Home Blog Page 111

ਈ. ਡੀ. ਨੇ ਕੀਤੀ ਮੁੰਬਈ ਅਤੇ ਹੈਦਰਾਬਾਦ ਵਿਖੇ ਕਈ ਥਾਵਾਂ ਤੇ ਛਾਪੇਮਾਰੀਆਂ

0
Raid

ਨਵੀਂ ਦਿੱਲੀ, 6 ਮਾਰਚ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਅੱਜ ਮੁੰਬਈ ਅਤੇ ਹੈਦਰਾਬਾਦ ਵਿਚ ਕਈ ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

ਕਿਊਂ ਕੀਤੀਆਂ ਗਈਆਂ ਹਨ ਛਾਪੇਮਾਰੀਆਂ

ਮਿਲੀ ਜਾਣਕਾਰੀ ਮੁਤਾਬਕ ਈ. ਡੀ. ਨੇ ਜੋ ਅੱਜ ਮੁੰਬਈ ਅਤੇ ਹੈਦਰਾਬਾਦ (Mumbai and Hyderabad) ਵਿਖੇ 10 ਤੋਂ 12 ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਹਨ ਉਸ ਵਿਚ 15 ਟੀਮਾਂ ਸ਼ਾਮਲ ਹਨ । ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਛਾਪੇਮਾਰੀਆਂ ਉਦਯੋਗਪਤੀ ਅਨਿਲ ਅੰਬਾਨੀ ਦੀ ਸਮੂਹ ਕੰਪਨੀ ਰਿਲਾਇੰਸ ਪਾਵਰ ਲਿਮਟਿਡ ਨਾਲ ਜੁੜੀਆਂ ਇਕਾਈਆਂ ਵਿਰੁੱਧ ਆਪਣੀ ਜਾਂਚ ਦੇ ਹਿੱਸੇ ਵਜੋਂ ਕੀਤੀ ਹੈ ।

ਕੀ ਆਖਿਆ ਰਿਲਾਇੰਸ ਪਾਵਰ ਐਕਸਚੇਂਜ ਨੇ

ਰਿਲਾਇੰਸ ਪਾਵਰ (Reliance Power) ਨੇ ਸਪੱਸ਼ਟ ਤੌਰ ‘ਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸੰਘੀ ਜਾਂਚ ਏਜੰਸੀ ਨੇ ਇਸਦੇ ਅਹਾਤਿਆਂ ਜਾਂ ਦਫਤਰਾਂ `ਤੇ ਛਾਪੇਮਾਰੀ ਕੀਤੀ ਹੈ । ਰਿਲਾਇੰਸ ਪਾਵਰ ਨੇ ਸਟਾਕ ਐਕਸਚੇਂਜ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਕੰਪਨੀ ਦੇ ਕਿਸੇ ਵੀ ਦਫਤਰ ਜਾਂ ਅਹਾਤੇ ‘ਤੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ।

Read More : ਈ. ਡੀ. ਨੇ ਕੀਤੀ ਮਨੀ ਲਾਂਡਰਿੰਗ ਮਾਮਲੇ ‘ਚ ਕਾਰਵਾਈ

ਪੰਜਾਬ ਵਿਚ 1 ਅਪੈ੍ਲ ਤੋਂ ਲਾਗੂ ਹੋਣਗੀਆਂ ਸਸਤੀ ਬਿਜਲੀ ਦਰਾਂ

0
electricity

ਚੰਡੀਗੜ੍ਹ, 6 ਮਾਰਚ 2026 : ਪੰਜਾਬ ਦੇ ਬਿਜਲੀ ਖਪਤਕਾਰਾਂ (Electricity consumers) ਨੂੰ ਪਹਿਲਾਂ ਨਾਲੋਂ ਹੋਰ ਸਸਤੀਆਂ ਦਰਾਂ ਤੇ ਬਿਜਲੀ ਸਪਲਾਈ ਦੇਣ ਲਈ ਨਵੀਆਂ ਦਰਾਂ (New rates) 1 ਅਪੈ੍ਲ ਤੋਂ ਲਾਗੂ ਹੋਣ ਜਾ ਰਹੀਆਂ ਹਨ ।

ਕੀ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਹਨ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ (ਇਲੈਕਟ੍ਰੀਸਿਟੀ ਰੇਟ) ਵਿੱਚ ਰਿਕਾਰਡ 1.5 ਰੁਪਏ ਪ੍ਰਤੀ ਯੂਨਿਟ ਦੀ ਕਮੀ ਕੀਤੀ ਗਈ ਹੈ । ਜਿਸਦੇ ਚਲਦਿਆਂ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਵਿੱਚ 1.5 ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਗਈ ਹੈ । ਇਸੇ ਤਰ੍ਹਾਂ ਵਪਾਰਕ ਦੁਕਾਨਾਂ/ਯੂਨਿਟਾਂ ਲਈ ਬਿਜਲੀ ਦੀਆਂ ਦਰਾਂ ਵਿੱਚ 79 ਪੈਸੇ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਗਈ ਹੈ । ਉਦਯੋਗਿਕ ਇਕਾਈਆਂ ਲਈ ਬਿਜਲੀ ਦੀਆਂ ਦਰਾਂ ਵਿੱਚ 74 ਪੈਸੇ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ ਅਤੇ ਈ. ਵੀ. ਚਾਰਜਿੰਗ ਸਟੇਸ਼ਨਾਂ ਲਈ ਬਿਜਲੀ ਦੀਆਂ ਦਰਾਂ ਵਿੱਚ 5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਇਹ ਦਰਾਂ ਦੇਸ਼ ਵਿੱਚ ਸਭ ਤੋਂ ਘੱਟ ਹਨ ।

ਕੀ ਆਖਿਆ ਗਿਆ ਹੈ ਨਵੇਂ ਟੈਰਿਫ ਆਡਰ ਵਿਚ

ਨਵੇਂ ਟੈਰਿਫ ਆਰਡਰ ਵਿੱਚ ਕਿਹਾ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੀ. ਐਸ. ਪੀ. ਸੀ. ਐਲ. ਪਹਿਲੀ ਵਾਰ ਇੱਕ ਕੁਸ਼ਲ ਅਤੇ ਲਾਭਕਾਰੀ ਕੰਪਨੀ ਬਣ ਗਈ ਹੈ । ਪੀ. ਐਸ. ਪੀ. ਸੀ. ਐਲ. (P. S. P. C. L.) ਨੂੰ ਵਿੱਤੀ ਸਾਲ 2024-25 ਵਿੱਚ ਏ+ ਰੇਟਿੰਗ ਅਤੇ 2634 ਕਰੋੜ ਦਾ ਮੁਨਾਫਾ ਹੋਇਆ ਹੈ, ਜੋ ਕਿ ਮਾਨ ਸਰਕਾਰ ਦੇ ਯਤਨਾਂ ਦਾ ਨਤੀਜਾ ਹੈ ।

Read More : ਪੰਜਾਬ ਦੀ ਇੰਡਸਟਰੀ ਲਈ ਬਿਜਲੀ ਸਪਲਾਈ ਸੰਬੰਧੀ ਇਹ ਹੁਕਮ ਹੋਏ ਜਾਰੀ

50 ਰੁਪਏ ਦੀ ਲਾਟਰੀ ਤੇ 30 ਲੱਖ ਰੁਪਏ ਦਾ ਇਨਾਮ ਪਾਉਣ ਵਾਲੇ ਦੀ ਭਾਲ ਜਾਰੀ

0
lottery

ਬਰਨਾਲਾ, 6 ਮਾਰਚ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਵਿਖੇ 50 ਰੁਪਏ ਦੀ ਲਾਟਰੀ ਪਾ ਕੇ 30 ਲੱਖ ਰੁਪਏ ਦਾ ਇਨਾਮ ਜਿੱਤਣ ਵਾਲੇ ਵਿਅਕਤੀਆਂ ਦੀ ਭਾਲ ਲਾਟਰੀ ਏਜੰਟ (Lottery agent) ਵਲੋਂ ਕਰਨ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਬਰਨਾਲਾ ਦੇ ਇਕ ਲਾਟਰੀ ਏਜੰਟ ਜੈ ਸ਼ੰਕਰ ਕੋਲੋਂ ਇਕ ਵਿਅਕਤੀ ਵਲੋਂ 50 ਰੁਪਏ ਵਿਚ ਰਾਜ ਸ੍ਰੀ ਲਾਟਰੀ (Raj Sri Lottery) ਖਰੀਦੀ ਗਈ ਸੀ ਜਿਸ ਵਿਚੋਂ ਇਕ ਵਿਅਕਤੀ ਨੂੰ ਪੰਜ ਲੱਖ ਲੋਕਾਂ ਵਿਚੋਂ ਪੂਰੇ 30 ਲੱਖ ਰੁਪਏ ਦਾ ਇਨਾਮ (Prize of 30 lakh rupees) ਨਿਕਲਿਆ ਹੈ ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੋ ਗਈ ਹੈ ਕਿ 26 ਫਰਵਰੀ ਵਾਲੇ ਦਿਨ ਤੋਂ ਕੱਢੇ ਗਏ ਇਨਾਮ ਦੀ ਰਕਮ ਲੈਣ ਲਈ ਜੇਤੂ ਵਿਅਕਤੀਆਂ ਵਲੋਂ ਹਾਲੇ ਤੱਕ ਲਾਟਰੀ ਏਜੰਟ ਤੱਕ ਪਹੁੰਚ ਹੀ ਨਹੀਂ ਕੀਤੀ ਗਈ ਹੈ । ਜਿਸ ਦੇ ਚਲਦਿਆਂ ਲਾਟਰੀ ਏਜੰਟ ਵਲੋਂ ਲਾਟਰੀ ਕਾਊਂਟਰ ਨੂੰ ਸਜ਼ਾ ਧਜਾ ਕੇ ਜੇਤੂ ਵਿਅਕਤੀ ਦੀ ਉਡੀਕ ਕਰਨ ਦੇ ਨਾਲ-ਨਾਲ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ।

ਰਾਜ ਸ੍ਰੀ ਕੰਪਨੀ ਦੇ ਨੁਮਾਇੰਦੇ ਨੇ ਲੁਧਿਆਣਾ ਤੋਂ ਪਹੁੰਚ ਦਿੱਤਾ ਏਜੰਟ ਨੂੰ ਉਸਦਾ ਬਣਦਾ ਕਮਿਸ਼ਨ

ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜ ਸ਼੍ਰੀ ਕੰਪਨੀ ਦੇ ਲੁਧਿਆਣਾ ਤੋਂ ਪੁੱਜੇ ਰਾਜ ਕੁਮਾਰ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੂਰੇ ਜੀ-ਜਾਨ ਨਾਲ ਜੇਤੂ ਵਿਅਕਤੀ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਉਸਨੂੰ ਉਸਦਾ ਇਨਾਮ ਦਿੱਤਾ ਜਾ ਸਕੇ । ਇਸ ਮੌਕੇ ਰਾਜ ਕੁਮਾਰ ਵਰਮਾ ਨੇ ਪੰਜ ਲੱਖ ਲੋਕਾਂ ਵਿਚੋਂ 30 ਲੱਖ ਰੁਪਏ ਦਾ ਇਨਾਮ ਵਾਲੀ ਲਾਟਰੀ ਵੇਚਣ ਤੇ ਕਮਿਸ਼ਨ ਵਜੋਂ ਕੰਪਨੀ ਵਲੋਂ ਇਕ ਲੱਖ ਰੁਪਏ ਦਾ ਚੈਕ ਕਮਿਸ਼ਨ ਦੇ ਤੌਰ ਤੇ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਇਨਾਮੀ ਰਾਸ਼ੀ ਲੈਣ ਦਾ ਸਮਾਂ ਇਕ ਮਹੀਨੇ ਦਾ ਹੈ, ਜੇਕਰ ਇਹ ਰਾਸ਼ੀ ਇਕ ਮਹੀਨੇ ਅੰਦਰ ਜੇਤੂ ਵਿਅਕਤੀ ਵਲੋਂ ਪ੍ਰਾਪਤ ਨਾ ਕੀਤੀ ਗਈ ਤਾਂ ਇਹ ਰਾਸ਼਼ੀ ਮੁੜ ਸਰਕਾਰ ਦੇ ਖਾਤੇ ਵਿਚ ਚਲੀ ਜਾਵੇਗੀ ।

Read More : ਕਿਸਾਨ ਦੀ ਨਿਕਲੀ 7 ਰੁਪਏ ਦੀ ਟਿਕਟ ਨਾਲ ਇਕ ਕਰੋੜ ਦੀ ਲਾਟਰੀ

ਕੇਂਦਰ ਨੇ ਅਦਾਲਤ ਨੂੰ ਸੌਂਪੀ ਮਜੀਠੀਆ ਨੂੰ ਖਤਰੇ ਸਬੰਧੀ ਮੁਲਾਂਕਣ ਰਿਪੋਰਟ

0
Bikram

ਚੰਡੀਗੜ੍ਹ, 6 ਮਾਰਚ 2026 : ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ (Bikram Majithia) ਦੀ ਸੁਰੱਖਿਆ ਸਬੰਧੀ ਇਕ ਪਟੀਸ਼ਨ ਤੇ ਅੱਜ ਹਾਈਕੋਰਟ ਵਿਚ ਸੁਣਵਾਈ ਹੋਈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵਿਚ ਜੋ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰਖਿਆ ਸਬੰਧੀ ਪਟੀਸ਼ਨ (Security petition) ਤੇ ਸੁਣਵਾਈ ਹੋਈ ਦੌਰਾਨ ਕੇਂਦਰ ਸਰਕਾਰ ਵਲੋਂ ਵੀ ਮਜੀਠੀਆ ਨੂੰ ਸੰਭਾਵੀ ਖਤਰੇ ਦੇ ਮੁਲਾਂਕਣ ਸਬੰਧੀ ਆਪਣੀ ਰਿਪੋਰਟ ਸੀਲਬੰਦ ਲਿਫਾਫੇ ਵਿਚ ਅਦਾਲਤ ਨੂੰ ਸੌਂਪੀ ਗਈ । ਇਸ ਮੌਕੇੇ ਅਦਾਲਤ ਨੂੰ ਦੱਸਿਆ ਗਿਆ ਕਿ ਇਹ ਰਿਪੋਰਟ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਰਾਜ ਜ਼ਰੂਰੀ ਕਦਮ ਚੁੱਕ ਸਕੇ ।

ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਕੀ ਆਖਿਆ

ਇਸ ਮੌਕੇ ਪੰਜਾਬ ਸਰਕਾਰ (Punjab Government) ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਭੇਜੀ ਗਈ ਰਿਪੋਰਟ ਦਾ ਅਧਿਐਨ ਕਰਨ ਅਤੇ ਸੁਰੱਖਿਆ ਨਾਲ ਸਬੰਧਤ ਸਾਰੇ ਪਹਿਲੂਆਂ ਦਾ ਸਹੀ ਢੰਗ ਨਾਲ ਮੁਲਾਂਕਣ ਕਰਨ ਲਈ ਹੋਰ ਸਮਾਂ ਚਾਹੀਦਾ ਹੈ । ਰਾਜ ਸਰਕਾਰ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਰਿਪੋਰਟ ਦਾਇਰ ਕਰਨ ਲਈ ਸੋਮਵਾਰ ਤੱਕ ਦਾ ਸਮਾਂ ਦੇਵੇ ।ਜਿਸ ਤੇ ਅਦਾਲਤ ਨੇ ਹੁਣ ਅਗਲੀ ਸੁਣਵਾਈ 17 ਮਾਰਚ ਤੇ ਰੱਖ ਦਿੱਤੀ ਹੈ ।

Read More : ਹਾਈ ਕੋਰਟ ਤੋਂ ਰਾਹਤ ਨਾ ਮਿਲਣ `ਤੇ ਸੁਪਰੀਮ ਕੋਰਟ ਪੁੱਜੇ ਮਜੀਠੀਆ

ਅਦਾਕਾਰਾ ਵਰਸ਼ਾ ਉਸਗਾਓਂਕਰ ਸਮੇਤ 5 ਲੋਕਾਂ ਤੋਂ 47 ਲੱਖ ਰੁਪਏ ਠੱਗੇ

0
Varsha Usgaonkar

ਮੁੰਬਈ, 6 ਮਾਰਚ 2026 : ਵਾਧੂ ਪੈਸਿਆਂ ਦਾ ਲਾਲਚ ਦੇ ਕੇ ਕੁੱਝ ਲੋਕਾਂ ਤੋਂ ਲੱਖਾਂ ਰੁਪਏ ਦੀ ਧੋਖਾਧੜੀ (Fraud) ਕੀਤੇ ਜਾਣ ਤੇ ਇਕ ਵਿਅਕਤੀ ਵਿਰੁੱਧ ਮਹਾਰਾਸ਼ਟਰਾ ਪੁਲਸ ਵਲੋਂ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਹੈ ਉਹ ਵਿਅਕਤੀ ਜਿਸਨੇ ਧੋਖਾਧੜੀ ਕੀਤੀ ਹੈ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਪੁਲਸ ਨੇ ਨਿਵੇਸ਼ ‘ਤੇ ਦਿਲ-ਖਿੱਚਵੇਂ ਲਾਭ ਦਾ ਲਾਲਚ ਦੇ ਕੇ ਅਦਾਕਾਰਾ ਵਰਸ਼ਾ ਉਸਗਾਓਂਕਰ (Actress Varsha Usgaonkar) ਅਤੇ 4 ਹੋਰ ਲੋਕਾਂ ਤੋਂ 47 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਇਕ ਸ਼ਖਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ । ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ । ਸਿਵਾਜੀ ਪਾਰਕ ਪੁਲਸ ਥਾਣੇ ਦੇ ਅਧਿਕਾਰੀ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮ੍ਰਿਣਾਲਿਨੀ ਸੁਭਾਸ਼ ਜਾਂਭਲੇ ਦੀ ਸਿਕਾਇਤ ‘ਤੇ ਮੁਲਜ਼ਮ ਅਵਿਨਾਸ਼ ਜਾਧਵ (Accused Avinash Jadhav) ਦੇ ਖਿ਼ਲਾਫ ਮਾਮਲਾ ਦਰਜ ਕੀਤਾ ਗਿਆ ।

ਪੁਲਸ ਨੂੰ ਦਿੱਤੀ ਸਿਕਾਇਤ ਵਿਚ ਦੋਸ਼ ਲਗਾਇਆ ਗਿਆ

ਜਾਂਭਲੇ ਨੇ ਸਿ਼ਕਾਇਤ ‘ਚ ਦੋਸ਼ ਲਾਇਆ ਸੀ ਕਿ ਜਾਧਵ ਨੇ ਖੁਦ ਨੂੰ ਫਿ਼ਲਮ ਨਿਰਮਾਤਾ ਅਤੇ ਬਿਲਡਰ ਦੱਸਿਆ ਅਤੇ ਉਨ੍ਹਾਂ ਨੂੰ ਗੁਆਂਢੀ ਜਿਲੇ ਠਾਣੇ ਦੇ ਡੋਂਬੀਵਲੀ ‘ਚ ਇਕ ਨਿਰਮਾਣ ਪ੍ਰਾਜੈਕਟ ‘ਚ ਨਿਵੇਸ਼ ਕਰਨ ਲਈ ਰਾਜ਼ੀ ਕੀਤਾ । ਅਧਿਕਾਰੀ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜਾਧਵ ਨੇ ਜਿਆਦਾ ਮੁਨਾਫ਼ੇ ਅਤੇ ਇਕ ਸਾਲ ਦੇ ਅੰਦਰ ਮੂਲ ਰਕਮ ਦੀ ਵਾਪਸੀ ਦਾ ਕਥਿਤ ਤੌਰ ‘ਤੇ ਵਾਅਦਾ ਕੀਤਾ ਸੀ ।

Read More : 590 ਕਰੋੜ ਦੀ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਹੋਈ ਧੋਖਾਧੜੀ

ਐਸ. ਜੀ. ਪੀ. ਸੀ. ਦਾ ਸਲਾਨਾ ਬਜਟ ਹੋਵੇਗਾ 28 ਮਾਰਚ ਨੂੰ ਪੇਸ਼

0
Harjinder Dhami

ਅੰਮ੍ਰਿਤਸਰ, 6 ਮਾਰਚ 2026 : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਵਿੱਤੀ ਸਾਲ 2026-27 ਲਈ ਆਪਣੇ ਸਾਲਾਨਾ ਬਜਟ ਇਜਲਾਸ (Annual Budget Session) ਦਾ ਐਲਾਨ ਕਰ ਦਿੱਤਾ ਹੈ ।

ਕੀ ਦੱਸਿਆ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦਾ ਸਾਲਾਨਾ ਬਜਟ 28 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 2 ਵਜੇ ਹੋਣ ਵਾਲੇ ਜਨਰਲ ਇਜਲਾਸ ਦੌਰਾਨ ਪੇਸ਼ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਮੁੱਖ ਉਦੇਸ਼ ਸਿੱਖੀ ਦਾ ਪ੍ਰਚਾਰ ਅਤੇ ਪਸਾਰ ਕਰਨਾ ਹੈ, ਇਸ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਜਟ ਦਾ ਸਭ ਤੋਂ ਵੱਡਾ ਹਿੱਸਾ ਧਰਮ ਪ੍ਰਚਾਰ ਕਮੇਟੀ (Religious Propagation Committee) ਲਈ ਰਾਖਵਾਂ ਰੱਖਿਆ ਜਾਵੇਗਾ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਅੰਮ੍ਰਿਤ ਸੰਚਾਰ ਅਤੇ ਗੁਰਮਤਿ ਸਮਾਗਮਾਂ ਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ ।

ਬੇਅਦਬੀਆਂ ਵਿਰੁੱਧ ਸਖ਼ਤ ਕਾਨੂੰਨੀ ਪਹਿਲੂਆਂ ਤੇ ਕੀਤਾ ਜਾ ਰਿਹੈ ਵਿਚਾਰ

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਇੱਕ ਵਿਸ਼ੇਸ਼ ਸਬ-ਕਮੇਟੀ ਕੰਮ ਕਰ ਰਹੀ ਹੈ । ਇਹ ਕਮੇਟੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਕਾਨੂੰਨੀ ਪਹਿਲੂਆਂ ਨੂੰ ਵਿਚਾਰ ਰਹੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ । ਬਜਟ ਵਿੱਚ ਧਰਮ ਪ੍ਰਚਾਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ (Shiromani Committee) ਅਧੀਨ ਚੱਲ ਰਹੀਆਂ ਸਿੱਖਿਆ ਸੰਸਥਾਵਾਂ, ਹਸਪਤਾਲਾਂ ਅਤੇ ਮਾਨਵਤਾ ਦੀ ਸੇਵਾ ਲਈ ਚਲਾਏ ਜਾ ਰਹੇ ਪ੍ਰੋਜੈਕਟਾਂ ਲਈ ਵੀ ਵਿਸ਼ੇਸ਼ ਫੰਡ ਰੱਖੇ ਜਾਣ ਦੀ ਉਮੀਦ ਹੈ ।

Read More : ਕੈਬਨਿਟ ਮੀਟਿੰਗ ਕਰਕੇ ਪੰਜਾਬ ਸਰਕਾਰ ਨੇ ਕੀਤਾ ਅਨੁਮਾਨਤ ਬਜਟ ਪਾਸ

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ

0
Happy

ਬਾਘਾ ਪੁਰਾਣਾ, 6 ਮਾਰਚ 2026 : ਪੰਜਾਬ ਦੇ ਸ਼ਹਿਰ ਬਾਘਾ ਪੁਰਾਣਾ (Bagha Purana) ਵਿਖੇ ਆਪ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋਲੀਆਂ ਮਾਰ (Shoot) ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਸਰਪੰਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਮੌਜੂਦਾ `ਆਪ`ਸਰਪੰਚ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ਦਾ ਨਾਮ ਹਰਵਿੰਦਰ ਸਿੰਘ ਹੈਪੀ (Harvinder Singh Happy) ਹੈ । ਹੈਪੀ ਨੂੰ ਅੱਜ ਸਵੇਰੇ ਬਾਘਾ ਪੁਰਾਣਾ ਵਿਚ ਅਣਪਛਾਤਿਆਂ ਨੇ ਗੋਲੀਆਂ ਮਾਰੀਆਂ । ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਕਰੀਬਨ ਪੰਜ ਛੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਮੌਜੂਦਾ ਸਰਪੰਚ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ । ਮੌਕੇ ‘ਤੇ ਪਹੁੰਚੀ ਪੁਲਸ ਨੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਦਿੱਤਾ ।

ਕੀ ਦੱਸਿਆ ਐਸ. ਐਸ. ਪੀ. ਮੋਗਾ ਨੇ

ਐਸ. ਐਸ .ਪੀ. ਮੋਗਾ (S. S. P. Moga) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮਾਮਲਾ ਆਪਸੀ ਰੰਜਸ਼ ਦਾ ਜਾਪਦਾ ਹੈ ਅਤੇ ਪੁਲਸ ਵੱਲੋਂ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ । ਪੁਲਸ ਵੱਲੋਂ ਪਾਰਟੀਆਂ ਬਣਾ ਕੇ ਛਾਪੇਮਾਰੀ ਕਰਕੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ।

Read More : ਭੁਵਨੇਸ਼ਵਰ ‘ਚ ਯੂ-ਟਿਊਬਰ ਦਾ ਚਾਕੂ ਮਾਰ ਕੇ ਕਤਲ

ਪਤਨੀ ਦੀ ਹੱਤਿਆ ਕਰ ਕੇ ਵਿਅਕਤੀ ਨੇ ਕਰ ਲਈ ਖ਼ੁਦਕੁਸ਼ੀ

0
Killing

ਮੁਰਾਦਾਬਾਦ, (ਯੂ. ਪੀ.), 6 ਮਾਰਚ 2026 : ਮੁਰਾਦਾਬਾਦ ਜਿਲੇ (Moradabad District) ਦੇ ਮਝੋਲਾ ਇਲਾਕੇ ‘ਚ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਦੀ ਹੱਤਿਆ (Murder) ਕਰ ਦਿੱਤੀ ਅਤੇ ਬਾਅਦ ‘ਚ ਖ਼ੁਦਕੁਸ਼ੀ (Suicide) ਕਰ ਲਈ ।

ਸਮੁੱਚੇ ਘਟਨਾਕ੍ਰਮ ਸਬੰਧੀ ਕੀ ਜਾਣਕਾਰੀ ਦਿੱਤੀ ਥਾਣਾ ਮਖੀ ਨੇ

ਮਝੋਲਾ ਥਾਣੇ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੋਨਕਪੁਰ ਫਲਾਈਓਵਰ ਦੇ ਕੋਲ ਵਿਨੋਦ (37) ਨੇ ਬੁੱਧਵਾਰ ਸ਼ਾਮ ਕਥਿਤ ਤੌਰ ‘ਤੇ ਆਪਣੀ ਪਤਨੀ ਮਮਤਾ (35) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ।

ਪੁਲਸ ਅਧਿਕਾਰੀ (Police officer) ਅਨੁਸਾਰ ਵਿਨੋਦ ਨੇ ਮਮਤਾ ਨੂੰ ਕਿਹਾ ਸੀ ਕਿ ਉਹ ਉਸ ਨੂੰ ਹੋਲੀ ਲਈ ਉਸ ਦੇ ਮਾਤਾ-ਪਿਤਾ ਦੇ ਘਰ ਲੈ ਕੇ ਜਾ ਰਿਹਾ ਹੈ ਪਰ ਉਹ ਉਸ ਨੂੰ ਜੰਗਲੀ ਖੇਤਰ ‘ਚ ਲੈ ਗਿਆ, ਜਿੱਥੇ ਉਸ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ । ਘਟਨਾ ਤੋਂ ਤੁਰੰਤ ਬਾਅਦ ਵਿਨੋਦ ਨੇ ਉਸੇ ਹਥਿਆਰ ਨਾਲ ਖ਼ੁਦ ‘ਤੇ ਵਾਰ ਕਰ ਲਿਆ । ਪੁਲਸ ਨੇ ਉਸ ਨੂੰ ਖੂਨ ਨਾਲ ਲਥਪਥ ਪਾਇਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ‘ਚ ਉਸ ਦੀ ਮੌਤ ਹੋ ਗਈ ।

Read More : ਪਤਨੀ ਤੇ 3 ਧੀਆਂ ਦੀ ਹੱਤਿਆ ਕਰ ਕੇ ਪਤੀ ਫ਼ਰਾਰ

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਨਾਬਾਲਗ ਸਣੇ 6 ਜਣੇ ਗ੍ਰਿਫ਼ਤਾਰ

0
Arms

ਚੰਡੀਗੜ੍ਹ, 6 ਮਾਰਚ 2026 : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਪਾਕਿਸਤਾਨ ਸਰਹੱਦ ਪਾਰ ਤੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਤਸਕਰੀ ਦੇ ਨੈੱਟਵਰਕ ਨੂੰ ਨਸ਼ਟ ਕਰ ਦਿੱਤਾ ।

ਕੀ ਦੱਸਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦੱਸਿਆ ਕਿ ਇਸ ਕਾਰਵਾਈ ‘ਚ ਇੱਕ ਨਾਬਾਲਗ ਸਮੇਤ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਤੋਂ ਪੰਜ ਆਧੁਨਿਕ ਪਿਸਤੌਲ ਬਰਾਮਦ ਕੀਤੇ, ਇੱਕ ਗਲੌਕ 9 ਐਮ. ਐਮ., ਇੱਕ ਪੀ- ਐਕਸ5 30-ਬੋਰ, ਇੱਕ ਟੌਰਸ 9 ਐਮ. ਐਮ., ਇੱਕ ਗ੍ਰੇਟਾ 9 ਐਮ. ਐਮ. (ਪਾਕਿਸਤਾਨ-ਬਣਾਇਆ) ਅਤੇ ਇੱਕ 30-ਬੋਰ ਪਿਸਤੌਲ ਬਰਾਮਦ ਕੀਤਾ ਹੈ । ਉਨ੍ਹਾਂ ਨੇ 34 ਜ਼ਿੰਦਾ ਕਾਰਤੂਸ ਅਤੇ ਇੱਕ ਤੇਜ਼ਧਾਰ ਹਥਿਆਰ ਵੀ ਜ਼ਬਤ ਕੀਤਾ ।

ਪੁਲਸ ਕਰ ਰਹੀ ਹੈ ਲਿੰਕਾਂ ਦੀ ਜਾਂਚ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਤ ਹਥਿਆਰਾਂ ਦੇ ਤਸਕਰਾਂ ਦੇ ਸੰਪਰਕ ‘ਚ ਸਨ । ਉਨ੍ਹਾਂ ਨੇ ਵੱਖ-ਵੱਖ ਖੇਤਰਾਂ ‘ਚ ਹਥਿਆਰਾਂ ਦੀ ਸਪਲਾਈ ਅਤੇ ਵੰਡ ਦਾ ਤਾਲਮੇਲ ਕੀਤਾ । ਪੁਲਸ ਹੁਣ ਪੂਰੇ ਗਿਰੋਹ ਨੂੰ ਖਤਮ ਕਰਨ ਲਈ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਦੋਵਾਂ ਲਿੰਕਾਂ ਦੀ ਜਾਂਚ ਕਰ ਰਹੀ ਹੈ ।

ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ ਕੇਸ

ਇਸ ਮਾਮਲੇ ‘ਚ ਮਕਬੂਲਪੁਰਾ ਥਾਣੇ ‘ਚ ਆਰਮਜ਼ ਐਕਟ (Arms Act) ਤਹਿਤ ਕੇਸ ਦਰਜ ਕੀਤਾ ਗਿਆ ਹੈ । ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਗੈਰ-ਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਬਣਾਈ ਰੱਖਦੀ ਹੈ । ਪੁਲਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ । ਇਹ ਕਾਰਵਾਈ ਸੂਬੇ ‘ਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਯਤਨਾਂ ਨੂੰ ਮਜ਼ਬੂਤ ਕਰਦੀ ਹੈ ।

Read More : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੀਤੀ ਹੈਰੋਇਨ ਤੇ ਡਰੱਗ ਮਨੀ ਬਰਾਮਦ

ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਰਾਜਪਾਲ ਦੇ ਭਾਸ਼ਣ ਨਾਲ ਹੋਈ ਸ਼ੁਰੂ

0
Governor

ਚੰਡੀਗੜ੍ਹ, 6 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਦੀ ਸ਼ੁਰੂਆਤ ਅੱਜ ਰਾਜਪਾਲ ਪੰਜਾਬ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋਈ ।

ਕੀ ਆਖਿਆ ਰਾਜਪਾਲ ਪੰਜਾਬ ਨੇ

ਪੰਜਾਬ ਵਿਧਾਨ ਸਭਾ ਦੀ ਜਿਥੇ ਅੱਜ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਦੀ ਸ਼ੁਰੂਆਤ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਦੇ ਭਾਸ਼ਣ ਨਾਲ ਹੋਈ ਨੇ ਕਿਹਾ ਕਿ ਮੇਰੀ ਸਰਕਾਰ ਸਿਹਤ, ਪਰਿਵਾਰ ਅਤੇ ਭਲਾਈ ਰਾਹੀਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਤੇ ਸਾਂਝੀਵਾਲਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਜਿਵੇਂ ਹੀ ਰਾਜਪਾਲ ਨੇ ਬੋਲਣਾ ਸ਼ੁਰੂ ਕੀਤਾ ਇਕ ਕਾਂਗਰਸੀ ਵਿਧਾਇਕ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਗਈ ਜਿਸ ਨਾਲ ਹੰਗਾਮਾ ਸ਼ੁਰੂ ਹੋ ਗਿਆ । ਹਾਲਾਂਕਿ ਇਸ ਦੌਰਾਨ ਰਾਜਪਾਲ ਵਲੋਂ ਆਪਣੇ ਭਾਸ਼ਣ ਦੇ ਵਿਚਾਲੇ ਹੀ ਉਨ੍ਹਾਂ ਨੂੰ ਟੋਕਦਿਆਂ ਆਖਿਆ ਗਿਆ ਕਿ ਤੁਸੀਂ ਆਪਣੇ ਮੁੱਦੇ ਬਾਅਦ ਵਿਚ ਚੁੱਕਣਾ ।

ਪੰਜਾਬ ਮੁੱਖ ਮੰਤਰੀ ਕੈਂਸਰ ਯੋਜਨਾ 10 ਸਰਕਾਰ ਤੇ 11 ਨਿਜੀ ਹਸਪਤਾਲਾਂ ਵਿਚ ਕਰਦੀ ਹੈ ਕੰਮ

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਪੰਜਾਬ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਤਹਿਤ ਕੈਂਸਰ ਦੇ ਇਲਾਜ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ । ਇਹ ਯੋਜਨਾ 10 ਸਰਕਾਰੀ ਹਸਪਤਾਲਾਂ ਰਾਹੀਂ ਚਲਾਈ ਜਾਂਦੀ ਹੈ । ਇਹ ਯੋਜਨਾ 11 ਨਿੱਜੀ ਹਸਪਤਾਲਾਂ ਵਿੱਚ ਵੀ ਕੰਮ ਕਰਦੀ ਹੈ, ਉੱਥੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ । ਰਾਜਪਾਲ ਕਟਾਰੀਆ ਨੇ ਕਿਹਾ ਹੈ ਕਿ ਸਰਕਾਰ ਨੇ ਸਿਹਤ ਸੰਭਾਲ ਨੈੱਟਵਰਕ ਨੂੰ ਮਜ਼ਬੂਤ ਕੀਤਾ ਹੈ । ਇਸ ਤਬਦੀਲੀ ਦੇ ਕੇਂਦਰ ਵਿੱਚ 881 ਆਮ ਆਦਮੀ ਕਲੀਨਿਕ ਹਨ, ਜੋ ਕਿ ਇੱਕ ਵੱਡੀ ਪਹਿਲ ਹੈ ।

2022 ਤੋਂ ਕੀਤੀ ਗਈ ਹੈ 934 ਡਾਕਟਰਾਂ ਦੀ ਭਰਤੀ

ਉਹ ਇੱਕ ਵਿਸ਼ਵ ਪੱਧਰੀ ਮਾਡਲ ਵਜੋਂ ਉਭਰੇ ਹਨ, ਜਿਨ੍ਹਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸ਼ੰਸਾ ਮਿਲੀ ਹੈ । ਉਹ ਟੈਸਟ ਅਤੇ ਦਵਾਈਆਂ ਪ੍ਰਦਾਨ ਕਰਦੇ ਹਨ । ਮੈਨੂੰ ਸੂਚਿਤ ਕੀਤਾ ਗਿਆ ਹੈ ਕਿ 240 ਹੋਰ ਆਮ ਆਦਮੀ ਕਲੀਨਿਕ (Aam Aadmi Clinic) ਖੋਲ੍ਹੇ ਜਾਣਗੇ । ਰਾਜਪਾਲ ਨੇ ਕਿਹਾ ਹੈ ਕਿ ਡਾਕਟਰਾਂ ਦੀ ਸਭ ਤੋਂ ਵੱਡੀ ਭਰਤੀ ਹੋਈ ਹੈ । 2022 ਤੋਂ 934 ਡਾਕਟਰਾਂ ਦੀ ਭਰਤੀ ਕੀਤੀ ਗਈ ਹੈ, ਜੋ ਕਿ ਸੇਵਾ ਕਰ ਰਹੇ ਡਾਕਟਰਾਂ ਦੀ ਕੁੱਲ ਗਿਣਤੀ ਦਾ 25 ਫੀਸਦੀ ਹੈ । ਇਸ ਦੌਰਾਨ 400 ਮਾਹਰ ਡਾਕਟਰਾਂ ਦੀ ਭਰਤੀ ਜਾਰੀ ਹੈ । ਨਰਸਿੰਗ ਭਰਤੀ ਵੀ ਜਾਰੀ ਹੈ ।

Read More : ਕੈਬਨਿਟ ਮੀਟਿੰਗ ਕਰਕੇ ਪੰਜਾਬ ਸਰਕਾਰ ਨੇ ਕੀਤਾ ਅਨੁਮਾਨਤ ਬਜਟ ਪਾਸ