ਹਵਾਰਾ ਦੇ ਪਿਤਾ ਦੀ ਏ. ਆਈ. ਨਾਲ ਤਿਆਰ ਅਸ਼ਲੀਲ ਵੀਡੀਓ ਹੋਈ ਵਾਇਰਲ

0
43
Jagtar Hawara

ਮੁਹਾਲੀ, 31 ਅਕਤੂੂਬਰ 2026 : ਤਿਹਾੜ ਜੇਲ ਵਿਚ ਬੰਦ ਜਗਤਾਰ ਸਿੰਘ ਹਵਾਰਾ (Jagtar Singh Hawara) ਦੇ ਪਿਤਾ ਤੇ ਕੌਮੀ ਇਨਸਾਫ ਮੋੋਰਚੇ ਦੇ ਸਰਪ੍ਰਸਤ ਦੀ ਏ. ਆਈ. ਨਾਲ ਤਿਆਰ ਅਸ਼ਲੀਲ ਵੀਡੀਓ (Obscene video) ਵਾਇਰਲ ਹੋਈ ਹੈ ।

ਕੌਣ ਹਨ ਹਵਾਰਾ ਦੇ ਪਿਤਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਹੇਠ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਅਤੇ ਕੌਮੀ ਇਨਸਾਫ ਮੋਰਚਾ ਦੇ ਸਰਪ੍ਰਸਤ ਦੀ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਨਾਲ ਤਿਆਰ ਕੀਤੀ ਗਈ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦਾ ਜੋ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ ਗੁਰਚਰਨ ਸਿੰਘ ਦੇ ਤੌੌਰ ‘ਤੇ ਹੋਈ ਹੈ।

ਕੀ ਆਖਿਆ ਵਾਇਰਲ ਵੀਡੀਓ ਸਬੰਧੀ ਗੁਰਚਰਨ ਸਿੰਘ ਨੇ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਨੂੰ ਸਿ਼ਕਾਇਤ (Complaint) ਵਿਚ ਗੁਰਚਰਨ ਸਿੰਘ ਨੇ ਪੁਲਸ ਨੂੰ ਉਕਤ ਸਾਜਿਸ ਵਿਚ ਜਿ਼ਲਾ ਫਤਿਹਗੜ੍ਹ ਸਾਹਿਬ ਦੇ ਇਕ ਵਿਅਕਤੀ ‘ਤੇ ਪੁਰਾਣੀ ਰੰਜਸ਼ ਕਾਰਨ ਸ਼ਾਮਲ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ । ਉਨ੍ਹਾਂ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਅਤੇ ਇਸ ਪਿੱਛੇ ਸ਼ਾਮਲ ਲੋਕਾਂ ਦੀ ਪਛਾਣ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ ।

ਪੁਲਸ ਨੇ ਕਰ ਲਿਆ ਹੈ ਵੱਖ-ਵੱਖ ਧਾਰਾਵਾਂ ਤਹਿਤ ਕੇੇਸ ਦਰਜ

ਜਾਣਕਾਰੀ ਅਨੁਸਾਰ ਜੋ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਸਿ਼ਕਾਇਤਕਰਤਾ ਗੁਰਚਰਨ ਸਿੰਘ ਦੀ ਸਿ਼ਕਾਇਤ ਦੇ ਆਧਾਰ ‘ਤੇ ਪੁਲਸ ਵਲੋਂ ਬੀ. ਐੱਨ. ਐੱਸ. ਦੀਆਂ ਧਾਰਾਵਾਂ 294, 352, 356(3) ਅਤੇ ਆਈ. ਟੀ. ਐਕਟ ਦੀ ਧਾਰਾ-66 ਤਹਿਤ ਕੇਸ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here