Home Blog Page 1613

ਸਦਰ ਥਾਣੇ ‘ਚ ਲੱਗੀ ਭਿਆਨਕ ਅੱ.ਗ, 10 ਗੱਡੀਆਂ ਸ.ੜ ਕੇ ਸੁ.ਆਹ

0

ਸਦਰ ਥਾਣੇ ‘ਚ ਲੱਗੀ ਭਿਆਨਕ ਅੱ.ਗ, 10 ਗੱਡੀਆਂ ਸ.ੜ ਕੇ ਸੁ.ਆਹ

ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ਵਿੱਚ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਦਸੇ ਸਮੇਂ ਥਾਣੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਅਤੇ ਥਾਣੇ ਵਿੱਚ ਪਿਆ ਸਾਮਾਨ ਅਤੇ ਜ਼ਬਤ ਕੀਤੇ ਵਾਹਨ ਸੜ ਕੇ ਸੁਆਹ ਹੋ ਗਏ। ਦੱਸਿਆ ਜਾ ਰਿਹਾ ਹੈ ਭੋਆ ਹਲਕਾ ਵਿੱਚ ਕਿਸਾਨਾਂ ਵੱਲੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਗਈ ਸੀ ਜਿਸ ਕਾਰਨ ਅੱਗ ਨੇ ਸਦਰ ਥਾਣੇ ਦੀ ਗਰਾਊਂਡ ‘ਚ ਖੜ੍ਹੇ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਾਫੀ ਸਮਾਂ ਪਹਿਲਾਂ ਕਿਸੇ ਹੋਰ ਥਾਂ ਤਬਦੀਲ ਹੋ ਚੁੱਕਾ ਹੈ। ਥਾਣਾ ਸਦਰ ਦੀ ਪੁਰਾਣੀ ਇਮਾਰਤ ਵਿੱਚੋਂ ਪੁਲਿਸ ਵੱਲੋਂ ਪੁਰਾਣੇ ਵਾਹਨ ਰੱਖੇ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁੱਝ ਵਾਹਨ ਪੁਲਿਸ ਚੁੱਕ ਕੇ ਲੈ ਗਈ ਸੀ ਪਰ ਕਈ ਵਾਹਨ ਅਜੇ ਵੀ ਇਸ ਇਮਾਰਤ ਦੀ ਗਰਾਊਂਡ ਵਿੱਚ ਪਏ ਸਨ। ਕਿਸੇ ਕਿਸਾਨ ਵੱਲੋਂ ਆਪਣੇ ਖੇਤਾਂ ‘ਚ ਨਾੜ ਨੂੰ ਲਗਾਈ ਅੱਗ ਕਾਰਨ ਥਾਣਾ ਸਦਰ ਦੀ ਗਰਾਊਂਡ ‘ਚ ਖੜ੍ਹੀਆਂ 10 ਗੱਡੀਆਂ ਸੜ ਗਈਆਂ।

ਅੱਗ ਦਾ ਪਤਾ ਲੱਗਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ।

ਨਾੜ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨੇ ਦੱਸਿਆ ਕਿ ਇੱਕ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਸੀ ਅਤੇ ਅੱਗ ਥਾਣੇ ਦੀ ਇਮਾਰਤ ਤੱਕ ਪਹੁੰਚ ਗਈ। 10 ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਡੀ.ਐਸ.ਪੀ. ਨੇ ਕਿਹਾ ਕਿ ਨਾੜ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

21 ਮਈ ਦੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ: ਸੰਯੁਕਤ ਮੋਰਚਾ || Punjab News

0

21 ਮਈ ਦੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ: ਸੰਯੁਕਤ ਮੋਰਚਾ

ਅੱਜ ਸੰਯੁਕਤ ਕਿਸਾਨ ਮੋਰਚੇ ਦੀ ਲੋਕਲ ਪ੍ਰਬੰਧਕ ਕਮੇਟੀ ਦੀ ਜਗਰਾਓਂ ਦੀ ਦਾਣਾ ਮੰਡੀ ਵਿਖੇ ਵਿਸ਼ੇਸ਼ ਮੀਟਿੰਗ ਹੋਈ,ਜਿਸ ਵਿੱਚ 21 ਮਈ ਦੀ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ,ਮਹਾਂਪੰਚਾਇਤ ਦੀ ਲੋਕਲ ਪ੍ਰਬੰਧਕੀ ਕਮੇਟੀ ਦੇ ਆਗੂ ਮਹਿੰਦਰ ਸਿੰਘ ਕਮਾਲਪੁਰਾ,ਮਨਪ੍ਰੀਤ ਸਿੰਘ ਗੋਂਦਵਾਲ ਅਤੇ ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ 21 ਮਈ ਦੀ ਕਿਸਾਨ ਮਹਾਂਪੰਚਾਇਤ ਭਾਜਪਾ ਨੂੰ ਭਾਜੜਾਂ ਪਾ ਦੇਵੇਗੀ,ਆਗੂਆਂ ਨੇ ਦੱਸਿਆ ਕੇ ਇਸ ਮਹਾਂਪੰਚਾਇਤ ਦੀਆਂ ਤਿਆਰੀਆਂ ਲਈ ਵੱਖ-ਵੱਖ ਜਥੇਬੰਦੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਲੋੜ ਤੋਂ ਵੱਧ ਕੱਚਾ ਪਿਆਜ਼ ਖਾਣਾ ਵੀ ਸਿਹਤ ਲਈ ਹੋ ਸਕਦਾ…

ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕੇ 21 ਮਈ ਦੀ ਮਹਾਂਪੰਚਾਇਤ ਲਈ ਇੱਕ ਲੋਕਲ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਬੀਕੇਯੂ ਡਕੌਂਦਾ ਬੁਰਜਗਿੱਲ ਦੇ ਮਹਿੰਦਰ ਸਿੰਘ ਕਮਾਲਪੁਰ,ਲਖਬੀਰ ਸਿੰਘ ਸਮਰਾ,ਬੀਕੇਯੂ ਲੱਖੋਵਾਲ ਦੇ ਜੁਗਿੰਦਰ ਸਿੰਘ ਮਲਸੀਆਂ ਬਾਜਣ,ਹਰੀ ਸਿੰਘ ਕੋਟ ਮਾਨਾਂ,ਬੀਕੇਯੂ ਡਕੌਂਦਾ ਧਨੇਰ ਦੇ ਇੰਦਰਜੀਤ ਸਿੰਘ ਜਗਰਾਓਂ,ਜਗਤਾਰ ਸਿੰਘ ਦੇੜਕਾ,ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟ ਉਮਰਾ,ਗੁਰਮੇਲ ਸਿੰਘ ਰੂਮੀ,ਬੀਕੇਯੂ ਰਾਜੇਵਾਲ ਦੇ ਮਨਪ੍ਰੀਤ ਸਿੰਘ ਗੋਂਦਵਾਲ,ਰਣਬੀਰ ਸਿੰਘ ਬੋਪਾਰਾਏ,ਕਿਰਤੀ ਕਿਸਾਨ ਯੂਨੀਅਨ ਪੰਜਾਬ ਕਰਮਜੀਤ ਸਿੰਘ ਕਾਉਂਕੇ ਕਲਾਂ,ਬੂਟਾ ਸਿੰਘ ਚੀਮਨਾ,ਕੁਲ ਹਿੰਦ ਕਿਸਾਨ ਸਭਾ ਦੇ ਮਨਜੀਤ ਸਿੰਘ ਮਨਸੂਰਾਂ,ਜਸਮੇਲ ਸਿੰਘ ਮੋਹੀ,ਬੀਕੇਯੂ ਤੋਤੇਵਾਲ ਦੇ ਕੇਵਲ ਸਿੰਘ ਖਹਿਰਾ ਅਤੇ ਤਜਿੰਦਰ ਸਿੰਘ ਸਿੱਧਵਾਂਬੇਟ,ਕੁਲ ਹਿੰਦ ਕਿਸਾਨ ਸਭਾ ਹਨਨ ਮੁੱਲਾ ਦੇ ਕਰਨੈਲ ਸਿੰਘ ਭੂੰਦੜੀ,ਬੂਟਾ ਸਿੰਘ ਹਾਂਸ ਕਲਾਂ,ਬੀਕੇਯੂ ਕਾਦੀਆਂ ਦੇ ਗੁਰਜੀਤ ਸਿੰਘ ਬੁਰਜ ਹਰੀ ਸਿੰਘ ਅਤੇ ਸੁਖਵਿੰਦਰ ਸਿੰਘ ਗਿੱਲ ਬੱਸੀਆਂ ਦਾ ਨਾਮ ਸ਼ਾਮਲ ਕੀਤਾ ਗਿਆ ਹੈ।

ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਕਿਸਾਨ ਮਹਾਂ ਪੰਚਾਇਤ ਦੀ ਮਨਜੂਰੀ ਲੈਣ ਲਈ ਮਾਰਕਿਟ ਕਮੇਟੀ ਜਗਰਾਓਂ ਦੇ ਦਫਤਰ ਅਰਜੀ ਦੇ ਦਿੱਤੀ ਗਈ ਹੈ ਅਤੇ ਪ੍ਰਬੰਧਕ ਕਮੇਟੀ ਅਤੇ ਲੋਕਲ ਕਮੇਟੀ ਦੀ ਅਗਲੀ ਮੀਟਿੰਗ 19 ਮਈ ਨੂੰ ਸਵੇਰੇ 11 ਵਜੇ ਦਾਣਾ ਮੰਡੀ ਜਗਰਾਓਂ ਵਿਖੇ ਰੱਖੀ ਗਈ ਹੈ,ਆਗੂਆਂ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਵੀ ਕਿਹਾ ਕੇ ਮਹਾਂਪੰਚਾਇਤ ਲਈ ਸਾਰੀਆਂ ਜਥੇਬੰਦੀਆਂ ਆਪੋ-ਆਪਣੇ ਵਲੰਟੀਅਰਾਂ ਦੀ 10-10 ਬੰਦਿਆਂ ਦੀਆਂ ਲਿਸਟਾਂ ਤੇ ਮੋਬਾਇਲ ਨੰਬਰ ਲਿਖ ਕੇ ਪ੍ਰਬੰਧਕੀ ਕਮੇਟੀ ਕੋਲ 18 ਮਈ ਤੱਕ ਪਹੁੰਚਦੇ ਕਰ ਦੇਣ ਤਾਂ ਕੇ ਸਮੇਂ ਸਿਰ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾ ਸਕਣ,ਇਸ ਮੌਕੇ ਮਨਦੀਪ ਸਿੰਘ ਮੰਨਾ,ਨਿਰਮਲ ਸਿੰਘ ਬੱਡੂਵਾਲਾ,ਮਨਜੀਤ ਸਿੰਘ,ਮਨਦੀਪ ਸਿੰਘ ਰਿੰਕੂ,ਗੁਰਜੀਤ ਸਿੰਘ ਗਿੱਲ,ਅਮਰ ਸਿੰਘ ਤਲਵੰਡੀ ਹਾਜਰ ਸਨ ।

ਅਕਾਲੀ ਦਲ ਨੂੰ ਵੱਡਾ ਝਟਕਾ , ਇੱਕ ਹੋਰ ਆਗੂ ਭਾਜਪਾ ‘ਚ ਹੋਏ ਸ਼ਾਮਲ || Latest News || Today news

0
Big blow to Akali Dal, another leader joined BJP

ਅਕਾਲੀ ਦਲ ਨੂੰ ਵੱਡਾ ਝਟਕਾ , ਇੱਕ ਹੋਰ ਆਗੂ ਭਾਜਪਾ ‘ਚ ਹੋਏ ਸ਼ਾਮਲ || Latest News || Today news

ਜਿੱਥੇ ਇਕ ਪਾਸੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਇਸੇ ਦੇ ਵਿਚਕਾਰ ਪਾਰਟੀਆਂ ਵਿੱਚ ਹਲਚਲ ਬਰਕਰਾਰ ਹੈ | ਜਿਸਦੇ ਚੱਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ । ਚੰਡੀਗੜ੍ਹ ਵਿਚ ਹੋਈ ਇਸ ਸ਼ਮੂਲੀਅਤ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਸੀਨੀਅਰ ਆਗੂ ਪਰਮਿੰਦਰ ਸਿੰਘ, ਮਨਜਿੰਦਰ ਸਿੰਘ ਸਿਰਸਾ ਤੇ ਹੋਰ ਮੌਜੂਦ ਸਨ।

ਅਕਾਲੀ ਦਲ ਨਾਲ ਚੱਲ ਰਹੇ ਸਨ ਨਾਰਾਜ਼

ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਉਪਰੰਤ ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਸੱਚ ਸੁਣ ਕੇ ਕਾਰਵਾਈ ਕਰਨ ਦੀ ਬਜਾਏ ਮੈਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਕਿਹਾ ਜਾ ਰਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿਚ ਰਵੀ ਕਾਹਲੋਂ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਸਨ ਕਿਉਂਕਿ ਉਹ ਸੁੱਚਾ ਸਿੰਘ ਲੰਗਾਹ ਮਾਮਲੇ ਵਿਚ ਕਾਰਵਾਈ ਦੀ ਮੰਗ ਕਰ ਰਹੇ ਸਨ।

ਦੱਸ ਦੇਈਏ ਕਿ ਰਵੀ ਕਾਹਲੋਂ ਸਾਬਕਾ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਸਵਰਗੀ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਹਨ, ਜੋ ਅਕਾਲੀ ਸਰਕਾਰ ਵਿਚ ਕਈ ਉੱਚ ਅਹੁਦਿਆਂ ’ਤੇ ਰਹੇ ਸਨ। 2022 ‘ਚ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਰਵੀਕਰਨ ਕਾਹਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ।

ਬਰਨਾਲਾ ਜ਼ਿਲ੍ਹੇ ‘ਚੋਂ 10ਵੀਂ ‘ਚ 98.6% ਪ੍ਰਤੀਸ਼ਤ ਨੰਬਰ ਲੈ ਕੇ ਵਿਦਿਆਰਥਣ ਨੇ ਕੀਤਾ ਟਾਪ || Punjab News

0

ਬਰਨਾਲਾ ਜ਼ਿਲ੍ਹੇ ‘ਚੋਂ 10ਵੀਂ ‘ਚ 98.6% ਪ੍ਰਤੀਸ਼ਤ ਨੰਬਰ ਲੈ ਕੇ ਵਿਦਿਆਰਥਣ ਨੇ ਕੀਤਾ ਟਾਪ

ਬਰਨਾਲਾ ਜ਼ਿਲ੍ਹੇ ਦੀ ਵਿਦਿਆਰਥਣ ਨੇ CBSE ਬੋਰਡ ਦੀ 10ਵੀਂ ਜਮਾਤ ‘ਚ 98.6% ਨੰਬਰ ਲੈ ਕੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10ਵੀਂ ਜਮਾਤ ਦਾ 0.48 ਫੀਸਦੀ ਵੱਧ ਰਿਹਾ ਹੈ। ਇਸ ਸਾਲ ਦਸਵੀਂ ਦਾ ਨਤੀਜਾ 93.12 ਫੀਸਦੀ ਰਿਹਾ। ਇਸ ਸਾਲ 10ਵੀਂ ਦੇ ਨਤੀਜੇ ਵਿੱਚ ਲੜਕੀਆਂ ਅੱਗੇ ਸਨ, ਲੜਕੇ 92.71% ਅਤੇ ਲੜਕੀਆਂ 94.75% ਪਾਸ ਹੋਏ ਹਨ। CBSE ਬੋਰਡ 10ਵੀਂ ਦੇ ਨਤੀਜੇ ਪਿਛਲੇ ਸਾਲ ਨਾਲੋਂ ਥੋੜ੍ਹਾ ਵਧੀਆ ਹਨ।

ਇਹ ਵੀ ਪੜ੍ਹੋ : ਲੋੜ ਤੋਂ ਵੱਧ ਕੱਚਾ ਪਿਆਜ਼ ਖਾਣਾ ਵੀ ਸਿਹਤ ਲਈ ਹੋ ਸਕਦਾ…

ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਇਸ਼ਿਕਾ ਨੇ 10ਵੀਂ ਜਮਾਤ ਵਿੱਚ 98.6% ਨੰਬਰ ਲੈ ਕੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਉਪਲਬਧੀ ਨਾਲ ਇਸ਼ਿਕਾ ਦੇ ਘਰ ‘ਚ ਖੁਸ਼ੀ ਦਾ ਮਾਹੌਲ ਹੈ ਅਤੇ ਆਸ-ਪਾਸ ਦੇ ਕਸਬਿਆਂ ਤੋਂ ਲੋਕ ਉਸ ਨੂੰ ਵਧਾਈ ਦੇਣ ਆ ਰਹੇ ਹਨ।

ਟਾਪਰ ਰਹੀ ਇਸ਼ਿਕਾ ਨੇ ਆਈਆਈਟੀ ਕਰਕੇ ਕੰਪਿਊਟਰ ਇੰਜੀਨੀਅਰ ਬਣਨ ਦੀ ਇੱਛਾ ਪ੍ਰਗਟ ਕਰਦਿਆਂ ਦੱਸਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਮਿਲਿਆ ਹੈ ਅਤੇ ਸਕੂਲ ਦੇ ਅਧਿਆਪਕਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ। ਇਸ਼ਿਕਾ ਨੇ ਕਿਹਾ ਜ਼ਿੰਦਗੀ ਦੇ ਹਰ ਮੀਲ ਪੱਥਰ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਜ਼ਰੂਰੀ ਹੈ ਅਤੇ ਉਸ ਨੇ ਸਖ਼ਤ ਮਿਹਨਤ ਕੀਤੀ ਜਿਸ ਸਦਕਾ ਉਹ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਟਾਪ ਕਰ ਸਕੀ ਅਤੇ ਭਵਿੱਖ ਵਿੱਚ ਵੀ ਉਹ ਦਿਨ-ਰਾਤ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗੀ।

ਹਮੇਸ਼ਾ ਪੜ੍ਹਾਈ ਨੂੰ ਦਿੱਤੀ ਅਹਿਮੀਅਤ

ਇਸ਼ਿਕਾ ਦੇ ਮਾਤਾ-ਪਿਤਾ ਅਤੇ ਸ਼ਹਿਰ ਵਾਸੀਆਂ ਨੇ ਵੀ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਸ਼ਕਾ ਸ਼ੁਰੂ ਤੋਂ ਹੀ ਆਪਣੀ ਪੜ੍ਹਾਈ ਵਿੱਚ ਬਹੁਤ ਮਿਹਨਤੀ ਰਹੀ ਹੈ। ਉਹ ਮੁਹੱਲੇ ਦੇ ਬੱਚਿਆਂ ਲਈ ਵੀ ਇੱਕ ਮਿਸਾਲ ਸੀ ਕਿਉਂਕਿ ਉਸ ਨੇ ਹਮੇਸ਼ਾ ਪੜ੍ਹਾਈ ਨੂੰ ਅਹਿਮੀਅਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਹਰ ਖੇਤਰ ਵਿੱਚ ਕਾਮਯਾਬੀ ਹਾਸਿਲ ਕਰ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀਆਂ ਧੀਆਂ ਜੋ ਵੀ ਪੜ੍ਹਨਾ ਚਾਹੁੰਦੀਆਂ ਹਨ, ਉਹ ਪੜ੍ਹ ਕੇ ਦੇਸ਼ ਦੀ ਸੇਵਾ ਕਰਨ।

ਸਵਾਰੀਆਂ ਨਾਲ ਭਰੀ ਬਲੈਰੋ ਗੱਡੀ ਨਾਲ ਵਾਪਰਿਆ ਵੱਡਾ ਹਾਦਸਾ , 20 ਲੋਕ ਹੋਏ ਜ਼ਖਮੀ || News of Punjab

0
A major accident occurred with a Balero vehicle full of passengers, 20 people were injured

ਸਵਾਰੀਆਂ ਨਾਲ ਭਰੀ ਬਲੈਰੋ ਗੱਡੀ ਨਾਲ ਵਾਪਰਿਆ ਵੱਡਾ ਹਾਦਸਾ , 20 ਲੋਕ ਹੋਏ ਜ਼ਖਮੀ || News of Punjab

ਆਏ ਦਿਨ ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਵਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਮਾਲੇਰਕੋਟਲਾ ਦੇ ਧੂਰੀ ਰੋਡ ਤੇ ਸਵੇਰੇ -ਸਵੇਰੇ ਭਿਆਨਕ ਹਾਦਸਾ ਵਾਪਰਿਆ ਹੈ | ਜਿੱਥੇ ਕਿ ਸਵਾਰੀਆਂ ਨਾਲ ਭਰੀ ਬਲੈਰੋ ਗੱਡੀ ਦੀ ਅਣਪਛਾਤੇ ਵਾਹਨ ਨਾਲ ਜ਼ੋਰਦਾਰ ਟੱਕਰ ਹੋ ਗਈ | ਜਿਸ ਕਾਰਨ ਗੱਡੀ ਵਿੱਚ ਸਵਾਰ 20 ਦੇ ਕਰੀਬ ਸਵਾਰੀਆਂ ਬੁਰੀ ਤਰ੍ਹਾਂ ਜਖ਼ਮੀ ਹੋ ਗਈਆਂ | ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਹਨ।

ਗੱਡੀ ਵਿੱਚ ਲਗਭਗ 20 ਸਵਾਰੀਆਂ ਸੀ ਮੌਜੂਦ

ਮਿਲੀ ਜਾਣਕਾਰੀ ਅਨੁਸਾਰ ਇੱਕ ਬਲੈਰੋ ਗੱਡੀ ਰਾਜਸਥਾਨ ਤੋਂ ਮਲੇਰਕੋਟਲਾ ਵਿਖੇ ਬਾਬਾ ਹੈਦਰ ਸ਼ੇਖ ਦਰਗਾਹ ਪੀਰਾਂ ਦੇ ਸੰਗਤ ਨੂੰ ਲੈ ਕੇ ਆ ਰਹੀ ਸੀ। ਉੱਥੇ ਹੀ ਦੂਜੇ ਪਾਸੇ ਜਲੰਧਰ ਤੋਂ ਗੱਡੀ ਆ ਰਹੀ ਸੀ । ਜਿਸ ਕਾਰਨ ਮਲੇਰਕੋਟਲਾ ਧੂਰੀ ਰੋਡ ਨੇੜੇ ਦੋਵਾਂ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ । ਸੰਗਤ ਵਾਲੀ ਗੱਡੀ ਵਿੱਚ ਲਗਭਗ 20 ਸਵਾਰੀਆਂ ਸਨ ਅਤੇ ਕੁਝ ਸਵਾਰੀਆਂ ਗੱਡੀ ਦੇ ਉੱਪਰ ਵੀ ਬੈਠੀਆਂ ਸਨ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਲੋਕ ਦੂਰ – ਦੂਰ ਤੱਕ ਖਿੰਡ ਗਏ ਅਤੇ ਦੂਸਰੀ ਗੱਡੀ ਦੀਆਂ ਕਮਾਣੀਆਂ ਅਤੇ ਟਾਇਰ ਨਿਕਲ ਕੇ ਦੂਰ ਡਿੱਗ ਗਏ ।

ਇਹ ਵੀ ਪੜ੍ਹੋ :ਨੀਰਜ ਚੋਪੜਾ ਨੇ ਫੈਡਰੇਸ਼ਨ ਕੱਪ ‘ਚ ਜਿੱਤਿਆ Gold Medal

ਜ਼ਖਮੀਆਂ ਨੂੰ ਤੁਰੰਤ ਲਿਜਾਇਆ ਗਿਆ ਹਸਪਤਾਲ

ਜਿਸ ਤੋਂ ਬਾਅਦ ਤੁਰੰਤ ਪਿੰਡ ਸੰਗਾਲੇ ਦੇ ਲੋਕ ਇਕੱਠੇ ਹੋ ਗਏ ,ਜਿਨ੍ਹਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ। ਤੁਰੰਤ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਇਲਾਜ ਲਈ ਭੇਜਿਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਵੱਲੋ 4 ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਚੌਂਕੀ ਹਿਮਤਾਨਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।

 

 

 

 

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਵਾਸਤੇ ਪੁਲਿਸ ਨੇ ਲਿਆ ਇਹ ਫੈਸਲਾ

0

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਵਾਸਤੇ ਪੁਲਿਸ ਨੇ ਲਿਆ ਇਹ ਫੈਸਲਾ

ਸਰਹੱਦੀ ਸੂਬੇ ਵਿੱਚ ਆਗਾਮੀ ਲੋਕ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਦੇ ਉਦੇਸ਼ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਬਰਕਾਰ ਰੱਖਣ ਵਾਸਤੇ 80 ਫੀਸਦੀ ਪੁਲਿਸ ਬਲ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਕੇਂਦਰੀ ਬਲਾਂ ਦੀਆਂ ਘੱਟੋ-ਘੱਟ 225 ਹੋਰ ਕੰਪਨੀਆਂ ਜਲਦੀ ਹੀ ਸੂਬੇ ਵਿੱਚ ਪਹੁੰਚ ਜਾਣਗੀਆਂ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਅੱਜ ਇੱਥੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦਿੱਤੀ।

ਸਪੈਸ਼ਲ ਡੀਜੀਪੀ ਜੋ ਕਿ ਬੁੱਧਵਾਰ ਨੂੰ ਅੰਮ੍ਰਿਤਸਰ ਅਤੇ ਜਲੰਧਰ ਦੇ ਦੌਰੇ ‘ਤੇ ਸਨ, ਨੇ ਆਮ ਸੰਸਦੀ ਚੋਣਾਂ-2024 ਦੀਆਂ ਤਿਆਰੀਆਂ ਅਤੇ ਇਸ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੋਵੇਂ ਬਾਰਡਰ ਰੇਂਜਾਂ ਦੇ ਆਈਜੀਪੀ/ਡੀਆਈਜੀ, ਸੀਪੀਜ਼ ਅਤੇ ਐਸਐਸਪੀਜ਼ ਨਾਲ ਰੇਂਜ ਪੱਧਰੀ ਮੀਟਿੰਗਾਂ ਕੀਤੀਆਂ।

ਇਹ ਵੀ ਪੜ੍ਹੋ : ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ 

ਅੰਮ੍ਰਿਤਸਰ ਦੀ ਮੀਟਿੰਗ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਰਾਕੇਸ਼ ਕੁਮਾਰ ਕੌਸ਼ਲ ਅਤੇ ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਹਾਜ਼ਰ ਸਨ, ਜਦੋਂ ਕਿ ਜਲੰਧਰ ਰੇਂਜ ਦੀ ਮੀਟਿੰਗ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਐਸ ਬੂਪਤੀ ਅਤੇ ਸੀਪੀ ਜਲੰਧਰ ਸਵਪਨ ਸ਼ਰਮਾ ਹਾਜ਼ਰ ਸਨ।

ਸੂਬੇ ਵਿੱਚ ਸਕਾਰਾਤਮਕ ਮਾਹੌਲ ਸਿਰਜਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ ਕਰਨ ਅਤੇ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਾ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸੂਬੇ ਵਿੱਚ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਰੋਕਣ ਲਈ ਸੂਬੇ ਵਿੱਚ ਆਉਣ-ਜਾਣ ਵਾਲੇ ਵਾਹਨਾਂ ਖਾਸ ਕਰਕੇ ਵਪਾਰਕ ਵਾਹਨਾਂ ਦੀ ਚੈਕਿੰਗ ਤੇਜ਼ ਕਰਨ ਦੇ ਹੁਕਮ ਦਿੱਤੇ।

ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਅਪਰਾਧਾਂ, ਨਸ਼ਾ ਤਸਕਰੀ ਅਤੇ ਲੁੱਟ-ਖੋਹ ਵਿੱਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਨਾਲ-ਨਾਲ ਚੋਣਾਂ ਨਾਲ ਸਬੰਧਤ ਅਪਰਾਧਾਂ ਦੇ ਮਾਮਲਿਆਂ ਦੀ ਜਾਂਚ ਅਤੇ ਮੁਕੱਦਮੇ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ।

ਲੋੜ ਤੋਂ ਵੱਧ ਕੱਚਾ ਪਿਆਜ਼ ਖਾਣਾ ਵੀ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ

0

ਲੋੜ ਤੋਂ ਵੱਧ ਕੱਚਾ ਪਿਆਜ਼ ਖਾਣਾ ਵੀ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ

ਵਧਦੀ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਆਪਣੀ ਡਾਇਟ ‘ਚ ਕਈ ਚੀਜ਼ਾਂ ਸ਼ਾਮਿਲ ਕਰਦੇ ਹਨ। ਜਿਵੇਂ ਕਿ ਹੁਣ ਗਰਮੀ ਦਾ ਮੌਸਮ ਹੈ ਤੇ ਗਰਮੀਆਂ ਸ਼ੁਰੂ ਹੁੰਦੇ ਹੀ ਲੋਕ ਆਪਣੀ ਡਾਇਟ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਪਸੰਦ ਕਰਦੇ ਹਨ ਜੋ ਲੂ, ਗਰਮੀ ਤੇ ਧੁੱਪ ਤੋਂ ਬਚਾ ਕੇ ਹਾਈਡ੍ਰੇਟ ਬਣਾਏ ਰੱਖਣ ਵਿਚ ਮਦਦ ਕਰਦੀ ਹੈ। ਅਜਿਹੀਆਂ ਹੀ ਚੀਜ਼ਾਂ ਵਿਚ ਪਿਆਜ ਦਾ ਨਾਂ ਵੀ ਸ਼ਾਮਲ ਹੈ। ਪਿਆਜ ਨਾ ਸਿਰਫ ਸਲਾਦ ਦੀ ਪਲੇਟ ਸਜਾਉਣ ਦੇ ਕੰਮ ਆਉਂਦਾ ਹੈ।

ਇਹ ਵੀ ਪੜ੍ਹੋ : ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ 

ਕਈ ਮਾਹਿਰ ਤਾਂ ਗਰਮੀ ਦੇ ਸਾਈਡ ਇਫੈਕਟਸ ਤੋਂ ਬਚਣ ਲਈ ਲੋਕਾਂ ਨੂੰ ਕੱਚਾ ਪਿਆਜ਼ ਖਾਣ ਦੀ ਸਲਾਹ ਵੀ ਦਿੰਦੇ ਹਨ। ਕੱਚਾ ਪਿਆਜ਼ ਖਾਣ ਨਾਲ ਲੂ ਤੇ ਸਰੀਰ ਨੂੰ ਗਰਮੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਸਿਹਤ ਲਈ ਇੰਨਾ ਫਾਇਦੇਮੰਦ ਹੋਣ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਲੋੜ ਤੋਂ ਵੱਧ ਜ਼ਿਆਦਾ ਕੱਚਾ ਪਿਆਜ਼ ਖਾਣ ਨਾਲ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋਣ ਲੱਗਦਾ ਹੈ।

ਐਸੀਡਿਟੀ
ਗਰਮੀਆਂ ਵਿਚ ਸੀਮਤ ਮਾਤਰਾ ਵਿਚ ਕੱਚਾ ਪਿਆਜ਼ ਖਾਣ ਨਾਲ ਪੇਟ ਦੀ ਗਰਮੀ ਸ਼ਾਂਤ ਹੁੰਦੀ ਹੈ ਪਰ ਇਸੇ ਮੌਸਮ ਵਿਚ ਜੇਕਰ ਤੁਸੀਂ ਪਿਆਜ਼ ਦਾ ਸੇਵਨ ਜ਼ਿਆਦਾ ਮਾਤਰਾ ਵਿਚ ਕਰਨ ਲੱਗਦੇ ਹਨ ਤਾਂ ਇਹ ਤੁਹਾਡੇ ਲਈ ਐਸੀਡਿਟੀ ਦਾ ਕਾਰਨ ਬਣ ਸਕਦੇ ਹਨ। ਦਰਅਸਲ ਕੱਚੇ ਪਿਆਜ਼ ਵਿਚ ਗੁਲੂਕੋਜ਼ ਦੀ ਮਾਤਰਾ ਵੱਧ ਹੁੰਦੀ ਹੈ। ਜੇਕਰ ਤੁਸੀਂ ਲੋੜ ਤੋਂ ਵੱਧ ਗੁਲੂਕੋਜ਼ ਲੈਂਦੇ ਹੋ ਤਾਂ ਸਰੀਰ ਵਿਚ ਸ਼ੂਗਰ ਦਾ ਲੈਵਲ ਵੱਧ ਸਕਦਾ ਹੈ। ਅਜਿਹੇ ਵਿਚ ਖਾਣੇ ਦੇ ਨਾਲ ਕੱਚੇ ਪਿਆਜ਼ ਨੂੰ ਪਚਾਉਣ ਵਿਚ ਦਿੱਕਤ ਆ ਸਕਦੀ ਹੈ ਤੇ ਵਿਅਕਤੀ ਨੂੰ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।

ਡਾਇਬਟੀਜ਼
ਜੇਕਰ ਤੁਹਾਡਾ ਬਲੱਡ ਸ਼ੂਗਰ ਲੋਅ ਰਹਿੰਦਾ ਹੈ ਤਾਂ ਇਕ ਨਿਸ਼ਚਿਤ ਮਾਤਰਾ ਤੋਂ ਵੱਧ ਪਿਆਜ਼ ਦਾ ਸੇਵਨ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਹੋਰ ਜ਼ਿਆਦਾ ਘੱਟ ਸਕਦਾ ਹੈ। ਸ਼ੂਗਰ ਰੋਗੀ ਪਿਆਜ਼ ਦਾ ਸੇਵਨ ਕਰਦੇ ਹਨ ਤਾਂ ਆਪਣਾ ਬਲੱਡ ਸ਼ੂਗਰ ਚੈੱਕ ਕਰਦੇ ਰਹੋ।

ਕਬਜ਼ ਤੇ ਪੇਟ ਦਰਦ
ਜ਼ਿਆਦਾ ਮਾਤਰਾ ਵਿਚ ਕੱਚਾ ਪਿਆਜ਼ ਖਾਣ ਨਾਲ ਕਬਜ਼ ਤੇ ਪੇਟ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਪਿਆਜ਼ ਵਿਚ ਮੌਜੂਦ ਫਾਈਬਰ ਦੀ ਜ਼ਿਆਦਾ ਮਾਤਰਾ ਪੇਟ ਦਰਦ ਤੇ ਕਬਜ਼ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ।

ਨੀਰਜ ਚੋਪੜਾ ਨੇ ਫੈਡਰੇਸ਼ਨ ਕੱਪ ‘ਚ ਜਿੱਤਿਆ Gold Medal || Latest News || Today News

0
Neeraj Chopra won Gold Medal in Federation Cup

ਨੀਰਜ ਚੋਪੜਾ ਨੇ ਫੈਡਰੇਸ਼ਨ ਕੱਪ ‘ਚ ਜਿੱਤਿਆ Gold Medal || Latest News || Today News

ਨੀਰਜ ਚੋਪੜਾ ਨੇ ਇੱਕ ਵਾਰ ਫੇਰ ਤੋਂ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ ਹੈ | ਐਥਲੈਟਿਕਸ ਫੈਡਰੇਸ਼ਨ ਕੱਪ 2024 ਵਿੱਚ ਨੀਰਜ ਨੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ । ਭੁਵਨੇਸ਼ਵਰ ਵਿੱਚ ਚੱਲ ਰਹੇ ਫੈਡਰੇਸ਼ਨ ਕੱਪ ਵਿੱਚ 82.27 ਮੀਟਰ ਥ੍ਰੋਅ ਕਰਦੇ ਹੋਏ ਇਹ ਸਫਲਤਾ ਹਾਸਿਲ ਕੀਤੀ ਹੈ । ਨੀਰਜ ਨੇ ਡੀਪੀ ਮਨੁ ਨੂੰ ਪਛਾੜਦੇ ਹੋਏ ਸੋਨ ਤਗਮੇ ‘ਤੇ ਕਬਜ਼ਾ ਕੀਤਾ।

ਨੀਰਜ ਚੋਪੜਾ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਧਿਆਨਯੋਗ ਹੈ ਕਿ ਤਿੰਨ ਸਾਲ ਬਾਅਦ ਘਰ ਵਿੱਚ ਖੇਡਦੇ ਹੋਏ ਸਟਾਰ ਐਥਲੀਟ ਨੇ 82.27 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਗੋਲਡ ‘ਤੇ ਕਬਜ਼ਾ ਕੀਤਾ। ਨੀਰਜ ਚੋਪੜਾ ਨੇ 27ਵੇਂ ਨੈਸ਼ਨਲ ਫੈਡਰੇਸ਼ਨ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਹੋਰ ਗੋਲਡ ਮੈਡਲ ਹਾਸਿਲ ਕੀਤਾ ਹੈ । ਪੈਰਿਸ ਓਲੰਪਿਕ 2024 ਤੋਂ ਪਹਿਲਾਂ ਇਹ ਨੀਰਜ ਤੇ ਦੇਸ਼ ਦੇ ਲਈ ਖੁਸ਼ੀ ਦੀ ਖਬਰ ਹੈ।

ਇਹ ਵੀ ਪੜ੍ਹੋ :ਵਿਦਾਈ ਸਮੇਂ ਲਾੜੇ ਨੇ ਕੀਤੀ ਮਾੜੀ ਹਰਕਤ, ਤੁਰੰਤ ਹੋਇਆ ਤਲਾਕ

ਮਨੁ ਡੀਪੀ ਨੀਰਜ ਨੂੰ ਟੱਕਰ ਦਿੰਦੇ ਹੋਏ ਆਏ ਨਜ਼ਰ

ਇਸ ਦੌਰਾਨ 24 ਸਾਲ ਦੇ ਮਨੁ ਡੀਪੀ ਨੇ ਬੇਹੱਦ ਪ੍ਰਭਾਵਿਤ ਕੀਤਾ ਤੇ ਨੀਰਜ ਨੂੰ ਟੱਕਰ ਦਿੰਦੇ ਹੋਏ ਨਜ਼ਰ ਆਏ । ਉੱਥੇ ਹੀ ਕਿਸ਼ੋਰ ਜੀਨਾ ਜਿਨ੍ਹਾਂ ਨੇ ਡਾਇਮੰਡ ਲੀਗ ਦੇ ਬਾਅਦ ਏਸ਼ੀਅਨ ਗੇਮਜ਼ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਸੀ। ਛੇ ਵਾਰ ਦੀਆਂ ਕੋਸ਼ਿਸ਼ਾਂ ਵਿੱਚ ਵੀ ਉਹ 80 ਮੀਟਰ ਤੋਂ ਅੱਗੇ ਥ੍ਰੋਅ ਸੁੱਟਣ ਵਿੱਚ ਕਾਮਯਾਬ ਨਹੀਂ ਹੋ ਸਕੇ । ਪਹਿਲੇ ਰਾਊਂਡ ਦੇ ਬਾਅਦ ਦੀਪੀ ਮਨੁ 82.06 ਮੀਟਰ ਦਾ ਥ੍ਰੋਅ ਸੁੱਟ ਕੇ ਨੀਰਜ ਚੋਪੜਾ ਤੋਂ ਅੱਗੇ ਨਿਕਲ ਗਏ ਸਨ। ਜਿਸ ਤੋਂ ਬਾਅਦ ਤੀਜੇ ਰਾਊਂਡ ਵਿੱਚ ਡੀਪੀ ਮਨੁ ਨੇ 81.43 ਮੀਟਰ ਦਾ ਥ੍ਰੋਅ ਸੁੱਟਿਆ ਸੀ, ਜਦਕਿ ਨੀਰਜ ਚੋਪੜਾ 81.29 ਤੱਕ ਪਹੁੰਚ ਗਏ। ਇਸ ਤੋਂ ਬਾਅਦ ਚੌਥੇ ਰਾਊਂਡ ਵਿੱਚ ਨੀਰਜ ਚੋਪੜਾ ਨੇ 82.27 ਮੀਟਰ ਦਾ ਥ੍ਰੋਅ ਸੁੱਟਿਆ ਤੇ ਅੱਗੇ ਨਿਕਲ ਗਏ। ਇਸ ਰਾਊਂਡ ਵਿੱਚ ਡੀਪੀ ਮਨੁ 81.47 ਮੀਟਰ ਦੀ ਦੂਰੀ ਹੀ ਹਾਸਿਲ ਕਰ ਸਕੇ।

 

 

IMD ਨੇ ਅਲਰਟ ਕੀਤਾ ਜਾਰੀ, ਇਸ ਵਾਰ ਸਮੇਂ ਤੋਂ ਪਹਿਲਾਂ ਪਹੁੰਚੇਗਾ ਮਾਨਸੂਨ || Latest News

0

IMD ਨੇ ਅਲਰਟ ਕੀਤਾ ਜਾਰੀ, ਇਸ ਵਾਰ ਸਮੇਂ ਤੋਂ ਪਹਿਲਾਂ ਪਹੁੰਚੇਗਾ ਮਾਨਸੂਨ

ਮਾਨਸੂਨ ਇਸ ਵਾਰ ਸਮੇਂ ਤੋਂ ਪਹਿਲਾਂ ਆ ਸਕਦਾ ਹੈ। ਦੱਖਣ-ਪੱਛਮੀ ਮਾਨਸੂਨ ਇਸ ਵਾਰ 31 ਮਈ ਨੂੰ ਕੇਰਲ ਪਹੁੰਚ ਸਕਦਾ ਹੈ। ਆਮ ਤੌਰ ‘ਤੇ ਸੂਬੇ ਵਿੱਚ ਮਾਨਸੂਨ ਪਹਿਲੀ ਜੂਨ ਨੂੰ ਆਉਂਦਾ ਹੈ। ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ (IMD) ਨੇ ਕਿਹਾ ਹੈ, “ਇਸ ਸਾਲ ਦੱਖਣ-ਪੱਛਮੀ ਮਾਨਸੂਨ 31 ਮਈ ਨੂੰ ਕੇਰਲ ਵਿੱਚ ਆ ਸਕਦਾ ਹੈ।”

ਭਾਰਤ ਦੇ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਸਾਲ, ਦੱਖਣ-ਪੱਛਮੀ ਮਾਨਸੂਨ ਚਾਰ ਦਿਨਾਂ ਦੀ ਮਾਡਲ ਗਲਤੀ ਨਾਲ 31 ਮਈ ਨੂੰ ਕੇਰਲ ਪਹੁੰਚਣ ਦੀ ਸੰਭਾਵਨਾ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਜਲਦੀ ਨਹੀਂ ਹੈ। ਇਹ ਆਮ ਤਾਰੀਖ ਦੇ ਨੇੜੇ ਹੈ ਕਿਉਂਕਿ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਦੀ ਆਮ ਤਾਰੀਖ 1 ਜੂਨ ਹੈ।

ਖੇਤੀਬਾੜੀ ਲਈ ਸਭ ਤੋਂ ਮਹੱਤਵਪੂਰਨ ਮਾਨਸੂਨ

ਪਿਛਲੇ ਮਹੀਨੇ ਆਈਐਮਡੀ ਨੇ ਜੂਨ ਤੋਂ ਸਤੰਬਰ ਤੱਕ ਚੱਲਣ ਵਾਲੇ ਦੱਖਣ-ਪੱਛਮੀ ਮਾਨਸੂਨ ਸੀਜ਼ਨ ਦੌਰਾਨ ਆਮ ਤੋਂ ਵੱਧ ਬਾਰਸ਼ ਦੀ ਭਵਿੱਖਬਾਣੀ ਕੀਤੀ ਸੀ। ਜੂਨ ਅਤੇ ਜੁਲਾਈ ਨੂੰ ਖੇਤੀਬਾੜੀ ਲਈ ਸਭ ਤੋਂ ਮਹੱਤਵਪੂਰਨ ਮਾਨਸੂਨ ਮਹੀਨੇ ਮੰਨਿਆ ਜਾਂਦਾ ਹੈ ਕਿਉਂਕਿ ਸਾਉਣੀ ਦੀਆਂ ਫਸਲਾਂ ਦੀ ਜ਼ਿਆਦਾਤਰ ਬਿਜਾਈ ਇਸ ਸਮੇਂ ਦੌਰਾਨ ਹੁੰਦੀ ਹੈ।

ਇਹ ਵੀ ਪੜ੍ਹੋ :ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ…

ਆਈਐਮਡੀ ਦੇ ਅੰਕੜਿਆਂ ਅਨੁਸਾਰ ਪਿਛਲੇ 150 ਸਾਲਾਂ ਵਿੱਚ ਮਾਨਸੂਨ ਦੇ ਕੇਰਲ ਪਹੁੰਚਣ ਦੀਆਂ ਤਰੀਕਾਂ ਕਾਫ਼ੀ ਵੱਖਰੀਆਂ ਹਨ। 1918 ਵਿੱਚ, ਮਾਨਸੂਨ 11 ਮਈ ਨੂੰ ਸਭ ਤੋਂ ਪਹਿਲਾਂ ਕੇਰਲ ਪਹੁੰਚਿਆ, ਜਦੋਂ ਕਿ 1972 ਵਿੱਚ, ਇਹ 18 ਜੂਨ ਨੂੰ ਸਭ ਤੋਂ ਦੇਰ ਨਾਲ ਕੇਰਲ ਪਹੁੰਚਿਆ। ਪਿਛਲੇ ਚਾਰ ਸਾਲਾਂ ਦੀ ਗੱਲ ਕਰੀਏ ਤਾਂ 2020 ਵਿੱਚ ਮਾਨਸੂਨ 1 ਜੂਨ, 2021 ਵਿੱਚ 3 ਜੂਨ, 2022 ਵਿੱਚ 29 ਮਈ ਅਤੇ 2023 ਵਿੱਚ 8 ਜੂਨ ਨੂੰ ਕੇਰਲ ਪਹੁੰਚਿਆ ਸੀ।

ਵਿਦਾਈ ਸਮੇਂ ਲਾੜੇ ਨੇ ਕੀਤੀ ਮਾੜੀ ਹਰਕਤ, ਤੁਰੰਤ ਹੋਇਆ ਤਲਾਕ || Latest News

0
At the time of farewell, the groom made a bad move, divorce took place immediately

ਵਿਦਾਈ ਸਮੇਂ ਲਾੜੇ ਨੇ ਕੀਤੀ ਮਾੜੀ ਹਰਕਤ, ਤੁਰੰਤ ਹੋਇਆ ਤਲਾਕ || Latest News

ਨੋਇਡਾ ਦੇ ਜਾਰਜਾ ਇਲਾਕੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਵਿਦਾਈ ਸਮੇਂ ਹੀ ਨਵ -ਵਿਆਹੇ ਜੋੜਿਆਂ ਦਾ ਤਲਾਕ ਹੋ ਗਿਆ | ਦਰਅਸਲ , ਦੋ ਸਕੇ ਭਰਾਵਾਂ ਦਾ ਦੋ ਸਕੀਆਂ ਭੈਣਾਂ ਨਾਲ ਨਿਕਾਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਵਿਦਾਈ ਦਾ ਸਮਾਰੋਹ ਹੋਣਾ ਸੀ। ਜਿਸ ਨੂੰ ਸਲਾਮੀ ਸਮਾਰੋਹ ਕਿਹਾ ਜਾਂਦਾ ਹੈ | ਜਿਸ ਵਿੱਚ ਲਾੜੇ ਦੇ ਦੋਸਤਾਂ ਨੂੰ ਉਸ ਵਿਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ ,ਜਿਸ ਤੋਂ ਨਾਰਾਜ਼ ਹੋ ਲਾੜਾ ਲਾੜੀ ‘ਤੇ ਅਸ਼ਲੀਲ ਟਿੱਪਣੀ ਕਰ ਦਿੰਦਾ ਹੈ।

ਇਹ ਵੀ ਪੜ੍ਹੋ :ਦੋਸਤਾਂ ਨਾਲ ਸ਼ਰਾਬ ਪੀਣ ਗਏ ਨੌਜਵਾਨ ਦੀ ਖੇਤਾਂ ‘ਚੋਂ ਮਿਲੀ ਲਾਸ਼

ਦੋ ਘਰ ਵਸਣ ਤੋਂ ਪਹਿਲਾਂ ਹੀ ਉਜੜੇ

ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਦੋਵੇਂ ਭਰਾਵਾਂ ਤੇ ਬਾਰਾਤੀਆਂ ਨੂੰ ਬੰਧਕ ਬਣਾ ਲਿਆ ਤੇ ਸਾਰੀ ਰਾਤ ਪੰਚਾਇਤ ਚੱਲਦੀ ਰਹੀ | ਆਖਿਰ ਵਿਚ ਪਾਰਟੀ ਦਾ ਖਰਚਾ ਦੇਣ ਮਗਰੋਂ ਦੋਵਾਂ ਦਾ ਤਲਾਕ ਹੋ ਗਿਆ ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ | ਜਿਸਦੇ ਚੱਲਦਿਆਂ ਲਾੜੇ ਦੀ ਮਾੜੀ ਟਿੱਪਣੀ ਕਰਕੇ ਦੋ ਘਰ ਵਸਣ ਤੋਂ ਪਹਿਲਾਂ ਹੀ ਉਜੜ ਗਏ |