Home Blog Page 1645

60 ਸਾਲ ਦੀ ਉਮਰ ‘ਚ ਮਹਿਲਾ ਨੇ ਮਿਸ ਯੂਨੀਵਰਸ ਬਿਊਨਸ ਆਇਰਸ ਬਣ ਰਚਿਆ ਇਤਿਹਾਸ || Latest News

0
At the age of 60, the woman made history by becoming Miss Universe Buenos Aires

60 ਸਾਲ ਦੀ ਉਮਰ ‘ਚ ਮਹਿਲਾ ਨੇ ਮਿਸ ਯੂਨੀਵਰਸ ਬਿਊਨਸ ਆਇਰਸ ਬਣ ਰਚਿਆ ਇਤਿਹਾਸ || Latest News

ਹੁਣ ਤੱਕ ਤੁਸੀਂ ਮਿਸ ਯੂਨੀਵਰਸ ਵਿੱਚ ਸਿਰਫ਼ 18 ਤੋਂ 28 ਸਾਲ ਦੀ ਉਮਰ ਦੀਆਂ ਔਰਤਾਂ ਹੀ ਹਿੱਸਾ ਲੈਂਦੀਆਂ ਦੇਖੀਆਂ ਹੋਣਗੀਆਂ ਪਰੰਤੂ ਇਸ ਦੇ ਵਿਚਕਾਰ ਹੀ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 60 ਸਾਲ ਦੀ ਮਹਿਲਾ ਨੇ ਮਿਸ ਯੂਨੀਵਰਸ ਬਿਊਨਸ ਆਇਰਸ 2024 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ |

ਦਰਅਸਲ, ਅਰਜਨਟੀਨਾ ਦੀ ਅਲੇਜੈਂਡਰਾ ਮਾਰੀਸਾ ਰੋਡਰਿਗਜ਼ ਨੇ ਬੁਏਨਸ ਆਇਰਸ ਪ੍ਰਾਂਤ ਲਈ ਮਿਸ ਯੂਨੀਵਰਸ 2024 ਦਾ ਖਿਤਾਬ ਜਿੱਤਿਆ। ਇਸ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ ਹੈ । ਅਲੇਜੈਂਡਰਾ ਸਿਰਫ ਇੱਕ ਬਿਊਟੀ ਕੁਈਨ ਹੀ ਨਹੀਂ ਹੈ , ਸਗੋਂ ਅਸਲ ਵਿੱਚ ਉਹ ਇੱਕ ਵਕੀਲ ਅਤੇ ਪੱਤਰਕਾਰ ਵੀ ਹਨ।

28 ਸਤੰਬਰ, 2024 ਨੂੰ ਮੈਕਸੀਕੋ ਵਿੱਚ ਹੋਵੇਗਾ ਮੁਕਾਬਲਾ

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਵੀਡੀਓਜ਼ ਉਸ ਦੇ ਹੌਂਸਲਿਆ ਨੂੰ ਦਰਸਾਉਂਦੇ ਹਨ ਕਿਉਂਕਿ ਉਹ ਮਈ 2024 ਵਿੱਚ ਹੋਣ ਵਾਲੀ ਮਿਸ ਯੂਨੀਵਰਸ ਅਰਜਨਟੀਨਾ ਦੀ ਰਾਸ਼ਟਰੀ ਚੋਣ ਵਿੱਚ ਬਿਊਨਸ ਆਇਰਸ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਮੁਕਾਬਲਾ 28 ਸਤੰਬਰ, 2024 ਨੂੰ ਮੈਕਸੀਕੋ ਵਿੱਚ ਹੋਣ ਵਾਲਾ ਹੈ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਇੱਕ ਵੱਡਾ ਇਤਿਹਾਸ ਰਚਿਆ ਜਾਵੇਗਾ |

ਉਮਰ ਸੀਮਾ ਕਰ ਦਿੱਤੀ ਗਈ ਸੀ ਖ਼ਤਮ

ਅਲੇਜੈਂਡਰਾ ਮਾਰੀਸਾ ਰੋਡਰਿਗਜ਼ ਨੇ ਆਪਣੀ ਜਿੱਤ ਤੋਂ ਬਾਅਦ ਮੀਡੀਆ ਨੂੰ ਕਿਹਾ, ‘ਮੈਂ ਸੁੰਦਰਤਾ ਮੁਕਾਬਲਿਆਂ ‘ਚ ਇਸ ਨਵੇਂ ਪੈਰਾਡਾਈਮ ਦੀ ਨੁਮਾਇੰਦਗੀ ਕਰਨ ਲਈ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਇਕ ਨਵੇਂ ਪੜਾਅ ਦਾ ਉਦਘਾਟਨ ਕਰ ਰਹੇ ਹਾਂ, ਜਿਸ ‘ਚ ਔਰਤਾਂ ਨਾ ਸਿਰਫ ਸਰੀਰਕ ਸੁੰਦਰਤਾ, ਸਗੋਂ ਕਦਰਾਂ-ਕੀਮਤਾਂ ਦੀ ਵੀ ਪ੍ਰਤੀਨਿਧਤਾ ਕਰਦੀਆਂ ਹਨ।’

ਦੱਸ ਦੇਈਏ ਕਿ ਪਹਿਲਾਂ ਮਿਸ ਯੂਨੀਵਰਸ ਵਿੱਚ 18 ਤੋਂ 28 ਸਾਲ ਦੀ ਉਮਰ ਦੀਆਂ ਔਰਤਾਂ ਹੀ ਲਈ ਹਿੱਸਾ ਲੈ ਸਕਦੀਆਂ ਸਨ ਪਰੰਤੂ ਪਿਛਲੇ ਸਾਲ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ ਨੇ ਇਹ ਐਲਾਨ ਕੀਤਾ ਸੀ ਕਿ ਪ੍ਰਤੀਯੋਗੀਆਂ ਲਈ ਕੋਈ ਉਮਰ ਸੀਮਾ ਨਹੀਂ ਹੋਵੇਗੀ। ਇਸ ਮੁਕਾਬਲੇ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਭਾਗ ਲੈ ਸਕਦੀਆਂ ਹਨ।

 

ਕੀ ਚੋਣਾਂ ਮਗਰੋਂ ਮਹਿੰਗਾ ਹੋ ਜਾਵੇਗਾ ਮੋਬਾਈਲ ਰਿਚਾਰਜ ? || Latest News

0
Will mobile recharge become expensive after elections?

ਕੀ ਚੋਣਾਂ ਮਗਰੋਂ ਮਹਿੰਗਾ ਹੋ ਜਾਵੇਗਾ ਮੋਬਾਈਲ ਰਿਚਾਰਜ ? || Latest News

ਚੋਣਾਂ ਮਗਰੋਂ ਮੋਬਾਈਲ ਰਿਚਾਰਜ ਮਹਿੰਗਾ ਹੋਣ ਜਾ ਰਿਹਾ ਹੈ | ਇਸਦੀ ਪੁਸ਼ਟੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੱਲੋਂ ਕੀਤੀ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਆਮ ਚੋਣਾਂ ਤੋਂ ਬਾਅਦ ਮੋਬਾਈਲ ਟੈਰਿਫ ਪਲਾਨ ਦੀਆਂ ਕੀਮਤਾਂ ‘ਚ 20 ਫੀਸਦੀ ਦਾ ਵਾਧਾ ਹੋਵੇਗਾ। ਇਸ ਨਾਲ ਇਸਦਾ EBITDA 12-15% ਵਧੇਗਾ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਨਾਲ ਉਸ ਦੀ ਪ੍ਰਤੀ ਯੂਜ਼ਰ ਔਸਤ ਆਮਦਨ (ARPU) 270 ਰੁਪਏ ਵਧ ਜਾਵੇਗੀ। ਚੋਣਾਂ ਤੋਂ ਬਾਅਦ ਨਵੇਂ ਰੀਚਾਰਜ ਪਲਾਨ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ।

ਦੋ ਸਾਲਾਂ ਵਿੱਚ ਰਿਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਨਹੀਂ ਹੋਇਆ ਵਾਧਾ

ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਮੋਬਾਈਲ ਰਿਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ , ਪਰ ਹੁਣ ਕੰਪਨੀ ਦੇ ਕਹੇ ਅਨੁਸਾਰ ਜਲਦੀ ਹੀ ਵੱਡਾ ਬਦਲਾਅ ਹੋ ਸਕਦਾ ਹੈ | ਦੱਸ ਦਈਏ ਕਿ ਦੇਸ਼ ਵਿੱਚ 5G ਨੂੰ ਲਾਂਚ ਹੋਏ ਦੋ ਸਾਲ ਹੋ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਕੋਲ 5G ਮੋਬਾਈਲ ਹਨ ਅਤੇ 5G ਅੱਜ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਪਹੁੰਚ ਚੁੱਕਾ ਹੈ। ਟੈਲੀਕਾਮ ਕੰਪਨੀਆਂ ਵੱਲੋਂ 5ਜੀ ਲਾਂਚ ਕਰਨ ‘ਚ ਕਾਫੀ ਪੈਸਾ ਖਰਚ ਕੀਤਾ ਗਿਆ ਹੈ | ਜਿਸ ਪੈਸੇ ਨੂੰ ਵਸੂਲਣ ਲਈ ਚੋਣਾਂ ਤੋਂ ਤੁਰੰਤ ਬਾਅਦ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਪਲਾਨ ਮਹਿੰਗੇ ਹੋਣ ਵਾਲੇ ਹਨ।

ਇਹ ਵੀ ਪੜ੍ਹੋ : ਜਾਣੋ 95 ਨਾਬਾਲਿਗ ਬੱਚਿਆਂ ਨੂੰ ਕਿੱਥੇ ਲੈ ਕੇ ਜਾ ਰਹੀ ਸੀ ਸਲੀਪਰ ਬੱਸ ?

ਹਾਲਾਂਕਿ ਕਿਸੇ ਵੀ ਕੰਪਨੀ ਦਾ 100 ਰੁਪਏ ਦਾ ਪਲਾਨ ਨਹੀਂ ਹੈ ਪਰ ਜੇਕਰ ਅਸੀਂ ਇੱਕ ਉਦਾਹਰਣ ਤੋਂ ਸਮਝੀਏ ਤਾਂ ਜੇਕਰ ਟੈਰਿਫ ਪਲਾਨ ਦੀ ਕੀਮਤ 20 ਫੀਸਦੀ ਵਧ ਜਾਂਦੀ ਹੈ ਤਾਂ 100 ਰੁਪਏ ਦਾ ਪਲਾਨ 120 ਰੁਪਏ ਦਾ ਹੋ ਜਾਵੇਗਾ।

 

ਲੋਕ ਸਭਾ ਚੋਣਾਂ ਦੇ ਮੱਦੇਨਜਰ CM ਮਾਨ ਅੱਜ ਲੁਧਿਆਣਾ ‘ਚ ਕੱਢਣਗੇ ਰੋਡ ਸ਼ੋਅ || News of Punjab

0
CM Mann will hold a road show in Ludhiana today ahead of the Lok Sabha elections

ਲੋਕ ਸਭਾ ਚੋਣਾਂ ਦੇ ਮੱਦੇਨਜਰ CM ਮਾਨ ਅੱਜ ਲੁਧਿਆਣਾ ‘ਚ ਕੱਢਣਗੇ ਰੋਡ ਸ਼ੋਅ || News of Punjab

ਲੋਕ ਸਭ ਚੋਣਾਂ ਦੇ ਮੱਦੇਨਜਰ ਜਰ ਪਾਰਟੀ ਵੱਲੋਂ ਆਪਣੀ ਜਿੱਤ ਮਜਬੂਤ ਕਰਨ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ‘ਤੇ ਹਨ | ਜਿਸ ਦੇ ਤਹਿਤ ਆਮ ਆਦਮੀ ਪਾਰਟੀ ਵੀ ਆਪਣਾ ਪੂਰਾ ਜ਼ੋਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ | ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਜਿਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪਹੁੰਚ ਰਹੇ ਹਨ | ਸੀਐਮ ਮਾਨ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਲੋਕਾਂ ਵਿੱਚ ਪ੍ਰਚਾਰ ਕਰਨਗੇ।

ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ ਵਿਚ ਪ੍ਰਚਾਰ ਕਰਨ ਲਈ ਪਹੁੰਚ ਰਹੇ CM ਮਾਨ

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਰੋਡ ਸ਼ੋਅ ਹੈਬੋਵਾਲ ਦੇ ਗੁਰਦੁਆਰਾ ਭੂਰੀ ਸਾਹਿਬ ਤੋਂ ਸ਼ੁਰੂ ਹੋ ਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈਬੋਵਾਲ ਕਲਾਂ ਵਿਖੇ ਸਮਾਪਤ ਹੋਵੇਗਾ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਮਾਨ ਸੰਭਾਲੀ ਹੋਈ ਹੈ ਤੇ ਉਹ ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ ਵਿਚ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ।

5 ਵਜੇ ਪਹੁੰਚਣਗੇ ਲੁਧਿਆਣਾ

ਇਸ ਰੋਡ ਸ਼ੋਅ ਦੇ ਮੱਦੇਨਜਰ ਸੜਕ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ​​ਰੱਖਣ ਲਈ ਸੀਨੀਅਰ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਅਤੇ ਹਰ ਪੱਖੋਂ ਸੁਰੱਖਿਆ ਦੇ ਨਿਯਮਾਂ ਦਾ ਧਿਆਨ ਰੱਖਿਆ ਜਾਵੇਗਾ | ਮੁੱਖ ਮੰਤਰੀ ਸ਼ਾਮ 5 ਵਜੇ ਦੇ ਕਰੀਬ ਲੁਧਿਆਣਾ ਸ਼ਹਿਰ ਪਹੁੰਚਣਗੇ। ਪਰਾਸ਼ਰ ਹਲਕਾ ਕੇਂਦਰੀ ਤੋਂ ਮੌਜੂਦਾ ਵਿਧਾਇਕ ਹਨ ਅਤੇ ਇਸ ਤੋਂ ਪਹਿਲਾਂ ਵੀ ਅਸ਼ੋਕ ਪਰਾਸ਼ਰ ਪੱਪੀ ਲਗਾਤਾਰ ਦਿਹਾਤੀ ਖੇਤਰਾਂ ਵਿੱਚ ਚੋਣ ਪ੍ਰਚਾਰ ਕਰਦੇ ਰਹੇ ਹਨ।

ਇਹ ਵੀ ਪੜ੍ਹੋ : ਆਪ ਪਾਰਟੀ ਨੇ ਆਪਣੇ ਅਹੁਦੇਦਾਰਾਂ ਦਾ ਕੀਤਾ ਐਲਾਨ , ਜਾਣੋ ਕਿਸਨੂੰ ਮਿਲੀ ਕੀ ਜਿੰਮੇਵਾਰੀ

ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦੋ ਦਿਨ ਪਹਿਲਾਂ ਹੀ ਜਲੰਧਰ ਰੋਡ ਸ਼ੋਅ ਕਰਨ ਪਹੁੰਚੇ ਸਨ ਜਿੱਥੇ ਉਹਨਾਂ ਨੇ ਜਲੰਧਰ ਲੋਕ ਸਭਾ ਸੀਟ ਤੋਂ ਆਪ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਸਮਰਥਨ ਵਿੱਚ ਵੋਟ ਦੀ ਮੰਗ ਕੀਤੀ ਸੀ |

 

 

 

ਆਪ ਪਾਰਟੀ ਨੇ ਆਪਣੇ ਅਹੁਦੇਦਾਰਾਂ ਦਾ ਕੀਤਾ ਐਲਾਨ , ਜਾਣੋ ਕਿਸਨੂੰ ਮਿਲੀ ਕੀ ਜਿੰਮੇਵਾਰੀ || Today News

0
AAP party announced its office bearers, know who got what responsibility

ਆਪ ਪਾਰਟੀ ਨੇ ਆਪਣੇ ਅਹੁਦੇਦਾਰਾਂ ਦਾ ਕੀਤਾ ਐਲਾਨ , ਜਾਣੋ ਕਿਸਨੂੰ ਮਿਲੀ ਕੀ ਜਿੰਮੇਵਾਰੀ || Today News

ਲੋਕ ਸਭਾ ਚੋਣਾਂ ਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਜਿੱਥੇ ਪੰਜਾਬ ਵਿੱਚ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਉੱਥੇ ਹੀ ਉਹਨਾਂ ਵੱਲੋਂ ਸੂਬੇ ਦੇ ਵੱਖ-ਵੱਖ ਵਿੰਗਾਂ ਦੇ 82 ਅਹੁਦੇਦਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਸੂਬਾ ਸਕੱਤਰ, ਸੂਬਾ ਸੰਯੁਕਤ ਸਕੱਤਰ, ਲੋਕ ਸਭਾ ਮੀਤ ਪ੍ਰਧਾਨ, ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਮੀਤ ਪ੍ਰਧਾਨ, ਜ਼ਿਲ੍ਹਾ ਖ਼ਜ਼ਾਨਚੀ, ਜ਼ਿਲ੍ਹਾ ਸਕੱਤਰ, ਜ਼ਿਲ੍ਹਾ ਸੰਯੁਕਤ ਸਕੱਤਰ ਸ਼ਾਮਲ ਹਨ।

ਅਹੁਦੇਦਾਰਾਂ ਵਿੱਚ ਕੌਣ -ਕੌਣ ਸ਼ਾਮਿਲ

ਅਹੁਦੇਦਾਰਾਂ ਵਿੱਚ ਜਗਬੀਰ ਬਰਾੜ, ਹਰਸਿਮਰਨ ਬੰਟੀ, ਦਰਸ਼ਨ ਸਿੰਘ ਟਾਹਲੀ, ਸੁਰਿੰਦਰ ਸਿੰਘ ਸੋਢੀ, ਵਿਜੇ ਛਾਬੜਾ, ਹਰਪਾਲ ਜੁਨੇਜਾ, ਹਰਦੀਪ ਰਾਣਾ, ਮਹਿੰਦਰ ਭਗਤ, ਬੂਟਾ ਰਾਮ, ਸੁਰਜੀਤ ਸਿੰਘ ਸਿੱਧੂ, ਦਵਿੰਦਰ ਸਿੰਘ ਲੋਹਾਰਾ, ਲਾਲ ਸਿੰਘ, ਅਜੀਤ ਸਿੰਘ ਭਾਟੀਆ, ਰਿੰਕੂ ਨਰੂਲਾ, ਡਾ. ਇਕਬਾਲ ਸਿੰਘ, ਰਾਜੇਸ਼ ਕੁਮਾਰ ਨੇਗੀ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਰਾਣਾ, ਗੀਤਾ ਆਦਿ ਸ਼ਾਮਲ ਸਨ।

ਪੰਜਾਬ ਕਾਂਗਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ , NSUI ਦੇ ਮੀਤ ਪ੍ਰਧਾਨ AAP ‘ਚ ਹੋਏ ਸ਼ਾਮਲ || News of Punjab

0
Another big blow to Punjab Congress, NSUI vice president joined AAP

ਪੰਜਾਬ ਕਾਂਗਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ , NSUI ਦੇ ਮੀਤ ਪ੍ਰਧਾਨ AAP ‘ਚ ਹੋਏ ਸ਼ਾਮਲ || News of Punjab

ਆਗਾਮੀ ਲੋਕ ਸਭਾ ਚੋਣਾਂ ਦੇ ਚੱਲਦਿਆਂ ਜਿੱਥੇ ਹਰ ਪਾਰਟੀ ਵੱਲੋਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ‘ਤੇ ਹਨ ਉੱਥੇ ਹੀ ਪੰਜਾਬ ਕਾਂਗਰਸ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਰਟੀ ਵਿੱਚ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ | ਦਰਅਸਲ ਪੰਜਾਬ ਕਾਂਗਰਸ ਨੂੰ ਝਟਕਾ ਦਿੰਦੇ ਹੋਏ NSUI ਪੰਜਾਬ ਦੇ ਮੀਤ ਪ੍ਰਧਾਨ ਰਾਹੁਲ ਸ਼ਰਮਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।

ਇਹ ਵੀ ਪੜ੍ਹੋ : ਮੋਹਾਲੀ ’ਚ ਵਧਿਆ ਚੋਰਾਂ ਦਾ ਆਂਤਕ , ਦਿਨ -ਦਿਹਾੜੇ ਹੋ ਰਹੀਆਂ ਚੋਰੀਆਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਏ ਸ਼ਾਮਿਲ

ਰਾਹੁਲ ਸ਼ਰਮਾ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ | ਇਸ ਮੌਕੇ ਜਗਰੂਪ ਸੇਖਵਾਂ ਵੀ ਨਾਲ ਮੌਜੂਦ ਸਨ। ਗੁਰਦਾਸਪੁਰ ਹਲਕੇ ਵਿੱਚ ਨੌਜਵਾਨ ਵਰਗ ਦਾ ਰਾਹੁਲ ਸ਼ਰਮਾ ਨੂੰ ਚੰਗਾ ਸਮਰਥਨ ਹੈ ਜਿਸ ਨਾਲ ਆਮ ਆਦਮੀ ਪਾਰਟੀ ਗੁਰਦਾਸਪੁਰ ਹਲਕੇ ਵਿੱਚ ਹੋਰ ਵੀ ਤਕੜੀ ਹੋ ਗਈ ਹੈ ਅਤੇ ਇਸ ਨਾਲ ਆਪ ਪਾਰਟੀ ਨੂੰ ਹੋਰ ਵੀ ਸਮਰਥਨ ਮਿਲਣ ਦੀ ਆਸ ਹੈ |

ਸੁਪਰੀਮ ਕੋਰਟ ‘ਚ ਪਹੁੰਚਿਆ ਕਿਸਾਨਾਂ ਦਾ MSP ਦਾ ਮੁੱਦਾ , ਜਾਣੋ ਅਦਾਲਤ ਨੇ ਕੀ ਕੀਤੀ ਕਾਰਵਾਈ || Today News

0
The MSP issue of farmers reached the Supreme Court, know what action the court took

ਸੁਪਰੀਮ ਕੋਰਟ ‘ਚ ਪਹੁੰਚਿਆ ਕਿਸਾਨਾਂ ਦਾ MSP ਦਾ ਮੁੱਦਾ , ਜਾਣੋ ਅਦਾਲਤ ਨੇ ਕੀ ਕੀਤੀ ਕਾਰਵਾਈ || Today News

ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਕਾਫ਼ੀ ਸਮੇਂ ਤੋਂ ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸਦੇ ਚੱਲਦਿਆਂ ਹੁਣ ਇਹ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ | ਦਰਅਸਲ , ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰਾਂ ਤੋਂ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੈਅ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਜਵਾਬ ਮੰਗਿਆ ਹੈ, ਜਿਸ ਵਿੱਚ ਕਿਸਾਨਾਂ ਵੱਲੋਂ ਉਗਾਈਆਂ ਗਈਆਂ ਬਦਲਵੀਆਂ ਫ਼ਸਲਾਂ ਲਈ ਸਰਕਾਰ ਵੱਲੋਂ ਖਰੀਦ ‘ਤੇ ਸਮੇਂ-ਸਮੇਂ ‘ਤੇ ਇਸ ਵਿੱਚ ਵਾਧਾ ਕਰਨਾ ਸ਼ਾਮਲ ਹੈ।
ਜਸਟਿਸ ਅਭੈ ਐਸ ਓਕਾ ਅਤੇ ਉਜਲ ਭੂਯਾਨ ਦੇ ਬੈਂਚ ਨੇ ਕੇਂਦਰ, ਪੰਜਾਬ ਅਤੇ ਹਰਿਆਣਾ ਰਾਜਾਂ, ਪ੍ਰਦੂਸ਼ਣ ਕੰਟਰੋਲ ਬੋਰਡਾਂ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਆਈਸੀਏਆਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਸੁਣਵਾਈ ਬੈਂਚ ਨੇ ਜੁਲਾਈ ਦੇ ਦੂਜੇ ਹਫ਼ਤੇ ਲਈ ਰੱਖੀ ਹੈ।

ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ ਪਾਈ ਸੀ ਪਟੀਸ਼ਨ

ਐਡਵੋਕੇਟ ਚਰਨਪਾਲ ਸਿੰਘ ਬਾਗੜੀ ਵੱਲੋਂ ਪਟੀਸ਼ਨ ਪਾਈ ਗਈ ਸੀ ਜਿਸ ਵਿੱਚ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ “ਬਦਲਵੀਆਂ ਫ਼ਸਲਾਂ” ਲਈ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੀ ਮੰਗ ਕੀਤੀ ਗਈ ਸੀ।

ਬਾਗੜੀ ਨੇ ਕਿਹਾ ਕਿ “ਪੰਜਾਬ, ਹਰਿਆਣਾ ਦੇ ਕਿਸਾਨ ਕਣਕ ਅਤੇ ਝੋਨੇ ਦੀਆਂ ਫਸਲਾਂ ਉਗਾਉਣ ਲਈ ਮਜਬੂਰ ਹਨ, ਜਿਸ ‘ਤੇ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਕੀਤੀ ਜਾਂਦੀ ਹੈ। ਹਾਲਾਂਕਿ ਉਹ ਜਾਣਦੇ ਹਨ ਕਿ ਝੋਨੇ ਦੀ ਫਸਲ ਕਰਕੇ ਮੁੱਖ ਤੌਰ ‘ਤੇ ਤਿੰਨ ਗੁਣਾ ਮੁਸ਼ਕਲਾ ਪੈਦਾ ਹੁੰਦੀਆਂ ਹਨ ਜਿਨ੍ਹਾਂ ਵਿਚ ਧਰਤੀ ਹੇਠਲੇ ਪੀਣ ਵਾਲੇ ਪਾਣੀ ਦਾ ਤੇਜ਼ੀ ਨਾਲ ਘਟਣਾ, ਝੋਨੇ ਦੀ ਪਰਾਲੀ ਨੂੰ ਸਾੜਨ ਕਰਕੇ ਪ੍ਰਦੂਸ਼ਣ ਵਧਣਾ ਅਤੇ ਝੋਨੇ ਦੇ ਸੀਜ਼ਨ ਦੌਰਾਨ ਵਾਧੂ ਝੋਨਾ ਸਟੋਰ ਕਰਨ ਲਈ ਰਾਜ ‘ਤੇ ਵਿੱਤੀ ਬੋਝ ਪੈਦਾ ਕਰਨਾ ਸ਼ਾਮਲ ਹੈ।

ਉੱਚ ਦਰਾਂ ‘ਤੇ ਹੋਣੀ ਚਾਹੀਦੀ MSP

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਰ ਫ਼ਸਲ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਕੇ ਭੂਗੋਲਿਕ ਸਥਿਤੀ ਅਤੇ ਮਿੱਟੀ ਦੀ ਗੁਣਵੱਤਾ ਮੁਤਾਬਕ ਨਵੀਆਂ ਫ਼ਸਲਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਸੀ ਕਿ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਨਵੀਂ ਕਿਸਮ ਦੇ ਪਲੱਸ ਅਤੇ ਹੋਰ ਫਸਲਾਂ ਦੇ ਬੀਜ ਮੁਹੱਈਆ ਕਰਵਾਉਣੇ ਚਾਹੀਦੇ ਹਨ, ਜੋ ਵਿਦੇਸ਼ਾਂ ਤੋਂ ਦਰਾਮਦ ਕੀਤੀਆਂ ਜਾਂਦੀਆਂ ਹਨ।

ਬਾਗੜੀ ਨੇ ਸੁਝਾਅ ਦਿੱਤਾ ਕਿ “ਐਮਐਸਪੀ ਉੱਚ ਦਰਾਂ ‘ਤੇ ਹੋਣੀ ਚਾਹੀਦੀ ਹੈ ਅਤੇ ਇੱਕ ਸ਼ਰਤ ਲਗਾਈ ਜਾ ਸਕਦੀ ਹੈ ਕਿ ਕਿਸਾਨਾਂ ਨੂੰ ਸੀਮਤ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਨਾਗਰਿਕਾਂ ਨੂੰ ਜੈਵਿਕ ਫਸਲਾਂ ਮੁਹੱਈਆ ਕਰਵਾਈਆਂ ਜਾ ਸਕਣ।”

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਦੀ ਅਣਹੋਂਦ ਕਾਰਨ ਕਿਸਾਨਾਂ ਦੀ ਹਾਲਤ ਤਰਸਯੋਗ ਹੈ, ਜੋ ਖੁਦਕੁਸ਼ੀਆਂ ਕਰਨ ਲਈ ਲਾਚਾਰ ਹਨ।

 

 

 

 

 

ਜਾਣੋ 95 ਨਾਬਾਲਿਗ ਬੱਚਿਆਂ ਨੂੰ ਕਿੱਥੇ ਲੈ ਕੇ ਜਾ ਰਹੀ ਸੀ ਸਲੀਪਰ ਬੱਸ ?

0
Know where the sleeper bus was taking 95 minor children?

ਜਾਣੋ 95 ਨਾਬਾਲਿਗ ਬੱਚਿਆਂ ਨੂੰ ਕਿੱਥੇ ਲੈ ਕੇ ਜਾ ਰਹੀ ਸੀ ਸਲੀਪਰ ਬੱਸ ?

ਬਿਹਾਰ ਦੇ ਅਰਰੀਆ ਜ਼ਿਲ੍ਹੇ ਤੋਂ ਸਹਾਰਨਪੁਰ ਜਾ ਰਹੀ ਇੱਕ ਸਲੀਪਰ ਬੱਸ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ ਕਿਉਂਕਿ ਉਹਨਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਬੱਚਿਆਂ ਨੂੰ ਮਜ਼ਦੂਰੀ ਕਰਵਾਉਣ ਲਈ ਉਨ੍ਹਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਪਰੰਤੂ ਜਦੋ ਜਾਂਚ ਕੀਤੀ ਗਈ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ | ਦਰਅਸਲ ਇਸ ਬੱਸ ਵਿੱਚ ਈਦ ਦੀਆਂ ਛੁੱਟੀਆਂ ਤੋਂ ਬਾਅਦ ਸਾਰੇ ਬੱਚੇ ਆਪਣੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਮਦਰੱਸੇ ਜਾ ਰਹੇ ਸਨ। ਅਯੁੱਧਿਆ ਪੁਲਿਸ ਨੇ ਬਾਲ ਕਲਿਆਣ ਕਮੇਟੀ ਅਤੇ ਇੱਕ ਸਵੈ-ਸੇਵੀ ਸੰਸਥਾ ਨਾਲ ਮਿਲ ਕੇ ਇਸ ਬੱਸ ਨੂੰ ਸ਼ੌਂਕ ਦੇ ਆਧਾਰ ‘ਤੇ ਰੋਕਿਆ ਸੀ ਜਿਸ ਤੋਂ ਬਾਅਦ ਅਸਲ ਗੱਲ ਕੁਝ ਹੋਰ ਹੀ ਨਿਕਲੀ |

ਈਦ ਦੀਆਂ ਛੁੱਟੀਆਂ ਤੋਂ ਬਾਅਦ ਵਾਪਸ ਪਰਤ ਰਹੇ ਸਨ ਬੱਚੇ

ਅਯੁੱਧਿਆ ਦੀ ਬਾਲ ਕਲਿਆਣ ਕਮੇਟੀ ਦੇ ਚੇਅਰਮੈਨ ਸਰਵੇਸ਼ ਅਵਸਥੀ ਨੇ ਕਿਹਾ, ‘ਇਸ ਬੱਸ ‘ਚ ਅੱਠ ਤੋਂ 15 ਸਾਲ ਦੀ ਉਮਰ ਦੇ ਕੁੱਲ 95 ਬੱਚੇ ਸਫਰ ਕਰਦੇ ਪਾਏ ਗਏ। ਬੱਸ ਨੂੰ ਸ਼ੁੱਕਰਵਾਰ ਰਾਤ ਨੂੰ ਸ਼ਹਿਰੀ ਖੇਤਰ ਵਿੱਚ ਰੋਕਿਆ ਗਿਆ ਸੀ, ਹਾਲਾਂਕਿ, ਸ਼ੁਰੂਆਤੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਸਾਰੇ ਬੱਚੇ ਬਿਹਾਰ ਦੇ ਅਰਰੀਆ ਦੇ ਰਹਿਣ ਵਾਲੇ ਸਨ ਅਤੇ ਸਹਾਰਨਪੁਰ ਦੇ ਇੱਕ ਮਦਰੱਸੇ ਵਿੱਚ ਦਾਖਲਾ ਲਿਆ ਸੀ। ਉਹ ਈਦ ਦੀਆਂ ਛੁੱਟੀਆਂ ਤੋਂ ਬਾਅਦ ਵਾਪਸ ਪਰਤ ਰਹੇ ਸਨ।

ਅਯੁੱਧਿਆ ਪੁਲਿਸ ਦੇ ਖੇਤਰ ਅਧਿਕਾਰੀ (ਸੀਓ) ਸ਼ੈਲੇਂਦਰ ਸਿੰਘ ਨੇ ਕਿਹਾ, ‘ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੱਚਿਆਂ ਨੂੰ ਸੁਰੱਖਿਅਤ ਰੂਪ ਨਾਲ ਲਖਨਊ ਦੇ ਸਰਕਾਰੀ ਸ਼ੈਲਟਰ ਹੋਮ ਵਿੱਚ ਲਿਜਾਇਆ ਗਿਆ। ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਛਾਣ ਕਰਨ ਲਈ ਸ਼ੈਲਟਰ ਹੋਮ ਪਹੁੰਚਣ ਲਈ ਕਿਹਾ ਗਿਆ ਸੀ। ਇਹ ਬੱਚਿਆਂ ਦੀ ਮਨੁੱਖੀ ਤਸਕਰੀ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਣ ਲਈ ਕੀਤਾ ਗਿਆ ਸੀ। ਸ਼ਨੀਵਾਰ ਨੂੰ ਜ਼ਿਆਦਾਤਰ ਬੱਚਿਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਅਤੇ ਉਨ੍ਹਾਂ ਨੂੰ ਸਹਾਰਨਪੁਰ ਭੇਜ ਦਿੱਤਾ ਗਿਆ।

ਮਨੁੱਖੀ ਤਸਕਰੀ ਬਾਰੇ ਪ੍ਰਸ਼ਾਸਨ ਨੂੰ ਦਿੱਤੀ ਗਲਤ ਜਾਣਕਾਰੀ

ਜਮੀਅਤ ਉਲੇਮਾ ਹਿੰਦ ਅਯੁੱਧਿਆ ਦੇ ਪ੍ਰਧਾਨ ਹਾਫਿਜ਼ ਇਰਫਾਨ ਅਹਿਮਦ ਨੇ ਪੀਟੀਆਈ ਨੂੰ ਦੱਸਿਆ, “ਪ੍ਰਸ਼ਾਸਨ ਨੂੰ ਮਨੁੱਖੀ ਤਸਕਰੀ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ ਜਿਸ ਨਾਲ ਭੰਬਲਭੂਸਾ ਪੈਦਾ ਹੋਇਆ ਹੈ। ਬੱਚਿਆਂ ਨੂੰ ਸੁਰੱਖਿਅਤ ਰੂਪ ਨਾਲ ਲਖਨਊ ਦੇ ਸਰਕਾਰੀ ਚਿਲਡਰਨ ਹੋਮ ਵਿੱਚ ਭੇਜ ਦਿੱਤਾ ਗਿਆ ਹੈ। ਬੱਚਿਆਂ ਦੇ ਮਾਪੇ ਵੀ ਪਹੁੰਚ ਰਹੇ ਹਨ। ਸਹਾਰਨਪੁਰ ਦੇ ਮਦਰੱਸੇ ਤੋਂ ਵੀ ਵੈਰੀਫਿਕੇਸ਼ਨ ਕੀਤੀ ਗਈ।

 

ਮੋਹਾਲੀ ’ਚ ਵਧਿਆ ਚੋਰਾਂ ਦਾ ਆਂਤਕ , ਦਿਨ -ਦਿਹਾੜੇ ਹੋ ਰਹੀਆਂ ਚੋਰੀਆਂ || Latest News

0
Thieves have increased in Mohali, thefts are happening in broad daylight

ਮੋਹਾਲੀ ’ਚ ਵਧਿਆ ਚੋਰਾਂ ਦਾ ਆਂਤਕ , ਦਿਨ -ਦਿਹਾੜੇ ਹੋ ਰਹੀਆਂ ਚੋਰੀਆਂ || Latest News

ਦੇਸ਼ ਭਰ ਦੇ ਵਿੱਚ ਰੋਜ਼ ਹੀ ਅਨੇਕਾਂ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਕਿ ਅਜਿਹੇ ਮਾਮਲੇ ਮੋਹਾਲੀ ਸ਼ਹਿਰ ਤੋਂ ਸਾਹਮਣੇ ਆਉਂਦੇ ਨਜਰ ਆ ਰਹੇ ਹਨ | ਜਿੱਥੇ ਕਿ ਸ਼ਹਿਰ ਦੇ ਫੇਜ਼-2 ’ਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਆਮ ਲੋਕ ਕਾਫ਼ੀ ਪ੍ਰੇਸ਼ਾਨ ਹਨ | ਪਿਛਲੇ ਇੱਕ ਹਫਤੇ ਦੌਰਾਨ ਚੋਰਾਂ ਵੱਲੋਂ ਲਗਾਤਾਰ ਇੱਕ ਹੀ ਘਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਇਆ। ਹਾਲਾਂਕਿ ਸੀਸੀਟੀਵੀ ਕੈਮਰੇ ’ਚ ਚੋਰਾਂ ਦੇ ਚਿਹਰੇ ਵੀ ਸਾਹਮਣੇ ਆਏ ਹਨ ਪਰੰਤੂ ਇਸ ਦੇ ਬਾਵਜੂਦ ਵੀ ਪੁਲਿਸ ਵਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਅਲਮਾਰੀ ’ਚੋ ਨਕਦੀ ਕੀਤੀ ਚੋਰੀ

ਫੇਜ਼ 2 ਦੀ ਵਸਨੀਕ ਮੀਨਾਕਸ਼ੀ ਨੇ ਦੱਸਿਆ ਕਿ ਉਸਦੇ ਪਤੀ ਬਾਹਰ ਰਹਿੰਦੇ ਹਨ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਮਾਤਾ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਹ ਰਾਤ ਵੇਲੇ ਘਰ ਨੂੰ ਤਾਲਾ ਲਗਾ ਸੈਕਟਰ-19 ’ਚ ਆਪਣੇ ਪੇਕੇ ਪਰਿਵਾਰ ਦੇ ਘਰ ਚਲੇ ਜਾਂਦੀ ਸੀ। ਬੀਤੀ 18 ਤਰੀਕ ਨੂੰ ਉਹ ਘਰ ਨੂ ਤਾਲ਼ਾ ਲਗਾ ਕੇ ਗਏ ਸਨ। ਪਰ 20 ਤਰੀਕ ਨੂੰ ਜਦੋਂ ਉਹ ਵਾਪਸ ਆਈ ਤਾਂ ਉਸਦੇ ਪਤੀ ਦੀ ਅਲਮਾਰੀ ’ਚੋ ਨਕਦੀ ਚੋਰੀ ਕਰ ਲਈ ਸੀ। ਬਾਈਕ ’ਤੇ ਆਏ ਤਿੰਨ ਪ੍ਰਵਾਸੀ ਸਾਹਮਣੇ ਆਏ ਹਨ ਜੋ ਵੇਖਣ ’ਚ ਪ੍ਰਵਾਸੀ ਲੱਗਦੇ ਹਨ, ਉਨ੍ਹਾਂ ਵਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

CM ਮਾਨ ਪਰਿਵਾਰ ਨਾਲ ਦੁਰਗਿਆਣਾ ਮੰਦਰ ‘ਚ ਹੋਏ ਨਤਮਸਤਕ || Punjab News

0
CM Mann paid obeisance to Durgiana temple with family

CM ਮਾਨ ਪਰਿਵਾਰ ਨਾਲ ਦੁਰਗਿਆਣਾ ਮੰਦਰ ‘ਚ ਹੋਏ ਨਤਮਸਤਕ || Punjab News

ਲੋਕ ਸਭਾ ਚੋਣਾਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਮਾਝੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ,ਉਸਦੇ ਨਾਲ ਹੀ ਅੱਜ ਉਹ ਸਵੇਰੇ ਆਪਣੇ ਪਰਿਵਾਰ ਦੇ ਨਾਲ ਪਹਿਲਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਜਿੱਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਭਗਵੰਤ ਮਾਨ ਅਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੀ ਨਵਜੰਮੀ ਬੇਟੀ ਨਿਆਮਤ ਕੌਰ ਨੂੰ ਲੈ ਕੇ ਦੁਰਗਿਆਣਾ ਮੰਦਰ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਮਾਤਾ ਦਾ ਆਸ਼ੀਰਵਾਦ ਲਿਆ | ਜਿਸ ਤੋਂ ਬਾਅਦ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਵੱਲੋਂ ਉਹਨਾਂ ਨੂੰ ਦੁਰਗਿਆਣਾ ਕਮੇਟੀ ਦਾ ਮਾਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਪੰਜਾਬ ਵਿੱਚ ਹਰ ਧਰਮ ਦੇ ਲੋਕ ਰਹਿੰਦੇ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਚੋਣ ਪ੍ਰਚਾਰ ਲਈ ਮਾਝੇ ਵਿੱਚ ਪਹੁੰਚੇ ਹੋਏ ਹਨ ਅਤੇ ਇਸ ਦੇ ਚਲਦੇ ਅੱਜ ਉਹ ਪਹਿਲਾਂ ਸਵੇਰੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਏ ਹਨ ਅਤੇ ਹੁਣ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਿਆ | ਉਹਨਾਂ ਕਿਹਾ ਕਿ ਪੰਜਾਬ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ ਤੇ ਸਾਰੇ ਧਰਮ ਪੰਜਾਬੀ ਇਕੱਠੇ ਹੋ ਕੇ ਮਨਾਉਂਦੇ ਹਨ ਅਤੇ ਅੱਜ ਉਹ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਪੱਟੀ ਵਿਖੇ ਜਾ ਕੇ ਚੋਣ ਪ੍ਰਚਾਰ ਕਰਨਗੇ ਜਿਸ ਤੋਂ ਬਾਅਦ ਉਹ ਜਲੰਧਰ ਦੇ ਲਈ ਰਵਾਨਾ ਹੋਣਗੇ।

 

 

ਫਤਿਹਗੜ੍ਹ ਸਾਹਿਬ ‘ਚ ਵਾਪਰਿਆ ਹਾਦਸਾ , ਭਾਖੜਾ ਨਹਿਰ ‘ਚ ਡਿੱਗੀ ਕਾਰ || News in Punjab

0
Accident happened in Fatehgarh Sahib, car fell in Bhakra Canal

ਫਤਿਹਗੜ੍ਹ ਸਾਹਿਬ ‘ਚ ਵਾਪਰਿਆ ਹਾਦਸਾ , ਭਾਖੜਾ ਨਹਿਰ ‘ਚ ਡਿੱਗੀ ਕਾਰ || News in Punjab

ਦੇਰ ਰਾਤ ਫਤਿਹਗੜ੍ਹ ਸਾਹਿਬ ਵਿਚ ਇੱਕ ਹਾਦਸਾ ਵਾਪਰ ਗਿਆ ਜਿੱਥੇ ਕਿ ਬੀਤੀ ਰਾਤ ਸਰਹਿੰਦ ਤੋਂ ਲੰਘਦੀ ਭਾਖੜਾ ਨਹਿਰ ਵਿਚ ਕਾਰ ਇਕ ਡਿੱਗ ਗਈ। ਸਰਹਿੰਦ ਫਲੋਟਿੰਗ ਕੋਲ ਇਹ ਘਟਨਾ ਵਾਪਰੀ ਜਿਸ ਤੋਂ ਬਾਅਦ ਗੋਤਾਖੋਰ ਬਚਾਅ ਕੰਮਾਂ ਵਿਚ ਲੱਗ ਗਏ। ਪਰੰਤੂ ਅਜੇ ਤੱਕ ਕਾਰ ਚਾਲਕ ਦਾ ਕੁਝ ਪਤਾ ਨਹੀਂ ਲੱਗ ਪਾਇਆ ਹੈ |

ਚਾਲਕ ਦੀ ਕੀਤੀ ਜਾ ਰਹੀ ਭਾਲ

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੰਡੀ ਗੋਬਿੰਦਗੜ੍ਹ ਦਾ ਇਕ ਵਿਅਕਤੀ ਕਾਰ ਸਣੇ ਨਹਿਰ ਵਿਚ ਡਿੱਗ ਗਿਆ। ਲਗਭਗ ਤਿੰਨ ਕਿਲੋਮੀਟਰ ਦੂਰ ਗੱਡੀ ਮਿਲੀ ਹੈ ਜਿਸ ਤੋਂ ਬਾਅਦ ਗੋਤਾਖੋਰ ਗੱਡੀ ਨੂੰ ਕੱਢਣ ਵਿਚ ਲੱਗੇ ਹੋਏ ਹਨ ਅਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ | ਸਵਾਲ ਇਹ ਹੈ ਕਿ ਇਹ ਵਿਅਕਤੀ ਫਲੋਟਿੰਗ ਕੋਲ ਕੱਚੇ ਰਸਤੇ ਤੋਂ ਕਾਰ ਲੈ ਕੇ ਕਿਉਂ ਆਇਆ ਤੇ ਕਾਰ ਕਿਵੇਂ ਨਹਿਰ ਵਿਚ ਡਿੱਗੀ ? ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |