Home Blog Page 1597

ਨਹਿਰ ‘ਚ ਡਿੱਗੀ ਗੱਡੀ, 2 ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌ.ਤ || Punjab News

0

ਨਹਿਰ ‘ਚ ਡਿੱਗੀ ਗੱਡੀ, 2 ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌ.ਤ

ਸਮਰਾਲਾ ਨਜ਼ਦੀਕ ਰੋਪੜ ਰੋਡ ਨਹਿਰ ‘ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 7 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬਾਬਾ ਬੜਭਾਗ ਸਿੰਘ ਜੀ ਤੋਂ ਮੱਥਾ ਟੇਕ ਕੇ ਆ ਰਹੀ ਨਵੀਂ ਬਲੈਰੋ ਪੀਕਅਪ ਨਹਿਰ ਵਿੱਚ ਜਾ ਡਿੱਗੀ। ਜਿਸ ਕਾਰਨ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ।

ਸਵਾਰੀਆਂ ਸਮੇਤ ਨਹਿਰ ‘ਚ ਡਿੱਗੀ ਗੱਡੀ

ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਤੋ 15 ਤੋਂ 16 ਨਿਵਾਸੀ ਨਵੀਂ ਬਲੈਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਵਡਭਾਗ ਸਿੰਘ ਮੱਥਾ ਟੇਕਣ ਗਏ ਸੀ। ਇਸ ਦੌਰਾਨ ਜਦੋਂ ਇਹ ਲੋਕ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਵੇਰੇ 7 ਵਜੇ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ਤੇ ਪਿੰਡ ਪਵਾਤ ਦੇ ਪੁੱਲ ਦੇ ਕੋਲ ਪੁੱਜੇ ਤਾਂ ਪੀੜਿਤ ਵਿਅਕਤੀ ਮੁਤਾਬਿਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਬੈਠਾ ਅਤੇ ਗੱਡੀ ਸਰਹੰਦ ਨਹਿਰ ਵਿੱਚ ਜਾ ਡਿੱਗੀ।

4 ਲੋਕਾਂ ਦੀ ਹੋਈ ਮੌ.ਤ

ਇਸ ਗੱਡੀ ਵਿੱਚ 15 ਤੋਂ 16 ਸਵਾਰੀਆਂ ਸਵਾਰ ਸਨ। ਇਸ ਘਟਨਾ ਵਿੱਚ ਮੌਕੇ ਤੇ ਹੀ ਬਲੈਰੋ ਗੱਡੀ ਸੋ ਆਰੀਆ ਸਮੇਤ ਨਹਿਰ ਵਿੱਚ ਡਿੱਗ ਗਈ ਜਿਸ ਵਿੱਚੋਂ ਦੋ ਬੱਚੇ ਮੌਕੇ ਤੇ ਹੀ ਨਹਿਰ ਵਿੱਚ ਰੁੜ ਗਏ ਅਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਔਰਤ ਦੀ ਸ਼੍ਰੀ ਚਮਕੌਰ ਸਾਹਿਬ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵਿੱਚ ਜੁੱਟ ਗਈ।ਇਸ ਘਟਨਾ ਦਾ ਪਤਾ ਚੱਲਦੇ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚ ਗਏ।

PM ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ ‘ਚ ਜਨਤਾ ਨੂੰ ਕਰਨਗੇ ਸੰਬੋਧਨ || Latest News

0

PM ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ ‘ਚ ਜਨਤਾ ਨੂੰ ਕਰਨਗੇ ਸੰਬੋਧਨ

PM ਮੋਦੀ ਦੇ ਪੰਜਾਬ ਦੌਰੇ ਦਾ ਅੱਜ ਦੂਜਾ ਦਿਨ ਹੈ। ਨਰਿੰਦਰ ਮੋਦੀ ਦੁਪਹਿਰ 3.30 ਵਜੇ ਹਿਮਾਚਲ ਦੀ ਮੰਡੀ ‘ਚ ਚੋਣ ਮੀਟਿੰਗ ਪੂਰੀ ਕਰਨ ਤੋਂ ਬਾਅਦ ਗੁਰਦਾਸਪੁਰ ‘ਚ ਪਹੁੰਚਣਗੇ । ਉਨ੍ਹਾਂ ਦੇ ਸਵਾਗਤ ਲਈ 6 ਏਕੜ ਵਿੱਚ ਪੰਡਾਲ ਸਜਾਇਆ ਗਿਆ ਹੈ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਗੁਰਦਾਸਪੁਰ ਅਤੇ ਦੀਨਾਨਗਰ ਵਿੱਚ ਪੈਰਾ ਮਿਲਟਰੀ ਦੇ ਨਾਲ-ਨਾਲ ਸੀਮਾ ਸੁਰੱਖਿਆ ਬਲ ਅਤੇ ਪਠਾਨਕੋਟ ਦੇ ਏਅਰਬੇਸ ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।

ਇਹ ਵੀ ਪੜ੍ਹੋ: ਅਯੁੱਧਿਆ ਗਏ ਪਟਿਆਲਾ ਦੇ 2 ਲਾਪਤਾ ਬੱਚਿਆਂ ਦੀਆਂ ਦੇਹਾਂ ਹੋਈਆਂ ਬਰਾਮਦ

ਪ੍ਰਧਾਨ ਮੰਤਰੀ ਨੂੰ ਸੁਣਨ ਆਉਣ ਵਾਲੇ ਸਮਰਥਕਾਂ ਲਈ ਪੰਡਾਲ ਵਿੱਚ ਬੈਠਣ ਲਈ 25 ਹਜ਼ਾਰ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ।  ਰੈਲੀ ਵਾਲੀ ਥਾਂ ‘ਤੇ ਹੀ ਹੈਲੀਪੈਡ ਬਣਾਇਆ ਗਿਆ ਹੈ ਤਾਂ ਜੋ ਚੋਣ ਰੈਲੀ ਪੂਰੀ ਕਰਨ ਤੋਂ ਬਾਅਦ ਉਹ ਸਿੱਧੇ ਜਲੰਧਰ ਲਈ ਰਵਾਨਾ ਹੋ ਸਕਣ। ਮੋਦੀ ਦਾ ਇੱਥੇ ਕਰੀਬ 2 ਘੰਟੇ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਸ਼ਾਮ 5.30 ਵਜੇ ਦੇ ਕਰੀਬ ਜਲੰਧਰ ‘ਚ ਉਤਰਨਗੇ ਅਤੇ ਉੱਥੇ ਚੋਣ ਮੀਟਿੰਗ ਕਰਨਗੇ। ਪੀਐਮ ਨਰਿੰਦਰ ਮੋਦੀ ਦੀਆਂ ਪੰਜਾਬ ਵਿੱਚ 3 ਰੈਲੀਆਂ ਹੋਣੀਆਂ ਸਨ, ਜੋ ਅੱਜ ਪੂਰੀਆਂ ਹੋ ਜਾਣਗੀਆਂ।

ਅਯੁੱਧਿਆ ਗਏ ਪਟਿਆਲਾ ਦੇ 2 ਲਾਪਤਾ ਬੱਚਿਆਂ ਦੀਆਂ ਦੇਹਾਂ ਹੋਈਆਂ ਬਰਾਮਦ

0

ਅਯੁੱਧਿਆ ਗਏ ਪਟਿਆਲਾ ਦੇ 2 ਲਾਪਤਾ ਬੱਚਿਆਂ ਦੀਆਂ ਦੇਹਾਂ ਹੋਈਆਂ ਬਰਾਮਦ

ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਗਏ ਪਟਿਆਲਾ ਦੇ ਦੋ ਬੱਚੇ ਲਾਪਤਾ ਹੋ ਗਏ ਸਨ। ਇਸੇ ਦਰਮਿਆਨ ਹੁਣ ਦੋਵੇਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ। ਦੋਵਾਂ ਦੀਆਂ ਲਾਸ਼ਾਂ ਸਰਯੂ ਨਦੀ ’ਚੋਂ ਮਿਲੀਆਂ । ਪਰਿਵਾਰ ਵਾਲਿਆਂ ਨੂੰ ਨਦੀ ਕਿਨਾਰਿਓਂ ਬੱਚਿਆਂ ਦੇ ਕੱਪੜੇ ਮਿਲੇ ਸਨ। ਮ੍ਰਿਤਕ ਬੱਚਿਆਂ ਦੀ ਪਛਾਣ ਪ੍ਰਿੰਸ ਤੇ ਕਾਰਤਿਕ ਵਜੋਂ ਹੋਈ ਹੈ।

ਦੱਸ ਦੇਈਏ ਕਿ ਪਟਿਆਲਾ ਦੀ ਤੇਜਬਾਗ ਕਾਲੋਨੀ ਤੋਂ 17 ਮਈ ਨੂੰ ਬੱਸ ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਲਈ ਗਈ ਸੀ ਵਿਚ ਪਟਿਆਲਾ ਦੇ ਦੋਵੇਂ ਬੱਚੇ ਪ੍ਰਿੰਸ ਤੇ ਕਾਰਤਿਕ ਵੀ ਸਨ। 18 ਮਈ ਤੋਂ ਦੋਵੇਂ ਬੱਚੇ ਲਾਪਤਾ ਹੋ ਗਏ ਸਨ, ਜਿਨ੍ਹਾਂ ਦੀਆਂ ਦੇਹਾਂ ਬੀਤੇ ਦਿਨੀਂ ਸਰਯੂ ਨਦੀ ਤੋਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਬੀਤੇ ਦਿਨੀਂ ਪਟਿਆਲਾ ਵਿਖੇ ਲਿਆਂਦਾ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਦਾ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਸਸਕਾਰ ਕੀਤਾ ਗਿਆ।

ਵਸਤੀ ਸੋਢੀਆਂ ਜੋਗੇਵਾਲਾ ਤੋਂ ਅਨੇਕਾਂ ਪਰਿਵਾਰ ਬੀਕੇਯੂ ਤੋਤੇਵਾਲ ਚ ਹੋਏ ਸ਼ਾਮਲ

0

ਵਸਤੀ ਸੋਢੀਆਂ ਜੋਗੇਵਾਲਾ ਤੋਂ ਅਨੇਕਾਂ ਪਰਿਵਾਰ ਬੀਕੇਯੂ ਤੋਤੇਵਾਲ ਚ ਹੋਏ ਸ਼ਾਮਲ

ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੇ ਗੁਰਸੇਵਕ ਸਿੰਘ ਵਸਤੀ ਸੋਢੀਆਂ ਨੂੰ ਸਰਕਲ ਜੋਗੇਵਾਲਾ ਦਾ ਪ੍ਰਧਾਨ ਥਾਪਿਆ ਗਿਆ ਅਤੇ ਸੁਖਪਾਲ ਸਿੰਘ ਅਮੀਰਸ਼ਾਹ ਨੂੰ ਇਕਾਈ ਪ੍ਰਧਾਨ,ਅਜਮੇਰ ਸਿੰਘ ਵਸਤੀ ਸੋਢੀਆਂ ਮੀਤ ਪ੍ਰਧਾਨ,ਸੀ.ਮੀਤ ਪ੍ਰਧਾਨ ਕਮਲਜੀਤ ਸਿੰਘ ਮਲੰਗਸ਼ਾਹ,ਜਨਰਲ ਸਕੱਤਰ ਮੰਗਲ ਸਿੰਘ ਵਸਤੀ ਸੋਢੀਆਂ,ਗੁਰਵਿੰਦਰ ਸਿੰਘ ਮੀਰਸ਼ਾਹ ਕੈਸ਼ੀਅਰ,ਸੁਖਵਿੰਦਰ ਸਿੰਘ ਅਮੀਰਸ਼ਾਹ ਪ੍ਰੈੱ ਸਕੱਤਰ,ਲਖਬੀਰ ਸਿੰਘ ਗਗੜਾ ਪ੍ਰਚਾਰ ਸਕੱਤਰ,ਸੁਖਦੀਪ ਸਿੰਘ ਅਮੀਰਸ਼ਾਹ ਸਹਾਇਕ ਜਨਰਲ ਸਕੱਤਰ,ਮਨਪ੍ਰੀਤ ਸਿੰਘ ਜੋਗੇਵਾਲਾ ਸਹਾਇਕ ਕੈਸ਼ੀਅਰ,ਜਗਰੂਪ ਸਿੰਘ ਅਮੀਰਸ਼ਾਹ ਐਗਜੈਕਟਿਵ ਮੈਂਬਰ,ਗੁਰਪ੍ਰਤਾਪ ਸਿੰਘ ਤੋਤੇਵਾਲਾ,ਅਨੂਪ ਸਿੰਘ ਢੋਲੇਵਾਲਾ,ਮਲੂਕ ਸਿੰਘ ਢੋਲੇਵਾਲਾ,ਲਖਵਿੰਦਰ ਸਿੰਘ ਢੋਲੇਵਾਲਾ,ਬੋਹੜ ਸਿੰਘ ਕੱਚਰਭੰਨੀਏ ਢੋਲੇਵਾਲਾ,ਗੁਰਮੀਤ ਸਿੰਘ,ਨਿਸ਼ਾਨ ਸਿੰਘ ਜਥੇਬੰਦੀ ਵਿੱਚ ਸ਼ਾਮਲ ਹੋਏ,ਅਤੇ ਅਮਰੀਕ ਸਿੰਘ ਨੂੰ ਵਸਤੀ ਸ਼ਾਮੇਵਾਲੀ ਤੋਂ ਇਕਾਈ ਪ੍ਰਧਾਨ ਥਾਪਿਆ ਗਿਆ।

ਇਹ ਵੀ ਪੜ੍ਹੋ:ਪੰਜਾਬ ਦੀ ਧੀ ਨੇ ਵਿਦੇਸ਼ ‘ਚ ਕੀਤਾ ਨਾਂ ਰੋਸ਼ਨ, ਮਹਿੰਦਰ ਕੌਰ…

ਇਸ ਮੌਕੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਜਥੇਬੰਦੀ ਵਿੱਚ ਨਵੇਂ ਕਿਸਾਨਾਂ ਦਾ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਅਤੇ ਸਾਰੇ ਆਗੂਆਂ ਨੂੰ ਜਥੇਬੰਦੀ ਲਈ ਦਿਨ ਰਾਤ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ,ਇਸ ਮੌਕੇ ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ,ਸਾਬ ਢਿੱਲੋਂ ਤੋਤੇਵਾਲਾ,ਤੀਰਥ ਸਿੰਘ ਸਰਪੰਚ ਬਘੇਲੇ ਵਾਲਾ,ਚਾਨਣ ਸਿੰਘ ਕਰਮੂੰਵਾਲਾ,ਕਾਰਜ ਸਿੰਘ ਕਰਮੂੰਵਾਲਾ,ਕਮਲਜੀਤ ਸਿੰਘ ਕਰਮੂੰਵਾਲਾ,ਮਨਦੀਪ ਸਿੰਘ ਮੰਨਾ ਬਲਾਕ ਪ੍ਰਧਾਨ,ਨਿਰਮਲ ਸਿੰਘ ਬੱਡੂਵਾਲਾ ਹਾਜਰ ਸਨ ।

ਪਟਿਆਲਾ ਪਹੁੰਚੇ PM ਮੋਦੀ, ਜਨਤਾ ਨੂੰ ਕਰ ਰਹੇ ਸੰਬੋਧਨ

0

ਪਟਿਆਲਾ ਪਹੁੰਚੇ PM ਮੋਦੀ, ਜਨਤਾ ਨੂੰ ਕਰ ਰਹੇ ਸੰਬੋਧਨ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਰੈਲੀ ਕਰਨ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨੇ ਪੱਗ ਬੰਨ੍ਹੀ ਹੋਈ ਹੈ। ਪੀਐਮ ਮੋਦੀ ਨੇ ਪੰਜਾਬੀ ਵਿੱਚ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਅਤੇ ਕਾਲੀ ਮਾਤਾ ਜੀ ਦੇ ਪਵਿੱਤਰ ਸਥਾਨ ਪਟਿਆਲਾ ਤੋਂ ਆਪਣੀ ਪੰਜਾਬ ਯਾਤਰਾ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ।

ਬੀਕਾਨੇਰ ਤੋਂ ਫਰਾਰ ਹੋਏ ਲੁਟੇਰੇ ਪੁਲਿਸ ਨੇ 13 ਲੱਖ ਤੋਂ ਵੱਧ ਕੈਸ਼ ਸਮੇਤ ਕੀਤੇ ਗ੍ਰਿਫਤਾਰ

0

ਬੀਕਾਨੇਰ ਤੋਂ ਫਰਾਰ ਹੋਏ ਲੁਟੇਰੇ ਪੁਲਿਸ ਨੇ 13 ਲੱਖ ਤੋਂ ਵੱਧ ਕੈਸ਼ ਸਮੇਤ ਕੀਤੇ ਗ੍ਰਿਫਤਾਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਚੱਪੇ-ਚੱਪੇ ‘ਤੇ ਤਾਇਨਾਤ ਹੈ। ਪੁਲਿਸ ਵੱਲੋਂ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਲਈ ਜਾ ਰਹੀ ਹੈ।ਫਾਜ਼ਿਲਕਾ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਸਖਤ ਚੈਕਿੰਗ ਦੌਰਾਨ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।

13 ਲੱਖ 80 ਹਜ਼ਾਰ ਰੁਪਏ ਦੀ ਨਕਦੀ ਬਰਾਮਦ

ਪੁਲਿਸ ਨੇ ਬੀਕਾਨੇਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਰਾਜਪੁਰਾ ਬੈਰੀਅਰ ‘ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 13 ਲੱਖ 80 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ।

ਨਾਕਾਬੰਦੀ ਦੌਰਾਨ ਰਾਜਸਥਾਨ ਤੋਂ ਆ ਰਹੀ ਸਵਿਫਟ ਗੱਡੀ ਨੂੰ ਗਿਆ ਸੀ ਰੋਕਿਆ

ਜਾਣਕਾਰੀ ਦਿੰਦਿਆਂ ਬਲੂਆਣਾ ਦਿਹਾਤੀ ਦੇ ਡੀ.ਐੱਸ.ਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਅੰਤਰਰਾਜੀ ਨਾਕਾਬੰਦੀ ਦੌਰਾਨ ਰਾਜਸਥਾਨ ਤੋਂ ਆ ਰਹੀ ਸਵਿਫਟ ਗੱਡੀ ਨੂੰ ਰੋਕਿਆ ਗਿਆ ਸੀ। ਜਦੋਂ ਉਸ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਗੱਡੀ ਵਿੱਚੋਂ 13 ਲੱਖ 80 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਗੱਡੀ ‘ਚ ਸਵਾਰ ਤਿੰਨਾਂ ਵਿਅਕਤੀਆਂ ਨੇ ਕਬੂਲ ਕੀਤਾ ਹੈ ਕਿ ਗੱਡੀ ਚੋਂ ਮਿਲੀ ਨਕਦੀ ਲੁੱਟ ਦੀ ਹੈ।

ਪੁਲਿਸ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਬੀਕਾਨੇਰ ਦੇ ਇੱਕ ਸੇਠ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬੱਬੂ ਖਾਨ, ਅਰਮਾਨ ਖਾਨ ਅਤੇ ਦਪਿੰਦਰ ਸਿੰਘ ਵਜੋਂ ਹੋਈ ਹੈ। ਤਿੰਨਾਂ ਮੁਲਜ਼ਮਾਂ ਦੇ ਖਿਲਾਫ ਬੀਕਾਨੇਰ ਵਿੱਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਕਤ ਮੁਲਜ਼ਮਾਂ ਖਿਲਾਫ਼ ਬੀਕਾਨੇਰ ਵਿੱਚ ਵੀ ਮਾਮਲਾ ਦਰਜ ਹੈ।

 

ਲੁਧਿਆਣਾ ‘ਚ IPS ਨੀਲਭ ਕਿਸ਼ੋਰ ਨੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਸੰਭਾਲਿਆ ਆਪਣਾ ਅਹੁਦਾ || News of Punjab

0
In Ludhiana, IPS Nilabh Kishore assumed his post as the new police commissioner

ਲੁਧਿਆਣਾ ‘ਚ IPS ਨੀਲਭ ਕਿਸ਼ੋਰ ਨੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਸੰਭਾਲਿਆ ਆਪਣਾ ਅਹੁਦਾ || News of Punjab

ਭਾਰਤੀ ਚੋਣ ਕਮਿਸ਼ਨ ਵੱਲੋਂ ਲੁਧਿਆਣਾ ਤੇ ਜਲੰਧਰ ਵਿੱਚ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ | ਜਿਸ ਦੇ ਤਹਿਤ ਧਿਆਣਾ ਦੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਨੀਲਭ ਕਿਸ਼ੋਰ ਨੇ ਅੱਜ ਬਾਅਦ ਦੁਪਹਿਰ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਪੁਲਿਸ ਦੇ 22ਵੇਂ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਹੈ।

ਇਹ ਵੀ ਪੜ੍ਹੋ :ਮਾਤਾ ਚਿੰਤਪੁਰਨੀ ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ

ਨੀਲਭ ਕਿਸ਼ੋਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਏਡੀਜੀਪੀ ਐਸ.ਟੀ.ਐਫ. ਪੰਜਾਬ, ਵਜੋਂ ਤਾਇਨਾਤ ਸਨ। ਉਹ 1998 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ | ਬੀਤੀ ਸ਼ਾਮ ਚੋਣ ਕਮਿਸ਼ਨਰ ਦੇ ਹੁਕਮਾਂ ਤਹਿਤ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦਾ ਤਬਾਦਲਾ ਕਰ ਦਿੱਤਾ ਗਿਆ ਸੀ | ਉਨ੍ਹਾਂ ਦੀ ਥਾਂ ਤੇ ਨੀਲਭ ਕਿਸ਼ੋਰ ਨੂੰ ਤੈਨਾਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਉਹਨਾਂ ਨੇ ਅਹੁਦਾ ਸੰਭਾਲ ਲਿਆ ਹੈ |

ਮਾਤਾ ਚਿੰਤਪੁਰਨੀ ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ || Latest News

0
A big incident happened to the family returning from Mata Chintapurni bowing down

ਮਾਤਾ ਚਿੰਤਪੁਰਨੀ ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ || Latest News

ਦੇਸ਼ ਭਰ ‘ਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ | ਇਸੇ ਦੇ ਚੱਲਦਿਆਂ ਫਿਲੌਰ ਵਿੱਚ ਅੱਜ ਸਵੇਰੇ ਤੜਕਸਾਰ ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕ ਕੇ ਵਾਪਿਸ ਆ ਰਹੇ ਇੱਕ ਪਰਿਵਾਰ ਨਾਲ ਵੱਡਾ ਭਾਣਾ ਵਾਪਰ ਗਿਆ | ਜਿੱਥੇ ਕਿ ਤੇਜ਼ ਰਫਤਾਰ ਕਾਰ ਦੀ ਟ੍ਰੈਕਟਰ-ਟਰਾਲੀ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ‘ਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਛੇ ਲੋਕ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ।

ਜਖ਼ਮੀਆਂ ਨੂੰ ਤਰੁੰਤ ਹਸਪਤਾਲ ‘ਚ ਕਰਵਾਇਆ ਦਾਖਲ

ਇਸ ਸਬੰਧੀ ਥਾਣਾ ਫਿਲੌਰ ਦੇ ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਫਿਲੌਰ ਨੇੜੇ ਇੱਕ ਕਾਰ ਅੱਗੇ ਜਾ ਰਹੇ ਟ੍ਰੈਕਟਰ ਟਰਾਲੀ ਵਿੱਚੋ ਜ਼ੋਰ ਨਾਲ ਜਾ ਵੱਜੀ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਜਖ਼ਮੀਆਂ ਨੂੰ ਇਲਾਜ ਲਈ ਤਰੁੰਤ ਸਿਵਲ ਹਸਪਤਾਲ ਫਿਲੌਰ ਵਿਖੇ ਭੇਜਿਆ। ਕਾਰ ਵਿੱਚ ਸਵਾਰ ਸਰਵਨ ਕੁਮਾਰ ਪੁੱਤਰ ਉਮੇਸ਼ ਦੀ ਹਸਪਤਾਲ ਵਿੱਚ ਮੌਤ ਹੋ ਗਈ। ਡੇਢ ਸਾਲ ਦਾ ਵੈਭਵ ਪੁੱਤਰ ਦਰਮੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ।

ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹੋ ਸਕਦਾ ਹਾਦਸਾ

ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਜਖ਼ਮੀਆਂ ਵਿਚ ਆਰਿਆ ਪੁੱਤਰ ਦਰਮੇਸ਼, ਸੁਰਿੰਦਰ ਪੁੱਤਰ ਮੋਹਿੰਦਰ, ਸੁਨੀਤਾ ਦੇਵੀ ਪੁੱਤਰੀ ਓਮੇਸ਼ ,ਗੌਤਮ ਕੁਮਾਰ ਪੁੱਤਰ ਰਵੀਕਾਂਤ ਸਾਰੇ ਵਾਸੀ ਲੁਧਿਆਣਾ ਦੇ ਦੱਸੇ ਜਾ ਰਹੇ ਹਨ। ਇਹ ਸਾਰੇ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕ ਕੇ ਵਾਪਿਸ ਕਾਰ ਨੰਬਰ ਪੀ ਬੀ 01 ਈ 7124 ਵਿੱਚ ਆਪਣੇ ਘਰ ਤਾਜਪੁਰ ਰੋਡ ਲੁਧਿਆਣਾ ਪਰਤ ਰਹੇ ਸਨ।

ਇਹ ਵੀ ਪੜ੍ਹੋ :4 ਜੁਲਾਈ ਨੂੰ ਬ੍ਰਿਟੇਨ ‘ਚ ਹੋਣਗੀਆਂ ਆਮ ਚੋਣਾਂ, ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੀਤਾ ਐਲਾਨ

ਰਾਹਗੀਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਾਰ ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹੋ ਸਕਦਾ ਹੈ। ਦੂਜੇ ਪਾਸੇ ਇਸ ਹਾਦਸੇ ਵਿੱਚ ਟ੍ਰੈਕਟਰ ਚਾਲਕ ਨੂੰ ਵੀਂ ਸੱਟਾ ਲੱਗੀਆਂ ਹਨ। ਟ੍ਰੈਕਟਰ-ਟਰਾਲੀ ਅਤੇ ਕਾਰ ਬੁਰੀ ਤਰਾਂ ਨੁਕਸਾਨੇ ਗਏ। ਚਾਲਕ ਨੇ ਦੱਸਿਆ ਕਿ ਪੁਲਿਸ ਨੇ ਕ੍ਰੇਨ ਮੰਗਵਾ ਕੇ ਦੋਵੇਂ ਵਾਹਨਾ ਨੂੰ ਇਕ ਪਾਸੇ ਕੀਤਾ ਅਤੇ ਟ੍ਰੈਫਿਕ ਚਾਲੂ ਕਰਵਾਇਆ।

ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ੀਲੇ ਪਦਾਰਥ ਸਣੇ 3 ਨੌਜਵਾਨਾਂ ਨੂੰ ਕੀਤਾ ਕਾਬੂ || Punjab News

0

ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ੀਲੇ ਪਦਾਰਥ ਸਣੇ 3 ਨੌਜਵਾਨਾਂ ਨੂੰ ਕੀਤਾ ਕਾਬੂ

ਅਬੋਹਰ ਪੁਲਿਸ ਥਾਣਾ ਬਹਾਵ ਵਾਲਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਦੀਆਂ ਟੀਮਾਂ ਨੇ ਦੋ ਵੱਖ-ਵੱਖ ਪਿੰਡਾਂ ‘ਚ ਗਸ਼ਤ ਕਰਦੇ ਹੋਏ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਨੌਜਵਾਨਾਂ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕੀਤਾ। ਇਹ ਨੌਜਵਾਨ ਪੰਜਾਬ ‘ਚ ਦਾਖਲ ਹੋ ਕੇ ਵੱਖ-ਵੱਖ ਇਲਾਕਿਆਂ ‘ਚ ਸਪਲਾਈ ਕਰਨਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਦੀ ਯੋਜਨਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਪੁਲਿਸ ਨੇ ਕੁੱਲ ਤਿੰਨ ਨੌਜਵਾਨਾਂ ਨੂੰ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਲਈ ਤਲਾਸ਼ੀ

ਥਾਣਾ ਬਹਾਵ ਵਾਲਾ ਦੇ ਸਹਾਇਕ ਐੱਸਐੱਚਓ ਸੁਖਪਾਲ ਸਿੰਘ ਬੀਤੀ ਸ਼ਾਮ ਬਹਾਵ ਵਾਲਾ ਤੋਂ ਖੰਟਾ ਰੋਡ ‘ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਮੋਟਰਸਾਈਕਲ ‘ਤੇ ਜਾ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ। ਉਨ੍ਹਾਂ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਨੌਜਵਾਨਾਂ ਦੀ ਪਛਾਣ ਸਵਾਈ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਬੀਕਾਨੇਰ, ਰਾਜਸਥਾਨ ਅਤੇ ਰਾਧੇ ਸ਼ਿਆਮ ਪੁੱਤਰ ਬਜਰੰਗ ਸਿੰਘ ਵਾਸੀ ਕਰਨਪੁਰ, ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐੱਸ ਦੀ ਧਾਰਾ 18 ਤਹਿਤ 50 ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ :ਵਿਦੇਸ਼ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌ.ਤ, ਕੁੱਝ ਦਿਨ ਪਹਿਲਾਂ…

ਇਕ ਹੋਰ ਮਾਮਲੇ ‘ਚ ਥਾਣਾ ਬਹਾਵਵਾਲਾ ਦੇ ਸਹਾਇਕ ਐੱਸ.ਐੱਚ.ਓ ਲਖਵਿੰਦਰ ਸਿੰਘ ਬੀਤੀ ਸ਼ਾਮ ਰਾਮਪੁਰਾ ਨਰਾਇਣਪੁਰਾ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਰਾਧੇ ਸ਼ਿਆਮ ਪੁੱਤਰ ਕਜੋਡਮਲ ਵਾਸੀ ਪਿੰਡ ਪਿਪਰਵਾਹ, ਜੋ ਕਿ ਅਫ਼ੀਮ ਵੇਚਣ ਦਾ ਧੰਦਾ ਕਰਦਾ ਹੈ। ਉਹ ਅਫੀਮ ਵੇਚ ਕੇ ਰਾਜਸਥਾਨ ਤੋਂ ਪਿੰਡ ਕੁਲਾਰ ਨੂੰ ਪੈਦਲ ਆ ਰਿਹਾ ਸੀ, ਜਿਸ ‘ਤੇ ਪੁਲਿਸ ਨੇ ਨਾਕਾਬੰਦੀ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਅਤੇ ਉਸਦੇ ਖਿਲਾਫ ਐਨ.ਡੀ.ਪੀ.ਐੱਸ ਦੀ ਧਾਰਾ 18 ਦੇ ਤਹਿਤ 51 ਦਾ ਮਾਮਲਾ ਦਰਜ ਕਰ ਲਿਆ।

IPL ‘ਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਵਿਰਾਟ ਕੋਹਲੀ

0

IPL ‘ਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਵਿਰਾਟ ਕੋਹਲੀ

ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦੌੜਾਂ ਦਾ ਨਵਾਂ ਰਿਕਾਰਡ ਬਣਾ ਲਿਆ ਹੈ। ਵਿਰਾਟ ਕੋਹਲੀ IPL ਦੇ ਇਤਿਹਾਸ ਵਿੱਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ । ਉਨ੍ਹਾਂ ਨੇ ਇਹ ਰਿਕਾਰਡ ਰਾਇਲ ਚੈਲੰਜਰਸ ਬੈਂਗਲੌਰ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਆਈਪੀਐਲ ਐਲੀਮੀਨੇਟਰ ਦੌਰਾਨ ਬਣਾਇਆ ਸੀ।

ਵਿਰਾਟ ਕੋਹਲੀ ਨੇ ਜਦੋਂ ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਦਾਨ ਵਿੱਚ ਉਤਰਿਆ ਤਾਂ ਉਨ੍ਹਾਂ ਦੇ ਨਾਮ ਪਹਿਲਾਂ ਤੋਂ ਹੀ ਟੂਰਨਾਮੈਂਟ ਦੀ ਆਰੇਂਜ ਕੈਪ ਸੀ। ਉਹ ਇਸ ਮੈਚ ਤੋਂ ਪਹਿਲਾਂ ਉਹ 708 ਦੌੜਾਂ ਬਣਾ ਚੁੱਕੇ ਸਨ । ਇਸ ਮੈਚ ਵਿੱਚ ਆਪਣੀ 29ਵੀਂ ਦੌੜਾਂ ਬਣਾਉਣ ਦੇ ਨਾਲ ਹੀ ਕੋਹਲੀ ਨੇ ਆਈਪੀਐਲ ਇਤਿਹਾਸ ਵਿੱਚ ਆਪਣੀਆਂ 8000 ਦੌੜਾਂ ਪੂਰੀਆਂ ਕਰ ਲਈਆਂ । ਇਸ ਮੈਚ ਤੋਂ ਪਹਿਲਾਂ ਕੋਹਲੀ ਦੇ ਨਾਂ 251 ਮੈਚਾਂ ਵਿੱਚ 7971 ਦੌੜਾਂ ਸਨ । ਹੁਣ ਉਨ੍ਹਾਂ ਦੇ ਨਾਮ 253 ਮੈਚਾਂ ਵਿੱਚ 8004 ਦੌੜਾਂ ਦਰਜ ਹੋ ਚੁੱਕੀਆਂ ਹਨ । ਇਨ੍ਹਾਂ ਵਿੱਚ 8 ਸੈਂਕੜੇ ਸ਼ਾਮਲ ਹਨ ।

ਇਹ ਵੀ ਪੜ੍ਹੋ:ਪੰਜਾਬ ਦੀ ਧੀ ਨੇ ਵਿਦੇਸ਼ ‘ਚ ਕੀਤਾ ਨਾਂ ਰੋਸ਼ਨ, ਮਹਿੰਦਰ ਕੌਰ…

ਵਿਰਾਟ ਕੋਹਲੀ ਹਾਲਾਂਕਿ ਰਾਜਸਥਾਨ ਰਾਇਲਜ਼ ਖਿਲਾਫ ਆਪਣੀ ਪਾਰੀ ਲੰਬੀ ਨਹੀਂ ਖਿੱਚ ਸਕੇ । ਯੁਜਵੇਂਦਰ ਚਹਲ ਨੇ ਆਪਣੇ ਪਹਿਲੇ ਅਤੇ ਪਾਰੀ ਦੇ ਅੱਠਵੇਂ ਓਵਰ ਵਿੱਚ ਵਿਰਾਟ ਕੋਹਲੀ ਨੂੰ ਆਊਟ ਕਰ ਦਿੱਤਾ। ਕੋਹਲੀ ਛੱਕਾ ਮਾਰਨ ਦੀ ਕੋਸ਼ਿਸ਼ ਵਿੱਚ ਮਿਡਵਿਕਟ ਬਾਊਂਡਰੀ ‘ਤੇ ਕੈਚ ਦੇ ਬੈਠੇ ।

ਉਨ੍ਹਾਂ ਨੇ ਆਊਟ ਹੋਣ ਤੋਂ ਪਹਿਲਾਂ 24 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਦੱਸ ਦੇਈਏ ਕਿ ਸ਼ਿਖਰ ਧਵਨ (6769) ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰਰ ਹਨ । ਪਰ ਧਵਨ ਅਤੇ ਵਿਰਾਟ ਵਿਚਾਲੇ 1000 ਤੋਂ ਜ਼ਿਆਦਾ ਦੌੜਾਂ ਦਾ ਫਰਕ ਹੈ। ਇਸ ਨਾਲ ਵਿਰਾਟ ਦੇ ਦਬਦਬੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਇਸ ਸੂਚੀ ਵਿੱਚ ਰੋਹਿਤ ਸ਼ਰਮਾ 6628 ਦੌੜਾਂ ਦੇ ਨਾਲ ਤੀਜੇ ਸਥਾਨ ‘ਤੇ ਹਨ।