Home Blog Page 134

ਡਾ. ਹਿਮਾਂਸ਼ੂ ਅਗਰਵਾਲ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

0
Himanshu Agarwal

ਪਟਿਆਲਾ, 10 ਅਪ੍ਰੈਲ 2026 : 2014 ਬੈਚ ਦੇ ਨੌਜਵਾਨ ਆਈ. ਏ. ਐਸ. ਅਧਿਕਾਰੀ (I. A. S. Officer) ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ (Deputy Commissioner) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ।

ਕੀ ਆਖਿਆ ਡੀ. ਸੀ. ਪਟਿਆਲਾ ਅਗਰਵਾਲ ਨੇ

ਇਸ ਮੌਕੇ ਡਾ. ਹਿਮਾਂਸ਼ੂ ਅਗਰਵਾਲ (Dr. Himanshu Agarwal) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ ਦਾ ਲਾਭ ਹੇਠਲੇ ਪੱਧਰ ‘ਤੇ ਲਾਭਪਾਤਰੀਆਂ ਤੱਕ ਪੁੱਜਦਾ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ । ਡਾ. ਅਗਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ‘ਚ ਪ੍ਰਸ਼ਾਸਕੀ ਸੁਧਾਰਾਂ ਸਮੇਤ ਬੁਨਿਆਦੀ ਢਾਂਚੇ ਦਾ ਵਿਕਾਸ, ਸਵੱਛਤਾ ਤੇ ਟ੍ਰੈਫਿਕ ਵਿਵਸਥਾ ‘ਚ ਸੁਧਾਰ, ਨੌਜਵਾਨ ਤੇ ਮਹਿਲਾ ਸਸ਼ਕਤੀਕਰਨ, ਨਸ਼ਾ ਮੁਕਤੀ, ਸਿੱਖਿਆ ਤੇ ਸਿਹਤ ਸੰਭਾਲ ਵੀ ਉਨ੍ਹਾਂ ਦੇ ਮੁੱਖ ਏਜੰਡੇ ਹੋਣਗੇ। ਜਦਕਿ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਨਿਜੀ ਮੋਨੀਟਰਿੰਗ ਵੀ ਯਕੀਨੀ ਬਣਾਈ ਜਾਵੇਗੀ । ਉਨ੍ਹਾਂ ਕਿਹਾ ਕਿ ਨਬਜ਼ ਪਛਾਣ ਕੇ ਲੋਕਾਂ ਦੇ ਦੁਖ ਦਰਦ ਦੂਰ ਕਰਨਾ ਤਰਜੀਹ ਹੈ ।

ਲੋਕ ਭਲਾਈ ਲਈ ਲਿਆ ਜਾਵੇਗਾ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ

ਡਾ. ਹਿਮਾਂਸ਼ੂ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਤੇ ਰੰਗਲਾ ਪੰਜਾਬ ਸਿਰਜਣ ਦੇ ਸੁਪਨੇ ਨੂੰ ਸਾਕਾਰ ਕਰਨ ਸਮੇਤ ਮੁੱਖ ਮੰਤਰੀ ਸਿਹਤ ਯੋਜਨਾ ਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਘਰ-ਘਰ ਤੱਕ ਪੁੱਜਦਾ ਕਰਨਾ ਵੀ ਉਨ੍ਹਾਂ ਦੀਆਂ ਤਰਜੀਹਾਂ ‘ਚ ਸ਼ਾਮਲ ਹੈ । ਜਦਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਵਾਉਣ ਲਈ ਵੀ ਉਹ ਉਚੇਚੇ ਯਤਨ ਕਰਨਗੇ । ਉਨ੍ਹਾਂ ਕਿਹਾ ਕਿ ਲੋਕ ਭਲਾਈ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਵੀ ਰੈਡ ਕਰਾਸ ਰਾਹੀਂ ਸਹਿਯੋਗ ਲਿਆ ਜਾਵੇਗਾ ।

ਅਹੁਦਾ ਸੰਭਾਲਣ ਤੋਂ ਪਹਿਲਾਂ ਡੀ. ਸੀ. ਹੋਏ ਧਾਰਮਿਕ ਅਸਥਾਨਾਂ ਤੇ ਨਤਮਸਤਕ

ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਣ (Taking office) ਤੋਂ ਪਹਿਲਾਂ ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅਤੇ ਮੰਦਿਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਤਮਸਤਕ ਹੋ ਕੇ ਹੋ ਕੇ ਸਰਬੱਤ ਦੇ ਭਲੇ ਸਮੇਤ ਜ਼ਿਲ੍ਹੇ ਦੀ ਖੁਸ਼ਹਾਲੀ, ਚੜ੍ਹਦੀਕਲਾ, ਤਰੱਕੀ ਤੇ ਸੁਖ-ਸਮ੍ਰਿਧੀ ਦੀ ਅਰਦਾਸ ਕੀਤੀ । ਇਸ ਮੌਕੇ ਐਸ. ਜੀ. ਪੀ. ਸੀ. ਮੈਂਬਰ ਸੁਰਜੀਤ ਸਿੰਘ ਗੜ੍ਹੀ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਤੇ ਮੈਨੇਜਰ ਭਾਗ ਸਿੰਘ ਨੇ ਸਿਰੋਪਾਓ ਦਿੱਤਾ ਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਵੀ ਮੰਦਰ ਪੁਜਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਮਾਤਾ ਦੀ ਚੁਨਰੀ ਤੇ ਪਰਸ਼ਾਦਿ ਦਿੱਤਾ ।

ਹਿਮਾਂਸ਼ੂ ਅਗਰਵਾਲ ਕਦੋਂ ਕਦੋਂ ਕਿਥੇ ਰਹੇ ਤਾਇਨਾਤ

ਜਿਕਰਯੋਗ ਹੈ ਕਿ 2014 ਬੈਚ ਦੇ ਯੂ. ਪੀ. ਐਸ. ਸੀ. ‘ਚ 28ਵੇਂ ਰੈਂਕ ਵਾਲੇ ਆਈ. ਏ. ਐਸ. ਅਧਿਕਾਰੀ ਹਿਮਾਂਸ਼ੂ ਅਗਰਵਾਲ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ ਤੋਂ ਐਮ. ਬੀ. ਬੀ. ਐਸ. ਪਾਸ ਕੀਤੀ ਹੈ । ਇਸ ਤੋਂ ਪਹਿਲਾਂ ਉਹ ਜਲੰਧਰ, ਫਾਜ਼ਿਲਕਾ ਤੇ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਸਮੇਤ ਏਡੀਸੀ ਮੋਹਾਲੀ ਤੇ ਅੰਮ੍ਰਿਤਸਰ ਅਤੇ ਐਸ. ਡੀ. ਐਮ. ਵਜੋਂ ਹੁਸ਼ਿਆਰਪੁਰ ਵਿਖੇ ਵੀ ਸੇਵਾਵਾਂ ਨਿਭਾਅ ਚੁੱਕੇ ਹਨ । ਉਨ੍ਹਾਂ ਨੇ 25 ਸਾਲ ਪਹਿਲਾਂ 2001 ‘ਚ ਅੱਠਵੀਂ ਜਮਾਤ ਫ਼ਿਰੋਜ਼ਪੁਰ ਜ਼ਿਲ੍ਹੇ ‘ਚੋਂ 97 ਫੀਸਦੀ ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹਿ ਕੇ ਪਾਸ ਕਰਦਿਆਂ ਹੀ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਲੈ ਲਿਆ ਸੀ ।

ਕਿਹੜਾ ਕਿਹੜਾ ਐਵਾਰਡ ਪ੍ਰਾਪਤ ਹਨ ਡੀ. ਸੀ. ਪਟਿਆਲਾ

ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕੈਡਮੀ ਮਸੂਰੀ ਤੋਂ ਗੋਲਡ ਮੈਡਿਸਲਟ ਡਾ. ਹਿਮਾਂਸ਼ੂ ਅਗਰਵਾਲ ਨੈਸ਼ਨਲ ਅਵਾਰਡੀ ਹੋਣ ਸਮੇਤ ਦੋ ਵਾਰ ਬਿਹਤਰ ਜ਼ਿਲ੍ਹਾ ਚੋਣ ਅਫ਼ਸਰ ਦੇ ਮਾਣ ਨਾਲ ਸਨਮਾਨਤ ਹੋਣ ਤੋਂ ਇਲਾਵਾ ਇਨਵੈਸਟ ਪੰਜਾਬ ‘ਚ ਸਟੇਟ ਅਵਾਰਡ ਨਾਲ ਵੀ ਸਨਮਾਨਤ ਹੋ ਚੁੱਕੇ ਹਨ । ਜਦਕਿ ਪਿਛਲੇ ਵਰ੍ਹੇ ਭਾਰਤ-ਪਾਕਿ ਜੰਗ ਦੌਰਾਨ ਚੀਫ਼ ਆਫ਼ ਆਰਮੀ ਸਟਾਫ਼ ਵੱਲੋਂ ਵੀ ਬਿਹਤਰ ਸੇਵਾਵਾਂ ਨਿਭਾਉਣ ਬਦਲੇ ਡਾ. ਹਿਮਾਂਸ਼ੂ ਅਗਰਵਾਲ ਨੂੰ ਵਿਸ਼ੇਸ ਤੌਰ ‘ਤੇ ਸਨਮਾਨਤ ਕੀਤਾ ਗਿਆ ਸੀ ।

ਅਹੁਦਾ ਸੰਭਾਲਣ ਮੌਕੇ ਕੌਣ ਕੌਣ ਸੀ ਨਾਲ ਮੌਜ਼ੂਦ

ਅੱਜ ਅਹੁਦਾ ਸੰਭਾਲਣ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਤਾ ਸ੍ਰੀਮਤੀ ਸ਼ਕੁੰਤਲਾ ਅਗਰਵਾਲ ਤੇ ਪਿਤਾ ਸ੍ਰੀ ਸੁਰਿੰਦਰ ਅਗਰਵਾਲ ਸਮੇਤ ਪੁੱਤਰੀ ਇਸ਼ਾ ਅਗਰਵਾਲ ਵੀ ਮੌਜੂਦ ਸਨ । ਡਾ. ਹਿਮਾਂਸ਼ੂ ਅਗਰਵਾਲ ਦੇ ਸੁਪਤਨੀ ਕੋਮਲ ਮਿੱਤਲ ਵੀ 2014 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ ਤੇ ਉਹ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਡਿਪਟੀ ਕਮਿਸ਼ਨਰ ਹਨ ।

ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲੇ ਜਾਣ ਮੌਕੇ ਏ. ਡੀ. ਸੀਜ. ਦਮਨਜੀਤ ਸਿੰਘ ਮਾਨ ਤੇ ਸਿਮਰਪ੍ਰੀਤ ਕੌਰ, ਐਸ. ਪੀ. ਪਲਵਿੰਦਰ ਸਿੰਘ ਚੀਮਾ, ਐਸ. ਡੀ. ਐਮਜ. ਨਮਨ ਮਾਰਕੰਨ, ਰਿਚਾ ਗੋਇਲ, ਕਾਲਾ ਰਾਮ ਕਾਂਸਲ, ਹਰਜੋਤ ਕੌਰ ਮਾਵੀ, ਏ. ਪੀ. ਐਸ. ਸੋਮਲ, ਗੁਰਦੇਵ ਸਿੰਘ ਤੇ ਜ਼ਿਲ੍ਹਾ ਮਾਲ ਅਫ਼ਸਰ ਹਰਸਿਮਰਨ ਸਿੰਘ ਸਮੇਤ ਡੀ. ਸੀ. ਦਫ਼ਤਰ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਵੇਂ ਡਿਪਟੀ ਕਮਿਸ਼ਨਰ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ ।

ਜਿਲਾ ਅਧਿਕਾਰੀਆਂ ਨਾਲ ਸੰਖੇਪ ਮੀਟਿੰਗ ਕੀਤੀ ਗਈ

ਡਾ. ਅਗਰਵਾਲ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਸੰਖੇਪ ਬੈਠਕ ਕੀਤੀ ਅਤੇ ਮਹੱਤਵਪੂਰਨ ਯੋਜਨਾਵਾਂ ਦੀ ਸਮੀਖਿਆ ਕੀਤੀ । ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕਰਦਿਆਂ ਡੀ. ਸੀ. ਦਫਤਰ ਆਏ ਸਥਾਨਕ ਵਾਸੀਆਂ ਨਾਲ ਵੀ ਉਹਨਾਂ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ । ਨਵੇਂ ਡਿਪਟੀ ਕਮਿਸ਼ਨਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜਣ ‘ਤੇ ਪਟਿਆਲਾ ਪੁਲਿਸ ਦੀ ਟੁਕੜੀ ਨੇ ‘ਗਾਰਡ ਆਫ਼ ਆਨਰ`ਪੇਸ਼ ਕਰਕੇ ਸਲਾਮੀ ਦਿੱਤੀ ।

ਪ੍ਰਯਾਗਰਾਜ `ਚ ਮਾਫੀਆ ਅਸ਼ਰਫ ਦੇ ਗਨਰ ਦੀ ਗੋਲੀ ਮਾਰ ਕੇ ਹੱਤਿਆ

0
Ashraf

ਪ੍ਰਯਾਗਰਾਜ, 10 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਪ੍ਰਯਾਗਰਾਜ ਜਿਲੇ ਦੇ ਕਰੇੇਲੀ ਖੇਤਰ ਵਿਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ ਗਈ ਹੈ ।

ਕੌਣ ਹੈ ਇਹ ਵਿਅਕਤੀ ਜਿਸਦੀ ਹੱਤਿਆ ਕਰ ਦਿੱਤੀ ਗਈ

ਪ੍ਰਯਾਗਰਾਜ ਜਿਲੇ (Prayagraj district) ਦੇ ਕਰੇਲੀ ਖੇਤਰ ‘ਚ ਵੀਰਵਾਰ ਰਾਤ ਮਾਫੀਆ ਅਸ਼ਰਫ ਦੇ ਗਨਰ ਰਹੇ ਇਰਫਾਨ ਗੱਦੀ ਦੀ ਵਿਚ ਸੜਕ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਪੁਲਸ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਗੌਸ ਨਗਰ ‘ਚ ਵਾਪਰੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਇਰਫਾਨ ਦੀ ਛਾਤੀ ‘ਚ ਗੋਲੀ ਮਾਰੀ ।

ਜਿਆਦਾ ਖੂਨ ਵਗ ਜਾਣ ਕਾਰਨ ਹੋ ਗਈ ਸੀ ਮੌਤ

ਇਰਫਾਨ ਸੜਕ ‘ਤੇ ਹੀ ਜ਼ਖਮੀ ਹਾਲਤ ‘ਚ ਤੜਫਦਾ ਰਿਹਾ ਤੇ ਬਾਅਦ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਿਆਦਾ ਖੂਨ ਵਗ ਜਾਣ ਕਾਰਨ ਉਸ ਦੀ ਮੌਤ ਹੋ ਗਈ । ਸੂਚਨਾ ਮਿਲਣ ‘ਤੇ ਪੁਲਸ ਕਮਿਸ਼ਨਰ ਸਿਟੀ ਮਨੀਸ਼ ਕੁਮਾਰ ਸ਼ਾਂਡਿਲ ਅਤੇ ਸਹਾਇਕ ਪੁਲਸ ਕਮਿਸ਼ਨਰ ਰਾਜਕੁਮਾਰ ਮੀਣਾ ਵੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਜਾਂਚ ਆਰੰਭ ਦਿੱਤੀ । ਮੁਢਲੀ ਜਾਂਚ `ਚ ਪੁਰਾਣੀ ਰੰਜਸ਼ ਦੇ ਕਾਰਨ ਹੱਤਿਆ ਦੀ ਸੰਭਾਵਨਾ ਸਾਹਮਣੇ ਆ ਰਹੀ ਹੈ ।

ਆਈ. ਏ. ਐਸ. ਤੇ ਐਚ. ਸੀ. ਐਸ. ਅਧਿਕਾਰੀਆਂ ਦੇ ਹੋਏ ਤਬਾਦਲੇ

0
Transfers

ਹਰਿਆਣਾ, 10 ਅਪ੍ਰੈਲ 2026 : ਹਰਿਆਣਾ ਸਰਕਾਰ (Haryana Government) ਵਲੋਂ ਹਾਲ ਹੀ ਵਿਚ ਇਕ ਹੁਕਮ ਜਾਰੀ ਕਰਕੇ 17 ਆਈ. ਏ. ਐਸ. (I. A. S.) ਤੇ ਐਚ. ਸੀ. ਐਸ. (H. C. S.) ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ । ਇਸਦੇ ਨਾਲ ਹੀ ਕੁੱਝ ਅਧਿਕਾਰੀਆਂ ਨੂੰ ਮੌਜੂਦਾ ਅਹੁਦੇ ਦੇ ਨਾਲ-ਨਾਲ ਹੋਰ ਅਹੁਦੇਦਾਰੀ ਦੇ ਕੇ ਜਿੰਮੇਦਾਰੀਆਂ ਵੀ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿਚ :

Transfers

ਪੰਜਾਬ ਸਰਕਾਰ ਨੇ ਦਿੱਤੀ 13 ਕਾਨੂੰਗੋਆਂ ਨੂੰ ਨਾਇਬ ਤਹਿਸੀਲਦਾਰ ਵਜੋਂ ਤਰੱਕੀ

0
Promotions

ਚੰਡੀਗੜ੍ਹ 10 ਅਪ੍ਰੈਲ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਪੰਜਾਬ ਦੇ 13 ਕਾਨੂੰਗੋਆਂ (Kanungo) ਨੂੰ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ (Deputy Tehsildar) ਬਣਾ ਦਿੱਤਾ ਗਿਆ ਹੈ । ਜਿਨ੍ਹਾਂ 13 ਕਾਨੂੰਗੋਆਂ ਨੂੰ ਨਾਇਬ ਤਹਿਸੀਲਦਾਰ ਬਣਾਇਆ ਗਿਆ ਹੈ ਦੀ ਸੂਚੀ ਇਸ ਤਰ੍ਹਾਂ ਹੈ :

Promotions

ਸੁਪਰੀਮ ਕੋਰਟ ਨੇ ਕੀਤਾ ਹਰਚਰਨ ਭੁੱਲਰ ਨੂੰ ਜਮਾਨਤ ਦੇੇਣ ਤੋਂ ਇਨਕਾਰ

0
Harcharan Bhullar

ਨਵੀਂ ਦਿੱਲੀ, 10 ਅਪ੍ਰੈਲ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਵਲੋਂ ਅੱਜ ਪੰਜਾਬ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਭੁੱਲਰ (Harcharan Bhullar) ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ।

ਕੀ ਆਖਿਆ ਸੁਪਰੀਮ ਕੋਰਟ ਦੇ ਬੈਂਚ ਨੇ

ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਵਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਾਮਲ ਪੰਜਾਬ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਜੋ ਸੁਪਰੀਮ ਕੋਰਟ ਵਲੋਂ ਜੋ ਜ਼ਮਾਨਤ (Bail) ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦੀ ਅਗਵਾਈ ਕਰਨ ਵਾਲੇ ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਅਤੇ ਵਿਪੁਲ ਐਮ ਪੰਚੋਲੀ ਦੇ ਬੈਂਚ ਨੇ ਕਿਹਾ ਕਿ ਜੇਕਰ ਮਾਮਲੇ ਦੀ ਸੁਣਵਾਈ 2 ਮਹੀਨਿਆਂ ਵਿੱਚ ਸ਼ੁਰੂ ਨਹੀਂ ਹੁੰਦੀ ਹੈ ਤਾਂ ਉਹ ਰਾਹਤ ਲਈ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਨ ।

ਓਡੀਸ਼ਾ `ਚ ਆਮਦਨ ਤੋਂ ਵੱਧ ਜਾਇਦਾਦ ਮਿਲਣ `ਤੇ ਸੀਨੀਅਰ ਇੰਜੀਨੀਅਰ ਗ੍ਰਿਫ਼ਤਾਰ

0
arrest

ਭੁਵਨੇਸ਼ਵਰ, 10 ਅਪ੍ਰੈਲ 2026 : ਓਡੀਸ਼ਾ (Odisha) ਦੇ ਜਲ ਸੋਮਿਆਂ ਬਾਰੇ ਵਿਭਾਗ ਦੇ ਇਕ ਸੀਨੀਅਰ ਇੰਜੀਨੀਅਰ (Senior Engineer) ਨੂੰ ਆਮਦਨ ਤੋਂ ਕਈ ਗੁਣਾ ਵੱਧ ਜਾਇਦਾਦ ਦੇ ਮਾਮਲੇ ‘ਚ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ

ਵਿਜੀਲੈਂਸ ਵਿਭਾਗ (Vigilance Department) ਨੇ ਵਧੀਕ ਮੁੱਖ ਇੰਜੀਨੀਅਰ (ਡੈਮ ਸੇਫਟੀ) ਰਾਜੇਸ਼ ਚੰਦਰ ਮੋਹੰਤੀ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਇਕ ਦਿਨ ਪਹਿਲਾਂ ਉਨ੍ਹਾਂ ਨਾਲ ਜੁੜੇ 6 ਟਿਕਾਣਿਆਂ ‘ਤੇ ਇਕੋ ਸਮੇਂ ਛਾਪੇਮਾਰੀ ਕੀਤੀ ਸੀ । ਛਾਪੇ ਦੌਰਾਨ ਭੁਵਨੇਸ਼ਵਰ ‘ਚ 3 ਮੰਜਿ਼ਲਾ ਆਲੀਸ਼ਾਨ ਮਕਾਨ ਅਤੇ ਢੱਕਨਾਲ ‘ਚ ਇਕ ਫਾਰਮ ਹਾਊਸ ਦਾ ਪਤਾ ਲੱਗਾ । ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਇੰਜੀਨੀਅਰ ਦੇ ਨਾਂ ‘ਤੇ ਭੁਵਨੇਸ਼ਵਰ ਅਤੇ ਢੱਕਨਾਲ ‘ਚ 8 ਮਹਿੰਗੇ ਪਲਾਟ ਹਨ ।

ਅਧਿਕਾਰੀਆਂ ਵਲੋੋਂ ਲਈ ਤਲਾਸ਼ੀ  ਦੌਰਾਨ ਕੀ ਕੀ ਜਬਤ ਕੀਤਾ ਗਿਆ

ਤਲਾਸ਼ੀ ਦੌਰਾਨ ਅਧਿਕਾਰੀਆਂ ਨੇ 6.23 ਲੱਖ ਰੁਪਏ ਨਕਦ, 1.81 ਕਰੋੜ ਰੁਪਏ ਤੋਂ ਵੱਧ ਦੀ ਬੈਂਕ ਜਮ੍ਹਾ ਰਾਸ਼ੀ, ਲੱਗਭਗ 350 ਗ੍ਰਾਮ ਸੋਨੇ ਦੇ ਗਹਿਣੇ ਅਤੇ ਚਾਰ-ਪਹੀਆ ਵਾਹਨ ਜ਼ਬਤ ਕੀਤੇ । ਇਸ ਮਾਮਲੇ ‘ਚ ਕਟਕ ‘ਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ । ਵਿਜੀਲੈਂਸ ਵਿਭਾਗ ਹੁਣ ਮਾਮਲੇ ਦੀ ਅਗਲੇਰੀ ਜਾਂਚ ਕਰ ਰਿਹਾ ਹੈ ।

ਵਰਦੇਵ ਸਿੰਘ ਨੋੋਨੀ ਮਾਨ ਨੂੰ ਹਾਈਕੋਰਟ ਵਲੋਂ ਮਿਲੀ ਜਮਾਨਤ

0
Vardev Singh

ਚੰਡੀਗੜ੍ਹ, 10 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਜ਼ਮਾਨਤ (Bail) ਦੇ ਦਿੱਤੀ ਗਈ ਹੈ ।

ਕਿਸ ਮਾਮਲੇ ਵਿਚ ਜੇਲ ਵਿਚ ਬੰਦ ਸਨ ਵਰਦੇਵ ਸਿੰਘ ਨੋਨੀ ਮਾਨ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਰਦੇਵ ਸਿੰਘ ਨੋਨੀ ਮਾਨ (Vardev Singh Noni Mann) ਨੂੰ ਇਕ ਵੱਡੀ ਰਾਹਤ ਦਿੰਦਿਆਂ ਜਮਾਨਤ ਦੇ ਦਿੱਤੀ ਗਈ ਹੈ ਦੇ ਚਲਦਿਆਂ ਪੰਜ ਮਹੀਨਿਆਂ ਬਾਅਦ ਜੇਲ ਵਿਚੋਂ ਬਾਹਰ ਆਉਣਗੇ । ਦੱਸਣਯੋਗ ਹੈ ਕਿ ਵਰਦੇਵ ਸਿੰਘ ਨੋਨੀ ਮਾਨ ਨੂੰ ਨਵੰਬਰ 2025 ਵਿੱਚ ਫਾਜ਼ਿਲਕਾ ਵਿੱਚ ਅਕਤੂਬਰ 2024 ਦੀਆਂ ਪੰਚਾਇਤ ਚੋਣਾਂ ਦੌਰਾਨ ਹੋਈ ਝੜਪ ਅਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ।

ਜਸਟਿਸ ਯਸ਼ਵੰਤ ਵਰਮਾ ਨੇ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪਿਆ

0
Yashwant Verma

ਇਲਾਹਾਬਾਦ, 10 ਅਪ੍ਰੈਲ 2026 : ਭਾਰਤ ਦੇਸ਼ ਦੀ ਇਲਾਹਾਬਾਦ ਹਾਈਕੋਰਟ (Allahabad High Court) ਦੇ ਜਸਟਿਸ ਯਸ਼ਵੰਤ ਵਰਮਾ ਵਲੋਂ ਅੱਜ ਆਪਣਾ ਅਸਤੀਫਾ (Resignation) ਦਿੰਦਿਆਂ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਗਿਆ ਹੈ ।

ਕੀ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਇਲਾਹਾਬਾਦ ਹਾਈਕੋਰਟ ਦੇ ਜਸਟਿਸ ਯਸ਼ਵੰਤ ਵਰਮਾ (Justice Yashwant Verma) ਨੇ ਆਪਣਾ ਅਸਤੀਫਾ ਦਿੰਦਿਆਂ ਭਾਰਤ ਦੇ ਰਾਸ਼ਟਰਪਤੀ ਨੂੰ ਭੇੇਜ ਦਿੱਤਾ ਹੈ ਦੇ ਦਿੱਲੀ ਸਥਿਤ ਘਰ ਤੋਂ ਸੜੀ ਹੋਈ ਨਕਦੀ ਮਿਲੀ ਸੀ । ਜਿਸ ਦੇ ਚਲਦਿਆਂ ਪੈਦਾ ਹੋਏ ਇਸ ਵਿਵਾਦ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਤੋਂ ਵਾਪਸ ਇਲਾਹਾਬਾਦ ਤਬਦੀਲ ਕਰ ਦਿੱਤਾ ਗਿਆ ਸੀ । ਉਨ੍ਹਾਂ ਨੇ 5 ਅਪ੍ਰੈਲ-2025 ਨੂੰ ਸਹੂੰ ਚੁੱਕੀ ਸੀ । ਇਸ ਸਮੇਂ ਉਨ੍ਹਾਂ ਵਿਰੁੱਧ ਲੱਗੇ ਦੋਸ਼ਾਂ ਦੀ ਅੰਦਰੂਨੀ ਜਾਂਚ ਚੱਲ ਰਹੀ ਹੈ ।

ਮੁੱਖ ਮੰਤਰੀ ਪੰਜਾਬ ਮਾਨ ਨੇ ਕੀਤੀ ਕੇਂਦਰੀ ਮੰਤਰੀ ਜੋੋਸ਼ੀ ਨਾਲ ਮੁਲਾਕਾਤ

0
Meeting

ਨਵੀਂ ਦਿੱਲੀ, 10 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਅੱਜ ਦਿੱਲੀ ਵਿਖੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ (Central Minister Prahlad Joshi) ਨਾਲ ਮੁਲਾਕਾਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮੁਲਾਕਾਤ ਦੌਰਾਨ ਕੀ ਕੀ ਗੱਲਬਾਤ ਹੋਈ

ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਅੱਜ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਫਸਲਾਂ ਦੇ ਨੁਕਸਾਨ ਅਤੇ ਆਰ. ਡੀ. ਐਫ. ਵਰਗੇ ਅਹਿਮ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ (Central Government) ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਕਿਸਾਨਾ ਨੂੰ ਉਨ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਤੁਰੰਤ ਇਕ ਟੀਮ ਪੰਜਾਬ ਭੇਜੇ ।

ਕਿਹੜੇ ਕਿਹੜੇ ਮੁੱਦਿਆਂ ਨੂੰ ਗਿਆ ਵਿਚਾਰਿਆ

ਮੀਟਿੰਗ ਵਿਚ ਕੇਂਦਰੀ ਮੰਤਰੀ ਨਾਲ ਜੋ ਜੋ ਗੱਲਬਾਤ ਹੋਈ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜੋ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਮੁੱਖ ਮੰਤਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਸੀ ਦੌਰਾਨ ਖਾੜੀ ਯੁੱਧ ਤੋਂ ਪ੍ਰਭਾਵਿਤ ਖੇਤਰਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਅਤੇ ਉਹ ਅੱਜ ਇੱਕ ਸੂਚੀ ਲੈ ਕੇ ਵਾਪਸ ਆਏ ਹਨ ।

ਪੰਜਾਬ ਵਿਚ ਪਈ ਕਣਕ ਨੂੰ ਚੁੱਕਣ ਸਬੰਧੀ ਹੋਈ ਗੱਲਬਾਤ

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਆਯੋਜਿਤ ਮੀਟਿੰਗ ਵਿਚ ਪੰਜਾਬ ਵਿੱਚ ਪਈ 155 ਮੀਟ੍ਰਿਕ ਟਨ ਕਣਕ ਐਫ. ਸੀ. ਆਈ. ਨੂੰ ਚੁੱਕਣ, ਗੋਦਾਮਾਂ ਨੂੰ ਖਾਲੀ ਕਰਨ ਅਤੇ ਵਿਸ਼ੇਸ਼ ਟ੍ਰੇਨਾਂ ਚਲਾਉਣ ਦੀ ਮੰਗ ਕੀਤੀ ਗਈ । ਜਿਸ ਤੇ ਕੇਂਦਰੀ ਮੰਤਰੀ ਜੋਸ਼ੀ ਵਲੋਂ ਅਪ੍ਰੈਲ ਤੋੋਂ ਲੈ ਕੇ ਜੂਨ ਤੱਕ ਗੋਦਾਮਾਂ ਨੂੰ ਖਾਲੀ ਕਰਨ ਲਈ ਹੋਰ ਰੇਲ ਗੱਡੀਆਂ ਤਾਇਨਾਤ ਕਰਨ ਦਾ ਆਖਿਆ ਗਿਆ ਆਦਿ ਮੁੱਦੇ ਸ਼ਾਮਲ ਹਨ ।

ਬ੍ਰਿਟੇਨ `ਚ ਵਾਰ-ਵਾਰ `ਆਂਟੀ” ਕਹੇ ਜਾਣ ਖਿਲਾਫ ਦਾਇਰ ਮੁਕੱਦਮਾ ਜਿੱਤਿਆ

0
Britain Court

ਲੰਡਨ, 10 ਅਪ੍ਰੈਲ 2026 : ਭਾਰਤੀ ਮੂਲ ਦੀ ਇਕ ਮਹਿਲਾ ਸਿਹਤ ਮੁਲਾਜਮ ਵਲੋਂ ਬ੍ਰਿਟੇਨ (Britain) ਵਿਖੇ ਉਸਨੂੰ ਸਹਿ-ਮੁਲਾਜਮ ਵਲੋਂ ਵਾਰ-ਵਾਰ ਆਂਟੀ ਕਹੇ ਜਾਣ ਦੇ ਮਾਮਲੇ ਵਿਚ ਦਾਇਰ ਕੇਸ ਜਿੱਤ ਲਿਆ ਗਿਆ ਹੈ ।

ਕੀ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਜੋ ਇਕ ਸਿਹਤ ਮੁਲਾਜਮ ਵਲੋਂ ਬ੍ਰਿਟੇਨ ਵਿਖੇ ਉਸਦੇ ਨਾਲ ਕੰਮ ਕਰਦੇ ਇਕ ਸਹਿ-ਮੁਲਾਜਮ ਵਲੋਂ ਉਸਨੂੰ ਵਾਰ-ਵਾਰ ਆਂਟੀ (Aunty) ਆਖੇ ਜਾਣ ਦੇ ਮਾਮਲੇ ਵਿਚ ਦਾਇਰ ਕੇਸ (Case filed) ਜਿੱਤ ਲਿਆ ਗਿਆ ਹੈ ਵਾਲੀ ਭਾਰਤੀ ਮੂਲ ਦੀ ਸਿਹਤ ਮੁਲਾਜਮ ਦਾ ਨਾਮ ਇਲਡਾ ਐਸਟੈਵਸ (Ilda Esteves) ਹੈ ਤੇ ਉਹ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐੱਨ. ਐੱਚ. ਐੱਸ.) ‘ਚ ਕਾਰਜਸ਼ੀਲ ਹੈ ।

ਕੇਸ ਦੇ ਜੱਜ ਨੇ ਕੀ ਮੰਨਿਆਂ

ਸੂਚਨਾ ਮੁਤਾਬਕ `ਵਾਟਫੋਰਡ ਇੰਪਲਾਇਮੈਂਟ ਟ੍ਰਿਬਿਊਨਲ` ਦੇ ਜੱਜ ਜਾਰਜ ਐਲੀਅਟ ਨੇ ਮੰਨਿਆ ਕਿ ਇਲਡਾ ਨੂੰ ਉਮਰ ਤੇ ਲਿੰਗ ਦੇ ਆਧਾਰ `ਤੇ ਪ੍ਰੇਸ਼ਾਨ ਕੀਤਾ ਗਿਆ ਸੀ । ਟ੍ਰਿਬਿਊਨਲ (Tribunal) ਨੇ ਵੈਸਟ ਲੰਡਨ ਐੱਨ. ਐੱਚ. ਐੱਸ. ਟਰੱਸਟ ਨੂੰ ਹੁਕਮ ਦਿੱਤਾ ਹੈ ਕਿ ਸਿਕਾਇਤਕਰਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਕੁੱਲ 1,425.15 ਪਾਊਂਡ ਦਾ ਹਰਜਾਨਾ ਦਿੱਤਾ ਜਾਵੇ ।

ਇਸ ਸਬੰਧੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਘਾਨਾ ਦੇ ਸੱਭਿਆਚਾਰ ‘ਚ ‘ਆਂਟੀ`ਸ਼ਬਦ ਬਜ਼ੁਰਗਾਂ ਲਈ ਸਤਿਕਾਰ ਦਾ ਪ੍ਰਤੀਕ ਹੈ ਪਰ ਟੀਮ ਦੀ ਅਗਵਾਈ ਕਰਨ ਵਾਲੇ ਸਟਾਫ਼ ਨਰਸ ਚਾਰਲਸ ਓਪੋਂਗ ਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ । ਅਦਾਲਤ ਨੇ ਮੰਨਿਆ ਕਿ ਟਿੱਪਣੀ ਸ਼ਾਇਦ ਹਾਸੇ ਦੀ ਇਕ ਇਤਰਾਜ਼ਯੋਗ ਕੋਸਿ਼ਸ਼ ਸੀ ਅਤੇ ਇਸ ਨੇ ਕੰਮ ਵਾਲੀ ਥਾਂ `ਤੇ ਇਤਰਾਜ਼ਯੋਗ ਮਾਹੌਲ ਪੈਦਾ ਕੀਤਾ ।

ਕੀ ਦੱਸਿਆ ਸਿਕਾਇਤਕਰਤਾ ਇਲਡਾ ਨੇ

61 ਸਾਲਾ ਇਲਡਾ ਨੇ ਗਵਾਹੀ ਦਿੱਤੀ ਕਿ ਓਪੋਂਗ (Oppong) ਨੇ ਕਈ ਵਾਰ ਉਨ੍ਹਾਂ ਨੂੰ `ਆਂਟੀ` ਕਹਿ ਕੇ ਬੁਲਾਇਆ, ਜਦਕਿ ਉਨ੍ਹਾਂ ਨੇ ਵਾਰ-ਵਾਰ ਆਪਣੇ ਪਹਿਲੇ ਨਾਂ ਨਾਲ ਸੰਬੋਧਨ ਕਰਨ ਦੀ ਅਪੀਲ ਕੀਤੀ ਸੀ । ਇਸ ਤੋਂ ਇਲਾਵਾ ਸੀਨੀਅਰ ਸਹਿ-ਮੁਲਾਜ਼ਮ ਜਾਰਜ ਦੇ ਸਬੰਧ `ਚ ਵੀ ਦੋ ਵਾਰ ਗਲਤ ਟਿੱਪਣੀ ਕੀਤੀ ਗਈ । ਇਹ ਘਟਨਾਵਾਂ ਜੂਨ ਤੇ ਸਤੰਬਰ 2023 ਦਰਮਿਆਨ ਹੋਈਆਂ ਸਨ ।