Home Blog Page 1615

ਨਸ਼ਾ ਤਸਕਰਾਂ ਨੇ ਲੈ ਲਈ ਬੇਕਸੂਰ ਨੌਜਵਾਨ ਦੀ ਜਾਨ || Punjab News || Crime News

0

ਨਸ਼ਾ ਤਸਕਰਾਂ ਨੇ ਲੈ ਲਈ ਬੇਕਸੂਰ ਨੌਜਵਾਨ ਦੀ ਜਾਨ

ਲੁਧਿਆਣਾ ‘ਚ ਨਸ਼ਾ ਤਸਕਰਾਂ ਦੀ ਲੜਾਈ ‘ਚ ਇੱਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਗਈ ਹੈ ਤੇ ਉਸਦਾ ਭਰਾ ਜ਼ਖਮੀ ਹੋ ਗਿਆ ਹੈ।ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਲੇਮ ਟਾਬਰੀ ਦੇ ਇਲਾਕੇ ਪੀਰੂਬੰਦਾ ’ਚ ਦੇਰ ਸ਼ਾਮ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਵਿਚਕਾਰ ਚਿੱਟੇ ਦੀ ਲੜਾਈ ਕਾਰਨ ਇੱਕ ਬੇਕਸੂਰ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਉਸ ਦਾ ਵੱਡਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ।

ਉਥੇ ਨਸ਼ਾ ਤਸਕਰਾਂ ਤੋਂ ਚਿੱਟਾ ਲੈ ਕੇ ਭੱਜਿਆ ਨਸ਼ੇੜੀ ਬਚਾਅ ਕਰਦਿਆਂ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਲੇਮ ਟਾਬਰੀ ਤੇ ਥਾਣਾ ਦਰੇਸੀ ਦੀ ਪੁਲਿਸ ਤੇ CIA ਸਟਾਫ ਮੌਕੇ ’ਤੇ ਪਹੁੰਚੇ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਘਰ ’ਤੇ ਰੇਡ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕਰਵਾਈ ਕੀਤੀ ਸ਼ੁਰੂ

ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਦੋਵੇਂ ਭਰਾਵਾਂ ਦੇ ਗਲੇ, ਸਿਰ ਤੇ ਹੋਰ ਹਿੱਸਿਆਂ ’ਤੇ ਅੰਨ੍ਹੇਵਾਹ ਵਾਰ ਕੀਤੇ। ਭਾਵੇਂ ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵੇਂ ਭਰਾਵਾਂ ਨੂੰ ਸੀ. ਐੱਮ. ਸੀ. ਪਹੁੰਚਾਇਆ, ਜਿਥੇ ਡਾਕਟਰਾਂ ਨੇ ਇਕ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਮ ਸਿੱਧੂ ਸ਼ੰਮੀ (25) ਤੇ ਜ਼ਖ਼ਮੀ ਦੀ ਪਛਾਣ ਸਾਜਨ (30) ਵਜੋਂ ਕੀਤੀ ਗਈ ਹੈ। ਵਾਰਦਾਤ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

 

ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਓ-ਪੁੱਤ ਪੀਰੂਬੰਦਾ ਇਲਾਕੇ ’ਚ ਰਹਿੰਦੇ ਹਨ। ਜਸ਼ਨ ਲਗਭਗ 15 ਦਿਨ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ’ਚ ਜੇਲ੍ਹ ’ਚੋਂ ਜ਼ਮਾਨਤ ’ਤੇ ਛੁੱਟ ਕੇ ਆਇਆ ਸੀ। ਲੋਕਾਂ ਦਾ ਕਹਿਣਾ ਸੀ ਕਿ ਦੋਵੇਂ ਪਿਓ-ਪੁੱਤ ਇਲਾਕੇ ’ਚ ਨਸ਼ਾ ਸਪਲਾਈ ਕਰਦੇ ਹਨ।

ਇਲਾਕੇ ’ਚ ਰਹਿਣ ਵਾਲਾ ਅਜੇ ਪੂਡੀਵਨ ਨਾਂ ਦਾ ਨੌਜਵਾਨ ਖ਼ੁਦ ਵੀ ਨਸ਼ਾ ਕਰਦਾ ਹੈ ਤੇ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਹੈ। ਜੇਲ੍ਹ ਜਾਣ ਤੋਂ ਪਹਿਲਾਂ ਜਸ਼ਨ ਨੇ ਅਜੇ ਤੋਂ ਨਸ਼ੇ ਦੇ ਪੈਸੇ ਲੈਣੇ ਸਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਚੱਲ ਰਹੀ ਸੀ। ਬੁੱਧਵਾਰ ਨੂੰ ਵੀ ਅਜੇ ਨੇ ਉਸ ਤੋਂ ਨਸ਼ਾ ਲਿਆ ਤੇ ਬਿਨਾਂ ਪੈਸੇ ਦਿੱਤੇ ਹੀ ਭੱਜ ਨਿਕਲਿਆ, ਜਿਸ ’ਤੇ ਜਸ਼ਨ ਤੇ ਉਸ ਦਾ ਪਿਤਾ ਪਿੱਛਾ ਕਰਦਿਆਂ ਵਾਰਦਾਤ ਵਾਲੀ ਥਾਂ ’ਤੇ ਪੁੱਜੇ।

ਲੋਕਾਂ ਨੇ ਦੱਸਿਆ ਕਿ ਅਜੇ ਪੂਡੀਵਨ ਕਾਤਲ ਪਿਓ-ਪੁੱਤ ਤੋਂ ਬਚਣ ਲਈ ਸੈਮ ਦੇ ਘਰ ਵੜ ਗਿਆ। ਉਸ ਦਾ ਪਿੱਛਾ ਕਰਦਿਆਂ ਮੌਕੇ ’ਤੇ ਪੁੱਜੇ ਪਿਓ-ਪੁੱਤ ਨੇ ਸੈਮ ਦੇ ਭਰਾ ਸਾਜਨ ਨੂੰ ਬਾਹਰ ਨਿਕਲਣ ਲਈ ਕਿਹਾ। ਸਾਜਨ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਝਗੜਾ ਕਰਨ ਤੋਂ ਰੋਕਿਆ ਤੇ ਬਾਅਦ ’ਚ ਉਸ ਨਾਲ ਨਜਿੱਠਣ ਲਈ ਕਿਹਾ ਤਾਂ ਕਿ ਮੁਹੱਲੇ ’ਚ ਕੋਈ ਸ਼ਾਂਤੀ ਭੰਗ ਨਾ ਹੋਵੇ ਪਰ ਪਿਓ-ਪੁੱਤ ਨੇ ਸਾਜਨ ਨਾਲ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਜਨ ਨੇ ਵਿਰੋਧ ਕੀਤਾ ਤਾਂ ਜਸ਼ਨ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਰੌਲਾ ਸੁਣ ਕੇ ਸ਼ੰਮੀ ਵੀ ਮੌਕੇ ’ਤੇ ਆ ਗਿਆ।

ਗੁੱਸੇ ’ਚ ਆਏ ਜਸ਼ਨ ਨੇ ਤੇਜ਼ਧਾਰ ਬਲੇਡ ਨਾਲ ਸਾਜਨ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਹਰਦੀਪ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ। ਕੋਲ ਹੀ ਖੜ੍ਹੇ ਸ਼ੰਮੀ ਨੇ ਆਪਣੇ ਭਰਾ ਦਾ ਬਚਾਅ ਕਰਨਾ ਚਾਹਿਆ ਤਾਂ ਜ਼ਸਨ ਨੇ ਸਾਜਨ ਨੂੰ ਛੱਡ ਕੇ ਸ਼ੰਮੀ ’ਤੇ ਅੰਨ੍ਹੇਵਾਹ ਵਾਰ ਕੀਤੇ। ਗੰਭੀਰ ਜ਼ਖ਼ਮੀ ਹੋਣ ਕਾਰਨ ਦੋਵੇ ਭਰਾ ਲਹੂ-ਲੁਹਾਨ ਹੋ ਕੇ ਬੇਹੋਸ਼ ਹੋ ਕੇ ਡਿੱਗ ਗਏ ਤੇ ਸ਼ੰਮੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਵਾਰਦਾਤ ਦੌਰਾਨ ਦੋਵੇਂ ਭਰਾਵਾਂ ਨੂੰ ਜਖਮੀ ਕਰਨ ਤੋਂ ਬਾਅਦ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਖ਼ੁਦ ਨੂੰ ਘਿਰੇ ਦੇਖ ਪਿਓ-ਪੁੱਤ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਕੋਈ ਉਨ੍ਹਾਂ ਨੂੰ ਫੜ ਨਾ ਸਕੇ। ਜਿਵੇਂ ਹੀ ਲੋਕ ਡਰ ਕੇ ਪਿੱਛੇ ਹੋਏ ਤਾਂ ਪਿਓ-ਪੁੱਤ ਮੋਟਰਸਾਈਕਲ ’ਤੇ ਫਰਾਰ ਹੋ ਗਏ। ਭੱਜਦਿਆਂ ਦੋਵੇਂ ਲੋਕਾਂ ਨੂੰ ਧਮਕੀਆਂ ਦਿੰਦੇ ਰਹੇ। ਜਿਵੇਂ ਹੀ ਸ਼ੰਮੀ ਦੀ ਮਾਂ ਨੂੰ ਵਾਰਦਾਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਵਿਗੜ ਗਈ। ਉਸ ਦੇ ਪਿਤਾ ਪ੍ਰੇਮ ਲਾਲ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਸ਼ੰਮੀ ਡੈਂਟਿਗ-ਪੇਂਟਿੰਗ ਦਾ ਕੰਮ ਕਰਦਾ ਸੀ ਤੇ ਉਸ ਨੇ ਅਗਲੇ ਹਫ਼ਤੇ ਬਹਿਰੀਨ ਜਾਣਾ ਸੀ, ਜਿਸ ਦੀ ਉਹ ਤਿਆਰੀ ਕਰ ਰਿਹਾ ਸੀ, ਜਦਕਿ ਸ਼ੰਮੀ ਦਾ ਭਰਾ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਤੇ ਉਸ ਦੇ ਇਕ ਪੁੱਤਰ ਤੇ ਇਕ ਧੀ ਹੈ। ਸ਼ੰਮੀ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਘਰ ਚਲਾਉਂਦਾ ਸੀ। ਮਾਂ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਦੋਵੇਂ ਪੁੱਤਰ ਨਸ਼ੇ ਤੋਂ ਦੂਰ ਸਨ ਤੇ ਮਿਹਨਤ ਨਾਲ ਆਪਣੀ ਜ਼ਿੰਦਗੀ ਚਲਾਉਂਦੇ ਸਨ।

ਕ੍ਰਿਸ਼ਚੀਅਨ ਭਾਈਚਾਰੇ ਦੇ ਪੰਜਾਬ ਪ੍ਰਧਾਨ ਅਲਬਰਟ ਦੁੂਆ ਨੇ ਦੱਸਿਆ ਕਿ ਇਸ ਵਾਰਦਾਤ ਕਾਰਨ ਪੂਰੇ ਇਲਾਕੇ ’ਚ ਰੋਸ ਫੈਲ ਗਿਆ। ਲੋਕਾਂ ’ਚ ਰੋਸ ਹੈ ਕਿ ਆਏ ਦਿਨ ਸਮਾਜ ’ਤੇ ਹਮਲੇ ਹੋ ਰਹੇ ਹਨ। ਮਰਨ ਵਾਲੇ ਨੌਜਵਾਨ ਦਾ ਚਾਚਾ ਮਦਨ ਲਾਲ ਪਾਸਟਰ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇ।

30 ਸਾਲ ਪਹਿਲਾਂ ਮਰ ਚੁੱਕੀ ਧੀ ਲਈ ਪਰਿਵਾਰ ਲੱਭ ਰਿਹਾ ਲਾੜਾ , ਜਾਣੋ ਹੁਣ ਕਿਉਂ ਕਰਵਾਇਆ ਵਿਆਹ || Latest News

0
The groom is looking for a family for his daughter who died 30 years ago, know why he got married now

30 ਸਾਲ ਪਹਿਲਾਂ ਮਰ ਚੁੱਕੀ ਧੀ ਲਈ ਪਰਿਵਾਰ ਲੱਭ ਰਿਹਾ ਲਾੜਾ , ਜਾਣੋ ਹੁਣ ਕਿਉਂ ਕਰਵਾਇਆ ਵਿਆਹ || Latest News

ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਰਿਵਾਰ ਵੱਲੋਂ 30 ਸਾਲ ਪਹਿਲਾ ਮਰ ਚੁੱਕੀ ਧੀ ਦੇ ਵਿਆਹ ਲਈ ਚੰਗੇ ਮੁੰਡੇ ਦੀ ਭਾਲ ਲਈ ਅਖਬਾਰ ਵਿਚ ਵਿਗਿਆਪਨ ਦਿੱਤਾ ਹੈ ਤੇ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ |

ਵੀਰਵਾਰ ਨੂੰ ਸ਼ੋਭਾ ਤੇ ਚੰਦਪਾ ਦਾ ਵਿਆਹ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਵਿਚ ਇਕ ਰਵਾਇਤੀ ਵਿਆਹ ਸਮਾਰੋਹ ਵਿਚ ਹੋਇਆ। ਇਸ ਵਿਆਹ ਨੂੰ ‘ਪ੍ਰੇਥਾ ਕਲਿਆਣਮ’ ਦੀ ਪ੍ਰਥਾ, ਜਿਸ ਨੂੰ ‘ਮ੍ਰਿਤਕਾਂ ਦਾ ਵਿਆਹ’ ਵੀ ਕਿਹਾ ਜਾ ਸਕਦਾ ਹੈ।

ਆਤਮਾਵਾਂ ਦਾ ਸਨਮਾਨ ਕਰਨ ਦਾ ਤਰੀਕਾ

ਦੱਸ ਦਈਏ ਕਿ ਪ੍ਰੇਥਾ ਕਲਿਆਣਮ ਇਕ ਪ੍ਰੰਪਰਾ ਹੈ ਜੋ ਕਿ ਅੱਜ ਵੀ ਤੁਲੁਨਾਡੂ-ਦੱਖਣੀ ਕੰਨੜ ਅਤੇ ਉਡੁਪੀ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਕਾਫੀ ਪ੍ਰਚਲਿਤ ਹੈ। ਕਰਨਾਟਕ ਤੋਂ ਇਲਾਵਾ ਕੇਰਲ ਦੇ ਕੁਝ ਹਿੱਸਿਆਂ ਵਿੱਚ ਵੀ ਇਸਨੂੰ ਅਪਣਾਇਆ ਜਾਂਦਾ ਹੈ। ਜਿੱਥੇ ਜਨਮ ਸਮੇਂ ਮਰਨ ਵਾਲਿਆਂ ਲਈ ਵਿਆਹ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਇੱਥੋਂ ਦਾ ਭਾਈਚਾਰਾ ਇਸ ਨੂੰ ਉਨ੍ਹਾਂ ਦੀਆਂ ਆਤਮਾਵਾਂ ਦਾ ਸਨਮਾਨ ਕਰਨ ਦਾ ਤਰੀਕਾ ਮੰਨਦਾ ਹੈ।

ਨਿਊਜ਼ ਪੇਪਰ ਵਿਚ ਦਿੱਤਾ ਗਿਆ ਵਿਗਿਆਪਨ

ਇਸੇ ਦੇ ਚੱਲਦਿਆਂ ਇਹ ਪਰਿਵਾਰ ਵੱਲੋਂ ਨਿਊਜ਼ ਪੇਪਰ ਵਿਚ ਇਕ ਵਿਗਿਆਪਨ ਦਿੱਤਾ ਗਿਆ ਸੀ ਜਿਸ ਵਿੱਚ ਪਰਿਵਾਰ ਵੱਲੋਂ ਇਹ ਲਿਖਵਾਇਆ ਗਿਆ ਸੀ ਕਿ ਕੁਲਾਲ ਜਾਤੀ ਤੇ ਬੰਗੇਰਾ ਗੋਤਰ ਦੀ ਲੜਕੀ ਲਈ ਲੜਕੇ ਦੀ ਲੋੜ ਹੈ ਜਿਸ ਦੀ ਲਗਭਗ 30 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਇਸ ਜਾਤੀ ਦਾ ਕੋਈ ਲੜਕਾ ਹੈ, ਜਿਸ ਦੀ 30 ਸਾਲ ਪਹਿਲਾਂ ਮੌਤ ਹੋ ਗਈ ਹੈ ਤੇ ਪਰਿਵਾਰ ਪ੍ਰੇਥਾ ਮਦੁਵੇ ਕਰਨ ਨੂੰ ਤਿਆਰ ਹੈ ਤਾਂ ਉਹ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ :ਅੱਜ ਪੰਜਾਬ ਆਉਣਗੇ ਕੇਜਰੀਵਾਲ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਕਰਨਗੇ ਚੋਣ ਪ੍ਰਚਾਰ

ਇਸ ਵਿਗਿਆਪਨ ਦੇ ਬਾਅਦ ਲੜਕੀ ਦੇ ਪਰਿਵਾਰ ਨਾਲ ਲਗਭਗ 50 ਲੋਕਾਂ ਨੇ ਸੰਪਰਕ ਕੀਤਾ ਜਿਸ ਦੇ ਬਾਅਦ ਸ਼ੋਭਾ ਤੇ ਚੰਦਪਾ ਦਾ ਵਿਆਹ ਕਰਵਾਇਆ ਗਿਆ ਹੈ । ਜਿਸ ਤੋਂ ਬਾਅਦ ਬਾਕੀ ਵਿਆਹਾਂ ਦੀ ਤਰ੍ਹਾਂ ਇਹ ਵਿਆਹ ਵੀ ਪੂਰੇ ਰੀਤੀ -ਰਿਵਾਜਾਂ ਨਾਲ ਸੰਪੂਰਨ ਕਰਵਾਇਆ ਗਿਆ |

 

 

 

ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ || Latest News

0

ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ 

ਮੱਧ ਪ੍ਰਦੇਸ਼ ਦੇ ਇੰਦੌਰ ਨੇੜੇ ਬੇਟਮਾ ‘ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੰਦੌਰ-ਅਹਿਮਦਾਬਾਦ ਫੋਰ ਲੇਨ ‘ਤੇ ਇਕ ਬੋਲੈਰੋ ਖੜ੍ਹੇ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਬੋਲੈਰੋ ‘ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ।
ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।

ਲਾਸ਼ਾਂ ਨੂੰ ਬੇਟਮਾ ਹਸਪਤਾਲ ਲਿਆਂਦਾ ਗਿਆ ਹੈ। ਜਿੱਥੇ ਵੀਰਵਾਰ ਸਵੇਰੇ ਪੋਸਟ ਮਾਰਟਮ ਕੀਤਾ ਜਾਵੇਗਾ। ਏਐਸਪੀ ਇੰਦੌਰ ਰੁਪੇਸ਼ ਦਿਵੇਦੀ ਨੇ ਦੱਸਿਆ ਕਿ 8 ਲੋਕਾਂ ਦੀ ਮੌਤ ਹੋ ਗਈ ਹੈ। ਇਕ ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਆਸ-ਪਾਸ ਦੇ ਲੋਕਾਂ ਨੇ ਚਲਾਈ ਬਚਾਅ ਮੁਹਿੰਮ  

ਹਾਦਸਾ ਬੁੱਧਵਾਰ ਰਾਤ ਵਾਪਰਿਆ ਦੱਸਿਆ ਜਾ ਰਿਹਾ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਬਚਾਅ ਮੁਹਿੰਮ ਚਲਾਈ। ਸੂਚਨਾ ਮਿਲਣ ‘ਤੇ ਐਂਬੂਲੈਂਸ ਸਮੇਤ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਬੋਲੈਰੋ ‘ਚ ਸਵਾਰ ਲੋਕ ਅਲੀਰਾਜਪੁਰ ਦੇ ਪਿੰਡ ਬੋਰੀ ‘ਚ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸਨ।

ਅੱਜ ਪੰਜਾਬ ਆਉਣਗੇ ਕੇਜਰੀਵਾਲ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਕਰਨਗੇ ਚੋਣ ਪ੍ਰਚਾਰ || News Of Punjab

0
Kejriwal will come to Punjab today, after paying obeisance to Sri Darbar Sahib, he will campaign for election

ਅੱਜ ਪੰਜਾਬ ਆਉਣਗੇ ਕੇਜਰੀਵਾਲ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਕਰਨਗੇ ਚੋਣ ਪ੍ਰਚਾਰ || News Of Punjab

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣੇ -ਹੁਣੇ ਜੇਲ੍ਹ ਤੋਂ ਬਾਹਰ ਆਏ ਹਨ ਜੋ ਕਿ ਅੱਜ ਪੰਜਾਬ ਆਉਣਗੇ | ਇਸ ਦੌਰਾਨ ਉਹ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਚੋਣ ਪ੍ਰਚਾਰ ਸ਼ੁਰੂ ਕਰਨਗੇ | ਇਸੇ ਦੇ ਤਹਿਤ ਸ਼ਾਮ 6 ਵਜੇ ਰੋਡ ਸ਼ੋਅ ਵੀ ਹੋਵੇਗਾ , ਜਿਸ ਵਿੱਚ ਉਨ੍ਹਾਂ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ।

ਧਿਆਨਯੋਗ ਹੈ ਕਿ ਪੰਜਾਬ ਸੂਬੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਜਿਸਦੇ ਚੱਲਦਿਆਂ ਹਰ ਪਾਰਟੀ ਵੱਲੋਂ ਤਿਆਰੀਆਂ ਜ਼ੋਰਾ -ਸ਼ੋਰਾ ‘ਤੇ ਹਨ | ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ  ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਪੰਜਾਬ ਫੇਰੀ ਹੈ ਪਰ ਉਹ ਜੇਲ੍ਹ ਵਿੱਚ ਰਹਿ ਕੇ ਵੀ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਉਦੇ ਰਹੇ ਹਨ | ਦੱਸ ਦਈਏ ਕਿ ਚੋਣਾਂ ਦੇ ਮੱਦੇਨਜਰ CM ਮਾਨ ਵੀ ਦੋ ਵਾਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਮਿਲ ਚੁੱਕੇ ਹਨ | ਉਨ੍ਹਾਂ ਨੂੰ ਜੇਲ੍ਹ ਵਿੱਚ ਹੀ ਸੂਬੇ ਸਮੇਤ ਪੂਰੇ ਦੇਸ਼ ਦੇ ਸਿਆਸੀ ਮਾਹੌਲ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ:ਕਾਂਗਰਸ ਨੂੰ ਲੱਗਿਆ ਵੱਡਾ ਝਟਕਾ , ਦੋ ਹੋਰ ਆਗੂ ਆਪ ‘ਚ ਹੋਏ ਸ਼ਾਮਲ

ਆਪ ਪਾਰਟੀ ਜਨਵਰੀ ਤੋਂ ਹੀ ਚੋਣ ਮੋਡ ‘ਚ

ਜਨਵਰੀ ਤੋਂ ਹੁਣ ਤੱਕ ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਲੋਕ ਸਭਾ ਹਲਕਿਆਂ ਵਿੱਚ ਵਿਕਾਸ ਰੈਲੀਆਂ ਕੀਤੀਆਂ ਗਈਆਂ ਹਨ ਕਿਉਂਕਿ ਆਪ ਪਾਰਟੀ ਜਨਵਰੀ ਤੋਂ ਹੀ ਚੋਣ ਮੋਡ ਵਿੱਚ ਆ ਗਈ ਸੀ | ਉਹਨਾਂ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ। ਇਸ ਦੌਰਾਨ ਲੋਕਾਂ ਦੇ ਘਰ-ਘਰ ਰਾਸ਼ਨ ਪਹੁੰਚਾਉਣ, ਪਲਾਟਾਂ ਲਈ ਐਨਓਸੀ ਖ਼ਤਮ ਕਰਨ ਅਤੇ 10 ਲੱਖ ਲੋਕਾਂ ਦੇ ਰਾਸ਼ਨ ਕਾਰਡਾਂ ਦੀ ਬਹਾਲੀ ਆਦਿ ਵੀ ਕੀਤੇ ਗਏ।

 

 

ਕਾਂਗਰਸ ਨੂੰ ਲੱਗਿਆ ਵੱਡਾ ਝਟਕਾ , ਦੋ ਹੋਰ ਆਗੂ ਆਪ ‘ਚ ਹੋਏ ਸ਼ਾਮਲ || Latest News || Punjab News

0
Congress got a big blow, two more leaders joined AAP

ਕਾਂਗਰਸ ਨੂੰ ਲੱਗਿਆ ਵੱਡਾ ਝਟਕਾ , ਦੋ ਹੋਰ ਆਗੂ ਆਪ ‘ਚ ਹੋਏ ਸ਼ਾਮਲ || Latest News || Punjab News

ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਸਿਰ ‘ਤੇ ਹਨ ਉੱਥੇ ਹੀ ਕਾਂਗਰਸ ਨੂੰ ਲਗਾਤਾਰ ਝਟਕਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸਦੇ ਚੱਲਦਿਆਂ ਇਕ ਵਾਰ ਫੇਰ ਮਲੇਰਕੋਟਲਾ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ | ਜਿਸ ਦੇ ਤਹਿਤ ਮਾਲੇਰਕੋਟਲਾ ਦੇ ਵੱਡੇ ਆਗੂ ਅਤੇ ਵਕਫ਼ ਬੋਰਡ ਦੇ ਸਾਬਕਾ ਮੈਂਬਰ ਨਦੀਮ ਅਨਵਰ ਖਾਨ ਨੇ ਪਾਰਟੀ ਛੱਡ ਦਿੱਤੀ ਹੈ । ਨਦੀਮ ਅਨਵਰ ਖਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ । ਸੰਗਰੂਰ ਹਲਕੇ ‘ਚ AAP ਪਾਰਟੀ ਹੋਰ ਵੀ ਮਜ਼ਬੂਤ ਹੋ ਗਈ ਹੈ |

ਪੰਜਾਬ ਵਿੱਚ 1 ਜੂਨ ਨੂੰ ਪੈਣਗੀਆਂ ਵੋਟਾਂ

ਇੰਨਾ ਹੀ ਨਹੀਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੈਬੀ ਖਾਨ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਮੁਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ | ਇਸ ਮੌਕੇ ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਪਰ ਇਸ ਤੋਂ ਪਹਿਲਾਂ ਹੀ ਕਾਂਗਰਸ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਕੀ ਤੁਸੀਂ ਗਿੱਟਿਆਂ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਟਿਪਸ, ਮਿਲੇਗੀ ਰਾਹਤ

0

ਕੀ ਤੁਸੀਂ ਗਿੱਟਿਆਂ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਟਿਪਸ, ਮਿਲੇਗੀ ਰਾਹਤ

ਇਹ ਸਮੱਸਿਆ ਆਮ ਤੌਰ ‘ਤੇ ਗਿੱਟਿਆਂ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਸੋਜ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਉੱਚੀ ਹੀਲਸ ਪਹਿਨਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ ਪਰ ਕੁਝ ਆਸਾਨ ਉਪਾਅ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਨਾ ਸਿਰਫ ਅੱਡੀ ਦੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਸੋਜ ਨੂੰ ਵੀ ਦੂਰ ਕਰ ਸਕਦੇ ਹੋ, ਪਰ ਇਨ੍ਹਾਂ ਉਪਾਅ ਨੂੰ ਅਜ਼ਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਗਰਮ ਪਾਣੀ ਦੀ ਬੋਤਲ
ਅੱਡੀ ਦੇ ਦਰਦ ਨੂੰ ਘਟਾਉਣ ਲਈ, ਇੱਕ ਗਰਮ ਪਾਣੀ ਦੀ ਬੋਤਲ ਸੋਜ ਨੂੰ ਦੂਰ ਕਰ ਸਕਦੀ ਹੈ। ਇਸ ਨਾਲ ਦਰਦ ਘੱਟ ਹੋ ਸਕਦਾ ਹੈ ਅਤੇ ਇਸ ਨਾਲ ਜੁੜੀਆਂ ਮਾਸਪੇਸ਼ੀਆਂ

ਹਲਕੇ ਤੇਲ ਦੀ ਮਾਲਿਸ਼
ਅੱਡੀ ਦੇ ਆਲੇ ਦੁਆਲੇ ਤੇਲ ਨਾਲ ਮਾਲਿਸ਼ ਕਰਨਾ ਵੀ ਬਹੁਤ ਆਰਾਮਦਾਇਕ ਹੁੰਦਾ ਹੈ ਅਤੇ ਇਸਦੇ ਲਈ ਤੁਸੀਂ ਜੈਤੂਨ ਦਾ ਤੇਲ, ਕੈਸਟਰ ਆਇਲ, ਜਾਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ।

ਲੂਣ ਵਾਲੇ ਗਰਮ ਪਾਣੀ ਨਾਲ ਸੇਕ
ਕੋਸੇ ਪਾਣੀ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਅੱਡੀ ਦੇ ਹੇਠਲੇ ਹਿੱਸੇ ‘ਤੇ ਲਗਾਓ। ਇਹ ਦਰਦ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਇਹ ਵੀ ਪੜ੍ਹੋ : ਇਹ ਵੀ ਪੜ੍ਹੋ :ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲਾਂ ਮਾਸੂਮ ਦੀ ਹੋਈ ਮੌਤ

ਹਲਕਾ ਕਸਰਤ
ਅੱਡੀ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਨ ਲਈ ਹਲਕੀ ਕਸਰਤ ਕਰੋ, ਇਸ ਨਾਲ ਦਰਦ ਘੱਟ ਹੋ ਸਕਦਾ ਹੈ। ਤੁਸੀਂ ਆਪਣੀ ਗਿੱਟਿਆਂ ਨੂੰ ਇੱਕ ਸਰਕੂਲਰ ਮੋਸ਼ਨ ਵਿੱਚ ਘੁੰਮਾਉਂਦੇ ਹੋ।

 

ਬੱਸ ਦੀ ਉਡੀਕ ਕਰ ਰਹੀ ਮਹਿਲਾ ਨੂੰ ਉਤਾਰਿਆ ਮੌ.ਤ ਦੇ ਘਾਟ, ਪੁਲਿਸ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ

0

ਬੱਸ ਦੀ ਉਡੀਕ ਕਰ ਰਹੀ ਮਹਿਲਾ ਨੂੰ ਉਤਾਰਿਆ ਮੌ.ਤ ਦੇ ਘਾਟ, ਪੁਲਿਸ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ

ਲੰਡਨ ’ਚ ਇੱਕ ਮਹਿਲਾ ਦਾ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਲੰਡਨ ’ਚ ਬੱਸ ਦੀ ਉਡੀਕ ਕਰ ਰਹੀ 66 ਸਾਲਾ ਭਾਰਤਵੰਸ਼ੀ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮਾਮਲੇ ’ਚ ਪੁਲਿਸ ਨੇ 22 ਸਾਲਾ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ। ਅਦਾਲਤ ’ਚ ਮਾਮਲੇ ਦੀ ਅਗਲੀ ਸੁਣਵਾਈ ਅਗਸਤ ’ਚ ਹੋਵੇਗੀ।

ਇਹ ਵੀ ਪੜ੍ਹੋ :ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲਾਂ ਮਾਸੂਮ ਦੀ ਹੋਈ ਮੌਤ

ਬੀਤੀ ਨੌਂ ਮਈ ਨੂੰ ਕੌਮੀ ਸਿਹਤ ਸੇਵਾ (ਐੱਨਐੱਚਐੱਸ) ’ਚ ਮੈਡੀਕਲ ਸਕੱਤਰ ਵਜੋਂ ਪਾਰਟ ਟਾਈਮ ਕੰਮ ਕਰਨ ਵਾਲੀ ਅਨੀਤਾ ਮੁਖੀ ਲੰਡਨ ਦੇ ਐਜਵੇਅਰ ਇਲਾਕੇ ’ਚ ਬਨਰਟ ਓਕ ਬ੍ਰਾਡਵੇ ਸਟਾਪ ’ਤੇ ਬੱਸ ਦੀ ਉਡੀਕ ਕਰ ਰਹੀ ਸੀ। ਸਵੇਰੇ ਤਕਰੀਬਨ ਪੌਣੇ 12 ਵਜੇ ਜਲਾਲ ਦੇਬੇਲਾ ਨੇ ਚਾਕੂ ਲੈ ਕੇ ਉਸ ’ਤੇ ਹਮਲਾ ਕਰ ਦਿੱਤਾ ਤੇ ਉਸ ਦੇ ਸੀਨੇ-ਗਰਦਨ ’ਤੇ ਵਾਰ ਕੀਤੇ।

ਪੁਲਿਸ ਨੇ ਹਮਲਾਵਰ ਨੂੰ ਕੀਤਾ ਗ੍ਰਿਫਤਾਰ

ਘਟਨਾ ਦੀ ਜਾਣਕਾਰੀ ’ਤੇ ਅਧਿਕਾਰੀ, ਲੰਡਨ ਐਂਬੂਲੈਂਸ ਸਰਵਿਸ ਤੇ ਲੰਡਨ ਦੀ ਏਅਰ ਐਂਬੂਲੈਂਸ ਮੌਕੇ ’ਤੇ ਪੁੱਜ ਗਈ। ਡਾਕਟਰਾਂ ਦੀਆਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਮੁਖੀ ਨੇ ਮੌਕੇ ’ਤੇ ਦਮ ਤੋੜ ਦਿੱਤਾ। ਮਾਮਲੇ ’ਚ ਪੁਲਿਸ ਨੇ ਹੱਤਿਆ ਦੇ ਸ਼ੱਕ ’ਚ ਦੇਬੇਲਾ ਨੂੰ ਉੱਤਰੀ ਲੰਡਨ ਦੇ ਕੋਲੀਨਡਾਲੇ ਇਲਾਕੇ ਤੋਂ ਗਿ੍ਰਫ਼ਤਾਰ ਕਰ ਲਿਆ। ਇਸਤਗਾਸਾ ਨੇ ਅਦਾਲਤ ਨੂੰ ਦੱਸਿਆ ਕਿ ਮੁਖੀ ਦੀ ਮੌਤ ਦਾ ਕਾਰਨ ਚਾਕੂ ਨਾਲ ਸੀਨੇ ਤੇ ਗਰਦਨ ’ਤੇ ਹੋਏ ਜ਼ਖ਼ਮ ਸਨ।

ਕਿਸਾਨਾਂ ਵੱਲੋਂ ਹਲਕਾ ਧਰਮਕੋਟ ਚ ਹੰਸ ਰਾਜ ਹੰਸ ਦੇ ਆਉਣ ‘ਤੇ ਕੀਤਾ ਗਿਆ ਸਖਤ ਵਿਰੋਧ || Punjab News

0

ਕਿਸਾਨਾਂ ਵੱਲੋਂ ਹਲਕਾ ਧਰਮਕੋਟ ਚ ਹੰਸ ਰਾਜ ਹੰਸ ਦੇ ਆਉਣ ‘ਤੇ ਕੀਤਾ ਗਿਆ ਸਖਤ ਵਿਰੋਧ

ਅੱਜ ਪਿੰਡ ਢੋਲੇਵਾਲਾ ਹਲਕਾ ਧਰਮਕੋਟ ਵਿਖੇ ਹੰਸ ਰਾਜ ਹੰਸ ਦੇ ਆਉਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਕਿਸਾਨਾਂ ਨੇ ਡਟਵਾ ਵਿਰੋਧ ਕੀਤਾ।

ਇਸ ਬਾਰੇ ਜਾਣਕਾਰੀ ਦੇਂਦੇ ਹੋਏ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਭਾਰਤੀ ਕਿਸਾਨ ਯੂਨੀਅਨ ਤੋਤੇਵਾਲਨੇ ਦੱਸਿਆ ਕੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸੂਰਤ ਸਿੰਘ ਕਾਮਰੇਡ ਕੁਲ ਹਿੰਦ ਕਿਸਾਨ ਸਭਾ,ਬਲਜਿੰਦਰ ਸਿੰਘ ਸ਼ੇਰੇਵਾਲਾ ਬੀਕੇਯੂ ਖੋਸਾ,ਸਾਬ ਸਿੰਘ ਦਾਨੇਵਾਲ ਬੀਕੇਯੂ ਤੋਤੇਵਾਲ,ਸਾਬ ਢਿੱਲੋਂ,ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਤਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਲੁਧਿਆਣਾ,ਬਾਬਾ ਬਾਲੋਕੀ,ਹਰਮਨ ਦਾਨੇਵਾਲਾ,ਬੋਹੜ ਸਿੰਘ ਦਾਨੇਵਾਲਾ ਨੇ ਸਾਥੀਆਂ ਸਮੇਤ ਕਿਸਾਨਾਂ ਨੇ ਡਟ ਕੇ ਵਿਰੋਧ ਕੀਤਾ।

 ਇਹ ਵੀ ਪੜ੍ਹੋ:ਪੁਲਿਸ ਨੇ ਸਕੂਲ ਦੇ ਅਧਿਆਪਕ ਦੇ ਕਤ.ਲ ਮਾਮਲੇ ‘ਚ 2 ਵਿਅਕਤੀਆਂ ਨੂੰ ਕੀਤਾ ਕਾਬੂ || Latest News

ਇਸ ਮੌਕੇ ਆਗੂਆਂ ਨੇ ਦੱਸਿਆ ਕੇ ਉਹਨਾਂ ਵੱਲੋਂ ਸਵੇਰੇ 9 ਵਜੇ ਤੋਂ ਲੈਕੇ ਵਿਰੋਧ ਸ਼ੁਰੂ ਕੀਤਾ ਗਿਆ ਅਤੇ ਹੰਸ ਰਾਜ ਹੰਸ 12:30 ਤੇ ਢੋਲੇਵਾਲ ਕਿਸ਼ਨਪੁਰੀਆਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਆਉਂਦਿਆਂ ਹੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾਂ ਪਿਆ,ਅਤੇ ਪੁਲਿਸ ਵੱਲੋਂ ਰੱਸੇ ਲਗਾਕੇ ਕਿਸਾਨਾਂ ਨੂੰ ਵਿਰੋਧ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ।

ਸੁੱਖ ਗਿੱਲ ਮੋਗਾ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕੇ ਬੀਜੇਪੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ ਅਤੇ ਬੀਜੇਪੀ ਕਿਸਾਨਾਂ ਦੀ ਕਾਤਲ ਜਮਾਤ ਹੈ ਉਹਨਾਂ ਕਿਹਾ ਬੀਜੇਪੀ ਹਰਾਓ,ਕਾਰਪੋਰੇਟ ਭਜਾਓ ਅਤੇ ਦੇਸ਼ ਬਚਾਓ ਦੇ ਨਾਅਰੇ ਨੂੰ ਲਾਗੂ ਕਰੋ ਅਤੇ ਵੋਟ ਨਾ ਪਾਕੇ ਬੀਜੇਪੀ ਨੂੰ ਦੇਸ਼ ਚੋਂ ਚੱਲਦਾ ਕਰੋ ।

ਪੁਲਿਸ ਨੇ ਸਕੂਲ ਦੇ ਅਧਿਆਪਕ ਦੇ ਕਤ.ਲ ਮਾਮਲੇ ‘ਚ 2 ਵਿਅਕਤੀਆਂ ਨੂੰ ਕੀਤਾ ਕਾਬੂ || Latest News

0

ਪੁਲਿਸ ਨੇ ਸਕੂਲ ਦੇ ਅਧਿਆਪਕ ਦੇ ਕਤ.ਲ ਮਾਮਲੇ ‘ਚ 2 ਵਿਅਕਤੀਆਂ ਨੂੰ ਕੀਤਾ ਕਾਬੂ

ਬੀਤੇ ਕੁੱਝ ਦਿਨ ਪਹਿਲਾਂ ਇੱਕ ਅਧਿਆਪਕ ਦਾ ਕਤਲ ਹੋ ਗਿਆ ਸੀ। ਹੁਣ ਇਸ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਜ਼ਿਲ੍ਹਾ ਸੰਗਰੂਰ ਦੇ SSP ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਅਧੀਨ ਪੈਂਦੇ ਵਜੀਦਪੁਰ ਬਧੇਸਾ ਵਿਖੇ ਬੀਤੇ ਦਿਨੀਂ ਸਰਕਾਰੀ ਸਕੂਲ ਦੇ ਆਧਿਆਪਕ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ।

ਡਿਊਟੀ ‘ਤੇ ਜਾਂਦੇ ਅਧਿਆਪਕ ਤੇ ਹੋਇਆ ਸਾੀ ਹਮਲਾ

ਪੁਲਸ ਅਨੁਸਾਰ ਬੀਤੇ ਦਿਨੀਂ ਸਾਹਿਬ ਸਿੰਘ ਜੋ ਕਿ ਵਜੀਦਪੁਰ ਬਧੇਸਾ ਵਿਖੇ ਈ.ਟੀ.ਟੀ ਟੀਚਰ ਲੱਗਾ ਹੋਇਆ ਸੀ ਦਾ ਡਿਊਟੀ ਜਾਂਦੇ ਸਮੇਂ ਵੱਖੀ ਅਤੇ ਛਾਤੀ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁਕੱਦਮੇ ਨੂੰ ਟਰੇਸ ਕਰਨ ਲਈ ਪਲਵਿੰਦਰ ਸਿੰਘ ਚੀਮਾ ਐੱਸ.ਪੀ, ਗੁਰਦੇਵ ਸਿੰਘ ਧਾਲੀਵਾਲ ਡੀ.ਐੱਸ.ਪੀ (ਡੀ) ਸਬ ਡਵੀਜਨ ਧੂਰੀ ਦੇ ਡੀ.ਐੱਸ.ਪੀ ਤਲਵਿੰਦਰ ਸਿੰਘ ਧਾਲੀਵਾਲ, ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਟੀਮਾਂ ਦਾ ਗਠਨ ਕਰਕੇ ਤਫਤੀਸ਼ ਕੀਤੀ।

 

ਇਸ ‘ਤੇ ਜਗਤਾਰ ਸਿੰਘ ਉਰਫ ਤਾਰੀ ਪੁੱਤਰ ਭਿੰਦਰ ਸਿੰਘ ਵਾਸੀ ਕੰਗਣਵਾਲ ਜੋ ਕਿ ਜੰਗਲਾਤ ਮਹਿਕਮੇ ਵਿਚ ਠੇਕੇ ਤੇ ਡਰਾਇਵਰੀ ਕਰਦਾ ਸੀ ਅਤੇ ਹਰਜੋਤ ਸਿੰਘ ਜੋਤ ਪੁੱਤਰ ਜਵਸੀਰ ਸਿੰਘ ਵਾਸੀ ਕੰਗਣਵਾਲ ਜੋ ਕਿ ਗੁਰੂ ਨਾਨਕ ਯੂਨੀਵਰਸਿਟੀ ਲੁਧਿਆਣਾ ਵਿਖੇ ਪੜ੍ਹਾਈ ਕਰ ਰਿਹਾ ਸੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸਾਹਿਬ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਜਗਤਾਰ ਸਿੰਘ ਨਾਲ ਤਕਰਾਰ ਹੋਇਆ ਸੀ ਜਿਸ ਕਰਕੇ ਉਸਨੇ ਵਿਦਿਆਰਥੀ ਨਾਲ ਮਿਲ ਕੇ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਸੀ।