Home Blog Page 1574

ਚੋਣ ਨਤੀਜਿਆਂ ਤੋਂ ਪਹਿਲਾਂ ਜੇਤੂ ਉਮੀਦਵਾਰਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਖਾਸ ਅਪੀਲ || Latest News

0
Before the election results, the Jathedar of Sri Akal Takht Sahib made a special appeal for the winning candidates

ਚੋਣ ਨਤੀਜਿਆਂ ਤੋਂ ਪਹਿਲਾਂ ਜੇਤੂ ਉਮੀਦਵਾਰਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਖਾਸ ਅਪੀਲ

ਪੰਜਾਬ ਵਿੱਚ 13 ਲੋਕ ਸਭਾ ਹਲਕਿਆਂ ਲਈ ਚੋਣ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ 4 ਜੂਨ ਨੂੰ ਨਤੀਜੇ ਆਉਣੇ ਹਨ | ਚੋਣ ਨਤੀਜਿਆਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵਿੱਚ ਸਰਗਰਮੀ ਦੇਖੀ ਜਾ ਰਹੀ ਹੈ | ਇਸੇ ਦੇ ਵਿਚਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਖਾਸ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ :‘ਆਪ’ ਉਮੀਦਵਾਰ ਸੋਮਨਾਥ ਭਾਰਤੀ ਦਾ ਵੱਡਾ ਬਿਆਨ- ‘ਤੀਜੀ ਵਾਰ ਮੋਦੀ PM ਬਣੇ ਤਾਂ ਗੰਜਾ ਹੋ ਜਾਵਾਂਗਾ’

ਉਨ੍ਹਾਂ ਕਿਹਾ ਹੈ ਕਿ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਢੋਲ-ਢਮੱਕੇ ਨਾਲ ਜਸ਼ਨ ਨਾ ਮਨਾਉਣ ਸਗੋਂ ਜੇਤੂ ਉਮੀਦਵਾਰ ਗੁਰੂ ਘਰ ਨਤਮਸਤਕ ਹੋ ਕੇ ਸ਼ੁਕਰਾਨਾ ਕਰਨ। ਅਜਿਹਾ ਉਨ੍ਹਾਂ ਇਸ ਲਈ ਕਿਹਾ ਕਿਉਂਕਿ 4 ਜੂਨ ਨੂੰ ਘੱਲੂਘਾਰਾ ਦਿਵਸ ਹੈ। ਇਸੇ ਦੇ ਮੱਦੇਨਜ਼ਰ ਉਮੀਦਵਾਰਾਂ ਨੂੰ ਜਥੇਦਾਰ ਨੇ ਸੁਨੇਹਾ ਲਾਇਆ ਹੈ।

‘ਆਪ’ ਉਮੀਦਵਾਰ ਸੋਮਨਾਥ ਭਾਰਤੀ ਦਾ ਵੱਡਾ ਬਿਆਨ- ‘ਤੀਜੀ ਵਾਰ ਮੋਦੀ PM ਬਣੇ ਤਾਂ ਗੰਜਾ ਹੋ ਜਾਵਾਂਗਾ’

0
'AAP' candidate Somnath Bharti's big statement - 'I will become bald if Modi becomes PM for the third time'

‘ਆਪ’ ਉਮੀਦਵਾਰ ਸੋਮਨਾਥ ਭਾਰਤੀ ਦਾ ਵੱਡਾ ਬਿਆਨ- ‘ਤੀਜੀ ਵਾਰ ਮੋਦੀ PM ਬਣੇ ਤਾਂ ਗੰਜਾ ਹੋ ਜਾਵਾਂਗਾ’

ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ 4 ਜੂਨ ਨੂੰ ਨਤੀਜੇ ਆਉਣੇ ਹਨ | ਜਿਸਨੂੰ ਲੈ ਕੇ ਪਾਰਟੀਆਂ ਵਿੱਚ ਕਾਫੀ ਸਰਗਰਮੀ ਦੇਖੀ ਜਾ ਰਹੀ ਹੈ | ਪਰ ਕੱਲ੍ਹ ਜਦੋਂ ਐਗਜ਼ਿਟ ਪੋਲ ਸਾਹਮਣੇ ਆਇਆ ਕਿ ਦੇਸ਼ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣ ਸਕਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ PM ਬਣ ਸਕਦੇ ਹਨ। ਜਿਸ ਤੋਂ ਬਾਅਦ ਇਸੇ ਦੇ ਵਿਚਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਮਨਾਥ ਭਾਰਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਜੇਕਰ ਤੀਜੀ ਵਾਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਮੈਂ ਗੰਜਾ ਹੋ ਜਾਵਾਂਗਾ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 4 ਜੂਨ ਨੂੰ EXIT POLL ਗ਼ਲਤ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ INDIA ਜਿੱਤੇਗਾ।

ਇਹ ਵੀ ਪੜ੍ਹੋ :ਪੰਜਾਬ ‘ਚ ਆਪ ਨੂੰ ਹੋ ਰਿਹਾ ਫਾਇਦਾ, ਭਾਜਪਾ ਦਾ ਖੁੱਲ੍ਹੇਗਾ ਖਾਤਾ ! ਜਾਣੋ Exit Poll ਦੇ ਨਤੀਜੇ

ਐਗਜ਼ਿਟ ਪੋਲ ਅਨੁਸਾਰ ਦਿੱਲੀ ਦੀਆਂ 7 ਸੀਟਾਂ ਉਤੇ ਭਾਜਪਾ ਕਾਬਜ਼ ਹੋਵੇਗੀ ਪਰ ਇਸ ਦੇ ਉਲਟ ‘ਆਪ’ ਉਮੀਦਵਾਰ ਸੋਮਨਾਥ ਭਾਰਤੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਤਾਂ ਮੈਂ ਗੰਜਾ ਹੋ ਜਾਵਾਂਗਾ। ਉਂਝ ਤਾਂ ਐਗਜ਼ਿਟ ਪੋਲ ਸੱਚ ਦੇ ਕਾਫੀ ਨੇੜੇ ਹੁੰਦੇ ਹਨ ਪਰ ਸੱਚਾਈ 4 ਜੂਨ ਨੂੰ ਸਭ ਦੇ ਸਾਹਮਣੇ ਹੋਵੇਗੀ।

 

 

 

 

ਵੈਸਟਰਨ ਡਿਸਟਰਬੈਂਸ ਕਾਰਨ ਗਰਮੀ ਤੋਂ ਮਿਲੇਗੀ ਰਾਹਤ, ਤੇਜ਼ ਹਵਾਵਾਂ ਦੇ ਨਾਲ-ਨਾਲ ਪੈ ਸਕਦਾ ਹੈ ਮੀਂਹ

0

ਵੈਸਟਰਨ ਡਿਸਟਰਬੈਂਸ ਕਾਰਨ ਗਰਮੀ ਤੋਂ ਮਿਲੇਗੀ ਰਾਹਤ, ਤੇਜ਼ ਹਵਾਵਾਂ ਦੇ ਨਾਲ-ਨਾਲ ਪੈ ਸਕਦਾ ਹੈ ਮੀਂਹ

ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ। ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।  ਦਰਅਸਲ ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਹੈ ਜਿਸ ਦੇ ਚੱਲਦਿਆਂ ਕੁਝ ਇਲਾਕਿਆਂ ਵਿਚ ਲੂ ਚੱਲਣ ਤੇ ਕੁਝ ਇਲਾਕਿਆਂ ਵਿਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਸੂਬੇ ਦਾ ਮਾਲਵਾ ਖੇਤਰ ਜਿਥੇ ਲੂ ਨਾਲ ਤਪ ਰਿਹਾ ਹੈ ਦੂਜੇ ਪਾਸੇ ਮਾਝਾ ਤੇ ਦੁਆਬੇ ਵਿਚ ਮੀਂਹ ਨਾਲ ਰਾਹਤ ਦੇ ਆਸਾ ਹਨ। ਮੌਸਮ ਵਿਭਾਗ ਮੁਤਾਬਕ ਅਜੇ ਕੁਝ ਦਿਨ ਰਾਹਤ ਭਰੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ :ਸਰਹੰਦ ਕੋਲ ਮਾਦੋਪੁਰ ‘ਚ ਰੇਲਗੱਡੀਆਂ ਦੀ ਟੱਕਰ

4 ਜੂਨ ਤੱਕ ਸੂਬੇ ਵਿਚ ਮਿਲਿਆ-ਜੁਲਿਆ ਅਸਰ ਦਿਖਣ ਨੂੰ ਮਿਲੇਗਾ ਜਦੋਂ ਕਿ 5 ਜੂਨ ਨੂੰ ਸਥਿਤੀ ਸਾਧਾਰਨ ਹੋ ਰਹੀ ਹੈ। ਬੀਤੀ ਰਾਤ ਮਾਨਸਾ, ਸੰਗਰੂਰ, ਬਰਨਾਲਾ ਤੇ ਬਠਿੰਡਾ ਵਿਚ ਮੌਸਮ ਵਿਚ ਹਲਕਾ ਬਦਲਾਅ ਹੋਇਆ ਪਰ ਇਨ੍ਹਾਂ ਇਲਾਕਿਆਂ ਵਿਚ ਲੂ ਦਾ ਅਲਰਟ ਹੈ। ਇਸ ਤੋਂ ਇਲਾਵਾ ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਲੁਧਿਆਣਾ ਵਿਚ ਵੀ ਲੂ ਦਾ ਅਲਰਟ ਜਾਰੀ ਹੈ ਜਦੋਂ ਕਿ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਵਿਚ ਲੂ ਦੇ ਨਾਲ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮਾਲਵਾ ਦੇ 10 ਜ਼ਿਲ੍ਹਿਆਂ ਵਿਚ 3 ਜੂਨ ਨੂੰ ਹਾਲਾਤ ਸਾਧਾਰਨ ਹੋਣ ਦੇ ਆਸਾਨ ਹਨ। ਜਦੋਂ ਕਿ 3-4 ਜੂਨ ਲਈ ਦੁਆਬਾ ਤੇ ਮਾਝਾ ਦੇ ਹੋਰ 13 ਜ਼ਿਲ੍ਹਿਆਂ ਵਿਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ ਜਾਰੀ ਹੈ।

ਇਹ ਵੀ ਪੜ੍ਹੋ : ਅਮਨ-ਸ਼ਾਂਤੀ ਨਾਲ ਮਤਦਾਨ ਕਰਨ ਲਈ NK ਸ਼ਰਮਾ ਨੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਸ਼ੈਡਿਊਲ ਮੁਤਾਬਕ ਜੂਨ ਅਖੀਰ ਤੱਕ ਪੰਜਾਬ ਵਿਚ ਮਾਨਸੂਨ ਐਕਟਿਵ ਹੋਣ ਦੇ ਆਸਾਰ ਬਣ ਰਹੇ ਹਨ। 25 ਤੋਂ 30 ਜੂਨ ਦੇ ਵਿਚ ਮਾਨਸੂਨ ਪੰਜਾਬ ਵਿਚ ਦਾਖਲ ਹੋ ਜਾਵੇਗਾ ਜਿਸ ਦੇ ਬਾਅਦ ਪੰਜਾਬ ਵਿਚ ਲੂ ਤੋਂ ਰਾਹਤ ਮਿਲੇਗੀ ਪਰ ਗਰਮੀ ਦਾ ਦੌਰ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਨੇ ਇਸ ਸਾਲ ਮੀਂਹ ਸਾਧਾਰਨ ਹੋਣ ਦੇ ਆਸਾਰ ਜ਼ਾਹਿਰ ਕੀਤੇ ਹਨ। ਇਸ ਵਾਰ ਮੀਂਹ 105 ਫੀਸਦੀ ਹੋਣ ਦੀਆਂ ਸੰਭਾਵਨਾ ਪ੍ਰਗਟਾਈ ਗਈ ਹੈ।

ਅਮਨ-ਸ਼ਾਂਤੀ ਨਾਲ ਮਤਦਾਨ ਕਰਨ ਲਈ NK ਸ਼ਰਮਾ ਨੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ

0

ਅਮਨ-ਸ਼ਾਂਤੀ ਨਾਲ ਮਤਦਾਨ ਕਰਨ ਲਈ NK ਸ਼ਰਮਾ ਨੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ

ਪਟਿਆਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਵੋਟਿੰਗ ਵੇਲੇ ਪੂਰਨ ਅਮਨ ਤੇ ਸ਼ਾਂਤੀ ਨਾਲ ਮਤਦਾਨ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਸ਼ਾਂਤੀ ਤੇ ਭਾਈਚਾਰਜਕ ਸਾਂਝ ਹੀ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਦੀ ਤਰੱਕੀ ਦਾ ਅਸਲ ਆਧਾਰ ਤੇ ਰਾਹ ਹੈ।

ਵੋਟਿੰਗ ਦਾ ਸਮਾਂ ਸਮਾਪਤ ਹੋਣ ਮਗਰੋਂ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਤੇ ਸੰਤੁਸ਼ਟੀ ਹੈ ਕਿ ਸਮੁੱਚੇ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਵੋਟਾਂ ਪਾਉਣ ਦਾ ਪੂਰਨ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਹੈ ਤੇ ਕਿਤੇ ਵੀ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ।

ਇਹ ਵੀ ਪੜ੍ਹੋ : ਸਰਹੰਦ ਕੋਲ ਮਾਦੋਪੁਰ ‘ਚ ਰੇਲਗੱਡੀਆਂ ਦੀ ਟੱਕਰ

ਉਹਨਾਂ ਕਿਹਾ ਕਿ ਉਹ ਹਮੇਸ਼ਾ ਹੀ ਇਹ ਕਹਿੰਦੇ ਆਏ ਹਨ ਕਿ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੀ ਵਕਾਲਤ ਕੀਤੀ ਹੈ ਤੇ ਇਸੇ ਸਦਕਾ ਉਹਨਾਂ ਦੇ ਕਾਰਜਕਾਲ ਵਿਚ ਪੰਜਾਬ ਵਿਚ ਤਰੱਕੀ ਤੇ ਖੁਸ਼ਹਾਲੀ ਆਈ।

ਉਹਨਾਂ ਕਿਹਾ ਕਿ ਜਿਸ ਤਰੀਕੇ ਅੱਜ ਵੋਟਾਂ ਵੇਲੇ ਸਮੂਹ ਵੋਟਰਾਂ ਨੇ ਪੂਰਨ ਸ਼ਾਂਤੀ, ਆਪਸੀ ਭਾਈਚਾਰਕ ਸਾਂਝ, ਹਾਂ ਪੱਖੀ ਰਵੱਈਏ ਤੇ ਉਤਸ਼ਾਹ ਨਾਲ ਵੋਟਾਂ ਪਾਈਆਂ, ਉਹ ਸਮੁੱਚੇ ਹਲਕੇ ਹੀ ਨਹੀਂ ਬਲਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਉਹਨਾਂ ਆਪ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਵੇਖਿਆ ਹੈ ਕਿ ਵੱਖ-ਵੱਖ ਪਾਰਟੀਆਂ ਦੇ ਸਾਂਝੇ ਬੂਥ ਵੀ ਪਿੰਡਾਂ ਵਿਚ ਲੱਗੇ ਸਨ ਜੋ ਬਹੁਤ ਹੀ ਚੰਗਾ ਫੈਸਲਾ ਹੈ। ਉਹਨਾਂ ਕਿਹਾ ਕਿ ਰਾਜਨੀਤੀ ਸੋਚ ਦੇ ਵੱਖਰੇਵੇਂ ਤਾਂ ਹੋ ਸਕਦੇ ਹਨ ਪਰ ਭਾਈਚਾਰਕ ਸਾਂਝ ਦੇ ਵੱਖਰੇਵੇਂ ਕਦੇ ਵੀ ਨਹੀਂ ਹੋਣੇ ਚਾਹੀਦੇ।

ਉਹਨਾਂ ਕਿਹਾ ਕਿ ਉਹ ਸਮੂਹ ਵੋਟਰਾਂ ਤੇ ਲੋਕਾਂ ਦੇ ਧੰਨਵਾਦੀ ਹਨ ਕਿ ਵੋਟਾਂ ਪੈਣ ਦਾ ਕੰਮ ਪੂਰਨ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ।

 

ਪੰਜਾਬ ‘ਚ ਆਪ ਨੂੰ ਹੋ ਰਿਹਾ ਫਾਇਦਾ, ਭਾਜਪਾ ਦਾ ਖੁੱਲ੍ਹੇਗਾ ਖਾਤਾ ! ਜਾਣੋ Exit Poll ਦੇ ਨਤੀਜੇ || Elections

0
AAP is benefiting in Punjab, BJP's account will be opened! Know the results of Exit Poll

ਪੰਜਾਬ ‘ਚ ਆਪ ਨੂੰ ਹੋ ਰਿਹਾ ਫਾਇਦਾ, ਭਾਜਪਾ ਦਾ ਖੁੱਲ੍ਹੇਗਾ ਖਾਤਾ ! ਜਾਣੋ Exit Poll ਦੇ ਨਤੀਜੇ

Elections : ਬੀਤੇ ਦਿਨ ਪੰਜਾਬ ਵਿੱਚ 7ਵੇਂ ਗੇੜ ਲਈ ਵੋਟਿੰਗ ਹੋ ਚੁੱਕੀ ਹੈ | ਜਿਸ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ | ਚਾਰ ਐਗਜ਼ਿਟ ਪੋਲਾਂ ਵਿੱਚ ਐਨਡੀਏ ਨੂੰ 350 ਤੋਂ ਵੱਧ ਸੀਟਾਂ, ਭਾਰੀ ਬਹੁਮਤ ਮਿਲਣ ਦੀ ਉਮੀਦ ਹੈ।

ਰਿਪਬਲਿਕ ਭਾਰਤ ਮੈਟਰਾਈਜ਼ ਦੇ ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ ਹੈ। ਆਪ ਨੂੰ 3 ਤੋਂ 6 ਸੀਟਾਂ ਮਿਲਣ ਦੀ ਉਮੀਦ ਹੈ। ਜਦੋਂਕਿ ਕਾਂਗਰਸ ਤਿੰਨ ਸੀਟਾਂ ਤੇ ਭਾਜਪਾ ਦੋ ਸੀਟਾਂ ਜਿੱਤ ਸਕਦੀ ਹੈ।

ਉੱਥੇ ਹੀ ਰਿਪਬਲਿਕ ਟੀਵੀ PMARK ਅਨੁਸਾਰ NDA ਨੂੰ 359 ਸੀਟਾਂ ਮਿਲ ਸਕਦੀਆਂ ਹਨ, ਭਾਰਤੀ ਗਠਜੋੜ ਨੂੰ 154 ਸੀਟਾਂ ਮਿਲ ਸਕਦੀਆਂ ਹਨ, ਬਾਕੀਆਂ ਨੂੰ 30 ਸੀਟਾਂ ਮਿਲ ਸਕਦੀਆਂ ਹਨ।

ਇਹ ਵੀ ਪੜ੍ਹੋ :ਦਾਦੀ ਦੀਆਂ ਅਸਥੀਆਂ ਵਹਾਣ ਗਏ ਦਰਿਆ ‘ਚ ਡੁੱਬੇ ਤਿੰਨ ਨੌਜਵਾਨ, ਇਕ ਦੀ ਹੋਈ ਮੌ.ਤ

ਅਕਾਲੀ ਦਲ ਅਤੇ ਭਾਜਪਾ ਅਲੱਗ-ਅਲੱਗ ਲੜ ਰਹੇ ਚੋਣ

ਆਮ ਤੌਰ ‘ਤੇ ਪੰਜਾਬ ਵਿੱਚ ਸ਼ੁਰੂ ਤੋਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਵਿਚਾਲੇ ਟਕਰਾਅ ਹੁੰਦਾ ਰਿਹਾ ਹੈ। ਜਿਸ ਤੋਂ ਬਾਅਦ 2014 ‘ਚ ‘ਆਪ’ ਦੀ ਐਂਟਰੀ ਨਾਲ ਸਮੀਕਰਨ ਬਦਲ ਗਏ ਅਤੇ ਮੁਕਾਬਲਾ ਤਿਕੋਣੀ ਹੋ ਗਿਆ। ਇਸ ਵਾਰ ਅਕਾਲੀ ਦਲ ਅਤੇ ਭਾਜਪਾ ਅਲੱਗ-ਅਲੱਗ ਲੜ ਰਹੇ ਹਨ, ਜਿਸ ਕਾਰਨ ਮੁਕਾਬਲਾ ਚੌਤਰਫਾ ਹੋ ਗਿਆ ਹੈ। ਦੱਸ ਦਈਏ ਕਿ ਭਾਜਪਾ ਪਹਿਲੀ ਵਾਰ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜ ਰਹੀ ਹੈ। ਚੋਣਾਂ ਹੋਣ ਤੋਂ ਬਾਅਦ ਪੂਰੇ ਪੰਜਾਬ ਵਿੱਚ 61.32% ਵੋਟਿੰਗ ਹੋਈ ਹੈ |

2019 ਵਿਚ ਕਾਂਗਰਸ ਨੇ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਆਨੰਦਪੁਰ ਸਾਹਿਬ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਖਡੂਰ ਸਾਹਿਬ ਸੀਟਾਂ ‘ਤੇ ਝੰਡਾ ਲਹਿਰਾਇਆ ਸੀ। ਆਮ ਆਦਮੀ ਪਾਰਟੀ ਤੋਂ ਸਿਰਫ਼ ਭਗਵੰਤ ਮਾਨ ਹੀ ਸੰਸਦ ਵਿੱਚ ਪਹੁੰਚ ਸਕੇ ਹਨ। ਅਕਾਲੀ ਦਲ ਤੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜਿੱਤੇ ਸਨ।

 

 

 

ਸਰਹੰਦ ਕੋਲ ਮਾਦੋਪੁਰ ‘ਚ ਰੇਲਗੱਡੀਆਂ ਦੀ ਟੱਕਰ

0

ਸਰਹਿੰਦ ਚ ਪੈਂਦੇ ਮਾਧੋਪੁਰ ਕੋਲ ਤੜਕੇ ਹੀ ਇਕ ਵੱਡਾ ਹਾਦਸਾ ਹੋਣੋਂ ਟਲਿਆ ਰੇਲਵੇ ਦੀਆ 2 ਮਾਲ ਗੱਡੀਆ ਆਪਸ ਚ ਟਕਰਾਅ ਗਈਆ ਜਿਸ ਚ 2 ਰੇਲ ਦੇ ਡਰਾਈਵਰ ਜਖਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ।

 

ਸਰਹੰਦ ਕੋਲ ਮਾਦੋਪੁਰ 'ਚ ਰੇਲਗੱਡੀਆਂ ਦੀ ਟੱਕਰ
ਸਰਹੰਦ ਕੋਲ ਮਾਦੋਪੁਰ ‘ਚ ਰੇਲਗੱਡੀਆਂ ਦੀ ਟੱਕਰ

ਜੀ ਆਰ ਪੀ ਦੇ ਸਰਹਿੰਦ ਸਟੇਸ਼ਨ ਦੇ ਮੁੱਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 4 ਵਜੇ ਸਾਨੂੰ ਜਾਣਕਾਰੀ ਮਿਲੀ ਸੀ ਕੇ ਐਕਸੀਡੈਂਟ ਹੋਇਆ ਹੈ ਜੱਦ ਅਸੀ ਆ ਕੇ ਦੇਖਿਆ ਕੇ ਇੱਥੇ 2 ਨਾਲ ਗੱਡੀਆ ਖੜੀਆ ਸਨ ਤੇ ਇਕ ਪਸੈਂਜਰ ਪਰ ਰੇਲ ਗੱਡੀ ਲੋੜ ਦੇ 2 ਡਰਾਈਵਰ ਜਖਮੀ ਹੋਏ ਨੇ ਜਿੰਨਾ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ । ਬਾਕੀ ਬਚਾ ਕਾਰਜ ਜਾਰੀ ਨੇ। ਉਹਨਾ ਦੱਸਿਆ ਕਿ ਇਹ ਦੋਨੋ ਰੇਲਾ ਅਬਾਲਾ ਸਾਈਡ ਤੋ ਆ ਰਹੀਆਂ ਸਨ ਬਾਕੀ ਅਸੀ ਜਾਂਚ ਕਰ ਰਹੇ ਹਾ।

ਸਿਵਲ ਹਸਪਤਾਲ ਦੇ ਡਾਕਟਰ ਇਵਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਹਾਦਸੇ ਚ ਜਖ਼ਮੀ ਹੋਏ ਰੇਲ ਦੋ ਡਰਾਈਵਰ ਜਖ਼ਮੀ ਹਲਾਤ ਚ ਆਏ ਸੀ ਜਿੰਨਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਰੈਫਰ ਕਰ ਦਿਤਾ ਹੈ।

ਦਾਦੀ ਦੀਆਂ ਅਸਥੀਆਂ ਵਹਾਉਣ ਗਏ ਦਰਿਆ ‘ਚ ਡੁੱਬੇ ਤਿੰਨ ਨੌਜਵਾਨ, ਇਕ ਦੀ ਹੋਈ ਮੌ.ਤ || Latest News

0
Three youths drowned in the river to wash grandmother's ashes, one died

ਦਾਦੀ ਦੀਆਂ ਅਸਥੀਆਂ ਵਹਾਉਣ ਗਏ ਦਰਿਆ ‘ਚ ਡੁੱਬੇ ਤਿੰਨ ਨੌਜਵਾਨ, ਇਕ ਦੀ ਹੋਈ ਮੌ.ਤ

ਫਰੀਦਾਬਾਦ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦਾਦੀ ਦੀਆਂ ਅਸਥੀਆਂ ਵਹਾਉਣ ਗਏ ਤਿੰਨ ਨੌਜਵਾਨ ਦਰਿਆ ‘ਚ ਡੁੱਬ ਗਏ | ਦਰਅਸਲ , ਇਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੇ ਬਜ਼ੁਰਗ ਦੀਆਂ ਅਸਥੀਆਂ ਤਾਰਨ ਲਈ ਯਮੁਨਾ ਗਏ ਸਨ । ਜਦੋ ਪਰਿਵਾਰ ਦੇ 3 ਨੌਜਵਾਨ ਅਸਥੀਆਂ ਤਾਰਨ ਲਈ ਯਮੁਨਾ ਨਦੀ ਵਿਚ ਵੜੇ | ਜਿਸ ਤੋਂ ਬਾਅਦ ਜਿਵੇਂ ਹੀ ਉਹ ਕੁਝ ਦੂਰੀ ‘ਚ ਗਏ ਤਾਂ ਪਾਣੀ ਵਿਚ ਡੁੱਬਣ ਲੱਗ ਪਏ ।

6 ਘੰਟੇ ਦੀ ਮੁਸ਼ੱਕਤ ਬਾਅਦ ਡੁੱਬੇ ਹੋਏ ਦੀਪਕ ਦੀ ਦੇਹ ਨੂੰ ਕੀਤਾ ਗਿਆ ਬਰਾਮਦ

ਆਸੇ -ਪਾਸੇ ਖੜੇ ਲੋਕਾਂ ਨੇ ਸ਼ੋਰ ਸੁਣ ਕੇ ਉਨ੍ਹਾਂ ਨੂੰ ਬਚਾਉਣ ਲਈ ਯਮੁਨਾ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ 2 ਨੂੰ ਲੋਕਾਂ ਨੇ ਬਾਹਰ ਕੱਢ ਲਿਆ ਜਦੋਂ ਕਿ ਇਕ ਨੌਜਵਾਨ ਡੂੰਘੇ ਪਾਣੀ ਵਿਚ ਡੁੱਬ ਗਿਆ। ਦਾਦੀ ਦੀਆਂ ਅਸਥੀਆਂ ਨੂੰ ਲੈ ਕੇ ਉਸ ਦੇ ਤਿੰਨ ਪੋਤੇ ਸੁਮਿਤ, ਅਮਿਤ ਤੇ ਦੀਪਕ ਯਮੁਨਾ ਨਦੀ ਵਿਚ ਉਤਰੇ ਸਨ ਪਰ ਕੁਝ ਦੂਰ ਜਾਣ ਦੇ ਬਾਅਦ ਡੁੱਬਣ ਲੱਗੇ। ਸੁਮਿਤ ਤੇ ਅਮਿਤ ਨੂੰ ਤਾਂ ਪਿੰਡ ਵਾਲਿਆਂ ਨੇ ਬਚਾ ਲਿਆ ਪਰ ਦੀਪਕ ਡੂੰਘੇ ਪਾਣੀ ਵਿਚ ਡੁੱਬ ਗਿਆ, ਜਿਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੀਪਕ ਵਿਆਹੁਤਾ ਸੀ ਜਿਸ ਦੇ ਦੋ ਬੱਚੇ ਹਨ।

ਜਿਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਤੇ NDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਡੁੱਬੇ ਹੋਏ ਦੀਪਕ ਦੀ ਭਾਲ ਵਿੱਚ ਲੱਗ ਗਈ | 6 ਘੰਟੇ ਦੀ ਮੁਸ਼ੱਕਤ ਦੇ ਬਾਅਦ ਯਮੁਨਾ ਵਿਚ ਡੁੱਬੇ ਹੋਏ ਦੀਪਕ ਦੀ ਦੇਹ ਨੂੰ ਬਰਾਮਦ ਕਰ ਲਿਆ ਗਿਆ ਹੈ।

ਜਿਊਂਦੇ ਵਿਅਕਤੀ ਨੂੰ ਰਿਕਾਰਡ ‘ਚ ਐਲਾਨਿਆ ਮੁਰਦਾ , ਨਹੀਂ ਪਾ ਸਕਿਆ ਵੋਟ || Latest News || Lok Sabha Elections

0
A living person was declared dead in the record, could not vote

ਜਿਊਂਦੇ ਵਿਅਕਤੀ ਨੂੰ ਰਿਕਾਰਡ ‘ਚ ਐਲਾਨਿਆ ਮੁਰਦਾ , ਨਹੀਂ ਪਾ ਸਕਿਆ ਵੋਟ

Lok Sabha Elections :ਲੋਕ ਸਭਾ ਚੋਣਾਂ ਦੇ ਦਰਮਿਆਨ ਕਪੂਰਥਲਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਵਿਅਕਤੀ ਪੋਲਿੰਗ ਬੂਥ ‘ਤੇ ਵੋਟ ਪਾਉਣ ਲਈ ਪਹੁੰਚਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਜ਼ਿੰਦਾ ਹੁੰਦਿਆਂ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਉਸ ਦਾ ਨਾਂ ਵੋਟਰ ਸੂਚੀ ‘ਚੋਂ ਹਟਾ ਦਿੱਤਾ ਗਿਆ। ਜਿਸ ਤੋਂ ਬਾਅਦ 72 ਸਾਲਾ ਵਿਅਕਤੀ ਨੇ ਆਪਣੇ ਗਲੇ ‘ਚ ਤਖਤੀ ਲਟਕਾ ਕੇ ਰਾਸ਼ਟਰਪਤੀ ਤੋਂ ਆਪਣਾ ਵੋਟ ਅਧਿਕਾਰ ਬਹਾਲ ਕਰਨ ਦੀ ਮੰਗ ਕੀਤੀ ਹੈ । 72 ਸਾਲਾ ਅਰੁਣ ਜਲੋਟਾ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਹੈ |

ਪ੍ਰਸ਼ਾਸਨਿਕ ਗਲਤੀ ਕਾਰਨ ਉਨ੍ਹਾਂ ਦੀ ਵੋਟ ਖੋਈ ਗਈ

ਅਰੁਣ ਜਲੋਟਾ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਵੋਟ ਪਾਉਂਦੇ ਆ ਰਹੇ ਹਨ ਪਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪ੍ਰਸ਼ਾਸਨਿਕ ਗਲਤੀ ਕਾਰਨ ਉਨ੍ਹਾਂ ਦੀ ਵੋਟ ਖੋਹ ਲਈ ਗਈ। ਬਜ਼ੁਰਗ ਮੁਤਾਬਕ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਦੀ ਮੌਤ ਹੋ ਗਈ ਸੀ ਪਰ ਵੋਟਾਂ ਪੈਣ ਅਤੇ ਗਿਣਤੀ ਸਮੇਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੀ ਵੋਟ ਰੱਦ ਕਰ ਦਿੱਤੀ ਗਈ।

ਜਿਸ ਕਾਰਨ ਉਹ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ ਹਨ। ਇਸ ਤੋਂ ਜਿੱਥੇ ਉਹ ਨਿਰਾਸ਼ ਹੈ, ਉੱਥੇ ਹੀ ਉਸ ਦਾ ਪਰਿਵਾਰ ਵੀ ਕਾਫੀ ਪਰੇਸ਼ਾਨ ਹੈ ਅਤੇ ਉਸ ਦੀ ਪਤਨੀ ਨੇ ਵੀ ਇਸ ਕਾਰਨ ਵੋਟ ਨਹੀਂ ਪਾਉਣੀ ਸੀ। ਪਰ ਪਤੀ ਦੇ ਕਹਿਣ ਤੋਂ ਬਾਅਦ ਉਸਨੇ ਵੋਟ ਪਾਉਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ :ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਸ਼ਾਮ 5 ਵਜੇ ਤੱਕ 55.20% ਹੋਈ ਵੋਟਿੰਗ

ਬਜ਼ੁਰਗ ਅਰੁਣ ਜਲੋਟਾ ਦੀ ਪਤਨੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਵੋਟ ਦੁਬਾਰਾ ਬਣਵਾ ਕੇ ਉਸ ਦੇ ਪਤੀ ਦਾ ਇਹ ਹੱਕ ਬਹਾਲ ਕੀਤਾ ਜਾਵੇ। ਦੂਜੇ ਪਾਸੇ ਜਦੋਂ ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ।

 

 

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਸ਼ਾਮ 5 ਵਜੇ ਤੱਕ 55.20% ਹੋਈ ਵੋਟਿੰਗ || Elections

0

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਸ਼ਾਮ 5 ਵਜੇ ਤੱਕ 55.20% ਹੋਈ ਵੋਟਿੰਗ

ਲੋਕ ਸਭਾ ਚੋਣਾਂ ਲਈ 7ਵੇਂ ਗੇੜ ਲਈ ਵੋਟਿੰਗ ਸਵੇਰੇ 7 ਵਜੇ ਤੋਂ ਹੀ ਜਾਰੀ ਹੈ | ਜਿਸਦੇ ਚੱਲਦਿਆਂ ਪੰਜਾਬ ਦੇ 13 ਹਲਕਿਆਂ ‘ਚ ਸ਼ਾਮ 5 ਵਜੇ ਤੱਕ 55.20% ਵੋਟਿੰਗ ਹੋਈ ਹੈ। ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 48.55% ਵੋਟਿੰਗ ਦਰਜ ਕੀਤੀ ਗਈ ਹੈ। ਉੱਥੇ ਹੀ ਗੁਰਦਾਸਪੁਰ ਵਿਚ ਸਭ ਤੋਂ ਵੱਧ 58.34% ਵੋਟਿੰਗ ਹੋਈ ਹੈ।

ਇਹ ਵੀ ਪੜ੍ਹੋ :ਜਿਊਂਦੇ ਵਿਅਕਤੀ ਨੂੰ ਰਿਕਾਰਡ ‘ਚ ਐਲਾਨਿਆ ਮੁਰਦਾ , ਨਹੀਂ ਪਾ ਸਕਿਆ ਵੋਟ

ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਪਾਈ ਵੋਟ || Punjab Elections || Lok Sabha Elections

0
The country's oldest woman voted

ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਪਾਈ ਵੋਟ

ਲੋਕ ਸਭਾ ਚੋਣਾਂ ਦੇ ਮੱਦੇਨਜਰ ਫਾਜ਼ਿਲਕਾ ਵਿੱਚ ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਵੋਟਰ ਨੇ ਵੋਟ ਪਾਈ ਹੈ | ਇਸ ਬਜ਼ੁਰਗ ਔਰਤ ਇੰਦਰੋ ਬਾਈ ਦੀ ਉਮਰ 118 ਸਾਲ ਦੀ ਹੈ ਜੋ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਬਾਇਆ ਦੀ ਰਹਿਣ ਵਾਲੀ ਹੈ। ਪ੍ਰਸ਼ਾਸ਼ਨ ਦੀ ਟੀਮ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪੋਸਟਲ ਬੈਲਟ ਰਾਹੀਂ ਵੋਟਿੰਗ ਕਰਵਾਈ ਹੈ ।

Punjab Elections

ਉਕਤ ਔਰਤ ਦਾ ਜਨਮ 1906 ‘ਚ ਪਾਕਿਸਤਾਨ ‘ਚ ਹੋਇਆ ਸੀ, ਜਿਸ ਤੋਂ ਬਾਅਦ ਉਹ ਪੰਜਾਬ ਦੇ ਫਾਜ਼ਿਲਕਾ ਵਿੱਚ ਵਸ ਗਈ। ਬਜ਼ੁਰਗ ਔਰਤ ਦੇ ਪਰਿਵਾਰ ਵਿੱਚ 100 ਤੋਂ ਵੱਧ ਲੋਕਾਂ ਦੀ ਲੰਬੀ ਸੂਚੀ ਹੈ। ਪਰ ਪਰਿਵਾਰ ਵਿੱਚ ਨਿਰਾਸ਼ਾ ਹੈ ਕਿ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਨੂੰ ਜੋ ਸਤਿਕਾਰ ਮਿਲਣਾ ਚਾਹੀਦਾ ਸੀ, ਉਹ ਨਹੀਂ ਦਿੱਤਾ ਗਿਆ। ਬਜ਼ੁਰਗ ਔਰਤ ਇੰਦਰੋ ਬਾਈ ਪਤਨੀ ਇੰਦਰ ਸਿੰਘ ਦੇ ਪੋਤਰੇ ਅਵਿਨਾਸ਼ ਸਿੰਘ ਨੇ ਦੱਸਿਆ ਕਿ ਉਸ ਦੀ ਦਾਦੀ ਇੰਦਰੋ ਬਾਈ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। 1906 ਵਿੱਚ ਜਨਮੀ ਇੰਦਰੋ ਬਾਈ ਅੱਜ 118 ਸਾਲਾਂ ਦੀ ਹੋ ਗਈ ਹੈ।

ਇਹ ਵੀ ਪੜ੍ਹੋ :ਪੰਜਾਬ ਦੇ 13 ਸਭਾ ਹਲਕਿਆਂ ‘ਚ 3 ਵਜੇ ਤੱਕ 46.38% ਹੋਈ ਵੋਟਿੰਗ

Lok Sabha Elections

ਅਵਿਨਾਸ਼ ਸਿੰਘ ਨੇ ਦੱਸਿਆ ਕਿ ਇੰਦਰੋ ਬਾਈ ਦੇ 8 ਬੱਚੇ ਹਨ ਅਤੇ 7 ਲੜਕੀਆਂ ਹਨ, ਜਦਕਿ ਬਜ਼ੁਰਗ ਔਰਤ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ। ਬਜ਼ੁਰਗ ਔਰਤ ਦੇ ਬੱਚਿਆਂ ਦੇ 32 ਤੋਂ ਵੱਧ ਪੋਤੇ-ਪੋਤੀਆਂ ਹਨ, ਜਿਨ੍ਹਾਂ ਦਾ ਵਿਆਹ ਵੀ ਹੋ ਚੁੱਕਾ ਹੈ, ਪਰ ਪ੍ਰਸ਼ਾਸਨ ਵੱਲੋਂ ਬਜ਼ੁਰਗ ਮਹਿਲਾ ਵੋਟਰਾਂ ਨੂੰ ਬਣਦਾ ਮਾਣ-ਸਨਮਾਨ ਨਾ ਮਿਲਣ ਕਾਰਨ ਪਰਿਵਾਰ ‘ਚ ਕਿਤੇ ਨਾ ਕਿਤੇ ਨਿਰਾਸ਼ਾ ਜ਼ਰੂਰ ਹੈ।