Home Blog Page 1605

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਜਥਾ 22 ਮਈ ਨੂੰ ਹੋਵੇਗਾ ਰਵਾਨਾ || Latest News

0

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਜਥਾ 22 ਮਈ ਨੂੰ ਹੋਵੇਗਾ ਰਵਾਨਾ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਯਾਤਰਾ ਸਬੰਧੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਤਿਆਰੀ ਮੁਕੰਮਲ ਕਰ ਲਈ ਹੈ।

ਰਾਜਪਾਲ ਜੱਥੇ ਨੂੰ ਕਰਨਗੇ ਰਵਾਨਾ

ਜਾਣਕਾਰੀ ਅਨੁਸਾਰ ਰਾਜਪਾਲ ਇਸ ਯਾਤਰਾ ‘ਤੇ ਜਾਣ ਵਾਲੇ ਜੱਥੇ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ। 22 ਮਈ ਸਵੇਰੇ ਉਤਰਾਖੰਡ ਦੇ ਰਾਜਪਾਲ ਪੰਜ ਪਿਆਰਿਆਂ ਦੀ ਅਗਵਾਈ ’ਚ ਯਾਤਰਾ ’ਤੇ ਜਾਣ ਵਾਲੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾਉਣਗੇ। ਇਸ ਮੌਕੇ ਸੰਤ ਸਮਾਜ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਹੋਣਗੇ।

ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਹਿਮਾਂਸ਼ੂ ਖੁਰਾਣਾ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੁਰਦੁਆਰਾ ਗੋਵਿੰਦਘਾਟ ਦੇ ਸੇਵਾਦਾਰਾਂ ਨੇ ਪੈਦਲ ਰਸਤੇ ਦਾ ਨਿਰੀਖਣ ਕੀਤਾ। ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਰਜਿਸਟੇ੍ਰਸ਼ਨ ਜ਼ਰੂਰੀ ਹੋਵੇਗੀ।

ਪ੍ਰਤੀ ਦਿਨ 3500 ਸ਼ਰਧਾਲੂਆਂ ਦੀ ਹੱਦ ਤੈਅ

ਇਹ ਆਨਲਾਈਨ ਜਾਂ ਗੁਰਦੁਆਰਾ ਹੇਮਕੁੰਟ ਸਾਹਿਬ, ਰਿਸ਼ੀਕੇਸ਼ ਵਿਖੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਸਥਾਨ ’ਚ ਜ਼ਿਆਦਾ ਬਰਫ਼ ਪੈਣ ਦੇ ਮੱਦੇਨਜ਼ਰ ਪ੍ਰਸ਼ਾਸਨ ਤੇ ਗੁਰਦੁਆਰਾ ਮੈਨੇਜਮੈਂਟ ਟਰੱਸਟ ਨੇ ਯਾਤਰਾ ਦੇ ਪਹਿਲੇ ਕੁਝ ਦਿਨਾਂ ਲਈ ਪ੍ਰਤੀ ਦਿਨ 3500 ਸ਼ਰਧਾਲੂਆਂ ਦੀ ਹੱਦ ਤੈਅ ਕੀਤੀ ਹੈ।

ਛੋਟੇ ਜਿਹੇ ਪਿੰਡ ਦੀ ਕੁੜੀ ਪਹੁੰਚੀ ਕਾਨਸ, ਰੈੱਡ ਕਾਰਪੇਟ ‘ਤੇ ਪਹਿਨੀ ਅਜਿਹੀ ਡ੍ਰੈੱਸ || Latest News

0
A girl from a small village arrived at Cannes, wearing such a dress on the red carpet

ਛੋਟੇ ਜਿਹੇ ਪਿੰਡ ਦੀ ਕੁੜੀ ਪਹੁੰਚੀ ਕਾਨਸ, ਰੈੱਡ ਕਾਰਪੇਟ ‘ਤੇ ਪਹਿਨੀ ਅਜਿਹੀ ਡ੍ਰੈੱਸ || Latest News

ਅੱਜ -ਕੱਲ੍ਹ ਕਾਨਸ ਫਿਲਮ ਫੈਸਟੀਵਲ 2024 ਕਾਫੀ ਸੁਰਖੀਆਂ ਵਿੱਚ ਹੈ | ਸੋਸ਼ਲ ਮੀਡੀਆ ‘ਤੇ ਰੈੱਡ ਕਾਰਪੇਟ ‘ਤੇ ਵੱਖ-ਵੱਖ ਸੈਲੇਬਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦੇ ਵਿਚਕਾਰ ਇਕ ਅਜਿਹੀ ਤਸਵੀਰ ਵੀ ਹੈ ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਨੈਨਸੀ ਤਿਆਗੀ ਦਾ ਨਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਘੁੰਮ ਰਿਹਾ ਹੈ | ਨੈਨਸੀ ਤਿਆਗੀ ਜੋ ਕਿ ਉੱਤਰ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਬਰਨਾਵਾ ਦੀ ਰਹਿਣ ਵਾਲੀ ਹੈ |

ਹਿੰਦੀ ‘ਚ ਬੋਲ ਕੇ ਜਿੱਤਿਆ ਲੋਕਾਂ ਦਾ ਦਿਲ

ਹਰ ਕੋਈ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਨੈਨਸੀ ਤਿਆਗੀ ਕਾਨਸ ਫਿਲਮ ਫੈਸਟੀਵਲ ‘ਚ ਕਿਸ ਤਰੀਕੇ ਨਾਲ ਪਹੁੰਚੀ। ਜਿੱਥੇ ਇਕ ਪਾਸੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਮਸ਼ਹੂਰ ਹਸਤੀਆਂ ਨੇ ਵੱਡੇ ਡਿਜ਼ਾਈਨਰਾਂ ਦੁਆਰਾ ਡਿਜ਼ਾਈਨ ਕੀਤੇ ਕੱਪੜੇ ਪਹਿਨੇ ਹਨ। ਉੱਥੇ ਹੀ ਨੈਨਸੀ ਤਿਆਗੀ ਦੁਆਰਾ ਪਹਿਨੀ ਗਈ ਪਹਿਰਾਵੇ ਨੂੰ ਉਨ੍ਹਾਂ ਨੇ ਖੁਦ ਡਿਜ਼ਾਈਨ ਕੀਤਾ ਅਤੇ ਬਣਾਇਆ ਸੀ।

ਇੰਨਾ ਹੀ ਨਹੀਂ ਰੈੱਡ ਕਾਰਪੇਟ ‘ਤੇ ਨੈਨਸੀ ਤਿਆਗੀ ਨੇ ਹਿੰਦੀ ‘ਚ ਬੋਲ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਲੋਕਾਂ ਵੱਲੋਂ ਉਸਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ |  ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਜਦੋਂ ਨੈਨਸੀ ਤਿਆਗੀ ਨੂੰ ਅੰਗਰੇਜ਼ੀ ‘ਚ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਬਿਨਾਂ ਝਿਜਕ ਹਿੰਦੀ ‘ਚ ਜਵਾਬ ਦਿੱਤਾ।

ਇਹ ਵੀ ਪੜ੍ਹੋ :ਗੁਰਦਾਸਪੁਰ ‘ਚ ਪਨਸਪ ਦੇ ਗੋਦਾਮ ‘ਚ ਲੱਗੀ ਅੱ.ਗ, ਸਮੇਂ ਸਿਰ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਬਚਾਇਆ ਲੱਖਾਂ ਦਾ ਅਨਾਜ

ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਵੀ ਕੀਤੀਆਂ ਸ਼ੇਅਰ

ਇਸ ਦੇ ਨਾਲ ਨੈਨਸੀ ਨੇ ਆਪਣੇ ਕਾਨਸ ਫਿਲਮ ਫੈਸਟੀਵਲ ਲੁੱਕ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਨੇ ਕੈਪਸ਼ਨ ਵਿੱਚ ਲਿਖਿਆ ਕਿ ਉਸਨੇ 30 ਦਿਨਾਂ ਵਿੱਚ ਆਪਣਾ ਗੁਲਾਬੀ ਗਾਊਨ ਬਣਾ ਲਿਆ ਹੈ। ਇਸ ਗਾਊਨ ਦਾ ਭਾਰ 20 ਕਿਲੋਗ੍ਰਾਮ ਹੈ ਅਤੇ ਇਸ ਨੂੰ ਬਣਾਉਣ ਲਈ 1000 ਮੀਟਰ ਕੱਪੜੇ ਦੀ ਵਰਤੋਂ ਕੀਤੀ ਗਈ ਹੈ। ਭੂਮੀ ਪੇਡਨੇਕਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਨੈਨਸੀ ਦੇ ਇਸ ਇੰਸਟਾਗ੍ਰਾਮ ਪੋਸਟ ‘ਤੇ ਟਿੱਪਣੀਆਂ ਕੀਤੀਆਂ ਹਨ।

 

ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਸ਼ਾਮਿਲ ਹੋਏ ਪਰਮਜੀਤ ਸਿੰਘ ਭਰਾਜ || Latest News

0

ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਸ਼ਾਮਿਲ ਹੋਏ ਪਰਮਜੀਤ ਸਿੰਘ ਭਰਾਜ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸੇ ਵਿਚਾਲੇ ਪਾਰਟੀ ਬਦਲ ਨੀਤੀ ਵੀ ਜਾਰੀ ਹੈ। ਅਕਾਲੀ ਦਲ ਪਾਰਟੀ ਦੇ ਪਰਿਵਾਰ ‘ਚ ਵਾਧਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਭਰਾਜ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਸ਼ਾਮਿਲ ਹੋ ਗਏ ਹਨ।

ਗੁਰਦਾਸਪੁਰ ‘ਚ ਪਨਸਪ ਦੇ ਗੋਦਾਮ ‘ਚ ਲੱਗੀ ਅੱ.ਗ, ਸਮੇਂ ਸਿਰ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਬਚਾਇਆ ਲੱਖਾਂ ਦਾ ਅਨਾਜ

0
A fire broke out in the warehouse of Panaspur in Gurdaspur, the fire brigade saved lakhs of grain by reaching on time.

ਗੁਰਦਾਸਪੁਰ ‘ਚ ਪਨਸਪ ਦੇ ਗੋਦਾਮ ‘ਚ ਲੱਗੀ ਅੱ.ਗ, ਸਮੇਂ ਸਿਰ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਬਚਾਇਆ ਲੱਖਾਂ ਦਾ ਅਨਾਜ

ਕਿਸਾਨ ਖੇਤਾਂ ਵਿੱਚ ਅੱਗ ਲਗਾਉਣ ਕਾਰਨ ਹੁਣ ਕਾਫੀ ਚਰਚਾ ਵਿੱਚ ਦੇਖੇ ਜਾ ਰਹੇ ਹਨ | ਇਸੇ ਦੇ ਚੱਲਦਿਆਂ ਗੁਰਦਾਸਪੁਰ ਦੇ ਪੰਡੋਰੀ ਰੋਡ ‘ਤੇ ਸਥਿਤ ਪਨਸਪ ਦੇ ਗੋਦਾਮਾਂ ‘ਚ ਐਤਵਾਰ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਕਾਰਨ ਗੋਦਾਮ ਵਿੱਚ ਪਏ ਪਲਾਸਟਿਕ ਅਤੇ ਲੱਕੜ ਦੇ ਕਰੇਟ ਸੜ ਕੇ ਸੁਆਹ ਹੋ ਗਏ। ਪਰੰਤੂ ਰਾਹਤ ਦੀ ਗੱਲ ਇਹ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਮੇਂ ਸਿਰ ਗੁਦਾਮਾਂ ਵਿੱਚ ਪਈਆਂ ਅਨਾਜ ਦੀਆਂ ਬੋਰੀਆਂ ਨੂੰ ਬਚਾ ਲਿਆ।

ਕਿਸੇ ਕਿਸਾਨ ਨੇ ਆਪਣੇ ਖੇਤਾਂ ਨੂੰ ਲਗਾਈ ਸੀ ਅੱਗ

ਦੱਸਿਆ ਜਾ ਰਿਹਾ ਹੈ ਕਿ ਕਿਸੇ ਕਿਸਾਨ ਨੇ ਆਪਣੇ ਖੇਤਾਂ ਨੂੰ ਅੱਗ ਲਗਾ ਦਿੱਤੀ ਸੀ। ਜਿਸਦੇ ਚੱਲਦਿਆਂ ਅੱਗ ਦੀਆਂ ਚੰਗਿਆੜੀਆਂ ਗੁਦਾਮਾਂ ਤੱਕ ਪਹੁੰਚ ਗਈਆਂ। ਜਿਸ ਕਾਰਨ ਇਹ ਘਟਨਾ ਵਾਪਰੀ | ਅੱਗ ਦੀ ਲਪਟ ਇੰਨੀ ਜ਼ਿਆਦਾ ਸੀ ਕਿ ਖੜ੍ਹਨਾ ਵੀ ਮੁਸ਼ਕਲ ਸੀ ਪਰ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਜਿਸ ਕਾਰਨ ਲੱਖਾਂ ਰੁਪਏ ਦਾ ਅਨਾਜ ਸੜ ਕੇ ਸੁਆਹ ਹੋਣ ਤੋਂ ਬਚ ਗਿਆ।

ਗੋਦਾਮ ਵਿੱਚ ਅੱਗ ਪੂਰੀ ਤਰ੍ਹਾਂ ਫੈਲੀ

ਪੁਣੇ ਵਿਭਾਗ ਦੇ ਇੰਸਪੈਕਟਰ ਰਾਜਨ ਨੇ ਦੱਸਿਆ ਕਿ ਅਚਾਨਕ ਗੋਦਾਮ ਨੂੰ ਅੱਗ ਲੱਗ ਗਈ। ਜਿਸ ਕਾਰਨ ਉਥੇ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟ ਨੂੰ ਅੱਗ ਲੱਗ ਗਈ ਅਤੇ ਗੋਦਾਮ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਗਈ। ਅੱਗ ਨੇ ਨੇੜਲੇ ਦਰੱਖਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪਾਣੀ ਦਾ ਛਿੜਕਾਅ ਕਰਕੇ ਅੱਗ ‘ਤੇ ਕਾਬੂ ਪਾਇਆ ਗਿਆ।

ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਸਿਰ ਇਸ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਗੋਦਾਮ ‘ਚ ਪਈਆਂ ਅਨਾਜ ਦੀਆਂ ਬੋਰੀਆਂ ਨੂੰ ਵੀ ਆਪਣੀ ਲਪੇਟ ‘ਚ ਲੈ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਖੇਤਾਂ ਵਿੱਚ ਅੱਗ ਲੱਗਣ ਕਾਰਨ ਵਾਪਰਿਆ ਹੈ। ਅਜੇ ਇਹ ਨਹੀਂ ਦੱਸਿਆ ਗਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ | ਜਲਦ ਹੀ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਹੋਏ ਕੁੱਲ ਨੁਕਸਾਨ ਦਾ ਖੁਲਾਸਾ ਹੋਵੇਗਾ।

 

 

 

ਸੁਪਰੀਮ ਕੋਰਟ ‘ਚ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਅੱਜ ਹੋਵੇਗੀ ਸੁਣਵਾਈ

0

ਸੁਪਰੀਮ ਕੋਰਟ ‘ਚ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਅੱਜ ਹੋਵੇਗੀ ਸੁਣਵਾਈ

ਸੁਪਰੀਮ ਕੋਰਟ ਵਿੱਚ ਅੱਜ 3 ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਸੁਣਵਾਈ ਹੈ। ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਜਸਟਿਸ ਪੰਕਜ ਮਿਥਲ ਸੁਪਰੀਮ ਕੋਰਟ ਦੀ ਛੁੱਟੀ ਵਾਲੇ ਬੈਂਚ ਵਿੱਚ ਇਸ ਮਾਮਲੇ ਦੀ ਸੁਣਵਾਈ ਕਰ ਸਕਦੇ ਹਨ। ਸਰਕਾਰ ਦੱਸ ਚੁੱਕੀ ਹੈ ਕਿ ਇਹ ਤਿੰਨੇ ਕਾਨੂੰਨ ਭਾਰਤੀ ਦੰਡਾਵਲੀ (ਆਈਪੀਸੀ) ਵਿੱਚ ਸੁਧਾਰਾਂ ਤੋਂ ਬਾਅਦ ਬਣਾਏ ਗਏ ਸਨ।

ਤਿੰਨੋਂ ਕਾਨੂੰਨਾਂ ਸਬੰਧੀ ਪਟੀਸ਼ਨ

ਐਡਵੋਕੇਟ ਵਿਸ਼ਾਲ ਤਿਵਾੜੀ ਨੇ ਤਿੰਨੋਂ ਕਾਨੂੰਨਾਂ ਸਬੰਧੀ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਤਿੰਨੇ ਬਿੱਲ ਬਿਨਾਂ ਬਹਿਸ ਦੇ ਸੰਸਦ ਵਿਚ ਪਾਸ ਕੀਤੇ ਗਏ ਸਨ। ਨਾਲ ਹੀ ਉਸ ਸਮੇਂ ਵਿਰੋਧੀ ਧਿਰ ਦੇ ਜ਼ਿਆਦਾਤਰ ਸੰਸਦ ਮੈਂਬਰ ਮੁਅੱਤਲ ਸਨ।

ਇਹ ਵੀ ਪੜ੍ਹੋ;ਪੰਜਾਬ ‘ਚ ਇੱਕ ਹਜ਼ਾਰ ਤੋਂ ਵੱਧ ਥਾਵਾਂ ‘ਤੇ ਸਾੜੀ ਗਈ ਪਰਾਲੀ, ਪ੍ਰਦੂਸ਼ਣ ਬੋਰਡ ਨੇ ਜਾਰੀ ਕੀਤੇ ਅੰਕੜੇ || Latest News

ਲੋਕ ਸਭਾ ਨੇ 21 ਦਸੰਬਰ 2023 ਨੂੰ ਤਿੰਨ ਬਿੱਲ ਇੰਡੀਅਨ ਜਸਟਿਸ (ਸੈਕੰਡ) ਕੋਡ, ਇੰਡੀਅਨ ਸਿਵਲ ਡਿਫੈਂਸ (ਸੈਕੰਡ) ਕੋਡ ਅਤੇ ਇੰਡੀਅਨ ਐਵੀਡੈਂਸ (ਸੈਕੰਡ) ਕੋਡ ਬਿੱਲ ਪਾਸ ਕੀਤੇ ਸਨ। ਇਨ੍ਹਾਂ ਬਿੱਲਾਂ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 25 ਦਸੰਬਰ ਨੂੰ ਦਸਤਖਤ ਕੀਤੇ ਸਨ।

 

ਪੰਜਾਬ ‘ਚ ਇੱਕ ਹਜ਼ਾਰ ਤੋਂ ਵੱਧ ਥਾਵਾਂ ‘ਤੇ ਸਾੜੀ ਗਈ ਪਰਾਲੀ, ਪ੍ਰਦੂਸ਼ਣ ਬੋਰਡ ਨੇ ਜਾਰੀ ਕੀਤੇ ਅੰਕੜੇ || Latest News

0

ਪੰਜਾਬ ‘ਚ ਇੱਕ ਹਜ਼ਾਰ ਤੋਂ ਵੱਧ ਥਾਵਾਂ ‘ਤੇ ਸਾੜੀ ਗਈ ਪਰਾਲੀ, ਪ੍ਰਦੂਸ਼ਣ ਬੋਰਡ ਨੇ ਜਾਰੀ ਕੀਤੇ ਅੰਕੜੇ

ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਖੇਤਾਂ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਬਟਾਲਾ ਮੁਤਾਬਕ ਹੁਣ ਤੱਕ 1020 ਥਾਵਾਂ ‘ਤੇ ਪਰਾਲੀ ਨੂੰ ਅੱਗ ਲਗਾਈ ਜਾ ਚੁੱਕੀ ਹੈ। ਪਰਾਲੀ ਨੂੰ ਅੱਗ ਲਗਾਏ ਜਾਣ ਦੇ ਚੱਲਦੇ ਵਾਤਾਵਰਣ ‘ਤੇ ਵੀ ਬੁਰਾ ਅਸਰ ਪੈ ਰਿਹਾ ਹੈ।

ਪ੍ਰਸ਼ਾਸਨ ਵਲੋਂ ਦਿੱਤੀ ਚੇਤਾਵਨੀ ਨੂੰ ਕਿਸਾਨ ਨਜ਼ਰਅੰਦਾਜ਼ ਕਰ ਰਹੇ ਹਨ। ਹਾਲਾਂਕਿ ਅੱਗ ਲਗਾਉਣ ਵਾਲਿਆਂ ਖਿਲਾਫ ਜੁਰਮਾਨੇ ਦੀ ਵੀ ਵਿਵਸਥਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਜ਼ਿਕਰਯੋਗ ਹੈ ਕਿ ਖੇਤਾਂ ਵਿਚ ਰਹਿੰਦ-ਖੁੰਹਦ ਨੂੰ ਅੱਗ ਲਗਾਉਣ ਨਾਲ ਜਿਥੇ ਦਰੱਖਤ ਝੁਲਸ ਰਹੇ ਹਨ ਦੂਜੇ ਪਾਸੇ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਿਸੇ ਨੇ ਪਰਾਲੀ ਨੂੰ ਅੱਗ ਲਗਾਈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਪਰ ਅੱਜ ਤੱਕ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰਾਲੀ ਨੂੰ ਅੱਗ ਲਗਾਉਣ ਦੇ ਬਾਅਦ ਜਿਥੇ ਉਸ ਤੋਂ ਉਠਦਾ ਜ਼ਹਿਰੀਲਾ ਧੂੰਆਂ ਭਿਆਨਕ ਬੀਮਾਰੀਆਂ ਦਾ ਕਾਰਨ ਬਣਦਾ ਹੈ ਉਥੇ ਜ਼ਮੀਨ ਦੇ ਉਪਜਾਊਪਣ ਲਈ ਵੀ ਖਤਰਾ ਹੈ।

ਇਹ ਵੀ ਪੜ੍ਹੋ : ਈਰਾਨ ਦੇ ਰਾਸ਼ਟਰਪਤੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਰਾਸ਼ਟਰਪਤੀ ਸਮੇਤ 9 ਲੋਕਾਂ ਦੀ ਹੋਈ ਮੌ.ਤ || Latest News

ਅੱਗ ਲਗਾਉਣ ਨਾਲ ਉਠਦੇ ਧੂੰਏਂ ਦੇ ਸੜਕ ‘ਤੇ ਆਉਣ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਪ੍ਰਸ਼ਾਸਨ ਕਾਰਵਾਈ ਤਾਂ ਕੁਝ ਕਰਦਾ ਨਹੀਂ ਬਸ ਕੈਂਪ ਲਗਾਉਣ ਤੱਕ ਹੀ ਸੀਮਤ ਹੈ। ਕਿਸਾਨ ਰਾਤ ਨੂੰ ਹੀ ਨਹੀਂ ਸਗੋਂ ਦਿਨ ਵਿਚ ਵੀ ਪਰਾਲੀ ਸਾੜ ਰਹੇ ਹਨ।

ਈਰਾਨ ਦੇ ਰਾਸ਼ਟਰਪਤੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਰਾਸ਼ਟਰਪਤੀ ਸਮੇਤ 9 ਲੋਕਾਂ ਦੀ ਹੋਈ ਮੌ.ਤ || Latest News

0

ਈਰਾਨ ਦੇ ਰਾਸ਼ਟਰਪਤੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਰਾਸ਼ਟਰਪਤੀ ਸਮੇਤ 9 ਲੋਕਾਂ ਦੀ ਹੋਈ ਮੌ.ਤ

ਈਰਾਨ ਦੇ ਰਾਸ਼ਟਰਪਤੀ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਹੈਲੀਕਾਪਟਰ ਦਾ ਮਲਬਾ ਅਜ਼ਰਬਾਈਜਾਨ ਦੀਆਂ ਪਹਾੜੀਆਂ ਤੋਂ ਮਿਲਿਆ ਹੈ। ਰਾਸ਼ਟਰਪਤੀ ਰਾਇਸੀ ਅਤੇ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਯਾਨ ਸਮੇਤ ਜਹਾਜ਼ ਵਿਚ ਸਵਾਰ 9 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਸਮੇਤ 9 ਲੋਕਾਂ ਦੀ ਮੌ.ਤ ਹੋ ਗਈ ਹੈ।

ਵਿਦੇਸ਼ ਮੰਤਰੀ ਦੀ ਵੀ ਹੋਈ ਮੌ.ਤ

ਇਸ ਹਾਦਸੇ ‘ਚ ਈਰਾਨ ਦੇ ਵਿਦੇਸ਼ ਮੰਤਰੀ ਦੀ ਮੌ.ਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਹੈਲੀਕਾਪਟਰ ਐਤਵਾਰ ਸ਼ਾਮ 7.30 ਵਜੇ ਅਜ਼ਰਬਾਈਜਾਨ ਨੇੜੇ ਲਾਪਤਾ ਹੋ ਗਿਆ ਸੀ। ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ ‘ਚ ਭਾਰੀ ਬਰਸਾਤ, ਧੁੰਦ ਅਤੇ ਠੰਢ ਕਾਰਨ ਤਲਾਸ਼ ‘ਚ ਮੁਸ਼ਕਲ ਆ ਰਹੀ ਹੈ।ਇਸ ਦੌਰਾਨ ਤਿੰਨ ਬਚਾਅ ਕਰਮਚਾਰੀ ਵੀ ਲਾਪਤਾ ਹੋ ਗਏ ਹਨ।

ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਜਾਰੀ || Elections

0
Voting continues in 49 seats of 8 states and union territories in the fifth phase of Lok Sabha elections

ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਜਾਰੀ || Elections

ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਦਾ ਸਿਲਸਿਲਾ ਜਾਰੀ ਹੈ | ਇਸੇ ਦੇ ਤਹਿਤ ਪੰਜਵੇਂ ਪੜਾਅ ਲਈ ਅੱਜ ਸਵੇਰੇ 7 ਵਜੇ 6 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ | ਬਿਹਾਰ, ਜੰਮੂ-ਕਸ਼ਮੀਰ, ਲੱਦਾਖ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਸਮੇਤ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਲੋਕ ਸਭਾ ਸੀਟਾਂ ਤੋਂ ਇਲਾਵਾ ਓਡੀਸ਼ਾ ਦੀਆਂ 35 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਜਾਰੀ ਹੈ। ਵੋਟਿੰਗ ਸ਼ਾਮ 6 ਵਜੇ ਤਕ ਜਾਰੀ ਰਹੇਗੀ।

ਪੰਜਵੇਂ ਪੜਾਅ ਦੀਆਂ ਚੋਣਾਂ ਵਿਚ 695 ਉਮੀਦਵਾਰ ਮੈਦਾਨ ‘ਚ

ਚੋਣ ਕਮਿਸ਼ਨ ਮੁਤਾਬਕ ਪੰਜਵੇਂ ਪੜਾਅ ਦੀਆਂ ਚੋਣਾਂ ਵਿਚ 695 ਉਮੀਦਵਾਰ ਮੈਦਾਨ ਵਿਚ ਹਨ। ਇਸ ਗੇੜ ਵਿਚ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ ਅਤੇ ਪੀਯੂਸ਼ ਗੋਇਲ ਸਮੇਤ 9 ਕੇਂਦਰੀ ਮੰਤਰੀ ਚੋਣ ਮੈਦਾਨ ਵਿਚ ਹਨ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਰਾਏਬਰੇਲੀ ਤੋਂ ਚੋਣ ਲੜ ਰਹੇ ਹਨ। ਵੋਟਰਾਂ ਵਿੱਚ 613 ਪੁਰਸ਼ ਅਤੇ 82 ਮਹਿਲਾ ਉਮੀਦਵਾਰ ਹਨ। ਇਨ੍ਹਾਂ ਵਿਚ ਔਰਤਾਂ ਸਿਰਫ਼ 12% ਹਨ।

ਇਸੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਵੱਖ-ਵੱਖ ਭਾਸ਼ਾਵਾਂ ਵਿਚ X ‘ਤੇ ਪੋਸਟ ਕੀਤਾ। ਉਨ੍ਹਾਂ ਲੋਕਾਂ ਨੂੰ ਅੰਗਰੇਜ਼ੀ, ਉੜੀਆ, ਬੰਗਾਲੀ, ਮਰਾਠੀ ਅਤੇ ਹਿੰਦੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ।

ਵੱਡੀ ਗਿਣਤੀ ’ਚ ਵੋਟ ਪਾਉਣ ਦੀ ਕੀਤੀ ਅਪੀਲ

ਧਿਆਨਯੋਗ ਹੈ ਕਿ ਵੋਟਿੰਗ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਮੁੰਬਈ, ਠਾਣੇ ਅਤੇ ਲਖਨਊ ਵਰਗੇ ਸ਼ਹਿਰਾਂ ਦੇ ਲੋਕਾਂ ਨੇ ਪਿਛਲੇ ਸਮੇਂ ’ਚ ਵੋਟਿੰਗ ਪ੍ਰਤੀ ਉਦਾਸੀਨਤਾ ਵਿਖਾਈ ਹੈ। ਕਮਿਸ਼ਨ ਨੇ ਇਨ੍ਹਾਂ ਸ਼ਹਿਰਾਂ ਦੇ ਵੋਟਰਾਂ ਨੂੰ ਇਸ ਵਾਰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ, ‘‘ਪਿਛਲੇ ਸਮੇਂ ’ਚ ਇਨ੍ਹਾਂ ਸ਼ਹਿਰਾਂ ’ਚ ਵੋਟਿੰਗ ਪ੍ਰਕਿਰਿਆ ’ਚ ਸ਼ਹਿਰੀ ਉਦਾਸੀਨਤਾ ਵਿਖਾਈ ਗਈ ਹੈ। ਕਮਿਸ਼ਨ ਵਿਸ਼ੇਸ਼ ਤੌਰ ’ਤੇ  ਇਨ੍ਹਾਂ ਸ਼ਹਿਰਾਂ ਦੇ ਵੋਟਰਾਂ ਨੂੰ ਵੱਡੀ ਗਿਣਤੀ ’ਚ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਲੈ ਕੇ ਇਸ ਕਲੰਕ ਨੂੰ ਦੂਰ ਕਰਨ ਦੀ ਅਪੀਲ ਕਰਦਾ ਹੈ।’’

ਇਹ ਵੀ ਪੜ੍ਹੋ :ਜਾਣੋ ਇਸ ਯੂਨੀਵਰਸਿਟੀ ਨੇ ਬਿੱਲੀ ਨੂੰ ਕਿਉਂ ਦਿੱਤੀ ‘ਡਾਕਟਰ ਆਫ ਲਿਟਰੇਚਰ’ ਦੀ ਉਪਾਧੀ

ਕੁੱਝ ਮਹਾਨਗਰਾਂ ’ਚ ਚੋਣ ਕਮਿਸ਼ਨ ਵੋਟਿੰਗ ਤੋਂ ਬਹੁਤ ਨਿਰਾਸ਼

ਉੱਥੇ ਹੀ ਕਮਿਸ਼ਨ ਨੇ 3 ਮਈ ਨੂੰ ਇਕ ਬਿਆਨ ਜਾਰੀ ਕਰ ਕੇ ਦੂਜੇ ਪੜਾਅ ’ਚ ਵੋਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਕੁੱਝ ਮਹਾਨਗਰਾਂ ’ਚ ਵੋਟਿੰਗ ਤੋਂ ਬਹੁਤ ਨਿਰਾਸ਼ ਹੈ। ਪਿਛਲੇ ਮਹੀਨੇ ਚੋਣ ਕਮਿਸ਼ਨ ਨੇ ਸ਼ਹਿਰੀ ਵੋਟਿੰਗ ਉਦਾਸੀਨਤਾ ਨਾਲ ਲੜਨ ਲਈ ਰਣਨੀਤੀ ਤਿਆਰ ਕਰਨ ਲਈ ਕਈ ਮਹਾਨਗਰਾਂ ਦੇ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਸੀ।  ਵੋਟਿੰਗ ਪ੍ਰਕਿਰਿਆ ਪ੍ਰਤੀ ਸ਼ਹਿਰੀ ਅਤੇ ਨੌਜਵਾਨਾਂ ਦੀ ਉਦਾਸੀਨਤਾ ਨੂੰ ਇਕ ਵਰਤਾਰੇ ਵਜੋਂ ਦਰਸਾਇਆ ਗਿਆ ਹੈ ਜਦੋਂ ਨੌਜਵਾਨ ਵੋਟਰ ਅਤੇ ਮਹਾਨਗਰਾਂ ’ਚ ਰਹਿਣ ਵਾਲੇ ਲੋਕ ਵੋਟਿੰਗ ਵਾਲੇ ਦਿਨ ਅਪਣੇ ਪੋਲਿੰਗ ਸਟੇਸ਼ਨਾਂ ’ਤੇ ਨਹੀਂ ਆਉਂਦੇ।

 

 

 

ਜਾਣੋ ਇਸ ਯੂਨੀਵਰਸਿਟੀ ਨੇ ਬਿੱਲੀ ਨੂੰ ਕਿਉਂ ਦਿੱਤੀ ‘ਡਾਕਟਰ ਆਫ ਲਿਟਰੇਚਰ’ ਦੀ ਉਪਾਧੀ || Latest News

0
Know why this university gave the title of 'Doctor of Literature' to the cat

ਜਾਣੋ ਇਸ ਯੂਨੀਵਰਸਿਟੀ ਨੇ ਬਿੱਲੀ ਨੂੰ ਕਿਉਂ ਦਿੱਤੀ ‘ਡਾਕਟਰ ਆਫ ਲਿਟਰੇਚਰ’ ਦੀ ਉਪਾਧੀ || Latest News

ਦੁਨੀਆਂ ਵਿੱਚ ਲਗਭਗ ਹਰ ਇਨਸਾਨ ਲਈ ਜਾਨਵਰਾਂ ਦੀ ਅਹਿਮੀਅਤ ਵੱਧਦੀ ਜਾ ਰਹੀ ਹੈ | ਇਸੇ ਦੇ ਚੱਲਦਿਆਂ ਹਾਲ ਦੇ ਦਿਨਾਂ ਵਿਚ ਇਕ ਬਿੱਲੀ ਲੋਕਾਂ ਦੇ ਵਿਚ ਚਰਚਾ ਵਿਚ ਆਈ ਜਿਸ ਨੂੰ ਵਰਮੌਂਟ ਸਟੇਟ ਯੂਨੀਵਰਸਿਟੀ ਦੇ ਕੈਸਲਟਨ ਕੈਂਪਸ ਤੋਂ ਆਨਰੇਰੀ ਡਿਗਰੀ ਦਿੱਤੀ ਹੈ। ਇਕ ਬਿੱਲੀ ਨੂੰ ਭਲਾ ਇੰਨੀ ਵੱਡੀ ਉਪਾਧੀ ਕਿਵੇਂ ਦਿੱਤੀ ਜਾ ਸਕਦੀ ਹੈ।

ਇਸ ਕਾਲਜ ਨੇ ਤਰਕ ਦਿੱਤਾ ਕਿ ਮੈਕਸ ਡਾਵ ਦਾ ਰਵੱਈਆ ਕਾਲਜ ਵਿਚ ਕਾਫੀ ਜ਼ਿਆਦਾ ਦੋਸਤਾਨਾ ਸੀ। ਉਹ ਆਉਣ-ਜਾਣ ਵਾਲੇ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ। ਇਸ ਯੂਨੀਵਰਸਿਟੀ ਵਿਚ ਉਹ ਪਿਛਲੇ ਕਈ ਸਾਲਾਂ ਤੋਂ ਸਟੂਡੈਂਟ, ਟੀਚਰ ਤੇ ਸਟਾਫ ਦੇ ਨਾਲ ਯੂਨੀਵਰਸਿਟੀ ਦੇ ਹਾਲ ਤੇ ਲਾਇਬ੍ਰੇਰੀ ਵਿਚ ਘੁੰਮਦੀ ਰਹਿੰਦੀ ਸੀਤੇ ਉਸ ਨੇ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।

ਕੈਂਪਸ ਵਿਚ ਹਰ ਕੋਈ ਮੈਕਸ ਨੂੰ ਜਾਣਦਾ

ਇਸੇ ਨੂੰ ਦੇਖਦੇ ਹੋਏ ਯੂਨੀਵਰਸਿਟੀ ਨੇ ਕੈਂਪਸ ਕਮਿਊਨਿਟੀ ਵਿਚ ਮੈਕਸ ਦੇ ਯੋਗਦਾਨ ਨੂੰ ‘ਡਾਕਟਰ ਆਫ ਲਿਟਰੇਚਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਇਸ ਬਿੱਲੀ ਦੇ ਮਾਲਕ ਸ਼ਲੇ ਡਾਵ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਲਤੂ ਬਿੱਲੀ ਨੂੰ ਯੂਨੀਵਰਸਿਟੀ ਦਾ ਏਰੀਆ ਕਾਫੀ ਜ਼ਿਆਦਾ ਪਸੰਦ ਸੀ। ਉਸ ਨੂੰ ਪਤਾ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਕਦੋਂ ਤੇ ਕਿਥੇ ਮਿਲਣਾ ਹੈ। ਕੈਂਪਸ ਵਿਚ ਹਰ ਕੋਈ ਮੈਕਸ ਨੂੰ ਜਾਣਦਾ ਹੈ। ਲੋਕ ਬਿਨਾਂ ਡਰੇ ਉਸ ਨਾਲ ਖੇਡਦੇ ਸਨ ਤੇ ਉਸ ਨੇ ਵੀ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।

ਇਹ ਵੀ ਪੜ੍ਹੋ :ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਹੋਇਆ ਅਲਾਟ : ਸਿਬਿਨ ਸੀ

ਡਾ. ਮੈਕਸ ਡਾਵ ਦੇ ਨਾਂ ਨਾਲ ਜਾਵੇਗਾ ਜਾਣਿਆ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਨੇ ਆਪਣੇ ਹੈਂਡਲ ‘ਤੇ ਲਿਖਿਆ ਕਿ ਵਾਰਮੋਟ ਸਟੇਟ ਯੂਨੀਵਰਸਿਟੀ ਦੇ ਟਰੱਸਟ ਬੋਰਡ ਨੇ ਮੈਕਸ ਡਾਵ ਨੂੰ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਇਸ ਉਪਾਧੀ ਲਈ ਵਧਾਈਆਂ। ਹੁਣ ਉਨ੍ਹਾਂ ਨੂੰ ਡਾ. ਮੈਕਸ ਡਾਵ ਦੇ ਨਾਂ ਨਾਲ ਜਾਣਿਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਕੁਝ ਸਮਾਂ ਪਹਿਲਾਂ ਵੀ ਇਕ ਡੌਗ ਨੂੰ ਆਸਕਰ ਐਵਾਰਡ ਸਮਾਰੋਹ ਤੇ ਕਾਨਸ ਫਿਲਮ ਫੈਸਟੀਵਲ ਵਿਚ ਰੈੱਡ ਕਾਰਪੇਟ ‘ਤੇ ਪੋਜ ਦਿੰਦੇ ਹੋਏ ਦੇਖਿਆ ਗਿਆ ਸੀ |

 

 

 

 

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਹੋਇਆ ਅਲਾਟ : ਸਿਬਿਨ ਸੀ || Elections || Punjab News

0
Election marks allotted to all the candidates of Punjab: Sibin C

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਹੋਇਆ ਅਲਾਟ : ਸਿਬਿਨ ਸੀ || Elections || Punjab News

ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ | ਇਸੇ ਦੇ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜ ਰਹੇ 328 ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕੁੱਲ 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਇਨ੍ਹਾਂ ਸਾਰੇ ਉਮੀਦਵਾਰਾਂ ਦੇ ਵੇਰਵੇ ਅਤੇ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਐਫੀਡੈਬਿਟ ਮੋਬਾਈਲ ਦੇ ਕੇਵਾਈਸੀ ਐਪ (KYC App) ਉੱਤੇ ਦੇਖ ਸਕਦੇ ਹਨ।

ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 14 ਆਜ਼ਾਦ ਉਮੀਦਵਾਰ ਸ਼ਾਮਲ ਹਨ, ਜਦਕਿ ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ 18 ਹੈ। ਉੱਥੇ ਹੀ ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ 18 ਆਜ਼ਾਦ ਉਮੀਦਵਾਰ ਹਨ।

ਕਿੱਥੋਂ ਕਿੰਨੇ ਉਮੀਦਵਾਰ ਲੜ ਰਹੇ ਚੋਣ ?

ਦੱਸ ਦਈਏ ਕਿ ਆਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 13 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 8 ਆਜ਼ਾਦ ਉਮੀਦਵਾਰ ਸ਼ਾਮਲ ਹਨ। ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 26 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ। ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚੋਂ ਆਜ਼ਾਦ ਉਮੀਦਵਾਰਾਂ ਦੀ ਗਿਣਤੀ 4 ਹੈ।

ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 17 ਆਜ਼ਾਦ ਉਮੀਦਵਾਰ ਸ਼ਾਮਲ ਹਨ। ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 12 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਠਿੰਡਾ ਤੋਂ ਕੁੱਲ 18 ਉਮੀਦਵਾਰਾਂ ਵਿੱਚ 8 ਆਜ਼ਾਦ ਉਮੀਦਵਾਰ ਸ਼ਾਮਲ ਹਨ। ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿੱਚੋਂ 7 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ।

ਸੰਗਰੂਰ ਤੋਂ 23 ਉਮੀਦਵਾਰਾਂ ਵਿੱਚੋਂ 9 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ ਜਦਕਿ ਪਟਿਆਲਾ ਤੋਂ 26 ਉਮੀਦਵਾਰਾਂ ਵਿੱਚੋਂ 15 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ। ਇਸ ਦੇ ਨਾਲ ਹੀ ਸਿਬਿਨ ਸੀ ਨੇ ਦੱਸਿਆ ਕਿ ਚੋਣ ਤਿਆਰੀਆਂ ਅੰਤਿਮ ਪੜਾਅ ਉੱਤੇ ਹਨ ਅਤੇ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।