Home Blog Page 1572

ਵੇਰਕਾ ਦੁੱਧ ਦੀਆਂ ਕੀਮਤਾਂ ‘ਚ ਹੋਇਆ ਵਾਧਾ

0

ਵੇਰਕਾ ਦੁੱਧ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਦੁੱਧ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਪੰਜਾਬ ਦੇ ਸਹਿਕਾਰੀ ਬ੍ਰਾਂਡ ਵੇਰਕਾ ਨੇ ਸੂਬੇ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਹ ਵਾਧਾ 3 ਜੂਨ 2024 ਤੋਂ ਲਾਗੂ ਹੋਵੇਗਾ। ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ: ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਹ ਵਾਧਾ ਗਰਮੀਆਂ ਦੇ ਸੀਜ਼ਨ ਦੌਰਾਨ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਹੋਣ ਕਾਰਨ ਕੀਤਾ ਗਿਆ ਹੈ।

ਡਾ: ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ ਸੀਜ਼ਨ ਵਿੱਚ ਤਾਪਮਾਨ ਵਧਣ ਅਤੇ ਅੱਤ ਦੀ ਗਰਮੀ ਕਾਰਨ ਦੁੱਧ ਦੀ ਪੈਦਾਵਾਰ ਵਿੱਚ ਕਮੀ ਆ ਰਹੀ ਹੈ, ਜਿਸ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਨਤੀਜੇ ਵਜੋਂ, ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੀਆਂ ਵਧਦੀਆਂ ਲਾਗਤਾਂ ਨੂੰ ਸੰਤੁਲਿਤ ਕਰਨ ਲਈ ਦੁੱਧ ਦੀ ਖਰੀਦ ਕੀਮਤ ਵਧਾਈ ਗਈ ਹੈ। ਕੰਪਨੀ ਨੇ ਇਹ ਫੈਸਲਾ ਦੁੱਧ ਉਤਪਾਦਨ ਦੀ ਲਾਗਤ ਵਧਣ ਕਾਰਨ ਲਿਆ ਹੈ।

ਵੇਰਕਾ ਲੁਧਿਆਣਾ ਡੇਅਰੀ ਨੇ 03.06.2024 ਸਵੇਰ ਤੋਂ ਵੇਰਕਾ ਦੁੱਧ ਦੇ ਰੇਟਾਂ ਵਿੱਚ ਬਦਲਾਅ ਕੀਤਾ ਹੈ ਅਤੇ ਵੇਰਕਾ ਦੁੱਧ ਦੇ ਨਵੇਂ ਰੇਟ ਤੈਅ ਕੀਤੇ ਗਏ ਹਨ ।ਹੁਣ ਵੇਰਕਾ ਦਾ ਅੱਧਾ ਲੀਟਰ ਦੁੱਧ 34 ਰੁਪਏ ਅਤੇ ਇੱਕ ਲੀਟਰ ਦੁੱਧ 68 ਰੁਪਏ ਵਿੱਚ ਮਿਲੇਗਾ। ਫੁੱਲ ਕਰੀਮ ਦੁੱਧ ਅਤੇ ਟੋਨਡ ਦੁੱਧ ਦੇ ਰੇਟ ਵੀ ਵਧਣਗੇ। ਵੇਰਕਾ ਸ਼ਕਤੀ ਅੱਧਾ ਲੀਟਰ ਦੁੱਧ ਹੁਣ 31 ਰੁਪਏ ਵਿੱਚ ਮਿਲੇਗਾ ਅਤੇ ਸ਼ਕਤੀ ਇੱਕ ਲੀਟਰ ਦੁੱਧ ਹੁਣ 62 ਰੁਪਏ ਵਿੱਚ ਮਿਲੇਗਾ।

ਇਹ ਵੀ ਪੜ੍ਹੋ :ਸਾਵਧਾਨ! ਵਾਰ-ਵਾਰ ਆਉਂਦੇ ਨੇ ਚੱਕਰ ਤਾਂ ਹੋ ਸਕਦੀ ਹੈ ਇਹ ਬੀਮਾਰੀ

ਇਸ ਦੇ ਨਾਲ ਹੀ ਅਮੂਲ ਦੁੱਧ ਦੀਆਂ ਕੀਮਤਾਂ ਵੀ ਵਧਾ ਸਕਦੀ ਹੈ। ਅਮੂਲ ਦੁੱਧ ਦੀ ਕੀਮਤ ਵੀ 2 ਰੁਪਏ ਪ੍ਰਤੀ ਲੀਟਰ ਵਧ ਸਕਦੀ ਹੈ। ਇੱਕ-ਦੋ ਦਿਨਾਂ ਵਿੱਚ ਕੀਮਤਾਂ ਵਧ ਸਕਦੀਆਂ ਹਨ। ਵੇਰਕਾ ਅਤੇ ਅਮੂਲ ਪੰਜਾਬ ਵਿੱਚ ਦੁੱਧ ਦੇ ਵੱਡੇ ਸਪਲਾਇਰ ਹਨ ਅਤੇ ਇਹ ਲਗਭਗ ਪੂਰੇ ਪੰਜਾਬ ਵਿੱਚ ਸਪਲਾਈ ਕੀਤੇ ਜਾਂਦੇ ਹਨ। ਜੇਕਰ ਦੁੱਧ ਦੀਆਂ ਕੀਮਤਾਂ ਵਧੀਆਂ ਤਾਂ ਲੋਕਾਂ ਦੀਆਂ ਜੇਬਾਂ ‘ਤੇ ਬੋਝ ਵਧੇਗਾ।

ਨਿੱਕੀ ਉਮਰੇ ਚੰਡੀਗੜ੍ਹ ਦੀ ਜਿਆਨਾ ਨੇ ਰਚਿਆ ਇਤਿਹਾਸ , FIDE ਰੇਟਿੰਗ ‘ਚ ਮਿਲਿਆ ਪਹਿਲਾ ਸਥਾਨ || Chandigarh News

0
Niki Umre Giana of Chandigarh created history, got the first place in FIDE rating

ਨਿੱਕੀ ਉਮਰੇ ਚੰਡੀਗੜ੍ਹ ਦੀ ਜਿਆਨਾ ਨੇ ਰਚਿਆ ਇਤਿਹਾਸ , FIDE ਰੇਟਿੰਗ ‘ਚ ਮਿਲਿਆ ਪਹਿਲਾ ਸਥਾਨ

ਨਿੱਕੀ ਉਮਰੇ ਚੰਡੀਗੜ੍ਹ ਦੀ ਜਿਆਨਾ ਨੇ ਇੰਟਰਨੈਸ਼ਨਲ FIDE (ਵਿਸ਼ਵ ਸ਼ਤਰੰਜ ਫੈਡਰੇਸ਼ਨ) ਦੀ ਰੇਟਿੰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ |ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਵਿੱਚ ਪੜ੍ਹਦੀ ਪੰਜ ਸਾਲ ਅਤੇ 11 ਮਹੀਨੇ ਦੀ ਇਸ ਵਿਦਿਆਰਥਣ ਨੇ ਸਕੂਲ ਦੇ ਨਾਲ-ਨਾਲ ਚੰਡੀਗੜ੍ਹ ਦਾ ਨਾਂ ਰੌਸ਼ਨ ਕੀਤਾ ਹੈ।

ਤਿੰਨ ਸਾਲ ਦੀ ਉਮਰ ਵਿੱਚ ਆਪਣੇ ਭਰਾ ਨਾਲ ਚੈਸ ਦੀ ਕਲਾਸ ਵਿੱਚ ਲੱਗੀ ਸੀ ਆਉਣ

ਚੰਡੀਗੜ੍ਹ ਚੈੱਸ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ ਵਿਸ਼ਵ ਸ਼ਤਰੰਜ ਫੈਡਰੇਸ਼ਨ ਤੋਂ ਪ੍ਰਮਾਣਿਤ ਕੋਚ ਨਵੀਨ ਬਾਸਲ ਨੇ ਦੱਸਿਆ ਕਿ ਜਿਆਨਾ ਦਾ ਪਰਿਵਾਰ ਸੈਕਟਰ-23 ਵਿੱਚ ਰਹਿੰਦਾ ਹੈ। ਉਸ ਦਾ ਵੱਡਾ ਭਰਾ ਅਯਾਨ ਗਰਗ ਰਾਸ਼ਟਰੀ ਮੁਕਾਬਲੇ ਵਿੱਚ ਦੋ ਤਮਗੇ ਜਿੱਤ ਚੁੱਕਾ ਹੈ। ਜਿਆਨਾ ਨੇ ਤਿੰਨ ਸਾਲ ਦੀ ਉਮਰ ਵਿੱਚ ਆਪਣੇ ਭਰਾ ਨਾਲ ਚੈਸ ਦੀ ਕਲਾਸ ਵਿੱਚ ਆਉਣ ਲੱਗੀ ਸੀ, ਜਲਦ ਹੀ ਉਸ ਨੂੰ ਵੀ ਸ਼ਤਰੰਜ ਖੇਡਣ ਦਾ ਸ਼ੌਂਕ ਪੈਦਾ ਹੋ ਗਿਆ। ਨਵੀਨ ਬਾਂਸਲ ਨੇ ਦੱਸਿਆ ਕਿ ਹੁਣ ਇਹ ਖਿਡਾਰਣ ਸ਼ਤਰੰਜ ਵਿੱਚ ਆਪਣੇ ਤੋਂ 10 ਅਤੇ 15 ਸਾਲ ਵੱਡੇ ਖਿਡਾਰੀਆਂ ਨੂੰ ਆਸਾਨੀ ਨਾਲ ਹਰਾ ਦਿੰਦਾ ਹੈ।

ਇਹ ਵੀ ਪੜ੍ਹੋ :ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ! NHAI ਨੇ ਦੇਸ਼ ਦੇ ਸਾਰੇ ਹਾਈਵੇਅ ‘ਤੇ ਵਧਾਇਆ ਟੋਲ

ਜਿਆਨਾ ਨੇ ਆਪਣੇ ਵੱਡੇ ਭਰਾ ਵਾਂਗ ਸ਼ਤਰੰਜ ਖਿਡਾਰੀ ਬਣਨ ਦਾ ਫੈਸਲਾ ਕੀਤਾ। ਜਿਆਨਾ ਗਰਗ ਦੀ ਪਹਿਲੀ ਰੇਟਿੰਗ ਜੋ 1 ਮਈ 2024 ਨੂੰ FIDE ਦੀ ਵੈੱਬਸਾਈਟ ‘ਤੇ ਦਿਖਾਈ ਦਿੱਤੀ, 1558 ਹੈ। ਉਹ ਦੁਨੀਆ ਦੀ ਇਕਲੌਤੀ ਵਿਦਿਆਰਥੀ ਖਿਡਾਰਣ ਹੈ ਜਿਸ ਨੂੰ 5 ਸਾਲ ਅਤੇ 11 ਮਹੀਨੇ ਦੀ ਉਮਰ ਵਿੱਚ ਦਰਜਾ ਦਿੱਤਾ ਗਿਆ ਹੈ।

 

 

 

 

ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ! NHAI ਨੇ ਦੇਸ਼ ਦੇ ਸਾਰੇ ਹਾਈਵੇਅ ‘ਤੇ ਵਧਾਇਆ ਟੋਲ || Latest News

0
Another big blow to inflation! NHAI increased toll on all highways of the country

ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ! NHAI ਨੇ ਦੇਸ਼ ਦੇ ਸਾਰੇ ਹਾਈਵੇਅ ‘ਤੇ ਵਧਾਇਆ ਟੋਲ

ਹਾਈਵੇਅ ‘ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਦੇਸ਼ ਭਰ ਵਿੱਚ ਟੋਲ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ | NHAI ਨੇ ਟੋਲ ਦਰਾਂ ਨੂੰ 5 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਹਾਈਵੇਅ ‘ਤੇ ਸਫਰ ਕਰਨ ਵਾਲਿਆਂ ਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ।

ਨਵੀਆਂ ਟੋਲ ਟੈਕਸ ਦਰਾਂ ਐਤਵਾਰ ਅੱਧੀ ਰਾਤ 12 ਤੋਂ ਰਾਸ਼ਟਰੀ ਰਾਜਮਾਰਗਾਂ ‘ਤੇ ਲਾਗੂ ਹੋ ਗਈਆਂ। ਟੋਲ ‘ਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸਦੀ ਸੂਚੀ ਸਾਰੇ ਟੋਲ ਪਲਾਜ਼ਿਆਂ ‘ਤੇ ਚਿਪਕਾ ਦਿੱਤੀ ਗਈ ਹੈ | ਨਾਲ ਹੀ ਮਾਸਿਕ ਪਾਸ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ । ਹਾਈਵੇ ਯੂਜ਼ਰ ਫੀਸ ਦੀ ਸਾਲਾਨਾ ਸੋਧ ਪਹਿਲਾਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾਣੀ ਸੀ। ਪਰ ਲੋਕ ਸਭਾ ਚੋਣਾਂ ਕਾਰਨ ਇਹ ਵਾਧਾ ਟਾਲ ਦਿੱਤਾ ਗਿਆ ਸੀ।

ਦੋ ਪਹੀਆ ਵਾਹਨ ਚਾਲਕਾਂ ਨੂੰ ਟੋਲ ਫੀਸ ਦਾ ਭੁਗਤਾਨ ਕਰਨ ਤੋਂ ਦਿੱਤੀ ਗਈ ਛੋਟ

NHAI ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ, “ਨਵੇਂ ਉਪਭੋਗਤਾ ਖਰਚੇ 3 ਜੂਨ, 2024 ਤੋਂ ਲਾਗੂ ਹੋਣਗੇ। ਟੋਲ ਚਾਰਜਿਜ਼ ਵਿੱਚ ਇਹ ਬਦਲਾਅ ਥੋਕ ਮੁੱਲ ਸੂਚਕਾਂਕ (ਸੀਪੀਆਈ) ਅਧਾਰਤ ਮਹਿੰਗਾਈ ਵਿੱਚ ਬਦਲਾਅ ਨਾਲ ਜੁੜੀਆਂ ਦਰਾਂ ਨੂੰ ਸੋਧਣ ਦੀ ਸਾਲਾਨਾ ਪ੍ਰਕਿਰਿਆ ਦਾ ਹਿੱਸਾ ਹੈ। ਨੈਸ਼ਨਲ ਹਾਈਵੇਅ ਨੈਟਵਰਕ ‘ਤੇ ਲਗਭਗ 855 ਉਪਭੋਗਤਾ ਫੀਸ ਪਲਾਜ਼ਾ ਹਨ, ਜਿਨ੍ਹਾਂ ‘ਤੇ ਰਾਸ਼ਟਰੀ ਰਾਜਮਾਰਗ ਫੀਸ (ਦਰਾਂ ਅਤੇ ਉਗਰਾਹੀ ਦਾ ਨਿਰਧਾਰਨ) ਨਿਯਮ, 2008 ਦੇ ਅਨੁਸਾਰ ਉਪਭੋਗਤਾ ਖਰਚੇ ਲਏ ਜਾਂਦੇ ਹਨ।

ਦੱਸ ਦਈਏ ਕਿ ਟੋਲ ਟੈਕਸ ਇੱਕ ਫੀਸ ਹੈ ਜੋ ਡ੍ਰਾਈਵਰਾਂ ਨੂੰ ਕੁਝ ਅੰਤਰਰਾਜੀ ਐਕਸਪ੍ਰੈਸਵੇਅ, ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਪਾਰ ਕਰਦੇ ਸਮੇਂ ਅਦਾ ਕਰਨੀ ਪੈਂਦੀ ਹੈ। ਇਹ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਅਧੀਨ ਆਉਂਦੇ ਹਨ। ਹਾਲਾਂਕਿ, ਦੋ ਪਹੀਆ ਵਾਹਨ ਚਾਲਕਾਂ ਨੂੰ ਟੋਲ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ ਹੈ।

 

ਸਾਵਧਾਨ! ਵਾਰ-ਵਾਰ ਆਉਂਦੇ ਨੇ ਚੱਕਰ ਤਾਂ ਹੋ ਸਕਦੀ ਹੈ ਇਹ ਬੀਮਾਰੀ

0

ਸਾਵਧਾਨ! ਵਾਰ-ਵਾਰ ਆਉਂਦੇ ਨੇ ਚੱਕਰ ਤਾਂ ਹੋ ਸਕਦੀ ਹੈ ਇਹ ਬੀਮਾਰੀ

ਸਿਰ ਦਾ ਚਕਰਾਉਣਾ ਇਕ ਆਮ ਸਮੱਸਿਆ ਹੈ। ਕਈ ਵਾਰ ਲਗਾਤਾਰ ਬੈਠੇ ਰਹਿਣ ਤੋਂ ਬਾਅਦ ਇਕਦਮ ਖੜ੍ਹੇ ਹੋਣ ‘ਤੇ ਅੱਖਾਂ ਦੇ ਸਾਹਮਣੇ ਹਨ੍ਹੇਰਾ ਆਉਣ ਲੱਗਦਾ ਹੈ ਅਤੇ ਚੀਜ਼ਾਂ ਘੁੰਮਦੀਆਂ ਹੋਈਆਂ ਮਹਿਸੂਸ ਹੋਣ ਲੱਗਦੀਆਂ ਹਨ। ਇਸ ਸਮੱਸਿਆ ਨੂੰ ਚੱਕਰ ਆਉਣਾ ਕਹਿੰਦੇ ਹਨ। ਇਸ ਦੇ ਹੋਣ ਦਾ ਕਾਰਨ ਸ਼ਰੀਰਕ ਕਮਜ਼ੋਰੀ ਜਾਂ ਫਿਰ ਬਲੱਡ ਸਰਕੂਲੇਸ਼ਨ ਘੱਟ ਹੋਣਾ ਹੋ ਸਕਦਾ ਹੈ।

ਕਈ ਵਾਰ ਇਹ ਹਾਲਤ ਲਓ-ਬਲੱਡਪ੍ਰੈਸ਼ਰ ਦੇ ਕਾਰਨ ਵੀ ਹੁੰਦੀ ਹੈ। ਗਰਮੀਆਂ ‘ਚ ਘੱਟ ਪਾਣੀ ਪੀਣ ਨਾਲ ਜਾਂ ਗਰਮੀ ਜ਼ਿਆਦਾ ਹੋਣ ਨਾਲ ਵੀ ਕਈ ਵਾਰ ਚੱਕਰ ਆਉਣ ਲੱਗਦੇ ਹਨ, ਜਿਸ ਤੋਂ ਰਾਹਤ ਪਾਉਣ ਲਈ ਤੁਸੀਂ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਚੱਕਰ ਆਉਣ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ….

ਚੱਕਰ ਆਉਣ ਦੇ ਕਾਰਨ

ਬਲੱਡ ਪ੍ਰੈਸ਼ਰ ਦਾ ਘੱਟ ਹੋਣਾ
ਸ਼ੂਗਰ ਵੱਧਣ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ‘ਤੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਘੱਟ ਬਲੱਡ ਪ੍ਰੈਸ਼ਰ ਵਿਚ ਸਰੀਰ ਦਾ ਖੂਨ ਸੰਚਾਰ ਬੇਕਾਬੂ ਹੁੰਦਾ ਹੈ, ਜਿਸ ਕਾਰਨ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਗਰਮੀ ਜ਼ਿਆਦਾ ਹੋਣ ਕਾਰਨ ਵੀ ਬਹੁਤ ਸਾਰੇ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟ-ਵੱਧ ਹੋਣ ਲੱਗਦਾ ਹੈ, ਜਿਸ ਕਾਰਨ ਚੱਕਰ ਆਉਂਦੇ ਹਨ।

ਮਾਈਗ੍ਰੇਨ
ਮਾਈਗ੍ਰੇਨ ਅੱਜਕਲ੍ਹ ਇਕ ਆਮ ਸਮੱਸਿਆ ਬਣ ਗਈ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਹਨ। ਇਸਦਾ ਸਭ ਤੋਂ ਵੱਡਾ ਕਾਰਨ ਭੱਜ ਦੌੜ ਭਰੀ ਜ਼ਿੰਦਗੀ ਹੈ। ਮਾਈਗ੍ਰੇਨ ਦੀ ਸਮੱਸਿਆ ਹੋਣ ’ਤੇ ਵੱਡੀ ਮਾਤਰਾ ਵਿਚ ਸਿਰ ਦਰਦ ਹੁੰਦਾ ਹੈ, ਜੋਂ 2 ਤੋਂ 3 ਦਿਨਾਂ ਤੱਕ ਲਗਾਤਾਰ ਰਹਿੰਦਾ ਹੈ। ਇੱਕ ਮਾਈਗ੍ਰੇਨ ਸਿਰ ਦਰਦ ਤੋਂ ਪਹਿਲਾਂ ਜਾਂ ਬਾਅਦ ਚੱਕਰ ਆਉਣੇ ਦਾ ਕਾਰਨ ਬਣਦਾ ਹੈ।

ਦਿਮਾਗ ਦੀ ਸਮੱਸਿਆ
ਅਚਾਨਕ ਚੱਕਰ ਆਉਣੇ ਦਿਮਾਗ ਵਿਚ ਕਿਸੇ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਕਿਉਂਕਿ ਜਦੋਂ ਕਿਸੇ ਦੇ ਦਿਮਾਗ ਵਿਚ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸ ਦਾ ਨਿ ਨੀਰੋ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਜਿਸ ਕਾਰਨ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ।

ਗਰਮੀਆਂ ਦਾ ਮੌਸਮ 
ਗਰਮੀਆਂ ਦੇ ਮੌਸਮ ਵਿੱਚ ਚੱਕਰ ਆਉਣ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਗਰਮੀਆਂ ਵਿੱਚ ਤਾਪਮਾਨ ਵੱਧਣ ਕਾਰਨ ਸਰੀਰ ਦਾ ਵੀ ਤਾਪਮਾਨ ਵੱਧ ਜਾਂਦਾ ਹੈ। ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੁਦਰਤੀ ਤੌਰ ‘ਤੇ ਘੱਟ-ਵੱਧ ਜਾਂਦਾ ਹੈ ਅਤੇ ਤੁਹਾਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸੇ ਲਈ ਵੱਧ ਤੋਂ ਵੱਧ ਪਾਣੀ ਪੀਓ।

ਤਣਾਅ
ਤਣਾਅ ਦਿਮਾਗ ‘ਤੇ ਵਾਧੂ ਬੋਝ ਪਾਉਂਦਾ ਹੈ ਅਤੇ ਇਹ ਪਹਿਲਾਂ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਪ੍ਰਭਾਵਿਤ ਕਰਦਾ ਹੈ, ਬਾਅਦ ਵਿਚ ਇਸ ਦਾ ਅਸਰ ਸਰੀਰਕ ਤੌਰ ‘ਤੇ ਵੀ ਦਿਖਾਈ ਦੇਣ ਲੱਗਦਾ ਹੈ। ਜਿਸ ਕਾਰਨ ਜਿਹੜੇ ਲੋਕ ਜ਼ਿਆਦਾ ਚਿੰਤਾ ਕਰਦੇ ਹਨ ਜਾਂ ਕਿਸੇ ਗੱਲ ਨੂੰ ਲੈ ਕੇ ਜ਼ਿਆਦਾ ਸੋਚਦੇ ਹਨ, ਉਨ੍ਹਾਂ ਨੂੰ ਕਿਸੇ ਵੀ ਸਮੇਂ ਚੱਕਰ ਆਉਣ ਲੱਗਦੇ ਹਨ।

ਚੰਡੀਗੜ੍ਹ ਤੋਂ ਚੱਲੇਗੀ ਅਯੁੱਧਿਆ ਲਈ ਸਪੈਸ਼ਲ ਟ੍ਰੇਨ, 5 ਜੁਲਾਈ ਤੋਂ ਹੋਵੇਗੀ ਸ਼ੁਰੂ

0

ਚੰਡੀਗੜ੍ਹ ਤੋਂ ਚੱਲੇਗੀ ਅਯੁੱਧਿਆ ਲਈ ਸਪੈਸ਼ਲ ਟ੍ਰੇਨ, 5 ਜੁਲਾਈ ਤੋਂ ਹੋਵੇਗੀ ਸ਼ੁਰੂ

ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਚੰਡੀਗੜ੍ਹ ਤੋਂ ਅਯੁੱਧਿਆ ਧਾਮ ਯਾਤਰਾ ਲਈ ਸਪੈਸ਼ਲ ਟੂਰਿਸਟ ਟ੍ਰੇਨ ਚਲਾਉਣ ਦਾ ਫੈਸਲਾ ਲਿਆ ਹੈ। IRCTC ਵੱਲੋਂ ਟ੍ਰੇਨ ਵਿਚ ਸਾਰੇ ਕੋਚ ਥਰਡ ਏਸੀ ਦੇ ਲਗਾਏ ਜਾਣਗੇ ਜਿਸ ਵਿਚ 2 ਸ਼੍ਰੇਣੀਆਂ ਰੱਖੀਆਂ ਗਈਆਂ ਹਨ।

ਕੰਫਰਟ ਕੈਟੇਗਰੀ ਵਿਚ ਸਫਰ ਕਰਨ ਵਾਲੇ 2 ਤੋਂ 3 ਪੈਸੇਂਜਰ ਤੋਂ 22240 ਤੇ 5 ਤੋਂ 11 ਸਾਲ ਦੇ ਬੱਚਿਆਂ ਲ 20015 ਰੁਪਏ ਤੈਅ ਕੀਤੇ ਗਏ ਹਨ। ਸਟੈਂਡਰਡ ਸ਼੍ਰੇਣੀ ਵਿਚ 2 ਤੋਂ 3 ਯਾਤਰੀਆਂ ਤੋਂ 18520 ਤੇ ਬੱਚਾ ਸ਼ਾਮਲ ਹੋਵੇ ਤਾਂ 16670 ਰੁਪਏ ਦੇਣੇ ਹੋਣਗੇ।

ਰੀਜਨਲ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ, ਜਲੰਧਰ, ਲੁਧਿਆਣਾ ਵਾਇਆ ਚੰਡੀਗੜ੍ਹ ਹੁੰਦੇ ਹੋਏ ਸਪੈਸ਼ਲ ਟੂਰਿਸਟ ਟ੍ਰੇਨ 5 ਜੁਲਾਈ ਨੂੰ ਚਲਾਈ ਜਾਵੇਗੀ। ਇਸ ਵਿਚ 7 ਰਾਤਾਂ ਤੇ 8 ਦਿਨ ਸ਼ਾਮਲ ਹਨ। ਇਸ ਦੇ ਨਾਲ ਹੀ ਸੈਲਾਨੀ 5 ਧਾਰਮਿਕ ਥਾਵਾਂ ਦੇ ਦਰਸ਼ਨ ਕਰ ਸਕਣਗੇ।

ਇਸ ਲਈ IRTCT ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ਨੂੰ ਸਵੇਰੇ, ਦੁਪਹਿਰ ਤੇ ਰਾਤ ਦਾ ਖਾਣਾ ਉਪਲਬਧ ਕਰਵਾਇਆ ਜਾਵੇਗਾ ਜਿਸ ਲਈ ਕੋਈ ਵਾਧੂ ਫੀਸ ਨਹੀਂ ਵਸੂਲੀ ਜਾਵੇਗੀ। ਟ੍ਰੇਨ 5 ਜੁਲਾਈ ਦੀ ਸਵੇਰੇ ਪਠਾਨਕੋਟ, ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਨੀਪਤ, ਸੋਨੀਪਤ, ਦਿੱਲੀ ਦੇ ਬਾਅਦ ਹਰਿਦੁਆਰ ਹੁੰਦੇ ਹੋਏ ਅੱਗੇ ਆਏਗੀ। ਇਸ ਵਿਚ ਹਰਿਦੁਆਰ, ਰਿਸ਼ੀਕੇਸ਼, ਵਾਰਾਣਸੀ, ਅਯੁੱਧਿਆ ਧਾਮ ਤੇ ਪ੍ਰਯਾਗਰਾਜ ਦੇ ਤੀਰਥ ਥਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ :ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ || Punjab News

ਯਾਤਰਾ ਦੇ ਬਾਅਦ ਐੱਲ.ਟੀ.ਏ. ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। IRCTC ਦੇ ਸੈਕਟਰ-34 ਸਥਿਤ ਹੈੱਡ ਆਫਿਸ ਵਿਚ ਵੀ ਬੁਕਿੰਗ ਦੀ ਸਹੂਲਤ। ਕਈ ਛੋਟੇ ਸਟੇਸ਼ਨਾਂ ਤੋਂ ਚੜ੍ਹਨ ਤੇ ਉਤਰਨ ਦੀ ਸਹੂਲਤ। ਯਾਤਰਾ ਦੌਰਾਨ ਟ੍ਰਾਂਸਪੋਰੇਟਸ਼ਨ ਦੀ ਸਹੂਲਤ, ਟ੍ਰੇਨ ਯਾਤਰੀਆਂ ਨੂੰ ਸਫਰ ਦੌਰਾਨ ਠਹਿਰਣ ਦਾ ਇੰਤਜ਼ਾਮ, ਕੰਫਰਟ ਸ਼੍ਰੇਣੀ ਵਿਚ ਏਸੀ ਤੇ ਸਟੈਂਡਰਡ ਸ਼੍ਰੇਣੀ ਵਿਚ ਨਾਨ ਏਸੀ ਰੂਮ, ਭਾਰਤ ਦਰਸ਼ਨ ਟ੍ਰੇਨ ਵਿਚ ਥਰਡ ਏਸੀ ਦਾ ਕੰਫਰਮ ਟਿਕਟ ਤੇ ਹਰ ਕੋਚ ਵਿਚ ਸਕਿਓਰਿਟੀ ਗਾਰਡ ਤਾਇਨਾਤ ਹੁੰਦਾ ਹੈ।

ਬਾਬਾ ਕੇਦਾਰਨਾਥ ਦੇ ਸ਼ਰਧਾਲੂਆਂ ਲਈ ਅਹਿਮ ਖਬਰ

0

ਬਾਬਾ ਕੇਦਾਰਨਾਥ ਦੇ ਸ਼ਰਧਾਲੂਆਂ ਲਈ ਅਹਿਮ ਖਬਰ

ਚਾਰਧਾਮ ਯਾਤਰਾ ਵਿੱਚ ਸ਼ਰਧਾਲੂਆਂ ਦੀ ਵੱਧ ਰਹੀ ਭੀੜ ਕਾਰਨ ਮੰਦਿਰ ਕਮੇਟੀ ਨੇ 1 ਘੰਟੇ ਦੇ ਅੰਦਰ 1 ਹਜ਼ਾਰ 800 ਸ਼ਰਧਾਲੂਆਂ ਨੂੰ ਬਾਬਾ ਦੇ ਦਰਸ਼ਨਾਂ ਦੀ ਆਗਿਆ ਦੇਣ ਦੀ ਰਣਨੀਤੀ ਤਿਆਰ ਕੀਤੀ ਹੈ। ਇਸ ਨਾਲ ਧਾਮ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਾਬਾ ਕੇਦਾਰ ਦੇ ਦਰਸ਼ਨ ਕਰਨ ਵਿੱਚ ਆਸਾਨੀ ਹੋਵੇਗੀ ਅਤੇ ਵੱਧ ਤੋਂ ਵੱਧ ਸ਼ਰਧਾਲੂ ਬਾਬਾ ਦੇ ਦਰਸ਼ਨ ਕਰ ਸਕਣਗੇ। ਨਾਲ ਹੀ ਬਾਬਾ ਕੇਦਾਰ ਦੇ ਸ਼ਰਧਾਲੂ ਰਾਤ 12 ਵਜੇ ਤੱਕ ਉਨ੍ਹਾਂ ਦੀ ਮੂਰਤੀ ਦੇ ਦਰਸ਼ਨ ਕਰ ਸਕਣਗੇ। ਮੰਦਰ ਕਮੇਟੀ ਨੇ ਇਸ ਸਬੰਧੀ ਆਪਣੀ ਰਣਨੀਤੀ ਤਿਆਰ ਕਰ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਜੂਨ ਮਹੀਨੇ ਵਿੱਚ ਕੇਦਾਰਨਾਥ ਯਾਤਰਾ ਵਿੱਚ ਆਸਥਾ ਦਾ ਹੜ੍ਹ ਮੁੜ ਆਉਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਆਪਣੀ ਕਾਰਜ ਯੋਜਨਾ ਤਿਆਰ ਕਰ ਲਈ ਹੈ। ਸ਼ਰਧਾਲੂਆਂ ਦੀ ਭੀੜ ਅਨੁਸਾਰ ਕਮੇਟੀ ਵੱਲੋਂ ਧਾਮ ਵਿੱਚ ਇੱਕ ਘੰਟੇ ਵਿੱਚ 1800 ਤੋਂ ਵੱਧ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬਾਬਾ ਕੇਦਾਰ ਦੇ ਸ਼ਰਧਾਲੂ ਰਾਤ 12 ਵਜੇ ਤੱਕ ਆਪਣੇ ਇਸ਼ਟ ਦੇ ਸਰੂਪ ਦੇ ਦਰਸ਼ਨ ਕਰ ਸਕਣਗੇ।

ਇਹ ਵੀ ਪੜ੍ਹੋ ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਵਾਪਿਸ ਲਿਆ ਅਸਤੀਫ਼ਾ

ਇਸ ਲਈ ਕਮੇਟੀ ਵੱਲੋਂ ਖਾਕਾ ਤਿਆਰ ਕਰ ਲਿਆ ਗਿਆ ਹੈ। ਉੱਤਰਾਖੰਡ ‘ਚ 10 ਮਈ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ ‘ਚ ਹੁਣ ਤੱਕ 5,88,790 ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ । ਜਦੋਂ ਕਿ ਸਾਲ 2022 ਵਿੱਚ ਮਈ ਦੇ 31 ਦਿਨਾਂ ਵਿੱਚ ਸਿਰਫ਼ 5,54,671 ਸ਼ਰਧਾਲੂਆਂ ਨੇ ਧਾਮ ਦੇ ਦਰਸ਼ਨ ਕੀਤੇ ਸਨ। ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਅਤੇ ਸਰਕਾਰ ਵੱਲੋਂ ਆਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਆਉਣ ਵਾਲੇ ਹਫਤੇ ਤੋਂ ਕੇਦਾਰਨਾਥ ‘ਚ ਸ਼ਰਧਾਲੂਆਂ ਦੀ ਭੀੜ ਵਧਣ ਦੀ ਉਮੀਦ ਹੈ। ਜੂਨ ਮਹੀਨੇ ਵਿੱਚ ਚਾਰੇ ਧਾਮਾਂ ਵਿੱਚ ਸ਼ਰਧਾਲੂਆਂ ਦੀ ਆਮਦ ਇੱਕ ਵਾਰ ਫਿਰ ਵੱਧ ਸਕਦੀ ਹੈ।

ਕੇਦਾਰਨਾਥ ਧਾਮ ਵਿੱਚ ਦਰਸ਼ਨ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੀ ਯੋਜਨਾ ਤਿਆਰ ਕੀਤੀ ਹੈ। ਜਿਸ ਕਾਰਨ ਇੱਕ ਦਿਨ ਵਿੱਚ 36 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਦੇਣ ਲਈ ਕਮੇਟੀ ਪੂਰੀ ਤਰ੍ਹਾਂ ਤਿਆਰ ਹੈ। ਕਮੇਟੀ ਅਨੁਸਾਰ ਸ਼ਰਧਾਲੂਆਂ ਦੀ ਭੀੜ ਦੇ ਹਿਸਾਬ ਨਾਲ ਇੱਕ ਘੰਟੇ ਵਿੱਚ 1800 ਤੋਂ 2100 ਦੇ ਕਰੀਬ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ ਜਾਣਗੇ।

ਜੂਨ ਵਿੱਚ ਧਾਰਮਿਕ ਦਰਸ਼ਨ ਸਵੇਰੇ 4.30 ਵਜੇ ਤੋਂ ਸ਼ੁਰੂ ਕੀਤੇ ਗਏ ਹਨ ਅਤੇ ਬਾਅਦ ਦੁਪਹਿਰ 3.30 ਵਜੇ ਤੱਕ ਜਾਰੀ ਰਹਿੰਦੇ ਹਨ। 3.30 ਤੋਂ ਬਾਅਦ ਬਾਬਾ ਕੇਦਾਰ ਨੂੰ ਅੱਧੇ ਘੰਟੇ ਲਈ ਬਾਲ ਭੋਗ ਪਾਇਆ ਜਾ ਰਿਹਾ ਹੈ, ਜਿਸ ਤਹਿਤ ਮੰਦਰ ਬੰਦ ਹੈ। ਕੇਦਾਰਨਾਥ ‘ਚ ਯਾਤਰਾ ਦੇ ਸਫਲ ਆਯੋਜਨ ਲਈ ਬੀਕੇਟੀਸੀ ਦੇ 80 ਕਰਮਚਾਰੀ ਰੋਟੇਸ਼ਨ ਦੇ ਆਧਾਰ ‘ਤੇ ਅੱਠ ਘੰਟੇ ਦੀ ਡਿਊਟੀ ਦੇ ਰਹੇ ਹਨ। ਜੋ ਬਾਬੇ ਦੇ ਸ਼ਰਧਾਲੂਆਂ ਨੂੰ ਦਰਸ਼ਨ ਦਿਵਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ।

ਲੋਕ ਸਭਾ ਚੋਣਾਂ ਦੇ ਮੱਦੇਨਜਰ ਪਟਿਆਲਾ ‘ਚ 63.63% ਹੋਈ ਵੋਟਿੰਗ :DC ਸ਼ੌਕਤ ਅਹਿਮਦ ਪਰੇ || Elections

0
63.63% voting in Patiala ahead of Lok Sabha elections: DC Shaukat Ahmed Pare

ਲੋਕ ਸਭਾ ਚੋਣਾਂ ਦੇ ਮੱਦੇਨਜਰ ਪਟਿਆਲਾ ‘ਚ 63.63% ਹੋਈ ਵੋਟਿੰਗ :DC ਸ਼ੌਕਤ ਅਹਿਮਦ ਪਰੇ

ਲੋਕ ਸਭਾ ਚੋਣਾਂ ਦੇ ਮੱਦੇਨਜਰ ਪਟਿਆਲਾ ‘ਚ 63.63% ਵੋਟਿੰਗ ਹੋਈ ਹੈ | ਲੋਕ ਸਭਾ ਦੀਆਂ ਆਮ ਚੋਣਾਂ-2024 ਲਈ 1 ਜੂਨ ਨੂੰ ਪਈਆਂ ਵੋਟਾਂ ਬਾਰੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਵਿੱਚ 63.63 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ। ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਸਮੇਤ ਡੇਰਾਬਸੀ ਹਲਕੇ ਵਿੱਚ ਕੁਲ 18 ਲੱਖ 6 ਹਜ਼ਾਰ 424 ‘ਚੋਂ 11 ਲੱਖ 49 ਹਜ਼ਾਰ 417 ਵੋਟਰਾਂ ਨੇ ਵੋਟ ਪਾ ਕੇ ਲੋਕਤੰਤਰ ਦੀ ਮਜ਼ਬੂਤੀ ‘ਚ ਆਪਣਾ ਯੋਗਦਾਨ ਪਾਇਆ।

ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਮੁੱਚਾ ਵੋਟ ਪ੍ਰਕਿਰਿਆ ਦਾ ਅਮਲ ਬੀਤੀ ਦੇਰ ਰਾਤ ਸਫ਼ਲਤਾ ਪੂਰਵਕ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ‘ਚ 9 ਲੱਖ 44 ਹਜ਼ਾਰ 300 ਮਰਦ ਅਤੇ 8 ਲੱਖ 62 ਹਜ਼ਾਰ 44 ਮਹਿਲਾ ਵੋਟਰ ਹਨ। ਇਨ੍ਹਾਂ ਵਿਚੋਂ 6 ਲੱਖ 16 ਹਜ਼ਾਰ 927 ਮਰਦਾਂ ਤੇ 5 ਲੱਖ 32 ਹਜ਼ਾਰ 462 ਮਹਿਲਾਵਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਜਦੋਂਕਿ ਕੁਲ 80 ਟਰਾਂਸਜੈਂਡਰ ਵੋਟਰਾਂ ‘ਚੋਂ 28 ਟਰਾਂਸਜੈਂਡਰ ਵੋਟਰਾਂ ਨੇ ਵੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।

ਨਾਭਾ ‘ਚ 64.66 ਫ਼ੀਸਦੀ ਲੋਕਾਂ ਨੇ ਪਾਈਆਂ ਵੋਟਾਂ

ਹਲਕਾਵਾਰ ਪਈਆਂ ਵੋਟਾਂ ਬਾਰੇ ਜਾਣਕਾਰੀ ਦਿੰਦਿਆਂ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ (ਐਸ.ਸੀ.), ਇੱਥੇ ਕੁਲ 1 ਲੱਖ 87 ਹਜ਼ਾਰ 190 ਵੋਟਰਾਂ ‘ਚੋਂ ਕੁਲ 1 ਲੱਖ 21 ਹਜ਼ਾਰ 43 (64.66 ਫ਼ੀਸਦੀ) ਨੇ ਆਪਣੀਆਂ ਵੋਟਾਂ ਦਾ ਭੁਗਤਾਨ ਕੀਤਾ, ਜਿਨ੍ਹਾਂ ‘ਚੋਂ 65337 ਮਰਦਾਂ ਤੇ 55700 ਮਹਿਲਾਵਾਂ ਸਮੇਤ 6 ਟਰਾਂਸਜੈਂਡਰ ਵੋਟਰਾਂ ਨੇ ਵੋਟਾਂ ਪਾਈਆਂ।

ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ ਵਿੱਚ ਕੁਲ 2 ਲੱਖ 19 ਹਜ਼ਾਰ 862 ਵੋਟਰਾਂ ‘ਚੋਂ 69200 ਮਰਦਾਂ ਤੇ 60483 ਮਹਿਲਾ ਤੇ 1 ਟਰਾਂਸਜੈਂਡਰਾਂ, ਕੁਲ 1 ਲੱਖ 29 ਹਜ਼ਾਰ 684 (58.98 ਫ਼ੀਸਦੀ) ਵੋਟਰਾਂ ਨੇ ਮਤਦਾਨ ਕੀਤਾ। ਜਦੋਂਕਿ ਵਿਧਾਨ ਸਭਾ ਹਲਕਾ 111-ਰਾਜਪੁਰਾ ਵਿੱਚ ਕੁਲ 1 ਲੱਖ 81 ਹਜ਼ਾਰ 273 ਵੋਟਰ ਹਨ, ਇਨ੍ਹਾਂ ‘ਚੋਂ 1 ਲੱਖ 16 ਹਜ਼ਾਰ 699 (64.38 ਫ਼ੀਸਦੀ), 62747 ਮਰਦ ਤੇ 53951 ਮਹਿਲਾ ਤੇ 1 ਟਰਾਂਸਜੈਂਡਰ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਹਲਕਾ 112-ਡੇਰਾਬਸੀ ਵਿਖੇ ਕੁਲ 2 ਲੱਖ 96 ਹਜ਼ਾਰ 951 ਵੋਟਰ ਹਨ, ਇਨ੍ਹਾਂ ਵਿੱਚੋਂ ਮਰਦ 105763 ਤੇ 90467 ਮਹਿਲਾ ਤੇ 4 ਟਰਾਂਸਜੈਂਡਰਾਂ ਨੇ ਆਪਣੀਆਂ ਵੋਟਾਂ ਪਾਈਆਂ ਜੋ ਕਿ 1 ਲੱਖ 96 ਹਜ਼ਾਰ 234 (66.08 ਫ਼ੀਸਦੀ) ਬਣਦੀਆਂ ਹਨ।

ਹਲਕਾ ਘਨੌਰ ‘ਚ 67.40 ਫ਼ੀਸਦੀ ਹੋਈ ਵੋਟਿੰਗ

ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਹਲਕਾ 113-ਘਨੌਰ ਵਿਖੇ ਕੁਲ 1 ਲੱਖ 64 ਹਜ਼ਾਰ 216 ਵੋਟਰ ਹਨ, ਜਿਥੇ ਕਿ 1 ਲੱਖ 10 ਹਜ਼ਾਰ 682 (67.40 ਫ਼ੀਸਦੀ) 60948 ਮਰਦਾਂ ਅਤੇ 49734 ਮਹਿਲਾ ਵੋਟਰਾਂ ਨੇ ਵੋਟਾਂ ਪਾਈਆਂ। ਇੱਥੇ ਕੋਈ ਟਰਾਂਸਜੈਂਡਰ ਵੋਟਰ ਨਹੀਂ ਹੈ। ਹਲਕਾ 114-ਸਨੌਰ ਵਿਖੇ 2 ਲੱਖ 26 ਹਜ਼ਾਰ 886 ਵੋਟਰ ਹਨ, ਜਿਨ੍ਹਾਂ ‘ਚੋਂ 1 ਲੱਖ 41 ਹਜ਼ਾਰ 12 ਵੋਟਾਂ ਭੁਗਤੀਆਂ (62.15 ਫ਼ੀਸਦੀ), ਇਨ੍ਹਾਂ ‘ਚ 75437 ਮਰਦ ਤੇ 65568 ਮਹਿਲਾ ਵੋਟਰ ਤੇ 7 ਟਰਾਂਸਜੈਂਡਰ ਵੋਟਰਾਂ ਨੇ ਵੋਟਾਂ ਪਾਈਆਂ।

ਜਦੋਂਕਿ ਹਲਕਾ 115-ਪਟਿਆਲਾ (ਸ਼ਹਿਰੀ) ਹਲਕੇ ‘ਚ ਕੁਲ 1 ਲੱਖ 52 ਹਜ਼ਾਰ 570 ਵੋਟਰ ਹਨ, ਜਿਨ੍ਹਾਂ ‘ਚੋਂ ਕੁਲ 94 ਹਜ਼ਾਰ 333 ਵੋਟਰਾਂ, ਇਨ੍ਹਾਂ ‘ਚ 49684 ਮਰਦ, 44643 ਮਹਿਲਾ ਤੇ 6 ਟਰਾਂਸਜੈਂਡਰ ਵੋਟਰਾਂ (61.83 ਫ਼ੀਸਦੀ) ਨੇ ਵੋਟਾਂ ਪਾਈਆਂ। ਇਸੇ ਤਰ੍ਹਾਂ 116-ਸਮਾਣਾ ਹਲਕੇ ਵਿਖੇ ਕੁਲ 1 ਲੱਖ 88 ਹਜ਼ਾਰ 834 ਵੋਟਰਾਂ ‘ਚੋਂ ਕੁਲ 1 ਲੱਖ 25 ਹਜ਼ਾਰ 888, ਜਿਨ੍ਹਾਂ ‘ਚ 67141 ਮਰਦਾਂ, 58746 ਮਹਿਲਾ ਤੇ 1 ਟਰਾਂਸਜੈਂਡਰ ਵੋਟਰਾਂ (66.67 ਫ਼ੀਸਦੀ) ਨੇ ਵੋਟਾਂ ਪਾਈਆਂ ਹਨ।

ਇਹ ਵੀ ਪੜ੍ਹੋ :ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਕਰਵਾਉਣ ਜਾ ਰਹੇ ਵਿਆਹ ,ਇਸ ਦਿਨ ਹੋਵੇਗੀ ਮੈਰਿਜ

ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 117-ਸ਼ੁਤਰਾਣਾ ਹਲਕੇ ‘ਚ ਕੁਲ 1 ਲੱਖ 88 ਹਜ਼ਾਰ 642 ਵੋਟਰਾਂ ‘ਚੋਂ 1 ਲੱਖ 13 ਹਜ਼ਾਰ 842, ਇਨ੍ਹਾਂ ‘ਚ 60670 ਮਰਦ ਤੇ 53170 ਮਹਿਲਾ ਤੇ 2 ਟਰਾਂਸਜੈਂਡਰ ਵੋਟਰਾਂ ਨੇ (60.35 ਫ਼ੀਸਦੀ) ਵੋਟਾਂ ਦਾ ਭੁਗਤਾਨ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਲੋਕ ਸਭਾ ਹਲਕੇ ਵਿੱਚ ਭੁਗਤੀਆਂ ਵੋਟਾਂ ਵਿੱਚੋਂ ਮਰਦ ਵੋਟਰਾਂ ਦੀ ਪ੍ਰਤੀਸ਼ਤਤਾ ਦਰ 65.33 ਅਤੇ ਮਹਿਲਾ ਵੋਟਰਾਂ ਦੀ ਵੋਟ ਪ੍ਰਤੀਸ਼ਤਤਾ ਦਰ 61.77 ਅਤੇ ਟਰਾਂਸਜੈਂਡਰਾਂ ਦੀ 35 ਫ਼ੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ 26 ਉਮੀਦਵਾਰਾਂ ਲਈ ਪਈਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

 

 

 

 

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਕਰਵਾਉਣ ਜਾ ਰਹੇ ਵਿਆਹ ,ਇਸ ਦਿਨ ਹੋਵੇਗੀ ਮੈਰਿਜ || Punjab News

0
Cabinet Minister Anmol Gagan is going to conduct the marriage, the marriage will take place on this day

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਕਰਵਾਉਣ ਜਾ ਰਹੇ ਵਿਆਹ ,ਇਸ ਦਿਨ ਹੋਵੇਗੀ ਮੈਰਿਜ

ਪੰਜਾਬ ਵਿਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਹ ਜਲਦੀ ਹੀ ਵਿਆਹ ਕਰਵਾਉਣ ਜਾ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਉਹ 16 ਜੂਨ ਨੂੰ ਵਿਆਹ ਕਰਵਾਉਣਗੇ |

ਇਹ ਵੀ ਪੜ੍ਹੋ :ਪੰਜਾਬ ‘ਚ ਰੇਲ ਹਾਦਸੇ ਤੋਂ ਬਾਅਦ 51 ਟ੍ਰੇਨਾਂ ਹੋਈਆਂ ਪ੍ਰਭਾਵਿਤ , ਰੇਲਵੇ ਵੱਲੋਂ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਮਾਨ ਸਰਕਾਰ ਦੇ ਸੱਤਾ ਵਿਚ ਆਉਣ ਦੇ ਬਾਅਦ ਬਹੁਤ ਸਾਰੇ ਵਰਕਰਾਂ ਨੇ ਵਿਆਹ ਕਰਵਾਇਆ ਹੈ | ਇਸ ਤੋਂ ਪਹਿਲਾਂ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੰਤਰੀ ਬਣਨ ਤੋਂ ਬਾਅਦ ਵਿਆਹ ਕਰਵਾ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਅਨਮੋਲ ਗਗਨ ਮਾਨ ਦਾ ਵਿਆਹ ਹੋ ਰਿਹਾ ਹੈ ਉਹ ਮਲੋਟ ਨਾਲ ਸਬੰਧਤ ਪਰਿਵਾਰ ਹੈ ਤੇ ਉਹ ਚੰਡੀਗੜ੍ਹ ਵਿਚ ਰਹਿ ਰਿਹਾ ਹੈ | ਜੀਰਕਪੁਰ ਦੇ ਇਕ ਪੈਲੇਸ ਵਿਚ ਵਿਆਹ ਦਾ ਸਮਾਗਮ ਰੱਖਿਆ ਗਿਆ ਹੈ ਤੇ ਨਾਲ ਹੀ ਇਹ ਖਬਰ ਹੈ ਕਿ ਅਨਮੋਲ ਗਗਨ ਮਾਨ ਦਾ ਲਾੜਾ ਪੇਸ਼ੇ ਵਜੋਂ ਵਕੀਲ ਹਨ।

 

ਪੰਜਾਬ ‘ਚ ਰੇਲ ਹਾਦਸੇ ਤੋਂ ਬਾਅਦ 51 ਟ੍ਰੇਨਾਂ ਹੋਈਆਂ ਪ੍ਰਭਾਵਿਤ , ਰੇਲਵੇ ਵੱਲੋਂ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ || Today News

0
After the train accident in Punjab, 51 trains were affected, the railways released the numbers of the control room

ਪੰਜਾਬ ‘ਚ ਰੇਲ ਹਾਦਸੇ ਤੋਂ ਬਾਅਦ 51 ਟ੍ਰੇਨਾਂ ਹੋਈਆਂ ਪ੍ਰਭਾਵਿਤ , ਰੇਲਵੇ ਵੱਲੋਂ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਪੰਜਾਬ ਵਿੱਚ ਵਾਪਰੇ ਰੇਲ ਹਾਦਸੇ ਵਿੱਚ 51 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਜਿਸ ਦੀ ਜਾਣਕਾਰੀ ਰੇਲਵੇ ਵੱਲੋਂ ਸਾਂਝੀ ਕੀਤੀ ਗਈ ਹੈ। ਰੇਲਵੇ ਮੁਤਾਬਕ ਰਾਜਪੁਰਾ, ਪਟਿਆਲਾ ਅਤੇ ਧੂਰੀ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ। ਕੁਝ ਹੋਰ ਟਰੇਨਾਂ ਨੂੰ ਵੀ ਚੰਡੀਗੜ੍ਹ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ।

ਸਵੇਰੇ 4 ਵਜੇ ਵਾਪਰਿਆ ਹਾਦਸਾ

ਐਤਵਾਰ ਸਵੇਰੇ 4 ਵਜੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ ਵਾਪਰੇ ਰੇਲ ਹਾਦਸੇ ਤੋਂ ਬਾਅਦ ਉੱਤਰੀ ਰੇਲਵੇ ਨੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਲੁਧਿਆਣਾ ਦੇ ਨੰਬਰ 94178-83569, ਜਲੰਧਰ 81461-39614, ਅੰਮ੍ਰਿਤਸਰ 74969-66206, ਪਠਾਨਕੋਟ 94637-44690 ਅਤੇ ਜੰਮੂ ਤਵੀ ਨੰਬਰ 019124-70116 ‘ਤੇ ਜਾਣਕਾਰੀ ਲਈ ਜਾ ਸਕਦੀ ਹੈ।

ਕੋਲੇ ਨਾਲ ਲੱਦੀ ਰੇਲਗੱਡੀ ਮਾਲਗੱਡੀ ਲਈ ਬਣੇ DFCC ਟ੍ਰੈਕ ਦੇ ਨਿਊ ਸਰਹਿੰਦ ਸਟੇਸ਼ਨ ‘ਤੇ ਖੜ੍ਹੀ ਸੀ, ਜਿਸ ਨੂੰ ਰੋਪੜ ਭੇਜਿਆ ਜਾਣਾ ਸੀ। ਜਿਸ ਤੋਂ ਬਾਅਦ ਇਸੇ ਟ੍ਰੈਕ ‘ਤੇ ਇਕ ਹੋਰ ਕੋਲੇ ਨਾਲ ਭਰੀ ਰੇਲ ਗੱਡੀ ਪਿੱਛੇ ਤੋਂ ਆਈ ਅਤੇ ਪਹਿਲਾਂ ਤੋਂ ਖੜ੍ਹੀ ਕੋਲੇ ਦੀ ਮਾਲ ਗੱਡੀ ਨਾਲ ਟਕਰਾ ਗਈ। ਜਿਸ ਕਾਰਨ ਮਾਲ ਗੱਡੀ ਦਾ ਇੰਜਣ ਪਲਟ ਗਿਆ।

ਇਹ ਵੀ ਪੜ੍ਹੋ :T20 World Cup 2024 :ਪਾਕਿਸਤਾਨ ਕ੍ਰਿਕਟ ਨੇ ਲਾਂਚ ਕੀਤਾ ਆਪਣਾ ਨਵਾਂ ਐਂਥਮ

ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚੇ

ਇਸ ਦੌਰਾਨ ਕੋਲਕਾਤਾ-ਅੰਮ੍ਰਿਤਸਰ ਸਪੈਸ਼ਲ ਸਮਰ ਐਕਸਪ੍ਰੈਸ (04681) ਅੰਬਾਲਾ ਤੋਂ ਲੁਧਿਆਣਾ ਵੱਲ ਜਾਣ ਲਈ ਰਵਾਨਾ ਹੋਈ। ਇਹ ਟਰੇਨ ਜਦੋ ਨਿਊ ਸਰਹਿੰਦ ਸਟੇਸ਼ਨ ਨੇੜੇ ਪਹੁੰਚੀ ਤਾਂ ਇਸ ਦੀ ਰਫ਼ਤਾਰ ਧੀਮੀ ਸੀ। ਇਸ ਦਰਮਿਆਨ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਦੋਂ ਇੰਜਣ ਪਲਟ ਗਿਆ ਤਾਂ ਇਹ ਯਾਤਰੀ ਟਰੇਨ ਨਾਲ ਟਕਰਾ ਗਿਆ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਅਤੇ ਹੋਰ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਵਿੱਚ ਲੱਗ ਗਏ |