Home Blog Page 136

Ekskluzywne strategie zakładów sportowych w SavaSpin Casino – przewodnik dla zaawansowanych graczy

0

W świecie zakładów online coraz większą popularność zdobywają sporty wirtualne – symulacje wyścigów konnych, piłki nożnej, tenisa i wielu innych dyscyplin. Platforma, która łączy szybkie wyniki, wysoką jakość grafiki i atrakcyjne kursy, to klucz do sukcesu. SavaSpin Casino spełnia te kryteria i dodatkowo oferuje:

  • bonus powitalny, który zwiększa pierwszy depozyt,
  • możliwość płatności w PLN oraz kryptowalutach,
  • ponad 4500 gier od 70 dostawców, w tym automaty i gry na żywo.

Profesjonaliści często podkreślają, że SavaSpin Casino kasyno zapewnia nie tylko rozrywkę, ale i stabilne warunki do zarabiania. Dzięki licencji Curacao oraz szybkiej weryfikacji tożsamości, gracze mają pewność, że ich środki są bezpieczne, a wygrane wypłacane w ciągu kilku godzin.

Fundamenty skutecznych zakładów wirtualnych

Zrozumienie mechaniki wirtualnych sportów

Wirtualne wydarzenia generowane są algorytmicznie, co oznacza, że wyniki są losowe, ale powtarzalne w krótkich cyklach. Najważniejsze pojęcia, które każdy gracz powinien znać:

  • RTP (Return to Player) – wskaźnik zwrotu dla zakładów, zwykle wynoszący 95‑98 %.
  • Volatility – określa, jak często i jak duże są wygrane; niska zmienność to częstsze, mniejsze wypłaty.
  • Wagering requirement – wymóg obrotu przy bonusie, np. 30× kwoty bonusu.

Przykład: jeśli otrzymasz 100 zł bonusu z wymogiem 30×, musisz postawić 3000 zł, zanim będziesz mógł wypłacić wygraną.

Wybór odpowiednich rynków i typów zakładów

Wirtualne sporty oferują różne typy zakładów:

• Zakłady jednorazowe – szybka decyzja, natychmiastowy wynik.
• Live betting – możliwość obstawiania w trakcie trwania wirtualnego meczu.

Dla zaawansowanych graczy najciekawsze są zakłady kombinowane (akumulator) oraz handicap, które zwiększają potencjalny zysk przy jednoczesnym podniesieniu ryzyka.

Praktyczny plan działania – krok po kroku

  1. Rejestracja i weryfikacja – wypełnij formularz, potwierdź tożsamość, wybierz metodę płatności (PLN lub kryptowaluty).
  2. Aktywacja bonusu powitalnego – skorzystaj z oferty, wpisując kod promocyjny przy pierwszym depozycie.
  3. Analiza statystyk – w zakładach wirtualnych dostępne są historyczne wyniki i prognozy. Zbadaj je przed postawieniem zakładu.
  4. Ustal limit bankrolla – zdecyduj, ile możesz przeznaczyć na jedną sesję i nie przekraczaj tej kwoty.
  5. Stosuj strategię stakingu – np. metoda stałego procentu (2 % bankrollu na każdy zakład).

Przykład zastosowania strategii

Wyobraź sobie, że masz 500 zł bankrollu i decydujesz się na 2 % stawki (10 zł). Wirtualny mecz piłki nożnej ma kurs 2,10 na zwycięstwo drużyny A. Po wygranej Twój bankroll rośnie do 510 zł, a kolejny zakład wynosi 10,20 zł. Dzięki stałemu procentowi ryzyko dużej straty jest minimalne, a potencjalny zysk rośnie systematycznie.

Porównanie metod płatności w SavaSpin Casino

Metoda Czas wypłaty Opłaty Dostępność w PLN Obsługa kryptowalut
Przelew bankowy 24 h brak tak nie
BLIK natychmiast brak tak nie
Bitcoin < 1 h niska nie tak
Ethereum < 1 h niska nie tak

Wybór odpowiedniej metody zależy od Twoich preferencji. Dla graczy, którzy cenią szybkość, kryptowaluty są najlepszym wyborem, natomiast tradycyjni użytkownicy mogą skorzystać z BLIK‑a.

Obsługa klienta i mobilna wygoda

SavaSpin Casino zapewnia wsparcie 24/7 poprzez czat na żywo oraz e‑mail. Zespół reaguje w ciągu kilku minut, co jest istotne przy szybkich zakładach wirtualnych. Platforma jest w pełni responsywna – wszystkie funkcje działają na smartfonach i tabletach, a dedykowana aplikacja pozwala obstawiać bezpośrednio z poziomu systemu iOS lub Android.

Odpowiedzialna gra – klucz do długoterminowego sukcesu

Zanim zanurzysz się w świat wirtualnych zakładów, ustal własne limity depozytów i czasu gry. SavaSpin Casino oferuje narzędzia do samowykluczenia, limitów stawek oraz możliwości monitorowania historii zakładów. Pamiętaj, że hazard powinien być formą rozrywki, a nie źródłem stresu finansowego.

Podsumowanie: Czy warto wybrać SavaSpin Casino?

  • Bogata oferta sportów wirtualnych – wiele dyscyplin, szybkie wyniki.
  • Atrakcyjny bonus powitalny – zwiększa początkowy kapitał.
  • Bezpieczne płatności – PLN i kryptowaluty, szybkie wypłaty.
  • Mobilna dostępność i wsparcie 24/7 – gra w dowolnym miejscu i czasie.

Jeśli szukasz platformy, która łączy nowoczesną technologię z solidnym zapleczem licencyjnym, SavaSpin Casino jest wartym rozważenia wyborem. Skorzystaj z powyższych wskazówek, zachowaj umiar i ciesz się emocjami płynącymi z zakładów sportowych wirtualnych.

Zawsze graj odpowiedzialnie i pamiętaj, że każda wygrana wymaga starannego planowania.

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਆਯੋਜਿਤ

0
Camp

ਮਾਲੇਰਕੋਟਲਾ, 9 ਅਪ੍ਰੈਲ 2026 : ਪੰਜਾਬ ਦੇ ਖੇਤੀਬਾੜੀ ਵਿਭਾਗ (Department of Agriculture) ਵਲੋਂ ਅੱਜ ਮਾਲੇਰਕੋਟਲਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨ ਜਾਗਰੂਕਤਾ ਕੈਂਪਾਂ (Farmer awareness camps) ਦਾ ਆਯੋਜਨ ਕੀਤਾ ਗਿਆ ਹੈ ।

ਕਿੰਨੇ ਪਿੰਡਾਂ ਵਿਚ ਲਗਾਏ ਗਏ ਹਨ ਕੈਂਪ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਲੇਰਕੋਟਲਾ ਵੱਲੋਂ ਅੱਜ ਪਿੰਡ ਰੂੜਕੀ ਕਲਾਂ ਅਤੇ ਰੂੜਕੀ ਖੁਰਦ ਵਿੱਚ ਕਰਾਪ ਰੇਜਿਡਿਊ ਮੈਨੇਜਮੈਂਟ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣਾ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨਾ ਸੀ ।

ਖੇਤੀਬਾੜੀ ਵਿਭਾਗ ਦੇ ਏ. ਡੀ. ਓ. ਨੇ ਕੀ ਦੱਸਿਆ

ਕੈਂਪ ਦੌਰਾਨ ਖੇਤੀਬਾੜੀ ਵਿਭਾਗ ਦੇ ਏ. ਡੀ. ਓ. ਡਾ. ਲਾਜਿੰਦਰ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਸਲੀ ਅਵਸ਼ੇਸ਼ਾਂ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਮਿੱਟੀ ਵਿੱਚ ਮੌਜੂਦ ਲਾਭਦਾਇਕ ਜੀਵਾਣੂ ਨਸ਼ਟ ਹੋ ਜਾਂਦੇ ਹਨ । ਇਸ ਦੇ ਨਾਲ ਹੀ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਧੂੰਏਂ ਕਾਰਨ ਮਨੁੱਖੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਮਸ਼ੀਨਰੀ ਦੀ ਮਦਦ ਨਾਲ ਮਿੱਟੀ ਵਿੱਚ ਮਿਲਾਇਆ ਜਾਵੇ, ਜਿਸ ਨਾਲ ਮਿੱਟੀ ਦੀ ਸਿਹਤ ਸੁਧਰਦੀ ਹੈ ਅਤੇ ਅਗਲੀ ਫਸਲ ਲਈ ਲਾਭਕਾਰੀ ਤੱਤ ਪ੍ਰਾਪਤ ਹੁੰਦੇ ਹਨ ।

ਫਸਲ ਵਿਚ ਯੂਰੀਆ ਦੀ ਖਾਦ ਦੀ ਵਰਤੋਂ ਬਾਰੇ ਗਿਆ ਦੱਸਿਆ

ਉਨ੍ਹਾਂ ਨੇ ਦੱਸਿਆ ਕਿ ਯੂਰੀਆ ਖਾਦ (Urea fertilizer) ਦੀ ਜਿਆਦਾ ਵਰਤੋਂ ਵੀ ਫਸਲ ਅਤੇ ਮਿੱਟੀ ਦੋਵਾਂ ਲਈ ਨੁਕਸਾਨਦਾਇਕ ਹੈ। ਇਸ ਲਈ ਕਿਸਾਨ ਮਿੱਟੀ ਦੀ ਜਾਂਚ ਦੇ ਅਧਾਰ ’ਤੇ ਹੀ ਖਾਦਾਂ ਦੀ ਵਰਤੋਂ ਕਰਨ ਤਾਂ ਜੋ ਖਰਚ ਘਟਾਇਆ ਜਾ ਸਕੇ ਅਤੇ ਉਤਪਾਦਨ ਵਿੱਚ ਵਾਧਾ ਕੀਤਾ ਜਾ ਸਕੇ । ਕੈਂਪ ਦੌਰਾਨ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ।

ਫਸਲੀ ਰਹਿੰਦ-ਖੂਹੰਦ ਦੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਤੇ ਸਬਸਿਡੀ ਬਾਰੇ ਦਿੱਤੀ ਜਾਣਕਾਰੀ

ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਫਸਲੀ ਰਹਿੰਦ-ਖੂੰਹਦ (Crop residues) ਦੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ । ਚਾਹਵਾਨ ਕਿਸਾਨ ਮਸ਼ੀਨਰੀ ਲਈ ਆਨ-ਲਾਈਨ ਅਰਜ਼ੀਆਂ 24 ਅਪ੍ਰੈਲ 2026 ਤੱਕ ਦੇ ਸਕਦੇ ਹਨ ਅਤੇ ਕਿਸਾਨਾਂ ਨੂੰ ਇਸ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਵੀ ਕੀਤਾ । ਇਸ ਮੌਕੇ ਮੌਜੂਦ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਗਏ ਜਾਗਰੂਕਤਾ ਕੈਂਪ ਦੀ ਪ੍ਰਸ਼ੰਸਾ ਕਰਦਿਆ ਵਿਸ਼ਵਾਸ ਦਿਵਾਇਆ ਕਿ ਉਹ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣਗੇ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਕੇ ਵਾਤਾਵਰਣ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣਗੇ ।

300 ਕਰੋੜ ਦੀ ਠੱਗੀ ਨਾਲ ਜੁੜੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼

0
Delhi Police

ਨਵੀਂ ਦਿੱਲੀ, 9 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਪੁਲਸ (Delhi Police) ਵਲੋਂ ਇਕ ਕਰੋੜਾਂ ਦੀ ਠੱਗੀ ਨਾਲ ਜੁੜੇ ਕੌਮਾਂਤਰੀ ਗਿਰੋਹ (International gang) ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਲੋਕਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਪੁਲਸ ਨੇ 300 ਕਰੋੜ ਰੁਪਏ ਦੀ ਸਾਈਬਰ ਠੱਗੀ (Cyber ​​fraud) ਨਾਲ ਜੁੜੀਆਂ 2000 ਤੋਂ ਵੱਧ ਸਿਕਾਇਤਾਂ ਦੇ ਸਿਲਸਿਲੇ ‘ਚ ਇਕ ਵੱਡੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਕਥਿਤ ਮਾਸਟਰਮਾਈਂਡ ਸਮੇਤ 11 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।

ਕੀ ਦੱਸਿਆ ਅਧਿਕਾਰੀ ਨੇ

ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਕਈ ਸੂਬਿਆਂ ‘ਚ ਸਰਗਰਮ ਇਕ ਸੰਗਠਿਤ ਨੈੱਟਵਰਕ (Organized network) ਦਾ ਪਰਦਾਫਾਸ਼ ਕੀਤਾ, ਜਿਸ ਦੇ ਸਬੰਧ ਖਾਸ ਤੌਰ ‘ਤੇ ਕੰਬੋਡੀਆ ‘ਚ ਸਰਗਰਮ ਕੌਮਾਂਤਰੀ ਸਾਈਬਰ ਧੋਖਾਦੇਹੀ ਗਿਰੋਹਾਂ ਨਾਲ ਸਨ । ਪੁਲਸ ਨੇ ਕਿਹਾ ਕਿ ਅਸੀਂ ਹੁਣ ਤੱਕ 100 ਤੋਂ ਵੱਧ ਫਰਜ਼ੀ ਕੰਪਨੀਆਂ ਨਾਲ ਜੁੜੇ 260 ਤੋਂ ਵੱਧ ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਵਰਤੋਂ ਅਪਰਾਧਿਕ ਕਮਾਈ ਨੂੰ ਟਰਾਂਸਫਰ ਕਰਨ ਲਈ ਕੀਤੀ ਜਾਂਦੀ ਸੀ ।

ਕੀ ਦੱਸਿਆ ਪੁਲਸ ਦੇ ਡਿਪਟੀ ਕਮਿਸ਼ਨਰ ਨੇ

ਇਸ ਗਿਰੋਹ ਨਾਲ ਸਬੰਧਤ ਸਿ਼ਕਾਇਤਾਂ ਦੀ ਕੁੱਲ ਗਿਣਤੀ 2,567 ਹੈ । ਪੁਲਸ ਦੇ ਡਿਪਟੀ ਕਮਿਸ਼ਨਰ (ਡੀ. ਸੀ. ਪੀ.-ਅਪਰਾਧ ਸ਼ਾਖਾ) ਆਦਿਤਿਆ ਗੌਤਮ ਨੇ ਦੱਸਿਆ ਕਿ ਮੁੱਖ ਮੁਲਜ਼ਮ ਕਰਨ ਕਜਾਰੀਆ ਨੂੰ ਉਸ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ 3 ਅਪ੍ਰੈਲ ਨੂੰ ਕੋਲਕਾਤਾ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਅਗਲੀ ਜਾਂਚ ਲਈ ਇਕ ਦਿਨ ਬਾਅਦ ਦਿੱਲੀ ਲਿਆਂਦਾ ਗਿਆ ।

ਡਰੱਗ ਤਸਕਰ ਨੂੰ ਪਾਸਪੋੋਰਟ ਮੁਹੱਈਆ ਕਰਵਾਉਣ ਵਿਚ ਮਦਦ ਕਰਨ ਤੇ ਸਸਪੈਂਡ

0
Suspend

ਤਰਨਤਾਰਨ, 9 ਅਪ੍ਰੈਲ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਅੰਤਰਰਾਸ਼ਟਰੀ ਡਰੱਗ ਤਸਕਰ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਵਿਚ ਮਦਦ ਕਰਨ ਤੇ ਦੋ ਪੁਲਸ ਮੁਲਾਜਮਾਂ ਨੂੰ ਸਸਪੈਂਡ (Suspend) ਕੀਤਾ ਗਿਆ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਡਰੱਗ ਤਸਕਰ (International drug trafficker) ਸ਼ਾਨ ਭਿੰਡਰ ਨੂੰ ਪਾਸਪੋਰਟ ਮੁਹਈਆ ਕਰਵਾਉਣ ਵਿੱਚ ਮਦਦ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਸੀ. ਆਈ. ਏ. ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਤੇ ਏ. ਐਸ. ਆਈ. ਲਖਵਿੰਦਰ ਸ਼ਾਮਲ ਹਨ । ਇਸ ਤੋਂ ਇਲਾਵਾ ਤਿੰਨ ਹੋਰ ਪੁਲਸ ਮੁਲਾਜਮਾਂ ਨੂੰ ਇਸ ਕੇਸ ਵਿਚ ਨਾਮਜਦ ਵੀ ਕੀਤਾ ਗਿਆ ਹੈ । ਇਸ ਮਾਮਲੇ ਦੀ ਜਾਂਚ ਐਸ. ਪੀ. (ਹੈਡ ਕੁਆਟਰ) ਨੂੰ ਕਰਨ ਦੇ ਹੁਕਮ ਦਿੱਤੇ ਗਏ ਹਨ ।

ਮਾਮਲੇ ਵਿਚ ਸ਼ਾਮਲ ਪੰਜ ਮੁਲਾਜਮਾਂ ਤੇ ਕਰ ਦਿੱਤਾ ਗਿਆ ਹੈ ਕੇਸ ਦਰਜ

ਐਸ. ਐਸ. ਪੀ. ਲਾਂਬਾ (S. S. P. Lamba) ਨੇ ਦੱਸਿਆ ਕਿ ਅੰਤਰਰਾਸ਼ਟਰੀ ਡਰੱਗ ਤਸਕਰ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਵਿਚ ਮਦਦ ਕੀਤੇ ਜਾਣ ਵਾਲੇ ਵਿਚ ਜੋ ਦੋ ਪੁਲਸ ਮੁਲਾਜਮਾਂ ਨੂੰ ਮੁਅੱਤਲ ਤੇ ਤਿੰਨ ਹੋਰ ਨੂੰ ਨਾਮਜ਼ਦ ਕੀਤਾ ਗਿਆ ਹੈ ਦੇ ਚਲਦਿਆਂ ਪੰਜ ਪੁਲਸ ਮੁਲਾਜਮਾਂ ਵਿਰੁੱਧ ਥਾਣਾ ਸਦਰ ਵਿਚ ਕੇਸ ਵੀ ਦਰਜ ਕੀਤਾ ਗਿਆ ਹੈ ।

ਜੋ ਤਿੰਨ ਨਾਮਜਦ ਕੀਤੇ ਗਏ ਹਨ ਵਿਚ ਕੌਣ ਕੌਣ ਹਨ

ਜਾਣਕਾਰੀ ਮੁਤਾਬਕ ਜਿਨ੍ਹਾਂ ਤਿੰਨ ਨੂੰ ਹਾਲ ਦੀ ਘੜੀ ਇਸ ਮਾਮਲੇ ਵਿਚ ਨਾਮਜਦ ਕੀਤਾ ਗਿਆ ਹੈ ਵਿਚ ਲੋਕਲ ਰੈਂਕ ਏ. ਐਸ. ਆਈ. ਗੁਰਵਿੰਦਰ ਸਿੰਘ, ਹੈਡ ਕਾਂਸਟੇਬਲ ਹਰਕੰਵਲ, ਕਾਂਸਟੇਬਲ ਧਰਮਿੰਦਰ ਸਿੰਘ ਸ਼ਾਮਲ ਹਨ । ਜਾਣਕਾਰੀ ਮੁਤਾਬਕ ਇਨ੍ਹਾਂ ਮੁਲਾਜ਼ਮਾਂ ਨੂੰ ਨਾਮਜ਼ਦ ਕਰਨ ਤੋਂ ਬਾਅਦ ਇਹਨਾਂ ਦੀ ਸਸਪੈਂਸ਼ਨ ਵੀ ਕਰ ਦਿੱਤੀ ਗਈ ਹੈ ।

ਗੋਆ ਨਾਈਟ ਕਲੱਬ ਅਗਨੀਕਾਂਡ ਦੇ ਲੂਥਰਾ ਭਰਾਵਾਂ ਨੂੰ ਜ਼ਮਾਨਤ ਮਿਲੀ

0
Luthra brothers

ਪਣਜੀ, 9 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਗੋਆ ਦੀ ਇਕ ਅਦਾਲਤ (Goa Court) ਵਲੋਂ ਗੋਆ ਨਾਈਟ ਕਲੱਬ ਅਗਨੀਕਾਂਡ ਦੇ ਲੂਥਰਾ ਭਰਾਵਾਂ ਨੂੰ ਜਮਾਨਤ (Bail) ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਹੁਣ ਕਿਸ ਮਾਮਲੇ ਵਿਚ ਦਿੱਤੀ ਗਈ ਹੈ ਜਮਾਨਤ

ਗੋਆ ਦੀ ਇਕ ਅਦਾਲਤ ਨੇ ਅੱਗ ਨਾਲ ਤਬਾਹ ਹੋਏ ਨਾਈਟ ਕਲੱਬ `ਬੰਚ ਬਾਏ ਰੋਮੀਓ ਲੇਨ`ਦੇ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਨੂੰ ਜਾਅਲਸਾਜ਼ੀ ਦੇ ਇਕ ਮਾਮਲੇ ‘ਚ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨਾਲ ਉਨ੍ਹਾਂ ਦੀ ਜੇਲ ਤੋਂ ਰਿਹਾਈ ਦਾ ਰਸਤਾ ਸਾਫ਼ ਹੋ ਗਿਆ । ਲੂਥਰਾ ਭਰਾਵਾਂ (Luthra brothers) ਨੂੰ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ‘ਚ ਲੱਗੀ ਭਿਆਨਕ ਅੱਗ ਨਾਲ ਸਬੰਧਤ ਇਕ ਮਾਮਲੇ ‘ਚ ਜ਼ਮਾਨਤ ਮਿਲ ਚੁੱਕੀ ਹੈ । ਇਸ ਘਟਨਾ ‘ਚ 25 ਲੋਕਾਂ ਦੀ ਮੌਤ ਹੋ ਗਈ ਸੀ ।

ਈ. ਡੀ. ਨੇ ਕਿੰਨੇ ਕਰੋੜ ਦੀਆਂ ਜਾਇਦਾਦਾਂ ਕੀਤੀਆਂ ਹਨ ਕੁਰਕ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੋਆ ਸਥਿਤ ਇਸ ਨਾਈਟ ਕਲੱਬ ਦੇ ਪ੍ਰਮੋਟਰਾਂ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਤਹਿਤ 17.45 ਕਰੋੜ ਰੁਪਏ ਦੀ ਅਚੱਲ ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਸੰਘੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ `ਬੰਚ ਬਾਏ ਰੋਮੀਓ ਲੇਨ`ਕਲੱਬ ਖਿਲਾਫ ਕਾਰਵਾਈ ਕੀਤੀ ।

ਸ਼ਾਰਦਾ ਪੌਂਜੀ ਘਪਲੇ ਦੇ ਮੁਲਜ਼ਮ ਸੁਦੀਪਤ ਸੇਨ ਨੂੰ ਜ਼ਮਾਨਤ

0
Culcutta Court

ਕੋਲਕਾਤਾ, 9 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਲਕੱਤਾ ਵਿਖੇ ਬਣੀ ਕਲਕੱਤਾ ਹਾਈਕੋਰਟ (Calcutta High Court) ਵਲੋਂ ਸ਼ਾਰਦਾ ਪੌਂਜੀ ਘਪਲੇ ਦੇ ਮੁਲਜਮ ਨੂੰ ਜ਼ਮਾਨਤ (Bail) ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿੰਨੇ ਸਾਲ ਬਾਅਦ ਰਿਹਾਈ ਦਾ ਰਸਤਾ ਹੋਇਆ ਸਾਫ਼

ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਰੋੜਾਂ ਰੁਪਏ ਦੇ ਸ਼ਾਰਦਾ ਪੋਂਜੀ ਘਪਲੇ (Saradha Ponzi scam) ਮੁਲਜ਼ਮ ਸੁਦੀਪਤ ਸੇਨ ਨੂੰ ਉਸ ਦੇ ਖਿਲਾਫ ਦਰਜ ਲੱਗਭਗ 300 ਅਪਰਾਧਿਕ ਮਾਮਲਿਆਂ ‘ਚੋਂ ਆਖਰੀ ਦੋ ਮਾਮਲਿਆਂ ‘ਚ ਜ਼ਮਾਨਤ ਦੇ ਦਿੱਤੀ, ਜਿਸ ਨਾਲ 13 ਸਾਲ ਬਾਅਦ ਉਨ੍ਹਾਂ ਦੀ ਜੇਲ ਤੋਂ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ।

ਕਿੰਨੇ ਮਾਮਲਿਆਂ ਵਿਚ ਦਿੱਤੀ ਗਈ ਹੈ ਜਮਾਨਤ

ਅਦਾਲਤ ਦੀ ਇਕ ਬੈਂਚ ਨੇ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜਿ਼ਲੇ ਦੇ ਬਾਰਾਸਾਤ ਥਾਣੇ ਨਾਲ ਸਬੰਧਤ 2 ਮਾਮਲਿਆਂ ‘ਚ ਸੇਨ ਨੂੰ ਜ਼ਮਾਨਤ ਦੇ ਦਿੱਤੀ । ਸੁਦੀਪਤ ਸੇਨ (Sudeepat Sen) ਨੂੰ ਉਸ ਦੇ ਖਿਲਾਫ ਦਰਜ ਹੋਰ ਸਾਰੇ ਮਾਮਲਿਆਂ ‘ਚ ਪਹਿਲਾਂ ਹੀ ਜ਼ਮਾਨਤ ਮਿਲ ਗਈ ਹੈ, ਜਿਸ ‘ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਦਰਜ 4 ਅਪਰਾਧਿਕ ਮਾਮਲੇ ਵੀ ਸ਼ਾਮਲ ਹਨ । ਅਦਾਲਤ ਨੇ ਹੁਕਮ ਦਿੱਤਾ ਕਿ ਸੇਨ ਨੂੰ 5,000 ਰੁਪਏ ਦੇ ਮੁੱਚਲਕੇ ਅਤੇ ਇੰਨੀ ਹੀ ਰਾਸ਼ੀ ਦੇ ਇਕ ਸਥਾਨਕ ਵਿਅਕਤੀ ਸਮੇਤ 2 ਜ਼ਮਾਨਤੀ ਪੇਸ਼ ਕਰਨ ‘ਤੇ ਰਿਹਾਅ ਕੀਤਾ ਜਾਵੇ ।

ਦਿੱਲੀ `ਚ ਸਾਈਬਰ ਅਪਰਾਧ ਦੇ ਖਿਲਾਫ `ਸਾਈ ਹਾਕ 4.0` ਮੁਹਿੰਮ ਸ਼ੁਰੂ

0
arrest

ਨਵੀਂ, 9 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਾਈਬਰ ਅਪਰਾਧ (Cyber crime) ਖਿਲਾਫ਼ ਇਕ ‘ਸਾਈ ਹਾਕ 4.0`ਮੁਹਿੰਮ ਸ਼ੁਰੂ ਕਰਨ ਤਹਿਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿੰਨੇ ਦਿਨ ਚਲਾਈ ਗਈ ਇਹ ਮੁਹਿੰਮ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਨੇ ‘ਆਪ੍ਰੇਸ਼ਨੂ ਸਾਈ-ਹਾਕ 4.0` (Operation Psy-Hawk 4.0) ਦੇ ਤਹਿਤ 6 ਅਤੇ 7 ਅਪ੍ਰੈਲ ਨੂੰ ਵੱਡੇ ਪੱਧਰ `ਤੇ ਚਲਾਈ ਗਈ ਸਾਈਬਰ ਅਪਰਾਧ ਵਿਰੋਧੀ ਮੁਹਿੰਮ ਦੌਰਾਨ 600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਅਤੇ 8,000 ਤੋਂ ਵੱਧ ਹੋਰ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ ।

ਕੀ ਦੱਸਿਆ ਜੁਆਇੰਟ ਪੁਲਸ ਕਮਿਸ਼ਨਰ ਨੇ

ਸੰਯੁਕਤ ਪੁਲਸ ਕਮਿਸ਼ਨਰ (Joint Commissioner of Police) (ਆਈ. ਐਫ. ਐੱਸ. ਓ.) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੁਹਿੰਮ ਲਈ ਲੱਗਭਗ 5 ਹਜ਼ਾਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ 499 ਨਵੀਆਂ ਐਫ. ਆਈ. ਆਰ. ਦਰਜ ਕੀਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ‘ਚ ਸੰਗਠਿਤ ਡਿਜੀਟਲ ਠੱਗੀ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਗਿਆ, `ਚ ਦੱਖਣਾ ਪੱਛਮੀ ਦਿੱਲੀ ਜਿ਼ਲੇ `ਚ ਫਰਜ਼ੀ ਸੋਸ਼ਲ ਮੀਡੀਆ ਇਸ਼ਤਿਹਾਰਾਂ ਰਾਹੀਂ ਐੱਨ. ਆਰ. ਆਈ. ਪੀੜਤਾਂ ਨੂੰ ਠੱਗਣ ਵਾਲਾ ਗਿਰੋਹ ਵੀ ਸ਼ਾਮਲ ਹੈ ।

ਮਿਊਲ ਬੈਂਕ ਖਾਤੇ ਵਿਚ ਸ਼ਾਮਲ ਵਿਅਕਤੀਆਂ ਨੂੰ ਵੀ ਕੀਤਾ ਗਿਆ ਹੈ ਗ੍ਰਿਫ਼ਤਾਰ

ਇਕ ਹੋਰ ਮਾਮਲੇ ‘ਚ ਇਸੇ ਜਿਲੇ ਤੋਂ `ਮਿਊਲ ਬੈਂਕ`ਖਾਤੇ (Mule Bank Accounts) ਮੁਹੱਈਆ ਕਰਵਾਉਣ ‘ਚ ਸ਼ਾਮਲ 4 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ‘ਚ ਜਿਨ੍ਹਾਂ ਮਾਮਲਿਆਂ ‘ਤੇ ਕੰਮ ਕੀਤਾ ਗਿਆ, ਉਹ ਐਨ. ਸੀ. ਆਰ. ਬੀ. ਤੇ ਦਰਜ 3500 ਤੋਂ ਜਿਆਦਾ ਸਿਕਇਤਾਂ ਦੇ ਕਰੀਬ 520 ਕਰੋੜ ਰੁਪਏ ਨਾਲ ਜੁੜੇ ਹੋਏ ਸਨ ।

ਹਾਈਕੋਰਟ ਨੇ ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

0
High Court

ਚੰਡੀਗੜ੍ਹ, 9 ਐਪ੍ਰਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਅੱਜ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਇਕ ਅਹਿਮ ਫ਼ੈਸਲਾ (Decision) ਲਿਆ ਗਿਆ ਹੈ ।

ਕੀ ਅਹਿਮ ਫ਼ੈਸਲਾ ਲਿਆ ਗਿਆ ਹੈ ਹਾਈਕੋਰਟ ਵਲੋਂ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੋ ਅੱਜ ਇਕ ਅਹਿਮ ਫ਼ੈਸਲਾ ਕੋਟਕਪੁਰਾ ਗੋਲੀਕਾਂਡ (Kotkapura firing incident) ਮਾਮਲੇ ਵਿਚ ਲਿਆ ਹੈ ਉਹ ਇਹ ਹੈ ਕਿ ਹਾਈਕੋਰਟ ਦੇ ਹੁਕਮਾਂ ਤੇ ਕੋਟਕਪੁਰਾ ਗੋਲੀਕਾਂਡ ਮਾਮਲਾ ਜੋ ਕਿ ਪਹਿਲਾਂ ਫਰੀਦਕੋਟ ਦੀ ਜਿਲਾ ਅਦਾਲਤ ਵਿਚ ਸੀ ਨੂੰ ਤਬਦੀਲ ਕਰਕੇ ਹੁਣ ਚੰਡੀਗੜ੍ਹ ਦੀ ਜਿਲਾ ਅਦਾਲਤ (Chandigarh District Court) ਵਿਚ ਭੇਜ ਦਿੱਤਾ ਗਿਆ ਹੈ ।

ਅਜਿਹਾ ਹੀ ਇਕ ਫ਼ੈਸਲਾ ਪਹਿਲਾਂ ਹੀ ਗਿਆ ਸੀ ਲਿਆ

ਜਾਣਕਾਰੀ ਮੁਤਾਬਕ ਜਿਸ ਤਰ੍ਹਾਂ ਹਾਈਕੋਰਟ ਵਲੋਂ ਕੋਟਕਪੁਰਾ ਗੋਲੀਕਾਂਡ ਮਾਮਲੇ ਨੂੰ ਫਰੀਦਕੋਟ ਜਿ਼ਲਾ ਅਦਾਲਤ ਤੋਂ ਬਦਲ ਕੇ ਚੰਡੀਗੜ੍ਹ ਜਿਲਾ ਅਦਾਲਤ ਵਿਚ ਤਬਦੀਲ ਕੀਤਾ ਗਿਆ ਹੈ ਤੋਂ ਪਹਿਲਾਂ ਜੁਲਾਈ 2024 ’ਚ ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਵੀ ਹਾਈਕੋਰਟ ਵੱਲੋਂ ਚੰਡੀਗੜ੍ਹ ਤਬਦੀਲ ਕੀਤਾ ਜਾ ਚੁੱਕਾ ਹੈ ।

ਦੱਸਣਯੋਗ ਹੈ ਕਿ 14 ਅਕਤੂਬਰ 2015 ਨੂੰ ਹੀ ਕੋਟਕਪੁਰਾ ਘਟਨਾ ਤੋਂ ਕੁਝ ਘੰਟਿਆਂ ਬਾਅਦ ਬਹਿਬਲ ਕਲਾਂ ਵਿੱਚ ਪੁਲਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਈ ਸੀ, ਜਿਸ ਵਿੱਚ ਦੋ ਸਿੱਖ ਨੌਜਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ । ਕੋਟਕਪੁਰਾ ਵਿਖੇ ਹੋਈ ਫਾਇਰਿੰਗ ’ਚ ਨੌਜਵਾਨ ਅਜੀਤ ਸਿੰਘ ਦੇ ਪੱਟ ’ਚ ਗੋਲੀ ਵੱਜੀ ਸੀ ।

ਨਾਬਾਲਗ ਲੜਕੀ ਨਾਲ ਟਰੱਕ ਡਰਾਈਵਰ ਨੇ ਕੀਤਾ ਜਬਰ ਜਨਾਹ

0
Rape

ਹਰਿਆਣਾ (ਯਮੁਨਾਨਗਰ), 9 ਅਪ੍ਰੈਲ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਦੇ ਇਕ ਪਿੰਡ ਦੀ ਵਸਨੀਕ ਨਾਬਾਲਗ ਲੜਕੀ (Minor girl) ਨਾਲ ਟਰੱਕ ਡਰਾਈਵਰ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਛਛਰੌਲੀ ਥਾਣਾ ਖੇਤਰ ਦੇ ਇੱਕ ਪਿੰਡ ਤੋਂ ਸਾਢੇ 13 ਸਾਲਾ ਕਿਸ਼ੋਰੀ ਨੂੰ ਇੱਕ ਟਰੱਕ ਡਰਾਈਵਰ (Truck driver) ਜੋ ਕਿ ਵਰਗਲਾ ਕੇ ਆਪਣੇ ਲੈ ਗਿਆ ਸੀ ਨੇ ਲੜਕੀ ਨਾਲ ਜਬਰ-ਜਨਾਹ (Rape) ਕੀਤਾ ਗਿਆ ਹੈ । ਲੜਕੀ ਦੇ ਪਰਿਵਾਰਕ ਮੈਂਬਰ ਘੱਟੋ-ਘੱਟ ਦੋ ਦਿਨਾਂ ਤੱਕ ਆਪਣੇ ਪੱਧਰ ‘ਤੇ ਲੜਕੀ ਦੀ ਭਾਲ ਕਰਦੇ ਰਹੇ ਪਰ ਕੋੋਈ ਥਹੁ ਪਤਾ ਨਾ ਲੱਗਣ ‘ਤੇ ਰਿਸ਼ਤੇਦਾਰ ਦੇ ਫੋਨ ਆਉਣ ‘ਤੇ ਪਤਾ ਲੱਗਿਆ ਕਿ ਲੜਕੀ ਕਰਨਾਲ ਬਸ ਸਟੈਂਡ ਤੇ ਹੈ ।

ਕੀ ਜਾਣਕਾਰੀ ਦਿੱਤੀ ਲੜਕੀ ਦੀ ਮਾਂ ਨੇ

ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਸ਼ਤੇਦਾਰ ਦੇ ਫੋਨ ਤੇ ਜਦੋਂ ਲੜਕੀ ਦੇ ਪਿਤਾ ਸ਼ਰਾਫਤ ਕਰਨਾਲ ਬੱਸ ਅੱਡੇ ਤੋਂ ਲੜਕੀ ਨੂੰ ਲੈ ਕੇ ਵਾਪਸ ਆਏ ਤਾਂ ਲੜਕੀ ਨਾਲ ਕੀਤੀ ਗਈ ਗੱਲਬਾਤ ਤੋਂ ਪਤਾ ਲੱਗਿਆ ਕਿ ਕੌਣ ਉਸਨੂੰ ਕਿਥੇ ਲੈ ਗਿਆ ਸੀ ਤੇ ਉਸਨੇ ਲੜਕੀ ਨਾਲ ਕੀ ਕੀਤਾ । ਲੜਕੀ ਦੇ ਦੱਸਣ ਮੁਤਾਬਕ ਟਰੱਕ ਡਰਾਈਵਰ ਦਾ ਨਾਮ ਸ਼ਾਰਿਕ ਹੈ ਤੇ ਉਹ ਉਤਰ ਪ੍ਰਦੇਸ਼ ਦੇ ਜਿਲਾ ਸ਼ਾਮਲੀ ਦੇ ਪਿੰਡ ਅੰਬੇਹਟਾ ਮਜਨੂੰ ਦਾ ਵਸਨੀਕ ਹੈ ।

ਪੁਲਸ ਨੇ ਡਰਾਈਵਰ ਵਿਰੁੱਧ ਕਰ ਲਿਆ ਹੈ ਕੇਸ ਦਰਜ

ਨਾਬਾਲਗ ਲੜਕੀ ਨਾਲ ਡਰਾਈਵਰ ਵਲੋਂ ਕੀਤੇ ਵਰਗਲਾ ਕੇ ਲਿਜਾਉਣ ਤੋਂ ਬਾਅਦ ਕੀਤੇ ਗਏ ਜਬਰ ਜਨਾਹ ਦੀ ਸਿਕਾਇਤ ਮਿਲਣ ਛਛਰੋਲੀ ਥਾਣਾ ਖੇਤਰ ਦੀ ਪੁਲਸ ਵਲੋਂ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਸਿ਼ਕਾਇਤ ਵਿਚ ਦੱਸਿਆ ਗਿਆ ਕਿ ਉਨ੍ਹਾਂ ਦੇ ਘਰ ਦੇ ਕੋਲ ਇਕ ਢਾਬਾ ਬਣਿਆਂ ਹੋਇਆ ਹੈ, ਜਿਥੇ ਖਾਣਾ ਖਾਣ ਲਈ ਅਕਸਰ ਹੀ ਟਰੱਕ ਡਰਾਈਵਰ ਆਉਂਦੇ ਰਹਿੰਦੇ ਹਨ ਤੇ ਗੱਡੀਆਂ ਰੋਕਦੇ ਹਨ ।

ਰਾਹੁਲ ਗਾਂਧੀ ਖਿਲਾਫ ਪਟੀਸ਼ਨ `ਤੇ ਫ਼ੈਸਲਾ ਸੁਰੱਖਿਅਤ

0
Allahabad Court

ਪ੍ਰਯਾਗਰਾਜ, 9 ਅਪ੍ਰੈਲ 2026 : ਭਾਰਤ ਦੇਸ਼ ਦੀ ਇਲਾਹਾਬਾਦ ਹਾਈਕੋਰਟ (Allahabad High Court) ਵਲੋਂ ਰਾਹੁਲ ਗਾਂਧੀ ਵਿਰੁੱਧ ਐਫ. ਆਈ. ਆਰ. ਦਰਜ ਕਰਵਾਉਣ ਦੀ ਮੰਗ ਸਬੰਧੀ ਫ਼ੈਸਲਾ ਸੁਰੱਖਿਅਤ (Decision safe) ਰੱਖਣ ਦਾ ਸਮਾਚਾਰ ਹੈ ।

ਕਿਸ ਕਿਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰੱਖਿਆ ਫ਼ੈਸਲਾ ਸੁਰੱਖਿਅਤ

ਇਲਾਹਾਬਾਦ ਹਾਈ ਕੋਰਟ ਨੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਪੂਰੀ ਕਰਕੇ ਬੁੱਧਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ । ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਡੀ. ਚੌਹਾਨ ਦੀ ਇਕ ਮੈਂਬਰੀ ਬੈਂਚ ਨੇ ਕੀਤੀ । ਉਨ੍ਹਾਂ ਨੇ ਪਟੀਸ਼ਨਰ ਅਤੇ ਸੂਬਾ ਸਰਕਾਰ ਵੱਲੋਂ ਪੇਸ਼ ਦਲੀਲਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ।

ਕੀ ਹੈ ਪਟੀਸ਼ਨ ਦਾਇਰ ਕਰਨ ਦਾ ਕਾਰਨ

ਪਟੀਸ਼ਨਰ ਸਿਮਰਨ ਗੁਪਤਾ ਅਨੁਸਾਰ, ਰਾਹੁਲ ਗਾਂਧੀ ਨੇ ਸਾਲ 2025 ‘ਚ ਕਾਂਗਰਸ ਦਫ਼ਤਰ ਦੇ ਉਦਘਾਟਨ ਦੌਰਾਨ ਕਥਿਤ ਤੌਰ ‘ਤੇ ਕਿਹਾ ਸੀ ਕਿ ਅਸੀਂ ਹੁਣ ਭਾਜਪਾ, ਆਰ. ਐੱਸ. ਐੱਸ. ਅਤੇ ਭਾਰਤ ਸਰਕਾਰ ਨਾਲ ਲੜ ਰਹੇ ਹਾਂ । ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਟਿੱਪਣੀ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਹ ਰਾਸ਼ਟਰ ਵਿਰੋਧੀ ਬਿਆਨ ਹੈ ।