Home Blog Page 1557

ਤੇਜ਼ ਰਫਤਾਰ ਦਾ ਕਹਿਰ, 4 ਸਾਲਾ ਮਾਸੂਮ ਬੱਚੀ ਦੀ ਹੋਈ ਮੌਤ

0

ਤੇਜ਼ ਰਫਤਾਰ ਦਾ ਕਹਿਰ, 4 ਸਾਲਾ ਮਾਸੂਮ ਬੱਚੀ ਦੀ ਹੋਈ ਮੌਤ

ਮੋਗਾ ਦੇ ਪਿੰਡ ਔਗੜ ਨੇੜੇ ਇੱਕ ਅਣਪਛਾਤੇ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਈਕ ਸਵਾਰ 4 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਬੱਚੀ ਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 ਇਹ ਵੀ ਪੜ੍ਹੋ: ਪੁਲਿਸ ਨੇ ਸੁਲਝਾਈ ਦੋਹਰੇ ਕਤਲ ਦੀ ਗੁੱਥੀ, ਦੋਸ਼ੀ ਨੌਜਵਾਨ ਨੂੰ ਕੀਤਾ…

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨਛੱਤਰ ਸਿੰਘ ਨੇ ਦੱਸਿਆ ਕਿ ਕੁਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਲੁਹਾਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ ਅਤੇ ਉਸ ਦੀ 4 ਸਾਲਾ ਬੇਟੀ ਸੁਖਦੀਪ ਕੌਰ ਮੋਟਰਸਾਈਕਲ ‘ਤੇ ਕਡਿਆਲ ਤੋਂ ਪਿੰਡ ਲੁਹਾਰਾ ਨੂੰ ਆ ਰਹੇ ਸਨ।

ਮਾਸੂਮ ਬੱਚੀ ਦੀ ਮੌਕੇ ’ਤੇ ਹੀ ਮੌਤ

ਜਦੋਂ ਉਹ ਪਿੰਡ ਔਗੜ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਪਿਓ-ਧੀ ਸੜਕ ‘ਤੇ ਡਿੱਗ ਪਏ। ਧੀ ਸੁਖਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਗੁਰਪ੍ਰੀਤ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਪੁਲਸ ਨੇ ਕੁਲਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਗਰਮੀਆਂ ‘ਚ ਭੁੱਲ ਕੇ ਵੀ ਨਾ ਕਰੋ ਤਾਂਬੇ ਦੇ ਭਾਂਡਿਆਂ ਦਾ ਇਸਤੇਮਾਲ, ਨਹੀਂ ਤਾਂ ਹੋ ਸਕਦੀ ਹੈ ਸਿਹਤ ਸਮੱਸਿਆ

0

ਗਰਮੀਆਂ ‘ਚ ਭੁੱਲ ਕੇ ਵੀ ਨਾ ਕਰੋ ਤਾਂਬੇ ਦੇ ਭਾਂਡਿਆਂ ਦਾ ਇਸਤੇਮਾਲ, ਨਹੀਂ ਤਾਂ ਹੋ ਸਕਦੀ ਹੈ ਸਿਹਤ ਸਮੱਸਿਆ

ਤਾਂਬੇ ਦੇ ਭਾਂਡਿਆਂ ਦੀ ਵਰਤੋਂ ਸਿਹਤ ਲਈ ਫਾਇਦੇਮੰਦ ਹੋਣ ਕਾਰਨ ਖਾਣ-ਪੀਣ ਲਈ ਕੀਤੀ ਜਾਂਦੀ ਰਹੀ ਹੈ। ਆਯੁਰਵੇਦ ਵਿਚ ਵੀ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਦੇ ਕਈ ਅਦਭੁਤ ਫਾਇਦੇ ਦੱਸੇ ਗਏ ਹਨ। ਆਯੁਰਵੇਦ ਮੁਤਾਬਕ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਪਾਣੀ ਵਿੱਚ ਮੌਜੂਦ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਅਤੇ ਪਾਣੀ ਸ਼ੁੱਧ ਹੋ ਜਾਂਦਾ ਹੈ। ਸਿਹਤ ਲਈ ਇੰਨੇ ਫਾਇਦੇਮੰਦ ਹੋਣ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਵਿਅਕਤੀ ਸਾਲ ਭਰ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਹੀਂ ਕਰ ਸਕਦਾ। ਜੀ ਹਾਂ, ਗਰਮੀਆਂ ਵਿੱਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਸਿਹਤ ਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੀ ਹੈ। ਆਓ ਜਾਣਦੇ ਹਾਂ ਕਿ ਕਿਸ ਖਾਸ ਕਾਰਨ ਕਰਕੇ ਗਰਮੀਆਂ ‘ਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਗਰਮੀਆਂ ਵਿੱਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ?

ਗਰਮੀਆਂ ਵਿੱਚ ਸਰੀਰ ਦਾ ਤਾਪਮਾਨ ਪਹਿਲਾਂ ਹੀ ਵੱਧ ਜਾਂਦਾ ਹੈ। ਜਿਸ ਕਾਰਨ ਕਈ ਵਾਰ ਵਿਅਕਤੀ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਮੌਸਮ ਵਿੱਚ ਹਰ ਵਿਅਕਤੀ ਨੂੰ ਅਜਿਹੀਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਸਰੀਰ ਨੂੰ ਹਾਈਡਰੇਟ ਅਤੇ ਠੰਡਾ ਰੱਖਦੀਆਂ ਹਨ। ਪਰ ਤਾਂਬੇ ਦਾ ਸੁਭਾਅ ਗਰਮ ਹੈ, ਜਿਸ ਕਾਰਨ ਇਸ ਨੂੰ ਗਰਮੀਆਂ ਦੇ ਮੌਸਮ ਲਈ ਆਦਰਸ਼ ਨਹੀਂ ਮੰਨਿਆ ਜਾਂਦਾ ਹੈ। ਗਰਮੀਆਂ ਵਿੱਚ ਤਾਂਬੇ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਨਾਲ ਭੋਜਨ ਵਿੱਚ ਤਾਂਬੇ ਦੀ ਮਾਤਰਾ ਵੱਧ ਜਾਂਦੀ ਹੈ, ਜੋ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਜਿਸ ਕਾਰਨ ਕਈ ਵਾਰ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਗਰਮੀਆਂ ਵਿੱਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਨ ਨਾਲ ਹੋ ਸਕਦੀ ਹੈ ਇਹ ਸਮੱਸਿਆਵਾਂ-

ਗਰਮੀਆਂ ਵਿੱਚ ਸਰੀਰ ਦਾ ਤਾਪਮਾਨ ਪਹਿਲਾਂ ਹੀ ਵੱਧ ਜਾਂਦਾ ਹੈ। ਅਜਿਹੇ ‘ਚ ਤਾਂਬੇ ਦੇ ਭਾਂਡਿਆਂ ‘ਚ ਖਾਣਾ ਪਕਾਉਣ ਨਾਲ ਸਰੀਰ ਦਾ ਤਾਪਮਾਨ ਹੋਰ ਵਧ ਸਕਦਾ ਹੈ। ਜਿਸ ਕਾਰਨ ਵਿਅਕਤੀ ਨੂੰ ਉਲਟੀਆਂ, ਮਤਲੀ ਅਤੇ ਚੱਕਰ ਆਉਣ ਦੇ ਨਾਲ-ਨਾਲ ਨੱਕ ਵਗਣਾ, ਪੇਟ ਫੁੱਲਣਾ, ਭੁੱਖ ਨਾ ਲੱਗਣਾ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਤਾਂਬੇ ਦੇ ਭਾਂਡਿਆਂ ਵਿੱਚ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦੁੱਧ ਵਿੱਚ ਪਾਇਆ ਜਾਣ ਵਾਲਾ ਲੈਕਟੋ ਐਸਿਡ ਤਾਂਬੇ ਦੇ ਸੰਪਰਕ ਵਿੱਚ ਆਉਂਦੇ ਹੀ ਨਸ਼ਟ ਹੋ ਜਾਂਦਾ ਹੈ। ਜੇਕਰ ਇਸ ਭਾਂਡੇ ‘ਚ ਦੁੱਧ ਨੂੰ ਜ਼ਿਆਦਾ ਦੇਰ ਤੱਕ ਰੱਖਿਆ ਜਾਵੇ ਤਾਂ ਇਹ ਜ਼ਹਿਰੀਲਾ ਹੋ ਸਕਦਾ ਹੈ। ਇਸ ਨੂੰ ਪੀਣ ਨਾਲ ਉਲਟੀ ਆ ਸਕਦੀ ਹੈ।

ਤਾਂਬੇ ਦੇ ਭਾਂਡਿਆਂ ਵਿੱਚ ਖੱਟੀਆਂ ਚੀਜ਼ਾਂ ਖਾਣ ਅਤੇ ਪੀਣ ਨਾਲ ਤੇਜ਼ਾਬ ਪੈਦਾ ਹੁੰਦਾ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਸ ਕਾਰਨ ਵਿਅਕਤੀ ਨੂੰ ਫੂਡ ਪੁਆਇਜ਼ਨਿੰਗ ਦਾ ਖਤਰਾ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ : ਮਾਨਸਿਕ ਤੌਰ ਤੋਂ ਪ੍ਰੇਸ਼ਾਨ ਵਿਅਕਤੀ ਦੀ ਗੱਡੀ ਹੇਠਾਂ ਆਉਣ…

ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਕਈ ਫਾਇਦੇ ਹਨ। ਪਰ ਗਰਮੀਆਂ ਵਿੱਚ ਤਾਂਬੇ ਦੇ ਭਾਂਡੇ ਵਿੱਚ ਇੱਕ ਦਿਨ ਵਿੱਚ ਇੱਕ ਗਿਲਾਸ ਤੋਂ ਵੱਧ ਪਾਣੀ ਨਾ ਪੀਓ। ਗਰਮੀਆਂ ਵਿੱਚ ਤਾਂਬੇ ਦੇ ਭਾਂਡਿਆਂ ਦਾ ਪਾਣੀ ਇਸ ਤੋਂ ਵੱਧ ਪੀਣ ਨਾਲ ਪਾਚਨ ਅਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਤਾਂਬੇ ਦੇ ਭਾਂਡਿਆਂ ਵਿੱਚ ਪਕਾਇਆ ਹੋਇਆ ਭੋਜਨ ਖਾਣ ਨਾਲ ਸਰੀਰ ਦਾ ਤਾਪਮਾਨ ਕਾਫ਼ੀ ਵੱਧ ਸਕਦਾ ਹੈ। ਜਿਸ ਕਾਰਨ ਖੂਨ ਵਗਣਾ, ਪੇਟ ਫੁੱਲਣਾ ਜਾਂ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੰਗਨਾ ਰਣੌਤ ਨੂੰ ਪੁੱਛੇ ਤਿੱਖੇ ਸਵਾਲ || Punjab News

0
Congress MP Sukhjinder Singh Randhawa asked sharp questions to Kangana Ranaut

ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੰਗਨਾ ਰਣੌਤ ਨੂੰ ਪੁੱਛੇ ਤਿੱਖੇ ਸਵਾਲ

Punjab News : ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ CISF ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਮਾਰ ਦਿੱਤਾ ਸੀ । ਜਿਸ ਤੋਂ ਬਾਅਦ  ਇਸ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਮੁਲਜ਼ਮ ਕੁਲਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੁਲਿਵੰਦਰ ਖਿਲਾਫ ਏਅਰਪੋਰਟ ਥਾਣੇ ਵਿੱਚ ਆਈਪੀਸੀ ਦੀ ਧਾਰਾ 323 ਅਤੇ 341 ਦੇ ਤਹਿਤ ਕਾਰਵਾਈ ਕੀਤੀ ਗਈ ਹੈ।

ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੰਗਨਾ ਰਣੌਤ ਨੂੰ ਤਿੱਖੇ ਸਵਾਲ ਪੁੱਛੇ ਹਨ। ਉਨ੍ਹਾਂ ਆਖਿਆ ਕਿ ਪੰਜਾਬੀਆਂ ਨੂੰ ਵਾਰ-ਵਾਰ ਅੱਤਵਾਦੀ ਅਤੇ ਮਾੜੀ ਸ਼ਬਦਾਵਲੀ ਮੋਲਣ ਵਾਲੀ ਇਹ ਔਰਤ ਅੱਤਵਾਦ ਵੇਲੇ ਕਿਥੇ ਸੀ। ਉਸ ਵੇਲੇ ਭਾਜਪਾ ਕਿੱਥੇ ਸੀ। ਉਸ ਵੇਲੇ ਸੈਂਕੜੇ ਕਾਂਗਰਸੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ।

ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਹੋਈ ਮੌ.ਤ

ਕੰਗਨਾ ਰਣੌਤ ਨੇ ਪੂਰੇ ਪੰਜਾਬ ਨੂੰ ਕਿਹਾ ਅੱਤਵਾਦੀ

ਦਿੱਲੀ ਵਿਚ ਕਾਂਗਰਸ ਦੀ ਮੀਟਿੰਗ ‘ਚ ਸ਼ਾਮਲ ਹੋਣ ਆਏ ਰੰਧਾਵਾ ਨੇ ਕਿਹਾ ਕਿ ਜੇ ਕੋਈ ਸੁਰੱਖਿਆ ਜਾਂਚ ਦੌਰਾਨ ਕਿਸੇ ਨੂੰ ਥੱਪੜ ਮਾਰਦਾ ਹੈ ਤਾਂ ਮੈਂ ਇਸ ਦਾ ਸਮਰਥਨ ਨਹੀਂ ਕਰਦਾ। ਅਜਿਹਾ ਨਹੀਂ ਹੋਣਾ ਚਾਹੀਦਾ ਪਰ ਬਾਅਦ ਵਿੱਚ ਕੰਗਨਾ ਰਣੌਤ ਨੇ ਪੂਰੇ ਪੰਜਾਬ ਨੂੰ ਅੱਤਵਾਦੀ ਕਿਹਾ। ਰੰਧਾਵਾ ਨੇ ਕਿਹਾ ਕਿ ਮੈਂ ਕੰਗਨਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਹਿਲਾਂ ਸੋਚੋ ਅਤੇ ਫਿਰ ਬੋਲੋ, ਅਸੀਂ ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣਾ ਖੂਨ ਵਹਾਇਆ ਹੈ। ਸਾਨੂੰ ਨਹੀਂ ਪਤਾ ਕਿ ਉਹ ਉਸ ਸਮੇਂ ਕਿੱਥੇ ਸੀ ਜਾਂ ਭਾਜਪਾ ਕਿੱਥੇ ਸੀ…ਉਸ ਨੇ ਜੋ ਕਿਹਾ ਉਹ ਗਲਤ ਹੈ ਅਤੇ ਸੰਸਦ ਵਿੱਚ ਜਵਾਬ ਦਿੱਤਾ ਜਾਵੇਗਾ।

 

 

 

ਮਾਨਸਿਕ ਤੌਰ ਤੋਂ ਪ੍ਰੇਸ਼ਾਨ ਵਿਅਕਤੀ ਦੀ ਗੱਡੀ ਹੇਠਾਂ ਆਉਣ ਨਾਲ ਹੋਈ ਮੌ.ਤ || latest news

0

ਮਾਨਸਿਕ ਤੌਰ ਤੋਂ ਪ੍ਰੇਸ਼ਾਨ ਵਿਅਕਤੀ ਦੀ ਗੱਡੀ ਹੇਠਾਂ ਆਉਣ ਨਾਲ ਹੋਈ ਮੌ.ਤ

ਗਿੱਦੜਬਾਹਾ ‘ਚ ਇੱਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨੌਜਵਾਨ ਦੀ ਮੌ.ਤ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਮਾਨਸਿਕ ਤੌਰ ਤੋਂ ਪਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦਸ਼ਮੇਸ਼ ਨਗਰ ਗਿੱਦੜਬਾਹਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Android Smartphone ਯੂਜ਼ਰਸ ਨੂੰ ਚੇਤਾਵਨੀ, ਨਿੱਜੀ ਡਾਟਾ ਹੋ ਸਕਦਾ ਹੈ ਚੋਰੀ

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਦੇ ਏਐਸਆਈ ਸੁਰਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਕਰੀਬ ਇਕ ਵਜੇ ਸਾਨੂੰ ਮੋਹਨ ਲਾਲ ਸਟੇਸ਼ਨ ਮਾਸਟਰ ਨੇ ਮੋਬਾਇਲ ਤੇ ਦੱਸਿਆ ਕਿ ਇੱਕ ਨੌਜਵਾਨ ਦੀ ਟ੍ਰੇਨ ਨੰਬਰ 14735 ਥੱਲੇ ਆਉਣ ਨਾਲ ਮੌਤ ਹੋ ਗਈ ਹੈ।

ਉਹਨਾਂ ਦੱਸਿਆ ਕਿ ਗਿੱਦੜਬਾਹਾ ਰੇਲਵੇ ਸਟੇਸ਼ਨ ਤੋਂ ਫਕਰਸਰ ਵਾਲੇ ਪਾਸੇ ਮੈਂ ਤੇ ਏਐਸਆਈ ਜਗਸੀਰ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ ਜਿੱਥੇ ਕਿ ਟ੍ਰੇਨ ਰੁਕੀ ਹੋਈ ਸੀ ਤੇ ਟ੍ਰੇਨ ਦੇ ਨੇੜੇ ਉਹਦਾ ਭਰਾ ਹੋਰ ਦੋਸਤਾਂ ਨਾਲ ਬੈਠਾ ਸੀ ਤੇ ਮੁਕੇਸ਼ ਕੁਮਾਰ ਦੀ ਲਾਸ਼ ਪਈ ਸੀ।

ਮ੍ਰਿਤਕ ਕਿਸੇ ਸਮੱਸਿਆ ਕਾਰਨ ਸੀ ਪ੍ਰੇਸ਼ਾਨ

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਯੁਗੇਸ਼ ਕੁਮਾਰ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਦੇ ਬਿਆਨ ਮੁਤਾਬਕ ਮੁਕੇਸ਼ ਕੁਮਾਰ ਘਰ ਦੀ ਕਿਸੇ ਸਮੱਸਿਆ ਕਾਰਨ ਮਹੀਨੇ ਤੋਂ ਪਰੇਸ਼ਾਨ ਸੀ। ਉਹਨਾਂ ਦੱਸਿਆ ਕਿ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ ਅਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਹੋਈ ਮੌ.ਤ || Punjab News || news of Punjab

0

ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਹੋਈ ਮੌ.ਤ

ਪੰਜਾਬ ਵਿੱਚ ਨਸ਼ੇ ਦਾ ਛੇਵਾਂ ਦਰਿਆ ਵੱਗ ਰਿਹਾ ਹੈ | ਆਏ ਦਿਨ ਨਸ਼ੇ ਨਾਲ ਕਿੰਨੇ ਹੀ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਹਨ | ਅਜਿਹਾ ਹੀ ਇਕ ਹੋਰ ਮਾਮਲਾ ਮਲੋਟ ਦੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨਸ਼ੇ ਦੀ ਓਵਰਡੋਜ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ | ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਵੱਜੋ ਹੋਈ ਹੈ। ਮ੍ਰਿਤਕ ਦੇ ਵਾਰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਲੜਕੇ ਜਗਮੀਤ ਸਿੰਘ ਦੀ ਚਿੱਟੇ ਦੀ ਓਵਰਡੋਜ ਕਾਰਨ ਮੌਤ ਹੋਈ ਹੈ, ਜਿਸ ਦੀ ਲਾਸ਼ ਪਿੰਡ ਦੇ ਸ਼ਮਸ਼ਾਨ ਘਾਟ ਵਿੱਚੋਂ ਪਈ ਮਿਲੀ ਤੇ ਲਾਸ਼ ਦੇ ਨੇੜੇ ਖਾਲੀ ਸਰਿੰਜਾਂ ਪਈਆਂ ਹੋਈਆਂ ਮਿਲੀਆਂ ਹਨ।

ਨਸ਼ੇ ਦਾ ਆਦੀ ਸੀ ਮ੍ਰਿਤਕ ਨੌਜਵਾਨ

ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਅਤੇ ਚਾਚਾ ਸੇਵ ਸਿੰਘ ਅਤੇ ਭਰਾ ਜਸਮੇਲ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਲੜਕਾ ਜਗਮੀਤ ਸਿੰਘ ਨਸ਼ੇ ਦਾ ਆਦੀ ਸੀ। ਪਿੰਡ ਦੇ ਵਿੱਚ ਪ੍ਰੇਮ ਸਿੰਘ ਅਤੇ ਬੂਟਾ ਰਾਮ ਨਸ਼ੇ ਵੇਚਣ ਦਾ ਕੰਮ ਕਰਦੇ ਹਨ, ਜਿਸਦੇ ਕਾਰਨ ਪਿੰਡ ਦੇ ਦਰਜਨ ਭਰ ਨੌਜਵਾਨ ਚਿੱਟੇ ਦੀ ਲਪੇਟ ਵਿੱਚ ਹਨ। ਇਸੇ ਤਰ੍ਹਾਂ ਉਹਨਾਂ ਦਾ ਲੜਕਾ ਜਗਮੀਤ ਸਿੰਘ ਵੀ ਨਸ਼ੇ ਦਾ ਆਦੀ ਹੋ ਗਿਆ ਤੇ ਅੰਤ ਵੀਰਵਾਰ ਦੀ ਰਾਤ ਉਸਦੀ ਲਾਸ਼ ਸ਼ਮਸ਼ਾਨ ਘਾਟ ਦੇ ਵਿੱਚੋਂ ਪਈ ਮਿਲੀ। ਪਰਿਵਾਰ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਚਿੱਟਾ ਵੇਚਣ ਵਾਲੇ ਉਕਤ ਵਿਅਕਤੀਆਂ ਨੂੰ ਰੋਕਣ ਤੇ ਉਹਨਾਂ ਵੱਲੋਂ ਧਮਕਾਇਆ ਜਾਂਦਾ ਹੈ।

ਇਹ ਵੀ ਪੜ੍ਹੋ :ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਵਾਲੀ ਕੰਗਨਾ ਖਿਲਾਫ ਕੀਤੀ ਜਾਵੇ ਕਾਰਵਾਈ :ਪੰਜਾਬ ਕਿਸਾਨ ਕਾਂਗਰਸ

ਚਿੱਟੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇ ਸਖਤ ਕਾਰਵਾਈ

ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਚਿੱਟੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਕੇ ਪਿੰਡ ਦੀ ਜਵਾਨੀ ਨੂੰ ਬਚਾਇਆ ਜਾਵੇ। ਥਾਣਾ ਸੁਧਰ ਮਲੋੜ ਪੁਲਿਸ ਨੇ ਉਕਤ ਬਿਆਨਾਂ ਦੇ ਆਧਾਰ ਤੇ ਪ੍ਰੇਮ ਸਿੰਘ ਤੇ ਬੂਟਾ ਰਾਮ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਥਾਣਾ ਸਦਰ ਦੇ ਇੰਚਾਰਜ ਐਸ ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਦੋ ਜਣਿਆਂ ਵਿਰੁੱਧ ਧਾਰਾ 304 ਅਤੇ 34 ਆਈਪੀਸੀ ਦੇ ਤਹਿਤ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

 

 

 

 

 

ਪੁਲਿਸ ਨੇ ਮਹਿਲਾ ਸਮੇਤ 6 ਚੋਰ ਕੀਤੇ ਕਾਬੂ, ਚੋਰਾਂ ਤੋਂ ਲੱਖਾਂ ਰੁਪਏ ਦਾ ਸਾਮਾਨ ਵੀ ਕੀਤਾ ਬਰਾਮਦ

0

ਪੁਲਿਸ ਨੇ ਮਹਿਲਾ ਸਮੇਤ 6 ਚੋਰ ਕੀਤੇ ਕਾਬੂ, ਚੋਰਾਂ ਤੋਂ ਲੱਖਾਂ ਰੁਪਏ ਦਾ ਸਾਮਾਨ ਵੀ ਕੀਤਾ ਬਰਾਮਦ

ਫਤਹਿਗੜ੍ਹ ਸਾਹਿਬ: ਰਾਕੇਸ਼ ਕੁਮਾਰ ਯਾਦਵ ਕਪਤਾਨ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਮਈ ਮਹੀਨੇ ਦੇ ਦੂਜੇ ਹਫਤੇ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਇੱਕ ਵੱਡੇ ਕਾਰੋਬਾਰੀ ਘਰਾਣੇ ਦੇ ਘਰ ਹੋਈ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਜ਼ਿਲ੍ਹਾ ਪੁਲਿਸ ਨੇ ਸੁਲਝਾ ਕੇ ਵਾਰਦਾਤ ਵਿੱਚ ਸ਼ਾਮਲ ਇੱਕ ਔਰਤ ਸਮੇਤ 06 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ, ਇੱਕ ਆਈਫੋਨ 15 ਪਰੋ, ਚੋਰਾਂ ਵੱਲੋਂ ਖਰੀਦੀ ਇੱਕ ਕਾਰ, ਦੋ ਮੋਟਰਸਾਈਕਲ ਅਤੇ ਵਾਰਦਾਤ ਕਰਨ ਲਈ ਵਰਤੇ ਗਏ ਦੋ ਮੋਟਰਸਾਈਕਲ ਬਰਾਮਦਕੀਤੇ ਗਏ।

ਇਸ ਘਟਨਾ ਦੇ ਵੇਰਵੇ ਦਿੰਦਿਆ ਸ੍ਰੀ ਰਾਕੇਸ਼ ਕੁਮਾਰ ਯਾਦਵ ਨੇ ਹੋਰ ਦੱਸਿਆ ਕਿ, ਮੰਡੀ ਗੋਬਿੰਦਗੜ ਸ਼ਹਿਰ ਦੇ ਨਾਮੀ ਕਾਰੋਬਾਰੀ ਗੌਰਵ ਸਿੰਗਲਾ ਤੇ ਸੋਰਵ ਸਿੰਗਲਾ ਪੁੱਤਰਾਨ ਦਿਨੇਸ਼ ਸਿੰਗਲਾ ਵਾਸੀ 26-ਏ, ਚੰਦਰਲੋਕ ਕਲੋਨੀ ਮੰਡੀ ਗੋਬਿੰਦਗੜ੍ਹ ਮਿਤੀ 08.05.2024 ਨੂੰ ਦਿੱਲੀ ਵਿਖੇ ਇੱਕ ਮੈਰਿਜ਼ ਅਟੈਂਡ ਕਰਨ ਲਈ ਗਏ ਹੋਏ ਸਨ। ਜਿਹਨਾਂ ਨੇ ਆਪਣੇ ਘਰ ਦੀ ਨਿਗਰਾਨੀ ਲਈ ਆਪਣੇ ਦੇ ਨੋਕਰਾਂ ਨੂੰ ਛੱਡਿਆ ਹੋਇਆ ਸੀ, ਪਰ ਅਚਾਨਕ ਰਾਤ ਨੂੰ ਕਰੀਬ 12.00 ਵਜੇ ਘਰ ਦਾ ਪਿਛਲਾ ਦਰਵਾਜਾ ਤੋੜ ਕੇ ਚਾਰ ਅਣਪਛਾਤੇ ਨੌਜਵਾਨ ਮਕਾਨ ਅੰਦਰ ਦਾਖਲ ਹੋਏ ਸਨ।

ਜਿਹਨਾਂ ਨੇ ਦੋਨਾਂ ਨੌਕਰਾਂ ਨੂੰ ਬੰਧਕ ਬਣਾ ਬੈਡਰੂਮ ਅਤੇ ਸਟੋਰ ਦੇ ਲਾਕਰ ਤੋੜ ਕੇ ਉਹਨਾਂ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਚਾਂਦੀ ਦੇ ਦੋ ਡਿਨਰ ਸੈਟ, ਸੋਨੇ ਚਾਂਦੀ, ਡਾਇਮੰਡ ਦੇ ਗਹਿਣੇ, ਕੀਮਤੀ ਧਾਤੂਆਂ, ਚਾਂਦੀ ਦੀਆਂ ਪੂਜਾ ਵਾਲੀਆਂ ਮੂਰਤੀਆਂ ਅਤੇ ਇੱਕ ਆਈਫੋਨ 15 ਪਰੋ ਚੋਰੀ ਕਰ ਲਏ ਸਨ ਅਤੇ ਜਾਣ ਲੱਗੇ ਦੋਨਾਂ ਨੌਕਰਾਂ ਨੂੰ ਬੰਨਕੇ ਫਰਾਰ ਹੋ ਗਏ ਸੀ। ਜਿਸ ਸਬੰਧੀ ਨੌਕਰਾਂ ਵੱਲੋਂ ਫੋਨ ਕਰਨ ਤੇ ਮਾਲਕ ਵਾਪਸ ਆਏ ਅਤੇ ਗੌਰਵ ਸਿੰਗਲਾ ਨੇ ਮੁਕਦਮਾ ਨੰਬਰ 80 ਮਿਤੀ 09.05.2024 ਅ/ਧ 457,380,342 ਥਾਣਾ ਮੰਡੀ ਗੋਬਿੰਦਗੜ੍ਹ ਦਰਜ ਰਜਿਸਟਰ ਕਰਵਾਇਆ।

ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਇਸ ਵੱਡੀ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਰਾਜੇਸ਼ ਕੁਮਾਰ ਛਿੱਬੜ ਪੀ.ਪੀ.ਐਸ. ਡੀ.ਐਸ.ਪੀ ਸਰਕਲ ਅਮਲੋਹ, ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਰਹਿੰਦ, ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ ਦੀਆਂ ਟੀਮਾਂ ਨੇ ਟੈਕਨੀਕਲ ਸੈਲ ਦੀ ਮੱਦਦ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਮਿਤੀ 07.06.2024 ਨੂੰ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀਆਂ ਗੁਰਦੀਪ ਸਿੰਘ ਉਰਫ ਬੂਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਅਜਨਾਲੀ ਹਾਲ ਵਾਸੀ ਤਰਲੋਕਪੁਰੀ ਮੰਡੀ ਗੋਬਿੰਦਗੜ੍ਹ, ਕਰਨਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬੀੜ ਕੁੰਬੜਾ ਥਾਣਾ ਗੋਬਿੰਦਗੜ੍ਹ, ਸੁਨੀਲ ਕੁਮਾਰ ਪੁੱਤਰ ਖੋਮ ਬਹਾਦਰ ਵਾਸੀ 35 ਫੋਕਲ ਪੁਆਇੰਟ ਅਜਨਾਲੀ ਹਾਲ ਵਾਸੀ ਜਾਲ ਮਾਰਕੀਟ ਮੰਡੀ ਗੋਬਿੰਦਗੜ੍ਹ, ਰਕੀਬ ਪਾਨ ਪੁੱਤਰ ਰਫੀਕ ਖਾਨ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਨੂੰ ਦੋਸ਼ੀ ਗੁਰਦੀਪ ਸਿੰਘ ਉਰਫ ਬੂਟਾ ਦੇ ਕਿਰਾਏ ਵਾਲੇ ਕਮਰੇ ਵਿੱਚੋ ਚੋਰੀ ਕੀਤੇ ਹੋਏ ਸੋਨੇ ਚਾਂਦੀ ਦੇ ਗਹਿਣਿਆ, ਭਾਂਡਿਆ ਅਤੇ ਇੱਕ ਆਈਫੋਨ 15 ਪਰੋ ਸਮੇਤ ਗ੍ਰਿਫਤਾਰ ਕੀਤਾ।

ਇਹ ਵੀ ਪੜ੍ਹੋ: ਸਮੇਂ ਤੋਂ ਪਹਿਲਾਂ ਆਏਗਾ ਮਾਨਸੂਨ, ਗਰਮੀ ਤੋਂ ਮਿਲੇਗੀ ਰਾਹਤ || Punjab News

ਇਹਨਾਂ ਦੀ ਸਾਥੀ ਦੋਸ਼ਣ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਥਾਣਾ ਸਰਹਿੰਦ ਹਾਲ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਅਤੇ ਤੇਜਿੰਦਰ ਸਿੰਘ ਪੁੱਤਰ ਤੇਜਵੰਤ ਸਿੰਘ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਨੂੰ ਪਿੰਡ ਡਡਹੇੜੀ ਨੇੜਿਓ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਚੋਰੀ ਦੇ 03 ਲੱਖ ਰੁਪਏ ਦੋਸ਼ਣ ਨੰਨੂ ਦੇ ਐੱਚਡੀਐਫਸੀ ਬੈਂਕ ਦੇ ਖਾਤੇ ਵਿੱਚ ਜਮ੍ਹਾਂ ਪਾਏ ਗਏ ਹਨ।

ਯਾਦਵ ਨੇ ਅੱਗੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਮੁੱਖ ਭੂਮਿਕਾ ਉਕਤ ਪਰਿਵਾਰ ਦੀ ਸਾਬਕਾ ਨੌਕਰਾਣੀ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਥਾਣਾ ਸਰਹਿੰਦ ਹਾਲ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਅਤੇ ਉਸ ਦੇ ਮਾਲਕਾ ਪਾਸ ਡਰਾਇਵਰੀ ਕਰਦੇ ਪਿਤਾ ਤੇਜਿੰਦਰ ਸਿੰਘ ਪੁੱਤਰ ਤੇਜਵੰਤ ਸਿੰਘ ਵਾਸੀ ਡਡਹੇੜੀ ਥਾਣਾ ਮੰਡੀ ਗੋਬਿੰਦਗੜ੍ਹ ਵੱਲੋਂ ਨਿਭਾਈ ਗਈ ਹੈ।

ਦੋਸ਼ਣ ਨੰਨੂ ਨੇ ਆਪਣੇ ਦੋਸਤ ਗੁਰਦੀਪ ਸਿੰਘ ਉਰਫ ਬੂਟਾ ਨਾਲ ਸਾਜਿਸ਼ ਰਚੀ। ਜਿਸ ਨੇ ਅੱਗੇ ਆਪਣੇ ਸਾਥੀਆਂ ਨਾਲ ਰਲ ਕੇ ਵਾਰਦਾਤ ਕੀਤੀ ਅਤੇ ਇਹਨਾਂ ਨੂੰ ਮਾਲਕਾ ਦੀ ਸੂਚਨਾਵਾਂ ਅਤੇ ਘਰ ਦਾ ਸਾਰਾ ਭੇਤ ਨੰਨੂ ਅਤੇ ਉਸ ਦੇ ਪਿਤਾ ਤੇਜਿੰਦਰ ਸਿੰਘ ਪਾਸੇ ਮਿਲਦਾ ਰਿਹਾ।

ਇਸ ਗਿਰੋਹ ਵੱਲੋਂ ਚੋਰੀ ਕੀਤੇ ਕੈਸ਼ ਵਿੱਚੋਂ ਦੋਸ਼ੀ ਰਫੀਕ ਖਾਨ ਨੇ ਇਕ ਇੰਡੀਕਾ ਕਾਰ, ਦੋਸ਼ੀ ਕਰਨਵੀਰ ਸਿੰਘ ਨੇ ਇੱਕ ਕੇਟਿਐਮ ਮੋਟਰਸਾਇਕਲ, ਦੋਸ਼ੀ ਗੁਰਦੀਪ ਸਿੰਘ ਨੇ ਇੱਕ ਯਾਮਹਾ ਆਰ 15 ਮੋਟਰਸਾਈਕਲ ਖਰੀਦ ਕੀਤੇ ਸਨ, ਜਿਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।

ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਕੀਤਾ ਜਾਵੇਗਾ ਹਾਸਲ  

ਦੋਸ਼ਣ ਨੰਨੂ ਦੇ ਹਿੱਸੇ ਆਏ 03 ਲੱਖ ਰੁਪਏ ਉਸ ਨੇ ਆਪਣੇ HDFC ਬੈਂਕ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ। ਉਕੱਤ ਖਾਤੇ ਵਿੱਚ ਚੋਰੀ ਦੇ ਪੈਸੇ ਹੋਣ ਕਾਰਨ ਖਾਤਾ ਫਰੀਜ਼ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੋਸ਼ੀਆਂ ਵੱਲੋਂ ਰੈਕੀ ਕਰਨ ਅਤੇ ਵਾਰਦਾਤ ਵਿੱਚ ਵਰਤੇ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰਵਾਏ ਜਾ ਚੁੱਕੇ ਹਨ। ਦੋਸ਼ੀਆਂ ਦੇ ਸਾਬਕਾ ਕਰੀਮੀਨਲ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Android Smartphone ਯੂਜ਼ਰਸ ਨੂੰ ਚੇਤਾਵਨੀ, ਨਿੱਜੀ ਡਾਟਾ ਹੋ ਸਕਦਾ ਹੈ ਚੋਰੀ

0

Android Smartphone ਯੂਜ਼ਰਸ ਨੂੰ ਚੇਤਾਵਨੀ, ਨਿੱਜੀ ਡਾਟਾ ਹੋ ਸਕਦਾ ਹੈ ਚੋਰੀ

ਐਂਡਰੌਇਡ ਸਮਾਰਟਫੋਨ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਉਪਭੋਗਤਾਵਾਂ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਹਾਲ ਹੀ ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਹੈ ਅਤੇ ਇਹ ਚੇਤਾਵਨੀ ਖਾਸ ਤੌਰ ‘ਤੇ ਐਂਡਰੌਇਡ ਉਪਭੋਗਤਾਵਾਂ ਲਈ ਹੈ। ਚਾਹੇ ਉਹ ਐਂਡਰਾਇਡ ਫੋਨ ਦੀ ਵਰਤੋਂ ਕਰ ਰਿਹਾ ਹੋਵੇ ਜਾਂ ਐਂਡਰਾਇਡ ਟੈਬਲੇਟ। ਤੁਹਾਨੂੰ ਦੱਸ ਦੇਈਏ ਕਿ CERT-In ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਆਉਂਦਾ ਹੈ।

CERT-In ਦੇ ਅਨੁਸਾਰ, Android OS ਵਿੱਚ ਕਈ ਖਾਮੀਆਂ ਪਾਈਆਂ ਗਈਆਂ ਹਨ, ਅਤੇ ਇਸ ਦੀ ਵਰਤੋਂ ਕਰਕੇ, ਹੈਕਰ ਤੁਹਾਡੇ ਫੋਨ ਤੋਂ ਤੁਹਾਡੀ ਮਹੱਤਵਪੂਰਨ ਜਾਣਕਾਰੀ ਅਤੇ ਡੇਟਾ ਨੂੰ ਕੱਢ ਸਕਦੇ ਹਨ। ਅਜਿਹੇ ‘ਚ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਐਂਡ੍ਰਾਇਡ ਵਰਜ਼ਨ ‘ਤੇ ਖਤਰਾ ਹੈ। ਇਸ ਵਿੱਚ Android 12, Android 12L, Android 13 ਅਤੇ Android 14 ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਰੇਤ ਮਾਫੀਆ ‘ਤੇ ਵੱਡਾ ਐਕਸ਼ਨ, ਲਗਾਇਆ ਭਾਰੀ ਜੁਰਮਾਨਾ || latest news

CERT-In ਦੇ ਅਨੁਸਾਰ, ਇਹ ਸਮੱਸਿਆਵਾਂ ਐਂਡਰਾਇਡ ਦੇ ਫਰੇਮਵਰਕ, ਸਿਸਟਮ, ਗੂਗਲ ਪਲੇ ਸਿਸਟਮ ਅਪਡੇਟਸ, ਕਰਨਲ, ਆਰਮ ਕੰਪੋਨੈਂਟਸ, ਇਮੇਜੀਨੇਸ਼ਨ ਟੈਕਨਾਲੋਜੀ ਅਤੇ ਕੁਆਲਕਾਮ ਦੇ ਬੰਦ-ਸਰੋਤ ਭਾਗਾਂ ਵਿੱਚ ਖਾਮੀਆਂ ਕਾਰਨ ਹਨ। ਇਨ੍ਹਾਂ ਖਾਮੀਆਂ ਕਾਰਨ ਜੇਕਰ ਕੋਈ ਹੈਕਰ ਤੁਹਾਡਾ ਫੋਨ ਹੈਕ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇਹ ਬਹੁਤ ਆਸਾਨ ਹੋ ਜਾਵੇਗਾ। ਤੁਹਾਡਾ ਫ਼ੋਨ ਹੈਕ ਕਰਨ ਤੋਂ ਬਾਅਦ, ਹੈਕਰ ਤੁਹਾਡੇ ਫ਼ੋਨ ਤੋਂ ਡਾਟਾ ਚੋਰੀ ਕਰ ਸਕਦਾ ਹੈ ਅਤੇ ਡਾਰਕ ਵੈੱਬ ‘ਤੇ ਉਸ ਡੇਟਾ ਨੂੰ ਵੇਚ ਸਕਦਾ ਹੈ।

ਇਸ ਦੇ ਨਾਲ ਹੀ ਹੈਕਰ ਤੁਹਾਡੇ ਫੋਨ ‘ਚ ਡਿਨਾਇਲ ਆਫ ਸਰਵਿਸ ਕੰਡੀਸ਼ਨ ਨੂੰ ਵੀ ਐਕਟੀਵੇਟ ਕਰ ਸਕਦਾ ਹੈ। ਇਸ ਲਈ ਸਰਟ-ਇਨ ਨੇ ਉਪਭੋਗਤਾਵਾਂ ਨੂੰ ਜਿੰਨੀ ਜਲਦੀ ਹੋ ਸਕੇ ਸੁਰੱਖਿਆ ਪੈਚ ਨੂੰ ਅਪਡੇਟ ਕਰਨ ਲਈ ਕਿਹਾ ਹੈ। ਆਪਣੇ ਫ਼ੋਨ ਨੂੰ ਅੱਪਡੇਟ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ: ਸਭ ਤੋਂ ਪਹਿਲਾਂ ਆਪਣੇ ਫ਼ੋਨ ਦੀ ਸੈਟਿੰਗ ਨੂੰ ਓਪਨ ਕਰੋ।

ਇਸ ਵਿੱਚ ਸਾਫਟਵੇਅਰ ਅੱਪਡੇਟ ਸਰਚ ਕਰੋ ਅਤੇ ਇਸਨੂੰ ਓਪਨ ਕਰੋ। ਇਸ ਤੋਂ ਬਾਅਦ Check for Updates ‘ਤੇ ਕਲਿੱਕ ਕਰੋ। ਜੇਕਰ ‘ਅੱਪਡੇਟ ਉਪਲਬਧ’ ਦਾ ਮਤਲਬ ਹੈ ਕਿ ਅਪਡੇਟ ਉਪਲਬਧ ਹੈ ਤਾਂ ਇਸਨੂੰ ਡਾਊਨਲੋਡ ਕਰੋ। ਅਪਡੇਟ ਨੂੰ ਡਾਊਨਲੋਡ ਕਰਨ ਤੋਂ ਬਾਅਦ, ਇਸਨੂੰ ਇੰਸਟਾਲ ਕਰੋ। ਇੰਸਟਾਲ ਕਰਨ ਤੋਂ ਬਾਅਦ, ਫੋਨ ਨੂੰ ਰੀਸਟਾਰਟ ਕਰੋ। ਇਸ ਤੋਂ ਬਾਅਦ ਤੁਹਾਡਾ ਫੋਨ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਅਤੇ ਸੁਰੱਖਿਅਤ ਹੋ ਜਾਵੇਗਾ।

ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਵਾਲੀ ਕੰਗਨਾ ਖਿਲਾਫ ਕੀਤੀ ਜਾਵੇ ਕਾਰਵਾਈ :ਪੰਜਾਬ ਕਿਸਾਨ ਕਾਂਗਰਸ || news of Punjab

0
Action should be taken against Kangana who called Sikhs terrorists and separatists: Punjab Kisan Congress

ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਵਾਲੀ ਕੰਗਨਾ ਖਿਲਾਫ ਕੀਤੀ ਜਾਵੇ ਕਾਰਵਾਈ :ਪੰਜਾਬ ਕਿਸਾਨ ਕਾਂਗਰਸ

News of Punjab : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਦਾ ਵਿਸ਼ਾ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ | ਇਸੇ ਘਟਨਾ ਦੇ ਸਬੰਧ ‘ਚ ਪੰਜਾਬ ਕਿਸਾਨ ਕਾਂਗਰਸ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਸੈਕਟਰ 27 ‘ਚ ਪ੍ਰੈੱਸ ਕਾਨਫਰੰਸ ਦੌਰਾਨ ਮੰਗ ਕੀਤੀ ਕਿ ਕੰਗਨਾ ਅਤੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਕਿ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਵਾਲੀ ਕੰਗਨਾ ਖਿਲਾਫ ਕਾਰਵਾਈ ਕੀਤੀ ਜਾਵੇ। ਪਾਰਲੀਮੈਂਟ ਵਿੱਚ ਆਪਣੀ ਸਥਿਤੀ ਸਪੱਸ਼ਟ ਕਰੋ ਅਤੇ ਪੰਜਾਬ ਦੇ ਲੋਕ ਸਭਾ ਮੈਂਬਰ ਨੂੰ ਇਸ ਦਾ ਜਵਾਬ ਸੰਸਦ ਵਿੱਚ ਮੰਗਣਾ ਚਾਹੀਦਾ ਹੈ।

ਕਿਸਾਨਾਂ ਨੂੰ ਬਿਨਾਂ ਜਾਂਚ ਤੋਂ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ

ਪੰਜਾਬੀਆਂ ਨੂੰ ਅੱਤਵਾਦੀ ਵੱਖਵਾਦੀ ਕਹੇ ਜਾਣ ‘ਤੇ ਪੰਜਾਬ ਭਾਜਪਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਕੀ ਪੰਜਾਬੀ ਅਸਲ ‘ਚ ਅੱਤਵਾਦੀ ਅਤੇ ਵੱਖਵਾਦੀ ਹਨ। ਉਨ੍ਹਾਂ ਨੇ ਪੰਜਾਬ ਦੇ ਇੱਕ ਕਿਸਾਨ ਦੀ ਧੀ ਅਤੇ ਦੇਸ਼ ਦੀ ਸੁਰੱਖਿਆ ਪ੍ਰਣਾਲੀ ਦਾ ਹਿੱਸਾ CISF ਜਵਾਨ ਕੁਲਵਿੰਦਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਗਾਇਆ ਜਾਂਦਾ ਹੈ ਪਰ ਦੂਜੇ ਪਾਸੇ ਕਿਸਾਨਾਂ ਨੂੰ ਬਿਨਾਂ ਜਾਂਚ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਦਾ ਮੋਢੇ ਨਾਲ ਮੋਢਾ ਜੋੜ ਕੇ ਦੇਣਗੇ ਸਾਥ

ਇਸ ਸਬੰਧੀ ਕਿਰਨਜੀਤ ਸਿੰਘ ਸੰਧੂ (ਮਿੱਠਾ) ਨੇ ਕਿਹਾ ਕਿ ਪੰਜਾਬ ਕਿਸਾਨ ਕਾਂਗਰਸ ਦੇ ਸਮੂਹ ਮੈਂਬਰ ਅੰਤ ਤੱਕ ਇਸ ਲੜਾਈ ਵਿੱਚ ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਜੋ ਵੀ ਸੰਘਰਸ਼ ਕੀਤਾ ਜਾਵੇਗਾ, ਪੰਜਾਬ ਕਿਸਾਨ ਕਾਂਗਰਸ ਦੇ ਵਰਕਰ ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਸਮਰਥਨ ਕਰਨਗੇ।

ਇਹ ਵੀ ਪੜ੍ਹੋ :Elon Musk ਨੇ ਲੋਕ ਸਭਾ ਚੋਣਾਂ ਜਿੱਤਣ ‘ਤੇ PM Modi ਨੂੰ ਦਿੱਤੀ ਵਧਾਈ

ਕਿਸਾਨਾਂ ਖ਼ਿਲਾਫ਼ ਕੋਈ ਵੀ ਬਿਆਨ ਨਹੀਂ ਕੀਤਾ ਜਾਵੇਗਾ ਬਰਦਾਸ਼ਤ

ਮਿੱਠਾ ਨੇ ਕਿਹਾ ਕਿ ਕੰਗਣਾ ਸਸਤੀ ਸ਼ੋਹਰਤ ਲਈ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਖਿਲਾਫ ਵਿਵਾਦਤ ਅਤੇ ਭੜਕਾਊ ਬਿਆਨ ਦੇ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ। ਪੰਜਾਬ ਵਿੱਚ ਕਿਸਾਨਾਂ ਖ਼ਿਲਾਫ਼ ਕੋਈ ਵੀ ਬਿਆਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਉਹ ਕੰਗਣਾ ਦਾ ਹੀ ਕਿਉਂ ਨਾ ਹੋਵੇ। ਜੇਕਰ ਕੰਗਨਾ ਨੇ ਇਸ ਮਾਮਲੇ ‘ਚ ਮੁਆਫੀ ਨਹੀਂ ਮੰਗੀ ਤਾਂ ਉਨ੍ਹਾਂ ਦੇ ਚੰਡੀਗੜ੍ਹ ਤੋਂ ਮੰਡੀ ਜਾਣ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।

 

 

Elon Musk ਨੇ ਲੋਕ ਸਭਾ ਚੋਣਾਂ ਜਿੱਤਣ ‘ਤੇ PM Modi ਨੂੰ ਦਿੱਤੀ ਵਧਾਈ || Today News

0
Elon Musk congratulated PM Modi on winning the Lok Sabha elections

Elon Musk ਨੇ ਲੋਕ ਸਭਾ ਚੋਣਾਂ ਜਿੱਤਣ ‘ਤੇ PM Modi ਨੂੰ ਦਿੱਤੀ ਵਧਾਈ

ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਦੇਸ਼ ਵਿਦੇਸ਼ ਤੋਂ ਨਰਿੰਦਰ ਮੋਦੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ | ਇਸੇ ਦੇ ਚੱਲਦਿਆਂ ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ X ਹੈਂਡਲ ਦੀ ਜਿੱਤ ‘ਤੇ NDA ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਨਰਿੰਦਰ ਮੋਦੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਚੋਣ ‘ਚ ਜਿੱਤ ਲਈ ਵਧਾਈ। ਮੈਂ ਆਪਣੀਆਂ ਕੰਪਨੀਆਂ ਵੱਲੋਂ ਭਾਰਤ ਵਿੱਚ ਕੰਮ ਕਰਨ ਦੀ ਉਡੀਕ ਕਰਦਾ ਹਾਂ।

ਐਲੋਨ ਮਸਕ ਭਾਰਤ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਲਈ ਤਿਆਰ

ਉਨ੍ਹਾਂ ਦੇ ਇਸ ਟਵੀਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਐਲੋਨ ਮਸਕ ਦੀਆਂ ਕੰਪਨੀਆਂ ਭਾਰਤ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਲਈ ਤਿਆਰ ਹਨ। ਇਸੇ ਦੇ ਨਾਲ ਕੁਝ ਦਿਨ ਪਹਿਲਾਂ ਐਲੋਨ ਮਸਕ ਭਾਰਤ ਆਉਣ ਵਾਲੇ ਸਨ ਪਰ ਆਖਰੀ ਸਮੇਂ ‘ਤੇ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ‘ਤੁਲਸੀ ਭਾਈ’ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ। ਇਸ ‘ਤੇ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਆਮ ਚੋਣਾਂ ਵਿੱਚ ਮੋਦੀ ਦੀ ਜਿੱਤ ਤੋਂ ਬਾਅਦ ਡਬਲਯੂਐਚਓ ਮੁਖੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਮੁੜ ਚੁਣੇ ਜਾਣ ‘ਤੇ ਵਧਾਈਆਂ।” ਮੈਂ “ਸਭ ਲਈ ਸਿਹਤ” ਲਈ ਡਬਲਯੂਐਚਓ ਅਤੇ ਭਾਰਤ ਵਿਚਕਾਰ ਲਗਾਤਾਰ ਨਜ਼ਦੀਕੀ ਸਹਿਯੋਗ ਦੀ ਉਮੀਦ ਕਰਦਾ ਹਾਂ।

ਇਹ ਵੀ ਪੜ੍ਹੋ :ਅੰਮ੍ਰਿਤਸਰ ‘ਚ BSF ਅਤੇ ਕਸਟਮ ਨੇ ਤਲਾਸ਼ੀ ਦੌਰਾਨ ਨ-ਸ਼ੀਲੇ ਪਦਾਰਥਾਂ ਦੀ ਕੀਤੀ ਬਰਾਮਦਗੀ

ਇਟਲੀ ਦੇ ਪ੍ਰਧਾਨ ਮੰਤਰੀ ਨੇ ਵੀ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੰਦੇ ਹੋਏ, ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਪੋਸਟ ਕੀਤਾ ਸੀ, ‘ਇਟਲੀ ਅਤੇ ਭਾਰਤ ਨੂੰ ਇਕਜੁੱਟ ਕਰਨ ਵਾਲੀ ਦੋਸਤੀ ਨੂੰ ਮਜ਼ਬੂਤ ​​ਕਰਨ ਅਤੇ ਸਾਡੇ ਦੇਸ਼ਾਂ ਅਤੇ ਲੋਕਾਂ ਦੀ ਭਲਾਈ ਲਈ ਸਾਨੂੰ ਬੰਨ੍ਹਣ ਵਾਲੇ ਵੱਖ-ਵੱਖ ਮੁੱਦਿਆਂ ‘ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਇਸ ਲਈ ਮਿਲ ਕੇ ਕੰਮ ਕਰਨ ਲਈ।