ਚੰਡੀਗੜ੍ਹ-ਸ਼ਿਮਲਾ ਹਾਈਵੇ ‘ਤੇ ਬੋਲੈਰੋ ‘ਤੇ ਡਿੱਗੇ ਵੱਡੇ-ਵੱਡੇ ਪੱਥਰ, ਇੱਕ ਦੀ ਮੌਤ || Latest Update

0
52
Big stones fell on Bolero on Chandigarh-Shimla highway, one died

ਚੰਡੀਗੜ੍ਹ-ਸ਼ਿਮਲਾ ਹਾਈਵੇ ‘ਤੇ ਬੋਲੈਰੋ ‘ਤੇ ਡਿੱਗੇ ਵੱਡੇ-ਵੱਡੇ ਪੱਥਰ,  ਇੱਕ ਦੀ ਮੌਤ

ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 ‘ਤੇ ਇਕ ਹਾਦਸਾ ਵਾਪਰ ਗਿਆ ਜਿੱਥੇ ਕਿ ਜ਼ਮੀਨ ਖਿਸਕਣ ਕਾਰਨ ਲੈਂਡਸਲਾਈਡ ਦੌਰਾਨ ਅਖਬਾਰਾਂ ਲੈ ਕੇ ਜਾ ਰਹੇ ਵਾਹਨ ‘ਤੇ ਪੱਥਰ ਡਿੱਗ ਗਏ | ਜਿਸ ਕਾਰਨ ਇਸ ਹਾਦਸੇ ਵਿੱਚ ਪੰਜਾਬ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂਕਿ ਡ੍ਰਾਈਵਰ ਸਮੇਤ ਤਿੰਨ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਜਿਸ ਤੋਂ ਬਾਅਦ ਸਾਰਿਆਂ ਨੂੰ ਤੁਰੰਤ ਇਲਾਜ ਲਈ ਈਐਸਆਈ ਹਸਪਤਾਲ ਪਰਵਾਣੂ ਲਿਜਾਇਆ ਗਿਆ।

ਦੇਵਰਾਜ ਨਾਂ ਦੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ

ਦਰਅਸਲ , ਸੋਮਵਾਰ ਤੜਕੇ ਕਰੀਬ 2:30 ਵਜੇ ਪੁਲਿਸ ਥਾਣਾ ਪਰਵਾਣੂ ਅਧੀਨ ਆਉਂਦੇ ਨੈਸ਼ਨਲ ਹਾਈਵੇ ਨੰਬਰ 05 ‘ਤੇ ਆਈ ਲਵ ਹਿਮਾਚਲ ਪਾਰਕ ਨੇੜੇ ਪੰਜਾਬ ਨੰਬਰ ਬੋਲੈਰੋ ਕੈਂਪਰ ਨੰਬਰ ਪੀ.ਬੀ.08ਸੀ.ਪੀ.-9686 ਗੱਡੀ ਅਚਾਨਕ ਜ਼ੋਰਦਾਰ ਪੱਥਰਾਂ ਨਾਲ ਟਕਰਾ ਗਈ। ਇਹ ਬੋਲੈਰੋ ਕੈਂਪਰ ਅਖਬਾਰ ਲੈ ਕੇ ਜਲੰਧਰ ਤੋਂ ਸ਼ਿਮਲਾ ਜਾ ਰਿਹਾ ਸੀ, ਜਿਸ ਵਿੱਚ ਕਈ ਲੋਕ ਸਵਾਰ ਸਨ। ਗੱਡੀ ‘ਤੇ ਪੱਥਰ ਡਿੱਗਣ ਨਾਲ ਦੇਵਰਾਜ ਨਾਂ ਦੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ , ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ।

ਇਹ ਵੀ ਪੜ੍ਹੋ : ਕੈਨੇਡਾ ‘ਚ 3 ਪੰਜਾਬੀਆਂ ਨਾਲ ਵਾਪਰ ਗਿਆ ਦਰਦਨਾਕ ਭਾਣਾ

ਪਹਾੜੀ ਤੋਂ ਡਿੱਗੇ ਪੱਥਰਾਂ ਨਾਲ ਗੱਡੀ ਹੋਈ ਬੇਕਾਬੂ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਪਰਵਾਣੂ ਪ੍ਰਣਵ ਚੌਹਾਨ ਨੇ ਦੱਸਿਆ ਕਿ ਪਹਾੜੀ ਤੋਂ ਡਿੱਗੇ ਪੱਥਰਾਂ ਨਾਲ ਗੱਡੀ ਬੇਕਾਬੂ ਹੋ ਗਈ, ਜਿਸ ਕਾਰਨ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਈ.ਐਸ.ਆਈ. ਵਿੱਚ ਜ਼ੇਰੇ ਇਲਾਜ ਹਨ। ਇਸ ਦੇ ਨਾਲ ਹੀ ਹਾਦਸੇ ਵਾਲੀ ਥਾਂ ‘ਤੇ ਪੱਥਰਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

 

 

 

 

 

 

 

LEAVE A REPLY

Please enter your comment!
Please enter your name here