Home Blog Page 1573

CM ਕੇਜਰੀਵਾਲ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਤਿਹਾੜ ਜੇਲ੍ਹ ਲਈ ਹੋਏ ਰਵਾਨਾ

0

CM ਕੇਜਰੀਵਾਲ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਤਿਹਾੜ ਜੇਲ੍ਹ ਲਈ ਹੋਏ ਰਵਾਨਾ

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਐਤਵਾਰ ਨੂੰ ਰਾਜਘਾਟ ਪਹੁੰਚੇ। ਇੱਥੇ ਉਨ੍ਹਾਂ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ Praggnanandhaa ਨੇ ਮਾਰੀ ਬਾਜ਼ੀ, ਗੌਤਮ ਅਡਾਨੀ ਨੇ ਦਿੱਤੀ ਵਧਾਈ

ਇੱਥੋਂ ਉਹ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵੀ ਗਏ। ਕੇਜਰੀਵਾਲ ਨਾਲ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਮੌਜੂਦ ਹਨ।

T20 World Cup 2024 :ਪਾਕਿਸਤਾਨ ਕ੍ਰਿਕਟ ਨੇ ਲਾਂਚ ਕੀਤਾ ਆਪਣਾ ਨਵਾਂ ਐਂਥਮ

0
Pakistan Cricket launched its new anthem

ਪਾਕਿਸਤਾਨ ਕ੍ਰਿਕਟ ਨੇ ਲਾਂਚ ਕੀਤਾ ਆਪਣਾ ਨਵਾਂ ਐਂਥਮ

ਟੀ-20 ਵਿਸ਼ਵ ਕੱਪ ਲਈ ਤਿਆਰੀਆਂ ਜ਼ੋਰਾਂ – ਸ਼ੋਰਾਂ ‘ਤੇ ਹਨ ਜਿਸਦੇ ਚੱਲਦਿਆਂ ਪਾਕਿਸਤਾਨ ਵੀ ਪੂਰੀ ਤਿਆਰੀ ਵਿੱਚ ਹੈ | ਪਾਕਿਸਤਾਨੀ ਟੀਮ ਹੁਣ ਅਮਰੀਕਾ ਪਹੁੰਚ ਗਈ ਹੈ | T20 World Cup ਤੋਂ ਪਹਿਲਾਂ ਪਾਕਿਸਤਾਨ ਨੇ ਬਾਬਰ ਆਜ਼ਮ ਦੀ ਕਪਤਾਨੀ ਵਿੱਚ ਇੰਗਲੈਂਡ ਨਾਲ 4 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਸੀ। ਦੱਸ ਦਈਏ ਕਿ ਇਸ ਸੀਰੀਜ਼ ਦੇ 2 ਮੈਚ ਮੀਂਹ ਕਾਰਨ ਰੱਦ ਹੋ ਗਏ ਸਨ, ਜਦਕਿ ਦੋ ਮੈਚਾਂ ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ। ਇਸ ਸਭ ਦੇ ਵਿਚਕਾਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਵਿਸ਼ਵ ਕੱਪ ਲਈ ਨਵਾਂ ਗੀਤ ਲਾਂਚ ਕੀਤਾ ਹੈ।

ਜਿਸ ਨੂੰ ‘ਸਾਡੀ ਵਾਰੀ ਓਏ’ ਦਾ ਨਾਂ ਦਿੱਤਾ ਗਿਆ ਹੈ। ਗੀਤ ਦਾ ਵੀਡੀਓ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਜਿਸ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ਪਾਕਿਸਤਾਨ ਟੀਮ ਦਾ ਅਧਿਕਾਰਤ ਗੀਤ ਜੋ ਸਾਡੇ ਪ੍ਰਸ਼ੰਸਕਾਂ ਅਤੇ ਟੀਮ ‘ਚ ਵੱਖਰਾ ਹੀ ਉਤਸ਼ਾਹ ਭਰ ਦੇਵੇਗਾ।

6 ਜੂਨ ਨੂੰ ਪਾਕਿਸਤਾਨੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਹਿਲਾ ਮੈਚ ਅਮਰੀਕਾ ਨਾਲ ਹੋਵੇਗਾ। 9 ਜੂਨ ਨੂੰ ਬੱਬਰ ਸੈਨਾ ਦਾ ਸਾਹਮਣਾ ਰੋਹਿਤ ਐਂਡ ਕੰਪਨੀ ਨਾਲ ਹੋਵੇਗਾ। ਲੋਕਾਂ ਨੂੰ ਇਸ ਮੈਚ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ | ਇਹ ਮੈਚ ਨਿਊਯਾਰਕ ‘ਚ ਖੇਡਿਆ ਜਾਣਾ ਹੈਂ |

ਇਹ ਵੀ ਪੜ੍ਹੋ :ਦੋਸਤ ਨੂੰ ਬਚਾਉਣ ਦੇ ਚੱਕਰ ‘ਚ ਨਹਿਰ ‘ਚ ਡੁੱਬਿਆ ਫੌਜੀ , ਛੁੱਟੀ ਲੈ ਕੇ ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ

ਕਿਹੜੀ ਟੀਮ ਨਾਲ ਕਦੋਂ ਹੋਵੇਗਾ ਮੁਕਾਬਲਾ ?

ਪਾਕਿਸਤਾਨ ਬਨਾਮ ਅਮਰੀਕਾ (6 ਜੂਨ)

ਪਾਕਿਸਤਾਨ ਬਨਾਮ ਭਾਰਤ (9 ਜੂਨ)

ਪਾਕਿਸਤਾਨ ਬਨਾਮ ਕੈਨੇਡਾ (11 ਜੂਨ)

ਪਾਕਿਸਤਾਨ ਬਨਾਮ ਆਇਰਲੈਂਡ (16 ਜੂਨ)

ਬਾਬਰ ਆਜ਼ਮ (ਕਪਤਾਨ), ਆਜ਼ਮ ਖਾਨ, ਅਬਰਾਰ ਅਹਿਮਦ, ਫਖਰ ਜ਼ਮਾਨ, ਹਰਿਸ ਰਊਫ, ਇਫਤਿਖਾਰ ਅਹਿਮਦ, ਇਮਾਦ ਵਸੀਮ, ਮੁਹੰਮਦ ਅੱਬਾਸ ਅਫਰੀਦੀ, ਮੁਹੰਮਦ ਆਮਿਰ, ਮੁਹੰਮਦ ਰਿਜ਼ਵਾਨ, ਨਸੀਮ ਸ਼ਾਹ, ਸੈਮ ਅਯੂਬ, ਸ਼ਾਦਾਬ ਖਾਨ, ਸ਼ਾਹੀਨ ਸ਼ਾਹ ਅਫਰੀਦੀ, ਉਸਮਾਨ ਖਾਨ।

 

 

ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ Praggnanandhaa ਨੇ ਮਾਰੀ ਬਾਜ਼ੀ, ਗੌਤਮ ਅਡਾਨੀ ਨੇ ਦਿੱਤੀ ਵਧਾਈ

0

ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ Praggnanandhaa ਨੇ ਮਾਰੀ ਬਾਜ਼ੀ, ਗੌਤਮ ਅਡਾਨੀ ਨੇ ਦਿੱਤੀ ਵਧਾਈ

ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਭਾਰਤੀ ਗ੍ਰੈਂਡਮਾਸਟਰ ਪ੍ਰਗਨਾਨੰਦ ਨੇ ਇਤਿਹਾਸ ਰਚ ਦਿੱਤਾ ਹੈ। ਪ੍ਰਗਨਾਨੰਦ ਨੇ ਇਸ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਲਾਸੀਕਲ ਸ਼ਤਰੰਜ ਦੇ ਪੰਜਵੇਂ ਦੌਰ ‘ਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਹਰਾ ਦਿੱਤਾ।

ਇਸ ਦੇ ਨਾਲ ਹੀ ਪ੍ਰਗਨਾਨੰਦ ਨੇ ਕਲਾਸਿਕ ਸ਼ਤਰੰਜ ਵਿੱਚ ਪਹਿਲੀ ਵਾਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨਾਰਵੇ ਦੇ ਮੈਗਨਸ ਕਾਰਲਸਨ ਅਤੇ ਦੂਜੇ ਨੰਬਰ ਦੀ ਖਿਡਾਰਨ ਕਾਰੂਆਨਾ ਨੂੰ ਹਰਾਇਆ ਹੈ, ਜੋ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਪ੍ਰਗਨਾਨੰਦ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਐਕਸ ਤੇ ਲਿਖਿਆ,” ਅਵਿਸ਼ਵਾਸ਼ਯੋਗ ਪ੍ਰਗਨਾਨੰਦ ! NorwayChess ਵਿੱਚ ਕਲਾਸੀਕਲ ਸ਼ਤਰੰਜ ਵਿੱਚ ਵਿਸ਼ਵ ਨੰਬਰ 1 ਮੈਗਰਸ ਕਾਰਲਸਨ ਅਤੇ ਨੰਬਰ 2 ਫੈਬੀਆਨੋ ਕਾਰੂਆਨਾ ਦੋਨਾਂ ਨੂੰ ਹਰਾਇਆ ਹੈਰਾਨੀਜਨਕ ਹੈ, ਤੁਸੀਂ ਪ੍ਰਗਤੀ ‘ਤੇ ਹੋ ਅਤੇ ਅਜੇ ਸਿਰਫ 18 ਸਾਲ ਦੇ ਹੋ! ਤਿਰੰਗੇ ਨੂੰ ਉੱਚਾ ਰੱਖੋ, ਆਲ ਦ ਵੈਰੀ ਬੈਸਟ, ਪ੍ਰਗਿਆਨੰਦ।

ਇਹ ਵੀ ਪੜ੍ਹੋ  ‘ICC Men’s ODI Player of the Year ਦੇ ਅਵਾਰਡ ਨਾਲ ਵਿਰਾਟ…

ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਪ੍ਰਗਨਾਨੰਦ ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ (FIDE) ਦੀ ਵਿਸ਼ਵ ਰੈਂਕਿੰਗ ‘ਚ ਟਾਪ-10 ‘ਚ ਸ਼ਾਮਲ ਹੋ ਗਿਆ ਹੈ। 18 ਸਾਲਾ ਭਾਰਤੀ ਗ੍ਰੈਂਡਮਾਸਟਰ ਨੇ ਇਸ ਤੋਂ ਪਹਿਲਾਂ ਤੀਜੇ ਦੌਰ ਵਿੱਚ ਕਾਰਲਸਨ ਵਿਰੁੱਧ ਆਪਣੇ ਘਰੇਲੂ ਮੈਦਾਨ ‘ਤੇ 5.5 ਅੰਕਾਂ ਨਾਲ ਮੋਹਰੀ ਸਥਾਨ ਹਾਸਲ ਕੀਤਾ। FIDE ਸ਼ਤਰੰਜ ਵਿਸ਼ਵ ਕੱਪ ਦੇ ਡਿਫੈਂਡਿੰਗ ਉਪ ਜੇਤੂ ਪ੍ਰਗਨਾਨੰਦ ਨੇ ਸ਼ਾਨਦਾਰ ਚਾਲ ਨਾਲ ਕਾਰਲਸਨ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਵੀ ਆਪਣੇ ਕਰੀਅਰ ‘ਚ ਕੁਝ ਮੌਕਿਆਂ ‘ਤੇ ਪ੍ਰਗਨਾਨੰਦ ਨੇ ਕਾਰਲਸਨ ਨੂੰ ਰੈਪਿਡ ਅਤੇ ਬਲਿਟਜ਼ ਗੇਮਾਂ ‘ਚ ਹਰਾਇਆ ਸੀ।

‘ICC Men’s ODI Player of the Year ਦੇ ਅਵਾਰਡ ਨਾਲ ਵਿਰਾਟ ਕੋਹਲੀ ਨੂੰ ਗਿਆ ਨਿਵਾਜ਼ਿਆ

0

‘ICC Men’s ODI Player of the Year ਦੇ ਅਵਾਰਡ ਨਾਲ ਵਿਰਾਟ ਕੋਹਲੀ ਨੂੰ ਗਿਆ ਨਿਵਾਜ਼ਿਆ

ਵਿਰਾਟ ਕੋਹਲੀ ਨੂੰ ICC ਪੁਰਸ਼ ਵਨਡੇ ਕ੍ਰਿਕਟਰ ਆਫ ਦ ਈਅਰ ਦਾ ਐਵਾਰਡ ਮਿਲਿਆ। ਕੋਹਲੀ ਨੂੰ ਸ਼ੁਭਮਨ ਗਿੱਲ, ਮੁਹੰਮਦ ਸ਼ਮੀ ਤੇ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਦੇ ਨਾਲ ਇਸ ਐਵਾਰਡ ਦੇ ਲਈ ਨਾਮੀਨੇਟ ਕੀਤਾ ਗਿਆ ਸੀ। ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਖਿਲਾਫ਼ ਵਾਰਮ ਅਪ ਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਐਵਾਰਡ ਮਿਲਿਆ। ਇਸਦੇ ਇਲਾਵਾ ਉਨ੍ਹਾਂ ਨੂੰ ICC ਪੁਰਸ਼ ਵਨਡੇ ਟੀਮ ਆਫ਼ ਦ ਈਅਰ 2023 ਦੇ ਲਈ ਵੀ ਚੁਣਿਆ ਗਿਆ ਸੀ। ਜਿਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ।

ਕੁਝ ਸਾਲਾਂ ਤੱਕ ਫਾਰਮ ਵਿੱਚ ਉਤਾਰ-ਚੜਾਅ ਦੇ ਬਾਅਦ ਵਿਰਾਟ ਕੋਹਲੀ ਨੇ 2023 ਵਿੱਚ ਸ਼ਾਨਦਾਰ ਵਾਪਸੀ ਕੀਤੀ। ICC ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਵਿਰਾਟ ਨੂੰ 2023 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਟ੍ਰਾਫੀ ਤੇ ਕੈਂਪ ਦਿੰਦੇ ਹੋਏ ਇੱਕ ਵੀਡੀਓ ਪੋਸਟ ਕੀਤੀ। ਜਿਸਦੇ ਕੈਪਸ਼ਨ ਵਿੱਚ ਲਿਖਿਆ ਸੀ- “ਵਿਰਾਟ ਕੋਹਲੀ ਨੂੰ ਭਾਰਤ ਦੇ ਟੀ-20 ਵਿਸ਼ਵ ਕੱਪ 2024 ਅਭਿਆਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਆਈਸੀਸੀ ਪੁਰਸ਼ ਵਨਡੇ ਪਲੇਅਰ ਆਫ ਦ ਈਅਰ 2023 ਦਾ ਐਵਾਰਡ ਮਿਲਿਆ।”

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਵਾਪਿਸ ਲਿਆ ਅਸਤੀਫ਼ਾ

ਵਿਰਾਟ ਨੇ 2023 ਵਿੱਚ 27 ਵਨਡੇ ਮੈਚਾਂ ਵਿੱਚ 72.47 ਦੀ ਔਸਤ ਤੇ 99.13 ਦੇ ਸਟ੍ਰਾਈਕ ਰੇਟ ਨਾਲ ਕੁੱਲ 1377 ਦੌੜਾਂ ਬਣਾਈਆਂ। ਉਨ੍ਹਾਂ ਨੇ 24 ਪਾਰੀਆਂ ਵਿੱਚ 6 ਸੈਂਕੜੇ ਤੇ 8 ਅਰਧ ਸੈਂਕੜੇ ਲਗਾਏ। ਉਨ੍ਹਾਂ ਦਾ ਸਰਵੋਤਮ ਸਕੋਰ 166 ਨਾਬਾਦ ਦੌੜਾਂ ਰਿਹਾ। ਉਨ੍ਹਾਂ ਨੇ 2023 ਏਸ਼ੀਆ ਕੱਪ ਵਿੱਚ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਜਿੱਥੇ ਉਨ੍ਹਾਂ ਨੇ ਸੁਪਰ ਫੋਰ ਪੜਾਅ ਦੇ ਇੱਕ ਮਹੱਤਵਪੂਰਨ ਮੈਚ ਵਿੱਚ ਪਾਕਿਸਤਾਨ ਦੇ ਖਿਲਾਫ਼ 94 ਗੇਂਦਾਂ ਵਿੱਚ ਨਾਬਾਦ 122 ਦੌੜਾਂ ਬਣਾਈਆਂ।

ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਵਨਡੇ ਵਿਸ਼ਵ ਕੱਪ ਦੇ ਇੱਕ ਅਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾ ਕੇ ਸਚਿਨ ਤੇਂਦੁਲਕਰ ਦੇ 2003 ਵਿਸ਼ਵ ਕੱਪ ਵਿੱਚ ਬਣਾਏ ਗਏ 673 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ। ਉਨ੍ਹਾਂ ਨੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਆਪਣਾ 50ਵਾਂ ਵਨਡੇ ਸੈਂਕੜਾ ਲਗਾ ਕੇ ਸਚਿਨ ਦੇ 49 ਸੈਂਕੜਿਆਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ।

ਵਿਰਾਟ ਕੋਹਲੀ ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਪਲੇਅਰ ਆਫ ਦ ਟੂਰਨਾਮੈਂਟ ਬਣੇ

ਉਨ੍ਹਾਂ ਨੇ ਹੁਣ ਤੱਕ ਦੇ ਇੰਟਰਨੈਸ਼ਲ ਕਰੀਅਰ ਵਿੱਚ ਵਿਰਾਟ ਕੋਹਲੀ ਆਈਸੀਸੀ ਟੂਰਨਾਮੈਂਟ ਵਿੱਚ ਤਿੰਨ ਵਾਰ ਪਲੇਅਰ ਆਫ ਦ ਟੂਰਨਾਮੈਂਟ ਰਹਿ ਚੁੱਕੇ ਹਨ। ਵਿਰਾਟ ਕੋਹਲੀ ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਪਲੇਅਰ ਆਫ ਦ ਟੂਰਨਾਮੈਂਟ ਬਣੇ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2014 ਤੇ 2016 ਵਿੱਚ ਵੀ ਪਲੇਅਰ ਆਫ ਦ ਟੂਰਨਾਮੈਂਟ ਬਣਾਇਆ ਗਿਆ ਸੀ। ਵਿਰਾਟ ਕੋਹਲੀ ਆਈਪੀਐੱਲ ਵਿੱਚ ਇੱਕ ਵਾਰ ਪਲੇਅਰ ਆਫ ਦ ਟੂਰਨਾਮੈਂਟ ਰਹਿ ਚੁੱਕੇ ਹਨ। ਇੱਕ ਵਾਰ ਉਨ੍ਹਾਂ ਨੂੰ ਆਈਪੀਐੱਲ 2016 ਵਿੱਚ ਇਸ ਐਵਾਰਡ ਨਾਲ ਨਵਾਜ਼ਿਆ ਗਿਆ ਸੀ।

 

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਵਾਪਿਸ ਲਿਆ ਅਸਤੀਫ਼ਾ

0

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਵਾਪਿਸ ਲਿਆ ਅਸਤੀਫ਼ਾ

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ ਹੋਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਅੱਜ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਜਾਣਕਾਰੀ ਮੁਤਾਬਕ ਚੋਣਾਂ ਖਤਮ ਹੁੰਦੇ ਹੀ ਅੰਗੁਰਾਲ ਨੇ ਭਾਜਪਾ ਤੋਂ ਕਿਨਾਰਾ ਕਰ ਲਿਆ ਸੀ। ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਇਕ ਪੱਤਰ ਲਿਖਿਆ ਹੈ।

ਇਹ ਵੀ ਪੜ੍ਹੋ; ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ || Punjab News

ਅੰਗੁਰਾਲ ਨੇ ਪੱਤਰ ਵਿਚ ਲਿਖਿਆ ਹੈ ਕਿ ਜੇਕਰ ਹੁਣ ਤੱਕ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਂਦਾ ਤਾਂ ਪੱਛਮੀ ਹਲਕੇ ਵਿਚ ਦੁਬਾਰਾ ਚੋਣਾਂ ਕਰਵਾਉਣੇ ਪੈਂਦੇ, ਜਿਸ ਨਾਲ ਸਰਕਾਰ ਦਾ ਖਰਚਾ ਵੀ ਵਧ ਜਾਂਦਾ। ਇਹੀ ਵਜ੍ਹਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ। ਦੱਸ ਦੇਈਏ ਕਿ ਵਿਧਾਨ ਸਭਾ ਸਪੀਕਰ ਨੇ 3 ਜੂਨ ਨੂੰ ਅੰਗੁਰਾਲ ਨੂੰ ਸਵੇਰੇ 11 ਵਜੇ ਬੁਲਾਇਆ ਸੀ ਪਰ ਇਸ ਤੋਂ ਪਹਿਲਾਂ ਹੀ ਅੰਗੁਰਾਲ ਨੇ ਖੁਦ ਹੀ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ।

ਦੋਸਤ ਨੂੰ ਬਚਾਉਣ ਦੇ ਚੱਕਰ ‘ਚ ਨਹਿਰ ‘ਚ ਡੁੱਬਿਆ ਫੌਜੀ , ਛੁੱਟੀ ਲੈ ਕੇ ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ || latest News

0
The soldier, who drowned in the canal while trying to save his friend, had come home a day earlier after taking leave latest news

ਦੋਸਤ ਨੂੰ ਬਚਾਉਣ ਦੇ ਚੱਕਰ ‘ਚ ਨਹਿਰ ‘ਚ ਡੁੱਬਿਆ ਫੌਜੀ , ਛੁੱਟੀ ਲੈ ਕੇ ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ

ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਇਲਾਕੇ ਦੇ ਪਿੰਡ ਹੰਸੇਵਾਲਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਫੌਜੀ ਜਵਾਨ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਗੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਇਕ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਤੋਂ ਆਪਣੇ ਘਰ ਛੁੱਟੀ ‘ਤੇ ਵਾਪਸ ਆਇਆ ਸੀ ਅਤੇ ਦੁਪਹਿਰ ਸਮੇਂ ਆਪਣੇ ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ ਸੀ। ਜਿੱਥੇ ਉਹ ਆਪਣੇ ਦੋਸਤ ਨੂੰ ਬਚਾਉਣ ਦੌਰਾਨ ਨਹਿਰ ‘ਚ ਰੁੜ੍ਹ ਗਿਆ। ਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੁੱਝ ਪਤਾ ਨਹੀਂ ਲੱਗਿਆ।

ਦੋਸਤਾਂ ਨਾਲ ਨਹਿਰ ‘ਚ ਗਿਆ ਸੀ ਨਹਾਉਣ

ਜਾਣਕਾਰੀ ਮੁਤਾਬਿਕ ਮਨਜੀਤ ਸਿੰਘ 26 ਸਾਲਾ ਪੁੱਤਰ ਰਘਵੀਰ ਸਿੰਘ ਵਾਸੀ ਹੰਸੇਵਾਲਾ ਕੁਝ ਸਾਲ ਪਹਿਲਾਂ ਸਪੋਰਟਸ ਕੋਟੇ ਤਹਿਤ ਫੌਜ ਵਿੱਚ ਭਰਤੀ ਹੋਇਆ ਸੀ। ਉਹ 338 ਮੀਡੀਅਮ ਬਟਾਲੀਅਨ ਆਰਟੀ ਜੰਮੂ ਕਸ਼ਮੀਰ ਵਿੱਚ ਤਾਇਨਾਤ ਹੈ ਅਤੇ ਕੱਲ੍ਹ ਹੀ ਉਹ ਛੁੱਟੀ ਲੈ ਕੇ ਪਿੰਡ ਵਿੱਚ ਆਪਣੇ ਘਰ ਪਹੁੰਚਿਆ ਸੀ। ਜਿਸ ਤੋਂ ਬਾਅਦ ਦੁਪਹਿਰ 1 ਵਜੇ ਉਹ ਆਪਣੇ ਦੋਸਤਾਂ ਨਾਲ ਨਹਿਰ ‘ਚ ਨਹਾਉਣ ਚਲਾ ਗਿਆ |

ਇਹ ਵੀ ਪੜ੍ਹੋ :ਕੇਜਰੀਵਾਲ ਅੱਜ ਵਾਪਸ ਜਾਣਗੇ ਤਿਹਾੜ ਜੇਲ੍ਹ , ਜਾਣ ਤੋਂ ਪਹਿਲਾਂ ਦੇਸ਼ ਵਾਸੀਆਂ ਲਈ ਦਿੱਤਾ ਸੰਦੇਸ਼ 

ਜਿੱਥੇ ਉਸਦਾ ਦੋਸਤ ਨਹਿਰ ‘ਚ ਡੁੱਬ ਗਿਆ | ਨੌਜਵਾਨ ਨੇ ਆਪਣੇ ਦੋਸਤ ਨੂੰ ਤਾਂ ਬਚਾ ਲਿਆ ਪਰ ਖੁਦ ਨਹਿਰ ‘ਚ ਰੁੜ ਗਿਆ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਨਹਿਰ ਵਿੱਚ ਨੌਜਵਾਨ ਦੀ ਭਾਲ ਵਿੱਚ ਲੱਗੇ ਹੋਏ ਹਨ | ਨਹਿਰ ਵਿੱਚ ਅੱਗੇ ਕਾਜਲ ਹੈੱਡ ’ਤੇ ਵੀ ਜਾਲ ਵਿਛਾ ਦਿੱਤਾ ਗਿਆ ਹੈ ਪਰ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ।

 

 

ਕੇਜਰੀਵਾਲ ਅੱਜ ਵਾਪਸ ਜਾਣਗੇ ਤਿਹਾੜ ਜੇਲ੍ਹ , ਜਾਣ ਤੋਂ ਪਹਿਲਾਂ ਦੇਸ਼ ਵਾਸੀਆਂ ਲਈ ਦਿੱਤਾ ਸੰਦੇਸ਼

0
Kejriwal will go back to Tihar Jail today, the message given to the countrymen before going

ਕੇਜਰੀਵਾਲ ਅੱਜ ਵਾਪਸ ਜਾਣਗੇ ਤਿਹਾੜ ਜੇਲ੍ਹ , ਜਾਣ ਤੋਂ ਪਹਿਲਾਂ ਦੇਸ਼ ਵਾਸੀਆਂ ਲਈ ਦਿੱਤਾ ਸੰਦੇਸ਼

CM ਅਰਵਿੰਦ ਕੇਜਰੀਵਾਲ ਅੱਜ ਸਰੰਡਰ ਕਰਨਗੇ। ਚੋਣਾਂ ਵਿੱਚ ਪ੍ਰਚਾਰ ਕਰਨ ਲਈ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਰਾਹਤ ਦਿੱਤੀ ਸੀ | ਜਿਸ ਤੋਂ ਬਾਅਦ ਅੱਜ ਉਹ ਵਾਪਸ ਤਿਹਾੜ ਜੇਲ੍ਹ ਜਾਣਗੇ | ਇਸ ਤੋਂ ਪਹਿਲਾਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦੇਸ਼ ਵਾਸੀਆਂ ਲਈ ਇਕ ਸੰਦੇਸ਼ ਦਿੱਤਾ ਹੈ ।

ਇਹ ਵੀ ਪੜ੍ਹੋ :ਚੋਣ ਨਤੀਜਿਆਂ ਤੋਂ ਪਹਿਲਾਂ ਜੇਤੂ ਉਮੀਦਵਾਰਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਖਾਸ ਅਪੀਲ

ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ  ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ‘ਤੇ ਮੈਂ 21 ਦਿਨ ਚੋਣ ਪ੍ਰਚਾਰ ਲਈ ਬਾਹਰ ਆਇਆ। ਮਾਣਯੋਗ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ। ਅੱਜ ਤਿਹਾੜ੍ਹ ਜੇਲ੍ਹ ਵਿਚ ਜਾ ਕੇ ਸਰੰਡ ਕਰਾਂਗੇ. ਦੁਪਹਿਰ 3 ਵਜੇ ਘਰ ਤੋਂ ਨਿਕਲਾਂਗਾ। ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਵੇਗਾ। ਉਥੋਂ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਜਾਵਾਂਗਾ ਤੇ ਉਥੋਂ ਪਾਰਟੀ ਦਫਤਰ ਜਾ ਕੇ ਸਾਰੇ ਵਰਕਰ ਤੇ ਪਾਰਟੀ ਨੇਤਾਵਾਂ ਨੂੰ ਮਿਲਾਂਗੇ। ਉਥੋਂ ਤਿਹਾੜ੍ਹ ਲਈ ਰਵਾਨਾ ਹੋਵਾਂਗਾ। ਤੁਸੀਂ ਸਾਰੇ ਲੋਕ ਆਪਣਾ ਖਿਆਲ ਰੱਖਣਾ। ਜੇਲ੍ਹ ਵਿਚ ਮੈਨੂੰ ਤੁਹਾਡੀ ਸਾਰਿਆਂ ਦੀ ਚਿੰਤਾ ਰਹੇਗੀ। ਤੁਸੀਂ ਖੁਸ਼ ਰਹੋਗੇ ਤਾਂ ਜੇਲ੍ਹ ਵਿਚ ਤੁਹਾਡਾ ਕੇਜਰੀਵਾਲ ਵੀ ਖੁਸ਼ ਰਹੇਗਾ।

 

ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ || Punjab News

0

ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਕਬੱਡੀ ਜਗਤ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਕਬੱਡੀ ਖਿਡਾਰੀ ਨਿਰਭੈ ਹਠੂਰ ਪੁੱਤਰ ਮਲਕੀਤ ਸਿੰਘ ਦੀ ਮੌ,ਤ ਹੋ ਗਈ ਹੈ। ਉਹ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਿਆ ਹੈ।

ਇਹ ਵੀ ਪੜ੍ਹੋ; ਸਰਹਿੰਦ ਰੇਲ ਹਾਦਸਾ: CM ਮਾਨ ਨੇ ਪ੍ਰਸ਼ਾਸਨ ਨੂੰ ਦਿੱਤੇ…

ਨਿਰਭੈ ਜਿਸਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਉਸਨੂੰ ਹਾਰਟ ਅਟੈਕ ਆ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਖਿਡਾਰੀ ਦੇ ਅਕਾਲ ਚਲਾਣੇ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ।

 

ਅੱਜ ਦੁਪਹਿਰ 3 ਵਜੇ ਤੋਂ ਬਾਅਦ ਕੇਜਰੀਵਾਲ ਕਰਨਗੇ ਸਰੰਡਰ

0

ਅੱਜ ਦੁਪਹਿਰ 3 ਵਜੇ ਤੋਂ ਬਾਅਦ ਕੇਜਰੀਵਾਲ ਕਰਨਗੇ ਸਰੰਡਰ

ਸਰਹਿੰਦ ਰੇਲ ਹਾਦਸਾ: CM ਮਾਨ ਨੇ ਪ੍ਰਸ਼ਾਸਨ ਨੂੰ ਦਿੱਤੇ ਇਹ ਆਦੇਸ਼ || Latest News

0

ਸਰਹਿੰਦ ਰੇਲ ਹਾਦਸਾ: CM ਮਾਨ ਨੇ ਪ੍ਰਸ਼ਾਸਨ ਨੂੰ ਦਿੱਤੇ ਇਹ ਆਦੇਸ਼

ਸਰਹਿੰਦ ਨੇੜੇ ਅੱਜ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਪਰ ਰੱਬ ਦਾ ਸ਼ੁਕਰ ਹੈ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹਿੰਦ ਵਿਖੇ ਹੋਏ ਰੇਲ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਤੇ ਨਾਲ ਹੀ ਟਵੀਟ ਕੀਤਾ ਹੈ। ਟਵੀਟ ਕਰਦਿਆਂ  CM ਮਾਨ ਨੇ ਲਿਖਿਆ ਹੈ ਕਿ ਰੱਬ ਦਾ ਸ਼ੁਕਰ ਹੈ ਕਿ ਇਸ ਹਾ ਦਸੇ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਲਈ ਆਦੇਸ਼ ਜਾਰੀ ਕੀਤੇ ਗਏ ਹਨ।

2 ਗੱਡੀਆਂ ਦੀ ਟੱਕਰ ਆਪਸ ‘ਚ ਹੋਈ ਟੱਕਰ

ਦੱਸ ਦੇਈਏ ਕਿ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਚ ਅੱਜ ਸਵੇਰੇ ਲਗਭਗ 4 ਵਜੇ ਰੇਲ ਹਾਦਸਾ ਵਾਪਰਿਆ ਹੈ। ਇਥੇ 2 ਗੱਡੀਆਂ ਦੀ ਟੱਕਰ ਹੋ ਗਈ। ਇਕ ਮਾਲਗੱਡੀ ਦਾ ਇੰਜਣ ਪਲਟ ਗਿਆ ਤੇ ਪੈਸੇਂਜਰ ਗੱਡੀ ਵੀ ਲਪੇਟ ਵਿਚ ਆਈ। ਹਾਦਸੇ ਵਿਚ 2 ਲੋਕੋ ਪਾਇਲਟ ਜ਼ਖਮੀ ਹੋਏ ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ।

ਇਹ ਵੀ ਪੜ੍ਹੋ: ਵੈਸਟਰਨ ਡਿਸਟਰਬੈਂਸ ਕਾਰਨ ਗਰਮੀ ਤੋਂ ਮਿਲੇਗੀ ਰਾਹਤ, ਤੇਜ਼ ਹਵਾਵਾਂ ਦੇ ਨਾਲ-ਨਾਲ…

ਜਾਣਕਾਰੀ ਅਨੁਸਾਰ ਹਾਦਸਾ ਮਾਲਗੱਡੀ ਲਈ ਬਣੇ ਧਢਛਛ ਟ੍ਰੈਕ ਦੇ ਨਿਊ ਸਰਹਿੰਦ ਸਟੇਸ਼ਨ ਕੋਲ ਹੋਇਆ। ਇਥੇ ਪਹਿਲਾਂ ਤੋਂ ਕੋਲੇ ਨਾਲ ਲੋਡ 2 ਗੱਡੀਆਂ ਖੜ੍ਹੀਆਂ ਸਨ। ਅੱਜ ਸਵੇਰੇ ਇਕ ਮਾਲਗੱਡੀ ਦਾ ਇੰਜਣ ਖੁੱਲ੍ਹ ਕੇ ਦੂਜੀ ਨਾਲ ਟਕਰਾਇਆ। ਇਸ ਦੇ ਬਾਅਦ ਇੰਜਣ ਪਲਟ ਕੇ ਅੰਬਾਲਾ ਤੋਂ ਜੰਮੂ ਤਵੀ ਵੱਲ ਜਾ ਰਹੀ ਪੈਸੇਂਜਰ ਗੱਡੀ ਵਿਚ ਫਸ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮਾਲਗੱਡੀ ਦੀਆਂ ਬੋਗੀਆਂ ਵੀ ਇਕ ਦੂਜੇ ‘ਤੇ ਚੜ੍ਹ ਗਈਆਂ। ਹਾਲਾਂਕਿ ਪੈਸੇਂਜਰ ਗੱਡੀ ਵਿਚ ਕਿਸੇ ਯਾਤਰੀ ਨੂੰ ਨੁਕਸਾਨ ਦੀ ਸੂਚਨਾ ਨਹੀਂ ਹੈ।