Home Blog Page 1594

ਜਗਰਾਓਂ ‘ਚ ਚੋਣ ਬਾਈਕਾਟ ਦਾ ਹੋਇਆ ਐਲਾਨ, ਫੈਕਟਰੀ ਅੱਗੇ ਧਰਨਾ ਦੇ ਰਹੇ ਪਿੰਡ ਵਾਸੀ || Elections

0
Election boycott announced in Jagraon, villagers protesting in front of the factory

ਜਗਰਾਓਂ ‘ਚ ਚੋਣ ਬਾਈਕਾਟ ਦਾ ਹੋਇਆ ਐਲਾਨ, ਫੈਕਟਰੀ ਅੱਗੇ ਧਰਨਾ ਦੇ ਰਹੇ ਪਿੰਡ ਵਾਸੀ

ਜਿੱਥੇ ਇਕ ਪਾਸੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਉੱਥੇ ਹੀ ਜਗਰਾਉਂ ‘ਚ ਪਿੰਡਾਂ ‘ਚ ਗੈਸ ਫੈਕਟਰੀਆਂ ਲਗਾਉਣ ਦਾ ਮਾਮਲਾ ਦਿਨੋਂ-ਦਿਨ ਗਰਮ ਹੁੰਦਾ ਜਾ ਰਿਹਾ ਹੈ। ਜਿਸਦੇ ਚੱਲਦਿਆਂ ਹੁਣ ਭੁੱਡੀ ਪਿੰਡ ਦੀ ਤਰਜ਼ ’ਤੇ ਪਿੰਡ ਅਖਾੜਾ ਦੇ ਲੋਕਾਂ ਨੇ ਵੀ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ :ਕੇਂਦਰੀ ਮੰਤਰੀ ਪਿਊਸ਼ ਗੋਇਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਦਰਅਸਲ ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਵਿੱਚ ਹੁਣ ਤੱਕ ਪ੍ਰਸ਼ਾਸ਼ਨ ਨਾਕਾਮ ਰਿਹਾ ਹੈ ਅਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਬਾਰੇ ਪਿੰਡ ਦੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਪਿੰਡ ਅਖਾੜਾ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ।

ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਫਾਈਨਲ ‘ਚ ਤੁਰਕੀ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ

0

ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਫਾਈਨਲ ‘ਚ ਤੁਰਕੀ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ

ਸਾਊਥ ਕੋਰੀਆ ਵਿਚ ਤੀਰਅੰਦਾਜ਼ੀ ਵਰਲਡ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਕੰਪਾਊਂਡ ਪੜਾਅ ਦੋ ਮੁਕਾਬਲੇ ਦੇ ਫਾਈਨਲ ਵਿਚ ਤੁਰਕੀ ਨੂੰ ਹਰਾ ਕੇ ਪਰਨੀਤ ਕੌਰ, ਅਦਿੱਤੀ ਸਵਾਮੀ ਤੇ ਜਯੋਤੀ ਸੁਰੇਖਾ ਦੀ ਭਾਰਤੀ ਮਹਿਲਾ ਟੀਮ ਨੇ ਤੀਜਾ ਗੋਲਡ ਤਮਗਾ ਜਿੱਤਿਆ ਤੇ 232-226 ਨਾਲ ਫਾਈਨਲ ਮੁਕਾਬਲਾ ਆਪਣੇ ਨਾਂ ਕਰ ਲਿਆ।

ਭਾਰਤ ਦੀਆਂ ਤਿੰਨੋਂ ਖਿਡਾਰੀਆਂ ਵਿਚ ਕਾਫੀ ਰੋਮਾਂਚਕ ਤਾਲਮੇਲ ਦੇਖਣ ਨੂੰ ਮਿਲਿਆ ਤੇ ਫਾਈਨਲ ਵਿਚ ਤੁਰਕੀ ਦੀ ਟੀਮ ਖਿਲਾਫ ਇਕਤਰਫਾ ਮੁਕਾਬਲਾ ਖੇਡਿਆ। ਮੌਜੂਦਾ ਸਮੇਂ ਵਰਲਡ ਨੰਬਰ 1 ‘ਤੇ ਕਾਬਜ਼ ਪ੍ਰਣੀਤ ਕੌਰ, ਅਦਿੱਤੀ ਸਵਾਮੀ ਤੇ ਜਯੋਤੀ ਸੁਰੇਖਾ ਨੇ ਤੁਰਕੀ ਦੀ ਚੁਣੌਤੀ ਨੂੰ ਸਵੀਕਾਰਦੇ ਬਿਨਾਂ ਕੋਈ ਮੌਕਾ ਗੁਆਏ ਗੋਲਡ ਮੈਡਲ ਜਿੱਤਿਆ।

ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗੀ ਰਿਕਾਰਡ ਤੋੜ ਗਰਮੀ, ਮੌਸਮ ਵਿਭਾਗ ਨੇ ਜਾਰੀ…

ਫਾਈਨਲ ਦੀ ਸ਼ੁਰੂਆਤ ਕਾਫੀ ਰੋਮਾਂਚ ਰਹੀ। ਭਾਰਤੀ ਤੀਰਅੰਦਾਜ਼ਾਂ ਨੇ ਪਹਿਲਾਂ ਤਿੰਨ ਤੀਰਾਂ ‘ਤੇ ਤਿੰਨ ਐਕਸ ਲਗਾਏ ਪਰ ਅਗਲੇ ਤਿੰਨ ਕੋਸ਼ਿਸ਼ਾਂ ਵਿਚ ਇਕ-ਇਕ ਅੰਕ ਗੁਆ ਦਿੱਤਾ। ਹਾਲਾਂਕਿ ਕਿਸਮਤ ਨੇ ਦੂਜੇ ਮੁਕਾਬਲੇ ਵਿਚ ਭਾਰਤੀ ਟੀਮ ਦਾ ਸਾਥ ਦਿੱਤਾ ਤੇ ਉਨ੍ਹਾਂ ਨੇ ਪਹਿਲਾ ਰਾਊਂਡ ਸਿਰਫ ਇਕ ਅੰਕ ਨਾਲ ਜਿੱਤ ਲਿਆ।

ਦੂਜੇ ਰਾਊਂਡ ਵਿਚ ਭਾਰਤੀ ਤਿਕੜੀ ਦਾ ਦਬਦਬਾ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਪੰਜ 10 ਤੇ 2 ਐਕਸ ਲਗਾਏ ਤੇ ਵਿਰੋਧੀ ਟੀਮ ‘ਤੇ ਚਾਰ ਅੰਕਾਂ ਦੀ ਬੜ੍ਹਤ ਬਣਾ ਲਈ। ਤੁਰਕੀ ਨੇ ਅੰਤਿਮ ਦੌਰ ਵਿਚ ਕਾਫੀ ਹੌਸਲੇ ਤੇ ਦ੍ਰਿੜ੍ਹਤਾ ਦਾ ਪ੍ਰਦਰਸ਼ਨ ਕੀਤਾ ਤੇ ਚਾਰ ਸ਼ਾਟ ਲਗਾਏ ਜਿਸ ਵਿਚੋਂ ਇਕ ਐਕਸ ਵੀ ਸ਼ਾਮਲ ਸੀ ਜਿਸ ਨਾਲ ਭਾਰਤ ਦੇ 58 ਦੇ ਕੁੱਲ ਸਕੋਰ ਦੀ ਬਰਾਬਰੀ ਹੋ ਗਈ।

ਹਾਲਾਂਕਿ ਆਖਿਰ ਵਿਚ ਭਾਰਤ ਦੀ ਚੰਗੀ ਬੜ੍ਹਤ ਤੁਰਕੀ ਲਈ ਬਹੁਤ ਜ਼ਿਆਦਾ ਸਾਬਤ ਹੋਈ ਕਿਉਂਕਿ ਉਹ ਫਰਕ ਨੂੰ ਘੱਟ ਕਰਨ ਵਿਚ ਅਸਫਲ ਰਹੇ। ਤੀਰਅੰਦਾਜ਼ੀ ਵਰਲਡ ਕੱਪ ਵਿਚ ਭਾਰਤੀ ਤਿਕੜੀ ਦਾ ਇਹ ਤੀਜਾ ਗੋਲਡ ਮੈਡਲ ਹੈ। ਭਾਰਤ ਨੂੰ ਮੌਜੂਦਾ ਵਰਲਡ ਕੱਪ ਵਿਚ ਦੋ ਹੋਰ ਤਮਗੇ ਦੀ ਉਮੀਦ ਹੈ।

ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦਾ ਹੋਇਆ ਦਿਹਾਂਤ || Latest News

0

ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦਾ ਹੋਇਆ ਦਿਹਾਂਤ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਉੱਥੇ ਹੀ ਇਨ੍ਹਾਂ ਵਿਚਾਲੇ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਹਰਿਆਣਾ ਦੇ ਬਾਦਸ਼ਾਹਪੁਰ ਤੋਂ ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦਾ ਦਿਹਾਂਤ ਹੋ ਗਿਆ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਨੁਸਾਰ ਸ਼ਨੀਵਾਰ ਸਵੇਰੇ ਕਰੀਬ 10.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਰਾਕੇਸ਼ ਦੌਲਤਾਬਾਦ, ਬਾਦਸ਼ਾਹਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ।

ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗੀ ਰਿਕਾਰਡ ਤੋੜ ਗਰਮੀ, ਮੌਸਮ ਵਿਭਾਗ ਨੇ ਜਾਰੀ…

ਜਾਣਕਾਰੀ ਅਨੁਸਾਰ ਰਾਕੇਸ਼ ਦੌਲਤਾਬਾਦ ਨੂੰ ਸਵੇਰੇ 10 ਵਜੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਰਾਕੇਸ਼ ਦੀ ਮੌਤ ਹੋ ਗਈ।

ਪਾਲਮ ਵਿਹਾਰ ਮਨੀਪਾਲ ਹਸਪਤਾਲ ਵਿਚ ਲਏ ਆਖਰੀ ਸਾਹ ਲਏ

ਉਨ੍ਹਾਂ ਨੇ ਗੁਰੂਗ੍ਰਾਮ ਦੇ ਪਾਲਮ ਵਿਹਾਰ ਮਨੀਪਾਲ ਹਸਪਤਾਲ ਵਿਚ ਆਖਰੀ ਸਾਹ ਲਏ। ਦੌਲਤਾਬਾਦ ਨੇ 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਬਾਦਸ਼ਾਹਪੁਰ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਸਰਕਾਰ ਦਾ ਸਮਰਥਨ ਕੀਤਾ।

ਕੇਂਦਰੀ ਮੰਤਰੀ ਪਿਊਸ਼ ਗੋਇਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ || News of Punjab

0
Union Minister Piyush Goyal paid obeisance to Sri Darbar Sahib

ਕੇਂਦਰੀ ਮੰਤਰੀ ਪਿਊਸ਼ ਗੋਇਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਜਿਸਦੇ ਮੱਦੇਨਜਰ ਅੱਜ ਕੇਂਦਰੀ ਮੰਤਰੀ ਪਿਯੂਸ਼ ਗੋਇਲ ਗੁਰੂ ਨਗਰੀ ਅੰਮ੍ਰਿਤਸਰ ਪੁੱਜੇ ਹੋਏ ਹਨ ਜਿੱਥੇ ਉਹ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ | ਇਸ ਦੇ ਨਾਲ ਹੀ ਦਿੱਲੀ ਤੋਂ ਹੀ ਮਨਿੰਦਰ ਸਿੰਘ ਸਿਰਸਾ ਵੀ ਨਾਲ ਉਹਨਾਂ ਨਾਲ ਅੰਮ੍ਰਿਤਸਰ ਆਏ ਹੋਏ ਹਨ | ਜਿਸਦੇ ਚੱਲਦਿਆਂ ਕੇਂਦਰੀ ਮੰਤਰੀ ਪਿਊਸ਼ ਗੋਇਲ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਨ੍ਹਾਂ ਮੱਥਾ ਟੇਕ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਹੈ ।

ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਿਤ

ਇਸ ਦੌਰਾਨ ਉਨ੍ਹਾਂ ਨੇ ਪ੍ਰਿਕਰਮਾ ਕਰਦੇ ਹੋਏ ਅਕਾਲ ਤਖਤ ਸਾਹਿਬ ਤੇ ਜਿਹੜਾ ਘੱਲੂਘਾਰੇ ਦੀ ਯਾਦ ਵਿੱਚ 1984 ਨੂੰ ਢਹਿ ਢੇਰੀ ਕੀਤਾ ਅਕਾਲ ਤਖਤ ਸਾਹਿਬ ਦਾ ਮਾਡਲ ਵੀ ਵੇਖਿਆ | ਨਾਲ ਹੀ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ।

ਇਹ ਵੀ ਪੜ੍ਹੋ :ਚਾਰ ਧਾਮ ਯਾਤਰਾ ਦੇ 2 ਹਫ਼ਤਿਆਂ ਅੰਦਰ ਹੀ 50 ਤੋਂ ਵੱਧ ਸ਼ਰਧਾਲੂਆਂ ਦੀ ਹੋਈ ਮੌਤ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿਯੂਸ਼ ਗੋਇਲ ਨੇ ਕਿਹਾ ਕਿ ਬਹੁਤ ਸਮੇਂ ਬਾਅਦ ਮੈਂ ਗੁਰੂ ਨਗਰੀ ਵਿੱਚ ਆਇਆ ਹਾਂ ਤੇ ਅੱਜ ਗੁਰੂ ਘਰ ਵਿੱਚ ਮੱਥਾ ਟੇਕਨ ਲਈ  ਪੁੱਜਾ ਹਾਂ ਉਹਨਾਂ ਕਿਹਾ ਕਿ ਇੱਥੇ ਆ ਕੇ ਮੈਨੂੰ ਬਹੁਤ ਹੀ ਸ਼ਾਂਤੀ ਤੇ ਸਕੂਨ ਮਿਲਿਆ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੇਖ ਤਰੱਕੀ ਕਰੇ ਤੇ ਸਾਡੇ ਦੇਸ਼ ਦੇ ਬੱਚਿਆਂ ਦੀ ਚੰਗੀ ਪਰਵਰਿਸ਼ ਹੋਵੇ ਤੇ ਸਾਡਾ ਦੇਸ਼ ਆਰਥਿਕ ਤਰੱਕੀ ਵਿੱਚ ਮਜ਼ਬੂਤ ਹੋਵੇ, ਉਹਨਾਂ ਕਿਹਾ ਕਿ ਜੋ ਵੀ ਧਰਮ ਨਾਲ ਜੁੜਿਆ ਹੈ ਉਸ ਦੀ ਆਸਥਾ ਬਣੀ ਰਵੇ, ਉੱਥੇ ਹੀ ਜਦੋਂ ਉਹਨਾਂ ਨੂੰ ਰਾਜਨੀਤਿਕ ਗੱਲਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਨਿਕਲ ਗਏ।

 

 

 

 

ਲੋਕ ਸਭਾ ਚੋਣਾਂ:ਪ੍ਰਿਯੰਕਾ ਗਾਂਧੀ ਦੇ ਬੱਚਿਆਂ ਨੇ ਵੀ ਪਾਈ ਵੋਟ || Today News

0

ਲੋਕ ਸਭਾ ਚੋਣਾਂ:ਪ੍ਰਿਯੰਕਾ ਗਾਂਧੀ ਦੇ ਬੱਚਿਆਂ ਨੇ ਵੀ ਪਾਈ ਵੋਟ

ਲੋਕ ਸਭਾ ਚੋਣਾਂ ਦੇ 6ਵੇਂ ਫੇਜ਼ ਵਿਚ ਦਿੱਲੀ ਦੀਆਂ 7 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਸ ਵਾਰ 162 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 13637 ਵੋਟਿੰਗ ਕੇਂਦਰਾਂ ਤੇ 1.52 ਕਰੋੜ ਲੋਕ ਕਰਨਗੇ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪੁੱਤਰ ਰੇਹਾਨ ਰਾਜੀਵ ਵਾਡ੍ਰਾ ਤੇ ਧੀ ਮਿਰਾਯਾ ਵਾਡਰਾ ਨੇ ਦਿੱਲੀ ਦੇ ਇਕ ਵੋਟਿੰਗ ਕੇਂਦਰ ‘ਤੇ ਆਪਣੀ ਵੋਟ ਪਾਈ। ਦੂਜੇ ਪਾਸੇ ਸੋਨੀਆ ਤੇ ਰਾਹੁਲ ਗਾਂਧੀ ਨੇ ਵੀ ਮਤਦਾਨ ਕੀਤਾ।

ਰੇਹਾਨ ਰਾਜੀਵ ਵਾਡ੍ਰਾ ਤੇ ਧੀ ਮਿਰਾਯਾ ਵਾਡ੍ਰਾ ਨੇ ਲੋਧੀ ਅਸਟੇਟ ਸਥਿਤ ਅਟਲ ਆਦਰਸ਼ ਸਕੂਲ ਪਹੁੰਚੇ। ਮਿਰਾਯਾ ਪਹਿਲੀ ਵਾਰ ਦੀ ਵੋਟਰ ਹੈ। ਵੋਟ ਪਾਉਣ ਦੇ ਬਾਅਦ ਉਸ ਨੇ ਕਿਹਾ ਕਿ ਮੇਰਾਂ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਤੁਸੀਂ ਘਰ ਤੋਂ ਬਾਹਰ ਨਿਕਲੋ ਤੇ ਵੋਟ ਪਾਓ। ਇਹ ਸਾਡਾ ਫਰਜ਼ ਹੈ ਕਿ ਅਸੀਂ ਬਦਲਾਅ ਕਰੀਏ। ਇਸ ਲਈ ਸਾਨੂੰ ਘਰ ਤੋਂ ਬਾਹਰ ਆ ਕੇ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ :  ਕੇਂਦਰੀ ਮੰਤਰੀ ਪਿਊਸ਼ ਗੋਇਲ ਪਹੁੰਚੇ ਅੰਮ੍ਰਿਤਸਰ, ਤਰਨਜੀਤ ਸਿੰਘ ਸੰਧੂ ਲਈ ਕਰਨਗੇ ਚੋਣ ਪ੍ਰਚਾਰ || Latest News

ਦੂਜੇ ਪਾਸੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਿੱਲੀ ਦੇ ਇਕ ਪੋਲਿੰਗ ਬੂਥ ‘ਤੇ ਵੋਟ ਪਾਉਣ ਪਹੁੰਚੇ। ਉਨ੍ਹਾਂ ਨੇ ਵੋਟ ਪਾਉਣ ਦੇ ਬਾਅਦ ਮਤਦਾਨ ਕੇਂਦਰ ਤੋਂ ਨਿਕਲਦੇ ਹੋਏ ਸੈਲਫੀ ਲਈ। ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਦੇ ਇਕ ਮਤਦਾਨ ਕੇਂਦਰ ‘ਤੇ ਵੋਟ ਪਾਈ। ਪ੍ਰਿਯੰਕਾ ਤੋਂ ਜਦੋਂ ਪੁੱਛਿਆ ਗਿਆ ਕਿ ਰਾਹੁਲ ਗਾਂਧੀ ਨੇ ‘ਆਪ’ ਨੂੰ ਵੋਟ ਪਾਈ ਤੇ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ਵੋਟ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸ਼ਿਕਾਇਤਾਂ ਨੂੰ ਇਕ ਪਾਸੇ ਰੱਖ ਰਹੇ ਹਾਂ। ਆਪਣੇ ਸੰਵਿਧਾਨ ਤੇ ਲੋਕਤੰਤਰ ਲਈ ਵੋਟ ਪਾ ਰਹੇ ਹਾਂ। ਮੈਨੂੰ ਇਸ ਗੱਲ ‘ਤੇ ਮਾਣ ਹੈ।

ਅਗਲੇ 5 ਦਿਨ ਪਵੇਗੀ ਰਿਕਾਰਡ ਤੋੜ ਗਰਮੀ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ Weather news

0

ਅਗਲੇ 5 ਦਿਨ ਪਵੇਗੀ ਰਿਕਾਰਡ ਤੋੜ ਗਰਮੀ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਵਿਚ ਬੀਤੇ ਦਿਨੀਂ ਕੁਝ ਇਲਾਕਿਆਂ ਵਿਚ ਮੀਂਹ ਪਿਆ। ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਅੰਮ੍ਰਿਤਸਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬੀਤੀ ਰਾਤ ਤੇਜ਼ ਹਵਾਵਾਂ, ਹਨ੍ਹੇਰੀ ਨਾਲ ਮੀਂਹ ਪਿਆ। ਪਰ ਅੱਜ ਤੋਂ ਪੰਜਾਬ ਵਿਚ ਨੌਤਪਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਬੀਤੇ ਦਿਨਾਂ ਤੋਂ ਜੋ ਤਾਪਮਾਨ 42 ਤੋਂ 45 ਡਿਗਰੀ ਵਿਚ ਸਿਮਟ ਗਿਆ ਸੀ, ਹੁਣ ਅਚਾਨਕ ਵਧੇਗਾ।

ਇਹ ਵੀ ਪੜ੍ਹੋ; ਕੇਂਦਰੀ ਮੰਤਰੀ ਪਿਊਸ਼ ਗੋਇਲ ਪਹੁੰਚੇ ਅੰਮ੍ਰਿਤਸਰ, ਤਰਨਜੀਤ ਸਿੰਘ ਸੰਧੂ ਲਈ ਕਰਨਗੇ ਚੋਣ ਪ੍ਰਚਾਰ || Latest News

ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਖੁਸ਼ਕ ਮੌਸਮ ਰਹਿਣ ਦੀ ਸੰਭਾਵਨਾ ਹੈ। ਦੱਖਣੀ-ਪੱਛਮੀ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅਧਿਕਤਮ ਤਾਪਮਾਨ 45-46 ਡਿਗਰੀ ਦੇ ਵਿਚ ਬਣਿਆ ਹੋਇਆਹੈ ਜਦੋਂ ਕਿ ਚੰਡੀਗੜ੍ਹ ਸਣੇ ਉੱਤਰੀ ਖੇਤਰਾਂ ਵਿਚ ਅਧਿਕਤਮ ਤਾਪਮਾਨ ਲਗਭਗ 39-42 ਡਿਗਰੀ ਸੈਲਸੀਅਸ ਹੈ।

ਅਗਲੇ 3-4 ਦਿਨਾਂ ਦੌਰਾਨ ਅਧਿਕਤਮ ਤਾਪਮਾਨ ਵਿਚ ਹੌਲੀ-ਹੌਲੀ ਲਗਭਗ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿਚ ਤਾਪਮਾਨ 42-44 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਨਾਲ 25 ਤੋਂ 28 ਮਈ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀਟ ਵੇਵ ਹੋਰ ਚੱਲਣ ਦੀ ਸੰਭਾਵਨਾ ਹੈ। ਕੁਝ ਥਾਵਾਂ ਉਤੇ ਤਾਪਮਾਨ 46-47 ਡਿਗਰੀ ਤੱਕ ਪਹੁੰਚ ਸਕਦਾ ਹੈ।

ਚਾਰ ਧਾਮ ਯਾਤਰਾ ਦੇ 2 ਹਫ਼ਤਿਆਂ ਅੰਦਰ ਹੀ 50 ਤੋਂ ਵੱਧ ਸ਼ਰਧਾਲੂਆਂ ਦੀ ਹੋਈ ਮੌਤ || Latest News

0
More than 50 pilgrims died within 2 weeks of Char Dham Yatra

ਚਾਰ ਧਾਮ ਯਾਤਰਾ ਦੇ 2 ਹਫ਼ਤਿਆਂ ਅੰਦਰ ਹੀ 50 ਤੋਂ ਵੱਧ ਸ਼ਰਧਾਲੂਆਂ ਦੀ ਹੋਈ ਮੌਤ || Latest News

ਉੱਤਰਾਖੰਡ ‘ਚ ਸ਼ਰਧਾਲੂਆਂ ਲਈ 10 ਮਈ ਨੂੰ ਚਾਰਧਾਮ ਯਾਤਰਾ ਸ਼ੁਰੂ ਹੋ ਗਈ ਸੀ ਜਿਸਦੇ ਚੱਲਦਿਆਂ ਕਰੀਬ ਡੇਢ ਦਿਨ ਪਹਿਲਾਂ ਸ਼ੁਰੂ ਹੋਈ ਯਾਤਰਾ ਤੋਂ ਬਾਅਦ ਹੁਣ ਤੱਕ 50 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ।

ਸ਼ੁੱਕਰਵਾਰ ਨੂੰ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ, “ਹੁਣ ਤੱਕ 52 ਚਾਰਧਾਮ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜ਼ਿਆਦਾਤਰ ਦਿਲ ਦਾ ਦੌਰਾ ਪੈਣ ਕਾਰਨ। ਇਨ੍ਹਾਂ ਵਿੱਚੋਂ ਜ਼ਿਆਦਾਤਰ 60 ਸਾਲ ਤੋਂ ਉੱਪਰ ਸਨ। ”ਉਨ੍ਹਾਂ ਕਿਹਾ ਕਿ ਗੰਗੋਤਰੀ ਵਿੱਚ ਤਿੰਨ, ਯਮੁਨੋਤਰੀ ਵਿੱਚ 12, ਬਦਰੀਨਾਥ ਵਿੱਚ 14 ਅਤੇ ਕੇਦਾਰਨਾਥ ਵਿੱਚ 23 ਸ਼ਰਧਾਲੂਆਂ ਦੀ ਮੌਤ ਹੋ ਗਈ।

ਮੈਡੀਕਲ ਜਾਂਚ ਹੋਈ ਲਾਜ਼ਮੀ

50 ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਲਈ ਮੈਡੀਕਲ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ। ਉਸਨੇ ਕਿਹਾ ਕਿ ਹਿਮਾਲਿਆ ਦੇ ਮੰਦਰਾਂ ਦੇ ਰਸਤੇ ਵਿੱਚ ਸਕ੍ਰੀਨਿੰਗ ਕੀਤੀ ਜਾ ਰਹੀ ਹੈ, ਅਤੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇ ਉਹ ਡਾਕਟਰੀ ਤੌਰ ‘ਤੇ ਕਾਫ਼ੀ ਤੰਦਰੁਸਤ ਨਹੀਂ ਪਾਏ ਜਾਂਦੇ ਹਨ ਤਾਂ ਯਾਤਰਾ ਨਾ ਕਰਨ।

ਹਾਲਾਂਕਿ, ਜੇਕਰ ਉਹ ਫਿਰ ਵੀ ਯਾਤਰਾ ਜਾਰੀ ਰੱਖਣ ‘ਤੇ ਜ਼ੋਰ ਦਿੰਦੇ ਹਨ, ਤਾਂ ਉਨ੍ਹਾਂ ਨੂੰ ਇੱਕ ਫਾਰਮ ਭਰ ਕੇ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚਾਰਧਾਮ ਯਾਤਰਾ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਹੁਣ ਤੱਕ 9 ਲੱਖ 67 ਹਜ਼ਾਰ 302 ਸ਼ਰਧਾਲੂ ਚਾਰਧਾਮ ਦੇ ਦਰਸ਼ਨ ਕਰ ਚੁੱਕੇ ਹਨ। ਪਾਂਡੇ ਨੇ ਕਿਹਾ ਕਿ ਚਾਰੇ ਤੀਰਥ ਸਥਾਨਾਂ ‘ਤੇ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

 

 

 

 

ਕੇਂਦਰੀ ਮੰਤਰੀ ਪਿਊਸ਼ ਗੋਇਲ ਪਹੁੰਚੇ ਅੰਮ੍ਰਿਤਸਰ, ਤਰਨਜੀਤ ਸਿੰਘ ਸੰਧੂ ਲਈ ਕਰਨਗੇ ਚੋਣ ਪ੍ਰਚਾਰ || Latest News

0

ਕੇਂਦਰੀ ਮੰਤਰੀ ਪਿਊਸ਼ ਗੋਇਲ ਪਹੁੰਚੇ ਅੰਮ੍ਰਿਤਸਰ, ਤਰਨਜੀਤ ਸਿੰਘ ਸੰਧੂ ਲਈ ਕਰਨਗੇ ਚੋਣ ਪ੍ਰਚਾਰ

ਕੇਂਦਰੀ ਮੰਤਰੀ ਪਿਊਸ਼ ਗੋਇਲ ਅੱਜ ਅੰਮ੍ਰਿਤਸਰ ਵਿੱਚ ਹਨ। ਕੁਝ ਸਮੇਂ ਵਿਚ ਹੀ ਉਹ ਮੀਡੀਆ ਅਤੇ ਲੋਕਾਂ ਦੇ ਆਹਮੋ-ਸਾਹਮਣੇ ਹੋਣਗੇ। ਉਹ ਬੀਤੀ ਸ਼ਾਮ ਹੀ ਅੰਮ੍ਰਿਤਸਰ ਪਹੁੰਚਿਆ ਸੀ। ਉਨ੍ਹਾਂ ਸ਼ਾਮ ਨੂੰ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਵੀ ਕੀਤੀ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਬਾਰੇ ਚਰਚਾ ਕੀਤੀ ਹੈ। ਪੀਯੂਸ਼ ਗੋਇਲ ਵੀ ਕੁਝ ਸਮੇਂ ‘ਚ ਮੀਡੀਆ ਨਾਲ ਰੂਬਰੂ ਹੋਣਗੇ।

ਪੀਯੂਸ਼ ਗੋਇਲ ਅੱਜ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਜਾ ਰਹੇ ਹਨ। ਇੰਨਾ ਹੀ ਨਹੀਂ, ਉਹ ਲੋਕਾਂ ਨੂੰ ਐਨਡੀਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ। ਇਸ ਵਾਰ ਭਾਜਪਾ ਨੇ 400 ਪਾਰ ਕਰਨ ਦਾ ਨਾਅਰਾ ਦਿੱਤਾ ਹੈ।

ਜਿਸ ਕਾਰਨ ਸਾਰੇ ਸੀਨੀਅਰ ਆਗੂ ਲਗਾਤਾਰ ਪੰਜਾਬ ਵੱਲ ਰੁਖ ਕਰ ਰਹੇ ਹਨ। ਬੀਤੇ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੋ ਦਿਨਾ ਦੌਰਾ ਪੂਰਾ ਕਰਕੇ ਵਾਪਸ ਪਰਤੇ ਹਨ। ਇਸ ਦੌਰਾਨ ਉਨ੍ਹਾਂ ਪਟਿਆਲਾ, ਗੁਰਦਾਸਪੁਰ ਅਤੇ ਜਲੰਧਰ ਵਿੱਚ ਤਿੰਨ ਮੀਟਿੰਗਾਂ ਕੀਤੀਆਂ।

ਚਾਚੇ ਨੇ ਕੀਤੇ ਸਨ 5 ਵਿਆਹ, ਜਾਣੋ ਭਤੀਜਾ ਹੁਣ ਤੱਕ ਕਿਉਂ ਜੀਅ ਰਿਹਾ ਹੈ ਸਿੰਗਲ ਲਾਈਫ || Entertainment News

0
Uncle had 5 marriages, know why nephew is living single life till now

ਚਾਚੇ ਨੇ ਕੀਤੇ ਸਨ 5 ਵਿਆਹ, ਜਾਣੋ ਭਤੀਜਾ ਹੁਣ ਤੱਕ ਕਿਉਂ ਜੀਅ ਰਿਹਾ ਹੈ ਸਿੰਗਲ ਲਾਈਫ || Entertainment News

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਲੀਵੁੱਡ ਦੇ ਸੁਪਰਹਿੱਟ ਨਿਰਦੇਸ਼ਕ ‘ਕਰਨ ਜੌਹਰ’ ਦੀ , ਜੋ ਕਿ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਜਿਸਦੇ ਚੱਲਦਿਆਂ ਬਾਲੀਵੁੱਡ ਸਿਤਾਰਿਆਂ ਵੱਲੋਂ ਕਰਨ ਜੌਹਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਦੱਸ ਦਈਏ ਕਿ ਕਰਨ ਜੌਹਰ ਦਾ ਪ੍ਰੋਡਕਸ਼ਨ ਹਾਊਸ ‘ਧਰਮਾ ਪ੍ਰੋਡਕਸ਼ਨ’ ਬਾਲੀਵੁੱਡ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸਾਂ ‘ਚ ਗਿਣਿਆ ਜਾਂਦਾ ਹੈ।

ਕਰਨ ਜੌਹਰ ਦੇ ਚਾਚਾ ਨੇ 5 ਵਾਰ ਕੀਤਾ ਸੀ ਵਿਆਹ

ਕਰਨ ਜੌਹਰ ਦੇ ਪਿਤਾ ‘ਯਸ਼ ਜੌਹਰ’ ਵੀ ਫਿਲਮ ਮੇਕਰ ਸਨ। ਇਸ ਦੇ ਨਾਲ ਹੀ ਉਹਨਾਂ ਦੇ ਚਾਚਾ ਆਈਐਸ ਜੌਹਰ ਵੀ ਆਪਣੇ ਸਮੇਂ ਦੇ ਦਿੱਗਜ ਫਿਲਮ ਨਿਰਮਾਤਾ ਰਹਿ ਚੁੱਕੇ ਹਨ। ਧਿਆਨਯੋਗ ਹੈ ਕਿ ਕਰਨ ਜੌਹਰ ਦੇ ਚਾਚਾ ਆਈਐਸ ਜੌਹਰ ਨੇ ਆਪਣੀ ਜ਼ਿੰਦਗੀ ਵਿੱਚ 5 ਵਾਰ ਵਿਆਹ ਕੀਤਾ ਸੀ। ਪਰ ਉਨ੍ਹਾਂ ਦਾ ਆਪਣਾ ਭਤੀਜਾ ਕਰਨ ਜੌਹਰ 52 ਸਾਲ ਦੀ ਉਮਰ ਵਿੱਚ ਵੀ ਕੁਆਰਾ ਜੀਵਨ ਬਤੀਤ ਕਰ ਰਿਹਾ ਹੈ। ਹਾਲਾਂਕਿ ਕਰਨ ਜੌਹਰ 2 ਬੱਚਿਆਂ ਦੇ ਪਿਤਾ ਹਨ।

ਕਰਨ ਜੌਹਰ 2017 ਵਿੱਚ ਦੋ ਬੱਚਿਆਂ ਦੇ ਪਿਤਾ ਬਣੇ ਸਨ। ਜਿਨ੍ਹਾਂ ਨੂੰ ਉਨ੍ਹਾਂ ਨੇ ਸਰੋਗੇਸੀ ਰਾਹੀਂ ਜਨਮ ਦਿੱਤਾ ਸੀ। ਉਹ ਅਕਸਰ ਇੰਸਟਾਗ੍ਰਾਮ ‘ਤੇ ਆਪਣੇ ਬੱਚਿਆਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਹ ਆਪਣੀ ਮਾਂ ਅਤੇ ਬੱਚਿਆਂ ਨਾਲ ਮੁੰਬਈ ‘ਚ ਇਕੱਲੇ ਰਹਿੰਦੇ ਹਨ। ਬਾਲੀਵੁੱਡ ਵਿੱਚ ਕਰਨ ਜੌਹਰ ਨੇ ਲੰਬਾ ਕਰੀਅਰ ਬਣਾਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਬਾਲੀਵੁੱਡ ਸਿਤਾਰਿਆਂ ਦੇ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ। ਕਰਨ ਜੌਹਰ ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਤੱਕ ਸਾਰਿਆਂ ਦੇ ਦੋਸਤ ਹਨ। ਉਨ੍ਹਾਂ ਨੇ ਬਾਲੀਵੁੱਡ ‘ਚ ਹੁਣ ਤੱਕ 62 ਫਿਲਮਾਂ ਦਾ ਨਿਰਮਾਣ ਕੀਤਾ ਹੈ।

ਇਹ ਵੀ ਪੜ੍ਹੋ :ਸਮੁੰਦਰ ਕੰਢੇ ਘੁੰਮਣ ਗਏ ਬੱਚਿਆਂ ਦੀ ਇੱਕ ਗਲਤੀ ਮਾਂ ਨੂੰ ਪਈ ਮਹਿੰਗੀ , 7 ਲੱਖ ਰੁਪਏ ਦਾ ਲੱਗਿਆ ਜੁਰਮਾਨਾ

ਕਰਨ ਜੌਹਰ ਨੇ ਬਤੌਰ ਐਕਟਰ ਆਪਣੇ ਕਰੀਅਰ ਦੀ ਕੀਤੀ ਸ਼ੁਰੂਆਤ

ਦੱਸ ਦਈਏ ਕਿ ਕਰਨ ਜੌਹਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਐਕਟਰ ਕੀਤੀ ਸੀ। ਕਰਨ ਜੌਹਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1995 ‘ਚ ਰਿਲੀਜ਼ ਹੋਈ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਨਾਲ ਕੀਤੀ ਸੀ। ਇਸ ਫਿਲਮ ‘ਚ ਕਰਨ ਜੌਹਰ ਲੀਡ ਐਕਟਰ ਸ਼ਾਹਰੁਖ ਖਾਨ ਦੇ ਦੋਸਤ ਦੀ ਭੂਮਿਕਾ ‘ਚ ਨਜ਼ਰ ਆਏ ਸਨ। ਕਰਨ ਆਪਣਾ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ ਅਤੇ ਬਾਲੀਵੁੱਡ ਦੇ ਵੱਡੇ ਨਿਰਮਾਤਾਵਾਂ ‘ਚ ਗਿਣਿਆ ਜਾਂਦਾ ਹੈ | ਦੱਸ ਦਈਏ ਕਿ ਕਰਨ ਜੌਹਰ ਨੇ ‘ਕਭੀ ਖੁਸ਼ੀ ਕਭੀ ਗ਼ਮ’ ਦੀ ਕਹਾਣੀ ਵੀ ਖੁਦ ਲਿਖੀ ਸੀ। ਇਸ ਫਿਲਮ ਲਈ ਕਰਨ ਦੀ ਕਾਫੀ ਤਾਰੀਫ ਹੋਈ ਸੀ। ਕਰਨ ਜੌਹਰ ਵੀ ਬਾਲੀਵੁੱਡ ਦੇ ਸਟਾਰ ਕਿਡਜ਼ ਦੇ ਚਹੇਤੇ ਹਨ।

 

ਸਮੁੰਦਰ ਕੰਢੇ ਘੁੰਮਣ ਗਏ ਬੱਚਿਆਂ ਦੀ ਇੱਕ ਗਲਤੀ ਮਾਂ ਨੂੰ ਪਈ ਮਹਿੰਗੀ , 7 ਲੱਖ ਰੁਪਏ ਦਾ ਲੱਗਿਆ ਜੁਰਮਾਨਾ

0
A mistake of the children who went to the beach cost the mother dearly, a fine of 7 lakh rupees was levied

ਸਮੁੰਦਰ ਕੰਢੇ ਘੁੰਮਣ ਗਏ ਬੱਚਿਆਂ ਦੀ ਇੱਕ ਗਲਤੀ ਮਾਂ ਨੂੰ ਪਈ ਮਹਿੰਗੀ , 7 ਲੱਖ ਰੁਪਏ ਦਾ ਲੱਗਿਆ ਜੁਰਮਾਨਾ

ਕਈ ਵਾਰ ਬੱਚਿਆਂ ਦੀ ਛੋਟੀ ਜਿਹੀ ਗਲਤੀ ਵੀ ਮਾਪਿਆਂ ਨੂੰ ਭਾਰੀ ਪੈ ਜਾਂਦੀ ਹੈ | ਅਜਿਹਾ ਹੀ ਇਕ ਹੋਰ ਮਾਮਲਾ ਕੈਲੀਫੋਰਨੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਔਰਤ ਆਪਣੇ ਬੱਚਿਆਂ ਨਾਲ ਬੀਚ ‘ਤੇ ਗਈ ਸੀ ਪਰ ਅਣਜਾਣੇ ‘ਚ ਬੱਚਿਆਂ ਨੇ ਅਜਿਹੀ ਗਲਤੀ ਕਰ ਦਿੱਤੀ ਕਿ ਔਰਤ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਭਰਨਾ ਪੈ ਗਿਆ |

ਮਿਲੀ ਜਾਣਕਾਰੀ ਅਨੁਸਾਰ ਔਰਤ ਦੇ ਬੱਚੇ ਬੀਚ ‘ਤੇ ਖੂਬ ਮਸਤੀ ਕਰ ਰਹੇ ਸਨ, ਇਸ ਦੌਰਾਨ ਬੱਚਿਆਂ ਨੇ ਬੀਚ ‘ਤੇ ਕਲੈਮ ਦਿਖਾਈ ਦਿੱਤੇ। ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਚੁੱਕਣ ਲੱਗ ਪਏ | ਦੱਸਿਆ ਗਿਆ ਕਿ ਔਰਤ ਦੇ ਬੱਚਿਆਂ ਨੇ ਮਿਲ ਕੇ 72 ਕਲੈਮ ਇਕੱਠੇ ਕੀਤੇ ਸਨ। ਦਰਅਸਲ , ਕਲੈਮ ਸਮੁੰਦਰੀ ਕੰਢੇ ‘ਤੇ ਪਾਏ ਜਾਣ ਵਾਲੇ ਜੀਵ ਹਨ, ਜੋ ਜ਼ਿਆਦਾਤਰ ਪਾਣੀ ਜਾਂ ਕਿਨਾਰੇ ‘ਤੇ ਰੇਤ ਦੇ ਹੇਠਾਂ ਦੱਬੇ ਹੋਏ ਹੁੰਦੇ ਹਨ। ਬੱਚਿਆਂ ਨੂੰ ਕਲੈਮ ਚੁੱਕਦੇ ਦੇਖ ਕੇ ਅਧਿਕਾਰੀ ਮੌਕੇ ‘ਤੇ ਉੱਥੇ ਪਹੁੰਚ ਗਏ।

ਬੱਚਿਆਂ ਨੇ ਇਕੱਠੇ ਕੀਤੇ 72 ਕਲੈਮ

ਜਿਸ ਤੋਂ ਬਾਅਦ ਅਧਿਕਾਰੀਆਂ ਨੇ ਔਰਤ ‘ਤੇ $88,000 (7,31,6438 ਰੁਪਏ) ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ। ਔਰਤ ਆਪਣੇ ਬੱਚਿਆਂ ਨਾਲ ਪਿਸਮੋ ਬੀਚ ‘ਤੇ ਘੁੰਮਣ ਗਈ ਸੀ। ਇੱਥੇ ਮੌਜ-ਮਸਤੀ ਕਰਦੇ ਹੋਏ ਬੱਚਿਆਂ ਨੇ ਆਪਣੇ ਆਪ ਨੂੰ ਸੀਪ ਸਮਝ ਕੇ 72 ਕਲੈਮ ਇਕੱਠੇ ਕੀਤੇ। ਔਰਤ ਅਧਿਕਾਰੀਆਂ ਨੂੰ ਕਹਿੰਦੀ ਵੀ ਰਹੀ ਕਿ ਉਸ ਦੇ ਬੱਚਿਆਂ ਵੱਲੋਂ  ਅਣਜਾਣੇ ਵਿੱਚ ਇਹ ਗਲਤੀ ਹੋਈ ਹੈ ਪਰ ਅਧਿਕਾਰੀਆਂ ਨੇ ਉਸਦੀ ਇੱਕ ਨਹੀਂ ਸੁਣੀ ਅਤੇ ਜੁਰਮਾਨਾ ਲਗਾ ਦਿੱਤਾ।

ਬੀਚ ‘ਤੇ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਉੱਥੇ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਦੱਸਣਾ ਜ਼ਰੂਰੀ

ਮੱਛੀ ਪਾਲਣ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਨੇ ਬੱਚਿਆਂ ਨੂੰ ਕਲੈਮ ਚੁੱਕਦੇ ਦੇਖ ਕੇ ਮਹਿਲਾ ਤੋਂ ਪੁੱਛਗਿੱਛ ਕੀਤੀ। ਔਰਤ ਨੂੰ ਦੱਸਿਆ ਗਿਆ ਕਿ ਉਸ ਦੇ ਪੰਜ ਬੱਚੇ ਬੀਚ ‘ਤੇ ਕਲੈਮ ਇਕੱਠੇ ਕਰ ਰਹੇ ਹਨ, ਜੋ ਕਿ ਗੈਰ-ਕਾਨੂੰਨੀ ਹੈ। ਔਰਤ ਨੂੰ ਇਸ ਲਈ ਭਾਰੀ ਜੁਰਮਾਨਾ ਭਰਨਾ ਪਿਆ, ਉਸ ਨੇ ਕਿਹਾ ਕਿ ਬੱਚਿਆਂ ਦੀ ਇਸ ਗਲਤੀ ਨੇ ਉਨ੍ਹਾਂ ਦਾ ਸਾਰਾ ਸਫ਼ਰ ਖਰਾਬ ਕਰ ਦਿੱਤਾ ਅਤੇ ਉਨ੍ਹਾਂ ਦੀ ਜ਼ਿੰਦਗੀ ਮੁਸੀਬਤ ਵਿੱਚ ਪਾ ਦਿੱਤੀ।

ਇਹ ਵੀ ਪੜ੍ਹੋ :ਸ਼ਰਧਾਲੂਆਂ ਲਈ ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਅਧਿਕਾਰੀਆਂ ਅਨੁਸਾਰ ਇਹ ਨਿਯਮ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸ਼ੈਲਫਿਸ਼ ਮੱਛੀਆਂ (ਕਲੈਮ) ਦੀ ਲੰਬਾਈ ਸਾਢੇ ਚਾਰ ਇੰਚ ਤੱਕ ਹੋ ਸਕਦੀ ਹੈ ਅਤੇ ਉਹ ਆਂਡੇ ਦੇ ਸਕਦੇ ਹਨ। ਇਸ ਨਾਲ ਉਹ ਹਰ ਸਾਲ ਬੱਚੇ ਪੈਦਾ ਕਰ ਸਕਣ, ਜਿਨ੍ਹਾਂ ਵਿਚ ਨਵੇਂ ਕਲੈਮ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਬੀਚ ‘ਤੇ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਉੱਥੇ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ। ਜੇ ਕੋਈ ਇਨ੍ਹਾਂ ਨੂੰ ਫੜਨਾ ਚਾਹੁੰਦਾ ਹੈ ਤਾਂ ਉਸ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ।