Home Blog Page 1647

ਕਿਸਾਨੀ ਅੰਦੋਲਨ ਕਾਰਨ ਰੇਲਵੇ ਨੇ ਇੱਕ ਦਿਨ ‘ਚ ਰੱਦ ਕੀਤੀਆਂ 20 ਟਰੇਨਾਂ , ਯਾਤਰੀ ਹੋਏ ਪਰੇਸ਼ਾਨ

0
Railways canceled 20 trains in one day due to farmers' movement, passengers were upset

ਕਿਸਾਨੀ ਅੰਦੋਲਨ ਕਾਰਨ ਰੇਲਵੇ ਨੇ ਇੱਕ ਦਿਨ ‘ਚ ਰੱਦ ਕੀਤੀਆਂ 20 ਟਰੇਨਾਂ , ਯਾਤਰੀ ਹੋਏ ਪਰੇਸ਼ਾਨ

ਕਿਸਾਨਾਂ ਦੇ ਅੰਦੋਲਨ ਦਾ ਅਸਰ ਉੱਤਰੀ ਪੱਛਮੀ ਰੇਲਵੇ ਦੀਆਂ ਗੱਡੀਆਂ ‘ਤੇ ਵਧਦਾ ਨਜ਼ਰ ਆ ਰਿਹਾ ਹੈ | ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਿਤੀ ਇਹ ਹੈ ਕਿ ਪਿਛਲੇ ਪੰਜ ਦਿਨਾਂ ਵਿੱਚ 50 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਹਰ ਰੋਜ਼ ਕਿੰਨੀਆਂ ਹੀ ਟਰੇਨਾਂ ਜਾਂ ਤਾਂ ਰੱਦ ਕੀਤੀਆਂ ਜਾ ਰਹੀਆਂ ਹਨ ਜਾਂ ਉਨ੍ਹਾਂ ਦੇ ਰੂਟ ਬਦਲੇ ਜਾ ਰਹੇ ਹਨ। ਇਸ ਦੌਰਾਨ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਜਾਣ ਵਾਲੇ ਰੇਲਵੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਕਿਸਾਨੀ ਅੰਦੋਲਨ ਦੇ ਚੱਲਦਿਆਂ ਇਕ ਦਿਨ ‘ਚ ਕਰੀਬ 20 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ।

2 ਦਿਨਾਂ ਵਿੱਚ ਸਭ ਤੋਂ ਵੱਧ ਅਸਰ

NWR ਦੇ ਸੀਪੀਆਰਓ ਕੈਪਸ਼ਨ ਸ਼ਸ਼ੀ ਕਿਰਨ ਦੇ ਅਨੁਸਾਰ, ਪਿਛਲੇ 2 ਦਿਨਾਂ ਵਿੱਚ ਕਿਸਾਨ ਅੰਦੋਲਨ ਦਾ ਅਸਰ ਸਭ ਤੋਂ ਵੱਧ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਦਾ ਅਸਰ ਦੂਜੇ ਰੇਲਵੇ ਜ਼ੋਨਾਂ ਨਾਲੋਂ NWR ਵਿੱਚ ਜ਼ਿਆਦਾ ਹੈ। ਹਰਿਆਣਾ ਦੇ ਕੁਝ ਖੇਤਰ ਵੀ NWR ਜ਼ੋਨ ਦੇ ਪ੍ਰਭਾਵ ਹੇਠ ਆਉਂਦੇ ਹਨ। ਪੰਜਾਬ ‘ਚ ਰੇਲ ਪਟੜੀਆਂ ‘ਤੇ ਚੱਲ ਰਹੇ ਅੰਦੋਲਨ ਕਾਰਨ ਰੋਜ਼ਾਨਾ ਕਿੰਨੀਆਂ ਹੀ ਰੇਲ ਗੱਡੀਆਂ ਰੱਦ ਹੋ ਰਹੀਆਂ ਹਨ। NWR ਵਿੱਚ ਇਕੱਲੇ 23 ਅਪ੍ਰੈਲ ਨੂੰ ਰੱਦ ਕੀਤੀਆਂ ਰੇਲ ਗੱਡੀਆਂ ਦੀ ਗਿਣਤੀ 20 ਦੇ ਕਰੀਬ ਹੈ |

ਜਾਣੋ 23 ਅਪ੍ਰੈਲ ਨੂੰ ਕਿਹੜੀਆਂ -ਕਿਹੜੀਆਂ ਟਰੇਨਾਂ ਹੋਈਆਂ ਰੱਦ

ਟਰੇਨ ਨੰਬਰ 04573 ਸਿਰਸਾ-ਲੁਧਿਆਣਾ
ਟਰੇਨ ਨੰਬਰ 04574 ਲੁਧਿਆਣਾ-ਭਿਵਾਨੀ
ਟਰੇਨ ਨੰਬਰ 04575 ਹਿਸਾਰ-ਲੁਧਿਆਣਾ
ਟਰੇਨ ਨੰਬਰ 04572 ਧੂਰੀ-ਸਿਰਸਾ
ਟਰੇਨ ਨੰਬਰ 14815 ਸ਼੍ਰੀਗੰਗਾਨਗਰ-ਰਿਸ਼ੀਕੇਸ਼
ਟਰੇਨ ਨੰਬਰ 14816 ਰਿਸ਼ੀਕੇਸ਼-ਸ਼੍ਰੀਗੰਗਾਨਗਰ
ਟਰੇਨ ਨੰਬਰ 14815 ਸ਼੍ਰੀਗੰਗਾਨਗਰ-ਰਿਸ਼ੀਕੇਸ਼
ਟਰੇਨ ਨੰਬਰ 04745 ਚੁਰੂ-ਲੁਧਿਆਣਾ
ਟਰੇਨ ਨੰਬਰ 04571 ਭਿਵਾਨੀ-ਧੂਰੀ
ਟਰੇਨ ਨੰਬਰ 04576 ਲੁਧਿਆਣਾ-ਹਿਸਾਰ
ਟਰੇਨ ਨੰਬਰ 04743 ਹਿਸਾਰ-ਲੁਧਿਆਣਾ
ਟਰੇਨ ਨੰਬਰ 04744 ਲੁਧਿਆਣਾ-ਚਰੂ
ਟਰੇਨ ਨੰਬਰ 04745 ਚੁਰੂ-ਲੁਧਿਆਣਾ
ਟਰੇਨ ਨੰਬਰ 04746 ਲੁਧਿਆਣਾ-ਹਿਸਾਰ
ਟਰੇਨ ਨੰਬਰ 04743 ਹਿਸਾਰ-ਲੁਧਿਆਣਾ
ਟਰੇਨ ਨੰਬਰ 04572 ਧੂਰੀ-ਸਿਰਸਾ
ਟਰੇਨ ਨੰਬਰ 14653 ਹਿਸਾਰ-ਅੰਮ੍ਰਿਤਸਰ
ਟਰੇਨ ਨੰਬਰ 04573 ਸਿਰਸਾ-ਲੁਧਿਆਣਾ

ਅੱਜ ਰੱਦ ਰਹਿਣਗੀਆਂ ਇਹ ਟਰੇਨਾਂ

ਟਰੇਨ ਨੰਬਰ 14654 ਅੰਮ੍ਰਿਤਸਰ-ਹਿਸਾਰ
ਟਰੇਨ ਨੰਬਰ 14653 ਹਿਸਾਰ-ਅੰਮ੍ਰਿਤਸਰ
ਟਰੇਨ ਨੰਬਰ 04572 ਧੂਰੀ-ਸਿਰਸਾ

ਰੇਲਵੇ ਯਾਤਰੀਆਂ ਨੂੰ ਦਿੱਤਾ ਜਾ ਰਿਹਾ ਰਿਫੰਡ

ਕਿਸਾਨੀ ਅੰਦੋਲਨ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਜਾਣ ਵਾਲੀਆਂ ਟਰੇਨਾਂ ਨੂੰ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨ ਰੇਲ ਪਟੜੀਆਂ ‘ਤੇ ਬੈਠੇ ਰਹਿਣਗੇ। ਧਿਆਨਯੋਗ ਹੈ ਕਿ NWR ਰਾਖਵੀਆਂ ਸੀਟਾਂ ਵਾਲੇ ਰੇਲਵੇ ਯਾਤਰੀਆਂ ਨੂੰ ਰਿਫੰਡ ਵੀ ਦੇ ਰਿਹਾ ਹੈ। ਪਰ ਯਾਤਰੀਆਂ ਨੂੰ ਹੁਣ ਪੰਜਾਬ ਅਤੇ ਹਰਿਆਣਾ ਜਾਣ ਲਈ ਹੋਰ ਰਸਤੇ ਲੱਭਣੇ ਪੈਣਗੇ |

ਬੱਸਾਂ ‘ਤੇ ਵਧਿਆ ਦਬਾਅ

ਟਰੇਨਾਂ ਰੱਦ ਹੋਣ ਕਾਰਨ ਯਾਤਰੀ ਜ਼ਿਆਦਾਤਰ ਪ੍ਰਾਈਵੇਟ ਅਤੇ ਰੋਡਵੇਜ਼ ਬੱਸਾਂ ‘ਚ ਸਫ਼ਰ ਕਰ ਰਹੇ ਹਨ | ਜਿਸ ਕਾਰਨ ਬੱਸਾਂ ‘ਤੇ ਕਾਫ਼ੀ ਦਬਾਅ ਬਣ ਚੁੱਕਾ ਹੈ | ਜਿਸਦੇ ਚੱਲਦਿਆਂ ਕੁਝ ਯਾਤਰੀ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਕੁਝ ਬੱਸਾਂ ਦਾ ਸਹਾਰਾ ਲੈ ਰਹੇ ਹਨ | ਜੇਕਰ ਇਹ ਅੰਦੋਲਨ ਲੰਬਾ ਸਮਾਂ ਚੱਲਦਾ ਹੈ ਤਾਂ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

 

 

 

ਬਾਬਾ ਰਾਮਦੇਵ ਦੇ ਮਾਫੀਨਾਮੇ ਤੋਂ ਖ਼ੁਸ਼ ਨਹੀਂ ਸੁਪਰੀਮ ਕੋਰਟ , ਜਾਣੋ ਕਿਉਂ ਉਠਾਏ ਸਵਾਲ ?

0
Supreme Court not happy with Baba Ramdev's apology, know why the question was raised?

ਬਾਬਾ ਰਾਮਦੇਵ ਦੇ ਮਾਫੀਨਾਮੇ ਤੋਂ ਖ਼ੁਸ਼ ਨਹੀਂ ਸੁਪਰੀਮ ਕੋਰਟ , ਜਾਣੋ ਕਿਉਂ ਉਠਾਏ ਸਵਾਲ ?

ਬਾਬਾ ਰਾਮਦੇਵ ਨੂੰ ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰ ਨਾਲ ਸਬੰਧਤ ਮਾਣਹਾਨੀ ਮਾਮਲੇ ‘ਚ ਸੁਪਰੀਮ ਕੋਰਟ ਤੋਂ ਅਜੇ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ | ਇਸ ਮਾਮਲੇ ਸੰਬੰਧੀ ਸੁਪਰੀਮ ਕੋਰਟ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਸੁਣਵਾਈ ਹੋਈ। ਜਿਸਦੇ ਚੱਲਦਿਆਂ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਅਦਾਲਤ ਵਿੱਚ ਮੌਜੂਦ ਸਨ। ਉਹਨਾਂ ਨੂੰ ਕੋਰਟ ਨੇ 30 ਅਪ੍ਰੈਲ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ | ਇਹ ਸੁਣਵਾਈ ਜਸਟਿਸ ਹਿਮਾ ਕੋਹਲੀ ਅਤੇ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਕੀਤੀ।

ਵਾਧੂ ਵਿਗਿਆਪਨ ਜਾਰੀ ਕਰਨ ਦੇ ਹੁਕਮ

ਅੱਜ ਦੀ ਸੁਣਵਾਈ ਦੌਰਾਨ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੀ ਤਰਫੋਂ ਅਦਾਲਤ ਨੂੰ ਦੱਸਿਆ ਗਿਆ ਕਿ ਪਤੰਜਲੀ ਨੇ ਅਖਬਾਰ ‘ਚ ਮਾਫੀਨਾਮਾ ਛਾਪ ਕੇ ਮੁਆਫੀ ਮੰਗੀ ਹੈ। ਦੱਸ ਦਈਏ ਕਿ ਬਾਬਾ ਰਾਮਦੇਵ ਵੱਲੋਂ ਸੋਮਵਾਰ ਨੂੰ ਅਖਬਾਰ ਵਿਚ ਮੁਆਫੀ ਮੰਗਣ ਦਾ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ‘ਤੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਸੀਂ ਕਿਸ ਸਾਈਜ਼ ‘ਚ ਇਸ਼ਤਿਹਾਰ ਦਿੱਤਾ ਹੈ। ਜਸਟਿਸ ਕੋਹਲੀ ਨੇ ਕਿਹਾ ਕਿ ਤੁਸੀਂ ਕੁਝ ਨਹੀਂ ਕੀਤਾ। ਜਸਟਿਸ ਕੋਹਲੀ ਨੇ ਪੁੱਛਿਆ ਕਿ ਇੱਕ ਹਫ਼ਤੇ ਬਾਅਦ ਕੱਲ੍ਹ ਅਜਿਹਾ ਕਿਉਂ ਕੀਤਾ ਗਿਆ। ਕੀ ਤੁਹਾਡੇ ਸਾਰੇ ਇਸ਼ਤਿਹਾਰਾਂ ਵਿੱਚ ਮਾਫੀ ਦਾ ਆਕਾਰ ਇੱਕੋ ਜਿਹਾ ਹੈ? ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਸ ਦੀ ਕੀਮਤ ਦਸ ਲੱਖ ਹੈ। ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਕਿਹਾ ਕਿ ਅਖਬਾਰ ਵਿੱਚ ਛਪੀ ਤੁਹਾਡੀ ਮੁਆਫੀ ਅਯੋਗ ਹੈ। ਅਦਾਲਤ ਨੇ ਵਾਧੂ ਵਿਗਿਆਪਨ ਜਾਰੀ ਕਰਨ ਦੇ ਹੁਕਮ ਦਿੱਤੇ।

baba ramdev will seek public apology supreme court gives one week - India  Hindi News - बाबा रामदेव सुप्रीम कोर्ट में बोले- जज साहिबा, भूल हो गई; हम  सार्वजनिक माफी मांगेंगे, देश ...

ਪਤੰਜਲੀ ਆਯੁਰਵੇਦ ਕੰਪਨੀ ਵੱਲੋਂ ਝੂਠੇ ਦਾਅਵਿਆਂ ਦੇ ਪ੍ਰਚਾਰ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ‘ਤੇ ਵੀ ਟਿੱਪਣੀ ਕੀਤੀ। ਅਦਾਲਤ ਨੇ ਐਲੋਪੈਥੀ ਡਾਕਟਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤੁਹਾਡੇ ਡਾਕਟਰ ਮਹਿੰਗੀਆਂ ਅਤੇ ਬੇਲੋੜੀਆਂ ਦਵਾਈਆਂ ਨੂੰ ਵੀ ਉਤਸ਼ਾਹਿਤ ਕਰਦੇ ਹਨ। ਬੈਂਚ ਨੇ ਤਿੱਖੇ ਸ਼ਬਦਾਂ ਵਿਚ ਕਿਹਾ, ‘ਜਦੋਂ ਤੁਸੀਂ ਕਿਸੇ ਵੱਲ ਉਂਗਲ ਉਠਾਉਂਦੇ ਹੋ ਤਾਂ ਚਾਰ ਉਂਗਲਾਂ ਵੀ ਤੁਹਾਡੇ ਵੱਲ ਇਸ਼ਾਰਾ ਕਰਦੀਆਂ ਹਨ।’ ਅੱਗੇ, ਬੈਂਚ ਨੇ ਕਿਹਾ, ‘ਤੁਹਾਡੇ (ਆਈਐਮਏ) ਡਾਕਟਰ ਵੀ ਐਲੋਪੈਥਿਕ ਖੇਤਰ ਵਿੱਚ ਮਹਿੰਗੀਆਂ ਦਵਾਈਆਂ ਨੂੰ ਉਤਸ਼ਾਹਿਤ ਕਰਦੇ ਹਨ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਤੁਹਾਨੂੰ ਸਵਾਲ ਕਿਉਂ ਨਾ ਕੀਤਾ ਜਾਵੇ।

ਮਰੀਜ਼ਾਂ ਨੂੰ ਮਹਿੰਗੀਆਂ ਅਤੇ ਬੇਲੋੜੀਆਂ ਦਵਾਈਆਂ ਲਿਖਣੀਆਂ

ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਨੈਤਿਕਤਾ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਆਪਣੇ ਵੱਲ ਵੀ ਦੇਖਣ ਦੀ ਲੋੜ ਹੈ। ਐਲੋਪੈਥੀ ਡਾਕਟਰ ਮਰੀਜ਼ਾਂ ਨੂੰ ਮਹਿੰਗੀਆਂ ਅਤੇ ਬੇਲੋੜੀਆਂ ਦਵਾਈਆਂ ਵੀ ਲਿਖਦੇ ਹਨ। ਅਦਾਲਤ ਨੇ ਕਿਹਾ, ‘ਆਈਐਮਏ ਦੁਆਰਾ ਵੀ ਅਪਣਾਏ ਜਾ ਰਹੇ ਅਨੈਤਿਕ ਅਭਿਆਸਾਂ ਬਾਰੇ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।’ ਇੰਨਾ ਹੀ ਨਹੀਂ, ਇਸ ਦੌਰਾਨ ਸੁਪਰੀਮ ਕੋਰਟ ਨੇ ਪਤੰਜਲੀ ਆਯੁਰਵੇਦ ਤੋਂ ਇਲਾਵਾ ਹੋਰ ਐਫਐਮਸੀਜੀ ਕੰਪਨੀਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਵੀ ਆਪਣੇ ਉਤਪਾਦਾਂ ਬਾਰੇ ਝੂਠੇ ਦਾਅਵੇ ਕਰਦੀਆਂ ਹਨ। ਅਦਾਲਤ ਨੇ ਕਿਹਾ ਕਿ ਅਜਿਹੇ ਉਤਪਾਦਾਂ ਦੇ ਇਸ਼ਤਿਹਾਰ ਹਨ, ਜਿਨ੍ਹਾਂ ਦੀ ਵਰਤੋਂ ਛੋਟੇ ਬੱਚਿਆਂ, ਸਕੂਲ ਜਾਣ ਵਾਲੇ ਬੱਚਿਆਂ ਅਤੇ ਇੱਥੋਂ ਤੱਕ ਕਿ ਬਜ਼ੁਰਗ ਨਾਗਰਿਕਾਂ ‘ਤੇ ਵੀ ਮਾੜਾ ਅਸਰ ਪੈਂਦਾ ਹੈ।

ਕੇਂਦਰ ਸਰਕਾਰ ਨੂੰ ਪੈਣਾ ਜਾਗਣਾ

ਅਦਾਲਤ ਨੇ ਕਿਹਾ ਕਿ ਸਾਰੇ ਰਾਜਾਂ ਦੇ ਲਾਇਸੈਂਸਿੰਗ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿੱਚ ਧਿਰ ਬਣਾਇਆ ਜਾਵੇ। ਇਸ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਤਲਬ ਕਰਦਿਆਂ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ਕਿ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਕਿੰਨੀਆਂ ਕਾਰਵਾਈਆਂ ਕੀਤੀਆਂ ਹਨ। ਸੁਪਰੀਮ ਕੋਰਟ ਨੇ ਕਿਹਾ, ‘ਹੁਣ ਅਸੀਂ ਸਭ ਕੁਝ ਦੇਖ ਰਹੇ ਹਾਂ। ਨਵਜੰਮੇ ਬੱਚਿਆਂ, ਬੱਚਿਆਂ ਅਤੇ ਇੱਥੋਂ ਤੱਕ ਕਿ ਔਰਤਾਂ ਨਾਲ ਸਬੰਧਤ ਉਤਪਾਦਾਂ ਬਾਰੇ ਵੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਜਾਗਣਾ ਚਾਹੀਦਾ ਹੈ।

 

 

ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ , ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ || News of Punjab Today

0
A terrible fire broke out in the showroom, goods worth lakhs were burnt

ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ , ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ || News of Punjab Today

ਗੁਰਦਾਸਪੁਰ ਦੇ ਬਟਾਲਾ ਰੋਡ ਤੋਂ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਦੇਰ ਰਾਤ ਇੱਕ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਮਿੰਟ ‘ਚ ਹੀ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਤੇ ਕਾਫੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ । ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਰਾਤ 12.30 ਵਜੇ ਆਇਆ ਫੋਨ

ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਗੁਰਦਾਸਪੁਰ ਬਟਾਲਾ ਰੋਡ ‘ਤੇ ਸਥਿਤ ਰਾਹੁਲ ਹੋਮ ਦੀ ਦੁਕਾਨ ਨੂੰ ਅੱਗ ਲੱਗ ਗਈ। ਦੁਕਾਨ ਵਿੱਚ ਬੱਚਿਆਂ ਦੇ ਖਿਡੌਣੇ, ਬਿਸਤਰੇ, ਸੋਫੇ ਅਤੇ ਫਰਨੀਚਰ ਦਾ ਕਾਫ਼ੀ ਸਮਾਨ ਸੀ। ਜਿਸਦੇ ਚੱਲਦਿਆਂ ਅੱਗ ਨੇ ਦੁਕਾਨ ਵਿੱਚ ਰੱਖਿਆ ਸਾਰਾ ਸਾਮਾਨ ਆਪਣੀ ਲਪੇਟ ਵਿੱਚ ਲੈ ਲਿਆ | ਇਸ ਦੇ ਨਾਲ ਹੀ ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 12.30 ਵਜੇ ਫੋਨ ਆਇਆ ਸੀ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਉੱਥੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਨੂੰ ਅੱਗ ਲੱਗ ਰਹੀ ਸੀ।

ਇਹ ਵੀ ਪੜ੍ਹੋ : ਛੁੱਟੀ ‘ਤੇ ਆਏ ਫੌਜੀ ਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ

ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।  ਜਿਸਦੀ ਸੂਚਨਾ ਮਿਲਦੇ ਹੀ ਬਟਾਲਾ ਅਤੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ 15 ਦੇ ਕਰੀਬ ਗੱਡੀਆਂ ਮੌਕੇ ਤੇ ਪਹੁੰਚ ਗਈਆਂ । ਫਾਇਰ ਬ੍ਰਿਗੇਡ ਨੇ 4 ਘੰਟੇ ਦੀ ਜੱਦੋ -ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

 

 

 

 

BJP ਨੂੰ ਵੱਡਾ ਝਟਕਾ , ਰੋਬਿਨ ਸਾਂਪਲਾ ਆਪ ‘ਚ ਹੋਏ ਸ਼ਾਮਿਲ || Today Punjab News

0
Big blow to BJP, Robin Sampla joined AAP

BJP ਨੂੰ ਵੱਡਾ ਝਟਕਾ , ਰੋਬਿਨ ਸਾਂਪਲਾ ਆਪ ‘ਚ ਹੋਏ ਸ਼ਾਮਿਲ || Today Punjab News

ਲੋਕ ਸਭਾ ਚੋਣਾਂ ਜਿੱਥੇ ਸਿਰ ‘ਤੇ ਹਨ ਉੱਥੇ ਹੀ ਹਰ ਪਾਰਟੀ ਵਿੱਚ ਇੱਕ ਹਲਚਲ ਮਚੀ ਹੋਈ ਹੈ ਜਿਸਦੇ ਚੱਲਦਿਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ BJP ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਪੰਜਾਬ ਬੀਜੇਪੀ SC ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਂਪਲਾ ਅੱਜ ਆਪ ‘ਚ ਸ਼ਾਮਿਲ ਹੋ ਗਏ ਹਨ | ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਰੋਬਿਨ ਸਾਂਪਲਾ ਨੂੰ ‘ਆਪ’ ‘ਚ ਸ਼ਾਮਿਲ ਕੀਤਾ। ਇਸ ਮੌਕੇ ਵਿਧਾਇਕ ਰਮਨ ਅਰੋੜਾ ਵੀ ਨਾਲ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਰੋਬਿਨ ਸਾਂਪਲਾ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਜਲੰਧਰ ਵਿੱਚ ਮਜ਼ਬੂਤ ​​ਪਕੜ ਹੈ।

ਵਿਜੈ ਸਾਂਪਲਾ ਦੇ ਕਾਫ਼ੀ ਨੇੜੇ

ਰੋਬਿਨ ਸਾਂਪਲਾ ਨੂੰ ਵਿਜੈ ਸਾਂਪਲਾ ਦਾ ਕਾਫ਼ੀ ਕਰੀਬੀ ਮੰਨਿਆ ਜਾਂਦਾ ਹੈ। ਵਿਜੇ ਸਾਂਪਲਾ ਵੀ ਕੁਝ ਦਿਨਾਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਧਿਆਨਯੋਗ ਹੈ ਕਿ ਰੋਬਿਨ ਸਾਂਪਲਾ ਦੇ ਆਉਣ ਨਾਲ ਆਮ ਆਦਮੀ ਪਾਰਟੀ ਕਾਫ਼ੀ ਮਜ਼ਬੂਤ ਹੋ ਗਈ ਹੈ ਕਿਉਂਕਿ ਰੋਬਿਨ ਸਾਂਪਲਾ ਜੋ ਪੰਜਾਬ ਬੀਜੇਪੀ SC ਮੋਰਚਾ ਦੇ ਮੀਤ ਪ੍ਰਧਾਨ ਹਨ ਅਤੇ ਉਹਨਾਂ ਦੀ ਜਲੰਧਰ ਵਿੱਚ ਮਜ਼ਬੂਤ ​​ਪਕੜ ਬਣੀ ਹੋਈ ਹੈ |

 

 

Esha Deol ਨੇ ਕਾਰਵਾਈ Lip ਸਰਜਰੀ! ਤਸਵੀਰਾਂ ਹੋਈਆਂ ਵਾਇਰਲ

0
Esha Deol performed lip surgery! The pictures went viral

Esha Deol ਨੇ ਕਾਰਵਾਈ Lip ਸਰਜਰੀ! ਤਸਵੀਰਾਂ ਹੋਈਆਂ ਵਾਇਰਲ

ਬਾਲੀਵੁੱਡ ਕਲਾਕਾਰ ਆਪਣੀ ਸਰਜਰੀਆਂ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ ਜਿਸਦੇ ਚੱਲਦਿਆਂ ਇੰਨੀ ਦਿਨੀ ਧਰਮਿੰਦਰ-ਹੇਮਾ ਮਾਲਿਨੀ ਦੀ ਬੇਟੀ ਅਭਿਨੇਤਰੀ ਈਸ਼ਾ ਦਿਓਲ ਵੀ ਆਪਣੀ Lip ਸਰਜਰੀ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ | ਇਸਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ | ਧਿਆਨਯੋਗ ਹੈ ਕਿ ਈਸ਼ਾ ਦਿਓਲ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰੀ ਬਣਾਏ ਹੋਏ ਹਨ। ਹਾਲਾਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ ।

ਜ਼ਿਕਰਯੋਗ ਹੈ ਕਿ ਅਭਿਨੇਤਰੀ ਨੇ ਆਪਣੇ ਕਾਰੋਬਾਰੀ ਪਤੀ ਭਰਤ ਤਖਤਾਨੀ ਨਾਲ ਆਪਣੇ ਵਿਆਹੁਤਾ ਰਿਸ਼ਤੇ ਨੂੰ ਖਤਮ ਕਰ ਦਿੱਤਾ ਹੈ।  ਉਹਨਾਂ ਦੇ ਵਿਆਹ ਨੂੰ ਕਰੀਬ 11 ਸਾਲ ਹੋ ਚੁੱਕੇ ਸਨ | ਇਸ ਖਬਰ ਨੇ ਪ੍ਰਸ਼ੰਸਕਾਂ ਨੂੰ ਕਾਫ਼ੀ ਹੈਰਾਨ ਕਰ ਦਿੱਤਾ ਹੈ।

ਈਸ਼ਾ ਦੇ ਲੁੱਕ ਨੂੰ ਦੇਖ ਕੇ ਫੈਨਜ਼ ਰਹਿ ਗਏ ਦੰਗ

ਦਰਅਸਲ ਹਾਲ ਹੀ ‘ਚ ਈਸ਼ਾ ਆਪਣੀ ਭੈਣ ਅਹਾਨਾ ਦਿਓਲ ਨਾਲ ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਗਈ ਸੀ। ਦੱਸ ਦਈਏ ਕਿ ਇਹ ਉਹੀ ਇਲਾਕਾ ਹੈ ਜਿੱਥੋਂ ਉਨ੍ਹਾਂ ਦੀ ਮਾਂ ਹੇਮਾ ਮਾਲਿਨੀ 2024 ਦੀਆਂ ਲੋਕ ਸਭਾ ਚੋਣਾਂ ਮਥੁਰਾ ਤੋਂ ਭਾਜਪਾ ਉਮੀਦਵਾਰ ਵਜੋਂ ਲੜ ਰਹੀ ਹੈ । ਉੱਤਰ ਪ੍ਰਦੇਸ਼ ਦੇ ਸ਼ਹਿਰ ਦੌਰੇ ਤੋਂ ਬਾਅਦ ਈਸ਼ਾ ਨੂੰ ਮੀਡੀਆ ਨਾਲ ਗੱਲ ਕਰਦੇ ਦੇਖਿਆ ਗਿਆ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਈਸ਼ਾ ਦੇ ਲੁੱਕ ਨੂੰ ਦੇਖ ਕੇ ਫੈਨਜ਼ ਦੰਗ ਰਹਿ ਗਏ ਹਨ । ਸੋਸ਼ਲ ਮੀਡੀਆ ‘ਤੇ ਫੈਨਜ਼ ਦਾ ਕਹਿਣਾ ਹੈ ਕਿ ਈਸ਼ਾ ਨੇ ਖੁਦ ਨੂੰ ਖੂਬਸੂਰਤ ਬਣਾਉਣ ਲਈ ਲਿਪ ਸਰਜਰੀ ਕਰਵਾਈ ਹੈ।

ਵੀਡੀਓ ‘ਚ ਕੀ ਕਹਿ ਰਹੀ ਹੈ ਈਸ਼ਾ ਦਿਓਲ

ਨਿਊਜ਼ ਏਜੰਸੀ ਏਐਨਆਈ ਦੀ ਵੈੱਬਸਾਈਟ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਈਸ਼ਾ ਦਿਓਲ ਨੂੰ ਮਥੁਰਾ ‘ਚ ਵਿਕਾਸ ‘ਤੇ ਉਨ੍ਹਾਂ ਦੇ ਵਿਚਾਰਾਂ ਬਾਰੇ ਪੁੱਛਿਆ ਗਿਆ। ਵੀਡੀਓ ‘ਚ ਤੁਸੀਂ ਈਸ਼ਾ ਨੂੰ ਜਵਾਬ ਦਿੰਦੇ ਹੋਏ ਦੇਖ ਸਕਦੇ ਹੋ। ਉਹ ਕਹਿੰਦੀ ਹੈ- ਇਸ ਜਗ੍ਹਾ ਦਾ ਬਹੁਤ ਵਿਕਾਸ ਹੋਇਆ ਹੈ। ਇੱਥੇ ਵਿਰਾਸਤ ਅਤੇ ਸੈਰ-ਸਪਾਟੇ ਦੀ ਸਾਂਭ-ਸੰਭਾਲ ਹੈ… ਮਥੁਰਾ ਵਿੱਚ ਇਸ ਦੇ ਬਹੁਤ ਸਾਰੇ ਸਮਰਥਕ ਹਨ। ਇੱਥੋਂ ਦੇ ਲੋਕ ਚਾਹੁੰਦੇ ਹਨ ਕਿ ਮੇਰੀ ਮਾਂ ਜਿੱਤੇ ਅਤੇ ਮਥੁਰਾ ਵਿੱਚ ਹੀ ਰਹੇ… ਉਨ੍ਹਾਂ ਨੂੰ ਅਜੇ ਵੀ ਬਹੁਤ ਕੁਝ ਕਰਨਾ ਹੈ… ਅਸੀਂ ਮਥੁਰਾ ਦੇ ਨੌਜਵਾਨਾਂ ਨੂੰ ਮਿਲ ਰਹੇ ਹਾਂ ਅਤੇ ਵੋਟ ਪਾਉਣ ਲਈ ਜਾਗਰੂਕਤਾ ਫੈਲਾ ਰਹੇ ਹਨ।

ਇਹ ਵੀ ਪੜ੍ਹੋ :ਨਿਰਮਲ ਰਿਸ਼ੀ ਬਣੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਲਈ ਮਿਸਾਲ , ਮਿਲਿਆ ਪਦਮਸ਼੍ਰੀ ਐਵਾਰਡ

ਫੈਨਜ਼ ਨੇ ਦਿੱਤੀ ਪ੍ਰਤੀਕਿਰਿਆ

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, ਫੈਨਜ਼ ਉਨ੍ਹਾਂ ਦੇ ਲੁੱਕ ਲਈ ਉਹਨਾਂ ਨੂੰ ਕਾਫ਼ੀ ਟ੍ਰੋਲ ਕਰਦੇ ਹੋਏ ਦੇਖੇ ਜਾ ਰਹੇ ਹਨ | ਵੀਡੀਓ ਜਾਰੀ ਹੋਣ ਤੋਂ ਤੁਰੰਤ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਈਸ਼ਾ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੇ ਆਪਣੇ ਬੁੱਲ੍ਹਾਂ ਦੀ ਸਰਜਰੀ ਕਰਵਾਈ ਹੈ? ਫੈਨਜ਼ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣਾ ਲੁੱਕ ਖ਼ਰਾਬ ਕਰ ਲਿਆ ਹੈ |

 

 

 

 

ਕਾਂਗਰਸੀ ਵਿਧਾਇਕ ਸੜਕ ਹਾਦਸੇ ਦਾ ਹੋਏ ਸ਼ਿਕਾਰ , ਕਾਰ ਦੇ ਉੱਡੇ ਪਰਖੱਚੇ || Latest News

0
Congress MLA was a victim of a road accident, the car flew away

ਕਾਂਗਰਸੀ ਵਿਧਾਇਕ ਸੜਕ ਹਾਦਸੇ ਦਾ ਹੋਏ ਸ਼ਿਕਾਰ , ਕਾਰ ਦੇ ਉੱਡੇ ਪਰਖੱਚੇ || Latest News

ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਸਦੇ ਚੱਲਦਿਆਂ ਉਹ ਗੰਭੀਰ ਰੂਪ ਨਾਲ ਜ਼ਖਮੀਂ ਹੋ ਗਏ ਹਨ | ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ | ਇਹ ਦੁਰਘਟਨਾ ਨਵਾਂਸ਼ਹਿਰ-ਚੰਡੀਗੜ੍ਹ ਰੋਡ ‘ਤੇ ਸਥਿਤ ਪਿੰਡ ਟੋਂਸਾ ਨੇੜੇ ਵਾਪਰੀ ਹੈ |

ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਮੁਹਾਲੀ ਦੇ ਮੈਕਸ ਹਸਪਤਾਲ ‘ਚ ਲਿਆਂਦਾ ਗਿਆ ਹੈ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ |

ਛੁੱਟੀ ‘ਤੇ ਆਏ ਫੌਜੀ ਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ || Punjab latest news today

0
A painful accident happened to an army man on leave

ਛੁੱਟੀ ‘ਤੇ ਆਏ ਫੌਜੀ ਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ || Punjab latest news today

ਪੰਜਾਬ ਵਿੱਚ ਹਰ ਰੋਜ਼ ਹਾਦਸੇ ਵੱਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਇੱਕ ਪਾਤੜਾਂ ਤੋ ਪਟਿਆਲਾ ਰੋਡ ‘ਤੇ ਹਾਦਸਾ ਵਾਪਰਿਆ ਹੈ ਜਿਸ ਵਿੱਚ ਛੁੱਟੀ ‘ਤੇ ਆਏ ਫੌਜੀ ਜਵਾਨ ਦੀ ਜਾਨ ਚਲੀ ਗਈ ਅਤੇ ਉਸ ਦੀ ਮੰਗੇਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਹ ਹਾਦਸਾ ਪਾਤੜਾਂ ਤੋ ਪਟਿਆਲਾ ਰੋਡ ‘ਤੇ ਘੱਗਾ ਦੇ ਨਿਰੰਕਾਰੀ ਭਵਨ ਨੇੜੇ ਸਵਾਰੀਆਂ ਨਾਲ ਭਰੀ PRTC ਬੱਸ ਅਤੇ ਮਾਰੂਤੀ ਕਾਰ ਦੀ ਭਿਆਨਕ ਟੱਕਰ ਕਾਰਨ ਵਾਪਰਿਆ ਹੈ |

ਮਾਪਿਆਂ ਦਾ ਇਕਲੌਤਾ ਪੁੱਤ

ਮ੍ਰਿਤਕ ਦੀ ਪਛਾਣ ਫੌਜੀ ਪ੍ਰਦੀਪ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਕਪਿਆਲ (ਸੰਗਰੂਰ) ਵਜੋਂ ਹੋਈ ਹੈ। ਪ੍ਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮਿਲੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਲਗਭਗ ਤਿੰਨ ਵਜੇ ਫੌਜੀ ਪ੍ਰਦੀਪ ਸਿੰਘ ਆਪਣੀ ਮੰਗੇਤਰ ਪੂਜਾ ਰਾਣੀ ਪੁੱਤਰੀ ਬਲਵਾਨ ਸਿੰਘ ਵਾਸੀ ਸ਼ੁਤਰਾਣਾ ਨਾਲ ਆਪਣੀ ਮਾਰੂਤੀ ਕਾਰ ਵਿੱਚ  ਪਟਿਆਲਾ ਤੋਂ ਪਾਤੜਾਂ ਵੱਲ ਜਾ ਰਿਹਾ ਸੀ। ਇਸ ਦੌਰਾਨ ਘੱਗਾ ਨੇੜੇ ਨਿਰੰਕਾਰੀ ਸਤਸੰਗ ਘਰ ਕੋਲ ਅਚਾਨਕ ਉਨ੍ਹਾਂ ਦੀ ਕਾਰ PRTC ਦੀ ਬੱਸ ਦੀ ਲਪੇਟ ਵਿੱਚ ਆ ਗਈ। ਜਿਸ ਕਾਰਨ ਫੌਜੀ ਜਵਾਨ ਪ੍ਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕੇਕ ਖਾਣ ਨਾਲ ਬੱਚੀ ਦੇ ਮੌਤ ਮਾਮਲੇ ‘ਚ ਹੋਇਆ ਵੱਡਾ ਖੁਲਾਸਾ , ਜਾਣੋ ਕਿਵੇਂ ਹੋਈ ਬੱਚੀ ਦੀ ਮੌਤ

ਚਾਰ ਸਾਲ ਪਹਿਲਾਂ ਹੀ ਭਾਰਤੀ ਫੌਜ ਵਿੱਚ ਹੋਇਆ ਸੀ ਭਰਤੀ

ਇਸ ਹਾਦਸੇ ਵਿੱਚ ਫੌਜੀ ਜਵਾਨ ਦੀ ਮੰਗੇਤਰ ਪੂਜਾ ਰਾਣੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਪ੍ਰਦੀਪ ਸਿੰਘ ਚਾਰ ਸਾਲ ਪਹਿਲਾਂ ਹੀ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਛੁੱਟੀ ‘ਤੇ ਪਿੰਡ ਆਇਆ ਸੀ।  ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਅਤੇ ਬੱਸ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

 

 

 

ਕੇਕ ਖਾਣ ਨਾਲ ਬੱਚੀ ਦੇ ਮੌਤ ਮਾਮਲੇ ‘ਚ ਹੋਇਆ ਵੱਡਾ ਖੁਲਾਸਾ , ਜਾਣੋ ਕਿਵੇਂ ਹੋਈ ਬੱਚੀ ਦੀ ਮੌਤ || Punjab News

0
A big revelation was made in the case of the girl's death by eating cake, know how the girl died

ਕੇਕ ਖਾਣ ਨਾਲ ਬੱਚੀ ਦੇ ਮੌਤ ਮਾਮਲੇ ‘ਚ ਹੋਇਆ ਵੱਡਾ ਖੁਲਾਸਾ , ਜਾਣੋ ਕਿਵੇਂ ਹੋਈ ਬੱਚੀ ਦੀ ਮੌਤ || Punjab News

ਕੁਝ ਸਮਾਂ ਪਹਿਲਾਂ ਪਟਿਆਲਾ ਦੀ ਰਹਿਣ ਵਾਲੀ ਮਾਨਵੀ ਸ਼ਰਮਾ ਦੀ ਕੇਕ ਖਾਣ ਨਾਲ ਮੌਤ ਹੋ ਗਈ ਸੀ ਜਿਸਦੇ ਚੱਲਦਿਆਂ ਹੁਣ ਇਸ ਮਾਮਲੇ ਵਿੱਚ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੇਕ ਵਿਚ ਸਿੰਥੈਟਿਕ ਸਵੀਟਨਰ ਯਾਨੀ ਨਕਲੀ ਮਿੱਠੇ ਦੀ ਵਰਤੋਂ ਕੀਤੀ ਗਈ ਸੀ। ਜਿਸ ਕਰਕੇ ਮਾਨਵੀ ਦੀ ਜਾਨ ਚਲੀ ਗਈ। ਜਿਹੜਾ ਕੇਕ ਉਸ ਮਾਸੂਮ ਬੱਚੀ ਵੱਲੋ ਖਾਧਾ ਗਿਆ ਸੀ ਉਸ ਵਿੱਚ ਭਾਰੀ ਮਾਤਰਾ ‘ਚ ਸਿੰਥੈਟਿਕ ਸਵੀਟਨਰ ਪਾਏ ਗਏ ਹਨ ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਕੀ ਦੱਸਿਆ ?

ਇਸ ਰਿਪੋਰਟ ਦੇ ਚੱਲਦਿਆਂ ਐਨਡੀਟੀਵੀ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਦੱਸਿਆ ਕਿ ਕੇਕ ਦਾ ਨਮੂਨਾ ਜਾਂਚ ਲਈ ਇਕੱਠਾ ਕੀਤਾ ਗਿਆ ਸੀ ਅਤੇ ਬਾਅਦ ਦੀ ਰਿਪੋਰਟ ਵਿੱਚ ਸੈਕਰੀਨ ਦੀ ਮੌਜੂਦਗੀ ਪਾਈ ਗਈ ਹੈ, ਜੋ ਕਿ ਇੱਕ ਸਿੰਥੈਟਿਕ ਸਵੀਟਨਰ ਯਾਨੀ ਨਕਲੀ ਮਿੱਠਾ ਹੈ। ਜਿਸ ਨੂੰ ਕੇਕ ਤੇ ਪੇਸਟਰੀਆਂ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਸੈਕਰੀਨ ਦੀ ਆਮ ਤੌਰ ਉਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ, ਇਹ ਬੇਹੱਦ ਖਤਰਨਾਕ ਚੀਜ਼ ਹੈ, ਜਿਸ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।

24 ਮਾਰਚ ਨੂੰ ਵਾਪਰੀ ਸੀ ਘਟਨਾ

ਇਹ ਘਟਨਾ 24 ਮਾਰਚ ਨੂੰ ਵਾਪਰੀ ਸੀ ਜਦੋਂ ਮਾਨਵੀ ਦੇ ਜਨਮਦਿਨ ‘ਤੇ ਕੇਕ ਖਾਣ ਨਾਲ ਉਸਦੀ ਸਿਹਤ ਵਿਗੜ ਗਈ ਜਿਸਦੇ ਚੱਲਦਿਆਂ ਉਸਦੀ ਮੌਤ ਹੋ ਗਈ | ਇਹ ਕੇਕ ਉਸਦੇ ਪਰਿਵਾਰ ਵਾਲਿਆਂ ਨੇ ਵੀ ਖਾਧਾ ਸੀ ਜਿਸ ਤੋਂ ਬਾਅਦ ਸਾਰੇ ਪਰਿਵਾਰ ਨੂੰ ਉਲਟੀਆਂ ਲੱਗ ਗਈਆਂ ਪਰੰਤੂ ਥੋੜੀ ਦੇਰ ਬਾਅਦ ਪਰਿਵਾਰ ਦੀ ਤਬੀਅਤ ‘ਚ ਸੁਧਾਰ ਹੋ ਗਿਆ, ਪਰ ਮਾਨਵੀ ਦੀ ਮੌਤ ਹੋ ਗਈ। ਮਾਨਵੀ ਦੇ ਪਰਿਵਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ |

ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ

ਜਿਸ ਦੇ ਚੱਲਦਿਆਂ ਪੁਲਿਸ ਨੇ ਦੁਕਾਨ ਦੇ ਮਾਲਕ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ, ਜਿਸ ਵਿੱਚ 273 ਅਤੇ 304-ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਸ਼ਾਮਲ ਹਨ। ਇਸ ਤੋਂ ਇਲਾਵਾ, ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਨਮੂਨੇ ਇੱਕ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ। ਜਿਸ ਤੋਂ ਬਾਅਦ ਹੁਣ ਮੌਤ ਦੇ ਅਸਲੀ ਕਾਰਨ ਦਾ ਪਤਾ ਲੱਗ ਚੁੱਕਾ ਹੈ |

 

 

 

ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ || Latest News

0
Kejriwal was given insulin for the first time in jail

ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ || Latest News

ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਕਿ ਜੇਲ੍ਹ ਵਿੱਚ ਬੰਦ ਉਹਨਾਂ ਦਾ ਸ਼ੂਗਰ ਲੈਵਲ ਇਕ ਵਾਰ ਫਿਰ ਤੋਂ ਹਾਈ ਹੋ ਗਿਆ ਹੈ ਜਿਸਦੇ ਚੱਲਦਿਆਂ ਉਨ੍ਹਾਂ ਨੂੰ ਜੇਲ੍ਹ ਵਿਚ ਪਹਿਲੀ ਵਾਰ ਇਨਸੁਲਿਨ ਦਿੱਤੀ ਗਈ ਹੈ। ਕਾਫ਼ੀ ਸਮੇਂ ਤੋਂ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵੱਧ ਰਿਹਾ ਸੀ ਅਤੇ ਹੁਣ ਇਹ 320 ਤੱਕ ਚਲਾ ਗਿਆ | ਜਿਸ ਕਰਕੇ ਉਨ੍ਹਾਂ ਨੂੰ ਇਨਸੁਲਿਨ ਦਿੱਤੀ ਗਈ। ਕੇਜਰੀਵਾਲ ਲੰਬੇ ਸਮੇਂ ਤੋਂ ਸ਼ੂਗਰ ਦੇ ਮਰੀਜ਼ ਹਨ।

ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਰਚੀ ਜਾ ਰਹੀ ਸਾਜ਼ਿਸ਼

ਦੱਸ ਦਈਏ ਕਿ ਕੇਜਰੀਵਾਲ ਇੱਕ ਨਿੱਜੀ ਡਾਕਟਰ ਤੋਂ ਰੋਜ਼ਾਨਾ ਸਲਾਹ ਤੇ ਇਨਸੁਲਿਨ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਵੀ ਬੂਹਾ ਖੜਕਾ ਚੁੱਕੇ ਹਨ ਪਰੰਤੂ ਅਦਾਲਤ ਨੇ ਪ੍ਰਾਈਵੇਟ ਡਾਕਟਰ ਨਾਲ ਸਲਾਹ ਕਰਨ ਦੀ ਮੰਗ ਨੂੰ ਰੱਦ ਕਰਦਿਆਂ ਏਮਜ਼ ਨੂੰ ਮੈਡੀਕਲ ਬੋਰਡ ਗਠਿਤ ਕਰਨ ਦਾ ਹੁਕਮ ਦੇ ਦਿੱਤਾ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਕੇਜਰੀਵਾਲ ਲਈ ਇਨਸੁਲਿਨ ਦੀ ਮੰਗ ਨੂੰ ਲੈ ਕੇ ਲਗਾਤਾਰ ਹਮਲੇ ਕੀਤੇ ਜਾ ਰਹੇ ਸੀ। ਜਿਸਦੇ ਚੱਲਦਿਆਂ ਪਾਰਟੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਸ਼ੂਗਰ ਲੈਵਲ ਵੱਧ ਹੋਣ ਦੇ ਬਾਵਜੂਦ ਇਨਸੁਲਿਨ ਨਹੀਂ ਦਿੱਤੀ ਜਾ ਰਹੀ।

ਪਾਰਟੀ ਨੇ ਇਨਸੁਲਿਨ ਨੂੰ ਦੱਸਿਆ ਹਨੂੰਮਾਨ ਜੀ ਦਾ ਵਰਦਾਨ

ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਨੂੰ ਹਨੂੰਮਾਨ ਜੀ ਦਾ ਵਰਦਾਨ ਦੱਸਿਆ ਹੈ। ਪਾਰਟੀ ਦੇ ਐਕਸ ਹੈਂਡਲ ‘ਤੇ ਲਿਖਿਆ ਗਿਆ, ‘ਬਜਰੰਗ ਬਲੀ ਕੀ ਜੈ। ਆਖਿਰਕਾਰ ਭਾਜਪਾ ਅਤੇ ਇਸ ਦੇ ਜੇਲ੍ਹ ਪ੍ਰਸ਼ਾਸਨ ਨੂੰ ਹੋਸ਼ ਆਇਆ ਅਤੇ ਜੇਲ੍ਹ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ਇਨਸੁਲਿਨ ਦੇ ਦਿੱਤੀ ਗਈ। ਸੀਐਮ ਕੇਜਰੀਵਾਲ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ। ਇਹ ਭਗਵਾਨ ਹਨੂੰਮਾਨ ਦੇ ਆਸ਼ੀਰਵਾਦ ਅਤੇ ਦਿੱਲੀ ਵਾਸੀਆਂ ਦੇ ਸੰਘਰਸ਼ ਨਾਲ ਹੀ ਸੰਭਵ ਹੋਇਆ ਹੈ। ਅਸੀਂ ਆਪਣੇ ਮੁੱਖ ਮੰਤਰੀ ਤੱਕ ਇਨਸੁਲਿਨ ਪਹੁੰਚਾਉਣ ਵਿੱਚ ਸਫਲ ਰਹੇ ਹਾਂ।’

ਇਹ ਵੀ ਪੜ੍ਹੋ : ਨਿਰਮਲ ਰਿਸ਼ੀ ਬਣੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਲਈ ਮਿਸਾਲ , ਮਿਲਿਆ ਪਦਮਸ਼੍ਰੀ ਐਵਾਰਡ

ਦੱਸ ਦਈਏ ਕਿ ਸੋਮਵਾਰ ਨੂੰ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਸੀ ਜਿਸ ਵਿੱਚ ਕਿਹਾ ਸੀ ਕਿ ਉਹ ਰੋਜ਼ਾਨਾ ਇਨਸੁਲਿਨ ਦੀ ਮੰਗ ਕਰ ਰਹੇ ਹਨ। ਕੇਜਰੀਵਾਲ ਦੀ ਇਸ ਚਿੱਠੀ ਤੋਂ ਇਕ ਦਿਨ ਪਹਿਲਾਂ ਤਿਹਾੜ ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੇ 20 ਅਪ੍ਰੈਲ ਨੂੰ ਏਮਜ਼ ਦੇ ਸੀਨੀਅਰ ਮਾਹਿਰਾਂ ਨਾਲ ਕੇਜਰੀਵਾਲ ਦੀ ਵੀਡੀਓ ਕਾਨਫਰੰਸ ਦਾ ਪ੍ਰਬੰਧ ਕੀਤਾ ਸੀ, ਜਿਸ ਦੌਰਾਨ ਨਾ ਤਾਂ ਕੇਜਰੀਵਾਲ ਨੇ ਇਨਸੁਲਿਨ ਦਾ ਮੁੱਦਾ ਉਠਾਇਆ ਅਤੇ ਨਾ ਹੀ ਡਾਕਟਰਾਂ ਨੇ ਅਜਿਹੀ ਕੋਈ ਸਲਾਹ ਦਿੱਤੀ।

ਜੇਲ੍ਹ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਬੋਲ ਰਿਹਾ ਝੂਠ

ਜਿਸ ਤੋਂ ਬਾਅਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਝੂਠ ਬੋਲ ਰਿਹਾ ਹੈ। ਮੁੱਖ ਮੰਤਰੀ ਨੇ ਜੇਲ੍ਹ ਅਧਿਕਾਰੀਆਂ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਕਦੇ ਵੀ ਡਾਕਟਰਾਂ ਨਾਲ ਸਲਾਹ ਦੌਰਾਨ ਇਨਸੁਲਿਨ ਦਾ ਮੁੱਦਾ ਨਹੀਂ ਉਠਾਇਆ। ਉਨ੍ਹਾਂ ਨੇ ਚਿੱਠੀ ਵਿੱਚ ਕਿਹਾ, ‘ਇਹ ਝੂਠ ਹੈ। ਮੈਂ 10 ਦਿਨਾਂ ਤੱਕ ਹਰ ਰੋਜ਼, ਕਈ ਵਾਰ ਇਨਸੁਲਿਨ ਦਾ ਮੁੱਦਾ ਉਠਾਇਆ ਹੈ। ਮੈਂ ਹਰ ਡਾਕਟਰ ਨੂੰ ਆਪਣਾ ਹਾਈ ਸ਼ੂਗਰ ਲੈਵਲ ਦਿਖਾਇਆ। ਮੈਂ ਉਨ੍ਹਾਂ ਨੂੰ ਦਿਖਾਇਆ ਕਿ ਸ਼ੂਗਰ ਹਰ ਰੋਜ਼ ਤਿੰਨ ਵਾਰ ਵਧਦੀ ਹੈ ਅਤੇ 250 ਤੋਂ 320 ਦੇ ਵਿਚਕਾਰ ਰਹਿੰਦੀ ਹੈ।

 

 

 

 

 

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ || Latest News

0
Shiromani Akali Dal announced candidates for the Lok Sabha elections

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ || Latest News

ਲੋਕ ਸਭਾ ਚੋਣਾਂ ਦੇ ਚੱਲਦਿਆਂ ਹਰ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ ਜਿੱਥੇ ਕਿ ਹਰ ਪਾਰਟੀ ਵੱਲੋਂ ਲਗਭਗ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ | ਅਕਾਲੀ ਦਲ ਵੱਲੋਂ 6 ਸੀਟਾਂ ਉਤੇ ਉਮੀਦਵਾਰ ਐਲਾਨੇ ਗਏ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ

ਪਾਰਟੀ ਵੱਲੋਂ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਨੂੰ, ਜਲੰਧਰ ਤੋਂ ਮਹਿੰਦਰ ਕੇ.ਪੀ. ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਤੇ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਹਰਦੇਵ ਸੈਣੀ ਨੂੰ ਟਿਕਟ ਦਿੱਤੀ ਗਈ ਹੈ।