Home Blog Page 1648

ਨਿਰਮਲ ਰਿਸ਼ੀ ਬਣੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਲਈ ਮਿਸਾਲ , ਮਿਲਿਆ ਪਦਮਸ਼੍ਰੀ ਐਵਾਰਡ

0
Nirmal Rishi became an example for the stars of the Punjabi industry, received the Padma Shri award

ਨਿਰਮਲ ਰਿਸ਼ੀ ਬਣੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਲਈ ਮਿਸਾਲ , ਮਿਲਿਆ ਪਦਮਸ਼੍ਰੀ ਐਵਾਰਡ

ਨਿਰਮਲ ਰਿਸ਼ੀ ਨੇ ਅੱਜ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਪੰਜਾਬ ਦਾ ਮਾਣ ਵੀ ਵਧਾ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰਪਤੀ ਭਵਨ ਵਿਖੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਪੰਜਾਬੀ ਫਿਲਮ ਇੰਡਸਟਰੀ ਦੀ ਗੁਲਾਬੋ ਮਾਸੀ ਅਖਵਾਉਣ ਵਾਲੀ ਕਲਾਕਾਰ ਨਿਰਮਲ ਰਿਸ਼ੀ 80 ਸਾਲ ਦੀ ਉਮਰ ਵਿੱਚ ਬਾਕੀ ਪੰਜਾਬੀ ਕਲਾਕਾਰਾਂ ਲਈ ਮਿਸਾਲ ਬਣ ਚੁੱਕੇ ਹਨ | ਇਹ ਐਵਾਰਡ ਉਹਨਾਂ ਨੂੰ 41 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਹਾਸਿਲ ਹੋਇਆ ਹੈ | ਇਨ੍ਹਾਂ 41 ਸਾਲਾਂ ਵਿੱਚ ਨਿਰਮਲ ਰਿਸ਼ੀ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।

ਪੰਜਾਬੀ ਕਲਾਕਾਰਾਂ ਨੇ ਦਿੱਤੀਆਂ ਸੀ ਸ਼ੁਭਕਾਮਨਾਵਾਂ

ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ 26 ਜਨਵਰੀ ਨੂੰ ਨਿਰਮਲ ਰਿਸ਼ੀ ਦੇ ਨਾਮ ਦਾ ਪ੍ਰਸਤਾਵ ਕੀਤਾ ਗਿਆ ਸੀ। ਪਦਮਸ਼੍ਰੀ ਵਿੱਚ ਉਹਨਾਂ ਦਾ ਨਾਂ ਆਉਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਸਨ ।
ਪਦਮਸ਼੍ਰੀ ਲਈ ਚੁਣੇ ਜਾਣ ਤੋਂ ਬਾਅਦ ਨਿਰਮਲ ਰਿਸ਼ੀ ਨੇ ਕਿਹਾ ਕਿ ਸਰਕਾਰ ਨੇ ਉਸ ਨੂੰ ਇਸ ਦੇ ਯੋਗ ਸਮਝਿਆ, ਇਸ ਲਈ ਸਰਕਾਰ ਦਾ ਧੰਨਵਾਦ। ਅੱਜ ਮੇਰੀ ਸਾਰੀ ਉਮਰ ਦੀ ਮਿਹਨਤ ਰੰਗ ਲਿਆਈ ਹੈ। ਮਾਣ ਹੈ ਕਿ ਉਹ ਪੰਜਾਬ ਦਾ ਨਾਂ ਰੌਸ਼ਨ ਕਰ ਰਹੀ ਹੈ।

ਨਿਰਮਲ ਰਿਸ਼ੀ ਦਾ ਸਫ਼ਰ

ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1946 ਨੂੰ ਬਠਿੰਡਾ ਦੇ ਪਿੰਡ ਖੀਵਾ ਕਲਾਂ ਵਿੱਚ ਹੋਇਆ। ਆਜ਼ਾਦੀ ਤੋਂ ਬਾਅਦ ਇਹ ਇਲਾਕਾ ਹੁਣ ਮਾਨਸਾ ਜ਼ਿਲ੍ਹੇ ਦਾ ਹਿੱਸਾ ਹੈ। ਉਹਨਾਂ ਦੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਪਿੰਡ ਦੇ ਸਰਪੰਚ ਸਨ। ਕਿਹਾ ਜਾਂਦਾ ਹੈ ਕਿ ਨਿਰਮਲ ਰਿਸ਼ੀ ਨੂੰ ਬਚਪਨ ਤੋਂ ਹੀ ਰੰਗਮੰਚ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਇਸ ਲਈ ਉਹਨਾਂ ਨੇ ਸਕੂਲ ਤੋਂ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਮਾਸਟਰ ਕਰਨ ਰਾਜਸਥਾਨ ਤੋਂ ਆਏ ਪਟਿਆਲਾ

ਦੱਸ ਦਈਏ ਕਿ ਨਿਰਮਲ ਰਿਸ਼ੀ ਨੂੰ ਉਹਨਾਂ ਦੀ ਭੂਆ ਨੇ ਪਾਲਿਆ ਸੀ। ਉਹਨਾਂ ਨੇ ਸ਼੍ਰੀਗੰਗਾਨਗਰ ਤੋਂ 10ਵੀਂ ਪਾਸ ਕੀਤੀ ਅਤੇ ਜੈਪੁਰ ਤੋਂ ਬੀ.ਐੱਡ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ ਉਹਨਾਂ ਨੇ ਉੱਥੇ ਹੀ ਥੀਏਟਰ, ਐਨਸੀਸੀ ਅਤੇ ਖੇਡਾਂ ਵਿੱਚ ਹਿੱਸਾ ਲਿਆ। ਉਹਨਾਂ ਨੂੰ ਬੈਸਟ ਕੈਡੇਟ ਦਾ ਸਨਮਾਨ ਵੀ ਮਿਲਿਆ ਸੀ । ਇਸ ਤੋਂ ਬਾਅਦ ਉਹ ਮਾਸਟਰ ਕਰਨ ਲਈ ਰਾਜਸਥਾਨ ਤੋਂ ਪਟਿਆਲਾ ਆਈ ਜਿੱਥੇ ਉਹਨਾਂ ਨੇ ਸਰਕਾਰੀ ਕਾਲਜ ਤੋਂ ਸਰੀਰਕ ਸਿੱਖਿਆ ਵਿੱਚ ਐਮ.ਏ. ਕੀਤੀ।

ਇਸ ਕਿਰਦਾਰ ਨਾਲ ਹੋਏ ਸਨ ਹਿੱਟ

ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਨਾਟਕ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ 1966 ਵਿੱਚ ਅਧੂਰੇ ਸਪਨੇ ਦਾ ਮੰਚਨ ਕੀਤਾ ਸੀ | ਇਸੇ ਦੌਰਾਨ ਉਹਨਾਂ ਨੂੰ ਮਰਹੂਮ ਬਾਲੀਵੁੱਡ ਅਭਿਨੇਤਾ ਓਮ ਪੁਰੀ ਨਾਲ ਥੀਏਟਰ ਕਰਨ ਦਾ ਮੌਕਾ ਵੀ ਮਿਲਿਆ। ਜਿਸ ਤੋਂ ਬਾਅਦ ਥੀਏਟਰ ਤੋਂ, ਉਹ 1984 ਵਿੱਚ ਵੱਡੇ ਪਰਦੇ ‘ਤੇ ਆਈ ਅਤੇ ਫਿਲਮ ‘ਲੌਂਗ ਦਾ ਲਸ਼ਕਾਰਾ’ ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਨਿਭਾਈ।
ਜਿਸ ਤੋਂ ਬਾਅਦ ਉਹ ਇਸ ਕਿਰਦਾਰ ਨਾਲ ਇੰਨੀ ਹਿੱਟ ਹੋਈ ਕਿ ਉਸ ਕੋਲ ਨਿਰਮਾਤਾਵਾਂ ਦੀ ਲਾਈਨ ਲੱਗ ਗਈ। ਕਿਹਾ ਜਾਂਦਾ ਹੈ ਕਿ ਹਰ ਕੋਈ ਉਹਨਾਂ ਨੂੰ ਗੁਲਾਬੋ ਮਾਸੀ ਦਾ ਕਿਰਦਾਰ ਦੁਬਾਰਾ ਨਿਭਾਉਣ ਲਈ ਕਹਿ ਰਿਹਾ ਸੀ ਪਰ ਨਿਰਮਲ ਰਿਸ਼ੀ ਨੇ ਮੁੜ ਉਹੀ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ | ਜਿਸ ਤੋਂ ਬਾਅਦ ਆਖਰਕਾਰ 41 ਸਾਲਾਂ ਦੀ ਮਿਹਨਤ ਤੋਂ ਬਾਅਦ ਸਦਕਾ ਉਹਨਾਂ ਨੂੰ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ |

 

 

 

ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ

0
Congress has released the second list of candidates for the Lok Sabha elections

ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ

ਲੋਕ ਸਭਾ ਚੋਣਾਂ ਦੇ ਚੱਲਦਿਆਂ ਜਿੱਥੇ ਹਰ ਪਾਰਟੀ ਵੱਲੋਂ ਆਪਣੇ -ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ | ਇਸ ਲਿਸਟ ਵਿੱਚ 7 ਨਾਂ ਹਨ। ਜਿੰਨਾਂ ਵਿੱਚੋਂ 2 ਉਮੀਦਵਾਰ ਪੰਜਾਬ ਤੇ 5 ਉਮੀਦਵਾਰ ਬਿਹਾਰ ਦੇ ਹਨ।

ਮੁਹੰਮਦ ਸਦੀਕ ਦੀ ਕੱਟੀ ਟਿਕਟ

ਕਾਂਗਰਸ ਵੱਲੋਂ ਜਾਰੀ ਲਿਸਟ ਵਿੱਚ ਫਰੀਦਕੋਟ ਅਤੇ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰ ਐਲਾਨੇ ਗਏ ਹਨ | ਇਸ ਵਾਰ ਕਾਂਗਰਸ ਪਾਰਟੀ ਨੇ ਅਮਰਜੀਤ ਕੌਰ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਹੈ ਜਿਸਦੇ ਚੱਲਦਿਆਂ ਮੁਹੰਮਦ ਸਦੀਕ ਦੀ ਟਿਕਟ ਕੱਟੀ ਜਾ ਚੁੱਕੀ ਹੈ ਅਤੇ ਯਾਮਿਨੀ ਗੋਮਰ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦੱਸ ਦਈਏ ਕਿ ਯਾਮੀਨੀ ਗੋਮਰ ਨੇ 2014 ਵਿੱਚ ਹੁਸ਼ਿਆਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜੀ ਸੀ।

ਅਕਾਲੀ ਦਲ ਨੇ ਵੀ ਛੇ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਉੱਥੇ ਹੀ ਦੂਜੇ ਪਾਸੇ ਅੱਜ ਅਕਾਲੀ ਦਲ ਨੇ ਵੀ ਛੇ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਟਿਕਟ ਦਿੱਤੀ ਹੈ। ਵਰਦੇਵ ਸਿੰਘ ਨੋਨੀ ਮਾਨ ਨੂੰ ਫ਼ਿਰੋਜ਼ਪੁਰ, ਰਣਜੀਤ ਸਿੰਘ ਢਿੱਲੋਂ ਲੁਧਿਆਣਾ ਅਤੇ ਸੋਹਣ ਸਿੰਘ ਠੰਡਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਿਆ ਹੈ। ਚੰਡੀਗੜ੍ਹ ਸੀਟ ਤੋਂ ਹਰਦੀਪ ਸਿੰਘ ਬਤਰੇਲਾ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਸੋਮਵਾਰ ਨੂੰ ਹੀ ਪਾਰਟੀ ਵਿੱਚ ਸ਼ਾਮਲ ਹੋਏ ਹਨ |

ਅਧਿਆਪਕ ਭਰਤੀ ਘੁਟਾਲਾ: ਹਾਈਕੋਰਟ ਨੇ 23 ਹਜ਼ਾਰ ਨੌਕਰੀਆਂ ਕੀਤੀਆਂ ਰੱਦ

0
Teacher recruitment scam: High court canceled 23 thousand jobs

ਅਧਿਆਪਕ ਭਰਤੀ ਘੁਟਾਲਾ: ਹਾਈਕੋਰਟ ਨੇ 23 ਹਜ਼ਾਰ ਨੌਕਰੀਆਂ ਕੀਤੀਆਂ ਰੱਦ

ਪੱਛਮੀ ਬੰਗਾਲ ਵਿੱਚ ਸਕੂਲ ਸਰਵਿਸ ਕਮਿਸ਼ਨ ਦੇ ਅਧਿਆਪਕ ਭਰਤੀ ਵਿੱਚ ਘੁਟਾਲਾ ਹੋਇਆ ਸੀ | ਜਿਸ ਵਿੱਚ ਹੁਣ ਹਾਈ ਕੋਰਟ ਦਾ ਫੈਸਲਾ ਆਇਆ ਹੈ। ਕਲਕੱਤਾ ਹਾਈ ਕੋਰਟ ਨੇ 23 ਹਜ਼ਾਰ ਤੋਂ ਵੱਧ ਨੌਕਰੀਆਂ ਰੱਦ ਕਰਨ ਦਾ ਹੁਕਮ ਦੇ ਦਿੱਤਾ ਹੈ।
ਅਦਾਲਤ ਨੇ ਸਾਲ 2016 ਵਿਚ ਮਿਲੀਆਂ ਇਨ੍ਹਾਂ ਨੌਕਰੀਆਂ ਨੂੰ ਰੱਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਹਾਈਕੋਰਟ ਨੇ ਇਨ੍ਹਾਂ ਲੋਕਾਂ ਨੂੰ 4 ਹਫਤਿਆਂ ਦੇ ਅੰਦਰ-ਅੰਦਰ ਤਨਖਾਹ ਵਾਪਸ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਫੈਸਲੇ ਨਾਲ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।

ਅਧਿਆਪਕ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਕਈ ਜੇਲ੍ਹ ਵਿੱਚ ਬੰਦ

ਦਰਅਸਲ ,ਅਧਿਆਪਕ ਭਰਤੀ ਘੁਟਾਲੇ ‘ਤੇ ਇਹ ਫੈਸਲਾ ਕਲਕੱਤਾ ਹਾਈ ਕੋਰਟ ਦੇ ਜਸਟਿਸ ਦੇਵਾਂਸ਼ੂ ਬਸਾਕ ਦੀ ਬੈਂਚ ਨੇ ਦਿੱਤਾ ਹੈ | ਧਿਆਨਯੋਗ ਹੈ ਕਿ ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਅਤੇ ਟੀਐਮਸੀ ਦੇ ਹੋਰ ਆਗੂ, ਵਿਧਾਇਕ ਅਤੇ ਸਿੱਖਿਆ ਵਿਭਾਗ ਦੇ ਕਈ ਅਧਿਕਾਰੀ ਵੀ ਇਸ ਅਧਿਆਪਕ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਦੱਸ ਦਈਏ ਕਿ ਹੁਣ ਤੱਕ ਇਸ ਮਾਮਲੇ ‘ਚ 5000 ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ, ਜਿਨ੍ਹਾਂ ਨੇ ਗਲਤ ਤਰੀਕੇ ਨਾਲ ਨੌਕਰੀਆਂ ਹਾਸਲ ਕੀਤੀਆਂ ਸਨ।

ਸੁਣਵਾਈ CBI ਨੂੰ ਸੌਂਪੀ

ਕਲਕੱਤਾ ਹਾਈ ਕੋਰਟ ਦੇ ਸਾਬਕਾ ਜਸਟਿਸ ਅਭਿਜੀਤ ਗਾਂਗੁਲੀ ਨੇ ਇਸ ਮਾਮਲੇ ਦੀ ਸੁਣਵਾਈ CBI ਨੂੰ ਸੌਂਪ ਦਿੱਤੀ ਅਤੇ ਪਾਰਥਾ ਚੈਟਰਜੀ ਨੂੰ ਸੀਬੀਆਈ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਸੀ। ਦੱਸ ਦਈਏ ਕਿ ਜਸਟਿਸ ਅਭਿਜੀਤ ਗਾਂਗੁਲੀ ਹੁਣ ਭਾਜਪਾ ਨੇਤਾ ਹਨ ਅਤੇ ਤਮਲੂਕ ਤੋਂ ਭਾਜਪਾ ਉਮੀਦਵਾਰ ਵੀ ਹਨ |

 

 

 

ਰਾਖੀ ਸਾਵੰਤ ਹੁਣ ਜਾਵੇਗੀ ਜੇਲ੍ਹ ! ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ

0
Rakhi Sawant will now go to jail! The Supreme Court gave a big blow

ਰਾਖੀ ਸਾਵੰਤ ਹੁਣ ਜਾਵੇਗੀ ਜੇਲ੍ਹ ! ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ ਕਿਉਂਕਿ ਸੁਪਰੀਮ ਕੋਰਟ ਵੱਲੋਂ ਅਦਾਕਾਰਾ ਰਾਖੀ ਸਾਵੰਤ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਹੈ | ਸੁਪਰੀਮ ਕੋਰਟ ਨੇ ਉਸਦੀ ਅਗਾਊਂ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਰਾਖੀ ਸਾਵੰਤ ਨੂੰ ਚਾਰ ਹਫ਼ਤਿਆਂ ਦੇ ਅੰਦਰ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਹੈ।

ਟਾਕ ਸ਼ੋਅ ਦੌਰਾਨ ਚਲਾਇਆ ਵੀਡੀਓ

ਦੱਸ ਦਈਏ ਕਿ ਅਦਾਕਾਰਾ ਰਾਖੀ ਸਾਵੰਤ ‘ਤੇ ਆਪਣੇ ਸਾਬਕਾ ਪਤੀ ਆਦਿਲ ਦੁਰਾਨੀ ਦਾ ਕਥਿਤ ਅਸ਼ਲੀਲ ਵੀਡੀਓ ਲੀਕ ਕਰਨ ਦਾ ਦੋਸ਼ ਹੈ। ਜਿਸ ਕਾਰਨ ਆਦਿਲ ਦੁਰਾਨੀ ਵੱਲੋਂ ਰਾਖੀ ਸਾਵੰਤ ਖਿਲਾਫ ਕੁਝ ਨਿੱਜੀ ਵੀਡੀਓਜ਼ ਲੀਕ ਕਰਨ ਦੇ ਮਾਮਲੇ ਵਿੱਚ FIR ਦਰਜ ਕਰਵਾਈ ਗਈ ਸੀ | ਆਦਿਲ ਦੁਰਾਨੀ ਨੇ ਆਪਣੀ ਐਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਰਾਖੀ ਸਾਵੰਤ ਨੇ ਉਸ ਦੀਆਂ ਅਸ਼ਲੀਲ ਵੀਡੀਓਜ਼ ਲੀਕ ਕੀਤੀਆਂ ਹਨ। ਆਦਿਲ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ‘ਰਾਖੀ ਸਾਵੰਤ ਨੇ ਇਕ ਟਾਕ ਸ਼ੋਅ ਦੌਰਾਨ ਉਸ ਦਾ ਵੀਡੀਓ ਚਲਾਇਆ ਸੀ।

ਰਾਖੀ ਨੇ ਫਿਰ ਉਸ ਵੀਡੀਓ ਨੂੰ ਉਸ ਸ਼ੋਅ ਦੇ ਵਟਸਐਪ ਗਰੁੱਪ ‘ਤੇ ਵੀ ਸ਼ੇਅਰ ਕੀਤਾ। ਸ਼ੋਅ ਦਾ ਲਿੰਕ ਸ਼ੇਅਰ ਕਰਕੇ ਵੀਡੀਓ ਵੀ ਵਾਇਰਲ ਕੀਤਾ ਗਿਆ ਸੀ। ਹਾਲਾਂਕਿ ਰਾਖੀ ਸਾਵੰਤ ਨੇ ਇਨ੍ਹਾਂ ਦੋਸ਼ਾਂ ਦੇ ਚੱਲਦਿਆਂ ਆਪਣਾ ਪੱਖ ਵੀ ਪੇਸ਼ ਕੀਤਾ ਹੈ | ਉਸ ਨੇ ਕਿਹਾ ਹੈ ਕਿ ਇਹ ਵੀਡੀਓ 5 ਸਾਲ ਪੁਰਾਣਾ ਹੈ ਅਤੇ ਬਹੁਤ ਧੁੰਦਲਾ ਹੈ ।

ਬੰਬੇ ਹਾਈ ਕੋਰਟ ਨੇ ਪਟੀਸ਼ਨ ਨੂੰ ਕੀਤਾ ਸੀ ਰੱਦ

ਇਸ ਦੋਸ਼ ਦੇ ਚੱਲਦਿਆਂ ਅਦਾਕਾਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ , ਜਿਸਨੂੰ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ । ਜਿਸ ਤੋਂ ਬਾਅਦ ਰਾਖੀ ਸਾਵੰਤ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ,ਪਰ ਹੁਣ ਉਸਨੂੰ ਉਥੋਂ ਵੀ ਵੱਡਾ ਝਟਕਾ ਦੇ ਦਿੱਤਾ ਗਿਆ ਹੈ | ਰਾਖੀ ਸਾਵੰਤ ਨੂੰ ਹੁਣ ਇਸ ਮਾਮਲੇ ‘ਚ ਗ੍ਰਿਫਤਾਰੀ ਦਾ ਖਤਰਾ ਬਣ ਚੁੱਕਾ ਹੈ।

 

 

 

ਕਾਂਗਰਸ ਨੂੰ ਇੱਕ ਵਾਰ ਫੇਰ ਲੱਗ ਸਕਦਾ ਵੱਡਾ ਝਟਕਾ ! ਮਹਿੰਦਰ KP ਅਕਾਲੀ ਦਲ ‘ਚ ਹੋ ਸਕਦੇ ਨੇ ਸ਼ਾਮਲ

0
Congress may get a big blow once again! Mahendra may join KP Akali Dal

ਕਾਂਗਰਸ ਨੂੰ ਇੱਕ ਵਾਰ ਫੇਰ ਲੱਗ ਸਕਦਾ ਵੱਡਾ ਝਟਕਾ ! ਮਹਿੰਦਰ KP ਅਕਾਲੀ ਦਲ ‘ਚ ਹੋ ਸਕਦੇ ਨੇ ਸ਼ਾਮਲ

ਲੋਕ ਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਨੂੰ ਇੱਕ ਹੋਰ ਵੱਡੇ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਜਲੰਧਰ ਤੋਂ ਸੰਸਦ ਮੈਂਬਰ ਮਹਿੰਦਰ ਸਿੰਘ KP ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਨਾਲ ਹੀ ਇਹ ਵੀ ਚਰਚਾ ਹੈ ਕਿ ਉਹ ਜਲੰਧਰ ਜਾਂ ਹੁਸ਼ਿਆਰਪੁਰ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵੀ ਹੋ ਸਕਦੇ ਹਨ।

ਸੁਖਬੀਰ ਬਾਦਲ ਅੱਜ ਪਹੁੰਚਣਗੇ KP ਦੇ ਘਰ

ਇਹ ਖਦਸ਼ਾ ਇਸ ਲਈ ਜਤਾਇਆ ਜਾ ਰਿਹਾ ਹੈ ਕਿਉਂਕਿ ਦੋ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਹਿੰਦਰ ਸਿੰਘ ਕੇ.ਪੀ. ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਲਈ ਆਗੂਆਂ ਨਾਲ ਮੀਟਿੰਗ ਕਰਨ ਲਈ ਜਲੰਧਰ ਦੇ ਇੱਕ ਸਥਾਨਕ ਹੋਟਲ ਵਿੱਚ ਪਹੁੰਚੇ ਸਨ। ਜਿਸ ਤੋਂ ਬਾਅਦ ਅੱਜ ਸੁਖਬੀਰ ਬਾਦਲ ਦੁਪਹਿਰ 3 ਵਜੇ ਮਹਿੰਦਰ ਸਿੰਘ KP  ਦੇ ਘਰ ਪਹੁੰਚਣਗੇ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਦੀ ਅਹਿਮ ਮੀਟਿੰਗ ਹੋਵੇਗੀ ਅੱਜ

ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਪ੍ਰਧਾਨ

ਤੁਹਾਨੂੰ ਦੱਸ ਦਈਏ ਕਿ ਮਹਿੰਦਰ ਸਿੰਘ ਕੇਪੀ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ 2009 ‘ਚ ਸੰਸਦ ਮੈਂਬਰ ਬਣੇ ਸਨ। ਜਿਸ ਤੋਂ ਬਾਅਦ ਕਾਂਗਰਸ ਨੇ KP ਨੂੰ 2014 ‘ਚ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਿਆ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਨੂੰ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਨੇ ਹਰਾਇਆ ਸੀ | ਧਿਆਨਯੋਗ ਹੈ ਕਿ ਕੇਪੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਲਈ KP ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

 

 

 

 

ਪਾਕਿਸਤਾਨ ‘ਚ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਹੋਈ ਮੌਤ

0
A pilgrim who went to see Gurdwara Sahib died in Pakistan

ਪਾਕਿਸਤਾਨ ‘ਚ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਹੋਈ ਮੌਤ

ਪਾਕਿਸਤਾਨ ਦੇ ਲਾਹੌਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਗਏ ਇੱਕ ਭਾਰਤੀ ਸਿੱਖ ਸ਼ਰਧਾਲੂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਕਿ ਇੱਕ ਭਾਰਤੀ ਸਿੱਖ ਸ਼ਰਧਾਲੂ ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਅਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿੱਚ ਦਰਸ਼ਨ ਕਰਨ ਗਿਆ ਸੀ ਜਿਸ ਦੌਰਾਨ ਸ਼ਰਧਾਲੂ ਨੂੰ ਸੁੱਤੇ ਪਏ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ |

ਮ੍ਰਿਤਕ ਦੀ ਪਛਾਣ ਜੰਗੀਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜੰਗੀਰ ਸਿੰਘ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਣ ਲਈ 10 ਦਿਨ ਪਹਿਲਾਂ ਹੀ ਭਾਰਤ ਤੋਂ ਪਾਕਿਸਤਾਨ ਗਏ ਸੀ।

ਮ੍ਰਿਤਕ ਦੇਹ ਵਿਸ਼ੇਸ਼ ਐਂਬੂਲੈਂਸ ਵਿਚ ਰੱਖੀ ਗਈ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪਾਕਿਸਤਾਨ ਉਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤੀ ਸ਼ਰਧਾਲੂ ਦੀ ਮ੍ਰਿਤਕ ਦੇਹ ਉਸ ਦੇ ਵਤਨ ਭੇਜਣ ਲਈ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਰਤੀ ਸ਼ਰਧਾਲੂ ਦੀ ਮ੍ਰਿਤਕ ਦੇਹ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਵਿਸ਼ੇਸ਼ ਐਂਬੂਲੈਂਸ ਵਿਚ ਰੱਖੀ ਗਈ ਹੈ।

ਕੰਬਾਈਨ ਦੇ ਕਟਰ ‘ਚ ਆਈ ਕਾਰ, ਵਾਪਰਿਆ ਭਿਆਨਕ ਹਾਦਸਾ || News of Punjab

0
The car came into the cutter of the combine, a terrible accident happened

ਕੰਬਾਈਨ ਦੇ ਕਟਰ ‘ਚ ਆਈ ਕਾਰ, ਵਾਪਰਿਆ ਭਿਆਨਕ ਹਾਦਸਾ || News of Punjab

ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਦਿਨ ਪ੍ਰਤੀਦਿਨ ਵੱਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਜਲੰਧਰ ਦੇ ਰਾਮਾਮੰਡੀ ਹਾਈਵੇ ‘ਤੇ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ | ਇਹ ਹਾਦਸਾ ਹੋਟਲ ਮੈਰੀਟਨ ਤੋਂ ਥੋੜ੍ਹੀ ਦੂਰੀ ‘ਤੇ ਵਾਪਰਿਆ ਜਿਥੇ ਕਿ ਇੱਕ ਕੰਬਾਈਨ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਕੰਬਾਈਨ ਦੇ ਕਟਰ ‘ਚ ਆ ਗਈ ਸੀ। ਜਿਸਦੇ ਚੱਲਦਿਆਂ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

 

2 ਲੋਕ ਹੋਏ ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਘਟਨਾ ਸਮੇਂ ਕਾਰ ਵਿੱਚ 3 ਵਿਅਕਤੀ ਸਵਾਰ ਸਨ। ਜਿਨ੍ਹਾਂ ‘ਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬਾਕੀ 2 ਲੋਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਗੱਡੀ ਦੇ ਦੋਵੇਂ ਏਅਰਬੈਗ ਵੀ ਖੁੱਲ੍ਹ ਗਏ ਸਨ। ਜਿਸ ਤੋਂ ਬਾਅਦ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਖੀ ਸਾਵੰਤ ਦੀ ਹੋ ਸਕਦੀ ਹੈ ਗ੍ਰਿਫਤਾਰੀ ! ਅਦਾਕਾਰਾ ਨੇ ਸੁਪਰੀਮ ਕੋਰਟ ਕੋਲ ਕੀਤੀ ਪਹੁੰਚ

0
Rakhi Sawant may be arrested! The actress approached the Supreme Court

ਰਾਖੀ ਸਾਵੰਤ ਦੀ ਹੋ ਸਕਦੀ ਹੈ ਗ੍ਰਿਫਤਾਰੀ ! ਅਦਾਕਾਰਾ ਨੇ ਸੁਪਰੀਮ ਕੋਰਟ ਕੋਲ ਕੀਤੀ ਪਹੁੰਚ

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ | ਰਾਖੀ ਸਾਵੰਤ ਦੀ ਆਪਣੇ ਸਾਬਕਾ ਪਤੀ ਆਦਿਲ ਦੁਰਾਨੀ ਦੀ ਅਸ਼ਲੀਲ ਵੀਡੀਓ ਲੀਕ ਕਰਨ ਦੇ ਮਾਮਲੇ ‘ਚ ਵੱਡੀ ਕਾਰਵਾਈ ਹੋ ਸਕਦੀ ਹੈ | ਜਿਸਦੇ ਚੱਲਦਿਆਂ ਹੀ ਹੁਣ ਅਦਾਕਾਰਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਰਾਖੀ ਸਾਵੰਤ ਨੇ ਜ਼ਮਾਨਤ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਦੀ ਸੁਣਵਾਈ 22 ਅਪ੍ਰੈਲ 2024 ਨੂੰ ਹੋਵੇਗੀ।

ਨਿੱਜੀ ਵੀਡੀਓਜ਼ ਲੀਕ ਕਰਨ ਦਾ ਮਾਮਲਾ

ਦਰਅਸਲ, ਆਦਿਲ ਦੁਰਾਨੀ ਵੱਲੋਂ ਰਾਖੀ ਸਾਵੰਤ ਖਿਲਾਫ ਕੁਝ ਨਿੱਜੀ ਵੀਡੀਓਜ਼ ਲੀਕ ਕਰਨ ਦੇ ਮਾਮਲੇ ਵਿੱਚ FIR ਦਰਜ ਕਰਵਾਈ ਗਈ ਸੀ | ਜਿਸਦੇ ਚੱਲਦਿਆਂ ਅਦਾਕਾਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ , ਜਿਸਨੂੰ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜਿਸ ਕਾਰਨ ਹੁਣ ਰਾਖੀ ਸਾਵੰਤ ਨੇ ਇਸ ਐਫਆਈਆਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਟਾਕ ਸ਼ੋਅ ਦੌਰਾਨ ਚਲਾਇਆ ਵੀਡੀਓ

ਆਦਿਲ ਦੁਰਾਨੀ ਨੇ ਆਪਣੀ ਐਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਰਾਖੀ ਸਾਵੰਤ ਨੇ ਉਸ ਦੀਆਂ ਅਸ਼ਲੀਲ ਵੀਡੀਓਜ਼ ਲੀਕ ਕੀਤੀਆਂ ਹਨ। ਆਦਿਲ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ‘ਰਾਖੀ ਸਾਵੰਤ ਨੇ ਇਕ ਟਾਕ ਸ਼ੋਅ ਦੌਰਾਨ ਉਸ ਦਾ ਵੀਡੀਓ ਚਲਾਇਆ ਸੀ।
ਰਾਖੀ ਨੇ ਫਿਰ ਉਸ ਵੀਡੀਓ ਨੂੰ ਉਸ ਸ਼ੋਅ ਦੇ ਵਟਸਐਪ ਗਰੁੱਪ ‘ਤੇ ਵੀ ਸ਼ੇਅਰ ਕੀਤਾ। ਸ਼ੋਅ ਦਾ ਲਿੰਕ ਸ਼ੇਅਰ ਕਰਕੇ ਵੀਡੀਓ ਵੀ ਵਾਇਰਲ ਕੀਤਾ ਗਿਆ ਸੀ। ਹਾਲਾਂਕਿ ਰਾਖੀ ਸਾਵੰਤ ਨੇ ਇਨ੍ਹਾਂ ਦੋਸ਼ਾਂ ਦੇ ਚੱਲਦਿਆਂ ਆਪਣਾ ਪੱਖ ਵੀ ਪੇਸ਼ ਕੀਤਾ ਹੈ | ਉਸ ਨੇ ਕਿਹਾ ਹੈ ਕਿ ਇਹ ਵੀਡੀਓ 5 ਸਾਲ ਪੁਰਾਣਾ ਹੈ ਅਤੇ ਬਹੁਤ ਧੁੰਦਲਾ ਹੈ ।

 

 

 

ਸ਼੍ਰੋਮਣੀ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਦੀ ਅਹਿਮ ਮੀਟਿੰਗ ਹੋਵੇਗੀ ਅੱਜ || Punjabi news Updates

0
An important meeting of Shiromani Akali Dal's Manifesto Committee will be held today

ਸ਼੍ਰੋਮਣੀ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਦੀ ਅਹਿਮ ਮੀਟਿੰਗ ਹੋਵੇਗੀ ਅੱਜ || Punjabi news Updates

ਲੋਕ ਸਭਾ ਚੋਣਾਂ ਦੇ ਚੱਲਦਿਆਂ ਹਰ ਪਾਰਟੀ ਵੱਲੋਂ ਆਪਣੇ -ਆਪਣੇ ਪੱਧਰ ‘ਤੇ ਰਣਨੀਤੀਆਂ ਬਣਾਈਆ ਜਾ ਰਹੀਆਂ ਹਨ ਅਤੇ ਚੋਣਾਂ ਵਿੱਚ ਆਪਣੀ ਜਿੱਤ ਕਾਇਮ ਕਰਨ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਹੈ | ਇਸ ਦੇ ਚੱਲਦਿਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੱਜ ਮੈਨੀਫੈਸਟੋ ਕਮੇਟੀ ਦੀ ਤੀਜੀ ਮੀਟਿੰਗ ਕਰਨ ਜਾ ਰਹੀ ਹੈ। ਇਹ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ।
ਅਕਾਲੀ ਦਲ ਇਸ ਕੋਸ਼ਿਸ਼ ਵਿੱਚ ਹੈ ਕਿ ਮੈਨੀਫੈਸਟੋ ਅਜਿਹਾ ਬਣਾਇਆ ਜਾਵੇ ਕਿ ਪਾਰਟੀ ਹਰ ਵਰਗ ਨੂੰ ਆਪਣੇ ਨਾਲ ਜੋੜਨ ‘ਚ ਸਫਲ ਰਹੇ। ਇਸ ਮੀਟਿੰਗ ਵਿਚ ਪੰਜਾਬ ਦੇ ਮੁੱਦਿਆਂ ਅਤੇ ਨੌਜਵਾਨਾਂ ‘ਤੇ ਫੋਕਸ ਰੱਖਿਆ ਜਾਵੇ। ਕਮੇਟੀ ਮੈਂਬਰਾਂ ਨੇ ਇਸ ਗੱਲ ਦਾ ਸੰਕੇਤ ਵੀ ਦਿੱਤਾ ਹੈ ਕਿ ਇਸ ਮੀਟਿੰਗ ਵਿੱਚ ਵਿਕਾਸ ਦੀ ਦ੍ਰਿਸ਼ਟੀ ਵੀ ਦੇਖੀ ਜਾਵੇਗੀ |

ਪੰਜਾਬ ਦੇ ਹਰ ਮੁੱਦੇ ਨੂੰ ਮੈਨੀਫੈਸਟੋ ਵਿੱਚ ਕੀਤਾ ਜਾਵੇਗਾ ਸ਼ਾਮਲ

ਦੱਸ ਦਈਏ ਕਿ ਅਕਾਲੀ ਦਲ ਵੱਲੋਂ ਬਣਾਈ ਗਈ ਮੈਨੀਫੈਸਟੋ ਕਮੇਟੀ ਵਿੱਚ 15 ਲੋਕਾਂ ਨੂੰ ਜਗ੍ਹਾ ਦਿੱਤੀ ਗਈ ਹੈ। ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਨੂੰ ਭੂਦੜ ਕਮੇਟੀ ਦਾ ਚੇਅਰਮੈਨ ਅਤੇ ਡਾ: ਦਲਜੀਤ ਸਿੰਘ ਚੀਮਾ ਨੂੰ ਸਕੱਤਰ ਬਣਾਇਆ ਗਿਆ ਹੈ ਅਤੇ ਨਾਲ ਹੀ ਕਮੇਟੀ ਵਿੱਚ 6 ਵਿਸ਼ੇਸ਼ ਇਨਵਾਇਟੀ ਮੈਂਬਰ ਸ਼ਾਮਲ ਵੀ ਕੀਤੇ ਗਏ। ਪਿਛਲੀ ਮੀਟਿੰਗ ਕਮੇਟੀ ਦੇ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਹਰ ਮੁੱਦੇ ਨੂੰ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਜਾਵੇਗਾ।

ਬਣਾਏ ਗਏ ਦੋ ਤਰ੍ਹਾਂ ਦੇ ਮੈਨੀਫੈਸਟੋ

ਮੈਨੀਫੈਸਟੋ ਵਿੱਚ ਕਿਸਾਨੀ, ਪਾਣੀ, ਪੰਜਾਬ ਦੀਆਂ ਸਰਹੱਦਾਂ ਤੋਂ ਪਾਕਿਸਤਾਨ ਤੇ ਹੋਰ ਮੁਲਕਾਂ ਤੱਕ ਵਪਾਰ, ਚੰਡੀਗੜ੍ਹ ’ਤੇ ਪੰਜਾਬ ਦਾ ਕੰਟਰੋਲ ਅਤੇ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਦੀ ਗੈਰ-ਅਨੁਪਾਤਕ ਤਾਇਨਾਤੀ ਵਰਗੇ ਮੁੱਦੇ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਵੱਲੋਂ ਦੋ ਤਰ੍ਹਾਂ ਦੇ ਮੈਨੀਫੈਸਟੋ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਪਾਰਟੀ ਦਾ ਸੂਬਾ ਪੱਧਰੀ ਟੈਕਸ ਹੈ। ਜਦੋਂਕਿ ਦੂਜਾ ਉਸ ਲੋਕ ਸਭਾ ਹਲਕੇ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਉਹ ਸਾਰੇ ਮੁੱਦੇ ਸ਼ਾਮਲ ਹਨ ਜੋ ਇਲਾਕੇ ਦੇ ਅਹਿਮ ਮੁੱਦੇ ਹਨ ਜਾਂ ਵਿਕਾਸ ਲਈ ਜ਼ਰੂਰੀ ਹਨ ।

 

 

5 ਸਾਲਾ ਬੱਚੀ ਦੇ ਕਤਲ ਮਾਮਲੇ ‘ਚ ਹੋਇਆ ਵੱਡਾ ਖੁਲਾਸਾ || Latest News

0
A big revelation was made in the murder case of a 5-year-old girl

5 ਸਾਲਾ ਬੱਚੀ ਦੇ ਕਤਲ ਮਾਮਲੇ ‘ਚ ਹੋਇਆ ਵੱਡਾ ਖੁਲਾਸਾ || Latest News

ਕੁਝ ਦਿਨ ਪਹਿਲਾਂ ਸੋਨੀਪਤ ਵਿਚ 5 ਸਾਲ ਦੀ ਬੱਚੀ ਦਾ ਉਸਦੀ ਮਾਂ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਹ ਦੋਵੇਂ ਮੌਕੇ ‘ਤੇ ਫ਼ਰਾਰ ਹੋ ਗਏ ਸਨ | ਹੁਣ ਇਸ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ | ਪੁਲਿਸ ਨੇ ਕਤਲ ਦੇ ਦੋਸ਼ ‘ਚ ਮ੍ਰਿਤਕ ਲੜਕੀ ਦੀ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ | ਪੁਲਿਸ ਦੀ ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਲੜਕੀ ਮਿੱਟੀ ਖਾ ਰਹੀ ਸੀ ਅਤੇ ਉਨ੍ਹਾਂ ਨੇ ਇਸ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਕੁੱਟਮਾਰ ਕੀਤੀ ਸੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮਿੱਟੀ ਖਾਣ ਦੀ ਆਦਤ ਛੁਡਵਾਉਣ ਲਈ ਕੀਤਾ ਕਤਲ

ਸੋਨੀਪਤ ਦੇ ਮੋਹਨ ਨਗਰ ‘ਚ 5 ਸਾਲ ਦੀ ਮਾਸੂਮ ਬੱਚੀ ਤਨਵੀ ਦੇ ਕਤਲ ਮਾਮਲੇ ‘ਚ ਆਖਿਰਕਾਰ ਸਦਰ ਪੁਲਿਸ ਸਟੇਸ਼ਨ ਨੇ ਮਾਂ ਰਵੀਨਾ ਅਤੇ ਉਸ ਦੇ ਪ੍ਰੇਮੀ ਰਜਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕੇਵਲ ਮਿੱਟੀ ਖਾਣ ਦੀ ਆਦਤ ਛੁਡਵਾਉਣ ਲਈ ਉਹਨਾਂ ਨੇ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਜਿਸ ਨਾਲ ਉਸ ਮਾਸੂਮ ਦੀ ਜਾਨ ਹੀ ਚਲੀ ਗਈ |

ਸਰੀਰ ‘ਤੇ 58 ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ

ਮਾਸੂਮ ਬੱਚੀ ਤਨਵੀ ਦੇ ਸਰੀਰ ‘ਤੇ 58 ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਸੋਨੀਪਤ ਦੇ ਜੀਵਨ ਨਗਰ ਦੀ ਰਹਿਣ ਵਾਲੀ ਰਵੀਨਾ ਨਾਂ ਦੀ ਔਰਤ ਨੇ ਆਪਣੇ ਪ੍ਰੇਮੀ ਰਜਤ ਨਾਲ ਮਿਲ ਕੇ ਪੰਜ ਸਾਲ ਦੀ ਬੱਚੀ ਤਨਵੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਉਸ ਦੀ ਲਾਸ਼ ਮੋਹਨ ਨਗਰ ਵਿੱਚ ਸੁੱਟ ਦਿੱਤੀ । ਜਿਸਦੇ ਚੱਲਦਿਆਂ ਇਸ ਮਾਮਲੇ ‘ਚ ਸੋਨੀਪਤ ਸਦਰ ਥਾਣਾ ਪੁਲਿਸ ਨੇ ਦੋਸ਼ੀ ਰਵੀਨਾ ਅਤੇ ਰਜਤ ਨੂੰ ਗ੍ਰਿਫਤਾਰ ਕੀਤਾ ਹੈ।

ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਹੁਣ ਦੋਵਾਂ ਦੋਸ਼ੀਆਂ ਨੂੰ ਪੁਲਿਸ ਵੱਲੋਂ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਮਾਮਲੇ ‘ਚ ਹੋਰ ਵੀ ਖੁਲਾਸੇ ਕੀਤੇ ਜਾ ਸਕਣ। ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਮਾਸੂਮ ਬੱਚੀ ਤਨਵੀ ਦੇ ਕਤਲ ਮਾਮਲੇ ‘ਚ ਪੁਲਿਸ ਨੇ ਉਸ ਦੀ ਮਾਂ ਰਵੀਨਾ ਅਤੇ ਰਵੀਨਾ ਦੇ ਪ੍ਰੇਮੀ ਰਜਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਖਾਨਪੁਰ ਪੀਜੀਆਈ ਤੋਂ ਕਰਵਾਇਆ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਭਲਕੇ ਆਵੇਗੀ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।