Home Blog Page 131

ਉਨਾਵ ਹਿਰਾਸਤ `ਚ ਮੌਤ ਦੇ ਮਾਮਲੇ ਵਿਚ ਆਇਆ ਨਵਾਂ ਮੋੜ

0
Court

ਨਵੀਂ ਦਿੱਲੀ, 21 ਫਰਵਰੀ 2026 : ਉਨਾਵ ਹਿਰਾਸਤ (Unnao custody) ਵਿਚ ਮੌਤ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ (Delhi High Court) ਵਲੋਂ ਜੈਦੀਪ ਸੇਂਗਰ ਨੂੰ ਆਤਮ ਸਮਰਪਣ ਕਰਨ ਦਾ ਹੁਕਮ ਦੇਣ ਦਾ ਪਤਾ ਚੱਲਿਆ ਹੈ ।

ਕਿਊਂ ਆਤਮ ਸਮਰਪਣ ਕਰਨ ਲਈ ਆਖਿਆ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਉਨਾਵ ਜਬਰ-ਜ਼ਨਾਹ ਮਾਮਲੇ ਦੇ 2 ਮੁਲਜ਼ਮਾਂ ਕੁਲਦੀਪ ਸੇਂਗਰ ਦੋ ਭਰਾ ਜੈਦੀਪ ਸੇਂਗਰ (Jaideep Sengar) ਨੂੰ ਇਸ ਲਈ ਜੇਲ ਅਧਿਕਾਰੀਆਂ ਅੱਗੇ ਆਤਮ ਸਮਰਪਣ (Surrender) ਕਰਨ ਲਈ ਆਖਿਆ ਗਿਆ ਹੈ ਕਿ ਕਿਉਂਕਿ ਪੀੜਤਾ ਦੇ ਪਿਤਾ ਦੀ ਹਿਰਾਸਤ ‘ਚ ਮੌਤ ਦੇ ਮਾਮਲੇ ‘ਚ ਉਸ ਦੀ ਦੋਸ਼ਸਿੱਧੀ ਹੋ ਚੁੱਕੀ ਹੈ । ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਮੁਲਜ਼ਮ ਦੀ ਉਸ ਪਟੀਸ਼ਨ (Petition) ‘ਤੇ ਸੁਣਵਾਈ ਕਰ ਰਹੀ ਸੀ, ਜਿਸ ‘ਚ ਉਸ ਨੇ 10 ਸਾਲ ਦੀ ਸਜ਼ਾ ਨੂੰ ਮੁਲਤਵੀ ਕਰ ਕੇ ਅੰਤਰਿਮ ਜ਼ਮਾਨਤ ਨੂੰ ਹੋਰ ਵਧਾਉਣ ਦੀ ਅਪੀਲ ਕੀਤੀ ਹੈ ।

ਜੈਦੀਪ ਸੇਂਗਰ ਦੇ ਵਕੀਲ ਨੇ ਕੀਤੀ ਅੰਤਰਿ ਜ਼ਮਾਨਤ ਦੀ ਮਿਆਦ ਵਧਾਉਣ ਦੀ ਮੰਗ

ਅਦਾਲਤ ਨੇ ਕਿਹਾ ਕਿ ਜੈਦੀਪ ਸੇਂਗਰ ਨੂੰ ਜੁਲਾਈ 2024 ‘ਚ ਦਿੱਤੀ ਗਈ ਅੰਤਰਿਮ ਜ਼ਮਾਨਤ (Interim bail) ਨੂੰ ਆਖਰੀ ਵਾਰ ਅਪ੍ਰੈਲ 2025 ‘ਚ ਵਧਾਇਆ ਗਿਆ ਸੀ ਅਤੇ ਉਦੋਂ ਤੋਂ 5 ਤਰੀਕਾਂ ਪੈਣ ਦੇ ਬਾਵਜੂਦ ਅਦਾਲਤ ਵੱਲੋਂ ਉਸ ਦੀ ਅੰਤਰਿਮ ਜ਼ਮਾਨਤ ਨੂੰ ਹੋਰ ਵਧਾਉਣ ਜਾਂ ਉਸ ਦੀ ਸਜ਼ਾ ਨੂੰ ਮੁਲਤਵੀ ਕਰਨ ਦਾ ਕੋਈ ਹੁਕਮ ਪਾਸ ਨਹੀਂ ਕੀਤਾ ਗਿਆ ਹੈ । ਜੈਦੀਪ ਸੇਂਗਰ ਦੇ ਵਕੀਲ ਨੇ ਉਸ ਦੀ ਸਿਹਤ ਨੂੰ ਦੇਖਦੇ ਹੋਏ ਉਸ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ, ਜਿਸ `ਤੇ ਬੈਂਚ ਨੇ ਕਿਹਾ ਕਿ ਤੁਸੀਂ ਆਤਮ-ਸਮਰਪਣ ਕਰੋ, ਫਿਰ ਅਸੀਂ ਦੇਖਾਂਗੇ ।

Read More : ਅਦਾਕਾਰਾ ਰਾਣਿਆ ਰਾਓ ਨੂੰ ਕਰਨਾਟਕ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ

ਮਾਸੀ ਨੇ ਕੀਤੀ ਭਾਣਜੇ ਦੀ ਗਲਾ ਘੁੱਟ ਕੇ ਹੱਤਿਆ

0
death

ਨਵੀਂ ਦਿੱਲੀ, 21 ਫਰਵਰੀ 2026 : ਉੱਤਰ-ਪੱਛਮੀ ਦਿੱਲੀ (North-West Delhi) ਦੇ ਮੁਖਰਜੀ ਨਗਰ ਇਲਾਕੇ ‘ਚ ਬੀਤੇ ਦਿਨੀਂ ਮਾਸੀ ਨੇ ਆਪਣੇ ਇਕ ਸਾਲ 9 ਮਹੀਨੇ ਦੇ ਭਾਣਜੇ ਦੀ ਕਥਿਤ ਤੌਰ ‘ਤੇ ਗਲਾ ਘੁੱਟ ਕੇ ਹੱਤਿਆ (Murder by strangulation) ਕਰ ਦਿੱਤੀ । ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਪੁਲਸ ਅਧਿਕਾਰੀਆਂ (Police officers) ਦੇ ਮੁਤਾਬਕ 30 ਸਾਲਾ ਮੁਲਜ਼ਮ ਮਹਿਲਾ ਕਥਿਤ ਤੌਰ `ਤੇ ਡਿਪ੍ਰੈਸ਼ਨ ਦੀ ਸਿ਼ਕਾਰ ਹੈ ਅਤੇ ਉਸ ਨੇ ਮੁਖਰਜੀ ਨਗਰ ਦੇ ਇਕ ਪਾਰਕ ‘ਚ ਬੱਚੇ ‘ਤੇ ਹਮਲਾ ਕੀਤਾ, ਜਿੱਥੇ ਉਹ ਉਸ ਨੂੰ ਖੇਡਣ ਲਈ ਲੈ ਕੇ ਗਈ ਸੀ । ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਸਥਾਨਕ ਨਿਵਾਸੀ ਨੇ ਘਟਨਾ ਨੂੰ ਦੇਖਿਆ, ਬੱਚੇ ਨੂੰ ਬਚਾਇਆ ਅਤੇ ਉਸ ਨੂੰ ਨੇੜਲੇ ਇਕ ਨਿੱਜੀ ਹਸਪਤਾਲ ‘ਚ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ (Dead) ਐਲਾਨ ਦਿੱਤਾ । ਘਟਨਾ ਦੀ ਵੀਡੀਓ ‘ਚ ਮਹਿਲਾ ਬੱਚੇ ਦੀ ਲਾਸ਼ ਗੋਦ ‘ਚ ਲਈ ਬੈਠੀ ਦਿਖਾਈ ਦੇ ਰਹੀ ਹੈ । ਪੁਲਸ ਨੇ ਦੱਸਿਆ ਕਿ ਬੱਚਾ ਆਪਣੀ ਮਾਂ ਦੇ ਨਾਲ ਨਾਨਕੇ ਆਇਆ ਸੀ ।

Read More : ਫਰੀਦਾਬਾਦ ਵਿਖੇ ਤਕਰਾਰ ਤੋਂ ਬਾਅਦ ਪਤੀ ਨੇ ਪਤਨੀ ਨੂੰ ਮਾਰੀ ਗੋਲੀ

ਫਰੀਦਾਬਾਦ ਵਿਖੇ ਤਕਰਾਰ ਤੋਂ ਬਾਅਦ ਪਤੀ ਨੇ ਪਤਨੀ ਨੂੰ ਮਾਰੀ ਗੋਲੀ

0
Sangeeta

ਹਰਿਆਣਾ, 21 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਬੀਤੀ ਦੇਰ ਰਾਤ ਇਕ ਵਿਅਕਤੀ ਵਲੋਂ ਆਪਣੀ ਹੀ ਪਤਨੀ ਨੂੰ ਸਰੇ ਬਾਜ਼ਾਰ ਗੋਲੀ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਕੌਣ ਹੈ ਜਿਸਨੂੰ ਮਾਰ ਦਿੱਤੀ ਗਈ ਗੋਲੀ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਫਰੀਦਾਬਾਦ (Faridabad) ਵਿਖੇ ਜੋ ਪਤੀ ਵਲੋਂ ਆਪਣੀ ਹੀ ਪਤਨੀ (Wife) ਨੂੰ ਥੋੜੀ ਜਿਹੀ ਤਕਰਾਰਬਾਜੀ ਤੋਂ ਬਾਅਦ ਸਰੇਆਮ ਬਾਜ਼ਾਰ ਵਿਚ ਹੀ ਗੋਲੀ ਮਾਰ ਕੇ ਮੌਤ ਦੇ ਘਾਟ (Death row) ਉਤਾਰ ਦਿੱਤਾ ਗਿਆ ਹੈ ਦਾ ਨਾਮ ਸੰਗੀਤਾ ਹੈ । ਦੱਸਣਯੋਗ ਹੈ ਕਿ ਉਕਤ ਘਟਨਾ ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਦਦੇ ਬਸੰਤਪੁਰ ਸਥਿਤ ਪਿੰਡ ਸਨਲਾਈਟ ਕਾਲੋਨੀ ਵਿਖੇ ਹੋਈ ।

ਦੋਹਾਂ ਵਿਚਕਾਰ ਚੱਲ ਰਿਹਾ ਸੀ ਤਲਾਕ ਦਾ ਕੇਸ

ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਵਲੋਂ ਪਿਸਤੌਲ (Pistol) ਹਵਾ ਵਿਚ ਲਹਿਰਾਉਂਦਿਆਂ ਘਟਨਾ ਵਾਲੀ ਥਾਂ ਤੋਂ ਭੱਜ ਲਿਆ ਗਿਆ । ਜਿਸ ਕਾਰਨ ਮਾਹੌਲ ਵਿਚ ਚਾਰੇ ਪਾਸੇ ਦਹਿਸ਼ਤ ਹੀ ਦਹਿਸ਼ਤ ਫੈਲ ਗਈ । ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ ਤੇ ਦੋਹਾਂ ਵਿਚਕਾਰ ਰਿਸ਼ਤਾ ਵੀ ਠੀਕ ਨਹੀਂ ਚੱਲ ਰਿਹਾ ਸੀ । ਤਲਾਕ ਦੇ ਚੱਲ ਰਹੇ ਕੇਸ ਦੇ ਚਲਦਿਆਂ ਦੋਹਾਂ ਵਿਚ ਤਣਾਅ ਸੀ । ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲਸ ਵਲੋਂ ਲਾਸ਼ ਕਬਜੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ (Legal action) ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਜਾਰੀ ਹੈ ।

Read More : ਘਰ ਵਾਲੀ ਨੇ ਚਾਕੂ ਮਾਰ ਕੇ ਉਤਾਰਿਆ ਪਤੀ ਨੂੰ ਮੌਤ ਦੇ ਘਾਟ

ਅੰਮ੍ਰਿਤਸਰ ਦੇ ਰਈਆ ਪੁਲਸ ਚੌਂਕ ਨੇੜੇਓਂ ਬਰਾਮਦ ਹੋਇਆ ਆਈ. ਈ. ਡੀ.

0
Bomb Refuse

ਅੰਮ੍ਰਿਤਸਰ, 21 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੀ ਰਈਆ ਪੁਲਸ ਚੌਂਕੀ ਦੇ ਨੇੜੇ ਤੋਂ ਆਈ. ਈ. ਡੀ. (I. E. D.) ਬਰਾਮਦ ਹੋਣ ਤੇ ਇਕ ਵਾਰ ਚੁਫੇਰੇਓਂ ਦਹਿਸ਼ਤ ਭਰਿਆ ਮਾਹੌਲ ਪੈਦਾ ਹੋ ਗਿਆ ਹੈ ।

ਬੰਬ ਰੋਕੂ ਦਸਤੇ ਨੂੰ ਬੁਲਾ ਆਈ. ਈ. ਡੀ. ਕੀਤਾ ਨਸ਼ਟ

ਮਿਲੀ ਜਾਣਕਾਰੀ ਮੁਤਾਬਕ ਜੋ ਅੰਮ੍ਰਿਤਸਰ ਦੀ ਰਈਆ ਪੁਲਸ ਚੌਂਕੀ (Raiya Police Station) ਦੇ ਨੇੜੇ ਤੋਂ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਬਰਾਮਦ ਹੋਇਆ ਹੈ ਨੂੰ ਸੁਰੱਖਿਆ ਬਲਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਬੰਬ ਨਿਰੋਧਕ ਦਸਤੇ (Bomb disposal squad) ਦੀ ਮਦਦ ਨਾਲ ਨਸ਼ਟ ਕਰ ਦਿੱਤਾ ਹੈ । ਜਿਸ ਨਾਲ ਇਕ ਵੱਡੀ ਵਾਰਦਾਤ ਹੋਣ ਤੋਂ ਬਚ ਗਈ ਹੈ ।

ਪੁਲਸ ਨੇ ਕਰ ਦਿੱਤੀ ਜਾਂਚ ਮੁਹਿੰਮ ਸ਼ੁਰੂ

ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਅਹਿਤਿਆਤ ਦੇ ਤੌਰ ਤੇ ਇਲਾਕੇ ਨੂੰ ਜਿਥੇ ਸੀਲ ਕਰ ਦਿੱਤਾ ਹੈ, ਉਥੇ ਪੰਜਾਬ ਪੁਲਸ (Punjab Police) ਵਲੋ ਉਕਤ ਸਾਜਿਸ਼ ਵਿਚ ਸ਼ਾਮਲ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ ।

ਪੁਲਸ ਵਲੋਂ ਇਲਾਕੇ ਦੇ ਸੀ. ਸੀ. ਟੀ. ਵੀ. ਦੀ ਫੁਟੇਜ (CCTV footage) ਖੰਗਾਲੀਆਂ ਜਾ ਰਹੀਆਂ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵਿਸਫੋਟਕ ਸਮੱਗਰੀ ਉੱਥੇ ਕਿਸ ਨੇ ਅਤੇ ਕਦੋਂ ਰੱਖੀ ਸੀ। ਹਾਲਾਂਕਿ ਅਜੇ ਤੱਕ ਕਿਸੇ ਵਲੋਂ ਵੀ ਇਸ ਸੰਬੰਧੀ ਜਿ਼ੰਮੇਵਾਰੀ ਨਹੀਂ ਲਈ ਗਈ ਹੈ । ਇਸ ਮਾਮਲੇ ਵਿਚ ਜਲਦ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ ।

Read More : ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਰਾਜ ਕੁੰਦਰਾ ਨੂੰ ਮਿਲੀ ਧੋਖਾਧੜੀ ਮਾਮਲੇ `ਚ ਜ਼ਮਾਨਤ

0
Raj Kundra

ਮੁੰਬਈ, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (Mumbai Court) ਵਲੋਂ ਪ੍ਰਸਿੱਧ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਜਮਾਨਤ (Bail) ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਮਾਮਲੇ ਵਿਚ ਮਿਲੀ ਹੈ ਜਮਾਨਤ

ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਜੋ ਕਾਰੋਬਾਰੀ ਰਾਜ ਕੁੰਦਰਾ (Raj Kundra) ਨੂੰ ਜ਼ਮਾਨਤ ਦਿੱਤੀ ਹੈ ਉਹ ਜਮਾਨਤ ਬਿਟਕੁਆਇਨ ਘਪਲੇ ਨਾਲ ਜੁੜੇ ਧੋਖਾਧੜੀ ਮਾਮਲੇ ਵਿਚ ਦਿੱਤੀ ਗਈ ਹੈ । ਕੁੰਦਰਾ ਕਥਿਤ ਬਿਟਕੁਆਇਨ ਘਪਲੇ (Bitcoin scams) ਨਾਲ ਜੁੜੇ ਧੋਖਾਦੇਹੀ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਏ ਸਨ ।

ਕੀ ਦੋਸ਼ ਲਗਾਇਆ ਗਿਆ ਸੀ ਕੇਂਦਰੀ ਜਾਂਚ ਏਜੰਸੀ ਵਲੋਂ

ਭਾਰਤੀ ਕੇਂਦਰੀ ਜਾਂਚ ਏਜੰਸੀ (Central Investigation Agency) ਨੇ ਦੋਸ਼ ਲਗਾਇਆ ਹੈ ਕਿ ਰਾਜ ਕੁੰਦਰਾ ਨੇ `ਗੇਨ ਬਿਟਕੁਆਇਨ ਪੋਂਜੀ`ਘਪਲੇ ਦੇ ਕਥਿਤ ਸਾਜਿ਼ਸ਼ਕਰਤਾ ਅਮਿਤ ਭਾਰਦਵਾਜ ਤੋਂ ਯੂਕ੍ਰੇਨ ‘ਚ ‘ਬਿਟਕੁਆਇਨ ਮਾਈਨਿੰਗ ਫਾਰਮ` ਸਥਾਪਤ ਕਰਨ ਲਈ 285 ਬਿਟਕੁਆਇਨ ਪ੍ਰਾਪਤ ਕੀਤੇ ਸਨ ।

ਈ. ਡੀ. ਦਾ ਦਾਅਵਾ ਹੈ ਕਿ ਕਿਉਂਕਿ ਇਹ ਸੌਦਾ ਪੂਰਾ ਨਹੀਂ ਹੋਇਆ, ਇਸ ਲਈ ਕੁੰਦਰਾ ਕੋਲ ਹੁਣ ਵੀ 285 ਬਿਟਕੁਆਇਨ ਹਨ, ਜਿਨ੍ਹਾਂ ਦੀ ਮੌਜੂਦਾ ਕੀਮਤ 150 ਕਰੋੜ ਰੁਪਏ ਤੋਂ ਵੱਧ ਹੈ । ਦੱਸਣਯੋਗ ਹੈ ਕਿ ਮਨੀ ਲਾਂਡਰਿੰਗ ਰੋਕੂ ਐਕਟ (Prevention of Money Laundering Act) (ਪੀ. ਐੱਮ. ਐੱਲ. ਏ.) ਦੇ ਤਹਿਤ ਦਰਜ ਮਾਮਲਿਆਂ ਦੇ ਵਿਸ਼ੇਸ਼ ਜੱਜ ਆਰ. ਬੀ. ਰੋਟੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦੇ ਹੋਏ ਕੁੰਦਰਾ ਨੂੰ ਜਨਵਰੀ `ਚ ਸੰਮਨ ਜਾਰੀ ਕੀਤਾ ਸੀ ।

Read More : ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ ਹੋਈ ਰੱਦ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਈ ਯੂਨੀਵਰਸਿਟੀਆਂ ਨੂੰ ਐਲਾਨਿਆਂ ਫਰਜ਼ੀ

0
UGC

ਨਵੀਂ ਦਿੱਲੀ, 21 ਫਰਵਰੀ 2026 : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (University Grants Commission) ਵਲੋਂ ਭਾਰਤ ਦੇਸ਼ ਦੇ 12 ਸੂਬਿਆਂ ਵਿੱਚ ਫੈਲੀਆਂ 32 ਫਰਜ਼ੀ ਯੂਨੀਵਰਸਿਟੀਆਂ ਨੂੰ ਫਰਜ਼ੀ ਯੂਨੀਵਰਸਿਟੀਆਂ (Fake universities) ਐਲਾਨ ਦਿੱਤਾ ਹੈ ।

ਕੀ ਆਖਿਆ ਹੈ ਯੂ. ਜੀ. ਸੀ. ਨੇ ਵਿਦਿਆਰਥੀਆਂ ਨੂੰ

ਯੂ. ਜੀ. ਸੀ. ਜਿਸ ਵਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਵਲੋਂ ਜਿਥੇ ਦੇਸ਼ ਦੇ 12 ਸੂਬਿਆਂ ਦੀਆਂ 32 ਦੇ ਕਰੀਬ ਯੂਨੀਵਰਸਿਟੀਆਂ ਨੂੰ ਫਰਜ਼ੀ ਐਲਾਨਿਆਂ ਗਿਆ ਹੈ ਦੇ ਚਲਦਿਆਂ ਵਿਦਿਆਰਥੀਆਂ ਨੂੰ ਆਖਿਆ ਹੈ ਕਿ ਉਹ ਦਾਖਲਾ ਨਾ ਲੈਣ । ਯੂ. ਜੀ. ਸੀ. ਅਨੁਸਾਰ ਜਿਨ੍ਹਾਂ ਸੰਸਥਾਵਾਂ ਨੂੰ ਯੂ. ਜੀ. ਸੀ. ਐਕਟ (U. G. C. Act) ਤਹਿਤ ਕੋਈ ਮਾਨਤਾ ਪ੍ਰਾਪਤ ਨਹੀਂ ਹੈ ਇਹ ਡਿਗਰੀ (Degree) ਦੇਣ ਦਾ ਕੋਈ ਕਾਨੂੰਨੀ ਅਧਿਕਾਰ (Legal rights) ਨਹੀਂ ਰੱਖਦੀਆਂ ਹਨ ।

ਪਹਿਲਾਂ ਸੀ ਕਿੰਨੀ ਗਿਣਤੀ ਤੇ ਹੁਣ ਹੋ ਗਈ ਹੈ ਕਿੰਨੀ

ਦੇਸ਼ ਭਰ ਵਿਚ ਯੂਨੀਵਰਸਿਟੀਆਂ ਦੇ ਫਰਜ਼ੀ ਹੋਣ ਦੀ ਗਿਣਤੀ ਵੱਲ ਨਜ਼ਰ ਦੌੜਾਈ ਜਾਵੇ ਤਾਂ ਜਿਥੇ ਇਨ੍ਹਾਂ ਦੀ ਪਹਿਲਾਂ 20 ਸੀ ਉੇਥੇ ਹੁਣ ਦੋ ਸਾਲਾਂ ਵਿਚ ਇਹ ਗਿਣਤੀ ਵਧ ਕੇ 20 ਤੋਂ 32 ਹੋ ਗਈ ਹੈ । ਜੋ ਸੂਚੀ ਯੂ. ਜੀ. ਸੀ. (U. G. C.) ਨੇ ਜਾਰੀ ਕੀਤੀ ਹੈ ਤਹਿਤ ਹਰਿਆਣਾ, ਰਾਜਸਥਾਨ, ਝਾਰਖੰਡ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਨਵੇਂ ਰਾਜ ਵੀ ਸ਼ਾਮਲ ਹੋ ਗਏ ਹਨ । ਬੈਂਗਲੁਰੂ ਦੀ ਗਲੋਬਲ ਹਿਊਮਨ ਪੀਸ ਯੂਨੀਵਰਸਿਟੀ ਬਾਰੇ ਯੂ. ਜੀ. ਸੀ. ਨੇ ਵਿਸ਼ੇਸ਼ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਨੂੰ ਯੂਨੀਵਰਸਿਟੀ ਵਜੋਂ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ ।

Read More : ਪੰਜਾਬ ਸਰਕਾਰ ਨੇ ਤਿੰਨ ਤੱਕ ਕਾਲਜ ਯੂਨੀਵਰਸਿਟੀਆਂ ਵੀ ਕੀਤੀਆਂ ਬੰਦ

ਟਰੱਕ ਨਾਲ ਬਸ ਦੇ ਟਕਰਾਉਣ ਕਾਰਨ ਹੋਈ ਬਸ ਕੰਡਕਟਰ ਦੀ ਮੌਤ

0
Haryana Accident

ਹਰਿਆਣਾ, 21 ਫਰਵਰੀ 2026 : ਹਰਿਆਣਾ (Haryana) ਦੇ ਸੋਨੀਪਤ ਵਿਖੇ ਟਰੱਕ ਨਾਲ ਸਵਾਰੀਆਂ ਨਾਲ ਭਰੀ ਬਸ ਦੇ ਟਕਰਾਉਣ ਕਾਰਨ ਬਸ ਦੇ ਕੰਡਕਟਰ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਜੋ ਹਰਿਆਣਾ ਦੇ ਸੋਨੀਪਤ (Sonipat) ਵਿਚ ਰਾਸ਼ਟਰੀ ਰਾਜਮਾਰਗ-44 ਤੇ ਬੀਤੀ ਦੇਰ ਰਾਤ ਸੜਕ ਹਾਦਸਾ (Road accident) ਵਾਪਰਨ ਨਾਲ ਪ੍ਰਾਈਵੇਟ ਬਸ ਦੀ ਕੰਡਕਟਰ ਦੀ ਮੌਤ ਹੋ ਜਾਣ ਬਾਰੇ ਪਤਾ ਚੱਲਿਆ ਹੈ ਇਹ ਸੜਕ ਹਾਦਸਾ ਪਾਣੀਪਤ-ਦਿੱਲੀ ਰਾਸ਼ਟਰੀ ਰਾਜਮਾਰਗ ਤੇ ਰਾਏ ਫਲਾਈ ਓਵਰ ਦੇ ਨੇੜੇ ਵਾਪਰਿਆ ਹੈ । ਉਕਤ ਪ੍ਰਾਈਵੇਟ ਵੋਲਵੋ ਬਸ ਪੰਜਾਬ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ।

ਟੱਕਰ ਜਬਰਦਸਤ ਹੋਣ ਕਾਰਨ ਟੁੱਟ ਗਿਆ ਬਸ ਦਾ ਅਗਲਾ ਹਿੱਸਾ

ਜਿਸ ਵੇਲੇ ਬਸ ਦੀ ਟੱਕਰ ਟਰੱਕ ਨਾਲ ਹੋਈ ਤੋਂ ਬਾਅਦ ਹਾਦਸੇ ਨੂੰ ਦੇਖਣ ਵਾਲਿਆਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਬੱਸ ਕੰਡਕਟਰ (Bus conductor) ਦੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਅਤੇ ਕਈ ਯਾਤਰੀ ਜ਼ਖ਼ਮੀ ਹੋ ਗਏ । ਹਾਦਸੇ ਕਾਰਨ ਹਾਈਵੇਅ ‘ਤੇ ਹਫੜਾ-ਦਫੜੀ ਮਚ ਗਈ । ਬਹੁਤ ਸਾਰੇ ਯਾਤਰੀ ਸੀਟਾਂ ਦੇ ਵਿਚਕਾਰ ਫਸ ਗਏ ਅਤੇ ਉਨ੍ਹਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢਣਾ ਪਿਆ ।

ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਫਸੇ ਹੋਏ ਯਾਤਰੀ ਬੇਸਬਰੀ ਨਾਲ ਬਾਹਰ ਨਿਕਲਣ ਦਾ ਰਸਤਾ ਲੱਭ ਰਹੇ ਹਨ । ਸੂਚਨਾ ਮਿਲਣ `ਤੇ ਰਾਏ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ । ਜ਼ਖ਼ਮੀਆਂ ਨੂੰ ਸਿਵਲ ਹਸਪਤਾਲ (Civil Hospital) ਲਿਜਾਇਆ ਗਿਆ, ਜਿੱਥੋਂ ਡਰਾਈਵਰ ਨੂੰ ਰੋਹਤਕ ਮੈਡੀਕਲ ਸੈਂਟਰ ਰੈਫਰ ਕਰ ਦਿੱਤਾ ਗਿਆ ।

Read More : ਬਸ ਤੇ ਵੈਨ ਦੀ ਟੱਕਰ ਵਿਚ ਕਈਆਂ ਦੀ ਹੋਈ ਮੌਤ ਤੇ ਕਈ ਹੋਏ ਜ਼ਖ਼ਮੀ

‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 30ਵੇਂ ਦਿਨ ਹੋਈ 645 ਥਾਵਾਂ ਤੇ ਛਾਪੇਮਾਰੀ

0
DGP

ਚੰਡੀਗੜ੍ਹ, 21 ਫਰਵਰੀ 2026 : ਪੰਜਾਬ ਅੰਦਰ ਗੈਂਗਸਟਰਾਂ ਵਿਰੁੱਧ ਵਿੱਢੀ ਗਈ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ (‘War on Gangsters’ campaign) ਜਿਸਨੂੰ 30 ਦਿਨ ਹੋ ਚੁੱਕੇ ਹਨ ਦੌਰਾਨ 645 ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ।

ਕੀ ਕੀ ਹੋਇਆ ਛਾਪੇਮਾਰੀਆਂ ਦੌਰਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਅੰਦਰ ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G. P. Punjab Gaurav Yadav) ਦੀ ਅਗਵਾਈ ਹੇਠ ਚੱਲ ਰਹੀ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 30ਵੇਂ ਦਿਨ 645 ਥਾਵਾਂ ਤੇ ਕੀਤੀ ਗਈ ਛਾਪੇੇਮਾਰੀਆਂ (Raids) ਦੌਰਾਨ ਪੰਜਾਬ ਪੁਲਸ ਮੁਤਾਬਕ ਪੁਲਸ ਟੀਮਾਂ ਨੇ 236 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਚਾਰ ਹਥਿਆਰ ਬਰਾਮਦ ਕੀਤੇ, ਜਿਸ ਨਾਲ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 10,214 ਹੋ ਗਈ ਹੈ ।

ਪੁੱਛਗਿੱਛ ਅਤੇ ਜਾਂਚ ਕਰਨ ਤੋਂ ਬਾਅਦ ਕਿੰਨਿਆਂ ਨੂੰ ਕੀਤਾ ਗਿਆ ਰਿਹਾਅ

ਇਸ ਤੋਂ ਇਲਾਵਾ 79 ਵਿਅਕਤੀਆਂ ਵਿਰੁੱਧ ਵਿਜੀਲੈਂਸ ਕਾਰਵਾਈ ਕੀਤੀ ਹੈ, ਜਦੋਂ ਕਿ 121 ਵਿਅਕਤੀਆਂ ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕੀਤਾ ਗਿਆ । ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 12 ਐਲਾਨੇ ਅਪਰਾਧੀਆਂ (ਪੀ. ਓ.) ਨੂੰ ਵੀ ਗ੍ਰਿਫਤਾਰ (Arrested) ਕੀਤਾ । ਉਨ੍ਹਾਂ ਕਿਹਾ ਕਿ ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ ਨੰਬਰ 93946-93946ਦੁਆਰਾ ਲੋੜੀਂਦੇ ਅਪਰਾਧੀਆਂ/ਗੈਂਗਸਟਰਾਂ ਦੀ ਗੁਮਨਾਮ ਤੌਰ ‘ਤੇ ਰਿਪੋਰਟ ਕਰ ਸਕਦੇ ਹਨ ਅਤੇ ਕਿਸੇ ਵੀ ਅਪਰਾਧ ਜਾਂ ਅਪਰਾਧਿਕ ਗਤੀਵਿਧੀ ਬਾਰੇ ਜਾਣਕਾਰੀ/ਜਾਣਕਾਰੀ ਵੀ ਸਾਂਝੀ ਕੀਤੀ ਜਾ ਸਕਦੀ ਹੈ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਨੂੰ ਹੋਇਆ 355ਵਾਂ ਦਿਨ

ਪੁਲਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” (War on drugs) 355ਵੇਂ ਦਿਨ ਵੀ ਜਾਰੀ ਰੱਖੀ, 100 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 7.7 ਕਿਲੋਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ, 6,631 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲ ਅਤੇ 8,760 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ ਸਿਰਫ਼ 355 ਦਿਨਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ (Drug traffickers) ਦੀ ਕੁੱਲ ਗਿਣਤੀ 50,338 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਤਹਿਤ, ਪੰਜਾਬ ਪੁਲਸ ਨੇ 37 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।

Read More : ਗੈਂਗਸਟਰਾਂ ਤੇ ਵਾਰ ਮੁਹਿੰਮ 27ਵੇਂ ਦਿਨ ਵਿਚ ਹੋਈ ਦਾਖਲ

ਗੁਜਰਾਤ-ਲਕਸ਼ਦੀਪ ਤੇ ਪੁੱਡੂਚੇਰੀ `ਚ ਐੱਸ. ਆਈ. ਆਰ. ਤੋਂ ਬਾਅਦ ਵੋਟਰ ਘਟੇ

0
Election Commission

ਨਵੀਂ ਦਿੱਲੀ, 21 ਫਰਵਰੀ 2026 : ਭਾਰਤ ਦੇਸ਼ ਅੰਦਰ ਵੱਖ-ਵੱਖ ਸੂਬਿਆਂ ਅੰਦਰ ਚੱਲ ਰਹੀ ਐਸ. ਆਈ. ਆਰ. (S. I. R.) ਦੌਰਾਨ ਵੱਖ-ਵੱਖ ਸੂਬਿਆਂ ਵਿਚ ਵੋਟਰਾਂ ਦੀ ਗਿਣਤੀ ਘਟਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਹੜੇ ਸੂਬਿਆਂ ਅੰਦਰ ਆਈ ਹੈ ਵੋਟਰਾਂ ਦੀ ਗਿਣਤੀ ਘੱਟ

ਮਿਲੀ ਜਾਣਕਾਰੀ ਮੁਤਾਬਕ ਦੇਸ਼ ਅੰਦਰ ਚੱਲ ਰਹੀ ਵੋਟਰ ਸੂਚੀਆਂ (Voter lists) ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਤੋਂ ਬਾਅਦ ਜੋ ਵੱਖ-ਵੱਖ ਸੂਬਿਆਂ ਵਿਚ ਵੋਟਰਾਂ ਦੀ ਗਿਣਤੀ ਘਟਣ ਦਾ ਮਾਮਲਾ ਸਾਹਮਣੇ ਆਇਆ ਹੈ ਤਹਿਤ ਗੁਜਰਾਤ, ਲਕਸ਼ਦੀਪ ਅਤੇ ਪੁੱਡੂਚੇਰੀ ਸ਼ਾਮਲ ਹਨ ਜਿਨ੍ਹਾਂ ਵਿਚ ਵੋਟਰਾਂ ਦੀ ਗਿਣਤੀ (Number of voters) 6.89 ਲੱਖ ਘੱਟ ਗਈ ਹੈ । ਇਹ ਜਾਣਕਾਰੀ ਸ਼ੁੱਕਰਵਾਰ ਚੋਣ ਕਮਿਸ਼ਨ (Election Commission) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ’ਚ ਸਾਹਮਣੇ ਆਈ ਹੈ । ਗੁਜਰਾਤ, ਲਕਸ਼ਦੀਪ ਤੇ ਪੁੱਡੂਚੇਰੀ ਨੇ ਕੁਝ ਦਿਨ ਪਹਿਲਾਂ ਹੀ ਐੱਸ. ਆਈ. ਆਰ. ਪ੍ਰਕਿਰਿਆ ਤੋਂ ਬਾਅਦ ਆਪਣੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਹਨ ।

ਐਸ. ਆਈ. ਆਰ. ਦੇ ਐਲਾਨ ਤੋਂ ਪਹਿਲਾਂ ਕਿੰਨੀ ਸੀ ਦੋ ਕੇਂਦਰ ਸ਼ਾਸਤ ਸੂਰਿਆਂ ਵਿਚ ਵੋਟਰਾਂ ਦੀ ਗਿਣਤੀ

ਚੋਣ ਕਮਿਸ਼ਨ ਅਨੁਸਾਰ ਪਿਛਲੇ ਸਾਲ 27 ਅਕਤੂਬਰ ਨੂੰ ਐੱਸ. ਆਈ. ਆਰ. ਪ੍ਰਕਿਰਿਆ ਦੇ ਐਲਾਨ ਤੋਂ ਪਹਿਲਾਂ, ਗੁਜਰਾਤ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਵੋਟਰਾਂ ਦੀ ਕੁੱਲ ਗਿਣਤੀ 51.9 ਲੱਖ ਸੀ । ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਤੋਂ ਬਾਅਦ ਉਨ੍ਹਾਂ ਦੀ ਕੁੱਲ ਵੋਟਰ ਗਿਣਤੀ ਘੱਟ ਕੇ 45 ਲੱਖ ਰਹਿ ਗਈ ਹੈ । ਬਿਹਾਰ ‘ਚ ਐੱਸ. ਆਈ. ਆਰ. ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਪਰ 12 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (Union Territories) ‘ਚ ਇਹ ਅਜੇ ਵੀ ਜਾਰੀ ਹੈ। ਇੱਥੇ ਕੁੱਲ 60 ਕਰੋੜ ਵੋਟਰ ਹਨ ।

Read More : ਮਮਤਾ ਦੇ ਵਿਰੋਧ ਦੇ ਬਾਵਜੂਦ ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ

ਬਸ ਤੇ ਵੈਨ ਦੀ ਟੱਕਰ ਵਿਚ ਕਈਆਂ ਦੀ ਹੋਈ ਮੌਤ ਤੇ ਕਈ ਹੋਏ ਜ਼ਖ਼ਮੀ

0
Madhy pardesh

ਮੱਧ ਪ੍ਰਦੇਸ਼, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਵਿਖੇ ਇਕ ਬਸ ਤੇ ਵੈਨ ਦੀ ਆਹਮੋ-ਸਾਹਮਣੇ ਹੋਈ ਟੱਕਰ (Collision) ਦੌਰਾਨ ਕਈ ਵਿਅਕਤੀਆਂ ਦੀ ਮੌਤ ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਹਨ ।

ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋਏ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਸੂਬੇ ਦੇ ਭਿੰਡ ਵਿਖੇ ਜੋ ਬੀਤੀ ਦੇਰ ਰਾਤ ਇਕ ਬਸ ਤੇ ਵੈਨ (Bus and van) ਦੀ ਆਹਮੋ-ਸਾਹਮਣੇ ਟੱਕਰ ਹੋਈ ਹੈ ਵਿਚ ਪੰਜ ਲੋਕਾਂ ਦੀ ਮੌਤ (Death) ਹੋ ਗਈ ਹੈ ਤੇ ਸੱਤ ਹੋਰ ਦੇ ਗੰਭੀਰ ਜ਼ਖ਼ਮੀ (Seriously injured) ਹੋਣ ਦਾ ਪਤਾ ਚੱਲਿਆ ਹੈ । ਸੂਚਨਾ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਪੂਰੀ ਤਰ੍ਹਾਂ ਕੁਚਲੀ ਗਈ ਅਤੇ ਉਸ ਵਿੱਚ ਸਵਾਰ ਲੋਕ ਅੰਦਰ ਹੀ ਫਸ ਗਏ ।

ਕਦੋਂ ਵਾਪਰਿਆ ਹਾਦਸਾ

ਉਕਤ ਸੜਕ ਹਾਦਸਾ ਗੋਹੜ ਚੌਰਾਹਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਛਿਮਕਾ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ 719 ‘ਤੇ ਤੜਕੇ 2:30 ਵਜੇ ਵਾਪਰਿਆ । ਗੋਹੜ ਚੌਰਾਹਾ ਪੁਲਿਸ ਸਟੇਸ਼ਨ ਦੇ ਇੰਚਾਰਜ ਮਨੀਸ਼ ਧਾਕੜ ਦੇ ਅਨੁਸਾਰ, ਈਕੋ ਵੈਨ ਯਾਤਰੀਆਂ ਨੂੰ ਲੈ ਕੇ ਗਵਾਲੀਅਰ ਤੋਂ ਭਿੰਡ ਜਾ ਰਹੀ ਸੀ । ਜਦੋਂ ਕਿ ਬੱਸ ਭਿੰਡ ਤੋਂ ਗਵਾਲੀਅਰ ਜਾ ਰਹੀ ਸੀ ਕਿ ਰਸਤੇ ਵਿਚ ਇਹ ਸੜਕ ਹਾਦਸਾ (Road accident) ਵਾਪਰ ਗਿਆ । ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ 2 ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ । ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਗਵਾਲੀਅਰ ਲਿਜਾਇਆ ਗਿਆ। ਇਸ ਸਮੇਂ ਉਨ੍ਹਾਂ ਦਾ ਗਵਾਲੀਅਰ ਵਿੱਚ ਇਲਾਜ ਚੱਲ ਰਿਹਾ ਹੈ ।

Read More : ਬੁਲਟ ਪਰੂਫ ਗੱਡੀ ਦੇ ਨਹਿਰ ਵਿਚ ਡਿੱਗਣ ਕਾਰਨ ਸੀ. ਆਰ. ਪੀ. ਐਫ. ਜਵਾਨ ਜ਼ਖ਼ਮੀ