Home Blog Page 1595

ਆਬਕਾਰੀ ਵਿਭਾਗ ਨੇ ਕੀਤੀ ਵੱਡੀ ਕਾਰਵਾਈ , 5 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਕੀਤੇ ਬਰਾਮਦ || Today News

0
The Excise Department took a major action, recovered drugs worth more than 5 crores

ਆਬਕਾਰੀ ਵਿਭਾਗ ਨੇ ਕੀਤੀ ਵੱਡੀ ਕਾਰਵਾਈ , 5 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਕੀਤੇ ਬਰਾਮਦ || Today News

ਲੋਕ ਸਭਾ ਚੋਣਾਂ ਦੇ ਚੱਲਦਿਆਂ ਪੁਲਿਸ ਕਾਫੀ ਅਲਰਟ ‘ਤੇ ਦੇਖੀ ਜਾ ਰਹੀ ਹੈ | ਜਿਸਦੇ ਚੱਲਦਿਆਂ ਪੱਛਮੀ ਬੰਗਾਲ ‘ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਵੱਲੋਂ 5 ਕਰੋੜ ਤੋਂ ਵੱਧ ਦੀ ਸ਼ਰਾਬ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਲੋਕ ਸਭਾ ਚੋਣਾਂ ਦੇ ਵਿਚਕਾਰ ਮਾਹੌਲ ਕਾਫੀ ਗਰਮ ਹੈ ਅਜਿਹੇ ਵਿੱਚ ਆਬਕਾਰੀ ਵਿਭਾਗ ਦੇ ਹੱਥ  ਵੱਡੀ ਸਫਲਤਾ ਲੱਗੀ ਹੈ |

ਇਹ ਵੀ ਪੜ੍ਹੋ : ਐਲਨ ਮਸਕ X ‘ਚ ਕਰਨ ਜਾ ਰਹੇ ਇਹ ਵੱਡਾ ਬਦਲਾਅ

ਆਬਕਾਰੀ ਵਿਭਾਗ ਨੂੰ ਮਿਲੀ ਸੀ ਗੁਪਤ ਸੂਚਨਾ

ਮਿਲੀ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਜਿਸਦੇ ਆਧਾਰ ‘ਤੇ ਉਨ੍ਹਾਂ ਵੱਲੋਂ ਘਰ ਵਿਚ ਛਾਪੇਮਾਰੀ ਕੀਤੀ ਗਈ | ਜਿਸਦੇ ਚੱਲਦਿਆਂ ਘਰ ਵਿਚੋਂ 5 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ | ਦੱਸ ਦਈਏ ਕਿ ਇਸ ਵਿਚ ਸ਼ਰਾਬ ਦੀਆਂ ਬੋਤਲਾਂ ਸਣੇ ਸਪੀਰਿਟ ਬਰਾਮਦ ਕੀਤਾ ਗਿਆ ਹੈ। 5.20 ਕਰੋੜ ਦੇ ਨਸੀਲੇ ਪਦਾਰਥ ਬਰਾਮਦ ਕੀਤੇ ਗਏ ਹਨ।  ਇਸ ਜਗ੍ਹਾ ਵੱਡੇ ਪੱਧਰ ‘ਤੇ ਗੋਰਖਧੰਦਾ ਚੱਲ ਰਿਹਾ ਸੀ ਜਿਸ ਦਾ ਹੁਣ ਆਬਕਾਰੀ ਵਿਭਾਗ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ ਹੈ |

2 ਸਾਲਾਂ ਦੇ ਬੱਚੇ ਨੇ ਕਰਤੀ ਕਮਾਲ, ਪੇਂਟਿੰਗ ‘ਚ ਬਣਾਇਆ ਵਰਲਡ ਰਿਕਾਰਡ

0

2 ਸਾਲਾਂ ਦੇ ਬੱਚੇ ਨੇ ਕਰਤੀ ਕਮਾਲ, ਪੇਂਟਿੰਗ ‘ਚ ਬਣਾਇਆ ਵਰਲਡ ਰਿਕਾਰਡ

2 ਸਾਲ ਦੇ ਬੱਚੇ ਨੇ ਇੰਨੀ ਛੋਟੀ ਉਮਰ ‘ਚ ਹੀ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਦੋ ਸਾਲ ਦੀ ਉਮਰ ਵੀ ਪੂਰੀ ਨਹੀਂ ਹੋਈ ਕਿ ਬੱਚਾ ਦੁਨੀਆ ਦਾ ਸਭ ਤੋਂ ਛੋਟਾ ਕਲਾਕਾਰ ਬਣ ਗਿਆ ਅਤੇ ਆਪਣੇ ਨਾਂ ਇੱਕ ਰਿਕਾਰਡ ਹਾਸਲ ਕਰ ਲਿਆ। 1 ਸਾਲ 152 ਦਿਨ ਦੀ ਛੋਟੀ ਉਮਰ ‘ਚ ਇਸ ਬੱਚੇ ਨੇ ਨਾ ਸਿਰਫ ਪੇਂਟਿੰਗ ਬਣਾਈ ਹੈ ਸਗੋਂ ਇਸ ਨੂੰ ਵੇਚ ਕੇ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਇਸ ਬੱਚੇ ਦੀ ਉਪਲਬਧੀ ਜਾਣ ਕੇ ਲੋਕ ਹੈਰਾਨ ਹਨ।

ਦਰਅਸਲ, ਘਾਨਾ ਦੇ ਇੱਕ ਵਿਅਕਤੀ ਨੂੰ ਗਿਨੀਜ਼ ਵਰਲਡ ਰਿਕਾਰਡ ਦੁਆਰਾ ਸਭ ਤੋਂ ਘੱਟ ਉਮਰ ਦੇ ਕਲਾਕਾਰ ਦਾ ਖਿਤਾਬ ਦਿੱਤਾ ਗਿਆ ਹੈ। ਘਾਨਾ ਦੇ ਕਲਾਕਾਰ ਏਸ-ਲੀਅਮ ਨਾਨਾ ਸੈਮ ਅੰਕਰਾਹ ਦਾ ਨਾਮ ਗਿਨੀਜ਼ ਵਰਲਡ ਰਿਕਾਰਡ (GWR) ਵਿੱਚ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਪੁਰਸ਼ ਕਲਾਕਾਰ ਵਜੋਂ ਦਰਜ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੱਚੇ ਦੀ ਉਮਰ ਦੋ ਸਾਲ ਤੋਂ ਵੀ ਘੱਟ ਹੈ। ਇਸ ਬੱਚੇ ਨੇ ਨਾ ਸਿਰਫ਼ ਪੇਂਟਿੰਗਜ਼ ਬਣਾਈਆਂ ਹਨ ਸਗੋਂ ਉਨ੍ਹਾਂ ਨੂੰ ਵੇਚਣ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ।

ਬੱਚੇ ਦੀ ਮਾਂ ਨੇ ਦੱਸਿਆ ਕਿ ਏਸ-ਲੀਅਮ ਛੇ ਮਹੀਨੇ ਦੀ ਉਮਰ ਤੋਂ ਹੀ ਪੇਂਟਿੰਗ ਵੱਲ ਆਕਰਸ਼ਿਤ ਸੀ। ਹੌਲੀ-ਹੌਲੀ ਉਸ ਦੀ ਦਿਲਚਸਪੀ ਵਧਦੀ ਗਈ। ਉਸ ਨੇ ਦੱਸਿਆ ਕਿ ਸ਼ੁਰੂ ਵਿਚ ਉਹ ਉਸ ਨੂੰ ਕੰਮ ਵਿਚ ਰੁੱਝੇ ਰੱਖਣ ਲਈ ਕੁਝ ਰੰਗਾਂ ਨਾਲ ਖੇਡਣ ਦਿੰਦੀ ਸੀ, ਇਕ ਦਿਨ ਉਸ ਨੇ ਕੁਝ ਅਜਿਹਾ ਬਣਾਇਆ ਜੋ ਕਿ ਬਹੁਤ ਸੋਹਣਾ ਲੱਗਦਾ ਸੀ, ਇਹ ਉਸ ਦੀ ਪਹਿਲੀ ਪੇਂਟਿੰਗ ਸੀ। ਉਸ ਨੇ ਜੁਲਾਈ ਵਿਚ 2 ਸਾਲ ਦਾ ਹੋਣਾ ਹੈ।

ਏਸ-ਲਿਆਮ ਨੇ ਨਾ ਸਿਰਫ਼ ਘਾਨਾ ਵਿੱਚ ਸਗੋਂ ਅੰਤਰਰਾਸ਼ਟਰੀ ਮੀਡੀਆ ਦਾ ਵੀ ਧਿਆਨ ਖਿੱਚਿਆ ਹੈ। ਇਸ ਦੇ ਨਾਲ ਹੀ ਏਸ ਲਿਆਮ ਦੀ ਖਬਰ ਘਾਨਾ ਦੀ ਫਸਟ ਲੇਡੀ ਤੱਕ ਵੀ ਪਹੁੰਚ ਗਈ ਹੈ। ਹਾਲ ਹੀ ਵਿੱਚ ਇੱਥੇ ਏਸ-ਲੀਅਮ ਦੁਆਰਾ ਬਣਾਈਆਂ ਪੇਂਟਿੰਗਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ। ਇੱਥੇ ਦਸ ਪੇਂਟਿੰਗਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 9 ਪੇਂਟਿੰਗਾਂ ਲੋਕਾਂ ਨੇ ਖਰੀਦੀਆਂ ਹਨ।

ਇਹ ਵੀ ਪੜ੍ਹੋ :ਰਾਹੁਲ ਗਾਂਧੀ ਅੱਜ ਆਉਣਗੇ ਪੰਜਾਬ ,ਆਪਣੇ ਉਮੀਦਵਾਰਾਂ ਲਈ ਵੋਟ…

ਗਿਨੀਜ਼ ਵਰਲਡ ਰਿਕਾਰਡ ਦੇ ਮੁਤਾਬਕ ਏਸ-ਲੀਅਮ ਨੂੰ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਕਲਾਕਾਰ (ਪੁਰਸ਼) ਦੇ ਰਿਕਾਰਡ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਨੂੰ ਅਜਿਹੇ ਮਾਹੌਲ ਵਿੱਚ ਰੱਖਣ ਦੇ ਮੌਕੇ ਲੱਭੇ ਜਾ ਰਹੇ ਹਨ ਜਿੱਥੇ ਉਸ ਦੀ ਪ੍ਰਤਿਭਾ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਅਤੇ ਨਿਖਾਰਿਆ ਜਾ ਸਕਦਾ ਹੈ। ਬੱਚੇ ਦਾ ਪਰਿਵਾਰ ਮਦਦ ਦੀ ਭਾਲ ਵਿਚ ਹੈ ਅਤੇ ਬੱਚੇ ਦੀਆਂ ਪੇਂਟਿੰਗਾਂ ਵੇਚ ਕੇ ਉਸ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

CM ਮਾਨ ਅੱਜ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਤਰਨਤਾਰਨ ‘ਚ ਕਰਨਗੇ ਰੋਡ ਸ਼ੋਅ || Punjab News

0

CM ਮਾਨ ਅੱਜ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਤਰਨਤਾਰਨ ‘ਚ ਕਰਨਗੇ ਰੋਡ ਸ਼ੋਅ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਾਰੀਆਂ ਹੀ ਸਿਆਸੀ ਪਾਰਟੀਆ ਆਪਣੇ-ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੀਆਂ ਹਨ। CM ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਉਹ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਹਨ। ਇਸੇ ਲੜੀ ਤਹਿਤ ਉਹ ਅੱਜ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਰੋਡ ਸ਼ੋਅ ਕਰਨਗੇ। ਉਹ ਦੋਵਾਂ ਜ਼ਿਲ੍ਹਿਆਂ ਵਿੱਚ ਛੇ ਥਾਵਾਂ ’ਤੇ ਰੋਡ ਸ਼ੋਅ ਕਰਨਗੇ। ਉਨ੍ਹਾਂ ਵੱਲੋਂ ਅੱਜ ਕੋਈ ਜਨਤਕ ਮੀਟਿੰਗ ਨਹੀਂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਅੱਜ ਦਿੱਲੀ ਅਤੇ ਹਰਿਆਣਾ ਵਿੱਚ ਵੋਟਿੰਗ ਪੂਰੀ ਹੋ ਜਾਵੇਗੀ। ਜਿਸ ਤੋਂ ਬਾਅਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪੰਜਾਬ ‘ਚ ਸਰਗਰਮ ਹੋ ਜਾਣਗੇ। ਇਸ ਦੌਰਾਨ ਉਨ੍ਹਾਂ ਦਾ ਧਿਆਨ ਉਨ੍ਹਾਂ ਖੇਤਰਾਂ ‘ਤੇ ਰਹੇਗਾ ਜਿੱਥੇ ਪਾਰਟੀ ਨੂੰ ਥੋੜ੍ਹਾ ਹੋਰ ਸੰਘਰਸ਼ ਕਰਨ ਦੀ ਲੋੜ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਸੂਬਾ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਨ, ਜਦਕਿ ਤਰਨਤਾਰਨ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਚੋਣ ਮੈਦਾਨ ਵਿੱਚ ਹਨ।

ਇਹ ਵੀ ਪੜ੍ਹੋ ਰਾਹੁਲ ਗਾਂਧੀ ਅੱਜ ਆਉਣਗੇ ਪੰਜਾਬ ,ਆਪਣੇ ਉਮੀਦਵਾਰਾਂ ਲਈ ਵੋਟ…

ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਵਿੱਚ ਕੁੱਲ 6 ਰੋਡ ਸ਼ੋਅ ਕਰਨਗੇ। ਪਹਿਲਾਂ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਵਿੱਚ ਦੁਪਹਿਰ 12 ਵਜੇ ਰੋਡ ਸ਼ੋਅ ਕਰਨਗੇ। ਇਸ ਤੋਂ ਬਾਅਦ ਦੁਪਹਿਰ 1 ਵਜੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦਾ ਰੋਡ ਸ਼ੋਅ ਸ਼ੁਰੂ ਹੋਵੇਗਾ।

ਜਦੋਂਕਿ ਅੰਤ ਵਿੱਚ ਉਹ ਮਜੀਠਾ ਇਲਾਕੇ ਵਿੱਚ ਰੋਡ ਸ਼ੋਅ ਕਰਨਗੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਹੈ। ਇਸ ਸਮੇਂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਮਜੀਠਾ ਹਲਕੇ ਤੋਂ ਵਿਧਾਇਕ ਹਨ। ਇਸ ਤੋਂ ਬਾਅਦ 3 ਵਜੇ ਉਹ ਹਲਕਾ ਖਡੂਰ ਸਾਹਿਬ ਦੇ ਜੰਡਿਆਲਾ, 4 ਵਜੇ ਬਾਬਾ ਬਕਾਲਾ ਅਤੇ ਸ਼ਾਮ 5 ਵਜੇ ਤਰਨਤਾਰਨ ਵਿਖੇ ਰੋਡ ਸ਼ੋਅ ਕਰਨਗੇ।

ਸ਼ਰਧਾਲੂਆਂ ਲਈ ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ || Latest news

0
The gates of Sri Hemkunt Sahib will be opened today for devotees

ਸ਼ਰਧਾਲੂਆਂ ਲਈ ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ || Latest news

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਹੈ | ਕਿਉਂਕਿ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਖੁੱਲ੍ਹ ਰਹੇ ਹਨ। ਯਾਤਰਾ ਦਾ ਪਹਿਲਾ ਜਥਾ ਸ਼ੁੱਕਰਵਾਰ ਨੂੰ ਰਵਾਨਾ ਹੋਇਆ ਹੈ। ਜਿਸ ਵਿੱਚ ਲਗਭਗ 3200 ਸਿੱਖ ਸ਼ਰਧਾਲੂ ਸ਼ਾਮਲ ਹਨ।

ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਯਾਤਰਾ ਤੋਂ ਪਹਿਲੇ ਹੀ ਦਿਨ 3200 ਤੋਂ ਵੱਧ ਸ਼ਰਧਾਲੂ ਹੇਮਕੁੰਟ ਸਾਹਿਬ ਵਿਚ ਮੌਜੂਦ ਰਹਿਣਗੇ। ਅੱਜ ਸਵੇਰੇ 6.30 ਵਜੇ ਧਾਂਦਰੀਆਂ ਤੋਂ 5 ਪਿਆਰਿਆਂ ਦੀ ਅਗਵਾਈ ਵਿਚ ਯਾਤਰੀਆਂ ਦਾ ਦੂਜਾ ਜਥਾ ਹੇਮਕੁੰਟ ਸਾਹਿਬ ਲਈ ਰਵਾਨਾ ਹੋ ਗਿਆ ਹੈ ਜਿਥੇ ਠੀਕ 9.30 ਵਜੇ ਕਿਵਾੜ ਖੋਲ੍ਹ ਦਿੱਤੇ ਜਾਣਗੇ।

ਰਾਹੁਲ ਗਾਂਧੀ ਅੱਜ ਆਉਣਗੇ ਪੰਜਾਬ ,ਆਪਣੇ ਉਮੀਦਵਾਰਾਂ ਲਈ ਵੋਟ ਦੀ ਕਰਨਗੇ ਅਪੀਲ || Punjab News

0

ਰਾਹੁਲ ਗਾਂਧੀ ਅੱਜ ਆਉਣਗੇ ਪੰਜਾਬ ,ਆਪਣੇ ਉਮੀਦਵਾਰਾਂ ਲਈ ਵੋਟ ਦੀ ਕਰਨਗੇ ਅਪੀਲ

 ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ, ਉਹ ਕਰੀਬ 4 ਵਜੇ ਅੰਮ੍ਰਿਤਸਰ ਪਹੁੰਚਣਗੇ। ਦਿੱਲੀ-ਹਰਿਆਣਾ ਸਮੇਤ ਦੇਸ਼ ‘ਚ 6ਵੇਂ ਗੇੜ ਦੀਆਂ ਚੋਣਾਂ ਨੇੜੇ ਲੱਗਣ ਤੋਂ ਬਾਅਦ ਹੁਣ ਵੱਡੇ ਨੇਤਾਵਾਂ ਨੇ ਪੰਜਾਬ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨਾਂ ਯਾਤਰਾ ਬੀਤੇ ਸ਼ੁੱਕਰਵਾਰ ਨੂੰ ਖਤਮ ਹੋਈ ਹੈ। ਜਿਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਪੰਜਾਬ ਵਿੱਚ ਤਿੰਨ ਰੈਲੀਆਂ ਕਰਨਗੇ।

ਰਾਹੁਲ ਗਾਂਧੀ ਅੰਮ੍ਰਿਤਸਰ ਤੋਂ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚਣਗੇ। ਮੀਰਾਂਕੋਟ ਵਿੱਚ ਉਨ੍ਹਾਂ ਲਈ ਪੰਡਾਲ ਸਜਾਇਆ ਗਿਆ ਹੈ। ਇੱਥੇ ਕਰੀਬ 20 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਵੀ.ਵੀ.ਆਈ.ਪੀ. ਮੂਵਮੈਂਟ ਕਾਰਨ ਪੁਲਿਸ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। 1000 ਤੋਂ ਵੱਧ ਪੁਲਿਸ ਬਲ ਅਤੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਮੀਰਾਂਕੋਟ ਵਿੱਚ ਰੈਲੀ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਣਗੇ।

ਪਟਿਆਲਾ ‘ਚ ਰੈਲੀ ‘ਚ ਡਿਊਟੀ ਦੇਣ ਆਏ ਫੌਜੀ ਜਵਾਨ ਦੀ ਹੋਈ ਮੌ,ਤ || Latest News

0

ਪਟਿਆਲਾ ‘ਚ ਰੈਲੀ ‘ਚ ਡਿਊਟੀ ਦੇਣ ਆਏ ਫੌਜੀ ਜਵਾਨ ਦੀ ਹੋਈ ਮੌ,ਤ

ਪਟਿਆਲਾ ‘ਚ ਇੱਕ ਫੌਜੀ ਜਵਾਨ ਦੀ ਮੌ.ਤ ਹੋ ਗਈ ਹੈ। ਪਟਿਆਲਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਬਾਅਦ ਆਰਾਮ ਕਰਨ ਗਏ ਨੀਮ ਫੌਜੀ ਬਲ ਦੇ ਜਵਾਨ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਨਾਗਾਲੈਂਡ ਦਾ ਇਹ ਜਵਾਨ ਲੋਕ ਸਭਾ ਚੋਣਾਂ ਲਈ ਪਟਿਆਲਾ ਵਿੱਚ ਤਾਇਨਾਤ ਪੈਰਾ ਮਿਲਟਰੀ ਫੋਰਸ ਦੀ ਕੰਪਨੀ ਨਾਲ ਆਇਆ ਸੀ।

ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਫਿਲਹਾਲ ਉਸਦੇ ਸਾਥੀ ਲਾਸ਼ ਲੈ ਕੇ ਚਲੇ ਗਏ ਹਨ।

ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ‘ਚ ਤਾਇਨਾਤ ਉਕਤ ਨੀਮ ਫੌਜੀ ਬਲ ਬਖਸ਼ੀਵਾਲਾ ਦੇ ਇਕ ਸਕੂਲ ‘ਚ ਤਾਇਨਾਤ ਸਨ। ਪੀਐਮ ਮੋਦੀ ਦੀ ਰੈਲੀ ਵਿੱਚ ਡਿਊਟੀ ਦੇਣ ਤੋਂ ਬਾਅਦ ਉਹ ਆਰਾਮ ਕਰਨ ਲਈ ਦੇਰ ਰਾਤ ਸਕੂਲ ਗਏ। ਉਕਤ ਸਿਪਾਹੀ ਦੀ ਰਾਤ ਨੂੰ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਪਾਹੀ ਯੰਗਤਸੇ (40) ਵਜੋਂ ਹੋਈ ਹੈ, ਜੋ ਨਾਗਾਲੈਂਡ ਦਾ ਰਹਿਣ ਵਾਲਾ ਸੀ।

ਐਲਨ ਮਸਕ X ‘ਚ ਕਰਨ ਜਾ ਰਹੇ ਇਹ ਵੱਡਾ ਬਦਲਾਅ || latest News

0
Alan Musk is going to make this big change in X

ਐਲਨ ਮਸਕ X ‘ਚ ਕਰਨ ਜਾ ਰਹੇ ਇਹ ਵੱਡਾ ਬਦਲਾਅ || latest News

ਕੁਝ ਹੀ ਦਿਨ ਪਹਿਲਾਂ ਜਿੱਥੇ X ਦੇ ਡੋਮੇਨ ਨੇਮ ‘ਚ ਬਦਲਾਅ ਕੀਤਾ ਗਿਆ ਹੈ ਜੋ ਕਿ X.com ਕਰ ਦਿੱਤਾ ਗਿਆ ਹੈ | ਉੱਥੇ ਹੀ ਹੁਣ ਐਕਸ ਦੇ ਮਾਲਕ ਐਲਨ ਮਸਕ ਆਪਣੇ ਪਲੇਟਫਾਰਮ ‘ਚ ਇਕ ਹੋਰ ਵੱਡਾ ਬਦਲਾਅ ਕਰਨ ਜਾ ਰਹੇ ਹਨ। X ਦੀ ਕਿਸੇ ਵੀ ਪੋਸਟ ‘ਤੇ ਲਾਈਕਸ ਅਤੇ ਵਿਊਜ਼ ਦੀ ਜੋ ਗਿਣਤੀ ਦੇਖਣ ਨੂੰ ਮਿਲਦੀ ਹੈ ਉਹ ਜਲਦੀ ਹੀ ਬੰਦ ਹੋਣ ਵਾਲੀ ਹੈ। ਦੱਸ ਦਈਏ ਕਿ ਕੰਪਨੀ ਵੱਲੋਂ ਵੀ ਇਸ ਬਦਲਾਅ ਦੀ ਪੁਸ਼ਟੀ ਕੀਤੀ ਗਈ ਹੈ। ਜਿਸਦੇ ਤਹਿਤ ਜਲਦੀ ਹੀ ਤੁਹਾਨੂੰ X ‘ਤੇ ਲਾਈਕਸ ਦਿਖਾਈ ਦੇਣੀਆਂ ਬੰਦ ਹੋ ਜਾਣਗੀਆਂ |

X ਲਾਈਕਸ ਨੂੰ ਕਰਨ ਜਾ ਰਿਹਾ ਪ੍ਰਾਈਵੇਟ

ਇਸ ਫੀਚਰ ਬਾਰੇ ਐਕਸ ਇੰਜੀਨੀਅਰਿੰਗ ਦੇ ਡਾਇਰੈਕਟਰ ਹਾਓਫੀ ਵੈਂਗ ਨੇ ਜਾਣਕਾਰੀ ਦਿੱਤੀ ਹੈ। ਅਸਲ ਵਿੱਚ X ਲਾਈਕਸ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਹੈ। ਦਰਅਸਲ , ਲਾਈਕਸ ਨੂੰ ਹਟਾਉਣ ਦਾ ਮਤਲਬ ਹੈ ਕਿ ਉਸ ਯੂਜ਼ਰ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਪਤਾ ਹੋਵੇਗਾ ਕਿ ਕਿਸੇ ਪੋਸਟ ਨੂੰ ਕਿੰਨੇ ਲੋਕਾਂ ਨੇ ਪਸੰਦ ਕੀਤਾ ਹੈ।

ਇਹ ਵੀ ਪੜ੍ਹੋ :ਪੰਜਾਬ ‘ਚ ਵਿਜੀਲੈਂਸ ਦਾ ਵੱਡਾ ਐਕਸ਼ਨ , ਤੜਕਸਾਰ ਹੀ ਮੇਅਰ ਸਣੇ ਸ਼ਰਾਬ ਕਾਰੋਬਾਰੀਆਂ ਦੇ ਘਰ ਮਾਰਿਆ ਛਾਪਾ

X ਦਾ ਇਹ ਬਦਲਾਅ ਬਿਲਕੁਲ ਯੂ-ਟਿਊਬ ਵਾਂਗ ਹੀ ਹੋਵੇਗਾ। ਯੂਟਿਊਬ ਯੂਜ਼ਰ ਲਾਈਕਸ ਨੂੰ ਨਿੱਜੀ ਬਣਾ ਸਕਦੇ ਹਨ, ਹਾਲਾਂਕਿ X ਵਿੱਚ ਇਹ ਬਦਲਾਅ ਕਦੋਂ ਹੋਵੇਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਯੂਜ਼ਰਸ ਕੋਲ ਲਾਈਕਸ ਲੁਕਾਉਣ ਦਾ ਕੋਈ ਵਿਕਲਪ ਨਹੀਂ ਹੈ।

 

 

 

 

 

 

ਪੰਜਾਬ ‘ਚ ਵਿਜੀਲੈਂਸ ਦਾ ਵੱਡਾ ਐਕਸ਼ਨ , ਤੜਕਸਾਰ ਹੀ ਮੇਅਰ ਸਣੇ ਸ਼ਰਾਬ ਕਾਰੋਬਾਰੀਆਂ ਦੇ ਘਰ ਮਾਰਿਆ ਛਾਪਾ

0
Big action of vigilance in Punjab, early in the morning, the house of liquor dealers along with the mayor was raided.

ਪੰਜਾਬ ‘ਚ ਵਿਜੀਲੈਂਸ ਦਾ ਵੱਡਾ ਐਕਸ਼ਨ , ਤੜਕਸਾਰ ਹੀ ਮੇਅਰ ਸਣੇ ਸ਼ਰਾਬ ਕਾਰੋਬਾਰੀਆਂ ਦੇ ਘਰ ਮਾਰਿਆ ਛਾਪਾ

ਜਿੱਥੇ ਇਕ ਪਾਸੇ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਉੱਥੇ ਹੀ ਇਸ ਵਿਚਾਲੇ ਪੰਜਾਬ ‘ਚ ਵਿਜੀਲੈਂਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਵੱਲੋਂ ਸਵੇਰੇ -ਸਵੇਰੇ ਹੀ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਤੇ ਸ਼ਰਾਬ ਕਾਰੋਬਾਰੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਕਿਸੇ ਨੂੰ ਵੀ ਅੰਦਰ ਜਾਣ ਤੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ। ਇਹ ਰੇਡ ਪਿਛਲੇ 1 ਘੰਟੇ ਤੋਂ ਚੱਲ ਰਹੀ ਹੈ।

ਇਹ ਵੀ ਪੜ੍ਹੋ :ਲੋਕ ਸਭਾ ਚੋਣਾਂ ਦੇ ਮੱਦੇਨਜਰ ਛੇਵੇਂ ਪੜਾਅ ਲਈ 58 ਸੀਟਾਂ ’ਤੇ ਵੋਟਿੰਗ ਜਾਰੀ

ਧਿਆਨਯੋਗ ਹੈ ਕਿ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ | ਇਸੇ ਦੇ ਚੱਲਦਿਆਂ ਪੁਲਿਸ ਅਤੇ ਇਲੈਕਸ਼ਨ ਕਮਿਸ਼ਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ | ਵਿਜੀਲੈਂਸ ਦੀ ਰੇਡ ਬਟਾਲਾ ਵਿਖੇ ਸ਼ਰਾਬ ਕਾਰੋਬਾਰੀਆਂ ਤੇ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਦੇ ਘਰ ਕੀਤੀ ਗਈ ਹੈ।

ਲੋਕ ਸਭਾ ਚੋਣਾਂ ਦੇ ਮੱਦੇਨਜਰ ਛੇਵੇਂ ਪੜਾਅ ਲਈ 58 ਸੀਟਾਂ ’ਤੇ ਵੋਟਿੰਗ ਜਾਰੀ || Elections || Latest News

0
Voting continues in 58 seats for the sixth phase of the Lok Sabha elections

ਲੋਕ ਸਭਾ ਚੋਣਾਂ ਦੇ ਮੱਦੇਨਜਰ ਛੇਵੇਂ ਪੜਾਅ ਲਈ 58 ਸੀਟਾਂ ’ਤੇ ਵੋਟਿੰਗ ਜਾਰੀ || Elections || Latest News

ਲੋਕ ਸਭਾ ਚੋਣਾਂ ਦੇ ਮੱਦੇਨਜਰ ਛੇਵੇਂ ਪੜਾਅ ਲਈ ਸਵੇਰੇ 7 ਵਜੇ ਤੋਂ ਹੀ 7 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 58 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਤੋਂ ਪਹਿਲਾਂ ਨੇਤਾ ਆਤਿਸ਼ੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ LG ਨੇ ਪੁਲਿਸ ਨੂੰ ਵੋਟਿੰਗ ਹੌਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਲੋਕਾਂ ਨੂੰ ਵੋਟ ਪਾਉਣ ਵਿਚ ਦਿੱਕਤ ਨਾ ਹੋਵੇ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ ਵੀ ਵੋਟ ਪਾ ਚੁੱਕੇ ਹਨ।

ਹਰਿਆਣਾ ਸੂਬੇ ਵਿਚ ਬਣਾਏ ਗਏ ਕੁੱਲ 20,031 ਵੋਟਿੰਗ ਕੇਂਦਰ

ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਸੂਬੇ ਵਿਚ 2 ਕਰੋੜ 76 ਹਜ਼ਾਰ 768 ਵੋਟਰ ਹਨ। ਜਿੰਨੇ ਵੀ ਵੋਟਰ ਸ਼ਾਮ 6 ਵਜੇ ਤੱਕ ਲਾਈਨ ਵਿਚ ਲੱਗੇ ਹੋਣਗੇ, ਸਾਰਿਆਂ ਨੂੰ ਵੋਟਿੰਗ ਦਾ ਮੌਕਾ ਮਿਲੇਗਾ। ਉੱਥੇ ਹੀ ਦੂਜੇ ਪਾਸੇ 10 ਸੀਟਾਂ ‘ਤੇ 223 ਉਮੀਦਵਾਰ ਹਨ ਜਿਨ੍ਹਾਂ ਵਿਚ ਇਕ ਸਾਬਕਾ ਸੀਐੱਮ ਤੇ 2 ਕੇਂਦਰੀ ਮੰਤਰੀਆਂ ਦੀ ਕਿਸਮਤ ਵੀ EVM ਵਿਚ ਬੰਦ ਹੋਵੇਗੀ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਸੂਬੇ ਵਿਚ ਕੁੱਲ 20,031 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ 19812 ਸਥਾਈ ਤੇ 219 ਅਸਥਾਈ ਮਤਦਾਨ ਕੇਂਦਰ ਸ਼ਾਮਲ ਹਨ।

ਸ਼ਹਿਰੀ ਖੇਤਰਾਂ ਵਿਚ 5470 ਤੇ ਪੇਂਡੂ ਖੇਤਰਾਂ ਵਿਚ 14342 ਵੋਟਿੰਗ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 176 ਆਦਰਸ਼ ਮਤਦਾਨ ਕੇਂਦਰ ਸਥਾਪਤ ਕੀਤੇ ਗਏ ਹਨ। 99 ਵੋਟਿੰਗ ਕੇਂਦਰ ਅਜਿਹੇ ਹਨ ਜੋ ਪੂਰੀ ਤਰ੍ਹਾਂ ਤੋਂ ਮਹਿਲਾ ਮੁਲਾਜ਼ਮਾਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਹਰਿਆਣਾ ਵਿਚ 96 ਮਤਦਾਨ ਕੇਂਦਰ ਯੂਥ ਕਰਮਚਾਰੀ ਤੇ 71 ਮਤਦਾਨ ਕੇਂਦਰ ਦਿਵਿਆਂਗ ਕਰਮਚਾਰੀ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ |

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਵਿਚ ਵੋਟ ਪਾਈ। ਇਸ ਤੋਂ ਇਲਾਵਾ ਈਸਟ ਦਿੱਲੀ ਤੋਂ ਸਾਂਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਵੱਡੀ ਗਿਣਤੀ ਵਿਚ ਵੋਟਿੰਗ ਕਰਨਾ ਮਹੱਤਵਪੂਰਨ ਹੈ। ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ‘ਤੇ ਤੀਜੇ ਫੇਜ਼ ਵਿਚ ਚੋਣਾਂ ਹੋਣੀਆਂ ਸਨ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਹੁਣ ਇਥੇ 6ਵੇਂ ਫੇਜ਼ ਵਿਚ ਵੋਟਿੰਗ ਹੋ ਰਹੀ ਹੈ।

6ਵੇਂ ਫੇਜ਼ ਵਿਚ 889 ਉਮੀਦਵਾਰ ਲੜ ਰਹੇ ਚੋਣ

ਚੋਣ ਕਮਿਸ਼ਨ ਅਨੁਸਾਰ ਚੋਣਾਂ ਦੇ 6ਵੇਂ ਫੇਜ਼ ਵਿਚ 889 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿਚ 797 ਪੁਰਸ਼ ਤੇ 92 ਮਹਿਲਾ ਉਮੀਦਵਾਰ ਹਨ। ਇਸ ਫੇਜ਼ ਵਿਚ 3 ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਮਨੋਹਰ ਲਾਲ ਖੱਟਰ ਤੇ ਜਗਦੰਬਿਕਾ ਪਾਲ ਚੋਣ ਲੜ ਰਹੇ ਹਨ। ਉੱਥੇ ਹੀ 3 ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਕ੍ਰਿਸ਼ਨ ਪਾਲ ਸਿੰਘ ਗੁਰਜਰ ਤੇ ਰਾਵ ਇੰਦਰਜੀਤ ਸਿੰਘ ਮੈਦਾਨ ਵਿਚ ਹਨ। ਇਸ ਦੇ ਨਾਲ ਹੀ ਮਨੋਜਤਿਵਾੜੀ, ਮੇਨਕਾ ਗਾਂਧੀ, ਨਵੀਨ ਜਿੰਦਲ, ਬਾਂਸੁਰੀ ਸਵਰਾਜ, ਸੰਬਿਤ ਪਾਤਰਾ, ਰਾਜ ਬੱਬਰ, ਨਿਰਹੂਆ ਚੋਣ ਲੜ ਰਹੇ ਹਨ |

 

 

 

 

ਨਵਾਂਸ਼ਹਿਰ ਪਹੁੰਚੇ ਬਸਪਾ ਸੁਪਰੀਮੋ ਮਾਇਆਵਤੀ, BJP ‘ਤੇ ਕੱਸਿਆ ਤੰਜ਼ || Punjab News

0

ਨਵਾਂਸ਼ਹਿਰ ਪਹੁੰਚੇ ਬਸਪਾ ਸੁਪਰੀਮੋ ਮਾਇਆਵਤੀ, BJP ‘ਤੇ ਕੱਸਿਆ ਤੰਜ਼

ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਪੰਜਾਬ ਦੇ ਨਵਾਂਸ਼ਹਿਰ ਪਹੁੰਚ ਗਈ ਹੈ। ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਬਸਪਾ ਸੁਪਰੀਮੋ ਨੇ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮਾਇਆਵਤੀ ਨੇ 8 ਫਰਵਰੀ 2022 ਨੂੰ ਵਿਧਾਨ ਸਭਾ ਚੋਣਾਂ ਸਬੰਧੀ ਨਵਾਂਸ਼ਹਿਰ ਦੀ ਦਾਣਾ ਮੰਡੀ ਵਿੱਚ ਜ਼ਿਲ੍ਹੇ ਦੇ ਅਕਾਲੀ-ਬਸਪਾ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਸਨ।

ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਅੱਜ ਦੀ ਜਨਸਭਾ ਵਿੱਚ ਇਕੱਠੀ ਹੋਈ ਭੀੜ ਦੇ ਜੋਸ਼ ਨੂੰ ਦੇਖ ਕੇ ਉਨ੍ਹਾਂ ਨੂੰ ਭਰੋਸਾ ਹੈ ਕਿ ਬਸਪਾ ਸ਼ਾਨਦਾਰ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਸੱਤਾ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਰਹੀ ਹੈ। ਕਾਂਗਰਸ ਦੀਆਂ ਗਲਤ ਨੀਤੀਆਂ ਅਤੇ ਕਾਰਜ ਪ੍ਰਣਾਲੀ ਕਾਰਨ ਕਾਂਗਰਸ ਨੂੰ ਕੇਂਦਰ ਦੀ ਸੱਤਾ ਤੋਂ ਲਾਂਭੇ ਹੋਣਾ ਪਿਆ।

ਇਹ ਵੀ ਪੜ੍ਹੋ;“INDI ਗਠਬੰਧਨ ਵਾਲੇ ਨੇ ਦੇਸ਼ ਲਈ ਵੱਡਾ ਖ਼ਤਰਾ: PM Modi

ਇਸ ਦੇ ਨਾਲ ਹੀ ਬਸਵਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਭਾਜਪਾ ਅਤੇ ਉਸ ਦੇ ਸਹਿਯੋਗੀ ਸੱਤਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਵੱਡਾ ਅੰਤਰ ਹੋਣ ਕਾਰਨ ਲੱਗਦਾ ਹੈ ਕਿ ਇਸ ਵਾਰ ਪਾਰਟੀ ਦੀ ਸਰਕਾਰ ਵਿਚ ਵਾਪਸੀ ਆਸਾਨ ਨਹੀਂ ਹੋਵੇਗੀ। ਭਾਜਪਾ ‘ਤੇ ਹਮਲਾ ਕਰਦੇ ਹੋਏ ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਚੋਣਾਂ ਨਿਰਪੱਖ ਹੁੰਦੀਆਂ ਹਨ ਤਾਂ ਮਸ਼ੀਨਾਂ ਨਾਲ ਛੇੜਛਾੜ ਨਾ ਹੋਣ ‘ਤੇ ਭਾਜਪਾ ਕੇਂਦਰ ‘ਚ ਨਹੀਂ ਆਵੇਗੀ।

ਮਾਇਆਵਤੀ ਨੇ ਕਿਹਾ ਕਿ ਸਾਡਾ ਉਦੇਸ਼ ਉਨ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕੇਂਦਰ ‘ਚ ਸੱਤਾ ‘ਚ ਆਉਣ ਤੋਂ ਰੋਕਣਾ ਹੈ, ਜਿਨ੍ਹਾਂ ਦੀ ਕਹਿਣੀ ਅਤੇ ਕਰਨੀ ‘ਚ ਕਾਫੀ ਅੰਤਰ ਹੈ। ਜਿਸ ਨੂੰ ਲੋਕ ਸਾਲਾਂ ਤੋਂ ਅਜ਼ਮਾ ਰਹੇ ਹਨ। ਅਜਿਹੇ ਵਿੱਚ ਮੇਰਾ ਕਹਿਣਾ ਹੈ ਕਿ ਤੁਸੀਂ ਆਪਣੇ ਸੂਬੇ ਅਤੇ ਦੇਸ਼ ਦੇ ਹਿੱਤ ਵਿੱਚ ਆਪਣੀ ਵੋਟ ਸਿਰਫ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਹੀ ਪਾਓ। ਲੁਭਾਉਣੇ ਚੋਣ ਮਨੋਰਥ ਪੱਤਰਾਂ ਦਾ ਸ਼ਿਕਾਰ ਨਾ ਹੋਵੋ। ਉਨ੍ਹਾਂ ਨੇ ਕਿਹਾ- ਭਾਜਪਾ ਨੇ ਸਰਕਾਰੀ ਏਜੰਸੀਆਂ ਦਾ ਕੀਤਾ ਸਿਆਸੀਕਰਨ, ਪੰਜਾਬ ਦੇ ਕਿਸਾਨ ਇਨ੍ਹਾਂ ਤੋਂ ਦੁਖੀ ਹਨ।