Home Blog Page 1330

ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਵੱਡੀ ਸਾਜ਼ਿਸ਼ ਹੋਈ ਨਾਕਾਮ || Latest News

0

ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਵੱਡੀ ਸਾਜ਼ਿਸ਼ ਹੋਈ ਨਾਕਾਮ

ਜੰਮੂ-ਕਸ਼ਮੀਰ ‘ਚ ਸ਼੍ਰੀਨਗਰ-ਬਾਰਾਮੂਲਾ ਰਾਸ਼ਟਰੀ ਰਾਜਮਾਰਗ ‘ਤੇ ਅੱਜ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇੱਕ ਖੇਤਰ ਵਿੱਚ ਇੱਕ ਸ਼ੱਕੀ ਬੈਗ ਮਿਲਿਆ ਜਿਸ ਵਿੱਚ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED ) ਸੀ। ਅੱਤਵਾਦੀ ਇਸ ਖਤਰਨਾਕ ਵਸਤੂ ਨੂੰ ਬੈਗ ‘ਚ ਲੁਕਾ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਪਰ ਸੁਰੱਖਿਆ ਬਲਾਂ ਦੀ ਸੂਝ-ਬੂਝ ਅਤੇ ਮੁਸਤੈਦੀ ਕਾਰਨ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।

ਬਰਨਾਲਾ ਤੋਂ ਨਵੇਂ ਵਿਧਾਇਕ ਕਾਲਾ ਢਿੱਲੋਂ ਨੇ ਚੁੱਕੀ ਸਹੁੰ || Punjab News

ਸ਼ੱਕੀ ਬੈਗ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬੈਗ ਦੀ ਤਲਾਸ਼ੀ ਲਈ। ਬੈਗ ਵਿੱਚੋਂ ਇੱਕ IED ਮਿਲਿਆ ਸੀ ਜਿਸ ਨੂੰ ਸੁਰੱਖਿਆ ਬਲਾਂ ਨੇ ਤੁਰੰਤ ਕਾਬੂ ਕਰ ਲਿਆ। ਇਸ ਤੋਂ ਬਾਅਦ ਫੌਜ ਨੇ ਇਸ ਖਤਰਨਾਕ ਵਿਸਫੋਟਕ ਨੂੰ ਨਸ਼ਟ ਕਰ ਦਿੱਤਾ। ਸੁਰੱਖਿਆ ਬਲਾਂ ਦੀ ਇਸ ਮੁਸਤੈਦੀ ਕਾਰਨ ਵੱਡੀ ਅੱਤਵਾਦੀ ਘਟਨਾ ਟਲ ਗਈ ਅਤੇ ਕਈ ਜਾਨਾਂ ਬਚ ਗਈਆਂ,…ਆਈਈਡੀ ਨੂੰ ਨਸ਼ਟ ਕਰਨਾ ਇੱਕ ਵੱਡੀ ਸਫਲਤਾ ਹੈ

ਦਿੱਲੀ ਵਿਧਾਨ ਸਭਾ ਚੋਣਾਂ:’ਆਪ’ ਵੱਲੋਂ 20 ਉਮੀਦਵਾਰਾਂ ਦੇ ਨਾਵਾਂ ਦੀ ਦੂਜੀ ਸੂਚੀ ਜਾਰੀ, ਦੇਖੋ ਲਿਸਟ || Breaking News

0

ਦਿੱਲੀ ਵਿਧਾਨ ਸਭਾ ਚੋਣਾਂ:’ਆਪ’ ਵੱਲੋਂ 20 ਉਮੀਦਵਾਰਾਂ ਦੇ ਨਾਵਾਂ ਦੀ ਦੂਜੀ ਸੂਚੀ ਜਾਰੀ, ਦੇਖੋ ਲਿਸਟ

ਨਵੀ ਦਿੱਲੀ, 9 ਦਸੰਬਰ: ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਦੀ PAC ਦੀ ਮੀਟਿੰਗ ਹੋਈ। ਮੀਟਿੰਗ ਵਿੱਚ 20 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ। ਦੂਜੀ ਸੂਚੀ ਵਿੱਚ ਕਈ ਆਗੂਆਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ ਅਤੇ ਕਈਆਂ ਦੀਆਂ ਸੀਟਾਂ ਬਦਲੀਆਂ ਗਈਆਂ ਹਨ। ਮਨੀਸ਼ ਸਿਸੋਦੀਆ ਇਸ ਵਾਰ ਜੰਗਪੁਰਾ ਤੋਂ ਚੋਣ ਲੜਨਗੇ। ‘ਆਪ’ ਨੇ UPSC ਅਧਿਆਪਕ ਅਵਧ ਓਝਾ ਨੂੰ ਪਟਪੜਗੰਜ ਤੋਂ ਉਮੀਦਵਾਰ ਬਣਾਇਆ ਹੈ।

 


ਦੱਸ ਦਈਏ ਕਿ ਇਸ ਤੋਂ ਪਹਿਲਾ ‘ਆਪ’ ਵੱਲੋਂ ਪਹਿਲੀ ਸੂਚੀ 22 ਨਵੰਬਰ ਨੂੰ ਆਈ ਸੀ, ਜਿਸ ਵਿੱਚ 11 ਉਮੀਦਵਾਰਾਂ ਦੇ ਨਾਂ ਸਨ। ਇਸ ਵਿੱਚ ਭਾਜਪਾ ਅਤੇ ਕਾਂਗਰਸ ਦੇ 6 ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ।

ਇਹ ਵੀ ਪੜੋ: ਬਰਨਾਲਾ ਤੋਂ ਨਵੇਂ ਵਿਧਾਇਕ ਕਾਲਾ ਢਿੱਲੋਂ ਨੇ ਚੁੱਕੀ ਸਹੁੰ

ਬਰਨਾਲਾ ਤੋਂ ਨਵੇਂ ਵਿਧਾਇਕ ਕਾਲਾ ਢਿੱਲੋਂ ਨੇ ਚੁੱਕੀ ਸਹੁੰ || Punjab News

0

ਬਰਨਾਲਾ ਤੋਂ ਨਵੇਂ ਵਿਧਾਇਕ ਕਾਲਾ ਢਿੱਲੋਂ ਨੇ ਚੁੱਕੀ ਸਹੁੰ

ਚੰਡੀਗੜ੍ਹ : ਪੰਜਾਬ ਦੀਆਂ ਚਾਰ ਸੀਟਾਂ ‘ਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਹੋਈਆਂ ਸਨ। ਇਨ੍ਹਾਂ ਵਿੱਚੋਂ ‘ਆਪ’ ਨੇ ਬਰਨਾਲਾ ਨੂੰ ਛੱਡ ਕੇ ਬਾਕੀ ਤਿੰਨੋਂ ਸੀਟਾਂ ਜਿੱਤੀਆਂ ਸਨ। ਇਨ੍ਹਾਂ ਸੀਟਾਂ ‘ਤੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਚੱਬੇਵਾਲ ਤੋਂ ਡਾ.ਇੰਸ਼ਾਕ ਚੱਬੇਵਾਲ ਨੇ ਜਿੱਤ ਹਾਸਲ ਕੀਤੀ। ਪੰਜਾਬ ਦੀ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਵਾਲੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ 9 ਦਸੰਬਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ।

ਸਪੀਕਰ ਨੇ ਚੁਕਾਈ ਸਹੁੰ

ਦੱਸ ਦਈਏ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਇਸ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।

ਇਹ ਵੀ ਪੜੋ; ਨਗਰ ਨਿਗਮ ਚੋਣਾਂ: ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ, 21 ਦਸੰਬਰ ਨੂੰ ਹੋਵੇਗੀ ਵੋਟਿੰਗ

ਨਗਰ ਨਿਗਮ ਚੋਣਾਂ: ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ, 21 ਦਸੰਬਰ ਨੂੰ ਹੋਵੇਗੀ ਵੋਟਿੰਗ || Punjab news

0

ਨਗਰ ਨਿਗਮ ਚੋਣਾਂ: ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ, 21 ਦਸੰਬਰ ਨੂੰ ਹੋਵੇਗੀ ਵੋਟਿੰਗ

ਚੰਡੀਗੜ੍ਹ : ਪੰਜਾਬ ਦੀਆਂ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਨਾਮਜ਼ਦਗੀ ਪ੍ਰਕਿਰਿਆ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇਗੀ। ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 12 ਦਸੰਬਰ ਹੈ।

ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ

ਦੱਸ ਦਈਏ ਕਿ ਵੋਟਿੰਗ 21 ਦਸੰਬਰ ਨੂੰ ਹੋਵੇਗੀ। ਇਸ ਵਾਰ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਚੋਣ ਕਮਿਸ਼ਨ ਨੇ ਨਾਮਜ਼ਦਗੀ ਲਈ ਅਧਿਕਾਰੀਆਂ ਦੀ ਨਿਯੁਕਤੀ ਤੋਂ ਲੈ ਕੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ। ਜਿਨ੍ਹਾਂ ਖੇਤਰਾਂ ਵਿੱਚ ਚੋਣਾਂ ਹੋ ਰਹੀਆਂ ਹਨ। ਉੱਥੇ ਹਥਿਆਰ ਅਤੇ ਗੋਲਾ-ਬਾਰੂਦ ਲੈ ਕੇ ਜਾਣ ‘ਤੇ ਪਾਬੰਦੀ ਹੈ। ਇਸ ਚੋਣ ਵਿੱਚ ਕੁੱਲ 37 ਲੱਖ 32 ਹਜ਼ਾਰ 636 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਦੌਰਾਨ 19 ਲੱਖ 55 ਹਜ਼ਾਰ 888 ਪੁਰਸ਼ ਅਤੇ 17 ਲੱਖ 76 ਹਜ਼ਾਰ 544 ਔਰਤਾਂ ਵੋਟ ਪਾਉਣਗੀਆਂ।

ਇਹ ਵੀ ਪੜੋ: ਅੱਜ ਹਰਿਆਣਾ ਦੌਰੇ ‘ਤੇ PM ਮੋਦੀ, ਦੇਣਗੇ ਵੱਡੀ ਸੌਗਾਤ

ਅੱਜ ਹਰਿਆਣਾ ਦੌਰੇ ‘ਤੇ PM ਮੋਦੀ, ਦੇਣਗੇ ਵੱਡੀ ਸੌਗਾਤ || National News

0

ਅੱਜ ਹਰਿਆਣਾ ਦੌਰੇ ‘ਤੇ PM ਮੋਦੀ, ਦੇਣਗੇ ਵੱਡੀ ਸੌਗਾਤ

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੌਰੇ ‘ਤੇ ਹਨ। ਉਹ ਪਾਣੀਪਤ ਵਿੱਚ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੀ ‘ਬੀਮਾ ਸਖੀ’ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਦੇ ਲਈ ਸੈਕਟਰ 13-17 ਦੇ ਦੁਸਹਿਰਾ ਗਰਾਊਂਡ ਵਿੱਚ ਵੱਡਾ ਪੰਡਾਲ ਲਾਇਆ ਗਿਆ ਹੈ। 32 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਮਾਗਮ ਵਾਲੀ ਜਗ੍ਹਾ ਦੇ ਆਲੇ-ਦੁਆਲੇ 2 ਕਿਲੋਮੀਟਰ ਤੱਕ ਐਸਪੀਜੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ।

ਕਈ ਸਕੂਲ ਬੰਦ

ਅੱਜ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ “ਅਸੀਂ ਦੇਸ਼ ਭਰ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਦੇ ਸਸ਼ਕਤੀਕਰਨ ਲਈ ਵਚਨਬੱਧ ਹਾਂ।ਅੱਜ ਦੁਪਹਿਰ ਕਰੀਬ 2 ਵਜੇ ਹਰਿਆਣਾ ਦੇ ਪਾਣੀਪਤ ਵਿੱਚ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ। ਇਸ ਦੌਰਾਨ ਮੈਂ ਕਈ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਾਂਗਾ।” ਪੀਐਮ ਦੇ ਦੌਰੇ ਦੇ ਮੱਦੇਨਜ਼ਰ ਪਾਣੀਪਤ ਦੇ ਕੁਝ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਨਰਿੰਦਰ ਮੋਦੀ ਇਸ ਤੋਂ ਪਹਿਲਾ 22 ਜਨਵਰੀ 2015 ਨੂੰ ਪਾਣੀਪਤ ਆਏ ਸਨ।

ਇਹ ਵੀ ਪੜੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ;15 ਜ਼ਿਲਿਆਂ ‘ਚ ਅਲਰਟ ਹੋਇਆ ਜਾਰੀ

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ;15 ਜ਼ਿਲਿਆਂ ‘ਚ ਅਲਰਟ ਹੋਇਆ ਜਾਰੀ || Punjab News

0

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ;15 ਜ਼ਿਲਿਆਂ ‘ਚ ਅਲਰਟ ਹੋਇਆ ਜਾਰੀ

ਪੰਜਾਬ ‘ਚ ਲਗਾਤਾਰ ਤਾਪਮਾਨ ਵਿੱਚ ਗਿਰਾਵਟ ਹੋ ਰਹੀ ਹੈ। ਇਸ ਵਿਚਾਲੇ ਹੀ ਪੰਜਾਬ ਵਿੱਚ ਅੱਜ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ ਅਤੇ ਮਾਲੇਰਕੋਟਲਾ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੀਂਹ ਪੈਣ ਦੀ ਵੀ ਸੰਭਾਵਨਾ

ਪੰਜਾਬ ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਜ਼ਿਲਿਆਂ ‘ਚ ਇਨ੍ਹੀ ਦਿਨੀ ਬਰਫਬਾਰੀ ਹੋ ਰਹੀ ਹੈ। ਠੰਡੀਆਂ ਹਵਾਵਾਂ ਹੁਣ ਪਹਾੜਾਂ ਤੋਂ ਮੈਦਾਨਾਂ ਵੱਲ ਵਧ ਰਹੀਆਂ ਹਨ। ਜਿਸ ਕਾਰਨ ਠੰਡ ਹੋਰ ਵਧ ਜਾਵੇਗੀ। ਮੌਸਮ ਵਿਭਾਗ ਨੇ ਹੁਣ 11 ਦਸੰਬਰ ਅਤੇ ਉਸ ਤੋਂ ਬਾਅਦ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਇਹ ਵੀ ਪੜੋ:ਤੜਕਸਾਰ ਦਿੱਲੀ ਦੇ ਦੋ ਵੱਡੇ ਸਕੂਲਾਂ ਨੂੰ ਮਿਲੀ ਧ*ਮਕੀ; ਪੁਲਸ ਨੇ ਜਾਂਚ ਕੀਤੀ ਸ਼ੁਰੂ 

ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਿਨ (ਐਤਵਾਰ) ਨੂੰ ਮੀਂਹ ਅਤੇ ਬਰਫ਼ਬਾਰੀ ਦਰਜ ਕੀਤੀ ਗਈ। ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਆਈ। ਇਸ ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਹੁਣ ਕਿਵੇਂ ਹੈ ਫਿਲਮ ਨਿਰਮਾਤਾ ਸੁਭਾਸ਼ ਘਈ ਦੀ ਸਿਹਤ? ਟੀਮ ਨੇ ਦਿੱਤੀ ਸਿਹਤ ਸੰਬੰਧੀ ਅਪਡੇਟ || Latest News

0

ਹੁਣ ਕਿਵੇਂ ਹੈ ਫਿਲਮ ਨਿਰਮਾਤਾ ਸੁਭਾਸ਼ ਘਈ ਦੀ ਸਿਹਤ? ਟੀਮ ਨੇ ਦਿੱਤੀ ਸਿਹਤ ਸੰਬੰਧੀ ਅਪਡੇਟ

ਨਵੀ ਦਿੱਲੀ : ‘ਰਾਮ ਲਖਨ’, ‘ਸੌਦਾਗਰ’, ‘ਖਲਨਾਇਕ’, ‘ਪਰਦੇਸ’ ਅਤੇ ‘ਤਾਲ’ ਵਰਗੀਆਂ ਸ਼ਾਨਦਾਰ ਅਤੇ ਹਿੱਟ ਫਿਲਮਾਂ ਦੇਣ ਵਾਲੇ ਹਿੰਦੀ ਸਿਨੇਮਾ ਦੇ ਮਹਾਨ ਨਿਰਦੇਸ਼ਕ ਸੁਭਾਸ਼ ਘਈ ਨੂੰ ਬਾਂਦਰਾ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ। ਜੋ ਲੰਬੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਅਪਡੇਟ ਦੀ ਉਡੀਕ ਕਰ ਰਹੇ ਸਨ ਉਨ੍ਹਾਂ ਲਈ ਉਨ੍ਹਾਂ ਦੀ ਟੀਮ ਵੱਲੋਂ ਡਾਇਰੈਕਟਰ ਦੀ ਸਹਿਤ ਨੂੰ ਲੈ ਕੇ ਅਪਡੇਟ ਜਾਰੀ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਹੁਣ ਉਨ੍ਹਾਂ ਦੀ ਸਿਹਤ ਕਿਵੇਂ ਹੈ?

ਇਹ ਵੀ ਪੜੋ : ਤੜਕਸਾਰ ਦਿੱਲੀ ਦੇ ਦੋ ਵੱਡੇ ਸਕੂਲਾਂ ਨੂੰ ਮਿਲੀ ਧ*ਮਕੀ; ਪੁਲਸ ਨੇ ਜਾਂਚ ਕੀਤੀ ਸ਼ੁਰੂ

ਫਿਲਮ ਨਿਰਮਾਤਾ ਸੁਭਾਸ਼ ਘਈ ਦੀ ਹਾਲਤ ਹੁਣ ਠੀਕ ਹੈ। ਉਨ੍ਹਾਂ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਸੁਭਾਸ਼ ਘਈ ਨੂੰ ਰੁਟੀਨ ਜਾਂਚ ਲਈ ਬਾਂਦਰਾ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਮਿਲੇ ਪਿਆਰ ਅਤੇ ਚਿੰਤਾ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ।

ਹਸਪਤਾਲ ‘ਚ ਕਰਵਾਇਆ ਗਿਆ ਸੀ ਭਰਤੀ

ਦੱਸ ਦਈਏ ਕਿ ਸ਼ਨੀਵਾਰ ਸ਼ਾਮ ਅਚਾਨਕ ਖਬਰ ਆਈ ਕਿ ਸੁਭਾਸ਼ ਘਈ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਫਿਲਮ ਨਿਰਮਾਤਾ ਨੂੰ ਸਾਹ ਲੈਣ ‘ਚ ਦਿੱਕਤ, ਚੱਕਰ ਆਉਣੇ ਅਤੇ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਹਾਲਾਂਕਿ ਹੁਣ ਉਹ ਠੀਕ ਹਨ।

ਤੜਕਸਾਰ ਦਿੱਲੀ ਦੇ ਦੋ ਵੱਡੇ ਸਕੂਲਾਂ ਨੂੰ ਮਿਲੀ ਧ*ਮਕੀ; ਪੁਲਸ ਨੇ ਜਾਂਚ ਕੀਤੀ ਸ਼ੁਰੂ || Breaking News

0

ਤੜਕਸਾਰ ਦਿੱਲੀ ਦੇ ਦੋ ਵੱਡੇ ਸਕੂਲਾਂ ਨੂੰ ਮਿਲੀ ਧ*ਮਕੀ; ਪੁਲਸ ਨੇ ਜਾਂਚ ਕੀਤੀ ਸ਼ੁਰੂ

ਨਵੀ ਦਿੱਲੀ, 9 ਦਸੰਬਰ : ਇੱਕ ਵਾਰ ਫਿਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅੱਜ ਸਵੇਰ ਦਿੱਲੀ ਦੇ ਦੋ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ 7 ਵਜੇ ਦਿੱਲੀ ਪਬਲਿਕ ਸਕੂਲ ਅਤੇ ਜੀਡੀ ਗੋਇਨਕਾ ਸਕੂਲ ਆਫ ਮੈਨੇਜਮੈਂਟ ਨੂੰ ਬੰਬ ਦੀ ਧਮਕੀ ਮਿਲੀ।

ਵਿਦਿਆਰਥੀਆਂ ਨੂੰ ਭੇਜਿਆ ਘਰ

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਵੀ ਸਕੂਲ ਪਹੁੰਚ ਚੁੱਕੇ ਸਨ। ਧਮਕੀ ਦੀ ਖਬਰ ਮਿਲਦੇ ਹੀ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਅਤੇ ਦਿੱਲੀ ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ : SGPC ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਅੱਜ

SGPC ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਅੱਜ || Punjab News

0

SGPC ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਅੱਜ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਬੁਲਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੰਗਾਮੀ ਇਕੱਤਰਤਾ ਪੰਥਕ ਮਾਮਲਿਆਂ ’ਤੇ ਵਿਚਾਰ ਕਰਨ ਲਈ ਬੁਲਾਈ ਗਈ ਹੈ, ਜੋ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ 9 ਦਸੰਬਰ ਨੂੰ ਸਵੇਰੇ 11 ਵਜੇ ਹੋਵੇਗੀ। ਇਸ ਇਕੱਤਰਤਾ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ।

ਇਹ ਵੀ ਪੜੋ: ਪਾਕਿ ਸਰਹੱਦ ਨਾਲ ਲੱਗਦੇ ਖੇਤਾਂ ‘ਚੋਂ 1 ਡਰੋਨ ਬਰਾਮਦ