Home Blog Page 1575

ਪੰਜਾਬ ਦੇ 13 ਸਭਾ ਹਲਕਿਆਂ ‘ਚ 3 ਵਜੇ ਤੱਕ 46.38% ਹੋਈ ਵੋਟਿੰਗ || Lok Sabha Elections

0
46.38% voting took place in 13 assembly constituencies of Punjab till 3 o'clock

ਪੰਜਾਬ ਦੇ 13 ਸਭਾ ਹਲਕਿਆਂ ‘ਚ 3 ਵਜੇ ਤੱਕ 46.38% ਹੋਈ ਵੋਟਿੰਗ

ਪੰਜਾਬ ਵਿੱਚ ਸਵੇਰੇ 7 ਵਜੇ ਤੋਂ ਹੀ ਵੋਟਿੰਗ ਜਾਰੀ ਹੈ ਅਤੇ ਸ਼ਾਮ 6 ਵਜੇ ਤੱਕ ਵੋਟਿੰਗ ਹੋਣੀ ਹੈ | ਜਿਸਦੇ ਚੱਲਦਿਆਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਦੁਪਹਿਰ 3 ਵਜੇ ਤੱਕ 46.38% ਵੋਟਿੰਗ ਹੋ ਚੁੱਕੀ ਹੈ।

ਅੰਮ੍ਰਿਤਸਰ ਸਾਹਿਬ ਵਿੱਚ ਸਭ ਤੋਂ ਘੱਟ 41.74% ਵੋਟਿੰਗ ਦਰਜ ਕੀਤੀ ਗਈ ਹੈ। ਉੱਥੇ ਹੀ ਗੁਰਦਾਸਪੁਰ ਵਿਚ ਸਭ ਤੋਂ ਵੱਧ 49.10% ਵੋਟਿੰਗ ਹੋਈ ਹੈ।

ਇਹ ਵੀ ਪੜ੍ਹੋ :ਹਿਮਾਚਲ ‘ਚ EVM ਮਸ਼ੀਨ ‘ਚ ਗੜਬੜੀ ਮਾਮਲੇ ਵਿੱਚ 2 ਅਫਸਰ ਮੁਅੱਤਲ , ਹੁਣ ਤੱਕ 58.41% ਹੋਈ ਵੋਟਿੰਗ

News Related:

Election News Daily
Election Updates Punjab
Punjab news of elections

ਹਿਮਾਚਲ ‘ਚ EVM ਮਸ਼ੀਨ ‘ਚ ਗੜਬੜੀ ਮਾਮਲੇ ਵਿੱਚ 2 ਅਫਸਰ ਮੁਅੱਤਲ , ਹੁਣ ਤੱਕ 58.41% ਹੋਈ ਵੋਟਿੰਗ

0
In Himachal, 2 officers suspended in EVM machine malfunction case, 58.41% voting so far

ਹਿਮਾਚਲ ‘ਚ EVM ਮਸ਼ੀਨ ‘ਚ ਗੜਬੜੀ ਮਾਮਲੇ ਵਿੱਚ 2 ਅਫਸਰ ਮੁਅੱਤਲ , ਹੁਣ ਤੱਕ 58.41% ਹੋਈ ਵੋਟਿੰਗ

ਹਿਮਾਚਲ ਦੀ 4 ਲੋਕਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ | ਜਿਸਦੇ ਚੱਲਦਿਆਂ ਦੁਪਹਿਰ 3 ਵਜੇ ਤੱਕ 58.41% ਵੋਟਿੰਗ ਹੋ ਚੁੱਕੀ ਹੈ। ਮੰਡੀ ‘ਚ ਬਹੁਤ ਹੀ ਜ਼ਿਆਦਾ ਵੋਟਿੰਗ ਦੇਖਣ ਨੂੰ ਮਿਲ ਰਹੀ ਹੈ | ਦੁਪਹਿਰ 3 ਵਜੇ ਤੱਕ ਇੱਥੇ 61.03% ਵੋਟਿੰਗ ਰਿਕਾਰਡ ਕੀਤੀ ਗਈ ਹੈ | ਦੱਸ ਦਈਏ ਕਿ ਮੰਡੀ ਸੀਟ ‘ਤੇ ਕਾਂਗਰਸ ਉਮੀਦਵਾਰ ਵਿਕਰਮਾਦਿਤਿਆ ਸਿੰਘ ਅਤੇ ਭਾਜਪਾ ਉਮੀਦਵਾਰ ਕੰਗਨਾ ਰਣੌਤ ਆਹਮਣੇ -ਸਾਹਮਣੇ ਹਨ |

ਉੱਥੇ ਹੀ ਦੂਜੇ ਪਾਸੇ ਊਨਾ ਦੇ ਗਗਰੇਟ ਵਿੱਚ ਡੀਸੀ ਨੇ ਪ੍ਰੀਜ਼ਾਈਡਿੰਗ ਅਫ਼ਸਰ ਰਾਕੇਸ਼ ਕੁਮਾਰ ਅਤੇ ਸੈਕਟਰ ਅਫ਼ਸਰ ਗੋਵਿੰਦ ਕੌਸ਼ਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਵਾਂ ਅਧਿਕਾਰੀਆਂ ਨੇ ਵਿਧਾਨ ਸਭਾ ਉਪ ਚੋਣ ਵਾਲੀ ਥਾਂ ‘ਤੇ ਲੋਕ ਸਭਾ ਚੋਣਾਂ ਲਈ EVM ਮਸ਼ੀਨ ਲਗਾ ਦਿੱਤੀ। ਜਦੋਂਕਿ ਲੋਕ ਸਭਾ ਲਈ ਮਸ਼ੀਨ ਦੀ ਥਾਂ ਜ਼ਿਮਨੀ ਚੋਣ ਲਈ EVM ਮਸ਼ੀਨ ਲਗਾਈ ਗਈ ਸੀ।

ਇਸੇ ਦੇ ਨਾਲ 6 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਵੀ ਵੋਟਿੰਗ ਚੱਲ ਰਹੀ ਹੈ। ਦੁਪਹਿਰ 3 ਵਜੇ ਤੱਕ ਕੁਟਲਹਾਰ ਵਿੱਚ 60.20%, ਧਰਮਸ਼ਾਲਾ ਵਿੱਚ 53.98%, ਬਡਸਰ ਵਿੱਚ 47%, ਲਾਹੌਲ ਸਪਿਤੀ ਵਿੱਚ 67.08%, ਗਗਰੇਟ ਵਿੱਚ 56.78% ਅਤੇ ਸੁਜਾਨਪੁਰ ਵਿੱਚ 56.85% ਮਤਦਾਨ ਹੋਇਆ।

 

 

ਖੰਨਾ ਦੇ 5 ਪਿੰਡਾਂ ਨੇ ਕੀਤਾ ਚੋਣਾਂ ਦਾ ਬਾਈਕਾਟ , ਜਾਣੋ ਕਿਉਂ ਸੁੰਨੇ ਪਏ ਪੋਲਿੰਗ ਬੂਥ || Elections

0
5 villages of Khanna boycotted the elections, know why the polling booths were empty

ਖੰਨਾ ਦੇ 5 ਪਿੰਡਾਂ ਨੇ ਕੀਤਾ ਚੋਣਾਂ ਦਾ ਬਾਈਕਾਟ , ਜਾਣੋ ਕਿਉਂ ਸੁੰਨੇ ਪਏ ਪੋਲਿੰਗ ਬੂਥ

ਜਿੱਥੇ ਇਕ ਪਾਸੇ ਸਵੇਰ ਤੋਂ ਹੀ ਵੋਟਿੰਗ ਚੱਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਖੰਨਾ ਦੇ 5 ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਇਥੇ ਪੋਲਿੰਗ ਬੂਥ ਵੀ ਲਗਾਏ ਗਏ ਹਨ ਪਰ ਵੋਟਿੰਗ ਜ਼ੀਰੋ ਫੀਸਦੀ ਹੋ ਰਹੀ ਹੈ | ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਪਿੰਡ ਦੇ ਲੋਕ ਧਰਨੇ ਉਤੇ ਬੈਠੇ ਹੋਏ ਸਨ। ਹੁਣ ਉਨ੍ਹਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਪਿੰਡਾਂ ਵਿਚ ਕੋਈ ਵੀ ਵੋਟ ਨਹੀਂ ਪਾਵੇਗਾ। ਇਹ ਫੈਸਲਾ ਫੈਕਟਰੀ ਦੇ ਵਿਰੋਧ ਵਿਚ ਲਿਆ ਗਿਆ ਹੈ।

ਫੈਕਟਰੀ ਕੀਤੀ ਜਾਵੇ ਬੰਦ

ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਲਈ ਉਹ ਇਸ ਵਾਰ ਵੋਟ ਨਹੀਂ ਪਾਉਣਗੇ | ਉਨ੍ਹਾਂ ਦੀ ਮੰਗ ਹੈ ਕਿ ਜੀਰਾ ਸ਼ਰਾਬ ਫੈਕਟਰੀ ਬੰਦ ਕੀਤੀ ਜਾਵੇ, ਇਸ ਨਾਲ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਨੂੰ ਕਾਫੀ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਅਜਨਾਲਾ ਦੇ ਲਖੂਵਾਲ ਵਿਚ ਵੀ ‘ਆਪ’ ਵਰਕਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਕਰਕੇ ਉਥੇ ਵੀ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਖੰਨਾ ਦੇ 5 ਪਿੰਡਾਂ ਵਿਚ ਵੀ ਅਜਿਹਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ :ਘੋੜੀ ‘ਤੇ ਵੋਟ ਪਾਉਣ ਪਹੁੰਚਿਆ ਵਿਅਕਤੀ , ਵੋਟਰਾਂ ਨੂੰ ਕੀਤੀ ਇਹ ਅਪੀਲ

ਘੁੰਗਰਾਲੀ, ਰਾਜਪੂਤਾ, ਕਿਸ਼ਨਗੜ੍ਹ, ਗਾਜੀਪੁਰ, ਮਹਿੰਦੀਪੁਰ ਤੇ ਰਾਏਪੁਰ ਪਿੰਡਾਂ ਵਿਚ ਚੋਣਾਂ ਦਾ ਬਾਈਕਾਟ ਕੀਤਾ ਗਿਆ। ਪ੍ਰਦਰਸ਼ਨ ਉਤੇ ਬੈਠੇ ਲੋਕ ਸਾਫ ਕਹਿ ਰਹੇ ਹਨ ਕਿ ਵੋਟ  ਪਾਉਣਾ ਸਾਡਾ ਜਮਹੂਰੀ ਹੱਕ ਹੈ ਪਰ ਫੈਕਟਰੀ ਦੇ ਵਿਰੋਧ ਕਰਕੇ ਅਸੀਂ ਵੋਟ ਪਾਉਣ ਨਹੀਂ ਜਾਵਾਂਗੇ।

News Related:

Election News Daily
Election Updates Punjab
Punjab news of elections
Election Ki Khabar

ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਦੀ ਬਜ਼ੁਰਗ ਮਾਤਾ ਨੇ ਪਾਈ ਵੋਟ, MLA ਦੇਵਮਾਨ ਵੀ ਮੌਕੇ ‘ਤੇ ਰਹੇ ਮੌਜੂਦ

0

ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਦੀ ਬਜ਼ੁਰਗ ਮਾਤਾ ਨੇ ਪਾਈ ਵੋਟ, MLA ਦੇਵਮਾਨ ਵੀ ਮੌਕੇ ‘ਤੇ ਰਹੇ ਮੌਜੂਦ

News Related:

Election News Daily
Election Updates Punjab
Punjab news of elections
Election Ki Khabar

Lok Sabha Election 2024: ਬਿਕਰਮ ਮਜੀਠੀਏ ਨੇ ਪਰਿਵਾਰ ਨਾਲ ਪਾਈ ਵੋਟ

0

Lok Sabha Election 2024: ਬਿਕਰਮ ਮਜੀਠੀਏ ਨੇ ਪਰਿਵਾਰ ਨਾਲ ਪਾਈ ਵੋਟ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

ਪੰਜਾਬ ਦੇ 13 ਹਲਕਿਆਂ ‘ਚ ਪਹਿਲੇ 2 ਘੰਟਿਆਂ ‘ਚ 9.64% ਵੋਟਿੰਗ ਹੋਈ। ਸਵੇਰੇ 11 ਵਜੇ ਤੱਕ 23.91% ਵੋਟਿੰਗ ਹੋਈ ਹੈ। ਸੰਗਰੂਰ ਵਿਚ ਸਭ ਤੋਂ ਵੱਧ 26.26% ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 20.17% ਵੋਟਿੰਗ ਦਰਜ ਕੀਤੀ ਗਈ ਹੈ।

News Related:

Election News Daily
Election Updates Punjab
Punjab news of elections
Election Ki Khabar

ਘੋੜੀ ‘ਤੇ ਵੋਟ ਪਾਉਣ ਪਹੁੰਚਿਆ ਵਿਅਕਤੀ , ਵੋਟਰਾਂ ਨੂੰ ਕੀਤੀ ਇਹ ਅਪੀਲ || Elections || Punjab News

0
A person who came to vote on a horse, made this appeal to the voters

ਘੋੜੀ ‘ਤੇ ਵੋਟ ਪਾਉਣ ਪਹੁੰਚਿਆ ਵਿਅਕਤੀ , ਵੋਟਰਾਂ ਨੂੰ ਕੀਤੀ ਇਹ ਅਪੀਲ

ਪੰਜਾਬ ਵਿੱਚ ਸਵੇਰ ਤੋਂ ਹੀ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਚੋਣਾਂ ਦੌਰਾਨ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਅਜਿਹੀ ਹੀ ਇਕ ਤਸਵੀਰ ਪਿੰਡ ਭਰਾਜ ਤੋਂ ਸਾਹਮਣੇ ਆਈ ਹੈ ਜੋ ਕਿ ਘੋੜੀ ‘ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ।

ਸ. ਲਾਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘੋੜਿਆਂ ਦਾ ਬਹੁਤ ਸ਼ੌਕ ਹੈ ਤੇ ਉਨ੍ਹਾਂ ਦੇ ਮਨ ਵਿਚ ਚਾਅ ਸੀ ਕਿ ਉਹ ਘੋੜੀ ‘ਤੇ ਸਵਾਰ ਹੋ ਕੇ ਵੋਟ ਪਾਉਣ ਵਾਸਤੇ ਜਾਣ ਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ। ਲਾਜਵੰਤ ਸਿੰਘ ਨੇ ਪਿੰਡ ਭਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਤੇ ਜਲਦ ਤੋਂ ਜਲਦ ਮਤਦਾਨ ਕੇਂਦਰ ‘ਤੇ ਪਹੁੰਚਣ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗਰਮੀ ਕਰਕੇ ਵੋਟ ਪਾਉਣ ਨਹੀਂ ਆ ਰਹੇ ਉਨ੍ਹਾਂ ਨੂੰ ਮੇਰੀ ਅਪੀਲ ਹੈ ਕਿ ਸ਼ਾਮ ਨੂੰ ਆ ਕੇ ਇਸ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ।

 

Lok Sabha Election 2024: ਕੀ ਲੋਕ ਪੰਜਾਬ ‘ਚ ਮੁਫਤ ਬਿਜਲੀ ਦੀ ਮਿਲੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਕਰਨਗੇ ਵੋਟਿੰਗ?

0

ਕੀ ਲੋਕ ਪੰਜਾਬ ‘ਚ ਮੁਫਤ ਬਿਜਲੀ ਦੀ ਮਿਲੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਕਰਨਗੇ ਵੋਟਿੰਗ?

Lok Sabha Election 2024: ਪੰਜਾਬ ‘ਚ 1 ਵਜੇ ਤੱਕ ਹੋਈ 37.80% ਵੋਟਿੰਗ

0

Lok Sabha Election 2024: ਪੰਜਾਬ ‘ਚ 1 ਵਜੇ ਤੱਕ ਹੋਈ 37.80% ਵੋਟਿੰਗ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਪੰਜਾਬ ‘ਚ 1 ਵਜੇ ਤੱਕ 37.80% ਵੋਟਿੰਗ ਹੋਈ।  

ਫਿਰੋਜ਼ਪੁਰ ‘ਚ 39.74% ਹੋਈ ਵੋਟਿੰਗ

ਫਰੀਦਕੋਟ ‘ਚ ਹੋਇਆ 36.82% ਮਤਦਾਨ

ਬਠਿੰਡਾ ‘ਚ ਹੋਈ 41.17% ਵੋਟਿੰਗ

ਸੰਗਰੂਰ ‘ਚ ਹੋਇਆ 39.85% ਮਤਦਾਨ

ਪਟਿਆਲਾ ‘ਚ ਹੋਈ 39.73% ਵੋਟਿੰਗ

ਖਡੂਰ ਸਾਹਿਬ ‘ਚ ਹੋਇਆ 37.76% ਮਤਦਾਨ

ਫਤਿਹਗੜ੍ਹ ਸਾਹਿਬ ‘ਚ 37.43% ਹੋਈ ਵੋਟਿੰਗ

ਲੁਧਿਆਣਾ ‘ਚ ਹੋਇਆ 35.16% ਮਤਦਾਨ

ਜਲੰਧਰ ‘ਚ ਹੋਈ 37.95% ਵੋਟਿੰਗ

ਹੁਸ਼ਿਆਪੁਰ ‘ਚ ਹੋਇਆ 37.07% ਮਤਦਾਨ

ਗੁਰਦਾਸਪੁਰ ‘ਚ ਹੋਈ 39.5% ਵੋਟਿੰਗ

ਅੰਮ੍ਰਿਤਸਰ ‘ਚ ਹੋਇਆ 32.18% ਮਤਦਾਨ

ਆਨੰਦਪੁਰ ਸਾਹਿਬ ‘ਚ ਹੋਈ 37.43% ਵੋਟਿੰਗ

ਚੰਡੀਗੜ੍ਹ ‘ਚ ਹੋਇਆ 40.14% ਮਤਦਾਨ

Lok Sabha Election 2024: BJP ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਅੰਮ੍ਰਿਤਸਰ ‘ਚ ਪਰਿਵਾਰ ਸਮੇਤ ਪਾਈ ਵੋਟ

0

Lok Sabha Election 2024: BJP ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਅੰਮ੍ਰਿਤਸਰ ‘ਚ ਪਰਿਵਾਰ ਸਮੇਤ ਪਾਈ ਵੋਟ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

ਪੰਜਾਬ ਦੇ 13 ਹਲਕਿਆਂ ‘ਚ ਪਹਿਲੇ 2 ਘੰਟਿਆਂ ‘ਚ 9.64% ਵੋਟਿੰਗ ਹੋਈ। ਸਵੇਰੇ 11 ਵਜੇ ਤੱਕ 23.91% ਵੋਟਿੰਗ ਹੋਈ ਹੈ। ਸੰਗਰੂਰ ਵਿਚ ਸਭ ਤੋਂ ਵੱਧ 26.26% ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 20.17% ਵੋਟਿੰਗ ਦਰਜ ਕੀਤੀ ਗਈ ਹੈ।

Lok Sabha Election 2024: ਕੀ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ 13-0 ਵਾਲਾ ਸੁਪਨਾ ਹੋਵੇਗਾ ਪੂਰਾ? ਸੀਐੱਮ ਮਾਨ ਨੇ ਦਿੱਤਾ ਨਾਅਰਾ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0

0

ਕੀ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ 13-0 ਵਾਲਾ ਸੁਪਨਾ ਹੋਵੇਗਾ ਪੂਰਾ? ਸੀਐੱਮ ਮਾਨ ਨੇ ਦਿੱਤਾ ਨਾਅਰਾ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਪੰਜਾਬ ਦੇ 13 ਹਲਕਿਆਂ ‘ਚ ਪਹਿਲੇ 2 ਘੰਟਿਆਂ ‘ਚ 9.64% ਵੋਟਿੰਗ ਹੋਈ। ਸਵੇਰੇ 11 ਵਜੇ ਤੱਕ 23.91% ਵੋਟਿੰਗ ਹੋਈ ਹੈ। ਸੰਗਰੂਰ ਵਿਚ ਸਭ ਤੋਂ ਵੱਧ 26.26% ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 20.17% ਵੋਟਿੰਗ ਦਰਜ ਕੀਤੀ ਗਈ ਹੈ। ਪੰਜਾਬ ‘ਚ 1 ਵਜੇ ਤੱਕ ਸੰਗਰੂਰ ‘ਚ ਹੋਇਆ 39.85% ਮਤਦਾਨ।