Home Blog Page 1646

1 ਮਈ ਤੋਂ ਚੰਡੀਗੜ੍ਹ ‘ਚ QR ਕੋਡ ਸਕੈਨ ਕਰਕੇ ਪਾਰਕਿੰਗ ਫੀਸ ਦਾ ਹੋਵੇਗਾ ਭੁਗਤਾਨ || Today News

0
From May 1, parking fee will be paid by scanning QR code in Chandigarh

1 ਮਈ ਤੋਂ ਚੰਡੀਗੜ੍ਹ ‘ਚ QR ਕੋਡ ਸਕੈਨ ਕਰਕੇ ਪਾਰਕਿੰਗ ਫੀਸ ਦਾ ਹੋਵੇਗਾ ਭੁਗਤਾਨ || Today News

ਚੰਡੀਗੜ੍ਹ ‘ਚ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਆਨਲਾਈਨ ਤਰੀਕੇ ਨਾਲ ਕੀਤਾ ਜਾ ਸਕੇਗਾ | ਇਹ ਸਹੂਲਤ ਇਕ ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਦੋ ਪਹੀਆ ਤੇ 4 ਪਹੀਆ ਵਾਹਨਾਂ ਲਈ QR ਕੋਡ ਸਕੈਨ ਕਰਕੇ ਪਾਰਕਿੰਗ ਫੀਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ | ਇਸ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਕਈ ਬੈਂਕਾਂ ਨਾਲ ਕਾਂਟ੍ਰੈਕਟ ਕੀਤਾ ਗਿਆ ਹੈ। ਜਿਸ ਦੇ ਤਹਿਤ ਬੈਂਕਾਂ ਵੱਲੋਂ ਕਾਰਡ ਸਵੈਪ ਕਰਨ ਵਾਲੀ ਮਸ਼ੀਨ ਲਈ ਗਈ ਹੈ ਜਿਸ ਵਿਚ ਕਿਊਆਰ ਕੋਡ ਨਾਲ ਵੀ ਭੁਗਤਾਨ ਦੀ ਸਹੂਲਤ ਮੌਜੂਦ ਹੈ। ਦੱਸ ਦਈਏ ਕਿ ਨਿਗਮ ਵੱਲੋਂ ਇਹ ਪ੍ਰਣਾਲੀ 73 ਜਗ੍ਹਾ ‘ਤੇ ਲਾਗੂ ਕੀਤੀ ਜਾਵੇਗੀ।

ਪਾਰਕਿੰਗ ਸਿਸਟਮ ਵਿਚ ਕੀਤਾ ਜਾ ਰਿਹਾ ਸੁਧਾਰ

ਇਸ ‘ਤੇ ਨਗਰ ਨਿਗਮ ਦੀ ਕਮਿਸ਼ਨਰ ਆਨੰਦਿਤਾ ਮਿਤਰਾ ਦਾ ਕਹਿਣਾ ਹੈ ਕਿ 1 ਮਈ ਤੋਂ ਪਾਰਕਿੰਗ ਸਿਸਟਮ ਵਿਚ ਸੁਧਾਰ ਕੀਤਾ ਜਾ ਰਿਹਾ ਹੈ, ਇਸ ਵਿਚ ਪਾਰਕਿੰਗ ਫੀਸ ਵਿਚ ਪਾਰਦਰਸ਼ਤਾ ਆਏਗੀ। ਆਨਲਾਈਨ ਭੁਗਤਾਨ ਕਾਰਨ ਇਸ ਵਿਚ ਗੜਬੜੀ ਦੀ ਸੰਭਾਵਨਾ ਨਹੀਂ ਰਹੇਗੀ ਕਿਉਂਕਿ ਇਹ ਪੈਸਾ ਸਿੱਧੇ ਹੀ ਨਿਗਮ ਦੇ ਖਾਤੇ ਵਿਚ ਜਮ੍ਹਾ ਹੋਵੇਗਾ।ਇਸ ਤੋਂ ਇਲਾਵਾ ਕਈ ਵਾਰ ਲੋਕਾਂ ਕੋਲ ਨਕਦ ਪੈਸੇ ਨਹੀਂ ਹੁੰਦੇ, ਇਸ ਵਜ੍ਹਾ ਨਾਲ ਵੱਡੇ ਨੋਟ ਹੋਣ ਕਾਰਨ ਪਾਰਕਿੰਗ ਦੀ ਐਂਟਰੀ ‘ਤੇ ਜਾਮ ਲੱਗ ਜਾਂਦਾ ਹੈ। ਇਸ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ। ਨਿਗਮ ਨੇ ਇਸ ਸਮੱਸਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ।

ਪਾਰਕਿੰਗ ਤੋਂ ਹਰ ਮਹੀਨੇ ਲਗਭਗ ਇਕ ਕਰੋੜ ਰੁਪਏ

ਚੰਡੀਗੜ੍ਹ ਨਗਰ ਨਿਗਮ ਤਹਿਤ ਹੁਣ ਤੱਕ ਕੁੱਲ 89 ਪਾਰਕਿੰਗ ਥਾਂ ਹਨ। ਇਨ੍ਹਾਂ ਵਿਚੋਂ ਕੁਝ ਨੂੰ ਫ੍ਰੀ ਕੀਤਾ ਗਿਆ ਹੈ ਪਰ 73 ਪਾਰਕਿੰਗ ਥਾਂ ਅਜਿਹੇ ਹਨ ਜਿਥੇ ਕਾਫੀ ਮਾਤਰਾ ਵਿਚ ਹਰ ਰੋਜ਼ ਗੱਡੀ ਆਉਂਦੀ ਹੈ। ਇਨ੍ਹਾਂ ਵਿਚੋਂ ਲਗਭਗ 16000 ਗੱਡੀਆਂ ਪਾਰਕ ਕਰਨ ਦੀ ਸਮੱਰਥਾ ਹੈ। ਜਿਸਦੇ ਚੱਲਦਿਆਂ ਨਗਰ ਨਿਗਮ ਨੂੰ ਹਰ ਮਹੀਨੇ ਲਗਭਗ ਇਕ ਕਰੋੜ ਰੁਪਏ ਪਾਰਕਿੰਗ ਫੀਸ ਦੇ ਮਿਲਦੇ ਹਨ।

ਬ੍ਰਿਟੇਨ ‘ਚ ਵੱਡਾ ਉਪਰਾਲਾ , ਪਹਿਲੀ ਸਿੱਖ ਅਦਾਲਤ ਦੀ ਹੋਈ ਸ਼ੁਰੂਆਤ

0
A big initiative in Britain, the first Sikh court started

ਬ੍ਰਿਟੇਨ ‘ਚ ਵੱਡਾ ਉਪਰਾਲਾ , ਪਹਿਲੀ ਸਿੱਖ ਅਦਾਲਤ ਦੀ ਹੋਈ ਸ਼ੁਰੂਆਤ

ਬ੍ਰਿਟੇਨ ਦੇ ਵਿੱਚ ਸਿੱਖੀ ਭਾਈਚਾਰੇ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸਦੇ ਤਹਿਤ ਬ੍ਰਿਟੇਨ ‘ਚ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਨਵੀਂ ਅਦਾਲਤ ਦੀ ਸਥਾਪਨਾ ਇਸ ਲਈ ਕੀਤੀ ਗਈ ਹੈ ਪਰਿਵਾਰਕ ਅਤੇ ਸਿਵਲ ਵਿਵਾਦਾਂ ਵਿੱਚ ਫਸੇ ਭਾਈਚਾਰੇ ਦੇ ਲੋਕਾਂ ਲਈ ਵਿਵਾਦਾ ਦਾ ਨਿਪਟਾਰਾ ਕੀਤਾ ਜਾ ਸਕੇ | ਇਹ ਜਾਣਕਾਰੀ ਬ੍ਰਿਟੇਨ ਮੀਡੀਆ ਦੀ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ | ਕਿਹਾ ਜਾ ਰਿਹਾ ਹੈ ਕਿ ਪਿਛਲੇ ਹਫ਼ਤੇ ਲੰਡਨ ਦੇ ਲਿੰਕਨਜ਼ ਇਨ ਦੇ ਓਲਡ ਹਾਲ ਵਿਖੇ ਧਾਰਮਿਕ ਗੀਤਾਂ ਨਾਲ ਸਿੱਖ ਦਰਬਾਰ ਦੀ ਸ਼ੁਰੂਆਤ ਕੀਤੀ ਗਈ ਸੀ ।

ਮਕਸਦ ਸਿੱਖ ਪਰਿਵਾਰਾਂ ਦੀ ਮਦਦ ਕਰਨਾ

ਲੰਡਨ ਦੇ 33 ਸਾਲਾ ਵਕੀਲ ਬਲਦੀਪ ਸਿੰਘ ਨੇ ਦੱਸਿਆ ਕਿ ਇਹ ਕੋਈ ਧਾਰਮਿਕ ਟ੍ਰਿਬਿਊਨਲ ਨਹੀਂ ਹੈ ਪਰ ਇਸ ਦਾ ਮਕਸਦ ਸਿੱਖ ਸਿਧਾਂਤਾਂ ਦੇ ਮੁਤਾਬਕ ਸੰਘਰਸ਼ਾਂ ਅਤੇ ਝਗੜਿਆਂ ਨਾਲ ਨਜਿੱਠਦੇ ਹੋਏ ਲੋੜ ਸਮੇਂ ਸਿੱਖ ਪਰਿਵਾਰਾਂ ਦੀ ਮਦਦ ਕਰਨਾ ਹੈ। ਇਹ ਨਵੀਂ ਅਦਾਲਤ ਨਿੱਜੀ ਤੌਰ ‘ਤੇ ਚਲਾਈ ਜਾਵੇਗੀ ਅਤੇ ਇਸ ਵਿੱਚ ਲਗਭਗ 30 ਮੈਜਿਸਟ੍ਰੇਟ ਅਤੇ 15 ਜੱਜ ਹੋਣਗੇ । ਇਸਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਹੋਣਗੀਆਂ। ਇਸ ਅਦਾਲਤ ਵਿੱਚ ਮੈਜਿਸਟ੍ਰੇਟ ਦਾ ਕੰਮ ਇੱਕ ਸਮਝੌਤੇ ‘ਤੇ ਪਹੁੰਚਣ ਲਈ ਧਿਰਾਂ ਵਿਚਕਾਰ ਵਿਚੋਲਗੀ ਕਰਨਾ ਹੋਵੇਗਾ।

ਘਰੇਲੂ ਹਿੰਸਾ ਸਣੇ ਕਈ ਮਾਮਲਿਆਂ ਨਾਲ ਨਜਿੱਠੇਗੀ

ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਇਹ ਫੈ਼ਸਲਾ ਕੀਤਾ ਗਿਆ ਹੈ ਕਿ ਅਦਾਲਤ ਘਰੇਲੂ ਹਿੰਸਾ ਸਣੇ ਕਈ ਮਾਮਲਿਆਂ ਨਾਲ ਨਜਿੱਠੇਗੀ। ਜੇਕਰ ਇਨ੍ਹਾਂ ਮਾਮਲਿਆਂ ਵਿੱਚ ਵਿਚੋਲਗੀ ਅਸਫ਼ਲ ਰਹਿੰਦੀ ਹੈ, ਤਾਂ ਕੇਸ ਨੂੰ ਅਦਾਲਤ ਦੇ ਜੱਜ ਸਾਹਮਣੇ ਲਿਆਂਦਾ ਜਾ ਸਕਦਾ ਹੈ । ਇਸ ਤੋਂ ਬਾਅਦ ਆਰਬਿਟਰੇਸ਼ਨ ਐਕਟ ਤਹਿਤ ਕਾਨੂੰਨੀ ਤੌਰ ‘ਤੇ ਫੈਸਲਾ ਲਿਆ ਜਾਵੇਗਾ। ਬਲਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ਨੂੰ ਅਸੀਂ ਨਜਿੱਠ ਨਹੀਂ ਸਕਦੇ, ਉਨ੍ਹਾਂ ਨੂੰ ਢੁੱਕਵੀਂ ਥਾਂ ‘ਤੇ ਭੇਜਿਆ ਜਾਵੇਗਾ। ਨਵੇਂ ਅਦਾਲਤੀ ਨਿਯਮਾਂ ਦੇ ਤਹਿਤ, ਕੇਸ ਦੇ ਦੋਵੇਂ ਧਿਰਾਂ ਨੂੰ ਹਿੱਸਾ ਲੈਣ ਲਈ ਸਹਿਮਤੀ ਦੇਣੀ ਪਵੇਗੀ ।

ਪਹਿਲੀ ਵਾਰ ਧੀ ਨਿਆਮਤ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ CM ਮਾਨ || Punjab Today News

0
For the first time, CM Hon. reached Sri Darbar Sahib with his daughter Niamat

ਪਹਿਲੀ ਵਾਰ ਧੀ ਨਿਆਮਤ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ CM ਮਾਨ || Punjab Today News

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਨਵਜੰਮੀ ਧੀ ਨਾਲ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸੀਐਮ ਮਾਨ ਸਵੇਰੇ ਤਕਰੀਬਨ 10.50 ਵਜੇ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦਰਮਿਆਨ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੜੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ ।

CM ਮਾਨ ਕੀ ਬੋਲੇ ?

ਸੀਐਮ ਭਗਵੰਤ ਸਿੰਘ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਪਹਿਲਾਂ ਕੜਾਹ ਪ੍ਰਸ਼ਾਦ ਕਰਵਾਇਆ ਤੇ ਫਿਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ CM ਮਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਪਰਮਾਤਮਾ ਨੇ ਪਿਛਲੇ ਮਹੀਨੇ ਮੇਰੇ ਘਰ ਇੱਕ ਧੀ ਨੂੰ ਜਨਮ ਦਿੱਤਾ ਸੀ। ਅੱਜ ਪਹਿਲੀ ਵਾਰ ਇਸ ਬੱਚੀ ਨੂੰ ਲੈ ਕੇ ਘਰੋਂ ਬਾਹਰ ਆਇਆ ਹਾਂ ਤੇ ਸਭ ਤੋਂ ਪਹਿਲਾਂ ਪਰਮਾਤਮਾ ਦੇ ਘਰ ਲੈ ਕੇ ਆਇਆ ਹਾਂ। ਮੈਂ ਆਪਣੇ ਅਤੇ ਪੰਜਾਬ ਲਈ ਅਰਦਾਸ ਕੀਤੀ। ਮੈਂ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਮਾਲਕ ਨੇ ਜੋ ਸੇਵਾ ਦਿੱਤੀ ਹੈ, ਉਸਨੂੰ ਵਧੀਆ ਢੰਗ ਨਾਲ ਪੂਰਾ ਕਰ ਸਕਾਂ। ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਹੀ ਕੰਮ ਕਰਨ। ਬਸ ਇਹੀ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ।

 

 

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਹੋਇਆ ਕਤਲ || Latest News

0
A Punjabi youth was shot dead in America

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਹੋਇਆ ਕਤਲ || Latest News

ਵਿਦੇਸ਼ਾ ਵਿੱਚ ਨੌਜਵਾਨ ਪੀੜ੍ਹੀ ਦਾ ਰਹਿਣਾ ਜਿਵੇਂ ਔਖਾ ਹੀ ਹੋ ਗਿਆ ਹੈ | ਆਏ -ਦਿਨ ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ | ਜਿਸਦੇ ਚੱਲਦਿਆਂ ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ | ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਜੱਜ ਪੁੱਤਰ ਨਿਰਮਲ ਸਿੰਘ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਅੱਤੋਵਾਲ ਦਾ ਰਹਿਣ ਵਾਲਾ ਹੈ |

2012 ਵਿੱਚ ਗਿਆ ਸੀ ਅਮਰੀਕਾ

ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਸਾਲ 2012 ਵਿੱਚ ਆਪਣੀ ਰੋਜੀ -ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ | ਜਿਥੇ ਇੱਕ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ |ਦੱਸਿਆ ਜਾ ਰਿਹਾ ਹੈ ਕਿ 23 ਅਪ੍ਰੈਲ ਨੂੰ ਅਮਰੀਕਾ ‘ਚ ਹੀ ਕਿਸੇ ਹੋਰ ਟਰੱਕ ਡਰਾਈਵਰ ਨਾਲ ਉਸ ਦੀ ਬਹਿਸ ਹੋ ਗਈ। ਜਿਸ ਤੋਂ ਬਾਅਦ ਉਸ ਟਰੱਕ ਡਰਾਈਵਰ ਨੇ ਆਪਣੀ ਗੰਨ ਨਾਲ ਉਸ ਦੇ ਸਰੀਰ ‘ਚ 6 ਤੋਂ 7 ਗੋਲੀਆਂ ਦਾਗ ਦਿੱਤੀਆਂ, ਜਿਸ ਕਾਰਨ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪਿੱਛੇ ਛੱਡ ਗਿਆ ਵਿਧਵਾ ਮਾਂ

ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਨੇ ਲੰਮੇ ਸੰਘਰਸ਼ ਤੋਂ ਬਾਅਦ ਆਪਣੇ ਪੁੱਤਰ ਨੂੰ ਵਿਦੇਸ਼ ‘ਚ ਸੈੱਟਲ ਕੀਤਾ ਸੀ। ਕੁਝ ਸਾਲ ਪਹਿਲਾਂ ਸੁਖਵਿੰਦਰ ਕੌਰ ਦਾ ਪਤੀ ਉਸ ਨੂੰ ਸਦੀਵੀਂ ਵਿਛੋੜਾ ਦੇ ਗਿਆ ਸੀ ਤੇ ਹੁਣ ਵਿਦੇਸ਼ ‘ਚੋਂ ਆਈ ਨੌਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਦੇ ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ।

CM ਮਾਨ ਅੱਜ ਜਲੰਧਰ ‘ਚ ਕਰਨਗੇ ਚੋਣ ਪ੍ਰਚਾਰ , ਕੱਢਣਗੇ ਰੋਡ ਸ਼ੋਅ || Punjab News

0
CM Mann will campaign in Jalandhar today, will hold a road show

CM ਮਾਨ ਅੱਜ ਜਲੰਧਰ ‘ਚ ਕਰਨਗੇ ਚੋਣ ਪ੍ਰਚਾਰ , ਕੱਢਣਗੇ ਰੋਡ ਸ਼ੋਅ || Punjab News

ਲੋਕ ਸਭਾ ਚੋਣਾਂ ਦੇ ਚੱਲਦਿਆਂ ਹਰ ਪਾਰਟੀ ਵੱਲੋਂ ਤਿਆਰੀਆਂ ਜ਼ੋਰਾਂ -ਸ਼ੋਰਾ ‘ਤੇ ਹਨ | ਸੀਐੱਮ ਮਾਨ ਹਰ ਖੇਤਰ ਵਿਚ ਪਹੁੰਚ ਕੇ ਆਪਣੇ ਉਮੀਦਵਾਰਾਂ ਲਈ ਵੋਟ ਮੰਗ ਰਹੇ ਹਨ। ਇਸ ਦੇ ਚੱਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚ ਰਹੇ ਹਨ | ਜਿੱਥੇ ਉਹ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਅੱਜ ਸੀਐੱਮ ਮਾਨ ਰੋਡ ਸ਼ੋਅ ਕਰਕੇ ਵੋਟ ਮੰਗਣਗੇ। ਇਹ ਰੋਡ ਸ਼ੋਅ ਅੱਜ ਦੁਪਹਿਰ ਲਗਭਗ ਸਾਢੇ 3 ਵਜੇ ਲਵਕੁਸ਼ ਚੌਕ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਭਗਤ ਸਿੰਘ ਚੌਕ ਕੋਲ ਖਤਮ ਹੋਵੇਗਾ।

ਬਾਕੀ ਨੇਤਾ ਸ਼ੁਰੂ ਕਰਨਗੇ ਚੋਣ ਪ੍ਰਚਾਰ

ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਤੋਂ ਆਪ ਦੀ ਵੱਡੀ ਲੀਡਰਸ਼ਿਪ ਆਪ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਵਿਚ ਲੱਗੀ ਹੋਈ ਹੈ। ਸੀਐੱਮ ਮਾਨ 3.30 ਵਜੇ ਲਵਕੁਸ਼ ਚੌਕ ਕੋਲ ਪਹੁੰਚਣਗੇ , ਜਿਸ ਤੋਂ ਬਾਅਦ ਉਹ ਉਥੇ ਲੋਕਾਂ ਨੂੰ ਸੰਬੋਧਨ ਕਰਨਗੇ। ਧਿਆਨਯੋਗ ਹੈ ਕਿ ਚੋਣਾਂ ਦੌਰਾਨ ਸੀਐੱਮ ਮਾਨ ਦੀ ਇਹ ਪਹਿਲੀ ਰੈਲੀ ਜਲੰਧਰ ਵਿਚ ਹੋਵੇਗੀ ਅਤੇ ਇਸ ਦੇ ਨਾਲ ਹੀ ਆਪ ਦੇ ਸਾਰੇ ਨੇਤਾ ਤੇ ਵਰਕਰ ਆਪਣਾ-ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ।

ਪੁਲਿਸ ਨੇ ਸੁਰੱਖਿਆ ਵਿੱਚ ਕੀਤਾ ਵਾਧਾ

ਇਸ ਰੈਲੀ ਦੇ ਚੱਲਦਿਆਂ ਜਲੰਧਰ ਸਿਟੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਲਵਕੁਸ਼ ਚੌਕ ਕੋਲ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੀਐੱਮ ਮਾਨ ਦੇ ਰੋਡ ਸ਼ੋਅ ਵਾਲੇ ਰੂਟ ਦੇ ਚੱਪੇ-ਚੱਪੇ ਉਤੇ ਪੁਲਿਸ ਨੇ ਆਪਣੀ ਨਜ਼ਰ ਬਣਾਈ ਹੋਈ ਹੈ | ਇਸ ਦੇ ਨਾਲ ਹੀ ਕਈ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਸਿਵਲ ਵਰਦੀ ਵਿਚ ਤਾਇਨਾਤ ਕੀਤਾ ਗਿਆ ਹੈ |

ਰਾਤੋ -ਰਾਤ ਪਰਿਵਾਰ ਦੀ ਬਦਲੀ ਕਿਸਮਤ, ਜਾਣੋ ਕਿਵੇਂ ਬਣੇ 3 ਕਰੋੜ ਦੇ ਮਾਲਕ || Punjab News

0
The family's fortune changed overnight, know how to become the owner of 3 crores

ਰਾਤੋ -ਰਾਤ ਪਰਿਵਾਰ ਦੀ ਬਦਲੀ ਕਿਸਮਤ, ਜਾਣੋ ਕਿਵੇਂ ਬਣੇ 3 ਕਰੋੜ ਦੇ ਮਾਲਕ || Punjab News

ਚਮਤਕਾਰ ਜੋ ਕਿ ਘੱਟ ਹੀ ਹੁੰਦੇ ਹਨ ਅਤੇ ਜੇਕਰ ਹੋ ਜਾਣ ਤਾਂ ਬੰਦੇ ਦੀ ਕਿਸਮਤ ਬਦਲ ਜਾਂਦੀ ਹੈ | ਅਜਿਹਾ ਹੀ ਇੱਕ ਚਮਤਕਾਰ ਹੋਇਆ ਹੈ ਜਿੱਥੇ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਤੇ ਸਥਿਤ ਪਿੰਡ ਜੰਡੋਰੀ ਦਾ ਇੱਕ ਪਰਿਵਾਰ ਰਾਤੋ -ਰਾਤ 3 ਕਰੋੜ ਦਾ ਮਾਲਕ ਬਣ ਗਿਆ | ਦਰਅਸਲ ਇੱਕ ਸਧਾਰਨ ਪਰਿਵਾਰ ਜਿਸ ਦਾ ਮੁਖੀਆ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਉਸ ਦੇ ਬੇਟੇ ਨੇ ਸਿਰਫ 100 ਰੁਪਏ ਖਰਚ ਕਰ ਮੋਬਾਇਲ ‘ਤੇ ਡਰੀਮ 11 ਕ੍ਰਿਕਟ ਦੀ ਟੀਮ ਬਣਾਈ | ਜਿਸ ਨੇ ਇਸ ਪਰਿਵਾਰ ਨੂੰ ਕਰੋੜਪਤੀ ਬਣਾ ਦਿੱਤਾ |

ਪਰਿਵਾਰ ਨੂੰ ਨਹੀਂ ਹੋ ਰਿਹਾ ਯਕੀਨ

ਰਿਸ਼ਤੇਦਾਰਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਾਰੇ ਪਰਿਵਾਰ ‘ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਪਰੰਤੂ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੇ ਕੋਲ ਹੁਣ ਕਰੋੜਾਂ ਰੁਪਏ ਹਨ। ਬੱਚੇ ਨੇ ਇਹ ਗੇਮ ਮਜ਼ਾਕ-ਮਜ਼ਾਕ ਵਿਚ ਖੇਡੀ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਉਹਨਾਂ ਦੀ ਕਿਸਮਤ ਹੀ ਬਦਲ ਦਵੇਗੀ | ਪਰਿਵਾਰ ਦੀ ਮੰਨੀਏ ਤਾਂ ਉਹਨਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਹਨਾਂ ਨੂੰ ਇਸ ਤੇ ਯਕੀਨ ਹੀ ਨਹੀਂ ਹੋਇਆ।

ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਸੀ ਗੇਮ

ਧਿਆਨਯੋਗ ਹੈ ਕਿ 12ਵੀਂ ਕਲਾਸ ‘ਚ ਪੜ੍ਹਨ ਵਾਲਾ ਗੌਰਵ ਰਾਣਾ ਜਿਸ ਨੇ ਅਜੇ ਦੱਸ ਗਿਆਰਾਂ ਦਿਨ ਪਹਿਲਾਂ ਹੀ ਡਰੀਮ ਇਲੈਵਨ ‘ਤੇ ਖੇਡਣਾ ਸ਼ੁਰੂ ਕੀਤਾ ਸੀ। ਡਰੀਮ ਇਲੈਵਨ ਖੇਡਣ ‘ਤੇ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦਾ ਪਹਿਲਾ ਰੈਕ ਆਇਆ ਅਤੇ ਜਿਸ ਕਰਕੇ ਲਗਭਗ ਤਿੰਨ ਕਰੋੜ ਇਨਾਮ ਵਜੋਂ ਮਿਲਿਆ ਹੈ ।

 

 

 

 

 

ਲੋਕ ਸਭਾ ਚੋਣਾਂ ਤਹਿਤ 13 ਰਾਜਾਂ ਦੀਆਂ ਲਈ 88 ਸੀਟਾਂ ‘ਤੇ ਵੋਟਿੰਗ ਅੱਜ || Latest News

0
Voting in 88 seats for 13 states under the Lok Sabha elections today

ਲੋਕ ਸਭਾ ਚੋਣਾਂ ਤਹਿਤ 13 ਰਾਜਾਂ ਦੀਆਂ ਲਈ 88 ਸੀਟਾਂ ‘ਤੇ ਵੋਟਿੰਗ ਅੱਜ || Latest News

ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ | ਜਿਸਦੇ ਤਹਿਤ ਪੂਰੇ ਭਾਰਤ ਵਿੱਚ ਦੂਜੇ ਪੜਾਅ ਲਈ ਵੋਟਿੰਗ ਅੱਜ ਹੋਏਗੀ । ਅੱਜ 13 ਰਾਜਾਂ ਦੀਆਂ 88 ਸੀਟਾਂ ਉਤੇ ਵੋਟਾਂ ਪੈਣੀਆਂ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਨਤੀਜੇ 4 ਜੂਨ ਨੂੰ ਐਲਾਨੇ ਜਾਣੇ ਹਨ | ਰਾਹੁਲ ਗਾਂਧੀ ਤੇ ਹੇਮਾ ਮਾਲਿਨੀ ਸਣੇ ਕਈ ਸਿਆਸਤਦਾਨਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ | ਮਨੀਪੁਰ ਤੋਂ 1, ਰਾਜਸਥਾਨ ਤੋਂ 13, ਤ੍ਰਿਪੁਰਾ ਤੋਂ 1 ਥਾਂ ਉਤੇ ਵੋਟਾਂ ਪੈਣਗੀਆਂ। ਉੱਤਰ ਪ੍ਰਦੇਸ਼ ਤੋਂ 8 ਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾ ‘ਤੇ ਵੋਟਿੰਗ ਹੋਣ ਜਾ ਰਹੀ ਹੈ।

ਰਾਹੁਲ ਗਾਂਧੀ ਦੂਜੀ ਵਾਰ ਲੜ ਰਹੇ ਚੋਣ

ਦੱਸ ਦਈਏ ਕਿ ਗਜੇਂਦਰ ਸਿੰਘ ਸ਼ੇਖਾਵਤ ਕੇਂਦਰੀ ਸ਼ਕਤੀ ਮੰਤਰੀ ਜੋਧਪੁਰ ਸੀਟ ਤੋਂ ਭਾਜਪਾ ਦੇ ਟਿਕਟ ‘ਤੇ ਮੈਦਾਨ ਵਿਚ ਹਨ। ਸ਼ੇਖਾਵਤ ਦੋ ਵਾਰ ਲੋਕ ਸਭਾ ਸਾਂਸਦ ਰਹਿ ਚੁੱਕੇ ਹਨ | ਇਸ ਤੋਂ ਇਲਾਵਾ ਰਾਹੁਲ ਗਾਂਧੀ ਦੂਜੀ ਵਾਰ ਕੇਰਲ ਦੇ ਵਾਇਨਾਡ ਸੀਟ ਤੋਂ ਮੈਦਾਨ ਵਿੱਚ ਹਨ | ਵਾਇਨਡਾ ਤੋਂ ਉਹ ਦੂਜੀ ਵਾਰ ਚੋਣ ਲੜ ਰਹੇ ਹਨ ਅਤੇ ਰਾਹੁਲ 4 ਵਾਰ ਲੋਕ ਸਭਾ ਸਾਂਸਦ ਰਹਿ ਚੁੱਕੇ ਹਨ |

ਕਿੱਥੋਂ ਕੌਣ ਲੜ ਰਿਹਾ ਚੋਣਾਂ

ਇਸ ਦੇ ਨਾਲ ਹੀ ਸ਼ਸ਼ੀ ਥਰੂਰ ਤਿਰੁਵੰਤਪੁਰਮ ਤੋਂ ਚੋਣ ਮੈਦਾਨ ਵਿਚ ਹਨ। ਭਾਜਪਾ ਨੇ ਇਸ ਸੀਟ ਤੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੂੰ ਟਿਕਟ ਦਿੱਤਾ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਕੋਟਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਭੁਪੇਸ਼ ਬਘੇਲ ਨੂੰ ਕਾਂਗਰਸ ਨੇ ਛੱਤੀਸਗੜ੍ਹ ਦੇ ਰਾਜਨਾਂਦਗਾਂਵ ਤੋਂ ਟਿਕਟ ਦਿੱਤਾ ਹੈ। ਜੇਡੀਐੱਸ ਨੇਤਾ ਐੱਚਡੀ ਕੁਮਾਰਸਵਾਮੀ ਕਰਨਾਟਕ ਦੀ ਮਾਂਡਯਾ ਸੀਟ ਤੋਂ ਉਮੀਦਵਾਰ ਹਨ। ਇਸ ਤੋਂ ਇਲਾਵਾ ਸਾਬਕਾ ਸੀਐੱਮ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਰਾਜ ਸਭਾ ਦੀ ਜਾਲੌਰ ਸੀਟ ਤੋਂ ਚੋਣ ਮੈਦਾਨ ਵਿਚ ਹਨ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ19 ਅਪ੍ਰੈਲ ਨੂੰ ਪਹਿਲੇ ਪੜਾਅ ਦੀਆਂ 102 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ |

 

ਲੋਕ ਸਭਾ ਚੋਣਾਂ ਲਈ BSP ਨੇ ਅਗਲੇ ਉਮੀਦਵਾਰਾਂ ਦਾ ਕੀਤਾ ਐਲਾਨ || Latest News

0
BSP has announced the next candidates for the Lok Sabha elections

ਲੋਕ ਸਭਾ ਚੋਣਾਂ ਲਈ BSP ਨੇ ਅਗਲੇ ਉਮੀਦਵਾਰਾਂ ਦਾ ਕੀਤਾ ਐਲਾਨ || Latest News

ਲੋਕਾਂ ਸਭਾ ਚੋਣਾਂ ਦੇ ਮੱਦੇਨਜਰ ਬਹੁਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਜਿਸਦੇ ਤਹਿਤ ਉਹਨਾਂ ਵੱਲੋਂ ਪੰਜਾਬ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ | ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਫਤਿਹਗੜ੍ਹ ਸਾਹਿਬ ਤੋਂ ਸ. ਕੁਲਵੰਤ ਸਿੰਘ ਮਹਤੋ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਉਮੀਦਵਾਰ ਹੋਣਗੇ।

BSP ਦੇ ਸੂਬਾ ਪ੍ਰਧਾਨ ਨੇ ਕੀ ਕਿਹਾ ?

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਠਿੰਡਾ ਤੋਂ ਸ੍ਰੀ ਲਖਵੀਰ ਸਿੰਘ ਨਿੱਕਾ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਤੇ ਸਾਹਿਬ ਕਾਂਸੀ ਰਾਮ ਜੀ ਦੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਹਨ, ਜੋ ਕਿ ਤਲਵੰਡੀ ਸਾਬੋ ਵਿਧਾਨ ਸਭਾ ਨਾਲ ਸੰਬੰਧਿਤ ਮਜਬੀ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ, ਜਿਨ੍ਹਾਂ ਨੇ ਮੋਹਰਲੀ ਕਤਾਰ ਖੜ੍ਹੇ ਹੋ ਕੇ ਤਲਵੰਡੀ ਸਾਬੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰੂ ਘਰ ਦਾ ਜ਼ਮੀਨ ਕਬਜੇ ਦਾ ਮਾਮਲਾ ਪ੍ਰਮੁੱਖਤਾ ਨਾਲ ਲੜਿਆ ਸੀ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਤੋਂ ਸ਼੍ਰੀ ਕੁਲਵੰਤ ਸਿੰਘ ਮਹਤੋ ਬਹੁਜਨ ਸਮਾਜ ਪਾਰਟੀ ਤੇ ਸੂਬਾ ਸਕੱਤਰ ਵਜੋਂ ਪਿਛਲੇ ਦੋ ਸਾਲਾਂ ਤੋਂ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਵਜੋਂ ਕੰਮ ਕਰ ਰਹੇ ਸਨ।

ਨੌਂ ਉਮੀਦਵਾਰਾਂ ਦੀ ਹੋ ਚੁੱਕੀ ਘੋਸ਼ਣਾ

ਗੜ੍ਹੀ ਨੇ ਕਿਹਾ ਕਿ ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ ਨੌਂ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ ਜਿਸ ਵਿੱਚ ਪਹਿਲਾਂ ਘੋਸ਼ਿਤ ਕੀਤੇ ਗਏ ਸੱਤ ਉਮੀਦਵਾਰਾਂ ਵਿੱਚ ਹੁਸ਼ਿਆਰਪੁਰ ਤੋਂ ਸ਼੍ਰੀ ਰਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸ਼੍ਰੀ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲਾ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਪ੍ਰਮੁੱਖ ਹਨ |

 

ਜਾਣੋ High Court ਨੇ ਪੰਜਾਬ ਸਰਕਾਰ ਸਣੇ ਕਪੂਰਥਲਾ ਦੇ ਡੀਸੀ ਨੂੰ ਕਿਉਂ ਭੇਜਿਆ ਨੋਟਿਸ

0
Know why the High Court sent a notice to the DC of Kapurthala along with the Punjab government

ਜਾਣੋ High Court ਨੇ ਪੰਜਾਬ ਸਰਕਾਰ ਸਣੇ ਕਪੂਰਥਲਾ ਦੇ ਡੀਸੀ ਨੂੰ ਕਿਉਂ ਭੇਜਿਆ ਨੋਟਿਸ

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ | ਦਰਅਸਲ ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਹੜ੍ਹ ਕੰਟਰੋਲ ਲਈ ਮੌਜੂਦ ਕੈਚਮੈਂਟ ਜ਼ਮੀਨ ਵੇਚਣ ਤੇ ਉਸ ’ਤੇ ਨਿਰਮਾਣ ਕਰਨ ਨਾਲ 15 ਪਿੰਡਾਂ ਦੇ ਲੋਕਾਂ ਦੇ ਜੀਵਨ ਸੰਕਟ ’ਚ ਪੈਣ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਜਿਸਦੇ ਚੱਲਦਿਆਂ ਹਾਈ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਸਰਕਾਰ, ਡੀਸੀ ਤੇ ਹੋਰਨਾਂ ਧਿਰਾਂ ਨੂੰ ਨੋਟਿਸ ਜਾਰੀ ਕਰ ਜਵਾਬ ਦਾਖ਼ਲ ਕਰਨ ਦਾ ਆਦੇਸ਼ ਦੇ ਦਿੱਤਾ ਹੈ।

ਹਾਈ ਕੋਰਟ ਵਿੱਚ ਦਾਖ਼ਲ ਕੀਤੀ ਪਟੀਸ਼ਨ

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਜਿਸ ਵਿੱਚ 15 ਪਿੰਡਾਂ ਦੇ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਗੁਹਾਰ ਲਗਾਈ ਹੈ। ਇਹ ਪਟੀਸ਼ਨ ਕਪੂਰਥਲਾ ਦੇ ਸੁਲਤਾਨਪੁਰ ਲੋਧੀ ’ਚ ਮੌਜੂਦ ਰਣਧੀਰ ਪੁਰ ਵਾਸੀ ਬਖਸ਼ੀਸ਼ ਸਿੰਘ ਨੇ ਵਕੀਲ ਵਿਵੇਕ ਸਲਾਥੀਆ ਰਾਹੀਂ ਦਾਖ਼ਲ ਕਰਵਾਈ ਹੈ | ਪਟੀਸ਼ਨ ਵਿਚ ਦੱਸਿਆ ਗਿਆ ਕਿ ਡਿੰਗਾ ਪੁਲ ਕੋਲ 45 ਕਨਾਲ 4 ਮਰਲਾ ਜ਼ਮੀਨ ਹੈ ਜੋ ਮਾਲ ਰਿਕਾਰਡ ਵਿਚ ਪਸ਼ੂਆਂ ਦੀ ਮੰਡੀ ਵਜੋਂ ਦਰਜ ਸੀ। ਇਸ ਜ਼ਮੀਨ ਨੂੰ ਪ੍ਰਭਾਵਸ਼ਾਲੀ ਤੇ ਸਿਆਸੀ ਰਸੂਖ ਵਾਲੇ ਲੋਕਾਂ ਜ਼ਰੀਏ ਵੇਚ ਦਿੱਤਾ ਗਿਆ। ਵਿੱਤ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਅਜਿਹਾ ਹੋਣ ਦਿੱਤਾ।

ਹਾਈ ਕੋਰਟ ਨੂੰ ਕੀਤੀ ਅਪੀਲ

ਪਟੀਸ਼ਨਕਰਤਾ ਨੇ ਦੱਸਿਆ ਕਿ ਇਸ ਜਗ੍ਹਾ ਤੋਂ ਕਾਲੀ ਵੇਈਂ ਲੰਘਦੀ ਹੈ ਅਤੇ ਹੜ੍ਹ ਜਾਂ ਬਰਸਾਤ ਵਿਚ ਇਹ ਕੈਚਮੈਂਟ ਏਰੀਆ ਪਾਣੀ ਨੂੰ ਰਸਤਾ ਦਿੰਦਾ ਹੈ। ਹੁਣ ਇਸ ਕੈਚਮੈਂਟ ਏਰੀਆ ਵਿਚ ਵੱਡੇ ਪੱਧਰ ’ਤੇ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਅਜਿਹੇ ’ਚ ਵੇਈਂ ਵਿਚ ਪਾਣੀ ਵਧਦੇ ਹੀ ਇਸ ਨਾਲ ਸਿੱਧੇ ਤੌਰ ’ਤੇ 15 ਪਿੰਡ ਪ੍ਰਭਾਵਤ ਹੋਣਗੇ। ਉਨ੍ਹਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਇਸ ਜਗ੍ਹਾ ’ਤੇ ਜਲਦ ਤੋਂ ਜਲਦ ਨਿਰਮਾਣ ਰੁਕਵਾਇਆ ਜਾਵੇ। ਇਸ ਨਿਰਮਾਣ ਅਤੇ ਜ਼ਮੀਨ ਦੀ ਵਿਕਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ।

ਜਿਸ ਕਾਰਨ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਜਵਾਬ ਦਾਖ਼ਲ ਕਰਨ ਦਾ ਆਦੇਸ਼ ਦਿੱਤਾ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ || Punjab News

0
New Vice Chancellor of Punjabi University Patiala appointed

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ || Punjab News

ਪੰਜਾਬੀ ਯੂਨੀਵਰਸਿਟੀ ਨੂੰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ | ਜਿਸਦੇ ਤਹਿਤ ਪੰਜਾਬ ਦੇ ਸੀਨੀਅਰ IAS ਅਤੇ ਸਕੱਤਰ ਉਚੇਰੀ ਸਿੱਖਿਆ, ਪੰਜਾਬ ਕੇ.ਕੇ. ਯਾਦਵ ਪਟਿਆਲਾ ਯੂਨੀਵਰਸਿਟੀ ਦਾ ਚਾਰਜ ਸੰਭਾਲਣ ਜਾ ਰਹੇ ਹਨ | ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦਾ ਕਾਰਜਕਾਲ 25 ਅਪ੍ਰੈਲ, 2024 ਨੂੰ ਪੂਰਾ ਹੋਣ ਜਾ ਰਿਹਾ ਹੈ |

ਤਿੰਨ ਮਹੀਨਿਆਂ ਲਈ ਦਿੱਤਾ ਗਿਆ ਚਾਰਜ

ਪੰਜਾਬ ਰਾਜ ਭਵਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕੇਕੇ ਯਾਦਵ 26 ਅਪ੍ਰੈਲ, 2024 ਨੂੰ ਵੀਸੀ ਵਜੋਂ ਵਾਧੂ ਚਾਰਜ ਸੰਭਾਲਣਗੇ। ਦੱਸ ਦਈਏ ਕਿ ਯਾਦਵ ਨੂੰ ਮੌਜੂਦਾ ਡਿਊਟੀ ਤੋਂ ਇਲਾਵਾ 26 ਅਪ੍ਰੈਲ ਤੋਂ ਤਿੰਨ ਮਹੀਨਿਆਂ ਲਈ ਚਾਰਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪ੍ਰੋਫੈਸਰ ਅਰਵਿੰਦ ਦੇ ਕਾਰਜਕਾਲ ਵਿਚ ਕੋਈ ਵਾਧਾ ਨਹੀਂ ਕੀਤਾ ਹੈ।

ਵਧੀਕ ਮੁੱਖ ਸਕੱਤਰ ਕੇ ਸਿਵਾ ਪ੍ਰਸਾਦ ਵੱਲੋਂ ਹਸਤਾਖਰ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ਪੰਜਾਬ ਦੇ ਗਵਰਨਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਸਕੱਤਰ, ਉੱਚ ਸਿੱਖਿਆ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵੀਸੀ ਦਾ ਚਾਰਜ ਦੇਣ ਤੋਂ ਖੁਸ਼ ਹਨ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਕਾਰਨ ਰੇਲਵੇ ਨੇ ਇੱਕ ਦਿਨ ‘ਚ ਰੱਦ ਕੀਤੀਆਂ 20 ਟਰੇਨਾਂ , ਯਾਤਰੀ ਹੋਏ ਪਰੇਸ਼ਾਨ

ਉੱਚ ਸਿੱਖਿਆ ਵਿਭਾਗ ਤੋਂ ਮੰਗੀ ਸੀ ਰਿਪੋਰਟ

ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਫੈਕਲਟੀ ਭਰਤੀ ਪ੍ਰਕਿਰਿਆ ਬਾਰੇ ਉੱਚ ਸਿੱਖਿਆ ਵਿਭਾਗ ਤੋਂ ਰਿਪੋਰਟ ਮੰਗੀ ਸੀ। ਧਿਆਨਯੋਗ ਹੈ ਕਿ ਇਹ ਕਾਰਵਾਈ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਪੰਜਾਬ ਦੇ ਸੀਈਓ ਕੋਲ ਸ਼ਿਕਾਇਤ ਦਰਜ ਕਰਾਉਣ ਅਤੇ ਚੋਣ ਜ਼ਾਬਤੇ ਦੌਰਾਨ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ‘ਤੇ ਸਵਾਲ ਉਠਾਉਣ ਤੋਂ ਬਾਅਦ ਆਈ ਹੈ।