Home Blog Page 1332

Sidhu Moosewala ਤੋਂ ਬਾਅਦ ਬਾਬਾ ਸਿੱਦੀਕੀ, ਹੁਣ ਅਗਲਾ ਕੌਣ ਹੋਵੇਗਾ ? || News Update

0
After Sidhu Moosewala, Baba Siddiqui, who will be next?

Sidhu Moosewala ਤੋਂ ਬਾਅਦ ਬਾਬਾ ਸਿੱਦੀਕੀ, ਹੁਣ ਅਗਲਾ ਕੌਣ ਹੋਵੇਗਾ ?

ਸਾਬਰਮਤੀ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ, ਹੁਣ ਉਸ ਦੇ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦਾ ਵੀ ਇਕਬਾਲ ਕਰ ਲਿਆ ਹੈ। ਉਸ ਦਾ ਨਾਂ ਕਈ ਹੋਰ ਕਤਲ ਕੇਸਾਂ ਵਿੱਚ ਵੀ ਸਾਹਮਣੇ ਆ ਚੁੱਕਾ ਹੈ। ਪਰ 10 ਅਜਿਹੇ ਨਾਮ ਹਨ ਜੋ ਉਸਦੀ ਹਿੱਟ ਲਿਸਟ ਵਿੱਚ ਹਨ। ਬਿਸ਼ਨੋਈ ਗੈਂਗ ਵਾਲੇ ਇਸ ਨੂੰ ‘ਆਪ੍ਰੇਸ਼ਨ-10’ ਕਹਿੰਦੇ ਹਨ। ਇਸ ‘ਚ ਅਭਿਨੇਤਾ ਸਲਮਾਨ ਖਾਨ ਪਹਿਲੇ ਨੰਬਰ ‘ਤੇ ਹਨ। ਇਸ ਦੇ ਮੱਦੇਨਜ਼ਰ ਸਲਮਾਨ ਖਾਨ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ। ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਦੇ ਨਾਂ ਦੱਸਣ ਜਾ ਰਹੇ ਹਾਂ ਜੋ ਲਾਰੇਂਸ ਬਿਸ਼ਨੋਈ ਗੈਂਗ ਦੀ ਹਿੱਟ ਲਿਸਟ ‘ਚ ਹਨ। ਬਿਸ਼ਨੋਈ ਨੇ ਖੁਦ ਇਸ ਗੱਲ ਦਾ ਖੁਲਾਸਾ ਐਨ.ਆਈ.ਏ. ਦੇ ਸਾਹਮਣੇ ਕੀਤਾ ਸੀ।

ਸਲਮਾਨ ਖਾਨ ਪਹਿਲੇ ਨੰਬਰ ‘ਤੇ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਲਾਰੇਂਸ ਬਿਸ਼ਨੋਈ ਗੈਂਗ ਦੀ ਟਾਰਗੇਟ ਲਿਸਟ ‘ਚ ਪਹਿਲੇ ਨੰਬਰ ‘ਤੇ ਹਨ। ਲਾਰੇਂਸ ਬਿਸ਼ਨੋਈ ਨੇ ਦੱਸਿਆ ਸੀ ਕਿ 1998 ‘ਚ ਸਲਮਾਨ ਖਾਨ ਨੇ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਜੋਧਪੁਰ ‘ਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਕਾਲੇ ਹਿਰਨ ਨੂੰ ਬਿਸ਼ਨੋਈ ਸਮਾਜ ਪੂਜਦਾ ਹੈ ਅਤੇ ਇਹੀ ਕਾਰਨ ਹੈ ਕਿ ਲਾਰੇਂਸ ਬਿਸ਼ਨੋਈ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਲਾਰੈਂਸ ਨੇ ਆਪਣੇ ਸਭ ਤੋਂ ਕਰੀਬੀ ਦੋਸਤ ਸੰਪਤ ਨਹਿਰਾ ਨੂੰ ਸਲਮਾਨ ਦੀ ਰੇਕੀ ਲਈ ਮੁੰਬਈ ਵੀ ਭੇਜਿਆ ਸੀ ਪਰ ਹਰਿਆਣਾ ਐਸਟੀਐਫ ਨੇ ਸੰਪਤ ਨੂੰ ਗ੍ਰਿਫ਼ਤਾਰ ਕਰ ਲਿਆ। ਆਓ ਜਾਣਦੇ ਹਾਂ ਸਲਮਾਨ ਤੋਂ ਬਾਅਦ ਉਹ 9 ਲੋਕ ਕੌਣ ਹਨ, ਜਿਨ੍ਹਾਂ ਨੂੰ ਬਿਸ਼ਨੋਈ ਗੈਂਗ ਮਾਰਨਾ ਚਾਹੁੰਦਾ ਹੈ।

ਸ਼ਗਨਪ੍ਰੀਤ, ਮੈਨੇਜਰ, ਸਿੱਧੂ ਮੂਸੇਵਾਲਾ

ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਕਥਿਤ ਮੈਨੇਜਰ ਹੈ, ਜੋ ਉਸ ਦਾ ਅਕਾਊਂਟ ਸੰਭਾਲਦਾ ਸੀ। ਲਾਰੈਂਸ ਮੁਤਾਬਕ ਸ਼ਗਨਪ੍ਰੀਤ ਨੇ ਮਿੱਡੂਖੇੜਾ ਦੇ ਕਾਤਲਾਂ ਦੀ ਮਦਦ ਕੀਤੀ ਸੀ, ਜੋ ਲਾਰੈਂਸ ਦੇ ਬਹੁਤ ਕਰੀਬੀ ਸੀ। ਇਸ ਕਾਰਨ ਲਾਰੈਂਸ ਬਿਸ਼ਨੋਈ ਉਸ ਨੂੰ ਖਤਮ ਕਰਨਾ ਚਾਹੁੰਦਾ ਹੈ।

ਮਨਦੀਪ ਧਾਲੀਵਾਲ, ਠੱਗ ਲਾਈਫ ਗੈਂਗ ਦੇ ਸਰਗਨਾ

ਇਹ ਵਿਦੇਸ਼ ‘ਚ ਰਹਿੰਦੇ ਬੰਬੀਹਾ ਗੈਂਗ ਦਾ ਸਰਗਨਾ ਲੱਕੀ ਪਟਿਆਲ ਦਾ ਬੇਹੱਦ ਕਰੀਬੀ ਗੈਂਗਸਟਰ ਹੈ। ਇਹ ਵੀ ਲਾਰੈਂਸ ਬਿਸ਼ਨੋਈ ਗੈਂਗ ਦਾ ਨਿਸ਼ਾਨਾ ਹੈ। ਲਾਰੈਂਸ ਬਿਸ਼ਨੋਈ ਨੇ ਐਨਆਈ ਨੂੰ ਦੱਸਿਆ ਸੀ ਕਿ ਉਹ ਮਨਦੀਪ ਨੂੰ ਮਾਰਨਾ ਚਾਹੁੰਦਾ ਸੀ ਕਿਉਂਕਿ ਉਸ ਨੇ ਵੀ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਪਨਾਹ ਦੇਣ ਵਿੱਚ ਮਦਦ ਕੀਤੀ ਸੀ। ਉਸ ਨੇ ਆਪਣੇ ਗੈਂਗ ਦਾ ਨਾਮ ਵੀ ਠੱਗ ਲਾਈਫ ਰੱਖਿਆ ਹੈ।

ਕੌਸ਼ਲ ਚੌਧਰੀ, ਗੈਂਗਸਟਰ

ਲਾਰੈਂਸ ਬਿਸ਼ਨੋਈ ਦੇ ਇਕਬਾਲੀਆ ਬਿਆਨ ਅਨੁਸਾਰ ਕੌਸ਼ਲ ਚੌਧਰੀ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਭੋਲੂ ਸ਼ੂਟਰ, ਅਨਿਲ ਲੱਠ ਅਤੇ ਸੰਨੀ ਲੈਫਟੀ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਉਨ੍ਹਾਂ ਦੀ ਬਹੁਤ ਮਦਦ ਕੀਤੀ ਸੀ। ਇਸ ਨੂੰ ਵੀ ਖਤਮ ਕਰਨ ਦਾ ਉਦੇਸ਼ ਹੈ।

ਅਮਿਤ ਡਾਗਰ, ਗੈਂਗਸਟਰ

ਲਾਰੈਂਸ ਬਿਸ਼ਨੋਈ ਨੇ ਐਨਆਈ ਨੂੰ ਦੱਸਿਆ ਸੀ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਸਾਰੀ ਸਾਜ਼ਿਸ਼ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੇ ਰਚੀ ਸੀ। ਗਰੋਹ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਰੇਕੀ ਕਰਨ ਅਤੇ ਕਿਤੇ ਵੀ ਉਨ੍ਹਾਂ ਨੂੰ ਮਾਰਨ ਲਈ ਕਿਹਾ ਗਿਆ ਹੈ।

ਬੰਬੀਹਾ ਗਰੋਹ ਦਾ ਦੂਜਾ ਮੁਖੀ ਸੁਖਪ੍ਰੀਤ ਸਿੰਘ ਬੁੱਢਾ

ਲਾਰੈਂਸ ਦੇ ਇਕਬਾਲੀਆ ਬਿਆਨ ਮੁਤਾਬਕ ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਉਸ ਦਾ ਗੈਂਗ ਸੁਖਪ੍ਰੀਤ ਬੁੱਢਾ ਚਲਾ ਰਿਹਾ ਹੈ। ਰੋਹਿਤ ਗੋਦਾਰਾ ਦੇ ਕਰੀਬੀ ਅਮਿਤ ਸ਼ਰਨ ਦੇ ਕਤਲ ਪਿੱਛੇ ਵੀ ਸੁਖਪ੍ਰੀਤ ਬੁੱਢਾ ਦਾ ਹੱਥ ਹੈ।

ਲੱਕੀ ਪਟਿਆਲ, ਬੰਬੀਹਾ ਗਰੁੱਪ ਦਾ ਮੁਖੀ

ਲਾਰੈਂਸ ਨੇ ਕਿਹਾ ਸੀ ਕਿ ਲੱਕੀ ਪਟਿਆਲ ਮੇਰਾ ਦੁਸ਼ਮਣ ਗੈਂਗ ਹੈ। ਲੱਕੀ ਦੇ ਕਹਿਣ ‘ਤੇ ਮੇਰੇ ਕਰੀਬੀ ਦੋਸਤ ਅਤੇ ਗੋਲਡੀ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ। ਇਸੇ ਨੇ ਵਿੱਕੀ ਮਿੱਡੂਖੇੜਾ ਦੇ ਨਿਸ਼ਾਨੇਬਾਜ਼ਾਂ ਅਤੇ ਰੇਕੀ ਵਾਲਿਆਂ ਨੂੰ ਲੁਕਣ ਵਿੱਚ ਮਦਦ ਕੀਤੀ ਸੀ।

ਰੰਮੀ ਮਸਾਨਾ, ਗੌਂਡਰ ਗੈਂਗ ਦਾ ਸਰਗਨਾ

ਲਾਰੈਂਸ ਬਿਸ਼ਨੋਈ ਦੇ ਇਕਬਾਲੀਆ ਬਿਆਨ ਅਨੁਸਾਰ ਮੈਂ ਆਪਣੇ ਚਚੇਰੇ ਭਰਾ ਅਮਨਦੀਪ ਦੇ ਕਤਲ ਦਾ ਬਦਲਾ ਰੰਮੀ ਮਸਾਣਾ ਤੋਂ ਲੈਣਾ ਹੈ, ਉਹ ਮੇਰੇ ਦੁਸ਼ਮਣ ਗੌਂਡਰ ਗੈਂਗ ਦਾ ਸ਼ਾਰਪ ਸ਼ੂਟਰ ਹੈ।

ਗੁਰਪ੍ਰੀਤ ਸ਼ੇਖੋਂ, ਗੌਂਡਰ ਗੈਂਗ ਦਾ ਸਰਗਨਾ

ਲਾਰੈਂਸ ਨੇ ਐਨਆਈਏ ਨੂੰ ਦੱਸਿਆ ਸੀ ਕਿ ਗੁਰਪ੍ਰੀਤ ਮੇਰੇ ਦੁਸ਼ਮਣ ਗੌਂਡਰ ਗੈਂਗ ਦਾ ਆਗੂ ਸੀ ਅਤੇ ਉਸ ਨੇ ਮੇਰੇ ਚਚੇਰੇ ਭਰਾ ਨੂੰ ਮਾਰਨ ਲਈ ਰੰਮੀ ਮਸਾਣਾ ਨੂੰ ਹਥਿਆਰ ਮੁਹੱਈਆ ਕਰਵਾਏ ਸਨ।

ਵਿੱਕੀ ਮਿੱਡੂਖੇੜਾ ਦੇ ਕਾਤਲ ਭੋਲੂ ਸ਼ੂਟਰ, ਸੰਨੀ ਲੈਫਟੀ ਅਤੇ ਅਨਿਲ ਲੱਠ

ਲਾਰੈਂਸ ਬਿਸ਼ਨੋਈ ਨੇ ਦੱਸਿਆ ਸੀ ਕਿ ਭੋਲੂ ਸ਼ੂਟਰ, ਅਨਿਲ ਲਠ ਅਤੇ ਸੰਨੀ ਲੈਫਟੀ, ਤਿੰਨੋਂ ਮੇਰੇ ਦੁਸ਼ਮਣ ਗੈਂਗ ਕੌਸ਼ਲ ਚੌਧਰੀ ਦੇ ਸ਼ੂਟਰ ਹਨ। ਕੌਸ਼ਲ ਦੇ ਕਹਿਣ ‘ਤੇ ਹੀ ਇਨ੍ਹਾਂ ਤਿੰਨਾਂ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ।

ਇਹ ਵੀ ਪੜ੍ਹੋ : BJP ਨੇਤਾ ਦੀ ਸਲਮਾਨ ਖਾਨ ਨੂੰ ਸਲਾਹ, ‘ਬਿਸ਼ਨੋਈ ਤੋਂ ਮੁਆਫੀ ਮੰਗੋ ਅਤੇ ਮਾਮਲਾ ਖਤਮ ਕਰੋ’

ਮੂਸੇਵਾਲਾ ਨੂੰ ਮਾਰਨ ਲਈ ਕੁਝ ਹੋਰ ਸ਼ੂਟਰਾਂ ਨੂੰ ਕਰਨਾ ਹੋਵੇਗਾ ਸ਼ਾਮਲ

ਇੰਨਾ ਹੀ ਨਹੀਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਨੇ ਸਤੰਬਰ-ਅਕਤੂਬਰ 2021 ਵਿੱਚ ਤਿੰਨ ਨਿਸ਼ਾਨੇਬਾਜ਼ਾਂ ਸ਼ਾਹਰੁਖ, ਡੈਨੀ ਅਤੇ ਅਮਨ ਨੂੰ ਸਿੱਧੂ ਮੂਸੇਵਾਲਾ ਦੇ ਪਿੰਡ ਭੇਜਿਆ ਸੀ। ਮੋਨਾ ਸਰਪੰਚ ਅਤੇ ਜੱਗੂ ਭਗਵਾਨਪੁਰੀਆ ਨੇ ਪਿੰਡ ਵਿੱਚ ਰਹਿਣ ਵਿੱਚ ਉਸਦੀ ਮਦਦ ਕੀਤੀ। ਪਰ ਬਾਅਦ ਵਿੱਚ ਇਨ੍ਹਾਂ ਸ਼ੂਟਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕੁਝ ਹੋਰ ਸ਼ੂਟਰਾਂ ਨੂੰ ਸ਼ਾਮਲ ਕਰਨਾ ਹੋਵੇਗਾ। ਇਸ ਦੌਰਾਨ ਲਾਰੈਂਸ ਕੈਨੇਡਾ ਵਿੱਚ ਗੋਲਡੀ ਬਰਾੜ ਦੇ ਸੰਪਰਕ ਵਿੱਚ ਵੀ ਸੀ।

 

 

 

 

BJP ਨੇਤਾ ਦੀ ਸਲਮਾਨ ਖਾਨ ਨੂੰ ਸਲਾਹ, ‘ਬਿਸ਼ਨੋਈ ਤੋਂ ਮੁਆਫੀ ਮੰਗੋ ਅਤੇ ਮਾਮਲਾ ਖਤਮ ਕਰੋ’ || News Update

0
BJP leader's advice to Salman Khan, 'Apologise to Bishnoi and end the matter'

BJP ਨੇਤਾ ਦੀ ਸਲਮਾਨ ਖਾਨ ਨੂੰ ਸਲਾਹ, ‘ਬਿਸ਼ਨੋਈ ਤੋਂ ਮੁਆਫੀ ਮੰਗੋ ਅਤੇ ਮਾਮਲਾ ਖਤਮ ਕਰੋ’

NCP ਨੇਤਾ ਬਾਬਾ ਸਿੱਦੀਕੀ ਦੀ ਸ਼ਨੀਵਾਰ ਰਾਤ ਮੁੰਬਈ ਦੀਆਂ ਸੜਕਾਂ ‘ਤੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦਾ ਕਤਲ ਕੀਤਾ ਹੈ। ਬਾਬਾ ਸਿੱਦੀਕੀ ਸਲਮਾਨ ਖਾਨ ਦੇ ਕਾਫੀ ਕਰੀਬ ਸਨ, ਇਸ ਲਈ ਸ਼ੱਕ ਹੈ ਕਿ ਬਿਸ਼ਨੋਈ ਗੈਂਗ ਨੇ ਸਿੱਦੀਕੀ ਦਾ ਕਤਲ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਸਲਮਾਨ ਖਾਨ ਵੀ ਬਿਸ਼ਨੋਈ ਗੈਂਗ ਦੇ ਨਿਸ਼ਾਨੇ ‘ਤੇ ਹਨ। ਸਲਮਾਨ ਨੂੰ ਬਿਸ਼ਨੋਈ ਗੈਂਗ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਕੁਝ ਮਹੀਨੇ ਪਹਿਲਾਂ ਬਿਸ਼ਨੋਈ ਗੈਂਗ ਨੇ ਮੁੰਬਈ ‘ਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਵੀ ਕੀਤੀ ਸੀ।

ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਣ ਦੀ ਸਲਾਹ

ਦੂਜੇ ਪਾਸੇ ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਹਰਨਾਥ ਸਿੰਘ ਯਾਦਵ ਨੇ ਸਲਮਾਨ ਖਾਨ ਨੂੰ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਣ ਦੀ ਸਲਾਹ ਦਿੱਤੀ ਹੈ। ਭਾਜਪਾ ਨੇਤਾ ਹਰਨਾਥ ਸਿੰਘ ਯਾਦਵ ਨੇ ਇੱਕ ਪੋਸਟ ਵਿੱਚ ਲਿਖਿਆ, ‘ਪਿਆਰੇ ਸਲਮਾਨ ਖਾਨ, ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਮੰਨਦਾ ਹੈ ਅਤੇ ਉਸਦੀ ਪੂਜਾ ਕਰਦਾ ਹੈ, ਤੁਸੀਂ ਉਸੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਅਤੇ ਪਕਾਇਆ, ਜਿਸ ਨਾਲ ਬਿਸ਼ਨੋਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਬਿਸ਼ਨੋਈ ਭਾਈਚਾਰਾ ਲੰਬੇ ਸਮੇਂ ਤੋਂ ਤੁਹਾਡੇ ਨਾਲ ਨਾਰਾਜ਼ ਹੈ। ਇਨਸਾਨ ਗਲਤੀਆਂ ਕਰਦਾ ਹੈ। ਤੁਸੀਂ ਇੱਕ ਮਹਾਨ ਅਦਾਕਾਰ ਹੋ, ਦੇਸ਼ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ। ਮੇਰੀ ਤੁਹਾਨੂੰ ਸਲਾਹ ਹੈ ਕਿ ਬਿਸ਼ਨੋਈ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰੋ ਅਤੇ ਜੋ ਵੀ ਗਲਤ ਹੋਇਆ ਉਸ ਲਈ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗੋ।’’

ਕਤਲ ਕੇਸ ਵਿੱਚ ਤੀਜੀ ਗ੍ਰਿਫ਼ਤਾਰੀ ਪੁਣੇ ਤੋਂ ਕੀਤੀ ਗਈ

ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਤੀਜੀ ਗ੍ਰਿਫ਼ਤਾਰੀ ਪੁਣੇ ਤੋਂ ਕੀਤੀ ਗਈ ਹੈ। ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸ਼ੁਭਮ ਲੋਂਕਰ ਦੇ ਭਰਾ ਪ੍ਰਵੀਨ ਲੋਨਕਰ ਨੂੰ ਪੁਲਿਸ ਨੇ ਪੁਣੇ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪ੍ਰਵੀਨ ਉਨ੍ਹਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਧਰਮਰਾਜ ਕਸ਼ਯਪ ਅਤੇ ਸ਼ਿਵਕੁਮਾਰ ਗੌਤਮ ਦੇ ਨਾਲ ਸਾਜ਼ਿਸ਼ ਵਿੱਚ ਸ਼ੁਭਮ ਲੋਨਕਰ ਨੂੰ ਸ਼ਾਮਲ ਕੀਤਾ ਸੀ।

ਸਿੱਦੀਕੀ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ

ਦੱਸ ਦਈਏ ਕਿ ਬਾਬਾ ਸਿੱਦੀਕੀ ਨੂੰ ਸ਼ਨੀਵਾਰ ਰਾਤ ਬਾਂਦਰਾ ਈਸਟ ਵਿੱਚ ਉਨ੍ਹਾਂ ਦੇ ਬੇਟੇ ਵਿਧਾਇਕ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਤੁਰੰਤ ਬਾਅਦ ਉਸ ਨੂੰ ਬਾਂਦਰਾ ਦੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਬਾ ਸਿੱਦੀਕੀ ‘ਤੇ ਗੋਲੀ ਚਲਾਉਣ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਨਾਂ ਗੁਰਮੇਲ ਬਲਜੀਤ ਸਿੰਘ ਉਰਫ ਕਰਨੈਲ ਸਿੰਘ ਅਤੇ ਧਰਮਰਾਜ ਸਿੰਘ ਉਰਫ ਧਰਮਰਾਜ ਰਾਜੇਸ਼ ਕਸ਼ਯਪ ਹਨ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਹਮਲਾਵਰ ਹਮਲੇ ਤੋਂ 25-30 ਦਿਨ ਪਹਿਲਾਂ ਆਲੇ-ਦੁਆਲੇ ਦੇ ਇਲਾਕੇ ਦੀ ਰੇਕੀ ਕਰ ਰਹੇ ਸਨ।

 

 

 

 

ਅੱਖਾਂ ਲਈ ਵਰਦਾਨ ਹਨ ਇਹ ਡ੍ਰਿੰਕਸ, ਡਾਇਟ ’ਚ ਕਰੋ ਸ਼ਾਮਲ || Health News

0

ਅੱਖਾਂ ਲਈ ਵਰਦਾਨ ਹਨ ਇਹ ਡ੍ਰਿੰਕਸ, ਡਾਇਟ ’ਚ ਕਰੋ ਸ਼ਾਮਲ

ਅੱਖਾਂ ਦੀ ਸਿਹਤ ਸਾਡੀ ਜਨਰਲ ਸਿਹਤ ਲਈ ਬਹੁਤ ਜ਼ਰੂਰੀ ਹੈ। ਸਹੀ ਖੁਰਾਕ ਅਤੇ ਜੀਵਨ ਸ਼ੈਲੀ ਦੇ ਚੋਣਾਂ ਨਾਲ ਅਸੀਂ ਆਪਣੇ ਨਜ਼ਰ ਨੂੰ ਸੁਧਾਰ ਸਕਦੇ ਹਾਂ। ਅੱਜ ਦੇ ਯੁੱਗ ’ਚ, ਜਿੱਥੇ ਟੈਕਨੋਲੋਜੀ ਦੇ ਵਾਧੇ ਨਾਲ ਅਸੀਂ ਬਹੁਤ ਸਮਾਂ ਸਕਰੀਨ ‘ਤੇ ਬਿਤਾਉਂਦੇ ਹਾਂ, ਸਹੀ ਡਾਇਟ ਅਤੇ ਪੋਸ਼ਣ ਦਾ ਸਹੀ ਸੇਵਨ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਕੁਝ ਖਾਸ ਡ੍ਰਿੰਕਸ ਜਿਵੇਂ ਕਿ ਫਲਾਂ ਅਤੇ ਸਬਜ਼ੀਆਂ ਦੇ ਜੂਸ, ਨਾ ਸਿਰਫ਼ ਤਾਜ਼ਗੀ ਦਿੰਦੇ ਹਨ, ਸਗੋਂ ਇਹ ਅੱਖਾਂ ਦੀ ਰੋਸ਼ਨੀ ਵਧਾਉਣ ’ਚ ਵੀ ਮਦਦ ਕਰਦੇ ਹਨ। ਇਸ ਲਈ, ਅਸੀਂ ਇੱਥੇ 5 ਐਸੇ ਡ੍ਰਿੰਕਸ ਦੀ ਗੱਲ ਕਰਨ ਜਾ ਰਹੇ ਹਾਂ, ਜੋ ਅੱਖਾਂ ਦੀ ਸਿਹਤ ਨੂੰ ਬਹਿਤਰ ਬਣਾਉਣ ’ਚ ਵਰਦਾਨ ਵੱਜੋਂ ਕੰਮ ਕਰ ਸਕਦੇ ਹਨ।

1. ਗਾਜਰ ਅਤੇ ਸੇਬ ਦਾ ਜੂਸ :- ਗਾਜਰ ’ਚ ਬੀਟਾ-ਕੈਰੋਚੀਨ ਅਤੇ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ।

2. ਹਰੀ ਪੱਤੇਦਾਰ ਸਬਜ਼ੀਆਂ ਦਾ ਸੂਪ :- ਪਾਲਕ, ਬਰੋਕਲੀ, ਅਤੇ ਕਾਬੁਲੀ ਚਨਾ ਨੂੰ ਪਕਾ ਕੇ ਸੂਪ ਬਣਾਓ। ਇਹ ਸਬਜ਼ੀਆਂ ਲੂਟਾਈਨ ਅਤੇ ਜੀਆੰਤਾਜ਼ੀਨ ਦੇ ਸੰਰਚਕ ਹਨ, ਜੋ ਅੱਖਾਂ ਦੀ ਸਿਹਤ ਲਈ ਲਾਭਦਾਇਕ ਹਨ।

3. ਮਿੱਠੇ ਅੰਬ ਅਤੇ ਨਿੰਬੂ ਦਾ ਜੂਸ : ਅੰਬ ’ਚ ਵਿਟਾਮਿਨ ਸੀ ਅਤੇ ਕਾਰੋਟੀਨੋਇਡ ਹੁੰਦੀਆਂ ਹਨ, ਜੋ ਅੱਖਾਂ ਦੀ ਰੋਸ਼ਨੀ ਵਿਚ ਸੁਧਾਰ ਕਰਦੀਆਂ ਹਨ।

ਹਰਿਆਣੇ ‘ਚ ਭਾਜਪਾ ਨੇ ਵਿਧਾਇਕ ਦਲ ਦੀ ਸੱਦੀ ਮੀਟਿੰਗ || Latest News

4. ਬੇਰੀ ਜਾਂ ਸਟ੍ਰਾਬੇਰੀ ਜੂਸ : ਸਟ੍ਰਾਬੇਰੀਆਂ, ਬਲੈਕਬੇਰੀਆਂ ਅਤੇ ਰਾਸਪਬੈਰੀਆਂ ਦਾ ਜੂਸ ਐਂਟੀਓਕਸਿਡੈਂਟਾਂ ਨਾਲ ਭਰਪੂਰ ਹਨ, ਜੋ ਅੱਖਾਂ ਦੀ ਸਿਹਤ ਨੂੰ ਬਚਾਉਂਦੇ ਹਨ।

5. ਦਹੀਂ ਅਤੇ ਬਾਦਾਮ : 1 ਕੱਪ ਦਹੀਂ ’ਚ 5-6 ਬਾਦਾਮ ਮਿਲਾਓ। ਇਸ ਨੂੰ ਰਾਤ ਨੂੰ ਖਾਣ ਤੋਂ ਪਹਿਲਾਂ ਲੈਣਾ। ਬਾਦਾਮ ਵਿਟਾਮਿਨ ਈ ਅਤੇ ਓਮੇਗਾ-3 ਫੈਟੀ ਐਸਿਡਸ ਵਿੱਚ ਉੱਚ ਹੁੰਦੇ ਹਨ, ਜੋ ਅੱਖਾਂ ਦੀ ਸਿਹਤ ਲਈ ਲਾਭਦਾਇਕ ਹਨ।

ਸਾਧਾਰਣ ਸੁਝਾਅ

– ਇਹ ਡ੍ਰਿੰਕਸ ਰੋਜ਼ਾਨਾ ਆਪਣੇ ਡਾਈਟ ਵਿੱਚ ਸ਼ਾਮਿਲ ਕਰੋ।

-ਪਾਣੀ ਦੀ ਵਧੀਆ ਮਾਤਰਾ ਨੂੰ ਸ਼ਾਮਿਲ ਕਰਨਾ ਨਾ ਭੁੱਲੋ, ਜੋ ਸਰੀਰ ਨੂੰ ਹਾਈਡ੍ਰੇਟ ਕਰਦਾ ਹੈ।

– ਸਿਹਤਮੰਦ ਖੁਰਾਕ ਅਤੇ ਸਹੀ ਨੀਂਦ ਦੇ ਨਾਲ, ਇਹਨਾਂ ਡ੍ਰਿੰਕਸ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਆ ਸਕਦਾ ਹੈ।

– ਇਨ੍ਹਾਂ ਨੂੰ ਆਪਣੇ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਕੇ ਤੁਸੀਂ ਅੱਖਾਂ ਦੀ ਰੋਸ਼ਨੀ ਅਤੇ ਸਿਹਤ ਵਿੱਚ ਸੁਧਾਰ ਕਰ ਸਕਦੇ ਹੋ।

ਹਰਿਆਣੇ ‘ਚ ਭਾਜਪਾ ਨੇ ਵਿਧਾਇਕ ਦਲ ਦੀ ਸੱਦੀ ਮੀਟਿੰਗ || Latest News

0

ਹਰਿਆਣੇ ‘ਚ ਭਾਜਪਾ ਨੇ ਵਿਧਾਇਕ ਦਲ ਦੀ ਸੱਦੀ ਮੀਟਿੰਗ

ਹਰਿਆਣਾ ਵਿੱਚ ਭਾਜਪਾ ਨੇ 16 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਵਿੱਚ ਵਿਧਾਇਕਾਂ ਤੋਂ ਇਲਾਵਾ ਕੇਂਦਰੀ ਅਬਜ਼ਰਵਰ ਵੀ ਮੌਜੂਦ ਰਹਿਣਗੇ। ਕੇਂਦਰੀ ਲੀਡਰਸ਼ਿਪ ਜਲਦੀ ਹੀ ਇਸ ਲਈ ਅਬਜ਼ਰਵਰ ਨਿਯੁਕਤ ਕਰੇਗੀ।

ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਦਾ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਣਾ ਤੈਅ ਹੈ। ਇਸ ਤੋਂ ਬਾਅਦ ਉਹ ਰਾਜਪਾਲ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵਿਰਸਾ ਸਿੰਘ ਵਲਟੋਹਾ ਤਲਬ || Latest News || || Punjab News

ਨਵੇਂ ਮੁੱਖ ਮੰਤਰੀ 17 ਅਕਤੂਬਰ ਨੂੰ ਪੰਚਕੂਲਾ ਦੇ ਪਰੇਡ ਗਰਾਊਂਡ ਵਿੱਚ ਸਹੁੰ ਚੁੱਕਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਿਰਕਤ ਕਰਨਗੇ।

ਵਿਧਾਇਕਾਂ ਦੇ ਰਹਿਣ ਦਾ ਇੰਤਜ਼ਾਮ ਐਮਐਲਏ ਹੋਸਟਲ ਵਿੱਚ ਕੀਤਾ ਗਿਆ

ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਰੋਲੀ ਨੇ ਸਾਰੇ ਵਿਧਾਇਕਾਂ ਨੂੰ 16 ਅਤੇ 17 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਸਾਰੇ ਵਿਧਾਇਕਾਂ ਦੇ ਰਹਿਣ ਦਾ ਇੰਤਜ਼ਾਮ ਐਮਐਲਏ ਹੋਸਟਲ ਵਿੱਚ ਕੀਤਾ ਗਿਆ ਹੈ।

ਚੰਡੀਗੜ੍ਹ ‘ਚ ਕੁੱਤਿਆਂ ਨਾਲ ਨਜਿੱਠਣ ਲਈ ਯੂਟੀ ਪ੍ਰਸ਼ਾਸਨ ਤੋਂ ਵਿਸ਼ੇਸ਼ ਗ੍ਰਾਂਟ ਦੀ ਅਪੀਲ || Today News

0

ਚੰਡੀਗੜ੍ਹ ‘ਚ ਕੁੱਤਿਆਂ ਨਾਲ ਨਜਿੱਠਣ ਲਈ ਯੂਟੀ ਪ੍ਰਸ਼ਾਸਨ ਤੋਂ ਵਿਸ਼ੇਸ਼ ਗ੍ਰਾਂਟ ਦੀ ਅਪੀਲ

ਚੰਡੀਗੜ੍ਹ ਨਗਰ ਨਿਗਮ (ਐਮਸੀ) ਨੇ ਸ਼ਹਿਰ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਤੋਂ ਬਜਟ ਵਿੱਚ ਵਾਧੇ ਦੀ ਮੰਗ ਕੀਤੀ ਹੈ। ਪਹਿਲਾਂ ਇਸ ਮੰਤਵ ਲਈ ਨਗਰ ਨਿਗਮ ਵੱਲੋਂ 10 ਲੱਖ ਰੁਪਏ ਦਾ ਉਪਬੰਧ ਕੀਤਾ ਗਿਆ ਸੀ, ਪਰ ਹਾਲ ਹੀ ਦੇ ਅੰਕੜਿਆਂ ਅਤੇ ਮੁਆਵਜ਼ੇ ਦੇ ਦਾਅਵਿਆਂ ਨੂੰ ਦੇਖਦੇ ਹੋਏ, ਨਿਗਮ ਹੁਣ ਬਜਟ ਉਪਬੰਧ ਨੂੰ ਵਧਾ ਕੇ 1 ਕਰੋੜ ਰੁਪਏ ਜਾਂ ਇਸ ਤੋਂ ਵੱਧ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵਿਰਸਾ ਸਿੰਘ ਵਲਟੋਹਾ ਤਲਬ || Latest News || || Punjab News

ਮਿਉਂਸਪਲ ਹੈਲਥ ਡਿਪਾਰਟਮੈਂਟ (MOH) ਨੇ ਕੁੱਤਿਆਂ ਦੀ ਨਸਬੰਦੀ ਅਤੇ ਉਨ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਪ੍ਰਸ਼ਾਸਨ ਤੋਂ ਵਾਧੂ ਵਿੱਤੀ ਸਹਾਇਤਾ ਲਈ ਪ੍ਰਸਤਾਵ ਤਿਆਰ ਕੀਤਾ ਹੈ। ਨਗਰ ਨਿਗਮ ਦੇ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਮੌਜੂਦਾ ਬਜਟ ਪੂਰੀ ਤਰ੍ਹਾਂ ਨਾਕਾਫੀ ਸਾਬਤ ਹੋ ਰਿਹਾ ਹੈ।

ਮਿਸਰ ਰੇਲ ਹਾਦਸਾ : ਇੱਕ ਵਿਅਕਤੀ ਦੀ ਮੌਤ, 20 ਤੋਂ ਵੱਧ ਜ਼ਖ਼ਮੀ || Latest News

0

ਮਿਸਰ ਰੇਲ ਹਾਦਸਾ : ਇੱਕ ਵਿਅਕਤੀ ਦੀ ਮੌਤ, 20 ਤੋਂ ਵੱਧ ਜ਼ਖ਼ਮੀ

ਮਿਸਰ ਵਿੱਚ ਐਤਵਾਰ ਨੂੰ ਕਾਹਿਰਾ ਆ ਰਹੀ ਇੱਕ ਯਾਤਰੀ ਟਰੇਨ ਨੂੰ ਇੱਕ ਰੇਲ ਇੰਜਣ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਅਫ਼ਰੀਕੀ ਦੇਸ਼ ਮਿਸਰ ਵਿੱਚ ਇੱਕ ਮਹੀਨੇ ਦੇ ਅੰਦਰ ਇਹ ਦੂਜਾ ਰੇਲ ਹਾਦਸਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵਿਰਸਾ ਸਿੰਘ ਵਲਟੋਹਾ ਤਲਬ || Latest News || || Punjab News

ਘੱਟੋ ਘੱਟ 21 ਲੋਕਾਂ ਨੂੰ ਲਿਜਾਇਆ ਗਿਆ ਹਸਪਤਾਲ

ਰੇਲਵੇ ਅਧਿਕਾਰੀਆਂ ਨੇ ਇਕ ਬਿਆਨ ‘ਚ ਕਿਹਾ ਕਿ ਇਹ ਹਾਦਸਾ ਕਾਹਿਰਾ ਤੋਂ ਕਰੀਬ 270 ਕਿਲੋਮੀਟਰ ਦੱਖਣ ‘ਚ ਮਿਨਾਯਾ ਸੂਬੇ ‘ਚ ਵਾਪਰਿਆ। ਬਿਆਨ ‘ਚ ਕਿਹਾ ਗਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਘੱਟੋ ਘੱਟ 21 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 19 ਦਾ ਇਲਾਜ ਕੀਤਾ ਗਿਆ ਅਤੇ ਛੁੱਟੀ ਦੇ ਦਿੱਤੀ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵਿਰਸਾ ਸਿੰਘ ਵਲਟੋਹਾ ਤਲਬ || Latest News || || Punjab News

0

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵਿਰਸਾ ਸਿੰਘ ਵਲਟੋਹਾ ਤਲਬ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਲਟੋਹਾ 15 ਅਕਤੂਬਰ ਨੂੰ ਸਵੇਰੇ 9 ਵਜੇ ਸਬੂਤ ਲੈ ਕੇ ਪੇਸ਼ ਹੋਣਗੇ। ਜਾਣਕਾਰੀ ਮੁਤਾਬਕ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਵਿਰਸਾ ਸਿੰਘ ਵਲਟੋਹਾ ਨੂੰ ਮੀਡੀਆ ਰਾਹੀਂ ਜਥੇਦਾਰ ਸਾਹਿਬਾਨ ਬਾਰੇ ਜਨਤਕ ਰੂਪ ਵਿਚ ਬੀਜੇਪੀ/ ਆਰ.ਐੱਸ.ਐੱਸ. ਵੱਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਫੈਸਲਾ ਕਰਨ ਲਈ ਦਬਾਅ ਪਾਉਣ ਦੇ ਲਾਏ ਗਏ ਇਲਜ਼ਾਮਾਂ ਸਬੰਧੀ ਸਬੂਤ ਮੰਗੇ ਹਨ।

ਜੰਮੂ-ਕਸ਼ਮੀਰ ਪਹੁੰਚੇ CM ਮਾਨ ਤੇ ਆਪ ਸੁਪਰੀਮੋ ਕੇਜਰੀਵਾਲ

ਇਸ ਸੰਬੰਧੀ ਜਥੇਦਾਰ ਵੱਲੋਂ ਵਲਟੋਹਾ ਨੂੰ ਮਿਤੀ 15/10/24 ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਦਾ ਆਦੇਸ਼ ਕੀਤਾ ਹੈ। ਸਿੰਘ ਸਾਹਿਬ ਨੇ ਵਲਟੋਹਾ ਨੂੰ ਭੇਜੇ ਲਿਖਤੀ ਆਦੇਸ਼ ਵਿਚ ਇਹ ਵੀ ਆਖਿਆ ਕਿ ਜੇਕਰ ਉਹ ਸਮੇਂ ਸਿਰ ਪੇਸ਼ ਨਹੀਂ ਹੋਏ ਤਾਂ ਇਹ ਮੰਨਿਆ ਜਾਵੇਗਾ ਕਿ  ਵਲਟੋਹਾ ਜਥੇਦਾਰ ਸਾਹਿਬਾਨ ‘ਤੇ ਦਬਾਅ ਪਾਉਣ ਲਈ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਦਾ ਯਤਨ ਕਰ ਰਹੇ ਹਨ।

ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਜਾਰੀ; 18 ਹੋਰ ਵਿਰੁੱਧ ਮਾਮਲਾ ਦਰਜ

0

 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਜਾਰੀ; 18 ਹੋਰ ਵਿਰੁੱਧ ਮਾਮਲਾ ਦਰਜ

ਵਿਦੇਸ਼ਾਂ ਵਿੱਚ ਵੱਸਣ ਦੇ ਚਾਹਵਾਨ ਨੌਜਵਾਨਾਂ ਦੀ ਸੁਰੱਖਿਆ ਲਈ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਪੰਜਾਬ ਪੁਲਿਸ ਦੇ ਐਨ.ਆਰ.ਆਈ. ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਨਾਲ ਤਾਲਮੇਲ ਕਰਕੇ ਸੂਬੇ ਵਿੱਚ 18 ਹੋਰ ਟਰੈਵਲ ਏਜੰਸੀਆਂ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ ‘ਤੇ ਰੋਜ਼ਗਾਰ ਸਬੰਧੀ ਇਸ਼ਤਿਹਾਰ ਦੇਣ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਕਾਰਵਾਈ ਅਗਸਤ, 2024 ਦੇ ਮਹੀਨੇ ਵਿੱਚ ਅਜਿਹੀਆਂ 25 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੇ ਖਿਲਾਫ ਘੱਟੋ-ਘੱਟ 20 ਐੱਫ.ਆਈ.ਆਰਜ਼. ਦਰਜ ਕਰਨ ਉਪਰੰਤ ਅਮਲ ਵਿੱਚ ਲਿਆਂਦੀ ਗਈ। ਹੁਣ ਤੱਕ ਦਰਜ ਕੀਤੇ ਮਾਮਲਿਆਂ ਵਿੱਚ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸਬੰਧੀ ਗੰਭੀਰ ਨੋਟਿਸ ਲਿਆ ਹੈ।

ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ, ਪੜ੍ਹੋ ਵੇਰਵਾ ||Educational News

ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਕੇ ਸਿਨਹਾ ਨੇ ਐਤਵਾਰ ਨੂੰ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਇਜਾਜ਼ਤਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵਿਦੇਸ਼ਾਂ ਵਿੱਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ।

ਉਹਨਾਂ ਅੱਗੇ ਦੱਸਿਆ ਕਿ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ ‘ਤੇ ਤਸਦੀਕ ਕੀਤੀ ਗਈ ਅਤੇ ਉਨ੍ਹਾਂ ਵਿਰੁੱਧ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ। ਸੂਬੇ ਦੇ ਵੱਖ-ਵੱਖ ਐਨ.ਆਰ.ਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ ਕੁੱਲ 18 ਨਵੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ ਅੰਮ੍ਰਿਤਸਰ, ਐਸ.ਏ.ਐਸ. ਨਗਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਦਰਜ ਕੀਤੀਆਂ 18 ਨਵੀਆਂ ਐਫ.ਆਈ.ਆਰਜ਼ ਵਿੱਚੋਂ ਸਤੰਬਰ ਮਹੀਨੇ ਵਿੱਚ 6 ਅਤੇ ਅਕਤੂਬਰ ਵਿੱਚ 12 ਐਫਆਈਆਰਜ਼ ਦਰਜ ਕੀਤੀਆਂ ਗਈਆਂ ਸਨ।

ਦਿੱਲੀ ਦੇ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ || National News

ਏਡੀਜੀਪੀ ਨੇ ਕਿਹਾ ਕਿ ਅਗਸਤ ਅਤੇ ਸਤੰਬਰ 2024 ਦੇ ਮਹੀਨਿਆਂ ਵਿੱਚ ਦਰਜ ਕੀਤੀਆਂ ਇਨ੍ਹਾਂ 26 ਐਫ.ਆਈ.ਆਰਜ਼ ਵਿੱਚ ਕੁੱਲ 34 ਮੁਲਜ਼ਮਾਂ ਵਿੱਚੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮ ਟਰੈਵਲ ਏਜੰਟਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।

ਏਡੀਜੀਪੀ ਪ੍ਰਵੀਨ ਸਿਨਹਾ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਟ੍ਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ। ਉਹਨਾਂ ਨੇ ਸਲਾਹ ਦਿੱਤੀ ਕਿ ਸਿਰਫ਼ ਉਹਨਾਂ ਏਜੰਸੀਆਂ ਨਾਲ ਸੰਪਰਕ ਕੀਤਾ ਜਾਵੇ ਜਿਹਨਾਂ ਕੋਲ ਇਮੀਗ੍ਰੇਸ਼ਨ ਐਕਟ, 1983 ਤਹਿਤ ਇੱਕ ਵੈਧ ਭਰਤੀ ਏਜੰਟ (ਆਰ.ਏ.) ਲਾਇਸੈਂਸ ਹੋਵੇ ਅਤੇ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਟਰੈਵਲ ਏਜੰਟਾਂ ਨਾਲ ਸੰਪਰਕ ਕਰਦੇ ਸਮੇਂ ਉਹਨਾਂ ਦੀ ਜਾਂਚ ਕਰਨ ਉਪਰੰਤ ਹੀ ਉਹਨਾਂ ‘ਤੇ ਭਰੋਸਾ ਕੀਤਾ ਜਾਵੇ।

ਲੁਧਿਆਣਾ-ਫਿਰੋਜ਼ਪੁਰ ਹਾਈਵੇਅ ਕਿਸਾਨਾਂ ਨੇ ਕੀਤਾ ਜਾਮ || Latest News || || Punjab News

ਨਵੀਆਂ ਦਰਜ ਕੀਤੀਆਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੇ ਨਾਮ:

(1) ਵਨ ਪੁਆਇੰਟ ਸਰਵਿਸਿਜ਼, ਐਸ.ਸੀ.ਓ.-15, ਸੈਕਟਰ-115, ਖਰੜ, ਐਸ.ਏ.ਐਸ.ਨਗਰ।
(2) ਸਾਈ ਏਂਜਲ ਗਰੁੱਪ, ਐਸ.ਸੀ.ਐਫ.-02, ਦੂਜੀ ਮੰਜ਼ਿਲ, ਸੈਕਟਰ-78, ਐਸ.ਏ.ਐਸ. ਨਗਰ।
(3) ਭਾਰਤ ਇਮੀਗ੍ਰੇਸ਼ਨ, ਨੇੜੇ ਸੇਵਕ ਪੈਟਰੋਲ ਪੰਪ, ਅਮਲੋਹ, ਫਤਹਿਗੜ੍ਹ ਸਾਹਿਬ।
(4) ਮਾਸਟਰ ਮਾਈਂਡ ਇਮੀਗ੍ਰੇਸ਼ਨ, ਸਟੱਡੀ ਵੀਜ਼ਾ ਕੰਸਲਟੈਂਟ, ਆਨੰਦਪੁਰ ਸਾਹਿਬ, ਰੂਪਨਗਰ।
(5) ਏ.ਵੀ.ਪੀ. ਇਮੀਗ੍ਰੇਸ਼ਨ, ਬਠਿੰਡਾ।
(6) ਸਕਾਈ ਬ੍ਰਿਜ ਇਮੀਗ੍ਰੇਸ਼ਨ, ਬਠਿੰਡਾ।
(7) ਗੇਟਵੇ ਇਮੀਗ੍ਰੇਸ਼ਨ, ਪਟਿਆਲਾ।
(8) ਮਾਸਟਰ ਇਮੀਗ੍ਰੇਸ਼ਨ, ਰਾਜਪੁਰਾ, ਪਟਿਆਲਾ।
(9) ਹੰਬਲ ਇਮੀਗ੍ਰੇਸ਼ਨ, ਅੰਮ੍ਰਿਤਸਰ।
(10) ਦਿ ਹੰਬਲ ਇਮੀਗ੍ਰੇਸ਼ਨ, ਲੁਧਿਆਣਾ।
(11) ਈ.ਵੀ.ਏ.ਏ. ਇਮੀਗ੍ਰੇਸ਼ਨ, ਲੁਧਿਆਣਾ।
(12) ਕੌਰ ਇਮੀਗ੍ਰੇਸ਼ਨ ਸੈਂਟਰ, ਮੋਗਾ।
(13) ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ, ਐਫ.ਸੀ.ਆਰ. ਰੋਡ, ਅੰਮ੍ਰਿਤਸਰ।
(14) ਆਹੂਜਾ ਇਮੀਗ੍ਰੇਸ਼ਨ, ਜੰਡਿਆਲਾ ਰੋਡ, ਨੇੜੇ ਐਚਡੀਐਫਸੀ ਬੈਂਕ, ਤਰਨਤਾਰਨ।
(15) ਜੇ.ਐਮ.ਸੀ. ਅੰਮ੍ਰਿਤਸਰ, ਪਹਿਲੀ ਮੰਜ਼ਿਲ, 100 ਐਫ.ਟੀ. ਰੋਡ, ਅੰਮ੍ਰਿਤਸਰ ਕਲੋਨੀ, ਅੰਮ੍ਰਿਤਸਰ।
(16) ਰੁਦਰਾਕਸ਼ ਇਮੀਗ੍ਰੇਸ਼ਨ ਐਸ.ਸੀ.ਓ. 15-16, ਟਾਪ ਫਲੋਰ, ਫੇਜ਼ 1, ਮੋਹਾਲੀ।
(17) ਯੂਨੀਕ ਐਂਟਰਪ੍ਰਾਈਜਿਜ਼, ਐਸ.ਸੀ.ਓ. 13, ਮੈਗਾ ਮਾਰਕੀਟ, ਨਿਊ ਸੰਨੀ ਐਨਕਲੇਵ, ਸੈਕਟਰ 123, ਮੋਹਾਲੀ।
(18) ਸੈਣੀ ਐਸੋਸੀਏਟਸ (ਗਲਫ ਜੌਬਸ ਐਂਡ ਯੂਰੋਪ ਗਲਫ ਵੀਜ਼ਾ), ਪਹਿਲੀ ਮੰਜ਼ਿਲ, ਖੰਨਾ ਕੰਪਲੈਕਸ, ਰੂਪਨਗਰ।

 

ਜੰਮੂ-ਕਸ਼ਮੀਰ ਪਹੁੰਚੇ CM ਮਾਨ ਤੇ ਆਪ ਸੁਪਰੀਮੋ ਕੇਜਰੀਵਾਲ

0

ਜੰਮੂ-ਕਸ਼ਮੀਰ ਪਹੁੰਚੇ CM ਮਾਨ ਤੇ ਆਪ ਸੁਪਰੀਮੋ ਕੇਜਰੀਵਾਲ

ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜੰਮੂ-ਕਸ਼ਮੀਰ ਦੇ ਡੋਡਾ ਪਹੁੰਚੇ ਹਨ। ਪਾਰਟੀ ਦੇ ਆਗੂਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਸੀਐੱਮ ਮਾਨ ਅਤੇ ਕੇਜਰੀਵਾਲ ਡੋਡਾ ਵਿੱਚ ਸਪੋਰਟਸ ਸਟੇਡੀਅਮ ਵਿੱਚ ਧੰਨਵਾਦ ਰੈਲੀ ਨੂੰ ਸੰਬੋਧਿਤ ਕਰਨਗੇ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ AAP ਪਾਰਟੀ ਦੇ ਮਹਿਰਾਜ ਮਲਿਕ ਨੇ ਡੋਡਾ ਸੀਟ ਤੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ।

NCP ਨੇਤਾ ਬਾਬਾ ਸਿੱਦੀਕੀ ਦਾ ਗੋਲੀਆਂ ਮਾਰ ਕੇ ਕੀਤਾ ਕ.ਤਲ || Today News

ਦਰਅਸਲ ਅਰਵਿੰਦ ਕੇਜਰੀਵਾਲ ਦੀ ਇਹ ਰੈਲੀ 10 ਅਕਤੂਬਰ ਨੂੰ ਹੋਣੀ ਸੀ ਪਰ ਚੋਣ ਜ਼ਾਬਤਾ ਕਾਰਨ ਰੈਲੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 8 ਅਕਤੂਬਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਸ ਵਿੱਚ ਪਾਰਟੀ ਦੇ ਮਹਿਰਾਜ ਮਲਿਕ ਨੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਨ੍ਹਾਂ ਨੂੰ ਵੀਡੀਓ ਕਾਲ ‘ਤੇ ਵਧਾਈ ਦਿੱਤੀ।

ਡੋਡਾ ਸੀਟ ‘ਤੇ ਇੰਡੀਆ ਗਠਜੋੜ ਅਤੇ ਭਾਜਪਾ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਸੀ ਪਰ ਆਮ ਆਦਮੀ ਪਾਰਟੀ ਨੇ ਇਸ ਸੀਟ ‘ਤੇ ਜਿੱਤ ਹਾਸਿਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਮਹਿਰਾਜ ਮਲਿਕ ਨੂੰ ਟਿਕਟ ਦਿੱਤੀ ਗਈ ਸੀ, ਜਦੋਂ ਕਿ ਨੈਸ਼ਨਲ ਕਾਨਫਰੰਸ ਦੇ ਖਾਲਿਦ ਨਜੀਬ ਸੁਹਾਰਵਾਦੀ ਇੰਡੀਆ ਗੱਠਜੋੜ ਵੱਲੋਂ ਚੋਣ ਮੈਦਾਨ ਵਿੱਚ ਸਨ ਅਤੇ ਭਾਜਪਾ ਨੇ ਗਜੈ ਸਿੰਘ ਰਾਣਾ ਨੂੰ ਮੈਦਾਨ ਵਿੱਚ ਉਤਾਰਿਆ ਸੀ।