ਬਲੱਡ ਸ਼ੂਗਰ ਦਾ ਲੈਵਲ ਰਹੇਗਾ ਕੰਟਰੋਲ ‘ਚ, ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ
ਬਲੱਡ ਸ਼ੂਗਰ ਦਾ ਲੈਵਲ ਰਹੇਗਾ ਕੰਟਰੋਲ ‘ਚ, ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ
ਬਲੱਡ ਸ਼ੂਗਰ ਲੈਵਲ ਨੂੰ ਲਗਾਤਾਰ ਕੰਟਰੋਲ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ। ਸਿਹਤ ਮਾਹਿਰ ਦੱਸਦੇ ਹਨ ਕਿਉਂਕਿ ਡਾਇਬਟੀਜ਼ ਦਾ ਫਿਲਹਾਲ ਕੋਈ ਸਟੀਕ ਇਲਾਜ ਨਹੀਂ ਹੈ। ਅਜਿਹੇ ਮਰੀਜ਼ਾਂ ਲਈ ਆਪਣੀ ਲਾਈਫਸਟਾਈਲ ਤੇ ਖਾਸ ਕਰਕੇ ਡਾਇਟ ‘ਤੇ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ। ਚੰਗੀ ਜੀਵਨਸ਼ੈਲੀ ਅਪਣਾਕੇ ਤੁਸੀਂ ਸ਼ੂਗਰ ਸਪਾਈਕ ਦੇ ਖਤਰੇ ਨੂੰ ਕਾਫੀ ਹੱਦ ਤੱਕ ਟਾਲ ਸਕਦੇ ਹੋ। ਤੁਸੀਂ ਦਿਨ ਭਰ ਕੀ ਖਾਧੇ ਜਾਂ ਪੀਂਦੇ ਹੋ, ਇਸ ਦਾ ਸਿੱਧਾ ਅਸਰ ਵੀ ਤੁਹਾਡੇ ਬਲੱਡ ਸ਼ੂਗਰ ਲੈਵਲ ‘ਤੇ ਪੈਂਦਾ ਹੈ।
ਕਰੇਲਾ ਲਗਭਗ ਹਰ ਭਾਰਤੀ ਰਸੋਈ ਵਿਚ ਪਾਈ ਜਾਣ ਵਾਲੀ ਸਬਜ਼ੀ ਹੈ, ਜੋ ਆਪਣੇ ਕੜਵੇ ਸੁਆਦ ਲਈ ਜਾਣੀ ਜਾਂਦੀ ਹੈ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਕਰੇਲੇ ਵਿਚ ਮੌਜੂਦ ਔਸ਼ਧੀ ਗੁਣ ਖਾਸ ਕਰਕੇ ਸ਼ੂਗਰ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ। ਕਈ ਸੋਧ ਦੇ ਨਤੀਜੇ ਦੱਸਦੇ ਹਨ ਕਿ ਕਰੇਲਾ ਇੰਸੁਲਿਨ ਦੇ ਰਿਸਾਅ ਨੂੰ ਕੰਟਰੋਲ ਕਰਨ ਤੇ ਗੁਲੂਕੋਜ਼ ਦੇ ਮੇਟਾਬਾਲਿਜ਼ਮ ਨੂੰ ਬਦਲਣ ਵਿਚ ਮਦਦ ਕਰਦਾ ਹੈ। ਇਸੇ ਕੜੀ ਤਹਿਤ ਸਿਹਤ ਮਾਹਿਰ ਸ਼ੂਗਰ ਮਰੀਜ਼ਾਂ ਨੂੰ ਰੋਜ਼ ਸੇਵਰੇ ਅੱਧਾ ਗਿਲਾਸ ਕਰੇਲੇ ਦਾ ਜੂਸ ਪੀਣ ਦੀ ਸਲਾਹ ਦਿੰਦੇ ਹਨ।
ਮੇਥੀ ਦਾ ਪਾਣੀ
ਮੇਥੀ ਦਾਣੇ ਦਾ ਪਾਣੀ ਸ਼ੂਗਰ ਰੋਗੀਆਂ ਲਈ ਫਾਇਦੇਮੰਦ ਹੈ। ਮੇਥੀ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਪਾਚਣ ਨੂੰ ਬੇਹਤਰ ਕਰਦਾ ਹੈ ਤੇ ਸਰੀਰ ਵਿਚ ਕਾਰਬੋਹਾਈਡ੍ਰੇਟ ਤੇ ਸ਼ੂਗਰ ਦੀ ਰਹਿੰਦ-ਖੂੰਹਦ ਨੂੰ ਹੌਲੀ ਕਰਨ ਵਿਚ ਅਸਰ ਦਿਖਾਉਂਦਾ ਹੈ। ਅਜਿਹੇ ਵਿਚ ਸਵੇਰੇ-ਸਵੇਰੇ ਗਰਮ ਪਾਣੀ ਦੇ ਨਾਲ ਮੇਥੀ ਦਾਣੇ ਜਾਂ ਰਾਤ ਭਰ ਭਿਉਂ ਕੇ ਰੱਖੀ ਗਈ ਮੇਥੀ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ। ਨਾਲ ਹੀ ਇੰਸੁਲਿਨ ਜਾਰੀ ਹੋਣ ਦੀ ਮਾਤਰਾ ਵੀ ਵੱਧ ਜਾਂਦੀ ਹੈ।
ਆਂਵਲਾ
ਆਂਵਲਾ ਵਿਟਾਮਿਨ ਸੀ ਦਾ ਪਾਵਰਹਾਊਸ ਹੈ, ਜੋ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਵੱਖ ਆਂਵਲਾ ਕ੍ਰੋਮੀਅਮ ਨਾਲ ਭਰਪੂਰ ਹੁੰਦਾ ਹੈ ਜੋ ਕਾਰਬੋਹਾਈਡ੍ਰੇਟ ਮੈਟਾਬਾਲਿਜ਼ਮ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਆਂਵਲੇ ਦਾ ਜੂਸ ਪੀਣ ਨਾਲ ਕਰ ਸਕਦੇ ਹੋ। ਇਸ ਨਾਲ ਦਿਨ ਭਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲ ਸਕਦੀ ਹੈ।
ਹਲਦੀ ਦਾ ਪਾਣੀ
ਹਲਦੀ ਵਿੱਚ ਇੱਕ ਕਿਰਿਆਸ਼ੀਲ ਤੱਤ ‘ਕਰਕਿਊਮਿਨ’ ਹੁੰਦਾ ਹੈ, ਜੋ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਬਹੁਤ ਸਾਰੇ ਖੋਜ ਨਤੀਜੇ ਦਰਸਾਉਂਦੇ ਹਨ ਕਿ ਕਰਕਿਊਮਿਨ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਧਾ ਕੇ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਣ ਵਿੱਚ ਪ੍ਰਭਾਵਸ਼ਾਲੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਸਵੇਰੇ ਖਾਲੀ ਪੇਟ ਹਲਦੀ ਜਾਂ ਹਲਦੀ ਦੇ ਪਾਣੀ ਤੋਂ ਤਿਆਰ ਹਰਬਲ ਚਾਹ ਪੀ ਸਕਦੇ ਹੋ।
ਅਫਗਾਨਿਸਤਾਨ ‘ਚ ਮੀਂਹ ਤੇ ਹੜ੍ਹ ਨੇ ਮਚਾਈ ਭਾਰੀ ਤਬਾਹੀ, 370 ਤੋਂ ਵੱਧ ਲੋਕਾਂ ਦੀ ਹੋਈ ਮੌ.ਤ || Latest News
ਅਫਗਾਨਿਸਤਾਨ ‘ਚ ਮੀਂਹ ਤੇ ਹੜ੍ਹ ਨੇ ਮਚਾਈ ਭਾਰੀ ਤਬਾਹੀ, 370 ਤੋਂ ਵੱਧ ਲੋਕਾਂ ਦੀ ਹੋਈ ਮੌ.ਤ
ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1600 ਲੋਕ ਜ਼ਖਮੀ ਹਨ। ਤਾਲਿਬਾਨ ਅਧਿਕਾਰੀਆਂ ਮੁਤਾਬਕ ਸਭ ਤੋਂ ਜ਼ਿਆਦਾ ਨੁਕਸਾਨ ਘੋਰ ਸੂਬੇ ‘ਚ ਹੋਇਆ ਹੈ। ਸ਼ਨੀਵਾਰ ਨੂੰ ਇੱਥੇ ਹੜ੍ਹ ਕਾਰਨ 60 ਲੋਕਾਂ ਦੀ ਮੌਤ ਹੋ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਾਲਿਬਾਨ ਸਰਕਾਰ ਨੇ ਲੋਕਾਂ ਦੀ ਮਦਦ ਲਈ ਹਵਾਈ ਸੈਨਾ ਭੇਜ ਦਿੱਤੀ ਹੈ।
ਤਾਲਿਬਾਨ ਦੇ ਬੁਲਾਰੇ ਮੌਲਵੀ ਅਬਦੁਲ ਨੇ ਕਿਹਾ ਕਿ ਇਲਾਕੇ ‘ਚ ਅਜੇ ਵੀ ਕਈ ਲੋਕ ਲਾਪਤਾ ਹਨ। ਖਰਾਬ ਮੌਸਮ ਕਾਰਨ ਬਚਾਅ ਦਲ ਨੂੰ ਜ਼ਖਮੀਆਂ ਨੂੰ ਮਦਦ ਪਹੁੰਚਾਉਣ ‘ਚ ਕਾਫੀ ਦਿੱਕਤ ਆ ਰਹੀ ਹੈ। ਬਦਖਸ਼ਾਨ, ਘੋਰ, ਬਘਲਾਨ ਅਤੇ ਹੇਰਾਤ ਸਮੇਤ ਪੂਰੇ ਅਫਗਾਨਿਸਤਾਨ ਵਿੱਚ ਹੁਣ ਤੱਕ 6 ਹਜ਼ਾਰ ਤੋਂ ਵੱਧ ਘਰ ਵਹਿ ਗਏ ਹਨ।
ਇਹ ਵੀ ਪੜ੍ਹੋ :ਬਿਭਵ ਕੁਮਾਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਵਰਲਡ ਫੂਡ ਪ੍ਰੋਗਰਾਮ (WFP) ਨੇ 12 ਮਈ ਨੂੰ ਰਿਪੋਰਟ ਦਿੱਤੀ ਸੀ ਕਿ ਅਚਾਨਕ ਹੜ੍ਹਾਂ ਨੇ ਅਫਗਾਨਿਸਤਾਨ ਨੂੰ ਤਬਾਹ ਕਰ ਦਿੱਤਾ ਹੈ। ਇਕੱਲੇ ਬਘਲਾਨ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ 100 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
ਰਿਪੋਰਟ ਮੁਤਾਬਕ ਅਫਗਾਨਿਸਤਾਨ ‘ਚ ਹੜ੍ਹ ਕਾਰਨ ਵੱਖ-ਵੱਖ ਜ਼ਿਲਿਆਂ ‘ਚ ਹਜ਼ਾਰਾਂ ਘਰ, ਹਜ਼ਾਰਾਂ ਹੈਕਟੇਅਰ ਵਾਹੀਯੋਗ ਜ਼ਮੀਨ ਅਤੇ ਸੈਂਕੜੇ ਪਸ਼ੂ ਵਹਿ ਗਏ ਹਨ। ਇੰਟਰਨੈਸ਼ਨਲ ਰੈਸਕਿਊ ਕਮੇਟੀ (ਆਈਆਰਸੀ) ਮੁਤਾਬਕ ਅਫਗਾਨਿਸਤਾਨ ਦੇ ਜ਼ਿਆਦਾਤਰ ਸੂਬਿਆਂ ‘ਚ ਐਮਰਜੈਂਸੀ ਵਰਗੀ ਸਥਿਤੀ ਹੈ। ਕਈ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।
ਵਾਪਰਿਆ ਭਿਆਨਕ ਹਾਦਸਾ, 3 ਮਜ਼ਦੂਰਾਂ ਦੀ ਹੋਈ ਮੌਤ || Latest News
ਵਾਪਰਿਆ ਭਿਆਨਕ ਹਾਦਸਾ, 3 ਮਜ਼ਦੂਰਾਂ ਦੀ ਹੋਈ ਮੌਤ
ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਕੰਮ ਕਰ ਰਹੇ ਮਜ਼ਦੂਰਾਂ ‘ਤੇ ਟਰੱਕ ਚੜ੍ਹ ਗਿਆ।ਇਸ ਹਾਦਸੇ ‘ਚ 3 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਜੈਸਲਮੇਰ ਬਾਈਪਾਸ ਉਤੇ ਵਾਪਰਿਆ। ਜੈਸਲਮੇਰ ਵੱਲੋਂ ਆ ਰਿਹਾ ਟਰੱਕ ਕੰਟਰੋਲ ਤੋਂ ਬਾਹਰ ਹੋ ਕੇ ਡਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਨੂੰ ਚਲਿਆ ਗਿਆ।
ਇਹ ਵੀ ਪੜ੍ਹੋ :ਬਿਭਵ ਕੁਮਾਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਦੂਜੇ ਪਾਸੇ ਨਿਰਮਾਣ ਅਧੀਨ ਬਾਈਪਾਸ ਕਿਨਾਰੇ ਕੰਮ ਕਰ ਰਹੇ ਤਿੰਨ ਮਜ਼ਦੂਰਾਂ ਨੂੰ ਕੁਚਲ ਦਿੱਤਾ। ਜਿੰਨਾਂ ਵਿੱਚੋਂ ਦੋ ਦੀ ਮੌਕੇ ‘ਤੇ ਮੌਤ ਹੋ ਗਈ। ਇੱਕ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਪਿੱਛਾ ਕਰਕੇ ਡਰਾਈਵਰ ਨੂੰ ਫੜ੍ਹ ਲਿਆ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 11 ਵਿਅਕਤੀਆਂ ਨੂੰ ਕੀਤਾ ਕਾਬੂ || Punjab News
ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 11 ਵਿਅਕਤੀਆਂ ਨੂੰ ਕੀਤਾ ਕਾਬੂ
ਜਲੰਧਰ ਦੀ ਪੁਲਿਸ ਨੇ ਹਰਿਆਣਾ, ਰਾਜਸਥਾਨ ਅਤੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਗਹਿਣਿਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਮਹਿੰਗੇ ਗਹਿਣੇ, ਹਥਿਆਰ ਅਤੇ ਵਾਰਦਾਤ ਵਿੱਚ ਵਰਤੇ ਗਏ ਬਾਈਕ ਬਰਾਮਦ ਹੋਏ ਹਨ।
ਜਲੰਧਰ ‘ਚ ਮੁਲਜ਼ਮਾਂ ਨੇ ਗਦਾਈਪੁਰ ਨੇੜੇ ਸਥਿਤ ਅਮਿਤ ਜਵੈਲਰਜ਼ ਅਤੇ ਸ੍ਰੀਨਾਥ ਜਵੈਲਰਜ਼ ਦੇ ਸ਼ੋਅਰੂਮ ‘ਚੋਂ ਕਰੋੜਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਸਨ। ਪੁਲਿਸ ਨੇ ਮੁਲਜ਼ਮ ਨੂੰ ਜਲੰਧਰ ਦੇ ਰੇਰੂ ਪਿੰਡ ਨੇੜਿਓਂ ਕਾਬੂ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿੱਚ ਕਈ ਵਾਰਦਾਤਾਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਯੂਪੀ ਦੇ ਕਿਸਾਨ ਦੀ ਚਮਕੀ ਕਿਸਮਤ, ਖਾਤੇ ‘ਚ ਆਏ…
ਪੁਲਿਸ ਨੇ ਉਕਤ ਮੁਲਜ਼ਮਾਂ ਦੇ ਖਿਲਾਫ ਵਿਛਾਇਆ ਸੀ ਜਾਲ
ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਪੈਸ਼ਲ ਸੈੱਲ ਦੀ ਟੀਮ ਪਿਛਲੇ ਕਾਫੀ ਸਮੇਂ ਤੋਂ ਉਕਤ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ। ਕੱਲ੍ਹ ਟੀਮ ਨੂੰ ਸੂਚਨਾ ਮਿਲੀ ਸੀ ਕਿ ਰੇਰੂ ਨੇੜੇ ਉਕਤ ਮੁਲਜ਼ਮਾਂ ਦੀ ਗਤੀਵਿਧੀ ਦੇਖੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮੁਲਜ਼ਮਾਂ ਦੇ ਖਿਲਾਫ ਜਾਲ ਵਿਛਾਇਆ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪਹਿਲਾਂ ਸਿਰਫ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਇਸ ਤੋਂ ਬਾਅਦ ਪੁਲਿਸ ਨੇ ਹੋਰ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਅਤੇ ਹਥਿਆਰ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਨੇ ਦੋਸ਼ੀ ਦੀ ਪਛਾਣ ਨਹੀਂ ਦੱਸੀ ਹੈ। ਜਲਦੀ ਹੀ ਸਿਟੀ ਪੁਲਿਸ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਨਗੇ।
ਨਾੜ ਨੂੰ ਲੱਗੀ ਭਿਆਨਕ ਅੱ.ਗ, ਲਪੇਟ ‘ਚ ਆਉਣ ਕਾਰਨ ਕਿਸਾਨ ਦੀ ਹੋਈ ਮੌ.ਤ || Punjab News
ਨਾੜ ਨੂੰ ਲੱਗੀ ਭਿਆਨਕ ਅੱ.ਗ, ਲਪੇਟ ‘ਚ ਆਉਣ ਕਾਰਨ ਕਿਸਾਨ ਦੀ ਹੋਈ ਮੌ.ਤ
ਅਜਨਾਲਾ ‘ਚ ਇੱਕ ਕਿਸਾਨ ਦੀ ਮੌ.ਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਜਨਾਲਾ ਦੇ ਪਿੰਡ ਦਿਆਲਪੁਰਾ ਵਿਖੇ ਇਹ ਘਟਨਾ ਵਾਪਰੀ ਹੈ। ਇੱਥੇ ਨਾੜ ਨੂੰ ਭਿਆਨਕ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਇਹ ਅੱਗ ਇੰਨ੍ਹੀ ਜਿਆਦਾ ਫੈਲ ਗਈ ਕਈ ਕਿ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਗਈ।
ਇੱਥੇ ਮੌਜੂਦ ਕਿਸਾਨ ਆਪਣੀ ਪੈਲੀ ਵਿੱਚ ਨਾੜ ਦੀ ਅੱਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨਾੜ ਦੀ ਅੱਗ ਨੇ ਕਿਸਾਨ ਨੂੰ ਵੀ ਆਪਣੇ ਲਪੇਟੇ ਵਿੱਚ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ। ਇਹ ਨਾੜ ਵੱਧਦੀ ਵੱਧਦੀ ਉਹਨਾਂ ਦੇ ਖੇਤਾਂ ਤੱਕ ਆ ਪਹੁੰਚੀ ਜਿੱਥੇ ਕਿਸਾਨ ਵੱਲੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਹ ਝੁਲਸ ਗਿਆ। ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਯੂਪੀ ਦੇ ਕਿਸਾਨ ਦੀ ਚਮਕੀ ਕਿਸਮਤ, ਖਾਤੇ ‘ਚ ਆਏ…
ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਵਿਅਕਤੀ ਦੀ ਮੌਤ ਹੋਈ ਹੈ। ਉਸ ਦੀ ਦੇਹ ਨੂੰ ਪੋਸਟਮਾਰਟਮ ਕਰਵਾਉਣ ਲਈ ਅਜਨਾਲਾ ਦੇ ਸਿਿਵਲ ਹਸਪਤਾਲ ਲਿਆਂਦਾ ਗਿਆ ਹੈ। ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ਼ਾਹਰੁਖ ਖਾਨ ਤੇ ਕਰਨ ਜੌਹਰ ਹਨ ‘Gay’ ! ਗਾਇਕਾ ਨੇ ਕੀਤਾ ਵੱਡਾ ਦਾਅਵਾ || Entertainment News
ਸ਼ਾਹਰੁਖ ਖਾਨ ਤੇ ਕਰਨ ਜੌਹਰ ਹਨ ‘Gay’ ! ਗਾਇਕਾ ਨੇ ਕੀਤਾ ਵੱਡਾ ਦਾਅਵਾ || Entertainment News
ਹਾਲ ਹੀ ‘ਚ ਮਸ਼ਹੂਰ ਗਾਇਕਾ ਸੁਚਿਤਰਾ ਰਾਮਦੁਰਾਈ ਨੇ ਆਪਣੇ ਸਾਬਕਾ ਪਤੀ ਸਮੇਤ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਕਰਨ ਜੌਹਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਦਰਅਸਲ , ਗਾਇਕਾ ਨੇ ਆਪਣੇ ਸਾਬਕਾ ਪਤੀ ਕਾਰਤਿਕ ਕੁਮਾਰ, ਬਾਲੀਵੁੱਡ ਦੇ ਕਿੰਗ ਖਾਨ ਅਤੇ ਕਰਨ ਜੌਹਰ ਨੂੰ ‘ਗੇ’ ਦੱਸਿਆ ਹੈ।
ਗਾਇਕਾ ਸੁਚਿਤਰਾ ਨੇ ਤਾਮਿਲ ਮੀਡੀਆ ਕੁਮੁਦਮ ਨੂੰ ਦਿੱਤੇ ਇੰਟਰਵਿਊ ‘ਚ ਇਹ ਖੁਲਾਸਾ ਕੀਤਾ ਹੈ | ਸੁਚਿਤਰਾ ਨੇ ਬਾਲੀਵੁੱਡ ਹਸਤੀਆਂ ਨੂੰ ਗੱਲਬਾਤ ਵਿੱਚ ਖਿੱਚਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦਾ ਇੱਕ ਸਮਲੈਂਗਿਕ ਰਿਸ਼ਤਾ ਹੈ। ਸੁਚਿਤਰਾ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦਾ ਸਾਬਕਾ ਪਤੀ ਕਾਰਤਿਕ ਕੁਮਾਰ ‘ਗੇ’ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਸ ਦਾ ਲੰਡਨ ਵਿੱਚ ਕਰਨ ਅਤੇ ਸ਼ਾਹਰੁਖ ਨਾਲ ‘ਗੇ ਐਨਕਾਊਂਟਰ’ ਹੋਇਆ ਸੀ। ਗਾਇਕ ਨੇ ਦੱਸਿਆ ਕਿ ਬੀ-ਟਾਊਨ ਦੇ ਕੁਝ ਕਲਾਕਾਰ ਅਕਸਰ ਉਨ੍ਹਾਂ ਦੇਸ਼ਾਂ ਦਾ ਦੌਰਾ ਕਰਦੇ ਹਨ ਜਿੱਥੇ ਸਮਲਿੰਗੀ ਸਬੰਧ ਕਾਨੂੰਨੀ ਹਨ।
ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਉਨ੍ਹਾਂ ਦੇ ਇਸ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋਇਆ ਹੈ। ਕਲਿੱਪ ਵਿੱਚ, ਉਹ ਇਹ ਕਹਿੰਦੇ ਹੋਏ ਸੁਣੀ ਜਾਂਦੀ ਹੈ, “ਇੱਕ ਵਾਰ ਜਦੋਂ ਕਾਰਤਿਕ ਲੰਡਨ ਦੀ ਯਾਤਰਾ ‘ਤੇ ਸੀ, ਤਾਂ ਉਹ ਕਰਨ ਜੌਹਰ ਅਤੇ ਸ਼ਾਹਰੁਖ ਖਾਨ ਨੂੰ ਮਿਲੇ ਅਤੇ ਉਹ ਬਾਰਾਂ (Bars) ਨਾਲ ਭਰੀ ਇੱਕ ਗਲੀ ਵਿੱਚ ਘੁੰਮਦੇ ਰਹੇ। ਉਨ੍ਹਾਂ ਨੇ ਕ੍ਰਾਸ ਡਰੈੱਸ ਪਹਿਨੇ ਹੋਏ ਸਨ। ਕਰਨ ਅਤੇ ਸ਼ਾਹਰੁਖ ਅਕਸਰ ਅਜਿਹਾ ਕਰਦੇ ਹਨ ਜਦੋਂ ਉਹ ਵਿਦੇਸ਼ ਜਾਂਦੇ ਹਨ, ਤਾਂ ਉਹ ਗੇ ਏਰੀਆ ‘ਚ ਜਾਂਦੇ ਹਨ ਅਤੇ ਰਾਤ ਦਾ ਆਨੰਦ ਲੈਂਦੇ ਹਨ।
"My Ex husband, SRK and Karan Johar had gay encounter in London. SRK and Karan Usually go to the countries on holiday where gay encounters are legel" – Tamil singer Suchitra pic.twitter.com/SkPp8SCdWm
— MASS (@Freak4Salman) May 16, 2024
ਸੁਚਿਤਰਾ ਦੇ ਪਤੀ ਕਾਰਤਿਕ ਨੇ ਦਿੱਤੀ ਆਪਣੀ ਪ੍ਰਤੀਕਿਰਿਆ
ਸੁਚਿਤਰਾ ਦੀ ਵੀਡੀਓ ਇੰਟਰਵਿਊ ਦੇ ਆਨਲਾਈਨ ਸਾਹਮਣੇ ਆਉਣ ਤੋਂ ਤੁਰੰਤ ਬਾਅਦ, ਉਸ ਦੇ ਸਾਬਕਾ ਪਤੀ ਕਾਰਤਿਕ ਨੇ ਉਸ ਦੇ ਦਾਅਵਿਆਂ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਸਮਲਿੰਗੀ ਹੁੰਦਾ, ਤਾਂ ਉਹ ਮਾਣ ਨਾਲ ਇਸ ਨੂੰ ਸਵੀਕਾਰ ਕਰਦਾ। ਕਾਰਤਿਕ ਨੇ ਕਿਹਾ, “ਜੇਕਰ ਮੈਂ ਸਮਲਿੰਗੀ ਹਾਂ ਤਾਂ ਮੈਨੂੰ ਸਮਲਿੰਗੀ ਹੋਣ ‘ਤੇ ਸ਼ਰਮ ਨਹੀਂ ਆਵੇਗੀ। ਮੈਨੂੰ ਕਿਸੇ ਵੀ ਤਰ੍ਹਾਂ ਦੇ ਸਰੀਰਕ ਸਬੰਧ ਬਣਾਉਣ ‘ਤੇ ਬਹੁਤ ਮਾਣ ਹੋਵੇਗਾ।”
ਯੂਪੀ ਦੇ ਕਿਸਾਨ ਦੀ ਚਮਕੀ ਕਿਸਮਤ, ਖਾਤੇ ‘ਚ ਆਏ 99 ਅਰਬ ਰੁਪਏ || Latest News
ਯੂਪੀ ਦੇ ਕਿਸਾਨ ਦੀ ਚਮਕੀ ਕਿਸਮਤ, ਖਾਤੇ ‘ਚ ਆਏ 99 ਅਰਬ ਰੁਪਏ
ਇਹ ਮਾਮਲਾ ਯੂਪੀ ਦੇ ਭਦੋਹੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਅਚਾਨਕ ਇੱਕ ਕਿਸਾਨ ਦੇ ਬੰਦ ਖਾਤੇ ਵਿੱਚ ਅਰਬਾਂ ਰੁਪਏ ਆ ਗਏ। ਪਹਿਲਾਂ ਤਾਂ ਕਿਸਾਨ ਨੂੰ ਯਕੀਨ ਨਹੀਂ ਹੋਇਆ। ਮੋਬਾਇਲ ‘ਤੇ ਆਏ ਮੈਸੇਜ ਤੋਂ ਉਸ ਨੂੰ ਕੁਝ ਸਮਝ ਨਹੀਂ ਆਇਆ। ਫਿਰ ਉਸਨੇ ਮੋਬਾਈਲ ਦਾ ਸੁਨੇਹਾ ਕਿਸੇ ਹੋਰ ਵਿਕਾਕਤੀ ਨੂੰ ਪੜ੍ਹਨ ਲਈ ਕਿਹਾ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ਵਿਚ ਬਹੁਤ ਸਾਰੇ ਪੈਸੇ ਜਮ੍ਹਾਂ ਹੋਏ ਹਨ। ਇਸ ਤੋਂ ਬਾਅਦ ਕਿਸਾਨ ਬੈਂਕ ਪਹੁੰਚਿਆ। ਉਸ ਨੇ ਬੈਂਕ ਮੁਲਾਜ਼ਮਾਂ ਨੂੰ ਸਾਰੀ ਗੱਲ ਕਹੀ ਤਾਂ ਮੁਲਾਜ਼ਮਾਂ ਨੇ ਉਸ ਦਾ ਖਾਤਾ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਏ। ਕਿਸਾਨ ਦੀ ਗੱਲ ਸੱਚ ਨਿਕਲੀ।
ਜਾਣਕਾਰੀ ਅਨੁਸਾਰ ਕਿਸਾਨ ਭਾਨੂ ਪ੍ਰਕਾਸ਼ ਬਿੰਦ ਦਾ ਸੂਰਿਆਵਾਂ ਦੇ ਬੈਂਕ ਆਫ ਬੜੌਦਾ ਗ੍ਰਾਮੀਣ ਬੈਂਕ ਵਿੱਚ ਖਾਤਾ ਹੈ, ਜੋ ਕਿ ਬੰਦ ਹੋ ਗਿਆ ਸੀ। ਜਿਸ ਖਾਤੇ ‘ਚ 16 ਮਈ ਨੂੰ ਅਚਾਨਕ ਪੈਸੇ ਆ ਗਏ, ਜਿਸ ਦਾ ਮੈਸੇਜ ਉਸ ਦੇ ਮੋਬਾਈਲ ‘ਤੇ ਆਇਆ। ਜਦੋਂ ਉਸ ਨੂੰ ਮੈਸੇਜ ਸਮਝ ਨਾ ਆਇਆ ਤਾਂ ਉਸ ਨੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਸੁਨੇਹਾ ਪੜ੍ਹਨ ਲਈ ਕਿਹਾ। ਕਿਸਾਨ ਦੇ ਮੋਬਾਈਲ ‘ਤੇ ਮਿਲੇ ਮੈਸੇਜ ‘ਚ ਲਿਖਿਆ ਸੀ ਕਿ ਉਸ ਦੇ ਖਾਤੇ ‘ਚ 99999495999.99 ਰੁਪਏ (99 ਅਰਬ 99 ਕਰੋੜ 94 ਲੱਖ 95 ਹਜ਼ਾਰ 999 ਰੁਪਏ) ਦੀ ਰਕਮ ਜਮ੍ਹਾਂ ਹੋ ਗਈ ਹੈ।
ਕਿਸਾਨ ਨੇ ਬੈਂਕ ਮੁਲਾਜ਼ਮਾਂ ਨੂੰ ਪੈਸੇ ਜਮ੍ਹਾਂ ਹੋਣ ਦੀ ਦਿੱਤੀ ਸੂਚਨਾ
ਇਹ ਸੁਣ ਕੇ ਭਾਨੂ ਪ੍ਰਕਾਸ਼ ਹੈਰਾਨ ਰਹਿ ਗਿਆ ਅਤੇ ਉਸ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ। ਜਿਸ ਤੋਂ ਬਾਅਦ ਉਹ ਸਿੱਧਾ ਬੈਂਕ ਪਹੁੰਚ ਗਿਆ। ਜਿਵੇਂ ਹੀ ਕਿਸਾਨ ਨੇ ਬੈਂਕ ਮੁਲਾਜ਼ਮਾਂ ਨੂੰ ਪੈਸੇ ਜਮ੍ਹਾਂ ਹੋਣ ਦੀ ਸੂਚਨਾ ਦਿੱਤੀ। ਜਿਸ ਦੇ ਬਾਅਦ ਬੈਂਕ ਮੁਲਾਜ਼ਮਾਂ ਨੇ ਤੁਰੰਤ ਕਿਸਾਨ ਦਾ ਖਾਤਾ ਚੈੱਕ ਕੀਤਾ ਤਾਂ ਮਾਮਲਾ ਸਹੀ ਪਾਇਆ ਗਿਆ। ਖਾਤੇ ‘ਚ ਇੰਨੀ ਵੱਡੀ ਰਕਮ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵੱਡਾ ਝਟਕਾ! ਆਪ ‘ਚ ਸ਼ਾਮਿਲ ਹੋਏ ਮਨਜੀਤ ਸਿੰਘ…
ਬੈਂਕ ਦੇ ਇੰਚਾਰਜ ਮੈਨੇਜਰ ਆਸ਼ੀਸ਼ ਤਿਵਾੜੀ ਨੇ ਦੱਸਿਆ ਕਿ ਖਾਤਾਧਾਰਕ ਭਾਨੂ ਪ੍ਰਤਾਪ ਦਾ ਕੇ.ਸੀ.ਸੀ. ਖਾਤਾ ਸੀ। ਖਾਤੇ ਰਾਹੀਂ ਉਸ ਨੇ ਖੇਤਾਂ ‘ਤੇ ਕਰਜ਼ਾ ਲਿਆ ਸੀ। ਖਾਤਾ ਐਨਪੀਏ ਹੋਣ ਤੋਂ ਬਾਅਦ ਅਜਿਹਾ ਹੀ ਹੋਇਆ। ਹਾਲਾਂਕਿ, ਖਾਤੇ ਨੂੰ ਹੋਲਡ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਕਿੱਥੋਂ ਆਇਆ ਅਤੇ ਕਿਸ ਨੇ ਭੇਜਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੋਕਾਂ ‘ਚ ਇਸ ਬਾਰੇ ਚਰਚਾ ਹੋ ਰਹੀ ਹੈ।
21 ਮਈ ਨੂੰ ਜਗਰਾਉਂ ਦੀ ਮਹਾਂ ਪੰਚਾਇਤ ਦੀਆਂ ਤਿਆਰੀਆਂ ਸਬੰਧੀ ਲਗਾਈਆਂ ਗਈਆਂ ਡਿਊਟੀਆਂ || Punjab News
21 ਮਈ ਨੂੰ ਜਗਰਾਉਂ ਦੀ ਮਹਾਂ ਪੰਚਾਇਤ ਦੀਆਂ ਤਿਆਰੀਆਂ ਸਬੰਧੀ ਲਗਾਈਆਂ ਗਈਆਂ ਡਿਊਟੀਆਂ
ਬੀਤੇ ਕੱਲ੍ਹ ਗੁਰਦੁਆਰਾ ਹਜੂਰ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਹਿਮ ਮੀਟਿੰਗ ਹੋਈ ਜਿਸ ਵਿੱਚ 21 ਮਈ ਨੂੰ ਜਗਰਾਉਂ ਦੀ ਮਹਾਂ ਪੰਚਾਇਤ ਦੀਆਂ ਤਿਆਰੀਆਂ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ ਗੱਡੀਆਂ ਦੀ ਗਿਣਤੀ ਕੀਤੀ ਗਈ ਜੋ ਕਿ 350 ਦੇ ਕਰੀਬ ਹੋਈ ਹੈ।
ਇਸ ਮੀਟਿੰਗ ਵਿੱਚ ਹਰਨੇਕ ਸਿੰਘ ਮਹਿਮਾ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਉਸ ਦੀ ਤੁਰੰਤ ਰਿਹਾਈ ਦੀ ਮੰਗ ਵੀ ਕੀਤੀ ਗਈ ਹੈ,ਅਤੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਵੱਲੋਂ ਜਥੇਬੰਦੀ ਦੇ ਸਬੰਧ ਵਿੱਚ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ ਜਿਸ ਦੀ ਸਭ ਨੂੰ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ :ਬਿਭਵ ਕੁਮਾਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਇਸ ਮੌਕੇ ਕੌਮੀ ਜਨਰਲ ਸਕੱਤਰ ਪੰਜਾਬ ਕੇਵਲ ਸਿੰਘ ਖਹਿਰਾ ਅਤੇ ਹੋਰ ਆਗੂ ਵੀ ਸ਼ਾਮਲ ਹੋਏ ਜਿੰਨਾਂ ਵਿੱਚ ਜ਼ਿਲ੍ਹਾ ਪ੍ਰਧਾਨ ਜਲੰਧਰ ਜਸਵੰਤ ਸਿੰਘ ਲੋਹਗੜ੍ਹ,ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਕੋਟ,ਮੀਤ ਪ੍ਰਧਾਨ ਦਲਜੀਤ ਸਿੰਘ ਉਧੋਵਾਲ,ਨਿਰਮਲ ਸਿੰਘ ਬੱਡੂਵਾਲ,ਮਨਦੀਪ ਸਿੰਘ ਬੱਡੂਵਾਲ,ਗੁਰਜੀਤ ਸਿੰਘ ਭਿੰਡਰ,ਗੁਰਚਰਨ ਸਿੰਘ ਤੋਤਾ ਸਿੰਘ ਵਾਲਾ,ਤਜਿੰਦਰ ਸਿੰਘ ਰੰਧਾਵਾ, ਗੁਰਮੁਖ ਸਿੰਘ,ਜਰਨੈਲ ਸਿੰਘ,ਫੁੰਮਣ ਸਿੰਘ,ਦਲਜੀਤ ਸਿੰਘ ਸਰਪੰਚ ਦਾਨੇਵਾਲਾ,ਅੰਮ੍ਰਿਤ ਪਾਲ ਸਿੰਘ,ਜਸਬੀਰ ਸਿੰਘ,ਲੱਖਾ ਦਾਨੇਵਾਲਾ,ਸੁਖਬੀਰ ਸਿੰਘ,ਹਰਮਨ ਪ੍ਰੀਤ ਸਿੰਘ ਦਾਨੇਵਾਲਾ,ਗੁਰਦਿਆਲ ਸਿੰਘ ਚੀਮਾ,ਸਤਨਾਮ ਸਿੰਘ ਦਾਨੇਵਾਲੀਆ,ਬੇਅੰਤ ਸਿੰਘ,ਮਹਿਲ ਸਿੰਘ,ਜੋਧ ਸਿੰਘ,ਗੁਰਸੇਵਕ ਸਿੰਘ,ਸੁਖਦੇਵ ਸਿੰਘ ਇੰਦਰਗੜ੍ਹ,ਮੰਨਾ ਬੱਡੂਵਾਲ ਆਦਿ ਮੈਂਬਰ ਸਹਿਬਾਨ ਹਾਜਰ ਸਨ ।
ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਤੇ SGPC ਮੈਂਬਰ ਬਿਕਰਮਜੀਤ ਸਿੰਘ ਕੋਟਲਾ ਆਪ ‘ਚ ਹੋਏ ਸ਼ਾਮਲ
ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਤੇ SGPC ਮੈਂਬਰ ਬਿਕਰਮਜੀਤ ਸਿੰਘ ਕੋਟਲਾ ਆਪ ‘ਚ ਹੋਏ ਸ਼ਾਮਲ
ਲੋਕ ਸਭਾ ਚੋਣਾਂ ਹੋਣ ‘ਚ ਕੁਝ ਹੀ ਸਮਾਂ ਬਾਕੀ ਹੈ ਇਸੇ ਦੇ ਚੱਲਦੇ ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਮਜ਼ਬੂਤ ਹੋ ਗਿਆ ਹੈ ਕਿਉਂਕਿ ਅੰਮ੍ਰਿਤਸਰ ‘ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਅਤੇ SGPC ਮੈਂਬਰ ਬਿਕਰਮਜੀਤ ਸਿੰਘ ਕੋਟਲਾ ਆਪ ‘ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਉਹਨਾਂ ਦਾ ਸੁਆਗਤ ਕੀਤਾ | ਇਸ ਮੌਕੇ ਤਲਬੀਰ ਗਿੱਲ ਵੀ ਮੌਜੂਦ ਸਨ ।

”ਪੰਜਾਬ ਆਪ” ਨੇ ਕੀਤਾ ਟਵੀਟ
ਇਸ ਸਬੰਧੀ ”ਪੰਜਾਬ ਆਪ” ਨੇ ਟਵੀਟ ਕਰਕੇ ਲਿਖਿਆ ਹੈ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਆਮ ਆਦਮੀ ਪਾਰਟੀ ਦਾ ਪਰਿਵਾਰ ਵਧਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਤੇ ਤਲਬੀਰ ਗਿੱਲ ਦੀ ਮੌਜੂਦਗੀ ‘ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਤੇ SGPC ਮੈਂਬਰ ਬਿਕਰਮਜੀਤ ਸਿੰਘ ਕੋਟਲਾ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਸ਼ਾਮਲ।
















