰਟ ਨੇ ਇਸ ਮਾਮਲੇ `ਚ ਸੂਬਾ ਸਰਕਾਰ ਅਤੇ ਹੋਰ ਸਬੰਧਤ ਪੱਖਾਂ ਤੇ ਸਖ਼ਤ ਰੁਖ ਅਪਣਾਉਂਦੇ ਹੋਏ ਜਵਾਬਦੇਹੀ ਤੈਅ ਕਰਨ ਦੇ ਸੰਕੇਤ ਵੀ ਦਿੱਤੇ ਹਨ ।

ਈ. ਡੀ. ਅਧਿਕਾਰੀਆਂ ਖਿਲਾਫ ਰਾਂਚੀ ਪੁਲਸ ਦੀ ਜਾਂਚ `ਤੇ ਹਾਈ ਕੋਰਟ ਦੀ ਰੋਕ

ਇਹ ਮਾਮਲਾ ਉਸ ਘਟਨਾ ਨਾਲ ਜੁੜਿਆ ਹੈ, ਜਿਸ `ਚ ਮਨੀ ਲਾਂਡਰਿੰਗ ਕੇਸ (Money laundering case) ਦੇ ਇਕ ਮੁਲਜ਼ਮ ਸੰਤੋਸ਼ ਕੁਮਾਰ ਨੇ ਈ. ਡੀ. ਅਧਿਕਾਰੀਆਂ (ED officers) `ਤੇ ਪੁੱਛ-ਗਿੱਛ ਦੌਰਾਨ ਕੁੱਟਮਾਰ ਦਾ ਦੋਸ਼ (Assault charge) ਲਾਇਆ ਸੀ । ਸੰਤੋਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ `ਤੇ ਰਾਂਚੀ ਪੁਲਸ ਨੇ ਈ. ਡੀ. ਅਧਿਕਾਰੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ । ਇਸ ਤੋਂ ਬਾਅਦ ਈ. ਡੀ. ਨੇ ਰਾਂਚੀ ਪੁਲਸ ਦੀ ਇਸ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਝਾਰਖੰਡ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ।

Read More : ਬਾਲਗ ਕੁੜੀ ਦੇ ਵਿਆਹ ਲਈ ਉਸ ਦੀ ਸਹਿਮਤੀ ਜ਼ਰੂਰੀ : ਉੜੀਸਾ ਹਾਈ ਕੋਰਟ

ਐਨ. ਆਈ. ਏ. ਨੇ ਪੰਜ ਮੁਲਜਮਾਂ ਨੂੰ ਕੀਤਾ ਚਾਰਜਸ਼ੀਟ

0
N. I. A

ਨਵੀਂ ਦਿੱਲੀ, 17 ਜਨਵਰੀ 2026 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) (N. I. A) ਵਲੋਂ ਪੰਜ ਜਣਿਆਂ ਨੂੰ ਚਾਰਜਸ਼ੀਟ (Chargesheet) ਕੀਤਾ ਗਿਆ ਹੈ ਕਿਉ਼ਕਿ ਇਨ੍ਹਾਂ ਵਲੋਂ ਨੌਜਵਾਨਾਂ ਨੂੰ ਕੱਟੜਪੰਥੀ (Radicalizing the youth) ਬਣਾਇਆ ਜਾਂਦਾ ਸੀ ।

ਕੌਣ ਹਨ ਪੰਜ ਜਿਨ੍ਹਾਂ ਨੂੰ ਕੀਤਾ ਗਿਆ ਏਜੰਸੀ ਵਲੋਂ ਚਾਰਜਸ਼ੀਟ

ਐਨ. ਆਈ. ਏ. ਨੇ ਗੁਜਰਾਤ ਵਿੱਚ ਅਲ-ਕਾਇਦਾ ਇਨ ਦ ਇੰਡੀਅਨ ਸਬ-ਕੌਂਟੀਨੈਂਟ (ਏ. ਕਿਊ. ਆਈ. ਐਸ.) ਅੱਤਵਾਦੀ ਸਮੂਹ ਦੁਆਰਾ ਕਮਜ਼ੋਰ ਨੌਜਵਾਨਾਂ ਦੇ ਆਨ-ਲਾਈਨ ਕੱਟੜਪੰਥੀਕਰਨ ਨਾਲ ਸਬੰਧਤ ਇੱਕ ਮਾਮਲੇ ਵਿੱਚ ਜਿਨ੍ਹਾਂ ਪੰਜ ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ ਵਿਚ ਮੁਹੰਮਦ ਫਰਦੀਨ, ਕੁਰੈਸ਼ੀ ਸੇਫੁੱਲਾ, ਮੁਹੰਮਦ ਫੈਕ, ਜ਼ੀਸ਼ਾਨ ਅਲੀ ਅਤੇ ਸ਼ਮਾ ਪਰਵੀਨ `ਤੇ ਯੂ. ਏ. (ਪੀ) ਐਕਟ, ਬੀ. ਐਨ. ਐਸ. ਐਕਟ ਅਤੇ ਆਰਮਜ਼ ਐਕਟ (Arms Act) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ ।

ਕੀ ਕੀ ਕਰਦੇ ਸਨ ਉਪਰੋਕਤ ਵਿਅਕਤੀ

ਰਾਸ਼ਟਰੀ ਏਜੰਸੀ (National Agency) ਐਨ. ਆਈ. ਏ. ਮੁਤਾਬਕ ਪੁਰਾਣੀ ਦਿੱਲੀ ਨਿਵਾਸੀ ਮੁਹੰਮਦ ਫੈਕ ਉਹ ਵਿਅਕਤੀ ਹੈ ਜਿਸ ਨੇ ਕੱਟੜਪੰਥੀ ਪੋਸਟਾਂ ਸਾਂਝੀਆਂ ਕਰਕੇ ਅਤੇ ਜੇਹਾਦ, ਗਜ਼ਵਾ ਏ ਹਿੰਦ ਅਤੇ ਸਮਾਜ ਦੇ ਇੱਕ ਵਰਗ ਵਿਰੁੱਧ ਹਿੰਸਾ ਬਾਰੇ ਸਮੱਗਰੀ ਭੜਕਾ ਕੇ ਸਾਜਿ਼ਸ਼ ਵਿੱਚ ਮੁੱਖ ਭੂਮਿਕਾ ਨਿਭਾਈ ਸੀ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਅਤੇ ਇਸ ਉਦੇਸ਼ ਲਈ ਵਿਸ਼ੇਸ਼ ਤੌਰ `ਤੇ ਬਣਾਏ ਗਏ ਇੱਕ ਸਮੂਹ ਰਾਹੀਂ ਏ. ਕਿਊ. ਆਈ. ਐਸ. ਅਤੇ ਜੈਸ਼ ਦੇ ਨੇਤਾਵਾਂ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵਾਲੇ ਕੱਟੜਪੰਥੀ ਅਤੇ ਕੱਟੜਪੰਥੀ ਸਾਹਿਤ ਦੇ ਅੰਸ਼ਾਂ ਨੂੰ ਪ੍ਰਸਾਰਿਤ ਕੀਤਾ । ਉਸ ਨੇ ਹਿੰਸਕ ਵਿਚਾਰਧਾਰਾ ਅਤੇ ਸਮੱਗਰੀ ਨੂੰ ਵਿਆਪਕ ਤੌਰ `ਤੇ ਫੈਲਾਉਣ ਲਈ ਹੋਰ ਮੁਲਜ਼ਮਾਂ ਨਾਲ ਸਹਿਯੋਗ ਕੀਤਾ ਅਤੇ ਸਾਜ਼ਿਸ਼ ਰਚੀ ।

ਸ਼ੇਖ ਮੁਹੰਮਦ ਫਰਦੀਨ ਨੂੰ ਕਿਸ ਸਾਜਿਸ਼ ਨੂੰ ਘੜਨ ਵਿਚ ਪਾਇਆ ਗਿਆ ਸ਼ਾਮਲ

ਅਹਿਮਦਾਬਾਦ ਦੇ ਸ਼ੇਖ ਮੁਹੰਮਦ ਫਰਦੀਨ, ਮੋਦਾਸਾ (ਗੁਜਰਾਤ) ਤੋਂ ਕੁਰੈਸ਼ੀ ਸੇਫੁੱਲਾ ਅਤੇ ਨੋਇਡਾ (ਯੂਪੀ) ਤੋਂ ਜ਼ੀਸ਼ਾਨ ਅਲੀ ਨੂੰ ਆਡੀਓ, ਵੀਡੀਓ ਅਤੇ ਹੋਰ ਪੋਸਟਾਂ ਦੇ ਰੂਪ ਵਿੱਚ ਕੱਟੜਪੰਥੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਸ਼ਾਮਲ ਅਤੇ ਸਾਜਿ਼ਸ਼ ਰਚਣ ਲਈ ਪਾਇਆ ਗਿਆ। ਉਨ੍ਹਾਂ ਨੇ ਜਹਾਦ, ਗਜ਼ਵਾ-ਏ-ਹਿੰਦ ਅਤੇ ਲੋਕਤੰਤਰੀ ਤੌਰ `ਤੇ ਚੁਣੀ ਗਈ ਭਾਰਤੀ ਸਰਕਾਰ ਵਿਰੁੱਧ ਬਗਾਵਤ ਨੂੰ ਭੜਕਾਉਣ ਵਾਲੀਆਂ ਪੋਸਟਾਂ ਨੂੰ ਨਿਯਮਿਤ ਤੌਰ `ਤੇ ਪਸੰਦ, ਟਿੱਪਣੀ ਅਤੇ ਸਹਿਯੋਗ ਕੀਤਾ ਅਤੇ ਖਿਲਾਫ਼ਤ ਅਤੇ ਸ਼ਰੀਆ ਕਾਨੂੰਨ ਦੀ ਵਕਾਲਤ ਕੀਤੀ ।

ਸ਼ਮਾ ਪ੍ਰਵੀਨ ਨੇ ਵੀ ਵੀਡੀਓ ਦਾ ਪ੍ਰਚਾਰ ਕੀਤਾ ਅਤੇ ਕੱਟੜਪੰਥੀ ਸਮੂਹਾਂ ਵਿਚ ਲਿਆ ਸੀ ਹਿੱਸਾ

ਜਾਂਚ ਤੋਂ ਅੱਗੇ ਪਤਾ ਲੱਗਾ ਕਿ ਬੰਗਲੁਰੂ (ਕਰਨਾਟਕ) ਦੀ ਸ਼ਮਾ ਪਰਵੀਨ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਵੀਡੀਓਜ਼ ਦਾ ਪ੍ਰਚਾਰ ਕੀਤਾ ਅਤੇ ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੱਟੜਪੰਥੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਕੱਟੜਪੰਥੀ ਸਮੂਹਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ । ਉਹ ਇੱਕ ਪਾਕਿਸਤਾਨੀ ਨਾਗਰਿਕ, ਸੁਮੇਰ ਅਲੀ ਦੇ ਨਿਯਮਤ ਸੰਪਰਕ ਵਿੱਚ ਸੀ, ਜਿਸ ਨੂੰ ਉਸ ਨੇ ਸਕ੍ਰੀਨਸ਼ਾਟ ਭੇਜੇ ਅਤੇ ਪਾਬੰਦੀਸ਼ੁਦਾ ਸਾਹਿਤ ਅਤੇ ਕਾਰਵਾਈਆਂ ਬਾਰੇ ਚਰਚਾ ਕੀਤੀ । ਉਸ ਦੇ ਮੋਬਾਈਲ ਫੋਨ ਵਿੱਚ ਕੱਟੜਪੰਥੀ ਵਿਚਾਰਧਾਰਕਾਂ ਦੁਆਰਾ ਲਿਖੀਆਂ ਅਪਰਾਧਕ ਕਿਤਾਬਾਂ, ਵੀਡੀਓ ਅਤੇ ਪਾਕਿਸਤਾਨੀ ਸੰਪਰਕ ਨੰਬਰ ਸਨ, ਜੋ ਜਾਂਚ ਦੌਰਾਨ ਬਰਾਮਦ ਕੀਤੇ ਗਏ ਸਨ । ਬੀ. ਐਨ. ਐਸ. ਐਸ. ਦੀ ਧਾਰਾ 193 (9) ਦੇ ਤਹਿਤ ਜਾਂਚ ਜਾਰੀ ਹੈ ।

Read More : ਐਨ. ਆਈ. ਏ. ਨੇ ਕੀਤੀ ਨੀਮਰਾਣਾ ਹੋਟਲ ਗੋਲੀਬਾਰੀ ਮਾਮਲੇ ‘ਚ ਚਾਰਜਸ਼ੀਟ ਦਾਖਲ