Home Blog Page 132

ਐਸ. ਸੀ. ਕਮਿਸ਼ਨ ਚੇਅਰਮੈਨ ਨੇ ਪੰਚਾਇਤ ਸੈਕਟਰੀ ਤੇ ਬੀ. ਡੀ. ਪੀ. ਓ. ਕੀਤੇ ਮੁਅੱਤਲ

0
Jasveer garhi

ਚੰਡੀਗੜ੍ਹ, 21 ਫਰਵਰੀ 2026 : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (Punjab State Scheduled Castes Commission) ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਪੰਚਾਇਤ ਸੈਕਟਰੀ ਤੇ ਬੀ. ਡੀ. ਪੀ. ਓ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ।

ਕਿਊਂ ਕੀਤਾ ਗਿਆ ਹੈ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ (Chairman Jasvir Singh Garhi) ਵਲੋਂ ਜੋ ਦੋ ਅਧਿਕਾਰੀਆਂ ਪੰਚਾਇਤ ਸੈਕਟਰੀ (Panchayat Secretary) ਤੇ ਬੀ. ਡੀ. ਪੀ. ਓ. ਨੂੰ ਮੁਅੱਤਲ (Suspension) ਕੀਤਾ ਗਿਆ ਹੈ ਦਾ ਮੁੱਖ ਕਾਰਨ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾਂ ਕਰਨਾ ਹੈ । ਉਕਤ ਹੁਕਮ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਬਟਾਲਾ ਵਿਖੇ ਬਣੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਸਿ਼ਕਾਇਤਾਂ ਦਾ ਨਿਪਟਾਰਾ ਕਰਨ ਮੌਕੇ ਕੀਤੇ ।

ਕਿਥੇ ਤਾਇਨਾਤ ਸਨ ਦੋਵੇਂ ਅਧਿਕਾਰੀ

ਐਸ. ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਵਲੋਂ ਜੋ ਦੋ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ ਵਿਚੋਂ ਬੀ. ਡੀ. ਪੀ. ਓ. (B. D. P. O.) ਡੇਰਾ ਬਾਬਾ ਨਾਨਕ ਤੇ ਪੰਚਾਇਤ ਸੈਕਟਰੀ ਕੋਟਲੀ ਸੂਰਤ ਮੱਲ੍ਹੀ ਵਿਖੇ ਤਾਇਨਾਤ ਸਨ । ਇਸ ਮੌਕੇ ਗੱਲਬਾਤ ਦੌਰਾਨ ਏ. ਡੀ. ਸੀ. ਅਤੇ ਪੰਜਾਬ ਪੁਲਸ ਦੇ ਐਸ. ਪੀ. ਨੇ ਕਿਹਾ ਕਿ ਕਮਿਸ਼ਨ ਵੱਲੋਂ ਆਮ ਲੋਕਾਂ ਦੀਆਂ ਸਿ਼ਕਾਇਤਾਂ ਸੁਣੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਕੁੱਝ ਸਿ਼ਕਾਇਤਾਂ ਦਾ ਮੌਕੇ `ਤੇ ਹੱਲ ਕੀਤਾ ਗਿਆ ਹੈ ਅਤੇ ਕੁਝ ਸਿ਼ਕਾਇਤਾਂ ਦਾ ਕਮਿਸ਼ਨ ਦੇ ਦਫਤਰ ਵਿਖੇ ਹੱਲ ਹੋਵੇਗਾ।

ਕੀ ਆਖਿਆ ਚੇਅਰਮੈਨ ਐਸ. ਸੀ. ਕਮਿਸ਼ਨ ਨੇ

ਇਸ ਮੌਕੇ ਗੱਲਬਾਤ ਦੌਰਾਨ ਚੇਅਰਮੈਨ ਨੇ ਕਿਹਾ ਕਿ ਮੇਰਾ ਕੰਮ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ ,ਜੋ ਅੱਜ ਮੈਂ ਬਟਾਲਾ ਵਿਖੇ ਆ ਕੇ ਕੀਤਾ ਹੈ । ਕੁਝ ਸ਼ਿਕਾਇਤਾਂ ਦਾ ਹੱਲ ਮੌਕੇ ‘ਤੇ ਕਰ ਦਿੱਤਾ ਹੈ ਅਤੇ ਕੁਝ ਪੈਂਡਿੰਗ ਸ਼ਿਕਾਇਤਾਂ ਦਾ ਹੱਲ ਚੰਡੀਗੜ੍ਹ ਵਿਖੇ ਕੀਤਾ ਜਾਏਗਾ । ਉਨ੍ਹਾਂ ਕਿਹਾ ਪੰਚਾਇਤ ਸੈਕਟਰੀ ਅਤੇ ਬੀ. ਡੀ. ਪੀ. ਓ. ਵੱਲੋਂ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ । ਜਿਸ ਦੀ ਵਜ੍ਹਾ ਕਰਕੇ ਤੁਰੰਤ ਪ੍ਰਭਾਵ ਹੇਠ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ।

Read More : ਰਿਸ਼ਵਤ ਮੰਗਣ ਦੋ ਦੋਸ਼ ਹੇਠ ਬੀ. ਪੀ. ਈ. ਓ. ਕੀਤਾ ਮੁਅੱਤਲ

ਨਵ-ਨਿਯੁਕਤ ਕਲਰਕਾਂ ਨੂੰ ਕੈਬਨਿਟ ਮੰਤਰੀ ਨੇ ਸੌਂਪੇ ਨਿਯੁਕਤੀ ਪੱਤਰ

0
Appointment

ਚੰਡੀਗੜ੍ਹ, 21 ਫਰਵਰੀ 2026 : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿਚ ਨਵ-ਨਿਯੁਕਤ ਕਲਰਕਾਂ (Newly appointed clerks) ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ।

ਕਿੰਨੇ ਕਲਰਕਾਂ ਨੂੰ ਸੌਂਪੇ ਗਏ ਹਨ ਨਿਯੁਕਤੀ ਪੱਤਰ

ਪੰਜਾਬ ਸਿਵਲ ਸਕੱਤਰੇਤ ਵਿਖੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ (Dr. Baljit Kaur) ਨੇ ਆਪਣੇ ਦਫ਼ਤਰ ਵਿਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ‘ਚ 8 ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ (Appointment letter) ਸੌਂਪੇ । ਇਸ ਮੌਕੇ ਮੰਤਰੀ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜਨਤਾ ਦੇ ਹਿੱਤ ‘ਚ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਦੀ ਅਪੀਲ ਕੀਤੀ ।

ਕੀ ਆਖਿਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ

ਇਸ ਮੌਕੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਮਹੱਤਵਪੂਰਨ ਸੇਵਾਵਾਂ ‘ਚ ਸ਼ਾਮਲ ਹੈ । ਇਸ ਲਈ, ਹਰੇਕ ਕਰਮਚਾਰੀ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਜ਼ਮੀਨੀ ਪੱਧਰ ‘ਤੇ ਸਰਕਾਰੀ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਉਨ੍ਹਾਂ ਦਾ ਸਮਰਪਿਤ ਕੰਮ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਕਰਮਚਾਰੀ ਕਿਸੇ ਵੀ ਵਿਭਾਗ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦਾ ਇਮਾਨਦਾਰ ਅਤੇ ਜ਼ਿੰਮੇਵਾਰ ਕੰਮ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਨੂੰ ਲੋਕਾਂ ਤੱਕ ਸਫਲਤਾਪੂਰਵਕ ਪਹੁੰਚਾਉਂਦਾ ਹੈ । ਇਸ ਲਈ, ਹਰੇਕ ਕਰਮਚਾਰੀ ਦਾ ਯੋਗਦਾਨ ਰਾਜ ਦੇ ਸਮੁੱਚੇ ਵਿਕਾਸ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਸਮੁੱਚੀਆਂ ਨਿਯੁਕਤੀਆਂ ਪਾਰਦਰਸ਼ੀ ਤੇ ਯੋਗਤਾ ਆਧਾਰ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਵੱਲੋਂ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਯੋਗਤਾ-ਅਧਾਰਤ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਤਰਜੀਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਆਤਮ-ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਲਗਭੱਗ 64,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜੋ ਕਿ ਨੌਜਵਾਨਾਂ ਦੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ‘ਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ ।

Read More : ਪੰਜਾਬ ਸਰਕਾਰ ਨੇ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ : ਡਾ. ਬਲਜੀਤ ਕੌਰ

ਕੈਨੇਡਾ ਸਰਕਾਰ ਨੇ ਸ਼ੁਰੂ ਕੀਤੀ ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ

0
Canada

ਕੈਨੇਡਾ, 21 ਫਰਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਸਰਕਾਰ (Government of Canada) ਨੇ ਕੈਨੇਡਾ ਵਿਚ ਰਹਿ ਰਹੇ ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ ਕੀਤੀ ਗਈ ਹੈ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਓਟਵਾ ਕੈਨੇਡਾ ਸਰਕਾਰ ਨੇ ਜੋ ਗੈਂਗਸਟਰਾਂ (Gangsters) ਵਿਰੁਧ ਵੱਡੀ ਕਾਰਵਾਈ ਕਰਦਿਆਂ ਗੈਂਗਸਟਰਾਂ ਦੀ ਡਿਪੋਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤਹਿਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐੱਸ. ਏ.) ਨੇ 296 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦਾ ਨਾਮ ਵੀ ਸ਼ਾਮਲ ਹੈ । ਜਾਣਕਾਰੀ ਮੁਤਾਬਕ ਹੁਣ ਤਕ 32 ਲੋਕਾਂ ਵਿਰੁਧ ਡਿਪੋਰਟੇਸ਼ਨ ਆਰਡਰ (Deportation order) ਜਾਰੀ ਹੋ ਚੁਕੇ ਹਨ ।

ਕੈਨੇਡਾ ਦੇ ਸਰੀ ਦੇ ਪੁਲਸ ਅਧਿਕਾਰੀ ਨੇ ਕੀ ਦੱਸਿਆ

ਸਰੀ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਡੇ ਵਪਾਰੀ ਸੱਭ ਤੋਂ ਵੱਧ ਨਿਸ਼ਾਨੇ ’ਤੇ ਹਨ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ । ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਕਿ ਇਹ ਸਿਰਫ਼ ਕਾਨੂੰਨ-ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੈ । ਫੈਡਰਲ ਸਰਕਾਰ ਨੂੰ ਹੋਰ ਸਹਿਯੋਗ ਦੇਣਾ ਚਾਹੀਦਾ ਹੈ ।

ਡਿਪੋਟਰਟੇਸ਼ਨ ਲਈ ਬਣਾਈ ਗਈ ਹੈ ਖਾਸ ਟਾਸਕ ਫੋਰਸ

ਗੈਂਗਸਟਰਾਂ ਦੀ ਡਿਪੋਰੇਸ਼ਨ (Deportation) ਲਈ ਜੋ ਕੈਨੇਡਾ ਸਰਕਾਰ ਨੇ ਕਾਰਵਾਈ ਆਰੰਭੀ ਹੈ ਲਈ ਰੌਇਲ ਕੈਨੇਡੀਅਨ ਮਾਊਂਟਡ ਪੁਲਸ (Royal Canadian Mounted Police) ਦੀ ਅਗਵਾਈ ਹੇਠ ਖ਼ਾਸ ਟਾਸਕ ਫੋਰਸ ਬਣਾਈ ਗਈ ਹੈ ਤੇ ਨਾਲ ਹੀ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮੀ ਫੰਡ ਐਲਾਨ ਕੀਤਾ ਗਿਆ ਹੈ, ਜਿਸ ਵਿਚ ਮਹੱਤਵਪੂਰਨ ਜਾਣਕਾਰੀ ਦੇਣ ਵਾਲਿਆਂ ਨੂੰ 1 ਲੱਖ ਡਾਲਰ ਤਕ ਇਨਾਮ ਮਿਲ ਸਕਦਾ ਹੈ । ਕੈਨੇਡਾ ਸਰਕਾਰ ਦਾ ਮਕਸਦ ਹੈ ਕਿ ਕੌਮਾਂਤਰੀ ਗੈਂਗਸਟਰ ਨੈੱਟਵਰਕਾਂ ਨਾਲ ਜੁੜੇ ਹਿੰਸਾ ਅਤੇ ਧਮਕੀ ਦੇ ਮਾਮਲਿਆਂ ’ਤੇ ਪੂਰੀ ਤਰ੍ਹਾਂ ਨਿਯੰਤਰਣ ਕੀਤਾ ਜਾਵੇ ।

Read more : ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ

ਬੇਕਾਬੂ ਵੈਨ ਦੇ ਤਲਾਬ ਵਿਚ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਹੋਈ ਮੌਤ

0
Incident

ਉਤਰ ਪ੍ਰਦੇਸ਼, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇ਼ਸ਼ (Uttar Pradesh) ਦੇ ਕਾਨਪੁਰ ਵਿਖੇ ਬੇਕਾਬੂ ਵੈਨ ਦੇ ਤਲਾਬ ਵਿਚ ਡਿੱਗਣ (Falling into the pond) ਕਰਕੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ (Death of four members) ਹੋ ਗਈ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਕਾਨਪੁਰ (Kanpur) ਵਿਖੇ ਜੋ ਤਾਲਾਬ ਵਿਚ ਵੈਨ ਦੇ ਬੇਕਾਬੂ ਹੋ ਕੇ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਡੱਬਣ ਕਾਰਨ ਮੌਤ ਹੋ ਗਈ ਹੈ ਵਿਚ ਰਾਜ ਕਿਸ਼ੋਰ, ਉਸ ਦੀ ਪਤਨੀ ਸਨੇਹਲਤਾ ਅਗਨੀਹੋਤਰੀ (55), ਬੇਟੀ ਹਿਮਾਂਸ਼ੂ ਅਗਨੀਹੋਤਰੀ (30) ਅਤੇ ਦੋ ਸਾਲਾ ਦੋਹਤਾ ਸਿ਼ਵ ਅਗਨੀਹੋਤਰੀ ਸ਼ਾਮਲ ਹਨ ਜਦੋਂ ਕਿ ਡਰਾਈਵਰ ਸਮੇਤ ਦੋ ਹੋਰ ਅਜੇ ਵੀ ਲਾਪਤਾ ਹਨ ।

ਕਿਥੇ ਜਾ ਰਿਹਾ ਸੀ ਪਰਿਵਾਰ

ਸੂਚਨਾ ਮੁਤਾਬਕ ਉਕਤ ਪਰਿਵਾਰ ਜੋ ਕਿ ਅਰੋਈਆ ਦਾ ਰਹਿਣ ਵਾਲਾ ਹੈ ਕਾਰ ਵਿਚ ਸਵਾਰ ਹੋ ਕੇ ਇਕ ਰਿਸ਼ਤੇਦਾਰ ਦੇ ਤੇਰਵੇਂ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਕਿ ਬੀਤੀ ਦੇਰ ਸ਼ਾਮ ਅਰੋਈਆ ਤੋਂ ਵਾਪਸੀ ਵੇਲੇ ਕਾਰ ਕੰਟਰੋਲ ਗੁਆ ਬੈਠੀ (car lost control) ਤੇ ਇਕੋਦਮ ਤਾਲਾਬ ਵਿਚ ਜਾ ਡਿੱਗੀ । ਕਾਰ ਸਮੇਤ ਤਾਲਾਬ ਵਿਚ ਡਿੱਗੇ ਵਿਅਕਤੀਆਂ ਨੂੰ ਕੱਢਣ ਲਈ ਗੋਤਾਖੋਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਲਈ ਤੇ ਇਕ ਵਾਰ ਸਾਰਿਆਂ ਨੂੰ ਤੁਰੰਤ ਕੇਂਦਰੀ ਸਿਹਤ ਕੇਂਦਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਸਮੇਤ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ Embassy ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

ਵੈਨ-ਟਰੱਕ ਹਾਦਸੇ ਵਿਚ ਕਈਆਂ ਦੀ ਮੌਤ ਤੇ ਕਈ ਜ਼ਖ਼ਮੀ

0
Gujrat Accident

ਗੁਜਰਾਤ, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਵਲਸਾਡ ਜਿ਼ਲੇ ਦੇ ਕੁੰਭਘਾਟ ਖੇਤਰ ਵਿਖੇ ਵਾਪਰੇ ਵੈਨ-ਟਰੱਕ (Van-truck) ਹਾਦਸੇ ਵਿਚ ਕਈ ਲੋਕਾਂ ਦੇ ਜ਼ਖ਼ਮੀ ਅਤੇ ਕਈਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿੰਨੇ ਜ਼ਖ਼ਮੀ ਹੋਏ ਤੇ ਕਿੰਨਿਆਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਵਲਸਾਡ ਜਿ਼ਲ੍ਹੇ ਦੇ ਕੁੰਭਘਾਟ ਇਲਾਕੇ ਵਿੱਚ ਜੋ ਬੀਤੇ ਦਿਨੀਂ ਭਿਆਨਕ ਸੜਕ ਹਾਦਸਾ (Road accident) ਵਾਪਰਿਆ ਹੈ ਵਿੱਚ ਇੱਕ ਤੇਜ਼ ਰਫ਼ਤਾਰ ਵੈਨ ਇੱਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਜਿੱਥੇ ਸੱਤ ਲੋਕਾਂ ਦੀ ਮੌਤ (Death) ਹੋ ਗਈ, ਉੱਥੇ ਹੀ ਦੋ ਲੋਕ ਜ਼ਖ਼ਮੀ (Injured) ਹੋਏ ਹਨ ।

ਟੱਕਰ ਜਬਰਦਸਤ ਹੋਣ ਕਾਰਨ ਵੈਨ ਹੋਈ ਚਕਨਾਚੂਰ

ਗੁਜਰਾਤ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਜੋ ਕਿ ਬੀਤੇ ਦਿਨ ਦੁਪਹਿਰ ਨੂੰ ਕਪਰਾਡਾ-ਨਾਨਾਪੋਂਡਾ ਘਾਟ ਰੋਡ `ਤੇ ਉਸ ਸਮੇਂ ਵਾਪਰਿਆ ਜਦੋਂ ਵੈਨ ਇੱਕ ਤੇਜ਼ ਮੋੜ ਦੇ ਨੇੜੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ । ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਸਨ ਅਤੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ।

ਜ਼ਖ਼ਮੀਆਂ ਦਾ ਚੱਲ ਰਿਹਾ ਹੈ ਇਲਾਜ

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵੈਨ ਵਿੱਚ ਸਵਾਰ ਪੰਜ ਲੋਕਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਵੀ ਬਾਅਦ ਵਿੱਚ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ । ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਪਰਾਡਾ ਤਾਲੁਕਾ ਦੇ ਅੰਬਾ ਜੰਗਲ ਪਿੰਡ ਦੇ ਵਸਨੀਕ ਸਨ । ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਕਲੀਨਰ ਵੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

Read More : ਕਪੂਰਥਲਾ ‘ਚ ਸੜਕ ਕਿਨਾਰੇ ਬੈਠੇ ਦੋ ਵਿਅਕਤੀਆਂ ਨੂੰ ਟਰੱਕ ਨੇ ਦਰੜਿਆ, ਇਕ ਦੀ ਮੌ/ਤ 

ਪੰਜਾਬ ਦੇ ਸਾਬਕਾ ਮੁੱਖ ਸਕੱਤਰ ਵਿਰੁੱਧ ਮੁਕੱਦਮਾ ਚਲਾਉਣ ਦੀ ਮਿਲੀ ਮਨਜ਼ੂਰੀ

0
Vijay

ਚੰਡੀਗੜ੍ਹ, 20 ਫਰਵਰੀ 2026 : ਪੰਜਾਬ ਦੇ ਸਾਬਕਾ ਮੁੱਖ ਸਕੱਤਰ (Former Chief Secretary) ਵਿਰੁੱਧ ਰਿਸ਼ਵਤਖੋਰੀ ਮਾਮਲੇ ਵਿਚ ਮੁਕੱਦਮਾ (Case) ਚਲਾਏ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸਨੇ ਦਿੱਤੀ ਹੈ ਇਹ ਮਨਜ਼ੂਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਆਈ. ਏ. ਐਸ. ਅਧਿਕਾਰੀ (ਰਿਟਾਇਰਡ) ਵਿਜੈ ਕੁਮਾਰ ਜੰਜੂਆ (Vijay Kumar Janjua) ਵਿਰੁੱਧ ਜੋ ਰਿਸ਼ਵਤਖੋਰੀ ਮਾਮਲੇ ਵਿਚ ਕੇਸ ਚਲਾਉਣ ਦੀ ਮਨਜ਼ੂਰੀ ਮਿਲੀ ਹੈ ਉਹ ਕੇਂਦਰ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਦਿੱਤੀ ਹੈ ।

ਕੀ ਦੋਸ਼ ਲੱਗਿਆ ਸੀ ਜੰਜੂਆ ਤੇ

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਉਦਯੋਗਪਤੀ ਤੁਲਸੀ ਰਾਮ ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ਜੰਜੂਆ ਨੇ ਫੋਕਲ ਪੁਆਇੰਟ ਵਿਖੇ ਇੱਕ ਖਾਲੀ ਪਲਾਟ ਅਲਾਟ ਕਰਨ ਦੇ ਬਦਲੇ 6 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ । 9 ਨਵੰਬਰ 2009 ਨੂੰ ਵਿਜੀਲੈਂਸ ਬਿਊਰੋ (Vigilance Bureau) ਨੇ ਜੰਜੂਆ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਦਫ਼ਤਰ ਤੋਂ ਰੰਗੇ ਹੱਥੀਂ ਕਾਬੂ ਕੀਤਾ ਸੀ ।

ਜਾਂਚ ਦੌਰਾਨ ਜਦੋਂ ਜੰਜੂਆ ਦੇ ਹੱਥ ਧੋਤੇ ਗਏ ਤਾਂ ਘੋਲ ਦਾ ਰੰਗ ਗੁਲਾਬੀ ਹੋ ਗਿਆ ਸੀ, ਜੋ ਰਿਸ਼ਵਤ ਦੇ ਨੋਟਾਂ ਨੂੰ ਛੂਹਣ ਦੀ ਪੁਸ਼ਟੀ ਕਰਦਾ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਡਰਾਅਰ ਵਿੱਚੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਹੋਈ ਸੀ । ਪੰਜਾਬ ਸਰਕਾਰ (Punjab Government) ਦੀ ਸਿਫਾਰਸ਼ ਅਤੇ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਸਲਾਹ ਤੋਂ ਬਾਅਦ ਕੇਂਦਰ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 19 ਦੇ ਤਹਿਤ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ ।

Read More : ਵਿਜੀਲੈਂਸ ਨੇ ਕੀਤਾ ਦੋ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਪੰਜਾਬ ਸਰਕਾਰ ਨੇ ਆਈ. ਏ. ਐਸ. ਤੇ ਪੀ. ਸੀ. ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

0
Transffers

ਚੰਡੀਗੜ੍ਹ, 20 ਫਰਵਰੀ 2026 : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 8 ਆਈ. ਏ. ਐਸ. ਤੇ 88 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਜਿਨ੍ਹਾਂ ਵਿਚ :

 

ਲਾਲ ਕਿਲੇ ਕੋਲ ਫਰਜ਼ੀ ਐੱਨ. ਆਈ. ਏ. ਅਧਿਕਾਰੀ ਗ੍ਰਿਫ਼ਤਾਰ

0
Arrested

ਨਵੀਂ ਦਿੱਲੀ, 20 ਫਰਵਰੀ 2026 : ਦਿੱਲੀ ਵਿਖੇ ਬਣੇ ਲਾਲ ਕਿਲੇ ਦੇ ਨੇੜੇ ਤੋਂ ਦਿੱਲੀ ਪੁਲਸ (Delhi Police) ਵਲੋਂ ਜੰਮੂ-ਕਸ਼ਮੀਰ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਾਰਨ ਕੀਤਾ ਗਿਆ ਹੈ ਵਿਅਕਤੀ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਵਲੋਂ ਜੋ ਇਕ ਵਿਅਕਤੀ ਨੂੰ ਦਿੱਲੀ ਵਿਖੇ ਲਾਲ ਕਿਲੇ ਦੇ ਨੇੜੇ ਤੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਉਹ ਆਪਣੇ ਆਪ ਨੂੰ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) (ਐਨ. ਆਈ. ਏ.) ਦਾ ਅਧਿਕਾਰੀ ਦੱਸਦਾ ਸੀ ।

ਕੀ ਕਰਦਾ ਸੀ ਇਹ ਵਿਅਕਤੀ

ਪੁਲਸ ਦੀ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ `ਤੇ ਜੰਮੂ-ਕਸ਼ਮੀਰ ‘ਚ ਆਰਥਿਕ ਤੌਰ `ਤੇ ਕਮਜ਼ੋਰ ਪਰਿਵਾਰਾਂ ਨੂੰ ਦਿੱਲੀ `ਚ ਰੋਜ਼ਗਾਰ ਦਿਵਾਉਣ ਦਾ ਵਾਅਦਾ ਕਰ ਕੇ ਉਨ੍ਹਾਂ ਤੋਂ ਕਥਿਤ ਤੌਰ `ਤੇ ਪੈਸੇ ਠੱਗਦਾ ਸੀ । ਪੁਲਸ ਅਧਿਕਾਰੀਆਂ ਮੁਤਾਬਕ ਪੁਲਵਾਮਾ ਨਿਵਾਸੀ ਮੁਦੱਸਰ ਨਾਮੀ ਮੁਲਜ਼ਮ ਨੂੰ ਕੋਤਵਾਲੀ ਥਾਣੇ ਦੀ ਇਕ ਟੀਮ ਨੇ ਗਸ਼ਤ ਦੌਰਾਨ ਫੜਿਆ। ਪੁਲਸ ਨੇ ਦੱਸਿਆ ਕਿ ਲਾਲ ਕਿਲੇ ਦੇ ਪਿੱਛੇ `ਦਿੱਲੀ ਚਲੋ ਪਾਰਕ` ਦੇ ਕੋਲ ਜੰਮੂ-ਕਸ਼ਮੀਰ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇਕ ਕਾਲੀ ਹੁੰਡਈ ਸੈਂਟਰੋ ਕਾਰ ਸ਼ੱਕੀ ਹਾਲਤ `ਚ ਖੜ੍ਹੀ ਮਿਲੀ ।

ਪੁੱਛਗਿੱਛ ਦੌਰਾਨ ਕਾਰਡ ਸ਼ੱਕੀ ਲੱਗਿਆ

ਪੁਲਸ ਅਧਿਕਾਰੀਆਂ ਨੂੰ ਕਾਰ ਦੇ ਅੰਦਰ ਮੁਦੱਸਰ ਅਤੇ ਇਕ ਨਾਬਾਲਗ ਮਿਲਿਆ । ਪੁੱਛਗਿੱਛ ਕਰਨ `ਚ ਮੁਦੱਸਰ ਨੇ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਪਛਾਣ ਪੱਤਰ ਨਾਲ ਮਿਲਦਾ-ਜੁਲਦਾ ਇਕ ਪਛਾਣ ਪੱਤਰ ਪੇਸ਼ ਕੀਤਾ । ਸੀਨੀਅਰ ਪੁਲਸ ਅਧਿਕਾਰੀ (Senior police officer) ਨੇ ਦੱਸਿਆ ਕਿ ਕਾਰਡ ਸ਼ੱਕੀ ਲੱਗਾ ਅਤੇ ਦੋਵਾਂ ਨੂੰ ਵਿਸਥਾਰ ਨਾਲ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ।

Read More : ਰਾਹੁਲ ਗਾਂਧੀ ਸਮੇਤ ਕਾਂਗਰਸ ਸੰਸਦ ਮੈਂਬਰਾਂ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਸੁਪਰੀਮ ਕੋਰਟ ਦੇ ਹੁਕਮ `ਤੇ ਫਿਲਮ ਤੋਂ `ਘੂਸਖੋਰ ਪੰਡਤ` ਦਾ ਨਾਮ ਹਟਾਇਆ

0
Supreme Court

ਨਵੀਂ ਦਿੱਲੀ, 20 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਹੁਕਮ ‘ਤੇ ਫਿਲਮ ਤੋਂ `ਘੂਸਖੋਰ ਪੰਡਤ (Ghuskhor Pandit) ਨਾਂ ਹਟਾ ਦਿੱਤਾ ਗਿਆ ਹੈ ।

ਸੁਪਰੀਮ ਕੋਰਟ ਨੇ ਕਰ ਦਿੱਤਾ ਪਟੀਸ਼ਨ ਦਾ ਨਿਪਟਾਰਾ

ਫਿਲਮ ਨਿਰਮਾਤਾ ਨੀਰਜ ਪਾਂਡੇ (Filmmaker Neeraj Pandey) ਵੱਲੋਂ `ਘੁਸਖੋਰ ਪੰਡਤ` ਸਿਰਲੇਖ ਅਤੇ ਉਸ ਨਾਲ ਜੁੜੀ ਸਾਰੀ ਪ੍ਰਚਾਰ ਸਮੱਗਰੀ ਵਾਪਸ ਲਏ ਜਾਣ ਦੀ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਫਿਲਮ ਦੇ ਖ਼ਿਲਾਫ ਦਾਇਰ ਪਟੀਸ਼ਨ (Petition) ਦਾ ਵੀਰਵਾਰ ਨੂੰ ਨਿਪਟਾਰਾ ਕਰ ਦਿੱਤਾ । ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਉੱਜਵਲ ਭਈਆਂ ਦੀ ਬੈਂਚ ਨੇ ਪਾਂਡੇ ਦੇ ਹਲਫਨਾਮੇ ਨੂੰ ਰਿਕਾਰਡ `ਤੇ ਲੈਣ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਇਹ ਵਿਵਾਦ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ ।

ਕਿਸ ਵਲੋਂ ਦਾਇਰ ਕੀਤੀ ਗਈ ਸੀ ਪਟੀਸ਼ਨ

ਇਹ ਪਟੀਸ਼ਨ ‘ਬ੍ਰਾਹਮਣ ਸਮਾਜ ਆਫ਼ ਇੰਡੀਆ`(Brahmin Society of India) ਦੇ ਰਾਸ਼ਟਰੀ ਸੰਗਠਨ ਸਕੱਤਰ ਅਤੁਲ ਮਿਸ਼ਰਾ ਨੇ ਦਾਇਰ ਕੀਤੀ ਸੀ ਅਤੇ ਇਸ ‘ਚ ਫਿਲਮ ਦੇ ਰਿਲੀਜ਼ ‘ਤੇ ਰੋਕ ਲਾਏ ਜਾਣ ਦੀ ਅਪੀਲ ਕੀਤੀ ਗਈ ਸੀ । ਜਸਟਿਸ ਨਾਗਰਤਨਾ ਨੇ ਸੁਣਵਾਈ ਦੌਰਾਨ ਕਿਹਾ ਕਿ ‘ਪੰਡਤ`ਸ਼ਬਦ ਤੋਂ ਕੋਈ ਇਤਰਾਜ਼ ਨਹੀਂ ਸੀ, ਇਤਰਾਜ਼ `ਪੰਡਤ` ਦੇ ਨਾਲ `ਘੁਸਖੋਰ` ਸ਼ਬਦ ਦੀ ਵਰਤੋਂ ਤੋਂ ਸੀ । ਚੋਟੀ ਦੀ ਅਦਾਲਤ ਨੇ 12 ਫਰਵਰੀ ਨੂੰ ਨੀਰਜ ਪਾਂਡੇ ਨੂੰ ਉਨ੍ਹਾਂ ਦੀ ਫਿਲਮ ਦੇ ਸਿਰਲੇਖ ਨੂੰ ਲੈ ਕੇ ਝਾੜ ਪਾਈ ਸੀ ਅਤੇ ਕਿਹਾ ਸੀ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਸਮਾਜ ਦੇ ਕਿਸੇ ਵਰਗ ਨੂੰ ਅਪਮਾਨਿਤ ਨਹੀਂ ਕੀਤਾ ਜਾ ਸਕਦਾ ।

Read More : ਘੂਸਖੋਰ ਪੰਡਤ ਫਿਲਮ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਦੋ-ਟੁੱਕ

ਛੱਤੀਸਗੜ੍ਹ `ਚ ਸੈਨ ਸਮਾਜ ਨੇ ਲਿਆ ਇਕ ਅਹਿਮ ਫੈਸਲਾ

0
Marrige

ਬਾਲੋਦ, 20 ਫਰਵਰੀ 2026 : ਭਾਰਤ ਦੇੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਸਦੀਆਂ ਤੋਂ ਚੱਲੇ ਆ ਰਹੇ ਸੈਨ ਸਮਾਜ ਵਲੋਂ ਇਕ ਬਹੁਤ ਹੀ ਅਹਿਮ ਫ਼ੈੈਸਲਾ ਲਏ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਫ਼ੈਸਲਾ ਕੀਤਾ ਗਿਆ ਹੈ ਸੈਨ ਸਮਾਜ ਵਲੋਂ

ਮਿਲੀ ਜਾਣਕਾਰੀ ਮੁਤਾਬਕ ਛੱਤੀਸਗੜ੍ਹ ਵਿਖੇ ਸੈਨ ਸਮਾਜ (San Samaj) ਵਲੋਂ ਜੋ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ ਉਹ ਮੰਗਣੀ ਅਤੇ ਵਿਆਹ ਨਾਲ ਜੁੜੇ ਕਈ ਨਵੇਂ ਨਿਯਮ ਲਾਗੂ ਕਰਨਾ ਹੈ। ਜਿਸ ਤਹਿਤ ਹੁਣ ਮੰਗੇਤਰ ਫ਼ੋਨ ਕਾਲ ‘ਤੇ ਇਕੱਲੇ ‘ਚ ਗੱਲ ਨਹੀਂ ਕਰ ਸਕਣਗੇ, ਜਦਕਿ ਲਾੜੀ ਦੀਆਂ ਭੈਣਾਂ (Sisters of the bride) ਵਿਆਹ ਦੌਰਾਨ ਲਾੜੇ ਦੀ ਜੁੱਤੀ ਨਹੀਂ ਲੁਕਾ ਸਕਣਗੀਆਂ ।

ਕਿਊਂ ਕੀਤਾ ਗਿਆ ਹੈ ਸਮਾਜ ਵਲੋਂ ਇਹ ਫ਼ੈਸਲਾ

ਸੈਨ ਸਮਾਜ ਦੇ ਬਾਲੋਦ ਜਿਲੇ ਦੇ ਪ੍ਰਧਾਨ ਸੰਤੋਸ਼ ਕੌਸਿ਼ਕ ਅਨੁਸਾਰ ਸਮਾਜ ਨੇ ਇਹ ਫੈਸਲਾ ਟੁੱਟਦੇ ਰਿਸ਼ਤਿਆਂ (Broken relationships) ਅਤੇ ਮੰਗਣੀ ਦੌਰਾਨ ਹੋਣ ਵਾਲੇ ਵਿਵਾਦਾਂ ਨੂੰ ਦੇਖਦੇ ਹੋਏ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਿ ਜਾਂਚ ‘ਚ ਪਤਾ ਲੱਗਾ ਕਿ ਵਿਆਹ ਤੋਂ ਪਹਿਲਾਂ ਮੋਬਾਈਲ ਫੋਨ (Mobile phone) ‘ਤੇ ਗੱਲਬਾਤ ਅਕਸਰ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣ ਰਹੀ ਸੀ, ਇਸ ਲਈ ਹੁਣ ਜ਼ਰੂਰੀ ਹੋਵੇ ਤਾਂ ਗੱਲਬਾਤ ਮਾਤਾ-ਪਿਤਾ ਦੀ ਮੌਜੂਦਗੀ ‘ਚ ਹੀ ਹੋਵੇਗੀ ।

ਹੋਰ ਕੀ ਕੀ ਲਏ ਗਏ ਹਨ ਫ਼ੈਸਲੇ

ਬਾਲੋਦ ਜਿ਼ਲੇ ਦੇ ਬੁਲਾਰੇ ਉਮੇਸ਼ ਕੁਮਾਰ ਸੈਨ ਨੇ ਹੋਰ ਫੈਸਲਿਆਂ ਬਾਰੇ ਦੱਸਿਆ ਕਿ ਹੁਣ ਮੰਗਣੀ ‘ਚ ਸਿਰਫ਼ 15-20 ਲੋਕ ਸ਼ਾਮਲ ਹੋ ਸਕਣਗੇ, ਵਿਆਹ (Marriage) ਦੌਰਾਨ ਮਹੂਰਤ ਦਾ ਧਿਆਨ ਰੱਖਿਆ ਜਾਵੇਗਾ ਅਤੇ ਭੋਜਨ ਪਲਾਸਟਿਕ ਦੀ ਬਜਾਏ ਪੱਤਲਾਂ ‘ਚ ਪਰੋਸਿਆ ਜਾਵੇਗਾ । ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸਮਾਜ ਤੋਂ ਵੱਖ ਧਰਮ ਅਪਣਾਉਂਦਾ ਹੈ, ਤਾਂ ਉਸ ਨਾਲ ਰੋਟੀ-ਬੇਟੀ ਦੀ ਸਾਂਝ ਤੋੜ ਦਿੱਤੀ ਜਾਵੇਗੀ ।

Read More : ਆਈ. ਏ. ਐਸ. ਅਧਿਕਾਰੀ ਦਾ ਤੀਸਰਾ ਵਿਆਹ ਬਣਿਆਂ ਚਰਚਾ ਦਾ ਵਿਸ਼ਾ