Home Blog Page 1607

ਅਮੀਰੀ ‘ਚ ਪ੍ਰਿੰਸ ਚਾਰਲਸ ਨੂੰ ਵੀ ਛੱਡਿਆ ਪਿੱਛੇ , PM ਰਿਸ਼ੀ ਸੁਨਕ ਸਾਲ ਭਰ ‘ਚ ਇੰਨੇ ਹੋ ਗਏ ਮਾਲਾਮਾਲ || Latest news

0
Leaving even Prince Charles behind in wealth, PM Rishi Sunak became so rich in a year

ਅਮੀਰੀ ‘ਚ ਪ੍ਰਿੰਸ ਚਾਰਲਸ ਨੂੰ ਵੀ ਛੱਡਿਆ ਪਿੱਛੇ , PM ਰਿਸ਼ੀ ਸੁਨਕ ਸਾਲ ਭਰ ‘ਚ ਇੰਨੇ ਹੋ ਗਏ ਮਾਲਾਮਾਲ || Latest news

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਅਮੀਰੀ ਦੇ ਮਾਮਲੇ ਵਿੱਚ ਬ੍ਰਿਟੇਨ ਦੇ ਰਾਜਾ ਚਾਰਲਸ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਜਾਣਕਾਰੀ ਬ੍ਰਿਟਿਸ਼ ਅਖਬਾਰ ਸੰਡੇ ਟਾਈਮਜ਼ ‘ਚ ਪ੍ਰਕਾਸ਼ਿਤ ਅਮੀਰਾਂ ਦੀ ਤਾਜ਼ਾ ਸੂਚੀ ਤੋਂ ਸਾਹਮਣੇ ਆਈ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੀਐਮ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਦੀ ਸੰਪਤੀ ਪਿਛਲੇ ਇੱਕ ਸਾਲ ਵਿੱਚ 12 ਕਰੋੜ ਪੌਂਡ (12.7 ਅਰਬ ਰੁਪਏ) ਤੋਂ ਵੱਧ ਕੇ ਕੁੱਲ 651 ਮਿਲੀਅਨ ਪੌਂਡ ਯਾਨੀ 68.67 ਅਰਬ ਰੁਪਏ ਹੋ ਗਈ ਹੈ। ਇਸ ਸਮੇਂ ਦੌਰਾਨ ਰਾਜਾ ਚਾਰਲਸ ਦੀ ਕੁੱਲ ਜਾਇਦਾਦ 60 ਕਰੋੜ ਪੌਂਡ ਤੋਂ ਵਧ ਕੇ 61 ਕਰੋੜ ਪੌਂਡ ਹੀ ਰਹੀ।

ਬ੍ਰਿਟੇਨ ‘ਚ ਅਮੀਰ ਲੋਕਾਂ ਦੀ ਘੱਟ ਰਹੀ ਗਿਣਤੀ

ਅਰਬਪਤੀਆਂ ਦੀ ਸੂਚੀ ਪ੍ਰਕਾਸ਼ਿਤ ਕਰਦੇ ਹੋਏ ਅਖਬਾਰ ਨੇ ਦਾਅਵਾ ਕੀਤਾ ਕਿ ਬ੍ਰਿਟੇਨ ‘ਚ ਅਮੀਰ ਲੋਕਾਂ ਦੀ ਗਿਣਤੀ ਘੱਟ ਰਹੀ ਹੈ। ਪਹਿਲੀ ਵਾਰ ਇਸ ਸੂਚੀ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਜੋ ਸਾਲ 2022 ਵਿੱਚ 177 ਤੋਂ ਘਟ ਕੇ ਹੁਣ 165 ਹੋ ਗਈ ਹੈ। ਇਸ ਸੂਚੀ ਵਿੱਚ ਭਾਰਤੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਗੋਪੀ ਹਿੰਦੂਜਾ ਅਤੇ ਉਨ੍ਹਾਂ ਦਾ ਪਰਿਵਾਰ 37.2 ਬਿਲੀਅਨ ਪੌਂਡ ਦੀ ਕੁੱਲ ਜਾਇਦਾਦ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜੋ ਰੈਂਕਿੰਗ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਦੌਲਤ ਹੈ।

ਇਹ ਵੀ ਪੜ੍ਹੋ :PM ਮੋਦੀ 23 ਮਈ ਨੂੰ ਆਉਣਗੇ ਪੰਜਾਬ , BJP ਉਮੀਦਵਾਰਾਂ ਦੇ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ

ਬ੍ਰਿਟੇਨ ਦੇ ਚੋਟੀ ਦੇ 10 ਸਭ ਤੋਂ ਅਮੀਰ ਲੋਕ

ਗੋਪੀ ਹਿੰਦੂਜਾ – 37.2 ਅਰਬ ਪਾਊਂਡ

ਸਰ ਲਿਓਨਾਰਡ ਬਲਾਵਟਨਿਕ – 29.2 ਅਰਬ ਪਾਊਂਡ

ਡੇਵਿਡ ਅਤੇ ਸਾਈਮਨ ਰਊਬੇਨ ਅਤੇ ਪਰਿਵਾਰ – 24.9 ਅਰਬ ਪਾਊਂਡ

ਜਿਮ ਰੈਟਕਲਿਫ – 23.5 ਅਰਬ ਪਾਊਂਡ

ਜੇਮਸ ਡਾਇਸਨ ਅਤੇ ਪਰਿਵਾਰ – 20.8 ਅਰਬ ਪਾਊਂਡ

ਬਾਰਨਬੀ ਅਤੇ ਮਾਰਲਿਨ ਸਵਾਇਰ ਅਤੇ ਫੈਮਿਲੀ – ਅਰਬ ਪਾਊਂਡ

ਇਡਾਨ ਆਫਰ – 14.9 ਅਰਬ ਪਾਊਂਡ

ਲਕਸ਼ਮੀ ਮਿੱਤਲ ਐਂਡ ਫੈਮਿਲੀ- 14.9 ਅਰਬ ਪਾਊਂਡ

ਗਾਈ, ਜਾਰਜ, ਅਲਾਨਾ, ਗੈਲੇਨ ਵੈਸਟਨ ਅਤੇ ਪਰਿਵਾਰ – 14.4 ਅਰਬ ਪਾਊਂਡ

ਜੌਨ ਫਰੈਡਰਿਕਸਨ ਅਤੇ ਪਰਿਵਾਰ – 12.8 ਅਰਬ ਪਾਊਂਡ

 

 

 

ਅਕਾਲੀ ਦਲ ਨੂੰ ਵੱਡਾ ਝਟਕਾ! ਆਪ ‘ਚ ਸ਼ਾਮਿਲ ਹੋਏ ਮਨਜੀਤ ਸਿੰਘ ਸੰਧੂ || Punjab News

0

ਅਕਾਲੀ ਦਲ ਨੂੰ ਵੱਡਾ ਝਟਕਾ! ਆਪ ‘ਚ ਸ਼ਾਮਿਲ ਹੋਏ ਮਨਜੀਤ ਸਿੰਘ ਸੰਧੂ

ਫਿਰੋਜ਼ਪੁਰ ਹਲਕੇ ‘ਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਅਕਾਲੀ ਦਲ ਦਾ ਸਾਥ ਛੱਡਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਸੰਧੂ CM BhagwantMann ਜੀ ਦੀ ਅਗਵਾਈ ਤੇ ਕੈਬਨਿਟ ਮੰਤਰੀ Dr. Baljit Kaur ਜੀ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ।

ਸ਼ੂਜ਼ ਕਾਰੋਬਾਰੀ ਦੇ ਟਿਕਾਣੇ ‘ਤੇ IT ਨੇ ਮਾਰੀ ਰੇਡ, 40 ਕਰੋੜ ਰੁਪਏ ਹੋਏ ਬਰਾਮਦ

0

ਸ਼ੂਜ਼ ਕਾਰੋਬਾਰੀ ਦੇ ਟਿਕਾਣੇ ‘ਤੇ IT ਨੇ ਮਾਰੀ ਰੇਡ, 40 ਕਰੋੜ ਰੁਪਏ ਹੋਏ ਬਰਾਮਦ

ਆਗਰਾ ਵਿੱਚ ਇਨਕਮ ਟੈਕਸ ਵਿਭਾਗ ਨੇ ਸ਼ਹਿਰ ਦੇ ਤਿੰਨ ਵੱਡੇ ਜੁੱਤੀ ਕਾਰੋਬਾਰੀਆਂ ਦੇ ਘਰ ਤੇ ਛਾਪੇਮਾਰੀ ਕੀਤੀ। ਇਸ ਵਿੱਚ ਹੁਣ ਤੱਕ 40 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਨੂੰ ਐਮਜੀ ਰੋਡ ਦੇ ਬੀਕੇ ਸ਼ੂਜ਼, ਧਾਕਰਾਨ ਦੇ ਮਨਸ਼ੂ ਫੁਟਵੀਅਰ ਅਤੇ ਹੀਂਗ ਮੰਡੀ ਦੇ ਹਰਮਿਲਾਪ ਵਪਾਰੀਆਂ ਦੇ ਖਿਲਾਫ ਕਾਰਵਾਈ ਕੀਤੀ। ਬੈਂਕਾਂ ਤੋਂ ਨੋਟ ਗਿਣਨ ਲਈ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਰਾਤ ਤੱਕ ਨੋਟਾਂ ਦੀ ਗਿਣਤੀ ਜਾਰੀ ਰਹੀ।

ਕਾਰੋਬਾਰੀ ਦੇ 6 ਟਿਕਾਣਿਆਂ ‘ਤੇ ਕਾਰਵਾਈ

ਇਨਕਮ ਟੈਕਸ ਚੋਰੀ ਦੀ ਸੂਚਨਾ ‘ਤੇ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਆਗਰਾ, ਲਖਨਊ ਅਤੇ ਕਾਨਪੁਰ ਤੋਂ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਇਨ੍ਹਾਂ ਕਾਰੋਬਾਰੀਆਂ ਦੇ 6 ਟਿਕਾਣਿਆਂ ‘ਤੇ ਕਾਰਵਾਈ ਕੀਤੀ। ਇਨ੍ਹਾਂ ਵਿੱਚ ਐਮਜੀ ਰੋਡ ਸਥਿਤ ਬੀਕੇ ਸ਼ੂਜ਼ ਦੇ ਅਦਾਰੇ ਅਤੇ ਸੂਰਿਆ ਨਗਰ ਸਥਿਤ ਘਰ ਦੀ ਤਲਾਸ਼ੀ ਲਈ ਗਈ। ਜੁੱਤੀਆਂ ਦਾ ਵਪਾਰ ਕਰਨ ਵਾਲੇ ਮਨਸ਼ੂ ਫੁਟਵੀਅਰ ਅਤੇ ਬੀਕੇ ਸ਼ੂਜ਼ ਦੇ ਮਾਲਕ ਰਿਸ਼ਤੇਦਾਰ ਹਨ ਅਤੇ ਪਿਛਲੇ ਕੁਝ ਸਾਲਾਂ ਵਿੱਚ ਮਾਰਕੀਟ ਵਿੱਚ ਵੱਡਾ ਨਾਮ ਬਣ ਗਏ ਹਨ। ਹਰਮਿਲਾਪ ਟਰੇਡਰਜ਼ ਜੁੱਤੀ ਸਮੱਗਰੀ ਦਾ ਸੌਦਾ ਕਰਦਾ ਹੈ।

ਇਹ ਵੀ ਪੜ੍ਹੋ :ਬਿਭਵ ਕੁਮਾਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਇਨਵੈਸਟੀਗੇਸ਼ਨ ਵਿੰਗ ਦੀਆਂ 12 ਤੋਂ ਵੱਧ ਟੀਮਾਂ ਨੇ ਕਾਰਵਾਈ ਕੀਤੀ। ਕਾਰੋਬਾਰੀਆਂ ਤੋਂ ਜ਼ਮੀਨਾਂ ‘ਚ ਵੱਡੀ ਮਾਤਰਾ ‘ਚ ਨਿਵੇਸ਼ ਅਤੇ ਸੋਨਾ ਖਰੀਦਣ ਦੀ ਸੂਚਨਾ ਵੀ ਮਿਲੀ ਹੈ। ਇਨਰ ਰਿੰਗ ਰੋਡ ਨੇੜੇ ਕਾਰੋਬਾਰੀਆਂ ਨੇ ਵੱਡਾ ਨਿਵੇਸ਼ ਕੀਤਾ ਹੈ। ਲੈਪਟਾਪ, ਕੰਪਿਊਟਰ ਅਤੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਤੋਂ ਡਾਟਾ ਲਿਆ ਗਿਆ ਹੈ। ਰਸੀਦਾਂ ਅਤੇ ਬਿੱਲਾਂ ਸਮੇਤ ਸਟਾਕ ਰਜਿਸਟਰ ਦੀ ਜਾਂਚ ਵਿੱਚ ਕਈ ਹੈਰਾਨੀਜਨਕ ਜਾਣਕਾਰੀਆਂ ਸਾਹਮਣੇ ਆਈਆਂ ਹਨ।

PM ਮੋਦੀ 23 ਮਈ ਨੂੰ ਆਉਣਗੇ ਪੰਜਾਬ , BJP ਉਮੀਦਵਾਰਾਂ ਦੇ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ || Elections || Punjab News

0
PM Modi will come to Punjab on May 23, he will address the election rallies of BJP candidates

PM ਮੋਦੀ 23 ਮਈ ਨੂੰ ਆਉਣਗੇ ਪੰਜਾਬ , BJP ਉਮੀਦਵਾਰਾਂ ਦੇ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ || Elections || Punjab News

ਪੰਜਾਬ ਵਿੱਚ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ | ਜਿਸਦੇ ਚੱਲਦਿਆਂ ਹਰ ਪਾਰਟੀ ਵੱਲੋਂ ਆਪਣੀ ਜਿੱਤ ਕਾਇਮ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ | ਇਸੇ ਦੇ ਤਹਿਤ ਭਾਜਪਾ ਦੀ ਕੌਮੀ ਲੀਡਰਸ਼ਿਪ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ ਪੰਜਾਬ ਵਿੱਚ ਆਪਣੀ ਪੂਰੀ ਤਾਕਤ ਲਾਉਣ ਜਾ ਰਹੀ ਹੈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਦੌਰੇ ‘ਤੇ ਹੋਣਗੇ। ਜਿੱਥੇ ਉਹ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।

23 ਮਈ ਨੂੰ ਭਾਜਪਾ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਕਰਨਗੇ ਅਪੀਲ

ਪਟਿਆਲਾ ਵਿਖੇ PM ਮੋਦੀ 23 ਮਈ ਨੂੰ ਲੋਕਾਂ ਨੂੰ ਭਾਜਪਾ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕਰਨਗੇ। ਇਸ ਦੇ ਨਾਲ ਹੀ ਇਸੇ ਦਿਨ ਪ੍ਰਧਾਨ ਮੰਤਰੀ ਹਰਿਆਣਾ ਦੀ ਮਹਿੰਦਰਗੜ੍ਹ ਸੀਟ ‘ਤੇ ਚੋਣ ਪ੍ਰਚਾਰ ਲਈ ਬੁਲਾਈ ਗਈ ਵਿਜੇ ਸੰਕਲਪ ਰੈਲੀ ‘ਚ ਵੀ ਸ਼ਾਮਲ ਹੋਣਗੇ। ਜਿਸ ਤੋਂ ਬਾਅਦ 24 ਮਈ ਨੂੰ ਪ੍ਰਧਾਨ ਮੰਤਰੀ ਮੁੜ ਪੰਜਾਬ ਆਉਣਗੇ। ਜਿੱਥੇ ਉਹ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਬਾਬੂ ਅਤੇ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਦੇ ਸਮਰਥਨ ਵਿੱਚ ਰੈਲੀਆਂ ਕਰਨਗੇ।

ਇਹ ਵੀ ਪੜ੍ਹੋ :ਗੱਡੀ ਸਿੱਖਦੇ ਸਮੇਂ ਚਾਲਕ ਨੇ 4 ਸਾਲਾ ਮਾਸੂਮ ਨੂੰ ਕੁਚਲਿਆ

ਦੱਸ ਦਈਏ ਕਿ ਪਹਿਲੀ ਵਾਰ BJP ਪੰਜਾਬ ਵਿੱਚ ਆਪਣੇ ਦਮ ‘ਤੇ ਚੋਣਾਂ ਲੜ ਰਹੀ ਹੈ। ਪਿਛਲੀ ਵਾਰ 2019 ਦੀਆਂ ਚੋਣਾਂ ‘ਚ ਕਾਂਗਰਸ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ‘ਚੋਂ ਅੱਠ ‘ਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਅਤੇ ਅਕਾਲੀ ਦਲ ਨੇ ਦੋ-ਦੋ ਸੀਟਾਂ ਜਿੱਤੀਆਂ ਸਨ ਜਦਕਿ ‘ਆਪ’ ਨੇ ਸਿਰਫ਼ ਇੱਕ ਸੀਟ ਜਿੱਤੀ ਸੀ।

 

 

IMD ਵੱਲੋਂ 7 ਜ਼ਿਲ੍ਹਿਆਂ ‘ਚ ਹੀਟਵੇਵ ਦਾ ਅਲਰਟ || Latest News

0

IMD ਵੱਲੋਂ 7 ਜ਼ਿਲ੍ਹਿਆਂ ‘ਚ ਹੀਟਵੇਵ ਦਾ ਅਲਰਟ

ਮੌਸਮ ਵਿਭਾਗ ਵੱਲੋਂ ਹਿਮਾਚਲ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਵਿੱਚ ਗਰਮੀ ਦਾ ਕਹਿਰ ਮਹਿਸੂਸ ਕੀਤਾ ਗਿਆ। ਮੌਸਮ ਵਿਭਾਗ (IMD) ਨੇ ਅੱਜ ਵੀ ਗਰਮੀ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਧੁੱਪ ਵਿੱਚ ਬਾਹਰ ਨਾ ਨਿਕਲਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦਾ ਵੀ ਅਨੁਮਾਨ ਹੈ। ਪਰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਹੀ ਧੁੱਪ ਛਾਈ ਹੋਈ ਹੈ।

MD ਮੁਤਾਬਕ ਬਿਲਾਸਪੁਰ, ਸ਼ਿਮਲਾ, ਕਾਂਗੜਾ, ਸੋਲਨ, ਊਨਾ, ਮੰਡੀ, ਹਮੀਰਪੁਰ ਅਤੇ ਸਿਰਮੌਰ ਦੇ ਕੁਝ ਇਲਾਕਿਆਂ ਵਿੱਚ ਅੱਜ ਵੀ ਗਰਮੀ ਦੀ ਲਹਿਰ ਜਾਰੀ ਰਹਿ ਸਕਦੀ ਹੈ। ਇਸ ਦੌਰਾਨ ਹਮੀਰਪੁਰ ਦੇ ਨੇਰੀ ਦਾ ਤਾਪਮਾਨ 44.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸੂਬੇ ਦੇ 5 ਸ਼ਹਿਰਾਂ ‘ਚ ਤਾਪਮਾਨ 40 ਡਿਗਰੀ ਦੇ ਪਾਰ ਪਹੁੰਚ ਗਿਆ ਹੈ ਅਤੇ 11 ਸ਼ਹਿਰਾਂ ‘ਚ ਤਾਪਮਾਨ 35 ਤੋਂ 40 ਡਿਗਰੀ ਦੇ ਵਿਚਕਾਰ ਚਲਾ ਗਿਆ ਹੈ।

ਇਹ ਵੀ ਪੜ੍ਹੋ:ਬਿਭਵ ਕੁਮਾਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਊਨਾ ਦਾ ਤਾਪਮਾਨ 43.6 ਡਿਗਰੀ, ਬਿਲਾਸਪੁਰ ਦਾ 42.8 ਡਿਗਰੀ, ਬਾਰਥੀ ਦਾ 40.7 ਡਿਗਰੀ ਅਤੇ ਧੌਲਾ ਕੂਆਂ ਦਾ 42.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੱਜ ਵੀ ਸੂਬੇ ਭਰ ਵਿੱਚ ਸਵੇਰ ਤੋਂ ਹੀ ਧੁੱਪ ਹੈ। ਇਸ ਕਾਰਨ ਦੁਪਹਿਰ ਤੱਕ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਹੋਰ ਵਧ ਜਾਵੇਗਾ। ਕਹਿਰ ਦੀ ਗਰਮੀ ਕਾਰਨ ਸੂਬੇ ਦੇ ਖਾਸ ਕਰਕੇ ਮੈਦਾਨੀ ਇਲਾਕਿਆਂ ਦੇ ਲੋਕ ਪ੍ਰੇਸ਼ਾਨ ਹੋ ਗਏ ਹਨ। ਮਜ਼ਦੂਰ ਅਤੇ ਕਿਸਾਨ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸੋਮੇ ਸੁੱਕਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਕਿਸਾਨਾਂ ਦੀਆਂ ਨਗਦੀ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਪੀਣ ਵਾਲੇ ਪਾਣੀ ਦੀ ਵੀ ਘਾਟ ਹੈ।

ਜੇਕਰ ਸੂਬੇ ‘ਚ ਮੀਂਹ ਨਾ ਪਿਆ ਤਾਂ ਤਾਪਮਾਨ ਹੋਰ ਵਧ ਜਾਵੇਗਾ। ਆਈਐਮਡੀ ਦੇ ਅਨੁਸਾਰ, ਵੈਸਟਰਨ ਡਿਸਟਰਬੈਂਸ ਦੇ ਦੋ ਦਿਨ ਪਹਿਲਾਂ ਸਰਗਰਮ ਹੋਣ ਦੀ ਉਮੀਦ ਸੀ। ਪਰ ਹੁਣ ਇਹ ਕਮਜ਼ੋਰ ਹੋ ਰਿਹਾ ਹੈ। ਹਾਲਾਂਕਿ ਅੱਜ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦੇਸ਼ ਭਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਸ਼ਿਮਲਾ, ਨਰਕੰਡਾ, ਕੁਫਰੀ ਅਤੇ ਮਨਾਲੀ ‘ਚ ਇਨ੍ਹੀਂ ਦਿਨੀਂ ਮੌਸਮ ਸੁਹਾਵਣਾ ਸੀ। ਪਰ ਇਨ੍ਹਾਂ ਥਾਵਾਂ ‘ਤੇ ਤਾਪਮਾਨ ਵਿਚ ਵੀ ਵਾਧਾ ਹੋਇਆ ਹੈ। ਸ਼ਿਮਲਾ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਆਮ ਨਾਲੋਂ 5 ਡਿਗਰੀ ਵੱਧ ਹੈ। ਸ਼ਿਮਲਾ ਦਾ ਅੱਜ ਤੱਕ ਦਾ ਰਿਕਾਰਡ ਤਾਪਮਾਨ 14 ਸਾਲ ਪਹਿਲਾਂ ਯਾਨੀ 27 ਮਈ 2010 ਨੂੰ 32.4 ਡਿਗਰੀ ਸੈਲਸੀਅਸ ਸੀ।

ਬਿਭਵ ਕੁਮਾਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

0

ਬਿਭਵ ਕੁਮਾਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੂੰ ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਮਾਮਲੇ ‘ਚ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਬਿਭਵ ਨੂੰ ਸ਼ਨੀਵਾਰ ਸ਼ਾਮ 4:30 ਵਜੇ ਗ੍ਰਿਫਤਾਰ ਕੀਤਾ ਗਿਆ। ਦੇਰ ਰਾਤ ਉਸ ਨੂੰ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਵਾਤੀ ਮਾਲੀਵਾਲ ਮਾਮਲੇ ‘ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਸ ਨੂੰ 5 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਦਿੱਲੀ ਪੁਲਿਸ ਨੇ ਬਿਭਵ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਸੀ। ਦਿੱਲੀ ਪੁਲਸ ਵੱਲੋਂ ਵਕੀਲ ਅਤੁਲ ਸ਼੍ਰੀਵਾਸਤਵ ਨੇ ਬਿਭਵ ਦੀ ਹਿਰਾਸਤ ‘ਤੇ ਦਲੀਲਾਂ ਦਿੱਤੀਆਂ। ਬਿਭਵ ਨੂੰ 23 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਗੱਡੀ ਸਿੱਖਦੇ ਸਮੇਂ ਚਾਲਕ ਨੇ 4 ਸਾਲਾ ਮਾਸੂਮ ਨੂੰ ਕੁਚਲਿਆ || News of Punjab || latest News

0
While learning to drive, the driver crushed a 4-year-old innocent

ਗੱਡੀ ਸਿੱਖਦੇ ਸਮੇਂ ਚਾਲਕ ਨੇ 4 ਸਾਲਾ ਮਾਸੂਮ ਨੂੰ ਕੁਚਲਿਆ || News of Punjab || latest News

ਬਟਾਲਾ ‘ਚ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਕਿ ਚਾਲਕ ਨੇ ਗੱਡੀ ਚਲਾਉਣੀ ਸਿੱਖਦੇ ਸਮੇਂ ਇੱਕ ਚਾਰ ਸਾਲਾਂ ਮਸੂਮ ਬੱਚੇ ਨੂੰ ਕੁਚਲ ਦਿੱਤਾ | ਜਿਸ ਕਾਰਨ ਮਾਸੂਮ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਾਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਬੱਚੇ ਦੀ ਮਾਂ ਵੀ ਹੋਈ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ 4 ਸਾਲਾਂ ਮਾਸੂਮ ਆਪਣੀ ਮਾਂ ਨਾਲ ਮੰਦਿਰ ਜਾਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਗੱਡੀ ਚਲਾਉਣੀ ਸਿੱਖ ਰਹੇ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਟੱਕਰ ਨਾਲ ਦਿੱਤੀ, ਜਿਸ ‘ਚ ਬੱਚੇ ਦੀ ਮੌਤ ਹੋ ਗਈ | ਜਦਕਿ ਇਸ ਹਾਦਸੇ ਵਿੱਚ ਬੱਚੇ ਦੀ ਮਾਂ ਜ਼ਖਮੀ ਹੋ ਗਈ | ਦੱਸਿਆ ਜਾ ਰਿਹਾ ਹੈ ਚਾਲਕ ਉਸੇ ਇਲਾਕੇ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ :ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੇ ਫੇਰ ਜੇਲ੍ਹ ‘ਚੋ ਬਾਹਰ ਆਉਣ ਦੀ ਕੀਤੀ ਮੰਗ

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ, ਜਿਸ ‘ਚ ਇੱਕ ਮਾਸੂਮ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਮਾਤਾ ਜ਼ਖਮੀ ਹੋਈ ਹੈ। ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਵੱਲੋਂ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ |

 

 

 

 

ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੇ ਫੇਰ ਜੇਲ੍ਹ ‘ਚੋ ਬਾਹਰ ਆਉਣ ਦੀ ਕੀਤੀ ਮੰਗ || Today News || Elections

0
Before the elections, Ram Rahim again demanded to come out of jail

ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੇ ਫੇਰ ਜੇਲ੍ਹ ‘ਚੋ ਬਾਹਰ ਆਉਣ ਦੀ ਕੀਤੀ ਮੰਗ || Today News || Elections

ਸਾਧਵੀ ਜਿਨਸੀ ਸ਼ੋਸ਼ਣ ਅਤੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣ ਦੀ ਮੰਗ ਕੀਤੀ ਹੈ | ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਸਾਲ 20 ਦਿਨਾਂ ਦੀ ਪੈਰੋਲ ਅਤੇ 21 ਦਿਨਾਂ ਦੀ ਫਰਲੋ ਸਮੇਤ ਕੁੱਲ 41 ਦਿਨਾਂ ਦੀ ਰਿਹਾਈ ਦੇ ਯੋਗ ਹੈ। ਉਹ ਇਸ ਦਾ ਲਾਭ ਉਠਾਉਣਾ ਚਾਹੁੰਦਾ ਹੈ।

SGPC ਨੇ ਵਾਰ -ਵਾਰ ਜੇਲ੍ਹ ‘ਚੋ ਬਾਹਰ ਆਉਣ ‘ਤੇ ਪ੍ਰਗਟਾਇਆ ਸੀ ਇਤਰਾਜ਼

ਜਿਸਦੇ ਚੱਲਦਿਆਂ ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ‘ਤੇ ਪਾਬੰਦੀ ਲਗਾਉਣ ਵਾਲੇ ਹੁਕਮ ਨੂੰ ਹਟਾਵੇ। ਧਿਆਨਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਰਾਮ ਰਹੀਮ ਨੂੰ ਵਾਰ-ਵਾਰ ਜੇਲ ‘ਚੋਂ ਬਾਹਰ ਲਿਆਉਣ ‘ਤੇ ਵਿਰੋਧ ਪ੍ਰਗਟਾਇਆ ਸੀ, ਜਿਸ ਤੋਂ ਬਾਅਦ 29 ਫਰਵਰੀ ਨੂੰ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਡੇਰਾ ਮੁਖੀ ਦੀ ਪੈਰੋਲ ਅਰਜ਼ੀ ‘ਤੇ ਵਿਚਾਰ ਨਾ ਕਰਨ ਦੇ ਹੁਕਮ ਦੇ ਦਿੱਤੇ ਸਨ।

ਸਾਲ ਵਿੱਚ 70 ਦਿਨਾਂ ਦੀ ਪੈਰੋਲ ਅਤੇ 21 ਦਿਨਾਂ ਦੀ ਫਰਲੋ ਦੇਣ ਦਾ ਅਧਿਕਾਰ

ਜਿਸ ਤੋਂ ਬਾਅਦ ਇਕ ਵਾਰ ਫੇਰ ਰਾਮ ਰਹੀਮ ਨੇ ਹਾਈਕੋਰਟ ਦੇ ਹੁਕਮਾਂ ‘ਤੇ ਰੋਕ ਦੀ ਮੰਗ ਕਰਦੇ ਹੋਏ ਦਲੀਲ ਦਿੱਤੀ ਹੈ ਕਿ ਪੈਰੋਲ ਅਤੇ ਫਰਲੋ ਦੇਣ ਦਾ ਉਦੇਸ਼ ਸੁਧਾਰਾਤਮਕ ਪ੍ਰਕਿਰਤੀ ਦਾ ਹੈ ਅਤੇ ਦੋਸ਼ੀ ਨੂੰ ਪਰਿਵਾਰ ਅਤੇ ਸਮਾਜ ਨਾਲ ਆਪਣੇ ਸਮਾਜਿਕ ਸਬੰਧ ਬਣਾਏ ਰੱਖਣ ਦੇ ਯੋਗ ਬਣਾਉਣਾ ਹੈ। ਹਰਿਆਣਾ ਚੰਗੇ ਆਚਰਣ ਕੈਦੀ (ਅਸਥਾਈ ਰਿਹਾਈ) ਐਕਟ 2022 ਦੇ ਤਹਿਤ, ਯੋਗ ਦੋਸ਼ੀਆਂ ਨੂੰ ਹਰ ਕੈਲੰਡਰ ਸਾਲ ਵਿੱਚ 70 ਦਿਨਾਂ ਦੀ ਪੈਰੋਲ ਅਤੇ 21 ਦਿਨਾਂ ਦੀ ਫਰਲੋ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ।

ਇਹ ਵੀ ਕਿਹਾ ਗਿਆ ਹੈ ਕਿ ਨਿਯਮ ਕਿਸੇ ਵੀ ਦੋਸ਼ੀ ਨੂੰ ਪੈਰੋਲ ਅਤੇ ਫਰਲੋ ਦੇਣ ਦੀ ਮਨਾਹੀ ਨਹੀਂ ਕਰਦੇ ਹਨ ਜਿਸ ਨੂੰ ਉਮਰ ਕੈਦ ਅਤੇ ਨਿਸ਼ਚਿਤ ਮਿਆਦ ਦੀ ਸਜ਼ਾ ਵਾਲੇ ਤਿੰਨ ਜਾਂ ਵੱਧ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ :ਰਾਮਦੇਵ ਦੀਆਂ ਵਧੀਆ ਮੁਸ਼ਕਲਾਂ , ਕੁਆਲਿਟੀ ਟੈਸਟ ‘ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ

ਜ਼ਿਕਰਯੋਗ ਹੈ ਕਿ ਪਹਿਲੀ ਵਾਰ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਆਮ ਚੋਣਾਂ ਰਾਮ ਰਹੀਮ ਤੋਂ ਬਿਨਾਂ ਹੋ ਰਹੀਆਂ ਹਨ। ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਸਰਕਾਰ ਨੇ ਇਸ ਵਾਰ ਚੋਣਾਂ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਨਹੀਂ ਦਿੱਤੀ ਗਈ ਹੈ | ਇਸ ਤੋਂ ਪਹਿਲਾ ਵੀ ਉਹ ਬਹੁਤ ਵਾਰ ਜੇਲ੍ਹ ‘ਚੋ ਬਾਹਰ ਆ ਚੁੱਕਾ ਹੈ |

 

 

 

ਰਾਮਦੇਵ ਦੀਆਂ ਵਧੀਆ ਮੁਸ਼ਕਲਾਂ , ਕੁਆਲਿਟੀ ਟੈਸਟ ‘ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ || Latest News

0
Ramdev's best problems, Patanjali's Son Papadi fails the quality test

ਰਾਮਦੇਵ ਦੀਆਂ ਵਧੀਆ ਮੁਸ਼ਕਲਾਂ , ਕੁਆਲਿਟੀ ਟੈਸਟ ‘ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ || Latest News

ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਉਹਨਾਂ ਦੀ ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ ‘ਚ ਫੇਲ ਹੋ ਗਈ ਹੈ | ਦਰਅਸਲ 17 ਅਕਤੂਬਰ, 2019 ਨੂੰ ਇੱਕ ਫੂਡ ਸੇਫਟੀ ਇੰਸਪੈਕਟਰ ਨੇ ਪਿਥੌਰਾਗੜ੍ਹ ਦੇ ਬੇਰੀਨਾਗ ਦੇ ਮੁੱਖ ਬਾਜ਼ਾਰ ਵਿੱਚ ਲੀਲਾਧਰ ਪਾਠਕ ਦੀ ਦੁਕਾਨ ਦਾ ਦੌਰਾ ਕੀਤਾ ਸੀ | ਜਿੱਥੇ ਕਿ ਉਹਨਾਂ ਵੱਲੋਂ ਪਤੰਜਲੀ ਨਵਰਤਨ ਇਲੈਚੀ ਸੋਨ ਪਾਪੜੀ ਬਾਰੇ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ। ਜਿਸ ਤੋਂ ਬਾਅਦ ਉਸਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਰਾਮਨਗਰ ਕਾਨ੍ਹਾ ਜੀ ਡਿਸਟ੍ਰੀਬਿਊਟਰ ਦੇ ਨਾਲ-ਨਾਲ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਗਏ।

ਮਠਿਆਈਆਂ ਦੀ ਘਟੀਆ ਕੁਆਲਿਟੀ ਦਾ ਮਿਲਿਆ ਸੀ ਸੰਕੇਤ

ਇਸ ਸਭ ਤੋਂ ਬਾਅਦ ਉੱਤਰਾਖੰਡ ਦੇ ਰੁਦਰਪੁਰ, ਊਧਮ ਸਿੰਘ ਨਗਰ ਸਥਿਤ ਸਟੇਟ ਫੂਡ ਐਂਡ ਡਰੱਗ ਟੈਸਟਿੰਗ ਲੈਬਾਰਟਰੀ ਵਿਖੇ ਇਸਦੀ ਫੋਰੈਂਸਿਕ ਜਾਂਚ ਕਰਵਾਈ ਗਈ। ਦਸੰਬਰ 2020 ਵਿੱਚ ਰਾਜ ਦੇ ਖੁਰਾਕ ਸੁਰੱਖਿਆ ਵਿਭਾਗ ਨੂੰ ਪ੍ਰਯੋਗਸ਼ਾਲਾ ਤੋਂ ਇੱਕ ਰਿਪੋਰਟ ਮਿਲੀ ਜਿਸ ਵਿੱਚ ਮਠਿਆਈਆਂ ਦੀ ਘਟੀਆ ਕੁਆਲਿਟੀ ਦਾ ਸੰਕੇਤ ਮਿਲਿਆ। ਜਿਸਦੇ ਚੱਲਦਿਆਂ  ਕਾਰੋਬਾਰੀ ਲੀਲਾ ਧਰ ਪਾਠਕ, ਡਿਸਟ੍ਰੀਬਿਊਟਰ ਅਜੈ ਜੋਸ਼ੀ ਅਤੇ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਅੱਜ CM ਮਾਨ ਜੈਤੋ-ਮੋਗਾ ‘ਚ ਕੱਢਣਗੇ ਰੋਡ ਸ਼ੋਅ, ਦੋਸਤ ਕਰਮਜੀਤ ਅਨਮੋਲ ਲਈ ਕਰਨਗੇ ਚੋਣ ਪ੍ਰਚਾਰ

ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਅਦਾਲਤ ਨੇ ਸੁਣਾਇਆ ਫੈਸਲਾ

ਅਦਾਲਤ ਨੇ ਸੁਣਵਾਈ ਤੋਂ ਬਾਅਦ ਤਿੰਨਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਧਾਰਾ 59 ਤਹਿਤ ਛੇ ਮਹੀਨੇ ਦੀ ਕੈਦ ਨਾਲ ਕ੍ਰਮਵਾਰ 5,000, 10,000 ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਫੂਡ ਸੇਫਟੀ ਅਧਿਕਾਰੀ ਨੇ ਕਿਹਾ, ”ਅਦਾਲਤ ‘ਚ ਪੇਸ਼ ਕੀਤੇ ਗਏ ਸਬੂਤ ਸਪੱਸ਼ਟ ਤੌਰ ‘ਤੇ ਉਤਪਾਦ ਦੀ ਘਟੀਆ ਕੁਆਲਿਟੀ ਨੂੰ ਦਰਸਾਉਂਦੇ ਹਨ।

ਅੱਜ CM ਮਾਨ ਜੈਤੋ-ਮੋਗਾ ‘ਚ ਕੱਢਣਗੇ ਰੋਡ ਸ਼ੋਅ, ਦੋਸਤ ਕਰਮਜੀਤ ਅਨਮੋਲ ਲਈ ਕਰਨਗੇ ਚੋਣ ਪ੍ਰਚਾਰ || News of Punjab

0
Today, CM Mann will hold a road show in Jaito-Moga, his friend Karamjit will campaign for Anmol

ਅੱਜ CM ਮਾਨ ਜੈਤੋ-ਮੋਗਾ ‘ਚ ਕੱਢਣਗੇ ਰੋਡ ਸ਼ੋਅ, ਦੋਸਤ ਕਰਮਜੀਤ ਅਨਮੋਲ ਲਈ ਕਰਨਗੇ ਚੋਣ ਪ੍ਰਚਾਰ || News of Punjab

ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਹੋਣੀਆਂ ਹਨ ਜਿਸਦੇ ਚੱਲਦਿਆਂ ਹਰ ਪਾਰਟੀ ਵੱਲੋਂ ਚੋਣਾਂ ਵਿੱਚ ਆਪਣੀ ਜਿੱਤ ਕਾਇਮ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ | ਇਸੇ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਦੋਸਤ, ਫਰੀਦਕੋਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ, ਕਾਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣਗੇ । ਜਿਸਦੇ ਚੱਲਦਿਆਂ ਮੁੱਖ ਮੰਤਰੀ ਅੱਜ ਦੋ ਥਾਵਾਂ ਮੋਗਾ ਅਤੇ ਜੈਤੋ ‘ਚ ਰੋਡ ਸ਼ੋਅ ਕਰਨਗੇ। ਦੋਵਾਂ ਰੋਡ ਸ਼ੋਅ ਦਾ ਸਮਾਂ ਸ਼ਾਮ 3 ਅਤੇ 4 ਵਜੇ ਤੈਅ ਕੀਤਾ ਗਿਆ ਹੈ।

ਫ਼ਰੀਦਕੋਟ ਲੋਕ ਸਭਾ ਸੀਟ ਬਣੀ ਹੋਈ ਹੌਟ ਸੀਟ

ਇਸ ਦੇ ਨਾਲ ਹੀ ਕਰਮਜੀਤ ਅਨਮੋਲ ਲਈ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਹਰ ਰੋਜ਼ ਪ੍ਰਮੋਸ਼ਨ ਲਈ ਪਹੁੰਚ ਰਹੇ ਹਨ। ਫ਼ਰੀਦਕੋਟ ਲੋਕ ਸਭਾ ਸੀਟ ਪੰਜਾਬ ਦੀ ਹੌਟ ਸੀਟ ਬਣੀ ਹੋਈ ਹੈ। ਕਿਉਂਕਿ ਇੱਥੇ ਭਾਜਪਾ ਵੱਲੋਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ‘ਤੇ ਦਾਅ ਲਗਾਇਆ ਹੈ।

ਇਹ ਵੀ ਪੜ੍ਹੋ :ਮਸ਼ਹੂਰ ਭਜਨ ਗਾਇਕਾ ਦਾ ਪਤੀ ਨੇ ਕੁੱਟ -ਕੁੱਟ ਕਰ ਦਿੱਤਾ ਕਤਲ

ਦੱਸ ਦਈਏ ਕਿ ਫਰੀਦਕੋਟ ਚੋਣ ਵਿੱਚ ਇਸ ਵਾਰ 28 ਉਮੀਦਵਾਰਾਂ ਵਿੱਚ ਮੁਕਾਬਲਾ ਹੈ।  ਇਸ ਵਿੱਚ 26 ਮਰਦ ਅਤੇ ਸਿਰਫ਼ ਦੋ ਔਰਤਾਂ ਸ਼ਾਮਲ ਹਨ। ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਵਿਧਾਨ ਸਭਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਲੋਕ ਸਭਾ ਸੀਟ ‘ਤੇ ‘ਆਪ’ ਦਾ ਕਬਜ਼ਾ ਹੈ।