Home Blog Page 135

‘ਕਾਲੇ ਜਾਦੂ` ਦਾ ਡਰਾਵਾ ਦੇ ਕੇ 1.66 ਕਰੋੜ ਰੁਪਏ ਠੱਗੇ

0
FIR

ਠਾਣੇ, 10 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਇਕ ਵਿਅਕਤੀ ਵਲੋਂ ਕਾਲੇ ਜਾਦੂ (Black magic) ਦਾ ਡਰਾਵਾ ਦੇ ਕੇ ਕਿ ਪਰਿਵਾਰ ਤੋਂ ਕਰੋੜਾਂ ਰੁਪਏ ਠੱਗਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਦੱਸਿਆ ਪੁਲਸ ਨੇ

ਮਹਾਰਾਸ਼ਟਰ ਦੇ ਠਾਣੇ ਜਿਲੇ (Thane district) ‘ਚ ਮੰਜੂਨਾਥ ਸ਼ੈੱਟੀ ਨਾਮੀ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਇਕ ਪਰਿਵਾਰ ਨੂੰ `ਕਾਲੇ ਜਾਦੂ` ਦਾ ਡਰਾਵਾ ਦੇ ਕੇ 1.66 ਕਰੋੜ ਰੁਪਏ ਤੋਂ ਵੱਧ ਦੀ ਠੱਗੀ (Fraud) ਮਾਰੀ । ਪੁਲਸ ਨੇ ਕਿਹਾ ਕਿ ਮੁਲਜ਼ਮ ਨੇ ਪਰਿਵਾਰ ਨੂੰ ਇਸ ਤੋਂ ਬਚਣ ਲਈ ਵੱਖ-ਵੱਖ ਰਸਮਾਂ ਤੇ ਤੀਰਥ ਯਾਤਰਾਵਾਂ ਰਾਹੀਂ ਬ੍ਰਹਮ ਇਲਾਜ ਦਾ ਵਾਅਦਾ ਕਰ ਕੇ ਉਕਤ ਰਕਮ ਠੱਗੀ ।

ਪੁਲਸ ਨੇ ਕਰ ਦਿੱਤਾ ਹੈ ਸ਼ੈਟੀ ਵਿਰੁੱਧ ਕੇਸ ਦਰਜ

ਕਾਸਰਵਦਾਵਲੀ ਪੁਲਸ ਨੇ ਪੀੜਤ ਪਰਿਵਾਰ ਦੀ ਸਿ਼ਕਾਇਤ ‘ਤੇ ਸ਼ੈੱਟੀ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ । ਦੋਸ਼ਾਂ ਅਨੁਸਾਰ ਪਿਛਲੇ 2 ਸਾਲਾਂ ਦੌਰਾਨ ਪੀੜਤ ਪਰਿਵਾਰ ਵਿਰੁੱਧ ਇਕ ਰਿਸ਼ਤੇਦਾਰ ਵੱਲੋਂ ਕੀਤੇ ਗਏ ਕਥਿਤ ‘ਕਾਲੇ ਜਾਦੂ` ਨੂੰ ਬੇਅਸਰ ਕਰਨ ਲਈ ਮੁਲਜ਼ਮ ਨੂੰ ਪੈਸੇ ਦੇਣ ਲਈ ਕਿਹਾ ਗਿਆ ਸੀ । ਪੁਲਸ ਨੇ ਸ਼ੈੱਟੀ ਵਿਰੁੱਧ ਬੀ.ਐੱਨ. ਐੱਸ. ਦੀ ਧਾਰਾ 318 (4) (ਧੋਖਾਦੇਹੀ) ਤੇ ਕਾਲਾ ਜਾਦੂ ਵਿਰੋਧੀ ਐਕਟ 2013 ਦੇ ਸੰਬੰਧਤ ਉਪਬੰਧਾਂ ਅਧੀਨ ਮਾਮਲਾ ਦਰਜ (Case registered) ਕੀਤਾ ਹੈ ।

ਰੂਸੀ ਰਾਸ਼ਟਰਪਤੀ ਨੇ ਦੋ ਦਿਨਾ ਲਈ 32 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ

0
President

ਰੂਸ, 10 ਅਪ੍ਰੈਲ 2026 : ਪਿਛਲੇ ਚਾਰ ਸਾਲਾਂ ਤੋ ਲਗਾਤਾਰ ਰੂਸ-ਯੂਕ੍ਰੇਨ (Russia-Ukraine) ਯੁੱਧ ਦਰਮਿਆਨ ਰੂਸੀ ਰਾਸ਼ਟਰਪਤੀ ਵਲੋਂ ਦੋ ਦਿਨਾਂ 32 ਘੰਟਿਆਂ ਲਈ ਜੰਗਬੰਦੀ (Ceasefire) ਦਾ ਐਲਾਨ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਕਾਰਨ ਰੂਸੀ ਰਾਸ਼ਟਰਪਤੀ ਵਲੋਂ ਅਜਿਹਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਰੂਸ ਦੇਸ਼ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਵਲੋਂ ਜੋ ਲੰਘੇ ਦਿਨੀਂ ਦੋ ਦਿਨਾ ਲਈ ਹੀ ਸਹੀ ਯਾਨੀ ਕਿ 32 ਘੰਟਿਆਂ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ ਉਹ ਆਰਥੋਡਾਕਸ ਈਸਟਰ ਦੇ ਮੌਕੇ ਦੇ ਮੱਦੇਨਜ਼ਰ ਕੀਤਾ ਗਿਆ ਹੈ । ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (President Volodymyr Zelensky) ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਦੇਸ਼ ਇਸ ਕਦਮ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ । ਦੱਸਣਯੋਗ ਹੈ ਕਿ ਇਹ ਜੰਗਬੰਦੀ ਅਜਿਹੇ ਸਮੇਂ ਹੋਈ ਹੈ ਜਦੋਂ ਈਰਾਨ ਸਮੇਤ ਮੱਧ ਪੂਰਬ ਵਿੱਚ ਤਣਾਅ ਨੇ ਚਾਰ ਸਾਲ ਪੁਰਾਣੇ ਸੰਘਰਸ਼ ਨੂੰ ਹੱਲ ਕਰਨ ਦੀਆਂ ਅਮਰੀਕੀ ਕੋਸਿ਼ਸ਼ਾਂ ਨੂੰ ਰੋਕ ਦਿੱਤਾ ਹੈ ।

ਕਦੋਂ ਸ਼ੁਰੂ ਹੋਵੇੇਗਾ ਜੰਗਬੰਦੀ ਦਾ ਸਮਾਂ

ਕ੍ਰੈਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਦੇ ਅਨੁਸਾਰ ਜੰਗਬੰਦੀ ਸ਼ਨੀਵਾਰ ਸ਼ਾਮ 4 ਵਜੇ (1300 ਜੀ. ਐਮ. ਟੀ.) ਤੋਂ ਸ਼ੁਰੂ ਹੋਵੇਗਾ ਅਤੇ ਐਤਵਾਰ ਨੂੰ ਸਵੇਰੇ 12 ਵਜੇ (2100 ਜੀ. ਐਮ. ਟੀ.) ਤੱਕ ਚੱਲੇਗਾ । ਰੂਸੀ ਰੱਖਿਆ ਮੰਤਰੀ ਆਂਦਰੇਈ ਬੇਲੋਸੋਵ ਨੇ ਚੋਟੀ ਦੇ ਕਮਾਂਡਰ ਅਤੇ ਜਨਰਲ ਸਟਾਫ ਦੇ ਮੁਖੀ ਵੈਲੇਰੀ ਗੇਰਾਸਿਮੋਵ ਨੂੰ ਇਸ ਸਮੇਂ ਦੌਰਾਨ ਸਾਰੀਆਂ ਦਿਸ਼ਾਵਾਂ ਵਿੱਚ ਫੌਜੀ ਕਾਰਵਾਈਆਂ ਨੂੰ ਰੋਕਣ ਦਾ ਆਦੇਸ਼ ਦਿੱਤਾ ਹੈ ।

ਕੀ ਆਖਿਆ ਯੂਕਰੇਨ ਦੇ ਰਾਸ਼ਟਰਪਤੀ ਨੇ

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਯੂਕਰੇਨ ਨੇ ਈਸਟਰ ਲਈ ਵਾਰ-ਵਾਰ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਸੀ । ਉਨ੍ਹਾਂ ਟੈਲੀਗ੍ਰਾਮ ‘ਤੇ ਲਿਖਿਆ ਕਿ ਯੂਕਰੇਨ ਨੇ ਵਾਰ-ਵਾਰ ਕਿਹਾ ਹੈ ਕਿ ਅਸੀਂ ਅਜਿਹੇ ਕਦਮ ਚੁੱਕਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਈਸਟਰ ਦੀਆਂ ਛੁੱਟੀਆਂ ਦੌਰਾਨ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਸੀ ਅਤੇ ਅਸੀਂ ਉਸ ਅਨੁਸਾਰ ਕਾਰਵਾਈ ਕਰਾਂਗੇ ।

ਹੁਸਿਆਰਪੁਰ ਦੇ ਨੌਜਵਾਨ ਦੀ ਹੋਈ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ

0
heart attack

ਹੁਸ਼ਿਆਰਪੁਰ, 10 ਅਪ੍ਰੈਲ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (District Hoshiarpur) ਦੇ ਸ਼ਹਿਰ ਮੁਕੇਰੀਆਂ ਦੇ ਪਿੰਡ ਮੁਸਾਹਪੁਰ ਦੇ ਵਸਨੀਕ ਇਕ ਪੰਜਾਬੀ ਵਿਅਕਤੀ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਸ ਵਿਅਕਤੀ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ ਹੈ ਦਾ ਨਾਮ ਰਾਜਿੰਦਰ ਹੈ ਤੇ ਉਹ ਦੋ ਕੁ ਸਾਲ ਪਹਿਲਾਂ ਹੀ ਪਰਿਵਾਰ ਦੀ ਵਿੱਤੀ ਹਾਲਤ ਵਿਚ ਸੁਧਾਰ ਕਰਨ ਦੇ ਚਲਦਿਆਂ ਅਮਰੀਕਾ ਗਿਆ ਸੀ ਪਰ ਕੁਦਰਤ ਦੇ ਹੁਕਮ ਅੱਗੇ ਕਿਸੇ ਦੀ ਵਸ ਨਹੀਂ ਚਲਦੀ ਅਤੇ ਉਹ ਕੁੱਝ ਦਿਨ ਪਹਿਲਾਂ ਹੀ ਸਵਰਗ ਸਿਧਾਰ ਗਿਆ ।

ਕੀ ਦੱਸਿਆ ਰਜਿੰਦਰ ਦੇ ਭਰਾ ਨੇ

ਅਮਰੀਕਾ (America) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੇ ਘਾਟ ਉਤਰੇ ਵਿਅਕਤੀ ਰਾਜਿੰਦਰ ਦੇ ਭਰਾ ਨੇ ਦੱਸਿਆ ਕਿ ਰਾਜਿੰਦਰ (Rajender) ਅਮਰੀਕਾ ਦੇ ਮਿਨੀਸੋਟਾ ਵਿਖੇ ਰਹਿੰਦਾ ਸੀ ਤੇ ਅਮਰੀਕਾ ਤੋਂ ਰਾਜਿੰਦਰ ਦੇ ਦੋਸਤ ਨੇ ਹੀ ਉਸਨੂੰ ਰਾਜਿੰਦਰ ਦੀ ਮੌਤ ਬਾਰੇ ਸੂਚਨਾ ਦਿੱਤੀ ਸੀ । ਜਿਸ ਨਾਲ ਪੂਰੇ ਪਰਿਵਾਰ ਹੀ ਨਹੀਂ ਬਲਕਿ ਪਿੰਡ ਅੰਦਰ ਵੀ ਸੋਗ ਦੀ ਲਹਿਰ ਦੌੜ ਗਈ ਹੈ ।

ਪਰਿਵਾਰ ਨੇ ਕੀਤੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ

ਰਾਜਿੰਦਰ ਦੀ ਇਸ ਤਰ੍ਹਾਂ ਇਕਦਮ ਅਚਾਨਕ ਹੀ ਮੌਤ ਹੋ ਜਾਣ ਦੇ ਚਲਦਿਆਂ ਰਾਜਿੰਦਰ ਦੇ ਪਰਿਵਾਰ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਹਾਂ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਖਰਾਬ ਵਿੱਤੀ ਹਾਲਤ ਦੇ ਚਲਦਿਆਂ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਮ੍ਰਿਤਕ ਵਿਅਕਤੀ ਦਾ ਅੰਤਿਮ ਸਸਕਾਰ ਪੂਰੇ ਰਸਮਾਂ ਰਿਵਾਜਾਂ ਨਾਲ ਕੀਤਾ ਜਾ ਸਕੇ । ਰਾਜਿੰਦਰ ਦੇ ਇਸ ਤਰ੍ਹਾਂ ਜਾਣ ਨਾਲ ਪਿੱਛੇ ਦੋ ਧੀਆਂ ਰਹਿ ਗਈਆਂ ਹਨ ।

ਟਰੱਕ ਮਜ਼ਦੂਰਾਂ ‘ਤੇ ਪਲਟਣ ਨਾਲ ਤਿੰਨ ਦੀ ਮੌਤ ਦੋ ਗੰਭੀਰ ਜ਼ਖ਼ਮੀ

0
Death

ਸਹਾਰਨਪੁਰ, 10 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਸਹਾਰਨਪੁਰ ਵਿਖੇ ਇਕ ਟਰੱਕ ਦੇ ਸੁੱਤੇ ਪਏ ਮਜ਼ਦੂਰਾਂ ਤੇ ਪਲਟਣ ਕਾਰਨ ਤਿੰਨ ਦੀ ਮੌਤ (Death) ਦੇ ਦੋ ਗੰਭੀਰ ਜਖਮੀ (Injured) ਹੋ ਗਏ ਹਨ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜੋ ਸਹਾਰਨਪੁਰ (Saharanpur) ਵਿਖੇ ਮਜ਼ਦੂਰਾਂ ਤੇ ਟਰੱਕ ਪਲਟਣ ਕਾਰਨ ਤਿੰਨ ਦੀ ਮੌਤ ਤੇ ਦੋ ਦੇ ਜਖਮੀ ਹੋਣ ਦਾ ਸਮਾਚਾਰ ਹੈ ਜਾਣਕਾਰੀ ਮੁਤਾਬਕ ਟਰੱਕ ਬਜਰੀ ਨਾਲ ਭਰਿਆ ਹੋਇਆ ਸੀ ਤੇ ਟਰੱਕ ਜਦੋਂ ਬਜਰੀ ਉਤਾਰਨ ਲਈ ਸਬੰਧਤ ਥਾਂ ‘ਤੇ ਪਹੁੰਚਿਆ ਤਾਂ ਇਕਕਦਮ ਹੀ ਪਲਟ ਗਿਆ ਤੇ ਨੇੜੇ ਹੀ ਟੀਨ ਦੇ ਸ਼ੈਡ ਹੇਠਾਂ ਸੌ ਰਹੇ ਮਜਦੂਰਾਂ ਦੇ ਉਪਰ ਆ ਡਿੱਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ।

ਕਿੰਨੇ ਘੰਟਿਆਂ ਦੀ ਮੁਸ਼ੱਕਤ ਤੋ ਬਾਅਦ ਕੱਢਿਆ ਗਿਆ ਮਜ਼ਦੂਰਾਂ ਨੂੰ

ਸੂਚਨਾ ਮੁਤਾਬਕ ਸਹਾਰਨਪੁਰ ਵਿਖੇ ਮਜ਼ਦੂਰਾਂ ‘ਤੇ ਟਰੱਕ ਪਲਟਣ (Truck overturns) ਕਾਰਨ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਮਜ਼ਦੂਰਾਂ ਦੀਆਂ ਚੀਕਾਂ ਸੁਣ ਕੇ ਪਹੁੰਚੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਪੱਧਰ ਤੇ ਬਚਾਅ ਕਾਰਜ ਸ਼ੁਰੂ ਕਰਦਿਆਂ ਪੁਲਸ ਨੂੰ ਸੂਚਿਤ ਕੀਤਾ ਤੇ ਫਿਰ ਕਿਧਰੇ ਜਾ ਕੇ ਪੁਲਸ ਤੇ ਪ੍ਰਸ਼ਾਸਨਿਕ ਟੀਮਾਂ ਦੀ ਟੀਮ ਨਾਲ ਬਚਾਅ ਕਾਰਜਾਂ ਤਹਿਤ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਜ਼ਖਮੀ ਮਜ਼ਦੂਰਾਂ ਦਾ ਇਲਾਜ ਹਸਪਤਾਲ ਵਿਚ ਦਾਖਲ ਕਰਵਾ ਕੇ ਜਾਰੀ ਹੈ । ਦੱਸਣਯੋਗ ਹੈ ਕਿ ਮਜ਼ਦੂਰ ਪੁੱਲ ਦੀ ਉਸਾਰੀ ਦੇ ਕਾਰਜ ਦੇ ਚਲਦਿਆਂ ਉਥੇ ਕੰਮ ਕਰਨ ਲਈ ਪਹੁੰਚੇ ਹੋਏ ਸਨ ।

ਪੰਜਾਬ ਸਰਕਾਰ ਨੇ ਕੀਤੀ ਗੈਂਗਸਟਰਾਂ ਦੀ ਫੜੋ-ਫੜੀ ਲਈ ਸੂਚੀ ਜਾਰੀ

0
gangsters

ਚੰਡੀਗੜ੍ਹ, 10 ਅਪ੍ਰੈਲ 2026 : ਪੰਜਾਬ ਸਰਕਾਰ (Punjab Government) ਨੇ ਗੈਂਗਸਟਰਾਂ ‘ਤੇ ਸਿਕੰਜਾ ਕਸਣ ਅਤੇ ਉਨ੍ਹਾਂ ਦੀ ਫੜੋ-ਫੜੀ ਲਈ ਗੈਂਗਸਟਰਾਂ (Gangsters) ਦੀ ਸੂਚੀ ਜਾਰੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਗੈਂਗਸਟਰਾਂ ਦੀ ਕੀਤੀ ਗਈ ਹੈ ਸੂਚੀ ਜਾਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸੂਬੇ ਵਿਚ ਗੈਂਗਸਟਰਾਂ ‘ਤੇ ਸਿਕੰਜਾ ਕਸਣ ਦੀ ਵਿੱਢੀ ਯੋਜਨਾ ਤਹਿਤ ਜੋ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ ਵਿਚ 28 ਗੈਂਗਸਟਰਾਂ ਦੇ ਨਾਮ ਦਰਸਾਏ ਗਏ ਹਨ । ਇਸਦੇ ਨਾਲ ਹੀ ਸਰਕਾਰ ਨੇ ਇਨ੍ਹਾਂ ਗੈਂਗਸਟਰਾਂ ਤੇ ਵੱਖ-ਵੱਖ ਤਰ੍ਹਾਂ ਦੇ ਇਨਾਮ ਵੀ ਰੱਖੇ ਹੋਏ ਹਨ ।

ਜਿਹੜੇ ਜਿਹੜੇ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਵਿਚ ਪੰਜਾਬ ਸਰਕਾਰ ਨੇ ਜੋ ਅੱਜ 28 ਗੈਂਗਸਟਰਾਂ ਦੀ ਸੂਚੀ ਉਨ੍ਹਾਂ ਤੇ ਰੱਖੀ ਗਈ ਇਨਾਮ ਰਾਸ਼ੀ ਦੇ ਨਾਲ ਜਾਰੀ ਕੀਤੀ ਹੈ ਵਿਚ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਲਖਬੀਰ ਸਿੰਘ ਲੰਡਾ, ਹਰਵਿੰਦਰ ਸਿੰਘ ਸਿੱਧੂ, ਸਤਬੀਰ ਸਿੰਘ, ਬਲਵਿੰਦਰ ਸਿੰਘ ਡੋਨੀ, ਪ੍ਰਭਦੀਪ ਸਿੰਘ, ਗੌਰਵ ਪਟਿਆਲਾ (ਚੰਡੀਗੜ੍ਹ), ਸਵਰਣ ਸਿੰਘ ਅਤੇ ਰੋਹਿਤ ਗੋਦਾਰਾ (ਰਾਜਸਥਾਨ) ਸ਼ਾਮਲ ਹਨ ਜਿਨ੍ਹਾਂ ਤੇ ਸਰਕਾਰ ਨੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ।

ਪੰਜ-ਪੰਜ ਲੱਖ ਰੁਪਏ ਦੇ ਇਨਾਮ ਵਾਲੇ ਗੈਂਗਸਟਰਾਂ ਵਿਚ

ਇਸ ਤੋਂ ਇਲਾਵਾ ਪੁਲਸ ਨੇ 19 ਹੋਰ ਗੈਂਗਸਟਰਾਂ ‘ਤੇ ਪੰਜ-ਪੰਜ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ । ਇਨ੍ਹਾਂ ਵਿੱਚ ਹੈਰੀ ਮੁੱਕੇਬਾਜ਼ ਹਰੀਚੰਦ (ਰਾਜਸਥਾਨ), ਗੁਰਵਿੰਦਰ ਸਿੰਘ, ਅਦਿੱਤਿਆ ਕਪੂਰ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਜੋਬਨਜੀਤ ਸਿੰਘ, ਵਰਿੰਦਰ ਸਿੰਘ, ਸੁਪ੍ਰੀਤ ਸਿੰਘ, ਨਵੀਨ ਕੁਮਾਰ, ਗੁਰਪ੍ਰੀਤ ਸਿੰਘ, ਮੁਹੰਮਦ ਯਾਸੀਨ ਅਖਤਰ, ਨਿਸ਼ਾਨ ਸਿੰਘ ਜੌੜੀਆਂ, ਗੁਰਦੇਵ ਸਿੰਘ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਰਜਿੰਦਰ ਸਿੰਘ, ਸ਼ਕਤੀ ਕੁਮਾਰ ਸ਼ਾਮਲ ਹਨ ।

ਅਪ੍ਰੇਸ਼ਨ ਪ੍ਰਹਾਰ ਤਹਿਤ ਕਿੰਨੇ ਲੋਕਾਂ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ

ਪੰਜਾਬ ਪੁਲਸ (Punjab Police) ਜਿਸ ਵਲੋਂ ਗੈਂਗਸਟਰਾਂ ਵਿਰੁੱਧ ਐਕਸ਼ਨ ਲੈਂਦਿਆਂ ਆਪਰੇਸ਼ਨ ਪ੍ਰਹਾਰ (Operation Prahar) 20 ਜਨਵਰੀ-2026 ਤੋਂ ਲੈ ਕੇ 22 ਜਨਵਰੀ 2026 ਤੱਕ ਦੋ ਵਾਰ ਚਲਾਇਆ ਗਿਆ ਸੀ ਦੇ ਚਲਦਿਆਂ 3,256 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਗੈਂਗਸਟਰਾਂ ਦੇ ਸਾਥੀ ਅਤੇ ਮਦਦਗਾਰ ਸ਼ਾਮਲ ਸਨ । ਇਸੇ ਤਹਿਤ ਪ੍ਰਹਾਰ-2 ਵਿੱਚ 8 ਹਜ਼ਾਰ ਥਾਵਾਂ `ਤੇ ਛਾਪੇਮਾਰੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 3,260 ਗ੍ਰਿਫਤਾਰੀਆਂ ਹੋਈਆਂ। 135 ਭਗੌੜੇ ਅਪਰਾਧੀਆਂ ਨੂੰ ਫੜਿਆ ਗਿਆ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 79ਵੇਂ ਦਿਨ 567 ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ

0
Punjab Police

ਚੰਡੀਗੜ੍ਹ, 10 ਅਪ੍ਰੈਲ 2026 : ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 79ਵੇਂ ਦਿਨ ਪੰਜਾਬ ਪੁਲਸ ਵਲੋਂ ਪੰਜਾਬ ਵਿਚ 567 ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮੁਹਿੰਮ ਦੇ 79ਵੇਂ ਦਿਨ ਹੋਰ ਕੀ ਕੀ ਕੀਤਾ ਗਿਆ

ਪੰਜਾਬ ਪੁਲਸ ਨੇ “ਗੈਂਗਸਟਰ ‘ਤੇ ਵਾਰ” ਮੁਹਿੰਮ ਦੇ 79ਵੇਂ ਦਿਨ ਪੰਜਾਬ ਸੂਬੇ ਭਰ ਵਿਚ ਜਿਥੇ ਗੈਂਗਸਟਰ ਸਾਥੀਆਂ ਦੇ 567 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀਆਂ ਕੀਤੀ ਉਥੇ ਪੰਜਾਬ ਪੁਲਸ ਦੀਆਂ ਟੀਮਾਂ ਨੇ 252 ਵਿਅਕਤੀਆਂ ਨੂੰ ਗ੍ਰਿਫਤਾਰ (Arrested) ਕੀਤਾ ਅਤੇ ਇੱਕ ਹਥਿਆਰ ਬਰਾਮਦ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 19,894 ਹੋ ਗਈ ਹੈ ।

ਕਿੰਨੇ ਵਿਅਕਤੀਆਂ ਵਿਰੁੱਧ ਕੀਤੀ ਗਈ ਰੋਕਥਾਮ ਕਾਰਵਾਈ

ਪੰਜਾਬ ਅੰਦਰ ਚੱਲ ਰਹੀ ਮੁਹਿੰਮ ਮੌਕੇ 80 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ, ਜਦੋਂ ਕਿ 72 ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ । ਪੁਲਸ ਨੇ ਕਾਰਵਾਈ ਦੌਰਾਨ 10 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ । ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ‘ਤੇ ਗੁਮਨਾਮ ਤੌਰ ‘ਤੇ ਗੈਂਗਸਟਰਾਂ ਅਤੇ ਲੋੜੀਂਦੇ ਅਪਰਾਧੀਆਂ ਦੀ ਰਿਪੋਰਟ ਕਰ ਸਕਦੇ ਹਨ, ਇਸਦੇ ਨਾਲ ਹੀ ਅਪਰਾਧਾਂ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ ।

ਪੰਜਾਬ ਵਿਚ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਨੂੰ ਹੋਇਆ 404ਵਾਂ ਦਿਨ

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ 404ਵੇਂ ਦਿਨ ਪੁਲਸ ਟੀਮਾਂ ਨੇ 129 ਨਸ਼ਾ ਤਸਕਰਾਂ (Drug trafficker) ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ 2.9 ਕਿਲੋਗ੍ਰਾਮ ਹੈਰੋਇਨ, 40,507 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ-ਕੈਪਸੂਲ ਅਤੇ 27,299 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ, ਸਿਰਫ਼ 404 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 57,952 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਤਹਿਤ, ਪੰਜਾਬ ਪੁਲਸ ਨੇ 22 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ।

ਕ੍ਰਿਕਟਰ ਸ਼ੁਭਮਨ ਗਿੱਲ ਨੂੰ ਲੱਗਿਆ ਲੱਖਾ ਰੁਪਇਆਂ ਦਾ ਜੁਰਮਾਨਾ

0
Shubman Gill

ਨਵੀਂ ਦਿੱਲੀ, 10 ਅਪ੍ਰੈਲ 2026 : ਪ੍ਰਸਿੱਧ ਕ੍ਰਿਕਟਰ ਸ਼ੁਭਮਨ ਗਿੱਲ (Cricketer Shubman Gill) ਨੂੰ ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਕ੍ਰਿਕਟ ਮੈਚ ਦੌਰਾਨ ਲੱਖਾਂ ਰੁਪਏ ਦਾ ਭਾਰੀ ਜੁਰਮਾਨਾ (Fine) ਲਗਾਏ ਜਾਣ ਦਾ ਸਮਾਚਾਰ ਹੈ ।

ਕਿਸ ਕਾਰਨ ਲਗਾਇਆ ਗਿਆ ਹੈ ਸ਼ੁਭਮਨ ਗਿੱਲ ਨੂੰ ਜੁਰਮਾਨਾ

ਮਿਲੀ ਜਾਣਕਾਰੀ ਮੁਤਾਬਕ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਜੋ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਉਹ 12 ਲੱਖ ਰੁਪਏ ਹੈ ਤੇ ਇਹ ਜੁਰਮਾਨਾ ਸ਼ੁਭਮਨ ਗਿੱਲ ਨੂੰ ’ਸਲੋਅ ਓਵਰ ਰੇਟ’ (Slow over rate) ਦੇ ਕਾਰਨਾਂ ਦੇ ਚਲਦਿਆਂ ਲਗਾਇਆ ਗਿਆ ਹੈ । ਉਕਤ ਜੁਰਮਾਨਾ ਗਿੱਲ ਨੂੰ ਦਿੱਲੀ ਕੈਪੀਟਲਸ ਵਿਰੁਧ ਖੇਡੇ ਗਏ ਰੁਮਾਂਚਕ ਮੁਕਾਬਲੇ ਵਿਚ ਜਿੱਤ ਦਰਜ ਕਰਨ ਦੇ ਬਾਵਜੂਦ ਲੱਗਿਆ ਹੈ । ਦੱਸਣਯੋਗ ਹੈ ਕਿ ਸ਼ੁਭਮਨ ਗਿੱਲ ਗੁਜਰਾਤ ਟਾਈਟਨਸ ਦੇ ਕਪਤਾਨ ਹਨ ।

ਕਿਸ ਵਲੋਂ ਲਗਾਇਆ ਗਿਆ ਹੈ ਇਹ ਜੁਰਮਾਨਾ

ਗੁਜਰਾਤ ਟਾਈਟਨਸ (Gujarat Titans) ਦੇ ਕਪਤਾਨ ਸ਼ੁਭਮਨ ਗਿੱਲ ਤੇ ਜੋ ’ਸਲੋਅ ਓਵਰ ਰੇਟ’ ਯਾਨੀ ਕਿ (ਨਿਰਧਾਰਿਤ ਸਮੇਂ ਵਿੱਚ ਓਵਰ ਪੂਰੇ ਨਾ ਕਰਨ) ਤਹਿਤ ਜੁਰਮਾਨਾ ਲਗਾਇਆ ਗਿਆ ਹੈ ਉਹ ਆਈ. ਪੀ. ਐੱਲ. ਕਮੇਟੀ (I. P. L. Committee) ਵਲੋਂ ਲਗਾਇਆ ਗਿਆ ਹੈ ।

ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਗੁਜਰਾਤ ਟਾਈਟਨਸ ਨੇ ਮੇਜ਼ਬਾਨ ਦਿੱਲੀ ਕੈਪੀਟਲਸ ਨੂੰ ਆਖ਼ਰੀ ਗੇਂਦ ’ਤੇ 1 ਦੌੜ ਨਾਲ ਹਰਾ ਕੇ ਸੀਜ਼ਨ ਦੀ ਅਪਣੀ ਪਹਿਲੀ ਜਿੱਤ ਦਰਜ ਕੀਤੀ ਪਰ ਮੈਚ ਦੌਰਾਨ ਟੀਮ ਵਲੋਂ ਓਵਰ ਪੂਰੇ ਕਰਨ ਵਿਚ ਕੀਤੀ ਗਈ ਦੇਰੀ ਕਪਤਾਨ ਨੂੰ ਮਹਿੰਗੀ ਪੈ ਗਈ । ਆਈ. ਪੀ. ਐਲ ਦੇ ਮੈਚ ਨੰਬਰ 14 ਵਿਚ ਦਿੱਲੀ ਕੈਪੀਟਲਸ ਵਿਰੁਧ ਗੁਜਰਾਤ ਟਾਈਟਨਸ ਨੇ ਤੈਅ ਸਮੇਂ ਤੋਂ ਘੱਟ ਰਫ਼ਤਾਰ ਨਾਲ ਓਵਰ ਸੁੱਟੇ ।

ਲੁਧਿਆਣਾ ਵਿਖੇ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

0
Suicide

ਲੁਧਿਆਣਾ, 10 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (District Ludhiana) ਵਿਖੇ ਇਕ ਨੌਜਵਾਨ ਵਲੋਂ ਆਪਣੇ ਹੀ ਘਰ ਵਿਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ (Suicide) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਸ਼ੁਰੂਆਤੀ ਜਾਂਚ ਵਿਚ ਕੀ ਆਇਆ ਸਾਹਮਣੇ

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿਖੇ ਜੋ ਇਕ ਨੌਜਵਾਨ ਨੇ ਆਪਣੇ ਹੀ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦੇ ਕੋਲੋਂ ਇਕ ਸੁਸਾਇਡ ਨੋਟ (Suicide note) ਵੀ ਬਰਾਮਦ ਹੋਇਆ ਹੈ ਤੇ ਜਿਸ ਵਿਚ ਕੁੱਝ ਵਿਅਕਤੀਆਂ ਨਾਲ ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਕਿਤਾਬ ਚੱਲ ਰਿਹਾ ਸੀ ਦਾ ਨਾ ਵੀ ਲਿਖਿਆ ਗਿਆ ਹੈ । ਸ਼ੁਰੂਆਤੀ ਜਾਂਚ ਵਿਚ ਨੌਜਵਾਨ ਵਲੋਂ ਅਜਿਹਾ ਕੀਤਾ ਜਾਣਾ ਨੌਜਵਾਨ ਦੇ ਮਾਨਸਿਕ ਤਣਾਅ ਵਿਚ ਹੋਣਾ ਦੱਸਿਆ ਜਾ ਰਿਹਾ ਹੈ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੰਜਾਬ ਪੁਲਸ (Punjab Police) ਨੇ ਸੂਚਨਾ ਮਿਲਦਿਆਂ ਹੀ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਘਟਨਾਕ੍ਰਮ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤੀ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੌਤ ਦੇ ਹੋਰ ਕੀ ਕੀ ਕਾਰਨ ਰਹੇ ਸਨ। ਪੁਲਸ ਵਲੋਂ ਸੁਸਾਇਡ ਨੋਟ ਵੀ ਲਿਖੇ ਗਏ ਨਾਮਾਂ ਵਾਲੇ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਅਜਿਹਾ ਕਦਮ ਚੁੱਕਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ।

ਕਾਰਾਂ ਦੀ ਆਪਸੀ ਟੱਕਰ ਕਾਰਨ ਬੱਚੇ ਸਮੇਤ 6 ਦੀ ਮੌਤ

0
Road Accident

ਛੱਤੀਸਗੜ੍ਹ (ਕਾਂਕੇਰ), 10 ਅਪ੍ਰੈਲ 2026 : ਭਾਰਤ ਦੇਸ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਕਾਂਕੇਰ ਵਿਖੇ ਬੀਤੀ ਰਾਤ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਜਿਲਾ ਕਾਂਕੇਰ (Kanker District) ਵਿਖੇ ਜੋ ਦੋ ਕਾਰਾਂ ਬੀਤੀ ਰਾਤ ਤੇਜ ਰਫ਼ਤਾਰ ਦੇ ਚਲਦਿਆਂ ਆਪਸ ਵਿਚ ਟਕਰਾ ਕੇ ਚਕਨਾਚੂਰ ਹੋ ਗਈਆਂ ਦੇ ਕਾਰਨ ਜਿਨ੍ਹਾਂ ਛੇ ਜਣਿਆਂ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋਈ ਹੈ ਵਿਚ ਇਕ ਮਾਸੂਮ ਬੱਚਾ ਵੀ ਸ਼ਾਮਲ ਹੈ ।

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਸ ਸੁਪਰਡੈਂਟ ਨਿਖਿਲ ਅਸ਼ੋਕ ਕੁਮਾਰ ਰਾਖੇਚਾ ਨੇ ਦੱਸਿਆ ਕਿ ਇਹ ਹਾਦਸਾ ਰਾਤ ਲਗਭਗ 11 ਵਜੇ ਵਾਪਰਿਆ । ਟੱਕਰ ਤੋਂ ਬਾਅਦ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਤੁਰੰਤ ਰਾਹੀਂ ਕਾਂਕੇਰ ਜਿ਼ਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਜ਼ਖਮੀਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਲਗਾਤਾਰ ਹੇਠ ਰੱਖਿਆ ਗਿਆ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਸੂਚਨਾ ਮਿਲਦਿਆਂ ਹੀ ਕੋਤਵਾਲੀ ਪੁਲਸ ਨੇ ਮੌਕੇ ‘ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰਦਿਆਂ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੁਲਸ ਅਧਿਕਾਰੀਆਂ ਦਾ ਆਖਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ।

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਗ੍ਰਿਫ਼ਤਾਰ ਕਰਕੇੇ ਲਿਆਂਦਾ ਗਿਆ ਪੰਜਾਬ

0
Amritpal Singh

ਬਠਿੰਡਾ, 10 ਅਪ੍ਰੈਲ 2026 : ਪੰਜਾਬ ਦੇ ਜਿਲਾ ਬਠਿੰਡਾ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਕਤਲ ਕਾਂਡ ਦੀ ਮੁੱਖ ਸਾਜਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋ (Amritpal Singh Mehron) ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਹੈ ।

ਅੱਜ ਕੀਤਾ ਜਾਵੇਗਾ ਅਦਾਲਤ ਵਿਚ ਪੇੇਸ਼

ਮਿਲੀ ਜਾਣਕਾਰੀ ਮੁਤਾਬਕ ਜਿਸ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਯੂ. ਏ. ਈ. ਤੋਂ ਗ੍ਰਿਫ਼ਤਾਰ (Arrested) ਕਰਕੇ ਪੰਜਾਬ ਲਿਆਂਦਾ ਗਿਆ ਹੈ ਨੂੰ ਅੱਜ ਬਠਿੰਡਾ ਵਿਖੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਬਠਿੰਡਾ ਪੁਲਸ ਦੀ ਇਕ ਟੀਮ ਨੇ ਯੂ. ਏ. ਈ. ਦੇ ਅਧਿਕਾਰੀਆਂ ਤੋਂ ਮੁਲਜਮ ਨੂੰ ਹਿਰਾਸਤ ਵਿਚ ਲਿਆ ਹੈ ।

ਕੀ ਸੀ ਪੂਰਾ ਮਾਮਲਾ

ਜਿਕਰਯੋਗ ਹੈ ਕਿ ਉਕਤ ਵਿਅਕਤੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਬਠਿੰਡਾ ਦੀ ਵਸਨੀਕ ਕੰਚਨ ਕੁਮਾਰੀ ਉਰਫ ਭਾਬੀ (Kanchan Kumari alias Bhabhi) ਨੂੰ ਜੂਨ 2025 ਵਿਚ ਕਤਲ ਕਰ ਦਿੱਤਾ ਗਿਆ ਸੀ । ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਕਿਸੇ ਪ੍ਰੋਮੋਸ਼ਨਲ ਈਵੈਂਟ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਸੀ ਅਤੇ 9-10 ਜੂਨ ਦੀ ਰਾਤ ਨੂੰ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ ।