Home Blog Page 1350

ਪੁਲਿਸ ਨੇ ਤਿੰਨ ਲੁਟੇਰਿਆ ਨੂੰ ਕੀਤਾ ਕਾਬੂ, ਰਾਹਗੀਰਾਂ ਨੂੰ ਬਣਾਉਂਦੇ ਸਨ ਨਿਸ਼ਾਨਾ || Punjab News

0

ਪੁਲਿਸ ਨੇ ਤਿੰਨ ਲੁਟੇਰਿਆ ਨੂੰ ਕੀਤਾ ਕਾਬੂ, ਰਾਹਗੀਰਾਂ ਨੂੰ ਬਣਾਉਂਦੇ ਸਨ ਨਿਸ਼ਾਨਾ

ਜਗਰਾਓਂ ਦੇ ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੇ ਤੁਰੇ ਜਾਂਦੇ ਰਾਹਗੀਰਾਂ ਨਾਲ ਖੋਹਾਂ ਕਰਨ ਵਾਲੇ ਤਿੰਨ ਨੌਜ਼ਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਤੇ ਹੁਣ ਇਨ੍ਹਾਂ ਤਿੰਨਾ ਦਾ ਰਿਮਾਂਡ ਲੈਂ ਕੇ ਇਨ੍ਹਾਂ ਤੋ ਹੁਣ ਤੱਕ ਦੀਆਂ ਕੀਤੀਆਂ ਖੋਹਾਂ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਪਹਿਲਾ ਵੀ ਕਈ ਲੋਕਾਂ ਨਾਲ ਕੀਤੀ ਲੁੱਟ-ਖੋਹ

ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐਸਐਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਥਾਣੇਦਾਰ ਰਣਧੀਰ ਸਿੰਘ ਨੂੰ ਇਨ੍ਹਾਂ ਤਿੰਨਾ ਨੌਜ਼ਵਾਨਾਂ ਬਾਰੇ ਜਾਣਕਾਰੀ ਮਿਲੀ ਸੀ ਕਿ ਇਹ ਤਿੰਨੇ ਨੌਜ਼ਵਾਨ ਕੋਠੇ ਰਾਹਲਾਂ ਦੀ ਸੜਕ ਤੇ ਖੋਹਾਂ ਕਰਨ ਲਈ ਤਿਆਰ ਹਨ ਤੇ ਬੀਤੇ ਕਲ ਵੀ ਇਨ੍ਹਾਂ ਨੇ ਇਸੇ ਸੜਕ ਤੇ ਇਕ ਰਾਹਗੀਰ ਨੂੰ ਲੁੱਟਿਆ ਸੀ।

CHAMPION’S TROPHY: ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ, ਸਰਕਾਰ ਨੇ ਜਾਰੀ ਕੀਤਾ ਬਿਆਨ

ਇਸੇ ਸੂਚਨਾ ਦੇ ਅਧਾਰ ਤੇ ਥਾਣੇਦਾਰ ਰਣਧੀਰ ਸਿੰਘ ਨੇ ਫੌਰਨ ਕਾਰਵਾਈ ਕਰਦਿਆਂ ਇਨ੍ਹਾਂ ਤਿੰਨੇ ਨੌਜ਼ਵਾਨਾਂ ਨੂੰ ਕਾਬੂ ਕੀਤਾ। ਓਨਾ ਇਹ ਵੀ ਦੱਸਿਆ ਕਿ ਕਾਬੂ ਕੀਤੇ ਤਿੰਨੇ ਨੌਜ਼ਵਾਨਾਂ ਵਿੱਚੋ ਇੱਕ ਦੇ ਖਿਲਾਫ ਲੁਧਿਆਣਾ ਦੇ ਇਕ ਥਾਣੇ ਵਿਚ ਪਹਿਲਾਂ ਵੀ ਚੋਰੀ ਤੇ ਖੋਹਾਂ ਦੇ ਮਾਮਲੇ ਦਰਜ ਹਨ। ਇਸਦੇ ਨਾਲ ਹੀ ਅਗਲੀ ਕਾਰਵਾਈ ਦੌਰਾਨ ਇਨ੍ਹਾਂ ਤੋ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋਂ ਇਨ੍ਹਾਂ ਦੁਆਰਾ ਹੁਣ ਤੱਕ ਦੀਆਂ ਕੀਤੀਆਂ ਖੋਹਾਂ ਦੇ ਕੇਸ ਹੱਲ ਕੀਤੇ ਜਾ ਸਕਣ। ਇਸ ਮੌਕੇ ਥਾਣੇਦਾਰ ਰਣਧੀਰ ਸਿੰਘ,ਮੁਨਸ਼ੀ ਰਣਜੀਤ ਸਿੰਘ,ਜਤਿੰਦਰ ਸਿੰਘ ਤੇ ਸਿਪਾਹੀ ਬੂਟਾ ਸਿੰਘ ਵੀ ਹਾਜਿਰ ਸਨ।

CHAMPION’S TROPHY: ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ, ਸਰਕਾਰ ਨੇ ਜਾਰੀ ਕੀਤਾ ਬਿਆਨ

0

CHAMPION’S TROPHY: ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ, ਸਰਕਾਰ ਨੇ ਜਾਰੀ ਕੀਤਾ ਬਿਆਨ

ਪਾਕਿਸਤਾਨ ‘ਚ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਨੂੰ ਲੈ ਕੇ ਆਈਸੀਸੀ ਨੇ ਬੋਰਡ ਦੇ ਸਾਰੇ ਮੈਂਬਰਾਂ ਦੀ ਬੈਠਕ ਬੁਲਾਈ ਹੈ।

ਇਹ ਮੀਟਿੰਗ ਅੱਜ ਹੋਣੀ ਸੀ ਪਰ ਹੁਣ ਖ਼ਬਰ ਆਈ ਹੈ ਕਿ ਆਈਸੀਸੀ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਹੁਣ ਇਹ ਬੈਠਕ ਸ਼ਨੀਵਾਰ ਯਾਨੀ ਕੱਲ੍ਹ ਨੂੰ ਹੋਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਚੈਂਪੀਅਨਸ ਟਰਾਫੀ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ।

ਝਗੜਾ ਰਹਿਤ ਇੰਤਕਾਲ ਦੇ ਨਿਪਟਾਰੇ ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਰਦੀਪ ਮੁੰਡੀਆ || Punjab News

ਝਗੜਾ ਰਹਿਤ ਇੰਤਕਾਲ ਦੇ ਨਿਪਟਾਰੇ ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਰਦੀਪ ਮੁੰਡੀਆ || Punjab News

0

ਝਗੜਾ ਰਹਿਤ ਇੰਤਕਾਲ ਦੇ ਨਿਪਟਾਰੇ ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਰਦੀਪ ਮੁੰਡੀਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੰਤਕਾਲ ਦੇ ਕੇਸਾਂ ਦੇ ਤੁਰੰਤ ਨਿਪਟਾਰੇ ਅਤੇ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਮਾਲ ਵਿਭਾਗ ਵੱਲੋਂ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ।  ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝਗੜਾ ਰਹਿਤ ਇੰਤਕਾਲਾਂ ਦਾ ਫੈਸਲਾ 45 ਦਿਨਾਂ ਦੇ ਅੰਦਰ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ ਅਤੇ ਇੱਕ ਮਹੀਨੇ ਅੰਦਰ ਅਜਿਹੇ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 31 ਦਸੰਬਰ ਤੋਂ ਬਾਅਦ, ਜੇ 45 ਦਿਨ ਦੀ ਸਮਾਂ ਸੀਮਾਂ ਤੋਂ ਵੱਧ ਕੋਈ ਝਗੜਾ ਰਹਿਤ ਇੰਤਕਾਲ ਕਿਸੇ ਤਹਿਸੀਲ/ਸਬ-ਤਹਿਸੀਲ ਵਿੱਚ ਪੈਂਡਿੰਗ ਪਾਇਆ ਜਾਂਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਸਬੰਧਤ ਅਧਿਕਾਰੀ/ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਕਿਸਾਨਾਂ ਅੱਗੇ ਝੁਕੀ ਪੁਲਿਸ, ਜਲਦ ਹੀ ਕਿਸਾਨ ਆਗੂ ਡੱਲੇਵਾਲ ਨੂੰ ਕੀਤਾ ਜਾਵੇਗਾ ਰਿਹਾਅ

ਮੁੰਡੀਆ ਨੇ ਅੱਗੇ ਕਿਹਾ ਕਿ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਸਰਕਾਰ ਦੀਆਂ ਸਪੱਸ਼ਟ ਹਦਾਇਤਾਂ ਦੇ ਬਾਵਜੂਦ ਕਾਫੀ ਇੰਤਕਾਲ 45 ਦਿਨ ਤੋਂ ਜ਼ਿਆਦਾ ਸਮੇਂ ਤੋਂ ਲੰਬਿਤ ਪਏ ਹਨ। ਕੁੱਝ ਇੰਤਕਾਲ ਤਾਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਲੰਬਿਤ ਪਏ ਹਨ। ਇਸ ਗੰਭੀਰ ਕੋਤਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਮਾਲ ਵਿਭਾਗ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ, ਐਸ.ਡੀ.ਐਮਜ਼, ਜਿਲ੍ਹਾ ਮਾਲ ਅਫਸਰਾਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਪੱਤਰ ਜਾਰੀ ਕਰਕੇ ਵਿਸ਼ੇਸ ਮੁਹਿੰਮ ਚਲਾ ਕੇ ਸਾਰੇ ਪੈਂਡਿੰਗ ਝਗੜਾ ਰਹਿਤ ਇੰਤਕਾਲਾਂ ਦਾ ਨਿਪਟਾਰਾ 31 ਦਸੰਬਰ ਤੱਕ ਫੈਸਲਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹੈਲਪਲਾਈਨ ਨੰਬਰ 1100 ‘ਤੇ ਸੂਚਿਤ

ਮਾਲ ਤੇ ਮੁੜ ਵਸੇਬਾ ਮੰਤਰੀ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਝਗੜਾ ਰਹਿਤ ਇੰਤਕਾਲ ਦਰਜ ਕਰਵਾਉਣ ਜਾਂ ਮਨਜ਼ੂਰ ਕਰਵਾਉਣ ਵਿੱਚ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਅਧਿਕਾਰੀ/ਕਰਮਚਾਰੀ ਇਸ ਸਬੰਧੀ ਉਨ੍ਹਾਂ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਹੈਲਪਲਾਈਨ ਨੰਬਰ 1100 ਉਤੇ ਸੂਚਿਤ ਕਰ ਸਕਦਾ ਹੈ।

ਵਧੀਕ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਵੱਲੋਂ ਇਸ ਸਬੰਧੀ ਨਾਲ ਕੰਮ ਦੀ ਸਮੀਖਿਆ ਸਬੰਧੀ ਡਿਪਟੀ ਕਮਿਸ਼ਨਰਾਂ ਨਾਲ 16 ਦਸੰਬਰ ਤੇ 31 ਦਸੰਬਰ ਨੂੰ ਮੀਟਿੰਗ ਕੀਤੀ ਜਾਵੇਗੀ।

ਕਿਸਾਨਾਂ ਅੱਗੇ ਝੁਕੀ ਪੁਲਿਸ, ਜਲਦ ਹੀ ਕਿਸਾਨ ਆਗੂ ਡੱਲੇਵਾਲ ਨੂੰ ਕੀਤਾ ਜਾਵੇਗਾ ਰਿਹਾਅ

0

ਕਿਸਾਨਾਂ ਅੱਗੇ ਝੁਕੀ ਪੁਲਿਸ, ਜਲਦ ਹੀ ਕਿਸਾਨ ਆਗੂ ਡੱਲੇਵਾਲ ਨੂੰ ਕੀਤਾ ਜਾਵੇਗਾ ਰਿਹਾਅ

ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੇ ਅੱਜ ਸ਼ੁੱਕਰਵਾਰ ਨੂੰ ਹਰਿਆਣਾ-ਪੰਜਾਬ ਦੇ ਖਨੌਰੀ ਸਰਹੱਦ ‘ਤੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਪੰਜਾਬ ਪੁਲਿਸ ਡੱਲੇਵਾਲ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਈ। ਜਿਸ ਤੋਂ ਬਾਅਦ ਕਿਸਾਨ ਖਨੌਰੀ ਸਰਹੱਦ ਤੋਂ ਲੁਧਿਆਣਾ ਲਈ ਰਵਾਨਾ ਹੋ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਹਾਲੇ ਤੱਕ ਡੱਲੇਵਾਲ ਨਾਲ ਗੱਲ ਨਹੀਂ ਹੋਈ ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਸਿਹਤ ਠੀਕ ਹੋਣ ਦੀ ਗੱਲ ਕਹੀ ਹੈ। ਸਾਡੀ ਪੰਜਾਬ ਸਰਕਾਰ ਤੋਂ ਇੱਕ ਹੀ ਮੰਗ ਸੀ ਕਿ ਡੱਲੇਵਾਲ ਨੂੰ ਰਿਹਾਅ ਕੀਤਾ ਜਾਵੇ। ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਉਹ ਖਨੌਰੀ ਸਰਹੱਦ ’ਤੇ ਮੋਰਚੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ। ਡੱਲੇਵਾਲ ਦੇ ਆਉਣ ਤੋਂ ਬਾਅਦ 1 ਦਸੰਬਰ ਦੇ ਧਰਨੇ ਸਬੰਧੀ ਫੈਸਲਾ ਲਿਆ ਜਾਵੇਗਾ।

CM MANN ਨੇ ਭਾਰਤ ਵਿਸ਼ਵ ਬੈਂਕ ਦੇ ਡਾਇਰੈਕਟਰ ਨਾਲ ਕੀਤੀ ਅਹਿਮ ਮੀਟਿੰਗ

ਦਰਅਸਲ 26 ਨਵੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਸਰਹੱਦ ‘ਤੇ ਆਪਣਾ ਮਰਨ ਵਰਤ ਸ਼ੁਰੂ ਕਰਨਾ ਸੀ। ਇਸ ਤੋਂ ਪਹਿਲਾਂ ਰਾਤ 2 ਵਜੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਸ ਨੂੰ ਖਨੌਰੀ ਬਾਰਡਰ ‘ਤੇ ਇੱਕ ਟੈਂਟ ਤੋਂ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ। ਇਸ ਮਗਰੋਂ ਕਿਸਾਨਾਂ ਨੇ ਖਨੌਰੀ ਸਰਹੱਦ ’ਤੇ ਮੀਟਿੰਗ ਕੀਤੀ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸਾਬਕਾ ਫੌਜੀ ਸੁਖਜੀਤ ਸਿੰਘ ਹਰਦੋ ਝੰਡੇ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਬੈਠਣਗੇ। ਉਨ੍ਹਾਂ ਦੇ ਮਰਨ ਵਰਤ ਦਾ ਅੱਜ ਚੌਥਾ ਦਿਨ ਹੈ।

ਸੁਖਜੀਤ ਸਿੰਘ ਹਰਦੋ ਝਾਂਡੇ ਨੇ ਕਿਹਾ ਹੈ ਕਿ ਡੱਲੇਵਾਲ ਨੂੰ ਉਠਾ ਕੇ ਸਰਕਾਰ ਕਿਸਾਨ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀ ਸੀ, ਪਰ ਫੇਲ ਹੋ ਗਈ। ਅੱਜ ਭੁੱਖ ਹੜਤਾਲ ਦਾ ਚੌਥਾ ਦਿਨ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹਨ।

ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਕਰ ਰਹੇ ਹਨ ਤਿਆਰੀ

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਲਈ ਹਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਕਿਸਾਨਾਂ ਦੀ ਕੇਂਦਰ ਵਿਰੁੱਧ ਲਾਮਬੰਦੀ ਤੇਜ਼ ਹੁੰਦੀ ਜਾ ਰਹੀ ਹੈ। ਕੇਂਦਰ ਦੇ ਨਾਲ-ਨਾਲ ਕਿਸਾਨ ਵੀ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਕਿਸਾਨਾਂ ਨੇ 1 ਦਸੰਬਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਤਿਆਰੀ ਕਰ ਲਈ ਹੈ।

CM MANN ਨੇ ਭਾਰਤ ਵਿਸ਼ਵ ਬੈਂਕ ਦੇ ਡਾਇਰੈਕਟਰ ਨਾਲ ਕੀਤੀ ਅਹਿਮ ਮੀਟਿੰਗ

0

CM MANN ਨੇ ਭਾਰਤ ਵਿਸ਼ਵ ਬੈਂਕ ਦੇ ਡਾਇਰੈਕਟਰ ਨਾਲ ਕੀਤੀ ਅਹਿਮ ਮੀਟਿੰਗ

CM MANN ਨੇ ਅੱਜ ਆਪਣੇ ਚੰਡੀਗੜ੍ਹ ਨਿਵਾਸ ਵਿਖੇ ਵਿਸ਼ਵ ਬੈਂਕ, ਭਾਰਤ ਦੇ ਡਾਇਰੈਕਟਰ Mr. Auguste Kouame ਅਤੇ ਉਹਨਾਂ ਦੀ ਟੀਮ ਨਾਲ ਅਹਿਮ ਬੈਠਕ ਕੀਤੀ। ਇਸ ਬੈਠਕ ਦੌਰਾਨ ਪੰਜਾਬ ਨੂੰ ਆਰਥਿਕ ਪੱਖ ਤੋਂ ਹੋਰ ਮਜ਼ਬੂਤ ਬਣਾਉਣ ਅਤੇ ਵਿਸ਼ਵ ਬੈਂਕ ਨਾਲ ਸੰਬੰਧਿਤ ਯੋਜਨਾਵਾਂ ਨੂੰ ਸੂਬੇ ਵਿੱਚ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਅਹਿਮ ਵਿਚਾਰ ਚਰਚਾ ਹੋਈ।
ਮੁੱਖ ਸਕੱਤਰ ਸ਼੍ਰੀ ਕੇ.ਏ.ਪੀ. ਸਿਨਹਾ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਬੈਠਕ ਵਿੱਚ ਮੌਜ਼ੂਦ ਰਹੇ।

ਸਰਦ ਰੁੱਤ ਸੈਸ਼ਨ ਦੇ ਪੰਜਵੇਂ ਦਿਨ ਹੋਇਆ ਹੰਗਾਮਾ, ਦੋਵੇਂ ਸਦਨ 2 ਦਸੰਬਰ ਤੱਕ ਮੁਲਤਵੀ

0

ਸਰਦ ਰੁੱਤ ਸੈਸ਼ਨ ਦੇ ਪੰਜਵੇਂ ਦਿਨ ਹੋਇਆ ਹੰਗਾਮਾ, ਦੋਵੇਂ ਸਦਨ 2 ਦਸੰਬਰ ਤੱਕ ਮੁਲਤਵੀ

ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਪਹਿਲੇ ਚਾਰ ਦਿਨਾਂ ਵਿੱਚੋਂ ਤਿੰਨ ਦੀ ਕਾਰਵਾਈ ਹੰਗਾਮੇ ਨਾਲ ਵਿਗੜ ਗਈ। ਪੰਜਵੇਂ ਦਿਨ ਵੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਸੰਸਦ ਭਵਨ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ। ਰਾਘਵ ਚੱਢਾ ਨੇ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਇਸਕਾਨ ਮੰਦਰ ਦੇ ਪੁਜਾਰੀ ਚਿਨਮੋਏ ਕ੍ਰਿਸ਼ਨਾ ਦਾਸ ਦੀ ਗ੍ਰਿਫਤਾਰੀ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕਰਦੇ ਹੋਏ ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ ਸੀ। ਅਡਾਨੀ ਮੁੱਦੇ ‘ਤੇ ਵਿਰੋਧੀ ਧਿਰ ਨੇ ਸੰਸਦ ‘ਚ ਭਾਰੀ ਹੰਗਾਮਾ ਕੀਤਾ। ਹੰਗਾਮੇ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ 2 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

MP ਸੰਜੀਵ ਅਰੋੜਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ || Today News

ਦਲੀਪ ਸੈਕੀਆ ਨੇ ਵਿਰੋਧੀ ਧਿਰ ਨੂੰ ਸਦਨ ਨੂੰ ਚੱਲਣ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਦਨ ਇਸ ਤਰ੍ਹਾਂ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਸੰਸਦੀ ਲੋਕਤੰਤਰ ਨੂੰ ਮਜ਼ਬੂਤ ​​ਕਰਨਾ ਹੈ ਤਾਂ ਆਪਣੀ ਸੀਟ ‘ਤੇ ਜਾ ਕੇ ਸਦਨ ਚਲਾਓ। ਇਹ ਇਸ ਤਰ੍ਹਾਂ ਨਹੀਂ ਹੁੰਦਾ। ਦਲੀਪ ਸੈਕੀਆ ਨੇ ਸਦਨ ਦੀ ਕਾਰਵਾਈ ਸੋਮਵਾਰ 2 ਦਸੰਬਰ ਨੂੰ ਸਵੇਰੇ 11 ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ।

ਸਿਹਤ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਦੋ ਮੈਂਬਰਾਂ ਦੀ ਨਾਮਜ਼ਦਗੀ ਦਾ ਪ੍ਰਸਤਾਵ ਵੀ ਪੇਸ਼ ਕੀਤਾ

ਵਿਰੋਧੀ ਧਿਰ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਦਰਮਿਆਨ ਲੋਕ ਸਭਾ ਵਿੱਚ ਕਾਰਵਾਈ ਜਾਰੀ ਹੈ। ਸਿਹਤ ਮੰਤਰੀ ਜੇਪੀ ਨੱਡਾ ਨੇ ਬੈਂਗਲੁਰੂ ਏਮਜ਼ ਵਿੱਚ ਇੱਕ ਮੈਂਬਰ ਅਤੇ ਰਾਸ਼ਟਰੀ ਸਰੋਗੇਸੀ ਬੋਰਡ ਵਿੱਚ ਦੋ ਮਹਿਲਾ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਨੂੰ ਹੰਗਾਮੇ ਦਰਮਿਆਨ ਪਾਸ ਕੀਤਾ ਗਿਆ। ਸਿਹਤ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਦੋ ਮੈਂਬਰਾਂ ਦੀ ਨਾਮਜ਼ਦਗੀ ਦਾ ਪ੍ਰਸਤਾਵ ਵੀ ਪੇਸ਼ ਕੀਤਾ, ਜਿਸ ਨੂੰ ਪਾਸ ਕਰ ਦਿੱਤਾ ਗਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਚੌਥੀ ਰਿਪੋਰਟ ਪੇਸ਼ ਕੀਤੀ। ਸਦਨ ਨੇ ਇਸ ਪ੍ਰਸਤਾਵ ਨੂੰ ਵੀ ਪਾਸ ਕਰ ਦਿੱਤਾ ਹੈ। ਆਸਨ ਦੀ ਤਰਫੋਂ, ਜਿਨ੍ਹਾਂ ਮੈਂਬਰਾਂ ਨੂੰ ਨਿਯਮ 377 ਦੇ ਤਹਿਤ ਮਾਮਲਾ ਉਠਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਨੂੰ ਤੁਰੰਤ ਪ੍ਰਵਾਨਿਤ ਪਾਠ ਸਦਨ ਦੀ ਮੇਜ਼ ‘ਤੇ ਰੱਖਣ ਲਈ ਕਿਹਾ ਗਿਆ

MP ਸੰਜੀਵ ਅਰੋੜਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ || Today News

0

MP ਸੰਜੀਵ ਅਰੋੜਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

ਸੰਜੀਵ ਅਰੋੜਾ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਹਵਾਈ ਸੈਨਾ (ਆਈਏਐਫ) ਵੱਲੋਂ ਹਲਵਾਰਾ ਹਵਾਈ ਅੱਡੇ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ।

ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੀਟਿੰਗ ਦੌਰਾਨ ਰੱਖਿਆ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ, ਜਿਸ ਨੂੰ ਭਾਰਤੀ ਹਵਾਈ ਸੈਨਾ (ਆਈ.ਏ.ਐੱਫ.) ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ, ਦੀ ਹਵਾਈ ਪੱਟੀ ਦੇ ਚੱਲ ਰਹੇ ਕੰਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਹਵਾਈ ਅੱਡੇ ਦੀ ਸੰਚਾਲਨ ਸਮਰੱਥਾ ਨੂੰ ਵਧਾਉਣ ਅਤੇ ਸ਼ਹਿਰੀ ਹਵਾਬਾਜ਼ੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਬਣਾਉਣ ਲਈ ਮਹੱਤਵਪੂਰਨ ਹੈ।

ਉਨ੍ਹਾਂ ਨੇ ਰੱਖਿਆ ਮੰਤਰੀ ਨੂੰ ਅੱਗੇ ਦੱਸਿਆ ਕਿ ਉਹ ਇਸ ਪ੍ਰੋਜੈਕਟ ਦੀ ਪ੍ਰਗਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਏਅਰਪੋਰਟ ਡਾਇਰੈਕਟਰ, ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀ.ਈ.ਐਲ.) ਦੇ ਨੁਮਾਇੰਦਿਆਂ, ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ, ਪੰਜਾਬ ਪਬਲਿਕ ਵਰਕਸ ਡਿਪਾਰਟਮੈਂਟ (ਪੀ.ਡਬਲਿਊ.ਡੀ) ਅਤੇ ਹੋਰ ਸਬੰਧਿਤ ਏਜੰਸੀਆਂ ਨਾਲ ਨਿਯਮਤ ਤੌਰ ‘ਤੇ ਸਾਈਟ ਦਾ ਦੌਰਾ ਅਤੇ ਮੀਟਿੰਗਾਂ ਕਰ ਰਹੇ ਹਨ।

ਉਨ੍ਹਾਂ ਕਿਹਾ, “ਸਾਡੇ ਸਮੂਹਿਕ ਯਤਨਾਂ ਦੇ ਬਾਵਜੂਦ, ਭਾਰਤੀ ਹਵਾਈ ਸੈਨਾ ਦੀ ਤਰਫੋਂ ਕੁਝ ਕੰਮ, ਪ੍ਰਵਾਨਗੀਆਂ ਅਤੇ ਰਸਮੀ ਕਾਰਵਾਈਆਂ ਲੰਬਿਤ ਹਨ, ਜਿਸ ਕਾਰਨ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਦੇਰੀ ਹੋ ਰਹੀ ਹੈ।” ਹਵਾਈ ਅੱਡੇ ਦੇ ਸਿਵਲ ਹਿੱਸੇ ਦਾ 100 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਹਲਵਾਰਾ ਹਵਾਈ ਅੱਡਾ ਭਾਰਤੀ ਹਵਾਈ ਸੈਨਾ ਵੱਲੋਂ ਲੰਬਿਤ ਕੰਮ ਪੂਰਾ ਹੋਣ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਅਰੋੜਾ ਨੇ ਰੱਖਿਆ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਭਾਰਤੀ ਹਵਾਈ ਸੈਨਾ ਦੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਰਸਮਾਂ ਨੂੰ ਜਲਦੀ ਪੂਰਾ ਕਰਨ ਲਈ ਨਿਰਦੇਸ਼ ਦੇਣ। ਇਹ ਯਕੀਨੀ ਬਣਾਏਗਾ ਕਿ ਹਲਵਾਰਾ ਹਵਾਈ ਅੱਡੇ ‘ਤੇ ਸਿਵਲ ਓਪਰੇਸ਼ਨ ਜਲਦੀ ਤੋਂ ਜਲਦੀ ਸ਼ੁਰੂ ਹੋ ਸਕਣ, ਜਿਸ ਨਾਲ ਖੇਤਰ ਦੇ ਸੰਪਰਕ ਅਤੇ ਆਰਥਿਕ ਵਿਕਾਸ ਨੂੰ ਲਾਭ ਹੋਵੇਗਾ।

ਰੱਖਿਆ ਮੰਤਰੀ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ‘ਚ ਔਰਤਾਂ ਦੀ ਹੋਵੇਗੀ ਕੈੈਂਸਰ ਸਕ੍ਰੀਨਿੰਗ: ਬਲਜੀਤ ਕੌਰ || Latest News

ਜ਼ਿਕਰਯੋਗ ਹੈ ਕਿ ਅਰੋੜਾ ਨੇ ਇਸ ਸਾਲ ਅਗਸਤ ਵਿੱਚ ਟਾਟਾ ਸੰਨਜ਼ (ਟਾਟਾ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੀ ਹੋਲਡਿੰਗ ਕੰਪਨੀ ਅਤੇ ਪ੍ਰਮੋਟਰ) ਦੇ ਚੇਅਰਮੈਨ ਐਨ ਚੰਦਰਸ਼ੇਖਰਨ ਵੱਲੋਂ ਭੇਜੀ ਇੱਕ ਉੱਚ ਪੱਧਰੀ ਟੀਮ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਨੇੜ ਭਵਿੱਖ ਵਿੱਚ ਹਵਾਈ ਅੱਡੇ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ, ਹਲਵਾਰਾ ਵਿਖੇ ਨਿਰਮਾਣ ਅਧੀਨ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।

ਹਲਵਾਰਾ ਹਵਾਈ ਅੱਡੇ ਦੀ ਇੱਕ ਸਮੇਂ ਵਿੱਚ 300 ਯਾਤਰੀਆਂ ਨੂੰ ਅਡਜਸਟ ਕਰਨ ਦੀ ਸਮਰੱਥਾ

ਇਸ ਦੌਰਾਨ ਅਰੋੜਾ ਨੇ ਦੁਹਰਾਇਆ ਕਿ ਹਲਵਾਰਾ ਹਵਾਈ ਅੱਡੇ ਦੀ ਇੱਕ ਸਮੇਂ ਵਿੱਚ 300 ਯਾਤਰੀਆਂ ਨੂੰ ਅਡਜਸਟ ਕਰਨ ਦੀ ਸਮਰੱਥਾ ਹੈ। ਭਵਿੱਖ ਵਿੱਚ ਹਵਾਈ ਅੱਡੇ ਦੇ ਵਿਸਤਾਰ ਦੀ ਵਿਵਸਥਾ ਹੈ। ਇੱਕ ਸਮੇਂ ਵਿੱਚ ਦੋ ਵੱਡੇ ਆਕਾਰ ਦੇ ਜਹਾਜ਼ ਪਾਰਕ ਕੀਤੇ ਜਾ ਸਕਦੇ ਹਨ।

ਅਰੋੜਾ ਨੇ ਇਹ ਵੀ ਦੁਹਰਾਇਆ ਕਿ ਹਵਾਈ ਅੱਡਾ ਪ੍ਰੋਜੈਕਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ “ਸੁਪਨਾ ਪ੍ਰੋਜੈਕਟ” ਹੈ, ਜਿਨ੍ਹਾਂ ਨੇ ਇਸ ਲਈ ਫੰਡ ਮਨਜ਼ੂਰ ਕੀਤੇ ਹਨ।

ਸਿਵਲ ਟਰਮੀਨਲ ਦੀ ਕੁੱਲ ਲਾਗਤ ਲਗਭਗ 70 ਕਰੋੜ ਰੁਪਏ

ਹਵਾਈ ਅੱਡਾ 161.28 ਏਕੜ ਦੇ ਖੇਤਰ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਖੇਤਰ ਵਿੱਚ ਬਿਲਟ ਅੱਪ ਟਰਮੀਨਲ ਖੇਤਰ 2,000 ਵਰਗ ਮੀਟਰ ਹੈ। ਜ਼ਮੀਨ ਨੂੰ ਛੱਡ ਕੇ ਸਿਵਲ ਟਰਮੀਨਲ ਦੀ ਕੁੱਲ ਲਾਗਤ ਲਗਭਗ 70 ਕਰੋੜ ਰੁਪਏ ਹੈ।

ਪੰਜਾਬ ‘ਚ ਔਰਤਾਂ ਦੀ ਹੋਵੇਗੀ ਕੈੈਂਸਰ ਸਕ੍ਰੀਨਿੰਗ: ਬਲਜੀਤ ਕੌਰ || Latest News

0
Punjab Government promoted 10 CDPOs as DPOs: Dr. Baljit Kaur

ਪੰਜਾਬ ‘ਚ ਔਰਤਾਂ ਦੀ ਹੋਵੇਗੀ ਕੈੈਂਸਰ ਸਕ੍ਰੀਨਿੰਗ: ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਕਿਸ਼ੋਰ ਲੜਕੀਆਂ ਅਤੇ ਔਰਤਾਂ ਦੀ ਸਿਹਤ ਅਤੇ ਰੁਜ਼ਗਾਰ ਸਬੰਧੀ 2 ਦਸੰਬਰ ਤੋਂ ਸੂਬੇ ਭਰ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦਾ ਉਦੇਸ਼ ਔਰਤਾਂ ਦੀ ਸਿਹਤ ਜਾਂਚ, ਖਾਸ ਕਰਕੇ ਕੈਂਸਰ ਸਕਰੀਨਿੰਗ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।ਕੈਬਨਿਟ ਮੰਤਰੀ ਬਲਜੀਤ ਕੌਰ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਵੇਗਾ। ਮੰਤਰੀ ਨੇ ਦੱਸਿਆ ਕਿ ਅੰਗਹੀਣ ਔਰਤਾਂ ਨੂੰ ਵੀ ਇਨ੍ਹਾਂ ਕੈਂਪਾਂ ਦਾ ਲਾਭ ਮਿਲੇਗਾ। ਮੰਤਰੀ ਬਲਜੀਤ ਕੌਰ ਨੇ ਕਿਸ਼ੋਰ ਅਵਸਥਾ ਵਿੱਚੋਂ ਲੰਘ ਰਹੀਆਂ ਲੜਕੀਆਂ ਦੀ ਕਾਊਂਸਲਿੰਗ ਦੀ ਲੋੜ ’ਤੇ ਜ਼ੋਰ ਦਿੱਤਾ।

ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ ED, ਜਾਣੋ ਕੀ ਹੈ ਮਾਮਲਾ? || Latest News

ਉਨ੍ਹਾਂ ਕਿਹਾ ਕਿ ਇਸ ਉਮਰ ਵਿੱਚ ਲੜਕੀਆਂ ਨੂੰ ਕਈ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਆਪਣੇ ਮਾਪਿਆਂ ਜਾਂ ਅਧਿਆਪਕਾਂ ਨਾਲ ਉਨ੍ਹਾਂ ਨੂੰ ਸਾਂਝਾ ਨਹੀਂ ਕਰਦੀਆਂ। ਅਜਿਹੇ ਵਿੱਚ ਇਨ੍ਹਾਂ ਕੈਂਪਾਂ ਵਿੱਚ ਲੜਕੀਆਂ ਦੀ ਕਾਊਂਸਲਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਵੇਗਾ।

ਸਿਹਤ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ

ਕੈਂਪਾਂ ਵਿੱਚ ਔਰਤਾਂ ਨੂੰ ਅਨੀਮੀਆ ਅਤੇ ਹੋਰ ਸਿਹਤ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ। ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਔਰਤਾਂ ਲਈ ਹੈਲਪਲਾਈਨ ਨੰਬਰ 181 ਸ਼ੁਰੂ ਕੀਤਾ ਹੈ, ਜਿਸ ‘ਤੇ ਹਰ ਮਹੀਨੇ 5000 ਤੋਂ ਵੱਧ ਸ਼ਿਕਾਇਤਾਂ ਆਉਂਦੀਆਂ ਹਨ, ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।

ਔਰਤਾਂ ਅਤੇ ਲੜਕੀਆਂ ਦੀ ਸਿਹਤ ਅਤੇ ਰੁਜ਼ਗਾਰ ਲਈ ਇੱਕ ਅਹਿਮ ਉਪਰਾਲਾ

ਇਨ੍ਹਾਂ ਕੈਂਪਾਂ ਵਿੱਚ ਸਿੱਖਿਆ ਵਿਭਾਗ, ਹੁਨਰ ਵਿਭਾਗ ਅਤੇ ਹੋਰ ਵਿਭਾਗ ਮਿਲ ਕੇ ਔਰਤਾਂ ਨੂੰ ਰੁਜ਼ਗਾਰ ਅਤੇ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਗੇ। ਪੰਜਾਬ ਸਰਕਾਰ ਦਾ ਇਹ ਕਦਮ ਔਰਤਾਂ ਅਤੇ ਲੜਕੀਆਂ ਦੀ ਸਿਹਤ ਅਤੇ ਰੁਜ਼ਗਾਰ ਲਈ ਇੱਕ ਅਹਿਮ ਉਪਰਾਲਾ ਸਾਬਤ ਹੋਵੇਗਾ।

ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ ED, ਜਾਣੋ ਕੀ ਹੈ ਮਾਮਲਾ? || Latest News

0

ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੀ ED, ਜਾਣੋ ਕੀ ਹੈ ਮਾਮਲਾ?

ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਸ਼ਿਲਪਾ ਸ਼ੈੱਟੀ-ਰਾਜ ਕੁੰਦਰਾ ਦੇ ਘਰ ਛਾਪਾ ਮਾਰਿਆ। ਸ਼ਿਲਪਾ ਦੇ ਪਤੀ ਦੇ ਘਰ ਸਮੇਤ ਕਈ ਥਾਵਾਂ ‘ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਅਧਿਕਾਰੀ ਰਾਜ ਕੁੰਦਰਾ ਤੋਂ ਪੁੱਛਗਿੱਛ ਕਰ ਰਹੇ ਹਨ। ਜਾਂਚ ਏਜੰਸੀ ਵੱਲੋਂ 15 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮਹਾਰਾਸ਼ਟਰ ਸਮੇਤ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਰਿਪੋਰਟ ਮੁਤਾਬਕ ਇਹ ਰੈੱਡ ਮੋਬਾਈਲ ਐਪ ਰਾਹੀਂ ਅਸ਼ਲੀਲ ਸਮੱਗਰੀ ਬਣਾਉਣ ਅਤੇ ਵੰਡਣ ‘ਤੇ ਪਾਬੰਦੀ ਦੇ ਮਾਮਲੇ ਨਾਲ ਵੀ ਜੁੜਿਆ ਹੋਇਆ ਹੈ। ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਪਹਿਲਾਂ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ: ਦਿਵਿਆਂਗਾਂ ਲਈ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ ਨੂੰ 3 ਦਸੰਬਰ ਨੂੰ ਕੀਤਾ ਜਾਵੇਗਾ ਸਨਮਾਨਿਤ: ਬਲਜੀਤ ਕੌਰ

ਇਸ ਮਾਮਲੇ ਵਿੱਚ ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ ਸਾਲ 2021 ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ। ਇਨ੍ਹੀਂ ਦਿਨੀਂ ਉਹ ਅਜੈ ਭਾਰਦਵਾਜ ਨਾਲ ਜੁੜੇ ਬਿਟਕੁਆਇਨ ਧੋਖਾਧੜੀ ਨਾਲ ਸਬੰਧਤ ਇੱਕ ਵੱਖਰੀ ਮਨੀ ਲਾਂਡਰਿੰਗ ਜਾਂਚ ਦੇ ਘੇਰੇ ਵਿੱਚ ਹੈ। ਈਡੀ ਨੇ ਜਾਂਚ ਲਈ ਸ਼ਿਲਪਾ ਦੇ ਜੁਹੂ ਬੰਗਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਰਾਜ ‘ਤੇ ਪੋਰਨੋਗ੍ਰਾਫੀ (ਬਾਲਗ) ਸਮੱਗਰੀ ਮਾਮਲੇ ‘ਚ ਸ਼ਾਮਲ ਹੋਣ ਦਾ ਦੋਸ਼

ਰਾਜ ਕੁੰਦਰਾ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਕੁੰਦਰਾ ਨੇ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਨੂੰ ਮਲਕੀਅਤ ਟਰਾਂਸਫਰ ਕਰਨ ਤੋਂ ਪਹਿਲਾਂ ਫਲੈਟ ਹਾਸਲ ਕਰਨ ਲਈ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਕੀਤੀ। ਰਾਜ ‘ਤੇ ਪੋਰਨੋਗ੍ਰਾਫੀ (ਬਾਲਗ) ਸਮੱਗਰੀ ਮਾਮਲੇ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਉਹ ਭਾਰਤੀ ਦੰਡ ਵਿਧਾਨ, ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਰੋਕਥਾਮ) ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਸਮੇਤ ਕਈ ਕਾਨੂੰਨੀ ਧਾਰਾਵਾਂ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ: PM ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ; ਇਕ ਮਹਿਲਾ ਕਾਬੂ || National News

ਤੁਹਾਨੂੰ ਦੱਸ ਦੇਈਏ, ਰਾਜ ਕੁੰਦਰਾ ਨੇ ‘ਹੌਟਸੌਟਸ’ ਐਪ ਰਾਹੀਂ ਬਾਲਗ ਵੀਡੀਓਜ਼ ਨੂੰ ਸਟ੍ਰੀਮ ਕੀਤਾ, ਜਿਸ ਨੂੰ ਐਪਲ ਅਤੇ ਗੂਗਲ ਨੇ ਆਪਣੇ-ਆਪਣੇ ਪਲੇ ਸਟੋਰਾਂ ਤੋਂ ਹਟਾ ਦਿੱਤਾ ਹੈ। ਰਾਜ, ਇੱਕ ਬ੍ਰਿਟਿਸ਼ ਕੰਪਨੀ ਇਸ ਐਪ ਰਾਹੀਂ ਬਾਲਗ ਸਮੱਗਰੀ ਵੇਚਦੀ ਸੀ, ਜੋ ਕਿ ਸਬਸਕ੍ਰਿਪਸ਼ਨ ਅਧਾਰਤ ਸੀ। ਆਈਟੀ ਡਾਇਰੈਕਟਰ, ਰਿਆਨ ਥੋਰਪ, ਐਪ ਦੇ ਸੰਚਾਲਨ ਅਤੇ ਵਿੱਤੀ ਸੌਦਿਆਂ ਦੀ ਨਿਗਰਾਨੀ ਕਰਦੇ ਹਨ। ਰਾਜ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ 2019 ‘ਚ ‘ਹੌਟਸ਼ਾਟ’ 25,000 ਅਮਰੀਕੀ ਡਾਲਰ ‘ਚ ਵੇਚੇ ਸਨ ਅਤੇ ਆਰਮਜ਼ ਪ੍ਰਾਈਮ ਮੀਡੀਆ ਦੀ ਸਥਾਪਨਾ ਕੀਤੀ ਸੀ।

ਦਿਵਿਆਂਗਾਂ ਲਈ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ ਨੂੰ 3 ਦਸੰਬਰ ਨੂੰ ਕੀਤਾ ਜਾਵੇਗਾ ਸਨਮਾਨਿਤ: ਬਲਜੀਤ ਕੌਰ

0

ਦਿਵਿਆਂਗਾਂ ਲਈ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ ਨੂੰ 3 ਦਸੰਬਰ ਨੂੰ ਕੀਤਾ ਜਾਵੇਗਾ ਸਨਮਾਨਿਤ: ਬਲਜੀਤ ਕੌਰ

ਫਰੀਦਕੋਟ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਵੱਲੋਂ 3 ਦਸੰਬਰ ਨੂੰ ਅੰਤਰਾਸ਼ਟਰੀ ਡਿਸਅਬੀਲਿਟੀ ਦਿਵਸ ਮਨਾਇਆ ਜਾਵੇਗਾ। ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ 3 ਦਸੰਬਰ ਨੂੰ ਮਨਾਏ ਜਾਣ ਵਾਲੇ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਵਿੱਚ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਬਲਜੀਤ ਕੌਰ ਮੁੱਖ ਮਹਿਮਾਨ ਹੋਣਗੇ।

ਇਹ ਵੀ ਪੜੋ: ਅੰਮ੍ਰਿਤਸਰ ‘ਚ ਬ.ਲਾ.ਸਟ; ਧਮਾਕਿਆਂ ਦੀ ਆਵਾਜ਼ ਨਾਲ ਸਹਿਮੇ ਲੋਕ

ਇਸ ਮੈਗਾ ਕੈਂਪ ਦੇ ਜ਼ਰੀਏ ਮੱਲਾਂ ਮਾਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਅਪਾਹਜਾਂ ਲਈ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ ਇਸ ਮੈਗਾ ਕੈਂਪ ਜ਼ਰੀਏ ਹੁਨਰਮੰਦ ਅਪਾਹਜ ਲੋਕਾਂ ਨੂੰ ਕਰਜ਼ਾ ਵੀ ਮੁਹੱਇਆ ਕਰਵਾਇਆ ਜਾਵੇਗਾ ਇਸ ਕੈਂਪ ‘ਚ ਅਪਾਹਜ ਵਿਅਕਤੀਆਂ ਦੀ ਮੈਡੀਕਲ ਜਾਂਚ ਵੀ ਕਰਵਾਈ ਜਾਵੇਗੀ ਅਤੇ UDID ਕਾਰਡ ਵੀ ਬਣਾਏ ਜਾਣਗੇ।

ਕੈਂਪ ਚ ਮਿਲਣਗੀਆਂ ਇਹ ਖਾਸ ਸੁਵਿਧਾਵਾਂ

ਦੱਸ ਦਈਏ ਕਿ ਜਿਹੜੇ ਅਪਹਾਜ ਬੱਚਿਆਂ ਦੇ ਮਾਪੇ ਕਮਾਉਣ ‘ਚ ਅਸਮਰਥ ਹਨ ਉਨ੍ਹਾਂ ਨੂੰ ਸਪਾਂਸਰਸ਼ਿਪ ਪੈਨਸ਼ਨ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਅਪਾਹਜਾਂ ਲਈ ਸਕਿਲ ਡੇਵਲਪਮੈਂਟ ਦਾ ਡੈਸਕ ਵੀ ਕੈੰਪ ‘ਚ ਲਗਾਇਆ ਜਾਵੇਗਾ ਤੇ ਆਉਣ ਵਾਲੇ ਸਮੇਂ ‘ਚ ਹੁਨਰਮੰਦ ਵਿਅਕਤੀਆਂ ਨੂੰ ਕਰਜ਼ਾ ਪ੍ਰਦਾਨ ਕਰ ਰੋਜ਼ਗਾਰ ਸ਼ੁਰੂ ਕਰਨ ਦਾ ਮੌਕਾ ਦਿੱਤਾ ਜਾਵੇਗਾ