Home Blog Page 1343

2 ਧੀਆਂ ਦੇ ਪਿਓ ਨੇ ਨਸ਼ੇ ਦੀ ਓਵਰਡੋਜ਼ ਕਾਰਨ ਗਵਾਈ ਜਾਨ || Punjab Update

0
Father of 2 daughters died due to drug overdose

2 ਧੀਆਂ ਦੇ ਪਿਓ ਨੇ ਨਸ਼ੇ ਦੀ ਓਵਰਡੋਜ਼ ਕਾਰਨ ਗਵਾਈ ਜਾਨ

ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਨਸ਼ਾ ਹੈ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾ | ਅਜਿਹਾ ਹੀ ਇੱਕ ਹੋਰ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸਹਿਣਾ ਤੋਂ ਸਾਹਮਣੇ ਆਇਆ ਹੈ। ਪੰਜਾਬ ਵਿੱਚ ਸਭ ਤੋਂ ਵੱਡੀ ਆਬਾਦੀ ਵਾਲੇ ਪਿੰਡ ਸਹਿਣਾ ਵਿਖੇ ਇੱਕ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 32 ਸਾਲ ਦਾ ਗੁਰਪ੍ਰੀਤ ਦਾਸ ਪੁੱਤਰ ਖੇਮ ਰਾਜ ਪਿੰਡ ਸਹਿਣਾ ਵਜੋਂ ਹੋਈ ਹੈ |

ਇਸ ਮੌਕੇ ਮ੍ਰਿਤਕ ਦੇ ਭਰਾ ਰਾਮਦਾਸ ਅਤੇ ਭੈਣ ਅਨੀਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇੱਕ ਅਤੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਮ੍ਰਿਤਕ ਗੁਰਪ੍ਰੀਤ ਦਾਸ ਆਪਣੀ ਪਤਨੀ, 8 ਸਾਲ ਅਤੇ 10 ਮਹੀਨਿਆਂ ਦੀ 2 ਧੀਆਂ ਸਮੇਤ ਆਪਣੀ 80 ਸਾਲ ਦੀ ਬਜ਼ੁਰਗ ਮਾਤਾ ਚਰਨਜੀਤ ਕੌਰ ਨਾਲ ਅਲੱਗ ਘਰ ਵਿੱਚ ਰਹਿ ਰਿਹਾ ਸੀ। ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ 2 ਭੈਣਾਂ ਵਿਆਹੀਆਂ ਜਾ ਚੁੱਕੀਆਂ ਹਨ ਅਤੇ ਵੱਡਾ ਭਰਾ ਵੀ ਪਿੰਡ ਵਿੱਚ ਅਲੱਗ ਰਹਿੰਦਾ ਹੈ।

ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਕਰਦਾ ਸੀ ਪਾਲਣ ਪੋਸ਼ਣ

ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਦਾਸ ਦਿਹਾੜੀ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਭੈੜੀ ਸੰਗਤ ਵਿੱਚ ਪੈ ਗਿਆ। ਪਰਿਵਾਰ ਤੇ 2 ਲੱਖ ਰੁਪਏ ਦੇ ਚੜੇ ਕਰਜੇ ਕਾਰਨ ਉਹ ਹਮੇਸ਼ਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਹ ਨਸ਼ੇ ਦੀ ਦਲਦਲ ਵਿੱਚ ਇਸ ਤਰ੍ਹਾਂ ਧਸਿਆ ਕੇ ਉਸ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਹੀ ਘਰ ਵਿੱਚ ਪਿਆ ਘਰੇਲੂ ਵਰਤੋ ਵਾਲਾ ਸਮਾਨ (ਪੇਟੀਆਂ,ਅਲਮਾਰੀਆਂ ਐਲ.ਸੀ.ਡੀ) ਵੀ ਵੇਚ ਦਿੱਤਾ।

2 ਲੱਖ ਰੁਪਏ ਦੇ ਕਰੀਬ ਲੋਕਾਂ ਦਾ ਕਰਜ਼ਾ ਸਿਰ ਚੜਿਆ

ਪਰਿਵਾਰ ਵੱਲੋਂ ਵਾਰ-ਵਾਰ ਉਸ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਮਝਾਇਆ ਜਾਂਦਾ ਸੀ ਅਤੇ ਇਸ ਦੇ ਭੈੜੇ ਨਤੀਜਿਆਂ ਬਾਰੇ ਵੀ ਜਾਣੂ ਕਰਾਇਆ ਜਾਂਦਾ ਸੀ। ਪਰ ਗੁਰਪ੍ਰੀਤ ਦਾਸ ਚਿੱਟੇ ਦੇ ਨਸ਼ੇ ਦੀ ਦਲਦਲ ਵਿੱਚ ਇਸ ਤਰ੍ਹਾਂ ਧਸਿਆ ਕਿ ਉਸ ਨੂੰ ਅੰਤ ਵਿੱਚ ਆਪਣੀ ਜ਼ਿੰਦਗੀ ਖਤਮ ਕਰਕੇ ਹੀ ਇਸ ਤੋਂ ਛੁਟਕਾਰਾ ਮਿਲ ਸਕਿਆ।ਪਰਿਵਾਰ ਤੇ ਆਰਥਿਕ ਕਮਜ਼ੋਰੀ ਦੇ ਨਾਲ ਪੀੜਿਤ ਪਰਿਵਾਰ ਤੇ 2 ਲੱਖ ਰੁਪਏ ਦੇ ਕਰੀਬ ਲੋਕਾਂ ਦਾ ਕਰਜ਼ਾ ਵੀ ਸਿਰ ਚੜ ਗਿਆ। ਜਿੱਥੇ ਹੁਣ ਬਾਕੀ ਰਹਿੰਦੇ 2 ਛੋਟੀਆਂ ਬੱਚੀਆਂ ਸਮੇਤ ਉਸਦੀ ਪਤਨੀ ਅਤੇ ਬਿਮਾਰ ਬਜ਼ੁਰਗ ਮਾਤਾ ਦਾ ਕੋਈ ਵੀ ਸਹਾਰੇ ਵਾਲਾ ਬਾਕੀ ਨਹੀਂ ਰਿਹਾ।

ਨਸ਼ਾ ਤਸਕਰ ਸ਼ਰੇਆਮ ਚਿੱਟੇ ਦਾ ਨਸ਼ਾ ਵੇਚ ਰਹੇ

ਇਸ ਮੌਕੇ ਮ੍ਰਿਤਕ ਦੀ ਭੈਣ ਅਨੀਤਾ ਅਤੇ ਉਸਦੇ ਭਰਾ ਰਾਮ ਦਾਸ ਸਮੇਤ ਪਿੰਡ ਸਹਿਣਾ ਦੀ ਪੰਚਾਇਤ ਮੈਂਬਰ ਜਸਪਾਲ ਕੌਰ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਪਿੰਡ ਵਿੱਚ ਨਸ਼ਾ ਤਸਕਰ ਸ਼ਰੇਆਮ ਚਿੱਟੇ ਦਾ ਨਸ਼ਾ ਵੇਚ ਰਹੇ ਹਨ। ਜਿਸ ਨਾਲ ਕਈ ਘਰ ਬਰਬਾਦ ਹੋ ਰਹੇ ਹਨ। ਉਨਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੰਗ ਕਰਦੇ ਕਿਹਾ ਕਿ ਅੱਜ ਉਹਨਾਂ ਦੇ ਪੁੱਤ ਦੀ ਮੌਤ ਚਿੱਟੇ ਦੇ ਨਸ਼ੇ ਕਾਰਨ ਹੋਈ ਹੈ। ਜੇਕਰ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰੇ ਤਾਂ ਅੱਗੇ ਕਿਸੇ ਹੋਰ ਮਾਂ ਦੇ ਪੁੱਤ ਦੀ ਮੌਤ ਚਿੱਟੇ ਦੇ ਨਸ਼ੇ ਕਾਰਨ ਨਾ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼ , 1 ਕਰੋੜ ਰੁਪਏ ਤੋਂ ਵੱਧ ਕੀਤੇ ਜ਼ਬਤ

ਆਰਥਿਕ ਮਦਦ ਦੀ ਲਾਈ ਗੁਹਾਰ

ਮ੍ਰਿਤਕ ਆਪਣੇ ਪਿੱਛੇ ਆਪਣੀਆਂ ਦੋ ਛੋਟੀਆਂ ਧੀਆਂ,ਪਤਨੀ,ਦੋ ਭੈਣਾਂ,ਇੱਕ ਵੱਡਾ ਭਰਾ ਅਤੇ ਬਿਮਾਰ ਬਜ਼ੁਰਗ ਮਾਂ ਛੱਡ ਗਿਆ ਹੈ। ਪੀੜਿਤ ਪਰਿਵਾਰ ਨੇ ਜਿੱਥੇ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉੱਥੇ ਪੰਜਾਬ ਸਰਕਾਰ ਅਤੇ ਵਿਦੇਸ਼ ਬੈਠੇ ਐਨ.ਆਰ.ਆਈਜ਼ ਅਤੇ ਸਮਾਜ ਸੇਵੀਆ ਤੋਂ ਬਾਕੀ ਰਹਿੰਦੇ ਪਰਿਵਾਰ,  2 ਛੋਟੀਆਂ ਬੱਚੀਆਂ ਅਤੇ ਬਜ਼ੁਰਗ ਬਿਮਾਰ ਮਾਂ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਆਰਥਿਕ ਮਦਦ ਦੀ ਗੁਹਾਰ ਲਾਈ ਹੈ ਅਤੇ ਪਰਿਵਾਰ ਤੇ 2 ਲੱਖ ਰੁਪਏ ਦੇ ਕਰੀਬ ਚੜੇ ਕਰਜ਼ੇ ਨੂੰ ਮਾਫ ਕਰਨ ਦੀ ਵੀ ਮੰਗ ਕੀਤੀ ਹੈ।

 

 

 

ਗੈਂਗਸਟਰ ਕਾਲਾ ਖੈਰਮਪੁਰੀਆ ਦੇ ਸਾਥੀ ਰੋਹਿਤ ਨੂੰ ਥਾਈਲੈਂਡ ਤੋਂ ਕੀਤਾ ਗ੍ਰਿਫਤਾਰ || Today News

0

ਗੈਂਗਸਟਰ ਕਾਲਾ ਖੈਰਮਪੁਰੀਆ ਦੇ ਸਾਥੀ ਰੋਹਿਤ ਨੂੰ ਥਾਈਲੈਂਡ ਤੋਂ ਕੀਤਾ ਗ੍ਰਿਫਤਾਰ

ਹਰਿਆਣਾ ਦੇ ਗੈਂਗਸਟਰ ਕਾਲਾ ਖੈਰਮਪੁਰੀਆ ਦੇ ਸਾਥੀ ਰੋਹਿਤ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਰੋਹਿਤ ਨੂੰ ਥਾਈਲੈਂਡ ਤੋਂ ਬੈਂਗਲੁਰੂ ਹਵਾਈ ਅੱਡੇ ‘ਤੇ ਲਿਆਂਦਾ ਗਿਆ ਸੀ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਸ ਨੂੰ ਹਰਿਆਣਾ ਐਸਟੀਐਫ (ਸਪੈਸ਼ਲ ਟਾਸਕ ਫੋਰਸ) ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਰੋਹਿਤ ਨੇ 24 ਜੂਨ ਨੂੰ ਹਰਿਆਣਾ ਦੇ ਹਿਸਾਰ ‘ਚ ਮਹਿੰਦਰਾ ਸ਼ੋਅਰੂਮ ਦੇ ਬਾਹਰ ਗੋਲੀਬਾਰੀ ਕਰਨ ਲਈ ਬਦਮਾਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਰੋਹਿਤ ਹਿਸਾਰ ਦੇ ਬਾਲਸਮੰਦ ਪਿੰਡ ਦਾ ਰਹਿਣ ਵਾਲਾ ਹੈ। ਰੋਹਿਤ 24 ਜੂਨ ਦੀ ਘਟਨਾ ਤੋਂ ਬਾਅਦ ਥਾਈਲੈਂਡ ਭੱਜ ਗਿਆ ਸੀ।

ਇਹ ਵੀ ਪੜ੍ਹੋ: ਮੋਹਾਲੀ ‘ਚ ਫਿਰੌਤੀ ਨਾ ਮਿਲਣ ‘ਤੇ ਹੰਗਾਮਾ, ਹੋਟਲਾਂ ‘ਚ ਕੀਤੀ  ਭੰਨਤੋੜ

STF ਗੁਰੂਗ੍ਰਾਮ ਦੇ ਡੀਐਸਪੀ ਪ੍ਰੀਤਪਾਲ ਨੇ ਦੱਸਿਆ ਕਿ 24 ਜੂਨ ਨੂੰ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਹਿਸਾਰ ਵਿੱਚ ਮਹਿੰਦਰਾ ਸ਼ੋਅਰੂਮ ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਅਤੇ ਵਿਦੇਸ਼ ਵਿੱਚ ਰਹਿੰਦੇ ਕਾਲਾ ਖੈਰਾਮਪੁਰੀਆ ਅਤੇ ਹਿਮਾਂਸ਼ੂ ਭਾਊ ਦੇ ਨਾਂ ’ਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ ‘ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਇਸ ਸਬੰਧ ਵਿਚ ਹਿਸਾਰ ਸਿਟੀ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਹਿਸਾਰ ਪੁਲਿਸ ਅਤੇ ਹਰਿਆਣਾ ਐਸਟੀਐਫ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿਸਾਰ STF ਰੋਹਿਤ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਰੋਹਿਤ ਅਤੇ ਕਾਲਾ ਖੈਰਪੁਰੀਆ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਇਹ ਪਤਾ ਲਗਾਇਆ ਜਾਵੇਗਾ ਕਿ ਉਸ ਨੇ ਇਹ ਹਥਿਆਰ ਕਿੱਥੋਂ ਅਤੇ ਕਦੋਂ ਅਪਰਾਧੀਆਂ ਨੂੰ ਮੁਹੱਈਆ ਕਰਵਾਏ ਸਨ।

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼ , 1 ਕਰੋੜ ਰੁਪਏ ਤੋਂ ਵੱਧ ਕੀਤੇ ਜ਼ਬਤ || News of Punjab

0
Punjab Police busted an international drug network, seized more than 1 crore rupees

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼ , 1 ਕਰੋੜ ਰੁਪਏ ਤੋਂ ਵੱਧ ਕੀਤੇ ਜ਼ਬਤ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਨ ‘ਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ | ਪੁਲਿਸ ਵੱਲੋਂ ਇੱਕ ਖੁਫੀਆ-ਅਧਾਰਤ ਕਾਰਵਾਈ ਵਿੱਚ 1 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਦੇਸ਼ੀ ਡਰੱਗ ਸਮੱਗਲਰਾਂ ਦੇ 2 ਸੰਚਾਲਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਡੀਜੀਪੀ ਪੰਜਾਬ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

2 ਸੰਚਾਲਕਾਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ੀ ਅਧਾਰਤ ਚੋਟੀ ਦੇ ਡਰੱਗ ਸਮੱਗਲਰਾਂ ਗੁਰਜੰਟ ਸਿੰਘ ਭੋਲੂ ਅਤੇ ਕਿੰਦਰਬੀਰ ਸਿੰਘ ਦੇ 2 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ 1.07 ਕਰੋੜ ਰੁਪਏ ਦੀ ਡਰੱਗ ਮਨੀ, 1 ਪੈਸੇ ਦੀ ਗਿਣਤੀ ਕਰਨ ਵਾਲੀ ਮਸ਼ੀਨ, 1 ਕਾਰ, ਅਤੇ 2 ਮੋਬਾਈਲ ਫੋਨ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ , ਅਗਸਤ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

ਡੀਜੀਪੀ ਨੇ ਅੱਗੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਇਕ ਸੰਗਠਿਤ ਅਪਰਾਧ ਸਿੰਡੀਕੇਟ ਚਲਾਉਣ ਦੇ ਦੋਸ਼ ਵਿੱਚ ਵਿਦੇਸ਼ੀ ਹੈਂਡਲਰਾਂ ਅਤੇ 2 ਆਪਰੇਟਿਵਾਂ ਵਿਰੁੱਧ FIR ਦਰਜ ਕੀਤੀ ਹੈ।

 

 

 

 

 

 

 

 

 

 

 

 

 

 

 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਨਰਲ ਬਾਡੀ ਦੀਆਂ ਮੀਟਿੰਗਾਂ || Today News

0

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਨਰਲ ਬਾਡੀ ਦੀਆਂ ਮੀਟਿੰਗਾਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਜੋਨਾਂ ਦੀਆਂ ਜਨਰਲ ਬਾਡੀਜ਼ ਦੀਆਂ ਮੀਟਿੰਗਾਂ ਦੇ ਚਲਦੇ ਦੌਰ ਦੇ ਅਨੁਸਾਰ ਬਾਰਡਰ ਕਲੱਸਟਰ ਦੇ ਜ਼ੋਨ ਬਾਉਲੀ ਸਾਹਿਬ ਅਤੇ ਜੋਨ ਬਾਬਾ ਨੋਧ ਸਿੰਘ ਦੇ ਲਗਭਗ 35 ਦੇ ਕਰੀਬ ਪਿੰਡਾਂ ਦੇ ਆਗੂਆਂ ਦੀਆਂ ਮੀਟਿੰਗਾਂ ਪਿੰਡ ਖਾਹਿਰਾਂ ਅਤੇ ਬਾਸਰਕੇ ਗਿੱਲਾਂ ਵਿਖੇ ਸੂਬਾ ਆਗੂ ਸਰਵਣ ਸਿੰਘ ਪੰਧੇਰ , ਬਾਬਾ ਗੁਰਬਚਨ ਸਿੰਘ ਚੱਬਾਂ , ਜਿਲਾ੍ਂ ਆਗੂ – ਲਖਵਿੰਦਰ ਸਿੰਘ ਡਾਲਾ ਦੀ ਅਗਵਾਹੀ ਵਿੱਚ ਕੀਤੀਆਂ ਗਈਆਂ।

ਓਹਨਾ ਦੱਸਿਆ ਕਿ ਦਿੱਲੀ ਅੰਦੋਲਨ 2 ਨੂੰ ਹੋਰ ਤੇਜ਼ ਕਰਨ ਲਈ ਮੋਰਚੇ ਦੀ ਮੌਜੂਦਾ ਸਥਿਤੀ, ਮੋਰਚੇ ਪ੍ਰਤੀ ਸਮਝ ਅਤੇ ਪ੍ਰਚਾਰ ਪ੍ਰਸਾਰ ਲਈ ਮੀਟਿੰਗਾਂ ਦੇ ਦੌਰ ਚਲ ਰਹੇ ਹਨ। ਓਹਨਾ ਕਿਹਾ ਕਿ ਜਿਲ੍ਹੇ ਭਰ ਵਿੱਚ ਕਿਸਾਨਾਂ, ਮਜਦੂਰਾਂ, ਔਰਤਾਂ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਮੋਰਚੇ ਨੂੰ ਵਿਆਪਕ ਕੀਤਾ ਜਾਵੇਗਾ ।

ਇਹ ਵੀ ਪੜ੍ਹੋ: ਮੋਹਾਲੀ ‘ਚ ਫਿਰੌਤੀ ਨਾ ਮਿਲਣ ‘ਤੇ ਹੰਗਾਮਾ, ਹੋਟਲਾਂ ‘ਚ ਕੀਤੀ  ਭੰਨਤੋੜ

ਓਹਨਾ ਕਿਹਾ ਕਿ ਕਿਸਾਨਾਂ ਮਜਦੂਰਾਂ ਵਿੱਚ ਕੇਂਦਰ ਸਰਕਾਰ ਨੂੰ ਲੈ ਕੇ ਭਾਰੀ ਰੋਸ ਹੈ ਅਤੇ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਲੰਬੇ ਸੰਘਰਸ਼ ਵਾਸਤੇ ਤਿਆਰ ਬਰ ਤਿਆਰ ਹਨ , 1 ਅਗਸਤ ਨੂੰ ਹਰਿਆਣਾ ਸਰਕਾਰ ਵੱਲੋ ਸਾ਼ਤਮਈ ਦਿੱਲੀ ਕੂਚ ਕਰਦੇ ਕਿਸਾਨਾਂ ਮਜ਼ਦੂਰਾਂ ਉਤੇ ਗੋਲੀਆਂ , ਆਸੂਗੈਸ ਦੇ ਗੋਲੇ ਚਲਾਉਣ ਵਾਲੇ 6 ਪੁਲਿਸ ਅਧਿਕਾਰੀਆਂ ਨੂੰ ਬਹਾਦਰੀ ਅਵਾਰਡ ਦੇਣ ਦੇ ਵਿਰੋਧ ਚ ਮੋਟਰਸਾਇਕਲ ਮਾਰਚ ਕਰਕੇ ਡੀ.ਸੀ. ਕੰਪਲੈਕਸ ਤੇ ਮੋਦੀ ਤੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ , 15 ਅਗਸਤ ਨੂੰ ਟਰੈ੍ਕਟਰ ਮਾਰਚ ਕੱਢਿਆ ਜਾਵੇਗਾ ਤੇ ਲੋਕ ਵਿਰੋਧੀ ਨਵੇਂ ਕਾਨੂੰਨ BNS ਦੀਆਂ ਕਾਪੀਆ ਸਾੜੀਆਂ ਜਾਣਗੀਆਂ ! ਇਸ ਮੌਕੇ – ਕੁਲਵੰਤ ਸਿੰਘ ਰਾਜਾਤਾਲ , ਬਲਜਿੰਦਰ ਸਿੰਘ ਸਭਰਾਂ , ਗੁਰਤੇਜ ਸਿੰਘ ਜਠੌਲ , ਸੁਖਦੇਵ ਸਿੰਘ ਹਵੇਲੀਆਂ , ਜੋਗਾ ਸਿੰਘ ਖਾਹਿਰਾ , ਮੰਗਜੀਤ ਸਿੰਘ , ਦਲਬੀਰ ਸਿੰਘ ਬਾਸਰਕੇ ਆਦਿ ਆਗੂ ਹਾਜ਼ਰ ਸਨ!

ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਕਾਂਸੀ ਦਾ ਤਗਮਾ || Latest News

0

ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਕਾਂਸੀ ਦਾ ਤਗਮਾ

ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਮਨੂ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਐਤਵਾਰ ਨੂੰ ਹੋਏ ਫਾਈਨਲ ਮੁਕਾਬਲੇ ‘ਚ ਉਹ ਸੋਨ ਤਗਮੇ ਤੋਂ ਖੁੰਝ ਗਈ। ਮਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਇਹ ਵੀ ਪੜ੍ਹੋ: ਮੋਹਾਲੀ ‘ਚ ਫਿਰੌਤੀ ਨਾ ਮਿਲਣ ‘ਤੇ ਹੰਗਾਮਾ, ਹੋਟਲਾਂ ‘ਚ ਕੀਤੀ  ਭੰਨਤੋੜ

ਮਨੂ ਭਾਕਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਗੋਰੀਆ ਪਿੰਡ ਦਾ ਰਹਿਣ ਵਾਲਾ ਹੈ। ਮਨੂ ਨੇ ਕੁਆਲੀਫਿਕੇਸ਼ਨ ਈਵੈਂਟ ਵਿੱਚ 600 ਵਿੱਚੋਂ 580 ਅੰਕ ਹਾਸਲ ਕੀਤੇ ਅਤੇ 45 ਨਿਸ਼ਾਨੇਬਾਜ਼ਾਂ ਵਿੱਚੋਂ ਤੀਜੇ ਸਥਾਨ ’ਤੇ ਰਹੀ।

ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌ.ਤ || Today News

0

ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌ.ਤ

ਅਬੋਹਰ ਦੇ ਕੰਧਵਾਲਾ ਰੋਡ ‘ਤੇ ਸਥਿਤ ਢਾਣੀ ਵਿਸ਼ਾਲਨਾਥ ਵਿਖੇ ਭਾਗਵਤ ਕਥਾ ਦੌਰਾਨ ਪੱਖੇ ‘ਚ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਥਾਣਾ ਨੰਬਰ 2 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਜਾਣਕਾਰੀ ਅਨੁਸਾਰ ਢਾਣੀ ਵਿਸ਼ੇਸ਼ਰਨਾਥ ਵਿਖੇ 4 ਦਿਨ ਪਹਿਲਾਂ ਭਾਗਵਤ ਕਥਾ ਦਾ ਆਯੋਜਨ ਸ਼ੁਰੂ ਹੋਇਆ ਸੀ। ਜਿਸ ਵਿੱਚ ਗੌਰਵ ਪੁੱਤਰ ਪੱਪੂ ਰਾਮ ਵਾਸੀ ਢਾਣੀ ਖੁਦ ਵੀ ਸ਼ਾਮਲ ਸੀ। ਸ਼ਨੀਵਾਰ ਰਾਤ ਕਰੀਬ 10 ਵਜੇ ਕਥਾ ਦਾ ਪ੍ਰੋਗਰਾਮ ਚੱਲ ਰਿਹਾ ਸੀ, ਇਸ ਦੌਰਾਨ ਉਥੇ ਮੌਜੂਦ ਗੌਰਵ ਨੇ ਫਰਾਟਾ ਪੱਖਾ ਫੜ ਕੇ ਦੂਜੇ ਪਾਸੇ ਮੋੜਨਾ ਸ਼ੁਰੂ ਕਰ ਦਿੱਤਾ। ਫਿਰ ਅਚਾਨਕ ਪੱਖੇ ‘ਚ ਬਿਜਲੀ ਦਾ ਕਰੰਟ ਲੱਗਣ ਕਾਰਨ ਗੌਰਵ ਜ਼ੋਰਦਾਰ ਝਟਕੇ ਨਾਲ ਜ਼ਮੀਨ ‘ਤੇ ਡਿੱਗ ਗਿਆ।

ਇਹ ਵੀ ਪੜ੍ਹੋ :ਓਲੰਪਿਕਸ ‘ਚ PV Sindhu ਨੇ ਦਰਜ ਕੀਤੀ ਪਹਿਲੀ ਜਿੱਤ || Paris Olympics 2024

ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਮੁਰਦਾਘਰ ਵਿਚ ਰਖਵਾਇਆ ਗਿਆ। ਮਾਮਲੇ ਦੀ ਸੂਚਨਾ ਥਾਣਾ ਨੰਬਰ 2 ਦੀ ਪੁਲਿਸ ਨੂੰ ਦਿੱਤੀ ਗਈ ਹੈ। ਦੁਪਹਿਰ ਬਾਅਦ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।

 

ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ , ਅਗਸਤ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ || Latest Update

0
Complete your important work quickly, banks will be closed for so many days in August

ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ , ਅਗਸਤ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

ਅੱਜ ਦੇ ਸਮੇਂ ਵਿੱਚ ਬੈਂਕ ਕਿਸੇ ਵੀ ਨਾਗਰਿਕ ਦੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ | ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਦਿਨ ਬੈਂਕਾਂ ‘ਚ ਛੁੱਟੀਆਂ ਹੋਣ ਵਾਲੀਆਂ ਹਨ। ਭਾਰਤੀ ਰਿਜ਼ਰਵ ਬੈਂਕ (RBI) ਆਪਣੀ ਵੈੱਬਸਾਈਟ ‘ਤੇ ਹਰ ਮਹੀਨੇ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। RBI ਅਨੁਸਾਰ ਅਗਸਤ ਵਿੱਚ ਵੱਖ-ਵੱਖ ਕਾਰਨਾਂ ਕਰਕੇ ਬੈਂਕ 14 ਦਿਨ ਬੰਦ ਰਹਿਣਗੇ, ਅਜਿਹੀ ਸਥਿਤੀ ਵਿੱਚ ਤੁਸੀਂ ਇਹ ਜਾਣਕਾਰੀ ਇਕੱਠੀ ਕਰ ਸਕਦੇ ਹੋ ਅਤੇ ਅਗਲੇ ਮਹੀਨੇ ਲਈ ਬੈਂਕ ਨਾਲ ਸਬੰਧਤ ਕੰਮ ਦੀ ਯੋਜਨਾ ਬਣਾ ਸਕਦੇ ਹੋ।

ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਆ ਰਹੇ ਵੱਡੇ ਤਿਉਹਾਰ

ਅਗਸਤ ‘ਚ ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ, ਇਸ ਤੋਂ ਇਲਾਵਾ 15 ਅਗਸਤ ਨੂੰ ਸੁਤੰਤਰਤਾ ਦਿਵਸ ਵੀ ਮਨਾਇਆ ਜਾਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਬੈਂਕ ਨਾਲ ਸਬੰਧਿਤ ਸਾਰੇ ਕੰਮਾਂ ਲਈ ਤੁਸੀ ਪਹਿਲਾਂ ਹੀ ਯੋਜਨਾ ਬਣਾ ਲਵੋ ਤਾਂ ਜੋ ਸਮੇਂ ਦੀ ਬਰਬਾਦੀ ਨਾ ਹੋ ਸਕੇ | ਰੱਖੜੀ, ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ‘ਤੇ ਦੇਸ਼ ਭਰ ‘ਚ ਬੈਂਕ ਛੁੱਟੀਆਂ ਹੋਣਗੀਆਂ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ‘ਚ ਆਉਣ ਵਾਲੇ ਤਿਉਹਾਰਾਂ ‘ਤੇ ਵੀ ਛੁੱਟੀ ਰਹੇਗੀ।

ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ

3 ਅਗਸਤ – ਕੇਰ ਪੂਜਾ – ਅਗਰਤਲਾ ‘ਚ ਬੈਂਕ ਰਹਿਣਗੇ ਬੰਦ।

4 ਅਗਸਤ – ਐਤਵਾਰ

7 ਅਗਸਤ – ਹਰਿਆਲੀ ਤੀਜ – ਹਰਿਆਣਾ ‘ਚ ਬੈਂਕ ਰਹਿਣਗੇ ਬੰਦ।

8 ਅਗਸਤ – ਟੇਂਡੋਂਗ ਲਹੋ ਰਮ ਫਾਟ – ਗੰਗਟੋਕ ‘ਚ ਬੈਂਕ ਰਹਿਣਗੇ ਬੰਦ।

10 ਅਗਸਤ – ਦੂਜਾ ਸ਼ਨੀਵਾਰ

11 ਅਗਸਤ – ਐਤਵਾਰ

13 ਅਗਸਤ – ਦੇਸ਼ ਭਗਤ ਦਿਵਸ – ਇੰਫਾਲ ‘ਚ ਬੈਂਕ ਰਹਿਣਗੇ ਬੰਦ।

15 ਅਗਸਤ – ਸੁਤੰਤਰਤਾ ਦਿਵਸ – ਦੇਸ਼ ਭਰ ‘ਚ ਬੈਕ ਰਹਿਣਗੇ ਬੰਦ।

18 ਅਗਸਤ – ਐਤਵਾਰ

19 ਅਗਸਤ – ਰੱਖੜੀ – ਅਹਿਮਦਾਬਾਦ, ਜੈਪੁਰ, ਕਾਨਪੁਰ, ਲਖਨਊ ਸਮੇਤ ਕਈ ਥਾਵਾਂ ‘ਤੇ ਬੈਂਕ ਰਹਿਣਗੇ ਬੰਦ।

20 ਅਗਸਤ – ਸ਼੍ਰੀ ਨਰਾਇਣ ਗੁਰੂ ਜਯੰਤੀ – ਕੋਚੀ ਤੇ ਤਿਰੂਵਨੰਤਪੁਰਮ ‘ਚ ਬੈਂਕ ਰਹਿਣਗੇ ਬੰਦ।

24 ਅਗਸਤ – ਚੌਥਾ ਸ਼ਨੀਵਾਰ

25 ਅਗਸਤ – ਐਤਵਾਰ

26 ਅਗਸਤ – ਜਨਮ ਅਸ਼ਟਮੀ – ਦੇਸ਼ ਭਰ ‘ਚ ਬੈਂਕ ਰਹਿਣਗੇ ਬੰਦ

ਇਹ ਵੀ ਪੜ੍ਹੋ : ਓਲੰਪਿਕਸ ‘ਚ PV Sindhu ਨੇ ਦਰਜ ਕੀਤੀ ਪਹਿਲੀ ਜਿੱਤ

ATM ਅਤੇ UPI ਦੀ ਵਰਤੋਂ ਕਰਕੇ ਕਰ ਸਕਦੇ ਹੋ ਭੁਗਤਾਨ

ਇਸ ਤੋਂ ਇਲਾਵਾ ਬੈਂਕ ਦੀਆਂ ਛੁੱਟੀਆਂ ਵਾਲੇ ਦਿਨ ਤੁਸੀਂ ATM ਅਤੇ UPI ਦੀ ਵਰਤੋਂ ਕਰਕੇ ਭੁਗਤਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੋਬਾਈਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਵੀ ਆਪਣਾ ਜ਼ਰੂਰੀ ਕੰਮ ਪੂਰਾ ਕਰ ਸਕਦੇ ਹੋ। ਹਾਲਾਂਕਿ ਜੇਕਰ ਕੋਈ ਕੰਮ ਬੈਂਕ ਬ੍ਰਾਂਚ ‘ਚ ਜਾ ਕੇ ਕਰਨਾ ਹੋਵੇ ਤਾਂ ਛੁੱਟੀਆਂ ਦੀ ਪੂਰੀ ਲਿਸਟ ਦੇਖ ਕੇ ਹੀ ਜਾਣਾ ਚਾਹੀਦਾ ਹੈ।

 

 

 

 

 

 

 

ਪੇਰਿਸ ਓਲੰਪਿਕ 2024 ‘ਚ ਭਾਰਤੀ ਹਾਕੀ ਟੀਮ ਨੂੰ ਪਹਿਲਾ ਮੈਚ ਜਿੱਤਣ ‘ਤੇ CM ਮਾਨ ਨੇ ਦਿੱਤੀ ਵਧਾਈ || Punjab News

0

ਪੇਰਿਸ ਓਲੰਪਿਕ 2024 ‘ਚ ਭਾਰਤੀ ਹਾਕੀ ਟੀਮ ਨੂੰ ਪਹਿਲਾ ਮੈਚ ਜਿੱਤਣ ‘ਤੇ CM ਮਾਨ ਨੇ ਦਿੱਤੀ ਵਧਾਈ

ਪੇਰਿਸ ਓਲੰਪਿਕ 2024 ਖੇਡਾਂ ਕੱਲ੍ਹ ਤੋਂ ਸ਼ੁਰੂ ਹੋ ਗਈਆਂ ਹਨ। ਪਹਿਲਾ ਦਿਨ ਭਾਰਤ ਦੇ ਖਿਡਾਰੀਆਂ ਦਾ ਠੀਕ ਜਿਹਾ ਹੀ ਪ੍ਰਦਰਸ਼ਨ ਰਿਹਾ ਹੈ। ਪਹਿਲੇ ਦਿਨ ਭਾਰਤ ਦੀ ਨਿਸ਼ਾਨੇਬਾਜ਼ ਮਨੂ ਭਾਕਰ ਫਾਈਨਲ ‘ਚ ਪਹੁੰਚ ਗਈ ਹੈ। ਜਿਸ ‘ਚ ਅੱਜ ਉਹ ਦੇਸ਼ ਦੇ ਲਈ ਗੋਲਡ ਮੈਡਲ ਲਈ ਮੈਦਾਨ ‘ਚ ਉਤਰੇਗੀ। ਇਸ ਦੇ ਨਾਲ ਹੀ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀਆਂ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ।

ਇਹ ਵੀ ਪੜ੍ਹੋ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅੱਜ ਸੋਨ ਤਗਮੇ ਲਈ ਉਤਰੇਗੀ ਮੈਦਾਨ ‘ਚ…

ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਖਿਡਾਰੀਆਂ ਨੂੰ ਸ਼ਾਨਦਾਰ ਸ਼ੁਰੂਆਤ ਲਈ ਵਧਾਈਆ ਦਿੱਤੀਆਂ ਹਨ। ਉਨ੍ਹਾਂ ਟਵੀਟਰ ਤੇ ਪੋਸਟ ਸ਼ੇਅਰ ਕਰਕੇ ਲਿਖਿਆ,”ਸ਼ਾਨਦਾਰ ਸ਼ੁਰੂਆਤ…ਪੈਰਿਸ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਵਲੋਂ ਜੇਤੂ ਸ਼ੁਰੂਆਤ ਦੀ ਬਹੁਤ ਬਹੁਤ ਵਧਾਈ…ਚੱਕ ਦੇ ਇੰਡੀਆ।”

ਓਲੰਪਿਕਸ ‘ਚ PV Sindhu ਨੇ ਦਰਜ ਕੀਤੀ ਪਹਿਲੀ ਜਿੱਤ || Paris Olympics 2024

0
PV Sindhu recorded the first victory in the Olympics

ਓਲੰਪਿਕਸ ‘ਚ PV Sindhu ਨੇ ਦਰਜ ਕੀਤੀ ਪਹਿਲੀ ਜਿੱਤ

ਪੈਰਿਸ ਓਲੰਪਿਕਸ ‘ਚ ਭਾਰਤ ਕਾਫੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ | ਜਿੱਥੇ ਕਿ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਵੂਮੈਨ ਸਿੰਗਲਜ਼ ਦੇ ਗਰੁੱਪ-M ਵਿੱਚ ਆਪਣੇ ਪਹਿਲੇ ਮੈਚ ਵਿੱਚ ਮਾਲਦੀਵ ਦੀ ਫਾਤਿਮਾ ਨਬਾਹਾ ਅਬਦੁਲ ਰਜ਼ਾਕ ਨੂੰ ਆਸਾਨੀ ਨਾਲ ਹਰਾ ਦਿੱਤਾ | ਸਿੰਧੂ ਨੇ ਵਿਸ਼ਵ ਨੰਬਰ -111 ਖਿਡਾਰੀ ਦੇ ਖਿਲਾਫ਼ ਇਹ ਮੈਚ 21-9, 21-6 ਨਾਲ ਜਿੱਤਿਆ। ਇਸ ਦੇ ਨਾਲ ਹੀ ਸਿੰਧੂ ਨੂੰ ਮੈਚ ਜਿੱਤਣ ਵਿੱਚ ਸਿਰਫ਼ 29 ਮਿੰਟ ਦਾ ਸਮਾਂ ਲੱਗਿਆ। ਹੁਣ ਸਿੰਧੂ ਆਪਣੇ ਦੂਜੇ ਗਰੁੱਪ ਮੈਚ ਵਿੱਚ 31 ਜੁਲਾਈ ਨੂੰ ਐਸਟੋਨਿਆ ਦੀ ਕ੍ਰਿਸੀਟਨ ਕੁਬਾ ਦਾ ਸਾਹਮਣਾ ਕਰੇਗੀ। ਉਸ ਮੈਚ ਨੂੰ ਜਿੱਤਣ ‘ਤੇ ਉਹ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ।

ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰੀ

ਧਿਆਨਯੋਗ ਹੈ ਕਿ ਪੀਵੀ ਸਿੰਧੂ ਨੇ ਰਿਯੋ ਓਲੰਪਿਕ ਵਿੱਚ ਚਾਂਦੀ ਤੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਜੇਕਰ ਉਹ ਪੈਰਿਸ ਓਲੰਪਿਕ ਵਿੱਚ ਪੋਡਿਅਮ ‘ਤੇ ਪਹੁੰਚਣ ਵਿੱਚ ਸਫਲ ਰਹਿੰਦੀ ਹੈ ਤਾਂ ਫਿਰ ਉਹ ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰੀ ਬਣ ਜਾਵੇਗੀ। 29 ਸਾਲ ਦੀ ਸਿੰਧੂ ਪਿਛਲੇ ਕੁਝ ਸਮੇਂ ਵਿੱਚ ਲੈਅ ਵਿੱਚ ਨਹੀਂ ਚੱਲ ਰਹੀ ਹੈ, ਪਰ ਉਨ੍ਹਾਂ ਕਿਹਾ ਕਿ ਪਿਛਲੇ 8 ਮਹੀਨੇ ਪ੍ਰਕਾਸ਼ ਪਾਦੂਕੋਣ ਨਾਲ ਬਿਤਾਉਣ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੈ |

ਇਹ ਵੀ ਪੜ੍ਹੋ : ਸ਼ੰਭੂ ਪੁਲਿਸ ਨੇ ਫੜੀ ‘Endeavour’ ਗੱਡੀ, ਵਿੱਚੋਂ ਨਿਕਲੇ ਨੋਟਾਂ ਦੇ ਢੇਰ

ਰਾਊਂਡ ਆਫ 16 ਵਿੱਚ ਮਿਲੇਗੀ ਵੱਡੀ ਚੁਣੌਤੀ

ਇਸ ਤੋਂ ਇਲਾਵਾ ਸਿੰਧੂ ਦੀ ਪਹਿਲੀ ਵੱਡੀ ਚੁਣੌਤੀ ਰਾਊਂਡ ਆਫ 16 ਵਿੱਚ ਮਿਲੇਗੀ, ਜਦੋਂ ਉਹ ਟੋਕੀਓ ਓਲੰਪਿਕ ਦੀ ਕਾਂਸੀ ਦੇ ਮੈਡਲ ਮੁਕਾਬਲੇ ਦੀ ਵਿਰੋਧੀ ਰਹੀ ਚੀਨ ਦੀ ਹੇ ਬਿੰਗਜਿਯਾ ਨਾਲ ਭਿੜੇਗੀ। ਬਿੰਗਜਿਯਾ ਨੂੰ ਸਿੰਧੂ ਨੇ ਉਸ ਮੈਚ ਵਿੱਚ 21-13, 21-15 ਨਾਲ ਆਸਾਨੀ ਨਾਲ ਹਰਾਇਆ ਸੀ। ਹਾਲਾਂਕਿ ਬਿੰਗਜਿਯਾ ਨੇ 2022 ਏਸ਼ਿਆਈ ਖੇਡਾਂ ਵਿੱਚ ਪੀਵੀ ਸਿੰਧੂ ਤੋਂ ਆਪਣਾ ਪਿਛਲੇ ਮੁਕਾਬਲਾ ਜਿੱਤਿਆ ਸੀ।

 

 

 

 

 

 

 

 

 

 

ਰੂਸ-ਯੂਕਰੇਨ ਜੰਗ ‘ਚ ਹਰਿਆਣਾ ਦੇ ਨੌਜਵਾਨ ਦੀ ਮੌਤ || Haryana News

0

ਰੂਸ-ਯੂਕਰੇਨ ਜੰਗ ‘ਚ ਹਰਿਆਣਾ ਦੇ ਨੌਜਵਾਨ ਦੀ ਮੌਤ

ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਨੌਜਵਾਨ ਰਵੀ ਮੂਨ (22) ਦੀ ਰੂਸ ਵਿੱਚ ਮੌਤ ਹੋ ਗਈ ਹੈ। ਉਹ ਰੂਸ-ਯੂਕਰੇਨ ਯੁੱਧ ਦੌਰਾਨ ਲਾਪਤਾ ਹੋ ਗਿਆ ਸੀ। 5 ਮਹੀਨਿਆਂ ਬਾਅਦ ਦੂਤਾਵਾਸ ਨੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਰਵੀ ਜ਼ਿਲ੍ਹੇ ਦੇ ਪਿੰਡ ਮਟੌਰ ਦਾ ਰਹਿਣ ਵਾਲਾ ਸੀ।

ਦੂਤਾਵਾਸ ਨੇ ਨੌਜਵਾਨ ਦੀ ਲਾਸ਼ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਲਈ ਪਛਾਣ ਦੇ ਉਦੇਸ਼ਾਂ ਲਈ ਨੌਜਵਾਨ ਦੀ ਮਾਂ ਦੀ ਡੀਐਨਏ ਰਿਪੋਰਟ ਮੰਗੀ ਹੈ। ਇਸ ਦੌਰਾਨ ਰਵੀ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਿਤਾ ਦੇ ਬਹੁਤ ਬਿਮਾਰ ਹੋਣ ਦੇ ਮਾਮਲੇ ‘ਚ ਵੱਡਾ ਭਰਾ ਅਜੇ ਮੂਨ ਡੀਐਨਏ ਲਈ ਅੱਗੇ ਆਇਆ ਹੈ।

ਇਸ ਸਬੰਧੀ ਅਜੈ ਨੇ ਸ਼ਨੀਵਾਰ ਨੂੰ ਮਾਸਕੋ ਸਥਿਤ ਭਾਰਤੀ ਦੂਤਾਵਾਸ ਨੂੰ ਈ-ਮੇਲ ਲਿਖਿਆ ਹੈ। ਈ-ਮੇਲ ਦਾ ਜਵਾਬ ਮਿਲਣ ਤੋਂ ਬਾਅਦ ਹੀ ਲਾਸ਼ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਮੋਹਾਲੀ ‘ਚ ਫਿਰੌਤੀ ਨਾ ਮਿਲਣ ‘ਤੇ ਹੰਗਾਮਾ, ਹੋਟਲਾਂ ‘ਚ ਕੀਤੀ  ਭੰਨਤੋੜ

ਅਜੈ ਨੇ ਦੱਸਿਆ ਕਿ 13 ਜਨਵਰੀ 2024 ਨੂੰ ਉਸ ਦਾ ਭਰਾ ਰਵੀ ਪਿੰਡ ਦੇ 6 ਹੋਰ ਨੌਜਵਾਨਾਂ ਨਾਲ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਿਆ ਸੀ  ਉੱਥੇ ਏਜੰਟ ਨੇ ਉਸ ਨੂੰ ਡਰਾਈਵਰ ਵਜੋਂ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ, ਪਰ ਉਸ ਦੇ ਭਰਾ ਨੂੰ ਰੂਸ-ਯੂਕਰੇਨ ਯੁੱਧ ਵਿੱਚ ਸੁੱਟ ਦਿੱਤਾ ਗਿਆ ਸੀ। ਰਵੀ ਨਾਲ ਪਿਛਲੀ ਵਾਰ 12 ਮਾਰਚ ਨੂੰ ਗੱਲ ਹੋਈ ਸੀ।

 

ਅਜੇ ਦਾ ਕਹਿਣਾ ਹੈ ਕਿ ਉਦੋਂ ਰਵੀ ਨੇ ਦੱਸਿਆ ਸੀ ਕਿ ਉਹ 6 ਮਾਰਚ ਤੋਂ ਲੜਾਈ ‘ਚ ਘਿਰਿਆ ਹੋਇਆ ਹੈ। ਹੁਣ ਫਿਰ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਜਾਣਾ ਪਵੇਗਾ। ਉਦੋਂ ਤੋਂ ਉਸ ਦਾ ਭਰਾ ਲਾਪਤਾ ਹੈ। ਇਸ ਸਬੰਧੀ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ। ਦੂਤਾਵਾਸ ਨੇ ਰਵੀ ਦੇ ਪਾਸਪੋਰਟ ਨੰਬਰ ਦਾ ਸਬੂਤ ਪੇਸ਼ ਕਰਕੇ ਮੌਤ ਦੀ ਜਾਣਕਾਰੀ ਦਿੱਤੀ।

ਲਾਸ਼ ਦੀ ਪਛਾਣ ਡੀਐਨਏ ਟੈਸਟ ਰਾਹੀਂ ਕੀਤੀ ਜਾਵੇਗੀ

ਇਸ ਵਿੱਚ ਰੂਸੀ ਪੱਖ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਲਾਸ਼ ਦੀ ਪਛਾਣ ਕਰਨ ਲਈ ਉਨ੍ਹਾਂ ਨੂੰ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਡੀਐਨਏ ਚਾਹੀਦਾ ਹੈ। ਇਸ ਲਈ ਮਾਂ ਦਾ ਡੀਐਨਏ ਟੈਸਟ ਭਾਰਤ ਵਿੱਚ ਰਜਿਸਟਰਡ ਹਸਪਤਾਲ ਤੋਂ ਕਰਵਾਇਆ ਜਾਵੇ ਅਤੇ ਇਸ ਦੀ ਰਿਪੋਰਟ ਮਾਸਕੋ ਸਥਿਤ ਭਾਰਤੀ ਦੂਤਾਵਾਸ ਨਾਲ ਸਾਂਝੀ ਕੀਤੀ ਜਾਵੇ।

ਅਜੈ ਨੇ ਪ੍ਰਧਾਨ ਮੰਤਰੀ ਨੂੰ

ਰਵੀ ਦੇ ਵੱਡੇ ਭਰਾ ਅਜੈ ਮੂਨ ਨੇ ਕਿਹਾ ਕਿ ਉਸ ਦੇ ਭਰਾ ਦੀ ਲਾਸ਼ ਲਿਆਉਣ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰਵੀ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਮਦਦ ਕਰਨ।