Home Blog Page 12

ਹਰਿਆਣਾ ਵਿਖੇ ਪਿਤਾ ਨੇ ਜਵਾਈ ਨਾਲ ਮਿਲ ਕੇ ਕੀਤਾ ਪੁੱਤਰ ਦਾ ਕਤਲ

0
Haryana Murder

ਹਰਿਆਣਾ, 16 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਸਿਰਸਾ ਦੇ ਪਿੰਡ ਖੋਖਰ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਪਿਤਾ ਨੇ ਜਵਾਈ ਅਤੇ ਹੋਰਨਾਂ ਨਾਲ ਮਿਲ ਕੇ ਪੁੱਤਰ ਦਾ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਉਸਦੇ ਪਿਤਾ ਨੇ ਹੀ ਕਰ ਦਿੱਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਸਿਰਸਾ (Sirsa) ਦੇ ਪਿੰਡ ਖੋਖਰ ਵਿਖੇ ਜੋ ਇਕ ਪਿਤਾ ਵਲੋਂ ਆਪਣੇੇ ਜਵਾਈ ਅਤੇ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਗੋਲੀਬਾਰੀ (Firing) ਕਰਕੇ ਆਪਣੇ ਹੀ ਪੁੱਤਰ ਦਾ ਕਤਲ ਕਰ ਦਿੱਤਾ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ ਨੌਜਵਾਨ ਦੀ ਪਛਾਣ ਜਸਵੰਤ ਸਿੰਘ ਦੇ ਤੌਰ ‘ਤੇ ਹੋਈ ਹੈ ।

ਕੌਣ ਕੌਣ ਹਨ ਜਿਨ੍ਹਾਂ ਨੇ ਕਰ ਦਿੱਤਾ ਨੌਜਵਾਨ ਦਾ ਕਤਲ

ਉਪਰੋਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਕਾਰਨ ਜਿਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਚ ਮ੍ਰਿਤਕ ਨੌਜਵਾਨ ਦੇ ਪਿਤਾ ਜਲਵਿੰਦਰ ਸਿੰਘ, ਜਵਾਈ ਗੁਰਜੰਟ ਸਿੰਘ ਅਤੇ ਦੋ-ਤਿੰਨ ਹੋਰ ਵਿਅਕਤੀਆਂ ਵਿਰੁੱਧ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ ।

ਕੀ ਆਖਿਆ ਮ੍ਰਿਤਕ ਦੀ ਪਤਨੀ ਨੇ

ਪਿੰਡ ਖੋਖਰ ਵਿਖੇ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਪਤਨੀ ਨੇ ਕਾਤਲਾਂ ਦੀ ਗ੍ਰਿਫਤਾਰੀ ਤੱਕ ਪੋਸਟਮਾਰਟਮ (Postmortem) ਕਰਵਾਉਣ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਉਸਦਾ ਸਹੁਰਾ ਜਲਵਿੰਦਰ ਸਿੰਘ, ਉਸਦਾ ਜੀਜਾ ਗੁਰਜੰਟ ਸਿੰਘ ਵਾਸੀ ਪਿੰਡ ਕਮਾਲੂ ਅਤੇ ਦੋ ਤੋਂ ਤਿੰਨ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਘਰ ਵਿਚ ਦਾਖਲ ਹੋ ਕੇ ਜਸਵੰਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਉਸਦੀ ਮੌਤ ਹੋ ਗਈ ।

ਸੁਪਰੀਮ ਕੋਰਟ ਨੇ ਭੁੱਲਰ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਅੱਗੇ ਪਾਈ

0
Harcharan Bhullar

ਨਵੀਂ ਦਿੱਲੀ, 15 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਮਾਨਯੋਗ ਸਰਵਉਚ ਸੁਪਰੀਮ ਕੋਰਟ (Supreme Court) ਵਲੋਂ ਹਰਚਰਨ ਭੁੱਲਰ ਦੀ ਜ਼ਮਾਨਤ ਪਟੀਸ਼ਨ (Bail petition) ‘ਤੇ ਸੁਣਵਾਈ ਅੱਗੇ ਪਾ ਦਿੱਤੀ ਹੈ ।

ਕੀ ਆਖਿਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿ਼ਫ਼ਤਾਰ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. (Suspended D. I. G.) ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਨ ਮੌਕੇ ਸੁਪਰੀਮ ਕੋਰਟ ਨੇ ਇਕ ਸਖ਼ਤ ਟਿੱਪਣੀ ਕਰਦਿਆਂ ਆਖਿਆ ਕਿ ਇਸ ਨੂੰ ਤਾਂ ਪੂਰੀ ਤਰ੍ਹਾਂ ਖਾਰਜ ਕਰਨਾ ਚਾਹੀਦਾ ਹੈ ਅਤੇ ਕਿਹਾ ਕਿ ਮੁੱਖ ਗਵਾਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਜ਼ਮਾਨਤ ਤੇ ਵਿਚਾਰ ਕੀਤਾ ਜਾ ਸਕਦਾ ਹੈ ।

ਕੀ ਜਾਣਕਾਰੀ ਦਿੱਤੀ ਭੁੱਲਰ ਦੇ ਵਕੀਲ ਨੇ

ਹਰਚਰਨ ਸਿੰਘ ਭੁੱਲਰ (Harcharan Singh Bhullar) ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਿ਼ਕਾਇਤਕਰਤਾ ਅਤੇ ਕੁੱਝ ਮੁੱਖ ਗਵਾਹਾਂ ਤੋਂ ਹਾਲੇ ਤੱਕ ਪੁੱਛਗਿੱਛ ਨਹੀਂ ਕੀਤੀ ਗਈ ਹੈ ਜਦੋਂ ਕਿ ਕੁੱਝ ਹੋਰ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ । ਦੱਸਣਯੋਗ ਹੈ ਕਿ ਭੁੱਲਰ ਵਲੋਂ ਉਕਤ ਜ਼ਮਾਨਤ ਪਟੀਸ਼ਨ ਜਿਥੇ ਸੁਪਰੀਮ ਕੋਰਟ ਵਿਚ ਦੂਸਰੀ ਵਾਰ ਦਾਖਲ ਕੀਤੀ ਗਈ ਸੀ, ਉਥੇ ਭੁੱਲਰ ਨੇ ਇਹ ਜ਼ਮਾਨਤ ਪਟੀਸ਼ਨ 10 ਅਗਸਤ ਨੂੰ ਹਾਈਕੋਰਟ ਦੇ ਆਪਣੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ।

ਮਨੀਮਾਜਰਾ ਪੁਲਸ ਨੇ ਨੌਜਵਾਨ ਨੂੰ ਕੀਤਾ ਹੈਰੋਇਨ ਸਮੇਤ ਗ੍ਰਿਫ਼ਤਾਰ

0
Heroin

ਚੰਡੀਗੜ੍ਹ, 15 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਅਧੀਨ ਆਉਂਦੇ ਖੇਤਰ ਮਨੀਮਾਜਰਾ ਦੀ ਪੁਲਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਮਨੀਮਾਜਰਾ ਪੁਲਸ (Manimajra Police) ਵਲੋਂ ਨਸ਼ਾ ਤਸਕਰੀ ਖਿ਼ਲਾਫ਼ ਕਾਰਵਾਈ ਕਰਦਿਆਂ ਜੋ ਅੱਜ ਇਕ 27 ਸਾਲਾ ਨੌਜਵਾਨ ਨੂੰ 12.71 ਗ੍ਰਾਮ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਮਨੀਮਾਜਰਾ ਵਾਸੀ ਉਤੇਸ਼ ਉਰਫ਼ ਉਦਿਤ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਪਕੜਿਆ ਗਿਆ ਨੌਜਵਾਨ ਪੇਸ਼ੇ ਤੋਂ ਸਵੀਗੀ ਡਿਲੀਵਰੀ ਬੁਆਏ ਹੈ ਅਤੇ ਪੁਲਸ ਮੁਤਾਬਕ ਉਸ ਖਿ਼ਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ । ਪੁਲਸ ਨੇ ਉਸ ਦੇ ਖਿ਼ਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਸ ਨੇ ਰੋਕਿਆ ਸੀ ਸ਼ੱਕ ਦੇ ਆਧਾਰ ‘ਤੇ

ਪ੍ਰਾਪਤ ਸੂਚਨਾ ਮੁਤਾਬਕ ਮਨੀਮਾਜਰਾ ਥਾਣਾ ਪੁਲਸ ਦੀ ਟੀਮ ਜੋ ਡੀ. ਸੀ. ਮੋਂਟੇਸਰੀ ਸਕੂਲ ਨੇੜੇ ਗਸ਼ਤ ਕਰ ਰਹੀ ਸੀ ਨੇ ਇਸੇ ਦੌਰਾਨ ਸ਼ੱਕੀ ਗਤੀਵਿਧੀ ਦੇ ਆਧਾਰ ’ਤੇ ਉਤੇਸ਼ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ ਪੋਲੀਥਿਨ ਦੀ ਇੱਕ ਪੁੜੀ ਬਰਾਮਦ ਹੋਈ, ਜਿਸ ਵਿੱਚ ਹਲਕੇ ਭੂਰੇ ਰੰਗ ਦਾ ਪਦਾਰਥ ਸੀ ।

20 ਰੁਪਏ ਦੇ ਨਕਲੀ ਸਿੱਕਿਆਂ ਦੇ ਕਾਰੋਬਾਰ ਵਿਚ ਸ਼ਾਮਲ ਪੰਜ ਗ੍ਰਿਫਤਾਰ

0
Coins

ਜੀਰਕਪੁਰ, 15 ਸਤੰਬਰ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਵਿਖੇ 20 ਰੁਪਏ ਦੇ ਨਕਲੀ ਸਿੱਕਿਆਂ ਦੇ ਕਾਰੋਬਾਰ ਵਿਚ ਸਰਗਨਾਂ ਸਮੇਤ ਪੰਜ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕਿੰਨੇ ਕਰੋੜ ਦਾ ਕੀਤਾ ਜਾ ਚੁੱਕਿਆ ਹੈ ਕਾਰੋਬਾਰ

ਮਿਲੀ ਜਾਣਕਾਰੀ ਅਨੁਸਾਰ ਜਿਸ ਗਿਰੋਹ ਵਲੋਂ ਹਰਿਆਣਾ ਦੇ ਸੋਨੀਪਤ ਵਿਚ ਮਸ਼ੀਨ ਲਗਾ ਕੇ 20 ਰੁਪਏ ਦੇ ਨਕਲੀ ਸਿੱਕਿਆਂ (Counterfeit coins) ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਦੇ ਗਿਰੋਹ ਦੇ ਸਰਗਨਾਂ ਸਮੇਤ ਜਿਨ੍ਹਾਂ ਪੰਜ ਵਿਅਕਤੀਆਂ ਨੂੰ ਅੱਜ ਸਹਾਰਨਪੁਰ ਪੁਲਸ ਵਲੋਂ ਅੱਜ ਜੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਵਲੋਂ ਹੁਣ ਤੱਕ 70 ਕਰੋੜ ਰੁਪਏ ਤੋਂ ਵਧ ਮੁੱਲ ਕੇ ਸਿੱਕੇ ਬਾਜਾਰ ਵਿਚ ਖਪਾਏ ਜਾ ਚੁੱਕੇ ਹਨ ।

ਕਿਹੜੇ ਕਿਹੜੇ ਸੂਬਿਆਂ ਵਿਚ ਜਾਂਦਾ ਸੀ ਪਹੁੰਚਾਇਆ

ਉਕਤ ਗਿਰੋਹ ਦੇ ਪਕੜੇ ਗਏ ਪੰਜ ਮੈਂਬਰਾਂ ਤੋਂ ਕੀਤੀ ਗਈ ਸ਼ੁਰੂਆਤੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਜਿਥੇ ਹੁਣ ਤੱਕ ਉਹ 70 ਕਰੋੜ ਰੁਪਏ ਤੋਂ ਵਧ ਦੇ 20 ਰੁਪਏ ਦੇ ਨਕਲੀ ਸਿੱਕੇ ਮਾਰਕੀਟ ਵਿਚ ਭੇਜ ਚੁੱਕੇ ਹਨ, ਉਥੇ ਹੀ ਇਹ ਸਿੱਕੇ ਪੰਜਾਬ, ਹਰਿਆਣਾ, ਉਤਰ ਪ੍ਰਦੇਸ ਅਤੇ ਬਿਹਾਰ ਤੱਕ ਪਹੁੰਚਾ ਕੇ ਖਪਾਏ ਜਾਂਦੇ ਸਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਗਿਰੋਹ ਕੋਲੋਂ

ਪੁਲਸ ਨੇ ਪਕੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 20 ਰੁਪਏ ਦੇ 6400 ਨਕਲੀ ਸਿੱਕੇ (Counterfeit coins) ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੁੱਲ ਅੰਦਾਜਨ ਕੀਮਤ 1.28 ਲੱਖ ਰੁਪਏ ਹੈ । ਇਸ ਤੋਂ ਇਲਾਵਾ ਕਰੀਬ ਪੰਜ ਲੱਖ ਰੁਪਏ ਮੁੱਲ ਦੇ ਅਧਬਣੇ ਸਿੱਕੇ ਵੀ ਮਿਲੇ ਹਨ ।

ਸਿੱਕੇ ਤਿਆਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਛੇ ਮਸ਼ੀਨਾਂ, ਪੰਜ ਲੋਹੇ ਦੀਆਂ ਡਾਈ, ਬਿਨਾਂ ਮੁਹਰ ਵਾਲੀਆਂ 39 ਡਾਈ, ਮੁਹਰ ਲੱਗੀਆਂ 20 ਡਾਈ, ਡਾਈ ਪਾਲਿਸ਼ ਕਰਨ ਵਾਲੀ ਮਸ਼ੀਨ ਅਤੇ ਦੋ ਘਿਸਾਈ ਪੱਥਰਾਂ ਸਮੇਤ ਹੋਰ ਸਾਮਾਨ ਵੀ ਪੁਲਸ ਨੇ ਬਰਾਮਦ ਕੀਤਾ ਹੈ । ਪਕੜੇ ਗਏ ਵਿਅਕਤੀਆਂ ਵਲੋਂ ਸੋਨੀਪਤ ਵਿੱਚ ਇਨ੍ਹਾਂ ਹੀ ਉਪਕਰਣਾਂ ਦੀ ਮਦਦ ਨਾਲ ਨਕਲੀ ਸਿੱਕੇ ਤਿਆਰ ਕੀਤੇ ਜਾ ਰਹੇ ਸਨ । ਪੁਲਸ ਨੂੰ ਮੁਲਜ਼ਮਾਂ ਕੋਲੋਂ 500-500 ਰੁਪਏ ਦੇ 20 ਨੋਟ, ਅੱਠ ਮੋਬਾਈਲ ਫੋਨ ਅਤੇ ਦੋ ਕਾਰਾਂ ਵੀ ਮਿਲੀਆਂ ਹਨ । ਬਰਾਮਦ ਸਾਮਾਨ ਨੂੰ ਜਾਂਚ ਦੇ ਦਾਇਰੇ ਵਿੱਚ ਲਿਆ ਗਿਆ ਹੈ ।

ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਪੁਲਸ ਅਧਿਕਾਰੀ ਐਸ. ਐਸ. ਪੀ. ਅਭਿਨੰਦਨ (S. S. P. Abhinandan) ਦੇ ਦੱਸਣ ਮੁਤਾਬਕ ਸਹਾਰਨਪੁਰ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਬਾਜ਼ਾਰ ਵਿਚ ਨਕਲੀ ਸਿੱਕੇ ਚੱਲ ਰਹੇ ਹਨ, ਜਿਸ ਸਬੰਧੀ ਜਦੋਂ ਜਾਂਚ ਵਿਚ ਲੱਗੀਆਂ ਕੋਤਵਾਲੀ, ਐਸ. ਓ. ਜੀ. ਅਤੇ ਸਰਵਿਲਾਂਸ ਟੀਮਾਂ ਨੇ ਜਾਂਚ ਕੀਤੀ ਤਾਂ ਪਾਇਆ ਕਿ ਗਿਰੋਹ ਵਲੋਂ ਸੋਨੀਪਤ ਵਿਖੇ ਮਸ਼ੀਨਾਂ ਲਗਾ ਕੇ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਫਿਰ ਜਿਨ੍ਹਾਂ ਵਿਅਕਤੀਆਂ ਵਲੋਂ ਇਸ ਕਾਰੋਬਾਰ ਨੂੰ ਕੀਤਾ ਜਾ ਰਿਹਾ ਸੀ ਦੇ ਕਿਥੇ ਛੁਪੇ ਹੋਣ ਸਬੰਧੀ ਪਤਾ ਲੱਗਿਆ ਅਤੇ ਜੀਰਕਪੁਰ ਵਿਖੇ ਛਾਪਾ ਮਾਰ ਕੇ ਪਕੜਿਆ ਗਿਆ ।

ਬਰਾਮਦ ਹੋਏ ਰਜਿਸਟਰ ਵਿਚ ਹੈ ਕੀ ਕੀ ਦਰਜ

ਪੁਲਸ ਵਲੋਂ ਗਿਰੋਹ ਦੇ ਮੈਂਬਰਾਂ ਦੀ ਕੀਤੀ ਗਈ ਫੜੋ-ਫੜੀ ਦੌਰਾਨ ਇਕ ਕਾਰਵਾਈ ਰਜਿਸਟਰ ਵੀ ਮਿਲਿਆ ਹੈ, ਜਿਸ ਵਿਚ ਹਿਸਾਬ-ਕਿਤਾਬ ਦਰਜ ਹੈ ਕਿ ਕਿਸ ਵਿਅਕਤੀ ਨੂੰ ਕਿੰਨੇ ਸਿੱਕੇ ਕਦੋਂ ਅਤੇ ਕਿਥੇ ਪਹੁੰਚਾਏ ਗਏ ਹਨ । ਇਸ ਤੋਂ ਇਲਾਵਾ ਪੁਲਸ ਨੂੰ ਇੱਕ ਪੈਡ ਅਤੇ ਚੈੱਕਬੁੱਕ ਵੀ ਮਿਲੀ ਹੈ । ਹੁਣ ਰਜਿਸਟਰਾਂ ਵਿੱਚ ਦਰਜ ਲੈਣ-ਦੇਣ ਅਤੇ ਮੋਬਾਈਲ ਫੋਨਾਂ ਵਿੱਚ ਮੌਜੂਦ ਸੰਪਰਕਾਂ ਦੀ ਜਾਂਚ ਕਰਕੇ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਨਕਲੀ ਸਿੱਕਿਆਂ ਦੀਆਂ ਖੇਪਾਂ ਕਿਹੜੇ ਲੋਕਾਂ ਰਾਹੀਂ ਬਾਜ਼ਾਰ ਤੱਕ ਪਹੁੰਚਾਈਆਂ ਜਾਂਦੀਆਂ ਸਨ ।

ਅੰਮ੍ਰਿਤਸਰ ਪੁਲਸ ਨੇ 8 ਵਿਅਕਤੀਆਂ ਨੂੰ ਕੀਤਾ ਨਸ਼ੇ ਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ

0
Amritsar Police

ਅੰਮ੍ਰਿਤਸਰ, 15 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ 8 ਵਿਅਕਤੀਆਂ ਨੂੰ ਨਸ਼ੇ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨਾ ਨਸ਼ਾ ਅਤੇ ਕਿੰਨੇ ਹਥਿਆਰ ਕੀਤੇ ਗਏ ਹਨ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਵਲੋਂ ਜਿਨ੍ਹਾਂ 8 ਵਿਅਕਤੀਆਂ ਨੂੰ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ 9.549 ਕਿਲੋਗ੍ਰਾਮ ਹੈਰੋਇਨ, 5.459 ਕਿਲੋਗ੍ਰਾਮ ਅਫ਼ੀਮ ਅਤੇ 1 ਗੈਰ-ਕਾਨੂੰਨੀ .30-ਬੋਰ ਪਿਸਤੌਲ ਬਰਾਮਦ ਕੀਤਾ ਹੈ । ਦੱਸਣਯੋਗ ਹੈ ਕਿ ਪੰਜਾਬ ਪੁਲਸ ਸਰਹੱਦ ਪਾਰ ਤੋਂ ਹੁੰਦੀ ਤਸਕਰੀ ‘ਤੇ ਤਿੱਖੀ ਨਜ਼ਰ ਰੱਖਣ ਅਤੇ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਖਿਲਾਫ਼ ਠੋਸ ਕਾਰਵਾਈ ਕਰਨ ਲਈ ਵਚਨਬੱਧ ਹੈ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਅੰਮ੍ਰਿਤਸਰ ਵਿਖੇ ਪੰਜਾਬ ਪੁਲਸ ਵਲੋਂ ਪਕੜੇ ਗਏ ਵਿਅਕਤੀਆਂ ਕੋਲੋਂ ਕੀਤੀ ਗਈ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਵਿਦੇਸ਼ ਬੈਠੇ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਅੱਗੇ ਵੰਡਣ ਲਈ ਡਰੋਨਾਂ ਰਾਹੀਂ ਹੈਰੋਇਨ, ਅਫ਼ੀਮ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਹੇ ਸਨ । ਪੁਲਸ ਨੇ ਦੋਸ਼ੀਆਂ ਅਤੇ ਸਪਲਾਈ ਨੈੱਟਵਰਕ ਵਿੱਚ ਸ਼ਾਮਲ ਹੋਰ ਸਾਥੀਆਂ ਵਿਚਕਾਰ ਸਬੰਧਾਂ ਦਾ ਵੀ ਪਤਾ ਲਗਾਇਆ ਹੈ ।

ਪਕੜੇ ਗਏ ਵਿਅਕਤੀਆਂ ਵਿਰੁੱਧ ਐਫ. ਆਈ. ਆਰਜ. ਦਰਜ

ਉਕਤ ਵਿਅਕਤੀਆਂ ਵਿਰੁੱਧ ਥਾਣਾ ਕੈਂਟ, ਥਾਣਾ ਏ-ਡਵੀਜ਼ਨ ਅਤੇ ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਵੱਖ-ਵੱਖ ਐੱਫ. ਆਈ. ਆਰਜ. ਦਰਜ (FIR registered) ਕੀਤੀਆਂ ਗਈਆਂ ਹਨ । ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ, ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਨਸ਼ਾ ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇਸ ਵਿਆਪਕ ਨੈੱਟਵਰਕ ਨੂੰ ਖ਼ਤਮ ਕਰਨ ਲਈ ਅੱਗੇ ਤਫ਼ਤੀਸ਼ ਜਾਰੀ ਹੈ ।

ਵੱਖ-ਵੱਖ ਛੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ

0
Bomb Threat

ਫਰੀਦਕੋਟ, 15 ਸਤੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਵਿਖੇ ਵੱਖ-ਵੱਖ ਛੇ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੇ ਜਾਣ ਵਾਲੀ ਈਮੇਲ ਭੇੇਜੇ ਜਾਣ ਦਾ ਸਮਾਚਾਰ ਹੈ ।

ਪੁਲਸ ਨੇ ਕੀਤੀ ਟੀਮਾਂ ਬਣਾ ਕੇ ਚੈਕਿੰਗ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿਖੇ ਜੋ ਛੇ ਸਕੂਲਾਂ (Six schools) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਵਾਲੀ ਇਕ ਈਮੇਲ ਭੇਜੀ ਗਈ ਹੈ ਦੇ ਚਲਦਿਆਂ ਪੁਲਸ ਪ੍ਰਸ਼ਾਸਨ ਵਲੋਂ ਫੌਰੀ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਬਣਾ ਕੇ ਸਮੁੱਚੇ ਸਕੂਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਨਾਲ ਬੰਬ ਨਿਰੋਧਕ ਦਸਤਿਆਂ ਦੀ ਵੀ ਮਦਦ ਲਈ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ।

ਕਿਸ ਵਲੋਂ ਭੇਜੇ ਗਏ ਹਨ ਇਹ ਈਮੇਲ

ਪੁਲਸ ਮੁਤਾਬਕ ਖਾਲਿਸਤਾਨ ਬੱਬਰ ਖਾਲਸਾ ਆਰਮੀ ਫੋਰਸ (Khalistan Babbar Khalsa Army Force) ਵੱਲੋਂ ਇਹ ਧਮਕੀ ਭਰੀ ਮੇਲ ਮਿਲੇ ਹਨ, ਜਿਸ ਨੂੰ ਲੈ ਕੇ ਪੁਲਸ ਹੁਣ ਇਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ ਕਿ ਇਹ ਮੇਲ ਕਿੱਥੋਂ ਅਤੇ ਕਿਸ ਵਿਅਕਤੀ ਵੱਲੋਂ ਪਾਈਆਂ ਗਈਆਂ, ਜਿਸ ਤੋਂ ਬਾਅਦ ਵਿਚ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ । ਫਿਲਹਾਲ ਕਿਸੇ ਵੀ ਸ਼ੱਕੀ ਵਸਤੂ ਦੇ ਨਾ ਮਿਲਣ ਦੇ ਚਲਦੇ ਮਾਹੌਲ ਕਾਫੀ ਸ਼ਾਂਤੀ ਪੂਰਵਕ ਹੋ ਚੁੱਕਾ ਹੈ ।

ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਗ੍ਰਿਫ਼ਤਾਰ

0
Haryana Arrest

ਹਰਿਆਣਾ, 15 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਬੀਤੇ ਦਿਨੀਂ ਇਕ ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲੇ ਨੌਜ਼ਵਾਨ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਵਿਖੇ ਜਿਸ ਕਾਰ ਸਵਾਰ ਨੌਜਵਾਨ ਵਲੋਂ ਮਹਿਲਾ ਬਾਈਕਰ (Female biker) ਨੂੰ ਟੱਕਰ ਮਾਰ ਦਿੱਤੀ ਗਈ ਸੀ ਵਾਲੇ ਨੌਜਵਾਨ ਨੂੰ ਜਿਥੇ ਰਾਜਸਥਾਨ ਦੇ ਦੌਸਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਕਲਿਆਣ ਬੈਸਲਾ ਦੇ ਤੌਰ ‘ਤੇ ਹੋਈ ਹੈ । ਸੂਤਰਾਂ ਅਨੁਸਾਰ ਪੁਲਸ ਵਲੋਂ ਕਲਿਆਣ ਬੈਸਲਾ ਦੇ ਦੋ ਦੋਸਤਾਂ, ਕਾਰ ਚਾਲਕ, ਨਿੰਦਰ ਅਤੇ ਪ੍ਰਮੋਦ ਨੂੰ ਹਿਰਾਸਤ ਵਿੱਚ ਲਿਆ ਹੈ । ਨਿੰਦਰ 13 ਸਤੰਬਰ ਨੂੰ ਹਾਦਸੇ ਵਾਲੇ ਦਿਨ ਪਲਵਲ ਤੋਂ ਕਲਿਆਣ ਨੂੰ ਲੈ ਕੇ ਆਇਆ ਸੀ, ਜਦੋਂ ਕਿ ਪ੍ਰਮੋਦ ‘ਤੇ ਉਸਨੂੰ ਪਿੰਡ ਤੋਂ ਭਜਾਉਣ ਦਾ ਦੋਸ਼ ਹੈ ।

ਕਿਸ ਧਾਰਾ ਤਹਿਤ ਕੀਤਾ ਗਿਆ ਹੈ ਮਾਮਲਾ ਦਰਜ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਵਲੋਂ ਪਕੜੇ ਗਏ ਕਾਰ ਚਾਲਕ ਨੌਜਵਾਨ ਵਿਰੁੱਧ ਕਤਲ ਦੀ ਕੋਸਿ਼ਸ਼ ਲਈ ਭਾਰਤੀ ਦੰਡਾਵਲੀ ਦੀ ਧਾਰਾ 109 ਵੀ ਜੋੜ ਦਿੱਤੀ ਹੈ । ਦੱਸਣਯੋਗ ਹੈ ਕਿ ਪਹਿਲਾਂ ਸੈਕਟਰ 56 ਪੁਲਸ ਸਟੇਸ਼ਨ ਵਿੱਚ ਧਾਰਾ 281 ਦੇ ਤਹਿਤ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਸੱਟ ਪਹੁੰਚਾਉਣ ਲਈ ਧਾਰਾ 125 ਦੇ ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਸੀ ।

ਕੌਣ ਹੈ ਇਹ ਮਹਿਲਾ ਬਾਈਕਰ

ਕਾਰ ਨਾਲ ਟਕਰਾਉਣ ਤੋਂ ਬਾਅਦ ਸੜਕ ‘ਤੇ ਡਿੱਗਣ ਵਾਲੀ ਮਹਿਲਾ ਬਾਈਕਰ ਸਿਵਾਨੀ ਚੌਹਾਨ ਉਰਫ਼ ਸੀਆ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਸਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਪੂਰਾ ਕੀਤਾ ਹੈ ਅਤੇ `ਆਪ` ਦੀ ਟਿਕਟ ‘ਤੇ ਦਿੱਲੀ ਦੇ ਕਾਲਕਾਜੀ ਤੋਂ 2022 ਦੀਆਂ ਨਗਰ ਨਿਗਮ ਚੋਣਾਂ ਲੜੀਆਂ ਹਨ । ਸ਼ਿਵਾਨੀ ਦੇ ਪਿਤਾ, ਰੋਸ਼ਨ ਚੌਹਾਨ ਨੇ ਮੀਡੀਆ ਨੂੰ ਇਹ ਦੱਸਿਆ । ਰੋਸ਼ਨ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋਏ ਹਨ ।

ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ 10 ਘੰਟੇ ਬਿਜਲੀ ਸਪਲਾਈ : ਸੌਂਦ

0
Cabinet Minister

ਚੰਡੀਗੜ੍ਹ, 15 ਸਤੰਬਰ 2026 : ਪੰਜਾਬ ਦੇ ਬਿਜਲੀ ਮੰਤਰੀ (Power Minister) ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ‘ਚ ਕੱਲ ਤੋਂ ਬਿਜਲੀ ਕੱਟ ਨਾ ਲਗਾ ਕੇ ਕਿਸਾਨਾਂ ਨੂੰ 10 ਘੰਟੇ ਬਿਜਲੀ ਸਪਲਾਈ (Power supply) ਦਿੱਤੀ ਜਾ ਰਹੀ ਹੈ ।

ਕਿਸਾਨਾਂ ਨੂੰ ਵਧਾ ਦਿੱਤੀ ਹੈ ਦੋ ਘੰਟੇ ਹੋਰ ਬਿਜਲੀ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਨਿਰਦੇਸ਼ਾਂ ‘ਤੇ ਕਿਸਾਨਾਂ ਨੂੰ ਹੁਣ 2 ਘੰਟੇ ਬਿਜਲੀ ਦੀ ਸਪਲਾਈ ਵਧਾ ਦਿੱਤੀ ਗਈ ਹੈ । ਪਹਿਲਾਂ ਉਨ੍ਹਾਂ ਨੂੰ 8 ਘੰਟੇ ਬਿਜਲੀ ਸਪਲਾਈ ਮਿਲਦੀ ਸੀ ਅਤੇ ਹੁਣ ਉਨ੍ਹਾਂ ਨੂੰ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਰਿਹਾਇਸ਼ੀ, ਉਦਯੋਗਿਕ, ਵਪਾਰਕ ਖੇਤਰਾਂ ਨੂੰ ਹੁਣ 24 ਘੰਟੇ ਬਿਜਲੀ ਮਿਲੇਗੀ । ਇਸ ਸਬੰਧੀ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ।

ਥਰਮਲ ਪਲਾਂਟਾਂ ਦੀ ਮੁਰੰਮਤ ਦਾ ਕੰਮ ਕਰ ਦਿੱਤਾ ਗਿਆ ਹੈ

ਪਾਵਰ ਕਾਰਪੋਰੇਸ਼ਨ ਦੀਆਂ ਟੀਮਾਂ ਨੇ ਥਰਮਲ ਪਲਾਂਟਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਕਰ ਦਿੱਤਾ ਹੈ । ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਇਸ ਲਈ ਕਿਸਾਨਾਂ ਨੂੰ ਹੁਣ ਪੂਰੀ ਬਿਜਲੀ ਮਿਲੇਗੀ । ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ‘ਚ ਆਮ ਤੌਰ ‘ਤੇ 13,000 ਮੈਗਾਵਾਟ ਬਿਜਲੀ ਦੀ ਮੰਗ ਰਹਿੰਦੀ ਸੀ ਪਰ ਇਸ ਵਾਰ ਬਿਜਲੀ ਦੀ ਮੰਗ 16,600 ਮੈਗਾਵਾਟ ਤੱਕ ਪਹੁੰਚ ਗਈ । ਮਾਨਸੂਨ ਦੀ ਦੇਰੀ ਅਤੇ ਹੋਰ ਕਾਰਨਾਂ ਕਰਕੇ ਅਜਿਹਾ ਹੋਇਆ ਹੈ ਪਰ ਫਿਰ ਵੀ ਪਾਵਰ ਕਾਰਪੋਰੇਸ਼ਨ ਨੇ 3500 ਮੈਗਾਵਾਟ ਬਿਜਲੀ ਦੀ ਮੰਗ ਜਿਆਦਾ ਹੋਣ ਦੇ ਬਾਵਜੂਦ ਸਥਿਤੀ ਨੂੰ ਵਧੀਆ ਢੰਗ ਨਾਲ ਸੰਭਾਲਿਆ ਹੈ ।

ਪੰਜਾਬ `ਚ ਪਹਿਲੀ ਵਾਰ ਹੋਵੇਗੀ ਏਸ਼ੀਅਨ ਚੈਂਪੀਅਨਜ਼ ਟਰਾਫੀ : ਮੁੱਖ ਮੰਤਰੀ

0
Asian Champions

ਚੰਡੀਗੜ੍ਹ, 15 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਦੱਸਿਆ ਹੈ ਕਿ ਪੰਜਾਬ ਵਿਚ ਛੇਤੀ ਹੀ ਪਹਿਲੀ ਵਾਰ ਏਸ਼ੀਅਨ ਚੈਂਪੀਅਨ ਟ੍ਰਾਫੀ (Asian Champion Trophy) ਕਰਵਾਈ ਜਾ ਰਹੀ ਹੈ ।

ਕਦੋਂ ਤੋਂ ਕਦੋ ਤੱਕ ਹੋਵੇਗਾ ਟੂਰਨਾਮੈਂਟ

ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਮੇਜ਼ਬਾਨੀ ਕਰਕੇ ਇਤਿਹਾਸ ਰਚਣ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਏਸ਼ੀਅਨ ਹਾਕੀ ਫੈੱਡਰੇਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ‘ਚ ਟੂਰਨਾਮੈਂਟ ਦਾ ਲੋਗੋ ਜਾਰੀ ਕੀਤਾ । ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਆਯੋਜਿਤ ਹੋਵੇਗਾ, ਜਿਸ ਵਿਚ ਲੀਗ ਪੜਾਅ ਦੇ ਮੁਕਾਬਲੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ‘ਚ ਹੋਣਗੇ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ‘ਚ ਖੇਡੇ ਜਾਣਗੇ ।

ਕਿੰਨੇ ਦੇਸ਼ ਦੀਆਂ ਹਾਕੀ ਟੀਮਾਂ ਲੈਣਗੀਆਂ ਹਿੱਸਾ

ਮੁੱਖ ਮੰਤਰੀ ਨੇ ਦੱਸਿਆ ਕਿ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਪੰਜਾਬ ਸਰਕਾਰ (Punjab Government) ਨੇ 25.40 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ, ਜਿਸ ਵਿਚੋਂ 22.96 ਕਰੋੜ ਰੁਪਏ ਦੋਵਾਂ ਪ੍ਰਮੁੱਖ ਸਟੇਡੀਅਮਾਂ ਦੇ ਨਵੀਨੀਕਰਨ ‘ਤੇ ਖਰਚ ਕੀਤੇ ਜਾ ਰਹੇ ਹਨ । ਟੂਰਨਾਮੈਂਟ ‘ਚ ਭਾਰਤ, ਪਾਕਿਸਤਾਨ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਚੀਨ ਸਮੇਤ 6 ਪ੍ਰਮੁੱਖ ਏਸ਼ੀਆਈ ਹਾਕੀ ਟੀਮਾਂ ਹਿੱਸਾ ਲੈਣਗੀਆਂ । ਸਭ ਤੋਂ ਵੱਡਾ ਖਿੱਚ ਦਾ ਕੇਂਦਰ ਭਾਰਤ-ਪਾਕਿਸਤਾਨ ਮੁਕਾਬਲਾ ਹੋਵੇਗਾ, ਜੋ 1 ਨਵੰਬਰ ਨੂੰ ਪੰਜਾਬ ਦਿਵਸ ‘ਤੇ ਸ਼ਾਮ 7 ਵਜੇ ਜਲੰਧਰ ‘ਚ ਖੇਡਿਆ ਜਾਵੇਗਾ । ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਾਰੇ ਮੁਕਾਬਲਿਆਂ ‘ਚ ਦਰਸ਼ਕਾਂ ਦਾ ਦਾਖਲਾ ਮੁਫ਼ਤ ਰਹੇਗਾ ।

ਜੀ. ਐੱਸ. ਟੀ. ਨਿਯਮਾਂ ਦੀ ਉਲੰਘਣਾ ਕਰਨ ‘ਤੇ ਵਾਹਨ ਕੀਤੇ ਜ਼ਬਤ : ਹਰਪਾਲ ਚੀਮਾ

0
Harpal Cheema

ਜਲੰਧਰ, 15 ਸਤੰਬਰ 2026 : ਕਰ ਤੇ ਆਬਕਾਰੀ ਮੰਤਰੀ (Minister of Taxation and Excise) ਪੰਜਾਬ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਕਰ ਵਿਭਾਗ ਵਲੋਂ ਜੀ. ਐਸ. ਟੀ. ਨਿਯਮਾਂ ਦੀ ਉਲੰਘਣਾਂ ਕਰਨ ‘ਤੇ ਵਾਹਨ ਜ਼ਬਤ ਕੀਤੇ ਗਏ ਹਨ ।

ਕਿੰਨੇ ਵਾਹਨ ਕੀਤੇ ਗਏ ਹਨ ਜਬਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਟੈਕਸ ਚੋਰੀ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਆਬਕਾਰੀ ਅਤੇ ਕਰ ਵਿਭਾਗ (Excise and Taxation Department) ਨੇ ਜੀ. ਐੱਸ. ਟੀ. ਨਿਯਮਾਂ ਦੀ ਉਲੰਘਣਾ ਦੇ ਸ਼ੱਕ ‘ਚ ਸਾਮਾਨ ਲਿਜਾ ਰਹੇ ਜਿਨ੍ਹਾਂ ਵਾਹਨਾਂ ਨੂੰ ਫੜਿਆ ਹੈ ਦੀ ਗਿਣਤੀ 170 ਹੈ । ਸਾਰੀਆਂ ਸਟੇਟ ਇਨਵੈਸਟੀਗੇਸ਼ਨ ਅਤੇ ਪ੍ਰੀਵੈਂਟਿਵ ਯੂਨਿਟਾਂ ਦੁਆਰਾ ਸਾਂਝੇ ਤੌਰ ‘ਤੇ ਕੀਤੀ ਗਈ ਇਸ ਕਾਰਵਾਈ ‘ਚ ਮੰਡੀ ਗੋਬਿੰਦਗੜ੍ਹ ਅਤੇ ਖੰਨਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿੱਥੇ 5 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਲੋਹੇ ਦਾ ਸਕੈਪ ਅਤੇ ਤਿਆਰ ਲੋਹਾ-ਸਟੀਲ ਦਾ ਸਾਮਾਨ ਜ਼ਬਤ ਕੀਤਾ ਗਿਆ ।

ਬਿਨਾਂ ਕਾਗਜ਼ਾਤ ਸਮਾਨ ਲਿਜਾਉਣ ਤੇ ਹੋਵੇਗੀ ਸਖਤ ਕਾਰਵਾਈ : ਚੀਮਾ

ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਇਸ ਕਾਰਵਾਈ ਨੂੰ ਟੈਕਸ ਚੋਰਾਂ ਲਈ ਸਪੱਸ਼ਟ ਚਿਤਾਵਨੀ ਦੱਸਦੇ ਹੋਏ ਕਿਹਾ ਕਿ ਬਿਨਾਂ ਯੋਗ ਦਸਤਾਵੇਜ਼ਾਂ ਦੇ ਸਾਮਾਨ ਲਿਜਾਣ ਵਾਲਿਆ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ । ਚੀਮਾ ਨੇ ਦੱਸਿਆ ਕਿ ਫੜੀਆਂ ਗਈਆਂ ਖੇਪਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਇਕ ਹਫ਼ਤੇ ‘ਚ ਪੂਰੀ ਹੋਣ ਦੀ ਉਮੀਦ ਹੈ । ਇਸ ਤੋਂ ਬਾਅਦ ਦੇਣਯੋਗ ਟੈਕਸ, ਜੁਰਮਾਨਾ ਅਤੇ ਹੋਰ ਕਾਨੂੰਨੀ ਬਕਾਏ ਦੀ ਗਣਨਾ ਕਰਕੇ ਨਿਯਮਾਂ ਅਨੁਸਾਰ ਵਸੂਲੀ ਕੀਤੀ ਜਾਵੇਗੀ ।