Home Blog Page 130

ਸੀ. ਆਰ. ਪੀ. ਐਫ. ਕਾਂਸਟੇਬਲ ਨਸ਼ੀਲੇ ਪਦਾਰਥਾਂ ਸਮੇਤ ਕਾਬੂ

0
Arrest

ਬਠਿੰਡਾ, 13 ਅਪ੍ਰੈਲ 2026 : ਪੰਜਾਬ ਦੇ ਜਿਲਾ ਬਠਿੰਡਾ ਦੀ ਕੇਂਦਰੀ ਜੇਲ (Bathinda Central Jail) ਵਿਚ ਤਾਇਨਾਤ ਸੀ. ਆਰ. ਪੀ. ਐਫ. ਜਵਾਨ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਸੀ. ਆਰ. ਪੀ. ਐਫ. ਜਵਾਨ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜੇਲ ਬਠਿੰਡਾ ਵਿਖੇ ਤਾਇਨਾਤ ਜਿਸ ਸੈਂਟਰਲ ਰਿਜਰਵ ਪੁਲਸ ਫੋੋਰਸ (Central Reserve Police Force) (ਸੀ. ਆਰ. ਪੀ. ਐਫ.) ਦੇ ਜਿਸ ਜਵਾਨ ਤੋਂ ਨਸ਼ੀਲੇ ਪਦਾਰਥਾਂ (Drugs) ਦੀ ਬਰਾਮਦਗੀ ਕੀਤੀ ਗਈ ਹੈ ਦਾ ਨਾਮ ਰਜਿੰਦਰ ਸਿੰਘ ਪੁੱਤਰ ਹਰਗੋਬਿੰਦ ਸਿੰਘ ਵਾਸੀ ਮੰਡੀ ਡੱਬਵਾਲੀ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਸੀ. ਆਰ. ਪੀ. ਐਫ. ਦੀ ਤਾਇਨਾਤੀ ਦਾ ਕਾਰਨ ਜੇਲ ਅੰਦਰ ਅਜਿਹੀਆਂ ਸਰਗਰਮੀਆਂ ਨੂੰ ਰੋਕਣਾ ਸੀ ।

ਕੀ ਕੀ ਬਰਾਮਦ ਕੀਤਾ ਗਿਆ ਹੈ ਜਵਾਨ ਕੋਲੋਂ

ਉਕਤ ਜਵਾਨ ਜੋ ਕਿ ਆਪਣੀ ਡਿਊਟੀ ਕਰਨ ਲਈ ਜੇਲ ਅੰਦਰ ਜਾਣ ਲੱਗਿਆ ਤਾਂ ਸ਼ੱਕ ਦੇ ਆਧਾਰ ‘ਤੇ ਜਦੋਂ ਉਸਦੇ ਹੀ ਸਾਥੀ ਵਲੋਂ ਕਾਂਸਟੇਬਲ ਸੀ. ਆਰ. ਪੀ. ਐਫ. ਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 23. 99 ਗ੍ਰਾਮ ਅਫੀਮ, 158 ਗ੍ਰਾਮ ਜਰਦਾ ਅਤੇ ਸਿਗਰਟਾਂ ਦਾ ਇਕ ਪੈਕੇਟ ਬਰਾਮਦ ਹੋਇਆ ਹੈ । ਜਿਕਰਯੋਗ ਹੈ ਕਿ ਉਕਤ ਸੀ. ਆਰ. ਪੀ. ਐਫ. ਦੀ ਬਟਾਲੀਅਨ ਬੀ-245 ਵਿੱਚ ਸੇਵਾ ਨਿਭਾ ਰਿਹਾ ਸੀ ।

ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਰਮਚਾਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਥਾਣਾ ਕੈਂਟ ਬਠਿੰਡਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ । ਪਕੜੇ ਗਏ ਸੀ. ਆਰ. ਪੀ. ਐਫ. ਜਵਾਨ ਕੋਲੋਂ ਪੁੱਛਗਿੱਛ ਦੌਰਾਨ ਇਸ ਗੈਰ ਕਾਨੂੰਨੀ ਸਰਗਰਮੀ ਵਿਚ ਹੋਰ ਕੌਣ ਕੌਣ ਸ਼ਾਮਲ ਹੈ ਬਾਰੇ ਜਾਣਨ ਦੀ ਕੋਸਿ਼ਸ਼ ਕੀਤੀ ਜਾਵੇਗੀ ।

ਏ. ਆਈ. ਨਾਲ ਬਣੀ ਵੀਡੀਓ ਸਾਹਮਣੇ ਆਉਣ ‘ਤੇ ਸਿੱਖ ਭਾਈਚਾਰੇ ਵਿਚ ਰੋਸ

0
Advocate Amanbeer

ਅੰਮ੍ਰਿਤਸਰ, 13 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸ੍ਰੀ ਦਰਬਾਰਾ ਸਾਹਿਬ ਨਾਲ ਸਬੰਧਤ ਇਕ ਇਤਰਾਜਯੋਗ ਵੀਡੀਓ (Objectionable video) ਸਾਹਮਣੇ ਆਉਣ ਕਾਰਨ ਸਿੱਖ ਭਾਈਚਾਰੇ ਵਿਚ ਰੋਸ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ (Sri Darbar Sahib) ਨਾਲ ਸਬੰਧਤ ਇੱਕ ਕਥਿਤ (ਆਰਟੀਫਿਸ਼ਲ ਇੰਟੈਲੀਜੈਂਸ) ਆਧਾਰਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਨੱਚਦਾ ਹੋਇਆ ਦਿਖਾਇਆ ਗਿਆ ਹੈ, ਜਦਕਿ ਆਲੇ-ਦੁਆਲੇ ਮੌਜੂਦ ਕੁਝ ਲੋਕ ਤਾਲੀਆਂ ਵਜਾਉਂਦੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਦੇ ਦ੍ਰਿਸ਼ ਨੇ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਈ ਹੈ ।

ਐਸ. ਜੀ. ਪੀ. ਨੇ ਕਰ ਦਿੱਤੀ ਜਾਂਚ ਸ਼ੁਰੂ

ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) (ਏ. ਆਈ.) ਨਾਲ ਬਣੀ ਇਸ ਵੀਡੀਓ ਵਿਚ ਦਰਸਾਏ ਗਏ ਦ੍ਰਿਸ਼ਾਂ ਨੂੰ ਲੈ ਕੇ ਜਿਥੇ ਸਿੱਖ ਸੰਗਤ ਵਲੋਂ ਦੋਸ਼ੀਆਂ ਖਿਲਾਫ਼ ਸਖ਼ਤ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੇ ਚਲਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇੇਟੀ ਵਲੋਂ ਵੀ ਇਸ ਘਟਨਾਕ੍ਰਮ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਐਸ. ਜੀ. ਪੀ. ਸੀ. (S. G. P. C.) ਦੇ ਵਕੀਲ ਅਮਨਬੀਰ ਸਿੰਘ ਸਿਆਲੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਉਣਾ ਬਹੁਤ ਹੀ ਦੁਖਦਾਈ ਹੈ ਅਤੇ ਇਹ ਸਿੱਖ ਧਰਮ ਦੀ ਮਰਯਾਦਾ ਦੇ ਖਿਲਾਫ ਹੈ ਤੇ ਜੋ ਵੀ ਇਸਦੇ ਪਿੱਛੇ ਜਿ਼ੰਮੇਵਾਰ ਪਾਇਆ ਜਾਵੇਗਾ, ਉਸ ਦੇ ਖਿਲਾਫ ਕਾਨੂੰਨੀ ਤੌਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

`ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ` ਸਰਬ ਸੰਮਤੀ ਨਾਲ ਪਾਸ

0
Vidhan sabha

ਚੰਡੀਗੜ੍ਹ, 13 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬੁਲਾਏ ਗਏ ਵਿਸ਼ੇਸ਼ ਸੈਸ਼ਨ (Special session) ਦੌਰਾਨ `ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ`ਨੂੰ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ ।

ਸਜ਼ਾ ਦਾ ਕੀ ਪ੍ਰਬੰਧ ਕੀਤਾ ਗਿਆ ਬਿੱਲ ਵਿਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ (Punjab Legislative Assembly) ਨੇ ਜੋ ਅੱਜ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ` (Jagat Jyot Sri Guru Granth Sahib Respect (Amendment) Bill) ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਹੈ ਰਾਹੀਂ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਅਤੇ 25 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ । ਬਿੱਲ ‘ਤੇ ਹੋਈ ਬਹਿਸ ਦੌਰਾਨ ਸਦਨ ਵਿੱਚ ਤਿੱਖੀ ਸਿਆਸੀ ਨੋਕ-ਝੋਕ ਦੇਖਣ ਨੂੰ ਮਿਲੀ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਬਿੱਲ ਨੂੰ ਸਰਬ-ਸੰਮਤੀ ਨਾਲ ਪਾਸ ਕਰਨ ਦਾ ਐਲਾਨ ਕੀਤਾ । ਸਦਨ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ `ਬੋਲੇ ਸੋ ਨਿਹਾਲ`ਦੇ ਜੈਕਾਰਿਆਂ ਨਾਲ ਇਸ ਦਾ ਸਵਾਗਤ ਕੀਤਾ ।

ਕੀ ਆਖਿਆ ਵਿੱਤ ਮੰਤਰੀ ਪੰਜਾਬ ਚੀਮਾ ਨੇ

ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਨੇ ਜਿਥੇ ਉਪਰੋਕਤ ਦਾ ਭਰਪੂਰ ਸਮਰਥਨ ਕੀਤਾ, ਉੇੇਥੇ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ‘ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਪਿਛਲੇ ਸਾਲਾਂ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ‘ਮਿਲੀਜੁਲੀ`ਸਰਕਾਰ ਚੱਲ ਰਹੀ ਸੀ, ਜਿਸ ਕਾਰਨ ਬੇਅਦਬੀ ਦੇ ਕੇਸਾਂ ਵਿੱਚ ਜਾਣ ਬੁੱਝ ਕੇ ਦੇਰੀ ਕੀਤੀ ਗਈ ਤਾਂ ਜੋ ਗਵਾਹ ਮਰ ਜਾਣ ਅਤੇ ਸਬੂਤ ਖ਼ਤਮ ਹੋ ਜਾਣ । ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਅਪਰਾਧ ਜ਼ਮਾਨਤ ਯੋਗ ਸੀ ਅਤੇ ਸਜ਼ਾ ਸਿਰਫ਼ ਦੋ ਸਾਲ ਸੀ ਪਰ ਹੁਣ ਇਸ ਨੂੰ ਗੈਰ-ਜ਼ਮਾਨਤੀ ਬਣਾ ਕੇ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਹੈ ।

ਕੀ ਆਖਿਆ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ

ਕੈਬਨਿਟ ਮੰਤਰੀ (Cabinet Minister) ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਨ ਅਤੇ ਉਨ੍ਹਾਂ ਦਾ ਨਿਰਾਦਰ ਬਰਦਾਸ਼ਤ ਤੋਂ ਬਾਹਰ ਹੈ । ਉਨ੍ਹਾਂ ਕਿਹਾ ਕਿ 25 ਲੱਖ ਦੇ ਜੁਰਮਾਨੇ ਅਤੇ ਉਮਰ ਕੈਦ ਦੇ ਡਰ ਨਾਲ ਅਜਿਹੇ ਘਿਨਾਉਣੇ ਕੰਮ ਕਰਨ ਵਾਲਿਆਂ ਦੇ ਮਨ ਵਿੱਚ ਡਰ ਪੈਦਾ ਹੋਵੇਗਾ । ਉਨ੍ਹਾਂ ਦੱਸਿਆ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਨੂੰ 2008 ਦੇ ਮੂਲ ਐਕਟ ਵਿੱਚ ਸੋਧ ਕਰਕੇ ਲਿਆਂਦਾ ਗਿਆ ਹੈ, ਜਿਸ ਨੂੰ ਪਹਿਲਾਂ ਹੀ ਗਵਰਨਰ ਦੀ ਮਨਜ਼ੂਰੀ ਮਿਲ ਚੁੱਕੀ ਸੀ, ਇਸ ਲਈ ਸਰਕਾਰ ਨੂੰ ਉਮੀਦ ਹੈ ਕਿ ਇਹ ਜਲਦੀ ਕਾਨੂੰਨ ਬਣ ਜਾਵੇਗਾ ।

ਪੁਲਸ ਸਟੇਸ਼ਨ ‘ਤੇ ਗ੍ਰੇਨੇਡ ਹਮਲੇ ਵਿਚ ਦੋ ਪਿਸਤੌਲਾਂ ਸਮੇਤ ਛੇ ਵਿਅਕਤੀ ਗ੍ਰਿਫਤਾਰ

0
Pistols

ਅੰਮ੍ਰਿਤਸਰ, 13 ਅਪ੍ਰੈਲ 2026 : ਪੰਜਾਬ ਪੁਲਸ (Punjab Police) ਦੇ ਭਿੰਡੀ ਸੈਦਾਂ ਪੁਲਸ ਸਟੇਸ਼ਨ ਵਿਖੇ ਕੀਤੇ ਗਏ ਗ੍ਰੇਨੇਡ ਹਮਲੇ (Grenade attacks) ਦੇ ਮਾਮਲੇ ਵਿਚ ਦੋ ਪਿਸਤੌਲਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਪੰਜਾਬ ਦੇ ਭਿੰਡੀ ਸੈਦਾਂ ਪੁਲਸ ਸਟੇਸ਼ਨ (Police station) ਵਿਖੇ ਕੁੱਝ ਦਿਨ ਪਹਿਲਾਂ ਇਕ ਗ੍ਰੇਨੇਡ ਸੁੱਟ ਕੇ ਹਮਲਾ ਕੀਤਾ ਗਿਆ ਸੀ, ਜਿਸ ਸਬੰਧ ਵਿਚ ਅੱਜ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਸਰ ਦਿਹਾਤੀ ਪੁਲਸ ਅਤੇ ਫਰੀਦਕੋਟ ਪੁਲਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਬਰਾਮਦ (Pistol recovered) ਕੀਤੇ ਗਏ ਹਨ । ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪੂਰਾ ਮਾਡਿਊਲ ਪਾਕਿਸਤਾਨ-ਅਧਾਰਤ ਖੂਫੀਆ ਏਜੰਸੀ ਆਈ. ਐਸ. ਆਈ. ਦੁਆਰਾ ਸਮਰਥਤ ਸੀ ਅਤੇ ਵਿਦੇਸ਼ ਵਿੱਚ ਸਥਿਤ ਇੱਕ ਹੈਂਡਲਰ ਨਾਲ ਨੇੜਲੇ ਸੰਪਰਕ ਵਿੱਚ ਕੰਮ ਕਰ ਰਿਹਾ ਸੀ ।

ਕੀ ਦੱਸਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਇੱਕ ਪਾਕਿਸਤਾਨ-ਅਧਾਰਤ ਹੈਂਡਲਰ ਦੇ ਨਿਰਦੇਸ਼ਾਂ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ ਜੋ ਉਨ੍ਹਾਂ ਨੂੰ ਵਿਦੇਸ਼ ਤੋਂ ਨਿਰਦੇਸ਼ ਦੇ ਰਿਹਾ ਸੀ । ਮਾਡਿਊਲ ਪੰਜਾਬ ਵਿੱਚ ਪੁਲਸ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਸੀ । 29 ਅਤੇ 30 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਮੁਲਜ਼ਮਾਂ ਨੇ ਗ੍ਰਨੇਡ ਪ੍ਰਾਪਤ ਕੀਤੇ, ਇਲਾਕੇ ਦੀ ਰੇਕੀ ਕੀਤੀ, ਅਤੇ ਫਿਰ ਭਿੰਡੀ ਸੈਦਾ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ।

ਮਾਂ ਦੇ ਝਿੜਕਣ ਤੋਂ ਬਾਅਦ ਵਿਦਿਆਰਥਣ ਨੇ ਲਿਕਵਿਡ ਪੀ ਕੇ ਦਿੱਤੀ ਜਾਨ

0
Kanpur

ਕਾਨਪੁਰ, 13 ਅਪ੍ਰੈਲ 2026 : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਖੇ ਇਕ 15 ਕੁ ਸਾਲਾਂ ਦੀ ਵਿਦਿਆਰਥਣ (Student) ਵਲੋਂ ਮਾਂ ਦੇ ਝਿੜਕਣ ਤੋਂ ਬਾਅਦ ਇਕ ਲਿਕਵਿਡ ਪੀ ਕੇ ਆਪਣੀ ਜਾਨ ਹੀ ਦੇ ਦਿੱਤੀ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਦੇ ਰੇਲ ਬਾਜ਼ਾਰ ਦੀ ਲੋਕੋ ਕਾਲੋਨੀ ਦੀ ਵਸਨੀਕ ਇਕ 15 ਸਾਲਾ ਵਿਦਿਆਰਥਣ ਨੂੰ ਜਦੋਂ ਉਸ ਦੀ ਮਾਂ ਨੇ ਮੋਬਾਇਲ ਚਲਾਉਣ ਤੋਂ ਰੋਕਣ ਲਈ ਝਿੜਕ ਦਿੱਤਾ ਤਾਂ ਉਸਨੇ ਮੱਛਰ ਭਜਾਉਣ ਵਾਲਾ ਲਿਕਵਿਡ ਪੀ ਕੇ ਆਪਣੀ ਜਾਨ ਹੀ ਦੇ ਦਿੱਤੀ (Gave his life) ਹੈ। ਜਿਸ ਵਿਦਿਆਰਥਣ ਨੇ ਅਜਿਹਾ ਕਦਮ ਚੁੱਕਿਆ ਹੈ ਦਾ ਨਾਮ ਆਰਿਆ ਹੈ ਤੇ ਉਹ 9ਵੀਂ ਜਮਾਤ ਦੀ ਵਿਦਿਆਰਥਣ ਹੈ ।

ਕੀ ਦੱਸਿਆ ਬੱਚੀ ਦੇ ਪਿਤਾ ਨੇ

ਵਿਦਿਆਰਥਣ ਆਰਿਆ (Student Arya) ਦੇ ਪਿਤਾ ਸ਼ੈਲੇਂਦਰ ਸ਼ੁਕਲਾ ਜੋ ਕਿ ਰੇਲਵੇ ਵਿਚ ਸੀਨੀਅਰ ਟੈਕਨੀਸ਼ੀਅਨ ਹਨ ਨੇ ਦੱਸਿਆ ਕਿ ਬੇਟੀ ਆਰਿਆ ਪਿਛਲੇ ਕੁਝ ਦਿਨਾਂ ਤੋਂ ਪੜ੍ਹਾਈ ਵਿੱਚ ਲਾਪਰਵਾਹੀ ਕਰ ਰਹੀ ਸੀ ਅਤੇ ਮੋਬਾਈਲ ਫ਼ੋਨ ‘ਤੇ ਗੇਮਾਂ ਖੇਡਦੀ ਰਹਿੰਦੀ ਸੀ । ਸ਼ਨੀਵਾਰ ਸ਼ਾਮ ਨੂੰ ਉਸ ਨੇ ਕੋਚਿੰਗ ਜਾਣ ਤੋਂ ਵੀ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਵਲੋਂ ਅਜਿਹਾ ਕਦਮ ਚੁੱਕ ਲਿਆ ਗਿਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ (Death) ਹੋ ਗਈ ।

ਕੀ ਦੱਸਿਆ ਥਾਣਾ ਇੰਚਾਰਜ ਨੇ

ਥਾਣਾ ਇੰਚਾਰਜ ਅਮਾਨ ਸਿੰਘ ਨੇ ਦੱਸਿਆ ਕਿ ਕੋਚਿੰਗ ਜਾਣ ਨੂੰ ਲੈ ਕੇ ਝਿੜਕਣ ਕਾਰਨ ਵਿਦਿਆਰਥਣ ਨੇ ਖ਼ੁਦਕੁਸ਼ੀ (Suicide) ਕੀਤੀ ਹੈ । ਮੱਛਰ ਭਜਾਉਣ ਵਾਲੇ ਲਿਕਵਿਡ ਰਿਫਿਲ ਵਿੱਚ ‘ਪ੍ਰਾਲੇਥ੍ਰਿਨ`ਵਰਗੇ ਕੀਟਨਾਸ਼ਕ ਰਸਾਇਣ ਹੁੰਦੇ ਹਨ ਤੇ ਜੇਕਰ ਇਸ ਨੂੰ ਨਿਗਲ ਲਿਆ ਜਾਵੇ ਤਾਂ ਇਹ ਫੇਫੜਿਆਂ ਅਤੇ ਅੰਦਰੂਨੀ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ । ਅਜਿਹੀਆਂ ਚੀਜ਼ਾਂ ਨੂੰ ਹਮੇਸ਼ਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ।

ਵਿਧਾਨ ਸਭਾ ਵਿਚ ਮਿਲੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਸਬੰਧੀ ਬਿਲ ਨੂੰ ਪ੍ਰਵਾਨਗੀ

0
Speaker

ਚੰਡੀਗੜ੍ਹ, 13 ਅਪ੍ਰੈਲ 2026 : ਪੰਜਾਬ ਵਿਧਾਨ ਸਭਾ (Punjab Legislative Assembly) ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਬੇਅਦਬੀ ਦੀਆਂ ਘਟਨਾਵਾਂ ਰੋਕਣ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਲਈ ਇਕ ਅਹਿਮ ਬਿਲ ਨੂੰ ਪ੍ਰਵਾਨਗੀ ਮਿਲ ਗਈ ਹੈ ।

ਕੀ ਪਾਸ ਕੀਤਾ ਗਿਆ ਹੈ ਬਿੱਲ ਵਿਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ (Special session) ਦੌਰਾਨ ਅੱਜ ਜੋ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਖਿ਼ਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਇੱਕ ਅਹਿਮ ਬਿੱਲ ਪੇਸ਼ ਕੀਤਾ ਗਿਆ ਨੂੰ ਸਦਨ ਦੀ ਕਾਰਵਾਈ ਦੌਰਾਨ ਸਾਰੇ ਮੈਂਬਰਾਂ ਨੇ ਇਕਜੁੱਟਤਾ ਦਿਖਾਈ ਅਤੇ ਸਹਿਮਤੀ ਪ੍ਰਗਟਾਉ ਗਈ । ਬਿੱਲ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ (Sacrilege) ਕਰਨ ਵਾਲੇ ਨੂੰ 7 ਤੋਂ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਜੇਕਰ ਸਾਜ਼ਿਸ਼ ਅਧੀਨ ਬੇਅਦਬੀ ਕੀਤੀ ਤਾਂ ਫਿਰ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਹੋਵੇਗੀ ।

ਸੈਸ਼ਨ ਦੀ ਸ਼ੁਰੂਆਤ ਵਿਚ ਦਿੱਤੀਆਂ ਸ਼ਰਧਾਂਜਲੀਆਂ

ਅੱਜ ਹੋਏ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਦੇਸ਼ ਅਤੇ ਸੂਬੇ ਦੀਆਂ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਜੋ ਪਿਛਲੇ ਸਮੇਂ ਦੌਰਾਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ । ਸਮੁੱਚੇ ਸਦਨ ਨੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਯਾਦ ਕੀਤਾ । ਸ਼ਰਧਾਂਜਲੀ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਨੇ ਬੇਅਦਬੀ ਵਿਰੋਧੀ ਬਿੱਲ ਸਦਨ ਦੇ ਸਾਰੇ ਮੈਂਬਰਾਂ ਨੂੰ ਪੜ੍ਹ ਕੇ ਸੁਣਾਇਆ । ਬਿੱਲ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਕਦਮ ਧਾਰਮਿਕ ਗ੍ਰੰਥਾਂ ਦੀ ਮਰਿਆਦਾ ਨੂੰ ਕਾਇਮ ਰੱਖਣ ਅਤੇ ਸਮਾਜਿਕ ਭਾਈਚਾਰੇ ਨੂੰ ਵਿਗਾੜਨ ਵਾਲੀਆਂ ਤਾਕਤਾਂ ਨੂੰ ਨੱਥ ਪਾਉਣ ਲਈ ਚੁੱਕਿਆ ਗਿਆ ਹੈ ।

ਸੈਸ਼ਨ ਵਿਚ ਵਿਧਾਨ ਸਭਾ ਸਪੀਕਰ ਨੇ ਬਿੱਲ ਪੜ੍ਹ ਕੇ ਸੁਣਾਇਆ

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਸ ਮੌਕੇ ਬਿੱਲ ਪੜ੍ਹੇ ਜਾਣ ਤੋਂ ਬਾਅਦ ਸਦਨ ਵਿੱਚ ਮੌਜੂਦ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਇਸ ਦਾ ਸਮਰਥਨ ਕੀਤਾ । ਬਿਨਾਂ ਕਿਸੇ ਵਿਰੋਧ ਦੇ, ਸਰਬ-ਸੰਮਤੀ ਨਾਲ ਇਸ ਬਿੱਲ ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ । ਸਦਨ ਦੇ ਮੈਂਬਰਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਅਜਿਹੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਭਵਿੱਖ ਵਿੱਚ ਕਿਸੇ ਨੂੰ ਅਜਿਹਾ ਕਰਨ ਦੀ ਹਿੰਮਤ ਨਾ ਦੇਵੇ । ਇਸ ਬਿੱਲ ਦੇ ਪਾਸ ਹੋਣ ਨਾਲ ਪੰਜਾਬ ਵਿੱਚ ਧਾਰਮਿਕ ਅਕੀਦਤ ਨੂੰ ਠੇਸ ਪਹੁੰਚਾਉਣ ਵਾਲੇ ਅਪਰਾਧਾਂ ਵਿਰੁੱਧ ਕਾਨੂੰਨੀ ਸ਼ਿਕੰਜਾ ਹੋਰ ਕੱਸਿਆ ਜਾਵੇਗਾ ।

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕੀਤਾ ਇਕ ਅਹਿਮ ਹੁਕਮ ਜਾਰੀ

0
Notifiation

ਹਰਿਆਣਾ, 13 ਅਪ੍ਰੈਲ 2026 : ਹਰਿਆਣਾ (Haryana) ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਕੈਬਨਿਟ ਮੰਤਰੀ (Cabinet Minister) ਅਨਿਲ ਵਿਜ ਵਲੋਂ ਇਕ ਹੁਕਮ ਜਾਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਹੁਕਮ ਜਾਰੀ ਕੀਤਾ ਗਿਆ ਹੈ ਕੈਬਨਿਟ ਮੰਤਰੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ (Anil Vij) ਨੇ ਆਪਣੇ ਵਿਭਾਗ ਦੇ ਕੰਮ ਕਾਜ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੇ ਚਲਦਿਆਂ ਜੋ ਇਕ ਹੁਕਮ ਜਾਰੀ (Order issued) ਕੀਤਾ ਗਿਆ ਹੈ ਵਿਚ ਦਰਸਾਇਆ ਗਿਆ ਹੈ ਕਿ ਉਨ੍ਹਾਂ ਦੇ ਅਧੀਨ ਆਉਂਦੇ ਵਿਭਾਗਾਂ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਬਦਲੀ ਉਦੋਂ ਤੱਕ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਇਸ ਬਾਰੇ ਮੰਤਰੀ ਦੀ ਅਗਾਊਂ ਸਹਿਮਤੀ ਨਾ ਲਈ ਗਈ ਹੋਵੇ ।

ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇਸ਼ਨ ਦੀ ਤਰੀਕ ਪਈ ਅੱਗੇ

0
Bhagwant Mann

ਚੰਡੀਗੜ੍ਹ, 13 ਅਪ੍ਰੈਲ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਵਲੋਂ ਅੱਜ ਤੋਂ ਸ਼ੁਰੂ ਕੀਤੀ ਜਾਣ ਵਾਲੀ ਮਾਵਾਂ ਧੀਆਂ ਸਤਿਕਾਰ ਯੋਜਨਾ (Mawa Dhiya satkar yojna) ਰਜਿਸਟ੍ਰੇਸ਼ਨ ਦੀ ਤਰੀਕ ਅੱਗੇ ਪਾ ਦਿੱਤੀ ਗਈ ਹੈ ।

ਕੀ ਤਰੀਕ ਪਾਈ ਗਈ ਹੈ ਅੱਗੇ

ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਜੋ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇੇਸ਼ਨ ਦਾ ਕਾਰਜ 13 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਣਾ ਸੀ ਹੁਣ 15 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਜਦੋਂ ਕਿ ਇਸ ਯੋਜਨਾ ਦਾ ਸ਼ੁਰੂਆਤ ਦਾ ਐਲਾਨ 14 ਅਪ੍ਰੈਲ ਨੂੰ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਆਮਦਮਪੁਰ ਰੈਲੀ ਵਿਚ ਕਰ ਦਿੱਤਾ ਜਾਵੇਗਾ । ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਵਿਸ਼ੇਸ ਸੈਸ਼ਨ ਦੇ ਚਲਦਿਆਂ ਯੋਜਨਾ ਅੱਜ ਸ਼ੁਰੂ ਨਹੀਂ ਕੀਤੀ ਜਾ ਸਕੀ ।

ਕਿਹੜੇ ਕਿਹੜੇ 7 ਜਿਲੇ ਵਿਚ ਸ਼ੁਰੂ ਹੋਵੇਗੀ ਪਹਿਲਾਂ ਇਹ ਯੋਜਨਾ

ਸੂਚਨਾ ਮੁਤਾਬਕ ਪੰਜਾਬ ਸਰਕਾਰ (Punjab Government) ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਜਿਨ੍ਹ੍ਹਾਂ ਪਹਿਲੇ ਸੱਤ ਜਿਲਿਆਂ ਵਿਚ ਕੀਤੀ ਜਾਵੇਗੀ ਵਿਚ ਮੁਕਤਸਰ, ਰੋਪੜ, ਪਟਿਆਲਾ, ਸੰਗਰੂਰ, ਮੋਗਾ, ਜਲੰਧਰ ਅਤੇ ਫਰੀਦਕੋਟ ਸ਼ਾਮਲ ਹਨ ।

ਨਸ਼ਾ ਵਿਰੋਧੀ ਟਾਸਕ ਫੋਰਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

0
heroin

ਜਲੰਧਰ, 13 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਪੰਜਾਬ ਪੁਲਸ ਦੀ ਨਸ਼ਾ ਵਿਰੋਧੀ ਟਾਸਕ ਫੋਰਸ ਵਲੋਂ ਹੈਰੋਇਨ (Heroin) ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੀ ਏ. ਐਨ. ਟੀ. ਐਫ. ਨੇ ਜੋ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜਿਸ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਦੇ ਕੋਲੋਂ 1 ਕਿਲੋ 36 ਗ੍ਰਾਮ ਹੈਰੋਇਨ ਜਬਤ ਕੀਤੀ ਗਈ ਹੈ । ਜਾਣਕਾਰੀ ਮੁਤਾਬਕ ਪਕੜੇ ਗਏ ਵਿਅਕਤੀ ਨੇ ਉਕਤ ਕੰਮ ਅਮੀਰ ਬਣਨ ਦੀ ਇੱਛਾ ਦੇ ਚਲਦਿਆਂ ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਹੈਰੋਇਨ ਸਮੇਤ ਜੋ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਹੈ 10ਵੀਂ ਪਾਸ ਹੈ ਅਤੇ ਪੇਸ਼ੇ ਤੋਂ ਇਕ ਪਲੰਬਰ ਹੈ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਗਿੰਦੀ ਵਜੋਂ ਹੋਈ ਹੈ, ਜੋ ਕਿ ਮਹਿਤਪੁਰ ਦੇ ਪਿੰਡ ਵੇਹਰਾਂ ਦਾ ਰਹਿਣ ਵਾਲਾ ਹੈ । ਏ. ਐਨ. ਟੀ. ਐਫ. ਟੀਮ ਨੇ ਉਸ ਨੂੰ ਸਿੱਧਵਾਂ ਬੇਟ ਤੋਂ ਮਹਿਤਪੁਰ ਸੜਕ `ਤੇ ਬੀਟਲ ਅੱਡਾ ਪਿੰਡ ਦੇ ਨੇੜੇ ਸਥਿਤ ਬੇਦੀ ਚੁਗਠ ਹਾਊਸ ਦੇ ਨੇੜੇ ਫੜਿਆ ।

ਕੀ ਦੱਸਿਆ ਏ. ਐਨ. ਟੀ. ਐਫ. ਦੀ ਟੀਮ ਨੇ

ਏ. ਐਨ. ਟੀ. ਐਫ. ਟੀਮ ਨੇ ਦੱਸਿਆ ਕਿ ਇਹ ਕਾਰਵਾਈ ਏ. ਡੀ. ਜੀ. ਪੀ. ਨੀਲਭ ਕਿਸ਼ੋਰ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਸੀ । ਟੀਮ ਦੀ ਅਗਵਾਈ ਜਗਜੀਤ ਸਿੰਘ ਸਰੋਆ ਅਤੇ ਬਿਕਰਮਜੀਤ ਸਿੰਘ ਕਰ ਰਹੇ ਸਨ । ਏ. ਆਈ. ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਜਲਦੀ ਅਮੀਰ ਬਣਨ ਦੀ ਉਸ ਦੀ ਇੱਛਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਵੱਧ ਮੁਨਾਫ਼ੇ ਦੇ ਲਾਲਚ ਨੇ ਉਸ ਨੂੰ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਧੱਕ ਦਿੱਤਾ ।

ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਏ. ਐਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਸ਼ਾ ਵਿਰੋਧੀ ਟਾਸਕ ਫੋਰਸ (Anti-Drug Task Force) (ਏ. ਐਨ. ਟੀ. ਐਫ.) ਪੁਲਸ ਸਟੇਸ਼ਨ ਵਿਖੇ ਕੇਸ ਦਰਜ ਕਰ ਲਿਆ ਹੈ । ਪੁਲਸ ਇਸ ਸਮੇਂ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ।

ਅਮਰੀਕਾ ਵਿਖੇ ਹਰਿਆਣਵੀ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

0
Chetak

ਕਰਨਾਲ, 13 ਅਪ੍ਰੈਲ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਵਸਨੀਕ ਨੌਜਵਾਨ ਦੀ ਅਮਰੀਕਾ ਵਿਖੇ ਗੋਲੀ ਲੱਗਣ (Shoot) ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਕਰਨਾਲ ਦੇ ਪਿੰਡ ਸਮੋਰਾ (Samora village in Karnal) ਦੇ ਵਸਨੀਕ ਜਿਸ ਨੌਜਵਾਨ ਦੀ ਅਮਰੀਕਾ (America) ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦਾ ਨਾਮ ਚੇਤਕ ਸ਼ਰਮਾ ਹੈ ਤੇ ਇਸਦਾ ਬੀਤੇ ਦਿਨੀਂ ਪਿੰਡ ਵਿਖੇ ਲਾਸ਼ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਵਲੋਂ ਪੂਰੇ ਰਿਤੀ ਰਿਵਾਜਾਂ ਮੁਤਾਬਕ ਅੰਤਿਮ ਸਸਕਾਰ ਕੀਤਾ ਗਿਆ ।

ਕੀ ਦੱਸਿਆ ਮ੍ਰਿਤਕ ਦੇ ਪਿਤਾ ਨੇ

ਮ੍ਰਿਤਕ ਨੌਜਵਾਨ ਚੇਤਕ ਸ਼ਰਮਾ (Chetak Sharma) ਦੇ ਪਿਤਾ ਰਿਸ਼ਾਲ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਕਰਜ਼ਾ ਲੈ ਕੇ ਚੇਤਕ ਨੂੰ ਸਾਲ 2023 ਵਿਚ ਡੰਕੀ ਰੂਟ ਰਾਹੀਂ ਅਮਰੀਕਾ ਭੇਜਿਆ ਸੀ ਤੇ 2024 ਵਿਚ ਪਹੁੰਚਣ ਤੋਂ ਬਾਅਦ ਉਸਨੂੰ ਕਾਫੀ ਮਿਹਨਤ ਤੋਂ ਬਾਅਦ ਜਾ ਕੇ ਕਿਤੇ ਇਕ ਸਟੋਰ ਵਿਚ ਕੰਮ ਮਿਲਿਆ ਸੀ ਪਰ ਹਾਲ ਹੀ ਵਿਚ ਵਾਪਰੇ ਇਸ ਘਟਨਾਕ੍ਰਮ ਵਿਚ ਤਾਂ ਉਸਦੀ ਜਾਨ ਹੀ ਚਲੀ ਗਈ । ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਉਨ੍ਹਾਂ ਨੂੰ ਪੁੱਤਰ ਦੇ ਰੂਮਮੇਟ ਜੋ ਕਿ ਗੁਆਂਢੀ ਵੀ ਹੈ ਦਾ ਫੋਨ ਆਇਆ ਸੀ ਕਿ ਚੇਤਨ ਨੂੰ ਕਿਸੇ ਵਲੋਂ ਗੋਲੀ ਮਾਰ ਦਿੱਤੀ ਗਈ ਹੈ ।