Home Blog Page 1342

ਫਰਾਂਸ ਉਮਰ ਬਿਨ ਲਾਦੇਨ ਦੇ ਦੇਸ਼ ਪਰਤਣ ‘ਤੇ ਲਗਾਈ ਪਾਬੰਦੀ || International News

0

ਫਰਾਂਸ ਉਮਰ ਬਿਨ ਲਾਦੇਨ ਦੇ ਦੇਸ਼ ਪਰਤਣ ‘ਤੇ ਲਗਾਈ ਪਾਬੰਦੀ

ਫਰਾਂਸ ਨੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਬੇਟੇ ਉਮਰ ਬਿਨ ਲਾਦੇਨ ਦੇ ਦੇਸ਼ ਪਰਤਣ ‘ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਹੈ। ਬੀਬੀਸੀ ਮੁਤਾਬਕ ਫਰਾਂਸ ਦੇ ਗ੍ਰਹਿ ਮੰਤਰੀ ਬਰੂਨੋ ਰਿਟੇਊ ਨੇ ਮੰਗਲਵਾਰ ਨੂੰ ਇਸ ਹੁਕਮ ‘ਤੇ ਦਸਤਖਤ ਕੀਤੇ। ਗ੍ਰਹਿ ਮੰਤਰੀ ਰਿਟੇਊ ਨੇ ਕਿਹਾ ਕਿ ਹੁਣ ਉਮਰ ਬਿਨ ਲਾਦੇਨ ਦੇ ਫਰਾਂਸ ਵਾਪਸ ਆਉਣ ਦੀ ਉਮੀਦ ਹਮੇਸ਼ਾ ਲਈ ਖਤਮ ਹੋ ਗਈ ਹੈ।

ਇਹ ਵੀ ਪੜ੍ਹੋ- ਸਰਕਾਰ ਨੇ 15 ਅਕਤੂਬਰ ਨੂੰ ਪੰਜਾਬ ਵਿੱਚ ਛੁੱਟੀ ਦਾ ਕੀਤਾ ਐਲਾਨ

ਰਿਤੇਯੂ ਨੇ ਕਿਹਾ ਕਿ ਉਮਰ ਨੇ ਸੋਸ਼ਲ ਮੀਡੀਆ ‘ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਨਾਲ ਜੁੜੀਆਂ ਪੋਸਟਾਂ ਕੀਤੀਆਂ ਸਨ। 43 ਸਾਲਾ ਉਮਰ 2016 ਤੋਂ ਫਰਾਂਸ ਦੇ ਨੌਰਮੈਂਡੀ ਵਿੱਚ ਰਹਿ ਰਿਹਾ ਸੀ। ਉਸਨੇ ਬ੍ਰਿਟਿਸ਼ ਨਾਗਰਿਕ ਜ਼ੈਨਾ ਮੁਹੰਮਦ ਅਲ-ਸਬਾਹ (ਜੇਨ ਫੇਲਿਕਸ ਬ੍ਰਾਊਨ) ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਉਸਨੂੰ ਫਰਾਂਸ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ। ਇੱਥੇ ਉਹ ਪੇਂਟਿੰਗ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ।

ਫਰਾਂਸ ਵਿਚ ਰਹਿਣ ਦਾ ਪਰਮਿਟ ਦੋ ਸਾਲ ਲਈ ਰੱਦ

ਪਿਛਲੇ ਸਾਲ ਉਮਰ ਨੇ ਪਿਤਾ ਓਸਾਮਾ ਬਿਨ ਲਾਦੇਨ ਦੇ ਜਨਮ ਦਿਨ ‘ਤੇ ਇਕ ਪੋਸਟ ਪਾਈ ਸੀ। ਇਸ ਵਿੱਚ ਉਸਨੇ ਆਪਣੇ ਪਿਤਾ ਦੀ ਤਾਰੀਫ ਕੀਤੀ। ਇਸ ਨੂੰ ਅੱਤਵਾਦ ਦੇ ਸਮਰਥਨ ਵਜੋਂ ਦੇਖਿਆ ਗਿਆ। ਇਸ ਤੋਂ ਬਾਅਦ ਉਸ ਦਾ ਫਰਾਂਸ ਵਿਚ ਰਹਿਣ ਦਾ ਪਰਮਿਟ ਦੋ ਸਾਲ ਲਈ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਕਤਰ ਚਲਾ ਗਿਆ।

 

ਕੈਨੇਡਾ ਸੜਕ ਹਾਦਸੇ ‘ਚ ਹੋਈ ਪੰਜਾਬੀ ਨੌਜਵਾਨ ਦੀ ਮੌ.ਤ || Latest News

0

ਕੈਨੇਡਾ ਸੜਕ ਹਾਦਸੇ ‘ਚ ਹੋਈ ਪੰਜਾਬੀ ਨੌਜਵਾਨ ਦੀ ਮੌ.ਤ

 

ਕੈਨੇਡਾ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਫਿਰੋਜ਼ਪੁਰ ਦੇ ਪਿੰਡ ਚੱਕ ਸਾਧੂ ਵਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਨੌਜਵਾਨ ਕੰਮ ‘ਤੇ ਜਾਣ ਲਈ ਬੱਸ ਅੱਡੇ ‘ਤੇ ਬੈਠਾ ਹੋਇਆ ਸੀ, ਇਸ ਦੌਰਾਨ ਇੱਕ ਗੱਡੀ ਨੇ ਉਸ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਰਜ ਸਿੰਘ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰਜ 7 ਮਹੀਨੇ ਪਹਿਲਾਂ ਰੋਜ਼ੀ-ਰੋਟੀ ਲਈ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਜੋ ਕੈਨੇਡਾ ਦੇ ਸਰੀ ‘ਚ ਰਹਿ ਰਿਹਾ ਸੀ। ਜਿਥੇ ਉਹ ਕੰਮ ਤੇ ਜਾਣ ਲਈ ਬੱਸ ਅੱਡੇ ਤੇ ਬੈਠਾ ਹੋਇਆ ਸੀ ਕਿ ਅਚਾਨਕ ਇੱਕ ਗੱਡੀ ਆਈ ਅਤੇ ਸਾਰਜ ਸਿੰਘ ਨੂੰ ਆਪਣੀ ਚਪੇਟ ‘ਚ ਲੈ ਲਿਆ। ਜਿਸ ਦੌਰਾਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਸਰਕਾਰ ਨੇ 15 ਅਕਤੂਬਰ ਨੂੰ ਪੰਜਾਬ ਵਿੱਚ ਛੁੱਟੀ ਦਾ ਕੀਤਾ ਐਲਾਨ || Punjab News

ਪਰਿਵਾਰ ਨੇ ਦੱਸਿਆ ਕਿ ਸਾਰਜ ਇੱਕ ਭੈਣ ਦਾ ਇਕਲੌਤਾ ਭਰਾ ਸੀ। ਸਾਰਜ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਸਾਰਜ ਸਿੰਘ ਬਜੁਰਗ ਮਾਂ ਦਾ ਇਕੱਲਾ ਸਹਾਰਾ ਸੀ। ਮ੍ਰਿਤਕ ਸਾਰਜ਼ ਸਿੰਘ ਦਾ 11 ਸਾਲ ਦਾ ਇਕ ਬੱਚਾ ਵੀ ਹੈ। ਉਨ੍ਹਾਂ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਾਰਜ ਸਿੰਘ ਦੀ ਮ੍ਰਿਤਕ ਦੇਹ ਨੂੰ ਉਸਦੇ ਪਿੰਡ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌ.ਤ || Punjab News

0

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌ.ਤ

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਤਰਨਤਾਰਨ ਦੇ ਵਿਪਨ ਅਰੋੜਾ ਦੀ ਕੈਨੇਡਾ ‘ਚ ਮੌ.ਤ ਹੋ ਗਈ ਹੈ। ਇਸ ਮੰਦਭਾਗੀ ਖਬਰ ਦੀ ਸੂਚਨਾ ਮਿਲਦੇ ਹੀ ਤਰਨਤਾਰਨ ਸਹਿਰ ’ਚ ਸੋਗ ਦੀ ਲਹਿਰ ਫੈਲ ਗਈ।

ਮ੍ਰਿਤਕ ਨੌਜਵਾਨ ਦਸੰਬਰ 2018 ਵਿੱਚ ਗਿਆ ਸੀ ਕੈਨੇਡਾ

ਜਾਣਕਾਰੀ ਅਨੁਸਾਰ ਮ੍ਰਿਤਕ ਵਿਪਨ ਅਰੋੜਾ ਤਰਨਤਾਰਨ ਤੋ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਰਾਜਵਿੰਦਰ ਕੁਮਾਰ (ਰਾਜੂ) ਦਾ ਛੋਟਾ ਪੁੱਤਰ ਸੀ। ਰਾਜਵਿੰਦਰ ਕੁਮਾਰ ਉਰਫ ਰਾਜੂ ਨੇ ਦੱਸਿਆ ਕਿ ਦਸੰਬਰ 2018 ਵਿੱਚ ਕੈਨੇਡਾ ਗਿਆ ਸੀ। ਕੱਲ੍ਹ ਮੰਗਲਵਾਰ ਰਾਤ 8 ਵਜੇ ਉਸ ਦੇ ਦੋਸਤ ਦਾ ਫੋਨ ਆਉਣ ਤੇ ਪਤਾ ਲਗਾ ਕਿ ਆਚਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ :5 ਕਿਲੋ ਹੈਰੋਇਨ ਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ 3 ਵਿਅਕਤੀ ਗ੍ਰਿਫਤਾਰ || Punjab News

ਰਾਜਵਿੰਦਰ ਕੁਮਾਰ ਨੇ ਵਿਪਨ ਨੇ ਦੀਵਾਲੀ ਮਨਾਉਣ ਲਈ ਕੁੱਝ ਦਿਨਾਂ ਵਿੱਚ ਤਰਨਤਾਰਨ ਆਉਣਾ ਸੀ। ਪਰ ਉਸ ਦੇ ਆਉਣ ਤੋਂ ਪਹਿਲਾਂ ਉਸ ਦੇ ਮੌਤ ਦੀ ਖਬਰ ਮਿਲ ਗਈ। ਉਨ੍ਹਾਂ ਨੇ ਕੇਦਰ ਸਰਕਾਰ ਅਤੇ ਐਨ. ਆਰ. ਆਈ. ਵੀਰਾ ਨੂੰ ਅਪੀਲ ਕੀਤੀ ਹੈ ਕਿ ਮੇਰੇ ਛੋਟੇ ਪੁੱਤਰ ਦੀ ਲਾਸ਼ ਤਰਨਤਾਰਨ ਭੇਜਣ ਵਿੱਚ ਸਹਾਇਤਾ ਕੀਤੀ ਜਾਵੇ।

5 ਕਿਲੋ ਹੈਰੋਇਨ ਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ 3 ਵਿਅਕਤੀ ਗ੍ਰਿਫਤਾਰ || Punjab News

0

5 ਕਿਲੋ ਹੈਰੋਇਨ ਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ 3 ਵਿਅਕਤੀ ਗ੍ਰਿਫਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਖੁਫੀਆ ਜਾਣਕਾਰੀ ‘ਤੇ ਆਧਾਰਿਤ ਕਾਰਵਾਈ ਦੌਰਾਨ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ।
ਅਜਨਾਲਾ, ਅੰਮ੍ਰਿਤਸਰ ਦਿਹਾਤੀ ਤੋਂ 5 ਕਿਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਐਨ.ਡੀ.ਪੀ.ਐਸ ਐਕਟ ਦੇ ਤਹਿਤ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ। ਪਿਛਲੇ ਅਤੇ ਅਗਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।

ਸਰਕਾਰ ਨੇ 15 ਅਕਤੂਬਰ ਨੂੰ ਪੰਜਾਬ ਵਿੱਚ ਛੁੱਟੀ ਦਾ ਕੀਤਾ ਐਲਾਨ || Punjab News

0
Government holiday has been announced on this day, contracts with schools and colleges will also remain closed

ਸਰਕਾਰ ਨੇ 15 ਅਕਤੂਬਰ ਨੂੰ ਪੰਜਾਬ ਵਿੱਚ ਛੁੱਟੀ ਦਾ ਕੀਤਾ ਐਲਾਨ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ 15 ਅਕਤੂਬਰ ਨੂੰ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸੂਬੇ ਦੇ ਹਰ ਤਰ੍ਹਾਂ ਦੇ ਸਰਕਾਰੀ ਅਦਾਰਿਆਂ, ਸਕੂਲਾਂ-ਕਾਲਜਾਂ ਅਤੇ ਹੋਰ ਸਰਕਾਰੀ ਸ਼ਾਖਾਵਾਂ ਵਿੱਚ 15 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਹੁਣ ਸਰਕਾਰ ਨੇ ਪੁਲਿਸ ਵਿਭਾਗ ਨੂੰ ਛੱਡ ਕੇ ਸਾਰੇ ਸਰਕਾਰੀ ਦਫ਼ਤਰ ਬੰਦ ਕਰਨ ਦਾ ਐਲਾਨ ਕੀਤਾ ਹੈ।

ਪੰਚਾਇਤੀ ਚੋਣਾਂ ਤੱਕ ਪੰਜਾਬ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

ਪੰਜਾਬ ਪੁਲਿਸ ਨੇ 15 ਅਕਤੂਬਰ ਤੱਕ ਸਾਰੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਸੂਬੇ ਵਿੱਚ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਛੁੱਟੀ ਵਿਸ਼ੇਸ਼ ਹਾਲਾਤ ਵਿੱਚ ਹੀ ਦਿੱਤੀ ਜਾਵੇਗੀ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਰਾਜ ਵਿੱਚ 13937 ਗ੍ਰਾਮ ਪੰਚਾਇਤਾਂ ਹਨ। ਜਿਸ ਵਿੱਚ ਚੋਣਾਂ ਹੋਣੀਆਂ ਹਨ।

 

ਪੰਜਾਬ ਸਿਵਲ ਸਕੱਤਰੇਤ ਦੇ 14 ਅਧਿਕਾਰੀਆਂ ਦਾ ਤਬਾਦਲਾ || Today News

0

ਪੰਜਾਬ ਸਿਵਲ ਸਕੱਤਰੇਤ ਦੇ 14 ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਸਿਵਲ ਸਕੱਤਰੇਤ ਦੇ 14 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।

ਬੰਗਲਾਦੇਸ਼ ਕ੍ਰਿਕਟ ਦੇ ਬੱਲੇਬਾਜ਼ ਮਹਿਮੂਦੁੱਲਾ ਨੇ ਟੀ-20 ਤੋਂ ਸੰਨਿਆਸ ਦਾ ਕੀਤਾ ਐਲਾਨ || Sports News

 

ਡਿਪਟੀ ਕਮਿਸ਼ਨਰ ਨੇ ਭਗਤਾਂ ਵਾਲਾ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ || Punjab News

0

ਡਿਪਟੀ ਕਮਿਸ਼ਨਰ ਨੇ ਭਗਤਾਂ ਵਾਲਾ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਭਗਤਾਂ ਵਾਲਾ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਹਨਾਂ ਨੇ ਇਸ ਨਵੇਂ ਸੀਜਨ ਦੀ ਕਿਸਾਨਾਂ , ਅੜਤੀਆਂਪੱਲੇਦਾਰਾਂ ਅਤੇ ਖਰੀਦ ਏਜੰਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸੀਜ਼ਨ ਦੌਰਾਨ ਤੁਹਾਨੂੰ ਕਿਸੇ ਵੀ ਤਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਬੰਗਲਾਦੇਸ਼ ਕ੍ਰਿਕਟ ਦੇ ਬੱਲੇਬਾਜ਼ ਮਹਿਮੂਦੁੱਲਾ ਨੇ ਟੀ-20 ਤੋਂ ਸੰਨਿਆਸ ਦਾ ਕੀਤਾ ਐਲਾਨ

    ਇਸ ਮੌਕੇ ਜਿਲਾ ਮੰਡੀ ਅਫਸਰ ਸ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ 20700 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।  ਇਸ ਤੋਂ ਇਲਾਵਾ ਬਾਸਮਤੀ ਜੋ ਕਿ ਕਾਫੀ ਦਿਨਾਂ ਤੋਂ ਆ ਰਹੀ ਹੈਦੀ ਖਰੀਦ ਨਿਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 252683 ਮੀਟਰਕ ਟਨ ਬਾਸਮਤੀ ਵਪਾਰੀਆਂ ਵੱਲੋਂ ਖਰੀਦੀ ਗਈ ਹੈ , ਜਿਸ ਵਿੱਚੋਂ ਲਗਭਗ 95 ਫੀਸਦੀ ਤੋਂ ਵੱਧ ਦੀ ਲਿਫਟਿੰਗ ਵੀ ਪੂਰੀ ਹੋ ਗਈ ਹੈ।

ਅੱਜ 10 ਮੰਡੀਆਂ ਵਿੱਚ ਸਰਕਾਰੀ ਖਰੀਦ ਸ਼ੁਰੂ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਸ ਮੌਕੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਝੋਨੇ ਦੀ ਖਰੀਦ ਤੋਂ ਇਲਾਵਾ ਇਸ ਦੀ ਲਿਫਟਿੰਗ ਅਤੇ ਕਿਸਾਨਾਂ ਦੀ ਅਦਾਇਗੀ ਵੀ ਨਾਲੋ ਨਾਲ ਕਰਨੀ ਯਕੀਨੀ ਬਣਾਉਣ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾਲ ਆਵੇ। ਉਹਨਾਂ ਦੱਸਿਆ ਕਿ ਅੱਜ 10 ਮੰਡੀਆਂ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਜਦ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਖਰੀਦ ਜ਼ਿਲ੍ਹੇ ਦੀਆਂ ਸਾਰੀਆਂ 50 ਮੰਡੀਆਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਖਰੀਦ ਸਮੇਂ ਸਿਰ ਕਰਵਾਉਣ ਲਈ ਸੁੱਕਾ ਝੋਨਾ ਲੈ ਕੇ ਮੰਡੀਆਂ ਵਿੱਚ ਆਉਣ, ਤਾਂ ਜੋ ਮੰਡੀ ਵਿੱਚ ਬਹੁਤਾ ਸਮਾਂ ਰੁਕਣਾ ਨਾ ਪਵੇ।

ਇਸ ਮੌਕੇ  ਸਰਤਾਜ ਸਿੰਘ ਚੀਮਾ ਡੀ.ਐਫ.ਐਸ.ਸੀਅਮਨਦੀਪ ਸਿੰਘ  ਡੀ.ਐਮ.ਓ, ਨਰਿੰਦਰ ਬਹਿਲ ਜ਼ਿਲ੍ਹਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਰਮਨਜੋਤ ਸਿੰਘ ਇੰਸਪੈਕਟਰ ਪਨਗ੍ਰੇਨ, ਵਿਸ਼ਾਲ ਕੁਮਾਰ ਇੰਸਪੈਕਟਰ ਪਨਗ੍ਰੇਨ, ਮਲਕੀਅਤ ਸਿੰਘ ਇੰਸਪੈਕਟਰ ਪਨਸਪ, ਅਨਾ ਸ਼ਰਮਾ ਮੈਨੇਜਰ ਮਾਰਕਫੈੱਡ, ਦਿਲਬਾਗ ਸਿੰਘ ਇੰਸਪੈਕਟਰ ਪੀ.ਐਸ.ਡਬਲਿਊ.ਸੀ, ਕਿਸਾਨ ਜਸਵਿੰਦਰ ਸਿੰਘ ਪਿੰਡ ਕੋਟਲੀ ਨਸੀਰ ਖਾਂ ਅਤੇ ਆੜ੍ਹਤੀਆ ਡੈਨਿਸ਼ ਟਰੇਡਿੰਗ ਕੰਪਨੀ ਹਾਜਰ ਸਨ।

ਬੰਗਲਾਦੇਸ਼ ਕ੍ਰਿਕਟ ਦੇ ਬੱਲੇਬਾਜ਼ ਮਹਿਮੂਦੁੱਲਾ ਨੇ ਟੀ-20 ਤੋਂ ਸੰਨਿਆਸ ਦਾ ਕੀਤਾ ਐਲਾਨ || Sports News

0

ਬੰਗਲਾਦੇਸ਼ ਕ੍ਰਿਕਟ ਦੇ ਬੱਲੇਬਾਜ਼ ਮਹਿਮੂਦੁੱਲਾ ਨੇ ਟੀ-20 ਤੋਂ ਸੰਨਿਆਸ ਦਾ ਕੀਤਾ ਐਲਾਨ

ਸਾਲ 2024 ਬੰਗਲਾਦੇਸ਼ ਕ੍ਰਿਕਟ ਦੇ ਮਹਾਨ ਖਿਡਾਰੀਆਂ ਦੇ ਸੰਨਿਆਸ ਦਾ ਸਾਲ ਸਾਬਤ ਹੋ ਰਿਹਾ ਹੈ। ਸਾਬਕਾ ਕਪਤਾਨ ਸ਼ਾਕਿਬ ਅਲ ਹਸਨ ਤੋਂ ਬਾਅਦ ਹੁਣ ਬੱਲੇਬਾਜ਼ ਮਹਿਮੂਦੁੱਲਾ ਨੇ ਵੀ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਭਾਰਤ ਖਿਲਾਫ ਚੱਲ ਰਹੀ ਸੀਰੀਜ਼ ਦੇ ਆਖਰੀ ਮੈਚ ਨਾਲ ਸਭ ਤੋਂ ਛੋਟੇ ਫਾਰਮੈਟ ਨੂੰ ਅਲਵਿਦਾ ਕਹਿ ਦੇਵੇਗਾ। ਇਹ ਮੈਚ 12 ਅਕਤੂਬਰ ਨੂੰ ਹੈਦਰਾਬਾਦ ‘ਚ ਖੇਡਿਆ ਜਾਵੇਗਾ।

ਵਨਡੇ ਖੇਡਣਾ ਰੱਖੇਗਾ ਜਾਰੀ

38 ਸਾਲਾ ਮਹਿਮੂਦੁੱਲਾ 2021 ਵਿੱਚ ਟੈਸਟ ਫੋਰਮੈਟ ਤੋਂ ਸੰਨਿਆਸ ਲਿਆ ਸੀ,ਉਹ ਵਨਡੇ ਖੇਡਣਾ ਜਾਰੀ ਰੱਖੇਗਾ, ਪਿਛਲੇ ਸਾਲ ਭਾਰਤ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ ਟੀਮ ਦਾ ਸਭ ਤੋਂ ਵੱਧ ਸਕੋਰਰ ਰਿਹਾ। ਉਸ ਦਾ ਨਿਸ਼ਾਨਾ ਹੁਣ ਚੈਂਪੀਅਨਜ਼ ਟਰਾਫੀ ‘ਤੇ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਵੈਸਟਇੰਡੀਜ਼ ਖਿਲਾਫ 3 ਵਨਡੇ ਸੀਰੀਜ਼ ਵੀ ਖੇਡੇਗੀ।

ਮਹਿਮੂਦੁੱਲਾ ਨੇ ਕਿਹਾ-

ਮਹਿਮੂਦੁੱਲਾ ਨੇ ਕਿਹਾ, ‘ਮੈਂ ਪਹਿਲਾਂ ਹੀ ਸੰਨਿਆਸ ਬਾਰੇ ਸੋਚਿਆ ਸੀ। ਭਾਰਤ ਆਉਣ ਤੋਂ ਪਹਿਲਾਂ ਵੀ ਮੈਂ ਇਸ ਬਾਰੇ ਕਪਤਾਨ ਅਤੇ ਕੋਚ ਨਾਲ ਗੱਲ ਕੀਤੀ ਸੀ। ਦੋਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਬੀਸੀਬੀ ਪ੍ਰਧਾਨ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਮੈਨੂੰ ਲੱਗਦਾ ਹੈ ਕਿ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ, ਮੈਂ ਹੁਣ ਪੂਰੀ ਤਰ੍ਹਾਂ ਵਨਡੇ ‘ਤੇ ਧਿਆਨ ਦੇਵਾਂਗਾ।

ਡੇਂਗੂ ਤੋਂ ਬਚਾਅ ਲਈ ਸਰਗਰਮੀਆਂ ਕੀਤੀਆਂ ਤੇਜ : ਡਾ ਕਵਿਤਾ ਸਿੰਘ, ਡਾਕਟਰ ਏਰਿਕ || Health News

0

ਡੇਂਗੂ ਤੋਂ ਬਚਾਅ ਲਈ ਸਰਗਰਮੀਆਂ ਕੀਤੀਆਂ ਤੇਜ : ਡਾ ਕਵਿਤਾ ਸਿੰਘ, ਡਾਕਟਰ ਏਰਿਕ

ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋ ਡੇਂਗੂ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸੇਸ ਮੁਹਿੰਮ ਤਹਿਤ ਜਿਲ੍ਹਾ ਫ਼ਾਜ਼ਿਲਕਾ ਦੇ ਸਹਿਰੀ ਅਤੇ ਪੇਂਡੂ ਖੇਤਰ ਚ ਘਰ-ਘਰ ਜਾ ਕੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਅਤੇ ਲਾਰਵਾ ਮਿਲਣ ਵਾਲੀਆਂ ਥਾਵਾਂ ਤੇ ਲਾਰਵੀਸਾਈਡ ਦੀ ਸਪਰੇ ਕਰਵਾਈ ਜਾ ਰਹੀ ਹੈ ।

ਇਹ ਵੀ ਪੜ੍ਹੋ-ਲੁਧਿਆਣਾ ਜ਼ਿਲ੍ਹਾ ਪੁਲਿਸ ਵਲੋਂ ਅੱਜ CASO ਆਪਰੇਸ਼ਨ, ਨਸ਼ਾ ਤਸਕਰਾਂ ਦੀਆਂ ਕਾਲੋਨੀਆਂ ਚ ਹੋਵੇਗੀ ਛਾਪੇਮਾਰੀ

ਡਾ ਸੁਨੀਤਾ ਕੰਬੋਜ ਜਿਲਾ ਮਹਾਮਾਰੀ ਅਫਸਰ ਨੇ ਦੱਸਿਆ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ  ਜਾਗਰੂਕ ਹੋਣ ਤੇ ਜਾਗਰੂਕ ਕਰਨ ਦੀ ਲੋੜ ਹੈ। ਇਸ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ ਉਨ੍ਹਾਂ ਕਿਹਾ ਡੇਂਗੂ ਬੁਖਾਰ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤੀ ਜਾਂਦੀ ਹੈ।

ਡਾਕਟਰ ਕਵਿਤਾ ਸਿੰਘ ਅਤੇ ਡਾਕਟਰ ਏਰਿਕ ਨੇ ਦੱਸਿਆ ਕਿ ਜੇਕਰ ਕਾਂਬੇ ਨਾਲ ਬੁਖਾਰ,ਤੇਜ ਸਿਰ ਦਰਦ,ਅੱਖਾਂ ਦੇ ਪਿਛਲੇ ਹਿੱਸੇ ਚ ਦਰਦ,ਮਾਸ ਪੇਸੀਆਂ ਚ ਦਰਦ,ਸਰੀਰ ਤੇ ਲਾਲ ਰੰਗ ਦੇ ਧੱਫੜ,ਨੱਕ ਜਾਂ ਮੂੰਹ ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਸੰਪਰਕ ਕਰਨਾ ਚਾਹੀਦਾ ਹੈ।

ਲੋਕਾਂ ਨੂੰ ਜਾਗਰੂਕ ਕੀਤਾ

ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡਾਂ ਅਤੇ ਸਹਿਰਾਂ ਵਿੱਚ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਵੱਲੋਂ ਏਰੀਏ ਦਾ ਟੂਰ ਕਰਦੇ ਸਮੇਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ ਤਹਿਤ ਇਸ ਸਾਲ ਸੀਜਨ ਦੌਰਾਨ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਸਰਵੇ ਦੌਰਾਨ ਘਰਾਂ ਅਤੇ ਘਰਾਂ ਤੋਂ ਬਾਹਰ ਪਾਣੀ ਖੜੇ ਹੋਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿੱਥੇ ਲਾਰਵਾ ਮਿਲਦਾ ਹੈ ਓਥੇ  ਲਾਰਵੀਸਾਈਡ ਸਪ੍ਰੇਅ ਨਾਲ ਮੌਕੇ ਤੇ ਹੀ ਨਸਟ ਕੀਤਾ ਜਾ ਰਿਹਾ ਹੈ ਅਤੇ ਅਗਲੀ ਕਾਰਵਾਈ ਲਈ ਕਾਰਜ ਸਾਧਕ ਅਫਸਰ ਨਗਰ ਕੌਸਲ ਨੂੰ ਭੇਜ ਦਿੱਤਾ ਗਿਆ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਕਾਲਜਾਂ ਅਤੇ ਸੱਥਾਂ ਵਿੱਚ ਗਰੁੱਪ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਅਤੇ ਘਰਾਂ ਵਿੱਚ ਟੁੱਟ-ਫੁੱਟੇ ਬਰਤਨਾਂ, ਕੁਲਰਾਂ, ਗਮਲਿਆਂ, ਫਰਿਜ਼ਾਂ ਦੀਆਂ ਟਰੇਆਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਮਨਾ ਕੇ ਪਾਣੀ ਦੇ ਖੜੇ ਸਰੋਤਾਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਛੋਟੇ ਛੋਟੇ ਗਰੁੱਪ ਬਣਾ ਕੇ ਪਿੰਡਾਂ ਵਿੱਚ ਲੋਕਾਂ ਨੂੰ ਡੇਂਗੂ ਬੀਮਾਰੀ ਬਾਰੇ ਜਾਣਕਾਰੀ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਲੁਧਿਆਣਾ: ਜ਼ਿਲ੍ਹਾ ਪੁਲਿਸ ਵਲੋਂ ਅੱਜ CASO ਆਪਰੇਸ਼ਨ, ਨਸ਼ਾ ਤਸਕਰਾਂ ਦੀਆਂ ਕਾਲੋਨੀਆਂ ‘ਚ ਹੋਵੇਗੀ ਛਾਪੇਮਾਰੀ || Today News

0

ਲੁਧਿਆਣਾ ਜ਼ਿਲ੍ਹਾ ਪੁਲਿਸ ਵਲੋਂ ਅੱਜ CASO ਆਪਰੇਸ਼ਨ, ਨਸ਼ਾ ਤਸਕਰਾਂ ਦੀਆਂ ਕਾਲੋਨੀਆਂ ‘ਚ ਹੋਵੇਗੀ ਛਾਪੇਮਾਰੀ

ਜ਼ਿਲ੍ਹਾ ਪੁਲਿਸ ਵੱਲੋਂ ਅੱਜ ਲੁਧਿਆਣਾ ਵਿੱਚ CASO ਆਪਰੇਸ਼ਨ ਚਲਾਇਆ ਜਾਵੇਗਾ। ਪੁਲਿਸ ਨਸ਼ਾ ਤਸਕਰਾਂ ਦੀਆਂ ਬਸਤੀਆਂ ਅਤੇ ਮੁਹੱਲਿਆਂ ਵਿੱਚ ਛਾਪੇਮਾਰੀ ਕਰੇਗੀ। ਇਸ ਤਲਾਸ਼ੀ ਮੁਹਿੰਮ ਵਿੱਚ 500 ਤੋਂ ਵੱਧ ਪੁਲਿਸ ਮੁਲਾਜ਼ਮ ਹਿੱਸਾ ਲੈਣਗੇ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਅੱਜ ਖ਼ੁਦ ਸੜਕਾਂ ’ਤੇ ਚੈਕਿੰਗ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਈ ਵਾਰ ਸੀਐਸਓ ਅਪਰੇਸ਼ਨ ਕੀਤਾ ਸੀ ਪਰ ਕਦੇ ਵੀ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਨਹੀਂ ਹੋ ਸਕਿਆ।

ਛਾਪੇਮਾਰੀ ਤੋਂ ਪਹਿਲਾਂ ਹੀ ਨਸ਼ਾ ਤਸਕਰਾਂ ਨੂੰ ਸੂਚਨਾ ਮਿਲ ਜਾਂਦੀ ਹੈ

ਚਿਤਾ ਕਈ ਇਲਾਕਿਆਂ ਵਿੱਚ ਖੁੱਲ੍ਹੇਆਮ ਵੇਚਿਆ ਜਾਂਦਾ ਹੈ ਪਰ ਜਦੋਂ ਪੁਲੀਸ ਵੱਲੋਂ ਸੀਐਸਓ ਅਪ੍ਰੇਸ਼ਨ ਤਹਿਤ ਉਨ੍ਹਾਂ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਸਮੱਗਲਰ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦਾ ਨਿਕਾਸ ਕਰਕੇ ਭੱਜ ਜਾਂਦੇ ਹਨ। ਇਨ੍ਹਾਂ ਨਸ਼ਾ ਤਸਕਰਾਂ ਨੂੰ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਛਾਪੇਮਾਰੀ ਦੀ ਸੂਚਨਾ ਮਿਲ ਜਾਂਦੀ ਹੈ, ਜਿਸ ਕਾਰਨ ਪੁਲਿਸ ਕੋਈ ਵੱਡੀ ਬਰਾਮਦਗੀ ਕਰਨ ਵਿਚ ਕਾਮਯਾਬ ਨਹੀਂ ਹੋ ਰਹੀ |

ਹੋਟਲਾਂ ਦੇ ਰਿਕਾਰਡ ਦੀ ਵੀ ਹੋਵੇਗੀ ਜਾਂਚ

ਅੱਜ ਤਿਉਹਾਰਾਂ ਦੇ ਮੱਦੇਨਜ਼ਰ ਪੁਲੀਸ ਕਈ ਜਨਤਕ ਥਾਵਾਂ ’ਤੇ ਚੈਕਿੰਗ ਵੀ ਕਰੇਗੀ। ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ਤੇ ਆਉਣ ਵਾਲੇ ਹਰ ਯਾਤਰੀ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਹੋਟਲਾਂ ਦੇ ਰਿਕਾਰਡ ਦੀ ਵੀ ਜਾਂਚ ਕਰੇਗੀ।