Home Blog Page 13

ਹਰਦੋਈ `ਚ ਪ੍ਰੇਮੀ ਜੋੜੇ ਨੇ ਫਾਹਾ ਲਗਾ ਕੇ ਦੇ ਦਿੱਤੀ ਜਾਨ

0
Hardoi Suicide

ਹਰਦੋਈ, 1 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਰਦੋਈ ਵਿਖੇ ਇਕ ਪ੍ਰੇਮੀ ਜੋੜੇ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਸਨ ਵਿਆਹੀ ਔਰਤ ਨਾਲ ਪ੍ਰੇਮ ਸਬੰਧ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਹਰਦੋਈ ਜਿਲੇ (Hardoi District) ‘ਚ ਜੋ ਇਕ ਪ੍ਰੇਮੀ ਜੋੜੇ ਨੇ ਕਥਿਤ ਤੌਰ ‘ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਵਾਲਾ ਮਾਮਲਾ ਅਰਵਲ ਥਾਣਾ ਖੇਤਰ ਦੇ ਹੈਦਰਾਬਾਦ ਲਾਲਪੁਰ ਪਿੰਡ ਦਾ ਹੈ । ਦੱਸਿਆ ਜਾ ਰਿਹਾ ਹੈ ਕਿ ਪਿੰਡ ਨਿਵਾਸੀ 18 ਸਾਲਾ ਜਨਵੇਸ਼ ਦੇ ਇਕ ਵਿਆਹੀ ਔਰਤ ਨਾਲ ਲੱਗਭਗ 6 ਮਹੀਨਿਆਂ ਤੋਂ ਪ੍ਰੇਮ ਸਬੰਧ ਸਨ । ਔਰਤ ਦਾ ਵਿਆਹ ਲੱਗਭਗ 15 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਪੇਕੇ ਵੀ ਇਸੇ ਪਿੰਡ ‘ਚ ਹਨ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਪਰਿਵਾਰਕ ਮੈਂਬਰਾਂ ਅਨੁਸਾਰ ਵੀਰਵਾਰ ਰਾਤ ਔਰਤ ਦਾ ਦਿਓਰ ਪ੍ਰੇਮ ਸਬੰਧਾਂ ਨੂੰ ਲੈ ਕੇ ਜਨਵੇਸ਼ ਦੇ ਘਰ ਉਲਾਂਭਾ ਦੇਣ ਪਹੁੰਚਿਆ ਸੀ । ਇਸ ਤੋਂ ਬਾਅਦ ਨਾਰਾਜ਼ ਹੋ ਕੇ ਜਨਵੇਸ਼ ਘਰੋਂ ਨਿਕਲ ਗਿਆ ਅਤੇ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ । ਸ਼ੁੱਕਰਵਾਰ ਸਵੇਰੇ ਪਿੰਡ ਵਾਸੀਆਂ ਨੇ ਖੇਤਾਂ ਵੱਲ ਜਾਂਦੇ ਸਮੇਂ ਉਸ ਨੂੰ ਜਾਮਣ ਦੇ ਦਰੱਖਤ ਨਾਲ ਫਾਹੇ `ਤੇ ਲਟਕਦਾ ਦੇਖਿਆ । ਉਸ ਕੋਲ ਮੋਬਾਈਲ ਅਤੇ ਦਰੱਖਤ ਦੇ ਹੇਠਾਂ ਚੱਪਲਾਂ ਮਿਲੀਆਂ । ਕੁਝ ਦੇਰ ਬਾਅਦ ਪਿੰਡ ਵਾਸੀਆਂ ਨੂੰ ਲੱਗਭਗ 500 ਮੀਟਰ ਦੂਰੀ ‘ਤੇ ਔਰਤ ਦੀ ਲਾਸ਼ ਵੀ ਇਕ ਦਰੱਖਤ ਨਾਲ ਸਾੜ੍ਹੀ ਦੇ ਫਾਹੇ ਨਾਲ ਲਟਕਦੀ ਮਿਲੀ ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਸੂਚਨਾ ਮਿਲਦਿਆਂ ਹੀ ਦੋਵਾਂ ਪਰਿਵਾਰਾਂ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ । ਸਬ-ਇੰਸਪੈਕਟਰ ਸਿ਼ਵਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਸ ਖੁਦਕੁਸ਼ੀ ਦੇ ਕਾਰਨਾਂ ਅਤੇ ਦੋਵਾਂ ਵਿਚਾਲੇ ਸਬੰਧਾਂ ਨਾਲ ਜੁੜੇ ਤੱਥਾਂ ਦੀ ਪੜਤਾਲ ਕਰ ਰਹੀ ਹੈ ।

ਜਲੰਧਰ ਵਿਚ ਮਸਾਜ ਸੈਂਟਰ ‘ਤੇ ਪੁਲਸ ਨੇ ਰੇਡ ਕਰਕੇ ਕੀਤਾ ਚਾਰ ਨੂੰ ਗ੍ਰਿਫ਼ਤਾਰ

0
Arrest Masaj

ਜਲੰਧਰ, 1 ਅਗਸਤ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਜਲੰਧਰ ਕਮਿਸ਼ਨਰੇਟ ਪੁਲਸ ਨੇ ਮਸਾਜ ਸੈਂਟਰ ‘ਤੇ ਰੇਡ ਕਰਕੇੇ ਇਕ ਨੌਜਵਾਨ ਸਮੇਤ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਜਿਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਕਮਿਸ਼ਨਰੇਟ ਪੁਲਸ (Jalandhar Commissionerate Police) ਨੇ ਜਿਸ ਮਸਾਜ ਸੈਂਟਰ ਤੇ ਰੇਡ ਕਰਕੇ ਸੈਂਟਰ ਵਿਚ ਕਥਿਤ ਤੌਰ ‘ਤੇ ਚੱਲ ਰਹੇ ਦੇਹ ਵਪਾਰ (Sex work) ਦੇ ਰੈਕੇਟ ਦੇ ਕੀਤੇ ਗਏ ਪਰਦਾਸਫਾਸ਼ ਮਾਮਲੇ ਵਿਚ ਜੋ ਇਕ ਨੌਜਵਾਨ ਤੇ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਨੌਜਵਾਨ ਦੀ ਪਛਾਣ ਅਸ਼ੋਕ ਉਰਫ ਆਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਦਿੱਲੀ ਵਿਖੇ ਰੋਹਿਣੀ ਖੇਤਰ ਦਾ ਰਹਿਣ ਵਾਲਾ ਹੈ ।

ਕੀ ਕੀ ਮਿਲਿਆ ਪੁਲਸ ਨੂੰ ਤਲਾਸ਼ੀ ਦੌਰਾਨ

ਪੁਲਸ ਨੂੰ ਜਲੰਧਰ ਵਿਖੇ ਮਸਾਜ ਸੈਂਟਰ (Massage center) ‘ਤੇ ਕੀਤੀ ਗਈ ਤਲਾਸ਼ੀ ਦੌਰਾਨ ਇਤਰਾਜਯੋਗ ਸਮੱਗਰੀ ਵੀ ਬਰਾਮਦ ਹੋਈ ਹੈ, ਜਿਸਨੂੰ ਕਬਜੇ ਵਿਚ ਲੈ ਕੇ ਪੁਲਸ ਨੇ ਚਾਰਾਂ ਵਿਰੁੱਧ ਸਬੰਧਤ ਵੱਖ-ਵੱਖ ਧਾਰਾਵਾਂ ਤਹਿਤ ਕੇੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਰੈਕੇਟ ਵਿਚ ਹੋਰ ਕੌਣ ਕੌਣ ਸ਼ਾਮਲ ਹੈ ।

ਮਾਛੀਵਾੜਾ ਪੁਲਸ ਨੇ ਦੋ ਸਕੂਟਰੀ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ

0
Arrest

ਮਾਛੀਵਾੜਾ, 1 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਮਾਛੀਵਾੜਾ ਵਿਖੇ ਪੁਲਸ ਵਲੋਂ ਦੋ ਸਕੂਟਰੀ ਚੋਰਾਂ ਮਹਿਲਾ ਤੇ ਪੁਰਸ਼ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਮਾਛੀਵਾੜਾ ਸ਼ਹਿਰ (Machhiwara city) ਦੇ ਜਿਸ ਵਿਅਕਤੀ ਦਵਿੰਦਰ ਸਿੰਘ ਬਵੇਜਾ ਦੀ ਸਕੂਟਰੀ ਦੁਰਗਾ ਸ਼ਕਤੀ ਮੰਦਰ ਦੇ ਨੇੜੇ ਤੋਂ ਚੋਰੀ ਹੋਈ ਸੀ ਨੂੰ ਜਿਥੇ ਪੁਲਸ ਨੇ ਬਰਾਮਦ ਕਰ ਲਿਆ ਹੈ, ਉਥੇ ਇਸਨੂੰ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਜਿਸ ਵਿਚ ਇਕ ਮਹਿਲਾ ਤੇ ਪੁਰਸ਼ ਸ਼ਾਮਲ ਹਨ ਨੂੰ ਵੀ ਸਕੂਟਰੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਦੀ ਪਛਾਣ ਸੰਦੀਪ ਕੌਰ ਵਾਸੀ ਉਧੋਵਾਲ ਅਤੇ ਰੋਬਿਨਪ੍ਰੀਤ ਸਿੰਘ ਵਾਸੀ ਨਾਨੋਵਾਲ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਥਾਣਾ ਮੁਖੀ ਨੇ

ਇਸ ਸਬੰਧੀ ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇੱਕ ਔਰਤ ਤੇ ਨੌਜਵਾਨ ਇਹ ਚੋਰੀ ਕੀਤੀ ਸਕੂਟਰੀ ਲੈ ਕੇ ਨਜ਼ਰ ਆਏ, ਜਿਨ੍ਹਾਂ ਨੂੰ ਰੋਕਿਆ ਗਿਆ ਤਾਂ ਚੋਰੀ ਦੀ ਸਕੂਟਰੀ ਚਲਾਉਣ ਵਾਲਿਆਂ ਦੀ ਪਹਿਚਾਣ ਸੰਦੀਪ ਕੌਰ ਅਤੇ ਰੋਬਿਨਪ੍ਰੀਤ ਸਿੰਘ ਵਜੋਂ ਹੋਈ । ਥਾਣਾ ਮੁਖੀ ਨੇ ਦੱਸਿਆ ਕਿ ਇਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਜੋ ਨਸ਼ੇ ਦੀ ਪੂਰਤੀ ਲਈ ਸਕੂਟਰੀ ਚੋਰੀ (Scooter theft) ਕੀਤੀ ਅਤੇ ਵੇਚਣ ਦੀ ਫਿਰਾਕ ਵਿਚ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਅੜਿੱਕੇ ਆ ਗਏ ।

ਨਾਬਾਲਗ ਲੜਕੀ ਨਾਲ ਮੂੰਹ ਬੋਲੇ ਭਰਾ ਤੇ ਇਕ ਹੋਰ ਨੇ ਕੀਤਾ ਜਬਰ ਜਨਾਹ

0
Rape

ਲੁਧਿਆਣਾ, 1 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ 13 ਸਾਲਾ ਨਾਬਾਲਗ ਲੜਕੀ ਨਾਲ ਉਸਦੇ ਮੂੰਹ ਬੋਲੇ ਭਰਾ ਤੇ ਇਕ ਹੋਰ ਵਲੋਂ ਜਬਰ ਜਨਾਹ (Rape) ਕੀਤਾ ਗਿਆ ਹੈ ।

ਪੀੜ੍ਹਤਾ ਦੀ ਮਾਂ ਦੀ ਸਿ਼ਕਾਇਤ ‘ਤੇ ਦੋਹਾਂ ਵਿਰੁੱਧ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਜਿਸ 13 ਸਾਲਾ ਨਾਬਾਲਗ ਲੜਕੀ (Minor girl) ਨਾਲ ਉਸਦੇ ਮੂੰਹ ਬੋਲੇ ਭਰਾ ਅਤੇ ਇਕ ਹੋਰ ਨੌਜਵਾਨ ਵਲੋਂ ਡਰਾ ਧਮਕਾ ਕੇ ਸਰੀਰਕ ਸਬੰਧ ਬਣਾਏ ਗਏ ਹਨ ਦੇ ਮਾਮਲੇ ਵਿਚ ਪੀੜ੍ਹਤਾ ਲੜਕੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸਿਕਾਇਤ ਵਿਚ ਦੋਹਾਂ ਵਿਅਕਤੀ ਸਬੰਧੀ ਦੱਸਿਆ, ਜਿਸ ‘ਤੇ ਪੁਲਸ ਨੇ ਦੋਹਾਂ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਮਾਂ ਨੂੰ ਕਦੋਂ ਲੱਗਿਆ ਲੜਕੀ ਦੇ ਗਰਭਵਤੀ ਹੋਣ ਦਾ

ਉਕਤ ਵਾਪਰੇ ਜਬਰ ਜਨਾਹ ਦੇ ਘਟਨਾਕ੍ਰਮ ਸਬੰਧੀ ਪੀੜ੍ਹਤ ਲੜਕੀ ਦੀ ਮਾਂ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਲੜਕੀ ਦੇ ਪੇਟ ਵਿਚ ਦਰਦ ਹੋਣ ਬਾਰੇ ਗੱਲ ਸਾਹਮਣੇ ਆਈ । ਲੜਕੀ ਦੇ ਮਾਂ ਨੂੰ ਜਦੋਂ ਪੇਟ ਵਿਚ ਦਰਦ ਹੋਣ ਸਬੰਧੀ ਦੱਸਿਆ ਗਿਆ ਤਾਂ ਡਾਕਟਰ ਵਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਕਿ ਲੜਕੀ ਗਰਭਵਤੀ ਹੈ । ਜਿਸ ‘ਤੇ ਲੜਕੀ ਨੇ ਸਾਰੀ ਗੱਲਬਾਤ ਦੱਸੀ ਅਤੇ ਹੁਣ ਪੁਲਸ ਨੇ ਦੋਹਾਂ ਨੌਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ `ਤੇ ਸੁਨਾਮ ਨੂੰ ਕਰੋੜਾਂ ਦੇ ਵਿਕਾਸ ਪ੍ਰਾਜੈਕਟ : ਮਾਨ

0
Bhagwant Mann

ਚੰਡੀਗੜ੍ਹ, 1 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸੁਨਾਮ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਸਮਰਪਿਤ ਕੀਤੇ ਹਨ ।

ਕਿੰਨੇ ਕਰੋੜ ਦੇ ਪ੍ਰਾਜੈਕਟ ਕੀਤੇ ਗਏ ਹਨ ਲੋਕਾਂ ਨੂੰ ਸਮਰਪਿਤ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਜੋ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੇ ਜਨਮ ਸਥਾਨ ਸੁਨਾਮ ‘ਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਲੱਗਭਗ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇੇ ਗਏ ਹਨ ਉਹ ਪ੍ਰਾਜੈਕਟ 107.78 ਕਰੋੜ ਰੁਪਏ ਦੇ ਹਨ ।

ਕੀ ਆਖਿਆ ਮੁੱਖ ਮੰਤਰੀ ਨੇ ਸ਼ਰਧਾਂਜਲੀ ਭੇਟ ਕਰਦਿਆਂ

ਇਨ੍ਹਾਂ ‘ਚ ਸੰਤ ਅੱਤਰ ਸਿੰਘ ਮਹਾਰਾਜ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ, ਟਰੌਮਾ ਸੈਂਟਰ, ਮੈਡੀਸਨ ਵੇਅਰਹਾਊਸ ਅਤੇ ਆਧੁਨਿਕ ਬਲੱਡ ਬੈਂਕ ਸ਼ਾਮਲ ਹਨ । ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਅਤੇ ਭਾਰਤ ਬਣਾਉਣ ਲਈ ਮਿਆਰੀ ਸਿੱਖਿਆ, ਬਿਹਤਰ ਸਿਹਤ ਸੇਵਾਵਾਂ, ਰੋਜ਼ਗਾਰ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਯਕੀਨੀ ਬਣਾਉਣਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ ।

ਸਰਕਾਰ ਕਰਵਾ ਰਹੀ ਹੈ ਲੋਕਾਂ ਨੂੰ ਵਧ ਤੋਂ ਵਧ ਸਹੂਲਤਾਂ ਮੁਹੱਈਆ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਹੁਣ ਤੱਕ 68 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ `ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ । ਇਸ ਤੋਂ ਇਲਾਵਾ 90 ਫੀਸਦੀ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਲਈ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਲਾਗ ਕੀਤੀ ਗਈ ਹੈ ।

ਭਗਵੰਤ ਸਿੰਘ ਮਾਨ ਨੇ ਕੀਤੀ ਪੰਜਾਬ ਦੀ ਭਾਈਚਾਰਕ ਸਦਭਾਵਨਾ ਦੀ ਪਰੰਪਰਾ ਬਣਾਏ ਰੱਖਣ ਦੀ ਅਪੀਲ

ਉਨ੍ਹਾਂ ਪੰਜਾਬ ਦੀ ਭਾਈਚਾਰਕ ਸਦਭਾਵਨਾ ਦੀ ਪਰੰਪਰਾ ਨੂੰ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਮਾਜ ‘ਚ ਨਫ਼ਰਤ ਫੈਲਾਉਣ ਦੀਆਂ ਕੋਸਿ਼ਸ਼ਾਂ ਤੋਂ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ 98.68 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਸੰਤ ਅੱਤਰ ਸਿੰਘ ਮਹਾਰਾਜ ਆਰਮਡ -ਫੋਰਸਿਜ਼ ਪ੍ਰੀਪਰੇਟਰੀ ਕੀਤਾ ਜਾਵੇਗਾ । ਇੰਸਟੀਚਿਊਟ 13.42 ਏਕੜ ਖੇਤਰ ‘ਚ ਸਥਾਪਤ ਕੀਤਾ ਜਾਵੇਗਾ ।

20 ਕਿਲੋ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰ

0
heroin

ਅੰਮ੍ਰਿਤਸਰ, 1 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਕਾਊਂਟਰ ਇੰਟੈੈਲੀਜੈਂਸ ਅੰਮ੍ਰਿਤਸਰ ਵਲੋਂ ਇਕ ਵਿਅਕਤੀ ਨੂੰ 20 ਕਿਲੋ ਹੈਰਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨਸ਼ਾ ਤਸਕਰ

ਨਸ਼ੇ ਦੇ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ (Counterintelligence) ਅੰਮ੍ਰਿਤਸਰ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਜੋ 20 ਕਿਲੋ ਹੈਰੋਇਨ (Heroin) ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਓਮ ਸ਼ਰਮਾ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਇਕ ਖ਼ਾਸ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮਜੀਠਾ ਅਧੀਨ ਆਉਂਦੇ ਇਲਾਕੇ ਸੋਹੀਆਂ ਕਲਾਂ ਦੀ ਅਨਾਜ ਮੰਡੀ ਨੇੜੇ ਕੀਤੀ ।

ਕਾਊਂਟਰ ਇੰਟੈਲੀਜੈਂਸ ਨੇ ਕਾਰ ਵਿਚ ਜਾਂਦੇ ਵੇਲੇ ਸੀ ਦਬੋਚਿਆ

ਮੁਲਜ਼ਮ ਆਪਣੀ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ, ਜਿਸ ਨੂੰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਘੇਰਾਬੰਦੀ ਕਰ ਕੇ ਧਰ ਦਬੋਚਿਆ । ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ ਕਰੀਬ 20 ਕਿਲੋ ਹੈਰੋਇਨ ਬਰਾਮਦ ਹੋਈ । ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਓਮ ਸ਼ਰਮਾ (Om Sharma) ਪੁੱਤਰ ਪਵਨ ਕੁਮਾਰ, ਵਾਸੀ ਚੱਬਾਲ ਕਲਾਂ (ਥਾਣਾ ਚੱਬਾਲ ਜਿਲ੍ਹਾ ਤਰਨਤਾਰਨ) ਵਜੋਂ ਹੋਈ ਹੈ ।

ਪੁਲਸ ਕਰ ਰਹੀ ਹੈ ਖੇਪ ਕਿਥੋਂ ਲਿਆਂਦੀ ਗਈ ਸੀ

ਫਿ਼ਲਹਾਲ ਕਾਊਂਟਰ ਇੰਟੈਲੀਜੈਂਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ । ਪੁਲਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਹੈਰੋਇਨ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਸਪਲਾਈ ਨੈੱਟਵਰਕ ਨਾਲ ਹੋਰ ਕਿਹੜੇ ਤਸਕਰ ਜੁੜੇ ਹੋਏ ਹਨ ।

ਹੁਸਿਆਰਪੁਰ-ਫਗਵਾੜਾ ਰੋਡ ਹਾਦਸੇ `ਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

0
road accident

ਹੁਸਿਆਰਪੁਰ, 1 ਅਗਸਤ 2026 : ਹੁਸਿਆਰਪੁਰ-ਫਗਵਾੜਾ ਮੁੱਖ ਮਾਰਗ ਸਥਿਤ ਅੱਡਾ ਡਵਿੱਡਾ ਅਹਿਰਾਣਾ ਵਿਖੇ ਸੜਕ ਹਾਦਸੇ (Road accidents) ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਕੌਣ ਹਨ ਤਿੰਨੇ ਜਣੋ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੌਕਤ ਅਲੀ (32) ਪੁੱਤਰ ਸ਼ੇਰ ਮੁਹੰਮਦ ਆਪਣੀ ਪਤਨੀ ਕਨੇਜਾ ਬੀਬੀ (29), ਚਾਰ ਸਾਲਾ ਪੁੱਤਰ ਰਿਹਾਨ ਅਤੇ ਦੋ ਸਾਲਾ ਧੀ ਰਿਦਾ ਬਾਨੋ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਗਵਾੜਾ ਸਾਈਡ ਤੋਂ ਹੁਸ਼ਿਆਰਪੁਰ ਵੱਲ ਆ ਰਿਹਾ ਸੀ ਕਿ ਜਦੋਂ ਉਹ ਅੱਡਾ ਡਵਿੱਡਾ ਅਹਿਰਾਣਾ ਨੇੜੇ ਪਹੁੰਚੇ ਤਾਂ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ (Unidentified vehicle) ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਰਾ ਪਰਿਵਾਰ ਸੜਕ ‘ਤੇ ਜਾ ਡਿੱਗਿਆ, ਜਿਸ ਕਾਰਨ ਸ਼ੌਕਤ ਅਲੀ, ਉਸ ਦੀ ਪਤਨੀ ਕਨੇਜਾ ਬੀਬੀ ਅਤੇ ਪੁੱਤਰ ਰਿਹਾਨ ਦੀ ਮੌਕੇ ‘ਤੇ ਹੀ ਦਮ ਤੋੜ ਦਿੱਤਾ ।

ਹਾਦਸੇ ਵਾਲੀ ਥਾਂ ਤੋਂ ਵਾਹਨ ਚਾਲਕ ਹੋਇਆ ਫਰਾਰ

ਹਾਦਸੇ ‘ਚ ਦੋ ਸਾਲਾ ਬੱਚੀ ਰਿਦਾ ਬਾਨੋ ਗੰਭੀਰ ਰੂਪ ‘ਚ ਜ਼ਖ਼ਮੀ (Injured) ਹੋ ਗਈ, ਜਿਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ । ਵਾਰਦਾਤ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਵਾਹਨ ਸਮੇਤ ਰਫ਼ੂ-ਚੱਕਰ ਹੋ ਗਿਆ । ਮ੍ਰਿਤਕ ਪਰਿਵਾਰ ਮੌਜੂਦਾ ਸਮੇਂ ਚੱਬੇਵਾਲ ਦਾ ਵਸਨੀਕ ਸੀ, ਜਿਨ੍ਹਾਂ ਦਾ ਪਿਛੋਕੜ ਜੰਮੂ-ਕਸ਼ਮੀਰ ਨਾਲ ਦੱਸਿਆ ਜਾ ਰਿਹਾ ਹੈ ।

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਗਮਾ

0
Neeraj Chopra

ਗਲਾਸਗੋ, 1 ਅਗਸਤ 2026 : ਗਲਾਸਗੋ (Glasgow) ਵਿਖੇ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ-2026 ਵਿਚ ਭਾਰਤੀ ਥ੍ਰੋਅਰ ਨੀਰਜ ਚੋਪੜਾ ਨੇ ਚਾਂਦੀ ਦਾ ਤਮਗਾ (Silver medal) ਜਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਦੂਰੀ ਤੱਕ ਸੁੱਟਿਆ ਜੈਵਲਿਨ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜੈਵਲਿਨ ਥ੍ਰੋਅਰ (Indian javelin thrower) ਨੀਰਜ ਚੋਪੜਾ ਨੇ ਰਾਸ਼ਟਰਮੰਡਲ ਖੇਡਾਂ (Commonwealth Games) ਵਿੱਚ ਜੋ ਚਾਂਦੀ ਦਾ ਤਗਮਾ ਜਿੱਤਿਆ ਹੈ ਇਹ ਤਮਗਾ ਉਸ ਨੇ 85.83 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਪ੍ਰਾਪ ਕੀਤਾ ਹੈ । ਭਾਰਤ ਦੇ ਹੀ ਯਸ਼ਵੀਰ ਸਿੰਘ ਨੇ 85.41 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ । ਸ਼੍ਰੀਲੰਕਾ ਦੇ ਰੁਮੇਸ਼ ਪਾਥੀਰਾਗੇ ਨੇ 89.75 ਮੀਟਰ ਦੀ ਥ੍ਰੋਅ ਨਾਲ ਸੋਨੇ ਦਾ ਤਗਮਾ ਹਾਸਲ ਕੀਤਾ ।

ਭਾਰਤ ਨੇ ਖੇਡਾਂ ਦੇ 8ਵੇਂ ਦਿਨ ਜਿੱਤੇ ਕੁੱਲ ਛੇ ਤਮਗੇ

ਗਲਾਸਗੋ ਵਿੱਚ ਚੱਲ ਰਹੀਆਂ ਖੇਡਾਂ ਦੇ ਅੱਠਵੇਂ ਦਿਨ ਭਾਰਤ ਨੇ ਕੁੱਲ ਛੇ ਤਗਮੇ ਜਿੱਤੇ । ਇਨ੍ਹਾਂ ਵਿੱਚ ਦੋ ਸੋਨੇ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਸ਼ਾਮਲ ਸਨ । ਜੂਡੋ ਵਿੱਚ, ਅਸਮਿਤਾ ਡੇਅ ਨੇ ਇਨ੍ਹਾਂ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤਿਆ । ਇਸ ਤੋਂ ਪੰਦਰਾਂ ਮਿੰਟ ਬਾਅਦ, ਹਰਸ਼ ਸਿੰਘ ਨੇ ਦੂਜਾ ਸੋਨ ਤਗਮਾ ਜਿੱਤਿਆ, ਜਦਕਿ ਯਾਮਿਨੀ ਮੌਰਿਆ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ।

ਟੀਮ ਨੇ ਜਿੱਤੇ ਹਨ 23 ਤਮਗੇ

ਤੇਜਸਵਿਨ ਸ਼ੰਕਰ (Tejaswin Shankar) ਨੇ ਡੇਕਾਥਲੋਨ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਅਥਲੈਟਿਕਸ (Athletics) ਵਿੱਚ ਇਤਿਹਾਸ ਰਚਿਆ । ਉਹ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਮੁਕਾਬਲੇ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਸਭਾਰਤ ਤਗਮਾ ਸੂਚੀ ਵਿੱਚ 10ਵੇਂ ਸਥਾਨ ‘ਤੇ ਹੈ । ਟੀਮ ਨੇ 23 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚ 5 ਸੋਨੇ, 12 ਚਾਂਦੀ ਅਤੇ 6 ਕਾਂਸੀ ਦੇ ਤਗਮੇ ਸ਼ਾਮਲ ਹਨ ।

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਪਤਨੀ ਨੇ ਕੀਤੀ ਖੁਦਕੁਸ਼ੀ

0
suicide

ਰੋਹਤਕ, 1 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਰੋਹਤਕ ਵਿਖੇ ਇਕ ਅੰਤਰਰਾਸ਼ਟਰੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ

ਰੋਹਤਕ ਵਿਖੇ ਜੋ ਅੰਤਰਰਾਸ਼ਟਰੀ ਕਬੱਡੀ ਖਿਡਾਰੀ (International Kabaddi player) ਸ਼ੀਲੂ ਬਲਹਾਰਾ ਦੀ ਪਤਨੀ ਵੱਲੋਂ ਰੋਹਤਕ ਸਥਿਤ ਸੈਕਟਰ ਵਾਲੇ ਮਕਾਨ ਵਿੱਚ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੀ ਸੂਚਨਾ ਮਿਲਦਿਆਂ ਹੀ ਫੋਰੈਂਸਿਕ ਸਾਇੰਸ ਲੈਬਾਰਟਰੀ (Forensic Science Laboratory) ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਮਿਲੀ ਜਾਣਕਾਰੀ ਅਨੁਸਾਰ ਦੋਹਾਂ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਹੋਇਆ ਸੀ । ਫਿਲਹਾਲ ਪੁਲਸ ਅਤੇ ਜਾਂਚ ਟੀਮਾਂ ਮੌਕੇ `ਤੇ ਮੌਜੂਦ ਹਨ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਕੈਨੇਡੇ ਵਿਖੇ ਹੋਈ ਮੌਤ

0
Death

ਮੋਗਾ, 1 ਅਗਸਤ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਪਿੰਡ ਬਿਲਾਸਪੁਰ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਸ਼ੱਕੀ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ (Canada) ਵਿਖੇ ਜੋ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਬਿਲਾਸਪੁਰ (Village Bilaspur) ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਹੈ ਦੀ ਪਛਾਣ ਮਹਿਕਪ੍ਰੀਤ ਸਿੰਘ (Mehakpreet Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਹਿਕਪ੍ਰੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਪਰਵਾਰ ਨੇ ਉਸ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ ।

ਪਰਿਵਾਰ ਨੇ ਕੀਤੀ ਹੈ ਪੁੱਤਰ ਦੀ ਦੇਹ ਵਾਪਸ ਲਿਆਉਣ ਲਈ ਮਦਦ ਦੀ ਅਪੀਲ

ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਸਿਰ ਉੱਪਰ ਪਿਤਾ ਦਾ ਸਾਇਆ ਵੀ ਨਹੀਂ ਸੀ। ਪੁੱਤ ਦਾ ਸੁਨਹਿਰੀ ਭਵਿੱਖ ਬਨਾਉਣ ਦੇ ਮਕਸਦ ਨਾਲ ਮਾਂ ਨੇ ਕਰਜ਼ਾ ਚੁੱਕ ਕੇ ਉਸ ਨੂੰ ਕੈਨੇਡਾ ਭੇਜਿਆ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ । ਪੀੜਤ ਪਰਿਵਾਰ ਨੇ ਮ੍ਰਿਤਕ ਦੀ ਦੇਹ ਵਾਪਸ ਲਿਆਉਣ ਲਈ ਸਹਾਇਤਾ ਦੀ ਅਪੀਲ ਕੀਤੀ ਹੈ ।