Home Blog Page 1614

ਵਿਦਾਈ ਸਮੇਂ ਲਾੜੇ ਨੇ ਕੀਤੀ ਮਾੜੀ ਹਰਕਤ, ਤੁਰੰਤ ਹੋਇਆ ਤਲਾਕ || Latest News

0
At the time of farewell, the groom made a bad move, divorce took place immediately

ਵਿਦਾਈ ਸਮੇਂ ਲਾੜੇ ਨੇ ਕੀਤੀ ਮਾੜੀ ਹਰਕਤ, ਤੁਰੰਤ ਹੋਇਆ ਤਲਾਕ || Latest News

ਨੋਇਡਾ ਦੇ ਜਾਰਜਾ ਇਲਾਕੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਵਿਦਾਈ ਸਮੇਂ ਹੀ ਨਵ -ਵਿਆਹੇ ਜੋੜਿਆਂ ਦਾ ਤਲਾਕ ਹੋ ਗਿਆ | ਦਰਅਸਲ , ਦੋ ਸਕੇ ਭਰਾਵਾਂ ਦਾ ਦੋ ਸਕੀਆਂ ਭੈਣਾਂ ਨਾਲ ਨਿਕਾਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਵਿਦਾਈ ਦਾ ਸਮਾਰੋਹ ਹੋਣਾ ਸੀ। ਜਿਸ ਨੂੰ ਸਲਾਮੀ ਸਮਾਰੋਹ ਕਿਹਾ ਜਾਂਦਾ ਹੈ | ਜਿਸ ਵਿੱਚ ਲਾੜੇ ਦੇ ਦੋਸਤਾਂ ਨੂੰ ਉਸ ਵਿਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ ,ਜਿਸ ਤੋਂ ਨਾਰਾਜ਼ ਹੋ ਲਾੜਾ ਲਾੜੀ ‘ਤੇ ਅਸ਼ਲੀਲ ਟਿੱਪਣੀ ਕਰ ਦਿੰਦਾ ਹੈ।

ਇਹ ਵੀ ਪੜ੍ਹੋ :ਦੋਸਤਾਂ ਨਾਲ ਸ਼ਰਾਬ ਪੀਣ ਗਏ ਨੌਜਵਾਨ ਦੀ ਖੇਤਾਂ ‘ਚੋਂ ਮਿਲੀ ਲਾਸ਼

ਦੋ ਘਰ ਵਸਣ ਤੋਂ ਪਹਿਲਾਂ ਹੀ ਉਜੜੇ

ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਦੋਵੇਂ ਭਰਾਵਾਂ ਤੇ ਬਾਰਾਤੀਆਂ ਨੂੰ ਬੰਧਕ ਬਣਾ ਲਿਆ ਤੇ ਸਾਰੀ ਰਾਤ ਪੰਚਾਇਤ ਚੱਲਦੀ ਰਹੀ | ਆਖਿਰ ਵਿਚ ਪਾਰਟੀ ਦਾ ਖਰਚਾ ਦੇਣ ਮਗਰੋਂ ਦੋਵਾਂ ਦਾ ਤਲਾਕ ਹੋ ਗਿਆ ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ | ਜਿਸਦੇ ਚੱਲਦਿਆਂ ਲਾੜੇ ਦੀ ਮਾੜੀ ਟਿੱਪਣੀ ਕਰਕੇ ਦੋ ਘਰ ਵਸਣ ਤੋਂ ਪਹਿਲਾਂ ਹੀ ਉਜੜ ਗਏ |

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਲੈਣਗੇ ਸੰਨਿਆਸ

0

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਲੈਣਗੇ ਸੰਨਿਆਸ

ਭਾਰਤ ਦੇ ਫੁੱਟਬਾਲ ਆਈਕਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸੁਨੀਲ ਛੇਤਰੀ 6 ਜੂਨ ਨੂੰ ਕੁਵੈਤ ਦੇ ਖਿਲਾਫ਼ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਣਗੇ। ਸੁਨੀਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪਾ ਕੇ ਆਪਣੇ ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵੀਡੀਓ ਵਿੱਚ ਉਨ੍ਹਾਂ ਨੇ ਆਪਣੇ ਸਫ਼ਰ ‘ਤੇ ਗੱਲ ਕੀਤੀ ਹੈ ਤੇ ਕਿਹਾ ਕਿ ਹੁਣ ਨਵੇਂ ਲੋਕਾਂ ਨੂੰ ਮੌਕਾ ਦੇਣ ਦਾ ਸਮਾਂ ਹੈ। 39 ਸਾਲ ਦੇ ਸੁਨੀਲ ਛੇਤਰੀ ਨੇ ਭਾਰਤ ਦੇ ਲਈ ਖੇਡਦੇ ਹੋਏ ਕਈ ਵੱਡੇ ਰਿਕਾਰਡ ਆਪਣੇ ਨਾਮ ਕੀਤੇ ਹਨ।

ਇਹ ਵੀ ਪੜ੍ਹੋ : ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ …

ਸੁਨੀਲ ਛੇਤਰੀ ਭਾਰਤੀ ਫੁੱਟਬਾਲ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਨੇ ਦੇਸ਼ ਦੇ ਲਈ 150 ਮੈਚਾਂ ਵਿੱਚ 94 ਗੋਲ ਕੀਤੇ। ਇੰਟਰਨੈਸ਼ਨਲ ਗੋਲ ਸਕੋਰਰਾਂ ਦੀ ਸੂਚੀ ਵਿੱਚ ਉਹ ਇਸ ਸਮੇਂ ਚੌਥੇ ਸਥਾਨ ‘ਤੇ ਹਨ। ਸੰਨਿਆਸ ਦਾ ਐਲਾਨ ਕਰਦੇ ਹੋਏ ਛੇਤਰੀ ਨੇ ਆਪਣੇ ਸਫ਼ਰ ਨੂੰ ਯਾਦ ਕੀਤਾ ਤੇ ਕਿਹਾ ਕਿ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਆਪਣਾ ਪਹਿਲਾ ਮੈਚ ਖੇਡਿਆ ਸੀ। ਮੇਰਾ ਪਹਿਲਾ ਮੈਚ, ਮੇਰਾ ਪਹਿਲਾ ਗੋਲ, ਇਹ ਮੇਰੇ ਸਫ਼ਰ ਦਾ ਸਭ ਤੋਂ ਯਾਦਗਾਰ ਪਲ ਰਿਹਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਦੇਸ਼ ਦੇ ਲਈ ਇੰਨੇ ਮੈਚ ਖੇਡ ਸਕਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਨਿਆਸ ਲੈਣ ਦਾ ਤੈਅ ਕੀਤਾ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਤੇ ਪਤਨੀ ਨੂੰ ਇਸ ਬਾਰੇ ਦੱਸਿਆ।

ਛੇਤਰੀ ਨੇ ਆਪਣੇ ਕਰੀਅਰ ਵਿੱਚ ਛੇ ਮੌਕਿਆਂ ‘ਤੇ AIFF ਪਲੇਅਰ ਆਫ ਦ ਈਅਰ ਐਵਾਰਡ ਜਿੱਤਿਆ

ਸੁਨੀਲ ਛੇਤਰੀ ਨੇ 12 ਜੂਨ 2005 ਨੂੰ ਆਪਣਾ ਇੰਟਰਨੈਸ਼ਨਲ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ਼ ਖੇਡਿਆ ਸੀ। ਇਸ ਮੈਚ ਵਿੱਚ ਹੀ ਉਨ੍ਹਾਂ ਨੇ ਆਪਣਾ ਪਹਿਲਾ ਇੰਟਰਨੈਸ਼ਨਲ ਗੋਲ ਵੀ ਕੀਤਾ ਸੀ। ਛੇਤਰੀ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਛੇ ਮੌਕਿਆਂ ‘ਤੇ AIFF ਪਲੇਅਰ ਆਫ ਦ ਈਅਰ ਐਵਾਰਡ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ 2011 ਵਿੱਚ ਅਰਜੁਨ ਐਵਾਰਡ ਤੇ 2019 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।

 

 

ਦੋਸਤਾਂ ਨਾਲ ਸ਼ਰਾਬ ਪੀਣ ਗਏ ਨੌਜਵਾਨ ਦੀ ਖੇਤਾਂ ‘ਚੋਂ ਮਿਲੀ ਲਾਸ਼ || News of Punjab

0
The body of a young man who went drinking with friends was found in the fields

ਦੋਸਤਾਂ ਨਾਲ ਸ਼ਰਾਬ ਪੀਣ ਗਏ ਨੌਜਵਾਨ ਦੀ ਖੇਤਾਂ ‘ਚੋਂ ਮਿਲੀ ਲਾਸ਼ || News of Punjab

ਅਬੋਹਰ ਦੇ ਪਿੰਡ ਤੂਤਵਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੋਸਤਾਂ ਨਾਲ ਸ਼ਰਾਬ ਪੀਣ ਗਏ ਨੌਜਵਾਨ ਦੀ ਖੇਤਾਂ ‘ਚੋਂ ਦੇਹ ਮਿਲੀ ਹੈ |  ਬੀਤੀ ਰਾਤ ਇਕ ਨੌਜਵਾਨ ਦੋਸਤਾਂ ਨਾਲ ਸ਼ਰਾਬ ਪੀਣ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਦੇਹ ਖੇਤਾਂ ਵਿਚ ਪਈ ਮਿਲੀ ਜਦਕਿ ਉਸਦੇ ਦੋਸਤ ਉਥੋਂ ਗਾਇਬ ਸਨ | ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਦੋਸਤ ‘ਤੇ ਉਸ ਨੂੰ ਜ਼ਹਿਰ ਦੇ ਕੇ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ ਕਿਉਂਕਿ ਖੇਤ ਵਿਚ ਉਨ੍ਹਾਂ ਨੂੰ ਇਕ ਸਪਰੇਅ ਦੀ ਬੋਤਲ ਵੀ ਖੁੱਲ੍ਹੀ ਪਈ ਮਿਲੀ ਹੈ। ਮ੍ਰਿਤਕ ਦੀ ਦੇਹ ਨੂੰ ਕਲਰਖੇੜਾ ਚੌਕੀ ਪੁਲਿਸ ਨੇ  ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ |

ਦੇਰ ਰਾਤ ਤੱਕ ਨਹੀਂ ਆਇਆ ਵਾਪਸ

ਮ੍ਰਿਤਕ ਦੀ ਪਛਾਣ ਗੁਰਵਿੰਦਰ ਪੁੱਤਰ ਅਮਰੀਕ ਸਿੰਘ (30) ਵਜੋਂ ਹੋਈ ਹੈ ਜੋ ਕਿ ਅਜੇ ਕੁਆਰਾ ਸੀ ਤੇ ਦਿਹਾੜੀ ਮਜ਼ਦੂਰੀ ਕਰਦਾ ਸੀ। ਗੁਰਵਿੰਦਰ ਦੇ ਵੱਡੇ ਭਰਾ ਸੁਖਵਿੰਦਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਲਈ ਗਿਆ ਸੀ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਰਾਤ ਲਗਭਗ 12 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਖੇਤ ਵਿਚ ਬੇਹੋਸ਼ ਪਿਆ ਹੈ ਜਿਸ ‘ਤੇ ਉਹ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਲਿਆਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ :ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕੀਤੇ ਕਾਬੂ

ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਕੀਤੇ ਦਰਜ

ਉੱਥੇ ਹੀ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੇ ਮ੍ਰਿਤਕ ਹੋਣ ਦਾ ਸਮਾਚਾਰ ਮਿਲਿਆ ਹੈ ਤੇ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਵੀ ਦਰਜ ਕਰ ਲਏ ਹਨ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਰਿਵਾਰ ਵਾਲਿਆਂ ਨੇ ਜੋ ਕਤਲ ਦੇ ਦੋਸ਼ ਲਗਾਏ ਹਨ, ਉਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਲੱਗ ਸਕੇਗਾ।

 

 

 

ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕੀਤੇ ਕਾਬੂ || Patiala News || Latest News

0
In Patiala, the police arrested 4 accused of looting

ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕੀਤੇ ਕਾਬੂ || Patiala News || Latest News

ਪੰਜਾਬ ਵਿੱਚ ਨਿਤ ਦਿਨ ਲੁੱਟ -ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਆਏ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਸ਼ਹਿਰ ਦੇ ਸਮਾਣਾ ਇਲਾਕੇ ਵਿੱਚ ਚੇਨ ਸਨੈਚਿੰਗ ਅਤੇ ਬਾਈਕ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ | ਜਿਸਦੇ ਚੱਲਦਿਆਂ ਪਟਿਆਲਾ ਪੁਲਿਸ ਵੱਲੋਂ ਲੁੱਟ -ਖੋਹ ਕਰਨ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਫੜਿਆ ਗਿਆ ਹੈ ਅਤੇ ਉਹਨਾਂ ਕੋਲੋਂ ਚੋਰੀ ਦੇ ਕਈ ਮੋਟਰਸਾਈਕਲ ਅਤੇ ਕਈ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਟੀਮ ਦਾ ਕੀਤਾ ਗਿਆ ਸੀ ਗਠਨ

ਇਸ ਸਬੰਧੀ SSP ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਵਾਪਰ ਰਹੀਆਂ ਚੋਰੀਆਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਨੂੰ ਸੁਲਝਾਉਣ ਲਈ SPD ਦੀ ਅਗਵਾਈ ਵਿੱਚ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਦੀ ਅਗਵਾਈ DSP ਨੇਹਾ ਅਗਰਵਾਲ ਨੇ ਕੀਤੀ। ਟੀਮ ਦੇ ਆਗੂ ਸਿਟੀ ਸਮਾਣਾ ਥਾਣਾ ਮੁਖੀ ਇੰਸਪੈਕਟਰ ਤੇਜਿੰਦਰ ਸਿੰਘ ਨੇ ASI ਜਜਪਾਲ ਸਿੰਘ ਸਮੇਤ ਇਸ ਗਿਰੋਹ ਨੂੰ ਫੜਿਆ ਹੈ।

SSP ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹੈਪੀ ਕੁਮਾਰ, ਸਾਹਿਲ ਫਤਿਹ ਸਿੰਘ ਅਤੇ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਸ ਗਰੋਹ ਕੋਲੋਂ 8 ਚੋਰੀਸ਼ੁਦਾ ਬਾਈਕ ਤੋਂ ਇਲਾਵਾ 10 ਖੋਹੇ ਹੋਏ ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮੁਲਜ਼ਮ ਸਮਾਣਾ ਦੇ ਵਸਨੀਕ ਹਨ। ਜੋ ਇਲਾਕੇ ਦਾ ਭਲੀਭਾਂਤ ਜਾਣਕਾਰ ਹੋਣ ਕਾਰਨ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸੀ।

ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ || Latest News

0

ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ। ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰੀ ਵਿਰੁੱਧ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤਾ ਦੀ ਬੈਂਚ ਕਰੇਗੀ। ਇਸ ਨੂੰ ਰੁਟੀਨ ਕੇਸ ਵਜੋਂ ਸੂਚੀਬੱਧ ਕੀਤਾ ਗਿਆ ਹੈ।

1 ਜੂਨ ਤੱਕ ਅੰਤਰਿਮ ਜ਼ਮਾਨਤ ‘ਤੇ ਹਨ ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਫਿਲਹਾਲ 1 ਜੂਨ ਤੱਕ ਅੰਤਰਿਮ ਜ਼ਮਾਨਤ ‘ਤੇ ਹਨ। ਜ਼ਮਾਨਤ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਐਸਜੀ ਨੂੰ ਕਿਹਾ ਸੀ, ‘ਜੇਕਰ ਉਹ ਇਸ ਬਹਿਸ ਵਿੱਚ ਕੁਝ ਹੋਰ ਕਹਿਣਾ ਚਾਹੁੰਦੇ ਹਨ ਤਾਂ ਉਹ ਕਹਿ ਸਕਦੇ ਹਨ।

ਇਹ ਵੀ ਪੜ੍ਹੋ : ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ …

ਇਸ ‘ਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਹਲਫਨਾਮਾ ਦਾਇਰ ਕੀਤਾ ਹੈ। ਇਸ ਤੋਂ ਬਾਅਦ ਬੈਂਚ ਨੇ ਕਿਹਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇਣ ਦਾ ਹੁਕਮ ਦੇ ਰਹੀ ਹੈ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਹੁਕਮ ਦਿੰਦੇ ਹੋਏ ਕਿਹਾ ਸੀ, “ ਲੋਕ ਸਭਾ ਚੋਣਾਂ ਇਸ ਸਾਲ ਦੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਹਨ। ਇਸ ਦੇਸ਼ ਦੇ ਕਰੋੜਾਂ ਵੋਟਰ ਅਗਲੇ ਪੰਜ ਸਾਲਾਂ ਲਈ ਸਰਕਾਰ ਦੀ ਚੋਣ ਕਰਦੇ ਹਨ। ਇਹ ਆਮ ਚੋਣਾਂ ਲੋਕਤੰਤਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ।

ਬੈਂਚ ਨੇ ਅੱਗੇ ਕਿਹਾ ਸੀ, “ਇਸਦੀ ਮਹੱਤਤਾ ਦੇ ਮੱਦੇਨਜ਼ਰ, ਅਸੀਂ ਇਸਤਗਾਸਾ ਪੱਖ ਦੀ ਉਸ ਦਲੀਲ ਨੂੰ ਰੱਦ ਕਰਦੇ ਹਾਂ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਸ ਨਾਲ ਸਿਆਸਤਦਾਨਾਂ ਨੂੰ ਇਸ ਦੇਸ਼ ਦੇ ਆਮ ਨਾਗਰਿਕਾਂ ਦੇ ਮੁਕਾਬਲੇ ਇੱਕ ਫਾਇਦੇਮੰਦ ਸਥਿਤੀ ਵਿੱਚ ਹੋਣ ਦਾ ਫਾਇਦਾ ਮਿਲੇਗਾ।” ਇਸ ਦੌਰਾਨ ਹਾਈਕੋਰਟ ਨੇ ਕਿਹਾ ਸੀ ਕਿ ਵਾਰ-ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਉਹ ਜਾਂਚ ‘ਚ ਸ਼ਾਮਲ ਨਹੀਂ ਹੋ ਰਹੇ। ਅਜਿਹੀ ਸਥਿਤੀ ਵਿੱਚ ਈਡੀ ਕੋਲ ਬਹੁਤ ਘੱਟ ਵਿਕਲਪ ਬਚਿਆ ਸੀ।

 

 

 

ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੇ ਸਿਰ ‘ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ || Latest News

0
Sachin Tendulkar's bodyguard ended his life by shooting himself in the head

ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੇ ਸਿਰ ‘ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ || Latest News

ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੂੰ ਲੈ ਕੇ ਇੱਕ ਬਹੁਤ ਹੀ ਵੱਡੀ ਖਬਰ ਆਈ ਹੈ ਜਿੱਥੇ ਕਿ ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੇ ਆਪਣੇ ਸਿਰ ‘ਚ ਗੋਲੀ ਮਾਰ ਕੇ ਖੁਦਖੁਸ਼ੀ ਕਰ ਲਈ ਹੈ | ਦੱਸਿਆ ਜਾ ਰਿਹਾ ਹੈ ਕਿ ਬਾਡੀਗਾਰਡ ਪ੍ਰਕਾਸ਼ ਗੋਵਿੰਦਾ ਕਾਪੜੇ ਜੋ ਕਿ ਜਾਮਨੇਰ ਸ਼ਹਿਰ ਦੇ ਜਲਗਾਓਂ ਰੋਡ ‘ਤੇ ਗਣਪਤੀ ਨਗਰ ‘ਚ ਰਹਿੰਦਾ ਹੈ , ਜਿਸ ਨੇ ਅੱਧੀ ਰਾਤ ਨੂੰ ਆਪਣੇ ਘਰ ‘ਚ ਸਿਰ ‘ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਅੱਠ ਦਿਨਾਂ ਲਈ ਆਇਆ ਸੀ ਘਰ

ਮਿਲੀ ਜਾਣਕਾਰੀ ਅਨੁਸਾਰ 37 ਸਾਲਾ ਪ੍ਰਕਾਸ਼ ਕਾਪੜੇ ਨੂੰ ਐਸਆਰਪੀਐਫ ਵਿੱਚ ਭਰਤੀ ਕੀਤਾ ਗਿਆ ਸੀ। ਜਿਸਦੇ ਚੱਲਦਿਆਂ ਉਹ ਮੁੰਬਈ ਵਿੱਚ ਸਚਿਨ ਤੇਂਦੁਲਕਰ ਦੇ ਬਾਡੀਗਾਰਡ ਵਜੋਂ ਡਿਊਟੀ ‘ਤੇ ਸਨ। ਕਾਪੜੇ ਅੱਠ ਦਿਨਾਂ ਲਈ ਮੁੰਬਈ ਤੋਂ ਗਣਪਤੀ ਨਗਰ, ਜਾਮਨੇਰ ਸਥਿਤ ਆਪਣੇ ਘਰ ਆਇਆ ਸੀ। ਜਿਸ ਤੋਂ ਬਾਅਦ ਮੰਗਲਵਾਰ ਰਾਤ ਕਰੀਬ 1 ਵਜੇ ਪ੍ਰਕਾਸ਼ ਕਾਪੜੇ ਨੇ ਆਪਣੇ ਘਰ ‘ਚ ਸਿਰ ‘ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ |

ਇਹ ਵੀ ਪੜ੍ਹੋ :ਰਾਖੀ ਸਾਵੰਤ ਨੂੰ ਹੋਇਆ ਕੈਂਸਰ ! ਐਕਸ ਪਤੀ ਨੇ ਕੀਤਾ ਖੁਲਾਸਾ

ਖੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਲੱਗ ਪਾਇਆ ਪਤਾ

ਉਸ ਸਮੇਂ ਘਰ ਦੇ ਸਾਰੇ ਲੋਕ ਸੌਂ ਰਹੇ ਸਨ। ਗੋਲੀਆਂ ਦੀ ਆਵਾਜ਼ ਸੁਣ ਕੇ ਸਾਰੇ ਤੁਰੰਤ ਉਸ ਦੇ ਕਮਰੇ ਵੱਲ ਭੱਜੇ ਤਾਂ ਪ੍ਰਕਾਸ਼ ਖੂਨ ਨਾਲ ਲੱਥਪੱਥ ਪਿਆ ਸੀ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸਦੇ ਚੱਲਦਿਆਂ ਜਾਮਨੇਰ ਥਾਣੇ ਦੀ ਪੁਲਿਸ ਇੰਸਪੈਕਟਰ ਕਿਰਨ ਸ਼ਿੰਦੇ ਅਤੇ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ। ਪ੍ਰਕਾਸ਼ ਕਾਪੜੇ ਦੀ ਲਾਸ਼ ਨੂੰ ਪੁਲਿਸ ਵੱਲੋਂ ਪੋਸਟਮਾਰਟਮ ਲਈ ਜਾਮਨੇਰ ਸ਼ਹਿਰ ਦੇ ਉਪ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਹੁਣ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ | ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਕਾਰਨ ਸਪੱਸ਼ਟ ਹੋ ਸਕੇਗਾ। ਉਸ ਦੇ ਪਰਿਵਾਰ ਵਿਚ ਮਾਂ, ਪਿਤਾ, ਪਤਨੀ ਅਤੇ 2 ਬੱਚੇ ਹਨ।

 

 

ਅਮਰੀਕਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, ਘਰ ‘ਚ ਛਾਇਆ ਮਾਤਮ

0

ਅਮਰੀਕਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, ਘਰ ‘ਚ ਛਾਇਆ ਮਾਤਮ

ਪੰਜਾਬ ਤੋ ਆਏ ਸਾਲ ਬਹੁਤ ਸਾਰੇ ਨੌਜਵਾਨ ਸੁਪਨੇ ਲੈ ਕੇ ਵਿਦੇਸ਼ ਦੀ ਧਰਤੀ ‘ਤੇ ਜਾਂਦੇ ਹਨ ਪਰ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌ.ਤ ਦੀ ਖਬਰ ਆ ਜਾਂਦੀ ਹੈ।

ਦੱਸ ਦਈਏ ਕਿ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਅਜਿਹੀ ਹੀ ਇੱਕ ਦੁਖਦਾਈ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਇੱਥੇ ਇੱਕ 29 ਸਾਲਾਂ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਮਹੱਦੀਪੁਰ ਦੇ ਰਹਿਣ ਵਾਲੇ ਤੀਰਥ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ …

ਮ੍ਰਿਤਕ ਤੀਰਥ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਥ ਸਿੰਘ ਉਮਰ 29 ਸਾਲ ਜੋ ਕਿ ਲਗਭਗ 17 ਮਹੀਨੇ ਪਹਿਲਾਂ ਡੌਂਕੀ ਰਾਹੀਂ ਅਮਰੀਕਾ ਗਿਆ ਸੀ, ਉੱਥੇ ਉਸ ਦੀ ਮੌਤ ਹੋ ਗਈ। ਅਜੇ ਤੱਕ ਪਰਿਵਾਰ ਨੂੰ ਤੀਰਥ ਸਿੰਘ ਦੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਖਬਰ ਦੇ ਨਾਲ ਪਿੰਡ ਮਹੱਦੀਪੁਰ ਵਿੱਚ ਸੋਗ ਦੀ ਲਹਿਰ ਹੈ।

ਰਾਖੀ ਸਾਵੰਤ ਨੂੰ ਹੋਇਆ ਕੈਂਸਰ ! ਐਕਸ ਪਤੀ ਨੇ ਕੀਤਾ ਖੁਲਾਸਾ || Entertainment News || Latest News

0
Rakhi Sawant got cancer! X husband disclosed

ਰਾਖੀ ਸਾਵੰਤ ਨੂੰ ਹੋਇਆ ਕੈਂਸਰ ! ਐਕਸ ਪਤੀ ਨੇ ਕੀਤਾ ਖੁਲਾਸਾ || Entertainment News || Latest News

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ | ਜਿੱਥੇ ਕਿ ਰਾਖੀ ਸਾਵੰਤ ਨੂੰ ਕੱਲ੍ਹ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਰਅਸਲ , ਅਦਾਕਾਰਾ ਨੂੰ ਪੇਟ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਸੀ। ਜਿਸਦੇ ਚੱਲਦਿਆਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸੇ ਦੇ ਵਿਚਕਾਰ ਰਾਖੀ ਸਾਵੰਤ ਨੂੰ ਲੈ ਕੇ ਐਕਸ ਪਤੀ ਰਿਤੇਸ਼ ਰਾਜ ਨੇ ਇੱਕ ਅਹਿਮ ਖੁਲਾਸਾ ਕੀਤਾ ਹੈ। ਰਿਤੇਸ਼ ਰਾਜ ਨੇ ਦੱਸਿਆ ਕਿ ਰਾਖੀ ਸਾਵੰਤ ਨੂੰ ਕੈਂਸਰ ਹੋ ਸਕਦਾ ਹੈ।

ਰਾਖੀ ਸਾਵੰਤ ਦੀ ਬੱਚੇਦਾਨੀ ‘ਚ ਪਾਇਆ ਗਿਆ ਟਿਊਮਰ

ਡਾਕਟਰਾਂ ਵੱਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ । ਫਿਲਹਾਲ ਟੈਸਟ ਕੀਤੇ ਗਏ ਹਨ , ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਰਿਤੇਸ਼ ਨੇ ਦੱਸਿਆ ਕਿ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਡਾਕਟਰਾਂ ਨੂੰ ਪਤਾ ਲੱਗਾ ਕਿ ਰਾਖੀ ਸਾਵੰਤ ਦੇ ਬੱਚੇਦਾਨੀ ‘ਚ ਟਿਊਮਰ ਪਾਇਆ ਗਿਆ ਹੈ। ਡਾਕਟਰ ਇਸ ਦੀ ਜਾਂਚ ਕਰ ਰਹੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਰਾਖੀ ਸਾਵੰਤ ਕੈਂਸਰ ਤੋਂ ਪੀੜਤ ਹੋ ਸਕਦੀ ਹੈ। ਹਾਲਾਂਕਿ ਡਾਕਟਰ ਅਜੇ ਵੀ ਇਸਦੀ ਜਾਂਚ ਕਰ ਰਹੇ ਹਨ। ਡਾਕਟਰਾਂ ਵੱਲੋਂ ਅਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : 30 ਸਾਲ ਪਹਿਲਾਂ ਮਰ ਚੁੱਕੀ ਧੀ ਲਈ ਪਰਿਵਾਰ ਲੱਭ ਰਿਹਾ ਲਾੜਾ , ਜਾਣੋ ਹੁਣ ਕਿਉਂ ਕਰਵਾਇਆ ਵਿਆਹ

ਹਸਪਤਾਲ ਦੇ ਬੈੱਡ ਤੋਂ ਉਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਬੇਹੋਸ਼ ਬਿਸਤਰ ‘ਤੇ ਲੇਟੀ ਹੋਈ ਹੈ। ਇਸ ਨਾਲ  ਰਾਖੀ ਸਾਵੰਤ ਦੇ ਫੈਨਸ ਨੂੰ ਵੀ ਝਟਕਾ ਲੱਗਾ ਹੈ।  ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਨਸ਼ਾ ਤਸਕਰਾਂ ਨੇ ਲੈ ਲਈ ਬੇਕਸੂਰ ਨੌਜਵਾਨ ਦੀ ਜਾਨ || Punjab News || Crime News

0

ਨਸ਼ਾ ਤਸਕਰਾਂ ਨੇ ਲੈ ਲਈ ਬੇਕਸੂਰ ਨੌਜਵਾਨ ਦੀ ਜਾਨ

ਲੁਧਿਆਣਾ ‘ਚ ਨਸ਼ਾ ਤਸਕਰਾਂ ਦੀ ਲੜਾਈ ‘ਚ ਇੱਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਗਈ ਹੈ ਤੇ ਉਸਦਾ ਭਰਾ ਜ਼ਖਮੀ ਹੋ ਗਿਆ ਹੈ।ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਲੇਮ ਟਾਬਰੀ ਦੇ ਇਲਾਕੇ ਪੀਰੂਬੰਦਾ ’ਚ ਦੇਰ ਸ਼ਾਮ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਵਿਚਕਾਰ ਚਿੱਟੇ ਦੀ ਲੜਾਈ ਕਾਰਨ ਇੱਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਉਸ ਦਾ ਵੱਡਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ।

ਉਥੇ ਨਸ਼ਾ ਤਸਕਰਾਂ ਤੋਂ ਚਿੱਟਾ ਲੈ ਕੇ ਭੱਜਿਆ ਨਸ਼ੇੜੀ ਬਚਾਅ ਕਰਦਿਆਂ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਲੇਮ ਟਾਬਰੀ ਤੇ ਥਾਣਾ ਦਰੇਸੀ ਦੀ ਪੁਲਿਸ ਤੇ CIA ਸਟਾਫ ਮੌਕੇ ’ਤੇ ਪਹੁੰਚੇ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਘਰ ’ਤੇ ਰੇਡ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕਰਵਾਈ ਕੀਤੀ ਸ਼ੁਰੂ

ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਦੋਵੇਂ ਭਰਾਵਾਂ ਦੇ ਗਲੇ, ਸਿਰ ਤੇ ਹੋਰ ਹਿੱਸਿਆਂ ’ਤੇ ਅੰਨ੍ਹੇਵਾਹ ਵਾਰ ਕੀਤੇ। ਭਾਵੇਂ ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵੇਂ ਭਰਾਵਾਂ ਨੂੰ ਸੀ. ਐੱਮ. ਸੀ. ਪਹੁੰਚਾਇਆ, ਜਿਥੇ ਡਾਕਟਰਾਂ ਨੇ ਇਕ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਮ ਸਿੱਧੂ ਸ਼ੰਮੀ (25) ਤੇ ਜ਼ਖ਼ਮੀ ਦੀ ਪਛਾਣ ਸਾਜਨ (30) ਵਜੋਂ ਕੀਤੀ ਗਈ ਹੈ। ਵਾਰਦਾਤ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

 

ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਓ-ਪੁੱਤ ਪੀਰੂਬੰਦਾ ਇਲਾਕੇ ’ਚ ਰਹਿੰਦੇ ਹਨ। ਜਸ਼ਨ ਲਗਭਗ 15 ਦਿਨ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ’ਚ ਜੇਲ੍ਹ ’ਚੋਂ ਜ਼ਮਾਨਤ ’ਤੇ ਛੁੱਟ ਕੇ ਆਇਆ ਸੀ। ਲੋਕਾਂ ਦਾ ਕਹਿਣਾ ਸੀ ਕਿ ਦੋਵੇਂ ਪਿਓ-ਪੁੱਤ ਇਲਾਕੇ ’ਚ ਨਸ਼ਾ ਸਪਲਾਈ ਕਰਦੇ ਹਨ।

ਇਲਾਕੇ ’ਚ ਰਹਿਣ ਵਾਲਾ ਅਜੇ ਪੂਡੀਵਨ ਨਾਂ ਦਾ ਨੌਜਵਾਨ ਖ਼ੁਦ ਵੀ ਨਸ਼ਾ ਕਰਦਾ ਹੈ ਤੇ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਹੈ। ਜੇਲ੍ਹ ਜਾਣ ਤੋਂ ਪਹਿਲਾਂ ਜਸ਼ਨ ਨੇ ਅਜੇ ਤੋਂ ਨਸ਼ੇ ਦੇ ਪੈਸੇ ਲੈਣੇ ਸਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਚੱਲ ਰਹੀ ਸੀ। ਬੁੱਧਵਾਰ ਨੂੰ ਵੀ ਅਜੇ ਨੇ ਉਸ ਤੋਂ ਨਸ਼ਾ ਲਿਆ ਤੇ ਬਿਨਾਂ ਪੈਸੇ ਦਿੱਤੇ ਹੀ ਭੱਜ ਨਿਕਲਿਆ, ਜਿਸ ’ਤੇ ਜਸ਼ਨ ਤੇ ਉਸ ਦਾ ਪਿਤਾ ਪਿੱਛਾ ਕਰਦਿਆਂ ਵਾਰਦਾਤ ਵਾਲੀ ਥਾਂ ’ਤੇ ਪੁੱਜੇ।

ਲੋਕਾਂ ਨੇ ਦੱਸਿਆ ਕਿ ਅਜੇ ਪੂਡੀਵਨ ਕਾਤਲ ਪਿਓ-ਪੁੱਤ ਤੋਂ ਬਚਣ ਲਈ ਸੈਮ ਦੇ ਘਰ ਵੜ ਗਿਆ। ਉਸ ਦਾ ਪਿੱਛਾ ਕਰਦਿਆਂ ਮੌਕੇ ’ਤੇ ਪੁੱਜੇ ਪਿਓ-ਪੁੱਤ ਨੇ ਸੈਮ ਦੇ ਭਰਾ ਸਾਜਨ ਨੂੰ ਬਾਹਰ ਨਿਕਲਣ ਲਈ ਕਿਹਾ। ਸਾਜਨ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਝਗੜਾ ਕਰਨ ਤੋਂ ਰੋਕਿਆ ਤੇ ਬਾਅਦ ’ਚ ਉਸ ਨਾਲ ਨਜਿੱਠਣ ਲਈ ਕਿਹਾ ਤਾਂ ਕਿ ਮੁਹੱਲੇ ’ਚ ਕੋਈ ਸ਼ਾਂਤੀ ਭੰਗ ਨਾ ਹੋਵੇ ਪਰ ਪਿਓ-ਪੁੱਤ ਨੇ ਸਾਜਨ ਨਾਲ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਜਨ ਨੇ ਵਿਰੋਧ ਕੀਤਾ ਤਾਂ ਜਸ਼ਨ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਰੌਲਾ ਸੁਣ ਕੇ ਸ਼ੰਮੀ ਵੀ ਮੌਕੇ ’ਤੇ ਆ ਗਿਆ।

ਗੁੱਸੇ ’ਚ ਆਏ ਜਸ਼ਨ ਨੇ ਤੇਜ਼ਧਾਰ ਬਲੇਡ ਨਾਲ ਸਾਜਨ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਹਰਦੀਪ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ। ਕੋਲ ਹੀ ਖੜ੍ਹੇ ਸ਼ੰਮੀ ਨੇ ਆਪਣੇ ਭਰਾ ਦਾ ਬਚਾਅ ਕਰਨਾ ਚਾਹਿਆ ਤਾਂ ਜ਼ਸਨ ਨੇ ਸਾਜਨ ਨੂੰ ਛੱਡ ਕੇ ਸ਼ੰਮੀ ’ਤੇ ਅੰਨ੍ਹੇਵਾਹ ਵਾਰ ਕੀਤੇ। ਗੰਭੀਰ ਜ਼ਖ਼ਮੀ ਹੋਣ ਕਾਰਨ ਦੋਵੇ ਭਰਾ ਲਹੂ-ਲੁਹਾਨ ਹੋ ਕੇ ਬੇਹੋਸ਼ ਹੋ ਕੇ ਡਿੱਗ ਗਏ ਤੇ ਸ਼ੰਮੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਵਾਰਦਾਤ ਦੌਰਾਨ ਦੋਵੇਂ ਭਰਾਵਾਂ ਨੂੰ ਜਖਮੀ ਕਰਨ ਤੋਂ ਬਾਅਦ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਖ਼ੁਦ ਨੂੰ ਘਿਰੇ ਦੇਖ ਪਿਓ-ਪੁੱਤ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਕੋਈ ਉਨ੍ਹਾਂ ਨੂੰ ਫੜ ਨਾ ਸਕੇ। ਜਿਵੇਂ ਹੀ ਲੋਕ ਡਰ ਕੇ ਪਿੱਛੇ ਹੋਏ ਤਾਂ ਪਿਓ-ਪੁੱਤ ਮੋਟਰਸਾਈਕਲ ’ਤੇ ਫਰਾਰ ਹੋ ਗਏ। ਭੱਜਦਿਆਂ ਦੋਵੇਂ ਲੋਕਾਂ ਨੂੰ ਧਮਕੀਆਂ ਦਿੰਦੇ ਰਹੇ। ਜਿਵੇਂ ਹੀ ਸ਼ੰਮੀ ਦੀ ਮਾਂ ਨੂੰ ਵਾਰਦਾਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਵਿਗੜ ਗਈ। ਉਸ ਦੇ ਪਿਤਾ ਪ੍ਰੇਮ ਲਾਲ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਸ਼ੰਮੀ ਡੈਂਟਿਗ-ਪੇਂਟਿੰਗ ਦਾ ਕੰਮ ਕਰਦਾ ਸੀ ਤੇ ਉਸ ਨੇ ਅਗਲੇ ਹਫ਼ਤੇ ਬਹਿਰੀਨ ਜਾਣਾ ਸੀ, ਜਿਸ ਦੀ ਉਹ ਤਿਆਰੀ ਕਰ ਰਿਹਾ ਸੀ, ਜਦਕਿ ਸ਼ੰਮੀ ਦਾ ਭਰਾ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਤੇ ਉਸ ਦੇ ਇਕ ਪੁੱਤਰ ਤੇ ਇਕ ਧੀ ਹੈ। ਸ਼ੰਮੀ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਘਰ ਚਲਾਉਂਦਾ ਸੀ। ਮਾਂ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਦੋਵੇਂ ਪੁੱਤਰ ਨਸ਼ੇ ਤੋਂ ਦੂਰ ਸਨ ਤੇ ਮਿਹਨਤ ਨਾਲ ਆਪਣੀ ਜ਼ਿੰਦਗੀ ਚਲਾਉਂਦੇ ਸਨ।

ਕ੍ਰਿਸ਼ਚੀਅਨ ਭਾਈਚਾਰੇ ਦੇ ਪੰਜਾਬ ਪ੍ਰਧਾਨ ਅਲਬਰਟ ਦੁੂਆ ਨੇ ਦੱਸਿਆ ਕਿ ਇਸ ਵਾਰਦਾਤ ਕਾਰਨ ਪੂਰੇ ਇਲਾਕੇ ’ਚ ਰੋਸ ਫੈਲ ਗਿਆ। ਲੋਕਾਂ ’ਚ ਰੋਸ ਹੈ ਕਿ ਆਏ ਦਿਨ ਸਮਾਜ ’ਤੇ ਹਮਲੇ ਹੋ ਰਹੇ ਹਨ। ਮਰਨ ਵਾਲੇ ਨੌਜਵਾਨ ਦਾ ਚਾਚਾ ਮਦਨ ਲਾਲ ਪਾਸਟਰ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇ।

30 ਸਾਲ ਪਹਿਲਾਂ ਮਰ ਚੁੱਕੀ ਧੀ ਲਈ ਪਰਿਵਾਰ ਲੱਭ ਰਿਹਾ ਲਾੜਾ , ਜਾਣੋ ਹੁਣ ਕਿਉਂ ਕਰਵਾਇਆ ਵਿਆਹ || Latest News

0
The groom is looking for a family for his daughter who died 30 years ago, know why he got married now

30 ਸਾਲ ਪਹਿਲਾਂ ਮਰ ਚੁੱਕੀ ਧੀ ਲਈ ਪਰਿਵਾਰ ਲੱਭ ਰਿਹਾ ਲਾੜਾ , ਜਾਣੋ ਹੁਣ ਕਿਉਂ ਕਰਵਾਇਆ ਵਿਆਹ || Latest News

ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਰਿਵਾਰ ਵੱਲੋਂ 30 ਸਾਲ ਪਹਿਲਾ ਮਰ ਚੁੱਕੀ ਧੀ ਦੇ ਵਿਆਹ ਲਈ ਚੰਗੇ ਮੁੰਡੇ ਦੀ ਭਾਲ ਲਈ ਅਖਬਾਰ ਵਿਚ ਵਿਗਿਆਪਨ ਦਿੱਤਾ ਹੈ ਤੇ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ |

ਵੀਰਵਾਰ ਨੂੰ ਸ਼ੋਭਾ ਤੇ ਚੰਦਪਾ ਦਾ ਵਿਆਹ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਵਿਚ ਇਕ ਰਵਾਇਤੀ ਵਿਆਹ ਸਮਾਰੋਹ ਵਿਚ ਹੋਇਆ। ਇਸ ਵਿਆਹ ਨੂੰ ‘ਪ੍ਰੇਥਾ ਕਲਿਆਣਮ’ ਦੀ ਪ੍ਰਥਾ, ਜਿਸ ਨੂੰ ‘ਮ੍ਰਿਤਕਾਂ ਦਾ ਵਿਆਹ’ ਵੀ ਕਿਹਾ ਜਾ ਸਕਦਾ ਹੈ।

ਆਤਮਾਵਾਂ ਦਾ ਸਨਮਾਨ ਕਰਨ ਦਾ ਤਰੀਕਾ

ਦੱਸ ਦਈਏ ਕਿ ਪ੍ਰੇਥਾ ਕਲਿਆਣਮ ਇਕ ਪ੍ਰੰਪਰਾ ਹੈ ਜੋ ਕਿ ਅੱਜ ਵੀ ਤੁਲੁਨਾਡੂ-ਦੱਖਣੀ ਕੰਨੜ ਅਤੇ ਉਡੁਪੀ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਕਾਫੀ ਪ੍ਰਚਲਿਤ ਹੈ। ਕਰਨਾਟਕ ਤੋਂ ਇਲਾਵਾ ਕੇਰਲ ਦੇ ਕੁਝ ਹਿੱਸਿਆਂ ਵਿੱਚ ਵੀ ਇਸਨੂੰ ਅਪਣਾਇਆ ਜਾਂਦਾ ਹੈ। ਜਿੱਥੇ ਜਨਮ ਸਮੇਂ ਮਰਨ ਵਾਲਿਆਂ ਲਈ ਵਿਆਹ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਇੱਥੋਂ ਦਾ ਭਾਈਚਾਰਾ ਇਸ ਨੂੰ ਉਨ੍ਹਾਂ ਦੀਆਂ ਆਤਮਾਵਾਂ ਦਾ ਸਨਮਾਨ ਕਰਨ ਦਾ ਤਰੀਕਾ ਮੰਨਦਾ ਹੈ।

ਨਿਊਜ਼ ਪੇਪਰ ਵਿਚ ਦਿੱਤਾ ਗਿਆ ਵਿਗਿਆਪਨ

ਇਸੇ ਦੇ ਚੱਲਦਿਆਂ ਇਹ ਪਰਿਵਾਰ ਵੱਲੋਂ ਨਿਊਜ਼ ਪੇਪਰ ਵਿਚ ਇਕ ਵਿਗਿਆਪਨ ਦਿੱਤਾ ਗਿਆ ਸੀ ਜਿਸ ਵਿੱਚ ਪਰਿਵਾਰ ਵੱਲੋਂ ਇਹ ਲਿਖਵਾਇਆ ਗਿਆ ਸੀ ਕਿ ਕੁਲਾਲ ਜਾਤੀ ਤੇ ਬੰਗੇਰਾ ਗੋਤਰ ਦੀ ਲੜਕੀ ਲਈ ਲੜਕੇ ਦੀ ਲੋੜ ਹੈ ਜਿਸ ਦੀ ਲਗਭਗ 30 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਇਸ ਜਾਤੀ ਦਾ ਕੋਈ ਲੜਕਾ ਹੈ, ਜਿਸ ਦੀ 30 ਸਾਲ ਪਹਿਲਾਂ ਮੌਤ ਹੋ ਗਈ ਹੈ ਤੇ ਪਰਿਵਾਰ ਪ੍ਰੇਥਾ ਮਦੁਵੇ ਕਰਨ ਨੂੰ ਤਿਆਰ ਹੈ ਤਾਂ ਉਹ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ :ਅੱਜ ਪੰਜਾਬ ਆਉਣਗੇ ਕੇਜਰੀਵਾਲ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਕਰਨਗੇ ਚੋਣ ਪ੍ਰਚਾਰ

ਇਸ ਵਿਗਿਆਪਨ ਦੇ ਬਾਅਦ ਲੜਕੀ ਦੇ ਪਰਿਵਾਰ ਨਾਲ ਲਗਭਗ 50 ਲੋਕਾਂ ਨੇ ਸੰਪਰਕ ਕੀਤਾ ਜਿਸ ਦੇ ਬਾਅਦ ਸ਼ੋਭਾ ਤੇ ਚੰਦਪਾ ਦਾ ਵਿਆਹ ਕਰਵਾਇਆ ਗਿਆ ਹੈ । ਜਿਸ ਤੋਂ ਬਾਅਦ ਬਾਕੀ ਵਿਆਹਾਂ ਦੀ ਤਰ੍ਹਾਂ ਇਹ ਵਿਆਹ ਵੀ ਪੂਰੇ ਰੀਤੀ -ਰਿਵਾਜਾਂ ਨਾਲ ਸੰਪੂਰਨ ਕਰਵਾਇਆ ਗਿਆ |