Home Blog Page 1247

ਵਿਸ਼ਵ ਡੀਫ ਸ਼ੂਟਿੰਗ ਚੈਂਪੀਅਨਸ਼ਿਪ ‘ਚ ਮਹਿਤ ਸੰਧੂ ਤੇ ਧਨੁਸ਼ ਸ਼੍ਰੀਕਾਂਤ ਦੀ ਜੋੜੀ ਨੇ ਜਿੱਤਿਆ Gold Medal || Today News

0

ਵਿਸ਼ਵ ਡੀਫ ਸ਼ੂਟਿੰਗ ਚੈਂਪੀਅਨਸ਼ਿਪ ‘ਚ ਮਹਿਤ ਸੰਧੂ ਤੇ ਧਨੁਸ਼ ਸ਼੍ਰੀਕਾਂਤ ਦੀ ਜੋੜੀ ਨੇ ਜਿੱਤਿਆ Gold Medal

ਭਾਰਤੀ ਨਿਸ਼ਾਨੇਬਾਜ਼ਾਂ ਨੇ ਜਰਮਨੀ ਦੇ ਹਨੋਵਰ ਵਿੱਚ ਦੂਜੀ ਵਿਸ਼ਵ ਡੀਫ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਚੋਟੀ ਦੀਆਂ ਦੋ ਸਥਾਨਾਂ ‘ਤੇ ਕਬਜ਼ਾ ਕੀਤਾ ਹੈ। ਮਹਿਤ ਸੰਧੂ ਅਤੇ ਧਨੁਸ਼ ਸ਼੍ਰੀਕਾਂਤ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ, ਜਦਕਿ ਨਤਾਸ਼ਾ ਜੋਸ਼ੀ ਅਤੇ ਮੁਹੰਮਦ ਮੁਰਤਜ਼ਾ ਵਾਨੀਆ ਦੀ ਜੋੜੀ ਨੇ ਇਸ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਮਾਂ-ਪੁੱਤ ਨਾਲ ਵਾਪਰਿਆ ਭਾਣਾ, ਦੋਵਾਂ ਦੀ ਹੋਈ ਮੌ.ਤ || Punjab News

ਪ੍ਰਾਂਜਲੀ ਧੂਮਲ ਅਤੇ ਅਭਿਨਵ ਦੇਸ਼ਵਾਲ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਜਿਸ ਕਾਰਨ ਭਾਰਤ ਨੇ ਮੁਕਾਬਲੇ ਦੇ ਤੀਜੇ ਦਿਨ ਆਪਣੇ ਤਗਮਿਆਂ ਦੀ ਗਿਣਤੀ 12 (ਤਿੰਨ ਸੋਨ, ਛੇ ਚਾਂਦੀ ਅਤੇ ਤਿੰਨ ਕਾਂਸੀ) ਤੱਕ ਪਹੁੰਚਾ ਦਿੱਤੀ ਹੈ। ਭਾਰਤ ਨੇ ਟੂਰਨਾਮੈਂਟ ਦੇ ਪਹਿਲੇ ਅਤੇ ਦੂਜੇ ਦਿਨ ਕ੍ਰਮਵਾਰ ਚਾਰ ਅਤੇ ਪੰਜ ਤਗਮੇ ਜਿੱਤੇ ਸਨ। ਧਨੁਸ਼ ਅਤੇ ਮਹਿਤ ਦੀ ਜੋੜੀ ਨੇ ਕੁਆਲੀਫਿਕੇਸ਼ਨ ਵਿੱਚ 628.8 ਦੇ ਸਕੋਰ ਨਾਲ ਡੀਫ ਸ਼ੂਟਿੰਗ ਦਾ ਵਿਸ਼ਵ ਰਿਕਾਰਡ ਬਣਾਇਆ, ਜਦਕਿ ਨਤਾਸ਼ਾ ਅਤੇ ਮੁਰਤਜ਼ਾ ਵਾਨੀਆ ਨੇ ਫਾਈਨਲ ਵਿੱਚ 622.1 ਦੇ ਸਕੋਰ ਨਾਲ ਗੋਲਡ ਮੈਡਲ ਲਈ ਕੁਆਲੀਫਾਈ ਕੀਤਾ। ਫਾਈਨਲ ਮੁਕਾਬਲੇ ਵਿੱਚ ਧਨੁਸ਼ ਤੇ ਮਹਿਤ ਨੇ 17- 5 ਨਾਲ ਆਸਾਨ ਜਿੱਤ ਦਰਜ ਕੀਤੀ।

PhonePe, GPay ਨੇ ਦੂਰ ਕੀਤੀ ਮਾਪਿਆਂ ਦੀ ਟੈਨਸ਼ਨ, ਹੁਣ ਬੱਚੇ ਨਹੀਂ ਖ਼ਰਚ ਸਕਣਗੇ ਫਜ਼ੂਲ ਪੈਸੇ ,ਜਾਣੋ ਕਿਵੇਂ || latest update

0
PhonePe, GPay removed the tension of parents, now children will not be able to spend wasteful money, know how

PhonePe, GPay ਨੇ ਦੂਰ ਕੀਤੀ ਮਾਪਿਆਂ ਦੀ ਟੈਨਸ਼ਨ, ਹੁਣ ਬੱਚੇ ਨਹੀਂ ਖ਼ਰਚ ਸਕਣਗੇ ਫਜ਼ੂਲ ਪੈਸੇ ,ਜਾਣੋ ਕਿਵੇਂ

ਜਦੋਂ ਤੋਂ UPI ਪੇਮੈਂਟ ਐਪਸ ਜਿਵੇਂ PhonePe ਅਤੇ Google Pay ਆਈਆਂ ਹਨ ਉਦੋਂ ਤੋਂ ਹੀ ਬੱਚੇ ਕਿਤੇ ਨਾ ਕਿਤੇ ਫਜ਼ੂਲ ਖਰਚ ਕਰਦੇ ਹਨ ਜਿਸ ਦੀ ਮਾਪਿਆਂ ਨੂੰ ਚਿੰਤਾ ਲੱਗੀ ਰਹਿੰਦੀ ਹੈ ਪਰ ਹੁਣ ਇਸਦਾ ਵੀ ਹੱਲ ਕੱਢ ਲਿਆ ਗਿਆ ਹੈ | PhonePe ਅਤੇ Google Pay ਨੇ ਉਨ੍ਹਾਂ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਆਪਣੇ ਬੱਚਿਆਂ ਦੇ ਫਜ਼ੂਲ ਖਰਚ ਤੋਂ ਚਿੰਤਤ ਹਨ। ਹੁਣ ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਕਿੱਥੇ ਅਤੇ ਕਿੰਨਾ ਖਰਚ ਕਰ ਰਿਹਾ ਹੈ, ਤਾਂ UPI ਸਰਕਲ ਇੱਕ ਵਧੀਆ ਵਿਕਲਪ ਹੋ ਸਕਦਾ ਹੈ, ਜਿਸ ਨੂੰ Google Pay ਤੋਂ ਬਾਅਦ PhonePe ਦੁਆਰਾ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15000 ਰੁਪਏ ਕਰ ਸਕਣਗੇ ਖਰਚ

ਦਰਅਸਲ, NPCI ਦਾ ਨਵਾਂ UPI ਸਰਕਲ ਫੀਚਰ ਤੁਹਾਨੂੰ ਆਪਣੇ ਬੱਚਿਆਂ ਨੂੰ ਆਪਣੇ UPI ਖਾਤੇ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਬਾਅਦ ਬੱਚੇ ਆਪਣੇ ਮਾਤਾ-ਪਿਤਾ ਦੇ UPI ਖਾਤੇ ਤੋਂ ਭੁਗਤਾਨ ਕਰ ਸਕਣਗੇ। ਇਸ ਭੁਗਤਾਨ ਵਿੱਚ, ਮਾਤਾ-ਪਿਤਾ ਦਾ ਨਿਯੰਤਰਣ ਹੋਵੇਗਾ ਕਿ ਉਹ ਬੱਚੇ ਦੇ ਕਿਹੜੇ ਭੁਗਤਾਨ ਨੂੰ ਮਨਜ਼ੂਰ ਕਰਦੇ ਹਨ ਅਤੇ ਕਿਸ ਨੂੰ ਨਹੀਂ। ਇਸ ਫੀਚਰ ਦੇ ਤਹਿਤ ਬੱਚੇ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15000 ਰੁਪਏ ਖਰਚ ਕਰ ਸਕਣਗੇ। ET ਦੀ ਰਿਪੋਰਟ ਦੇ ਅਨੁਸਾਰ, Google Pay ਤੋਂ ਬਾਅਦ, PhonePe ਅਤੇ ਹੋਰ UPI ਪਲੇਟਫਾਰਮਸ ਨੇ ਨਵੇਂ UPI ਸਰਕਲ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਮਾਪੇ ਆਪਣੇ ਬੱਚੇ ਦੇ ਆਨਲਾਈਨ ਖਰਚ ‘ਤੇ ਕਿਵੇਂ ਨਜ਼ਰ ਰੱਖਣਗੇ, ਆਓ ਜਾਣਦੇ ਹਾਂ: UPI ਸਰਕਲ ਫੀਚਰ ਮਾਪਿਆਂ ਨੂੰ ਦੋ ਤਰ੍ਹਾਂ ਦੇ ਵਿਕਲਪ ਦੇਵੇਗਾ। ਇੱਕ ਵਿਕਲਪ ਹੋਵੇਗਾ – Full Delegation ਅਤੇ ਦੂਜਾ ਹੈ Partial Delegation

ਮਾਪਿਆਂ ਦਾ ਯੂਜ਼ਰ ਉੱਤੇ ਹੋਵੇਗਾ ਪੂਰਾ ਕੰਟਰੋਲ

Partial Delegation: Partial Delegation ਵਿੱਚ, ਮਾਪਿਆਂ ਦਾ ਯੂਜ਼ਰ ਉੱਤੇ ਪੂਰਾ ਕੰਟਰੋਲ ਹੋਵੇਗਾ। ਬੱਚਾ UPI ਸਰਕਲ ਰਾਹੀਂ ਔਨਲਾਈਨ ਭੁਗਤਾਨ ਦੀ ਰਿਕਵੈਸਟ ਕਰੇਗਾ, ਜਿਸ ਨੂੰ ਮਾਪਿਆਂ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਜੇਕਰ ਮਾਪੇ ਮਨਜ਼ੂਰੀ ਦਿੰਦੇ ਹਨ, ਤਾਂ ਭੁਗਤਾਨ ਕੀਤਾ ਜਾਵੇਗਾ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਾ ਫਜ਼ੂਲ ਖਰਚ ਕਰ ਰਿਹਾ ਹੈ, ਤਾਂ ਉਹ ਰਿਕਵੈਸਟ ਨੂੰ ਕੈਂਸਲ ਵੀ ਕਰ ਸਕਦੇ ਹਨ।

ਬੱਚਾ ਖੁਦ OTP ਦਾਖਲ ਕਰਕੇ ਭੁਗਤਾਨ ਕਰਨ ਦੇ ਯੋਗ

Full Delegation: ਇਹ ਇਹ ਫੀਚਰ ਉਨ੍ਹਾਂ ਮਾਪਿਆਂ ਲਈ ਹੈ ਜਿਨ੍ਹਾਂ ਨੂੰ ਆਪਣੇ ਬੱਚੇ ‘ਤੇ ਪੂਰਾ ਭਰੋਸਾ ਹੈ। ਇਸ ਵਿੱਚ ਮਾਤਾ-ਪਿਤਾ ਨੂੰ ਬੱਚੇ ਦੀ ਰੇਮੈਂਟ ਰਿਕਵੈਸਟ ਨੂੰ ਮਨਜ਼ੂਰੀ ਦੇਣ ਦੀ ਲੋੜ ਨਹੀਂ ਹੈ। ਬੱਚਾ ਖੁਦ OTP ਦਾਖਲ ਕਰਕੇ ਭੁਗਤਾਨ ਕਰਨ ਦੇ ਯੋਗ ਹੋਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਘਿਨੌਣੀ ਘਟਨਾ, ਰੈਜ਼ੀਡੈਂਟ ਡਾਕਟਰ ਨਾਲ ਹੋਈ ਛੇੜਛਾੜ

ਫਿਲਹਾਲ UPI ਸਰਕਲ UPI ਲਾਈਟ ਨੂੰ ਛੱਡ ਕੇ ਸਾਰੀਆਂ UPI ਭੁਗਤਾਨ ਵਿਧੀਆਂ ਨੂੰ ਸਪੋਰਟ ਕਰਦਾ ਹੈ ਤੇ ਸਾਰੇ UPI ਸਰਕਲ ਟ੍ਰਾਂਜੈਕਸ਼ਨਾਂ ਨੂੰ Google Pay transactions ਦੇ ਸਮਾਨ, ਟ੍ਰਾਂਜੈਕਸ਼ਨ ਵੇਰਵਿਆਂ, ਹਿਸਟਰੀ ਵਿੱਚ ਰਿਕਾਰਡ ਕੀਤਾ ਜਾਂਦਾ ਹੈ।

 

 

 

 

ਮਾਂ-ਪੁੱਤ ਨਾਲ ਵਾਪਰਿਆ ਭਾਣਾ, ਦੋਵਾਂ ਦੀ ਹੋਈ ਮੌ.ਤ || Punjab News

0

ਮਾਂ-ਪੁੱਤ ਨਾਲ ਵਾਪਰਿਆ ਭਾਣਾ, ਦੋਵਾਂ ਦੀ ਹੋਈ ਮੌ.ਤ

ਜੰਡਿਆਲਾ ਗੁਰੂ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੇ ਪਿੰਡ ਗਹਿਰੀ ਮੰਡੀ ਰੇਲਵੇ ਫਾਟਕ ‘ਤੇ ਇੱਕ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਚ ਇੱਕ ਬੱਚਾ ਜ਼ਖਮੀ ਦੱਸਿਆ ਜਾ ਰਿਹਾ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :ਦਿੱਲੀ ਵਿੱਚ ਵਿਨੇਸ਼ ਫੋਗਾਟ-ਬਜਰੰਗ ਪੂਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ  ਮੁਲਾਕਾਤ || Sports News

ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਤੇ ਮਾਂ-ਪੁੱਤ ਅਤੇ 8-9 ਸਾਲ ਦਾ ਪੋਤਾ ਸਵਾਰ ਹੋ ਕੇ ਪਿੰਡ ਭੰਗਵਾ ਵਲੋ ਆਪਣੇ ਸ਼ਹਿਰ ਜੰਡਿਆਲਾ ਗੁਰੂ ਨੂੰ ਵਾਪਿਸ ਆ ਰਹੇ ਸਨ। ਇਸ ਦੌਰਾਨ ਗਹਿਰੀ ਫਾਟਕ ਦੇ ਨੇੜੇ ਟਰੱਕ ਡ੍ਰਾਈਵਰ ਨੇ ਅਣਗਹਿਲੀ ਕਾਰਨ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਨਾਲ ਸਵਾਰ ਉਸ ਦੀ ਮਾਤਾ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ।

ਟਰੱਕ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ

ਮ੍ਰਿਤਕਾਂ ਦੀ ਪਛਾਣ ਰਮਨ ਕੁਮਾਰ ਉਮਰ 24 ਸਾਲ ਅਤੇ ਉਸ ਦੀ ਮਾਤਾ ਸੁਮਿੱਤਰਾ ਵਜੋਂ ਹੋਈ ਹੈ। ਮ੍ਰਿਤਕ ਜੰਡਿਆਲਾ ਗੁਰੂ ਮੁਹੱਲਾ ਬਰੜ ਜੋਤੀ ਸਰ ਕਲੋਨੀ ਰੋਡ ਵਾਰਡ ਨੰਬਰ 6 ਦੇ ਰਿਹਣ ਵਾਲੇ ਸਨ। ਜ਼ਖਮੀ ਬੱਚੇ ਦਾ ਨਾਮ ਨਿਖਲ ਦੱਸਿਆ ਜਾ ਰਿਹਾ ਹੈ ਜੋਕਿ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜੇਰੇ ਇਲਾਜ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੋਕੇ ਤੇ ਪਹੁੰਚੇ ਹਨ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਹਾਦਸਾ ਟਰੱਕ ਡ੍ਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ।

ਈਡੀ ਨੇ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਮਾਰਿਆ ਛਾਪਾ || today News

0

ਈਡੀ ਨੇ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਮਾਰਿਆ ਛਾਪਾ

ਈਡੀ ਨੇ ਪੰਜਾਬ ਦੇ ਖੰਨਾ ਦੇ ਪਿੰਡ ਇਕੋਲਾਹੀ ਵਿੱਚ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਈਡੀ ਦੀ ਟੀਮ ਸਵੇਰੇ 4 ਵਜੇ ਇੱਥੇ ਆਈ ਸੀ।

ਇਹ ਵੀ ਪੜ੍ਹੋ- ਦਿੱਲੀ ਵਿੱਚ ਵਿਨੇਸ਼ ਫੋਗਾਟ-ਬਜਰੰਗ ਪੂਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ  ਮੁਲਾਕਾਤ

ਰਾਜਦੀਪ ਦੇ ਘਰ ਇਕੋਲਾਹੀ ਦੀ ਜਾਂਚ ਕੀਤੀ ਜਾ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਉਸ ਦੀ ਦਲਾਲ ਦੀ ਦੁਕਾਨ ‘ਤੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਜਾਂਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਨਾਲ ਸਬੰਧਤ ਹੈ।

 

ਅੰਮ੍ਰਿਤਸਰ ‘ਚ ਘਿਨੌਣੀ ਘਟਨਾ, ਰੈਜ਼ੀਡੈਂਟ ਡਾਕਟਰ ਨਾਲ ਹੋਈ ਛੇੜਛਾੜ || Punjab Update

0
Disgusting incident in Amritsar, resident doctor molested

ਅੰਮ੍ਰਿਤਸਰ ‘ਚ ਘਿਨੌਣੀ ਘਟਨਾ, ਰੈਜ਼ੀਡੈਂਟ ਡਾਕਟਰ ਨਾਲ ਹੋਈ ਛੇੜਛਾੜ

ਕੋਲਕਾਤਾ ਦੇ ਆਰਜੀ ਕਰ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਸੀ ਕਿ ਪੰਜਾਬ ਵਿੱਚ ਡਾਕਟਰਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।

ਦੋ ਨੌਜਵਾਨਾਂ ਵੱਲੋਂ ਕੀਤੀ ਗਈ ਛੇੜਛਾੜ

ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਨਾਲ ਦੋ ਨੌਜਵਾਨਾਂ ਵੱਲੋਂ ਛੇੜਛਾੜ ਕੀਤੀ ਗਈ ਹੈ | ਦਰਅਸਲ, ਰੈਜ਼ੀਡੈਂਟ ਮਹਿਲਾ ਡਾਕਟਰ ਆਪਣੀ ਡਿਊਟੀ ਖਤਮ ਕਰਕੇ ਆਪਣੇ ਕਮਰੇ ‘ਚ ਜਾ ਰਹੀ ਸੀ ਕਿ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨਾਲ ਛੇੜਛਾੜ ਕੀਤੀ | ਜਿਸ ਤੋਂ ਬਾਅਦ ਰੈਜ਼ੀਡੈਂਟ ਡਾਕਟਰ ਨੇ ਭੱਜ ਕੇ ਆਪਣੀ ਜਾਨ ਬਚਾਈ।

ਪੁਲਿਸ ਨੂੰ ਦਿੱਤੀ ਸ਼ਿਕਾਇਤ

ਵਾਰਡ ਦੇ ਡਾਕਟਰ ਨੂੰ ਇਹ ਦੱਸਣ ਤੋਂ ਬਾਅਦ ਇਸ ਦੀ ਸ਼ਿਕਾਇਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਕੀਤੀ ਗਈ। ਇਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਦੇਰ ਰਾਤ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਸ ਨੇੜੇ ਲੱਗੇ ਸਾਰੇ ਸੀਸੀਟੀਵੀ ਸਕੈਨ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿੱਚ ਵੱਧਦਾ ਅਪਰਾਧ, ਦਿਨ -ਦਿਹਾੜੇ ਫ਼ਿਰੋਜ਼ਪੁਰ ‘ਚ ਭਰਾ-ਭੈਣ ਸਣੇ 3 ਦਾ ਗੋਲੀਆਂ ਮਾਰ ਕੇ ਕਤਲ

ਧਿਆਨਯੋਗ ਹੈ ਕਿ ਕਲਕੱਤਾ ਰੇਪ ਕਤਲਕਾਂਡ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਪੱਤਰ ਜਾਰੀ ਕੀਤਾ ਸੀ ਕਿ ਜੇਕਰ ਕਿਸੇ ਰੈਜ਼ੀਡੈਂਟ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ 6 ਘੰਟਿਆਂ ਦੇ ਅੰਦਰ ਪੁਲਿਸ ਕੇਸ ਦਰਜ ਕਰੇ।

 

 

 

 

 

 

 

 

ਪੰਜਾਬ ਵਿੱਚ ਵੱਧਦਾ ਅਪਰਾਧ, ਦਿਨ -ਦਿਹਾੜੇ ਫ਼ਿਰੋਜ਼ਪੁਰ ‘ਚ ਭਰਾ-ਭੈਣ ਸਣੇ 3 ਦਾ ਗੋਲੀਆਂ ਮਾਰ ਕੇ ਕਤਲ || Punjab Crime

0
Increasing crime in Punjab, 3 including brother and sister shot dead in broad daylight in Ferozepur

ਪੰਜਾਬ ਵਿੱਚ ਵੱਧਦਾ ਅਪਰਾਧ, ਦਿਨ -ਦਿਹਾੜੇ ਫ਼ਿਰੋਜ਼ਪੁਰ ‘ਚ ਭਰਾ-ਭੈਣ ਸਣੇ 3 ਦਾ ਗੋਲੀਆਂ ਮਾਰ ਕੇ ਕਤਲ

ਪੰਜਾਬ ਵਿੱਚ ਦਿਨੋ -ਦਿਨ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ ਜਿਸਦੇ ਚੱਲਦਿਆਂ ਫ਼ਿਰੋਜ਼ਪੁਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਫ਼ਿਰੋਜ਼ਪੁਰ ਸ਼ਹਿਰ ‘ਚ ਮੰਗਲਵਾਰ ਦੁਪਹਿਰ ਨੂੰ ਬਾਈਕ ‘ਤੇ ਆਏ 6 ਬਦਮਾਸ਼ਾਂ ਨੇ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਭਰਾ ਅਤੇ ਭੈਣ ਸਮੇਤ 3 ਦੀ ਮੌਤ ਹੋ ਗਈ ਹੈ। ਇਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ CCTV ਜਾਂਚ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਤਸਵੀਰਾਂ ਸਾਹਮਣੇ ਆਈਆਂ ਹਨ।

ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਕੱਪੜੇ ਖਰੀਦਣ

ਦਰਅਸਲ , ਮੰਗਲਵਾਰ ਨੂੰ ਉਹ ਕਾਰ ਵਿੱਚ ਸਵਾਰ ਹੋ ਕੇ ਕੱਪੜੇ ਖਰੀਦਣ ਜਾ ਰਹੇ ਸੀ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਮੁਲਜ਼ਮਾਂ ਨੇ ਅਕਾਲਗੜ੍ਹ ਗੁਰਦੁਆਰੇ ਨੇੜੇ ਉਨ੍ਹਾਂ ਨੂੰ ਘੇਰ ਲਿਆ। ਬਦਮਾਸ਼ਾਂ ਨੇ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਜਸਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦਿਲਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਦੀ ਹਸਪਤਾਲ ‘ਚ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਹਿਰ ‘ਚ ਮੂੰਹ ਢੱਕ ਕੇ ਚੱਲਣ ਜਾਂ ਵਾਹਨ ਚਲਾਉਣ ‘ਤੇ ਲੱਗੀ ਪਾਬੰਦੀ

50 ਖਾਲੀ ਖੋਲ ਬਰਾਮਦ ਕੀਤੇ

ਘਟਨਾ ਦੀ ਸੂਚਨਾ ਮਿਲਦੇ ਹੀ ਡੀਆਈਜੀ ਅਜੈ ਮਲੂਜਾ, ਐਸਪੀ ਸੌਮਿਆ ਮਿਸ਼ਰਾ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਰੀਬ 50 ਖਾਲੀ ਖੋਲ ਬਰਾਮਦ ਕੀਤੇ ਹਨ। ਪੁਲਿਸ ਬਦਮਾਸ਼ਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ‘ਚ ਬਾਈਕ ਸਵਾਰ ਮੁਲਜ਼ਮ ਦੇਖੇ ਗਏ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

 

 

 

 

 

 

 

ਦਿੱਲੀ ਵਿੱਚ ਵਿਨੇਸ਼ ਫੋਗਾਟ-ਬਜਰੰਗ ਪੂਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ  ਮੁਲਾਕਾਤ || Sports News

0

ਦਿੱਲੀ ਵਿੱਚ ਵਿਨੇਸ਼ ਫੋਗਾਟ-ਬਜਰੰਗ ਪੂਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ  ਮੁਲਾਕਾਤ

ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਹਰਿਆਣਾ ਵਿਧਾਨ ਸਭਾ ਚੋਣ ਲੜਨ ਦੀ ਚਰਚਾ ਦੇ ਵਿਚਕਾਰ, ਦੋਵਾਂ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਸੰਕੇਤ ਮਿਲ ਰਹੇ ਹਨ ਕਿ ਇਹ ਦੋਵੇਂ ਚੋਣ ਲੜਨਗੇ। ਕਾਂਗਰਸੀ ਸੂਤਰਾਂ ਅਨੁਸਾਰ ਕਾਂਗਰਸ ਨੇ ਦੋਵਾਂ ਪਹਿਲਵਾਨਾਂ ਨੂੰ ਟਿਕਟਾਂ ਦੀ ਪੇਸ਼ਕਸ਼ ਕੀਤੀ ਹੈ। ਵਿਨੇਸ਼ ਨੂੰ 3 ਸੀਟਾਂ ਦਾ ਵਿਕਲਪ ਦਿੱਤਾ ਗਿਆ ਹੈ ਅਤੇ ਬਜਰੰਗ ਨੂੰ 2 ਸੀਟਾਂ ਦਾ ਵਿਕਲਪ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਸਰਕੂਲਰ, 12ਵੀਂ ਪਾਸ ਵਿਦਿਆਰਥੀ ਸਕਾਲਰਸ਼ਿਪ ਲਈ 84.2% ਅੰਕ ਜ਼ਰੂਰੀ

ਹਾਲਾਂਕਿ ਕਾਂਗਰਸ ਦੇ ਸੂਬਾ ਇੰਚਾਰਜ ਦੀਪਕ ਬਾਰੀਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚੋਣ ਲੜਨ ਦਾ ਫੈਸਲਾ ਵਿਨੇਸ਼ ਫੋਗਾਟ ਹੀ ਲੈਣਗੇ। ਇਸ ਸਬੰਧੀ ਸਥਿਤੀ ਬੁੱਧਵਾਰ ਨੂੰ ਸਪੱਸ਼ਟ ਹੋ ਜਾਵੇਗੀ।

ਪਾਰਟੀ ਸੂਤਰਾਂ ਅਨੁਸਾਰ ਕਾਂਗਰਸ ਇਨ੍ਹਾਂ ਦੋਵਾਂ ਨੂੰ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰ ਬਣਾ ਕੇ ਭਾਜਪਾ ਵਿਰੁੱਧ ਪਹਿਲਵਾਨ ਲਹਿਰ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਕਾਂਗਰਸ ਵਿਨੇਸ਼ ਫੋਗਾਟ ਦੀ ਹਾਂ ਦਾ ਇੰਤਜ਼ਾਰ ਕਰ ਰਹੀ ਹੈ। ਕਾਂਗਰਸ ਨੂੰ ਬਜਰੰਗ ਪੂਨੀਆ ਦੇ ਚੋਣ ਲੜਨ ਦੇ ਸਕਾਰਾਤਮਕ ਸੰਕੇਤ ਮਿਲੇ ਹਨ, ਪਰ ਮਾਮਲਾ ਵਿਨੇਸ਼ ‘ਤੇ ਟਿੱਕਿਆ ਹੋਇਆ ਹੈ।

ਵਿਨੇਸ਼ ਨੂੰ ਇਹ 3 ਸੀਟਾਂ ਦੀ ਪੇਸ਼ਕਸ਼:

ਕਾਂਗਰਸ ਸੂਤਰਾਂ ਮੁਤਾਬਕ ਵਿਨੇਸ਼ ਫੋਗਾਟ ਨੂੰ ਜੋ 3 ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਪਹਿਲੀਆਂ 2 ਸੀਟਾਂ ਚਰਖੀ ਦਾਦਰੀ ਦੀਆਂ ਦਾਦਰੀ ਅਤੇ ਬਧਰਾ ਹਨ। ਉਹ ਇਸ ਜ਼ਿਲ੍ਹੇ ਦੇ ਬਲਾਲੀ ਪਿੰਡ ਦੀ ਰਹਿਣ ਵਾਲੀ ਹੈ। ਜੇਕਰ ਵਿਨੇਸ਼ ਦਾਦਰੀ ਲਈ ਸਹਿਮਤ ਹੋ ਜਾਂਦੀ ਹੈ, ਤਾਂ ਉਸ ਨੂੰ ਆਪਣੀ ਚਚੇਰੀ ਭੈਣ ਦੰਗਲ ਗਰਲ ਬਬੀਤਾ ਫੋਗਾਟ ਨਾਲ ਮੁਕਾਬਲਾ ਕਰਨਾ ਪੈ ਸਕਦਾ ਹੈ। ਬਬੀਤਾ ਨੇ 2019 ‘ਚ ਇੱਥੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ, ਪਰ ਹਾਰ ਗਈ ਸੀ। ਇਸ ਵਾਰ ਵੀ ਉਹ ਟਿਕਟ ਦੀ ਦਾਅਵੇਦਾਰ ਹੈ। ਵਿਨੇਸ਼ ਨੂੰ ਜੀਂਦ ਦੀ ਜੁਲਾਨਾ ਸੀਟ ਦਾ ਤੀਜਾ ਵਿਕਲਪ ਦਿੱਤਾ ਗਿਆ ਹੈ। ਵਿਨੇਸ਼ ਫੋਗਾਟ ਦਾ ਸਹੁਰਾ ਘਰ ਇੱਥੇ ਹੈ।

ਬਜਰੰਗ ਨੂੰ ਇਹ 2 ਸੀਟਾਂ ਦੀ ਪੇਸ਼ਕਸ਼:

ਕਾਂਗਰਸ ਸੂਤਰਾਂ ਅਨੁਸਾਰ ਬਜਰੰਗ ਪੂਨੀਆ ਨੂੰ ਵੀ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਬਜਰੰਗ ਸੋਨੀਪਤ ਤੋਂ ਚੋਣ ਲੜਨ ਦੇ ਚਾਹਵਾਨ ਹਨ ਪਰ ਇੱਥੋਂ ਕਾਂਗਰਸ ਮੌਜੂਦਾ ਵਿਧਾਇਕ ਸੁਰਿੰਦਰ ਪੰਵਾਰ ਨੂੰ ਟਿਕਟ ਦੇਣਾ ਚਾਹੁੰਦੀ ਹੈ। ਪੰਵਾਰ ਇਸ ਸਮੇਂ ਈਡੀ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਜੇਕਰ ਉਹ ਚੋਣ ਨਹੀਂ ਲੜਦੇ ਤਾਂ ਉਨ੍ਹਾਂ ਦੇ ਪੁੱਤਰ ਜਾਂ ਨੂੰਹ ਨੂੰ ਟਿਕਟ ਮਿਲ ਸਕਦੀ ਹੈ। ਉਸ ਦੀ ਟਿਕਟ ਰੱਦ ਕਰਕੇ ਕਾਂਗਰਸ ਇਹ ਸੰਕੇਤ ਨਹੀਂ ਦੇਣਾ ਚਾਹੁੰਦੀ ਕਿ ਉਸ ਨੇ ਮੁਸੀਬਤ ਦੇ ਸਮੇਂ ਆਗੂ ਦਾ ਸਾਥ ਛੱਡ ਦਿੱਤਾ ਹੈ।

ਬਜਰੰਗ ਨੇ ਝੱਜਰ ਦੀ ਬਦਲੀ ਸੀਟ ‘ਤੇ ਵੀ ਦਿਲਚਸਪੀ ਦਿਖਾਈ ਹੈ ਪਰ ਇੱਥੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਕੁਲਦੀਪ ਵਤਸ ਦੀ ਟਿਕਟ ਫਾਈਨਲ ਕਰ ਦਿੱਤੀ ਹੈ। ਵਟਸ ਇੱਕ ਵੱਡਾ ਬ੍ਰਾਹਮਣ ਚਿਹਰਾ ਹੈ, ਇਸ ਲਈ ਕਾਂਗਰਸ ਉਸਦੀ ਟਿਕਟ ਕੱਟ ਕੇ ਬ੍ਰਾਹਮਣ ਵੋਟ ਬੈਂਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ। ਕਾਂਗਰਸ ਵੱਲੋਂ ਬਜਰੰਗ ਨੂੰ ਬਹਾਦਰਗੜ੍ਹ ਅਤੇ ਭਿਵਾਨੀ ਦਾ ਵਿਕਲਪ ਦਿੱਤਾ ਗਿਆ ਹੈ। ਇਹ ਦੋਵੇਂ ਜਾਟ ਬਹੁਲ ਸੀਟਾਂ ਹਨ।

 

ਪੰਜਾਬ ਦੇ ਇਸ ਸ਼ਹਿਰ ‘ਚ ਮੂੰਹ ਢੱਕ ਕੇ ਚੱਲਣ ਜਾਂ ਵਾਹਨ ਚਲਾਉਣ ‘ਤੇ ਲੱਗੀ ਪਾਬੰਦੀ || Punjab Update

0
In this city of Punjab, there is a ban on walking or driving a vehicle with a face covering

ਪੰਜਾਬ ਦੇ ਇਸ ਸ਼ਹਿਰ ‘ਚ ਮੂੰਹ ਢੱਕ ਕੇ ਚੱਲਣ ਜਾਂ ਵਾਹਨ ਚਲਾਉਣ ‘ਤੇ ਲੱਗੀ ਪਾਬੰਦੀ

ਪੰਜਾਬ ਵਿਚ ਦਿਨੋ -ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿਸ ਵਿੱਚ ਅੱਧ ਤੋਂ ਜ਼ਿਆਦਾ ਵਾਰਦਾਤਾਂ ਮੂੰਹ ਨੂੰ ਕੱਪੜੇ ਨਾਲ ਢੱਕ ਕੇ ਅੰਜ਼ਾਮ ਦਿੱਤਾ ਜਾਂਦਾ ਹੈ ਜਿਸਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸ਼ਨ ਨੇ ਵੱਡਾ ਫੈਸਲਾ ਲਿਆ ਹੈ। ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਚੱਲਣ ਸਮੇਂ ਅਤੇ ਵਾਹਨ ਚਲਾਉਂਦੇ ਸਮੇਂ ਮੂੰਹ ਢੱਕਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਦੋਸ਼ੀ ਦੀ ਪਛਾਣ ਕਰਨ ‘ਚ ਹੁੰਦੀ ਹੈ ਮੁਸ਼ਕਿਲ

ਜ਼ਿਲੇ ਦੇ ਵੱਖ-ਵੱਖ ਹਿੱਸਿਆਂ ‘ਚ ਨਕਾਬਪੋਸ਼ ਅਨਸਰਾਂ ਵਲੋਂ ਹਰ ਰੋਜ਼ ਲੁੱਟ-ਖੋਹ, ਕਤਲ, ਡਕੈਤੀ ਅਤੇ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ‘ਤੇ ਜਦੋਂ ਪੁਲਿਸ ਵਾਰਦਾਤ ਵਾਲੀ ਥਾਂ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕਰਦੀ ਹੈ ਤਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦਾ ਚਿਹਰਾ ਸਾਫ ਨਜ਼ਰ ਨਹੀਂ ਆਉਂਦਾ ਹੈ। ਫੁਟੇਜ ਵਿੱਚ ਦੋਸ਼ੀਆਂ ਦਾ ਚਿਹਰਾ ਅਕਸਰ ਕੱਪੜੇ ਜਾਂ ਮਾਸਕ ਨਾਲ ਢੱਕਿਆ ਦੇਖਿਆ ਜਾਂਦਾ ਹੈ। ਜਿਸ ਕਾਰਨ ਦੋਸ਼ੀ ਦੀ ਪਛਾਣ ਕਰਨ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ ‘ਚ ਮਾਨਸੂਨ ਹੋਇਆ ਸੁਹਾਵਣਾ, ਕਈ ਸ਼ਹਿਰਾਂ ‘ਚ ਮੀਂਹ ਦਾ ਅਲਰਟ

ਹੁਕਮ 28 ਅਕਤੂਬਰ 2024 ਤੱਕ ਲਾਗੂ ਰਹੇਗਾ

ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੁਰਿੰਦਰ ਸਿੰਘ ਪੀ.ਸੀ.ਐਸ. ਨੇ ਦੰਡ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੂੰਹ ‘ਤੇ ਕੱਪੜਾ ਬੰਨ੍ਹ ਕੇ ਜਾਂ ਮੂੰਹ ਢੱਕ ਕੇ ਚੱਲਣ ਜਾਂ ਵਾਹਨ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਹੁਕਮ 28 ਅਕਤੂਬਰ 2024 ਤੱਕ ਲਾਗੂ ਰਹੇਗਾ।

 

 

 

ਪੰਜਾਬ-ਚੰਡੀਗੜ੍ਹ ‘ਚ ਮਾਨਸੂਨ ਹੋਇਆ ਸੁਹਾਵਣਾ, ਕਈ ਸ਼ਹਿਰਾਂ ‘ਚ ਮੀਂਹ ਦਾ ਅਲਰਟ || Weather news

0
Pleasant monsoon in Punjab-Chandigarh, rain alert in many cities

ਪੰਜਾਬ-ਚੰਡੀਗੜ੍ਹ ‘ਚ ਮਾਨਸੂਨ ਹੋਇਆ ਸੁਹਾਵਣਾ, ਕਈ ਸ਼ਹਿਰਾਂ ‘ਚ ਮੀਂਹ ਦਾ ਅਲਰਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਸੁਹਾਵਣਾ ਹੈ | ਜਿਸਦੇ ਚੱਲਦਿਆਂ ਕਈ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਦੇ 28 ਸ਼ਹਿਰਾਂ ਵਿੱਚ ਮੀਂਹ ਦਾ ਅਲਰਟ ਜਾਰੀ

ਅੱਜ ਮੌਸਮ ਵਿਭਾਗ ਵੱਲੋਂ ਪੰਜਾਬ ਦੇ 28 ਸ਼ਹਿਰਾਂ ਵਿੱਚ ਸਵੇਰੇ 8 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ। ਕਈ ਇਲਾਕਿਆਂ ‘ਚ ਮੀਂਹ ਪਿਆ ਹੈ। ਇਸ ਦੇ ਨਾਲ ਹੀ ਹੁਣ 15 ਸ਼ਹਿਰਾਂ ਵਿੱਚ ਸਵੇਰੇ 10 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਸ਼ਹਿਰਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਮਾਣਾ, ਪਟਿਆਲਾ, ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾ, ਚੰਡੀਗੜ੍ਹ, ਖਰੜ ਸ਼ਾਮਿਲ ਹਨ। ਜਦੋਂ ਕਿ ਲਹਿਰਾ, ਸੁਨਾਮ, ਸੰਗਰੂਰ, ਮੂਨਕ, ਪੱਤਣ, ਅਮਲੋਹ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ

ਇਸ ਦੇ ਨਾਲ ਸੂਬੇ ਦੇ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ।ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਸੂਬੇ ਦੇ 7 ਜ਼ਿਲਿਆਂ ‘ਚ ਚੰਗੀ ਬਾਰਿਸ਼ ਹੋਈ। ਇਸ ਦੌਰਾਨ ਚੰਡੀਗੜ੍ਹ ਵਿੱਚ 2.2 ਮਿਲੀਮੀਟਰ, ਲੁਧਿਆਣਾ ਵਿੱਚ 33.0 ਮਿਲੀਮੀਟਰ, ਪਟਿਆਲਾ ਵਿੱਚ 11.0 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 4.5 ਮਿਲੀਮੀਟਰ, ਫ਼ਿਰੋਜ਼ਪੁਰ ਵਿੱਚ 0.5 ਮਿਲੀਮੀਟਰ, ਜਲੰਧਰ ਵਿੱਚ 15.5 ਮਿਲੀਮੀਟਰ, ਰੋਪੜ ਵਿੱਚ 3.5 ਮਿਲੀਮੀਟਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 52.0 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

 

 

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਸਰਕੂਲਰ, 12ਵੀਂ ਪਾਸ ਵਿਦਿਆਰਥੀ ਸਕਾਲਰਸ਼ਿਪ ਲਈ 84.2% ਅੰਕ ਜ਼ਰੂਰੀ || Educational News

0

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਸਰਕੂਲਰ, 12ਵੀਂ ਪਾਸ ਵਿਦਿਆਰਥੀ ਸਕਾਲਰਸ਼ਿਪ ਲਈ 84.2% ਅੰਕ ਜ਼ਰੂਰੀ

 

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਇੱਕ ਸਰਕੂਲਰ ਜਾਰੀ ਕਰਕੇ 12ਵੀਂ ਜਮਾਤ ਵਿੱਚ 84.2% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ – ਸਲਮਾਨ ਫਾਇਰਿੰਗ ਮਾਮਲਾ ਜੇਲ ‘ਚ ਬੰਦ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਕਤਲ ਕੀਤੇ ਜਾਣ ਦਾ ਡਰ

ਜਿਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਸਾਲ 2024 ਦੀ ਪ੍ਰੀਖਿਆ ਵਿਚ 84.2% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਉਹ ਉਚੇਰੀ ਸਿੱਖਿਆ ਵਿਭਾਗ, ਨਵੀਂ ਦਿੱਲੀ, ਸਿੱਖਿਆ ਮੰਤਰਾਲੇ, ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਰਾਸ਼ਟਰੀ ਸਕਾਲਰਸ਼ਿਪ ਲਈ ਯੋਗ ਹਨ। ਭਾਰਤ।

ਅਰਜ਼ੀ ਆਨਲਾਈਨ ਹੋਵੇਗੀ

ਉਹ ਪੋਰਟਲ (www.scholarship.gov.in) ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਸਕੀਮ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਹੈ ਜੋ ਕਿ ਉਚੇਰੀ ਸਿੱਖਿਆ ਵਿਭਾਗ, ਸਿੱਖਿਆ ਮੰਤਰਾਲੇ, ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਬੈਂਕਾਂ ਦੁਆਰਾ ਲਾਗੂ ਕੀਤੀ ਜਾਂਦੀ ਹੈ ਜੋ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਭਰੇ ਜਾਂਦੇ ਹਨ।

ਖਾਤਾ ਆਧਾਰ ਕਾਰਡ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਹੈ। ਉਮੀਦਵਾਰ ਨੂੰ ਆਪਣੀ ਔਨਲਾਈਨ ਅਰਜ਼ੀ ਸਮੇਂ ਸਿਰ ਆਪਣੇ ਸਬੰਧਤ ਕਾਲਜ/ਯੂਨੀਵਰਸਿਟੀ ਤੋਂ ਤਸਦੀਕ ਕਰਵਾ ਕੇ ਅਪਲਾਈ ਕਰਨਾ ਹੋਵੇਗਾ।