Home Blog Page 1596

“INDI ਗਠਬੰਧਨ ਵਾਲੇ ਨੇ ਦੇਸ਼ ਲਈ ਵੱਡਾ ਖ਼ਤਰਾ: PM Modi

0

“INDI ਗਠਬੰਧਨ ਵਾਲੇ ਨੇ ਦੇਸ਼ ਲਈ ਵੱਡਾ ਖ਼ਤਰਾ: PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਫਤਿਹ ਰੈਲੀ ਨੂੰ ਸੰਬੋਧਿਤ ਕੀਤਾ।ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਫਤਿਹ ਬੁਲਾ ਕੇ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਦੇਰ ਨਾਲ ਆਉਣ ਤੇ ਇੰਤਜਾਰ ਕਰਵਾਉਣ ਲਈ ਮੁਆਫੀ ਮੰਗਦਾ ਹਾਂ, ਇਹ ਧਰਤੀ ਡੇਰਾ ਬਾਬਾ ਨਾਨਕ ਦੇ ਪਵਿੱਤਰ ਅਸਥਾਨ ਨਾਲ ਸਸ਼ੋਭੀਤ ਹੈ।

ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਭਾਜਪਾ ਦਾ ਰਿਸ਼ਤਾ ਕੁਝ ਖ਼ਾਸ ਹੈ। ਪੰਜਾਬ ‘ਚ ਆਪਣੇ ਬਹੁਤ ਪੁਰਾਣੇ ਸਾਥੀਆਂ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਮੇਰਾ ਸਾਥੀ ਵਿਨੋਦ ਖੰਨਾ ਨੇ ਮੇਰੇ ਨਾਲ ਲੰਮੇ ਅਰਸੇ ਤੱਕ ਕੰਮ ਕੀਤਾ ਹੈ। ਖੰਨਾ ਜ਼ਮੀਨ ਨਾਲ ਜੁੜੇ ਆਗੂ ਸਨ, ਤੇ ਮੰਤਰੀ ਰਹਿੰਦੀਆਂ ਉਨ੍ਹਾਂ ਦੇ ਕੀਤੇ ਕੰਮਾਂ ਦੀ ਚਰਚਾ ਅੱਜ ਵੀ ਹੁੰਦੀ ਹੈ।ਉਨ੍ਹਾਂ ਕਿਹਾ ਮੈਂ ਚਾਹੁੰਦਾ ਹਾਂ ਗੁਰਦਾਸਪੁਰ, ਪੰਜਾਬ ਅਤੇ ਪੂਰੇ ਦੇਸ਼ ਦਾ ਤੇਜ਼ ਵਿਕਾਸ ਹੋਵੇ ਅਤੇ ਮੈਂ ਤੁਹਾਡੀਆਂ ਉਮੀਦਾਂ ‘ਤੇ ਖੜ੍ਹਾ ਉਤਰਾਂਗਾ, ਇਸ ਲਈ ਮੈਂ ਅੱਜ ਤੁਹਾਡੇ ਤੋਂ ਆਸ਼ੀਰਵਾਦ ਮੰਗਣ ਲਈ ਆਇਆ ਹਾਂ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ “INDI ਗਠਬੰਧਨ ਵਾਲੇ ਦੇਸ਼ ਲਈ ਵੱਡਾ ਖ਼ਤਰਾ ਹਨ। ਇਹ ਪਾਕਿਸਤਾਨ ਦੀ ਬੋਲੀ ਬੋਲਦੇ ਹਨ। ਉਨ੍ਹਾਂ ਇੰਡੀਆ ਗਠੋਜੜ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਲੋਕ ਕੱਲ੍ਹ ਭਾਜਪਾ ਖ਼ਿਲਾਫ਼ ਗੁਬਾਰਾ ਫੁਲਾ ਰਹੇ ਸਨ, ਉਨ੍ਹਾਂ ਦਾ ਗੁਬਾਰਾ ਹੁਣ ਫੁੱਟ ਚੁੱਕਿਆ ਹੈ। ਪੰਜ ਗੇੜਾਂ ਦੀਆਂ ਹੋਈਆਂ ਚੋਣਾਂ ਦੌਰਾਨ ਇੰਡੀਆ-ਗਠਜੋੜ ਦਾ ਗੁਬਾਰਾ ਫੁੱਟ ਗਿਆ ਹੈ। ਪੰਜ ਗੇੜ ‘ਚ ਹੀ ਇੰਡੀਆ-ਗਠਜੋੜ ਹਾਰ ਚੁੱਕਾ ਹੈ। ਕੋਈ ਇੰਡੀਆ ਗਠਜੋੜ ਨੂੰ ਵੋਟ ਦੇ ਕੇ ਕਿਉਂ ਖ਼ਰਾਬ ਕਰੇਗਾ।   ਕਾਂਗਰਸ ‘ਤੇ ਸ਼ਬਦੀ ਹਮਲੇ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਗ਼ਰੀਬੀ ਦਾ ਸੰਕਟ ਡੂੰਘਾ ਹੋ ਰਿਹਾ ਸੀ। ਮੋਦੀ ਦੀ ਸਰਕਾਰ ਦੌਰਾਨ 25 ਹਜ਼ਾਰ ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਦੇਸ਼ ਵਿਚ ਹੁਣ ਅਰਥ ਵਿਵਸਥਾ ਸੁਧਰ ਰਹੀ ਹੈ।

ਕਿਸਾਨ ਮਜ਼ਦੂਰ ਆਗੂਆਂ ਦੀ ਗ੍ਰਿਫਤਾਰੀ ਲਈ ਘਰਾਂ ਚ ਛਾਪੇਮਾਰੀ

0

ਕਿਸਾਨ ਮਜ਼ਦੂਰ ਆਗੂਆਂ ਦੀ ਗ੍ਰਿਫਤਾਰੀ ਲਈ ਘਰਾਂ ਚ ਛਾਪੇਮਾਰੀ

ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਜਾ ਰਹੇ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ,ਆਲ ਇੰਡੀਆ ਮਜਦੂਰ ਕਿਸਾਨ ਸਭਾ ਦੇ ਮੈਂਬਰ ਜਲੰਧਰ ਮੋਗਾ ਰੋਡ ਨਕੋਦਰ ਤੇ ਭਾਰੀ ਪੁਲਿਸ ਫੋਰਸ ਅਤੇ ਆਰਮੀ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਕੇਕੇਯੂ ਦੇ ਸਾਰੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ , ਨੇ ਕਿਹਾ ਕਿ ਕਿਸਾਨ ਮਜ਼ਦੂਰ ਵਿਰੋਧੀ ਮੋਦੀ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਮਜਦੂਰਾਂ ਨੂੰ ਧੱਕੇ ਨਾਲ ਰੋਕਿਆ ਗਿਆ। ਪੁਲਿਸ ਵੱਲੋਂ ਖੁਦ ਰਸਤਿਆਂ ਚ ਆਪਣੀਆਂ ਗੱਡੀਆਂ ਲਗਾ ਕੇ ਆਮ ਲੋਕਾਂ ਨੂੰ ਰੋਕ ਕੇ ਖੱਜਲ ਹੋਣ ਲਈ ਮਜਬੂਰ ਕੀਤਾ। ਕਿਸਾਨ ਮਜ਼ਦੂਰ ਸੜਕਾਂ ਨੂੰ ਜਾਮ ਕਰਨ ਦੀ ਵਜਾਏ ਇਕ ਪਾਸੇ ਪ੍ਰਦਰਸ਼ਨ ਕੀਤਾ ਤਾਂ ਜ਼ੋ ਆਮ ਲੋਕਾਂ ਨੂੰ ਪ੍ਰਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ: ਕੱਲ੍ਹ ਨੂੰ ਰਾਹੁਲ ਗਾਂਧੀ ਆੳੇੁਣਗੇ ਪੰਜਾਬ, ਆਪਣੀ ਪਾਰਟੀ ਲਈ ਕਰਨਗੇ ਪ੍ਰਚਾਰ

ਮੋਦੀ ਦੀ ਜਲੰਧਰ ਫੇਰੀ ਤੋਂ ਕੁੱਝ ਘੰਟੇ ਪਹਿਲਾਂ ਪੰਜਾਬ ਪੁਲਿਸ ਨੇ ਕਿਸਾਨਾਂ ਮਜਦੂਰਾਂ ਦੇ ਆਗੂਆ ਨੂੰ ਗਿਰਫ਼ਤਾਰ ਕਰਨ ਲਈ ਚਲਾਏ ਗਏ ਕੰਗੀ ਅਪ੍ਰੇਸ਼ਨ ਤਹਿਤ ਅੱਜ ਸਵੇਰੇ ਚਾਰ ਵਜੇ ਡੀ.ਐੱਸ.ਪੀ.ਸ਼ਾਹਕੋਟ ਅਤੇ ਐੱਸ.ਐੱਚ.ਓ ਲੋਹੀਆ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਿਲਾ ਪ੍ਰਧਾਨ ਹੰਸ ਰਾਜ ਪੱਬਵਾਂ, ਗੁਰਪ੍ਰੀਤ ਝੀਦਾਂ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ,ਮੱਖਣ ਸਿੰਘ ਕੰਦੋਲਾਂ, ਨੌਜਵਾਨ ਭਾਰਤ ਦੇ ਆਗੂ ਸੋਨੂੰ ਲੋਹੀਆਂ,ਸੰਦੀਪ ਅਰੋੜਾ ਨੂੰ ਗਿਰਫ਼ਤਾਰ ਕਰਨ ਲਈ ਭਾਰੀ ਪੁਲੀਸ ਨਾਲ ਰੇਡ ਕੀਤੀ ।ਪਰ ਮੌਕਾ ਤੇ ਘਰ ਵਿਚ ਮਜ਼ਦੂਰ ਆਗੂ ਹਾਜਰ ਨਹੀਂ ਸਨ।

ਉਸਤੋਂ ਕੁਝ ਘੰਟੇ ਬਾਦ ਲੇਡੀਜ਼ ਪੁਲਿਸ ਅਫਸਰ ਪੁਲੀਸ ਮੁਲਾਜਮ ਨਾਲ ਉਹਨਾਂ ਦੇ ਘਰ ਪਹੌਂਚੀ। ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ।ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਮੋਦੀ ਦੀ ਅਗਵਾਈ ਹੇਠ ਕੇਂਦਰੀ ਏਜੰਸੀਆਂ ਤੋਂ ਡਰਦੀ ਭਗਵੰਤ ਮਾਨ ਸਰਕਾਰ ਮੋਦੀ ਦੀ ਪੰਜਾਬ ਫੇਰੀ ਨੂੰ ਸਫਲ ਬਣਾ ਕੇ ਅੰਦਰ ਖ਼ਾਤੇ ਮੋਦੀ ਵਾਂਗ ਹੀ ਕਾਰਪੋਰੇਟ ਜਗਤ ਤੋਂ ਆਪਣੇ ਸਾਮਰਾਜ ਪੱਖੀ ਕਿਰਦਾਰ ਦਾ ਸਰਟਫਿਕੇਟ ਲੈਣਾ ਚਾਹੁੰਦੀ ਹੈ।

ਇਸੇ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਆਗੂਆਂ ਨੂੰ ਜੇਲੀਂ ਡੱਕ ਕੇ ਉਹਨਾ ਦੀਆਂ ਪਿਛਲੀਆਂ ਗਰੰਟੀਆਂ ਤੇ ਖੜੇ ਕੀਤੇ ਜਾ ਰਹੇ ਸਵਾਲਾਂ ਤੋਂ ਮੋਦੀ ਤੇ ਭਗਵੰਤ ਮਾਨ ਬਚਣਾ ਚਾਹੁੰਦੇ ਹਨ। ਯੂਨੀਅਨਾਂ ਇਸ ਦਾ ਸਖ਼ਤ ਵਿਰੋਧ ਕਰਦੀ ਹੈ।ਇਸ ਮੌਕੇ ਆਲ ਇੰਡੀਆ ਕਿਸਾਨ ਸਭਾ 1936 ਦੇ ਸੂਬਾਈ ਆਗੂ ਸੰਦੀਪ ਅਰੋੜਾ, ਸੂਖਚੈਨ ਸਿੰਘ ਜਮਹੂਰੀ ਕਿਸਾਨ ਸਭਾ ਦੇ ਆਗੂ ਮਨੋਹਰ ਗਿੱਲ,ਮੇਜਰ ਸਿੰਘ ਖੁਰਲਾਪੁਰ

ਨਸ਼ਾ ਤਸਕਰੀ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, 1000 ਕਿੱਲੋ ਭੁੱਕੀ ਸਣੇ ਇਕ ਕਾਬੂ

0

ਨਸ਼ਾ ਤਸਕਰੀ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, 1000 ਕਿੱਲੋ ਭੁੱਕੀ ਸਣੇ ਇਕ ਕਾਬੂ

ਫਤਿਹਗੜ੍ਹ ਸਾਹਿਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਟਰੱਕ ‘ਚੋਂ 1000 ਕਿੱਲੋ ਭੁੱਕੀ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਇਕ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਹੈ। ਖਬਰ ਹੈ ਕਿ ਇਹ ਖੇਪ ਝਾਰਖੰਡ ਤੋਂ ਲਿਆਂਦੀ ਗਈ ਸੀ। ਫੜੇ ਗਏ ਨਸ਼ਾ ਤਸਕਰ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਤੇ ਅੱਗੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸੌਫ ਸਿਹਤ ਲਈ ਹੁੰਦੀ ਹੈ ਫਾਇਦੇਮੰਦ, ਅੱਜ ਹੀ ਡਾਇਟ ‘ਚ ਕਰੋ ਸ਼ਾਮਿਲ || Latest News

0

ਸੌਫ ਸਿਹਤ ਲਈ ਹੁੰਦੀ ਹੈ ਫਾਇਦੇਮੰਦ, ਅੱਜ ਹੀ ਡਾਇਟ ‘ਚ ਕਰੋ ਸ਼ਾਮਿਲ

ਤੇਜ਼ ਗਰਮ ਹਵਾਵਾਂ ਕਾਰਨ ਚਮੜੀ ਖੁਸ਼ਕ ਤੇ ਬੇਜਾਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ਵਿਚ ਸੌਂਫ ਦਾ ਪਾਣੀ ਪੀਣਾ ਤੁਹਾਨੂੰ ਲੂ ਤੋਂ ਬਚਣ ਵਿਚ ਮਦਦ ਕਰਦਾ ਹੈ। ਸੌਂਫ ਦੇ ਪਾਣੀ ਵਿਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਤੇ ਸਰੀਰ ਨੂੰ ਲੂ ਨਾਲ ਲੜਨ ਵਿਚ ਮਦਦ ਕਰਦੇ ਹਨ। ਨਾਲ ਹੀ ਸੌਂਫ ਦਾ ਪਾਣੀ ਤੁਹਾਨੂੰ ਐਨਰਜੀ ਵੀ ਦਿੰਦਾ ਹੈ ਤੇ ਗਰਮੀ ਤੋਂ ਬਚਾਉਣ ਵਿਚ ਵੀ ਮਦਦ ਕਰਦਾ ਹੈ।

ਸੌਂਫ ਵਿਚ ਐਂਟੀਆਕਸੀਡੈਂਟ ਉੱਚ ਮਾਤਰਾ ਵਿਚ ਹੁੰਦਾ ਹੈ ਜੋ ਤੁਹਾਡੀ ਥਕਾਵਟ ਦੂਰ ਕਰਨ ਵਿਚ ਮਦਦ ਕਰਦਾ ਹੈ। ਨਾਲ ਹੀਸਰੀਰ ਨੂੰ ਠੰਡਕ ਵੀ ਦਿੰਦਾ ਹੈ। ਇਸ ਤੋਂ ਇਲਾਵਾ ਸੌਂਫ ਦਾ ਪਾਣੀ ਜੇਕਰ ਤੁਸੀਂ ਰੈਗੂਲਰ ਤੌਰ ‘ਤੇ ਪੀਓਗੇ ਤਾਂ ਤੁਹਾਨੂੰ ਲੂ ਤੋਂ ਬਚਣ ਵਿਚ ਵੀ ਮਦਦ ਮਿਲੇਗੀ।

ਇਸ ਤਰ੍ਹਾਂ ਪੀਓ ਸੌਂਫ ਦਾ ਪਾਣੀ
1 ਚੱਮਚ ਸੌਂਫ ਨੂੰ ਪਾਣੀ ਵਿਚ ਉਬਾਲੋ। ਹਲਕਾ ਠੰਡਾ ਹੋਣ ਦਿਓ ਤੇ ਫਿਰ ਛਾਣ ਲਓ। ਇਸ ਪਾਣੀ ਨੂੰ ਰੋਜ਼ਾਨਾ ਸਵੇਰੇ-ਸ਼ਾਮ ਦੋ ਵਾਰ ਪੀਓ। ਇਸ ਤੋਂ ਇਲਾਵਾ ਤੁਸੀਂ ਰਾਤ ਭਰ ਸੌਂਫ ਨੂੰ ਪਾਣੀ ਵਿਚ ਭਿਉਂ ਕੇ ਰਖ ਸਕਦੇ ਹੋ ਤੇ ਸਵੇਰੇ ਛਾਣ ਕੇ ਪੀ ਸਕਦੇ ਹੋ। ਇਸ ਨੂੰ ਪੀਣ ਨਾਲ ਤੁਹਾਨੂੰ ਠੰਡ ਮਿਲੇਗੀ ਤੇ ਲੂ ਲੱਗਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਵੀ ਘੱਟ ਹੋ ਜਾਣਗੀਆਂ।

ਸਕਿਨ ਲਈ
1 ਗਿਲਾਸ ਸੌਂਫ ਦੇ ਪਾਣੀ ਨੂੰ 1 ਚੱਮਚ ਸ਼ਹਿਤ ਦੇ 1 ਚੱਮਚ ਮਿਸ਼ਰੀ ਮਿਲਾ ਕੇ ਪੀਣ ਨਾਲ ਸਕਿਨ ਵਿਚ ਨਿਖਾਰ ਆਉਂਦਾ ਹੈ ਨਾਲ ਹੀ ਸਕਿਨ ਨਾਲ ਸਬੰਧਤ ਸਮਸਿਆਵਾਂ ਵੀ ਘੱਟ ਹੁੰਦੀਆਂ ਹਨ ਜਿਵੇਂ ਪਿੰਪਲਸ, ਮੁਹਾਸੇ, ਦਾਗ-ਧੱਬੇ।

ਭਾਰ ਘੱਟ ਕਰਨ ਲਈ
ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਰੋਜ਼ਾਨਾ ਸੌਂਫ ਦੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਓ। ਇਸ ਡ੍ਰਿੰਕ ਨੂੰ ਪੀਣ ਨਾਲ ਸਰੀਰ ਵਿਚ ਮੌਜੂਦ ਐਕਸਟ੍ਰਾ ਫੈਟ ਆਸਾਨੀ ਨਾਲ ਬਰਨ ਹੁੰਦਾ ਹੈ। ਨਾਲ ਹੀ ਮੇਟਾਬਾਲਿਜ਼ਮ ਵੀ ਬੂਸਟ ਹੁੰਦਾ ਹੈ ਜਿ ਨਾਲ ਭਾਰ ਘੱਟ ਹੁੰਦਾ ਹੈ।

ਬਲੱਡ ਪਿਓਰੀਫਿਕੇਸ਼ਨ
ਸੌਂਫ ਦੇ ਬੀਜ ਸਰੀਰ ਵਿਚ ਟਾਕਸਿਨਸ ਨੂੰ ਬਾਹਰ ਕੱਢਣ ਵਿਚ ਮਦਦ ਕਰ ਸਕਦੇ ਹਨ। ਸਰੀਰ ਨੂੰ ਡਿਟਾਕਸੀਫਾਈ ਕਰਨ ਨਾਲ ਕਿਡਨੀ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਹੁੰਦਾ ਹੈ ਤੇ ਇਸ ਨਾਲ ਸਕਿਨ ਸਾਫ ਹੋ ਸਕਦੀ ਹੈ।

ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ.ਤ

0

ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ.ਤ

ਆਏ ਦਿਨ ਸੜਕ ਹਾਦਸਿਆਂ ‘ਚ ਅਨੇਕਾਂ ਹੀ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਅਜਿਹਾ ਇੱਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ। ਮੁਹਾਲੀ ਦੇ ਫੇਸ 11 ਵਿਚ ਦੇਰ ਰਾਤ ਓਵਰ ਸਪੀਡ ਗੱਡੀ ਇੱਕ ਦਰੱਖਤ ਨਾਲ ਟਕਰਾ ਗਈ । ਇਸ ਹਾਦਸੇ ਵਿੱਚ 28 ਸਾਲਾਂ ਨੌਜਵਾਨ ਦੀ ਸਿਰ ਵਿੱਚ ਸੱਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਜੰਟ ਸਿੰਘ (28) ਸਾਲ ਵਾਸੀ ਪਿੰਡ ਕੰਬਾਲੀ ਵਜੋਂ ਹੋਈ ਹੈ । ਨੌਜਵਾਨ ਇੱਕ ਸਾਲ ਪਹਿਲਾਂ ਹੀ ਕੈਨੇਡਾ ਵਾਪਸ ਘਰ ਪਰਤਿਆ ਸੀ।
ਓਵਰ ਸਪੀਡ ਕਾਰਨ ਵਾਪਰਿਆ ਹਾਦਸਾ

ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਕਾਰ ਬਹੁਤ ਹੀ ਜ਼ਿਆਦਾ ਓਵਰ ਸਪੀਡ ਸੀ ਜਿਸਦਾ ਸੰਤੁਲਨ ਵਿਗੜਨ ਕਾਰਨ ਉਹ ਰੋਡ ‘ਤੇ ਦਰੱਖਤ ਨਾਲ ਟਕਰਾ ਗਈ । ਜਿਸ ਤੋਂ ਬਾਅਦ ਲੋਕਾਂ ਨੇ ਕਾਰ ਚਾਲਕ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਅਤੇ ਉਸ ਦੇ ਸਿਰ ‘ਤੇ ਜ਼ਿਆਦਾ ਸੱਟ ਲੱਗਣ ਹੋਣ ਕਾਰਨ ਪੁਲਿਸ ਨੂੰ ਸੂਚਨਾ ਦਿੱਤੀ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ਚਾਲਕ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ: ਕੱਲ੍ਹ ਨੂੰ ਰਾਹੁਲ ਗਾਂਧੀ ਆੳੇੁਣਗੇ ਪੰਜਾਬ, ਆਪਣੀ ਪਾਰਟੀ…

ਫਿਲਹਾਲ ਕਾਰ ਦੇ ਸੰਤੁਲਨ ਵਿਗੜਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਜੰਟ ਸਿੰਘ ਅਤੇ ਉਸਦੀਆਂ ਭੈਣਾਂ ਕੈਨੇਡਾ ਸਿਟੀਜਨ ਸਨ ਅਤੇ ਇੱਕ ਸਾਲ ਪਹਿਲਾਂ ਹੀ ਉਹ ਕੈਨੇਡਾ ਤੋਂ ਵਾਪਸ ਘਰ ਪਰਤਿਆ ਸੀ ਅਤੇ ਹੁਣ ਉਹ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਨ ਲੱਗ ਪਿਆ ਸੀ । ਕੈਨੇਡਾ ਤੋਂ ਭੈਣਾਂ ਦੇ ਆਉਣ ਤੋਂ ਬਾਅਦ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ । ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਨਸ਼ੇ ਦੇ ਜ਼ਹਿਰ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ, ਨੌਜਵਾਨ ਪੁੱਤ ਦੀ ਹੋਈ ਮੌ.ਤ

0

ਨਸ਼ੇ ਦੇ ਜ਼ਹਿਰ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ, ਨੌਜਵਾਨ ਪੁੱਤ ਦੀ ਹੋਈ ਮੌ.ਤ

ਨਸ਼ੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਨਾਲ ਹੋਣ ਵਾਲੀਆਂ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਓਵਰਡੋਜ਼ ਨੇ ਇਕ ਹੋਰ ਪਰਿਵਾਰ ਨੂੰ ਉਜਾੜ ਦਿੱਤਾ ਹੈ।ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇਲਾਕੇ ਵਿੱਚ ਮਾਹੌਲ ਬਹੁਤ ਗਮਗੀਨ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ: ਕੱਲ੍ਹ ਨੂੰ ਰਾਹੁਲ ਗਾਂਧੀ ਆੳੇੁਣਗੇ ਪੰਜਾਬ, ਆਪਣੀ ਪਾਰਟੀ ਲਈ ਕਰਨਗੇ ਪ੍ਰਚਾਰ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਿੰਡ ਕੁੰਡੇ ਵਿੱਚ ਕੁਝ ਦਿਨ ਪਹਿਲਾਂ ਵੀ ਨਸ਼ੇ ਕਾਰਨ ਦੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਸਿਵੇ ਹਾਲੇ ਠੰਡੇ ਹੀ ਨਹੀਂ ਹੋਏ ਸੀ ਕਿ ਫਿਰ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਪਿੰਡ ਵਿੱਚ ਇੱਕੋ ਹਫ਼ਤੇ ਵਿੱਚ ਤੀਜੇ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਲੋਕ ਸਭਾ ਚੋਣਾਂ: ਕੱਲ੍ਹ ਨੂੰ ਰਾਹੁਲ ਗਾਂਧੀ ਆੳੇੁਣਗੇ ਪੰਜਾਬ, ਆਪਣੀ ਪਾਰਟੀ ਲਈ ਕਰਨਗੇ ਪ੍ਰਚਾਰ

0

ਲੋਕ ਸਭਾ ਚੋਣਾਂ: ਕੱਲ੍ਹ ਨੂੰ ਰਾਹੁਲ ਗਾਂਧੀ ਆੳੇੁਣਗੇ ਪੰਜਾਬ, ਆਪਣੀ ਪਾਰਟੀ ਲਈ ਕਰਨਗੇ ਪ੍ਰਚਾਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਲੋਕ ਸਭਾ ਚੋਣਾਂ ਨੂੰ ਸਿਰਫ 7 ਦਿਨ ਹੀ ਬਚੇ ਹਨ। ਅਜਿਹੇ ਵਿਚ ਹਰੇਕ ਪਾਰਟੀ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਉਮੀਦਵਾਰਾਂ ਦੇ ਹੱਕ ਵਿਚ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਤੇ ਰੋਡ ਸ਼ੋਅ ਕੀਤੇ ਜਾ ਰਹੇ ਹਨ।

ਅਜਿਹੇ ਵਿਚ ਕਾਂਗਰਸ ਵੱਲੋਂ ਵੀ ਪੰਜਾਬ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਇਸ ਰੈਲੀ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਆਖਿਆ ਗਿਆ ਹੈ। ਭਲਕੇ ਰਾਹੁਲ ਗਾਂਧੀ ਪੰਜਾਬ ਆਉਣਗੇ। ਉਹ ਇਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ । ਨਾਲ ਹੀ ਏਅਰਪੋਰਟ ਰੋਡ ‘ਤੇ ਗੁਰਜੀਤ ਔਜਲਾ ਲਈ ਪ੍ਰਚਾਰ ਕਰਨਗੇ।

ਇਹ ਵੀ ਪੜ੍ਹੋ : CM ਮਾਨ ਅੱਜ ਪਹੁੰਚਣਗੇ ਗੁਰਦਾਸਪੁਰ ਤੇ ਹੁਸ਼ਿਆਰਪੁਰ, ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਰੈਲੀ || Punjab News

ਜ਼ਿਕਰਯੋਗ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿੱਗਜ਼ ਆਗੂਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ।

CM ਮਾਨ ਅੱਜ ਪਹੁੰਚਣਗੇ ਗੁਰਦਾਸਪੁਰ ਤੇ ਹੁਸ਼ਿਆਰਪੁਰ, ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਰੈਲੀ || Punjab News

0

CM ਮਾਨ ਅੱਜ ਪਹੁੰਚਣਗੇ ਗੁਰਦਾਸਪੁਰ ਤੇ ਹੁਸ਼ਿਆਰਪੁਰ, ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਰੈਲੀ

CM ਮਾਨ ਅੱਜ ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਪੱਖ ਵਿਚ ਇਕ ਲੋਕ ਮਿਲਣੀ ਕਰਨਗੇ। ਜਦੋਂ ਕਿ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸ਼ੈਰੀ ਕਲਸੀ ਲਈ 2 ਰੋਡ ਸ਼ੋਅ ਤੇ ਇਕ ਲੋਕ ਮਿਲਣੀ ਕਰਨਗੇ। ਨਾਲ ਹੀ ਲੋਕਾਂ ਨੂੰ ਆਪ ਦੇ ਪੱਖ ਵਿਚ ਵੋਟ ਪਾਉਣ ਦਾ ਸੱਦਾ ਦੇਣਗੇ। ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ।

ਸੀਐੱਮ ਮਾਨ ਦੀ ਭੁਲੱਥ ਵਿਚ ਲੋਕ ਮਿਲਣੀ ਦੁਪਹਿਰ 12 ਵਜੇ ਹੋਵੇਗੀ ਜਦੋਂ ਕਿ ਬਾਅਦ ਦੁਪਹਿਰ ਗੁਰਦਾਸਪੁਰ ਹਲਕੇ ਵਿਚ ਉਨ੍ਹਾਂ ਦੇ ਰੋਡ ਸ਼ੋਅ ਤੇ ਲੋਕ ਮਿਲਣੀ ਹੋਵੇਗੀ।ਪਹਿਲਾ ਰੋਡ ਸ਼ੋਅ ਡੇਰਾ ਬਾਬਾ ਨਾਨਕ ਕਲਾਨੌਰ ਬੱਸ ਸਟੈਂਡ ਨੇੜੇ ਦੁਪਹਿਰ 3 ਵਜੇ ਹੋਵੇਗਾ ਜਦੋਂ ਕਿ ਦੂਜਾ ਰੋਡ ਸ਼ੋਅ 4 ਵਜੇ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਬਾਬਾ ਲਾਲ ਚੌਕ ‘ਤੇ ਰੇਲਵੇ ਸਟੇਸ਼ਨ ਕੋਲ ਹੋਵੇਗਾ। ਸ਼ਾਮ 5 ਵਜੇ ਉਹ ਬਟਾਲਾ ਵਿਚ ਲੋਕ ਮਿਲਣੀ ਸਮਾਰੋਹ ਵਿਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : PM ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ ‘ਚ ਜਨਤਾ ਨੂੰ ਕਰਨਗੇ ਸੰਬੋਧਨ…

ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਪਿਛਲੀ ਵਿਧਾਨ ਸਭਾ ਚੋਣਾਂ ਵਿਚ ‘ਆਪ’ 5 ਹਲਕਿਆਂ ਵਿਚ ਜਿੱਤਣ ਵਿਚ ਸਫਲ ਰਹੀ ਸੀ ਜਦੋਂ ਕਿ ਕਾਂਗਰਸ 3 ਤੇ 1 ਸੀਟ ਭਾਜਪਾ ਨੇ ਜਿੱਤੀ ਸੀ ਪਰ ਚੱਬੇਵਾਲ ਸੀਟ ‘ਤੇ ਜਿੱਤੇ ਕਾਂਗਰਸ ਨੇਤਾ ਰਾਜ ਕੁਮਾਰ ਚੱਬੇਵਾਲ ਹੁਣ ‘ਆਪ’ ਵਿਚ ਸ਼ਾਮਲ ਹੋ ਗਏ ਹਨ ਦੂਜੇ ਪਾਸੇ ਲੋਕ ਸਭਾ ਚੋਣਾਂ ਵਿਚ ਉਹ ‘ਆਪ’ ਦੇ ਉਮੀਦਵਾਰ ਹਨ।

PM ਮੋਦੀ ਅੱਜ ਪਹੁੰਚਣਗੇ ਹਿਮਾਚਲ, ਆਪਣੇ ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ || Latest News

0

PM ਮੋਦੀ ਅੱਜ ਪਹੁੰਚਣਗੇ ਹਿਮਾਚਲ, ਆਪਣੇ ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ 

PM ਮੋਦੀ ਅੱਜ ਹਿਮਾਚਲ ਵਿੱਚ 2 ਰੈਲੀਆਂ ਕਰਨਗੇ। ਉਨ੍ਹਾਂ ਦੀ ਪਹਿਲੀ ਰੈਲੀ ਨਾਹਨ ‘ਚ ਹੋਵੇਗੀ। ਇਹ ਇਲਾਕਾ ਸ਼ਿਮਲਾ ਲੋਕ ਸਭਾ ਸੀਟ ਵਿੱਚ ਆਉਂਦਾ ਹੈ। ਭਾਜਪਾ ਨੇ ਸ਼ਿਮਲਾ ਤੋਂ ਮੌਜੂਦਾ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਉਨ੍ਹਾਂ ਦੇ ਮੁਕਾਬਲੇ 6 ਵਾਰ ਦੇ ਸੰਸਦ ਮੈਂਬਰ ਕੇਡੀ ਸੁਲਤਾਨਪੁਰੀ ਦੇ ਵਿਧਾਇਕ ਵਿਨੋਦ ਸੁਲਤਾਨਪੁਰੀ ਨੂੰ ਟਿਕਟ ਦਿੱਤੀ ਹੈ।

ਇਹ ਵੀ ਪੜ੍ਹੋ PM ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ ‘ਚ ਜਨਤਾ ਨੂੰ ਕਰਨਗੇ ਸੰਬੋਧਨ…

ਦੂਜੀ ਰੈਲੀ ਮੰਡੀ ਦੇ ਇਕ ਮੈਦਾਨ ਵਿੱਚ ਹੋਵੇਗੀ। ਜਿੱਥੋਂ ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਸਾਹਮਣਾ ਕਾਂਗਰਸ ਉਮੀਦਵਾਰ ਮੰਤਰੀ ਵਿਕਰਮਾਦਿਤਿਆ ਨਾਲ ਹੈ।

BSP ਸੁਪਰੀਮੋ ਮਾਇਆਵਤੀ ਅੱਜ ਆਉਣਗੇ ਪੰਜਾਬ, ਚੋਣ ਰੈਲੀ ਨੂੰ ਕਰਨਗੇ ਸੰਬੋਧਨ || Latest News

0

BSP ਸੁਪਰੀਮੋ ਮਾਇਆਵਤੀ ਅੱਜ ਆਉਣਗੇ ਪੰਜਾਬ, ਚੋਣ ਰੈਲੀ ਨੂੰ ਕਰਨਗੇ ਸੰਬੋਧਨ

(ਬਸਪਾ) ਦੀ ਸੁਪਰੀਮੋ ਮਾਇਆਵਤੀ ਅੱਜ ਪੰਜਾਬ ਆ ਰਹੇ ਹਨ। ਉਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਦੁਪਹਿਰ 12 ਵਜੇ ਉਹ ਨਵਾਂਸ਼ਹਿਰ ਦੇ ਬੱਗਾ ਰੋਡ ‘ਤੇ ਗਰਾਊਂਡ ‘ਚ ਚੋਣ ਸਭਾ ਨੂੰ ਸੰਬੋਧਨ ਕਰਨਗੇ।

ਪਾਰਟੀ ਦਾ ਕਿਸੇ ਵੀ ਪਾਰਟੀ ਨਾਲ ਕੋਈ ਗਠਜੋੜ ਨਹੀਂ  

ਉਨ੍ਹਾਂ ਦੀ ਰੈਲੀ ਲਈ ਪਾਰਟੀ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਕਿਸੇ ਵੀ ਪੱਧਰ ‘ਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਬਸਪਾ ਸੂਬੇ ‘ਚ ਲੋਕ ਸਭਾ ਚੋਣਾਂ ਇਕੱਲੇ ਆਪਣੇ ਦਮ ‘ਤੇ ਲੜ ਰਹੀ ਹੈ। ਪਾਰਟੀ ਦਾ ਕਿਸੇ ਵੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੈ। ਬਸਪਾ ਨੇ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਰੈਲੀ ਵਿੱਚ ਸਾਰੇ ਉਮੀਦਵਾਰ ਵੀ ਸ਼ਾਮਲ ਹੋਣਗੇ। ਇਸ ਲੋਕ ਸਭਾ ਹਲਕੇ ਵਿੱਚ ਬਸਪਾ ਦਾ ਚੰਗਾ ਆਧਾਰ ਹੈ।