ਹਰਿਆਣਾ, 9 ਅਪ੍ਰੈਲ 2026 : ਹਰਿਆਣਾ ਸਰਕਾਰ (Haryana Government) ਵਲੋਂ ਵੱਡੇ ਪੱਧਰ ਤੇ 15 ਦੇ ਕਰੀਬ ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਨ੍ਹਾਂ ਵਿਚ :


ਹਰਿਆਣਾ, 9 ਅਪ੍ਰੈਲ 2026 : ਹਰਿਆਣਾ ਸਰਕਾਰ (Haryana Government) ਵਲੋਂ ਵੱਡੇ ਪੱਧਰ ਤੇ 15 ਦੇ ਕਰੀਬ ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਨ੍ਹਾਂ ਵਿਚ :


ਪਟਿਆਲਾ, 9 ਅਪ੍ਰੈਲ 2026 : ਪਟਿਆਲਾ ਸ਼ਹਿਰ ਵਿਖੇ ਬਣੇ ਵੱਖ-ਵੱਖ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਏ (bomb threats) ਜਾਣ ਦੀ ਧਮਕੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੇ ਵੱਖ-ਵੱਖ 12 ਦੇ ਕਰੀਬ ਸਕੂਲਾਂ (Schools) ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ । ਸੂਚਨਾ ਮੁਤਾਬਕ ਜਿਨ੍ਹਾਂ ਵੱਖ-ਵੱਖ ਸਕੂਲਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਵਿਚ ਵਾਈ. ਪੀ. ਐਸ.,ਡੀ. ਪੀ. ਐਸ. ਅਤੇ ਬਲੋਸਮ ਸਕੂਲ ਅਦਿ ਸ਼ਾਮਲ ਹਨ ।
ਪ੍ਰਾਪਤ ਸੂਚਨਾਵਾਂ ਅਨੁਸਾਰ ਵੱਖ-ਵੱਖ ਸਕੂਲ ਮੈਨੇਜਮੈਂਟਾਂ (School managements) ਵਲੋਂ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀ ਕਰ ਦਿੱਤੀ ਗਈ ਹੈ ਤੇ ਮਾਪਿਆਂ ਨੂੰ ਵੀ ਆਖ ਦਿੱਤਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਲੈ ਜਾਣ। ਇਸ ਤੋਂ ਇਲਾਵਾ ਪੁਲਸ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਕੂਲ ਕੰਪਲੈਸਾਂ ਦੀ ਜਾਂਚ ਕੀਤੀ ਜਾ ਸਕੇ । ਦੱਸਣਯੋਗ ਹੈ ਕਿ ਈਮੇਲ ਰਾਹੀਂ ਧਮਕੀਆਂ ਦੇ ਕੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਤਾਰ ਜਾਰੀ ਹੈ ਤੇ ਪੁਲਸ ਪ੍ਰਸ਼ਾਸਨ ਵਲੋਂ ਇਸਦੇ ਚਲਦਿਆਂ ਆਪਣੀ ਡਿਊਟੀ ਵੀ ਸਮੇਂ ਸਮੇਂ ਸਿਰ ਨਿਭਾਉਣੀ ਜਾਰੀ ਹੈ ।
ਹਿਮਾਚਲ, 9 ਅਪ੍ਰੈਲ 206 : ਭਾਰਤ ਦੇਸ਼ ਦੇ ਸੂਬੇ ਹਿਮਾਚਲ (Himachal) ਦੇ ਜਿਲਾ ਕਾਂਗੜਾ ਵਿਖੇ ਇਕ ਲੜਾਈ-ਝਗੜੇ (Fights and quarrels) ਵਿਚ ਚਾਰ ਜਣਿਆਂ ‘ਤੇ ਹਮਲੇ ਮਾਮਲੇ ਵਿਚ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿ਼ਲ੍ਹੇ (Kangra District) ਵਿੱਚ ਸੜਕ ’ਤੇ ਹੋਏ ਇਕ ਝਗੜੇ ਤੋਂ ਬਾਅਦ ਦਿੱਲੀ ਜਾ ਰਹੀ ਇੱਕ ਬੱਸ ਦੇ ਡਰਾਈਵਰ, ਕੰਡਕਟਰ ਅਤੇ ਦੋ ਯਾਤਰੀਆਂ ਨੂੰ ਕਥਿਤ ਤੌਰ ‘ਤੇ ਚਾਕੂ ਮਾਰਨ ਦੇ ਦੋਸ਼ ਹੇਠ ਜਿਨ੍ਹਾਂ ਪੰਜਾਬ ਦੇ ਤਿੰਨ ਵਿਅਕਤੀਆਂ (Three people) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਹੁਸਿ਼ਆਰਪੁਰ ਜਿ਼ਲ੍ਹੇ ਦੇ ਸਾਗਲਾ ਪਿੰਡ ਦੇ ਵਸਨੀਕ ਨਿਸ਼ਾਨ ਪਾਲ (46), ਪਠਾਨਕੋਟ ਨਿਵਾਸੀ ਬਲਵਿੰਦਰ ਸਿੰਘ (45) ਅਤੇ ਅਲੀਸ਼ (21) ਸ਼ਾਮਲ ਹਨ ।
ਪੁਲਸ ਅਨੁਸਾਰ ਉਕਤ ਘਟਨਾ ਜੋ ਕਿ ਬੁੱਧਵਾਰ ਰਾਤ ਨੂੰ ਥੁਰਲ ਪਿੰਡ ਦੇ ਨੇੜੇ ਵਾਪਰੀ ਜਦੋਂ ਇੱਕ ਕਾਰ ਵਿੱਚ ਯਾਤਰਾ ਕਰ ਰਹੇ ਮੁਲਜ਼ਮਾਂ ਨੇ ਬੱਸ ਨੂੰ ਓਵਰਟੇਕ ਕਰਨ ਦੀ ਕੋਸਿ਼ਸ਼ ਕੀਤੀ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ, ਜਿਸ ਕਾਰਨ ਝਗੜਾ ਹੋ ਗਿਆ । ਕਾਰ ਸਵਾਰਾਂ ਨੇ ਬੱਸ ਦਾ ਰਸਤਾ ਰੋਕ ਲਿਆ ਅਤੇ ਡਰਾਈਵਰ ਅਤੇ ਯਾਤਰੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ । ਮੁਲਜ਼ਮਾਂ ਨੇ ਬੱਸ ਡਰਾਈਵਰ, ਕੰਡਕਟਰ ਅਤੇ ਸਵਾਰੀਆਂ ਨੂੰ ਡਰਾਉਣ ਲਈ ਕਥਿਤ ਤੌਰ `ਤੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ ।
ਪੁਲਸ ਮੌਕੇ `ਤੇ ਪਹੁੰਚੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ। ਪੁਲਸ ਨੇ ਘਟਨਾ ਸਥਾਨ ਤੋਂ ਵਰਤਿਆ ਗਿਆ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ । ਪੁਲਸ ਸੁਪਰਡੈਂਟ ਅਸ਼ੋਕ ਰਤਨ ਨੇ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮਾਂ ਵਿਰੁੱਧ ਆਈ. ਪੀ. ਸੀ.-2023 ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।
ਪਟਿਆਲਾ, 9 ਅਪ੍ਰੈਲ 2026 : ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਜੋ ਕਿ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਸਨ ਨੂੰ ਪਟਿਆਲਾ ਜੇਲ ਤੋਂ ਹੋਰ ਜੇਲ ਵਿਚ ਬਦਲਿਆ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਸਨੌਰ ਤੋਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਕੇਂਦਰੀ ਜੇਲ੍ਹ (Patiala Central Jail) ਤੋਂ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਸੁਰੱਖਿਆ ਕਾਰਨ ਮੰਨੇ ਜਾ ਰਹੇ ਹਨ । ਦੱਸਣਯੋਗ ਹੈ ਕਿ ਪਠਾਣਮਾਜਰਾ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਨਿਆਂਇਕ ਰਿਮਾਂਡ ‘ਤੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਸਨ ।
ਪਠਾਣਮਾਜਰਾ ਜਿਸਨੂੰ ਜੇਲ ਵਿਭਾਗ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਤੇ ਕੇਂਦਰੀ ਜੇਲ ਪਟਿਆਲਾ ਤੋਂ ਬਠਿੰਡਾ ਜੇਲ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ ਸਬੰਧੀ ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਟ (Superintendent) ਗੁਰਚਰਨ ਸਿੰਘ ਧਾਲੀਵਾਲ ਦਾ ਆਖਣਾ ਹੈ ਕਿ ਇਹ ਕਾਰਵਾਈ ਸੁਰੱਖਿਆ ਕਾਰਨਾਂ (Security reasons) ਕਰਕੇ ਕੀਤੀ ਗਈ ਹੈ । ਦੱਸਣਯੋਗ ਹੈ ਕਿ ਬਠਿੰਡਾ ਕੇਂਦਰੀ ਜੇਲ੍ਹ (Bathinda Central Jail) ਨੂੰ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਇਸ ਅਤਿ-ਆਧੁਨਿਕ ਸੁਰੱਖਿਆ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ । ਹਾਲਾਂਕਿ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਕਈ ਉੱਚ-ਮਾਨੇ ਦੇ ਅਪਰਾਧੀ ਵੀ ਹਨ। ਪਠਾਣਮਾਜਰਾ ਨੂੰ ਤਿੰਨ ਦਿਨ ਪਹਿਲਾਂ ਅਦਾਲਤ ਨੇ ਨਿਆਂਇਕ ਰਿਮਾਂਡ `ਤੇ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਸੀ ।
ਅੰਮ੍ਰਿਤਸਰ, 9 ਅਪ੍ਰੈਲ 2026 : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਵਿਰੁੱਧ ਖੁਦਕੁਸ਼ੀ ਮਾਮਲੇ ਵਿਚ ਚੱਲ ਰਹੀ ਜਾਂਚ ਦੇ ਚਲਦਿਆਂ ਇਕ ਹੋਰ ਦੋਸ਼ ਜੋੜੇ ਜਾਣ (Accusations to be added) ਦਾ ਪਤਾ ਚੱਲਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਲਾਲਜੀਤ ਸਿੰਘ ਭੁੱਲਰ ਵਿਰੁੱਧ ਜੋ ਪੰਜਾਬ ਦੇ ਡੀ. ਐਮ. ਗਗਨਦੀਪ ਸਿੰਘ ਰੰਧਾਵਾ (D. M. Gagandeep Singh Randhawa) ਵਲੋਂ ਖੁਦਕੁਸ਼ੀ ਲਏ ਜਾਣ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਵਿਚ ਜਾਂਚ ਦੌਰਾਨ ਸਬੂਤਾਂ ਨੂੰ ਨਸ਼ਟ ਕਰਨ (destroy evidence) ਦਾ ਦੋਸ਼ ਵੀ ਜੋੜਿਆ ਗਿਆ ਹੈ । ਦੱਸਣਯੋਗ ਹੈ ਕਿ ਭੁੱਲਰ ਮੌਜੂਦਾ ਸਮੇਂ ਵਿਚ ਜੇਲ ਵਿਚ ਬੰਦ ਹਨ ।
ਪੰਜਾਬ ਪੁਲਸ ਜੋ ਕਿ ਉਪਰੋਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ । ਇਸ ਦੌਰਾਨ ਭੁੱਲਰ ਦੇ ਕਾਨੂੰਨੀ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ‘ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਉਹ ਸਥਾਪਤ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣਾ ਬਚਾਅ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ ।
ਯਮੁਨਾਨਗਰ, 9 ਅਪ੍ਰੈਲ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਦੇ ਪਿੰਡ ਸਲੇਮਪੁਰ ਵਿਖੇ ਇਕ ਘਰ ਵਿਚ ਗੈਸ ਸਿਲੰਡਰ ਫਟਣ (Gas cylinder explosion) ਦੇ ਕਾਰਨ ਬੱਚਿਆਂ ਸਮੇਤ ਕਈ ਜਣੇ ਝੁਲਸੇ ਗਏ ਹਨ ।
ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਯਮੁਨਾਨਗਰ (Yamunanagar) ਵਿਖੇ ਪੈਂਦੇ ਪਿੰਡ ਸਲੇਮਪੁਰ ਵਿਖੇ ਜੋ ਘਰ ਵਿਚ ਗੈਸ ਸਿਲੰਡਰ ਫਟਣ ਕਾਰਨ ਬੱਚਿਆਂ ਸਮੇਤ 10 ਦੇ ਕਰੀਬ ਵਿਅਕਤੀ ਝੁਲਸੇ (Burns) ਜਾ ਚੁੱਕੇ ਹਨ ਦਾ ਪਤਾ ਚੱਲਿਆ ਹੈ ਦਾ ਮੁੱਖ ਕਾਰਨ ਗੈਸ ਸਿਲੰਡਰ ਵਿਚੋਂ ਗੈੈਸ ਦੂਸਰੇ ਛੋਟੇ ਸਿਲੰਡਰ ਵਿਚ ਟ੍ਰਾਂਸਫਰ ਕੀਤੀ ਜਾ ਰਹੀ ਸੀ। ਉਕਤ ਹਾਦਸਾ ਅੱਜ ਸਵੇੇਰ ਵੇਲੇ 8 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ ।
ਪਿੰਡ ਸਲੇਮਪੁਰ (Village Salempur) ਵਿਖੇ ਗੈਸ ਸਿਲੰਡਰ ਵਿਚੋਂ ਗੈਸ ਦੂਸਰੇ ਛੋਟੇ ਸਿਲੰਡਰ ਵਿਚ ਟ੍ਰਾਂਸਫਰ ਕਰਨ ਵੇਲੇ ਅਚਾਨਕ ਹੀ ਹੋਏ ਧਮਾਕੇ ਦੀ ਆਵਾਜ਼ ਇੰਨੀ ਜਬਰਦਸਤ ਸੀ ਕਿ ਆਲੇ-ਦੁਆਲੇ ਦੇ ਖੇਤਰਾਂ ਤੱਕ ਦਹਿਸ਼ਤ ਫੈਲ ਗਈ । ਜਿਸਦੀ ਆਵਾਜ਼ ਸੁਣ ਕੇ ਲੋਕ ਧਮਾਕੇ ਵਾਲੀ ਥਾਂ ਵੱਲ ਪਹੁੰਚੇ ਤਾਂ ਦੇਖਿਆ ਕਿ ਧਮਾਕੇ ਵਾਲੀ ਥਾਂ ਦੇ ਨੇੜੇ ਤੇੜੇ ਤੱਕ ਦੀਆਂ ਕੰਧਾਂ ਤੱਕ ਹਿਲ ਗਈਆਂ ਸਨ ।
ਸਲੇਮਪੁਰ ਪਿੰਡ ਵਿੱਚ ਵਾਪਰੀ ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ ਅਤੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਜਗਾਧਰੀ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਕਈ ਜ਼ਖ਼ਮੀਆਂ (injured) ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਸਾਰੇ ਜ਼ਖ਼ਮੀ ਪ੍ਰਵਾਸੀ ਪਰਿਵਾਰਾਂ ਤੋਂ ਦੱਸੇ ਜਾ ਰਹੇ ਹਨ । ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ । ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸੇ ਦਾ ਕਾਰਨ ਲਾਪਰਵਾਹੀ ਹੋ ਸਕਦੀ ਹੈ ।
ਨਵੀਂ ਦਿੱਲੀ, 9 ਅਪ੍ਰੈਲ 2026 : ਭਾਰਤ ਦੇਸ਼ ਵਿਚੋਂ ਫਰਾਰ ਹੋ ਕੇ ਵਿਦੇਸ਼ੀ ਮੁਲਕ ਜਾ ਛੁਪੇ ਭਾਰਤੀ ਵਪਾਰੀ (Indian businessman) ਮੇਹੁਲ ਚੌਕਸੀ ਮਾਮਲੇ ਵਿਚ ਬੈਲਜੀਅਮ ਦੀ ਅਦਾਲਤ (Belgiam court) ਨੇ ਇਕ ਅਹਿਮ ਫ਼ੈਸਲਾ ਲਿਆ ਹੈ ।
ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Mehul Choksi) ਦੀ ਹਵਾਲਗੀ ਦੇ ਮਾਮਲੇ ‘ਚ ਭਾਰਤ ਨੂੰ ਵੱਡੀ ਰਾਹਤ ਮਿਲੀ ਹੈ । ਬੈਲਜੀਅਮ ਦੇ ਐਂਟਵਰਪ ਸ਼ਹਿਰ ਦੀ ਅਪੀਲੀ ਅਦਾਲਤ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਚੋਕਸੀ ਦੇ ਖਿਲਾਫ 7 ਵਿਚੋਂ 6 ਦੋਸ਼ਾਂ ਦੇ ਆਧਾਰ ‘ਤੇ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ।
3 ਅਪ੍ਰੈਲ ਨੂੰ ਦਿੱਤੀ ਗਈ ਆਪਣੀ ਰਾਏ ‘ਚ ਅਦਾਲਤ ਦੇ ‘ਚੈਂਬਰ ਆਫ਼ ਐਕੁਜ਼ੇਸ਼ਨ`ਨੇ ਕਿਹਾ ਕਿ ਜਿਨ੍ਹਾਂ ਦੋਸ਼ਾਂ (ਅਪਰਾਧਿਕ ਸਾਜਿ਼ਸ਼, ਅਪਰਾਧਿਕ ਵਿਸ਼ਵਾਸਘਾਤ, ਜਾਅਲਸਾਜ਼ੀ ਜਾਂ ਧੋਖਾਦੇਹੀ, ਖਾਤਿਆਂ ‘ਚ ਹੇਰਾਫੇਰੀ, ਗੈਰ ਕਾਨੂੰਨੀ ਲਾਭ ਪ੍ਰਾਪਤ ਕਰਨਾ ਜਾਂ ਗਬਨ ਅਤੇ ਅਪਰਾਧਿਕ ਦੁਰਾਚਾਰ) ਦੇ ਤਹਿਤ ਚੋਕਸੀ ਭਾਰਤ ‘ਚ ਲੋੜੀਂਦਾ ਹੈ, ਉਹ ਬੈਲਜੀਅਮ ਦੇ ਕਾਨੂੰਨ ‘ਚ ਵੀ ਸਜ਼ਾਯੋਗ ਹਨ । ਇਸ ਨਾਲ ਹਵਾਲਗੀ ਲਈ ਲੋੜੀਂਦੀ ਆਪਸੀ ਸਾਂਝ ਦੀ ਸ਼ਰਤ ਪੂਰੀ ਹੁੰਦੀ ਹੈ ।
ਹਾਲਾਂਕਿ ਅਦਾਲਤ ਨੇ ‘ਸਬੂਤਾਂ ਨਾਲ ਛੇੜਛਾੜ ਜਾਂ ਉਨ੍ਹਾਂ ਨੂੰ ਨਸ਼ਟ ਕਰਨ`ਦੇ ਦੋਸ਼ ‘ਤੇ ਨਕਾਰਾਤਮਕ ਰਾਇ ਦਿੱਤੀ ਹੈ, ਕਿਉਂਕਿ ਇਹ ਅਪਰਾਧ ਬੈਲਜੀਅਮ ਦੇ ਕਾਨੂੰਨ ਤਹਿਤ ਸਜ਼ਾਯੋਗ ਨਹੀਂ ਮੰਨਿਆ ਗਿਆ । ਜਿਕਰਯੋਗ ਹੈ ਕਿ ਮੇਹੁਲ ਚੋਕਸੀ ਭਾਰਤ ‘ਚ ਵੱਡੇ ਬੈਂਕ ਘਪਲੇ ਦੇ ਮਾਮਲਿਆਂ ‘ਚ ਲੋੜੀਂਦਾ ਹੈ ਅਤੇ ਲੰਬੇ ਸਮੇਂ ਤੋਂ ਵਿਦੇਸ਼ ‘ਚ ਰਹਿ ਰਿਹਾ ਹੈ । ਉਸ ਦੀ ਹਵਾਲਗੀ ਨੂੰ ਲੈ ਕੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ ।
ਰੂਸ, 9 ਅਪ੍ਰੈਲ 2026 : ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਚੱਲ ਰਹੀ ਜੰਗ ਵਿਚ ਭਾਰਤੀ ਨਾਗਰਿਕਾਂ (Indian citizens) ਦੀਆਂ ਵੀ ਜੰਗ ਲੜਦੇ ਵੇਲੇ ਮੌਤਾਂ (Deaths) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਮਿਲੀ ਜਾਣਕਾਰੀ ਅਨੁਸਾਰ ਰੂਸ ਦੇ ਯੂਕ੍ਰੇਨ (Russia Ukraine) ਵਿਰੁੱਧ ਖੋਲ੍ਹੇ ਹੋਏ ਜੰਗ ਦੇ ਮੋਰਚੇ ਦੇ ਚਲਦਿਆਂ ਜਿਹੜੇ ਭਾਰਤੀ ਨੌਜਵਾਨਾਂ ਨੂੰ ਇਸ ਜੰਗ ਵਿਚ ਲੜਨ ਲਈ ਭੇਜ ਦਿੱਤਾ ਗਿਆ ਸੀ ਵਿਚੋਂ 32 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਬਾਰੇ ਪਤਾ ਚੱਲਿਆ ਹੈ । ਦੱਸਣਯੋਗ ਹੈ ਕਿ ਜਿਹੜੇ ਨੌਜਵਾਨ ਮਰ ਚੁੱਕੇ ਹਨ ਨੂੰ ਰੂਸ ਵਿਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਲਿਜਾਇਆ ਗਿਆ ਸੀ ਤੇ ਉੇਥੇ ਲਿਜਾ ਕੇ ਜ਼ਬਰਦਸਤੀ ਯੂਕ੍ਰੇਨ ਵਿਰੁੱਧ ਜੰਗ (War) ਵਿਚ ਧੱਕ ਦਿੱਤਾ ਗਿਆ ।
ਇਸ ਜੰਗ ’ਚ ਹੁਣ ਤਕ ਰੂਸੀ ਫ਼ੌਜ ਵਲੋਂ ਲੜ ਰਹੇ 32 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ । ਅਧਿਕਾਰੀਆਂ ਨੇ ਦਸਿਆ ਕਿ 35 ਹੋਰ ਭਾਰਤੀਆਂ ਨੂੰ ਰੂਸੀ ਫ਼ੌਜ ਤੋਂ ਮੁਕਤ ਕਰਵਾਉਣ ਅਤੇ ਵਾਪਸ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਅਧਿਕਾਰੀਆਂ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਅਜੇ ਵੀ ਏਜੰਟਾਂ ਵਲੋਂ ਕਈ ਬਹਾਨਿਆਂ ਨਾਲ ਲਾਲਚ ਦਿਤਾ ਜਾ ਰਿਹਾ ਹੈ । ਇਨ੍ਹਾਂ ਵਿਚ ਮੋਟੀਆਂ ਤਨਖ਼ਾਹਾਂ, ਭਾਰੀ ਬੋਨਸ ਅਤੇ ਰੂਸੀ ਨਾਗਰਿਕਤਾ ਦਿਵਾਉਣ ਦੇ ਝੂਠੇ ਵਾਅਦੇ ਸ਼ਾਮਲ ਹਨ । ਭਾਰਤੀ ਨਾਗਰਿਕਾਂ ਦੀ ਰੂਸੀ ਫ਼ੌਜ ਵਿਚ ਭਰਤੀ ਨਵੀਂ ਦਿੱਲੀ ਅਤੇ ਮਾਸਕੋ ਦੇ ਮਜ਼ਬੂਤ ਸਬੰਧਾਂ ਵਿਚ ਇਕ ਵੱਡੀ ਰੁਕਾਵਟ ਬਣੀ ਹੋਈ ਹੈ ।
ਭਾਰਤ ਸਰਕਾਰ (Government of India) ਨੇ ਕਈ ਵਾਰ ਰੂਸ ਕੋਲ ਇਹ ਮੁੱਦਾ ਉਠਾਇਆ ਹੈ ਕਿ ਭਾਰਤੀਆਂ ਨੂੰ ਜੰਗ ਦੇ ਮੈਦਾਨ ਵਿਚੋਂ ਤੁਰਤ ਵਾਪਸ ਭੇਜਿਆ ਜਾਵੇ । ਜਾਣਕਾਰੀ ਅਨੁਸਾਰ 35 ਦੇ ਕਰੀਬ ਭਾਰਤੀ ਅਜੇ ਵੀ ਰੂਸੀ ਫ਼ੌਜ ਦੀਆਂ ਫ਼ਰੰਟ ਲਾਈਨਾਂ ’ਤੇ ਤਾਇਨਾਤ ਹਨ । ਭਾਰਤ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਰੂਸੀ ਅਧਿਕਾਰੀਆਂ (Russian officials) ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ ।
ਇਸ ਦੌਰਾਨ ਵਿਦੇਸ਼ ਮੰਤਰਾਲੇ (Ministry of External Affairs) ਨੇ ਵਾਰ-ਵਾਰ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਵਿਚ ਵਧੀਆ ਨੌਕਰੀਆਂ ਦੇ ਨਾਂ ’ਤੇ ਦਿਤੇ ਜਾਣ ਵਾਲੇ ਝਾਂਸੇ ’ਚ ਨਾ ਫਸਣ । ਅਕਸਰ ਨੌਜਵਾਨਾਂ ਨੂੰ ਇਹ ਕਹਿ ਕੇ ਲਿਜਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਰੂਸ ’ਚ ਚੰਗੀ ਨੌਕਰੀ, ਜਿਵੇਂ ਹੋਟਲ, ਮਾਲ ਜਾਂ ਫ਼ੈਕਟਰੀ ਆਦਿ ’ਚ ਲਵਾਇਆ ਜਾਵੇਗਾ ਪਰ ਬਾਅਦ ਵਿਚ ਉਨ੍ਹਾਂ ਨੂੰ ਜੰਗੀ ਮੋਰਚਿਆਂ ’ਤੇ ਤਾਇਨਾਤ ਕਰ ਦਿਤਾ ਜਾਂਦਾ ਹੈ ।
ਨਵੀਂ ਦਿੱਲੀ, 9 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਦੇ ਹੁਕਮਾਂ ਤੋਂ ਬਾਅਦ ਹੀ ਸਿਲੇਬਸ ਕਮੇਟੀ (Syllabus Committee) ਵਿਚ ਬਦਲਾਅ ਦਾ ਪਤਾ ਚੱਲਿਆ ਹੈ ।
8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪਾਠ-ਪੁਸਤਕ ‘ਚ ‘ਨਿਆਂਪਾਲਿਕਾ ‘ਚ ਭ੍ਰਿਸ਼ਟਾਚਾਰ`ਨਾਲ ਸਬੰਧਤ ਇਕ ਭਾਗ ਨੂੰ ਲੈ ਕੇ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ (ਐੱਨ. ਸੀ. ਈ. ਆਰ. ਟੀ.) ਨੇ ਆਪਣੀ ਸਿਲੇਬਸ ਕਮੇਟੀ ‘ਚ ਬਦਲਾਅ ਕਰਦੇ ਹੋਏ ਇਸ ਦਾ ਮੁੜ-ਗਠਨ ਕੀਤਾ ਹੈ ।
ਐੱਨ. ਸੀ. ਈ. ਆਰ. ਟੀ. (N. C. E. R. T.) ਦੀ ਰਾਸ਼ਟਰੀ ਸਿਲੇਬਸ ਅਤੇ ਪੜ੍ਹਨ-ਪੜ੍ਹਾਉਣ ਸਮੱਗਰੀ ਕਮੇਟੀ ‘ਚ ਭਾਰਤੀ ਟੈਕਨਾਲੋਜੀ ਸੰਸਥਾ (ਆਈ. ਆਈ. ਟੀ.) ਮਦਰਾਸ ਦੇ ਡਾਇਰੈਕਟਰ ਵੀ ਕਾਮਕੋਟੀ, ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦੇ ਪ੍ਰਧਾਨ ਰਘੂਵੇਂਦਰ ਤੰਵਰ, `ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ` ਦੇ ਸਾਬਕਾ ਉਪ-ਕੁਲਪਤੀ ਆਰ. ਵੈਂਕਟ ਰਾਓ ਅਤੇ ਕੇਂਦਰੀ ਵਿੱਦਿਅਕ ਟੈਕਨਾਲੋਜੀ ਸੰਸਥਾ, ਐੱਨ. ਸੀ. ਈ. ਆਰ. ਟੀ. ਦੇ ਸੰਯੁਕਤ ਡਾਇਰੈਕਟਰ-ਇੰਚਾਰਜ ਪ੍ਰਸਾਦ ਚਾਰ ਅਮਰਿੰਦਰ ਬੇਹੇਰਾ ਸ਼ਾਮਲ ਹਨ ।
ਅਦਾਲਤ ਦੇ ਹੁਕਮ ਤੋਂ ਬਾਅਦ ਐੱਨ. ਐੱਸ. ਟੀ. ਸੀ. ਤੋਂ ਤਿੰਨ ਮੈਂਬਰਾਂ ਨੂੰ ਹਟਾ ਦਿੱਤਾ ਗਿਆ ਹੈ । ਇਨ੍ਹਾਂ ‘ਚ ਆਈ. ਆਈ. ਟੀ. ਗਾਂਧੀਨਗਰ ਦੇ ਸਾਬਕਾ ਗੈਸਟ ਪ੍ਰੋਫੈਸਰ ਮਿਸ਼ੇਲ ਡੈਨਿਨੋ, ਚੇਨਈ ਸਥਿਤ `ਸੈਂਟਰ ਫਾਰ ਪਾਲਿਸੀ ਸਟੱਡੀਜ਼` ਦੇ ਪ੍ਰਧਾਨ ਐੱਮ. ਡੀ. ਸ੍ਰੀਨਿਵਾਸ ਅਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗੀ ਬਿਬੇਕ ਦੇਬਰੋਏ ਸ਼ਾਮਲ ਹਨ ।
ਉਤਰਾਖੰਡ, 9 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਇਕ ਬਸ ਦੇ ਕੰਟਰੋਲ ਗੁਆਉਣ ਕਾਰਨ ਪਲਟ ਜਾਣ ਕਾਰਨ ਕਈ ਯਾਤਰੀਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ ।
ਮਿਲੀ ਜਾਣਕਾਰੀ ਮੁਤਾਬਕ ਹਰਿਦੁਆਰ ਤੋਂ ਨੇਪਾਲ ਜਾ ਰਹੀ ਇੱਕ ਬੱਸ ਜੋ ਅੱਜ ਸਵੇਰੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਪਲਟ ਗਈ ਦੇ ਕਾਰਨ ਇਕ ਬੱਚੀ ਸਮੇਤ 9 ਵਿਅਕਤੀਆਂ ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ । ਸੂਚਨਾਵਾਂ ਮੁਤਾਬਕ ਭਾਰਤ-ਨੇਪਾਲ ਦੀ ਬੱਸ ਗਦਰਪੁਰ ਵਿੱਚ ਸੜਕ ਕੰਢੇ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ । ਉਕਤ ਸੜਕ ਹਾਦਸਾ (Road accident) ਗੋਪਾਲ ਨਗਰ ਚੌਰਾਹੇ ਦੇ ਨੇੜੇ ਸਵੇਰੇ 2 ਵਜੇ ਦੇ ਕਰੀਬ ਵਾਪਰਿਆ । ਹਾਦਸੇ ਸਮੇਂ ਜਿਆਦਾਤਰ ਯਾਤਰੀ ਗੂੜ੍ਹੀ ਨੀਂਦ ਵਿਚ ਸੁੱਤੇ ਹੋਏ ਸਨ, ਜਿਸ ਕਾਰਨ ਹਫੜਾ-ਦਫੜੀ ਮਚ ਗਈ ।
ਬਸ ਦੇ ਕੰਟਰੋਲ ਗੁਆ ਕੇ ਪਲਟ ਜਾਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ 108 ਐਂਬੂਲੈਂਸ ਮੌਕੇ `ਤੇ ਪਹੁੰਚੀ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਸ਼ੀਸ਼ਾ ਤੋੜ ਕੇ ਫਸੇ ਯਾਤਰੀਆਂ ਨੂੰ ਬਚਾਇਆ ਗਿਆ । ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਇਲਾਕੇ ਵਿੱਚ ਮੀਂਹ ਪੈ ਰਿਹਾ ਸੀ । ਡਰਾਈਵਰ ਨੂੰ ਨੀਂਦ ਆ ਗਈ ਅਤੇ ਉਹ ਬੱਸ ਤੋਂ ਕੰਟਰੋਲ ਗੁਆ ਬੈਠਾ । ਬੇਕਾਬੂ ਬੱਸ ਸੜਕ ਤੋਂ ਹੇਠਾਂ ਖੇਤ ਵਿੱਚ ਪਲਟ ਗਈ ।