ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, 5.1 ਰਹੀ ਤੀਬਰਤਾ
ਬੰਗਾਲ ਦੀ ਖਾੜੀ ਵਿੱਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਹੈ। ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਦੇ 8 EO ਤੇ 3 ਮਿਉਂਸੀਪਲ ਇੰਜੀਨੀਅਰਾਂ ਦੇ ਤਬਾਦਲੇ || Punjab News
ਭੂਚਾਲ ਕਾਰਨ ਸਮੁੰਦਰ ਵਿੱਚ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗਦੀਆਂ ਹਨ। ਕਈ ਮੌਕਿਆਂ ‘ਤੇ ਸੁਨਾਮੀ ਦਾ ਵੀ ਖਤਰਾ ਮੰਡਰਾਉਣ ਲੱਗਦਾ ਹੈ। ਹਾਲਾਂਕਿ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਸਮੁੰਦਰ ਤੱਟ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਭੂਚਾਲ ਦਾ ਕੇਂਦਰ
ਅਮਰੀਕਾ ਦੇ ਜਿਯੋਲਾਜਿਕਲ ਸਰਵੇ ਅਨੁਸਾਰ ਭੂਚਾਲ ਦਾ ਕੇਂਦਰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਦੀਪ ਦੇ ਪਰਕਾ ਪਿੰਡ ਤੋਂ 135 ਕਿਮੀ. ਸਮੁੰਦਰ ਤੱਟ ਦੀ ਗਹਿਰਾਈ ਵਿੱਚ ਸੀ। ਸਮੁੰਦਰ ਤੱਟ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਭੂਚਾਲ ਦਾ ਕੇਂਦਰ ਸਥਿਤ ਸੀ। ਅੰਡੇਮਾਨ ਦੇ ਕਰੀਬ ਕੇਂਦਰ ਹੋਣ ਕਾਰਨ ਉੱਥੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।