CM MANN ਨੇ ਭਾਰਤ ਵਿਸ਼ਵ ਬੈਂਕ ਦੇ ਡਾਇਰੈਕਟਰ ਨਾਲ ਕੀਤੀ ਅਹਿਮ ਮੀਟਿੰਗ
CM MANN ਨੇ ਅੱਜ ਆਪਣੇ ਚੰਡੀਗੜ੍ਹ ਨਿਵਾਸ ਵਿਖੇ ਵਿਸ਼ਵ ਬੈਂਕ, ਭਾਰਤ ਦੇ ਡਾਇਰੈਕਟਰ Mr. Auguste Kouame ਅਤੇ ਉਹਨਾਂ ਦੀ ਟੀਮ ਨਾਲ ਅਹਿਮ ਬੈਠਕ ਕੀਤੀ। ਇਸ ਬੈਠਕ ਦੌਰਾਨ ਪੰਜਾਬ ਨੂੰ ਆਰਥਿਕ ਪੱਖ ਤੋਂ ਹੋਰ ਮਜ਼ਬੂਤ ਬਣਾਉਣ ਅਤੇ ਵਿਸ਼ਵ ਬੈਂਕ ਨਾਲ ਸੰਬੰਧਿਤ ਯੋਜਨਾਵਾਂ ਨੂੰ ਸੂਬੇ ਵਿੱਚ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਅਹਿਮ ਵਿਚਾਰ ਚਰਚਾ ਹੋਈ।
ਮੁੱਖ ਸਕੱਤਰ ਸ਼੍ਰੀ ਕੇ.ਏ.ਪੀ. ਸਿਨਹਾ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਬੈਠਕ ਵਿੱਚ ਮੌਜ਼ੂਦ ਰਹੇ।